You are here

ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਏਕੋਟ ਜਗਰਾਉਂ ਤੇ ਸੁਧਾਰ ਦੀਆਂ ਸਾਰੀਆਂ ਇਕਾਈਆਂ ਲਈ ਜਾਣ ਵਾਲੀਆਂ ਕੁਝ ਜ਼ਰੂਰੀ ਗੱਲਾਂ

ਜਗਰਾਉਂ , 9 ਸਤੰਬਰ ( ਜਸਮੇਲ ਗ਼ਾਲਿਬ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ  ਰਾਏਕੋਟ,ਜਗਰਾਂਓ,ਸੁਧਾਰ ਦੀਆਂ ਸਾਰੀਆਂ ਇਕਾਈਆਂ ਅਤੇ ਹਿਤੈਸ਼ੀਆਂ ਨੂੰ ਬੇਨਤੀ ਹੈ 

 12 ਸਿਤੰਬਰ ਦਿਨ ਐਤਵਾਰ ਸਵੇਰੇ 10 ਵਜੇ ਇਤਿਹਾਸਕ ਪਿੰਡ ਅੱਚਰਵਾਲ ਵਿਖੇ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ,ਗਦਰ ਲਹਿਰ ਤੇ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਚ ਸ਼ਹੀਦੀ ਬਰਸੀ ਮਨਾਈ ਜਾ ਰਹੀ ਹੈ। 

13 ਸਿਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜਗਰਾਂਓ ਬਲਾਕ ਦੀਆਂ ਸਾਰੀਆਂ ਇਕਾਈਆਂ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਰੇਲਵੇ ਪਾਰਕ ਜਗਰਾਂਓ ਵਿਖੇ ਸੰਘਰਸ਼ ਮੋਰਚੇ ਚ ਰੱਖੀ ਬਲਾਕ ਮੀਟਿੰਗ ਚ ਸਮੇਂ ਸਿਰ ਪੰਹੁਚਣ ।

14 ਸਿਤੰਬਰ ਦਿਨ ਮੰਗਲਵਾਰ ਸਵੇਰੇ 10 ਵਜੇ ਪਿੰਡ ਗੋਬਿੰਦਗੜ੍ਹ ਚ ਪਿਛਲੇ ਮਹੀਨੇ ਇਕ ਘਰੇਲੂ ਮਸਲੇ ਦੀ ਆੜ ਚ ਅੱਧੀ ਰਾਤ ਨੂੰ ਚਾਰ ਥਾਣਿਆਂ ਦੀ ਪੁਲਸ ਵਲੋਂ ਢਾਹੇ ਜਬਰ।ਖਿਲਾਫ,ਦਰਜ ਝੂਠੇ ਪਰਚੇ ਰੱਦ ਕਰਾਉਣ ਲਈ ਰਾਏਕੋਟ ਵਿਖੇ ਬਰਨਾਲਾ ਬਾਈਪਾਸ ਤੇ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਨਾਂ ਦੌਹਾਂ ਸਮਾਗਮਾਂ ਚ ਪੂਰੇ ਜੋਰ ਨਾਲ ਵੱਡੀ ਗਿਣਤੀ ਚ ਪੰਹੁਚਣਾ ਲਈ ਬੇਨਤੀ ।  

 27 ਸਿਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਜਗਰਾਂਓ ਵਿਖੇ ਜਗਰਾਂਓ ਮੋਗਾ ਜੀ ਟੀ ਰੋਡ ਤੇ ਨਾਨਕਸਰ ਲਾਗੇ ਗਾਲਬ ਕਲਾਂ ਦੇ ਰਾਹ ਦੇ ਸਾਹਮਣੇ ਸਵੇਰੇ 11 ਵਜੇ ਤੋਂ ਸ਼ਾਮ ਤੱਕ ਵਿਸ਼ਾਲ ਜਾਮ ਲਗਾਉਣਾ ਹੈ।ਰੇਲਵੇ ਸਟੇਸ਼ਨ ਜਗਰਾਂਓ ਤੇ ਵੀ ਇਸੇ ਸਮੇਂ  ਜਾਮ ਲਾਉਣਾ ਹੈ।  ਰਾਏਕੋਟ,ਸੁਧਾਰ ਰਕਬਾ ਟੋਲ ਪਲਾਜਾ ਅਤੇ ਹੰਬੜਾ ਮੇਨ ਚੋਂਕ ਵਿਖੇ ਵੀ ਜਾਮ ਲਾਏ ਜਾਣੇ ਹਨ।ਇਸ ਦਿਨ ਕਾਰੋਬਾਰ ਬੰਦ ਕਰਾਉਣੇ ਹਨ।ਪਿੰਡਾਂ ਚੋਂ ਇਹ ਦਿਨ ਦੁੱਧ ਤੇ ਚਾਰਾ ਵਗੈਰਾ ਸ਼ਹਿਰ ਚ ਨਹੀਂ ਲਿਆਉਣਾ ਹੈ।ਵੱਡੀ ਗਿਣਤੀ ਚ ਪਿੰਡਾਂ ਚੋਂ ਬੀਬੀਆਂ ਭੈਣਾਂ ਤੇ ਵੀਰਾਂ ,ਨੋਜਵਾਨਾਂ ਨੇ ਆੳਣਾ ਹੈ। ਉਸ ਦਿਨ ਹਰ ਪਿੰਡ ਚੋਂ ਧਰਨੇ ਚ ਚਾਹ ਬਨਾਉਣ ਲਈ ਦੁੱਧ ਵਗੈਰਾ ਵੀ ਲੈ ਕੇ ਆਉਣਾ ਲਈ ਸਭ ਨੂੰ ਬੇਨਤੀ  । 

ਬਾਕੀ ਸਾਰੇ ਬਲਾਕ ਅਪਣੀ ਮੀਟਿੰਗ ਰਖ ਕੇ ਤਿਆਰੀ ਕਰਨ ।ਸਾਰੀਆਂ ਇਕਾਈਆਂ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਹਰ ਪਿੰਡ ਚੋਂ ਘਟੋ ਘੱਟ 10 ਕਿਸਾਨਾਂ ਦੇ ਹਾਜਰ ਰਹਿਣ ਅਤੇ ਉਥੇ ਚਲਦੀ ਸਟੇਜ ਤੇ ਹਰ ਰੋਜ ਪੰਹੁਚਣਾਂ ਯਕੀਨੀ ਬਨਾਉਣ। ਸ਼ੁਭ ਇਛਾਵਾਂ ਸਹਿਤ ਵਲੋਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ,ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ,ਗੁਰਪ੍ਰੀਤ ਸਿੰਘ ਸਿਧਵਾਂ ਪ੍ਰੈਸ ਸਕੱਤਰ ਲੁਧਿਆਣਾ । 

ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਵਿੱਚ ਭਾਰਤ ਸਰਕਾਰ ਵੱਲੋਂ ਅਟਲ ਲੈਬੋਰਟਰੀ ਖੋਲਣ ਦਾ ਟੀਚਾ ਮਿਥਿਆ ਗਿਆ

ਜਗਰਾਓਂ  8 ਸਤੰਬਰ (ਅਮਿਤ ਖੰਨਾ): ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਕੂਲਾਂ ਵਿੱਚ ਅਟਲ ਲੈਬੋਰਟਰੀ ਖੋਲਣ ਦਾ ਟੀਚਾ ਮਿਥਿਆ ਗਿਆ ਸੀ। ਜਿਸ ਅਧੀਨ ਸਮੁੱਚੇ ਭਾਰਤ ਦੇ ਕਈ ਸਕੂਲਾਂ ਨੇ ਆਪਣਾ ਨਾਮ ਪੇਸ਼ ਕੀਤਾ। ਪੂਰੇ ਜਗਰਾਉਂ ਵਿਚੋਂ ਕੇਵਲ ਇੱਕ ਹੀ ਸਕੂਲ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ, ਜਗਰਾਉਂ  ਨੂੰ ਸਰਕਾਰੀ ਗਰਾਂਟ ਲਈ ਚੁਣਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹ ਸੱਚਮੁੱਚ ਹੀ ਬੜੇ ਗੌਰਵ ਦੀ ਗੱਲ ਹੈ ਕਿ ਭਾਰਤ ਸਰਕਾਰ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੇ ਯਤਨ ਕਰ  ਕੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਰਹੀ ਹੈ। ਇਸ ਲੈਬੋਰਟਰੀ ਦਾ ਅਸਲ ਮੰਤਵ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜ ਕੇ ਉਨ•ਾਂ ਦੀ ਸੋਚਣ ਸ਼ਕਤੀ ਨੂੰ ਕਾਮਯਾਬੀ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਨੂੰ ਮਾਨਸਿਕਤਾ ਡਿਜ਼ਾਇਨ ਕਰਨ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਵਿੱਚ ਸਮੱਸਿਆ ਸੁਲਝਾਣ ਅਤੇ ਅਣੁਕੂਲੀ ਸਿੱਖਿਆ ਦਾ ਲਾਭ ਉਠਾਉਣ ਦੇ ਯੋਗ ਬਣਾਉਣਾ ਹੈ। ਇਸ ਯੋਜਨਾ ਅਧੀਨ ਸਕੂਲ ਵਿੱਚ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਲਗਾ ਕੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਣਗੇ ਜਿਨ•ਾਂ ਨਾਲ ਉਹ ਭਵਿੱਖ ਵਿਚ ਇਕ ਕਾਬਲ ਟੈਕਨਾਲੋਜੀ ਮਾਹਰ ਅਤੇ ਇੰਜੀਨੀਅਰ ਬਣ ਸਕਣ ਅਜਿਹੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਾਹਿਬ ਨੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਜਿਹਨਾਂ ਦੀਆਂ ਮਿਹਨਤਾਂ ਸਦਕਾ ਇਹ ਕਾਰਜ ਸੰਭਵ ਹੋਇਆ ਸਾਰੇ ਅਧਿਆਪਕਾਂ ਅਤੇ ਹਾਜ਼ਰ ਮੈਂਬਰਾਂ ਨੇ ਇਸ ਮੌਕੇ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦਿੱਤੀ।

ਗਾਲਿਬ ਰਣ ਸਿੰਘ ਵਿਖੇ ਗੇਜਾ ਰਾਮ ਵੱਲੋਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ 

ਜਗਰਾਓਂ  8 ਸਤੰਬਰ (ਅਮਿਤ ਖੰਨਾ): ਹਲਕਾ ਜਗਰਾਉਂ ਦੇ ਪਿੰਡ ਗਾਲਬ ਰਣ ਸਿੰਘ ਵਿਖੇ ਸਰਪੰਚ ਜਗਦੀਸ਼ ਸ਼ਰਮਾ ਅਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਸਰਪੰਚ ਜਗਦੀਸ਼ ਸ਼ਰਮਾ ਦੇ ਗ੍ਰਹਿ ਵਿਖੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵੱਲੋਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਾਈਆਂ। ਇਸ ਮੌਕੇ ਗੇਜਾ ਰਾਮ ਨੇ ਕਿਹਾ ਕਿ ਸਮੂਹ ਗ੍ਰਾਮ ਪੰਚਾਇਤ ਗਾਲਿਬ ਰਣ ਸਿੰਘ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਹੈ। ਇਸ ਮੌਕੇ ਉਨਾ ਨਾਲ ਉੱਘੇ ਕਾਗਰਸੀ ਆਗੂ ਡਾ.ਬਲਜਿੰਦਰ ਸਿੰਘ ਲੱਖਾ, ਅਮਿਤ ਕਲਿਆਣ, ਗੋਰਾ ਲੱਧੜ, ਮਨੀ ਧੀਰ, ਮਯੰਕ ਜੈਨ ਅਤੇ ਸਮੂਹ ਅਹੁਦੇਦਾਰ ਹਾਜ਼ਰ ਸਨ।

