You are here

ਲੁਧਿਆਣਾ

ਸਾਉਣ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ ਨੂੰ ਮੁੱਖ ਰੱਖ ਕੇ ਪਿੰਡ ਸ਼ੇਰਪੁਰ ਕਲਾ ਵਿੱਚ ਲੱਗਿਆ ਮੇਲਾ

ਜਗਰਾਉਂ , 16 ਅਗਸਤ (ਜਸਮੇਲ ਗ਼ਾਲਿਬ /  ਮਨਜਿੰਦਰ ਗਿੱਲ)  ਪੰਜਾਬ ਅੰਦਰ ਸੌਣ ਦੇ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ  ਨੂੰ ਪਿੰਡ ਪਿੰਡ ਮੁਹੱਲੇ ਮੁਹੱਲੇ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ  ।ਇਸੇ ਤਰ੍ਹਾਂ ਅੱਜ ਜਗਰਾਉਂ  ਦੇ ਲਾਗਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਵੀ ਤੀਆਂ ਦਾ ਤਿਉਹਾਰ ਬਹੁਤ ਸ਼ਰਧਾ ਨਾਲ ਮਨਾਇਆ ਗਿਆ । ਆਓ ਤੁਸੀਂ ਵੀ ਦੇਖ ਲਵੋ ਕਿਸ ਤਰ੍ਹਾਂ ਪੈਂਦੀ ਹੈ ਧਮਾਲ  Facebook Link ; https://fb.watch/7pTwjBQPcQ/

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਵਿਖੇ ਕੋਰੋਨਾ ਟੈਸਟ ਕੈਂਪ ਲਗਾਇਆ

ਜਗਰਾਓਂ 15 ਅਗਸਤ (ਅਮਿਤ ਖੰਨਾ ) ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿਿਖਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱਕੀ ਹੈ ਅਤੇ ਜੋ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵੀ ਕਰਵਾਉਦੀ ਰਹਿੰਦੀ ਹੈ। ਵਿਖੇ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਜਿਲ੍ਹਾ ਸਿੱਖਿਆ ਅਪਸਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 150 ਬੱਚੇ ਅਤੇ 10 ਅਧਿਆਪਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਕੈਂਪ ਦੀਆਂ ਸੇਵਾਵਾਂ ਸਰਕਾਰੀ ਹਸਤਪਾਲ ਸਿੱਧਵਾਂ ਬੇਟ ਦੀ ਟੀਮ ਨੇ ਬਾਖੂਬੀ ਨਿਭਾਈਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੀਨੀਅਰ ਮੈਡੀਕਲ ਅਫਸਰ ਸ਼੍ਰੀਮਤੀ ਮਨਦੀਪ ਕੌਰ ਸਿੱਧੂ, ਮੈਡੀਕਲ ਅਫਸਰ ਡਾਕਟਰ ਕਰਨ ਅਰੌੜਾ, ਬਲਵਿੰਦਰ ਕੌਰ ਅਤੇ ਸ. ਬਲਦੇਵ ਸਿੰਘ ਸ਼ਾਮਿਲ ਹੋਏ। ਇਸ ਸਮੇਂ ਉਨ੍ਹਾਂ ਨੇ ਜਾਣਕਾਰੀ ਦਿੰਦੇੁ ਹੋਏ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕੋਰੋਨਾ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਸਾਡੀ ਮੁਢਲੀ ਜਰੂਰਤ ਹੈ ਇਸ ਮਸੇਂ ਉਨ੍ਹਾਂ ਨੇ 18 ਸਾਲ ਤੋਂ ਉਪਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਸੰਬੰਧੀ ਜਾਗਰੂਕ ਕੀਤਾ। ਜਦੋਂ ਕਿ ਸਕੂਲ ਦੇ ਸਟਾਫ ਨੇ ਪਹਿਲਾਂ ਹੀ ਇਹ ਵੈਕਸੀਨ ਲਗਵਾ ਲਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਆਪਣੇ ਪਰਿਵਾਰ ਅਤੇ ਸਮਾਜ ਲਈ ਬਹੁਤ ਜਰੂਰੀ ਹੈ ਤਾਂ ਜੋ ਸਮਾਜ ਨੂੰ ਸੁਰੱਖਿਅਤ ਅਤੇ ਹੈਲਥੀ ਰੱਖਿਆ ਜਾ ਸਕੇ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਕੋਰੋਨਾ ਟੈਸਟ ਕਰਨ ਲਈ ਆਈ ਟੀਮ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

