You are here

ਲੁਧਿਆਣਾ

ਲਾਇਨ ਕਲੱਬ ਮਿਡ ਟਾਊਨ ਵਲੋ ਟੀਚਰਜ ਡੇ ਤੇ 6 ਅਧਆਿਪਕਾਂ ਦਾ ਸਨਮਾਨ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਡੀਏਵੀ ਸੇਨੇਟਰੀ ਪਬਲਕਿ ਸਕੂਲ ਦੇ 6 ਅਧਆਿਪਕਾਂ ਮੈਡਮ ਸਤਵੰਿਦਰ ਕੌਰ ਮੈਡਮ ਸੀਮਾ ਬੱਸੀ ਮੈਡਮ ਰੇਨੂੰ ਕੌੜਾ ਮੈਡਮ ਮੀਨਾ ਕੁਮਾਰੀ  ਮੈਡਮ ਸੁਖਜੀਵਨ ਕੁਮਾਰੀ ਸ਼ਰਮਾ ਦਾ ਸਨਮਾਨ ਕਰਕੇ ਅਧਿਆਪਕ ਦਿਵਸ ਮਨਾਇਆ ਗਿਆ।ਸਟੇਜ ਦੀ ਭੂਮਕਿਾ ਮੈਡਮ ਇੰਦਰਪ੍ਰੀਤ ਕੌਰ ਨੇ ਨਿਭਾਈ ਡੀ ਏ ਵੀ ਸੈਨਟਰੀ ਸਕੂਲ ਦੇ ਪ੍ਰਿੰਸੀਪਲ ਬ੍ਰਿਜਮੋਹਨ ਬੱਬਰ ਜੀ ਨੇ ਅਧਿਆਪਕ ਦਿਵਸ ਦਾ ਇਤਿਹਾਸ ਦੱਸਦਿਆਂ ਦੇਸ਼ ਦੇ ਉਪ-ਰਾਸ਼ਟਰਪਤੀ ਡਾ:ਰਾਧਾ ਕ੍ਰਿਸ਼ਨ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਪਕ ਜੀਵਨ ਵਿਚ ਅਖਤਿਆਰ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਖਾਸ ਜ਼ਿੰਮੇਵਾਰੀ ਅਦਾ ਕਰਦਾ ਹੈ। ਇਸ ਮੌਕੇ ਸਕੂਲ ਦੇ ਬੱਚਆਿਂ ਵੱਲੋਂ  ਅਧਿਆਪਕ ਦਿਵਸ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੇ ਗਏ। ਛੋਟੀਆਂ-ਛੋਟੀਆਂ ਗਤੀਵਿਧਆਂ ਕਰਵਾਈਆਂ ਗਈਆਂ।ਇਸ ਅਧਿਆਪਕ ਦਿਵਸ ਮੌਕੇ ਲਾਇਨ ਮਨੋਹਰ ਸਿੰਘ ਟੱਕਰ ਅਤੇ ਮਨੀਸ਼ ਚੁੱਘ ਨੇ ਵੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਾਵਾਂ ਦਿੱਤੀਆਂ।  ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ, ਭੂਸ਼ਨ ਗੋਇਲ, ਕ੍ਰਸ਼ਿਨ ਵਰਮਾ, ਮਨੀਸ਼ ਚੁੱਘ, ਮੁਕੇਸ਼ ਜੰਿਦਲ,  ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਲਖਮੀ ਗਰਗ, ਸੀਮਾ ਮੰਗਲਾ ,ਸਮੂਹ ਮੈਬਰ ਅਤੇ ਸਕੂਲ ਦਾ ਸਟਾਫ ਹਾਜਰ ਸੀ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਜਗਰਾਉਂ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਤੇ ਅਧਿਆਪਕ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸਹਿਜ ਪਾਠ ਦਾ ਭੋਗ ਪਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕ ਦਿਵਸ ਦਾ ਇਤਿਹਾਸ ਦੱਸਦਿਆਂ ਦੇਸ਼ ਦੇ ਉਪ-ਰਾਸ਼ਟਰਪਤੀ ਡਾ:ਰਾਧਾ ਕ੍ਰਿਸ਼ਨਨ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਪਕ ਜੀਵਨ ਵਿਚ ਅਖਤਿਆਰ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਖਾਸ ਜ਼ਿੰਮੇਵਾਰੀ ਅਦਾ ਕਰਦਾ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੇ ਗਏ। ਛੋਟੀਆਂ-ਛੋਟੀਆਂ ਗਤੀਵਿਧਆਂ ਕਰਵਾਈਆਂ ਗਈਆਂ।ਇਸ ਅਧਿਆਪਕ ਦਿਵਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ, ਸ:ਅਜਮੇਰ ਸਿੰਘ ਰੱਤੀਆਂ ਅਤੇ ਸ:ਰਛਪਾਲ ਸਿੰਘ ਨੇ ਵੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਾਵਾਂ ਦਿੱਤੀਆਂ।

