You are here

ਲੁਧਿਆਣਾ

358 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਮੋਰਚੇ ਚ ਅੱਜ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ

ਜਗਰਾਉਂ 24 ਸਤੰਬਰ (ਜਸਮੇਲ ਗ਼ਾਲਿਬ ) 358 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਮੋਰਚੇ ਚ ਅੱਜ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ।  ਕਿਸਾਨ ਆਗੂ ਜਗਨ ਨਾਥ ਸੰਘਰਾਓ ਦੀ ਪ੍ਰਧਾਨਗੀ ਹੇਠ  ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਅੱਜ ਅਮਰੀਕਾ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਓਥੇ ਵਸਦੇ ਭਾਰਤੀਆਂ ਦੇ ਤਿੱਖੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।  ਅੱਜ ਅਮਰੀਕਾ ਚ ਏਅਰਪੋਰਟ ਤੇ ਮੋਦੀ ਦੇ ਸਵਾਗਤ ਲਈ ਕੋਈ ਭਾਰਤੀ ਪੰਜਾਬੀ ਨਾ ਪੁੱਜਾ।ਸਗੋਂ ਭਾਰਤੀਆਂ ਵਿਸੇਸ਼ਕਰ ਪੰਜਾਬੀਆਂ ਨੇ ਕਾਲੇ ਤੇ ਕਿਸਾਨੀ ਝੰਡੇ ਲੈ ਕੇ ਮੋਦੀ ਗੋ ਬੋਕ ਦੇ ਜੋਰਦਾਰ ਨਾਰੇ ਗੁੰਜਾਉਂਦਿਆ ਰੋਹ ਭਰਪੂਰ ਵਿਰੋਧ ਕੀਤਾ। ਉਨਾਂ ਦੱਸਿਆ ਕਿ ਸੰਸਾਰ ਸਾਮਰਾਜ ਦੇ ਸਰਗਨੇ ਅਮਰੀਕਾ ਦੇ ਵਖ ਵਖ ਕਾਰਪੋਰੇਟਾਂ ਨਾਲ ਮੋਦੀ ਵਲੋਂ ਮੀਟਿੰਗਾਂ  ਕਰਕੇ  ਉਨਾਂ ਨੂੰ ਦੇਸ਼ ਦੇ ਪੈਦਾਵਾਰੀ ਸਾਧਨਾਂ ਅਤੇ ਖੇਤੀ ਤੇ  ਕਬਜਾ ਕਰਨ ਲਈ ਸਮਝੋਤੇ ਕੀਤੇ ਜਾ ਰਹੇ ਹਨ।  ਨਿਊਯਾਰਕ ਚ ਯੂ ਐਨ ਓ ਦੀ ਮੀਟਿੰਗ ਨੂੰ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਸੰਬੋਧਨ ਕਰਨ ਗਏ ਇਸ ਸਾਮਰਾਜ ਦੇ ਦਲਾਲ ਨੂੰ ਅਮਰੀਕਾ ਵਸਦੇ ਭਾਰਤੀ ਦੇਸ਼ ਅੰਦਰ ਜੋ ਇਕ ਸਾਲ ਤੋਂ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲ ਰਿਹਾ ਹੈ, ਲਈ ਲਾਹਨਤਾਂ ਪਾ ਰਹੇ ਹਨ। ਸਿਰੇ ਦੇ ਢੀਠ ਤੇ ਬੇਈਮਾਨ  ਭਾਜਪਾ ਦੇ ਪ੍ਰਧਾਨ ਮੰਤਰੀ ਖਿਲਾਫ ਨੋ ਫਾਰਮਰਜ਼ ਨੋ ਫੂਡ ਅਤੇ ਕਾਲੇ ਕਾਨੂੰਨ ਰੱਦ ਕਰੋ ਦੇ ਨਾਰੇ ਗੁੰਜਾਉਂਦਿਆਂ ਐਨ ਆਰ ਆਈ ਭਾਰਤੀਆਂ ਨੇ ਜਬਰਦਸਤ ਵਿਰੋਧ ਕਰਕੇ ਮੋਦੀ ਦੇ ਭੁਲੇਖੇ ਤੋੜਣ ਦਾ ਸਫਲ ਯਤਨ ਕੀਤਾ।ਇਸ ਸਮੇਂ।ਅਪਣੇ ਸੰਬੋਧਨ ਚ  ਕਿਸਾਨ ਆਗੂਆਂ ਕੁਲਵਿੰਦਰ ਸਿੰਘ ਢੋਲਣ, ਅਵਤਾਰ ਸਿੰਘ ਕੋਠੇ ਬੱਗੂ ਨੇ ਦੱਸਿਆ ਕਿ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਸਾਰੇ ਹੀ ਪਿੰਡਾਂ ਚ ਜਥੇਬੰਦੀ ਦੀਆਂ ਇਕਾਈਆਂ ਵੱਲੋ ਘਰੋ ਘਰੀ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ।ਬੀਤੇ ਦਿਨੀਂ ਚਕਰ, ਭੰਮੀਪੁਰਾ, ਢੋਲਣ,  ਦੇਹੜਕਾ, ਗਾਲਬ ਕਲਾਂ, ਰੂਮੀ, ਸੂਜਾਪੁਰ,  ਸਿਧਵਾਂ ਕਲਾਂ, ਪੋਨਾ ,ਮੱਲਾ ਬੁਰਜਕਲਾਲਾ,ਅਖਾੜਾ ਬੱਸੂਵਾਲ,  ਚੀਮਾ ਆਦਿ ਪਿੰਡਾਂ ਚ ਵਡੀਆਂ ਮੀਟਿੰਗਾਂ ਅਤੇ ਮਾਰਚ ਕੀਤੇ ਗਏ। ਇਸ ਮੁਹਿੰਮ ਰਾਹੀਂ ਕਿਸਾਨਾਂ ਨੂੰ ਦਿੱਲੀ ਮੋਰਚਿਆਂ ਤੇ ਕਾਫਲੇ ਭੇਜਣ ਅਤੇ 27 ਸਿਤੰਬਰ ਨੂੰ ਮੋਗਾ ਜਗਰਾਂਓ ਜੀ ਟੀ ਰੋਡ ਤੇ ਖੰਡ ਮਿੱਲ ਦੇ ਸਾਹਮਣੇ ਲਗਾਏ ਜਾ ਰਹੇ ਟ੍ਰੈਫਿਕ ਜਾਮ ਧਰਨੇ ਚ ਪੁੱਜਣ ਦਾ ਸੱਦਾ ਦਿੱਤਾ।  ਉਨਾਂ ਇਸ ਜਾਮ ਧਰਨੇ ਚ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਵਿਛੋੜਾ ਦਿਵਸ ਤੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਤੇ ਨਮਨ ਕੀਤਾ ਜਾਵੇਗਾ।ਉਨਾਂ ਕਿਹਾ ਕਿ 28  ਸਿਤੰਬਰ ਨੂੰ ਫਿਰੋਜ਼ਪੁਰ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦ ਭਗਤ ਸਿੰਘ  ਦੇ ਜਨਮ।ਦਿਨ ਤੇ ਉਨਾਂ ਦੀ ਯਾਦ ਚ ਸਮਾਗਮ ਕੀਤਾ ਜਾ ਰਿਹਾ ਹੈ।ਇਸ ਸਮੇਂ ਧਰਨਾਕਾਰੀਆਂ ਦਾ ਜਗਦੀਸ਼ ਸਿੰਘ  ਵਲੋਂ ਧੰਨਵਾਦ ਕੀਤਾ ਗਿਆ।

ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ 27 ਸਤੰਬਰ ਦੇ ਬੰਦ ਦਾ ਪੂਰਨ ਸਾਥ ਦਿੱਤਾ ਜਾਵੇਗਾ-ਜਗਰੂਪ ਸੋਹੀ, ਸੁਖਦੇਵ ਸਿੰਘ ਡੱਲਾ, ਕਮਲ ਅਖਾੜਾ

ਜਗਰਾਉਂ , 24 ਸਤੰਬਰ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )  ਕਿਸਾਨ ਅੰਦੋਲਨ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ  ਨੂੰ ਦਿੱਤੀ ਗਈ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਲੋਕ ਇਨਸਾਫ ਪਾਰਟੀ ਜਗਰਾਉਂ ਵੱਲੋਂ ਪੂਰਨ ਸਮਰਥਨ ਦਿੱਤਾ ਜਾਵੇਗਾ ,ਸਾਡੀ ਸਾਰੀ ਟੀਮ ਦੇ ਆਹੁਦੇਦਾਰ ਅਤੇ ਵਰਕਰ ਕੱਠੇ ਹੋ ਕੇ ਖੰਡ ਮਿੱਲ ਨੇੜੇ ਨਾਨਕਸਰ ਵਿਖੇ ਕਿਸਾਨ ਧਰਨੇ ਵਿੱਚ ਹਾਜ਼ਰੀ ਲਗਵਾਈ ਜਾਵੇਗੀ, ਲੋਕ ਇਨਸਾਫ ਪਾਰਟੀ ਹਰ ਵੇਲੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹੀ ਸੀ ਅਤੇ ਹਮੇਸ਼ਾ ਖੜੀ ਰਹੇਗੀ, ਸਾਨੂੰ ਮਾਣ ਹੈ ਕਿ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ , ਜਥੇਦਾਰ ਬਲਵਿੰਦਰ ਸਿੰਘ ਬੈਂਸ ਜੀ ਨੇ ਸਭ ਤੋਂ ਪਹਿਲਾਂ ਇਹਨਾਂ ਕਾਲੇ ਕਨੂੰਨਾਂ ਦਾ ਵਿਰੋਧ ਕੀਤਾ ਸੀ ਅਤੇ ਲੋਕ ਜਾਗਰੂਕ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਤੱਕ ਸਾਈਕਲ ਯਾਤਰਾ ਕਰਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਲੱਖਾਂ ਪੈਂਫਲਿਟ ਵੰਡੇ ਸਨ ਅਤੇ ਲੋਕਾਂ ਨੂੰ ਇਹਨਾਂ ਕਨੂੰਨਾਂ ਦੇ ਮਾੜੇ ਅਸਰਾਂ ਬਾਰੇ ਜਾਣੂ ਕਰਵਾਇਆ ਸੀ, ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ 27 ਤਰੀਕ ਨੂੰ ਹਰ ਇੱਕ ਕਿਸਾਨ ਹਰ ਮਜ਼ਦੂਰ, ਦੁਕਾਨਦਾਰ ਇਸ ਬੰਦ ਦਾ ਪੂਰਨ ਸਾਥ ਦੇਣ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਧਰਨੇ ਵਿੱਚ ਹਾਜ਼ਰੀ ਲਗਵਾਉਣ,

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਿੱਖਿਆ ਦੇ ਮਹੱਤਵ ਨੂੰ ਤਰਜ਼ੀਹ ਦੇਣਾ ਬੇਹੱਦ ਸ਼ਲਾਘਾਯੋਗ - ਬਲਦੇਵ ਬਾਵਾ

ਜਗਰਾਓਂ 24 ਸਤੰਬਰ (ਅਮਿਤ ਖੰਨਾ ,ਪੱਪੂ)): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਕਨਵੀਨਰ ਅਤੇ ਸਿੱਖਿਆ ਸ਼ਾਸਤਰੀ ਬਲਦੇਵ ਬਾਵਾ ਨੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ | ਉਨ•ਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਿੱਖਿਆ ਦੇ ਮਹੱਤਵ ਨੂੰ ਤਰਜ਼ੀਹ ਦੇਣਾ ਬੇਹੱਦ ਸ਼ਲਾਘਾਯੋਗ ਹੈ | ਉਨ•ਾਂ ਕਿਹਾ ਕਿ ਮੁੱਖ ਮੰਤਰੀ ਖੁਦ ਪੀ.ਐੱਚ.ਡੀ. ਕਰ ਰਹੇ ਹਨ ਤੇ ਬੱਚਿਆਂ ਨੂੰ ਪੜ•ਾਈ ਲਈ ਉਤਸ਼ਾਹਿਤ ਕਰਦੇ ਹਨ | ਉਨ•ਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਸਿੱਖਿਆ ਦੇ ਮਹੱਤਵ ਬਾਰੇ ਸੋਚਦਿਆਂ ਕਿਹਾ ਕਿ ਪੜ•ਾਈ ਤੋਂ ਬਿਨ•ਾਂ ਗਰੀਬੀ ਨਹੀਂ ਕੱਟੀ ਜਾ ਸਕਦੀ | ਸਾਨੂੰ ਆਪਣੇ ਬੱਚਿਆਂ ਨੂੰ ਹਰ ਹੀਲੇ ਕਾਬਲ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ | ਇਸ ਮੌਕੇ ਉਨ•ਾਂ ਮੁੱਖ ਮੰਤਰੀ ਤੋੋਂ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀਆਂ ਪ੍ਰਾਈਵੇਟ ਸੰਸਥਾਵਾਂ ਦੀ ਬਿਹਤਰੀ ਲਈ ਵੀ ਯੋਗ ਕਦਮ ਉਠਾਏ ਜਾਣ |

ਮਸ਼ੀਨਰੀ ਡੀਲਰ ਐਸੋਸੀਏਸ਼ਨ ਵੱਲੋਂ ਲਗਵਾਇਆ ਕੋਰੋਨਾ ਵੈਕਸੀਨ ਕੈਂਪ

ਜਗਰਾਓਂ 24 ਸਤੰਬਰ (ਅਮਿਤ ਖੰਨਾ ,ਪੱਪੂ): ਸ਼ਹਿਰ ਦੀ ਮਸ਼ੀਨਰੀ ਡੀਲਰ ਐਸੋਸੀਏਸ਼ਨ ਵੱਲੋਂ ਲਾਏ ਕੋਰੋਨਾ ਵੈਕਸੀਨ ਕੈਂਪ ਚ 350 ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਸੀਨ ਨੇ ਦੱਸਿਆ ਸਿਵਲ ਹਸਪਤਾਲ ਦੇ ਐੱਸਐੱਮਓ ਪ੍ਰਦੀਪ ਮਹਿੰਦਰਾ ਦੇ ਸਹਿਯੋਗ ਨਾਲ ਸਥਾਨਕ ਸਨਮਤੀ ਮਾਤਰੀ ਸੇਵਾ ਸੰਘ ਹਾਲ ਚ ਲਗਾਏ ਕੋਰੋਨਾ ਵੈਕਸੀਨ ਕੈਂਪ ਵਿਚ ਭਾਰੀ ਬਾਰਸ਼ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਨੇ ਭਰਪੂਰ ਲਾਹਾ ਲਿਆ।ਉਨ•ਾਂ ਦੱਸਿਆ ਇਸ ਦੌਰਾਨ 350 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਇਸ ਸਮੇਂ ਮੰਗਤ ਰਾਏ ਗੁਪਤਾ, ਦਮਨਦੀਪ ਸਿੰਘ, ਅਮਨਪ੍ਰਰੀਤ ਸਿੰਘ, ਸੁਮਿਤ ਜੈਨ, ਵਿਵੇਕ ਗੁਪਤਾ, ਹਰਵਿੰਦਰਜੀਤ ਸਿੰਘ ਪੱਪਾ, ਸਰਵਨ ਸਿੰਘ ਪੀਕੇ, ਭਾਗ ਸਿੰਘ ਭਸੀਨ, ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ, ਰਵੀ ਆਦਿ ਹਾਜ਼ਰ ਸਨ

ਤੇਜ਼ ਮੀਂਹ ਨਾਲ ਦੁਕਾਨਦਾਰ ਵੀਰਾਂ ਦਾ ਹੋਇਆ ਭਾਰੀ ਨੁਕਸਾਨ

ਜਗਰਾਓਂ 23 ਸਤੰਬਰ (ਅਮਿਤ ਖੰਨਾ,ਪੱਪੂ):: ਬੀਤੀ ਰਾਤ ਤੋਂ ਲਗਾਤਾਰ ਤੇਜ਼ ਮੀਂਹ  ਪੈਣ ਕਾਰਨ ਜਿੱਥੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋਇਆ ਉੱਥੇ ਦੁਕਾਨਦਾਰ ਵੀਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ   ਸ਼ਹਿਰ ਦੀ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ  ਜਿਸ ਕਾਰਨ ਅੱਜ ਜਗਰਾਉਂ ਵਾਸੀਆਂ ਦੇ ਦੁਕਾਨਦਾਰਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ  ਜਿਸ ਵਿੱਚ ਸਦਨ ਮਾਰਕੀਟ  ਦੇ  ਦੁਕਾਨਦਾਰ  ਜੈਨ ਸਾੜ•ੀ ਸੈਂਟਰ ਦੇ ਮਾਲਕ ਵਿਜੈ  ਜੈਨ ਨੇ ਕਿਹਾ ਕਿ  ਅੱਜ ਉਨ•ਾਂ ਦੀ ਦੁਕਾਨ ਦੇ ਅੰਦਰ ਵੀ ਪਾਣੀ ਦੇ ਤੇਜ਼ ਵਹਾਅ ਦੇ ਕਾਰਨ  ਲੱਖਾਂ ਰੁਪਿਆਂ ਦਾ ਸਾਮਾਨ ਪਾਣੀ ਦੇ ਨਾਲ ਖ਼ਰਾਬ ਹੋ ਗਿਆ ਹੈ ਉਨ•ਾਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਬਰਸਾਤੀ ਪਾਣੀ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਦੁਕਾਨਦਾਰ ਵੀਰਾਂ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ

ਜਗਰਾਉਂ ਸ਼ਹਿਰ ਹੋਇਆ ਪਾਣੀ ਪਾਣੀ ਦੁਕਾਨਦਾਰ ਅਤੇ ਰਾਹਗੀਰ ਵੀਰਾਂ ਲਈ ਮੀਂਹ ਬਣਿਆ ਮੁਸੀਬਤ  

ਜਗਰਾਓਂ 23 ਸਤੰਬਰ (ਅਮਿਤ ਖੰਨਾ ,ਪੱਪੂ): ਬੀਤੀ ਰਾਤ ਤੋਂ ਲਗਾਤਾਰ ਤੇਜ਼ ਮੀਂਹ  ਪੈਣ ਕਾਰਨ ਜਿੱਥੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋਇਆ ਉੱਥੇ ਦੁਕਾਨਦਾਰ ਵੀਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ  ਜਿਸ ਕਾਰਨ ਅੱਜ ਜਗਰਾਉਂ ਵਾਸੀਆਂ ਦੇ ਦੁਕਾਨਦਾਰਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ  ਜਿਸ ਵਿੱਚ ਪੁਰਾਣੀ ਦਾਣਾ ਮੰਡੀ ਦੇ ਦੁਕਾਨਦਾਰ ਕਸ਼ਮੀਰੀ ਲਾਲ ਰਮੇਸ਼ ਕੁਮਾਰ ਦੇ ਮਾਲਕ ਰਮੇਸ਼ ਜੈਨ ਨੇ ਕਿਹਾ ਕਿ  ਅੱਜ ਉਨ•ਾਂ ਦੀ ਦੁਕਾਨ ਦੇ ਅੰਦਰ ਵੀ ਪਾਣੀ ਦੇ ਤੇਜ਼ ਵਹਾਅ ਦੇ ਕਾਰਨ  ਲੱਖਾਂ ਰੁਪਿਆਂ ਦਾ ਸਾਮਾਨ ਪਾਣੀ ਦੇ ਨਾਲ ਖ਼ਰਾਬ ਹੋ ਗਿਆ ਹੈ ਉਨ•ਾਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਬਰਸਾਤੀ ਪਾਣੀ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਦੁਕਾਨਦਾਰ ਵੀਰਾਂ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ

ਲੋਕ ਸੇਵਾ ਸੁਸਾਇਟੀ ਵੱਲੋਂ ਮਾਈ ਦਾ ਗੁਰਦੁਆਰਾ ਅਗਵਾੜ ਖ਼ੁਆਜਾ ਬਾਜੂ ਜਗਰਾਉਂ ਵਿਖੇ ਟਾਈਲਾਂ ਦਾ ਫ਼ਰਸ਼ ਲਗਵਾਇਆ  

  ਜਗਰਾਉਂ (ਅਮਿਤ ਖੰਨਾ,ਪੱਪੂ  )  ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਾਈ ਦਾ ਗੁਰਦੁਆਰਾ ਅਗਵਾੜ ਖ਼ੁਆਜਾ ਬਾਜੂ ਜਗਰਾਉਂ ਵਿਖੇ ਟਾਈਲਾਂ ਦਾ ਫ਼ਰਸ਼ ਲਗਵਾਇਆ ਗਿਆ। ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ ਅਤੇ ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਵਿਚ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਲੜੀ ਤਹਿਤ ਗੁਰਦੁਆਰਾ ਮਾਈ ਦਾ ਵਿਖੇ ਸੰਗਤਾਂ ਦੇ ਬੈਠਣ ਲਈ ਲੰਗਰ ਹਾਲ ਵਿਚ ਟਾਈਲਾਂ ਦਾ ਸੁੰਦਰ ਫ਼ਰਸ਼ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਕਿਸਮਤ  ਕਰਨ ਦਾ ਮੌਕਾ ਕਿਸਮਤ ਵਾਲੇ ਵਿਅਕਤੀਆਂ ਨੂੰ ਹੀ ਮਿਲਦਾ ਹੈ ਅਤੇ ਗੁਰੂ ਦੀ ਬਖ਼ਸ਼ਿਸ਼ ਅਤੇ ਦਾਨੀ ਸੱਜਣਾਂ ਦੀ ਬਦੌਲਤ ਹੀ ਸੋਸਾਇਟੀ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਦੁਆਰਾ ਮਾਈ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਸੁਸਾਇਟੀ ਵੱਲੋਂ ਨਿਰਸਵਾਰਥ  ਭਾਵਨਾ ਨਾਲ ਪਿਛਲੇ 26 ਸਾਲਾਂ ਤੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੋਸਾਇਟੀ ਜਿੱਥੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਉੱਥੇ ਧਾਰਮਿਕ ਅਸਥਾਨਾਂ ਵਿੱਚ ਵੀ ਸੇਵਾ ਕਰਨ ਨੂੰ ਕਦੇ ਵੀ ਪਿੱਛੇ ਨਹੀਂ ਹਟਦੀ ਬਲਕਿ ਸ਼ਰਧਾ ਭਾਵਨਾ ਨਾਲ ਧਾਰਮਿਕ ਅਸਥਾਨਾਂ ਦੀ ਸੇਵਾ ਕਰਦੀ ਹੈ। ਇਸ ਮੌਕੇ ਸੁਸਾਇਟੀ ਦੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਡਾ ਭਾਰਤ ਭੂਸ਼ਣ ਬਾਂਸਲ, ਮਨੋਹਰ ਸਿੰਘ ਟੱਕਰ ਸਮੇਤ ਗੁਰਦੁਆਰਾ ਦੇ ਹੈੱਡ ਗ੍ਰੰਥੀ ਭੋਲਾ ਸਿੰਘ, ਚੇਅਰਮੈਨ ਪਿ੍ਰਤਪਾਲ ਸਿੰਘ, ਖ਼ਜ਼ਾਨਚੀ ਗੁਰਮੀਤ ਸਿੰਘ ਬਿੰਦਰਾ, ਪ੍ਰਭਦੀਪ ਸਿੰਘ ਬੱਬਰ ਸਿੰਘ ਆਦਿ ਹਾਜ਼ਰ ਸਨ।

ਜਗਰਾਂਉ ਦੇ ਕਿਸਾਨ ਵੱਲੋਂ ਪਿਛਲੇ 5 ਸਾਲਾਂ ਤੋਂ ਖੇਤਾਂ 'ਚ ਵਾਹੀ ਜਾ ਰਹੀ ਪਰਾਲੀ, ਖਾਦਾਂ ਦੀ ਵਰਤੋਂ 'ਚ ਵੀ ਆਈ ਗਿਰਾਵਟ

ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾ 'ਚ ਵਾਹੁਣਾ, ਬੇਹੱਦ ਲਾਹੇਵੰਦ
ਜਗਰਾਉਂ, 22 ਸਤੰਬਰ (ਅਮਿਤ ਖੰਨਾ ,ਪੱਪੂ  ) - ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨਾ ਸਿਰਫ ਪਰਾਲੀ ਸਾੜਨ ਦੇ ਖਤਰੇ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਬਲਕਿ ਪਿਛਲੇ ਕੁਝ ਸਾਲਾਂ ਤੋਂ ਖੇਤਾਂ ਵਿੱਚ ਹੀ ਪਰਾਲੀ ਨੂੰ ਵਾਹ ਰਹੇ ਕਿਸਾਨਾਂ ਨੂੰ ਬਹੁਤ ਲਾਭ ਪ੍ਰਦਾਨ ਕਰ ਰਿਹਾ ਹੈ।ਖੇਤਾਂ ਵਿੱਚ ਪਰਾਲੀ ਨੂੰ ਵਾਹੁਣ ਵਾਲੇ ਕਿਸਾਨ, ਜਿੱਥੇ ਖਾਦਾਂ 'ਤੇ ਆਪਣਾ ਪੈਸਾ ਬਚਾ ਰਹੇ ਹਨ ਓਥੇ ਹੀ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਰਿਹਾ ਹੈ।
ਜਗਰਾਉਂ ਦੇ ਅਗਵਰ ਪੋਨਾ ਪਿੰਡ ਦੇ ਕਿਸਾਨ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਨ-ਸੀਟੂ ਤਕਨੀਕ ਰਾਹੀਂ ਪਰਾਲੀ ਨੂੰ ਸਾਂਭ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸਦੇ ਖੇਤ ਵਿੱਚ 20 ਫੀਸਦੀ ਘੱਟ ਡੀ.ਏ.ਪੀ. ਅਤੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਸਿੱਟੇ ਵਜੋਂ ਮਿੱਟੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ'।
ਉਨ੍ਹਾਂ ਅੱਗੇ ਕਿਹਾ ਕਿ ਉਹ ਪਰਾਲੀ ਸਾਂਭਲ ਲਈ ਝੋਨੇ ਦੀ ਕਟਾਈ ਐਸ.ਐਮ.ਐਸ. ਸੰਯੁਕਤ ਕੰਬਾਈਨ ਨਾਲ ਕਰਨ ਉਪਰੰਤ ਚੌਪਰ ਦੀ ਵਰਤੋਂ ਕਰਕੇ ਕਰਚਿਆਂ ਨੂੰ ਕੁਤਰਦਾ ਹੈ ਅਤੇ ਮਿੱਟੀ ਵਿੱਚ ਵਾਹਿਆ ਜਾਂਦਾ ਹੈ ਜਿਸ ਕਾਰਨ ਆਲੂ ਦੀ ਫਸਲ ਦਾ ਝਾੜ ਬਹੁਤ ਵਧਿਆ ਹੈ ਅਤੇ ਖਾਦਾਂ 'ਤੇ ਨਿਰਭਰਤਾ ਵੀ ਘੱਟ ਗਈ ਹੈ .ਪਰਾਲੀ ਪ੍ਰਬੰਧਨ ਦੇ ਲਾਭਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ, ਕਿਸਾਨ ਲਖਵਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਕਰਕੇ ਜ਼ਮੀਨ ਨਰਮ ਪੈ ਗਈ ਹੈ ਜਿਸ ਨਾਲ ਕਣਕ, ਮੂੰਗੀ ਅਤੇ ਆਲੂ ਦੇ ਝਾੜ ਵਿੱਚ ਜ਼ਮੀਨ ਮਹੱਤਵਪੂਰਨ ਵਾਧਾ ਹੋਇਆ ਹੈ।ਖੇਤੀਬਾੜੀ ਵਿਕਾਸ ਅਫਸਰ (ਏ.ਡੀ.ਓ) ਡਾ. ਰਮਿੰਦਰ ਸਿੰਘ ਨੇ ਕਿਹਾ ਕਿ ਜੇ ਸਾਰੇ ਕਿਸਾਨ ਇਨ੍ਹਾਂ ਤਕਨੀਕਾਂ ਨੂੰ ਅਪਣਾਉਂਦੇ ਹਨ, ਤਾਂ ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਰਗੇ ਪੌਸ਼ਟਿਕ ਤੱਤਾਂ ਦੀ ਖਰੀਦ 'ਤੇ ਆਪਣੇ ਕਰੋੜਾਂ ਰੁਪਏ ਬਚਾ ਸਕਦੇ ਹਨ।ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਾਫ਼ੀ ਮਾਤਰਾ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨੂੰ ਵਧਾਏਗਾ। ਖੇਤੀਬਾੜੀ ਵਿਕਾਸ ਅਫਸਰ ਨੇ ਅੱਗੇ ਕਿਹਾ ਕਿ ਰਹਿੰਦ-ਖੂੰਹਦ ਮਿੱਟੀ ਨੂੰ ਹਵਾ ਅਤੇ ਪਾਣੀ ਦੇ ਨੁਕਸਾਨ ਤੋਂ ਬਚਾਉਣ ਅਤੇ ਕੀਮਤੀ ਪਾਣੀ ਨੂੰ ਸੰਭਾਲ ਕੇ ਮਿੱਟੀ ਨੂੰ ਠੰਡਾ ਰੱਖਣ ਵਿੱਚ ਸਹਾਇਤਾ ਕਰਦੀ ਹੈ।ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਤਹਿਦਿਲੋਂ ਅਪਣਾਉਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਕਿਸਾਨਾਂ ਅਤੇ ਜ਼ਮੀਨ ਲਈ ਬਹੁਤ ਖਤਰਨਾਕ ਹੈ, ਜਿਸ ਨੂੰ ਸਾਡੇ ਖੇਤੀਬਾੜੀ ਮਾਹਿਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਪ੍ਰਮੁੱਖ ਅਤੇ ਸੂਖਮ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਲਗਾਇਆ ਧਰਨਾ 

ਜਗਰਾਓਂ 22 ਸਤੰਬਰ (ਅਮਿਤ ਖੰਨਾ ,ਪੱਪੂ) ਸਥਾਨਕ ਨਗਰ ਕੌਂਸਲ ਦੀ ਮੀਟਿੰਗ ਵਿਚ ਕੌਂਸਲਰਾਂ ਦੇ ਪੁੱਤ ਅਤੇ ਪਤੀਆਂ ਦੇ ਬੈਠਣ ਤੇ ਵਿਰੋਧ ਤੇ ਸਟਰੀਟ ਲਾਈਟਾਂ, ਵਿਕਾਸ ਕਾਰਜਾਂ ਚ ਪੱਖਪਾਤ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਇਸ ਦੇ ਵਿਰੋਧ ਚ ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ।ਧਰਨੇ ਦੌਰਾਨ ਜਿੱਥੇ ਧਰਨਾਕਾਰੀ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਉਥੇ ਕੌਂਸਲ ਤੇ ਕਾਬਜ ਸੱਤਾਧਾਰੀ ਜਵਾਬ ਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਧਰਨੇ ਤੇ ਬੈਠੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਚ ਸਾਰੇ ਨਿਯਮਾਂ ਨੂੰ ਿਛੱਕੇ ਟੰਗਿਆ ਗਿਆ। ਇਹੀ ਨਹੀਂ ਸੱਤਾਧਾਰੀ ਧਿਰ ਨੇ ਉਨਾਂ• ਚਾਰਾਂ ਵਿਰੋਧੀ ਕੌਂਸਲਰਾਂ ਨਾਲ ਪੱਖਪਾਤ ਕਰਦਿਆ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰਨ ਦੀ ਕੋਸ਼ਿਸ ਕੀਤੀ। ਉਨਾਂ• ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਮੀਡੀਆ ਤੇ ਸੈਂਸਰ ਲਗਾਇਆ ਹੋਇਆ ਹੈ, ਦੂਜੇ ਪਾਸੇ ਅੱਜ ਮਹਿਲਾ ਕੌਂਸਲਰਾਂ ਦੇ ਪਤੀ ਤੇ ਪੁੱਤ ਮੀਟਿੰਗ ਵਿੱਚ ਬੈਠੇ ਸਨ। ਜਦੋਂ ਉਨਾਂ• ਨੇ ਇਤਰਾਜ਼ ਪ੍ਰਗਟਾਇਆ ਤਾਂ ਪ੍ਰਧਾਨ ਨੇ ਇਸ ਨੂੰ ਆਪਣੀ ਮਰਜ਼ੀ ਦੱਸਿਆ ਉਨਾਂ• ਕਿਹਾ ਕਿ ਸ਼ਹਿਰ ਵਿੱਚ ਉਨਾਂ• ਦੇ ਵਾਰਡਾਂ ਨੂੰ ਛੱਡ ਕੇ ਲਾਈਟਾਂ ਦਾ ਸਮਾਨ ਨਹੀਂ ਦਿੱਤਾ ਗਿਆ, ਸੀਵਰੇਜ ਸਫਾਈ ਦੇ ਪ੍ਰਬੰਧ ਕਰਨ ਤੋਂ ਸਟਾਫ ਨੂੰ ਰੋਕ ਦਿੱਤਾ ਗਿਆ। ਅਜਿਹੇ ਵਿੱਚ ਜਦੋਂ ਉਨਾਂ• ਨੇ ਪ੍ਰਧਾਨ ਤੋਂ ਜਵਾਬ ਮੰਗਿਆ ਤਾਂ ਉਨਾਂ• ਦੀ ਥਾਂ ਉਨਾਂ• ਦੇ ਭਰਾ ਕੌਂਸਲਰ ਵੱਲੋਂ ਉਨਾਂ• ਨਾਲ ਇਹ ਕਹਿ ਕੇ ਤਕਰਾਰ ਕੀਤੀ ਗਈ ਕਿ ਪ੍ਰਧਾਨ ਉਹ ਹਨ। ਦੂਜੇ ਪਾਸੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਧਰਨੇ ਤੇ ਬੈਠੇ ਕੌਂਸਲਰਾਂ ਦੇ ਤਮਾਮ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਕਿਸੇ ਨਾਲ ਕਿਸੇ ਤਰਾਂ ਦਾ ਕੋਈ ਪੱਖਪਾਤ ਨਹੀਂ। ਹਾਂ ਜਿਨਾਂ• ਵਾਰਡਾਂ ਵਿੱਚ ਜ਼ਿਆਦਾ ਕੰਮ ਹੋਣ ਵਾਲੇ ਹਨ ਉਨਾਂ• ਦੇ ਕੰਮ ਵੱਧ ਜ਼ਰੂਰ ਪਾਏ ਗਏ ਹਨ। ਜਿਥੋਂ ਤਕ ਰਹੀ ਸੀਵਰੇਜ ਸਫਾਈ ਦੀ ਗੱਲ ਤਾਂ ਅਜੇ ਕਾਂਗਰਸੀ ਵਾਰਡਾਂ ਚ ਵੀ ਸਫਾਈ ਬਾਕੀ ਹੈ, ਜੋ ਜਲਦ ਹੀ ਮੁਕੰਮਲ ਕਰ ਲਈ ਜਾਵੇਗੀਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੌਂਸਲਰਾਂ ਕੋਲ ਪ੍ਰਧਾਨ ਜਤਿੰਦਰਪਾਲ ਰਾਣਾ ਖੁਦ ਚੱਲ ਕੇ ਪਹੁੰਚੇ। ਉਨਾਂ• ਨੇ ਉਨਾਂ• ਨਾਲ ਸਾਰੇ ਗਿੱਲੇ ਸ਼ਿਕਵੇ ਸਾਂਝੇ ਕਰਦਿਆਂ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੰਦਿਆ ਧਰਨੇ ਤੋਂ ਉਠਾ ਲਿਆ

ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਲਗਾਇਆ ਧਰਨਾ 

ਜਗਰਾਓਂ 22 ਸਤੰਬਰ (ਅਮਿਤ ਖੰਨਾ ,ਪੱਪੂ) ਸਥਾਨਕ ਨਗਰ ਕੌਂਸਲ ਦੀ ਮੀਟਿੰਗ ਵਿਚ ਕੌਂਸਲਰਾਂ ਦੇ ਪੁੱਤ ਅਤੇ ਪਤੀਆਂ ਦੇ ਬੈਠਣ ਤੇ ਵਿਰੋਧ ਤੇ ਸਟਰੀਟ ਲਾਈਟਾਂ, ਵਿਕਾਸ ਕਾਰਜਾਂ ਚ ਪੱਖਪਾਤ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਇਸ ਦੇ ਵਿਰੋਧ ਚ ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ।ਧਰਨੇ ਦੌਰਾਨ ਜਿੱਥੇ ਧਰਨਾਕਾਰੀ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਉਥੇ ਕੌਂਸਲ ਤੇ ਕਾਬਜ ਸੱਤਾਧਾਰੀ ਜਵਾਬ ਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਧਰਨੇ ਤੇ ਬੈਠੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਚ ਸਾਰੇ ਨਿਯਮਾਂ ਨੂੰ ਿਛੱਕੇ ਟੰਗਿਆ ਗਿਆ। ਇਹੀ ਨਹੀਂ ਸੱਤਾਧਾਰੀ ਧਿਰ ਨੇ ਉਨਾਂ• ਚਾਰਾਂ ਵਿਰੋਧੀ ਕੌਂਸਲਰਾਂ ਨਾਲ ਪੱਖਪਾਤ ਕਰਦਿਆ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰਨ ਦੀ ਕੋਸ਼ਿਸ ਕੀਤੀ। ਉਨਾਂ• ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਮੀਡੀਆ ਤੇ ਸੈਂਸਰ ਲਗਾਇਆ ਹੋਇਆ ਹੈ, ਦੂਜੇ ਪਾਸੇ ਅੱਜ ਮਹਿਲਾ ਕੌਂਸਲਰਾਂ ਦੇ ਪਤੀ ਤੇ ਪੁੱਤ ਮੀਟਿੰਗ ਵਿੱਚ ਬੈਠੇ ਸਨ। ਜਦੋਂ ਉਨਾਂ• ਨੇ ਇਤਰਾਜ਼ ਪ੍ਰਗਟਾਇਆ ਤਾਂ ਪ੍ਰਧਾਨ ਨੇ ਇਸ ਨੂੰ ਆਪਣੀ ਮਰਜ਼ੀ ਦੱਸਿਆ ਉਨਾਂ• ਕਿਹਾ ਕਿ ਸ਼ਹਿਰ ਵਿੱਚ ਉਨਾਂ• ਦੇ ਵਾਰਡਾਂ ਨੂੰ ਛੱਡ ਕੇ ਲਾਈਟਾਂ ਦਾ ਸਮਾਨ ਨਹੀਂ ਦਿੱਤਾ ਗਿਆ, ਸੀਵਰੇਜ ਸਫਾਈ ਦੇ ਪ੍ਰਬੰਧ ਕਰਨ ਤੋਂ ਸਟਾਫ ਨੂੰ ਰੋਕ ਦਿੱਤਾ ਗਿਆ। ਅਜਿਹੇ ਵਿੱਚ ਜਦੋਂ ਉਨਾਂ• ਨੇ ਪ੍ਰਧਾਨ ਤੋਂ ਜਵਾਬ ਮੰਗਿਆ ਤਾਂ ਉਨਾਂ• ਦੀ ਥਾਂ ਉਨਾਂ• ਦੇ ਭਰਾ ਕੌਂਸਲਰ ਵੱਲੋਂ ਉਨਾਂ• ਨਾਲ ਇਹ ਕਹਿ ਕੇ ਤਕਰਾਰ ਕੀਤੀ ਗਈ ਕਿ ਪ੍ਰਧਾਨ ਉਹ ਹਨ। ਦੂਜੇ ਪਾਸੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਧਰਨੇ ਤੇ ਬੈਠੇ ਕੌਂਸਲਰਾਂ ਦੇ ਤਮਾਮ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਕਿਸੇ ਨਾਲ ਕਿਸੇ ਤਰਾਂ ਦਾ ਕੋਈ ਪੱਖਪਾਤ ਨਹੀਂ। ਹਾਂ ਜਿਨਾਂ• ਵਾਰਡਾਂ ਵਿੱਚ ਜ਼ਿਆਦਾ ਕੰਮ ਹੋਣ ਵਾਲੇ ਹਨ ਉਨਾਂ• ਦੇ ਕੰਮ ਵੱਧ ਜ਼ਰੂਰ ਪਾਏ ਗਏ ਹਨ। ਜਿਥੋਂ ਤਕ ਰਹੀ ਸੀਵਰੇਜ ਸਫਾਈ ਦੀ ਗੱਲ ਤਾਂ ਅਜੇ ਕਾਂਗਰਸੀ ਵਾਰਡਾਂ ਚ ਵੀ ਸਫਾਈ ਬਾਕੀ ਹੈ, ਜੋ ਜਲਦ ਹੀ ਮੁਕੰਮਲ ਕਰ ਲਈ ਜਾਵੇਗੀਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੌਂਸਲਰਾਂ ਕੋਲ ਪ੍ਰਧਾਨ ਜਤਿੰਦਰਪਾਲ ਰਾਣਾ ਖੁਦ ਚੱਲ ਕੇ ਪਹੁੰਚੇ। ਉਨਾਂ• ਨੇ ਉਨਾਂ• ਨਾਲ ਸਾਰੇ ਗਿੱਲੇ ਸ਼ਿਕਵੇ ਸਾਂਝੇ ਕਰਦਿਆਂ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੰਦਿਆ ਧਰਨੇ ਤੋਂ ਉਠਾ ਲਿਆ