You are here

ਲੁਧਿਆਣਾ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ  ਰੰਗ ਭਰੋ ਅਤੇ ਅੰਗੂਠਾ ਚਿੱਤਰਕਲਾ ਮੁਕਾਬਲੇ ਕਰਵਾਏ

ਜਗਰਾਓਂ 19 ਅਕਤੂਬਰ (ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ  ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੇ ਕੁਸ਼ਲ ਮਾਰਗ ਦਰਸ਼ਨ ਵਿੱਚ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਲਾ ਦੇ ਪ੍ਰਤੀ ਰੁਚੀ ਜਾਗ੍ਰਿਤ ਕਰਨ ਦੇ ਲਈ ਸਮੇਂ ਸਮੇਂ  ਤੇ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਨਰਸਰੀ ਕੇਜੀ ਵਿਭਾਗ ਦੇ ਬੱਚਿਆਂ ਨੇ ਰੰਗ ਭਰੋ ਅਤੇ ਅੰਗੂਠਾ ਚਿੱਤਰਕਲਾ ਦੁਆਰਾ ਸਾਰਿਆਂ ਨੂੰ ਆਕਰਸ਼ਿਤ ਕੀਤਾ  ਇਸ ਪ੍ਰਤੀਯੋਗਤਾ ਵਿਚ ਨਰਸਰੀ ਲੋਟਸ ਤੇ ਦਲਜੀਤ ਸਿੰਘ ਅਤੇ ਨਰਸਰੀ ਲਿਲੀ ਦੇ ਜਸਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  ਹਲਕੀ ਜੀ ਰੋਜ਼ ਦੇ ਗੁਰਸ਼ਰਨ ਸਿੰਘ ਅਤੇ ਯੂ ਕੇ ਜੀ ਰੋਜ਼ ਦੇ ਅਭਿਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ  ਐੱਲ ਕੇਜੀ ਰੋਜ਼ ਦੇ ਮਨਕੀਰਤ ਸਿੰਘ ਅਤੇ ਯੂਕੇ ਜੀ ਲਿਲੀ ਤੇ ਹਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ  ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ  ਜੈਨ ਨੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਕਹਾਣੀ ਉਚਾਰਨ ਦੀ ਪ੍ਰਤੀਯੋਗਤਾ ਕਰਵਾਈ

ਜਗਰਾਓਂ 18 ਅਕਤੂਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਪੜ੍ਹਾਈ ਦੇ ਨਾਲ ਨਾਲ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੀ ਕਹਾਣੀ ਉਚਾਰਨ ਦੀ ਪ੍ਰਤੀਯੋਗਤਾ ਕਰਵਾਈ ਗਈ  ਜਿਸ ਵਿਚ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ ਬੱਚਿਆਂ ਨੇ ਬਹੁਤ ਸੁੰਦਰ ਹਾਵ ਭਾਵ ਅਤੇ ਕਹਾਣੀ ਦੇ ਮੁਤਾਬਕ ਚਾਟ ਆਦਿ ਬਣਾ ਕੇ ਸਿੱਖਿਆਦਾਇਕ ਕਹਾਣੀਆਂ ਸੁਣਾਈਆਂ  ਮੈਡਮ ਸੁਨੀਤਾ ਸ਼ਰਮਾ ਆਂਚਲ ਅਤੇ ਜਸਪ੍ਰੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ  ਇਨ੍ਹਾਂ ਵਿੱਚੋਂ ਪਹਿਲੀ ਜਮਾਤ ਦੀ ਗੁਰਨੂਰ ਕੌਰ ਨੇ ਪਹਿਲਾ ਸਥਾਨ  ਦ੍ਰਿਸ਼ਟੀ ਅਤੇ ਦੂਸਰੀ ਜਮਾਤ ਦੀ ਸਮਰੀਨ ਕੌਰ ਨੇ ਦੂਜਾ ਸਥਾਨ ਅਤੇ ਪਹਿਲੀ ਜਮਾਤ ਦੀ ਸ਼ੁਭਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ  ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ  ਜੈਨ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਬਹੁਤ ਪ੍ਰਸ਼ੰਸਾ ਕੀਤੀ  ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ

ਸ੍ਰੀ ਵੈਸ਼ਨੂੰ ਡਰਾਮਟਿਕ ਕਲੱਬ ਵਲੋਂ ਰਾਜ ਤਿਲਕ ਸਮਾਗਮ ਕਰਵਾਇਆ 

ਜਗਰਾਓਂ 18 ਅਕਤੂਬਰ (ਅਮਿਤ ਖੰਨਾ)  ਸ੍ਰੀ ਵੈਸ਼ਨੂੰ ਡਰਾਮਟਿਕ ਕਲੱਬ ਵੱਲੋਂ ਰਾਜ ਤਿਲਕ ਸਮਾਗਮ ਚੰਡੀਗੜ੍ਹ ਕਾਲੋਨੀ ਵਿਖੇ ਕਰਵਾਇਆ ਗਿਆ  ਜਿਸ ਚ ਸ੍ਰੀ ਰਾਮ ਚੰਦਰ ਲਕਸ਼ਮਣ ਅਤੇ ਭਾਰਤ ਦੀ ਪੂਜਾ ਕੀਤੀ ਗਈ  ਇਹ ਪੂਜਾ ਮੁੱਖ ਮਹਿਮਾਨ ਡਾ: ਨਰਿੰਦਰ ਸਿੰਘ ਬੀ ਕੇ ਗੈਸ ਵਾਲੇ  ਉਨ੍ਹਾਂ ਦੇ ਨਾਲ ਪੱਪੂ ਜੀ ਅਤੇ ਗੁਰਪ੍ਰੀਤ ਸਰਾਂ ਜੀ  ਨੇ ਕਰਵਾਈ  ਇਸ ਮੌਕੇ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਵੱਲੋਂ  ਕਲੱਬ ਦੇ ਮੈਂਬਰਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ  ਅਤੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਜ਼ਾਨਾ ਰਾਮਲੀਲਾ ਨਾਟਕ ਚੱਲਿਆ ਜਿਸ ਵਿੱਚ ਸ੍ਰੀ ਰਾਮ ਲਛਮਣ ਸੀਤਾ ਮਾਤਾ ਹਨੂੰਮਾਨ ਤੇ ਰਾਵਣ ਦੇ ਰੋਲ ਦੇ ਕੇ ਲੋਕਾਂ ਨੇ ਖੂਬ ਆਨੰਦ ਮਾਣਿਆ  ਇਸ ਮੌਕੇ ਅਜੇ ਸੋਨੀ  ਅਤੇ ਨਵੀਨ ਖੰਨਾ ਵਲੋਂ  ਭਗਤਾਂ ਨੂੰ ਭਜਨ ਸੁਣਾ ਕੇ ਖੂਬ ਨਿਹਾਲ ਕੀਤਾ  ਇਸ ਮੌਕੇ ਸਰਬਜੀਤ ਸਿੰਘ ਲੰਕਾ ,ਸੁਨੀਲ ਪਾਠਕ ,ਅਸ਼ਵਨੀ ਸ਼ਰਮਾ, ਅਸ਼ੋਕ ਕੁਮਾਰ ,ਸਤਪਾਲ ਭੱਟੀ ,ਮੱਖਣ ਲਾਲ, ਵਿਸ਼ਾਲ ਗੋਇਲ,  ਸੁਸ਼ੀਲ ਚੋਪੜਾ,  ਗੋਪੀ ਸ਼ਰਮਾ,  ਕੌਂਸਲਰ ਅਮਨ ਕਪੂਰ ਬੌਬੀ,  ਰਜਨੀਸ਼ ਬਾਂਸਲ, ਦਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ,  ਰਮਨ ਕੜਵਾਲ ,ਕੁਲਦੀਪ ਗਿੱਲ , ਸਪਨ ਕਪੂਰ  ਆਦਿ ਹਾਜ਼ਰ ਸਨ

ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ 

ਜਗਰਾਓਂ 18 ਅਕਤੂਬਰ (ਅਮਿਤ ਖੰਨਾ): ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ। ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਣੀ ਤੇ ਸੈਕਟਰੀ ਫਾਈਨਾਂਸ ਰਾਜਨ ਬਾਂਸਲ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਭਜਨਗੜ੍ਹ ਵਿਖੇ ਲਗਾਏ ਕੈਂਪ ਦਾ ਇੰਸਪੈਕਟਰ ਸਤਪਾਲ ਸਿੰਘ ਮੱਲ੍ਹੀ ਟ੍ਰੈਫਿਕ ਇੰਚਾਰਜ ਨੇ ਉਦਘਾਟਨ ਕੀਤਾ।ਇਸ ਮੌਕੇ ਪ੍ਰਧਾਨ ਹਨੀ ਨੇ ਦੱਸਿਆ ਇਸ ਕੈਂਪ ਦਾ ਸਾਰਾ ਖ਼ਰਚ ਜਸਬੀਰ ਸਿੰਘ ਔਲਖ ਕੈਨੇਡਾ ਤੇ ਮਨੀ ਔਲਖ ਕੈਨੇਡਾ ਨੇ ਵੱਲੋਂ ਭੇਜਿਆ ਗਿਆ। ਉਨ੍ਹਾਂ ਦੱਸਿਆ ਔਲਖ ਪਰਿਵਾਰ ਹਰੇਕ ਸਾਲ ਇਕ ਮਹੀਨੇ ਦੀ ਪੈਨਸ਼ਨ ਬਜ਼ੁਰਗਾਂ ਨੂੰ ਭੇਜਦਾ ਹੈ। ਉਨ੍ਹਾਂ ਦੱਸਿਆ ਕੈਂਪ ਚ 200 ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਡਾ. ਪ੍ਰਦੀਪ ਮਹਿੰਦਰਾ ਐੱਸਐੱਮਓ, ਡਾਕਟਰ ਧੀਰਜ ਸਿੰਗਲਾ, ਡਾ. ਸੰਗੀਨਾ ਗਰਗ ਤੇ ਗੁਰਦੁਆਰਾ ਭਜਨਗੜ੍ਹ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪੈਟਰਨ ਵਿਨੋਦ ਬਾਂਸਲ, ਵਾਈਸ ਪ੍ਰਧਾਨ ਪੋ੍. ਕਰਮ ਸਿੰਘ ਸੰਧੂ, ਮੁੱਖ ਸਲਾਹਕਾਰ ਬੀਕੇ ਗੋਇਲ, ਸਟੇਜ ਸੈਕਟਰੀ ਦਮਨਦੀਪ ਸਿੰਘ, ਜੁਆਇੰਟ ਸੈਕਟਰੀ ਰਜਨੀਸ਼ ਪਾਲ ਸਿੰਘ, ਜਸਪਾਲ ਸਿੰਘ, ਪਬਲਿਿਸਟੀ ਅਫ਼ਸਰ ਵਿੱਕੀ ਔਲਖ, ਰਿਪੋਰਟਿੰਗ ਅਫ਼ਸਰ ਹਰੀ ਓਮ ਵਰਮਾ ਤੇ ਅੱਛਰੂ ਸਿੰਗਲਾ ਆਦਿ ਹਾਜ਼ਰ ਸਨ।

ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਜਗਰਾਓਂ 18 ਅਕਤੂਬਰ (ਅਮਿਤ ਖੰਨਾ):ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਸਬੰਧੀ ਸੈਂਟਰਲ ਵਾਲਮੀਕਿ ਸਭਾ ਜਗਰਾਉਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੋਭਾ ਯਾਤਰਾ ਭਗਵਾਨ ਬਾਲਮੀਕਿ ਮੰਦਰ ਚੂੰਗੀ ਨੰਬਰ ਸੱਤ ਜਗਰਾਉਂ ਤੋਂ ਕੱਢੀ ਗਈ ਇਸ ਸੋਭਾ ਯਾਤਰਾ ਵਿਚ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਰਕਾਰ ਗੇਜਾ ਰਾਮ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਡਾਇਰੈਕਟਰ ਪ੍ਰਸ਼ੋਤਮ ਲਾਲ ਖ਼ਲੀਫਾ, ਐੱਸ.ਪੀ. ਗੁਰਮੀਤ ਕੌਰ, ਉੱਘੇ ਵਪਾਰੀ ਮਨਮੋਹਣ ਕਤਿਆਲ, ਰਵਿੰਦਰ ਕੁਮਾਰ ਫੀਨਾ ਸਭਰਵਾਲ, ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਡਾ: ਨਰਿੰਦਰ ਸਿੰਘ, ਰਜਤ ਅਰੋੜਾ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੁਲਦੀਪ ਸ਼ਿੰਘ ਘਾਗੂ ਆਦਿ ਵੀ ਪਹੁੰਚੇ ਹੋਏ ਸਨ ਸ਼ਹਿਰ ਨਿਵਾਸੀਆਂ ਨੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਸਵਾਗਤੀ ਗੇਟ ਅਤੇ ਖਾਣ ਪੀਣ ਪਦਾਰਥਾਂ ਦੇ ਲੰਗਰ ਲਗਵਾਏ ਗਏ ੍ਟ ਸ਼ੋਭਾ ਯਾਤਰਾ ਵਿਚ ਬੈਂਡ ਬਾਜਿਆਂ ਦੀਆਂ ਟੀਮਾਂ ਵਲੋਂ ਧਾਰਮਿਕ ਧੁੰਨਾਂ ਦਾ ਗਾਇਨ ਕਰਕੇ ਫਿਜ਼ਾ ਅੰਦਰ ਰੂਹਾਨੀਅਤ ਰੰਗਤ ਤੇ ਪ੍ਰੇਰਣਾ ਸਰੋਤ ਵਾਲੀਆਂ ਝਲਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ ੍ਟ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਵਿਚ ਭਜਨਾਂ ਦਾ ਗਾਇਣ ਕੀਤਾ ਗਿਆ ੍ਟ ਇਹ ਸੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਫਿਲੀ ਗੇਟ, ਨਲਕਿਆਂ ਵਾਲਾ ਚੌਂਕ, ਕਮੇਟੀ ਗੇਟ, ਅਨਾਰਕਲੀ ਬਾਜ਼ਾਰ, ਕਮਲ ਚੌਂਕ, ਗਾਂਧੀ ਨਗਰ ਤੋਂ ਹੁੰਦੀ ਹੁਣ ਵਾਪਿਸ ਮੰਦਰ ਵਿਖੇ ਪਹੁੰਚੀ ੍ਟ ਪ੍ਰਬੰਧਕਾਂ ਨੇ ਪਹੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਅਤੇ ਸੇਵਾ ਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ ੍ਟ ਇਸ ਮੌਕੇ ਲੱਖਾ ਸਿੰਘ ਬੱਲਟੋਹਾ, ਗੋਰਾ ਲੱਧੜ, ਰਿੰਪੀ ਲੱਧੜ, ਸਤਿੰਦਰਪਾਲ ਤੱਤਲਾ, ਕੰਵਰਪਾਲ ਸਿੰਘ, ਹਿਮਾਂਸ਼ੂ ਮਲਕ, ਵਿਕਰਮ ਜੱਸੀ, ਅਨੂਪ ਕੁਮਾਰ, ਅਰੁਣ ਕੁਮਾਰ ਗਿੱਲ, ਸਰਪੰਚ ਜਗਦੀਸ਼ ਸਿੰਘ, ਸਵਰਨ ਸਿੰਘ, ਕੇਤਨ ਜੈਨ,ਸੰਜੂ ਵਰਮਾ, ਮੰਨੀ ਧੀਰ ਆਦਿ ਹਾਜ਼ਰ ਸਨ

ਜੇਕਰ ਕੋਈ ਵੀ ਕਿਸਾਨ ਜਥੇਬੰਦੀ ਦਾ ਨਾਮ ਲੈ ਕੇ ਆਪਣੀ ਵੋਟ ਫ਼ਾਇਦੇ ਲਈ ਵਰਤਦਾ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ - ਕਿਸਾਨ ਆਗੂ

 

ਜਗਰਾਉਂ (ਜਸਮੇਲ ਗ਼ਾਲਿਬ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਕਾਲੀ ਵਿਧਾਇਕ ਵਲੋਂ ਕਿਸਾਨ ਆਗੂ ਪਵਨ ਸਿੰਘ ਧਨੋਆ ਵਲੋਂ ਕਾਂਗਰਸੀ ਆਗੂ ਨੂੰ ਕੀਤੇ ਸਵਾਲਾਂ ਨੂੰ ਅਪਣੇ ਸਿਆਸੀ ਲਾਹੇ ਲਈ ਵਰਤਣ ਦਾ ਜਥੇਬੰਦੀ ਨੇ ਸਖਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਕਿਸੇ ਦੇ ਮੌਢੇ ਤੇ ਰੱਖ ਕੇ ਚਲਾਉਣ ਦੀ ਥਾਂ ਅਪਣੇ ਤਰਕ ਵਿਧਾਇਕ ਨੂੰ ਅਪਣੀ ਕਰਨੀ ਚੋਂ ਲਭਣੇ ਚਾਹੀਦੇ ਹਨ।ਵਰਨਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਤਲਵੰਡੀ ਕਲਾਂ ਵਿਖੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਦੇ ਸਹਿਕਾਰੀ ਸੁਸਾਇਟੀ ਦੇ ਮੁਨਾਫਾ ਵੰਡ ਸਮਾਗਮ ਚ ਕਿਸਾਨ ਆਗੂ ਵਲੋਂ ਸਵਾਲ ਕਰਨ ਤੇ ਕਾਂਗਰਸੀ ਆਗੂ ਨੂੰ ਸਮਾਗਮ ਵਿਚਾਲੇ ਛਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਸੀ।ਉਪਰੰਤ ਇਸ ਘਟਨਾ ਨੂੰ ਜੇਕਰ ਕੋਈ ਕਿਸਾਨ ਜਥੇਬੰਦੀ ਦਾ ਨਾਮ ਲੈ ਕੇ ਅਪਣੇ ਵੋਟ ਫਾਇਦੇ ਲਈ ਵਰਤਦਾ ਹੈ ਤਾਂ ਇਹ

ਨਿੰਦਣਯੋਗ ਹੈ। ਉਨਾਂ ਕਿਹਾ ਕਿ ਅਕਾਲੀਆਂ ਦੇ ਰਾਜ ਚ ਵੀ  ਸੁਸਾਇਟੀਆਂ ਦੀਆਂ ਚੋਣਾਂ ਚ ਇਸੇ ਤਰਾਂ ਨੰਗੀ ਚਿੱਟੀ ਧਕੇਸ਼ਾਹੀ ਕੀਤੀ ਜਾਂਦੀ ਰਹੀ ਹੈ ਜਿਹੋ ਜਿਹੀ ਕਾਂਗਰਸੀਆਂ ਨੇ ਕੀਤੀ ਹੈ ।ਇਸ ਸਮੇਂ ਉਨਾਂ ਕਿਸਾਨਾਂ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਮੁੰਹ ਨਾ ਲਾਉਣ ਦੀ ਅਪੀਲ ਕੀਤੀ ਹੈ।ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਕੰਵਲਜੀਤ ਖੰਨਾ ਆਦਿ ਆਗੂ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਹਾਸ ਕਲਾਂ ਵਿਖੇ ਮਨਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ  

ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਨੂੰ ਕੀਤਾ ਗਿਆ ਯਾਦ  

ਡਾ ਸਵੈਮਾਨ ਸਿੰਘ ਅਮਰੀਕਾ ਅਤੇ ਮਨਜੀਤ ਸਿੰਘ ਧਨੇਰ ਦਾ  ਮਾਣ ਸਨਮਾਨ ਵੀ ਕੀਤਾ ਗਿਆ  

ਜਗਰਾਉਂ  16 ਅਕਤੂਬਰ  ( ਗੁਰਕੀਰਤ ਜਗਰਾਉਂ ਅਤੇ ਪੱਪੂ )  ਅੱਜ ਗਦਰ ਲਹਿਰ ਦੇ ਸ਼ਹੀਦ ਉਤਮ ਸਿੰਘ ਹਾਂਸ ਇਤਿਹਾਸਕ ਪਿੰਡ ਹਾਂਸ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਵਲੋਂ ਵਿਸ਼ਾਲ ਕਿਸਾਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਸਭ ਤੋਂ ਪਹਿਲਾਂ ਸਮੂਹ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਮਹਾਨ ਕਿਸਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਤੇ ਅਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਇਪਟਾ ਮੋਗਾ ਦੀ ਟੀਮ ਨੇ ਪ੍ਰਸਿੱਧ ਨਾਟਕ "ਡਰਨਾ" ਰਾਹੀਂ ਕਿਸਾਨ ਸੰਘਰਸ਼ ਦੇ ਵਖ ਵਖ ਮੁੱਦਿਆਂ ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਿਹਤਰੀਨ ਅਦਾਕਾਰੀ ਰਾਹੀਂ ਲੋਕਾਂ ਦਾ ਮਨ ਮੋਹ ਲਿਆ। ਇਸ ਸਮੇਂ ਅਪਣੇ ਸੰਬੋਧਨ ਚ ਓਘੇ ਰੰਗਕਰਮੀ ਸੁਰਿੰਦਰ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ  ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਬੋਲਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਜੇਕਰ ਗਿਆਰਾਂ ਮਹੀਨੇ  ਲੰਘ ਜਾਣ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਨਾ ਕਰਕੇ ਦੇਸ਼ ਦੇ ਅੰਨਦਾਤਾ ਦਾ ਸਬਰ ਪਰਖਿਆ ਹੈ। ਉਨਾ ਕਿਹਾ" ਕਿ ਤੂੰ ਪਰਖ ਜਾਬਰਾ ਵੇ ਸਾਡਾ ਸਬਰ ਤੈਨੂੰ ਲਲਕਾਰੇ" ਉਨਾਂ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਜਿਸ ਸਬਰ, ਸੰਜਮ ਅਤੇ ਨਿਰਮਾਣਤਾ ਦਾ ਮੁਜਾਹਰਾ ਕੀਤਾ ਹੈ ਓਸ ਨੇ ਭਾਜਪਾ ਹਕੂਮਤ ਤੇ ਕਾਰਪੋਰੇਟਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸਮੇਂ ਬੁਲਾਰਿਆਂ ਨੇ  ਕਿਹਾ ਕਿ ਮੋਦੀ ਹਕੂਮਤ ਨੇ ਪੰਜਾਬ ਨੂੰ ਇਕ ਹੋਰ ਕਾਲੇ ਕਾਨੂੰਨ  ਰਾਹੀਂ ਕੇਂਦਰਸਾਸ਼ਿਤ ਪ੍ਰਦੇਸ਼ ਬਣਾ ਦਿੱਤਾ ਹੈ। ਬੀ ਐਸ ਐਫ ਰਾਹੀਂ ਪੰਜਾਬ ਨੂੰ ਅਪਣੇ ਕੰਟਰੋਲ ਹੇਠ ਕਰ ਲਿਆ ਹੈ ਤਾਂਕਿ ਲੋਕ ਸੰਘਰਸ਼ਾਂ ਨੂੰ ਬੰਦੂਕ ਦੇ ਜੋਰ ਦਬਾਇਆ ਜਾ ਸਕੇ। ਡਾ ਸਵੈਮਾਨ ਸਿੰਘ  ਨੇ ਅਪਣੇ ਸੰਬੋਧਨ ਚ ਕਿਹਾ ਕਿ ਜੇਕਰ ਉਹ ਪਹਿਲੇ ਦਿਨ ਤੋਂ ਸੰਘਰਸ਼ ਨਾਲ ਜੁੜਿਆ ਹੋਇਆ ਹੈ ਕਿਓਂਕਿ ਉਹ ਚਾਹੁੰਦਾ ਹੈ ਕਿ ਮੇਰਾ ਦੇਸ਼ ਯੂਰਪ ਦੇ ਦੇਸ਼ਾਂ ਵਾਂਗ ਸੋਹਣਾ ਬਣੇ।ਉਨਾ ਕਿਹਾ ਕਿ ਕਾਲੇ ਕਨੂੰਨ ਰੱਦ ਕਰਾਉਣ ਦੀ ਲੜਾਈ ਅਸੀਂ ਜਰੂਰ ਜਿਤਾਂਗੇ।ਇਸ ਸਮੇਂ ਪਿੰਡ ਵਾਸੀਆਂ ਵਲੋਂ ਡਾ ਸਵੈਮਾਨ ਸਿੰਘ ਅਤੇ ਮਨਜੀਤ ਧਨੇਰ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਭਰੇ ਇਕੱਠ ਚ ਮੋਦੀ ਜੁੰਡਲੀ ਦੇ ਪੁਤਲੇ ਨੂੰ ਅੱਗ ਲਾਕੇ ਰਾਹ ਭਰਪੂਰ ਨਾਰੇ ਬਾਜੀ ਕੀਤੀ।ਐਨ ਆਰ  ਆਈ ਬੂਟਾ ਸਿੰਘ ਹਾਂਸ ਦਾ ਇਸ ਸਮਾਗਮ ਚ ਵਿਸੇਸ਼ ਯੋਗਦਾਨ ਰਿਹਾ।ਮੰਚ ਸੰਚਾਲਨ ਕੰਵਲਜੀਤ ਖੰਨਾ ਨੇ ਕੀਤਾ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੂਰਵ ਛਾਤਰ ਦੀ ਬੈਠਕ ਸੰਪੂਰਣ ਹੋਈ 

ਜਗਰਾਓਂ 16 ਅਕਤੂਬਰ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਪੂਰਵ ਛਾਤਰ ਦੀ ਬੈਠਕ ਸੰਪੂਰਣ ਹੋਈ |ਬੈਠਕ ਵਿੱਚ ਹਾਜ਼ਰ ਹੋਏ ਵਿਦਿਆਰਥੀਆਂ ਦਾ ਤਿਲਕ  ਲਗਾ ਕੇ  ਦੁਆਰਾ ਸੁਆਗਤ ਕੀਤਾ ਗਿਆ। ਬੈਠਕ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ।ਉਪਰੰਤ ਸ੍ਰੀ ਸੰਦੀਪ ਗੁਪਤਾ ਜੀ, ਜੋ ਪੂਰਵ ਛਾਤਰ ਪ੍ਰਮੁੱਖ ਨੇ ਬਹੁਤ ਹੀ ਬਾਰੀਕੀ ਨਾਲ ਪੂਰਬ ਛਾਤਰ ਪ੍ਰੀਸ਼ਦ ਅਤੇ Adop to education ਪ੍ਰਕਲਪ ਨੂੰ ਬਹੁਤ ਹੀ ਬਾਰੀਕੀ ਨਾਲ ਬਿਆਨ ਕਰਦਿਆਂ ਪੂਰਬ ਵਿਦਿਆਰਥੀਆਂ ਨੂੰ ਜੁੜਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਮਿਸ ਮੀਨਾਕਸ਼ੀ ਸਿੰਗਲਾ ਜੀ ਨੂੰ ਪੂਰਬ ਛਾਤਰ ਪ੍ਰਮੁੱਖ ਅਤੇ ਸ਼੍ਰੀ ਮਾਨ ਮੋਹਿਤ ਜੀ ਨੂੰ ਸਹਾਇਕ ਘੋਸ਼ਿਤ ਕੀਤਾ ਗਿਆ|ਉਪਰੰਤ ਜਮਾਤ ਦਸਵੀਂ ਦੀਆ ਵਿਦਿਆਰਥਣਾਂ ਨੇ ਦੇਸ਼ ਭਗਤੀ ਗੀਤ ਉਪਰ ਆਪਣਾ ਡਾਂਸ ਪ੍ਰਫੋਰਮੈਂਸ ਦਿੰਦਿਆ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਦੇ ਨਾਰਿਆਂ ਨਾਲ ਸਾਰਾ ਪ੍ਰਾਗਵ ਗੂੰਜ਼ ਉੱਡਿਆ|ਫ਼ਿਰ ਮਿਸ ਮੀਨਾਕਸ਼ੀ ਜੀ ਨੇ ਵਿਦਿਆ ਮੰਦਿਰ ਨਾਲ ਜੁੜਿਆ ਆਪਣੀਆਂ ਖ਼ਟੀਆ ਮਿੱਠੀਆਂ ਯਾਦਾਂ ਸ਼ੇਅਰ ਕਰਦਿਆਂ ਕਿਹਾ ਕਿ ਵਿਦਿਆ ਮੰਦਿਰ ਤੋਂ ਸਾਨੂੰ ਵਿਰਾਸਤ ਦੇ ਰੂਪ ਵਿਚ ਸੰਸਕਾਰ ਮਿਲੇ ਹਨ ਜੋ ਕਿ ਮੇਰੇ ਲਈ ਅਨਮੋਲ ਖਜਾਨਾ ਹੈ |ਇਸ ਮੌਕੇ ਤੇ M.L.B gurukul ਦੇ ਪ੍ਰਧਾਨ ਸ਼੍ਰੀ ਦੀਪਕ ਗੋਇਲ ਜੀ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਨੀਲੂ ਨਰੂਲਾ ਜੀ ਸ਼ਾਮਲ ਸਨ ਅੰਤ ਵਿਚ ਦੀਦੀ ਹਰਵਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨ ਅਤੇ ਪੂਰਬ ਛਾਤਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਪੂਰਬ ਛਾਤਰ ਅੱਜ ਸਾਡੇ ਸਾਮ੍ਹਣੇ ਰੂ ਬ ਰੂ ਹੋਏ ਹਨ ਤੇ ਉਹ ਆਪਣੇ ਕੀਮਤੀ ਸਮੇਂ ਵਿੱਚੋ ਕੁੱਝ ਸਮਾਂ  ਕੱਢ 

ਦੁਸਹਿਰੇ ਦੇ ਤਿਉਹਾਰ ਤੇ ਕਰਵਾਏ ਕੁਸ਼ਤੀ ਮੁਕਾਬਲੇ  

ਜਗਰਾਓਂ 16 ਅਕਤੂਬਰ (ਅਮਿਤ ਖੰਨਾ) ਜਗਰਾਉਂ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਮੁਖ ਰੱਖਦੇ ਹੋਏ ਛੇਵਾਂ ਕੁਸ਼ਤੀ ਮੁਕਾਬਲਾ ਡਿਸਪੋਜ਼ਲ ਰੋਡ ਵਿਖੇ ਕਰਵਾਇਆ ਗਿਆ  ਜਿਸ ਦੇ ਵਿੱਚ ਮੁੱਖ ਮਹਿਮਾਨ ਸੰਦੀਪ ਕੁਮਾਰ ਟਿੰਕਾ ਚੇਅਰਮੈਨ ਓਬੀਸੀ ਸੈੱਲ ਤੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕੁਸ਼ਤੀ ਨੂੰ ਝੰਡੀ ਦੇ ਕੇ ਸ਼ੁਰੂ ਕਰਵਾਈ  ਇਸ ਮੌਕੇ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕੀ ਸਾਨੂੰ ਇਹ ਜਿਹੜੇ ਕੁਸ਼ਤੀ ਮੁਕਾਬਲੇ ਜ਼ਰੂਰ ਕਰਵਾਉਣੇ  ਚਾਹੀਦੀ ਹੈ ਕਿਉਂਕਿ  ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ  ਤੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਵੀ ਉਨ੍ਹਾਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ  ਜੇਤੂ ਟੀਮਾਂ ਨੂੰ 500- 500 ਰੁਪਿਆ ਦੇ ਕੇ ਉਨ੍ਹਾਂ ਦੀ ਹੌਸਲਾ ਵਧਾਈ ਕੀਤੀ  ਇਸ ਮੌਕੇ ਕੌਂਸਲਰ  ਕੰਵਰਪਾਲ ਸਿੰਘ ,ਸਰਦਾਰ ਸੁਖਪਾਲ ਸਿੰਘ ਖਹਿਰਾ, ਬਲਜੀਤ ਸਿੰਘ ਰਸੂਲਪੁਰ ,ਅਮਰੀਕ ਸਿੰਘ ਭੋਲੂ, ਜੋਧਾ ਸਿੰਘ, ਚੇਤੂ ਭਲਵਾਨ, ਲਾਲੂ ਭਲਵਾਨ, ਰਾਜਵੀਰ ਭਲਵਾਨ, ਅਤੇ ਬਹੁਤ ਸਾਰੇ ਪਹਿਲਵਾਨ ਕੁਸ਼ਤੀ ਮੁਕਾਬਲੇ ਵਿੱਚ ਪਹੁੰਚ

ਕਿਸਾਨਾਂ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਕੀਤਾ 

ਜਗਰਾਓਂ 16 ਅਕਤੂਬਰ (ਅਮਿਤ ਖੰਨਾ)ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਕੀਤਾ। ਪਿੰਡ ਮਲਕ, ਰੂਮੀ, ਮੱਲ੍ਹਾ, ਕੁਲਾਰ ਤੇ ਗੁੜ੍ਹੇ ਵਿਖੇ ਕੈਂਪਾਂ ਦੌਰਾਨ ਖੇਤੀ ਮਾਹਰਾਂ ਨੇ ਜਿੱਥੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਉੱਥੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ।ਇਸ ਮੌਕੇ ਬਲਾਕ ਖੇਤੀ ਅਫ਼ਸਰ ਡਾ. ਗੁਰਦੀਪ ਸਿੰਘ, ਏਡੀਓ ਡਾ. ਰਮਿੰਦਰ ਸਿੰਘ ਤੇ ਡਾ. ਜਸਵੰਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਕਣਕ ਦੀ ਬਿਜਾਈ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਮਹਿੰਦਰ ਸਿੰਘ, ਨਵਦੀਪ ਕੌਰ, ਸੁਖਮਿੰਦਰ ਸਿੰਘ, ਜਗਦੀਪ ਸਿੰਘ, ਗੁਰਪ੍ਰਰੀਤ ਸਿੰਘ, ਜਸਵੰਤ ਸਿੰਘ ਗੁੜੇ੍ਹ, ਹਰਜਿੰਦਰ ਸਿੰਘ, ਬੂਟਾ ਸਿੰਘ, ਨਵਤੇਜ ਸਿੰਘ ਵੀ ਹਾਜ਼ਰ ਸਨ।