ਸੇਵਾ ਭਾਰਤੀ ਨੇ ਦਿਵਿਆਂਗ ਮਹਿਲਾ ਨੂੰ ਦਿੱਤਾ ਟਰਾਈ ਸਾਈਕਲ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਸੇਵਾ ਭਾਰਤੀ ਨੇ ਸ਼ੁੱਕਰਵਾਰ ਜ਼ਰੂਰਤਮੰਦ ਦਿਵਿਆਂਗ ਮਹਿਲਾ ਨੂੰ ਟਰਾਈ ਸਾਈਕਲ ਦਿੱਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਵਰਮਾ ਅਤੇ ਪ੍ਰਧਾਨ ਨਰੇਸ਼ ਗੁਪਤਾ ਦੋ ਬੱਚਿਆਂ ਦੀ ਇਹ ਦਿਵਿਆਂਗ ਮਹਿਲਾ ਅਰੁਣਾ ਪਾਲ+ 2 ਪਾਸ ਸਿਲਾਈ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਜਿਸ ਨੂੰ ਟਰਾਈ ਸਾਈਕਲ ਦੀ ਬਹੁਤ ਜ਼ਰੂਰਤ ਸੀ। ਇਸ ਸੈਕਟਰੀ ਨਵੀਨ ਗੁਪਤਾ, ਕੈਸ਼ੀਅਰ ਰਾਕੇਸ਼ ਸਿੰਗਲਾ, ਸ੍ਰੀਕਾਂਤ ਗੋਇਲ, ਹਰਵਿੰਦਰ ਪਾਲ ਬਾਂਸਲ, ਮੋਹਿਤ ਅਗਰਵਾਲ ਆਦਿ ਹਾਜ਼ਰ ਸਨ।

ਵਾਰਡ ਨੰਬਰ 7 ਦੇ ਲੋਕ ਗੰਦਾ ਪਾਣੀ ਪੀਣ ਨੂੰ ਹੋਏ ਮਜ਼ਬੂਰ  

ਨਗਰ ਕੌਂਸਲ ਅਤੇ ਕੌਂਸਲਰ ਖਿਲਾਫ  ਕੀਤੀ ਨਾਅਰੇਬਾਜ਼ੀ   

 ਜਗਰਾਓਂ 4 ਸਤੰਬਰ (ਅਮਿਤ ਖੰਨਾ)  ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਉਂਕਿ ਵਾਟਰ ਸਪਲਾਈ ਰਾਹੀਂ ਜੋ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ ਉਹ ਪੀਣ ਲਾਇਕ ਨਹੀਂ ਹੈ। ਪਾਣੀ ਵਿਚ ਸੀਵਰੇਜ ਦਾ ਪਾਣੀ  ਅਤੇ ਰੇਤਾ ਮਿਕਸ ਹੋ ਕੇ ਆ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ । ਇਸ ਮੌਕੇ  ਪ੍ਰੇਮ ਸਿੰਘ, ਸੁਰਜੀਤ ਸਿੰਘ, ਸਵਰਨਜੀਤ ਸਿੰਘ ਅਤੇ ਮੇਹਰ ਸਿੰਘ ਨੇ ਦੱਸਿਆ   ਕਿ ਇਹ ਪਾਣੀ ਪੀਣ ਲਾਇਕ ਨਹੀਂ ਸਗੋਂ ਨਹਾਉਣ ਲਾਇਕ ਵੀ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਪਾਣੀ  ਸਵੇਰੇ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਭਰ ਕੇ ਲਿਆਉਂਦੇ ਹਨ । ਗੁਰਦੁਆਰਾ ਸਾਹਿਬ ਵਿਖੇ ਪਾਣੀ ਭਰਨ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ । ਉਨ੍ਹਾਂ ਕਿਹਾ ਕਿ ਜਿਸ ਮੋਟਰ ਤੋਂ ਪਾਣੀ ਆਉਂਦਾ ਹੈ ਉਸ ਨੂੰ ਤਿੰਨ ਵਾਰਡ ਲੱਗਦੇ ਹਨ। ਤਿੰਨੇ ਵਾਰਡਾਂ ਨੂੰ ਇਕ ਮੋਟਰ ਤੋਂ ਹੀ ਪਾਣੀ ਜਾਂਦਾ ਹੈ ਅਤੇ ਮਹੀਨੇ ਵਿਚ ਦੋ ਵਾਰ ਇਹ ਖਰਾਬ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਕੌਂਸਲਰ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ । ਵਾਰਡ ਵਾਸੀਆਂ ਨੇ  ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਉਹ ਵੱਡੇ ਪੱਧਰ ਤੇ ਧਰਨਾ ਲਾਉਣਗੇ। ਇਸ ਮੌਕੇ ਵਾਰਡ ਨੰਬਰ 7 ਦੇ ਕੌਂਸਲਰ ਪਰਮਿੰਦਰ ਕੌਰ ਕਲਿਆਣ ਦੇ ਪਤੀ ਵਿਨੈ ਕਲਿਆਣ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਸਬੰਧੀ ਕਰਮਚਾਰੀ ਲਗਾਏ ਹੋਏ ਹਨ ਅਤੇ ਜਲਦ ਹੀ ਇਸਦਾ ਹੱਲ ਕਰ ਦਿੱਤਾ ਜਾਵੇਗਾ । ਇਸ ਮੌਕੇ  ਅਮਿਤੋਜ ਸਿੰਘ ,  ਕੇਵਲ ਕ੍ਰਿਸ਼ਨ, ਬੁੱਧ ਰਾਮ, ਚਮਕੌਰ ਸਿੰਘ, ਮੇਜਰ ਸਿੰਘ , ਗਗਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਨਾਨਕ ਸਿੰਘ, ਸਰਬਜੀਤ ਸਿੰਘ, ਹਰਬੰਸ ਕੌਰ, ਭਜਨ ਕੌਰ, ਗੁਰਮੇਲ ਕੌਰ ਆਦਿ ਮੌਜੂਦ ਸਨ ।

ਵਾਰਡ ਨੰ: 4 ਦੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ

ਜਗਰਾਓ, 4 ਸਤੰਬਰ -(ਅਮਿਤ ਖੰਨਾ)   ਸਥਾਨਕ ਵਾਰਡ ਨੰ: 4 ਦੀ ਸੜਕ ਦੇ ਨਿਰਮਾਣ ਦਾ ਕੰਮ ਬਜ਼ੁਰਗ ਔਰਤ ਰਾਮ ਮੂਰਤੀ ਨੇ ਸੜਕ ਤੇ ਟਾਇਲ ਲਾ ਕੇ ਸ਼ੁਰੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕੌਸਲਰ ਅਮਰਜੀਤ ਮਾਲਵਾ ਨੇ ਦੱਸਿਆ ਕਿ ਇਹ ਸੜਕ ਗੋਲਡ ਜਿੰਮ ਤੋ ਲੈ ਕੇ ਕੁੱਕੜ ਚੌਕ ਤੱਕ ਇੰਟਰਲਾਕ ਟਾਇਲਾ ਨਾਲ ਬਣਾਈ ਜਾ ਰਹੀ ਹੈ। ਜਿਸ ਤੇ 14.67 ਲੱਖ ਖਰਚ ਆਵੇਗਾ। ਇਸ ਸੜਕ ਸਬੰਧੀ ਠੇਕੇਦਾਰ ਨੂੰ ਮਿਆਰੀ ਸੜਕ ਬਣਾਉਣ ਲਈ ਕਿਹਾ ਗਿਆ ਹੈ।ਉਹਨਾਂ ਦੱਸਿਆ ਕਿ ਵਾਰਡ ਨੰ: 4 ਅਧੀਨ ਪੈਦੀਆਂ ਹੋਰ ਵੀ ਕਈ ਸੜਕਾਂ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ।  ਇਸ ਮੌਕੇ ਨਛੱਤਰ ਸਿੰਘ, ਐਡਵੋਕੇਟ ਕੁਲਦੀਪ ਸਿੰਘ ਘਾਗੂ ,ਰਵਿੰਦਰ ਸਿੰਘ, ਹਰਨੇਕ ਸਿੰਘ ਚੀਮਾ, ਜਸਵਿੰਦਰ ਸਿੰਘ, ਬਲਬੀਰ ਸਿੰਘ ਚਚਰਾੜੀ, ਇਕਬਾਲ ਸਿੰਘ ਸੋਹੀ, ਮਨਜੀਤ ਸਿੰਘ, ਕਰਮ ਸਿੰਘ, ਅਜਮੇਰ ਸਿੰਘ ਹੈਪੀ, ਜਸਪ੍ਰੀਤ ਸਹਿਜਲ, ਸ਼ਤੀਸ਼ ਕੁਮਾਰ ਪਿੰਕੀ, ਡਾ: ਦਲਜੀਤ ਸਿੰਘ, ਵਰਿੰਦਰ ਸਿੰਘ , ਸੁਰਜੀਤ ਸਿੰਘ, ਦਵਿੰਦਰ ਸਿੰਘ, ਮਨੀਸ਼ ਮੱਕੜ, ਗਿਰਧਾਰੀ ਲਾਲ, ਰੋਹਿਤ ਕੁਮਾਰ ਆਦਿ ਮੌਜੂਦ ਸਨ।

