You are here

ਲੁਧਿਆਣਾ

ਨਹਿਰੂ ਯੁਵਾ ਕੇਦਰ ਵੱਲੋ ਬੂਟੇ ਵੰਡੇ

  ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਵਲੰਟੀਅਰ ਨਵਦੀਪ ਕੌਰ ਮੱਲ੍ਹਾ ਅਤੇ ਮਨਜੋਤ ਸਿੰਘ ਜਗਰਾਓ ਦੀ ਅਗਵਾਈ ਹੇਠ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਮੱਲ੍ਹਾ (ਕੰਨਿਆ)ਵਿਖੇ ਸਵੱਛਤਾ ਪਖਵਾੜਾ ਮੁਹਿੰਮ ਤਹਿਤ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਉੱਕਤ ਵਲੰਟੀਅਰ ਨੇ ਨਹਿਰੂ ਯੂਵਾ ਕੇਂਦਰ ਲੁਧਿਆਣਾ ਵੱਲੋ ਨੌਜਵਾਨਾ ਨੂੰ ਸਮੇਂ-ਸਮੇਂ ਤੇ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣੂ ਕਰਵਾਇਆ ਅਤੇ ਸਹੂਲਤਾ ਦਾ ਲਾਭ ਲੈਣ ਲਈ ਨਹਿਰੂ ਯੁਵਾ ਕੇਂਦਰ ਲੁਧਿਆਣਾ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲੀ ਵਿਿਦਆਰਥਣਾ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਮੁਕਾਬਲਿਆ ਵਿਚ ਭਾਗ ਲੈਣ ਵਾਲੀਆ ਵਿਿਦਆਰਥਣਾ ਨੂੰ ਸਨਮਾਨ ਚਿੰਨ ਅਤੇ ਫਲਦਾਰ-ਛਾਦਾਰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਿਸੀਪਲ ਗੁਰਮੀਤ ਕੌਰ,ਬਲਵਿੰਦਰ ਸਿੰਘ,ਮਨਮੋਹਨ ਸਿੰਘ,ਸਰਬਜੀਤ ਸਿੰਘ ਮੱਲ੍ਹਾ,ਨਵੀਨ ਵਰਮਾਂ,ਰਣਜੀਤ ਸਿੰਘ ਹਠੂਰ,ਦਲਵਿੰਦਰ ਕੌਰ ਬੁੱਟਰ,ਰਣਜੀਤ ਸਿੰਘ,ਮਨਜੀਤ ਕੌਰ,ਸੁਖਵਿੰਦਰ ਕੌਰ,ਮਨਪ੍ਰੀਤ ਕੌਰ,ਇਵਨਜੀਤ ਕੌਰ,ਤੇਜਾ ਸਿੰਘ ਰਸੂਲਪੁਰ ਹਾਜ਼ਰ ਸਨ।
 

