You are here

ਲੁਧਿਆਣਾ

ਮਨੀ ਚੇਂਜਰ ਵਿਜੈ ਚਿੰਨਾਂ ਨੇ ਤਿਓਹਾਰਾਂ ਦੇ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਉਪਹਾਰ 

ਜਗਰਾਉਂ (ਅਮਿਤ ਖੰਨਾ ,ਪੱਪੂ  )ਜਗਰਾਉਂ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਮਨੀ ਚੇਂਜਰ ਵਿਜੇ ਗੋਇਲ ਚਿੰਨਾਂ ਨੇ ਹਰ ਸਾਲ ਦੀ ਤਰ੍ਹਾਂ ਤਿਉਹਾਰਾਂ ਦੇ ਮੌਕੇ ਤੇ ਆਪਣੇ ਮਾਤਾ ਸਵਰਗੀ ਰਾਜ ਰਾਣੀ ਦੀ ਯਾਦ ਵਿੱਚ ਆਰ ਕੇ ਹਾਈ ਸਕੂਲ ਜਗਰਾਉਂ ਦੇ ਜ਼ਰੂਰਤਮੰਦ ਬੱਚਿਆਂ ਨੂੰ ਟਿਫ਼ਨ ਬਾਕਸ ਕਾਪੀਆਂ ਪੈੱਨ ਪੈਨਸਲਾਂ ਜੂਸ ਤੇ ਸਮੋਸੇ ਵੰਡੇ ਇਸ ਮੌਕੇ ਆਰ ਕੇ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਸਕੂਲ ਦੇ ਸੌ ਦੇ ਕਰੀਬ ਬਚਨ ਗਿਫਟ ਦੇ ਕੇ ਸਨਮਾਨਤ ਕਰਨ ਲਈ ਦਿੱਤੇ ਵਿਜੇ ਚਿੰਨ੍ਹਾਂ ਦਾ ਧੰਨਵਾਦ ਕੀਤਾ ਅਤੇ ਸੁਪਰੀਮ ਸਕਿਓਰਟੀ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ  ਮਨੋਜ ਭੋਲਾ ਲੱਕੀ ਗੌਰਵ ਦਾ ਵੀ ਸਕੂਲ ਪਹੁੰਚ ਕੇ ਬੱਚਿਆਂ ਨੂੰ ਸਨਮਾਨਤ ਕਰਨ ਲਈ ਧੰਨਵਾਦ  ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪਤਨੀ  ਪੂਨਮ ਗੋਇਲ, ਪੰਕਜ ਗੋਇਲ ,ਪਿਯੂਸ਼ ਗੋਇਲ, ਲਵਿਆਸ ਗੋਇਲ, ਕੁਲਵੰਤ ਸਿੰਘ ਖੁਰਾਨਾ, ਰੀਅਲ ਅਸਟੇਟ ਰਾਕੇਸ਼ ਗੋਇਲ, ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

ਹਿਊਮਨ ਰਾਈਟਸ ਵੱਲੋਂ ਅਕਸਰ 139 ਵਾ ਪੈਨਸ਼ਨ ਵੰਡ ਸਮਾਰੋਹ ਕਰਵਾਇਆ

 ਜਗਰਾਓਂ 23 ਅਕਤੂਬਰ (ਅਮਿਤ ਖੰਨਾ):ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 139 ਵਾ ਪੈਨਸ਼ਨ ਵੰਡ ਸਮਾਰੋਹ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ 25 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ  ਸਮਾਗਮ ਦੇ ਮੁੱਖ ਮਹਿਮਾਨ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਜੋ ਕਿ ਗੈਸਟ ਆਫ਼ ਆਨਰ ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਭਜਨਗੜ੍ਹ ਸਾਹਿਬ ਹਨ  ਇਸ ਮਹੀਨੇ ਦੀ ਪੈਨਸ਼ਨ ਗੁਰਚਰਨ ਸਿੰਘ ਸੰਧੂ ਕੈਨੇਡਾ ਅਤੇ ਪ੍ਰੋ ਕਰਮ ਸਿੰਘ ਸੰਧੂ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਵੰਡੀ ਗਈ  ਕੈਸ਼ੀਅਰ ਰਾਜਨ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਬਜ਼ੁਰਗਾਂ ਨੂੰ ਪਿਛਲੇ ਲਗਪਗ 12 ਸਾਲਾਂ ਤੋਂ ਪੈਨਸ਼ਨ ਆਲ ਇੰਡੀਆ ਹਿਊਮਨ ਰਾਈਟਸ ਵੱਲੋਂ ਦਿੱਤੀ ਜਾ ਰਹੀ ਹੈ  ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਨੇ ਗੁਰਚਰਨ ਸੰਧੂ ਕਨੇਡਾ ਦਾ ਤਹਿ ਦਿਲੋਂ ਧੰਨਵਾਦ ਕੀਤਾ  ਮੰਚ ਸੰਚਾਲਨ ਦਮਨਦੀਪ ਸਿੰਘ ਨੇ ਬਾਖੂਬੀ ਨਿਭਾਈ ਇਸ ਮੌਕੇ ਸੈਕਟਰੀ ਰਾਕੇਸ਼ ਸੈਣੀ,  ਆਰਗੇਨਾਈਜ਼ਰ ਸੈਕਟਰੀ ਵਿੱਕੀ ਔਲਖ, ਪੈਟਰਨ ਵਿਨੋਦ ਬਾਂਸਲ, ਮੁੱਖ ਸਲਾਹਕਾਰ ਵੀ ਕੇ ਗੋਇਲ, ਜੁਆਇੰਟ ਸੈਕਟਰੀ ਜਸਪਾਲ ਸਿੰਘ, ਜੁਆਇੰਟ ਸੈਕਟਰੀ ਰਜਨੀਸ਼ਪਾਲ ਸਿੰਘ , ਰਿਪੋਟਿੰਗ ਅਫ਼ਸਰ ਹਰੀਓਮ ਵਰਮਾ, ਅਤੇ ਪਬਲੀਸਿਟੀ ਅਫ਼ਸਰ ਅੱਥਰੂ ਸਿੰਗਲਾ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ

ਜੀ .ਐਚ. ਜੀ .ਅਕੈਡਮੀ ਜਗਰਾਉਂ  ਵਿਖੇ ਮਨਾਇਆ ਗਿਆ: ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 

ਜਗਰਾਉਂ (ਅਮਿਤ ਖੰਨਾ  )ਜੀ.ਐਚ. ਜੀ. ਅਕੈਡਮੀ,ਕੋਠੇ ਬੱਗੂ ਜਗਰਾਉਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ  । ਇਸ ਮੌਕੇ ਤੇ ਗਿਆਰਵੀਂ  ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਭਾਸ਼ਣ ਰਾਹੀਂ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਸੰਨ 1534ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ  ਭਾਈ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ । ਗੁਰੂ ਜੀ ਦਾ ਪਹਿਲਾਂ ਨਾਮ ਭਾਈ ਜੇਠਾ ਜੀ ਸੀ।ਗੁਰੂ ਜੀ ਦੇ ਮਾਤਾ ਪਿਤਾ ਜੀ ਛੋਟੀ ਉਮਰ ਵਿੱਚ ਹੀ ਚੜ੍ਹਾਈ ਕਰ ਗਏ ਸਨ ਇਸ ਲਈ ਆਪ ਜੀ ਦਾ ਬਚਪਨ ਬੜਾ ਹੀ ਤਰਸਯੋਗ ਰਿਹਾ  ।ਉਸ ਨੇ ਇਹ ਵੀ ਦੱਸਿਆ ਕਿ ਗੁਰੂ ਜੀ ਦੀ ਸੂਝ- ਸਿਆਣਪ ,ਨਿਮਰਤਾ ਅਤੇ ਨੇਕ ਨੀਅਤ ਤੋਂ ਗੁਰੂ ਅਮਰਦਾਸ ਜੀ ਬਹੁਤ ਪ੍ਰਭਾਵਿਤ ਹੋਏ ।ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ।ਸੇਵਾ- ਸਿਮਰਨ ਅਤੇ ਆਪ ਜੀ ਦੀ ਘਾਲ- ਕਮਾਈ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ  ਅਤੇ ਗੁਰੂ ਰਾਮ ਦਾਸ ਜੀ ਬਣਾ ਦਿੱਤਾ  ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਨਿਮਰਤਾ, ਮਿਹਨਤ ਅਤੇ ਨੇਕ ਨੀਅਤ ਦੇ ਗੁਣ ਧਾਰਨ ਕਰਨ ਲਈ ਪ੍ਰੇਰਿਤ ਕੀਤਾ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਮਹਿੰਦੀ ਮੁਕਾਬਲਾ ਕਰਵਾਇਆ

ਜਗਰਾਓਂ 23 ਅਕਤੂਬਰ (ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖੇ ਤਿਉਹਾਰਾਂ ਨੂੰ ਵੇਖਦੇ ਹੋਏ ਕਰਵਾ ਚੌਥ ਸੈਲੀਬ੍ਰੇਸ਼ਨ ਲਈ ਨੌਵੀਂ ਤੇ ਦਸਵੀਂ ਜਮਾਤ ਦੇ ਵਿਿਦਆਰਥੀਆਂ ਵਿਚਕਾਰ  ਮਹਿੰਦੀ ਮੁਕਾਬਲਾ ਕਰਵਾਇਆ ਗਿਆ ਇਸ ਵਿੱਚ ਲਗਪਗ 45 ਵਿਿਦਆਰਥੀਆਂ ਨੇ ਹਿੱਸਾ ਲੈ ਕੇ ਭਾਰਤੀ ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਹੱਥਾਂ ਤੇ ਸੁੰਦਰ ਮਹਿੰਦੀ ਦੇ ਅਲੱਗ ਅਲੱਗ ਨਮੂਨੇ ਬਣਾ ਕੇ  ਰਚਨਾਤਮਕ ਕਲਾ ਦਾ ਪ੍ਰਦਰਸ਼ਨ ਕੀਤਾ ਮੈਡਮ ਨਵਨੀਤ ਸ਼ਰਮਾ ਅਨੀਤਾ ਸ਼ਰਮਾ ਤੇ ਮੈਡਮ ਆਂਚਲ ਨੇ ਇਨ੍ਹਾਂ ਵਿੱਚੋਂ ਸਭ ਤੋਂ ਸੋਹਣੀ ਮਹਿੰਦੀ ਲਗਾਉਣ ਵਾਲੇ ਵਿਿਦਆਰਥੀਆਂ ਨੂੰ ਚੁਣਿਆ ਇਨ੍ਹਾਂ ਵਿੱਚ ਨੌਵੀਂ ਦੀ ਦਲਜੀਤ ਕੌਰ ਨੇ ਪਹਿਲਾ ਦਸਵੀਂ ਦੇ ਸੁਖਦੀਪ ਸਿੰਘ ਨੇ ਦੂਜਾ ਅਤੇ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ  ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਸਭ ਨੂੰ ਵਧਾਈ ਦਿੱਤੀ ਤੇ ਸਾਰੇ ਬੱਚਿਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ

ਗੁਰੂ ਨਾਨਕ ਸਹਾਰਾ ਸੋਸਾਇਟੀ ਜਗਰਾਓਂ ਵਲੋਂ 147 ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਹੋਇਆ 

ਜਗਰਾਓਂ 23 ਅਕਤੂਬਰ (ਅਮਿਤ ਖੰਨਾ):ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਓਂ ਵਲੋਂ 147 ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂਕੇ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਆਰ ਕੇ ਹਾਈ ਸਕੂਲ ਜਗਰਾਉਂ ਵਿਖੇ ਹੋਇਆ  ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਰਾਧਾ ਰਾਣੀ ਰਾਈਸ ਐਂਡ ਜਨਰਲ ਮੁੱਲਾਂਪੁਰ ਦੇ ਮਾਲਿਕ ਸ੍ਰੀ ਸੁਰੇਸ਼ ਸਿੰਗਲਾ ਮਨਜੀਤ ਗਰੇਵਾਲ ਤੇ ਸੰਦੀਪ ਸ਼ਰਮਾ ਹਨ  ਜਿਨ੍ਹਾਂ ਨੇ 26ਬਜ਼ੁਰਗਾਂ ਨੂੰ ਇੱਕ ਮਹੀਨੇ ਦੀ ਪੈਨਸ਼ਨ ਤੇ ਆਉਣ ਵਾਲੀ ਸਰਦੀਆਂ ਤੋਂ ਬਚਣ ਲਈ ਗਰਮ ਕੰਬਲ ਵੰਡੇ  ਇਸ ਮੌਕੇ ਸਾਰੇ ਬਜ਼ੁਰਗਾਂ ਨੂੰ ਚਾਹ ਨਾਸ਼ਤਾ ਵੀ ਕਰਵਾਇਆ ਗਿਆ ਸਕੂਲ ਦੇ ਪ੍ਰਿੰਸੀਪਲ ਤੇ ਸੁਸਾਇਟੀ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਸ੍ਰੀ ਸਿੰਗਲਾ ਮਨਜੀਤ ਗਰੇਵਾਲ ਤੇ ਸੰਦੀਪ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ  ਇਸ ਮੌਕੇ ਰਾਜ ਕੁਮਾਰ ਭੱਲਾ ਜ਼ਿਲਾ ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ, ਡਾ ਰਾਕੇਸ਼ ਭਾਰਦਵਾਜ ,ਪੰਕਜ ਗੁਪਤਾ, ਦਵਿੰਦਰ ਜੈਨ, ਅਮਿਤ ਖੰਨਾ ,ਅੰਜੂ ਗੋਇਲ, ਸੀਮਾ ਸ਼ਰਮਾ ,ਪਰਮਜੀਤ , ਰੇਣੂ ਸ਼ਰਮਾ ਤੇ ਸਮੂਹ ਸਟਾਫ ਹਾਜ਼ਰ ਸੀ

ਹੈਰੋਇਨ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ 

ਜਗਰਾਓਂ 23 ਅਕਤੂਬਰ (ਅਮਿਤ ਖੰਨਾ):ਸੀਆਈਏ ਸਟਾਫ ਨੇ ਇਲਾਕੇ ਚ ਨਸ਼ਈਆਂ ਨੂੰ ਹੈਰੋਇਨ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਡੁਬਈ ਚ ਹੈਰੋਇਨ ਸਪਲਾਈ ਕਰਦੇ ਫੜ੍ਹੇ ਜਾਣ ਤੋਂ ਬਾਅਦ ਜ਼ੇਲ੍ਹ ਕੱਟ ਕੇ ਇੰਡੀਆ ਆ ਕੇ ਜਗਰਾਓਂ ਚ ਦੂਸਰੇ ਸਾਥੀ ਨਾਲ ਹੈਰੋਇਨ ਤਸਕਰੀ ਦਾ ਕੰਮ ਕਰਨ ਲੱਗਾ। ਇਸ ਸਬੰਧੀ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਸਖਤੀ ਤਹਿਤ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿੰਘ ਦੀ ਜੇਰੇ ਨਿਗਰਾਨੀ ਹੇਠ ਸਬ ਇੰਸਪੈਕਟਰ ਕੁਲਵਿੰਦਰ ਸਿੰਘ, ਸਬ-ਇੰਸਪੈਕਟਰ ਜਨਕ ਰਾਜ ਤੇ ਏਐੱਸਆਈ ਮਨਜੀਤ ਕੁਮਾਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਸਥਾਨਕ ਲੰਡੇ ਫਾਟਕ ਜਗਰਾਓਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੇ ਪੁਲਿਸ ਨੇ ਦਲਜੀਤ ਸਿੰਘ ਉਰਫ ਗੋਲੂ ਤੇ ਅਵਤਾਰ ਸਿੰਘ ਉਰਫ ਮਤਾਰੀ ਵਾਸੀਆਨ ਕੋਠੇ ਸ਼ੇਰ ਜੰਗ ਨੂੰ ਗਿ੍ਫਤਾਰ ਕਰ ਲਿਆ। ਉਨ੍ਹਾਂ ਦੱਸਿਆ ਅਵਤਾਰ ਸਿੰਘ ਪਹਿਲਾਂ ਡੁਬਈ ਰਹਿੰਦਾ ਸੀ, ਉਥੇ ਵੀ ਉਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਡੁਬਈ 'ਚ ਜ਼ੇਲ੍ਹ ਕੱਟ ਕੇ ਆਇਆ ਹੈ। ਇਹ ਦੋਵੇਂ ਜਗਰਾਓਂ ਦੇ ਸ਼ਹਿਰੀ ਇਲਾਕੇ ਚ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਹਨ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਲੁਧਿਆਣਾ ਦਿਹਾਤੀ ਜਗਰਾਉਂ ਵੱਲੋਂ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ ,ਗੁਰਕੀਰਤ ਕੌਰ ਐਡਵੋਕੇਟ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਪੰਜਾਬ ਪੁਲੀਸ ਦੇ ਸ਼ਹੀਦ  ਦਿਵਸ  ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਲੁਧਿਆਣੇ ਦੇ ਆਈਜੀ  ਐੱਸਪੀਐੱਸ ਪਰਮਾਰ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਸਮੇਤ ਜ਼ਿਲ੍ਹੇ ਭਰ ਦੇ ਪੁਲਸ ਅਧਿਕਾਰੀ ਰਾਜਨੀਤਕ ਸ਼ਹੀਦ ਪਰਿਵਾਰਾਂ ਅਤੇ ਸਮਾਜ  ਸੇਵੀ ਸ਼ਖ਼ਸੀਅਤਾਂ ਨੇ ਦੇਸ਼ ਭਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਜ਼ਿਲ੍ਹਾ ਪੁਲੀਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਸ਼ਰਧਾਂਜਲੀ ਸਮਾਗਮ ਵਿਚ ਡੀਐੱਸਪੀ ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਰੇਡ ਰਾਹੀਂ ਸ਼ਹੀਦਾਂ ਨੂੰ ਸਲਾਮੀ ਦਿੱਤੀ।ਇਸ ਸਮੇਂ ਡੀ ਐੱਸ ਪੀ ਦਲਜੀਤ ਸਿੰਘ ਖੱਖ ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਵਿੱਚ ਸ਼ਹੀਦ ਹੋਏ ਪੁਲਸ ਫੋਰਸਾਂ ਦੇ ਅਫ਼ਸਰਾਂ ਤੇ ਜਵਾਨਾਂ ਦੇ ਨਾਮ ਪੜ੍ਹਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ।ਅੱਜ ਦਾ ਦਿਨ ਸਾਨੂੰ ਇਨ੍ਹਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਅਤੇ ਉਨ੍ਹਾਂ ਦੀ ਕੁਰਬਾਨੀ ਦਾ ਚੇਤਾ ਕਰਵਾਉਂਦਾ ਹੈ ਇਸੇ ਨਾਲ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਮਾਗਮ ਚ ਬੁਲਾ ਕੇ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਉਹ ਕਿਉਂ ਪੁਲਸ ਪਰਿਵਾਰ ਦਾ ਹੀ ਹਿੱਸਾ ਹਨ।ਇਸ ਮੌਕੇ ਐੱਸ ਡੀ ਐੱਮ ਵਿਕਾਸ ਹੀਰਾ ਐੱਸ ਪੀ ਹਰਿੰਦਰ ਸਿੰਘ ਪਰਮਾਰ ਐਸ ਪੀ ਰਾਜਬੀਰ ਸਿੰਘ ਐੱਸਪੀ ਗੁਰਮੀਤ ਕੌਰ ਤਹਿਸੀਲਦਾਰ ਮੋਹਨ ਕੁਮਾਰ ਕੌਸ਼ਕ ਡੀ ਐਸ ਪੀ ਦਲਜੀਤ ਸਿੰਘ ਖੱਖ ਡੀ ਐੱਸ ਪੀ ਐੱਚ ਦਲਜੀਤ ਸਿੰਘ ਵਿਰਕ ਡੀ ਐੱਸ ਪੀ ਸੰਦੀਪ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਐਡਵੋਕੇਟ  ਗੁਰਕੀਰਤ ਕੌਰ ਆਦਿ ਨੇ ਸ਼ਹੀਦ ਹੋਏ ਪੁਲੀਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ  ਇਸ ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਨਿਭਾਈ।

ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਰੇਲਵੇ ਪਾਰਕ ਧਰਨਾ ਲਗਾਤਾਰ 386 ਵੇਂ ਦਿਨ ਚ  

ਮਾਲਵੇ ਵਿੱਚ ਗੁਲਾਬੀ ਸੁੰਡੀ ਦੇ ਪ੍ਰਭਾਵ ਥੱਲੇ ਆਏ ਕਿਸਾਨਾਂ ਦੇ ਸੰਘਰਸ਼ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਾਂਗੇ - ਕਿਸਾਨ ਆਗੂ  

ਜਗਰਾਉਂ, 21 ਅਕਤੂਬਰ ( ਜਸਮੇਲ ਗ਼ਾਲਿਬ ) 386 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓਂ  ਚ ਅੱਜ ਧਰਨਾਕਾਰੀਆਂ ਨੇ ਜਿਲਾ ਪ੍ਰਧਾਨ ਮਾਸਟਰ  ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ  ਨੇ ਅਪਣੀਆਂ ਕਵੀਸ਼ਰੀਆਂ ਰਾਹੀਂ ਬੀਰ ਰਸ ਦਾ ਰੰਗ ਬੰਨ੍ਹਿਆ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਹਰਚੰਦ ਸਿੰਘ ਢੋਲਣ , ਧਰਮ ਸਿੰਘ ਸੂਜਾਪੁਰ, ਦਲਜੀਤ ਸਿੰਘ ਰਸੂਲਪੁਰ,  ਹਰਭਜਨ ਸਿੰਘ ਦੋਧਰ ,ਮਾਸਟਰ ਹਰਬੰਸ ਲਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਅਪਣੀ ਤਾਜਾ ਮੀਟਿੰਗ ਚ ਸਿੰਘੂ ਬਾਰਡਰ ਤੇ ਨਿਹੰਗਾਂ ਵਲੋਂ ਨੋਜਵਾਨ ਦੇ ਕਤਲ ਦੀ ਸਚਾਈ ਜਾਨਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਤਿੰਨ ਦਿਨ ਚ ਸਾਰੇ ਤੱਥ ਲੋਕਾਂ ਸਾਹਮਣੇ ਰੱਖਣਗੇ ਹਾਲਾਂਕਿ ਨਿਹੰਗ ਮੁੱਖੀ ਅਮਨ ਸਿੰਘ ਬਾਰੇ ਨਸ਼ਿਆਂ ਦਾ ਸਮਗਲਰ ਹੋਣ ਅਤੇ ਭਾਜਪਾ ਨਾਲ ਗਠਜੋੜ ਦੇ ਤੱਥਾਂ ਤੋਂ ਦੁਨੀਆਂ ਜਾਣੂ ਹੋ ਗਈ ਹੈ।ਉਨਾਂ ਕਿਹਾ ਕਿ ਇਸ ਪੂਰੇ ਕੁਕਰਮ ਪਿੱਛੇ ਮੰਤਵ ਸਿੱਖਾਂ ਅਤੇ ਦਲਿਤਾਂ ਚ ਪਾੜਾ ਵਧਾ ਕੇ ਕਿਸਾਨ ਮਜਦੂਰ ਏਕਤਾ ਨੂੰ ਤੋੜਣਾ ਸੀ ਜੋ ਕਿ ਮੋਰਚੇ ਦੀ ਅਗਵਾਈ ਚ ਲੋਕਾਂ ਨੇ ਬੁਰੀ ਤਰਾਂ ਰੱਦ ਕਰ ਦਿੱਤਾ। ਇਸ ਸਮੇਂ ਕਿਸਾਨਾਂ ਆਗੂਆਂ  ਨੇ ਮਾਲਵੇ ਚ ਗੁਲਾਬੀ ਸੁੰਡੀ ਨਾਲ ਨਰਮੇ ਦੇ ਹੋਏ ਨੁਕਸਾਨ ਖਿਲਾਫ ਚਲ ਰਹੇ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਤੇ ਪੰਜਾਬ ਸਰਕਾਰ  ਨੂੰ ਇਨਾਂ ਮੰਗਾਂ ਦੀ ਪੂਰਤੀ ਲਈ ਯੋਗ ਕਦਮ ਉਠਾਉਣ ਦੀ ਅਪੀਲ ਕੀਤੀ। ਇਸ ਸਮੇਂ ਇਕ ਮਤੇ ਰਾਹੀਂ ਮੋਰਿੰਡਾ ਵਿਖੇ ਮੁਲਾਜਮ ਵਰਗ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੱਕੇ ਰੁਜ਼ਗਾਰ ਲਈ ਚਲ ਰਹੇ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਹੈ।ਅਜ ਦੇ ਧਰਨੇ ਚ ਮਲਕੀਤ ਸਿੰਘ ਰੂਮੀ, ਜਗਦੀਪ ਸਿੰਘ  ਕੋਠੇ ਖੰਜੂਰਾਂ, ਜਗਜੀਤ ਸਿੰਘ ਮਲਕ ਆਦਿ ਆਗੂ ਹਾਜ਼ਰ ਸਨ।

ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਘਰਸ਼ ਦਾ ਰੇਲਵੇ ਪਾਰਕ ਜਗਰਾਉਂ ਵਿੱਚ 385 ਵਾਂ ਦਿਨ  

ਕਸ਼ਮੀਰ ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀਆਂ ਸਰਕਾਰੀ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ 9 ਦੇ ਕਰੀਬ ਆਮ ਲੋਕਾਂ ਤੇ ਪਰਵਾਸੀ ਮਜ਼ਦੂਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ    

ਜਗਰਾਉਂ  20 ਅਕਤੂਬਰ ( ਜਸਮੇਲ ਗ਼ਾਲਿਬ)  385 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਸਭ ਤੋਂ ਪਹਿਲਾਂ ਉਤਰਾਖੰਡ ਤੇ ਕੇਰਲਾ ਚ ਹੜਾਂ ਦੀ ਭੇਟ ਚੜ ਗਏ 30 ਦੇ ਕਰੀਬ ਆਮ ਲੋਕਾਂ ਅਤੇ ਕਸ਼ਮੀਰ ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀਆਂ ਸਰਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੋਏ 9 ਦੇ ਕਰੀਬ ਆਮ ਲੋਕ ਤੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਤੇ ਕੇਂਦਰ ਸਰਕਾਰ ਨੂੰ ਇਨਾਂ ਅਨਿਆਈਮੌਤਾਂ ਲਈ ਜਿੰਮੇਵਾਰ ਠਹਿਰਾਇਆ।ਅੱਜ ਪ੍ਰੋਫੈਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਚਲੇ ਇਸ ਧਰਨੇ ਚ ਅੱਜ ਪ੍ਰਸਿੱਧ ਗੀਤਕਾਰ ਤੇ ਗਾਇਕ ਰਾਮ ਸਿੰਘ ਹਠੂਰ ਨੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਹਰਚੰਦ ਸਿੰਘ ਢੌਲਣ, ਧਰਮ ਸਿੰਘ ਸੂਜਾਪੁਰ, ਸਾਬਕਾ ਅਧਿਆਪਕ ਆਗੂ ਹਰਭਜਨ ਸਿੰਘ ਦੌਧਰ ਨੇ ਸਿੰਘੂ ਕਤਲ ਮਾਮਲੇ ਚ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਉਜਾਗਰ ਹੋਏ ਸੱਚ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਕਿਸ ਹੱਦ ਤਕ ਡਿੱਗ ਸਕਦੀ ਹੈ । ਉਨਾਂ ਕਿਹਾ ਕਿ ਅਮਨ ਸਿੰਘ ਨਾਂ ਦੇ ਨਿਹੰਗ , ਪਿੰਕੀ ਕੈਟ ,ਭਾਜਪਾ ਮੰਤਰੀ ਦੀ ਸਾਂਝੀ ਫੋਟੋ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਖਿਚੜੀ ਦੇਰ ਤੋਂ ਪੱਕ ਰਹੀ ਸੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਰਪੋਰੇਟਾਂ ਦੇ ਦਲਾਲ ਨੇ ਇਸ ਤੋਂ ਪਹਿਲਾਂ ਵੀ ਇਕ ਵੇਰ ਪੰਥਕ ਪਾਰਟੀ ਬਣਾਈ ਸੀ , ਇਹ ਅਕਾਲੀ ਦਲ ਚ ਵੀ ਰਿਹਾ ਤੇ ਹੁਣ ਦੇਸ਼ ਦੇ ਲੋਕਾਂ ਤੇ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਜਪਾ ਦਾ ਹੇਜ ਜਾਗ ਪਿਆ ਹੈ। ਅੱਜ ਤਕ ਫਿਰਕੂ ਤੇ ਘੱਟ ਗਿਣਤੀਆਂ ਦੀ ਦੁਸ਼ਮਣ ਲੱਗਣ ਵਾਲੀ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਾਹੂ  ਕੈਪਟਨ ਦਾ ਅਸਲਾ ਲੋਕਾਂ ਨੇ ਪੂਰੀ ਤਰਾਂ ਪਛਾਣ ਲਿਆ ਹੈ। ਪੂੰਜੀਵਾਦੀ ਸਿਆਸਤ ਚ ਅਸੂਲਾਂ ਤੇ ਅਕੀਦਿਆਂ ਲਈ ਕੋਈ ਥਾਂ ਨਹੀਂ ਹੁੰਦੀ ਹੈ। ਲੋਕ ਮਸਲਿਆਂ ਲਈ ਉਠੀਆਂ ਕਾਂਗਾਂ ਨੂੰ ਕੁਚਲਣ ਲਈ ਕਾਂਗਰਸ ਤੇ ਭਾਜਪਾ ਇਕ ਮਤ ਹਨ ਕਿਉਂਕਿ ਇਹ ਦੋਵੇਂ ਪਾਰਟੀਆਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਮਤ ਹਨ।ਉਨਾਂ ਸਮੂਹ ਕਿਸਾਨਾਂ ਨੂੰ ਕੰਮ ਦੇ ਜੋਰ ਦੇ ਬਾਵਜੂਦ ਦਿੱਲੀ ਸੰਘਰਸ਼ ਮੋਰਚਿਆਂ ਚ ਪੰਹੁਚਣ ਦੀ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਸਾਂਝੀ ਕੀਤੀ ।ਕਿਸਾਨ ਆਗੂਆਂ ਨੇ ਸਾਰੀਆਂ ਪਿੰਡ ਇਕਾਈਆਂ ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ, ਝੋਨੇ ਤੋਂ ਬਾਅਦ ਤੁਰੰਤ ਫੰਡ ਮੁਹਿੰਮ ਸ਼ੁਰੂ ਕਰਨ, ਪਿੰਡਾਂ ਚ ਔਰਤ ਇਕਾਈਆਂ ਖੜੀਆਂ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।ਇਸ ਸਮੇਂ ਬੋਲਦਿਆਂ ਪੇੰਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ  ਨੇ  29 ਅਕਤੂਬਰ ਨੂੰ ਨਵੇ ਮੁੱਖਮੰਤਰੀ ਦੇ ਸ਼ਹਿਰ ਮੋਰਿੰਡੇ ਚ ਮਜਦੂਰ ਮੰਗਾਂ ਲਈ ਰੱਖੇ ਧਰਨੇ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਸਮੇਂ ਕਰਨੈਲ ਸਿੰਘ ਭੋਲਾ  , ਬਲਦੇਵ ਸਿੰਘ ਫੌਜੀ, ਬਲਬੀਰ ਸਿੰਘ ਅਗਵਾੜ ਲੋਪੋ ,ਰਾਮ।ਸ਼ਰਨ ਗੁਪਤਾ, ਗੁਰਬਖਸ਼ ਸਿੰਘ  ਕੋਠੇ ਸ਼ੇਰਜੰਗ,ਜਗਜੀਤ ਸਿੰਘ ਮਲਕ ਆਦਿ ਹਾਜ਼ਰ ਸਨ ।

ਜੀ .ਐਚ. ਜੀ .ਅਕੈਡਮੀ ਜਗਰਾਉਂ  ਵਿਖੇ ਮਨਾਈ ਗਈ ਬਾਲਮੀਕ ਜਯੰਤੀ 

ਜਗਰਾਉਂ (ਅਮਿਤ ਖੰਨਾ ) ਜੀ.ਐਚ. ਜੀ. ਅਕੈਡਮੀ,ਕੋਠੇ ਬੱਗੂ ਜਗਰਾਉਂ ਵਿਖੇ ਬਾਲਮੀਕ ਜਯੰਤੀ ਮਨਾਈ ਗਈ। ਇਸ ਮੌਕੇ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਬਾਲਮੀਕ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ  ।ਉਸ ਨੇ ਦੱਸਿਆ ਕਿ ਮਹਾਂਰਿਸ਼ੀ ਬਾਲਮੀਕ ਬਹੁਤ ਹੀ ਵਧੀਆ ਕਵੀ ਸਨ ।ਮਹਾਂਰਿਸ਼ੀ ਬਾਲਮੀਕ ਜੀ ਭਾਰਤ ਦੇ ਪਹਿਲੇ ਕਵੀ ਹੋਏ  ਹਨ, ਜਿਨ੍ਹਾਂ ਨੇ ਸ਼ਲੋਕਾਂ ਦੀ ਰਚਨਾ ਕੀਤੀ।ਉਨ੍ਹਾਂ ਨੇ ਸੰਸਕ੍ਰਿਤ ਦੇ ਸਲੋਕਾਂ ਤੇ ਮਹਾਨ ਗ੍ਰੰਥ ਰਮਾਇਣ   ਦੀ ਰਚਨਾ ਕੀਤੀ ਜੋ ਸਿਰਫ਼ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੜ੍ਹਿਆ ਜਾਂਦਾ ਹੈ ।ਇਨ੍ਹਾਂ ਦੇ ਪਿਤਾ ਦਾ ਨਾਂ ਚਾਰਸ਼ਾਮਨੀ ਅਤੇ ਮਾਤਾ ਦਾ ਨਾਂ ਸੁਮਾਲੀ ਸੀ।ਬਾਲਮੀਕ ਜੀ ਦੇ ਨਾਂ ਤੇ ਭਾਰਤ ਵਿਚ ਬਹੁਤ ਸਾਰੇ ਮੰਦਰ ਅਤੇ ਤੀਰਥ ਸਥਾਨ ਬਣਾਏ ਗਏ ਹਨ  ।ਬਾਲਮੀਕ ਜੈਯੰਤੀ ਹਿੰਦੂ ਧਰਮ ਦੇ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਹੈ  ।ਬਾਲਮੀਕ ਜੈਯੰਤੀ ਪੂਰੇ ਭਾਰਤ ਵਿੱਚ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਦਿਨ ਭਾਰਤ ਦੇ ਕਈ ਸਥਾਨਾਂ ਤੇ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ।ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ  ।