 

ਬਸਪਾ ਵੱਲੋਂ ਮੀਟਿੰਗ 5 ਤਰੀਕ ਨੂੰ ਜਗਰਾਉਂ ਗੁਰਦੁਆਰਾ ਕੱਚਾ ਕਿਲਾ ਵਿਖੇ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਹਰਜੀਤ ਸਿੰਘ ਲੀਲਾਂ ਜਨਰਲ ਸਕੱਤਰ ਹਲਕਾ ਜਗਰਾਉਂ ਦੀ ਅਗਵਾਈ ਵਿੱਚ ਬਸਪਾ ਦੀ ਮੀਟਿੰਗ 5 ਤਰੀਕ ਦਿਨ ਐਤਵਾਰ ਸ਼ਾਮ 3 ਵਜੇ ਗੁਰਦੁਆਰਾ ਕੱਚਾ ਕਿਲਾ ਵਿੱਚ ਹੋ ਰਹੀ ਹੈ ਇਸ ਮੀਟਿੰਗ ਵਿਚ ਚੋਣਾਂ ਪ੍ਰਤੀ ਵਿਚਾਰਾਂ ਕੀਤੀਆਂ ਜਾਣੀਆਂ ਹਨ ਇਸ ਮੀਟਿੰਗ ਵਿੱਚ ਸੰਤ ਰਾਮ ਮੱਲੀ ਸੂਬਾ ਸਕੱਤਰ, ਬੂਟਾ ਸਿੰਘ ਸੰਗੋਵਾਲ ਅਤੇ ਜਸਵੰਤ  ਸਿੰਘ ਬੋਪਾਰਾਏ ਆਦਿ ਆਗੂ ਪਹੁੰਚਣਗੇ।

