You are here

ਲੁਧਿਆਣਾ

ਰੂਪ ਵਾਟਿਕਾ ਸਕੂਲ ਵਿੱਚ ਤੀਆਂ ਦਾ ਤਿਉਹਾਰ  ਧੂਮਧਾਮ ਨਾਲ ਮਨਾਇਆ

ਜਗਰਾਉਂ 21 ਅਗਸਤ (ਅਮਿਤ ਖੰਨਾ ) ਰੂਪ ਵਾਟਿਕਾ ਸਕੂਲ ਵਿੱਚ ਆਏ ਦਿਨੀਂ ਕੋਈ ਨਾ ਕੋਈ ਪ੍ਰੋ ਯੋਗਤਾ ਹੁੰਦੀ ਹੀ ਰਹਿੰਦੀ ਹੈ  ਉਸੇ ਤਰ•ਾਂ ਹੀ ਅੱਜ ਰੂਪ ਵਾਟਿਕਾ ਸਕੂਲ ਦੇ ਵਿਚ ਤੀਆਂ ਦਾ ਤਿਉਹਾਰ ਬਡ਼ੇ ਹੀ ਧੂਮਧਾਮ ਨਾਲ ਮਨਾਇਆ ਗਿਆ  ਸਭ ਤੋਂ ਪਹਿਲਾਂ ਛੋਟੀਆਂ ਕਲਾਸਾਂ ਦੇ ਬੱਚਿਆਂ ਨੇ ਗਰੁੱਪ ਡਾਂਸ ਪੇਸ਼ ਕੀਤੇ  ਬੱਚਿਆਂ ਨੇ ਬਹੁਤ ਹੀ ਸੁੰਦਰ ਪਹਿਨਾਵੇ  ਪਾਏ ਹੋਏ ਸਨ  ਅਤੇ ਇਸ ਤੋਂ ਬਾਅਦ ਗਰੁੱਪ ਡਾਂਸ ਸੋਲੋ ਡਾਂਸ ਮਾਡਲੰਿਗ ਤੇ ਗਿੱਧਾ ਵੀ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ  ਬੱਚਿਆਂ ਦੇ ਨਾਲ ਨਾਲ ਪੰਜਾਬੀ ਸੱਭਿਆਚਾਰਕ ਤੇ ਰੰਗਾ ਰੰਗ ਪ੍ਰੋਗਰਾਮ ਵਿਚ ਅਧਿਆਪਕਾਂ ਨੇ ਵੀ ਬੱਚਿਆਂ ਦੇ ਨਾਲ ਡਾਂਸ ਵਿਚ ਹਿੱਸਾ ਲਿਆ  ਬਾਰ•ਵੀਂ ਕਲਾਸ ਦੀ ਮੁਟਿਆਰ ਦਿਵਿਅਮ  ਤੇ ਨਵਨੀਤ ਨੂੰ ਮਿਸ ਤੀਜ਼ ਚੁਣਿਆ ਗਿਆ  ਸਕੂਲ ਦੇ ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਤੇ ਮੁੱਖ ਮਹਿਮਾਨ ਰਾਜਪਾਲ ਕੌਰ ਨੇ ਬੱਚਿਆਂ ਦੀ ਬਹੁਤ ਪ੍ਰਸੰਸਾ ਕੀਤੀ  ਉਨ•ਾਂ ਨੇ ਕਿਹਾ ਕਿ  ਧੀਆਂ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਅੰਗ ਹਨ ਇਨ•ਾਂ ਕਰਕੇ ਹੀ ਅਸੀਂ ਆਪਣੇ ਪੰਜਾਬੀ ਸੱਭਿਆਚਾਰਕ ਨਾਲ ਜੁੜੇ ਹੋਏ ਹਾਂ  ਤੇ ਉਨ•ਾਂ ਨੇ ਬਾਕੀ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਜਗਰਾਉਂ 21 ਅਗਸਤ (ਅਮਿਤ ਖੰਨਾ ) ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਜੂਨੀਅਰ ਵਿੰਗ ਦੇ ਬੱਚਿਆਂ ਨ ੇਆਪਣ ੇਹੱਥੀ ਰੱਖੜੀਆਂ ਬਣਾਉਣੀਆਂ ਸਿੱਖੀਆਂ।ਉਹ ਆਪਣੇ ਘਰ ਤੋਂ ਹੀ ਰੱਖੜੀਆਂ ਨੰ ੂਬਣਾਉਣ ਵਿਚ ਵਰਤਿਆ ਜਾਣ ਵਾਲਾ ਸਾਮਾਨ ਲੈਕ ੇਆਏ। ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਆਪਣੀ ਸੋਝੀ ਮੁਤਾਬਕ ਰੱਖੜੀਆਂ ਨੂੰ ਅਲੱਗ-ਅਲੱਗ ਰੂਪ ਦਿੱਤੇ। ਇਸ ਦੌਰਾਨ ਉਹਨਾਂ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱੱਤਤਾ ਬਾਰ ੇਦੱਸਦ ੇਹੋੲ ੇਕਿਹਾ ਕਿ ਇਸ ਦਿਨ ਭੈਣ ਆਪਣੇ ਭਰਾ ਦੇ ਰੱਖੜੀ ਬੰਨ•ਦੀ ਹੈ ਅਤੇ ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਨੂੰ ਦਰਸਾਉਂਦਾ ਹੈ। ਇਸ ਮੌਕ ੇਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਬੱਚਿਆਂ ਨੇ ਅੱਜ ਇੱਕ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਹੈ। ਇਹੋ ਜਿਹੇ ਤਿਉਹਾਰ ਮਨਾ ਕੇ ਅਸੀਂ ਬੱਚਿਆਂ ਨੰ ੂਸਾਡ ੇਸਦੀਆਂ ਤੋਂ ਚੱਲੇ ਆ ਰਹੇ ਤਿਉਹਾਰਾਂ ਨਾਲ ਜੋੜਦੇ ਹਾਂ ਅਤੇ ਇਸ ਪਿੱਛ ੇਸਾਡਾ ਮਕਸਦ ਤਿਉਹਾਰਾਂ ਦੀ ਮਹੱੱਤਤਾ ਬਾਰ ੇਦੱਸਣਾ ਹੀ ਹੁੰਦਾ ਹੈ। ਅਸੀਂ ਹਰ ਇੱਕ ਤਿਉਹਾਰ ਨੂੰ ਮਨਾਕ ੇਬੱਚਿਆਂ ਦੀ ਸੱਭਿਆਚਾਰਕ ਸਾਂਝ ਵਧਾ ਰਹੇ ਹਾਂ।ਇਸ ਮੌਕ ੇਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਅੱਜ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਰਦਾਰ ਗੁਰਦਿਆਲ ਸਿੰਘ (IPS) ਨਵੇਂ ਐੱਸ ਐੱਸ ਪੀ ਹੋਣਗੇ  

ਜਗਰਾਉਂ ,21 ਅਗਸਤ (ਅਮਿਤ ਖੰਨਾ) ਪੁਲਿਸ ਜਿਲ਼੍ਹਾਂ ਲੁਧਿਆਣਾ ਦਿਹਾਤੀ ਦੇ ਨਵੇਂ ਐਸ.ਐਸ.ਪੀ,ਸਰਦਾਰ ਗੁਰਦਿਆਲ ਸਿੰਘ (IPS) ਵੱਲੋਂ ਐਸ.ਐਸ.ਪੀ ਲੁਧਿਆਣਾ ਦਿਹਾਤੀ ਦਾ ਚਾਰਜ ਸੰਭਾਲਿਆ ਗਿਆ।

 

 

ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਪ੍ਰਾਂਤ ਪ੍ਰਮੁੱਖ ਦਾ ਆਗਮਨ

ਜਗਰਾਓਂ 20 ਅਗਸਤ  (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਉਂ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਪ੍ਰਾਂਤ ਸਿਖਲਾਈ ਪ੍ਰਮੁੱਖ ਅਤੇ ਤਾਰਾਗੜ• ਵਿੱਦਿਆ ਮੰਦਿਰ ਦੇ ਨਿਰਦੇਸ਼ਕ ਸ੍ਰੀ ਵਿਕਰਮ ਸਮਿਆਲ ਜੀ ਦਾ ਹੋਇਆ ਆਗਮਨ। ਸ੍ਰੀ ਵਿਕਰਮ ਸਮਿਆਲ ਜੀ ਨੇ ਪ੍ਰਬੰਧ ਸਮਿਤੀ ਦੀ ਬੈਠਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਤੇ  ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਕੁਸ਼ਲਤਾਪੂਰ੍ਵਕ ਸੰਪੂਰਨ ਹੋਣ ਨਮਿੱਤ ਤਿਰੰਗਾ ਯਾਤਰਾ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਵਿਕਰਮ  ਸਮਿਆਲ ਜੀ ਨੇ ਸਮੂਹ ਸਟਾਫ ਨਾਲ ਚਰਚਾ ਕਰਦਿਆਂ ਦੱਸਿਆ ਜੋ ਬੱਚੇ ਵਿੱਤੀ ਸਮੱਸਿਆ ਕਰਕੇ ਆਪਣੀ ਪੜ•ਾਈ ਛੱਡ ਜਾਂਦੇ ਹਨ ਜਾਂ ਪੜ• ਨਹੀਂ ਸਕਦੇ ਤਾਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਨੇ ਇਹ ਬੀੜਾ ਚੁੁੱਕਿਆ ਕਿ ਅਜਿਹੇ ਬੱਚਿਆਂ ਦੀ ਮਾਲੀ ਸਹਾਇਤਾ ਕਰਕੇ ਉਨ•ਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਤੇ ਸਕੂਲ ਦੇ ਪੈਟਰਨ ਸ੍ਰੀ ਰਵਿੰਦਰ ਵਰਮਾ ਜੀ, ਮੈਨੇਜਰ ਸ੍ਰੀ ਰਜਿੰਦਰ ਗੁਪਤਾ ਜੀ, ਵਿਭਾਗ ਵਿਭਾਗ ਸਚਿਵ ਸ੍ਰੀ ਬੁਧੀਆ ਰਾਮ ਜੀ, ਡਾਕਟਰ ਬੀ.ਬੀ.ਸਿੰਗਲਾ ਜੀ, ਸ੍ਰੀ ਧਰਮਪਾਲ ਕਪੂਰ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਸ਼ਾਮਿਲ ਸਨ।

ਸਪਰਿੰਗ ਡਿਊ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਖੀ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ

ਜਗਰਾਓਂ 20 ਅਗਸਤ  (ਅਮਿਤ ਖੰਨਾ) ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਖੀ ਨਾਲ ਸੰਬੰਧਤ ਗਤੀਵਿਧੀਆ ਦਾ ਆਯੋਜਨ ਕੀਤਾ ਗਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਕਲਾਸ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ.ਇਸ ਸਾਲ ਇਹ ਗਤੀਵਿਧੀ ਕਰਦੇ ਹੋਏ ਵਿਦਿਆਰਥੀ ਕਾਫੀ ਉਤਸ਼ਾਹਿਤ ਸੀ. ਕਿਉਂਕਿ ਇੱਕ ਲੰਬੇ ਅਰਸੇ ਬਾਅਦ ਸਾਰੇ ਵਿਦਿਆਰਥੀ ਆਪਣੇ ਕਲਾਸ ਦੇ ਸਾਥੀਆ ਨਾਲ ਮਿਲ ਕੇ ਕੋਈ ਗਤੀਵਿਧੀ ਕਰ ਰਹੇ ਸਨ.ਇਹਨਾਂ ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਅਧਿਆਪਕਾਂ ਦੀ ਹਾਜਰੀ ਵਿੱਚ ਰੱਖੜੀਆ ਬਣਾਈਆ.ਇਸ ਤੋਂ ਪਹਿਲਾਂ ਅਧਿਆਪਕਾਂ ਨੇ ਸਾਰੇ ਬੱਚਿਆ ਨੂੰ ਇਹਨਾ ਤਿਉਹਾਰਾਂ ਦਾ ਸੱਭਿਅਕ ਅਤੇ ਇਤਿਹਾਸਕ ਮਹੱਤਵ ਸਮਝਾਇਆ.ਵਿਦਿਆਰਥੀਆਂ ਨੇ ਵੀ ਸਕੂਲ ਵਲੋਂ ਜਾਰੀ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ^ਆਪਣੀ ਕਲਾਸ ਵਿੱਚ ਰੱਖੜੀਆ ਬਣਾਈਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਸ ਤਰਾਂ ਦੀਆ ਗਤੀਵਿਧੀਆ ਰਾਂਹੀ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ.ਜੋ ਕਿ ਆਨ^ਲਾਈਨ ਕਲਾਸ ਵਿੱਚ ਸੰਭਵ ਨਹੀਂ ਹੈ.ਵਿਦਿਆਰਥੀ ਵੀ ਲੰਬੇ ਅਰਸੇ ਤੋਂ ਬਾਅਦ ਕੋਈ ਗਤੀਵਿਧੀ ਕਰਕੇ ਕਾਫੀ ਖੁਸ਼ ਸਨ.ਇਸ ਮੌਕੇ ਵਾਇਸ ਪਿੰ੍ਰਸੀਪਲ ਬੇਅੰਤ ਬਾਵਾ ਅਤੇ ਸਮੂਹ ਸਟਾਫ ਵੀ ਹਾਜਿਰ ਸਨ.ਉਹਨਾਂ ਨੇ ਵਿਦਿਆਰਥੀਆਂ ਦੀ ਹੋਸਲਾਂ ਅਫਜਾਈ ਵੀ ਕੀਤੀ. ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ.ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋ ਜਾਰੀ  ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮਾਤਾ ਪਿਤਾ ਨੂੰ ਇਸ ਤਿਉਹਾਰ ਨੂੰ ਆਪਣੇ ਪਰਿਵਾਰਾਂ ਵਿੱਚ ਮਨਾਉਣ ਤਾਂ ਜੋ ਸਾਡਾ ਸਮਾਜ ਇੱਕ ਸੁਰੱਖਿਅਤ ਤੇ ਸਿਹਤਮੰਤ ਸਮਾਜ ਰਹੇ.

ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਵੇਸਟ ਮਟੀਰੀਅਲ ਦਾ ਸੁੰਦਰ ਰੱਖੜੀ ਮੁਕਾਬਲਾ  

ਜਗਰਾਓਂ 20 ਅਗਸਤ  (ਅਮਿਤ ਖੰਨਾ) ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਪਵਿੱਤਰਤਾ ਅਤੇ ਮਹੱਤਵ  ਨਾਲ ਰੂਬਰੂ ਕਰਵਾਉਣ  ਲਈ ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਬੜੇ ਉਤਸ਼ਾਹ ਨਾਲ  ਰੱਖੜੀ ਅਤੇ ਥਾਲੀ ਡੈਕੋਰੇਸ਼ਨ ਕੰਪੀਟੀਸ਼ਨ ਕਰਵਾਇਆ ਗਿਆ  ਪ੍ਰਾਇਮਰੀ, ਮਿਡਲ, ਅਤੇ ਹਾਇਰ ਸੈਕੰਡਰੀ  ਦੇ   ਅਲੱਗ ਅਲੱਗ ਸੈਕਸ਼ਨਾਂ ਵਿੱਚ ਹੋਏ ਇਸ ਮੁਕਾਬਲੇ  ਵਿਚ ਬੱਚਿਆਂ ਦੁਆਰਾ ਵੇਸਟ ਮਟੀਰੀਅਲ ਨਾਲ ਬਹੁਤ ਹੀ ਸੁੰਦਰ  ਰੱਖੜੀਆਂ ਬਣਾਈਆਂ ਗਈਆਂ ਅਤੇ ਕਮਾਲ ਦੀਆਂ ਥਾਲੀਆਂ ਡੈਕੋਰੇਟ ਕੀਤੀਆਂ ਗਈਆਂ ।ਰਾਖੀ ਮੇਕਿੰਗ ਵਿੱਚ ਹਾਈ ਸੈਕੰਡਰੀ ਵਿੱਚੋਂ ਚਾਰੂ ਖੰਨਾ ,  ਗਗਨਪ੍ਰੀਤ ਕੌਰ ਅਤੇ ਪਰਮਿੰਦਰ ਸਿੰਘ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਲਿਆ ।ਹਾਈ ਜਮਾਤਾਂ ਵਿੱਚੋਂ ਅਰਸ਼ਦੀਪ ਸਿੰਘ ਗੁਰਵੀਰ ਸਿੰਘ ਅਤੇ ਮਨਜੋਤ ਕੌਰ ਨੇ ਪਹਿਲਾ ਦੂਜਾ ਤ ਤੀਜਾ ਸਥਾਨ ਲਿਆ ।ਇਸੇ ਲੜੀ ਵਿੱਚ ਪ੍ਰਾਇਮਰੀ ਜਮਾਤਾਂ ਵਿੱਚੋਂ ਨੂਰਪ੍ਰੀਤ, ਹਰਨੂਰ ਅਤੇ ਪਾਇਲ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਲਿਆ ।ਥਾਲੀ ਡੈਕੋਰੇਸ਼ਨ ਕੰਪੀਟੀਸ਼ਨ ਵਿਚ  ਪ੍ਰਾਇਮਰੀ ਵਿੱਚੋਂ ਖੁਸ਼ਦੀਪ ਕੌਰ ਹਾਈ ਜਮਾਤਾਂ ਵਿੱਚੋਂ ਮਿਸਬਾ ਅਤੇ ਹਾਈ ਸੈਕੰਡਰੀ ਜਮਾਤਾਂ ਵਿੱਚੋਂ ਨਿਤਿਕਾ ਨੇ   ਵਧੀਆ ਪੇਸ਼ਕਾਰੀ ਦਿੰਦੇ ਹੋਏ ਮੋਹਰੀ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ  ਵੇਸਟ ਮਟੀਰੀਅਲ ਦੀ ਮੱਦਦ ਨਾਲ ਇੰਨੀ ਸੁੰਦਰ ਪੇਸ਼ਕਾਰੀ ਕਰਨ  ਵਾਲੇ ਵਿਦਿਆਰਥੀਆਂ ਨੂੰ ਖ਼ਾਸ ਪ੍ਰੋਤਸਾਹਨ ਦਿੱਤਾ ਅਤੇ ਉਨ•ਾਂ ਨੂੰ ਗਾਈਡ ਕਰਨ ਵਾਲੇ  ਅਧਿਆਪਕਾਂ   ਨੂੰ ਵਧਾਈ ਦਿੱਤੀ  ।

ਨਵੀਂ ਆਬਾਦੀ ਅਕਾਲਗੜ੍ਹ ਵਿਖੇ ਕਾਮਿਲ ਬੋਪਾਰਾਏ ਹਲਕਾ ਇੰਚਾਰਜ ਰਾਏਕੋਟ ਵਲੋਂ ਪਿੰਡ ਦੇ ਕਾਂਗਰਸੀ ਅਹੁਦੇਦਾਰਾਂ ਨਾਲ ਵਿਚਾਰ ਚਰਚਾ

ਗੁਰੂਸਰ ਸੁਧਾਰ (ਜਗਰੂਪ ਸਿੰਘ ਸ਼ਧਾਰ)

ਅੱਜ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਕਾਮਿਲ ਬੋਪਾਰਾਏ ਹਲਕਾ ਇੰਚਾਰਜ ਰਾਏਕੋਟ ਵਲੋਂ ਪਿੰਡ ਦੇ ਕਾਂਗਰਸੀ ਅਹੁਦੇਦਾਰਾਂ ਨਾਲ ਆਉਣ ਵਾਲਿਆ ਵਿਧਾਨ ਸਭਾ ਚੋਣਾਂ ਮੁੱਖ ਰੱਖਦੇ ਹੋਏ ਵਿਚਾਰ ਚਰਚਾ ਕੀਤੀ। ਓਹਨਾ ਕਿਹਾ ਕਿ ਆਉਂਦੇ ਕੁਝ ਦਿਨਾਂ ਅੰਦਰ ਪਿੰਡਾਂ ਨੂੰ ਗਰਾਂਟਾ ਦਿੱਤੀਆ ਜਾਣੀਆਂ ਹਨ ਇਸ ਸਬੰਧੀ ਵਿਕਾਸ ਕਾਰਜ ਸੀ ਸਮੀਖਿਆ ਵੀ ਕੀਤੀ ਅਤੇ ਹੋਣ ਵਾਲੇ ਵਿਕਾਸ ਕਾਰਜਾ ਵਾਸਤੇ ਜਾਣਕਾਰੀ ਇਕੱਤਰ ਕੀਤੀ। ਸੁਰਜੀਤ ਸਿੰਘ ਅਕਾਲ ਗਲਾਸ ਹਾਊਸ ਵਾਲਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧੁਰੇਂ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਿਤੇ ਜਾਣ ਤਾਂ ਜੋ ਨਗਰ ਨਿਵਾਸੀਆਂ ਤੋਂ ਵੋਟਾਂ ਮੰਗਿਆ ਜਾ ਸਕਣ। ਬਾਬੂ ਨਾਇਕ ਮੈਂਬਰ ਪੰਚਾਇਤ  ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਕਾਮਿਲ ਬੋਪਾਰਾਏ ਨੇ ਕਿਹਾ ਕਿ ਆਉਣ ਵਾਲੀ ਗਰਾਂਟ ਹਰੇਕ ਗਲੀ ਦੇ ਨਾਮ ਪਰ ਆਵੇਗੀ। ਓਹਨਾ ਇਹ ਵੀ ਕਿਹਾ ਆਉਂਦੇ।ਕੁਝ ਦਿਨਾਂ ਅੰਦਰ ਪਾਣੀ ਵਾਲੀ ਟੈਂਕੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਜੋਨੀ, ਹਰਨੇਕ ਸਿੰਘ ਚੇਅਰਮੈਨ,ਪਰਮਿੰਦਰ ਲਾਲ ਪੰਮੀ, ਪੰਚ ਬਾਬੂ ਨਾਇਕ, ਦਰਸ਼ਨ ਸਿੰਘ ਸਾਬਕਾ ਪੰਚ, ਹਰਮਿੰਦਰ ਸਿੰਘ ਮਾਹੀ,ਕਮਿਕਰ ਸਿੰਘ, ਬਲਜੀਤ ਸਿੰਘ ਹਲਵਾਰਾ ਸਮੇਤ ਦਿਨੇਸ਼ ਕੁਮਾਰ ਡੀਪੂ ਹੋਲਡਰ ਵੀ ਹਾਜ਼ਿਰ ਸਨ।

ਨਗਰ ਕੌਂਸਲ ਵਿਖੇ ਕਰਮਚਾਰੀਆਂ ਲਈ ਵੈਕਸੀਨੇਸਨ  ਕੈਂਪ ਲਗਾਇਆ

ਜਗਰਾਉਂ ਅਗਸਤ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਜਗਰਾਉਂ ਨਗਰ ਕੌਂਸਲ ਦਫ਼ਤਰ ਵਿਖੇ ਕੋਵਿਡ ਵੈਕਸਿੰਗ ਕੈਂਪ ਲਗਾਇਆ ਗਿਆ ਜਿਸ ਵਿਚ ਮਾਨਯੋਗ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਜੀ, ਮਾਨਯੋਗ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ,ਕਾਰਜ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੋਧਰੀਆ ਜੀ, ਅਤੇ  ਪ੍ਰਦੀਪ ਕੁਮਾਰ ਐਸ ਐਮ ਓ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ ਜਿਸ ਦੀ
ਅਗਵਾਈ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਨੇ ਕੀਤੀ ਨਗਰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ 19 ਵੈਕਸੀਨੇਸਨ ਟੀਕਾਕਰਨ ਦੀਆਂ ਲਗਪਗ 200ਡੋਜ, ਪਹਿਲੀ ਅਤੇ ਦੂਜੀ ਲਗਾਈ ਗਈ,ਸਿਵਿਲ ਹਸਪਤਾਲ ਜਗਰਾਉਂ ਵਲੋਂ ਸ਼ਮਸ਼ੇਰ ਸਿੰਘ, ਗੁਰਮੀਤ ਕੌਰ, ਬਲਜੋਤ ਕੋਰ, ਅਤੇ ਇੰਦਰਜੀਤ ਕੌਰ ਵੱਲੋਂ ਇਸ ਟੀਕਾਕਰਨ ਤੇ ਆਪਣੀ ਡਿਊਟੀ ਨਿਭਾਈ, ਇਸ ਕੈਂਪ ਦੌਰਾਨ ਮਾਨਯੋਗ ਸ੍ਰੀ ਗੇਜਾ ਰਾਮ ਵਾਲਮੀਕਿ ਚੈਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਵਲੋਂ ਸ਼ਿਰਕਤ ਕੀਤੀ, ਇਸ ਮੌਕੇ ਤੇ ਕੋਸਲਰ ਜਰਨੈਲ ਸਿੰਘ, ਬੋਬੀ ਕਪੂਰ,ਸ੍ਰੀ ਅਨਿਲ ਕੁਮਾਰ ਐਸ ਆਈ,ਸ੍ਰੀ ਸਤਿਯਾਜੀਤ,ਸ੍ਰੀ ਸੁਖਦੀਪ ਸਿੰਘ ਐਸ ਓ,ਸ੍ਰੀ ਮਤੀ ਨਿਸ਼ਾ ਲੇਖਾਕਾਰ, ਜਤਿੰਦਰ ਪਾਲ ਯਨੀਅਰ ਸਹਾਇਕ, ਦਵਿੰਦਰ ਸਿੰਘ, ਹਰੀਸ਼ ਕੁਮਾਰ , ਨਰਿੰਦਰ ਕੁਮਾਰ, ਸ੍ਰੀਮਤੀ ਸੀਮਾ, ਅਰੁਣ ਕੁਮਾਰ, ਪ੍ਰਦੀਪ ਕੁਮਾਰ, ਅਨੂਪ ਕੁਮਾਰ, ਸੁਤੰਤਰ ਕੁਮਾਰ ਰਵੀ ਕੁਮਾਰ, ਧਰਮ ਵੀਰ ਅਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਨੇ ਮਨਾਇਆ ਤੀਆਂ ਦਾ ਤਿਓਹਾਰ    

 ਜਗਰਾਓ (ਅਮਿਤ ਖੰਨਾ )ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਦੀਆਂ ਮਹਿਲਾਵਾਂ ਨੇ ਪੰਜਾਬੀ ਸਭਿਆਚਾਰ ਨੰੂ ਜਿੰਦਾ ਰੱਖਣ ਲਈ ਤੀਆਂ ਦਾ ਤਿਉਹਾਰ ਤੀਜ ਸਥਾਨਕ ਹੋਟਲ ਸਨੇਹ ਮੋਹਨ ਵਿਖੇ ਵਿਖੇ ਮਨਾਇਆ। ਸੁਸਾਇਟੀ ਦੀਆਂ ਮਹਿਲਾਵਾਂ ਦਾ ਇਹ ਸਮਾਗਮ ਨੀਨਾ ਮਿੱਤਲ, ਰੋਜ਼ੀ ਗੋਇਲ ਤੇ ਅੰਜੂ ਗੋਇਲ ਦੀ ਅਗਵਾਈ ਹੇਠ ਹੋਏ ਸਮਾਗਮ ਦੇ ਸਾਰੇ ਪ੍ਰਬੰਧਾਂ ਦਾ ਆਪਣੇ ਪੱਧਰ ਇੰਤਜ਼ਾਮ ਕਰ ਕੇ ਸਮਾਗਮ ਨੰੂ ਯਾਦਗਾਰੀ ਬਣਾਇਆ। ਮਹਿਲਾਵਾਂ ਵੱਲੋਂ ਮਨਾਈਆਂ ਤੀਆਂ ਮੌਕੇ ਜਿੱਥੇ ਵੱਖ ਵੱਖ ਮੁਕਾਬਲੇ ਕਰਵਾਏ ਉੱਥੇ ਮਹਿਲਾਵਾਂ ਦੇ ਮਨੋਰੰਜਨ ਲਈ ਮਧੂ ਬਾਲਾ ਗਰਗ ਵੱਲੋਂ ਗੇਮਜ਼, ਸਰਪ੍ਰਾਈਜ਼ ਗਿਫ਼ਟ, ਤੀਜ ਤੰਬੋਲਾ ਆਦਿ ਖੇਡਾਂ ਬੜੇ ਹੀ ਰੋਚਕ ਢੰਗ ਨਾਲ ਕਰਵਾਈਆਂ। ਇਨ੍ਹਾਂ ਗੇਮਜ਼ਾਂ ਵਿਚ ਹਰੇਕ ਉਮਰ ਦੀਆਂ ਮਹਿਲਾਵਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਹੁਨਰ ਦਾ ਸ਼ਾਨਦਾਰ ਵਿਖਾਵਾ ਕੀਤਾ। ਸਮਾਗਮ ਵਿਚ ਕਰਵਾਏ ਗਿੱਧਾ ਕੁਵੀਨ ਦਾ ਖ਼ਿਤਾਬ ਮਧੂ ਬਾਲਾ, ਬੈੱਸਟ ਮਹਿੰਦੀ ਦਾ ਖ਼ਿਤਾਬ ਗੀਤਾ ਰਾਣੀ ਅਤੇ ਬੈੱਸਟ ਫੁਲਕਾਰੀ ਦਾ ਖ਼ਿਤਾਬ ਪ੍ਰਵੀਨ ਗਰਗ ਨੂੰ ਮਿਲਿਆ। ਸਮਾਗਮ ਵਿਚ ਏਕਤਾ ਅਰੋੜਾ, ਬਿੰਦੀਆਂ ਕਪੂਰ ਤੇ ਸ਼ਿਫਾਲੀ ਗੋਇਲ ਨੇ ਗੇਮਾਂ ਕਰਵਾਈਆਂ ਜਦਕਿ ਮੁਕਾਬਲਿਆਂ ਵਿਚ ਜੱਜਮੈਂਟ ਦੀ ਅਹਿਮ ਡਿਊਟੀ ਅੰਜੂ ਗੋਇਲ, ਰੋਜ਼ੀ ਗੋਇਲ ਤੇ ਇੰਦਰਪ੍ਰੀਤ ਕੌਰ ਭੰਡਾਰੀ ਵੱਲੋਂ ਬਖ਼ੂਬੀ ਨਿਭਾਈ ਗਈ। ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਮਹਿਲਾਵਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੰੂ ਇਨਾਮ ਵੀ ਦਿੱਤੇ ਗਏ। ਸਮਾਗਮ ਵਿਚ ਊਸ਼ਾ ਗੁਪਤਾ, ਸ਼ਸ਼ੀ ਬਾਲਾ ਤੇ ਰੀਤੂ ਗੋਇਲ ਨੇ ਜੇਤੂ ਮਹਿਲਾਵਾਂ ਨੂੰ ਇਨਾਮ ਵੰਡੇ ਜਦਕਿ ਈਵੈਂਟ ਮੈਨੇਜਰ ਪ੍ਰਵੀਨ ਗਰਗ, ਸ਼ਮਿੰਦਰ ਕੌਰ ਢਿੱਲੋਂ ਅਤੇ ਪੂਨਮ ਬਾਂਸਲ ਸਨ। ਇਸ ਮੌਕੇ ਏਕਤਾ ਅਰੋੜਾ, ਰੀਆ ਕਟਾਰੀਆ, ਪੂਜਾ ਜੈਨ, ਰੇਨੂੰ ਅਰੋੜਾ, ਵਰਸ਼ਾ ਗੋਇਲ, ਨਿਸ਼ਾ ਸਿੰਗਲਾ ਸਮੇਤ ਸਮੂਹ ਸੁਸਾਇਟੀ ਮਹਿਲਾਵਾਂ ਹਾਜ਼ਰ ਸਨ।

ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਕਰਮਚਾਰੀਆਂ ਦੇ ਕੋਰੋਨਾ ਵੈਕਸਿਨ ਲਗਾਈ 

ਜਗਰਾਓ (ਅਮਿਤ ਖੰਨਾ )ਅੱਜ ਨਗਰ ਕੌਂਸਲ ਜਗਰਾਉਂ ਵਿਖੇ ਸਮੂਹ ਸਫਾਈ ਕਰਮਚਾਰੀਆਂ ਦੇ ਕੋਰੋਨਾ ਵੈਕਸਿਨ ਲਗਾਈ ਗਈ। ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸਿਨ ਲਗਾਈ ਗਈ ਇਸ ਮੌਕੇ ਚੇਅਰਮੈਨ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ•ਾ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਚੇਅਰਮੈਨ ਗੇਜਾ ਰਾਮ ਵਾਲਮੀਕਿ,  ਐੱਸ.ਡੀ.ਐੱਮ ਵਿਕਾਸ ਹੀਰਾ, ਈ.ਉ ਪ੍ਰਦੀਪ ਦੌਧਰੀਆ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਅਮਰਜੀਤ ਮਾਲਵਾ, ਹਰਮੇਲ ਮੱਲਾਂ, ,ਗੁਰਜੀਤ ਸਿੰਘ ਗਿੱਟਾ, ਡਾ ਬਲਜਿੰਦਰ ਸਿੰਘ ਲੱਖਾ, ਗੁਰਚਰਨ ਸਿੰਘ ਮੱਲਾਂ, ਮਨਜੀਤ ਸਿੰਘ ਸੰਘੇੜਾ,ਅਮਿਤ ਕਲਿਆਣ, ਸੰਜੂ ਵਰਮਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