ਡਾ: ਸਾਹਿਲ ਫਿਜ਼ਿਓਥੈਰੇਪੀ ਕਲੀਨਿਕ ਤੇ ਅੱਜ ਫ਼ਿਜ਼ਿਓਥੈਰੇਪੀ ਦਿਵਸ ਮਨਾਇਆ ਗਿਆ  

ਜਗਰਾਓਂ 8 ਸਤੰਬਰ (ਅਮਿਤ ਖੰਨਾ): ਡਾ: ਸਾਹਿਲ ਫਿਜ਼ਿਓਥੈਰੇਪੀ ਕਲੀਨਿਕ ਕੱਚਾ ਮਲਕ ਰੋਡ ਨੇਡ਼ੇ ਕਪੂਰ ਐਨਕਲੇਵ ਜਗਰਾਉਂ ਵਿਖੇ ਅੱਜ ਫਿਜ਼ਿਓਥਰੈਪੀ ਦਿਵਸ ਮਨਾਇਆ ਗਿਆ  ਇਸ ਮੌਕੇ ਫਿਜ਼ਿਓਥੈਰੇਪੀ ਕਲੀਨਿਕ ਦੇ ਡਾ: ਸਾਹਿਲ ਦੁਆ ਨੇ ਕਿਹਾ ਕਿ  ਸਾਡਾ ਇੱਕੋ ਹੀ ਮਕਸਦ ਹੈ ਮਰੀਜ਼ ਨੂੰ ਠੀਕ ਕਰਨਾ  ਅਸੀਂ ਨਾ ਤਾਂ ਮਰੀਜ਼ ਨੂੰ ਐਕਸਰੇ ਕਰਨ ਲਈ ਕੀਹਨੇ ਹਾਂ  ਅਸੀਂ ਤਾਂ ਮਰੀਜ਼ ਨੂੰ ਦੇਖ ਕੇ ਹੀ ਦੱਸ ਦਿੰਦੇ ਹਾਂ  ਕਿੰਨੇ ਦਿਨਾਂ ਵਿਚ ਠੀਕ ਹੋ ਜਾਵੇਗਾ ਇਸ ਕਲੀਨਿਕ ਵਿਚ ਰੋਜ਼ਾਨਾ ਸ਼ਾਮ ਨੰੂ 5.30 ਵਜੇ ਤੋਂ 9 ਵਜੇ ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਹੜੇ ਪੇਸ਼ੈਂਟ ਠੀਕ ਹੋ ਚੁੱਕੇ ਹਨ ਉਹ ਵੀ ਅੱਜ ਇਸ ਕਲੀਨਿਕ ਦੇ ਵਿਚ ਪਹੁੰਚੇ ਹੋਏ ਸਨ  ਜਿਨ੍ਹਾਂ ਨੇ ਕਿਹਾ ਕਿ ਅਸੀਂ ਕਈ ਡਾਕਟਰਾਂ ਕੋਲ ਜਾ ਸਾਨੂੰ ਕੋਈ ਫਰਕ ਨਹੀਂ ਪਿਆ ਇੱਥੇ ਸਾਨੂੰ ਪਹਿਲੇ ਦਿਨ ਤੋਂ ਹੀ ਫ਼ਰਕ ਨਜ਼ਰ ਆ ਗਿਆ ਸੀ  ਤੇ ਜਿਹੜੀ ਇਹ ਸੁਵਿਧਾ ਡਾ: ਸਾਹਿਲ ਦੁਆ ਜੀ ਦੇ ਰਹੇ ਨੇ ਉਹ ਸਾਨੂੰ ਚੰਡੀਗਡ਼੍ਹ ਸ਼ਹਿਰ  ਵਿੱਚ ਜਾਣ ਦੀ ਕੋਈ ਲੋੜ ਨੀ ਉਹੀ ਸੁਵਿਧਾ ਤੁਹਾਨੂੰ ਇੱਥੇ ਸਾਹਿਲ ਫਿਜ਼ਿਓਥੈਰੇਪੀ ਕਲੀਨਿਕ ਤੇ ਵਿਚ ਇਹ ਦੇ ਰਹੇ ਨੇ  ਇਸ ਮੌਕੇ ਸ੍ਰੀ ਵਿਨੋਦ ਕੁਮਾਰ ਦੂਆ , ਨਰਿੰਦਰ ਦੂਆ,  ਜੋਗਿੰਦਰ ਆਜ਼ਾਦ , ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਿੰਸੀਪਲ ਨਰੇਸ਼ ਵਰਮਾ,  ਜਗਜੀਤ ਸਿੰਘ ਕਨੇਡਾ, ਧੀਰਜ, ਸੁਰਿੰਦਰ ਸਿੰਗਲਾ , ਸੁਖਵਿੰਦਰ ਸਿੰਘ ,ਪੂਜਾ ਅਤੇ ਅੰਜੂ ਆਦਿ ਹਾਜ਼ਰ ਸਨ।

ਲਾਇਨਜ਼ ਕਲੱਬ ਮਿਡ ਟਾਊਨ ਅਤੇ ਕੋਰੋਨਾ ਰਿਸਪਾਂਸ ਟੀਮ ਜਗਰਾਉਂ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਓਂ 8 ਸਤੰਬਰ (ਅਮਿਤ ਖੰਨਾ) ਲਾਇਨਜ਼ ਕਲੱਬ ਮਿਡ ਟਾਊਨ ਅਤੇ ਕੋਰੋਨਾ ਰਿਸਪਾਂਸ ਟੀਮ ਜਗਰਾਉਂ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ ਲਾਇਨ ਭਵਨ ਕੱਚਾ ਕਿਲ•ਾ ਵਿਖੇ ਲਗਾਇਆ ਗਿਆ  ਇਸ ਕੈਂਪ ਦਾ ਉਦਘਾਟਨ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ  ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ   ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 350 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਲਾਲ ਚੰਦ ਮੰਗਲਾ ਰਾਕੇਸ਼ ਜੈਨ,  ਅਜੇ ਬਾਂਸਲ, ,  ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,  ਮਨੋਹਰ ਸਿੰਘ ਟੱਕਰ, ਡਾ ਪਰਮਿੰਦਰ ਸਿੰਘ  ਡਾ ਬੀ ਬੀ ਸਿੰਗਲਾ ਸੰਜੀਵ ਮਲਹੋਤਰਾ ਰਕੇਸ਼ ਸਿੰਗਲਾ ਪ੍ਰਦੀਪ ਸ਼ਰਮਾ ਮੈਂਬਰ ਹਾਜ਼ਰ ਸਨ

ਲੋਕ ਸੇਵਾ ਸੋਸਾਇਟੀ ਨੇ ਅੱਜ ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਚਲਾਏ ਜਾ ਰਹੇ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਵਿਚ ਫਿਜ਼ਿਓਥੈਰੇਪੀ ਦਿਵਸ ਮਨਾਇਆ ਗਿਆ  

ਜਗਰਾਓਂ 8 ਸਤੰਬਰ (ਅਮਿਤ ਖੰਨਾ) ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਨੇ ਅੱਜ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮਨਾਉਂਦੇ ਹੋਏ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਡਾ: ਰਾਜਿਤ ਖੰਨਾ ਨੰੂ ਸਨਮਾਨਿਤ ਕੀਤਾ। ਡਾ: ਖੰਨਾ ਦਾ ਸਨਮਾਨ ਕਰਦਿਆਂ ਸਮਾਜ ਸੇਵਕ ਰਾਜਿੰਦਰ ਜੈਨ ਨੇ ਦੱਸਿਆ ਕਿ ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਲੋਕ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਪਿਛਲੇ ਢਾਈ ਮਹੀਨੇ ਤੋਂ ਚਲਾਏ ਜਾ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਵਿਚ ਡਾ: ਰਾਜਿਤ ਖੰਨਾ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿਚ ਰੋਜ਼ਾਨਾ ਸ਼ਾਮ ਨੰੂ 2 ਵਜੇ ਤੋਂ 6 ਵਜੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਇਸ ਕਲੀਨਿਕ ਦਾ ਮਰੀਜ਼ ਬਹੁਤ ਲਾਹਾ ਲੈ ਰਹੇ ਹਨ ਅਤੇ ਰੋਜ਼ਾਨਾ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਕਲੀਨਿਕ ਦਾ ਫ਼ਾਇਦਾ ਲੈਣ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਡਾ: ਬੀ ਬੀ ਬਾਂਸਲ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਬਾਬਾ ਰੋਡੂ ਜੀ ਦੀ ਯਾਦ ਨੂੰ ਸਮਰਪਿਤ ਜਗਰਾਉਂ ਰੇਲਵੇ ਫਾਟਕ ਨੇਡ਼ੇ ਭੰਡਾਰਾ ਅਤੇ ਸੱਭਿਆਚਾਰਕ ਮੇਲਾ 14 ਸਤੰਬਰ ਦਿਨ ਮੰਗਲਵਾਰ ਨੂੰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਜਗਰਾਉਂ ਰੇਲਵੇ ਫਾਟਕ ਨੇਡ਼ੇ ਦਾਣਾ ਮੰਡੀ ਦੇ ਸਾਹਮਣੇ ਬਾਬਾ ਰੋਡੂ ਜੀ ਦੀ ਯਾਦ ਨੂੰ ਸਮਰਪਿਤ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਚੌਦਾਂ ਸਤੰਬਰ ਦਿਨ ਮੰਗਲਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਸ਼ਮਾ ਜਗਰਾਉਂ ਅਤੇ ਨਿਸ਼ਾਨ ਐਫ ਸੀ ਆਈ  ਨੇ ਦੱਸਿਆ ਹੈ ਕਿ  ਬਾਬਾ ਰੋਡੂ ਜੀ ਦਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਬੜੇ ਸੁਚੱਜੇ ਢੰਗ ਨਾਲ ਮਨਾਇਆ ਜਾ ਰਿਹਾ ਹੈ ।ਇਸ ਸਮੇਂ ਉਨ੍ਹਾਂ ਦੱਸਿਆ ਹੈ ਕਿ ਇਸ ਮੇਲੇ ਵਿਚ ਮਸ਼ਹੂਰ ਗਾਇਕ ਰਣਜੀਤ ਮਣੀ,ਯੁੱਧਵੀਰ ਮਾਣਕ,ਹੈਰੀ ਮਾਨ,ਹਾਸਿਆਂ ਦੀ ਪਟਾਰੀ ਤਾਰਾ ਗੱਪੀ ਆਦਿ ਕਲਾਕਾਰ ਦਰਸ਼ਕਾਂ ਦੇ ਰੂਬਰੂ ਹੋਣਗੇ।ਇਸ ਜਗ੍ਹਾ ਦੇ ਮੁੱਖ ਸੇਵਾਦਾਰ ਸਰਵਣ ਸਿੰਘ  ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜੋ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਹੋ ਰਿਹਾ ਹੈ    ਸੰਗਤਾਂ  ਵੱਧ ਚਡ਼੍ਹ ਕੇ ਪਹੁੰਚਣ।ਇਸ ਮੌਕੇ ਲੋਕ ਗਾਇਕਾ ਸ਼ਮਾ ਜਗਰਾਉਂ,ਨਿਸ਼ਾਨ ਸਿੰਘ ਐਫ ਸੀ ਆਈ ,ਪ੍ਰਧਾਨ ਮੱਖਣ ਸਿੰਘ ਸ਼ੇਖ   ਦੌਲਤ,ਡਾ ਰੱਜਤ ਖੰਨਾ,ਮੁੱਖ ਸੇਵਾਦਾਰ ਸਰਬਣ ਸਿੰਘ ਆਦਿ ਹਾਜ਼ਰ ਸਨ।

 

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ,9 ਸਤੰਬਰ ਨੂੰ ਕੈਪਟਨ ਦੇ ਸ਼ਹਿਰ ਪਟਿਆਲਾ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਬ੍ਰਾਂਚ ਜਗਰਾਉਂ /ਸਿੱਧਵਾਂ ਬੇਟ ਦੀ ਮੀਟਿੰਗ     ਬਲਵਿੰਦਰ ਸਿੰਘ ਸਿੱਧਵਾਂ ਜਰਨਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਲਵਿੰਦਰ ਸਿੰਘ ਸਿੱਧਵਾਂ ਅਤੇ ਜਗਮੇਲ ਸਿੰਘ ਸਿੱਧੂ ਨੇ ਸਰਕਾਰ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਕੱਚੇ ਮੁਲਾਜ਼ਮਾਂ ਅਤੇ ਠੇਕੇਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਨਾ ਲਿਆ ਤਾਂ  ਸਾਂਝਾ ਮੁਲਾਜ਼ਮ ਫਰੰਟ ਪੰਜਾਬ ਅਤੇ ਯੂਟੀ ਵੱਲੋਂ ਮਿਤੀ 9/9/2021 ਨੂੰ ਕੈਪਟਨ ਦੇ ਸ਼ਹਿਰ ਪਟਿਆਲਾ ਵਿਖੇ ਮੁਲਾਜ਼ਮਾਂ ਦੀ ਭਾਰੀ ਗਿਣਤੀ ਵਿੱਚ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਅਤੇ ਯੂਟੀ ਦੇ ਕਨਵੀਨਰ ਦੀ ਰਹਿਨੁਮਾਈ ਹੇਠ ਝੰਡਾ ਮਾਰਚ ਕੀਤਾ ਜਾਵੇਗਾ ਇਸ ਸਮੇਂ ਮੀਟਿੰਗ ਵਿਚ ਅਹੁਦੇਦਾਰ ਸੁਰਿੰਦਰਪਾਲ ਸਿੰਘ ਢਿੱਲੋਂ ਜਸਵੰਤ ਸਿੰਘ ਬੈਰਕ ਜਗਮੇਲ ਸਿੰਘ ਵਿਰਕ ਸਿਕੰਦਰ ਸਿੰਘ ਡਾਂਗੀਆਂ ਕੁਲਵਿੰਦਰ ਸਿੰਘ ਅਵਿਨਾਸ਼ ਕੁਮਾਰ ਪਰ ਰਵਿੰਦਰ ਸਿੰਘ ਬੱਬੂ ਕੁਲਵਿੰਦਰ ਸਿੰਘ ਜਗਰਾਉਂ ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਨੇ ਹਿੱਸਾ ਲਿਆ।

