You are here

ਲੁਧਿਆਣਾ

10.5 ਕਰੋਡ਼ ਨਾਲ ਮਾਰਕੀਟ ਕਮੇਟੀ ਜਗਰਾਉਂ ਅਧੀਨ 101 ਕਿਲੋਮੀਟਰ ਸਡ਼ਕਾਂ ਦੀ ਹੋਵੇਗੀ ਮੁਰੰਮਤ

ਸਮੇਂ ਤੋਂ ਪਹਿਲਾਂ ਟੁੱਟੀ ਜਗਰਾਉਂ-ਸ਼ੇਰਪੁਰ ਸਡ਼ਕ ’ਤੇ ਵੀ ਖਰਚੇ ਜਾਣਗੇ 78 ਲੱਖ-ਚੇਅਰਮੈਨ ਗਰੇਵਾਲ

ਜਗਰਾਉਂ, 24 ਅਗਸਤ (ਅਮਿਤ ਖੰਨਾ )- ਏਸ਼ੀਆ ਦੀ ਦੂਜੀ ਵੱਡੀ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਅਗਲੇ ਦਿਨਾਂ ’ਚ 101 ਕਿਲੋਮੀਟਰ ਸਡ਼ਕਾਂ ਦੀ ਮੁਰੰਮਤ ’ਤੇ ਸਾਢੇ ਦਸ ਕਰੋਡ਼ ਰੁਪਏ ਖਰਚੇ ਜਾਣਗੇ। ਇਸ ਨਾਲ ਸਮੁੱਚੇ ਇਲਾਕੇ ਦੀਆਂ ਪੇਂਡੂ ਲਿੰਕ ਸਡ਼ਕਾਂ ਦੀ ਕਾਇਆ ਕਲਪ ਹੋ ਜਾਵੇਗੀ। ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਾਲ ਪੂਰੇ ਕਰ ਚੁੱਕੀਆਂ ਸਡ਼ਕਾਂ ’ਤੇ 9 ਕਰੋਡ਼ 86 ਲੱਖ 49 ਹਜ਼ਾਰ ਰੁਪਏ ਖਰਚ ਕਰਕੇ ਮੁਰੰਮਤ ਕਰਵਾਈ ਜਾ ਰਹੀ ਹੈ। ਦੋ ਸਮੇਂ ਤੋਂ ਪਹਿਲਾਂ ਟੁੱਟੀਆਂ ਸਡ਼ਕਾਂ ਦੀ ਵੀ ਮੁਰੰਮਤ ਹੋਣ ਜਾ ਰਹੀ ਹੈ ਜਿਸ ’ਚ ਇਕ ਹੀਰਾ ਬਾਗ ’ਚ ਪੈਂਦੀ 1.30 ਕਿਲੋਮੀਟਰ ਦੇ ਕਰੀਬ ਸਡ਼ਕ ’ਤੇ 21 ਲੱਖ ਰੁਪਏ ਖਰਚੇ ਜਾਣਗੇ ਅਤੇ ਜਗਰਾਉਂ ਤੋਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਨੂੰ ਜੋਡ਼ਦੀ ਸਡ਼ਕ ’ਤੇ 78 ਲੱਖ ਰੁਪਏ ਖਰਚੇ ਜਾਣਗੇ। ਚੇਅਰਮੈਨ ਗਰੇਵਾਲ ਨੇ ਕਿਹਾ ਕਿ ਸਡ਼ਕਾਂ ਬਣਾਉਣ ਤੇ ਮੁਰੰਮਤ ਕਰਨ ਦੇ ਤਿੰਨ ਫੇਜ਼ ਪੂਰੇ ਹੋਣ ਤੋਂ ਬਾਅਦ ਇਹ ਚੌਥੇ ਫੇਜ਼ ’ਚ ਕੰਮ ਹੋ ਰਿਹਾ ਹੈ। ਇਸ ਦੇ ਪੂਰਾ ਹੋਣ ’ਤੇ ਇਲਾਕੇ ਦੀਆਂ ਸਾਰੀਆਂ ਲਿੰਕ ਸਡ਼ਕਾਂ ਵਧੀਆ ਹਾਲਤ ’ਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਡ਼ਕਾਂ ’ਤੇ ਖਰਚੀ ਜਾਣ ਵਾਲੀ ਰਕਮ ’ਚ 5 ਕਰੋਡ਼ 36 ਲੱਖ 43 ਹਜ਼ਾਰ ਰੁਪਏ ਮੰਡੀ ਬੋਰਡ ਵੱਲੋਂ ਜਦਕਿ 4 ਕਰੋਡ਼ 50 ਲੱਖ ਤੋਂ ਵਧੇਰੇ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਖਰਚ ਕੀਤੇ ਜਾਣਗੇ। ਚੇਅਰਮੈਨ ਗਰੇਵਾਲ ਅਨੁਸਾਰ ਜਲਦ ਹੀ ਇਹ ਸਾਰਾ ਕੰਮ ਨੇਪਰੇ ਚਡ਼੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਇਕ-ਇਕ ਕਰਕੇ ਪੂਰੇ ਕੀਤੇ ਗਏ ਹਨ। ਜਗਰਾਉਂ ਹਲਕੇ ’ਚ ਵਧੀਆ ਸਡ਼ਕਾਂ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਖਾਡ਼ਾ ਤੋਂ ਕਾਉਂਕੇ ਕਲਾਂ ਤੱਕ 6.60 ਕਿਲੋਮੀਟਰ ਸਡ਼ਕ 60 ਲੱਖ ਰੁਪਏ ਨਾਲ, ਕਾਉਂਕੇ ਕਲਾਂ ਤੋਂ ਗੁਰੂਸਰ ਤੱਕ 5.30 ਕਿਲੋਮੀਟਰ ਸਡ਼ਕ 49.51 ਲੱਖ ਨਾਲ, ਬਰਸਾਲ ਤੋਂ ਸਵੱਦੀ ਕਲਾਂ 6.68 ਕਿਲੋਮੀਟਰ ਸਡ਼ਕ 90 ਲੱਖ ਨਾਲ, ਡੱਲਾ ਤੋਂ ਅਖਾਡ਼ਾ 51.34 ਲੱਖ ਨਾਲ ਬਣਾਈ ਜਾਵੇਗੀ। ਇਸ ਤੋਂ ਇਲਾਵਾ ਅਖਾਡ਼ਾ ਤੋਂ ਰੂਮੀ, ਚੌਕੀਮਾਨ ਤੋਂ ਪੱਬੀਆਂ, ਸ਼ੇਰਪੁਰ ਕਲਾਂ ਤੋਂ ਲੀਲਾਂ, ਸ਼ੇਰਪੁਰ ਖੁਰਦ ਤੋਂ ਲੀਲਾਂ, ਕੋਠੇ ਬੱਗੂ ਤੋਂ ਸ਼ਮਸ਼ਾਨਘਾਟ, ਗਾਲਿਬ ਕਲਾਂ ਤੋਂ ਸ਼ੇਖਦੌਲਤ, ਗਾਲਿਬ ਕਲਾਂ ਤੋਂ ਗਾਲਿਬ ਖੁਰਦ, ਸੂਜਾਪੁਰ ਤੋਂ ਜੱਸੋਵਾਲ ਬਰਾਸਤਾ ਕੁਲਾਰ, ਰਸੂਲਪੁਰ ਤੋਂ ਕਾਉਂਕੇ ਖੋਸਾ, ਗੁਡ਼ੇ ਤੋਂ ਤਲਵੰਡੀ, ਡਾਂਗੀਆਂ ਤੋਂ ਰਸੂਲਪੁਰ, ਦੇਹਡ਼ਕਾ ਤੋਂ ਸ਼ਮਸ਼ਾਨਘਾਟ, ਕੁਲਾਰ ਤੋਂ ਧਰਮਸ਼ਾਲਾ, ਡੱਲਾ ਤੋਂ ਰਸੂਲਪੁਰ, ਗੁਰੂਸਰ ਤੋਂ ਨਾਨ

ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਰਾਉਂ ਰੇਂਜ ਅਫਸਰ ਮੋਹਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਾ ਕੇ ਮਨਾਇਆ ਵਣ ਉਤਸਵ

ਰੇਂਜਰ ਅਫਸਰ ਨਾਲ ਮਿਲ ਕੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਲਾਏ  4500 ਬੂਟੇ
[ ਜਗਰਾਉਂ 24 ਅਗਸਤ  ( ਜਸਮੇਲ ਗ਼ਾਲਿਬ/ ਮਨਜਿੰਦਰ ਗਿੱਲ  )ਪੰਜਾਬ ਸਰਕਾਰ ਵੱਲੋਂ 71 ਵਾਂ ਵਣ ਮਹਾਂ ਉਤਸਵ ਮੋਹਾਲੀ ਵਿਚ ਮਨਾਇਆ ਜਾ ਰਿਹਾ ਹੈ ਇਸੇ ਲੜੀ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਰੇਂਜਾ, ਬਲਾਕਾਂ, ਬੀਟਾਂ ਦੇ ਇੰਚਾਰਜਾਂ ਵੱਲੋਂ ਆਪਣੇ ਆਪਣੇ ਇਲਾਕੇ ਵਿੱਚ ਵਣ ਮਹਾਉਤਸਵ ਮਨਾਇਆ, ਸਰਕਾਰੀ ਹੁਕਮਾਂ ਨੂੰ ਮੁੱਖ ਰੱਖਦੇ ਹੋਏ 24-8-21 ਨੂੰ ਜਗਰਾਉਂ ਵਿੱਚ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਜੀ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ .
ਜਿਸ ਵਿੱਚ ਨਾਨਕ ਬਗੀਚੀ ਵਿਚ 550 ਬੂਟੇ 30 ਪ੍ਰਕਾਰ ਦੇ,ਪਵਿੱਤਰ ਵਣ ਵਿਚ 400 ਬੂਟੇ ਅਤੇ ਔਕਸੀ ਪਾਰਕ 550 ਬੂਟੇ ਲਗਾਏ ਗਏ.
ਸਾਇੰਸ ਕਾਲਜ ਦੇ ਡਾਇਰੈਕਟਰ ਡਾ ਸੁਖਵਿੰਦਰ ਕੌਰ ,ਵਾਈਸ ਡਾਇਰੈਕਟਰ ਪ੍ਰੋਫੈਸਰ ਨਿਰਮਲ ਸਿੰਘ ਤੇ ਸਟਾਫ ਵੱਲੋਂ 71 ਵੇ ਵਣ ਮਹਾ ਉਤਸਵ ਵਿਚ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਗਿਆ ਅਤੇ ਜੰਗਲਾਤ ਵਿਭਾਗ ਦਾ ਧੰਨਵਾਦ ਕੀਤਾ ਗਿਆ .
ਇਸੇ ਤਰ੍ਹਾਂ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਦੇ ਸੱਦੇ ਉੱਪਰ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਭਾਗ ਲਿਆ ਅਤੇ ਰਲ ਮਿਲ ਕੇ 4500 ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਜਿਸ ਵਿਚ ਪ੍ਰੋ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਅਤੇ ਸਤਪਾਲ ਸਿੰਘ ਦੇਹਡ਼ਕਾ ਹਾਜ਼ਰ ਹੋਏ  .
ਇਸ ਮੌਕੇ ਰੇਂਜਰ ਸਰਦਾਰ ਮੋਹਨ ਸਿੰਘ ਵੱਲੋਂ ਲੋਕਾਂ ਨੂੰ ਵਣ ਮਹਾ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਆਪਣੇ ਘਰਾਂ, ਮੋਟਰਾਂ ਅਤੇ ਖਾਲੀ ਪਈਆਂ ਥਾਵਾਂ ਤੇ ਪਵਿੱਤਰ ਵਣ ,ਨਾਨਕ ਬਗੀਚੀਆਂ ਅਤੇ ਆਕਸੀ ਪਾਰਕ ਸਰਕਾਰ ਦੁਆਰਾ ਚਲ ਰਹੀਆਂ ਸਕੀਮਾਂ ਤਹਿਤ ਸਰਕਾਰੀ ਨਰਸਰੀਆ ਨਾਲ ਮਿਲ ਕੇ ਲਗਾਏ ਜਾਣ ਤਾਂ ਕਿ ਵਾਤਾਵਰਣ ਨੂੰ ਸਾਫ ਸੁਥਰਾ ਕੀਤਾ ਜਾ ਸਕੇ,
ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ,ਸਾਇੰਸ ਕਾਲਜ ਸਟਾਫ ਅਤੇ ਡੇਰਾ ਸੱਚਾ ਸੌਦਾ ਦੇ ਵੋਲੰਟੀਅਰਾ ਤੋ ਇਲਾਵਾ ਸਾਬਕਾ ਕੌਂਸਲਰ ਨਛੱਤਰ ਸਿੰਘ,ਬਲਾਕ ਅਫਸਰ ਸਵਰਨ ਸਿੰਘ, ਇਲਾਕਾ ਵਣ ਗਾਰਡ ਸੁਖਵੰਤ ਸਿੰਘ, ਕੁਲਵਿੰਦਰ ਸਿੰਘ, ਨੀਰਜ ਕੁਮਾਰ, ਜਸਵੀਰ ਸਿੰਘ, ਹਰਦਿਆਲ ਸਿੰਘ, ਮੇਲਾ ਸਿੰਘ,ਲਛਮਣ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜਰ ਸਨ

ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਐੱਸ.ਐੱਸ.ਪੀ. ਗੁਰਦਿਆਲ ਸਿੰਘ ਦਾ ਕੀਤਾ ਗਿਆ ਸਵਾਗਤ

ਜਗਰਾਉਂ  24 ਅਗਸਤ  (ਅਮਿਤ ਖੰਨਾ ) ਪੰਜਾਬ ਪੁਲੀਸ ਮਹਿਕਮੇ ਅੰਦਰ ਹੋ ਰਹੀਆਂ ਬਦਲੀਆਂ ਦੇ ਤਹਿਤ ਐੱਸਐੱਸਪੀ ਗੁਰਦਿਆਲ ਸਿੰਘ ਨੇ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ  ਵਜੋਂ ਆਪਣਾ ਅਹੁਦਾ ਸੰਭਾਲਿਆ । ਇਸ ਮੌਕੇ ਜਗਰਾਉਂ ਦੇ ਸਮਾਜ ਸੇਵੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਟੇਟ ਗੈਸਟ ਐੱਨ ਆਰ ਈ ਅਵਤਾਰ ਸਿੰਘ  ਚੀਮਾ ਨੇ ਕਿਹਾ ਕਿ ਐੱਸਐੱਸਪੀ ਗੁਰਦਿਆਲ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਹਨ । ਜਿਸ ਤਰ੍ਹਾਂ ਅਸੀਂ ਪਹਿਲਾਂ ਐਸਐਸਪੀ ਸਾਹਿਬ ਨੂੰ ਆਪਣਾ ਸਹਿਯੋਗ ਦਿੰਦੇ ਰਹੇ ਹਾਂ ਉਸੇ ਤਰ੍ਹਾਂ ਹੀ ਐੱਸਐੱਸਪੀ ਗੁਰਦਿਆਲ ਸਿੰਘ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ।  ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਨਸਾਫ ਦੀ ਉਮੀਦ ਲੈ ਕੇ ਆਏ ਲੋਕਾਂ ਨੂੰ ਇਨ੍ਹਾਂ ਵੱਲੋਂ ਇਨਸਾਫ ਦਿੱਤਾ ਜਾਵੇਗਾ ।  ਇਸ ਮੌਕੇ ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ , ਪੈਪਸੂ ਰੋਡਵੇਜ਼ ਪੰਜਾਬ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ,ਬਲਾਕ ਕਾਂਗਰਸ ਪ੍ਰਧਾਨ ਫੀਨਾ  ਸੱਭਰਵਾਲ , ਰਜਿੰਦਰ ਜੈਨ ਮੌਜੂਦ ਸਨ।