ਬਜੁਰਗ ਡਾਕਟਰ ਨੂੰ ਲੁੱਟਿਆ ਅਤੇ ਕੁੱਟਿਆ-Video

ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਇੱਕ ਬਜੁਰਗ ਡਾਕਟਰ ਨੂੰ ਲੁੱਟਣ ਅਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਡਾਕਟਰ ਅਸੋਕ ਜੈਨ (69) ਨੇ ਦੱਸਿਆ ਕਿ ਮੈ ਪਿਛਲੇ 30 ਸਾਲਾ ਤੋ ਪਿੰਡ ਡੱਲਾ ਵਿਖੇ ਡਾਕਟਰੀ ਦੀ ਦੁਕਾਨ ਕਰਦਾ ਹਾਂ ਅਤੇ ਰੋਜਾਨਾ ਜਗਰਾਓ ਤੋ ਪਿੰਡ ਡੱਲਾ ਵਿਖੇ ਦੁਕਾਨ ਤੇ ਆਉਦਾ ਹਾਂ।ਉਨ੍ਹਾ ਦੱਸਿਆ ਕਿ ਅੱਜ ਜਦੋ ਮੈ ਪਿੰਡ ਨਵਾਂ ਡੱਲਾ ਦੇ ਨਜਦੀਕ ਪੁੱਜਾ ਤਾਂ ਪਿਛੇ ਤੋ ਆ ਰਹੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਲੁਟੇਰਿਆ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਕੁੱਟ-ਮਾਰ ਕਰਨੀ ਸੁਰੂ ਕਰ ਦਿੱਤੀ ਜਿਸ ਦਾ ਜਦੋ ਮੈ ਵਿਰੋਧ ਕੀਤਾ ਤਾਂ ਉਨ੍ਹਾ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਕੱਪੜੇ ਪਾੜ ਦਿੱਤੇ।ਉਨ੍ਹਾ ਦੱਸਿਆ ਕਿ ਲੁਟੇਰੇ ਮੇਰੇ ਕੋਲੋ ਪੰਜ ਸੌ ਰੁਪਏ ਨਗਦ,ਇੱਕ ਮੋਬਾਇਲ,ਡਾਕਰਟੀ ਦਾ ਲਾਇਸੰਸ ਅਤੇ ਸਕੂਟਰੀ ਦੀ ਆਰ ਸੀ ਵੀ ਖੋਹ ਕੇ ਜਗਰਾਓ ਵਾਲੀ ਸਾਈਡ ਨੂੰ ਭੱਜ ਗਏ।ਇਸ ਘਟਨਾ ਸਬੰਧੀ ਜਾਣਕਾਰੀ ਮੈ ਪਿੰਡ ਡੱਲਾ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਦਿੱਤੀ,ਜਿਨ੍ਹਾ ਨੇ ਮੇਰੇ ਨਾਲ ਜਾ ਕੇ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਲਿਖਤੀ ਦਰਖਾਸਤ ਦਿਤੀ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਇਲਾਕੇ ਵਿਚ ਰੋਜਾਨਾ ਲੁੱਟਾ-ਖੋਹਾ ਦੀਆ ਵਾਰਦਾਤਾ ਹੋ ਰਹੀਆ ਹਨ ਪਰ ਪੁਲਿਸ ਵੱਲੋ ਲੁਟੇਰਿਆ ਖਿਲਾਫ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾ ਵਿਚ ਭਾਰੀ ਦਹਿਸਤ ਦਾ ਮਹੌਲ ਹੈ ਅਤੇ ਲੁਟੇਰਿਆ ਦੇ ਹੌਸਲੇ ਬੁਲੰਦ ਹਨ।ਇਸ ਸਬੰਧੀ ਜਦੋ ਪੰਜਾਬ ਪੁਲਿਸ ਚੌਕੀ ਕਾਉਕੇ ਕਲਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕੀਤੀ ਜਾ ਰਹੀ ਹੈ।

Facebook Link ; https://fb.watch/7jBH-9-oDg/

ਚੰਡੀਗੜ੍ਹ ਵਿਖੇ ਪੇਪਰ ਦੇਣ ਗਏ ਸਿੱਖ ਬੱਚੇ ਦੇ ਕਕਾਰ ਲਵਾਉਣਾ ਅਤਿ ਦੁਖਦਾਈ ਹੈ:ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪਟਵਾਰੀਆਂ ਦੀ ਭਰਤੀ ਟੈਸਟ ਦੌਰਾਨ ਚੰਡੀਗਡ਼੍ਹ ਵਿਖੇ ਅੰਮ੍ਰਿਤਧਾਰੀ ਨੌਜਵਾਨ ਲਡ਼ਕੇ ਲਡ਼ਕੀਆਂ ਦੇ ਸ੍ਰੀ ਸਾਹਿਬ ਤੇ ਕੜੇ ਉਤਰਵਾਉਣ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਹੋਇਆ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ  ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ  ਮੈਂ ਕਿਹਾ ਹੈਕ ਕਕਾਰ ਗੁਰੂ ਸਹਿਬਾਨਾਂ ਵੱਲੋਂ ਬਖਸ਼ੀ ਸਿੱਖੀ ਪਹਿਰਾਵੇ ਤੇ ਅਹਿਮ ਅੰਗ ਹਨ ਉਨ੍ਹਾਂ ਨੂੰ ਜਬਰੀ ਉਤਾਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਭਾਈ ਪਾਰਸ ਨੇ ਕਿਹਾ ਹੈ ਕਿ ਇਹ ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਪਟਵਾਰੀਆਂ ਦੀ ਭਰਤੀ ਦੇ ਟੈਸਟ ਲੈ ਰਹੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਚੰਡੀਗੜ੍ਹ ਦੇ ਅਧਿਕਾਰੀ ਗੁਰਸਿੱਖੀ ਦੇ ਪੰਜ ਕਕਾਰਾਂ ਸਬੰਧੀ ਜਾਣਕਾਰੀ ਤੋਂ  ਅਣਜਾਣ ਸਨ ਜਾਂ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ।

ਲੰਡੇ ਫਾਟਕ-ਡਿਸਪੋਜਲ ਰੋਡ ਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਦੇ ਬਾਈਪਾਸ ਤੇ ਸ਼ਹਿਰ ਨੂੰ ਜੋੜਦੀ ਮੁੱਖ ਸੜਕ ਲੰਡੇ ਫਾਟਕ-ਡਿਸਪੋਜਲ ਰੋਡ ਦੀ ਖਸਤਾ ਹਾਲਤ ਤੋਂ ਆਖਿਰਕਾਰ ਨਿਜਾਤ ਮਿਲਣ ਦਾ ਸਮਾਂ ਆ ਗਿਆ। ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਯਤਨਾਂ ਸਦਕਾ ਦਹਾਕੇ ਬਾਅਦ ਇਸ ਬੇਹਦ ਮੰਦੜੀ ਹਾਲਤ ਸੜਕ ਦੇ ਨਿਰਮਾਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਚੇਅਰਮੈਨ ਗਰੇਵਾਲ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਜਗਰਾਓਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਿਲੰਕ ਸੜਕਾਂ, ਪੁਲ਼ਾਂ ਦਾ ਕਰੋੜਾਂ ਰੁਪਏ ਖਰਚ ਕਰ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਚੇਅਰਮੈਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਤਰਾਂ੍ਹ ਜਗਰਾਓਂ ਇਲਾਕੇ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ। ਹਰ ਪਿੰਡ ਵਿਚ ਵਾਅਦੇ ਅਨੁਸਾਰ ਮੁਕੰਮਲ ਵਿਕਾਸ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਰ ਇਕ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲਣ ਲਈ ਅਰਬਾਂ ਰੁਪਏ ਦੀ ਗ੍ਾਂਟ ਜਾਰੀ ਕੀਤੀ ਗਈ ਹੈ। ਚੇਅਰਮੈਨ ਸਤਿੰਦਰਪਾਲ ਗਰੇਵਾਲ ਨੇ ਦੱਸਿਆ ਕਿ ਇਸ ਪੌਣੇ ਦੋ ਕਿਲੋਮੀਟਰ ਮਹੱਤਵਪੂਰਨ ਸੜਕ ਜਿਸ 'ਤੇ ਡੂੰਘੇ ਟੋਏ ਪੈਣ ਕਾਰਨ ਇੱਕ ਤਰਾਂ੍ਹ ਦੀ ਆਵਾਜਾਈ ਠੱਪ ਹੋ ਚੁੱਕੀ ਸੀ, ਦੇ ਨਿਰਮਾਣ 'ਤੇ ਤਕਰੀਬਨ 17:50 ਲੱਖ ਰੁੁਪਏ ਖਰਚ ਕੀਤੇ ਜਾਣਗੇ। ਇਸ ਮੋਕੇ ਬਲਾਕ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾੳਂੁਕੇ, ਮਨੀ ਗਰਗ, ਮਾਰਕੀਟ ਕਮੇਟੀ ਸੈਕਟਰੀ ਕੰਵਲਪਰੀਤ ਸਿੰਘ ਕਲਸੀ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਸਰਪੰਚ ਭੂਸ਼ਣ ਸਿੰਘ ਕੋਠੇ ਅੱਠਚੱਕ, ਸਰਪੰਚ ਭੈਣੀ ਖੁੁਆਜਾਬਾਜੂ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਬੋਬੀ ਕਪੂਰ, ਪਰਮਿੰਦਰ ਸਿੰਘ ਜੇਈ , ਗੁੁਰਮੇਲ ਸਿੰਘ ਕੇਲੈ, ਸਾਜਨ ਮਲਹੋਤਰਾ, ਕੌਂਸਲਰ ਰਾਜ ਭਾਰਦਵਾਜ, ਹਰਪਾਲ ਸਿੰਘ ਹਾਂਸ, ਅਵਤਾਰ ਸਿੰਘ, ਰਾਮ ਕੁੁਮਾਰ ਗੂਜਰ, ਜਸਵੀਰ ਸਿੰਘ ਬਾਰਦੇਕੇ, ਸੰਮੀ ਐਡਵੋਕੇਟ, ਮਨੀ ਜੌਹਲ, ਨਰੇਸ਼ ਏਪੀ, ਗੋਪਾਲ ਸ਼ਰਮਾ ਤੇ ਭਜਨ ਸਵੱਦੀ ਹਾਜ਼ਰ ਸਨ।

ਅਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਦਾ ਆਗਾਜ ਸਪਰਿੰਗ ਡਿਊ ਵਿੱਚ ਕੀਤਾ ਗਿਆ

ਜਗਰਾਉਂ  10 ਅਗਸਤ  (ਅਮਿਤ ਖੰਨਾ) ਸਾਰਾ ਭਾਰਤ ਦੇਸ਼ ਅਜ਼ਾਦੀ ਦੀ 75ਵੀਂ ਵਰੇਗੰਡ ਇਸ ਸਾਲ ਮਨਾ ਰਿਹਾ ਹੈ.ਇਸ ਸੰਬੰਧਤ ਭਾਰਤ ਸਰਕਾਰ ਵਲੋਂ “ਅਜ਼ਾਦੀ ਦਾ ਅਮ੍ਰਿਤ ਮਹਾਉਤਸਵ” ਦੇ ਨਾਮ ਅਧੀਨ ਸਕੂਲੀ ਵਿਦਿਆਰਥੀਆਂ ਲਈ ਗਤੀਵਿਧੀਆ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ. ਸੀ.ਬੀ.ਐਸ.ਈ ਬੋਰਡ ਵਲੋਂ ਸੰਬੰਧਤ ਸਕੂਲਾਂ ਨੂੰ ਮਹੀਨਾਵਾਰ ਇਹਨਾਂ ਗਤੀਵਿਧੀਆ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਹੈ.ਅੱਜ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਰਸਮੀ ਤੌਰ ਤੇ ਅਜ਼ਾਦੀ ਦੇ ਇਸ ਮਹਾਂ ਉਤਸਵ ਦੀ ਸ਼ੁਰੂਆਤ ਸਕੂਲ ਵਿੱਚ ਆਪਣੀ ਸਪੀਚ ਰਾਂਹੀ ਕੀਤੀ ਗਈ.ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆ ਇਸ ਉਪਰ ਆਪਣੇ ਵਿਚਾਰ ਰੱਖੇ ਅਤੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ.ਉਹਨਾਂ ਕਿਹਾ ਕਿ ਅਜ਼ਾਦੀ ਆਪਣੇ ਨਾਲ ਜਿੰਮੇਵਾਰੀ ਲੈ ਕੇ ਆਉਂਦੀ ਹੈ  ਅਤੇ ਆਪਣੇ ਸਾਰਿਆ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਅਜ਼ਾਦੀ ਨੂੰ ਸੰਭਾਲ ਕੇ ਰੱਖੀਏ ਅਤੇ ਨਾਲ ਦੀ ਨਾਲ ਹੀ ਇਸ ਅਜਾਦੀ ਨੂੰ ਨਿਖਾਰਣ ਵਿੱਚ ਆਪਣਾ ਯੋਗਦਾਨ ਪਾਈਏ.ਜਿੰਨਾਂ ਲੱਖਾ ਲੋਕਾਂ ਨੇ ਇਸ ਅਜ਼ਾਦੀ ਲਈ ਆਪਣੀ ਜਾਨ ਦਿੱਤੀ ਹੈ ਉਹਨਾਂ ਦੇ ਸੁਫਨਿਆਂ ਦਾ ਭਾਰਤ ਬਣਾਉਣ ਵਿੱਚ ਆਪਾਂ ਸਾਰਿਆ ਨੂੰ ਮਿਲ ਕੇ ਮਿਹਨਤ ਕਰਨੀ ਚਾਹੀਦੀ ਹੈ. ਜੇਕਰ ਹਰ ਵਰਗ ਆਪਣੀ ਜਿੰਮੇਵਾਰੀ ਸਮਝੇ ਤਾਂ ਅਸੀ ਆਪਣੇ ਭਾਰਤ ਦੇਸ਼ ਨੂੰ ਦੁਨੀਆ ਦਾ ਮੋਹਰੀ ਰਾਸ਼ਟਰ ਬਣਾ ਸਕਦੇ ਹਾਂ. ਇਸਦੇ ਨਾਲ ਹੀ ਮਹੀਨਾਵਾਰ ਗਤੀਵਿਧੀਆ ਦੀ ਸ਼ੁਰੂਆਤ ਵੀ ਕੀਤੀ ਗਈ.ਜਿਸ ਅਧੀਨ ਅਧਿਆਪਕ ਹਰ ਰੋਜ  ਵੱਖਰੇ^ ਵੱਖਰੇ ਸਵੰਤਰਤਾ ਸੈਲਾਨੀ ਦੀ ਜੀਵਨੀ ਨੂੰ ਵਿਦਿਆਰਥੀਆ ਨਾਲ ਸਾਝਾਂ ਕਰਣਗੇ.ਵਿਦਿਆਰਥੀ ਵੀ ਪੋਸਟਰ ਮੇਕਿੰਗ, ਕਹਾਣੀ ਵਾਚਨ, ਲੇਖਣ ਮੁਕਾਬਲੇ, ਕਵਿੱਜ ਮੁਕਾਬਲੇ, ਰੋਲ ਪਲੇਅ, ਭਾਸ਼ਣ ਮੁਕਾਬਲੇ, ਆਦਿ ਵਿੱਚ  ਹਿੱਸਾ ਲੈਣਗੇ. ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ. ਸੀ.ਬੀ.ਐਸ.ਈ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਾਡੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਵਲੋਂ ਸ਼ਲਾਘਾ ਕੀਤੀ ਗਈ.ਇਸ ਨਾਲ ਸਾਰੇ ਵਿਦਿਆਰਥੀ ਜੋ ਲਗਭਗ ਇੱਕ ਸਾਲ ਤੋ ਕੋਵਿਡ ਕਾਰਨ ਸਿਰਫ ਆਨ^ਲਾਈਨ ਪੜਾਈ ਦੇ ਨਾਲ ਹੀ ਜੁੜੇ ਹੋਏ ਸਨ, ਉਹਨਾਂ ਨੂੰ ਇੱਕ ਵੱਖਰਾ ਮਾਹੋਲ ਮਿਲੇਗਾ ਅਤੇ ਇਸ ਬਾਰੇ ਵੀ ਉਹ ਜਾਣੂ ਹੋਣਗੇ ਕਿ ਅਜ਼ਾਦੀ ਕਿੰਨੀ ਕੀਮਤੀ ਹੈ.ਇਹਨਾਂ ਗਤੀਵਿਧੀਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੋਬਾਇਲ ਫੋਨਾਂ ਤੋ ਦੂਰ ਕਰਦੇ ਹੋਏ ਉਹਨਾਂ ਦੀ ਕਲਾ ਨੂੰ ਨਿਖਾਰਣਾ ਵੀ ਹੈ. ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਨੇ ਇਸ ਉਪਰਾਲੇ ਲਈ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ.

ਸੀਨੀਅਰ ਸਿਟੀਜ਼ਨ ਡੇਅ ਤੇ ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦਿੱਤਾ 

ਜਗਰਾਉਂ  10 ਅਗਸਤ  (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵੱਲੋਂ ਸੀਨੀਅਰ ਸਿਟੀਜ਼ਨ ਡੇਅ ਤੇ ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦਿੱਤਾ  ਇਸ ਮੌਕੇ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਨੇ ਕਿਹਾ ਕਿ  ਸੀਨੀਅਰ ਸਿਟੀਜ਼ਨ ਦੇ ਅਸੀਂ ਲਾਇਨ ਕਲੱਬ ਦੇ ਮੈਂਬਰਾਂ ਵੱਲੋਂ  ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦੇ ਕੇ  ਮਨ ਨੂੰ  ਬੜੀ ਸੰਤੁਸ਼ਟੀ  ਤੇ ਖੁਸ਼ੀ ਹੋਈ ਹੈ  ਕਿਉਂਕਿ ਕਿਸੇ ਵੀ ਤੀਰਥ ਸਥਾਨ ਜਾਨ ਤੋਂ ਵੱਧ ਹੈ  ਇਸ ਮੌਕੇ ਲਾਇਨ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,  ਪ੍ਰਧਾਨ ਲਾਲ ਚੰਦ ਮੰਗਲਾ , ਸੈਕਟਰੀ ਰਾਕੇਸ਼ ਜੈਨ , ਖਜ਼ਾਨਚੀ  ਅੰਮ੍ਰਿਤ ਲਾਲ ਗੋਇਲ , ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ  ਆਦਿ ਸਮੂਹ ਲਾਇਨ ਮੈਂਬਰ ਹਾਜ਼ਰ ਸਨ

ਗਰੇਟਵੈਅ ਇੰਸਟੀਚਿਊਟ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ 

ਜਗਰਾਉਂ  10 ਅਗਸਤ  (ਅਮਿਤ ਖੰਨਾ) ਇਲਾਕੇ ਦੀ ਪ੍ਰਸਿੱਧ ਆਈਲੈਟਸ ਤ ੇਇਮੀਗ੍ਰੇਸ਼ਨ ਸੰਸਥਾ ਗਰੇਟਵੈਅ ਇੰਸਟੀਚਿਊਟ ਦੇ ਵਿਦਿਆਰਥੀ ਜਿਥੇ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਰਹੇ ਹਨ  ਉੱਥੇ ਆਪਣੀ ਸਟੱਡੀ ਵੀਜ਼ੇ ਵੀ ਹਾਸਲ ਕਰ ਰਹੇ ਸਨ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮਡੀ ਹਰਪ੍ਰੀਤ ਕੌਰ ਤੂਰ ਤੇ ਡਾਇਰੈਕਟਰ ਜਸਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਨੇ ਅਮਨਦੀਪ ਸਿੰਘ ਵਾਸੀ  ਫ਼ਰੀਦਕੋਟ ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ ਉਨ•ਾਂ ਦੱਸਿਆ ਕਿ ਸੰਸਥਾ ਵੱਲੋਂ ਆਏ ਦਿਨ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਚੰਗੇ ਬੈਂਡ ਲੈਣ ਲਈ ਵਿਦਿਆਰਥੀਆਂ ਨੂੰ  ਸ਼ਾਂਤਮਈ ਮਾਹੌਲ ਤੇ ਵਧੀਆ ਢੰਗ ਨਾਲ ਪੜ•ਾਇਆ ਜਾ ਰਿਹਾ ਹੈ

ਸਾਨੂੰ ਵਾਤਾਵਰਨ ਦੀ ਸੰਭਾਲ ਲਈ ਪੇੜ ਪੌਦਿਆਂ ਲਈ ਸੰਵੇਦਨਸ਼ੀਲ ਹੋਣਾ ਪਵੇਗਾ-ਬ੍ਰਿਜ ਮੋਹਨ ਬੱਬਰ

ਜਗਰਾਓਂ 9 ਅਗਸਤ ( ਅਮਿਤ ਖੰਨਾ  ) ਡੀ.ਏ.ਵੀ .ਸੀ ਪਬਲਿਕ ਸਕੂਲ, ਜਗਰਾਉਂ  ਵਿਖੇ ਅੱਜ ਵਾਤਾਵਰਨ ਨੂੰ ਬਚਾਉਣ ਅਤੇ ਸੰਭਾਲਣ ਲਈ ਮਿੱਥੇ ਟੀਚੇ ਦਾ ਸਹਾਈ ਬਨਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸ੍ਰੀ ਸਤਪਾਲ ਦੇਹੜਕਾ, ਸ੍ਰੀਮਤੀ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਹੋਰਾਂ ਦੀ ਮੌਜੂਦਗੀ ਵਿੱਚ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜਮੋਹਨ ਬੱਬਰ ਜੀ ਦੀ ਅਗਵਾਈ ਹੇਠ ਹਾਜ਼ਰ ਅਧਿਆਪਕ ਸ੍ਰੀਮਤੀ ਸੀਮਾ ਬੱਸੀ, ਸ੍ਰੀ ਦਿਨੇਸ਼ ਕੁਮਾਰ ,ਸ. ਹਰਦੀਪ ਸਿੰਘ ਅਤੇ ਮਾਲੀ ਮਯੰਕ ਲਾਲ ਨਾਲ ਵਿਦਿਆਰਥੀਆਂ ਨੇ ਬੂਟੇ ਲਗਾਏ। 'ਦਾ ਗਰੀਨ ਪੰਜਾਬ ਮਿਸ਼ਨ 'ਟੀਮ ਦੇ ਉਪਰਾਲਿਆਂ ਦਾ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਜੇ ਜ਼ਿੰਦਗੀ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਪੇੜ ਪੌਦਿਆਂ ਲਈ ਸੰਵੇਦਨਸ਼ੀਲ ਹੋਣਾ ਪਵੇਗਾ। ਪੌਦਿਆਂ ਨੂੰ ਲਗਾਕੇ ਜਲਵਾਯੂ ਨੂੰ ਸੁਧ ਕਰਨ ਦਾ ਕਦਮ ਉਠਾਉਣਾ ਚਾਹੀਦਾ ਹੈ ਉਨ੍ਹਾਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੂੰ ਪੰਜਾਬ ਓਬੀਸੀ ਚੇਅਰਮੈਨ ਸੰਦੀਪ ਕੁਮਾਰ ਨੇ ਮੁਬਾਰਕਾ ਦੀਤੀਆਂ

ਜਗਰਾਓਂ 9 ਅਗਸਤ ( ਅਮਿਤ ਖੰਨਾ ) ਅੱਜ ਪੰਜਾਬ ਕਾਂਗਰਸ ਭਵਨ ਚੰਡੀਗ੍ਹੜ ਵਿਖੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਰਦਾਰ  ਸੰਗਤ ਸਿੰਘ ਗਿਲਜੀਆ ਜੀ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿਧੂ ਨਾਲ ਮਿਲ ਕੇ ਪਾਰਟੀ ਦੀ ਸੇਵਾ  ਕਰਣ ਲਈ ਸੰਗਤ ਸਿੰਘ ਗਿਲਜੀਆ ਨੂੰ ਪੰਜਾਬ ਓਬੀਸੀ ਚੇਅਰਮੈਨ ਸੰਦੀਪ ਕੁਮਾਰ ਨੇ  ਓਨਾ ਨੂੰ ਮੁਬਾਰਕਾ ਦੀਤੀਆਂ। ਓਨਾ ਨਾਲ ਇਸ ਮੌਕੇ  ਜ਼ਿਲਾ  ਪਟਿਆਲਾ ਤੋਂ ਓਬੀਸੀ ਕਾਂਗਰਸ ਦੇ ਚੇਅਰਮੈਨ ਹਰਦੀਪ ਸਿੰਘ ਜੋਸਨ, ਦਲਜੀਤ ਸਿੰਘ ਬਾਬਾ ਪ੍ਰਧਾਨ ਨਗਰ ਕੌਂਸਲ ਮੰਮਦੌੜ, ਗੁਰਜੀਤ ਸਿੰਘ ਵਾੲੀਸ ਚੇਅਰਮੈਨ ਪਟਿਆਲਾ, ਗੁਰਮਿੰਦਰ ਸਿੰਘ ਯੂਥ ਅਾਗੂ ਹਾਜ਼ਰ ਸਨ।

ਅਕਾਲੀ ਦਲ ਵਲੋਂ ਉਮੀਦਵਾਰ ਐਲਾਨਣ ਤੇ ਕਲੇਰ ਦਾ ਸ਼ਾਨਦਾਰ ਸਵਾਗਤ 

ਕਲੇਰ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੋਰਚੇ ਸੰਭਾਲਣ ਦਾ ਸੱਦਾ
ਜਗਰਾਉਂ  9 ਅਗਸਤ ( ਅਮਿਤ   ਖੰਨਾ ) ਅਗਾਮੀ ਵਿਧਾਨ ਸਭਾ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਵਲੋਂ ਹਲਕਾ ਜਗਰਾਉਂ ਤੋਂ ਇੰਚਾਰਜ ਐਸ ਆਰ ਕਲੇਰ ਨੂੰ ਉਮੀਦਵਾਰ ਐਲਨਾਣ ਦੇ ਫ਼ੈਸਲੇ ਦਾ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਕਾਲੀ ਦਲ ਦੇ ਸਥਾਨਕ ਆਗੂਆਂ ਤੇ ਅਹੁਦੇਦਾਰਾਂ ਨੇ ਐਸ ਆਰ ਕਲੇਰ ਨੂੰ ਉਮੀਦਵਾਰ ਐਲਨਣ ਦੇ ਫ਼ੈਸਲੇ'ਤੇ ਪਾਰਟੀ ਹਾਈ ਕਮਾਂਡ ਦਾ ਉਚੇਚੇ ਤੌਰ'ਤੇ ਧੰਨਵਾਦ ਕੀਤਾ।ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਬੂਟਾ ਸਿੰਘ ਪ੍ਰਧਾਨ ਬਸਪਾ ਸ਼ਹਿਰੀ, ਰਛਪਾਲ ਗਾਲਿਬ ,ਜਸਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਬਸਪਾ,ਸੰਤ ਰਾਮ ਮੱਲੀਆਂ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਤੇ ਬਸਪਾ ਨੂੰ ਐਸ ਆਰ ਕਲੇਰ ਦੇ ਰੂਪ ਵਿਚ ਇਕ ਮਜ਼ਬੂਤ ਉਮੀਦਵਾਰ ਮਿਲਿਆ ਹੈ। ਆਗੂਆਂ ਨੇ ਕਿਹਾ ਕਿ ਐਸ ਆਰ ਕਲੇਰ ਨਿੱਡਰ ,ਨਿਧੱੜਕ, ਪੜੇ ਲਿਖੇ ਤੇ ਸਾਫ਼ ਅਕਸ ਵਾਲੇ ਆਗੂ ਹਨ , ਜਿੰਨ੍ਹਾਂ ਨੂੰ ਜਗਰਾਉਂ ਹਲਕੇ  ਅੰਦਰ ਦਰਵੇਸ਼ ਸਿਆਸਤਦਾਨ ਤੇ ਵਿਕਾਸ਼ ਪੁਰਸ਼ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।ਇਸ ਮੌਕੇ ਐਸ ਆਰ ਕਲੇਰ ਨੇ ਪਾਰਟੀ ਹਾਈਕਮਾਂਡ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਹ  ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ  ਬੇਹੱਦ ਰਿਣੀਂ ਹਨ ਜਿਨ੍ਹਾ ਜਗਰਾਉਂ ਹਲਕੇ ਦੇ ਲੋਕਾਂ ਦੀਮੁੜ  ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਕਲੇਰ ਨੇ ਸ਼ਿਰੋਮਣੀ ਅਕਾਲੀ ਦਲ ਤੇ ਬਸਪਾ ਦੀ ਲੀਡਰਸ਼ਿਪ ਨੂੰ ਮੋਰਚੇ ਸੰਭਾਲਣ ਦਾ  ਸੱਦਾ ਦਿੰਦਿਆਂ ਤਕੜੇ ਹੋਣ ਲਈ ਕਿਹਾ। ਇਸ ਮੌਕੇ ਪਾਰਟੀ ਵਰਕਰਾਂ ਵਲੋਂ ਸ੍ਰੀ ਕਲੇਰ ਨੂੰ ਸਨਮਾਨਿਤ ਵੀ ਕੀਤਾ।ਇਹ ਉਪਰੰਤ ਸ੍ਰੀ ਕਲੇਰ ਨੇ ਪਾਰਟੀ ਵਰਕਰਾਂ ਦੇ ਵੱਡੇ ਜੱਥੇ ਨਾਲ ਗੁਰਦੁਆਰਾ ਸ੍ਰੀ ਨਾਨਕਸਰ ਤੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਗੁਰੂਸਰ ਕਾਉਂਕੇ ਵਿਖੇ ਮੱਥਾ ਟੇਕਿਆ ਤੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਗੁਰੂ ਘਰ ਦੀਆਂ ਖੂਸ਼ੀਆਂ ਪ੍ਰਾਪਤ ਕੀਤੀਆ।ਇਹ ਮੌਕੇ ਬਿੰਦਰ ਸਿੰਘ ਮਨੀਲਾ,ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ,ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ ,ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ,ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ ,ਸਰਕਲ ਪ੍ਰਧਾਨ ਸਿਵਰਾਜ ਸਿੰਘ ,ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ,ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ 
, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ ,ਬਸਪਾ ਦੇ ਸੂਬਾ ਸਕੱਤਰ ਸੰਤ ਰਾਮ ਮੱਲੀ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਸੰਗੋਵਾਲ ,ਅਮਰਜੀਤ ਸਿੰਘ ਭੱਟੀ, ਜਿਲਾ ਮੀਤ ਪ੍ਰਧਾਨ ਜਸਵੰਤ ਸਿੰਘ, ਜਰਨਲ ਸਕੱਤਰ  ਜਸਵਿੰਦਰ ਸਿੰਘ ਖਾਲਸਾ, ਸਕੱਤਰ ਬੂਟਾ ਸਿੰਘ ਕਾਉਂਕੇ ,ਹਲਕਾ ਪ੍ਰਧਾਨ, ਸਹਿਰੀ ਪ੍ਰਧਾਨ ਆਤਮਾ ਸਿੰਘ  ,ਜਰਨਲ ਸਕੱਤਰ ਹਰਜੀਤ ਸਿੰਘ ਬੱਬੂ ,ਖਜਾਨਚੀ ਲਖਵੀਰ ਸਿੰਘ ਸੀਰਾ ਯੂਥ ਪ੍ਰਧਾਨ ਬਬਲਾ ਸਿੰਘ ,ਲਛਮਣ ਸਿੰਘ ਗਾਲਿਬ ਸੀਨੀਅਰ ਆਗੂ ਗੁਰਬਖਸ਼ ਸਿੰਘ ਕਾਲਾ ਆਦਿ ਹਾਜ਼ਰ ਸਨ ‌