ਸਰਕਾਰੀ ਸਕੂਲ ਜਗਰਾਓਂ ਵਿੱਖੇ 75ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜਗਰਾਓਂ 15 ਅਗਸਤ  (ਅਮਿਤ ਖੰਨਾ ) ਸਰਕਾਰੀ ਸਕੂਲ ਜਗਰਾਓਂ ਵਿੱਖੇ 75ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 'ਆਜ਼ਾਦੀ  ਦਿਵਸ ਮੌਕੇ ਇਸ ਵਾਰ ਝੰਡਾ ਲਹਿਰਾਉਣ ਦੀ ਰਸਮ  ਜਗਰਾਓਂ ਦੀ ਏ ਡੀ ਸੀ ਮੈਡਮ ਨਯਨ ਜੱਸਲ ਨੇ ਅੱਦਾ ਕੀਤੀ।ਅਤੇ ਰਾਸ਼ਟਰੀ ਗਾਇਨ ਵਿੱਚ ਹਿੱਸਾ ਲਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ADC ਮੈਡਮ ਨਯਨ ਜੱਸਲ ਨੇ ਝੰਡੇ ਨੂੰ ਸਲਾਮੀ ਦਿੱਤੀ।ਅਤੇ ਪਰੇਡ ਦਾ ਜਇਜਾ ਲਿਆ।ਡੀ ਏ ਵੀ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਜਣ ਗਣ ਮਨ ਦਾ ਉਚਾਰਣ ਕੀਤਾ ਅਤੇ ਬੱਚਿਆਂ ਨੇ ਐਨ ਸੀ ਸੀ ਦੀ ਪਰੇਡ ਵੀ ਕੀਤੀ ਹਰ ਵਾਰ ਦੀ ਤਰਾਹ ਇਸ ਵਾਰ ਵੀ ਜਗਰਾਓਂ ਦੀ ਸ਼ਾਨ ਕੈਪਟਨ ਨਰੇਸ਼ ਵਰਮਾ ਪ੍ਰਿੰਸੀਪਲ ਆਰ ਕੇ ਹਾਈ ਸਕੂਲ ਨੇ ਆਪਣੀ ਲਗਾਤਾਰ 32 ਸਾਲ ਤੋਂ ਜੋ ਸੇਵਾ ਕਰ ਰਹੇ ਹਨ ਸਟੇਜ ਸੰਚਾਲਕ ਦੀ ਡਿਊਟੀ ਬਾਖੂਬੀ ਨਿਭਾਈ। ਅਜਾਦੀ ਦਿਹਾੜੇ ਤੇ ਪਹੁੰਚੇ ਹਰ ਇਕ ਸ਼ਖਸ ਦਾ ਮਾਣ  ਕੀਤਾ।ਇਸ ਮੌਕੇ ਏ ਡੀ ਸੀ ਮੈਡਮ ਨੇ ਐਸ ਡੀ ਐਮ ਸਾਹਿਬ ਵਿਕਾਸ ਹੀਰਾ ,ਤਹਿਸੀਲਦਾਰ ਸਾਹਿਬ ਮਨਮੋਹਨ ਕੋਸ਼ਿਕ ,ਨਾਇਬ ਤਹਿਸੀਲਦਾਰ ਸਾਹਿਬ ਸਤਿਗੁਰੂ ਸਿੰਘ ਤੇ ਪੁਲਿਸ ਪਰਸ਼ਾਸਨ ਦੇ ਸੀਨੀਅਰ ਅਧਿਕਾਰਿਆ ਨੂੰ ਨਾਲ ਲੈ ਕੇ ਸ਼ਹੀਦ ਪਰਿਵਾਰਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਤੇ ਉਹਨਾਂ ਦੇ ਪਰਿਵਾਰਾਂ ਵਲੋਂ ਦੇਸ਼ ਪ੍ਰਤੀ ਦਿੱਤੀਆਂ ਕੁਰਬਾਨੀਆ ਨੂੰ ਯਾਦ ਕੀਤਾ ਮੰਚ ਤੇ ਇਸ ਮੌਕੇ   ਵਿਰਾਜਮਾਨ ਸ਼ਨ।ਸਫਾਈ ਸੇਵਕ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ,  ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ, ਮਾਰਕੀਟ ਕਮੇਟੀ ਦੇ ਚੇਅਰਮੈਨ  ਸਤਿੰਦਰ ਪਾਲ ਕਾਕਾ,ਐਸ ਪੀ ਮੈਡਮ ਗੁਰਮੀਤ ਕੌਰ,ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ,ਡੀ ਐਸ ਪੀ  ਹਰਸ਼ਪ੍ਰੀਤ ਸਿੰਘ,ਨਗਰ ਕੌਂਸਿਲ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਰਾਜੂ ਕਾਮਰੇਡ,ਕੌਂਸਲਰ ਜਗਜੀਤ ਜੱਗੀ,ਪੈਪਸੂ ਰੋਡਵੇਜ ਦੇ ਡਾਇਰੈਕਟਰ ਪਰਸ਼ੋਤਮ ਖਲੀਫਾ,ਨਗਰ ਕੌਂਸਿਲ ਕਾਰਜ ਸਾਧਕ ਅਫਸਰ ਪ੍ਰਦੀਪ ਕੁਮਾਰ,ਰਾਜਿੰਦਰ ਜੈਨ,ਢਿਲੋਂ ਸਾਹਿਬ,ਕੁਲਦੀਪ ਕੁਮਾਰ,ਅਨਿਲ ਕੁਮਾਰ ਅਤੇ ਹੋਰ ਰਾਜਨੀਤਿਕ ਤੇ ਸਮਾਜਿਕ ਲੋਕਾਂ ਦੇ ਨਾਲ ਨਾਲ ਸਮੂਹ ਪੁਲਿਸ ਮੁਲਾਜਿਮ  ਆਦਿ।

ਫਰੀਡਮ ਫਾਈਟਰ ਦੇ ਪਰਿਵਾਰ ਗੁਰਿੰਦਰ ਸਿੰਘ ਸਿੱਧੂ ਨੂੰ ਕੀਤਾ ਸਨਮਾਨਿਤ  

ਜਗਰਾਉਂ  15 ਅਗਸਤ  (ਅਮਿਤ ਖੰਨਾ ) ਆਜ਼ਾਦੀ ਦਿਹਾੜੇ ਤੇ ਏ ਡੀ ਸੀ ਡਾ ਨਯਨ ਜੱਸਲ ਵੱਲੋਂ ਝੰਡਾ ਫਹਿਰਾ ਕੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਵੱਲੋਂ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਗੁਰਿੰਦਰ ਸਿੰਘ ਸਿੱਧੂ ਜੋ ਕਿ ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ  ਹਨ ਅਤੇ ਫਰੀਡਮ ਫਾਈਟਰ ਪਰਿਵਾਰ ਵਿੱਚੋਂ ਵੀ ਹਨ । ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਰਦਾਰ ਨਰੰਜਨ ਸਿੰਘ ਸਿੱਧਵਾਂ ਬੇਟ ਫਰੀਡਮ ਫਾਈਟਰ ਸਨ । ਉਨ੍ਹਾਂ ਦੱਸਿਆ ਕਿ ਪਹਿਲੀ ਸੰਸਾਰ ਜੰਗ ਦੇ ਦੌਰਾਨ ਬਰਮਾ ਵਿੱਚ ਬ੍ਰਿਟਿਸ਼ ਆਰਮੀ ਦੇ ਲਈ ਉਨ੍ਹਾਂ ਨੇ ਜੰਗ ਕੀਤੀ ਸੀ  ਅਤੇ ਉਸ ਸਮੇਂ ਹਿੰਦੁਸਤਾਨੀ ਆਰਮੀ ਬ੍ਰਿਟਿਸ਼ ਆਰਮੀ ਦੇ ਲਈ ਹੀ ਜੰਗਾਂ ਵਿੱਚ ਜਾਂਦੇ ਸਨ । ਜੰਗ ਤੋਂ ਬਾਅਦ ਬ੍ਰਿਟਿਸ਼ ਆਰਮੀ ਨੇ ਸਰਦਾਰ ਨਰੰਜਨ ਸਿੰਘ ਨੂੰ  50 ਏਕੜ ਜ਼ਮੀਨ ਅਤੇ ਚਾਰ ਮੈਡਲ ਦੇ ਕੇ ਸਨਮਾਨਿਤ ਕੀਤਾ । ਜਦ ਸਿੱਖਾਂ ਦਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਉਸ ਸਮੇਂ ਇਸ ਸਾਕੇ ਦੇ ਰੋਸ ਵਜੋਂ ਇਨ੍ਹਾਂ ਨੇ ਜ਼ਮੀਨ ਅਤੇ ਚਾਰ ਮੈਡਲ ਅੰਗਰੇਜ਼ ਸਰਕਾਰ ਨੂੰ ਵਾਪਸ ਕਰ ਦਿੱਤੇ ਅਤੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਆਜ਼ਾਦੀ ਦੀ ਲਹਿਰ ਵਿਚ ਕੁੱਦੇ । ਇਨ੍ਹਾਂ ਨੇ ਕਈ ਵਾਰ ਜੇਲ੍ਹਾਂ ਅਤੇ ਸਜ਼ਾਵਾਂ ਕੱਟੀਆਂ । ਜੈਤੋ ਦੇ ਮੋਰਚੇ ਦੌਰਾਨ ਇਹ ਪੰਜਵੇਂ ਮੋਰਚੇ ਦੇ ਜਥੇਦਾਰ ਵੀ  ਸਨ  ਅਤੇ ਜੈਤੋ ਗੁਰਦੁਆਰਾ ਸਾਹਿਬ ਵਿਖੇ ਜੋ ਨਿਸ਼ਾਨ ਸਾਹਿਬ ਹੈ ਉਹ ਪੰਜ ਪਿਆਰਿਆਂ ਨੇ ਲਗਾਇਆ ਸੀ ਉਸ ਪੰਜ ਪਿਆਰਿਆਂ ਵਿੱਚ ਵੀ ਸ਼ਾਮਿਲ ਸਨ ।  ਸਰਦਾਰ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਫਖ਼ਰ ਮਹਿਸੂਸ ਕਰਦੇ ਹਨ ਕਿ ਉਹ  ਫਰੀਡਮ ਫਾਈਟਰ ਦੇ ਪਰਿਵਾਰ ਵਿੱਚੋਂ ਹਨ । ਉਨ੍ਹਾਂ ਨੂੰ ਸਨਮਾਨਿਤ ਕਰਨ ਸਮੇਂ  ਏਡੀਸੀ ਮੈਡਮ ਡਾ ਨਾਯਨ ਜੱਸਲ  ਦੇ ਨਾਲ ਐੱਸ ਪੀ ਮੈਡਮ ਗੁਰਮੀਤ ਕੌਰ ,  ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਅਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਮੌਜੂਦ ਸਨ ।

