You are here

ਲੁਧਿਆਣਾ

ਪੰਜਾਬ ਸਟੇਟ ਵੁਸੂ ਚੈਂਪੀਅਨਸ਼ਿੱਪ ਵਿਚ ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਜਿੱਤਿਆ ਬਰੋਨਜ਼ ਮੈਡਲ

ਜਗਰਾਉਂ (ਅਮਿਤ ਖੰਨਾ ) ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਜਗਰਾਉਂ ਦੇ ਪਿ੍ਸੀਪਲ ਬਿ੍ਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ 24ਵੀਂ ਪੰਜਾਬ ਸਟੇਟ ਵੁਸੂ ਚੈਂਪੀਅਨਸ਼ਿੱਪ ਜੋ ਕਿ ਸੰਗਰੂਰ ਦੇ ਸੁਨਾਮ ਵਿਖੇ 1 ਤੋਂ 3 ਅਕਤੂਬਰ ਵੁਸੂ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਈ ਗਈ ਸੀ। ਉਸ ਵਿਚ ਬਰੋਨਜ ਮੈਡਲ ਹਾਸਲ ਕੀਤਾ। ਹਰਮਨਜੋਤ ਸਿੰਘ ਨੇ ਜੂਨੀਅਰ 80 ਕਿੱਲੋ ਭਾਰ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬਰੌਂਨਜ਼ ਮੈਡਲ ਹਾਸਲ ਕੀਤਾ। ਵੁਸੂ ਐਸੋਸੀਏਸ਼ਨ ਆਫ਼ ਡਿਸਟ੍ਰਿਕਟ ਲੁਧਿਆਣਾ ਵੱਲੋਂ - 80 ਕਿਲੋ ਭਾਰ ਵਿੱਚ ਹਰਮਨਜੋਤ ਸਿੰਘ ਦੀ ਜ਼ਿਲ੍ਹੇ ਦੀ ਵੁਸੂ ਟੀਮ ਵਿਚ ਚੋਣ ਕੀਤੀ ਗਈ ਸੀ। ਸਕੂਲ ਆਉਣ ਤੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਹਰਮਨਜੋਤ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ,ਡੀ.ਪੀ.  ਈ.ਹਰਦੀਪ ਸਿੰਘ,ਡੀ.ਪੀ.ਈ. ਸੁਰਿੰਦਰ ਪਾਲ ਵਿਜ ,ਡੀ.ਪੀ.ਈ.ਅਮਨਦੀਪ ਕੌਰ ਹਰਮਨਜੋਤ ਸਿੰਘ ਨੂੰ ਵਧਾਈਆਂ ਦਿੰਦੇ ਹੋਏ:

ਲਖੀਮਪੁਰ ਦੇ ਹਾਦਸੇ ਵਿੱਚ ਮਾਰੇ ਗਏ ਕਿਸਾਨਾ ਲਈ ਕੀਤੀ ਅਰਦਾਸ

ਜਗਰਾਉਂ (ਜਸਮੇਲ ਗ਼ਾਲਿਬ ) ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਬਾਂਗ ਖੇਤਾ ਰਾਮ ਜਗਰਾਉ ਵਿਖੇ ਗੁਰਮਤਿ, ਗ੍ਰੰਥੀ,ਰਾਗੀ,ਢਾਡੀ,ਪ੍ਰਚਾਰਕ, ਸਭਾ ਦੀ ਮੀੰਟਗ ਜੱਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ । ਗੁਰਮਤਿ ਵੀਚਾਰਾ ਤੋ ਉਪੱਰਤ ਲਖੀਮਪੁਰ ਵਿਖੇ ਸਹੀਦ ਹੋਏ ਕਿਸਾਨਾ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਗਈ। ਇਸ ਮੋਕੇ ਭਾਈ ਪਾਰਸ ਨੇ ਕਿਹਾ ਕਿ ਕਿਸਾਨੀ ਸੰਘਰਸ ਵਿੱਚ ਅਨੇਕਾ ਜਾਨਾ ਗੁਵਾ ਚੁੱਕੇ ਸਘੰਰਸੀ ਯੋਧਿਆਂ ਦਾ  ਮੁੱਲ ਪੈਸਿਆਂ ਨਾਲ ਤੌਲਿਆਂ ਵੀ ਨਹੀ ਦਿੱਤਾ ਜਾ ਸਕਦਾ ।ਸਘੰਰਸ ਲਈ  ਸਹੀਦ ਹੋਏ ਸਿੰਘਾ ਦਾ ਨਾਮ ਇਤਹਾਸ ਵਿੱਚ ਚੱਮਕਦਾ ਰਹੇਗਾ।ਆਉਣ ਵਾਲੀਆ ਪੀੜੀਆਂ ਸਰਕਾਰਾ ਨੂੰ ਲਾਹਣਤਾ ਪਾਉਦੀਆਂ ਰਹਿਣਗੀਆਂ। ਜੱਥੇਬੰਦੀ ਦੇ ਪਧਾਨ, ਅਹੁਦੇਦਾਰਾ ਅਤੇ ਮੈਬਰ ਸਹਿਬਾਨਾ ਨੇ ਸਰਕਾਰ ਤੋ ਮੰਗ ਕੀਤੀ ਕੇ ਕਾਤਲਾ ਨੂੰ ਫੰਸੀ ਦੀ ਸਜਾ ਸੁਣਾਈ ਜਾਵੇ। ਤਾ ਕਿ ਪਰਵਾਰਾ ਨੂੰ ਇਨਸਾਫ ਮਿਲ ਸਕੇ। ਇਸ ਮੋਕੇ  ਦਸਮੇਸ ਤਰਨਾਦਲ ਦੇ ਸਰਕਲ ਜੱਥੇਦਾਰ ਸੁਖਦੇਵ ਸਿੰਘ ਲੋਪੋ,ਬਾਬਾ ਜੀਵਨ ਵਿਧਿਅਕ ਭਲਾਈ ਟਰਸਟ ਦੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਭਾਈ ਬਲਜਿੰਦਰ ਸਿੰਘ ਦੀਵਾਨਾ  ਜਸਵਿੰਦਰ ਸਿੰਘ ਖਾਲਸਾ ਸਮਸੇਰ ਸਿੰਘ ਸੇਰਾ ਭਾਈ ਤਜਿੰਦਰ ਸਿੰਘ ਕਾਉਕੇ ਭਾਈ ਲਵਪ੍ਰੀਤ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਮਾਰਕੀਟ ਕਮੇਟੀ ਚ ਲਾਇਆ ਕੋਰੋਨਾ ਵੈਕਸੀਨ ਕੈਂਪ

 ਜਗਰਾਓਂ 5 ਅਕਤੂਬਰ (ਅਮਿਤ ਖੰਨਾ):ਜਗਰਾਓਂ ਮਾਰਕੀਟ ਕਮੇਟੀ ਵੱਲੋਂ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਚ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਦਫ਼ਤਰ ਵਿਖੇ ਕੋਰੋਨਾ ਵੈਕਸੀਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਏਡੀਸੀ ਨਯਨ ਜੱਸਲ ਨੇ ਕੀਤਾ। ਕਈ ਦਿਨ ਬਾਅਦ ਕੋਰੋਨਾ ਵੈਕਸੀਨ ਆਉਣ ਕਾਰਨ ਵੈਕਸੀਨ ਲਗਵਾਉਣ ਵਾਲੇ ਲੋਕ ਵੱਡੀ ਗਿਣਤੀ ਚ ਪਹੁੰਚੇ।ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਝੋਨੇ ਦੇ ਸੀਜਨ ਦੀ ਸ਼ੁਰੂਆਤ ਨੂੰ ਲੈ ਕੇ ਇਹ ਵੈਕਸੀਨ ਕੈਂਪ ਲਗਾਇਆ ਗਿਆ ਹੈ ਤਾਂ ਕਿ ਮੰਡੀ ਦੀ ਲੇਬਰ, ਕਿਸਾਨ, ਆੜ੍ਹਤੀ, ਮੁਲਾਜ਼ਮ ਤੇ ਹਰ ਇਕ ਵਰਗ ਇਸ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਅੱਜ ਦੇ ਕੈਂਪ 'ਚ ਸੈਂਕੜਿਆਂ ਦੀ ਗਿਣਤੀ ਚ ਲੋਕ ਪਹੁੰਚੇ, ਜਿਸ ਦੇ ਲਈ ਜਗਰਾਓਂ  ਸਿਵਲ ਹਸਪਤਾਲ ਦੀ ਪੂਰੀ ਟੀਮ ਨੇ ਤਨਦੇਹੀ ਨਾਲ ਸੇਵਾ ਨਿਭਾਈ। ਇਸ ਮੌਕੇ ਸਕੱਤਰ ਕੰਵਲਪ੍ਰਰੀਤ ਸਿੰਘ ਕਲਸੀ, ਸੁਪਰਵਾਈਜਰ ਅਵਤਾਰ ਸਿੰਘ, ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁੁਰਜੀਤ ਸਿੰਘ ਕਲੇਰ, ਸਕੱਤਰ ਜਗਜੀਤ ਸਿੰਘ, ਪਰਧਾਨ ਜਗਜੀਤ ਸਿੰਘ ਕਾਉਂਕੇ, ਹਰਿੰਦਰ ਸਿੰਘ ਸਰਪੰਚ ਪਿੰਡ ਗਗੜਾ, ਹਰਜੀਤ ਸਿੰਘ ਸਰਪੰਚ ਪਿੰਡ ਕਲਾਰ, ਰਾਜ ਕੁੁਮਾਰ ਭੱਲਾ, ਹਰੀ ਓਮ ਜ਼ਿਲ੍ਹਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜਗਰਾਓਂ, ਸਰਪੰਚ ਨਿਰਮਲ ਸਿੰਘ ਡੱਲਾ, ਰਮੇਸ਼ ਸਹੋਤਾ, ਰਾਜਪਾਲ ਸਿੰਘ, ਦੇਵਰਾਜ ਸਿੰਘ, ਜਗਦੀਸ਼ਰ ਸਿੰਘ ਡਾਂਗੀਆਂ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਾਜਨ ਮਲਹੋਤਰਾ, ਗੁੁਰਮੇਲ ਸਿੰਘ, ਗਿਆਨ ਸਿੰਘ ਸੁੁਪਰਡੈਂਟ, ਕੁੁਲਵੰਤ ਕੌਰ, ਇੰਦਰਜੀਤ ਕੌਰ ਆਸ਼ਾ ਵਰਕਰ, ਅਮਨਦੀਪ ਸਿੰਘ, ਜਸਪ੍ਰਰੀਤ ਸਿੰਘ ਆਦਿ ਹਾਜ਼ਰ ਸਨ।

ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਰਜਿ: ਜਗਰਾਉਂ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਡੇ ਮਨਾਇਆ ਗਿਆ  

ਜਗਰਾਓਂ 5 ਅਕਤੂਬਰ (ਅਮਿਤ ਖੰਨਾ) ਜਗਰਾਉਂ ਦੇ ਹੋਟਲ ਸਨੇਹ ਮੋਹਨ ਵਿਖੇ  ਪ੍ਰਧਾਨ ਲਲਿਤ ਅਗਰਵਾਲ ਡਾ ਚੰਦਰਮੋਹਨ ਮਨੋਹਰ ਲਾਲ ਗਰਗ ਤੇ ਪੀਸੀ ਗਰਗ ਦੀ ਅਗਵਾਈ ਹੇਠ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ  ਡਾ ਚੰਦਰ ਮੋਹਨ ਨੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ ਤੇ ਪਿਛਲੇ ਸਾਲ ਦੀਆਂ ਸੇਵਾਵਾਂ ਉੱਪਰ ਦਾ ਚਾਨਣਾ ਪਾਇਆ  ਅਤੇ ਖਜ਼ਾਨਚੀ ਪੀ ਸੀ ਗਰਗ ਵੱਲੋਂ ਪਿਛਲੇ ਸਾਲ ਦੀ ਆਮਦਨ ਅਤੇ ਖ਼ਰਚ  ਦਾ   ਵੇਰਵਾਅਤੇ ਪੇਸ਼ ਕੀਤਾ ਗਿਆ ਡਾ ਐਸ ਕੇ ਵਰਮਾ ਨੇ ਰੁੱਖ ਤੇ ਮਨੁੱਖ ਦੀ ਅਟੁੱਟ ਸਾਂਝ ਰੁੱਖ ਲਗਾਉਣ ਤੇ ਇਨ੍ਹਾਂ ਦੇ ਪਾਲਣ ਪੋਸ਼ਣ ਦੀ ਤਕੀਦ ਕੀਤੀ  ਅਤੇ ਡਾਇਰੈਕਟਰ ਐਸਐਸ ਜੱਸਲ ਵਲੋਂ ਵੀ ਬੁਢਾਪੇ ਚ ਆਉਣ ਵਾਲੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਦੱਸਿਆ ਗਿਆ  ਅਤੇ ਕਿਹਾ ਕਿ ਬਜ਼ੁਰਗਾਂ ਨੂੰ ਮਨ ਬੁੱਧੀ ਸੰਤੁਲਨ ਰੱਖਣ ਦੀ ਸਲਾਹ ਦਿੱਤੀ ਹੌਸਲਾ ਸੰਤੁਸ਼ਟਤਾ ਦਲੇਰੀ ਸ਼ਾਂਤੀ ਨਾਲ ਸਮਝੌਤਾ ਮੁੱਖ ਪ੍ਰਾਪਤੀ ਲਈ ਚੰਗੇ ਗੁਰੂ ਹਨ  ਅਤੇ ਡਾ:ਸਲੇਜਾ ਵਰਮਾ ਤੇ ਸੁਦੇਸ਼ ਸਪਰਾ ਨੇ ਵੀ ਗੀਤ ਭਜਨ ਸੁਣਾ ਕੇ ਰੰਗ ਬੰਨ੍ਹਿਆ  ਸੁਨੀਤਾ ਗਰਗ ਨੇ ਧਰਮਾਂ ਉੱਤੇ ਵਤੀਰਾ ਖ਼ਰਚਾ ਕਰਨ ਨਾਲੋਂ ਲੋਕ ਹਿੱਤ ਲਈ ਸੇਵਾ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ   ਅਤੇ ਕਿਹਾ ਕਿ ਜਗਰਾਉਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲਾਈਟ ਅਤੇ ਹੋਰ ਕੰਮ ਪ੍ਰਬੰਧ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਨੂੰ ਕੁਝ ਚੰਗਾ ਕਰਨਾ ਚਾਹੀਦਾ ਹੈ  ਵਰਿੰਦਰ ਅਗਰਵਾਲ ਵੱਲੋਂ ਵੀ ਚੁਟਕਲੇ ਸੁਣਾ ਕੇ ਰੰਗ ਬੰਨ੍ਹਿਆ  ਅਤੇ ਅਵਤਾਰ ਸਿੰਘ ਵੱਲੋਂ ਵੀ ਮਾਂ ਕਵਿਤਾ ਦੀ ਬੋਲੀ ਪੇਸ਼ ਕੀਤੀ ਗਈ  ਲਲਿਤ ਅਗਰਵਾਲ ਪ੍ਰਧਾਨ ਵੱਲੋਂ ਵੀ ਸਾਰੇ ਮੈਂਬਰਾਂ ਵੱਲੋਂ ਸਹਿਯੋਗ ਦਾ ਧੰਨਵਾਦ ਕੀਤਾ ਗਿਆ   ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਸਾਰਥਕ ਬਣਾਇਆ ਜਾਵੇ  ਅਵਤਾਰ ਸਿੰਘ ਤੇ ਮਨੋਹਰ ਲਾਲ ਗਰਗ ਨੂੰ 80 ਸਾਲ ਦੀ ਉਮਰ ਤੋਂ ਵੱਧ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ  ਮੰਚ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਨੇ ਨਿਭਾਈ  ਇਸ ਮੌਕੇ ਅੰਮ੍ਰਿਤ ਗੋਇਲ, ਬਲਦੇਵ ਰਾਜ, ਕੁਲਭੂਸ਼ਨ ਗੁਪਤਾ, ਵਰਿੰਦਰ ਖੰਨਾ, ਮਾਸਟਰ ਮਦਨ ਲਾਲ ਬਾਂਸਲ, ਡਾ ਰਾਜ ਕੁਮਾਰ ਗਰਗ,  ਦੀਦਾਰ ਸਿੰਘ ਚੌਹਾਨ, ਪਵਨ ਸਿੰਗਲਾ, ਹਰੀ ਸ਼ਰਨ ਸ਼ਰਮਾ ,ਜਗਦੀਸ਼ ਸਪਰਾ ,  ਸ਼ਸ਼ੀ ਭੂਸ਼ਨ ਜੈਨ , ਅਤੇ ਸਮੂਹ ਮੈਂਬਰ   ਪਰਿਵਾਰਾਂ ਸਮੇਤ ਹਾਜ਼ਰ ਸਨ

ਸ੍ਰੀ ਕ੍ਰਿਸ਼ਨਾ ਕਲੱਬ  ਵਲੋਂ ਸ. ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਡੀਐੱਸਪੀ ਦਲਜੀਤ ਸਿੰਘ ਖੱਖ ਨੂੰ ਜਗਰਾਤੇ ਦਾ ਦਿਤਾ ਸਦਾ ਪੱਤਰ            

             ਜਗਰਾਓਂ 5 ਅਕਤੂਬਰ (ਅਮਿਤ ਖੰਨਾ) ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ  ਦਾਣਾ ਮੰਡੀ ਜਗਰਾਉਂ ਵੱਲੋਂ 17 ਵਾਂ ਭੰਡਾਰਾ ਅਤੇ ਜਗਰਾਤਾ 9 ਅਕਤੂਬਰ  ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲਬ ਦੇ ਪ੍ਰਧਾਨ ਰੋਹਿਤ ਗੋਇਲ ਅਨੁਸਾਰ  ਇਸ ਮੌਕੇ ਸ਼ਾਹ ਮਿਸਟਰ ਜਲੰਧਰ ਵਾਲ਼ੇ ਰਾਤੀਂ 8.30 ਵਜੇ ਤੋਂ 11.30 ਵਜੇ ਤਕ ਮਹਾਮਾਈ ਦਾ ਗੁਣਗਾਨ ਕਰਨਗੇ ਜਦਕਿ ਸ੍ਰੀਦਰਸ਼ਨਜੀਤ ਕੋਟਕਪੂਰਾ ਵਾਲੇ ਵਾਈਸ ਆਫ ਪੰਜਾਬ 11.30 ਤੋਂ 12.30 ਵਜੇ ਤਕ  ਰੇਖਾ  ਸ਼ਰਮਾ ਐਂਡ ਪਾਰਟੀ ਜਲੰਧਰ 12.30 ਵਜੇ ਤੋਂ ਲਗਾਤਾਰ  ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ  ਅਤੇ ਡੀਐੱਸਪੀ ਦਲਜੀਤ ਸਿੰਘ ਖੱਖ ਨੂੰ ਜਗਰਾਤੇ ਦਾ ਸੱਦਾ ਪਤਰ ਦਿੱਤਾ ਪ੍ਰਧਾਨ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਜਗਰਾਤੇ ਦੀਆਂ ਤਿਆਰੀਆਂ  ਮੁਕੰਮਲ ਹੋ ਚੁੱਕੀਆਂ ਹਨ  ਡੀਐੱਸਪੀ ਦਲਜੀਤ ਸਿੰਘ ਖੱਖ ਨੇ ਵੀ ਕਿਹਾ ਕਿ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲੇਗਾ ਕਲੱਬ ਦੇ ਪ੍ਰਧਾਨ ਰੋਹਿਤ  ਗੋਇਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ  ਨੂੰ ਦੇਖਦੇ ਹੋਏ ਭਗਤ  ਮਾਸਕ ਲਗਾ ਕੇ ਆਉਣ

370ਵੇ ਦਿਨ ਚ ਜਗਰਾਉਂ ਰੇਲਵੇ ਪਾਰਕ ਕਿਸਾਨਾਂ ਦਾ ਧਰਨਾ  ਨਿਰੰਤਰ ਜਾਰੀ

ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਅੱਜ ਦੇ ਧਰਨੇ ਵਿੱਚ ਲਿਆ ਹਿੱਸਾ

1972 ਚ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ  - ਕਮਲਜੀਤ ਖੰਨਾ  

ਜਗਰਾਉਂ 5 ਅਕਤੂਬਰ (ਜਸਮੇਲ ਗ਼ਾਲਿਬ)  ਅੱਜ 370 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓਂ ਚ ਚੱਲ ਰਹੇ ਨਿਰੰਤਰ ਧਰਨੇ ਚ ਅੱਜ ਵੀ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਚੱਲ ਰਹੇ ਧਰਨੇ ਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਬੁਜਰਗ ਨੇ ਧਰਨੇ ਦੀ ਪ੍ਰਧਾਨਗੀ ਕੀਤੀ। ਇਸ ਸਮੇਂ ਸਭ ਤੋਂ ਪਹਿਲਾ 1972 ਚ ਅੱਜ ਦੇ ਦਿਨ ਪੰਜ ਅਕਤੂਬਰ ਨੂੰ ਮੋਗਾ ਗੋਲੀ ਕਾਂਡ ਚ ਸ਼ਹੀਦ ਹੋਏ ਵਿਦਿਆਰਥੀਆਂ ਹਰਜੀਤ ਅਤੇ ਸਵਰਨ ਸਮੇਤ ਚਾਰ ਹੋਰਾਂ ਦੀ ਸ਼ਹਾਦਤ ਤੇ ਓਨਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਓਨਾਂ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ, ਢੋਲਣ ਦੇ ਪ੍ਰਧਾਨ ਹਰਚੰਦ ਸਿੰਘ,  ਜਿਲਾ ਵਿੱਤ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਬੀਤੇ ਦਿਨੀਂ ਲਖੀਮਪੁਰ ਖੀਰੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਰ ਕਰਨ ਗਏ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ,  ਹਰਨੇਕ ਸਿੰਘ ਮਹਿਮਾ ਨੂੰ ਰਸਤੇ ਚ ਰੋਕ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਦਮ ਕਰਾਰ ਦਿੱਤਾ।  ਉਨਾਂ ਕਿਹਾ ਕਿ ਯੋਗੀ ਤੇ ਮੋਦੀ ਹਕੂਮਤ ਵਲੋਂ 9 ਬੇਕਸੂਰ ਲੋਕਾਂ ਦੀ ਜਾਨ ਲੈਣ ਦਾ ਜੋ ਖਤਰਨਾਕ ਕੁਕਰਮ ਕੀਤਾ  ਗਿਆ ਹੈ ਇਸ ਦਾ ਸਿਆਸੀ ਇਵਜਾਨਾ ਦੇਸ਼ ਦੇ ਲੋਕ ਜਰੂਰ ਹਾਸਲ ਕਰਨਗੇ।ਉਨਾਂ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਅਤਿਅੰਤ ਮੰਦਭਾਗੀ ਘਟਨਾ ਤੇ ਪੂਰੇ ਸੰਸਾਰ ਨੇ ਦੁੱਖ ਪ੍ਰਗਟਾਇਆ ਹੈ ਪਰ ਦੇਸ਼ ਦੇ  ਪ੍ਰਧਾਨ ਮੰਤਰੀ ਦਾ ਮੁੰਹ ਠਾਕਿਆ ਗਿਆ ਜਿਸ ਨੇ ਅਜੇ ਤਕ ਅਫਸੋਸ ਦਾ  ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਉਨਾਂ ਸੁਪਰੀਮ ਕੋਰਟ ਨੂੰ ਇਕ ਸਾਲ ਬਾਅਦ ਆਈ ਜਾਗ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੋਕਣ ਦਾ ਮੁੱਦਾ ਨਹੀਂ ਹੈ, ਸਗੋਂ ਮੁੱਦਾ ਸਿਰਫ ਤੇ ਸਿਰਫ ਰੱਦ ਕਰਨ ਦਾ ਹੈ।  ਕਿਸਾਨਾਂ ਨੇ  700 ਤੋਂ ਉਪਰ ਕੁਰਬਾਨੀਆਂ ਦੇ ਕੇ ਇਸ ਸੰਘਰਸ਼ ਚ ਇਕ ਕੀਤਾ ਦਿਨ ਰਾਤ ਸੁਪਰੀਮ ਕੋਰਟ ਦੀਆਂ ਘੁਰਕੀਆਂ ਸੁਨਣ ਲਈ ਨਹੀਂ ਕੀਤਾ।ਉਨਾਂ ਨੋਇਡਾ ਦੀ ਇਕ ਬੀਬੀ ਵਲੋਂ ਪਾਈ ਰਿੱਟ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਨਿੰਦਾ ਕੀਤੀ ਕਿ ਪੱਖਪਾਤ ਤੇ ਖੜੀ ਕੋਰਟ ਨੂੰ ਇਸ ਅਤਿਅੰਤ ਸੰਵੇਦਨਸ਼ੀਲ ਮਸਲੇ ਚ ਨਿਰਪੱਖਤਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਇਕ ਪਾਸੇ ਮੋਦੀ ਸਰਕਾਰ ਸੰਘਰਸ਼ ਨੂੰ ਖੂਨ ਚ ਡੋਬਣ ਦੀ ਗੰਦੀ ਖੇਡ ਖੇਡ ਰਹੀ ਹੈ ਤੇ ਦੂਜੇ ਬੰਨੇ ਕਾਨੂੰਨ ਨੂੰ ਕਠਪੁਤਲੀ ਬਣਾ ਰਹੀ ਹੈ।ਇਸ ਸਮੇਂ ਇਕ ਮਤੇ ਰਾਹੀਂ ਸ਼ਹੀਦ ਕਿਸਾਨਾਂ ਦੇ ਨਾਲ ਗੁੰਡਾਗਰਦੀ ਦਾ ਸ਼ਿਕਾਰ ਹੋਏ ਇਕ ਪੱਤਰਕਾਰ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।ਇਸ ਸਮੇਂ ਦਰਸ਼ਨ ਸਿੰਘ ਗਾਲਬ, ਜਗਦੀਸ਼ ਸਿੰਘ,  ਬੰਤਾ ਸਿੰਘ ਡੱਲਾ , ਬਲਬੀਰ ਸਿੰਘ ਅਗਵਾੜ ਲੋਪੋ, ਦਲਜੀਤ ਸਿੰਘ ਰਸੂਲਪੁਰ ਆਦਿ ਹਾਜਰ ਸਨ।

17 ਵਾਂ ਭੰਡਾਰਾ ਅਤੇ ਜਗਰਾਤਾ 9 ਅਕਤੂਬਰ ਨੂੰ  

                         ਜਗਰਾਉਂ (ਅਮਿਤ ਖੰਨਾ ,ਪੱਪੂ)  ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ  ਦਾਣਾ ਮੰਡੀ ਜਗਰਾਉਂ ਵੱਲੋਂ 17 ਵਾਂ ਭੰਡਾਰਾ ਅਤੇ ਜਗਰਾਤਾ 9 ਅਕਤੂਬਰ  ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਅਨੁਸਾਰ  ਇਸ ਮੌਕੇ ਸ਼ਾਹ ਮਿਸਟਰ ਜਲੰਧਰ ਵਾਲ਼ੇ ਰਾਤੀਂ 8.30 ਵਜੇ ਤੋਂ 11.30 ਵਜੇ ਤੱਕ ਮਹਾਮਾਈ ਦਾ ਗੁਣਗਾਨ ਕਰਨਗੇ ਜਦਕਿ ਸ੍ਰੀਦਰਸ਼ਨਜੀਤ ਕੋਟਕਪੂਰਾ ਵਾਲੇ ਵਾਈਸ ਆਫ ਪੰਜਾਬ 11.30 ਤੋਂ 12.30 ਵਜੇ ਤੱਕ  ਰੇਖਾ  ਸ਼ਰਮਾ ਐਂਡ ਪਾਰਟੀ ਜਲੰਧਰ 12.30 ਵਜੇ ਤੋਂ ਲਗਾਤਾਰ  ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ  ਜਤਿੰਦਰਪਾਲ ਸਿੰਘ ਰਾਣਾ ਨਗਰ ਕੌਂਸਲ   ਹੋਣਗੇ  ਕਲੱਬ ਦੇ ਪ੍ਰਧਾਨ ਰੋਹਿਤ  ਗੋਇਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ  ਨੂੰ ਦੇਖਦੇ ਹੋਏ ਭਗਤ   ਮਾਸਕ ਲਗਾ ਕੇ ਆਉਣ                     

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਅਧਿਆਪਕ  ਮਨਪ੍ਰੀਤ ਸਿੰਘ ਨੂੰ ਅਧਿਆਪਕ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ

ਜਗਰਾਓਂ 4 ਅਕਤੂਬਰ (ਅਮਿਤ ਖੰਨਾ): ਸਵਾਮੀ ਰੂਪ ਚੰਦ ਜੈਨ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ ਨੂੰ  ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਵਲੋਂ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਜਪਾਲ ਕੌਰ ਨੇ ਦੱਸਿਆ ਕਿ ਫੈਪ ਅਵਾਰਡ ਨੂੰ ਫੈਡਰੇਸ਼ਨ ਵਲੋ ਆਯੋਜਿਤ ਕੀਤਾ ਗਿਆ ਸੀ।ਜਿਸ ਵਿੱਚ 705 ਅਧਿਆਪਕਾਂ ਨੂੰ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚੋ ਚੁਣਿਆ ਗਿਆ ਸੀ।ਇਸ ਸਮਾਗਮ ਵਿੱਚ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ ਨੂੰ  ਵਧੀਆ ਕਾਰਗੁਜਾਰੀ ਲਈ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ, ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ।ਇਸ ਤੋ ਇਲਾਵਾ ਸਤਿੰਦਰ ਸਰਤਾਜ, ਮੈਡਮ ਸੁਨੀਤਾ ਧੀਰ, ਗੁਰਪ੍ਰੀਤ ਘੁਗੀ, ਕੁਲਵੰਤ ਸਿੰਘ ਧਾਲੀਵਾਲ ਨੇ ਖਾਸ ਮਹਿਮਾਨ ਤੇ ਤੌਰ ਤੇ ਸ਼ਿਰਕਤ ਕੀਤੀ। ਫੈਪ ਦੇ  ਪ੍ਰਧਾਨ ਸ. ਜਗਜੀਤ ਸਿੰਘ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਪੂਰੇ ਪੰਜਾਬ ਵਿੱਚ ਕੋਵਿਡ ਦੌਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਆਪਕਾਂ ਨੂੰ ਚੁਣ ਕੇ ਉਹਨਾਂ ਦਾ ਸਨਮਾਨ ਇਸ ਨੈਸ਼ਨਲ ਅਵਾਰਡ ਸਮਾਰੋਹ ਵਿੱਚ ਕੀਤਾ ਜਾ ਰਿਹਾ ਹੈ।ਸਕੂਲ ਪਹੁੰਚਣ ਤੇ ਅਧਿਆਪਕ ਮਨਪ੍ਰੀਤ ਸਿੰਘ ਦਾ,ਪ੍ਰਿੰਸੀਪਲ ਰਾਜਪਾਲ ਕੌਰ ਪ੍ਰਧਾਨ ਰਮੇਸ਼ ਜੈਨ ਸੈਕਟਰੀ ਧਰਮਪਾਲ ਜੈਨ ਖਜ਼ਾਨਚੀ ਵਿਜੇ ਜੈਨ ਅਤੇ ਸਮੂਹ ਸਟਾਫ ਅਤੇ ਿਿਵਦਆਰਥੀਆਂ ਵਲੋ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਬਾਕੀ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਅਗਲੇ ਸਾਲ ਉਹ ਵੀ ਇਸ ਅਵਾਰਡ ਵਿੱਚ ਚੁਣੇ ਜਾਣ, ਇਸ ਲਈ ਲਗਾਤਾਰ ਮਿਹਨਤ ਕਰਨਾ ਜਰੂਰੀ ਹੈ ਤਾਂ ਜੋ ਿਵਦਆਰਥੀਆਂ ਦੇ ਭਵਿੱਖ ਨੂੰ ਸਵਾਰਿਆ ਜਾ ਸਕੇ।