You are here

ਲੁਧਿਆਣਾ

ਜਨਮ ਦਿਨ ਮੁਬਾਰਕ  

ਪਿਤਾ ਹਰਮਿੰਦਰ ਸਿੰਘ ਖਹਿਰਾ ਮਾਤਾ ਹਰਮੀਤ ਕੌਰ ਖਹਿਰਾ ਦੇ ਬੇਟੇ ਗੁਰਬਾਜ ਸਿੰਘ ਖਹਿਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਜ ਸਿੰਘ ਖਹਿਰਾ ਨੂੰ ਲੰਮੀ ਆਰਜ਼ੂ ਬਖਸ਼ਣ ।

ISC ਬੋਰਡ ਨੇ ਨੌਰਥ ਜੋਨ ਦੇ ਸਕੂਲਾਂ ਦੀ ਆਨਲਾਈਨ ਪ੍ਰਤੀਯੋਗਤਾ ਕਰਵਾਈ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਦੀ ਵਿਦਿਆਰਥਣ  ਆਸਥਾ ਨੇ ਪਹਿਲੇ ਅੱਠ ਬੱਚਿਆ ਵਿੱਚ ਆਪਣੀ ਥਾਂ ਬਣਾਈ

ਸਿੱਧਵਾਂ ਬੇਟ, 8 ਅਕਤੂਬਰ  (ਜਸਮੇਲ ਗ਼ਾਲਿਬ)  ਸਥਾਨਕ ਕਸਬੇ ਦੀ ਨਾਮਵਾਰ ਵਿੱਦਿਅਕ  ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ  ਦੇ ਖੇਤਰ ਵਿੱਚ ਇੱਕ ਮੌਹਰੀ ਸੰਸਥਾ ਬਣ ਚੁੱਕੀ ਹੈ ਅਤੇ ਜੋ ਬੱਚਿਆਂ ਦੀ ਸਰਵਪੱਖੀ ਵਿਕਾਸ ਲਈ ਸਕੂਲ ਵਿਖੇ ਵੱਖ – ਵੱਖ ਪ੍ਰਤੀ ਯੋਗਤਾਵਾਂ ਕਰਵਾਉਂਦੀ ਰਹਿੰਦੀ ਹੈ।ਇਸੇ ਲੜੀ ਤਹਿਤ ਆਈ. ਐਸ. ਸੀ. ਬੋਰਡ ਨਵੀਂ ਦਿੱਲੀ ਵੱਲੋਂ ਨੌਰਥ ਜੋਨ ਵਿੱਚ ਆਉਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ   ਲਈ ਇੱਕ ਆਨਲਾਈਨ ਪ੍ਰਤੀਯਗਤਾ ਕਰਵਾਈ ਗਈ ਜਿਸ ਵਿੱਚ ਵੱਖ – ਵੱਖ ਸਕੂਲਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆਂ। ਇਹ ਪ੍ਰਤੀਯੋਗਤਾ ਦੇ ਤਿੰਨ ਰਾਊਂਡ ਸਨ। ਪਹਿਲਾ ਰਾਉਂਡ 27 ਸਤੰਬਰ ਨੂੰ ਹੋਇਆ ਜਿਸ ਵਿੱਚ ਸਕੂਲ ਦੇ ਤਿੰਨ ਬੱਚੇ ਜਿੰਨਾਂ ਵਿੱਚ  ਗੁਰਨੂਰ ਸਿੰਘ, ਸਿਮਰਨਜੀਤ ਕੌਰ ਅਤੇ ਆਸਥਾ ਚੁਣੇ ਗਏ। ਦੂਜਾ ਰਾਉਂਡ ਜੋ ਕਿ 30 ਸਤੰਬਰ ਨੂੰ ਹੋਇਆ ਸੀ ਜਿਸ ਵਿੱਚ ਸਕੂਲ ਦੀ ਹੋਣਹਾਰ ਵਿਿਦਅਰਥਣ ਆਸਥਾ ਨੇ ਆਪਣਾ ਨਾਂ ਦਰਜ ਕਰਵਾਇਆ। ਤੀਜਾ ਅਤੇ ਫਾਈਨਲ ਰਾਉਂਡ 16 ਅਕਤੂਬਰ ਨੂੰ ਕਰਵਾਇਆ ਜਵੇਗਾ।ਇਥੇ ਇਹ ਦੱਸਣਯੋਗ ਹੈ ਕਿ ਦੂਸਰੇ ਰਾਉੇਂਡ ਵਿੱਚ ਇਸ ਸਕੂਲ ਦੀ ਵਿਦਿਆਰਥਣ ਆਸਥ ਨੇ ਇਹਨਾਂ ਅੱਠ ਵਿਦਿਆਰਥੀਆਂ     ਵਿੱਚ ਆਪਣਾ ਨਾਂ ਦਰਜ ਕਰਵਾ ਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਚਮਕਾਇਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੇ ਦੱਸਿਆ ਕਿ ਪਹਿਲੇ ਅੱਠ ਵਿਦਿਆਰਥੀਆਂ   ਵਿੱਚ ਸਕੂਲ ਦੇ ਬੱਚੇ ਦਾ ਨਾਂ ਆਉਣਾ ਬੜੇ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਆਸਥਾ ਨੂੰ ਫਾਈਨਲ ਰਾਉਂਡ ਵਿੱਚ ਪੁੱਜਣ ਤੇ ਵਧਾਈ ਦਿੱਤੀ ਅਤੇ ਫਸਟ ਅਉਣ ਦੀ ਕਾਮਨਾ ਵੀ ਕੀਤੀ।ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ, ਡਾਇਰੈਕਟਰ ਰਾਜੀਵ ਸੱਗੜ ਵੀ ਹਾਜਰ ਸਨ।