ਕਲੇਰ ਵਲੋਂ ਮਿਸ਼ਨ  2022 ਫਤਿਹ ਕਰਨ ਲਈ ਸਰਗਰਮੀਆਂ ਤੇਜ਼ ਕਰਨ ਦਾ ਐਲਾਨ

ਜਗਰਾਉਂ ( ਅਮਿਤ ਖੰਨਾ ) ਹਲਕਾ ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਸ ਆਰ ਕਲੇਰ ਵਲੋਂ ਮਿਸ਼ਨ 2022 ਫਤਿਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨਾਲ 2022 ਦੀਆ ਚੋਣਾਂ ਸਬੰਧੀ  ਵਿਚਾਰਾਂ ਕੀਤੀਆਂ ਗਈਆਂ।ਜਿਸ  ਵਿੱਚ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ  ਵੱਲੋ ਜ਼ਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਲੋਕਾਂ ਲਈ  ਕੀਤੇ  13 ਐਲਾਨ ਘਰ-ਘਰ ਪਹੁੰਚਾਉਣ ਲਈ ਯੋਜਨਾਬੰਦੀ ਕੀਤੀ ਗਈ। ਇਸ ਮੌਕੇ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਂਵਾਂ ਜਾਨਣ ਤੇ ਪਾਰਟੀ ਦੀਆਂ ਲੋਕ ਹਿੱਤੂ ਨੀਤੀਆਂ ਨੂੰ ਘਰ-ਘਰ ਪਹੁਚਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਹਲਕੇ ਦੇ ਲੋਕਾਂ ਨਾਲ ਤਾਲਮੇਲ ਬਣਾ ਕੇ ਉਨ੍ਹਾਂ ਦੀਆਂ ਸਮੱਸਿਆਂਵਾਂ ਸੁਣਨਾਂ ਤੇ ਪਾਰਟੀ ਪ੍ਰੋਗਰਾਮ ਨੂੰ ਅਵਾਮ ਤੱਕ ਪਹੁੰਚਾਉਣਾ ਹੀ ਇਸ ਮੁਹਿੰਮ ਦਾ ਮੁੱਖ ਮਕਸਦ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਜਸਵੰਤ ਸਿੰਘ ਬੋਪਾਰਾਏ ਕਲਾ ਜ.ਸ. ਬਸਪਾ ਜਿਲਾ ਦਿਹਾਤੀ ,ਸੂਬਾ ਸਕੱਤਰ ਸੰਤ ਰਾਮ ਮੱਲੀ, ਬੂਟਾ ਸਿੰਘ ਸੰਗੋਵਾਲ ਪ੍ਰਧਾਨ ਬਸਪਾ, ਜਸਵਿੰਦਰ ਸਿੰਘ ਖਾਲਸਾ ਜਿਲਾ ਸੈਕਟਰੀ ਬਸਪਾ, ਅਮਰਜੀਤ ਸਿੰਘ ਦੇਹੜਕਾ ਵਾਈਸ ਪ੍ਰਧਾਨ ਬਸਪਾ, ਆਤਮਾ ਸਿੰਘ ਸਹਿਰੀ ਪ੍ਰਧਾਨ ਬਸਪਾ, ਹਰਜੀਤ ਸਿੰਘ ਲੀਲਾ ਜਨਰਲ ਸੈਕਟਰੀ,  ਖਜ਼ਾਨਚੀ ਲਖਵੀਰ ਸਿੰਘ ਗਾਲਿਬ ਕਲਾ, ਗੁਰਸੇਵਕ ਸਿੰਘ ਮੱਲਾ ਵਾਈਸ ਪ੍ਰਧਾਨ ਬਸਪਾ, ਗੁਰਪਾਲ ਸਿੰਘ ਲੱਖਾ, ਲਛਮਣ ਸਿੰਘ ਗਾਲਿਬ, ਹਲਕਾ ਪ੍ਰਧਾਨ ਬੂਟਾ ਸਿੰਘ ਕਾਉਂਕੇ, ਰਛਪਾਲ ਸਿੰਘ ਗਾਲਿਬ,ਯੂਥ ਪ੍ਰਧਾਨ ਬਬਲਾ ਸਿੰਘ ਗਾਲਿਬ, ਸੁਖਜੀਤ ਸਲੇਮਪੁਰੀ, ਸੁਖਚੈਨ ਸਿੰਘ ਜਗਰਾਉਂ , ਯੂਥ ਕਾਂਗਰਸ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਅਰਸ਼ ਡੱਲਾ ਤੇ ਹੋਰ।

ਡੀ.ਏ.ਵੀ.ਸੀ ਪਬਲਿਕ ਸਕੂਲ, ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ 

ਜਗਰਾਓਂ 14 ਅਗਸਤ ( ਅਮਿਤ ਖੰਨਾ ) ਡੀ.ਏ.ਵੀ.ਸੀ ਪਬਲਿਕ ਸਕੂਲ, ਜਗਰਾਉ ਵਿਖੇ ਅੱਜ ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਦੇ ਬੱਚਿਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਬੱਚਿਆਂ ਨੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਤਿਰੰਗਾ ਝੰਡਾ, ਵਾਲ ਹੈਂਗਿੰਗ , ਹੈਂਡ ਬੈਂਡ ਆਦਿ ਚੀਜ਼ਾਂ ਆਪਣੇ ਹੱਥੀਂ ਤਿਆਰ ਕੀਤੀਆਂ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ।ਕੁਝ ਬੱਚਿਆਂ ਵੱਲੋਂ ਨਾਚ ਦੇ ਨਾਲ ਕਵਿਤਾ ਗਾਇਣ ਰਾਹੀਂ ਪੇਸ਼ਕਾਰੀ ਦਿੱਤੀ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਨੇ ਬੱਚਿਆਂ ਦਾ ਉਤਸ਼ਾਹ ਵਧਾਉਂਦਿਆਂ ਹੋਇਆਂ ਉਹਨਾਂ ਨੂੰ ਦੇਸ਼ ਦੇ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਹਮੇਸ਼ਾ ਦੇਸ਼ ਦੀ ਸੁਰੱਖਿਆ ਲਈ ਵਚਨਬੱਧ ਹੋਣ ਲਈ ਕਿਹਾ । ਉਹਨਾਂ ਨੇ ਬੱਚਿਆਂ ਨੂੰ ਅਮੁੱਲ ਅਜਾਦੀ ਦਾ ਮਹੱਤਵ ਸਮਝਣ ,ਆਪਣੇ ਦੇਸ਼ ਨਾਲ ਪਿਆਰ ਕਰਨ ਅਤੇ ਦੇਸ਼ਵਾਸੀਆਂ ਦੇ ਲਈ ਸਤਿਕਾਰ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ ।ਉਹਨਾਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਘੁਲਾਟੀਆਂ ਦੀ ਯਾਦ ਨੂੰ ਹਮੇਸ਼ਾ ਦਿਲ ਵਿੱਚ ਵਸਾਉਣ ਲਈ ਵੀ ਕਿਹਾ। ਅੰਤ ਵਿੱਚ ਉਨ•ਾਂ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।

ਸਪਰਿੰਗ ਡਿਊ ਸਕੂਲ ਵਿਖੇ ਅਜ਼ਾਦੀ ਦਾ 75ਵਾਂ ਦਿਹਾੜਾ ਮਨਾਇਆ ਗਿਆ

ਜਗਰਾਓਂ 14 ਅਗਸਤ ( ਅਮਿਤ ਖੰਨਾ ) ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਅਜ਼ਾਦੀ ਦੀ 75ਵੀਂ ਵਰੇਗੰਡ ਨੂੰ ਵਿਦਿਆਰਥੀਆਂ ਵਲੋ ਵੱਖ^ਵੱਖ ਗਤੀਵਿਧੀਆ ਰਾਂਹੀ ਮਨਾਇਆ ਗਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਕੂਲ ਵਿੱਚ ਅਜ਼ਾਦੀ ਦੇ ਮਹਾਉਤਸਵ ਦੀ ਸ਼ੁਰੂਆਤ ਸੀ.ਬੀ.ਐਸ.ਈ ਵਲੋ ਜਾਰੀ ਹਦਾਇਤਾ ਅਨੁਸਾਰ ਕੀਤੀ ਗਈ ਹੈ.ਜਿਸ ਅਧੀਨ ਅਗਸਤ ਮਹੀਨੇ ਅਧੀਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋ ਵੱਖ^ਵੱਖ ਗਤੀਵਿਧੀਆ ਕੀਤੀਆ ਗਈਆ.ਅਧਿਆਪਕਾਂ ਵਲੋ ਮੈਡਮ ਬੇਵੀ, ਜਗਸੀਰ ਸਰ, ਅਤੇ ਮੈਡਮ ਕਰਮਜੀਤ ਸੰਗਰਾਉ ਨੇ ਵੱਖ^ਵੱਖ ਸਵੰਤਰਤਾ ਸੈਲਾਨੀਆ ਦੀ ਜੀਵਨੀ ਅਤੇ ਉਹਨਾ ਦੇ ਸੰਘਰਸ਼ ਉੱਪਰ ਆਪਣੇ ਵਿਚਾਰ ਵਿਦਿਆਰਥੀਆ ਅੱਗੇ ਰੱਖੇ.ਕਲਾਸ ਪਹਿਲੀ ਤੋ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਮੌਕੇ ਪੋਸਟਰ ਮੇਕਿੰਗ ਅਤੇ ਫਲੈੇਗ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਹ ਗਤੀਵਿਧੀਆ ਦਾ ਮੁੱਖ ਉਦੇਸ਼ ਵਿਦਿਆਰਥੀਆ ਨੂੰ ਇਸ ਗੱਲ ਤੋ ਜਾਣੂ ਕਰਵਾਉਣਾ ਹੈ ਕਿ ਇਹ ਅਜ਼ਾਦੀ ਕਿੰਨੀ ਕੀਮਤੀ ਹੈ.ਅਤੇ ਇਸ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ.ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਵਿਦਿਆਰਥੀਆਂ ਦੇ ਹੋਸਲੇ ਅਤੇ ਕੋਸਿਸ਼ ਦੀ ਸ਼ਲਾਘਾ ਕੀਤੀ ਕਿ ਕਿਵੇਂ ਉਹ ਸਾਰੇ ਵਿਦਿਆਰਥੀ  ਕੋਵਿਡ ਦੇ ਨਿਯਮਾਂ ਅਤੇ ਸਰੀਰਕ ਦੂਰੀ ਦਾ ਖਿਆਲ ਰੱਖਦੇ ਹੋਏ ਆਪਣੀ ਪੜਾਈ ਦੇ ਨਾਲ^ਨਾਲ ਇਸ ਤਰਾਂ ਦੀਆ ਗਤੀਵਿਧੀਆ ਵਿੱਚ ਹਿੱਸਾ ਲੈ ਰਹੇ ਹਨ.ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ, ਵਿਦਿਆਰਥੀ ਅਤੇ ਦੇਸ਼ ਵਾਸੀਆ ਨੂੰ ਅਜ਼ਾਦੀ ਦੀ 75ਵੀਂ ਵਰੇਗੰਡ ਦੀ ਮੁਬਾਰਕਬਾਦ ਦਿੱਤੀ.

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ  ਵਰਕਸ਼ਾਪ ਲਗਾਈ

ਜਗਰਾਓਂ 14 ਅਗਸਤ ( ਅਮਿਤ ਖੰਨਾ ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖ ੇਬੀਤ ੇਕੱਲ •ਅਧਿਆਪਕਾਂ ਲਈ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦ ੇਹੋਏ ਉਹਨਾਂ ਦੇ ਦਿਨੋਂ-ਦਿਨ ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ ਨੂੰ ਮੁੜ ਤੋਂ ਉੱਚਾ ਚੁੱਕਣ ਲਈ ਅੱਜ ਚੰਡੀਗੜ• ਤੋਂ ਪਹੁੰਚ ੇਮਿਸਿਜ਼ ਇੰਦੂ ਅਗਰਵਾਲ ਨੇ ਇੱਕ ਵਰਕਸ਼ਾਪ ਲਗਾਈ। ਜਿਸ ਵਿਚ ਉਹਨਾਂ ਨੇ ਕੋਵਿਡ ਕਾਲ ਦੌਰਾਨ ਬੱਚਿਆਂ ਦੀਆਂ ਵਿਗੜੀਆਂ ਆਦਤਾਂ ਨੰ ੂਸੁਧਾਰ ਕੇ ਪੜ•ਾਈ ਵੱਲ ਪ੍ਰੇਰਿਤ ਕਰਨ ਦੇ ਸੌਖੇ ਢੰਗ ਦੱਸੇ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸਵੈ-ਵਿਕਾਸ ਲਈ ਆਪਣੇ ਵਿਚ ਬਦਲਾਅ ਲਿਆਉਣ ਲਈ ਵੀ ਕਿਹਾ। ਇਸ ਮੌਕ ੇਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਬੱਚਿਆਂ ਦੇ ਅਗਲੇ ੇਭਵਿੱਖ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਦਾ ਸਮੇਂ ਅਨੁਸਾਰ ਆਪਣੀ ਜਾਣਕਾਰੀ ਨੂੰ ਹਾਣੀ ਬਣਾਉਣਾ ਜ਼ਰੂਰੀ ਹੈ ਜਿਸ ਕਾਰਨ ਅਸੀਂ ਸਕੂਲ ਵਿਚ ਸਮੇਂ-ਸਮੇਂ ‘ਤੇ ਅਜਿਹੇ ਸੈਮੀਨਾਰ ਅਤ ੇਵਰਕਸ਼ਾਪ ਆਯੋਜਿਤ ਕਰਦੇ ਰਹਿੰਦ ੇਹਾਂ। ਉਹਨਾਂ ਕਿਹਾ ਕਿ ਅੱਜ ਦੀ  ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਅਧਿਆਪਕਾਂ ਲਈ ਸਹਾਈ ਹੋਵੇਗੀ।

ਵਾਰਡ ਨੰਬਰ 8 ਵਿੱਚ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਨੇ ਰਿਬਨ ਕੱਟ ਤੀਆਂ ਦੇ ਤਿਉਹਾਰ ਦੇ ਸਮਾਗਮ ਦੀ ਕੀਤੀ ਸ਼ੁਰੂਆਤ  

ਜਗਰਾਓਂ 13 ਅਗਸਤ  ( ਅਮਿਤ ਖੰਨਾ  ) ਜਗਰਾਓਂ ਦੇ ਵਾਰਡ ਨੰਬਰ 8 ਵਿੱਚ ਕਾਂਗਰਸ ਕੌਂਸਲਰ ਕੰਵਰਪਾਲ ਸਿੰਘ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੀ ਸ਼ਿਰਕਤ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਨੇ ਕੀਤੀ  ਓਹਨਾ ਰਿਬਨ ਕੱਟ ਕੇ ਸਮਾਗਮ ਨੂੰ ਸ਼ੁਰੂਆਤ ਕੀਤਾ। ਇਸ ਮੌਕੇ ਕੁੜੀਆ ਨੇ ਗਿੱਧਾ ਪਾਂ ਕੇ ਬੋਲਿਆ ਪਾ ਤੀਆਂ ਦਾ ਤਿਉਹਾਰ ਮਨਾਇਆ।ਇਸ ਸਮਾਗਮ ਵਿੱਚ ਸੰਦੀਪ ਕੁਮਾਰ ਦੇ ਨਾਲ ਕੌਂਸਲਰ ਕੰਵਰਪਾਲ ਸਿੰਘ,ਸੁਖਪਾਲ ਸਿੰਘ ਖਹਿਰਾ,ਪ੍ਰਧਾਨ ਮਹਿੰਦਰ ਕੌਰ,ਹਰਦੇਵ ਮੈਡਮ,ਪ੍ਰੇਮ ਅਰੋੜਾ,ਦੀਪਾ,ਹਰਬੰਸ ਸਿੰਘ, ਚਰਨਪਾਲ ਕੌਰ ਆਦਿ ਮੌਜੂਦ ਸਨ।

ਚੋਰੀ ਦੇ ਸਮਾਨ ਸਣੇ ਦੋਸ਼ੀ ਕਾਬੁ 

ਜਗਰਾਓਂ 13 ਅਗਸਤ ( ਅਮਿਤ ਖੰਨਾ ) ਜਗਰਾਓਂ ਕੋਠੇ ਜੀਵਾਂ ਵਿੱਖੇ ਇਕ ਐਨ ਆਰ ਆਈ ਦੀ ਬੰਦ ਪਈ ਕੋਠਿ ਵਿੱਚੋ ਐਕਟਿਵਾ ਤੇ ਇਨਵੇਟਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਹੋਈ ਸੀ।ਜਿਸ ਦੀ ਪੁਲਿਸ ਵਿੱਚ ਕੋਠਿ ਦੀ ਦੇਖ ਰੇਖ ਕਰਦੇ ਹਰਜਿੰਦਰ ਸਿੰਘ ਪੁੱਤਰ ਰਾਮ ਦਾਸ ਵਾਸੀ ਕੋਠੇ ਜੀਵਾਂ ਨੇ ਦੱਸਿਆ ਸੀ ਕਿ ਉਹ ਜਨਕ ਰਾਜ ਪੁੱਤਰ ਗੇਜੁ ਰਾਮ ਜੋ ਕਿ ਇਸ ਬੰਦ ਪਈ ਕੋਠਿ ਦਾ ਮਾਲਿਕ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਹੈ। ਉਸ ਦੀ ਕੋਠਿ ਦੀ ਦੇਖ ਰੇਖ ਉਹ ਕਰਦਾ ਹੈ। 15 ਦਿਨਾਂ ਬਾਅਦ ਉਹ ਗੇੜਾ ਮਾਰਨ ਕੋਠਿ ਆਂਦਾ ਹੈ।ਜਦੋ ਉਹ 30 ਜੁਲਾਈ ਨੂੰ ਆਇਆ ਤਾਂ ਉਸ ਨੇ ਦੇਖਿਆ ਕਿ ਕੋਠੀ ਵਿਚੋਂ ਇਕ ਐਕਟੀਵਾ ਤੇ ਇਨਵੇਟਰ ਚੋਰੀ ਹੋਇਆ ਹੈ ਤੇ ਬਾਕੀ ਸਮਾਨ ਵੀ ਵਿਖਰਿਆ ਪਿਆ ਸੀ। ਦੇਹਾਤੀ ਪੁਲਿਸ ਦੇ ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ ਤੇ ਡੀ ਐਸ ਪੀ ਅੰਡਰ ਟ੍ਰੇਨਿੰਗ ਹਰਸ਼ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਬੱਸ ਅੱਡਾ ਚੋਂਕੀ ਇੰਚਾਰਜ ਅਮਰਜੀਤ ਸਿੰਘ ਨੇ ਚੋਰੀ ਕਰਨ ਵਾਲੇ ਦੋਸ਼ੀ ਗੁਰਮੀਤ ਸਿੰਘ ਮੀਤਾ ਪੁੱਤਰ ਨਛੱਤਰ ਸਿੰਘ ਵਾਸੀ ਕੋਠੇ ਬੱਗੂ  ਚੋਰ ਨੂੰ ਕਾਬੁ ਕੀਤਾ ਤੇ ਉਸ ਕੋਲੋਂ ਪੁਸ਼ ਗਿੱਛ ਦੌਰਾਨ ਸਾਮਣੇ ਆਇਆ ਕਿ ਉਸ ਨਾਲ ਇਸ ਚੋਰੀ ਵਿੱਚ 4 ਹੋਰ ਦੋਸ਼ੀ ਸ਼ਾਮਿਲ ਸਨ।ਜਿਨਾਂ ਵਿਚੋਂ 3 ਇਸ ਵਕ਼ਤ ਜੇਲ ਵਿੱਚ ਹਨ ਤੇ ਇਕ ਡਰ ਕੇ  ਭਜਿਆ ਹੋਇਆ ਹੈ ਜਿਸ ਨੂੰ ਪੁਲਿਸ ਜਲਦੀ ਹੀ ਕਾਬੁ ਕਰ ਲਵੇਗੀ ਜਾਣਕਾਰੀ ਦੇਂਦੇ ਚੋਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਭ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।