ਜ਼ਿਲ੍ਹਾ ਲੁਧਿਆਣਾ ਖੋ ਖੋ ਐਸੋਸੀਏਸ਼ਨ ਵੱਲੋਂ ਖੋ ਖੋ ਮੁਕਾਬਲੇ ਕਰਵਾਏ ਗਏ  

ਮੁੱਲਾਂਪੁਰ , 23 ਅਗਸਤ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )ਪੰਜਾਬ ਖੋ ਖੋ ਐਸੋਸੀਏਸ਼ਨ ਵੱਲੋਂ 52 ਵਾ ਸੀਨੀਅਰ ਪੰਜਾਬ ਖੋ ਖੋ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਜੀਟੀਬੀ ਨੈਸ਼ਨਲ ਕਾਲਜ ਦਾਖਾ ਦੀਆਂ ਗਰਾਊਂਡਾਂ ਵਿੱਚ  20 ਅਗਸਤ ਤੋ 22 ਅਗਸਤ ਮੁਕਾਬਲਾ ਕਰਵਾਇਆ ਗਿਆ । ਅਖੀਰਲੇ ਦਿਨ ਜ਼ਿਆਦਾ ਬਾਰਸ਼ ਦੇ  ਕਾਰਨ ਫਾਈਨਲ ਮੈਚ ਨਹੀਂ ਹੋ ਸਕਿਆ। ਜਿਸ ਦੇ ਕਾਰਨ ਖੋ ਖੋ ਲੜਕੇ ਪਟਿਆਲਾ ਅਤੇ ਸੰਗਰੂਰ ਨੂੰ ਅਤੇ ਲੜਕੀਆਂ ਪਟਿਆਲਾ ਅਤੇ ਕਪੂਰਥਲਾ ਨੂੰ ਸਾਂਝਾ ਜੇਤੂ ਐਲਾਨਿਆ ਗਿਆ। ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਹੋਇਆ ਜਿਸ ਤੇ ਮੁੱਖ ਮਹਿਮਾਨ ਕੈਪਟਨ ਸੰਦੀਪ ਸਿੰਘ ਸੰਧੂ ਓ ਐੱਸ ਡੀ ਮੁੱਖ ਮੰਤਰੀ ਪੰਜਾਬ   ਹਲਕਾ ਇੰਚਾਰਜ ਦਾਖਾ ਕਾਂਗਰਸ ਪਾਰਟੀ ਸਨ।ਇਸ ਪ੍ਰੋਗਰਾਮ ਦੀ ਇੱਕ ਖ਼ਾਸ ਦਿਲ ਨੂੰ ਖਿੱਚਣ ਵਾਲੀ ਗੱਲ ਇਹ ਰਹੀ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਸਹੌਲੀ ਭੰਗੜਾ ਕੋਚ ਵੱਲੋਂ ਤਿਆਰ ਕੀਤੇ ਭੰਗੜੇ ਦੇ ਬੱਚਿਆਂ ਨੇ ਜਿਨ੍ਹਾਂ ਵਿੱਚ  ਹਰਸ਼ਦੀਪ ਸਿੰਘ ਸਹੌਲੀ ਰੂਪੀ ਜੋਤ ਕੌਰ ਭਰੋਵਾਲ ਕਲਾਂ ਅਰਸ਼ਦੀਪ ਸਿੰਘ ਗੁੜੇ ਅਮਨਵੀਰ ਸਿੰਘ ਸੁਧਾਰ ਬਾਜ਼ਾਰ ਅਤੇ ਹਰਸ਼ਦੀਪ ਕੁਆਰੀ ਉੱਤਰ ਪ੍ਰਦੇਸ਼  ਨੇ ਭੰਗੜੇ ਦੀ ਧੰਨ ਧੰਨ ਕਰਵਾ ਦਿੱਤੀ ਅਤੇ ਪੰਡਾਲ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ  ।ਇਸ ਸਮੇਂ ਮੁੱਖ ਮਹਿਮਾਨ ਭੰਗੜੇ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬੱਚਿਆਂ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੱਤਾ ਅਤੇ ਭੰਗੜਾ ਕੋਚ ਦੀ ਉਚੇਚੇ ਤੌਰ ਤੇ ਅਤੇ ਸ਼ਲਾਘਾ ਕੀਤੀ ਤੇ ਕਿਹਾ  ਇੰਨੇ ਛੋਟੇ ਬੱਚਿਆਂ ਦਾ ਇਨ੍ਹਾਂ ਸੁਣੋ ਭੰਗੜਾ ਮੈਂ ਪਹਿਲੀ ਵੇਰ ਦੇਖਿਆ ਹੈ  । ਇਸ ਸਮੇਂ ਪਰਮਜੀਤ ਸਿੰਘ ਮੋਹੀ ਜ਼ਿਲ੍ਹਾ ਸਕੱਤਰ ਪ੍ਰਿੰਸੀਪਲ ਅਵਤਾਰ ਸਿੰਘ ਦਾਖਾ ਕਾਲਜ, ਭੰਗੜਾ ਕੋਚ ਹਰਦਿਆਲ ਸਿੰਘ ਸਹੌਲੀ, ਰਛਪਾਲ ਸਿੰਘ ਜਸਵਾਲ, ਉਪਕਾਰ ਸਿੰਘ ਵਿਰਕ, ਗੁਰਜੰਟ ਸਿੰਘ ਪਟਿਆਲਾ , ਸੁਖਦੇਵ ਸਿੰਘ,  ਜਗਮੋਹਨ ਸਿੰਘ ,ਸਰਪੰਚ ਜਸਵੀਰ ਸਿੰਘ, ਜੀਵਨਜੋਤ ਸਿੰਘ ਆਦਿ ਹਾਜ਼ਰ ਸਨ  ਸਰਦਾਰ ਮਨਜੀਤ ਸਿੰਘ ਮੋਹੀ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ  ।       

 

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿੱਖੇ ਰੱਖੜੀ ਦਾ ਤਿਉਹਾਰ ਬੜ੍ਹੀ ਧੁਮ -ਧਾਮ ਨਾਲ ਮਨਾਇਆ ਗਿਆ

ਜਗਰਾਓਂ 21 ਅਗਸਤ  ( ਅਮਿਤ ਖੰਨਾ ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਦਾ ਤਿਉਹਾਰ ਬੜ੍ਹੀ ਧੁਮ – ਧਾਮ ਨਾਲ ਮਨਾਇਆ ਗਿਆ। ਰੱਖੜੀ ਦੇ ਤਿਉਹਾਰ ਦੇ ਇਸ ਖਾਸ ਦਿਨ ਦੀ ਮਹੱਤਤਾ ਬਾਰੇ ਸਭ ਤੋਂ ਪਹਿਲਾਂ ਵਿਿਦਆਰਥੀਆਂ ਨੂੰ ਦੱਸਿਆ ਗਿਆ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਅਟੁੱਟ ਪਿਆਰ ਦਾ ਸੰਕੇਤ ਹੁੰਦਾ ਹੈ ਕਿਉਂਕਿ ਇਸ ਦਿਨ ਭੈਣਾ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀ ਸਜਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸੇ ਤਰ੍ਹਾਂ ਭਰ੍ਹਾ ਵੀ ਆਪਣੀ ਭੈਣ ਦੀ ਹਰ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਕਰਨ ਦਾ ਵਾਆਦਾ ਕਰਦਾ ਹੈ। ਇਸ ਮੌਕੇ ਪਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਅਤੇ ਸਮੂਹ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਪਿੰਸੀਪਲ ਮੈਡਮ ਵੱਲੋਂ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਇਸ ਉਪਰੰਤ ਰੱਖੜੀ ਦੇ ਇਸ ਖਾਸ ਦਿਨ ਨੂੰ ਮਨਾੳੇੁਣ ਲਈ ਨਰਸਰੀ ਤੋਂ ਯੂ. ਕੇ. ਜੀ ਕਲਾਸ ਤੱਕ ਦੇ ਵਿਿਦਆਰਥੀਆਂ ਦੁਆਰਾ ਹੱਥ ਨਾਲ ਰੱਖੜੀ ਬਣਾੳਣ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਗਿਆ। ਵਿਿਦਆਰਥੀਆਂ ਦੁਆਰਾ ਬਹੁਤ ਹੀ ਸੁੰਦਰ ਰੱਖੜੀਆਂ ਬਣਾਈਆਂ ਗਈਆਂ। ਇਸ ਮੌਕੇ ਪ੍ਰਿਸੀਪਲ ਮੈਡਮ ਅਤੇ ਸਮੂਹ ਪ੍ਰਬੰਧਕੀ ਕਮੇਟੀ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ ਅਤੇ ਡਇਰੈਕਟਰ ਰਾਜੀਵ ਸੱਗੜ ਦੁਆਰਾ ਬੱਚਿਆਂ ਦੁਆਰਾ ਹੱਥ ਨਾਲ ਬਣਾਈਆਂ ਰੱਖੜੀਆਂ ਦੀ ਤਾਰੀਫ ਕਰਦਿਆਂ ਉਨ੍ਹਾਂ ਦੀ ਕਲ੍ਹਾ ਲਈ ਉਨ੍ਹਾਂ ਨੂੰ ਸਲਾਹਿਆ ਗਿਆ।

ਸਵ: ਰਿਤੂ ਕਤਿਆਲ ਦੀ ਯਾਦ ਵਿੱਚ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ  

ਜਗਰਾਓਂ, 23 ਅਗਸਤ (ਅਮਿਤ ਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 137 ਵਾਂ ਪੈਨਸ਼ਨ ਵੰਡ ਸਮਾਰੋਹ  ਗੁਰਦੁਆਰਾ ਭਜਨਗਡ਼• ਵਿਖੇ ਕਰਵਾਇਆ ਗਿਆ  ਇਹ ਪੈਨਸ਼ਨ ਵੰਡ ਸਮਾਰੋਹ ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਸੈਕਟਰੀ ਰਾਕੇਸ਼ ਮੈਨੀ ਅਤੇ ਕੈਸ਼ੀਅਰ ਰਾਜਨ ਬਾਂਸਲ ਦੀ ਅਗਵਾਈ ਹੇਠ ਕਰਵਾਇਆ ਗਿਆ  ਜਿਸ ਦੇ ਮੁੱਖ ਮਹਿਮਾਨ ਐਡਵੋਕੇਟ ਦਿਨੇਸ਼ ਕਤਿਆਲ ਗੈਸਟ ਆਫ਼ ਆਨਰ ਵੰਸ਼ਿਕਾ ਕਤਿਆਲ ਅਤੇ ਰੁਦਰ ਕਤਿਆਲ ਹਾਜ਼ਰ ਸਨ  ਐਡਵੋਕੇਟ ਦਿਨੇਸ਼ ਕਤਿਆਲ ਨੇ ਆਪਣੀ ਸਵਰਗੀ ਪਤਨੀ ਰਿਤੂ ਕਤਿਆਲ ਦੀ ਨੂੰ ਯਾਦ ਕਰਦਿਆਂ 25 ਬਜ਼ੁਰਗਾਂ ਨੂੰ ਇਹ ਪੈਨਸ਼ਨ ਵੰਡੀ  ਕੈਸ਼ੀਅਰ  ਰਾਜਨ ਬਾਂਸਲ ਨੇ ਦੱਸਿਆ ਕਿ ਵਿਰਲੇ ਲੋਕ ਹੁੰਦੇ ਨੇ ਜੋ  ਇਸ ਤਰ•ਾਂ ਜਾਣ ਵਾਲਿਆਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਯਾਦ ਰੱਖਦੇ ਹਨ  ਸਟੇਜ ਦੀ ਭੂਮਿਕਾ ਰਾਜਨ ਜੈਨ ਨੇ ਬਾਖੂਬੀ ਨਾਲ ਨਿਭਾਈ  ਪ੍ਰੋ ਕਰਮ ਸਿੰਘ ਸੰਧੂ ਨੇ ਆਏ ਹੋਏ ਮੈਂਬਰਾਂ ਤੇ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ  ਇਸ ਮੌਕੇ ਸੰਸਥਾ ਦੇ ਪੈਟਰਨ ਵਿਨੋਦ ਬਾਂਸਲ, ਵਿੱਕੀ ਔਲਖ, ਜਸਪਾਲ ਸਿੰਘ, ਰਜਨੀਸ਼ਪਾਲ ਸਿੰਘ,  ਅਤੇ ਸਮੂਹ ਮੈਂਬਰਾਂ ਵੱਲੋਂ ਸਵਰਗੀ ਰਿਤੂ ਕਤਿਆਲ ਨੂੰ ਸ਼ਰਧਾਂਜਲੀ ਦਿੱਤੀ ਗਈ

ਸਾਹਿਤਕ ਸਮਾਗਮ ਮੌਕੇ ਬੇਅੰਤ ਬਾਵਾ ਦਾ ਕਹਾਣੀ ਸੰਗ੍ਰਹਿ ਬਾਨਸਰਾਈ ਰਿਲੀਜ਼ ਕੀਤਾ ਗਿਆ  

 

ਜਗਰਾਓਂ, 23 ਅਗਸਤ (ਅਮਿਤ ਖੰਨਾ) ਐਮ ਐਲ ਡੀ ਤਲਵੰਡੀ ਕਲਾਂ ਸਕੂਲ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਸਾਹਿਤਕ ਸਮਾਗਮ ਵਿੱਚ ਸ੍ਰੀ ਬੇਅੰਤ ਬਾਵਾ ਵਾਈਸ ਪ੍ਰਿੰਸੀਪਲ  ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੀ ਦੂਜੀ ਕਿਤਾਬ ਬਾਨਸਰਾਈ ਕਹਾਣੀ ਸੰਗ੍ਰਹਿ ਰਿਲੀਜ਼ ਕੀਤੀ ਗਈ  ਬਾਨਸਰਾਈ ਕਹਾਣੀ ਸੰਗ੍ਰਹਿ ਨੂੰ ਰਿਲੀਜ਼ ਪ੍ਰਿੰਸੀਪਲ ਬਲਦੇਵ ਬਾਵਾ ਅਤੇ ਸਮੂਹ ਸਟਾਫ ਨੇ ਕੀਤੀ  ਇਸ ਮੌਕੇ ਮੈਡਮ ਦਲਵੀਰ ਕੌਰ ਵਾਈਸ ਪ੍ਰਿੰਸੀਪਲ  ਮੈਡਮ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਸ੍ਰੀ ਬੇਅੰਤ ਬਾਵਾ ਨੂੰ ਵਧਾਈ ਦਿੱਤੀ  ਪ੍ਰਿੰਸੀਪਲ ਬਲਦੇਵ ਬਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ  ਤੀਖਣ ਬੁੱਧੀ ਨਾਲ ਸਮਾਜਿਕ ਘਟਨਾਵਾਂ ਨੂੰ ਵੇਖਣਾ  ਅਤੇ ਉਸ ਨੂੰ ਆਪਣੇ ਵਿਸ਼ਾਲ ਨਜ਼ਰੀਏ ਨਾਲ ਪੇਸ਼ ਕਰਨਾ ਇੱਕ ਬਾ-ਕਮਾਲ ਹੁਨਰ ਹੈ  ਇਕ ਚੀਜ਼ ਪ੍ਰਤੀ ਵੱਖ ਵੱਖ ਲੋਕਾਂ ਦੇ ਵਿਚਾਰ  ਆਪਣੇ ਨਜ਼ਰੀਏ ਅਨੁਸਾਰ ਵੱਖ ਵੱਖ ਹੋ ਸਕਦੇ ਹਨ  ਪਰ ਆਪਣੇ ਨਜ਼ਰੀਏ ਨੂੰ ਸਾਹਿਤਕ ਪੱਖ ਰਾਹੀਂ ਪੇਸ਼ ਕਰਨਾ  ਇਕ ਵਿਸ਼ੇਸ਼ ਬੌਧਿਕ ਚੇਤਨਤਾ  ਵਾਲਾ ਕਦਮ ਹੈ ਇਸ ਮੌਕੇ ਬੇਅੰਤ ਬਾਵਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਜਿਸ ਨਜ਼ਰੀਏ ਨਾਲ ਵੇਖਿਆ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ  ਅਤੇ ਇਸ ਬਾਨਸਰਾਈ ਕਹਾਣੀ ਸੰਗ੍ਰਹਿ ਵਿੱਚ ਰਹਿ ਗਈਆਂ ਉਕਾਈਆਂ ਨੂੰ ਅਗਲੀਆਂ ਕਿਤਾਬਾਂ ਵਿੱਚ ਸੁਧਾਰਿਆ ਜਾਵੇਗਾ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਰੱਖੜੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਜਗਰਾਓਂ, 23 ਅਗਸਤ (ਅਮਿਤ ਖੰਨਾ)  ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਭੈਣ-ਭਰਾ ਦੇ ਪਿਆਰ ਦੀ ਪ੍ਰਤੀਕ ਰੱਖੜੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਰੱਖੜੀ ਨਾਲ ਸਬੰਧਿਤ ਕਵਿਤਾ-ਉਚਾਰਣ ਦੀ ਪ੍ਰਤੀਯੋਗਤਾ ਕਰਵਾਈ ਗਈ | ਪਹਿਲੀ ਤੇ ਦੂਜੀ ਜਮਾਤ ਦੇ ਨੰਨੇ-ਮੁੰਨ•ੇ ਬੱਚਿਆਂ ਨੇ ਆਪਣੀ ਮਧੁਰ ਆਵਾਜ਼ ਵਿਚ ਬਹੁਤ ਹੀ ਸੰਦਰ ਕਵਿਤਾਵਾਂ ਸੁਣਾਈਆਂ ਤੇ ਤੀਜੀ ਤੋਂ ਪੰਜਵੀ ਜਮਾਤ ਦੇ ਬੱਚਿਆਂ ਨੇ ਖੁਦ ਹੀ ਰੱਖੜੀ ਦੀਆਂ ਬਹੁਤ ਹੀ ਸੁੰਦਰ ਥਾਲੀਆਂ ਸਜਾਈਆਂ ਸਨ | ਲਾਕਡਾਊਨ ਤੋਂ ਬਾਅਦ ਬੱਚਿਆਂ ਨੇ ਅੱਜ ਸਕੂਲ ਵਿੱਚ ਆਪਣੇ ਸਹਿਪਾਠੀਆਂ, ਅਧਿਆਪਕਾਂ ਤੇ ਪਿ੍ੰਸੀਪਲ ਮੈਡਮ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਰੱਖੜੀ ਬੰਨੀ | ਕਵਿਤਾ-ਉਚਾਰਣ ਮੁਕਾਬਲੇ ਵਿਚ ਪਹਿਲੀ ਜਮਾਤ ਦੀ ਬਿ੍ਸ਼ਟੀ ਅਤੇ ਨਵਦੀਪ ਨੇ ਪਹਿਲੀ, ਦੂਜੀ ਜਮਾਤ ਦੀ ਦੀਪਇੰਦਰ ਤੇ ਸਮਰੀਨ ਦੇ ਦੂਜਾ ਅਤੇ ਦੂਜੀ ਜਮਾਤ ਦੇ ਆਦਿੱਤਿਆ ਰਿਤਵਾੜੀ ਨੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੱਖੜੀ ਥਾਲੀ ਸਜਾਵਟ ਮੁਕਾਬਲੇ ਚ ਚੌਥੀ ਜਮਾਤ ਦੀ ਮਾਨਿਆ ਨੇ ਪਹਿਲਾ, ਤੀਜੀ ਜਮਾਤ ਦੀ ਹਰਲੀਨ ਕੌਰ ਨੇ ਦੂਜਾ ਅਤੇ ਤੀਜੀ ਜਮਾਤ ਦੀ ਹਰਸ਼ਿਤਾ ਅਤੇ ਚੌਥੀ ਜਮਾਤ ਦੀ ਹਰਮਨ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਪਿ੍ੰਸੀਪਲ ਮੈਡਮ ਸ਼ਸੀ ਜੈਨ ਨੇ ਸਾਰਿਆਂ ਨੂੰ ਇਸ ਤਿਉਹਾਰ ਦਾ ਮਹੱਤਵ ਦੱਸਦੇ ਹੋਏ ਵਧਾਈ ਦਿੱਤੀ

ਨਵੀਂ ਆਬਾਦੀ ਅਕਾਲਗੜ੍ਹ ਵਿਖੇ ਦਿਨੇਸ਼ ਕੁਮਾਰ ਡੀਪੂ ਹੋਲਡਰ ਵੱਲੋਂ ਸਮਾਰਟ ਰਾਸ਼ਨ ਕਾਰਡ ਅਧੀਨ ਆਈ ਕਣਕ ਦੀਆਂ ਬਾਇਓਮੈਟ੍ਰਿਕ ਵਿਧੀ ਰਾਹੀਂ ਪਰਚੀਆ ਕਟੀਆ

ਗੁਰੂਸਰ ਸੁਧਾਰ ( ਜਗਰੂਪ ਸਿੰਘ ਸ਼ਧਾਰ)ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਣਯੋਗ ਐਸ ਡੀ ਐਮ ਸਾਹਿਬ ਰਾਏਕੋਟ ਹਿਮਾਂਸ਼ੂ ਗੁਪਤਾ ਦੇ ਹੁਕਮਾਂ ਤੇ ਸਾਹਿਬ ਸਿੰਘ ਨਿਰੀਖਕ ਫੂਡ ਸਪਲਾਈ ਵਿਭਾਗ ਸੁਧਾਰ ਵਲੋਂ ਦਿਨੇਸ਼ ਕੁਮਾਰ ਡੀਪੂ ਹੋਲ੍ਡਰ ਨਵੀਂ ਆਬਾਦੀ ਅਕਾਲਗੜ੍ਹ ਵਲੋ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ  ਸਰਕਾਰ ਵਲੋ ਆਈ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ  ਦੀ 30 ਕਿਲੋ ਪ੍ਰਤੀ ਜੀ 2 ਰੁਪਏ ਕਿਲੋ ਕਣਕ ਦੀਆ ਪਰਚੀਆ ਰਵਿਦਾਸ ਭਵਨ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਬਾਇਓਮੈਟ੍ਰਿਕ ਮਸ਼ੀਨ ਨਾਲ ਕਟੀਆ ਗਈਆ। ਦਿਨੇਸ਼ ਕੁਮਾਰ ਡੀਪੂ ਹੋਲਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਤਕਰੀਬਨ 576 ਸਮਾਰਟ ਕਾਰਡ ਲਾਭਪਾਤਰੀ ਹਨ। ਜਿਨਾ ਵਿੱਚੋ 320 ਲਾਭਪਾਤਰੀਆਂ ਦੀਆ ਪਰਚੀਆ ਪਾਰਦਰਸ਼ੀ ਤਰੀਕੇ ਨਾਲ ਕਟੀਆ ਗਈਆ ਹਨ। ਆਉਂਦੇ ਕੁਝ ਦਿਨਾਂ ਅੰਦਰ ਹੀ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕਰ ਦਿੱਤੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ ਜੋਨੀ , ਅਮਰਜੀਤ ਸਿੰਘ,ਕਮਲਜੀਤ ਕੌਰ, ਪਰਸ਼ੋਤਮ ਕੁਮਾਰ ਸਮੇਤ ਦਿਨੇਸ਼ ਕੁਮਾਰ ਡੀਪੂ ਹੋਲਦਰ ਵੀ ਹਾਜਰ ਸਨ।

 

ਲੋਕ ਸੇਵਾ ਸੁਸਾਇਟੀ ਵੱਲੋਂ  ਪ੍ਰਾਇਮਰੀ ਸੈਂਟਰਲ ਸਕੂਲ ਲੜਕੇ ਦੀ ਮਿੱਡ ਡੇ ਮੀਲ ਦੇ ਰਸੋਈ ਘਰ ਦਾ ਸ਼ੈੱਡ ਪਾਉਣ ਦੀ ਸੇਵਾ ਕੀਤੀ    

             ਜਗਰਾਉਂ   (ਅਮਿਤ ਖੰਨਾ )ਜਗਰਾਉਂ   ਦੀ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸੈਂਟਰਲ ਸਕੂਲ ਲੜਕੇ ਦੀ ਮਿੱਡ ਡੇ ਮੀਲ ਦੇ ਰਸੋਈ ਘਰ ਦਾ ਸ਼ੈੱਡ ਪਾਉਣ ਦੀ ਸੇਵਾ ਕੀਤੀ ਗਈ। ਸੈੱਡ ਦਾ ਕੰਮ ਮੁਕੰਮਲ ਹੋਣ ’ਤੇ ਅੱਜ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਇਸ ਦਾ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਹਰੇਕ ਵਰਗ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਹਰੇਕ ਮੈਂਬਰ ਸਮਾਜ ਸੇਵਾ ਨੂੰ ਸਮਰਪਿਤ ਹੈ। ਸਕੂਲ ਦੇ ਸੀ ਐੱਚ ਟੀ ਹਰਜੀਤ ਸਿੰਘ ਅਤੇ ਹੈੱਡ ਟੀਚਰ ਸੁਰਿੰਦਰ ਕੌਰ ਨੇ ਸੁਸਾਇਟੀ ਦਾ ਸਕੂਲ ਦੀ ਮਦਦ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾ ਵੀ ਕਈ ਵਾਰ ਸੁਸਾਇਟੀ ਵੱਲੋਂ ਸਕੂਲ ਦੀ ਮਦਦ ਕੀਤੀ ਗਈ ਹੈ। ਇਸ ਮੌਕੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੋ੍ਰਜੈਕਟ ਚੇਅਰਮੈਨ ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਦਰਸ਼ਨ ਜੁਨੇਜਾ, ਇਕਬਾਲ ਸਿੰਘ ਕਟਾਰੀਆ, ਪ੍ਰੇਮ ਬਾਂਸਲ, ਮੋਤੀ ਸਾਗਰ, ਮੁਕੇਸ਼ ਗੁਪਤਾ, ਸੰਜੀਵ ਚੋਪੜਾ, ਜਗਦੀਪ ਸਿੰਘ, ਆਰ ਕੇ ਗੋਇਲ, ਡਾ ਭਾਰਤ ਭੂਸ਼ਣ ਬਾਂਸਲ ਸਮੇਤ ਸਕੂਲ ਅਧਿਆਪਕਾ ਕਾਂਤਾ ਰਾਣੀ, ਮਧੂ ਬਾਲਾ, ਹਰਿੰਦਰ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।