 

ਕਿਸਾਨਾਂ ਵੱਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਤੇ ਲਾਮਬੰਦੀ ਕਰਨ ਦਾ ਸੱਦਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਦੀ ਚੋਣ ਬੀਕੇਯੂ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਕੰਵਲਜੀਤ ਖੰਨਾ ਅਤੇ ਹਰਪ੍ਰੀਤ ਸਿੰਘ ਅਖਾੜਾ ਦੀ ਅਗਵਾਈ ਵਿੱਚ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੁਜੱਫਰਪੁਰ ਵਿੱਚ ਮਹਾਂ ਪੰਚਾਇਤ ਵਿੱਚ ਕਿਸਾਨਾਂ ਦਾ ਇਕੱਠ ਪੰਦਰ੍ਹਾਂ ਲੱਖ ਤੋਂ ਵੀ ਵੱਧ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਭਾਰੀ ਇਕੱਠ ਮੋਦੀ ਅਤੇ ਯੋਗੀ ਸਰਕਾਰ ਦੀ ਨੀਂਦ ਹਰਾਮ ਕਰ ਦੇਵੇਗਾ। ਉੁਨ੍ਹਾਂ ਕਿ ਭਾਜਪਾ ਦੇ ਆਗੂ ਕਿਸਾਨਾਂ ਨੂੰ ਨਕਸਲਵਾਦੀ, ਖਾਲਿਸਤਾਨੀ, ਮਾਓਵਾਦੀ ਦੱਸਦੇ ਨੇ, ਪਰ ਇਸ ਮਹਾਂ ਪੰਚਾਇਤ ਵਿੱਚ ਸਾਰੇ ਸੂਬਿਆਂ ਤੋਂ ਕਿਸਾਨ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਰਨਾਲ ਅਤੇ ਮੋਗਾ ਵਿੱਚ ਸ਼ਾਂਤੀ ਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਅਤੇ  ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹਨਾਂ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਜਾਂਦੇ ਹਨ ਉਹ ਇਹੀ ਮੰਤਰੀ ਹਨ ਜਿੰਨਾ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਵਿੱਚ ਮੋਦੀ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਸੀ ਭਾਈਚਾਰਕ ਸਾਂਝ ਖਤਮ ਨਾ ਕੀਤੀ ਜਾਵੇ, ਅਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੜੀ ਜਾਵੇ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉੁਨਾ ਸਮਾਂ  ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਵੱਲੋਂ 27 ਸਤੰਬਰ ਦਾ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਤੇ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਿੰਡ ਅਖਾੜਾ ਦੀ ਇਕਾਈ ਦੀ ਗਠਨ ਕੀਤਾ ਗਿਆ ਜਿਸ ਵਿੱਚ ਸੁ,ਟਹਿਲ ਸਿੰਘ ਨੂੰ ਪ੍ਧਾਨ, ਬਿੱਕਰ ਸਿੰਘ ਬਿੱਕੋ ਮੀਤ ਪ੍ਰਧਾਨ, ਸੁਖਦੇਵ ਸਿੰਘ ਜਨਰਲ ਸਕੱਤਰ, ਗੁਰਤੇਜ ਸਿੰਘ ਸਾਂਈ ਸਕੱਤਰ, ਜਗਜੀਤ ਸਿੰਘ ਖਾਲਸਾ ਖਜਾਨਚੀ, ਗੁਰਦੇਵ ਸਿੰਘ ਦੇਬਾ  ਸਹਇਕ ਖਜਾਨਚੀ, ਕੁਲਦੀਪ ਸਿੰਘ ਲੋਹਟ ਪ੍ਰੈੱਸ ਸਕੱਤਰ, ਕਮੇਟੀ ਮੈਂਬਰ-ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਪਿ੍ਤਪਾਲ ਸਿੰਘ ਸਾਬਕਾ ਮੈਂਬਰ, ਟਹਿਲ ਸਿੰਘ, ਬਿੱਲੂ ਸਿੰਘ, ਗੁਰਮੇਲ ਸਿੰਘ ਗੇਲੂ, ਗੁਰਸੇਵਕ ਸਿੰਘ ਬਰਿਆਰ, ਹਰਪ੍ਰੀਤ ਸਿੰਘ ਲੋਹਟ, ਹਰਵਿੰਦਰ ਸਿੰਘ ਬਾਬੇ ਕੇ, ਮਹਿੰਦਰ ਸਿੰਘ ਨੂੰ ਪਿੰਡ ਇਕਾਈ ਵਿੱਚ ਚੁਣਿਆ ਗਿਆ

ਨਗਰ ਕੌਂਸਲ ਨੇ ਚੁੱਕਿਆ ਸੜਕਾਂ ਤੇ ਰੱਖਿਆ ਨਜਾਇਜ਼ ਸਮਾਨ ਕੀਤਾ ਜ਼ਬਤ

ਜਗਰਾਉਂ 7 ਸਤੰਬਰ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਣਯੋਗ ਸ੍ਰੀ ਗੁਰਦਿਆਲ ਸਿੰਘ IPS SSP ਜ਼ਿਲਾ ਲੁਧਿਆਣਾ ਦਿਹਾਤੀ, ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ, ਕਾਰਜ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੋਧਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪੁਲਿਸ ਵਿਭਾਗ ਤੇ ਨਗਰ ਕੌਂਸਲ ਦੀਆਂ ਸਾਂਝੀਆਂ ਟੀਮਾਂ ਵਲੋਂ ਸ਼ਹਿਰ ਜਗਰਾਉਂ ਦੀਆਂ ਮੁੱਖ ਸੜਕਾਂ ਜਿਵੇਂ ਸਦਨ ਮਾਰਕੀਟ,ਕਮਲ ਚੋਂਕ, ਕੁੱਕੜ ਬਜ਼ਾਰ, ਅਨਾਰਕਲੀ ਬਾਜ਼ਾਰ, ਕਮੇਟੀ ਗੇਟ, ਸੁਭਾਸ਼ ਗੇਟ ਸਿਵਾਲਾ ਚੋਕ, ਪੁਰਾਣੀ ਸਬਜ਼ੀ ਮੰਡੀ, ਵਿਖੇ ਦੁਕਾਨ ਦਾਰਾ ਵਲੋਂ ਬਾਹਰ ਸੜਕਾਂ ਤੇ ਰੱਖਿਆ ਸਮਾਨ ਚੁੱਕ ਲਿਆ ਤੇ ਜ਼ਬਤ ਕਰ ਲਿਆ ਗਿਆ।ਇਸ ਟੀਮ ਵਿੱਚ ਟਰੇਫਿਕ ਪੁਲਿਸ ਦੇ ਇਨਚਾਰਜ ਸਤਪਾਲ ਸਿੰਘ ਮਲੀ, ਸਤਿੰਦਰ ਪਾਲ ਸਿੰਘ asiਟਰੇਫਿਕ ਪੁਲਿਸ, ਨਗਰ ਕੌਂਸਲ ਵੱਲੋਂ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ, ਨਰਿੰਦਰ ਕੁਮਾਰ, ਰਵੀ ਗਿੱਲ, ਅਨੂਪ ਕੁਮਾਰ, ਗੁਲਸ਼ਨ, ਆਦਿ ਸਨ ਤੇ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਗਈ ਕਿ ਉਹ ਆਪਣੇ ਸਮਾਨ ਨੂੰ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਆਮ ਲੋਕਾਂ ਨੂੰ ਟਰੈਫਿਕ ਦੀ ਕੋਈ ਸਮਸਿਆ ਨਾ ਹੋਵੇ।