ਪਿੰਡ ਰਕਬਾ ਵਿਖੇ ਸਮਾਰਟ ਰਾਸ਼ਨ ਕਾਰਡ ਰਾਹੀਂ ਕੀਤੀ ਕਣਕ ਦੀ ਵੰਡ 

ਅੱਜ ਪਿੰਡ ਰਕਬਾ ਵਿਖੇ ਸਮਾਰਟ ਰਾਸ਼ਨ ਕਾਰਡ ਅਧੀਨ ਆਈ 2 ਰੁਪਏ ਕਿਲੋ ਵਾਲੀ ਕਣਕ ਦੀਆ ਪਰਚੀਆ ਬਾਇਓਮੈਟ੍ਰਿਕ ਮਸ਼ੀਨ ਨਾਲ ਯਾਦਵਿੰਦਰ ਸਿੰਘ ਨਿਰੀਖਕ ਫੂਡ ਸਪਲਾਈ ਵਿਭਾਗ ਦੇ ਨਿਰਦੇਸ਼ਾ ਹੇਠ ਦਿਨੇਸ਼ ਕੁਮਾਰ ਡੀਪੂ ਹੋਲਡਰ ਨੇ ਪਰਚੀਆ ਕਟੀਆ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ਅੰਦਰ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕੇ ਕੈਪਟਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਬੁਢਾਪਾ, ਵਿਧਵਾ ਅਤੇ ਆਸ਼ਰਿਤ ਦੀ ਪੈਨਸ਼ਨ 750/- ਰੁਪਏ ਤੋਂ ਵਧਾ ਕੇ 1500/- ਕਰ ਦਿੱਤੀ। ਜਿਹੜੀ ਕੇ ਲਾਭਪਾਤਰੀਆਂ ਦੇ ਖਾਤੇ ਵਿਚ ਪਹੁੰਚ ਚੁੱਕੀ ਹੈ। ਇਸ ਮੌਕੇ ਭਗਵੰਤ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਹਰਬੰਸ ਸਿੰਘ ਪੰਚ, ਹਰਜੋਤ ਸਿੰਘ ਪੰਚ, ਕੁਲਵੰਤ  ਕੌਰ ਪੰਚ, ਧਰਮਿੰਦਰ ਸਿੰਘ ਪੰਚ, ਪਰਗਟ ਸਿੰਘ ਪੰਚ, ਜਸਵਿੰਦਰ ਸਿੰਘ ਜੋਨੀ , ਪਰਮਿੰਦਰ ਲਾਲ ਪੰਮੀ , ਅਮਰਜੀਤ ਸਿੰਘ ਨਾਲ ਦਿਨੇਸ਼ ਕੁਮਾਰ ਡੀਪੂ ਹੋਲਡਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ ।

ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕਸਬਾ ਮਹਿਲ ਕਲਾਂ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ 

ਮਹਿਲ ਕਲਾਂ/ ਬਰਨਾਲਾ- 3 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੀਆਂ ਮਜਦੂਰ ਜਥੇਬੰਦੀਆਂ ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ ,ਪੇਂਡੂ ਮਜ਼ਦੂਰ ਯੂਨੀਅਨ ,ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ 7 ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਤੌਰ ਤੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਇਕ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ,ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ,ਜ਼ਿਲ੍ਹਾ ਕਮੇਟੀ ਮੈਂਬਰ ਹੈਪੀ ਸਿੰਘ ਛੀਨੀਵਾਲ ,ਮਜ਼ਦੂਰ ਮੁਕਤੀ ਮੋਰਚੇ ਦੀ ਆਗੂ ਬੱਬੂ ਕੌਰ ਸਹੌਰ ਤੇ  ਗੁਰਪ੍ਰੀਤ ਕੌਰ ਵਜੀਦਕੇ ਜੇ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਸੰਵਿਧਾਨ ਨਾਲ ਛੇੜ ਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਮਜ਼ਦੂਰਾਂ ਨੂੰ ਮਿਲੇ ਅਧਿਕਾਰ ਖੋਹ ਕੇ ਮਜ਼ਦੂਰਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾਉਣ ਤੇ ਤੁਲੀ ਹੋਈ ਹੈ। ਉਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਚੋਣਾਂ ਦੌਰਾਨ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਕੈਪਟਨ ਸਰਕਾਰ ਨੂੰ ਯਾਦ ਕਰਵਾਉਣ ਲਈ ਰਾਜ ਭਰ ਅੰਦਰ ਰੋਸ ਮਾਰਚ ਕੱਢ ਕੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਕੇ ਮਜ਼ਦੂਰਾਂ ਨੂੰ ਮਿਲੀਆਂ ਸਹੂਲਤਾਂ ਨੂੰ ਇੱਕ ਇੱਕ ਕਰਕੇ ਖੋਹਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲੇ ਲੈਣ ਤੋਂ ਬਾਅਦ ਕੋਰੂਨਾ ਦੀ ਆੜ ਹੇਠ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਵੰਡ ਕੇ ਮਜ਼ਦੂਰਾਂ ਨੂੰ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਦੇ ਸੱਦੇ ਉੱਪਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ 13 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਵਿਖੇ ਕੀਤੇ ਜਾ ਰਹੇ ਘਿਰਾਓ ਸਬੰਧੀ ਪਿੰਡ ਪੱਧਰ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਲਾਮਬੰਦੀ ਕਰਨ ਲਈ ਤਿਆਰੀਆਂ ਪੂਰੇ ਜ਼ੋਸ਼ੋ ਖਰੋਸ ਨਾਲ ਆਰੰਭ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਤੀ ਮਹਿਲ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਪੂਰੇ ਪੰਜਾਬ ਚੋਂ ਮਜ਼ਦੂਰ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਮਜ਼ਦੂਰ ਆਗੂ ਸਾਧੂ ਸਿੰਘ ਛੀਨੀਵਾਲ, ਜਰਨੈਲ ਸਿੰਘ, ਪਰਮਜੀਤ ਸਿੰਘ, ਛੀਨੀਵਾਲ ਜਸਬੀਰ ਕੌਰ ਗੁੰਮਟੀ, ਸੋਕਤ ਅਲੀ ਸਹੌਰ, ਮਨਜੀਤ ਕੌਰ, ਦਰਸ਼ਨ ਸਿੰਘ ਬਾਹਮਣੀਆਂ, ਕਾਹਨ ਸਿੰਘ ਪੰਡੋਰੀ ਆਦਿ ਤੋ ਇਲਾਵਾ ਹੋਰ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਵਿਧਾਇਕ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ

 ਜਗਰਾਉਂ  3 ਸਤੰਬਰ ( ਅਮਿਤ ਖੰਨਾ )ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਵਿਧਾਇਕ ਪ੍ਰਗਟ ਸਿੰਘ ਨਾਲ ਓਬੀਸੀ ਸੈੱਲ ਪੰਜਾਬ ਦੇ ਇੰਚਾਰਜ ਹਰਦੀਪ ਸਿੰਘ ਚਾਹਲ ਤੇ ਸੂਬੇ ਦੇ ਚੇਅਰਮੈਨ ਸੰਦੀਪ ਟਿੰਕਾ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਦੌਰਾਨ ਓਬੀਸੀ ਵਿੰਗ ਪੰਜਾਬ ਵਰਗ ਦੇ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਹੁਣ ਤਕ ਓਬੀਸੀ ਵਿੰਗ ਦੀਆਂ ਪ੍ਰਰਾਪਤੀਆਂ ਤੇ ਵਿਧਾਨ ਸਭਾ ਚੋਣਾਂ ਵਿਚ ਓਬੀਸੀ ਵਿੰਗ ਦੀਆਂ ਡਿਊਟੀਆਂ 'ਤੇ ਗੱਲਬਾਤ ਕੀਤੀ ਗਈ। ਚੇਅਰਮੈਨ ਟਿੰਕਾ ਨੇ ਦੱਸਿਆ ਇਹ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿਚ ਹੋਈ, ਜਿਸ ਵਿਚ ਫੈਸਲਾ ਹੋਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਹਰ ਇੱਕ ਵਰਗ ਦੀ ਬੇਹਤਰੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤਕ ਮਾਮਲੇ ਪਹੁੰਚਦੇ ਕੀਤੇ ਜਾਣਗੇ ਤਾਂ ਕਿ ਹਰ ਵਰਗ ਨੂੰ ਬਣਦੀ ਸਹੂਲਤਾਂ ਮਿਲਣ। ਉਨ੍ਹਾਂ ਕਿਹਾ ਓਬੀਸੀ ਵਿੰਗ ਜਲਦੀ ਹੀ ਸੂਬਾ ਪੱਧਰ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਇਕਤਰਤਾ ਕਰਨ ਜਾ ਰਿਹਾ ਹੈ, ਜਿਸ ਵਿਚ ਵਿੰਗ ਦੇ ਅਹੁਦੇਦਾਰਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਸ਼ਿਰਕਤ ਕਰੇਗੀ।ਇਸ ਮੀਟਿੰਗ ਵਿਚ ਜਿੱਥੇ ਹਰ ਇੱਕ ਵਰਗ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ, ਉਥੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਪਟਿਆਲਾ ਦੇ ਚੇਅਰਮੈਨ ਹਰਦੀਪ ਸਿੰਘ ਜੋਸਨ, ਉਪ ਚੇਅਰਮੈਨ ਗੁਰਜੀਤ ਸਿੰਘ, ਜੁਫਕਰ ਅਲੀ ਮਲੇਰਕੋਟਲਾ ਆਦਿ ਹਾਜ਼ਰ ਸਨ।

ਰਾਜ ਪੱਧਰੀ ਸਮਾਰੋਹ ਮੌਕੇ  ਅਣ-ਏਡਿਡ ਸਕੂਲਾਂ, ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਹੋਵੇਗਾ ਸਨਮਾਨ

ਜਗਰਾਉਂ  3 ਸਤੰਬਰ ( ਅਮਿਤ ਖੰਨਾ )ਅਣ-ਏਡਿਡ ਸਕੂਲਾਂ, ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਸਾਡੇ ਸਮਾਜ ਦੇ ਵਿੱਦਿਅਕ ਵਿਕਾਸ ਵਿਚ ਅਹਿਮ ਯੋਗਦਾਨ ਹੈ, ਪਰ ਸਰਕਾਰਾਂ ਵਲੋਂ ਇਸ ਯੋਗਦਾਨ ਨੂੰ ਅਣਗੌਲ਼ਿਆ ਕੀਤਾ ਗਿਆ ਹੈ | ਅਣ-ਏਡਿਡ ਸਕੂਲਾਂ ਨੇ ਜਿੱਥੇ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਦੇ ਬਰਾਬਰ ਸਿੱਖਿਆ ਦੇ ਦਰਜੇ ਨੂੰ ਬਰਕਰਾਰ ਰੱਖਿਆ ਹੈ | ਉੱਥੇ ਪਿ੍ੰਸੀਪਲਾਂ ਤੇ ਅਧਿਆਪਕਾਂ ਨੇ ਆਪਣੀ ਮਿਹਨਤ ਸਦਕਾ ਦੇਸ਼ ਦੀ ਮੈਰਿਟ ਸੂਚੀ ਵਿਚ 96 ਫ਼ੀਸਦੀ ਤੋਂ ਵਧੇਰੇ ਵਿਦਿਆਰਥੀ ਦੇ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ, ਪਰ ਸਿਸਟਮ ਨੇ ਲਾਕਡਾਊਨ ਦੇ ਸਮੇਂ ਦੌਰਾਨ ਸਕੂਲਾਂ ਨੂੰ ਬੰਦ ਕਰਨ ਅਤੇ ਅਧਿਆਪਕਾਂ, ਡਰਾਈਵਰਾਂ, ਕੰਡਕਟਰਾਂ ਤੇ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਗਈਆਂ | ਇਸ ਔਖੀ ਘੜੀ ਵਿਚ ਡਾ: ਜਗਜੀਤ ਸਿੰਘ ਧੁੂਰੀ ਦੀ ਸਮੁੱਚੀ ਟੀਮ ਨੇ ਸੰਸਥਾਵਾਂ, ਅਧਿਆਪਕਾਂ ਤੇ ਵਰਕਰਾਂ ਦੀ ਬਾਂਹ ਫੜ ਕੇ ਲੜਾਈ ਲੜੀ ਤੇ ਸੰਸਥਾਵਾਂ ਦੇ ਹੱਕ ਵਿਚ ਲਗਪਗ 10 ਕੇਸ ਜਿੱਤ ਕੇ ਲੱਖਾ ਵਰਕਰਾਂ ਦਾ ਰੁਜ਼ਗਾਰ ਬਚਾ ਕੇ ਪਰਿਵਾਰਾਂ ਨੂੰ ਰੁਲਣ ਤੋਂ ਬਚਾਇਆ | ਇਹ ਪ੍ਰਗਟਾਵਾ ਪਿ੍ੰਸੀਪਲ ਬਲਦੇਵ ਬਾਵਾ ਤੇ ਪਿ੍ੰਸੀਪਲ ਨਵਨੀਤ ਚੌਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਇਕ ਰਾਜ ਪੱਧਰੀ ਸਨਮਾਨ ਸਮਾਰੋਹ ਕਰਨ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਮਿਤੀ 11 ਸਤੰਬਰ ਨੂੰ ਹੋਣ ਵਾਲੇ ਇਸ ਸਨਮਾਨ ਸਮਾਰੋਹ ਮੌਕੇ ਇਕ ਵਿਸ਼ਾਲ ਰਾਜ ਪੱਧਰੀ ਸਮਾਗਮ ਡਾ: ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹੋਵੇਗਾ |