You are here

ਲੁਧਿਆਣਾ

ਲੋਕ ਸੇਵਾ ਸੋਸਾਇਟੀ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਤਹਿਤ ‘ਇਮਾਨਦਾਰੀ ਨਾਲ ਸਵੈ ਨਿਰਭਰਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਜਗਰਾਓਂ 28 ਅਕਤੂਬਰ (ਅਮਿਤ ਖੰਨਾ):ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਐੱਸ ਬੀ ਬੀ ਐੱਸ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਤਹਿਤ ‘ਇਮਾਨਦਾਰੀ ਨਾਲ ਸਵੈ ਨਿਰਭਰਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਵਿਚ ਕਰਵਾਏ ਸੈਮੀਨਾਰ ਵਿਚ ਵਿਜੀਲੈਂਸ ਵਿਭਾਗ ਲੁਧਿਆਣਾ ਦੇ ਡੀ ਐੱਸ ਪੀ ਪਰਮਿੰਦਰ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਗਰੇਵਾਲ ਡਿਪਟੀ ਜ਼ਿਲ੍ਹਾ ਅਟਾਰਨੀ, ਐੱਸ ਆਈ ਰਾਜੇਸ਼ ਕੁਮਾਰ, ਏ ਐੱਸ ਆਈ ਰਾਜਾ ਸਿੰਘ ਅਤੇ ਹੌਲਦਾਰ ਗੁਰਧੀਰ ਸਿੰਘ ਨੇ ਵਿਿਦਆਰਥੀਆਂ ਨੂੰ ਦੱਸਿਆ ਕਿ ਆਮ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਭ੍ਰਿਸ਼ਟਾਚਾਰ ਨੂੰ ਰੋਕਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡੇ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ ਜੋ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਹਿਮ ਮੁੱਦਾ ਹੈ ਜੋ ਯੂਰਪ ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਕੁਰੱਪਸ਼ਨ ਬਿਲਕੁਲ ਨਹੀਂ ਹੈ ਉੱਥੇ ਵਿਅਕਤੀ ਦੀ ਮੈਰਿਟ ਅਨੁਸਾਰ ਹੀ ਕੰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਵਿੱਚ ਬਹੁਤ ਵੱਡੀ ਬੁਰਾਈ ਹੈ ਇਸ ਨੂੰ ਰੋਕਣ ਲਈ ਵੱਡੇ ਪੱਧਰ ਤੇ ਉਪਰਾਲੇ ਦੀ ਜ਼ਰੂਰਤ ਹੈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਰੱਪਸ਼ਨ ਨਹੀਂ ਰੋਕੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਗਰ ਕੋਈ ਸਰਕਾਰੀ ਜਾਂ ਅਰਧ ਸਰਕਾਰੀ ਕਰਮਚਾਰੀ ਪਬਲਿਕ ਦਾ ਕੰਮ ਕਰਨ ਬਦਲੇ ਆਪਣੇ ਅਹੁਦੇ ਦਾ ਦੁਰ ਉਪਯੋਗ ਕਰ ਕੇ ਉਸ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਰੰਤ ਵਿਜੀਲੈਂਸ ਦਫ਼ਤਰ ਇਤਲਾਹ ਕਰੋ ਜਾਂ ਟੋਲ ਫ਼ਰੀ ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾਓ। ਉਨ੍ਹਾਂ ਕਿਹਾ ਕਿ ਅਗਰ ਕੋਈ ਪ੍ਰਾਈਵੇਟ ਵਿਅਕਤੀ ਜਾਂ ਟਾਊਟ ਪਬਲਿਕ ਤੋਂ ਪੈਸੇ ਲੈ ਕੇ ਸਰਕਾਰੀ ਕਰਮਚਾਰੀ ਨੂੰ ਦਿੰਦਾ ਹੈ ਤਾਂ ਇਹ ਵਿਅਕਤੀ ਵੀ ਕੁਰੱਪਸ਼ਨ ਐਕਟ ਦੀ ਮੱਦ ਵਿੱਚ ਆਉਂਦਾ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਤੇ ਰਿਸ਼ਵਤ ਮੰਗਣ ਵਾਲੇ ਸਰਕਾਰੀ ਕਰਮਚਾਰੀ ਦੇ ਖ਼ਿਲਾਫ਼ ਸ਼ਿਕਾਇਤ ਵਿਜੀਲੈਂਸ ਵਿਭਾਗ ਕੋਲ ਦਰਜ ਕਰਾਉਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਰਵਾਈ ਕਰਦੇ ਹੋਏ ਹੁਣੇ ਹੁਣੇ ਹੀ ਕੱੁਝ ਸਮਾਂ ਪਹਿਲਾਂ ਪੰਜਾਬ ਪੁਲਸ ਦੇ ਥਾਣੇਦਾਰਾਂ ਮਾਈਨਿੰਗ ਵਿਭਾਗ ਦੇ ਐੱਸ ਆਈ ਪੀ ਓ, ਬਿਜਲੀ ਵਿਭਾਗ ਦੇ ਕਰਮਚਾਰੀ, ਮਾਲ ਮਹਿਕਮੇ ਦੇ ਪਟਵਾਰੀ ਅਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕਰ ਕੇ ਤੇ  ਰਿਸ਼ਵਤ ਲੈਂਦਿਆਂ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮਾਸਟਰ ਰਛਪਾਲ ਸਿੰਘ ਗ਼ਾਲਿਬ, ਰਾਜ ਕੁਮਾਰ, ਜਤਿੰਦਰ ਸਿੰਘ, ਗੁਰਮੀਤ ਕੌਰ, ਜਸਵੀਰ ਕੌਰ ਸਕੂਲ ਸਟਾਫ਼ ਸਮੇਤ ਸੋਸਾਇਟੀ ਦੇ ਪੀ ਆਰ ਓ ਸੁਖਦੇਵ ਗਰਗ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਸੁਮਿਤ ਪਾਟਨੀ, ਆਰ ਕੇ ਗੋਇਲ ਆਦਿ ਹਾਜ਼ਰ ਸਨ।

ਬਲੌਜ਼ਮਜ਼ ਵਿਖੇ “ਚੀਜ਼ਾਂ ਵੇਖੋ ਤੇ ਬੋਲੋ ਗਤੀਵਿਧੀ” ਹੋਈ

ਜਗਰਾਓਂ 28 ਅਕਤੂਬਰ (ਅਮਿਤ ਖੰਨਾ): ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਲ.ਕੇ.ਜੀ. ਜਮਾਤ ਦੇ ਬੱਚਿਆਂ ਵਿਚ ਚੀਜ਼ਾਂ ਦੇਖ ਕੇ ਉਹਨਾਂ ਬਾਰੇ ਸੋਝੀ ਮੁਤਾਬਿਕ ਬੋਲਣ ਦੀ ਇੱਕ ਐਕਟੀਵਿਟੀ ਕਰਵਾਈ ਗਈ। ਜਿਸ ਵਿਚ ਅਧਿਆਪਕਾਂ ਵੱਲੋਂ ਕੁਝ ਚੀਜ਼ਾਂ ਇਕੱਤਰ ਕਰਕੇ ਅਲੱਗ-ਅਲੱਗ ਬੱਚਿਆਂ ਨੂੰ ਦਿੱਤੀਆਂ ਗਈਆਂ ਅਤੇ ਫਿਰ ਬੱਚਿਆਂ ਨੇ ਉਹਨਾਂ ਦੀ ਪਹਿਚਾਣ ਕਰਦੇ ਹੋਏ ਉਹਨਾਂ ਉੱਪਰ ਬੋਲਿਆ। ਜਿਸ ਵਿਚ ਸਹਿਬਾਜ਼ ਸਿੰਘ ਪਹਿਲੇ, ਜਗਰਾਜ ਸਿੰਘ ਦੂਸਰੇ ਅਤੇ ਹਰਮੰਨਤ ਕੌਰ ਤੀਸਰੇ ਸਥਾਨ ਤੇ ਰਹੇ ਅਤੇ ਮਨਪ੍ਰੀਤ ਕੌਰ ਨੂੰ ਵੀ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚੇ ਇਸ ਤਰ੍ਹਾਂ ਦੀ ਗਤੀਵਿਧੀ ਕਰਕੇ ਆਪਣੇ ਗਿਆਨ ਅਤੇ ਸ਼ਬਦਾਵਲੀ ਵਿਚ ਵਾਧਾ ਕਰਦੇ ਹਨ। ਇਸ ਨਾਲ ਉਹ ਕਿਸੇ ਵੀ ਵਿਸ਼ੇ ਉੱਤੇ ਬੋਲਣ ਲਈ ਤਿਆਰ ਹੋ ਜਾਂਦੇ ਹਨ। ਉਹਨਾਂ ਇਹੋ ਜਿਹੀਆਂ ਗਿਆਨ ਉਤਸ਼ਾਹਿਤ ਗਤੀਵਿਧੀਆਂ ਨੂੰ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਦੱਸਿਆ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਬਲੌਜ਼ਮਜ਼ ਦੇ ਿਿਵਦਆਰਥੀ ਭਾਸ਼ਣ ਮੁਕਾਬਲਿਆਂ ਵਿਚ ਜੇਤੂ ਰਹੇ

ਜਗਰਾਓਂ 26 ਅਕਤੂਬਰ (ਅਮਿਤ ਖੰਨਾ):ਪਿਛਲੇ ਦਿਨੀਂ ਸਹੋਦਿਆ ਸਕੂਲਜ਼ ਲੁਧਿਆਣਾ ਵੱਲੋਂ ਸੇਂਟ ਥੌਮਸ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦੇ ਗਰੁੱਪ ਏ ਚੌਥੀਂ ਤੋਂ ਅੱਠਵੀਂ ਅਤੇ ਗਰੁੱਪ ਬੀ ਨੌਵੀਂ ਤੋਂ ਬਾਰ੍ਹਵੀਂ ਤੱਕ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਖ਼ਤ ਮੁਕਾਬਲਿਆਂ ਵਿਚੋਂ ਗਰੁੱਪ ਏ ਦੇ ਹਿੰਦੀ ਭਾਸ਼ਣ ਮੁਕਾਬਲੇ ਵਿਚ ਜਸ਼ਨਦੀਪ ਸਿੰਘ ਜਮਾਤ ਨੇ ਤੀਸਰਾ ਸਥਾਨ, ਗਰੁੱਪ ਬੀ ਵਿਚੋਂ ਪੰਜਾਬੀ ਭਾਸ਼ਣ ਵਿਚ ਖੁਸ਼ਦੀਪ ਕੌਰ ਦੂਸਰਾ ਸਥਾਨ, ਹਿੰਦੀ ਵਿਚ ਪ੍ਰਭਨੂਰ ਕੌਰ ਦੂਸਰਾ ਸਥਾਨ ਅਤੇ ਅੰਗਰੇਜ਼ੀ ਭਾਸ਼ਣ ਵਿਚ ਪ੍ਰਭਲੀਨ ਕੌਰ ਜੌਹਲ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕਾਂ ਨਵਜੀਤ ਸਿੰਘ (ਪੰਜਾਬੀ ਵਿਭਾਗ), ਅਨੂ ਗਰਗ (ਹਿੰਦੀ ਵਿਭਾਗ) ਅਤੇ ਰਵਿੰਦਰ ਕੌਰ (ਅੰਗਰੇਜੀ ਵਿਭਾਗ) ਅਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੀਵਨ ਵਿਚ ਅੱਗੇ ਆਉਣ ਲਈ ਸਾਨੂੰ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣਾ ਜ਼ਰੂਰੀ ਹੈ ਇਸ ਤਰ੍ਹਾਂ ਅਸੀਂ ਆਤਮ ਵਿਸ਼ਵਾਸੀ ਬਣਦੇ ਹਾਂ ਤੇ ਆਪਣੇ ਮਿੱਥੇ ਟੀਚੇ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਂਦੇ ਹਾਂ। ਇਹਨਾਂ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ।

ਰੂੰਮੀ ਦੇ ਬਿਜਲੀ ਘਰ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਨਿਰਮਾਣ ਲਈ ਪ੍ਰਭਮੇਹ ਸੰਧੂ ਤੇ ਗਰੇਵਾਲ ਨ ਟਕ ਲਾ ਕੇ ਕੰਮ ਸ਼ੁਰੂ ਕਰਵਾਇਆ

ਜਗਰਾਓਂ 26 ਅਕਤੂਬਰ (ਅਮਿਤ ਖੰਨਾ):ਸਥਾਨਕ ਪਿੰਡ ਰੂੰਮੀ ਦੇ ਬਿਜਲੀ ਘਰ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਨਿਰਮਾਣ ਲਈ ਅੱਜ ਕੈਪਟਨ ਸੰਦੀਪ ਸੰਧੂ ਦੇ ਪੁੱਤਰ ਪ੍ਰਭਮੇਹ ਸੰਧੂ ਤੇ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਟਕ ਲਾ ਕੇ ਕੰਮ ਸ਼ੁਰੂ ਕਰਵਾਇਆ। ਸੜਕ ਦਾ ਨਿਰਮਾਣ ਸ਼ੁਰੂ ਹੋਣ ਤੇ ਪਿੰਡ ਵਾਲਿਆਂ ਨੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਚੇਅਰਮੈਨ ਗਰੇਵਾਲ ਨੇ ਦੱਸਿਆ ਜਗਰਾਓਂ ਮਾਰਕੀਟ ਕਮੇਟੀ ਵੱਲੋਂ ਇਸ ਸੜਕ ਦੇ ਨਿਰਮਾਣ ਤੇ 16 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਜੋ ਜਾਰੀ ਵੀ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਿਲੰਕ ਸੜਕਾਂ ਦਾ ਨਿਰਮਾਣ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਵੱਡੇ ਪਿੰਡਾਂ ਚ ਇਨ੍ਹਾਂ ਸੜਕਾਂ ਦੇ ਨਿਰਮਾਣ 'ਤੇ ਇੱਕ ਇੱਕ ਕਰੋੜ ਰੁਪਏ ਤੋਂ ਖਰਚ ਕੀਤੇ ਗਏ ਹਨ ਤਾਂ ਪਿੰਡਾਂ ਦੇ ਲੋਕਾਂ ਤੇ ਖਾਸ ਕਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।ਇਸ ਮੌਕੇ ਸੁਧਾਰ ਬਲਾਕ ਸੰਮਤੀ ਦੇ ਚੇਅਰਮੈਨ ਹਰਮਨ ਕੁੁਲਾਰ, ਉਪ ਚੇਅਰਮੈਨ ਕਮਲਪ੍ਰਰੀਤ ਸਿੰਘ ਖੰਗੂੜਾ, ਸਰਪੰਚ ਜਤਿੰਦਰ ਸਿੰਘ ਦਾਖਾ, ਸਰਪੰਚ ਕੁੁਲਦੀਪ ਸਿੰਘ ਰੂੰਮੀ, ਨੰਬਰਦਾਰ ਅਖਤਿਆਰ ਸਿੰਘ, ਗੁੁਰਮੀਤ ਸਿੰਘ ਮਿੰਟੂ, ਪ੍ਰਧਾਨ ਜਗਦੀਪ ਸਿੰਘ ਦੀਪਾ, ਅੰਮ੍ਤਿਪਾਲ ਸਿੰਘ ਨੀਟਾ, ਪਰਮਿੰਦਰ ਸਿੰਘ, ਸਰਬਜੀਤ ਸਿੰਘ ਬੀਟਾ ਹਰਵਿੰਦਰ ਸਿੰਘ ਪੱਪੂ ਆਦਿ ਹਾਜ਼ਰ ਸਨ।

ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਕੇਂਦਰ ਖ਼ਿਲਾਫ਼ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਮਾਰਚ

ਜਗਰਾਉਂ (ਜਸਮੇਲ ਗ਼ਾਲਿਬ)ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਕਿਸਾਨਾਂ ਮਜਦੂਰਾਂ ਨੇ ਅੱਜ ਰੇਲ ਪਾਰਕ ਚ ਇਕੱਤਰ ਹੋ ਕੇ ਭਾਜਪਾ ਦੀ ਕੇਂਦਰੀ ਹਕੂਮਤ ਵਲੋਂ ਸਮੁੱਚੇ ਦੇਸ਼ ਦੇ ਸਰਹੱਦੀ ਸੂਬਿਆਂ ਦੇ 50 ਕਿਲੋਮੀਟਰ ਦੇ ਘੇਰੇ ਦਾ ਏਰੀਆ ਬੀ ਐਸ ਐਫ ਦੇ ਕੰਟਰੋਲ ਹੇਠ ਦੇਣ ਖਿਲਾਫ ਰੋਸ ਪ੍ਰਦਰਸ਼ਨ ਚ ਭਾਗ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਔਰਤ ਆਗੂ ਸਰਬਜੀਤ ਕੌਰ ਅੱਚਰਵਾਲ ਦੀ ਅਗਵਾਈ ਚ ਹੋਈ ਕਾਨਫਰੰਸ  ਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਕੇੰਦਰ ਦੀ ਭਾਜਪਾ ਹਕੂਮਤ ਵਲੋਂ ਸੀਮਾ ਸੁਰੱਖਿਆ ਬਲ ਕਾਨੂੰਨ 1968 ਦੀ ਧਾਰਾ 139 ਵਿੱਚ ਤਬਦੀਲੀ ਕਰਦਿਆਂ ਰਾਜਾਂ ਦੇ ਅਧਿਕਾਰਾਂ ਤੇ ਦਿਨ ਦੀਵੀਂ ਡਾਕਾ ਮਾਰਿਆ ਗਿਆ ਹੈ।ਮੋਦੀ ਹਕੂਮਤ ਨੇ ਇਸ ਤੋਂ ਪਹਿਲਾਂ ਖੇਤੀ ਦੇ ਰਾਜਾਂ ਨਾਲ ਸਬੰਧਤ ਮੁੱਦਿਆਂ ਤੇ ਕਾਲੇ ਕਾਨੂੰਨ ਬਣਾ ਕੇ ਸੰਘੀ ਢਾਂਚੇ ਨੂ  ਤੋੜਿਆ ਗਿਆ ਸੀ। ਇਕ ਦੇਸ਼ ਇਕ ਕਾਨੂੰਨ ਦੀ ਫਾਸ਼ੀਵਾਦੀ ਨੀਤੀ ਨੂੰ ਅੰਜਾਮ ਦਿੰਦਿਆਂ ਮੋਦੀ ਹਕੂਮਤ ਸਾਰੀਆਂ ਸੰਵਿਧਾਨਕ ਸ਼ਕਤੀਆਂ ਅਪਣੇ ਕੰਟਰੋਲ ਚ ਕਰਕੇ ਇਕ ਕੇਂਦਰੀਕਰਿਤ ਢਾਂਚਾ ਖੜਾ ਕਰ ਕੇ ਜਮਹੂਰੀਅਤ ਨੂੰ ਪੈਰਾਂ ਹੇਠ ਮਸਲ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਅੱਧੇ ਪੰਜਾਬ ਨੂੰ ਕੇਂਦਰਸਾਸ਼ਿਤ ਪ੍ਰਦੇਸ਼ ਚ ਬਦਲ ਕੇ ਲੋਕ ਲਹਿਰਾਂ ਨੂੰ ਦਬਾਉਣ ਦੀ ਇਸ ਨੀਤੀ ਪਿੱਛੇ ਕਾਰਪੋਰੇਟ ਲੁੱਟ ਨੂੰ ਕਿਸੇ ਵੀ ਤਰਾਂ ਦੀ ਆਂਚ ਨਾ ਆਉਣ ਦੇਣਾ ਇਕ ਮਕਸਦ ਹੈ। ਉਨਾਂ ਕਿਹਾ ਕਿ ਸ਼ਾਹਰੁਖ ਖਾਨ ਦੇ ਮੁੰਡੇ ਦਾ ਮੁੱਦਾ ਸੁਰਖੀਆਂ ਚ ਹੈ ਤੇ ਇਸ ਆੜ ਚ ਅਡਵਾਨੀ ਦੇ ਕੰਟੇਨਰਾਂ ਚ ਅਫਗਾਨਿਸਤਾਨ ਤੋਂ ਆਈ ਤਿੰਨ ਹਜਾਰ ਕਿਲੋ ਅਫੀਮ ਦਾ ਮੁੱਦਾ ਗਾਇਬ ਕਰ ਦਿੱਤਾ  ਗਿਆ ਹੈ। ਬੁਲਾਰਿਆਂ ਨੇ ਉਘੇ ਬੁੱਧੀ ਜੀਵੀ ਗੋਤਮ ਨੌਲੱਖਾ ਨੂੰ ਮੁੰਬਈ ਦੀ ਤਾਜੋ ਜੇਲ ਦੇ ਅੰਡਾ ਸੈਲ ਚ  ਸਿਫਟ ਕਰਕੇ ਸ਼ਰੀਰਕ ਤੋਰ ਤੇ ਖਤਮ ਕਰਨ ਦੀ ਸਾਜਿਸ਼ ਦੀ ਵੀ ਤਿੱਖੀ ਨਿੰਦਾ ਕਰਦਿਆਂ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ  , ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ,  ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ  ਅਵਤਾਰ ਸਿੰਘ ਗਿੱਲ,  ਧਰਮ ਸਿੰਘ ਸੂਜਾਪੁਰ ਨੇ ਵਿਚਾਰ ਪੇਸ਼ ਕੀਤੇ।ਕਾਨਫਰੰਸ ਉਪਰੰਤ ਔਰਤ ਮਰਦ ਕਿਸਾਨਾਂ ਮਜਦੂਰਾਂ ਨੇ ਸ਼ਹਿਰ ਦੇ ਬਾਜ਼ਾਰਾਂ ਚ ਬੀ ਐਸ ਐਫ ਨੂੰ ਦਿੱਤੇ ਅਧਿਕਾਰ ਰੱਦ ਕਰੋ, ਸੰਘੀ ਢਾਂਚੇ ਤੇ ਹਮਲੇ ਬੰਦ ਕਰੋ ਦੇ ਰੋਹ ਭਰਪੂਰ ਨਾਰੇ ਗੁੰਜਾਂਦਿਆਂ ਰੋਸ ਮਾਰਚ ਕੀਤਾ।ਇਹ ਮਾਰਚ ਰੇਲਵੇ ਰੋਡ,  ਪੁਰਾਣੀ ਦਾਣਾ ਮੰਡੀ, ਨਹਿਰੂ ਮਾਰਕੀਟ, ਲਾਜਪਤਰਾਏ ਰੋਡ ਤੋਂ ਹੁੰਦਾ ਹੋਇਆ ਵਾਪਸ ਰੇਲ ਪਾਰਕ ਪੁੱਜਾ। ਇਸ ਸਮੇਂ ਹਰਦੀਪ ਸਿੰਘ ਗਾਲਬ, ਜਗਦੀਸ਼ ਸਿੰਘ, ਜਗਜੀਤ ਸਿੰਘ ਕਲੇਰ, ਨਰਿੰਦਰ ਨਿੰਦੀ, ਨਿਰਮਲ ਸਿੰਘ ਭਮਾਲ, ਮਦਨ ਸਿੰਘ,  ਜਸਵਿੰਦਰ ਸਿੰਘ ਭਮਾਲ , ਦੇਸਰਾਜ ਸਿੰਘ,  ਹਰਬੰਸ ਆਲ ਹਾਜਰ ਸਨ।ਭਲਕੇ 26 ਅਕਤੂਬਰ ਦੁਪਿਹਰ 12 ਵਜੇ ਜੀ ਟੀ ਰੋਡ ਮੇਨ ਪੁਲ ਦੇ ਹੇਠਾਂ ਇਕਠੇ ਹੋ ਕੇ ਦਿਲੀ ਸੰਘਰਸ਼ ਦੇ 11 ਮਹੀਨੇ ਪੂਰੇ ਹੋਣ ਤੇ ਮੋਦੀ ਸਰਕਾਰ ਦੀਅਰਥੀ ਫੂਕੀ ਜਾਵੇਗੀ।ਇਸ ਸਮੇਂ ਐਸ ਡੀ ਐਮ ਜਗਰਾਓਂ ਨੂੰ ਕਾਲੇ ਕਾਨੂੰਨ ਰੱਦ ਕਰਨ, ਬੀ ਐਸ ਐਫ ਦੇ ਅਧੀਨ ਅੱਧਾ ਪੰਜਾਬ ਸੋਪਣ ਖਿਲਾਫ ਅਤੇ ਡੀ ਏ ਪੀ ਖਾਦ ਦੀ ਕਿੱਲਤ ਖਤਮ ਕਰਨ ਦੀ ਮੰਗ ਨੂੰ ਲੈਕੇ ਕਿਸਾਨ ਮਜਦੂਰ ਮੰਗ ਪਤਰ ਸੋਂਪਣਗੇ। 

ਪਿੰਡ ਗਾਲਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਦੋ ਰੋਜ਼ਾ ਧਾਰਮਕ ਸਮਾਗਮ ਕਰਵਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਖੇ ਗੁਰਦੁਆਰਾ ਸਹਿਬ ਜੀ ਵਿੱਚ  ਦੋ ਰੋਜ਼ਾ ਧਾਰਮਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ "ਪ੍ਰਭ ਮਿਲਣੈ ਕਾ ਚਾਉ" ਰੌਲੀ ਵਾਲੇ ਵੱਲੋੋਂ ਕਥਾਵਾਚਕ ਬੀਬੀ ਲਖਵੀਰ ਕੌਰ ਵੱਲੋਂ ਕਥਾ ਕਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਿਆ ਗਿਆ।ਇਹ ਸਮਾਗਮ ਦੋ ਦਿਨ ਅੰਮ੍ਰਿਤ ਵੇਲੇ 5 ਵਜੇ ਤੋਂ ਲੈ ਕੇ 6 ਵਜੇ ਤਕ ਕਥਾਵਾਚਕ ਬੀਬੀ ਲਖਵੀਰ ਕੌਰ ਵੱਲੋਂ ਗੁਰਬਾਣੀ ਦੀ ਵਿਆਖਿਆ  ਕੀਤੀ ਗਈ। ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ "ਪ੍ਰਭ ਮਿਲਣੈ ਕਾ ਚਾਉ ਰੌਲੀ ਵਾਲੇ" ਜਥੇ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ, ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ, ਸਰਪੰਚ ਜਗਦੀਸ਼ ਚੰਦ ਸ਼ਰਮਾ,ਸੁਰਿੰਦਰਪਾਲ ਸਿੰਘ ਫੌਜੀ, ਗੁਰਮੇਲ ਸਿੰਘ,ਗੁਰਮੀਤ ਸਿੰਘ ਫੌਜੀ, ਗ੍ਰੰਥੀ ਮੁਖਤਿਆਰ ਸਿੰਘ,ਮੈਂਬਰ ਨਿਰਮਲ ਸਿੰਘ, ਗੁਰਦੀਪ ਸਿੰਘ, ਪਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।

ਰਾਏਕੋਟ ਰੋਡ ਤੇ ਹੋ ਰਹੀ ਨਵੀਂ ਸੜਕ ਦੇ ਨਿਰਮਾਣ ਨੂੰ ਰੋਕਿਆ  

    ਜਗਰਾਉਂ (ਅਮਿਤ ਖੰਨਾ, ਪੱਪੂ ) ਹਮੇਸ਼ਾ ਵਿਵਾਦਾ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਨਗਰ ਕੌਸਲ ਜਗਰਾਉ ਵੱਲੋ ਸਥਾਨਕ ਰਾਏਕੋਟ ਰੋਡ  ਤੇ ਹੋ ਰਹੀ ਨਵੀ ਸੜਕ ਦਾ ਨਿਰਮਾਣ  ਨੂੰ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਚੈਕਿੰਗ ਕਰਨ ਆਏ ਏ.ਡੀ ਸੀ (ਅਰਬਨ) ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਰਾਏਕੋਟ ਰੋਡ ਤੇ ਬਣ ਰਹੀ ਸੜਕ ਦਾ ਨਿਰੀਖਣ ਕਰਨ ਆਏ ਹਾਂ । ਸ਼ਿਕਾਇਤ ਕਰਤਾ ਕੌਸਲਰ ਸ਼ਤੀਸ ਕੁਮਾਰ ਪੱਪੂ, ਕੌਸਲਰ ਅਮਰਜੀਤ ਮਾਲਵਾ, ਕੌਸਲਰ ਸਿੱਧੂ , ਕੌਸਲਰ ਧੀਰ ਨੇ ਸ਼ਿਕਾਇਤ ਵਿੱਚ ਲਿਿਖਆ ਹੈ ਕਿ ਜੋ ਸੜਕ ਤੇ 80 ਐਮ.ਐਮ ਦੀ ਟਾਈਲ ਲੱਗ ਰਹੀ ਹੈ ਉਹ ਪਲਾਸਟਿਕ ਮੋਲਡਿੰਗ ਹੈ ਅਤੇ ਐਸਟੀਮੇਟ ਦੇ ਵਿੱਚ ਸਟੀਲ ਮੋਲਡਿੰਗ ਟਾਇਲ ਪਾਸ ਕੀਤੀ ਹੋਈ ਹੈ। ਜੋ ਸੜਕ ਬਣ ਰਹੀ ਹੈ ਉਹ ਕਾਫੀ ਉੱਚੀ ਬਣ ਰਹੀ ਹੈ ਇਸ ਕਰਕੇੇ ਦੁਕਾਨਾਂ ਅਤੇ ਗਲੀਆਂ  ਬਰਸਾਤੀ ਪਾਣੀ  ਨਾਲ ਡੁੱਬ ਜਾਣਗੀਆਂ ।ਏ.ਡੀ.ਸੀ ਨੇ ਮੌਕੇ ਤੇ ਖੜ੍ਹ ਕੇ ਹੀ ਨਗਰ ਕੌਸਲ ਜਗਰਾਉ ਦੇ ਈ.ਓ ਨੂੰ ਮੋਬਾਇਲ ਤੇ ਸੜਕ ਨੰੁ ਬਣਾਉਣ ਦੇ ਕੰਮ ਨੂੰ ਬੰਦ ਕਰਨ ਦੀਆਂ ਹਦਾਇਤਾਂ ਕੀਤੀਆ ਅਤੇ ਉਹਨਾਂ ਇਹ ਵੀ ਕਿਹਾ ਕਿ ਸੜਕ ਦੇ ਲੈਵਲ ਨੂੰ ਸਹੀ  ਅਤੇ ਨਗਰ ਕੌਸਲ ਵੱਲੋ ਪਾਸ ਕੀਤੇ ਐਸਟੀਮੇਟ ਦੇ ਮੁਤਾਬਿਕ ਸਟੀਲ ਮੋਲਡਿੰਗ ਟਾਈਲਾਂ ਹੀ ਲਾਈਆਂ ਜਾਣ ।ਏ.ਡੀ.ਸੀ ਨੇ ਇਹ ਵੀ ਦੱਸਿਆ ਕਿ  ਸਥਾਨਕ ਸਰਕਾਰਾ ਵਿਭਾਗ ਪੰਜਾਬ ਦੇ  ਚੀਫ ਇੰਜੀਨੀਅਰ ਕੁਲਦੀਪ ਵਰਮਾ ਵੱਲੋ ਵੀ ਈ.ਓ ਅਤੇ ਏ.ਐਮ.ਈ ਨੂੰ ਕੰਮ ਬੰਦ ਕਰਕੇ ਸੜਕ ਸਬੰਧੀ ਸਮੁੱਚਾ ਰਿਕਾਰਡ ਚੰਡੀਗੜ੍ਹ ਲਿਆਉਣ ਲਈ ਕਿਹਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਨਗਰ ਕੌਸਲ ਵਿੱਚ ਵਿਰੋਧੀ ਧਿਰ ਦੇ ਕੌਸਲਰਾਂ ਤੇ ਦੁਕਾਨਦਾਰਾਂ ਵੱਲੋ ਸੜਕ ਦਾ ਲੈਵਲ ਘੱਟ ਕਰਵਾਉਣ ਅਤੇ ਸੜਕ ਸਹੀ ਤਰੀਕੇ ਨਾਲ ਬਣਵਾਉਣ ਲਈ ਕੁਝ ਦਿਨ ਪਹਿਲਾ ਧਰਨਾ ਵੀ ਦਿੱਤਾ ਗਿਆ ਸੀ, ਪਰ ਨਗਰ ਕੌਸਲ ਵੱਲੋ ਟਿੱਚ ਸਮਝਦਿਆ ਸੜਕ ਦਾ ਨਿਰਮਾਣ ਲਗਾਤਾਰ ਜਾਰੀ ਰੱਖਿਆ ਗਿਆ ਸੀ। ਇਸ ਸਬੰਧੀ ਈ.ਓ ਪ੍ਰਦੀਪ ਕੁਮਾਰ ਦੌਧਰੀਆ ਨਾਲ ਮੋਬਾਇਲ ਤੇ ਸੰਪਰਕ ਕੀਤਾ ਤਾਂ ਏ.ਡੀ ਸੀ ਦੇ ਹੁਕਮਾਂ ਨੂੰ ਅਮਲ ਵਿੱਚ ਲਿਆ ਕੇ ਕਾਰਵਾਈ ਕੀਤੀ ਜਾਵੇਗੀ ਤੇ ਸੜਕ ਦੇ ਨਿਰਮਾਣ ਦਾ ਕੰਮ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ।

ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਮੁਹਿੰਮ ਆਰੰਭ ਹੋਈ

ਜਗਰਾਓਂ 24 ਅਕਤੂਬਰ (ਅਮਿਤ ਖੰਨਾ):ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਪੀ ਡੀ ਜੈਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਮੁਹਿੰਮ ਅੱਜ ਆਰੰਭ ਹੋਈ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਵਿਖੇ ਫੌਗਿੰਗ ਦੀ ਸੇਵਾ ਦੇ ਕੰਮ ਦਾ ਉਦਘਾਟਨ ਕਰਦਿਆਂ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਸੇਵਾ ਉਹੀ ਸਫਲ ਹੈ ਜਿਹੜੀ ਜ਼ਰੂਰਤ ਮੁਤਾਬਕ ਮੌਕੇ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਂਗੂ ਦੇ ਪ੍ਰਕੋਪ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਘਰ ਘਰ ਡੇਂਗੂ ਨਾਲ ਪੀੜਤ ਮਰੀਜ਼ ਹਨ। ਉਨ੍ਹਾਂ ਕਿਹਾ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਡੇਂਗੂ ਦੀ ਰੋਕਥਾਮ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਪਰ ਅਜਿਹਾ ਨਹੀਂ ਹੋਇਆ ਇਸ ਲਈ ਸੁਸਾਇਟੀ ਨੇ ਇਹ ਮੁਹਿੰਮ ਆਰੰਭੀ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪੀ ਡੀ ਜੈਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਿਆਂਦੀ ਨਵੀਂ ਫੌਗਿੰਗ ਮਸ਼ੀਨ ਨਾਲ ਡੇਂਗੂ ਤੋਂ ਸ਼ਹਿਰ ਨੂੰ ਮੁਕਤ ਕਰਵਾਉਣ ਲਈ ਨਵਾਂ ਪ੍ਰਾਜੈਕਟ ਅੱਜ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਗੁਰੂ ਕ੍ਰਿਪਾ ਆਸਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਹੀਰਾ ਬਾਗ਼ ਦੇ ਇਲਾਕੇ ਵਿਚ ਫੌਗਿੰਗ ਕੀਤੀ ਗਈ ਹੈ ਅਤੇ ਸੋਮਵਾਰ ਨੂੰ ਕੱਚਾ ਮਲਕ ਰੋਡ, ਪੰਜਾਬੀ ਬਾਗ਼, ਗੁਲਾਬੀ ਬਾਗ਼ ਅਤੇ ਜੀਵਨ ਸਿੰਘ ਬਸਤੀ ਵਿਚ ਫੌਗਿੰਗ ਕੀਤੀ ਜਾਵੇਗੀ ਤਾਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸੁਸਾਇਟੀ ਵੱਲੋਂ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਸੰਜੀਵ ਚੋਪੜਾ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਪ੍ਰਸ਼ੋਤਮ ਅਗਰਵਾਲ, ਵਿਨੋਦ ਬਾਂਸਲ, ਆਰ ਕੇ ਗੋਇਲ, ਇਕਬਾਲ ਸਿੰਘ ਕਟਾਰੀਆ, ਪ੍ਰਵੀਨ ਜੈਨ, ਮਨੋਹਰ ਸਿੰਘ ਟੱਕਰ ਆਦਿ ਹਾਜ਼ਰ ਸਨ।

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਗੁਰਪੁਰਬ ਦੀ ਵਧਾਈ

ਜਗਰਾਉਂ (ਅਮਿਤ ਖੰਨਾ ,ਪੱਪੂ  )ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਚੌਥੇ ਗੁਰੂ ਸ੍ਰੀ ਗੁਰੁ ਰਾਮਦਾਸ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਇਸ ਦਿਨ ਦੀ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ। ਅਧਿਆਪਕ ਸਾਹਿਬਾਨਾਂ ਨੇ ਗੁੁਰੂ ਜੀ ਦਾ ਅੰਮ੍ਰਿਤਸਰ ਨਗਰ ਵਸਾਉਣਾ ਅਤੇ ਦਰਬਾਰ ਸਾਹਿਬ ਦੀ ਨੀਂਹ ਰਖਵਾ ਕੇ ਸੇਵਾ ਕਰਵਾਉਣ ਬਾਰੇ ਦੱਸਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਜੀਵਨ ਜਿਊਣ ਦੀ ਜਾਂਚ ਸਿਖਾਈ ਅਤੇ ਬਾਣੀ ਨਾਲ ਜੋੜਿਆ। ਸਾਨੂੰ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਦੇਗ ਵਰਤਾਈ ਗਈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਗੁਰਪੁਰਬ ਦੀ ਸਮੁੱਚੇ ਸਮਾਜ ਨੂੰ ਵਧਾਈ ਦਿੱਤੀ।

ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਕੀਤੀਆਂ ਭੇਟ

ਜਗਰਾਉਂ (ਅਮਿਤ ਖੰਨਾ ,ਪੱਪੂ  )ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸ ਨੂੰ ਅੱਜ ਪੁਲਿਸ ਯਾਦਗਾਰ ਸ਼ਹੀਦੀ ਦਿਵਸ ਤੇ ਯਾਦ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਲੁਧਿਆਣਾ ਦੇ ਆਈਜੀ ਐੱਸਪੀਐੱਸ ਪਰਮਾਰ, ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਸਮੇਤ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀਆਂ, ਰਾਜਨੀਤਿਕਾਂ, ਸ਼ਹੀਦ ਪਰਿਵਾਰਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੇਸ਼ ਭਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ 'ਚ ਡੀਐੱਸਪੀ ਹਰਸ਼ਪ੍ਰਰੀਤ ਸਿੰਘ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਸਮ੍ਤਿੀ ਪਰੇਡ ਰਾਹੀਂ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਉਪਰੰਤ ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਵਿਚ ਸ਼ਹੀਦ ਹੋਏ ਪੁਲਿਸ ਫੋਰਸਾਂ ਦੇ ਅਫਸਰਾਂ ਤੇ ਜਵਾਨਾਂ ਦੇ ਨਾਮ ਪੜ੍ਹਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਆਈਜੀ ਪਰਮਾਰ ਨੇ ਕਿਹਾ ਦੇਸ਼ ਦੀਆਂ ਸਰਹੱਦਾਂ ਸਮੇਤ ਦੇਸ਼ ਦੇ ਕੋਨੇ ਕੋਨੇ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਜਾਂਬਾਜ, ਬਹਾਦੁਰ, ਪੁਲਿਸ ਤੇ ਪੈਰਾਮਿਲਟਰੀ ਦੇ ਯੋਧਿਆਂ ਨੇ ਅੱਗੇ ਹੋ ਕੇ ਆਪਣਾ ਬਲੀਦਾਨ ਦਿੱਤਾ। ਅੱਜ ਦਾ ਦਿਨ ਸਾਨੂੰ ਇਨਾਂ੍ਹ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਅਤੇ ਉਨਾਂ੍ਹ ਦੀ ਕੁਰਬਾਨੀ ਦਾ ਚੇਤਾ ਕਰਵਾਉਂਦਾ ਹੈ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਮਾਗਮ 'ਚ ਬੁਲਾ ਕੇ ਉਨ੍ਹਾਂ ਨੂੰ ਇਹ ਦੱਸਣਾ ਕਿ ਉਹ ਪੁਲਿਸ ਪਰਿਵਾਰ ਦਾ ਹੀ ਹਿੱਸਾ ਹਨ। ਇਸ ਤੋਂ ਵੀ ਵੱਡੀ ਗੱਲ ਅੱਜ ਦਾ ਸ਼ਰਧਾਂਜਲੀ ਸਮਾਗਮ ਫੋਰਸ ਲਈ ਇੱਕ ਸੁਨੇਹਾ ਹੈ ਕਿ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਾ ਹੀ ਸਾਡਾ ਫ਼ਰਜ ਹੈ।ਇਸ ਮੌਕੇ ਐੱਸਡੀਐੱਮ ਵਿਕਾਸ ਹੀਰਾ, ਐੱਸਪੀ ਹਰਿੰਦਰ ਸਿੰਘ ਪਰਮਾਰ, ਐੱਸਪੀ ਰਾਜਵੀਰ ਸਿੰਘ, ਐੱਸਪੀ ਗੁਰਮੀਤ ਕੌਰ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਡੀਐੱਸਪੀ ਦਲਜੀਤ ਸਿੰਘ ਖੱਖ, ਡੀਐੱਸਪੀ ਐੱਚ ਦਲਜੀਤ ਸਿੰਘ ਵਿਰਕ, ਡੀਐੱਸਪੀ ਸੰਦੀਪ, ਡੀਐੱਸਪੀ ਰਾਏਕੋਟ ਗੁਰਬਚਨ ਸਿੰਘ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ, ਐਡਵੋਕੇਟ ਗੁਰਕੀਰਤ ਕੌਰ, ਐਡਵੋਕੇਟ ਮਨਮੋਹਨ ਕਤਿਆਲ, ਸਮਾਜ ਸੇਵੀ ਰਾਜਿੰਦਰ ਜੈਨ, ਚੇਅਰਮੈਨ ਕੇਕੇ ਬਾਵਾ, ਪ੍ਰਧਾਨ ਤੇਲੂ ਰਾਮ ਮੁੱਲਾਂਪੁਰ, ਪ੍ਰਧਾਨ ਰਵਿੰਦਰ ਸਭਰਵਾਲ, ਕੌਂਸਲਰ ਜਗਜੀਤ ਸਿੰਘ ਜੱਗੀ, ਰਾਜ ਕੁਮਾਰ ਭੱਲਾ, ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ।