You are here

ਲੁਧਿਆਣਾ

ਲੋਕ ਸੇਵਾ ਸੁਸਾਇਟੀ ਵਲੋਂ ਪੰਜਵਾਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 12 ਅਕਤੂਬਰ (ਅਮਿਤ ਖੰਨਾ):ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੰਜਵਾਂ ਕੋਰੋਨਾ ਵੈਕਸੀਨ ਕੈਂਪ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਜਗਰਾਓਂ ਲਗਾਇਆ ਗਿਆ। ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕੈਂਪ ਦਾ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਲਗਾਏ ਜਾਂਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦਾ ਟੀਕਾ ਜ਼ਰੂਰ ਲਗਾਉਣ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਕੈਂਪ ਵਿਚ 182 ਵਿਅਕਤੀਆਂ ਨੂੰ ਕੋਰੋਨਾ ਰੋਕੂ ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਕੈਂਪ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਟੋਕਨ ਵੰਡ ਕੇ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਟੀਕਾਕਰਣ ਪ੍ਰਤੀ ਉਤਸ਼ਾਹ ਹੈ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਵਿਚ ਏ ਐੱਨ ਐੱਮ ਕੁਲਵੰਤ ਕੌਰ ਸਮੇਤ ਗੁਰਦੁਆਰਾ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਮਨੋਹਰ ਸਿੰਘ ਟੱਕਰ, ਕਪਿਲ ਸ਼ਰਮਾ, ਆਰ ਕੇ ਗੋਇਲ, ਸੁਨੀਲ ਅਰੋੜਾ, ਜਗਦੀਪ ਸਿੰਘ ਆਦਿ ਹਾਜ਼ਰ ਸਨ।

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਹਜ਼ਾਰਾਂ ਦੀ ਗਿਣਤੀ ਚ ਜਗਰਾਉਂ ਵਾਸੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

377 ਵੇ ਦਿਨ ਚ ਲਗਾਤਾਰ ਚੱਲ ਰਹੇ ਧਰਨੇ ਜਗਰਾਉਂ ਰੇਲਵੇ ਪਾਰਕ  ਇਕੱਤਰ ਹੋਏ ਲੋਕਾਂ ਨੇ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ
ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ  
ਕਾਰਪੋਰੇਟ ਖ਼ਿਲਾਫ਼ ਇਹ ਇਤਿਹਾਸਕ ਸੰਘਰਸ਼ ਭਾਜਪਾ ਦੇ ਫਾਸ਼ੀਵਾਦ ਨੂੰ ਉਵੇਂ ਹੀ ਕੁਚਲ ਦੇਵੇਗਾ ਜਿਵੇਂ ਕਿ ਗੁੰਡਿਆਂ ਨੇ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲਿਆ-ਕਮਲਜੀਤ ਖੰਨਾ  
15 ਤਰੀਕ ਨੂੰ ਮੋਦੀ, ਸ਼ਾਹ, ਯੋਗੀ ਅਤੇ ਖੱਟੜ ਦੇ ਦਸਹਿਰੇ ਵਾਲੇ ਦਿਨ 12 ਵਜੇ ਰੇਲਵੇ ਪਾਰਕ ਜਗਰਾਉਂ ਵਿਖੇ ਪੁਤਲੇ ਫੂਕੇ ਜਾਣਗੇ  
ਜਗਰਾਉਂ , 12 ਅਕਤੂਬਰ  (ਜਸਮੇਲ ਗ਼ਾਲਿਬ /ਰਾਣਾ ਸ਼ੇਖਦੌਲਤ /ਪੱਪੂ ) ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇਲਾਕੇ ਭਰ ਚੋਂ ਸੈਂਕੜੇ ਕਿਸਾਨ ਮਜਦੂਰ ਸਥਾਨਕ ਰੇਲ ਪਾਰਕ ਚ 377 ਵੇਂ ਦਿਨ ਚ ਦਾਖਲ ਹੋਏ ਸੰਘਰਸ਼ ਮੋਰਚੇ ਚ ਇਕੱਤਰ ਹੋਏ।  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਚ ਤਿੰਨ ਅਕਤੂਬਰ ਦੇ ਇਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਲੜੀ ਚ ਅੱਜ  ਇਲਾਕੇ ਦੇ ਸਾਰੇ ਹੀ  ਪਿੰਡਾਂ ਚ ਗੁਰਦੁਆਰਿਆਂ ਚ ਅਰਦਾਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਰੇਲ ਪਾਰਕ ਮੋਰਚੇ ਚ ਸਭ ਤੋਂ ਪਹਿਲਾਂ ਭਾਈ ਮਨਜਿੰਦਰ ਸਿੰਘ ਹਠੂਰ ਦੇ ਕੀਰਤਨੀ ਜੱਥੇ ਨੇ ਭਾਵਭਿੰਨਾ ਕੀਰਤਨ ਕਰਦਿਆਂ ਰਾਜੇ ਸੀਂਹ ਮੁਕਦੱਮ ਕੁੱਤੇ, ਜਾਇ ਜਗਾਇਣ ਬੈਠੇ ਸੁੱਤੇ   ਬਲ ਸ਼ਾਲੀ ਸ਼ਬਦਾਂ ਰਾਹੀਂ ਹਕੂਮਤ ਨੂੰ ਲਲਕਾਰਿਆ। ਓਨਾਂ ਜਬਰ ਬਾਣ ਲਾਗੇ ਤੇ ਰੋਸ ਜਾਗੇ ਸ਼ਬਦ  ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਕੀਰਤਨੀ ਜੱਥੇ ਦੇ ਰਸਭਿੰਨੇ ਤੇ ਜਜ਼ਬਾਤਾਂ ਨੂੰ ਹਲੂਣੇ ਕੀਰਤਨ ਨੇ ਅੱਵਲਾ ਆਨੰਦ ਪ੍ਰਦਾਨ ਕੀਤਾ।ਅਰਦਾਸ ਉਪਰੰਤ ਲੋਕ ਆਗੂ ਕੰਵਲਜੀਤ ਖੰਨਾ, ਦਸਮੇਸ਼ ਨਗਰ ਗੁਰਦੂਆਰਾ ਸਾਹਿਬ ਦੇ ਭਾਈ ਰਣਜੀਤ ਸਿੰਘ,  ਮਾਸਟਰ ਹਰਬੰਸ ਸਿੰਘ ਅਖਾੜਾ, ਕਿਸਾਨ ਆਗੂ ਮਾਸਟਰ ਸੁਰਜੀਤ ਸਿੰਘ ਦੌਧਰ, ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਪੰਜ ਸ਼ਹੀਦਾਂ ਨਛੱਤਰ ਸਿੰਘ,  ਲਵਪ੍ਰੀਤ ਸਿੰਘ,  ਰਮਨ ਕਸ਼ਯਪ, ਗੁਰਵਿੰਦਰ ਸਿੰਘ,  ਦਲਜੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਕਾਰਪੋਰੇਟ ਖਿਲਾਫ ਇਹ ਇਤਿਹਾਸਕ ਸੰਘਰਸ਼ ਭਾਜਪਾ ਦੇ ਫਾਸ਼ੀਵਾਦ ਨੂੰ ਓਵੇਂ ਹੀ ਕੁਚਲ ਦੇਵੇਗਾ ਜਿਵੇਂ ਕਿ ਗੁੰਡਿਆਂ ਨੇ ਕਿਸਾਨਾਂ ਨੂੰ ਗੱਡੀਆਂ ਹੈਠ ਕੁਚਲਿਆ ਹੈ।ਉਨਾਂ ਬੋਲਦਿਆਂ ਕਿਹਾ ਕਿ ਜਿੰਨੀ ਦੇਰ ਤਕ ਸਾਰੇ ਕਾਤਲ ਜੇਲ ਦੀਆਂ ਸੀਖਾਂ ਪਿੱਛੇ ਨਹੀਂ ਜਾਣਗੇ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਪਰਚਾ ਦਰਜ ਕਰਕੇ ਕੇਂਦਰੀ ਕੈਬਨਿਟ ਚੋਂ ਬਾਹਰ ਨਹੀਂ ਕੀਤਾ ਜਾਂਦਾ ਓਨੀ ਦੇਰ ਤਕ ਲਖੀਮਪੁਰ ਖੀਰੀ ਮੁੱਦੇ ਤੇ ਸੰਘਰਸ਼ ਜਾਰੀ ਰਹੇਗਾ।  ਇਸ ਸਮੇਂ ਅਪਣੇ ਸੰਬੋਧਨ ਚ ਭੁਪਿੰਦਰ ਪਾਲ ਸਿੰਘ ਬਰਾੜ, ਇੰਦਰਜੀਤ ਸਿੰਘ ਧਾਲੀਵਾਲ,  ਧਰਮ ਸਿੰਘ ਸੂਜਾਪੁਰ ਨਿਰਮਲ ਸਿੰਘ ਭਮਾਲ ਨੇ ਇਲਾਕੇ ਭਰ ਦੇ ਕਿਸਾਨਾਂ ਮਜਦੂਰਾਂ  ਨੂੰ 15 ਅਕਤੂਬਰ ਨੂੰ ਦਸ਼ਿਹਰੇ ਵਾਲੇ ਦਿਨ ਰੇਲ ਪਾਰਕ ਚ ਇਕੱਠੇ ਹੋ ਕੇ ਮੋਦੀ, ਸ਼ਾਹ, ਯੋਗੀ ਅਤੇ ਖੱਟਰ ਦੇ ਪੁਤਲੇ ਫੂਕਣ ਲਈ ਦੁਪਿਹਰ 12 ਵਜੇ ਪੁਜਣ ਦਾ ਸੱਦਾ ਦਿੱਤਾ।  ਅਰਦਾਸ ਉਪਰੰਤ   ਅਗਵਾੜ ਲੋਪੋ ਦੀ ਸੰਗਤ ਵਲੋਂ ਤਿਆਰ ਗੁਰੂ ਕਾ ਲੰਗਰ ਸੰਗਤਾਂ ਨੂੰ ਛਕਾਇਆ ਗਿਆ। ਇਸ ਸਮੇਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਅਤੇ ਲਖਵੀਰ ਸਿੰਘ ਸਿੱਧੂ ਦੇ ਜਥੇ ਨੇ ਵੀ ਹਾਜਰੀ ਲਵਾਈ । ਸਮੂਹ ਸੰਗਤ ਨੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਫੁੱਲ  ਪੱਤੀਆਂ ਭੇਂਟ ਕੀਤੀਆਂ। ਦੇਗ ਦੀ ਸੇਵਾ ਗੁਰੂਸਰ ਕਾਉਂਕੇ ਦੀ ਸੰਗਤ ਨੇ ਨਿਭਾਈ।

ਕ੍ਰਿਸ਼ਨਾ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ 17 ਵਾਂ ਜਾਗਰਣ ਚ ਤਿੰਨ ਪ੍ਰਸਿੱਧ ਗਾਇਕਾਂ ਵੱਲੋਂ ਭੇਟਾਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ  

ਜਗਰਾਉਂ (ਅਮਿਤ ਖੰਨਾ, ਪੱਪੂ  )-ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਬੀਤੀ ਰਾਤ ਕ੍ਰਿਸ਼ਨਾ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ 17 ਵਾਂ ਜਾਗਰਣ ਚ ਇਕ ਤੋਂ ਬਾਅਦ ਇਕਨਾਮੀ ਸੂਬੇ ਦੇ ਤਿੰਨ ਪ੍ਰਸਿੱਧ ਗਾਇਕਾਂ ਵੱਲੋਂ ਭੇਟਾਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ  ਇਸ ਦੌਰਾਨ ਜਗਮਗ ਮਾਂ ਭਗਵਤੀ ਦੇ ਪੰਡਾਲ ਚ ਮਾਂ ਭਗਵਤੀ ਦਾ ਸੋਨਾ ਅਤੇ ਅਦਭੁੱਤ ਦਰਬਾਰ ਦੀ ਸ਼ੋਭਾ ਵੇਖਣਯੋਗ ਸੀ  ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਜੋਤ ਲਿਆਂਦੀ ਗਈ ਸੀ  ਜੋਤੀ ਪੂਜਨ ਸੁਨੀਲ ਸਿੰਗਲਾ ਤੇ ਰੋਹਿਤ ਸਿੰਗਲਾ ਸਮੇਤ ਕਲੱਬ ਦੇ ਮੈਂਬਰਾਂ ਵੱਲੋਂ ਕਰਵਾਈ ਗਈ  ਇਸ ਦਾ ਉਦਘਾਟਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਕੀਤਾ ਗਿਆ  ਜਾਗਰਣ ਦਾ ਆਗਾਜ਼ ਸ਼ਾਹ ਮਿਸਟਰ ਭੈਣਾਂ ਦੀ ਜੋੜੀ ਵੱਲੋਂ ਗਣਪਤੀ ਵੰਦਨਾ ਰਾਹੀਂ ਕੀਤਾ  ਇਸ ਤੋਂ ਬਾਅਦ ਪ੍ਰਸਿੱਧ ਗਾਇਕ ਦਰਸ਼ਨਜੀਤ ਤੇ ਰੇਖਾ ਸ਼ਰਮਾ ਜਲੰਧਰ ਨੇ ਪ੍ਰਸਿੱਧ ਭੇਟਾਂ ਗਾਉਂਦੇ ਹੋਏ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ  ਉਪਰੰਤ ਕਲੱਬ ਵੱਲੋਂ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਡੀਐੱਸਪੀ ਦਲਜੀਤ ਸਿੰਘ ਖੱਖ, ਤਹਿਸੀਲਦਾਰ ਮਨਮੋਹਣ ਕੁਮਾਰ ਕੌਸ਼ਿਕ, ਚੇਅਰਮੈਨ ਕਾਕਾ ਗਰੇਵਾਲ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ,  ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ,   ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ,  ਮੋਹਿਤ ਜੈਨ ,ਹਰਸ਼ ਜੈਨ ,ਡਾ ਨਰਿੰਦਰ ਸਿੰਘ,  ਸਰਪੰਚ ਨਵਦੀਪ ਸਿੰਘ ,ਕਲੱਬ ਦੇ ਚੇਅਰਮੈਨ ਅਵਿਨਾਸ਼ ਮਿੱਤਲ, ਪ੍ਰਧਾਨ ਰੋਹਿਤ ਗੋਇਲ , ਐਡਵੋਕੇਟ ਵਰਿੰਦਰ ਸਿੰਘ ਕਲੇਰ, ਕਮਲ ਗੁਪਤਾ ਆਦਿ ਹਾਜ਼ਰ ਸਨ

ਨਗਰ ਕੌਸਲ ਵੱਲੋ ਸਥਾਨਕ ਰਾਏਕੋਟ ਰੋਡ ਦੀ ਬਣ ਰਹੀ ਨਵੀ ਸੜਕ ਤੇ ਘਟੀਆ ਇੰਟਰਲਾਕ ਟਾਈਲ ਤੇ ਪੱਧਰ ਨੀਵਾਂ ਕਰਨ ਨੂੰ ਲੈ ਕੇ ਅੱਜ ਧਰਨਾ ਦਿੱਤਾ 

ਜਗਰਾਉਂ (ਅਮਿਤ ਖੰਨਾ, ਪੱਪੂ  )-ਨਗਰ ਕੌਸਲ ਵੱਲੋ ਸਥਾਨਕ ਰਾਏਕੋਟ ਰੋਡ ਦੀ ਬਣ ਰਹੀ ਨਵੀ ਸੜਕ ਤੇ ਘਟੀਆ  ਇੰਟਰਲਾਕ ਟਾਈਲ ਤੇ ਪੱਧਰ ਨੀਵਾਂ ਕਰਨ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ । ਨਗਰ ਕੌਸਲ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰਦਿਆ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੌਸਲਰ ਸ਼ਤੀਸ ਕੁਮਾਰ ਪੱਪੂ, ਕੌਸਲਰ ਅਮਰਜੀਤ ਮਾਲਵਾ, ਕੌਸਲਰ ਧੀਰ , ਕੌਸਲਰ ਸਿੱਧੂ, ਚੇਅਰਮੈਨ ਸੰਦੀਪ ਟਿੰਕਾ, ਸਮਾਜ ਸੇਵੀ ਅਸ਼ੋਕ ਸੰਗਮ, ਪ੍ਰਧਾਨ ਮਨਿੰਦਰਪਾਲ ਸਿੰਘ ਹਨੀ ਨੇ ਕਿਹਾ ਕਿ ਨਗਰ ਕੌਸਲ ਵੱਲੋ ਜੋ ਰਾਏਕੋਟ ਰੋਡ ਦੀ ਸੜਕ ਕਾਫੀ ਉੱਚੀ ਕਰਕੇ ਬਣਾਈ ਜਾ ਰਹੀ ਹੈ, ਉਸਦੇ ਪੱਧਰ ਨੂੰ ਪਹਿਲਾਂ ਵਾਂਗ ਹੀ ਰੱਖਣ ਅਤੇ ਪਾਸ ਹੋਏ ਐਸਟੀਮੇਟ ਮੁਤਾਬਿਕ ਇੰਟਰਲਾਕਿੰਗ ਟਾਈਲ ਸਟੀਲ ਮੋਲਡਿੰਡ ਲਾਉਣ ਦੀ ਮੰਗ ਕੀਤੀ।ਉਹਨਾਂ ਨਗਰ ਕੌਸਲ ਦੀ ਪੋਲ ਖੋਲਦਿਆ ਦੱਸਿਆ ਕਿ ਇੰਟਰਲਾਕਿੰਗ ਟਾਈਲ ਪਲਾਸਟਿਕ ਮੋਲਡਿੰਡ ਲਗਾਈ ਜਾ ਰਹੀ ਹੈ ਜਦ ਕਿ ਨਗਰ ਕੌਸਲ ਵੱਲੋ ਉਕਤ ਸੜਕ ਦਾ ਪਾਸ ਐਸਟੀਮੇਟ ਦੇ ਵਿੱਚ ਸਟੀਲ ਮੋਲਡਿੰਡ ਟਾਈਲ ਲਾਉਣ ਲਈ ਦਿਖਾਇਆ ਗਿਆ ਹੈ ।ਉਕਤ ਸੜਕ ਬਣਾਉਣ ਨੂੰ ਲੈ ਕੇ ਘਪਲੇ ਨੂੰ ਉਜਾਗਰ ਕਰਦਿਆ ਕੌਲਸਰ ਸਿੱਧੂ ਨੇ ਦੱਸਿਆ 80 ਐਮ.ਐਮ. ਦੀ ਟਾਈਲ ਪਲਾਸਟਿਕ ਮੋਲਡਿੰਡ ਅਤੇ ਸਟੀਲ ਮੋਲਡਿੰਡ ਦੇ ਤਕਰੀਬਨ 5 ਰੁਪਏ ਪ੍ਰਤੀ ਟਾਈਲ ਦੇ ਰੇਟ ਦਾ ਫਰਕ ਹੈ।ਸਟੀਲ ਮੋਲਡਿੰਡ ਟਾਈਲ ਦੀ ਸਮਰੱਥਾ 5 ਹਜ਼ਾਰ ਟਨ ਦੀ ਹੈ ਪਲਾਸਟਿਕ ਮੋਲਡਿੰਡ ਟਾਈਲ ਦੀ ਸਮਰੱਥਾ 25 ਸੌ ਟਨ ਦੀ ਹੈ।ਉਹਨਾਂ ਦੱਸਿਆ ਕਿ ਉਕਤ ਰੋਡ ਤੇ ਕਾਫੀ ਹੈਵੀ ਟ੍ਰੈਫਿਕ ਹੈ ।  ਇਸ ਮੌਕੇ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਨੇ ਧਰਨਾਕਾਰੀਆਂ ਕੋਲੋ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਸੜਕ ਦੇ ਪੱਧਰ ਨੂੰ ਨੀਵਾ ਕਰਨ ਅਤੇ ਪਾਸ ਐਸਟੀਮੇਟ ਅਨੁਸਾਰ ਹੀ ਸੜਕ ਬਣੇਗੀ । ਕੌਸਲਰਾਂ ਨੇ ਐਸਟੀਮੇਟ ਦੀ ਕਾਪੀ ਅਤੇ ਸਟੀਲ ਮੋਲਡਿੰਡ ਟਾਈਲ ਨਾਇਬ ਤਹਿਸੀਲਦਾਰ ਨੂੰ ਦਿਖਾਈ।ਇਸ ਸਮੇ ਗੁਰਪ੍ਰੀਤ ਸਿੰਘ,ਵਰਿੰਦਰਪਾਲ ਸਿੰਘ ਪਾਲੀ ਐਡਵਕੇਟ ਕੁਲਦੀਪ ਸਿੰਘ ਘਾਗੂ , ਜੋਨਸ਼ਨ ਮਸੀਹ, ਅਮਰਜੀਤ ਸਿੰਘ ਸੋਨੂੰ , ਸਵਰਨ ਸਿੰਘ ਪੀ.ਕੇ, ਦਲਜੀਤ ਸਿੰਘ, ਸ਼ਤੀਸ ਕੁਮਾਰ,ਸੁਖਵਿੰਦਰ ਸਿੰਘ ਬਿੱਲਾ, ਕਵਲਜੀਤ ਸਿੰਘ , ਜਗਦੇਵ ਸਿੰਘ, ਪ੍ਰਦੀਪ ਸਿੰਘ, ਜਰਨੈਲ ਸਿੰਘ, ਸੱਤਪਾਲ ਭੱਟੀ , ਸੰਦੀਪ ਸਿੰਘ, ਦਰਸ਼ਨ ਸਿੰਘ ਗਿੱਲ, ਵਿਜੈ ਮਲਹੋਤਰਾ ਆਦਿ ਹਾਜ਼ਰ ਸਨ।

ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵਲੋਂ ਭਾਈ ਲਾਲੋ ਜੀ ਦਾ ਜਨਮ ਦਿਹਾਡਾ ਬਡ਼ੀ ਸ਼ਰਧਾ ਨਾਲ ਮਨਾਇਆ ਗਿਆ  

ਜਗਰਾਓਂ11ਅਕਤੂਬਰ (ਅਮਿਤ ਖੰਨਾ):ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਸਰਬ ਸਾਂਝੀ ਜਗਰਾਉਂ ਵੱਲੋਂ ਅੱਜ ਗੁਰਦੁਆਰਾ ਰਾਮਗੜ੍ਹੀਆ ਨੇਡ਼ੇ ਮਿਊਸਪਲ ਕਮੇਟੀ ਵਿਖੇ  ਬ੍ਰਹਮ ਗਿਆਨੀ ਭਾਈ ਲਾਲੋ ਜੀ ਮਹਾਰਾਜ ਜੀ ਦਾ 569 ਵਾਂ ਜਨਮ ਦਿਹਾਡ਼ਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ  ਇਸ ਮੌਕੇ ਭਾਈ ਜਸਵੰਤ ਸਿੰਘ ਜੀ ਨੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ  ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ ਜੀ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ  ਅਤੇ ਗੁਰਦਰਸ਼ਨ ਸਿੰਘ ਸੀਰਾ ਵੱਲੋਂ ਭਾਈ ਲਾਲੋ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ  ਅਤੇ ਸੁਸਾਇਟੀ ਵੱਲੋਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ  ਇਸ ਮੌਕੇ ਸਰਪ੍ਰਸਤ ਸਰਦਾਰ ਕਰਮ ਸਿੰਘ ਜਗਦੇ ,ਗੁਰਦਰਸ਼ਨ ਸਿੰਘ ਸੀਰਾ, ਕਸ਼ਮੀਰੀ ਲਾਲ, ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ, ਜਨਰਲ ਸਕੱਤਰ  ਹਰਿੰਦਰਪਾਲ ਸਿੰਘ ਕਾਲਾ, ਕਰਨੈਲ ਸਿੰਘ ਧੰਜਲ, ਖਜ਼ਾਨਚੀ ਹਰਨੇਕ ਸਿੰਘ ਸੋਹੀ,  ਸਰਦਾਰ ਸੋਹਨ ਸਿੰਘ ਸੱਗੂ, ਰਾਜਿੰਦਰ ਸਿੰਘ ਮਠਾੜੂ,  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ  ਧੀਮਾਨ,ਮਾਸਟਰ ਗੁਰਦੇਵ ਸਿੰਘ ,ਹਰਦਿਆਲ ਸਿੰਘ ਭਮਰਾ, ਮੰਗਲ ਸਿੰਘ ਸਿੱਧੂ  ,ਸੁੱਖਾ ਸੀਰਾ ,ਮਣੀ ਗੁਰਮੇਲ ਸਿੰਘ ਮੇਲਾ, ਅਮਰਜੀਤ ਸਿੰਘ ਘਟੌੜੇ, ਸੁਰਿੰਦਰ ਸਿੰਘ ਕਾਕਾ ,ਸੁਖਦੇਵ ਸਿੰਘ ਘਟੋਡ਼ੇ, ਪਾਲੀ ਠੇਕੇਦਾਰ ,ਜਸਵਿੰਦਰ ਸਿੰਘ ਮਠਾੜੂ , ਜੱਜ ਸਿੰਘ ਗਾਲਿਬ, ਹਰਜੀਤ ਸਿੰਘ ਗਾਲਬ, ਅਤੇ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ

ਜਗਰਾਉਂ ਵਿੱਚ ਪੰਜਾਬੀ ਅਖਬਾਰ ਦੇ ਸੰਪਾਦਕ, ਐਸਐਸਪੀ ਦਫਤਰ ਦੇ ਘੇਰਾਓ ਦੀ ਗ੍ਰਿਫਤਾਰੀ ਨਾਲ ਹਿੰਦੂ ਸੰਗਠਨਾਂ ਨੇ ਜਗਰਾਉਂ ਨੂੰ ਬੰਦ ਰੱਖਿਆ 

ਜਗਰਾਉਂ (ਅਮਿਤ ਖੰਨਾ, ਪੱਪੂ  )-ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਦੀ ਗ੍ਰਿਫਤਾਰੀ ਨੂੰ ਲੈ ਕੇ ਸੋਮਵਾਰ ਨੂੰ ਹਿੰਦੂ ਅਤੇ ਸਿੱਖ ਸੰਗਠਨ ਆਹਮੋ -ਸਾਹਮਣੇ ਹੋ ਗਏ। ਹਾਲ ਹੀ ਵਿੱਚ, ਇੱਕ ਪੰਜਾਬੀ ਅਖ਼ਬਾਰ ਨੇ ਸੁਖਬੀਰ ਬਾਦਲ ਦੇ ਮਾਤਾ ਚਿੰਤਪੁਰਨੀ ਦੇਵੀ ਦੇ ਮੰਦਰ ਵਿੱਚ ਪ੍ਰਾਰਥਨਾ ਕਰਨ ਜਾਣ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਕਾਰਨ ਹਿੰਦੂ ਸੰਗਠਨਾਂ ਨੇ ਜਗਰਾਉਂ ਨੂੰ ਬੰਦ ਰੱਖਿਆ। ਹਾਲਾਂਕਿ ਬਾਅਦ ਵਿੱਚ ਅਖ਼ਬਾਰ ਦੇ ਸੰਪਾਦਕ ਦੇ ਖ਼ਿਲਾਫ਼ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਹਿੰਦੂ ਸੰਗਠਨਾਂ ਨੇ ਸੰਪਾਦਕ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੁਲਿਸ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਉਸ ਦੀ ਗ੍ਰਿਫਤਾਰੀ ਨਾ ਹੋਣ ਤੋਂ ਨਾਰਾਜ਼, ਹਿੰਦੂ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਸਵੇਰ ਤੋਂ ਹੀ ਰੋਸ ਮਾਰਚ ਕੱਿਆ ਗਿਆ ਅਤੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ, ਉਸਨੇ ਸ਼ਹਿਰ ਦੇ ਦੁਆਲੇ ਘੁੰਮ ਕੇ ਰੇਲਵੇ ਬ੍ਰਿਜ ਉੱਤੇ ਧਰਨਾ ਦਿੱਤਾ.ਦੂਜੇ ਪਾਸੇ, ਪੰਜਾਬ ਭਰ ਤੋਂ ਸਿੱਖ ਸੰਗਠਨਾਂ ਦੇ ਲਗਭਗ 20 ਮੈਂਬਰ ਜਗਰਾਉਂ ਪਹੁੰਚੇ, ਜਿਨ੍ਹਾਂ ਨੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਐਸਐਸਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦਰਜ ਕੀਤੇ ਕੇਸ ਨੂੰ ਰੱਦ ਕੀਤਾ ਜਾਵੇ। ਸਿੱਖ ਜਥੇਬੰਦੀਆਂ ਦਾ ਇੱਕ ਵਫ਼ਦ ਐਸਐਸਪੀ ਗੁਰਦਿਆਲ ਸਿੰਘ ਨੂੰ ਮਿਿਲਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਕੇਸ ਰੱਦ ਕੀਤਾ ਜਾਵੇ।ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕੀਤੀ - ਦੂਜੇ ਪਾਸੇ ਐਸਐਸਪੀ ਦਫਤਰ ਦੇ ਬਾਹਰ ਸਿੱਖ ਸੰਗਠਨਾਂ ਦੇ ਮੈਂਬਰ ਜਦੋਂ ਉਹ ਰੇਲਵੇ ਪੁਲ ਦੇ ਉੱਪਰ ਬੈਠ ਕੇ ਵਿਰੋਧ ਕਰ ਰਹੇ ਸਨ ਤਾਂ ਉਹ ਬੈਠੇ ਸਨ। ਦੋਵਾਂ ਧਿਰਾਂ ਦੇ ਇਕੱਠੇ ਹੋਣ ਤੇ ਤਣਾਅ ਅਤੇ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਦੁਆਰਾ ਹਿੰਦੂ ਸੰਗਠਨਾਂ ਨੂੰ ਪੁਲ ਤੋਂ ਪਾਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਦੀ ਬੈਰੀਕੇਡ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਤੇ ਹਲਕੀ ਤਾਕਤ ਦੀ ਵਰਤੋਂ ਵੀ ਕੀਤੀ ਗਈ।ਦੋਵਾਂ ਪਾਸਿਆਂ ਤੋਂ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਦੀ ਭਾਰੀ ਸੁਰੱਖਿਆ ਟੁਕੜੀ ਤਾਇਨਾਤ ਕੀਤੀ ਗਈ ਸੀ। ਜਿਸਦੀ ਅਗਵਾਈ ਐਸਪੀ (ਡੀ) ਬਲਵਿੰਦਰ ਸਿੰਘ ਅਤੇ ਡੀਐਸਪੀ ਦਲਜੀਤ ਸਿੰਘ ਖੱਖ ਕਰ ਰਹੇ ਸਨ। ਜਿੱਥੇ ਹਿੰਦੂ ਸੰਗਠਨਾਂ ਨੂੰ ਕਾਬੂ ਕਰਨ ਲਈ ਰੇਲਵੇ ਪੁਲ ਦੇ ਉੱਤੇ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ, ਉਥੇ ਸਿੱਖ ਸੰਗਠਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਐਸਐਸਪੀ ਦਫਤਰ ਦੇ ਬਾਹਰ ਭਾਰੀ ਪੁਲਿਸ ਬਲ ਵੀ ਤਾਇਨਾਤ ਸਨ। ਦੋਹਾਂ ਪਾਸਿਓਂ ਪੁਲਿਸ ਵੱਲੋਂ ਵੇਰੀਗੇਟਸ ਲਿਆ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਬਾਅਦ ਦੁਪਹਿਰ, ਸਿੱਖ ਜਥੇਬੰਦੀਆਂ ਵੱਲੋਂ ਐਸਐਸਪੀ ਗੁਰਦਿਆਲ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਹੜਤਾਲ ਖ਼ਤਮ ਕਰਨ ਤੋਂ ਬਾਅਦ ਦੁਪਹਿਰ ਵੇਲੇ ਹਿੰਦੂ ਸੰਗਠਨਾਂ ਨੂੰ ਰੇਲਵੇ ਪੁਲ ਤੋਂ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ।ਅਤੇ ਐੱਸਐੱਸਪੀ ਸਾਹਿਬ ਵੱਲੋਂ ਹਿੰਦੂ ਸੰਗਠਨਾਂ ਨੇ ਭਰੋਸਾ ਦਿਵਾਇਆ  ਕੱਲ੍ਹ ਮੰਗਲਵਾਰ ਦਾ ਦਿਨ ਦੇ ਦਿਓ ਪਰ ਹਿੰਦੂ ਸੰਗਠਨਾਂ ਨੇ ਕਿਹਾ ਕਿ ਬੁੱਧਵਾਰ ਨੂੰ  ਜੇ ਕੋਈ ਵੀ ਕਾਰਵਾਈ ਨਾ ਹੋਈ ਤਾਂ ਅਸੀਂ ਭੁੱਖ ਹਡ਼ਤਾਲ ਤੇ ਪੁਲ ਉੱਤੇ ਪੱਕਾ ਧਰਨਾ ਲਾ ਕੇ ਬੈਠ ਜਾਵਾਂਗੇ

ਅਧਿਆਪਕਾਂ ਲਈ ਪ੍ਰੇਰਨਾ ਦਾਇਕ ਵਰਕਸ਼ਾਪ ਆਯੋਜਿਤ

ਜਗਰਾਓਂ 9 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਅਧਿਆਪਕਾਂ ਲਈ ਇੱਕ ਪ੍ਰੇਰਨਾਦਾਇਕ ਵਰਕਸ਼ਾਪ ਲਗਾਈ ਗਈ। ਜਿਸ ਵਿਚ ਦਿੱਲੀ ਤੋਂ ਪਹੁੰਚੇ ਬੁਲਾਰੇ ਮਿ: ਸੌਰਵ ਬੈਨੀਪਾਲ ਨੇ ਅਧਿਆਪਕ ਜੀਵਨ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਦੱਸੇ। ਉਹਨਾਂ ਨੇ ਅਧਿਆਪਕਾਂ ਨੂੰ ਚੰਗੇ ਬੁਲਾਰੇ ਕਿਹਾ । ਇਸਦੇ ਨਾਲ ਹੀ ਜਿੰਦਗੀ ਵਿਚ ਮਨ ਤੇ ਕਦੇ ਵੀ ਬੋਝ ਨਹੀਂ ਰੱਖਣਾ ਚਾਹੀਦਾ ਆਦਿ ਸ਼ਬਦਾਂ ਨਾਲ ਉਹਨਾਂ ਨੇ ਆਪਣੇ ਸ਼ੈਸ਼ਨ ਦੀ ਚੰਗੀ ਤਰ੍ਹਾਂ ਨਾਲ ਪੇਸ਼ਕਸ਼ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਦਾ ਆਯੋਜਨ ਸਕੂਲ ਅੰਦਰ ਜ਼ਰੂਰੀ ਹੈ ਕਿਉਂ ਕਿ ਅਧਿਆਪਕ ਵਰਗ ਕਿਸੇ ਪ੍ਰਕਾਰ ਦੇ ਬੋਝ ਅੰਦਰ ਨਹੀਂ ਰਹਿਣਾ ਚਾਹੀਦਾ। ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਦੇ ਨਿਰਮਾਤਾ ਹੁੰਦੇ ਹਨ। ਉਹਨਾਂ ਨੇ ਇਸ ਸਮਾਜ ਲਈ ਚੰਗੇ ਨਾਗਰਿਕਾਂ ਨੂੰ ਪੈਦਾ ਕਰਨਾ ਹੁੰਦਾ ਹੈ। ਇਸ ਲਈ ਅਸੀਂ ਸਮਾਜ ਦੇ ਨਿਰਮਾਤਾਵਾਂ ਨੂੰ ਆਪਣੇ ਆਪ ਨੂੰ ਹਰ ਪੱਖ ਤੋਂ ਸੰਪੂਰਨ ਕਰਨ ਲਈ ਅਜਿਹੇ ਪ੍ਰੇਰਨਾਸ੍ਰੋਤ ਵਰਕਸ਼ਾਪ ਆਯੋਜਿਤ ਕਰਦੇ ਰਹਿੰਦੇ ਹਾਂ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਸਕੀਏ। ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਲਾਇਨਜ਼ ਕਲੱਬ ਮਿਡ ਟਾਊਨ  ਜਗਰਾਉਂ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਓਂ 9 ਅਕਤੂਬਰ (ਅਮਿਤ ਖੰਨਾ):ਲਾਇਨਜ਼ ਕਲੱਬ ਮਿਡ ਟਾਊਨ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ ਲਾਇਨ ਭਵਨ ਕੱਚਾ ਕਿਲ•ਾ ਵਿਖੇ ਲਗਾਇਆ ਗਿਆ  ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ   ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 100 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ੍ਟ ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਿਗਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਲਾਲ ਚੰਦ ਮੰਗਲਾ, ਰਾਕੇਸ਼ ਜੈਨ,  ਅਜੇ ਬਾਂਸਲ, ਅੰਮ੍ਰਿਤ ਗੋਇਲ  , ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,  ਮਨੋਹਰ ਸਿੰਘ ਟੱਕਰ,  ਵੈਕਸਿਨ ਟੀਮ ਜਸਪ੍ਰੀਤ ਸਿੰਘ ਕੰਪਿਊਟਰ ਆਪਰੇਟਰ ਕਿਰਨਦੀਪ ਕੌਰ ਕੰਪਿਊਟਰ ਆਪਰੇਟਰਗੁਰਦੀਪ ਕੌਰ 1NMਜਸਵਿੰਦਰ ਕੌਰ ਆਸ਼ਾ ਵਰਕਰ ਮੈਂਬਰ ਹਾਜ਼ਰ ਸਨ

49 ਲੱਖ ਨਾਲ ਬਣੇਗੀ ਪਿੰਡ ਕਾਉਂਕੇ ਕਲਾਂ ਦੀ ਸੜਕ

ਜਗਰਾਓਂ 9 ਅਕਤੂਬਰ (ਅਮਿਤ ਖੰਨਾ):ਲੁਧਿਆਣਾ ਜ਼ਿਲੇ੍ਹ ਦੇ ਵੱਡੇ ਪਿੰਡ ਕਾਉਂਕੇ ਕਲਾਂ ਤੋਂ ਜੀਟੀ ਰੋਡ ਤਕ ਨੂੰ ਜਾਂਦੀ ਸੜਕ ਦੇ ਨਿਰਮਾਣ ਤੇ 49 ਲੱਖ ਰੁਪਏ ਮਾਰਕੀਟ ਕਮੇਟੀ ਜਗਰਾਓਂ ਵਲੋਂ ਖਰਚ ਕੀਤੇ ਜਾ ਰਹੇ ਹਨ। ਸ਼ੁਕਰਵਾਰ ਜ਼ਿਲਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਜਗਜੀਤ ਸਿੰਘ ਨੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਸੜਕ ਦਾ ਨਿਰਮਾਣ ਸ਼ੁਰੂ ਹੋਣ ਤੇ ਪਿੰਡ ਵਾਸੀਆਂ ਨੇ ਖੁਸ਼ੀ ਪ੍ਰਗਟਾਈ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਪੰਜਾਬ ਸਰਕਾਰ ਤੇ ਮੰਡੀ ਬੋਰਡ ਵੱਲੋਂ ਸੂਬੇ ਦੇ ਸਮੂਹ ਪਿੰਡਾਂ ਦੀਆਂ ਲੰਿਕ ਸੜਕਾਂ ਦੇ ਨਿਰਮਾਣ ਲਈ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਜਗਰਾਓਂ ਹਲਕੇ ਅੰਦਰ ਧੜਾਧੜ ਿਲੰਕ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ। ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਸਾਢੇ ਪੰਜ ਕਿਲੋਮੀਟਰ ਲੰਮੀ ਇਸ ਸੜਕ ਦੇ ਨਿਰਮਾਣ ਤੇ 49 ਲੱਖ ਰੁਪਏ ਖਰਚ ਹੋਣਗੇ, ਜੋ ਮਾਰਕੀਟ ਕਮੇਟੀ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਕਾਉਂਕੇ ਵੱਲੋਂ ਚੇਅਰਮੈਨ ਦਾਖਾ, ਚੇਅਰਮੈਨ ਗਰੇਵਾਲ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਉਪ ਚੇਅਰਮੈਨ ਦਰਸ਼ਨ ਸਿੰਘ ਲੱਖਾ, ਸਰਪੰਚ ਦਰਸ਼ਨ ਸਿੰਘ ਡਾਂਗੀਆ, ਸਰਪੰਚ ਗੁੁਰਪ੍ਰਰੀਤ ਸਿੰਘ ਗੁੁਰੂਸਰ, ਸਰਪੰਚ ਕੁੁਲਵੰਤ ਸਿੰਘ ਕਾਉਂਕੇ ਖੋਸਾ, ਯੂਥ ਆਗੂ ਮਨੀ ਗਰਗ, ਸੁੁਖਦਰਸ਼ਨ ਸਿੰਘ ਹੈਪੀ, ਜਗਤਾਰ ਸਿੰਘ ਤਾਰਾ, ਧਰਮਿੰਦਰ ਕੁੁਮਾਰ, ਨੰਬਰਦਾਰ ਬਲਦੀਪ ਸਿੰਘ, ਮਨਦੀਪ ਸਿੰਘ ਸਿੱਧੂ, ਜਗਦੀਪ ਸਿੰਘ ਸੇਖੋਂ, ਜਸਦੇਵ ਸਿੰਘ ਸਿੱਧੂ, ਡਾਕਟਰ ਬਿੱਕਰ ਸਿੰਘ, ਅਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਸਿੱਧੂ, ਜੁੁਗਿੰਦਰ ਸਿੰਘ, ਪਿਸ਼ੌਰਾ ਸਿੰਘ, ਪ੍ਰਧਾਨ ਹਰਨੇਕ ਸਿੰਘ, ਗੁੁਰਦੀਪ ਸਿੰਘ ਸੇਖੋਂ, ਜਗਜੀਤ ਸਿੰਘ ਫੌਜੀ, ਗੁੁਰਮੇਲ ਸਿੰਘ ਫੌਜੀ ਆਦਿ ਹਾਜ਼ਰ ਸਨ।

ਸ਼੍ਰੀ ਅਗਰਸੇਨ ਸਮਿਤੀ (ਰਜਿ.) ਵੱਲੋ ਮਹਾਰਾਜਾ ਅਗਰਸੇਨ ਜੀ ਦੇ 5145 ਵੇ  ਜਨਮ ਦਿਹਾੜੇ ਤੇ ਇਕ ਸ਼ਾਮ

 ਸ਼੍ਰੀ ਅਗਰਸੇਨ ਜੀ ਦੇ ਨਾਮ ਤੇ 7 ਵਾਂ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ
ਜਗਰਾਉਂ (ਅਮਿਤ ਖੰਨਾ, ਪੱਪੂ  )-ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸਮਿਤੀ (ਰਜਿ.) ਨੇ ਪੁਰਾਣੇ ਦਾਨਾ ਮੰਡੀ  ਵਿੱਚ ਅਗਰਵਾਲ ਸਮਾਜ ਦੇ ਸਰਪ੍ਰਸਤ ਮਹਾਰਾਜਾ ਅਗਰਸੇਨ ਜੀ ਦੇ 5145 ਵੇ  ਜਨਮ ਦਿਹਾੜੇ ਤੇ ਇਕ ਸ਼ਾਮ ਸ਼੍ਰੀ ਅਗਰਸੇਨ ਜੀ ਦੇ ਨਾਮ ਤੇ 7 ਵਾਂ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ। ਜਗਰਾਉਂ ਦੇ ਬਾਂਕੇ ਬਿਹਾਰੀ ਕਲੱਬ ਅਤੇ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਗਰ ਰਤਨ ਕਨ੍ਹਈਆ ਮਿੱਤਲ ਵੱਲੋ  ਮਹਾਰਾਜਾ ਅਗਰਸੇਨ ਜੀ ਦੀ ਗੁਣਗਾਨ ਕੀਤਾ ਗਿਆ ।  ਸ਼ਰਧਾਲੂ ਕਨ੍ਹਈਆ ਮਿੱਤਲ ਦੇ “ਬਨਿਆ ਦਾ ਛੋਰਾ , ਖਾਟੂ ਸ਼ਿਆਮ ਬਾਬਾ ਘਨੀ ਤੇਰਾ ਚਰਚਾ ਹੋ ਗਿਆ ਰੇ” ਦੇ ਭਜਨਾਂ ਤੇ ਨੱਚ ਨੱਚ ਕੇ ਮਹਾਰਾਜਾ ਅਗ੍ਰਸੈਨ ਦੇ ਰੰਗ ਵਿੱਚ ਰੰਗ ਗਏ ।  ਇਸ ਮੌਕੇ ਪ੍ਰਸਿੱਧ ਗਾਇਕ ਨੇ ਅਗਰਵਾਲ ਸਮਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਨਾ ਸਿਰਫ ਅਗਰਵਾਲ ਸਮਾਜ ਲਈ ਬਲਕਿ ਸਮੁੱਚੇ ਵਿਸ਼ਵ ਲਈ ਵਿਸ਼ਵ ਦੇ ਹਰ ਕੋਨੇ ਵਿੱਚ  ਸਮਾਜ ਭਲਾਈ ਦੇ ਕੰਮ ਕਰਦਾ ਹੈ।  ਇਸ ਮੌਕੇ ਸੈਂਕੜੇ ਲੋਕਾਂ ਨੇ ਕਮੇਟੀ ਵੱਲੋਂ ਆਯੋਜਿਤ ਅੰਮ੍ਰਿਤਮਈ ਭੰਡਾਰੇ ਵਿੱਚ ਮਹਾਰਾਜਾ ਅਗਰਸੇਨ ਜੀ ਦੇ ਪ੍ਰਸਾਦ ਦੇ ਰੂਪ ਵਿੱਚ ਭੋਜਨ ਲਿਆ।  ਪੰਜਾਬ ਗਰੀਨ ਮਿਸ਼ਨ ਟੀਮ ਦੇ ਮੈਂਬਰਾਂ ਵੱਲੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਪੌਦੇ ਦਿੱਤੇ ਗਏ।  ਜੁੱਤੀਆਂ ਸੰਭਾਲਣ ਦੀ ਸੇਵਾ ਮਨਸਾ ਦੇਵੀ ਕਲੱਬ, ਬਜਰੰਗ ਦਲ ਜਗਰਾਉਂ ਵੱਲੋਂ ਪੰਡਾਲ ਦੀ ਸੇਵਾ ਅਤੇ ਨਵੇਂ ਚਿੰਤਪੁਰਨੀ ਕਲੱਬ , ਨਵ ਦੁਰਗਾ ਸੇਵਾ ਮੰਡਲ ਵੱਲੋਂ ਭੰਡਾਰੇ ਦੀ ਸੇਵਾ ਨਿਭਾਈ ਗਈ।  ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਅੰਕਿਤ ਬਾਂਸਲ, ਸਾਬਕਾ ਵਿਧਾਇਕ ਐਸਆਰ ਕਲੇਰ, ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਸੀਨੀਅਰ ਐਡਵੋਕੇਟ ਮੈਡਮ ਗੁਰਕੀਰਤ ਕੌਰ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਅਗਰਵਾਲ ਪਰਿਵਾਰ ਮਿਲਾਨ ਸੰਘ ਦੇ ਸੂਬਾ ਪ੍ਰਧਾਨ ਸ. ਸੁਨੀਲ ਮਿੱਤਲ , ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕਾਕਾ ਗਰੇਵਾਲ, ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਰਾਣਾ ਕਾਮਰੇਡ, ਜਿਲਾ ਪ੍ਰਧਾਨ ਭਾਜਪਾ ਗੌਰਵ ਖੁੱਲਰ ,  ਬਲਾਕ ਪ੍ਰਧਾਨ ਕਾਂਗਰਸ ਪ੍ਰਧਾਨ ਫਿਨਾ ਸਭਰਵਾਲ, ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਧਾਨ ਹਨੀ ਬੇਦੀ,  ਨਗਰ ਕੌਂਸਲਰ ਜਗਰਾਉਂ ਦੇ ਸਮੂਹ ਕੌਂਸਲਰ, ਜਗਰਾਉਂ ਦੇ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਪਾਰੀ ਸੰਘ ਦੇ ਮੁੱਖ ਆਗੂ ਸਮੇਤ ਅਗਰਵਾਲ ਕਮੇਟੀ ਦੇ ਸਮੂਹ ਮੈਂਬਰ  ਹਾਜ਼ਰ ਸਨ।