ਗ੍ਰੰਥੀ ਸਭਾ ਵੱਲੋਂ ਸੁਰਿੰਦਰਪਾਲ ਸਿੰਘ  ਹਵਾਸ ਨੂੰ ਥਾਪਿਆ ਲੁਧਿਆਣਾ ਜਿਲ੍ਹੇ ਦਾ ਪ੍ਰਧਾਨ 

ਤਨ ਮਨ ਨਾਲ ਗ੍ਰੰਥੀ ਅਤੇ ਪਾਠੀ ਸਿੰਘਾ ਦ‍ਾ ਸਹਿਯੋਗ ਕਰਾਗਾ - ਹਵਾਸ 

ਜਗਰਾਉਂ  7 ਅਕਤੂਬਰ  (ਜਸਮੇਲ ਗ਼ਾਲਿਬ )  ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਪੰਜਾਬ ਦੀ ਨਗਰ ਹਵਾਸ ਗੁਰਦੁਆਰਾ ਸਿੰਘ ਸਭਾ ਜਿਲ੍ਹਾ ਲੁਧਿਆਣਾ ਵਿਖੇ ਕੱਲ ਵਿਸ਼ੇਸ ਤੌਰ ਮੀਟਿੰਗ ਹੋਈ ਜਿਸ ਵਿੱਚ ਬੇਅੰਤ ਗ੍ਰੰਥੀ ਸਿੰਘਾ ਅਤੇ ਪਾਠੀ ਸਿੰਘਾ ਨੇ ਹਾਜਰੀ ਭਰੀ ਅਤੇ ਲੁਧਿਆਣਾ ਜਿਲ੍ਹੇ ਵਿੱਚ ਆ ਰਹੀਆ ਮੁਸ਼ਕਲਾ ਨੂੰ ਸਭਾ ਦੇ ਮੈਬਰਾ ਨੇ ਵਿਚਾਰਦੇ ਹੋਏ ਸਭਾ ਦੇ ਮੁੱਖ ਸੇਵਾਦਾਰ ਭਾਈ ਸਰਦੂਲ ਸਿੰਘ ਚੀਮਾਂ ਨੇ ਦੱਸਿਆ ਕਿ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਡਾ ਹਾਨੀ ਵਿੱਚ ਜਾਣ ਦ‍ਾ ਇਹੀ ਖਾਸ ਕਾਰਨ ਹੈ ਕਿ ਜਦੋ ਸਾਨੂੰ ਮੁਸ਼ਕਲ ਪੈਂਦੀ ਉਦੋ ਇੱਕ ਦੂਜੇ ਨੂੰ ਅਵਾਜਾ ਮਾਰਦੇ ਹਾਂ ਪਹਿਲਾ ਅਸੀ ਪਰਵਾਹ ਨਹੀ ਕਰਦੇ  ਬਾਬਾ ਬੁੱਢਾ ਜੀ ਸ੍ਰੋਮਣੀ ਗ੍ਰੰਥੀ ਸਭਾ ਪੰਜਾਬ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਅਤੇ ਇਹ ਸਭਾ ਤੁਹਾਡੀ ਆਪਣੀ ਸਭਾ ਹੈ। 
ਲੁਧਿਆਣਾ ਜਿਲ੍ਹੇ ਦੇ ਅਨੇਕ ਮੁੱਦਿਆ ਨੂੰ ਵਿਚਾਰਨ ਉਪਰੰਤ ਸਭਾ ਦੇ ਮੁੱਖ ਮੈਬਰਾਂ ਦੀ ਸਹਿਮਤੀ ਨਾਲ ਭਾਈ ਸੁਰਿੰਦਰਪਾਲ ਸਿੰਘ ਹਵਾਸ ਨੂੰ ਲੁਧਿਆਣਾ ਜਿਲ੍ਹੇ ਦਾ ਪ੍ਰਧਾਨ ਥਾਪਿਆ ਗਿਆ ਹੈ ਅਤੇ ਅੱਜ ਤੋ ਇਹਨਾ ਨੂੰ ਪੂਰੇ ਅਧਿਕਾਰ ਦਿੱਤੇ ਜਾਦੇ ਹਨ ਕਿ ਇਹ ਆਪਣੇ ਹਮ ਖਿਆਲੀ ਸਿੰਘਾਂ ਨੂੰ ਨਾਲ ਲੈ ਕੇ ਲੁਧਿਆਣਾ ਜਿਲ੍ਹੇ ਵਿੱਚ ਅਹੁਦੇਦਾਰਾ ਦੀ ਚੋਣ ਕਰਕੇ ਸਭਾ ਦੇ ਕਾਰਜ ਕਰ ਸਕਣ। ਆਸ ਹੈ ਕਿ ਇਹ ਵੀਰ ਤਨ ਮਨ ਨਾਲ ਗੁਰੂ ਕੇ ਵਜੀਰਾ ਲਈ ਬਿਨਾਂ ਸੁਆਰਥ ਦਿਨ ਰਾਤ ਮਿਹਨਤ ਕਰਕੇ ਸਭਾ ਦੇ ਸੁਪਨੇ ਨੂੰ ਹਕੀਕਤ ਚ ਬਦਲੇਗਾ। ਨਾਲ ਹੀ  ਭਾਈ ਸੁਰਿੰਦਰਪਾਲ ਸਿੰਘ ਹਵਾਸ ਨੂੰ ਸਿਰਪਾਉ ਦੀ ਬਖਸ਼ਿਸ਼ ਬਆਦ ਜੈਕਾਰਿਆ ਦੀ ਗੂਜ ਵਿੱਚ ਸਮੂਹ ਸੰਗਤਾ ਨੇ ਪ੍ਰਵਾਨਗੀ ਦਿੱਤੀ। ਵਿਚਾਰਾ ਨੂੰ ਅੱਗੇ ਵਧਾਉਦੇ ਹੋਏ ਭਾਈ ਸੁਰਿੰਦਰਪਾਲ ਸਿੰਘ ਹਵਾਸ ਨੇ ਦੱਸਿਆ ਦਾਸ ਤੇ ਗੁਰੂ ਸਾਹਿਬ ਕਿਰਪਾ ਕਰਨ ਅਤੇ ਸਭਾ ਦੀ ਹਾਈ ਕਮਾਡ ਦੇ ਸਹਿਯੋਗ ਨਾਲ ਕਿਸੇ ਵੀ ਗ੍ਰੰਥੀ ਅਤੇ ਪਾਠੀ ਦੇ ਚਿਹਰੇ ਤੇ ਨਿਰਾਜਗੀ ਨਹੀ ਆਉਣ ਦਵਾਗੇ। ਲੁਧਿਆਣਾ ਜਿਲ੍ਹੇ ਦਾ ਹਰ ਗ੍ਰੰਥੀ,ਪਾਠੀ,ਰਾਗੀ, ਢਾਡੀ,ਪ੍ਰਚਾਰਕ, ਕਵੀਸ਼ਰ ਤੇ ਸੇਵਾਦਾਰ ਸਭਾ ਨਾਲ ਜੁੜੇ। ਸਭਾ ਨਾਲ ਸਬੰਧਤ ਸਮੂਹ ਸਹੂਲਤਾਂ ਆਪ ਜੀ ਨੂੰ ਨਿਸ਼ਕਾਮ ਦਿੱਤੀਆਂ ਜਾਣਗੀਆਂ । 
ਸਭਾ ਦੇ ਮੀਤ ਸੇਵਾਦਾਰ ਭਾਈ ਬਲਦੇਵ ਸਿੰਘ ਸਮਰਾ ਨੇ  ਗੁਰੂ ਸਾਹਿਬ ਦੇ ਚਰਨਾ ਚ ਅਰਦ‍ਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਸੁਕਰਾਨਾ ਕੀਤਾ । 
ਇਸ ਮੋਕੇ ਭਾਈ ਨਿਰਭੈ ਸਿੰਘ ਭਾਈ ‍ਅੰਗਰੇਜ ਸਿੰਘ  ਤੂਤ ਭਾਈ ਜਸਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਮਹਿਤਾ ਭਾਈ ਪਰਮਜੀਤ ਸਿੰਘ ਭਾਈ ਖਜਾਨ ਸਿੰਘ  ਸੁਖਰਾਜ ਸਿੰਘ ਭਾਈ ਮਨਜੀਤ ਸਿੰਘ ਗਿਆਨੀ ਰਣਜੀਤ ਸਿੰਘ ਮੱਦੋਕੇ ਭਾਈ ਜੁਗਿੰਦਰ ਸਿੰਘ ਸੰਧੂ ਹਾਸ ਕਲਾ ਗਿਆਨੀ ਸਵਰਨ ਸਿੰਘ ਬਿੱਲੋ ਗਿਆਨੀ ਗੁਰਮੀਤ ਸਿੰਘ ਲੁਧਿਆਣਾ ਵਾਲੇ ਆਦਿ ਹੋਰ ਸਿੰਘ ਹਾਜਰ ਸਨ

372 ਵੇ ਦਿਨ ਚ ਦਾਖਲ ਹੋਇਆ ਕਿਸਾਨ ਸੰਘਰਸ਼ ਮੋਰਚਾ ਰੇਲਵੇ ਫਾਟਕ ਜਗਰਾਉਂ ਦਾ ,ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ

ਜਗਰਾਉਂ (ਜਸਮੇਲ ਗ਼ਾਲਬ )372 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓ ਕਿਸਾਨ ਸੰਘਰਸ਼ ਮੋਰਚੇ ਚ ਅਜ ਇਲਾਕੇ ਭਰ ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਭਾਰੀ ਗਿਣਤੀ ਚ ਇਕੱਤਰ ਹੋਏ।  ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕਤਰ ਹੋਏ ਕਿਸਾਨਾਂ ਨੇ ਸੂਬੇ ਭਰ ਚ ਤੇ ਇਲਾਕੇ ਚ ਰਸਾਇਣਕ ਖਾਦ ਯੂਰੀਆ ਅਤੇ ਡੀ ਏ ਪੀ ਦੀ ਕਿੱਲਤ ਖਿਲਾਫ, ਖੇਤੀ ਮੋਟਰਾਂ ਤੇ ਲਗ ਰਹੇ ਬਿਜਲੀ ਕੱਟਾਂ ਖਿਲਾਫ ਸ਼ਹਿਰ ਭਰ ਚ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਐਸ ਡੀ ਐਮ ਜਗਰਾਓਂ ਨੂੰ ਸਮਸਿਆਵਾਂ ਦੇ ਹਲ ਲਈ ਮੰਗ ਪੱਤਰ ਦਿੱਤਾ। ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਹਾੜੀ ਦੀ ਬਿਜਾਈ ਲਈ ਪੇੰਡੂ ਸਹਿਕਾਰੀ ਸੁਸਾਇਟੀਆਂ ਚ ਖਾਦ ਦੀ ਸਪਲਾਈ ਅਜੇ ਤਕ ਨਾ ਪੰਹੁਚਣ ਕਾਰਣ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਇਸ ਨਾਲ ਹਾੜੀ ਦੀ ਬਿਜਾਈ ਪਿੱਛੇ  ਪਵੇਗੀ ਤੇ ਪਛੇਤੀ ਫਸਲ ਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਵੇਗਾ।ਉਨਾਂ।ਕਿਹਾ ਕਿ ਨਿਜੀ ਖਾਦ ਡੀਲਰਾਂ ਨੂੰ ਕਿਸਾਨਾਂ ਤੇ ਖਾਦ ਖਰੀਦਣ ਸਮੇਂ ਹੋਰ ਵਾਧੂ ਸਮਾਨ ਮੜਣ ਤੋ ਰੋਕਿਆ ਜਾਵੇ।ਸਰਕਾਰੀ ਛੁੱਟੀ ਦੇ ਚਲਦਿਆਂ ਇਸ ਸਮੇਂ ਮੋਕੇ ਤੇ ਪੰਹੁਚੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਅਤੇ ਖੇਤੀ ਬਾੜੀ ਅਫਸਰ ਗੁਰਦੀਪ ਸਿੰਘ ਨੇ ਮੰਗ ਪੱਤਰ ਹਾਸਲ ਕੀਤਾ।ਸਮਸਿਆ ਦੇ ਹੱਲ  ਲਈ ਕਲ ਸ਼ਾਮ ਚਾਰ ਵਜੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਅਤੇ ਖਾਦ ਡੀਲਰਾਂ ਸਮੇਤ ਕਿਸਾਨ ਜਥੇਬੰਦੀ ਦੀ ਸਾਂਝੀ ਮੀਟਿੰਗ ਐਸ ਡੀ ਐਮ ਦਫਤਰ ਚ ਬੁਲਾਈ ਗਈ ਹੈ।ਓਪਰੰਤ ਮੁਜਾਹਰਾ ਕਾਰੀਆਂ ਨੇ ਸਿੱਧਵਾਂਬੇਟ ਰੋਡ ਤੇ ਬਿਜਲੀ ਗਰਿੱਡ ਮੂਹਰੇ ਵੀ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ।ਇਸ ਸਮੇਂ ਬੋਲਦਿਆਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਝੋਨੇ ਨੂੰ ਆਖਰੀ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਮੋਟਰਾਂ ਤੇ ਲਾਏ ਜਾ ਰਹੇ ਪਾਵਰਕੱਟ ਖਤਮ ਕਰਨ ਤੇ ਨਿਰਵਿਘਨ ਦਸ ਘੰਟੇ ਸਪਲਾਈ ਜਾਰੀ ਰੱਖਣ ਦੀ ਮੰਗ ਕੀਤੀ।ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਕ ਪਾਸੇ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਜਿੰਦਗੀ ਮੋਤ ਦੀ ਲੜਾਈ ਲੜ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦੰਭ ਕਰਦੀ ਕਾਂਗਰਸ ਖੁੱਸੀ ਭਲ ਬਹਾਲ ਕਰਾਉਣ ਲਈ ਤਾਂ ਤਰਲੋਮੱਛੀ ਹੋ ਰਹੀ ਹੈ ਪਰ ਕਿਸਾਨਾਂ ਨੂੰ ਦਰਪੇਸ਼ ਖਾਦ ਤੇ ਬਿਜਲੀ ਸੰਕਟ ਦੇ ਹੱਲ ਲਈ ਕੋਈ ਸਰੋਕਾਰ ਨਹੀ  ਹੈ। ਅਖੇ ਖਾਦ ਤੇ ਕੋਇਲੇ ਦੀ ਪਿਛੋ ਹੀ ਸ਼ਾਰਟੇਜ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਤਪੀ ਪਈ ਕਿਸਾਨੀ ਨੂੰ ਤੜਪਾਉਣ ਦੇ ਮਾੜੇ ਨਤੀਜੇ ਸਾਹਮਣੇ ਆਉਣਗੇ।ਇਸ ਸਮੇਂ ਮਾਲਵੇ ਖਿੱਤੇ ਚ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੇ ਨੁਕਸਾਨ ਦੀ ਪੂਰਤੀ ਲਈ ਚਲ ਰਹੇ ਕਿਸਾਨ ਸੰਘਰਸ਼ ਦੀ ਹਿਮਾਇਤ ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਕੱਤਰ ਤਰਸੇਮ ਸਿੰਘ ਬਸੂਵਾਲ,ਰਾਮ ਸਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਜੇਕਰ ਇਕ ਦੋ ਦਿਨ ਚ ਇਹ ਮਸਲੇ ਹੱਲ ਨਾ ਹੋਏ ਤਾਂ ਕਿਸਾਨ ਸੰਘਰਸ਼ ਤੇਜ ਕੀਤਾ ਜਾਵੇਗਾ।ਕਿਸਾਨਾਂ ਨੇਇਨਾਂ।ਮੰਗਾਂ ਨੂੰ ਲੈ ਕੇ ਪੂਰੇ ਸ਼ਹਿਰ ਦਾ ਚੱਕਰ ਲਗਾਇਆ।

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਅਗਰਸੇਨ ਜੈਯੰਤੀ ਮਨਾਈ ਗਈ

ਜਗਰਾਉਂ (ਅਮਿਤ ਖੰਨਾ, ਪੱਪੂ  )ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ,ਜਿੱਥੇ ਕਿ ਿਿਵਦਆਰਥੀਆਂ ਨੂੰ ਸਾਰੇ ਹੀ ਧਰਮਾਂ ਦੇ ਮਹੱਤਵਪੂਰਨ ਦਿਨਾਂ ਅਤੇ ਤਿਉਹਾਰਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਸੇ ਲੜੀ ਦੇ ਚਲਦਿਆਂ ਅਗਰਸੇਨ ਜੈਯੰਤੀ ਮਨਾਈ ਗਈ। ਅਧਿਆਪਕਾਂ ਵੱਲੋਂ ਇਸ ਮਹਾਨ ਮਹਾਂਭਾਰਤੀਏ ਰਾਜੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਅਗਰਵਾਲ ਵੰਸ਼ ਦੀ ਸਥਾਪਨਾ ਕੀਤੀ। ਨਰਾਤੇ ਦੇ ਪਹਿਲੇ ਦਿਨ ਅਗਰਸੇਨ ਜੈਯੰਤੀ ਮਨਾਈ ਜਾਂਦੀ ਹੈ। ਇਸ ਦਿਨ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਂਦੀਆਂ ਹਨ। 1976 ਵਿਚ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿਚ ਇਕ ਡਾਕ-ਟਿਕਟ ਜਾਰੀ ਕੀਤਾ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਅਜਿਹੇ ਮਹਾਨ ਵਿਅਕਤੀ ਨੂੰ ਯਾਦ ਕਰਕੇ ਅਗਲੀ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਬਣਾਉਣ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਉਹਨਾਂ ਬੱਚਿਆਂ ਵਿਚ ਇਸ ਵਿਸ਼ੇ ਤੇ ਹੋਈ ਡੀਬੇਟ ਦੀ ਵੀ ਸ਼ਲਾਘਾ ਕੀਤੀ ਅਤੇ ਹਰ ਬੱਚੇ ਨੂੰ ਮਹਾਨ ਕਾਰਜ ਕਰਕੇ ਉੱਚ ਪਦਵੀਆਂ ਤੇ ਪਹੁੰਚ ਕੇ ਆਪਣੇ ਦੇਸ਼ ਅਤੇ ਕੌਮ ਲਈ ਕੰਮ ਕਰਨ ਨੂੰ ਜ਼ਿੰਦਗੀ ਦਾ ਅਸਲੀ ਟੀਚਾ ਦੱਸਿਆ। ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸਨਮਤੀ ਵਿਮਲ ਜੈਨ ਸਕੂਲ ਦੇ ਨਵੇਂ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ  

ਮੈਡਮ ਸ਼ਸ਼ੀ ਜੈਨ ਸਕੂਲ ਦੇ ਬਣੇ ਡਾਇਰੈਕਟਰ 
 ਜਗਰਾਉਂ (ਅਮਿਤ ਖੰਨਾ, ਪੱਪੂ  ):ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਕ੍ਰਿਪਾ ਅਤੇ ਸ੍ਰੀ ਵਿਮਲ ਮੁਨੀ ਜੀ ਦੇ ਆਸ਼ੀਰਵਾਦ ਨਾਲ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਪਬਲਿਕ  ਵਿੱਚ ਪ੍ਰਿੰਸੀਪਲ ਮੈਡਮ ਸ੍ਰੀਮਤੀ  ਸੁਪ੍ਰਿਆ ਖੁਰਾਨਾ  ਨੀਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ  ਇਸ ਦੇ ਨਾਲ ਹੀ ਸਾਬਕਾ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ  ਨੂੰ ਡਾਇਰੈਕਟਰ ਬਣਾਇਆ ਗਿਆ  ਸਕੂਲ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੀ ਰਮੇਸ਼ ਜੈਨ,  ਉਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਵੀਰ ਜੈਨ, ਮੈਨੇਜਰ ਰਾਕੇਸ਼ ਜੈਨ, ਜੁਆਇੰਟ ਸੈਕਟਰੀ ਵਰਿੰਦਰ ਜੈਨ , ਮੈਡਮ ਸ਼ੁਭ ਜੈਨ, ਚੰਦਰ ਪ੍ਰਭਾ ਨੇ ਸਮੂਹ ਸਟਾਫ ਦੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਵਧਾਈ ਦਿੱਤੀ  ਇਸ ਅਫ਼ਸਰ ਪਰ ਸ੍ਰੀ ਰੂਪ  ਸ਼ੁਭ ਸਾਧਨਾ ਸਥਲ ਤੋਂ ਮਹਾਂ ਸਾਧਵੀ ਸ਼੍ਰੀ ਸੁਨੀਤਾ ਜੀ ਮਹਾਰਾਜ ਨੇ ਮੰਗਲ ਪਾਠ ਸੁਣਾਇਆ ਅਤੇ ਸਕੂਲ ਤਰੱਕੀ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ

ਐੱਸਪੀ ਅਪਰੇਸ਼ਨ ਅਤੇ ਕ੍ਰਾਈਮ ਅਗੇਂਸਟ ਵੂਮੈਨ ਗੁਰਮੀਤ ਕੌਰ ਜਗਰਾਉਂ ਨਾਲ ਵਿਸ਼ੇਸ਼ ਗੱਲਬਾਤ

ਮਿਲੋ, ਐੱਸਪੀ ਆਪਰੇਸ਼ਨ ਅਤੇ ਕ੍ਰਾਈਮ ਅਗੇਂਸਟ ਵੂਮੈਨ ਗੁਰਮੀਤ ਕੌਰ ਜਗਰਾਉਂ ਚ ਤਾਇਨਾਤ, ਪਿੰਡ ਛੱਡਣ ਤੋਂ ਬਾਅਦ ਫੁਟਬਾਲ ਖੇਡਦੀ ਸੀ; ਅੰਤਰਰਾਸ਼ਟਰੀ ਪਧਰ ਤੇ ਕਮਾਇਆ ਨਾਂ
 ਜਗਰਾਉਂ (ਅਮਿਤ ਖੰਨਾ, ਪੱਪੂ  ):ਲੋਕਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਤੇ ਬੇਸ਼ੱਕ ਆਧੁਨਿਕਤਾ ਦਾ ਰੰਗ-ਚੜ੍ਹ ਗਿਆ ਹੈ ਪਰ ਸੋਚ ਹੁਣ ਵੀ ਪੁਰਾਣੀ ਹੈ। ਮਾਪੇ ਆਪਣੀਆਂ ਧੀਆਂ ਨੂੰ ਘਰੋਂ ਬਾਹਰ ਭੇਜਣ ਤੋਂ ਝਿਜਕਦੇ ਹਨ। ਅਜਿਹੀ ਸਥਿਤੀ ਵਿਚ, ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਅਸਮਰੱਥ ਹੈ। ਜ਼ਿੰਦਗੀ ਵਿਚ ਧੀਆਂ ਦੀ ਪਰਵਰਿਸ਼ ਲਈ ਮਾਪਿਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤੇ ਧੀਆਂ ਨੂੰ ਮੌਕੇ ਦੇਣੇ ਪੈਣਗੇ। ਇਹ ਕਹਿਣਾ ਹੈ ਕ੍ਰਾਈਮ ਅਗੇਂਸਟ ਵੂਮੈਨ ਤੇ ਜ਼ਿਲ੍ਹਾ ਕਮਿਿਨਟੀ ਅਫਸਰ ਐੱਸਪੀ ਗੁਰਮੀਤ ਕੌਰ ਦਾ।ਗੁਰਮੀਤ ਦਾ ਕਹਿਣਾ ਹੈ ਕਿ ਉਸ ਦਾ ਬਚਪਨ ਲੁਧਿਆਣਾ ਦੇ ਪਿੰਡ ਬੁਟਾਰੀ ਵਿਚ ਬੀਤਿਆ। ਉਸ ਨੇ ਲਾਇਲਪੁਰ ਖਾਲਸਾ ਸਕੂਲ ਵਿਚ ਪੜ੍ਹਦਿਆਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਐੱਚਐੱਮਵੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਲਈ ਜਲੰਧਰ ਆਈ। ਇਸ ਦੌਰਾਨ, ਉਨ੍ਹਾਂ ਨੇ ਬਹੁਤ ਸਾਰੇ ਫੁੱਟਬਾਲ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ। ਆਲ ਇੰਡੀਆ ਯੂਨੀਵਰਸਿਟੀ ਗੋਲਡ ਮੈਡਲ, ਨੈਸ਼ਨਲ ਜੂਨੀਅਰ ਅਤੇ ਸੀਨੀਅਰ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ, 1997 ਵਿਚ ਜਰਮਨੀ ਵਿਚ ਅੰਤਰਰਾਸ਼ਟਰੀ ਪੱਧਰ ਤੇ ਟੀਮ ਇੰਡੀਆ ਲਈ ਸਿਖਲਾਈ ਪ੍ਰਾਪਤ ਕੀਤੀ। ਚੀਨ ਵਿਚ ਆਯੋਜਿਤ 11 ਵੀਂ ਏਸ਼ੀਅਨ ਚੈਂਪੀਅਨਸ਼ਿਪ, 1998 ਵਿਚ ਬੈਂਕਾਕ ਵਿਚ 11 ਵੀਂ ਏਸ਼ੀਆਈ ਖੇਡਾਂ, 1999 ਵਿਚ 12 ਵੀਂ ਏਸ਼ੀਆਈ ਚੈਂਪੀਅਨਸ਼ਿਪ ਤੇ 2000 ਵਿਚ 13 ਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਫੁੱਟਬਾਲ ਖੇਡਿਆ। ਉਹ ਪੰਜਾਬ ਦੀ ਇਕਲੌਤੀ ਮਹਿਲਾ ਫੁੱਟਬਾਲ ਖਿਡਾਰੀ ਸੀ ਜਿਸ ਨੇ ਇਨ੍ਹਾਂ ਟੂਰਨਾਮੈਂਟਾਂ ਵਿਚ ਹਿੱਸਾ ਲਿਆ।
ਸਾਲ 2001 ਵਿਚ ਬਣੀ ਪੰਜਾਬ ਪੁਲਿਸ ਵਿਚ ਇੰਸਪੈਕਟਰ
ਗੁਰਮੀਤ ਕੌਰ ਨੂੰ ਸਾਲ 2001 ਵਿਚ ਆਊਟ ਸਟੈਂਡਿੰਗ ਸਪੋਰਟਸ ਪਰਸਨ ਇਨ ਪੰਜਾਬ ਵਜੋਂ ਚੁਣਿਆ ਗਿਆ ਤੇ ਪੁਲਿਸ ਵਿਭਾਗ ਵਿਚ ਇੱਕ ਇੰਸਪੈਕਟਰ ਵਜੋਂ ਸ਼ਾਮਲ ਹੋਇਆ। ਇਸ ਤੋਂ ਬਾਅਦ, ਉਸ ਨੇ ਐੱਸਐੱਚਓ, ਨਾਰਕੋਟਿਕਸ ਸੈੱਲ ਦੇ ਇੰਚਾਰਜ, ਏਸੀਪੀ ਕ੍ਰਾਈਮ ਲੁਧਿਆਣਾ, ਡੀਐੱਸਪੀ ਸਬ-ਡਿਵੀਜ਼ਨਲ, ਡੀਐਸਪੀ ਸਪੈਸ਼ਲ ਬ੍ਰਾਂਚ, ਐੱਸਪੀ ਹੈਡ ਕੁਆਰਟਰ, ਐੱਸਪੀ ਪੀਬੀਆਈ ਪੰਜਾਬ ਬਿਊਰੋ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਇਸ ਵੇਲੇ ਜਗਰਾਉਂ ਵਿਚ ਐੱਸਪੀ ਅਪਰੇਸ਼ਨ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਸਾਲ 2006 ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ, ਰਾਣੀ ਝਾਂਸੀ ਅਵਾਰਡ, ਕਿਰਨ ਬੇਦੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ 

ਜਗਰਾਉਂ (ਅਮਿਤ ਖੰਨਾ, ਪੱਪੂ  )ਜਗਰਾਉਂ ਦੇ ਰੇਲਵੇ ਪੁਲ ਤੇ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਰੇਲਵੇ ਪੁਲ ਤੇ ਜਾ ਰਹੀ ਐਕਟਿਵਾ ਚ ਪਿੱਛਿਓਂ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਟਕਰਾ ਗਿਆ ।ਇਸ ਟੱਕਰ ਦੇ ਨਾਲ ਹੀ ਮੋਟਰਸਾਈਕਲ ਚਲਾ ਰਹੇ ਚਾਲਕ ਦੇ ਸਾਹਮਣਿਓਂ ਆ ਰਹੇ ਟੈਂਪੂ ਦੀ ਲਪੇਟ ਵਿੱਚ ਆ ਜਾਣ ਕਾਰਨ ਮੌਤ ਹੋ ਗਈ , ਜਦਕਿ ਐਕਟਿਵਾ ਸਵਾਰ ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ । ਮ੍ਰਿਤਕ ਨਿਰਭੈ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਮਗਡ਼੍ਹ ਭੁੱਲਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੁਲਸ ਨੇ ਕਬਜ਼ੇ ਵਿਚ ਲੈ ਲਿਆ, ਜਦਕਿ ਜ਼ਖਮੀ ਦਿਲਬਾਗ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਜਗਰਾਉਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ

ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਦਫ਼ਤਰਾਂ ਚ ਦਸਤਕ ਦਿੱਤੀ

ਜਗਰਾਉਂ (ਅਮਿਤ ਖੰਨਾ, ਪੱਪੂ  ):ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਹੈ। ਇਸੇ ਸੂਹ ਤੇ ਅੱਜ ਜਗਰਾਓਂ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਨੇ ਇਨ੍ਹਾਂ ਦਲਾਲਾਂ ਦੇ ਦਫ਼ਤਰਾਂ ਚ ਦਸਤਕ ਦਿੱਤੀ। ਪ੍ਰਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਫੂਡ ਸਪਲਾਈ ਵਿਭਾਗ ਦੀ ਖੁਫੀਆ ਰਿਪੋਰਟ ਅਨੁਸਾਰ ਜਗਰਾਓਂ ਦੇ 5 ਦਲਾਲਾਂ ਵੱਲੋਂ ਸੂਬੇ ਦੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਆਪਣੀ ਟੀਮ ਨਾਲ ਮਿਲ ਕੇ ਵੇਚਦੇ ਆ ਰਹੇ ਹਨ। ਇਨ੍ਹਾਂ ਦਲਾਲਾਂ ਤੇ ਵਿਭਾਗਾਂ ਨੂੰ ਚਾਹੇ ਪੂਰੀ ਸੂਹ ਹੈ ਪਰ ਕੋਈ ਸਬੂਤ ਨਾ ਹੋਣ ਕਾਰਨ ਕਾਰਵਾਈ ਦੀ ਥਾਂ ਅੱਜ ਏਡੀਸੀ ਨਯਨ ਜੱਸਲ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਐੱਸਐੱਚਓ ਕਮਲਦੀਪ ਕੌਰ ਅਤੇ ਏਐੱਫਐੱਸਓ ਬੇਅੰਤ ਸਿੰਘ ਦੀ ਟੀਮ ਨੇ ਇਨ੍ਹਾਂ ਦਲਾਲਾਂ ਦੇ ਦਫ਼ਤਰਾਂ ਵਿਚ ਦਸਤਕ ਦਿੰਦਿਆਂ ਪੁੱਛ ਪੜਤਾਲ ਕੀਤੀ। ਇਸ ਪੁੱਛ ਪੜਤਾਲ ਵਿਚ ਇਨ੍ਹਾਂ ਦਲਾਲਾਂ ਨੇ ਖੁਦ ਨੂੰ ਦੁੱਧ ਦੇ ਧੋਤਿਆਂ ਦੱਸਦਿਆਂ ਦੋ ਨੰਬਰ ਦੇ ਝੋਨੇ ਦੇ ਧੰਦੇ ਤੋਂ ਤੋਬਾ ਕੀਤੀ। ਇਸ 'ਤੇ ਟੀਮ ਨੇ ਸਰਕਾਰ ਦੇ ਹੁਕਮਾਂ ਅਨੁਸਾਰ ਉਕਤ ਸਾਰਿਆਂ ਨੂੰ ਦੋ ਨੰਬਰ ਦੇ ਝੋਨੇ ਦੀ ਖਰੀਦ ਅਤੇ ਵੇਚਣ ਦੇ ਮਾਮਲੇ ਵਿਚ ਸਖਤ ਕਾਰਵਾਈ ਦਾ ਪਾਠ ਪੜ੍ਹਾਉਂਦਿਆਂ ਇਹ ਕੰਮ ਨਾ ਕਰਨ ਸਬੰਧੀ ਲਿਖਤੀ ਵੀ ਲਿਆ। ਜਗਰਾਓਂ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਵੱਲੋਂ ਦਲਾਲਾਂ ਦੇ ਦਫ਼ਤਰਾਂ ਚ ਦਸਤਕ ਦੇ ਨਾਲ ਹੀ ਝੋਨੇ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਭਾਜੜ ਪਈ ਰਹੀ। ਦਿਨ ਭਰ ਇਸ ਟੀਮ ਦੀ ਦਸਤਕ ਦੀ ਚਰਚਾ ਬਣੀ ਰਹੀ।

ਤਿੰਨ ਪੇਟੀਆਂ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ 

ਜਗਰਾਓਂ 7 ਅਕਤੂਬਰ (ਅਮਿਤ ਖੰਨਾ):ਜਗਰਾਉਂ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਪੇਟੀਆਂ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ੍ਟ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐੱਸ.ਐੱਸ.ਪੀ. ਗੁਰਦਿਆਲ ਸਿੰਘ ਅਤੇ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਦੀ ਰਹਿਨੁਮਈ ਹੇਠ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਥਾਂ-ਥਾਂ ਤੋਂ ਡਰੱਗ ਸਮੱਗਲਰਾਂ ਨੂੰ ਕਾਬੂ ਕੀਤਾ ਜਾ ਰਿਹਾ ੍ਟ ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਦਰਸ਼ਨ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਅਲੀਗੜ੍ਹ ਤੋਂ ਕੋਠੇ ਖੰਜੂਰਾ ਸੜਕ ਤੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਸਵਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਆਵਿਆ ਜਗਰਾਉਂ ਨੂੰ ਕਾਬੂ ਕੀਤਾ, ਜਿਸ ਪਾਸੋਂ ਦੋ ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ ਕੀਤੀ ੍ਟ ਇਸੇ ਦੌਰਾਨ ਹੀ ਪੁਲਿਸ ਚੌਂਕੀ ਦੇ ਇੰਚਾਰਜ ਅਮਰਜੀਤ ਸਿੰਘ ਵਲੋਂ ਮਨਪ੍ਰੀਤ ਸਿੰਘ ਮੰਨਾ ਪੁੱਤਰ ਸਤਪਾਲ ਸਿੰਘ ਵਾਸੀ ਕੱਚਾ ਕਿਲਾ ਜਗਰਾਉਂ ਨੂੰ ਕਾਬੂ ਕਰਕੇ ਉਸ ਦੇ ਘਰੋਂ 26 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ ਕੀਤੀ ਹੈ ੍ਟ ਪੁਲਿਸ ਅਨੁਸਾਰ ਮੰਨਾ ਦਾ ਇਕ ਹੋਰ ਸਾਥੀ ਅਵਨੀਤ ਸਿੰਘ ਲੱਡੂ ਮੌਕੇ ਤੋਂ ਫਰਾਰ ਹੋ ਗਿਆ ੍ਟ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਮੁਕੱਦਮੇ ਦਰਜ ਕੀਤੇ ਗਏ ਹਨ