You are here

ਲੁਧਿਆਣਾ

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸ਼ੂਗਰ ਚੈਕਅੱਪ ਕੈਂਪ ਲਾਇਆ

ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਸਿੱਖ ਯੂਥ ਵੈਲਫੇਅਰ ਕਲੱਬ ਵੱਲੋਂ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਸ਼ੂਗਰ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਧਾਨ ਮੱਖਣ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਕੀਤਾ। ਕੈਂਪ ਦੌਰਾਨ 46 ਮਰੀਜ਼ਾਂ ਨੇ ਆਪਣੀ ਸ਼ੂਗਰ ਚੈਕਅੱਪ ਕਰਵਾਈ। ਇਸ ਮੌਕੇ ਕਲੱਬ ਦੇ ਸਲਾਹਕਾਰ ਡਾ: ਰਜਨ ਖੰਨਾ ਨੇ ਦੱਸਿਆ ਕਿ ਸਵੇਰੇ 7 ਤੋਂ 9 ਵਜੇ ਤੱਕ ਲੱਗੇ ਕੈਂਪ ’ਚ ਲੋਕਾਂ ਨੇ ਖਾਲੀ ਪੇਂਟ ਆਪਣੀ ਸ਼ੂਗਰ ਚੈਕ ਕਰਵਾਈ। ਉਨ੍ਹਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ, ਇਹ ਘੁਣ ਵਾਂਗ ਸਰੀਰ ਨੂੰ ਹੋਲੀ-ਹੋਲੀ ਖੋਖਲ੍ਹਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਨੂੰ ਹਮੇਸ਼ਾਂ ਕੰਟਰੋਲ ’ਚ ਰੱਖਣ ਲਈ ਜਿੱਥੇ ਦਵਾਈ ਜ਼ਰੂਰੀ ਹੈ, ਉਥੇ ਪ੍ਰਹੇਜ਼ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਕਲੱਬ ਨੇ ਥੋੜੇ ਸਮੇਂ ’ਚ ਆਪਣਾ ਚੰਗਾ ਨਾਮ ਬਣਾਇਆ ਹੈ। ਇਸ ਮੌਕੇ ਚਰਨਜੀਤ ਸਿੰਘ ਰਿਖੀ, ਜਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਸਰਵਣ ਸਿੰਘ ਤੇ ਮਾ: ਜੱਸ ਆਦਿ ਹਾਜ਼ਰ ਸਨ।

ਸਪਰਿੰਗ ਡਿਊ ਦੇ ਅਧਿਆਪਕ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ

ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਅਧਿਆਪਕ ਲਖਵੀਰ ਸਿੰਘ ਸੰਧੂ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਵਲੋਂ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਫੈਪ ਅਵਾਰਡ ਨੂੰ ਫੈਡਰੇਸ਼ਨ ਵਲੋ ਆਯੋਜਿਤ ਕੀਤਾ ਗਿਆ ਸੀ।ਜਿਸ ਵਿੱਚ 705 ਅਧਿਆਪਕਾਂ ਨੂੰ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚੋ ਚੁਣਿਆ ਗਿਆ ਸੀ।ਇਸ ਸਮਾਗਮ ਵਿੱਚ ਸਕੂਲ ਦੇ ਅਧਿਆਪਕ ਲਖਵੀਰ ਸਿੰਘ ਸੰਧੂ ਨੂੰ ਵਧੀਆ ਕਾਰਗੁਜਾਰੀ ਲਈ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ8 ਚਰਨਜੀਤ ਸਿੰਘ ਚੰਨੀ, ਟਰਾਂਸਪੋਰਟ ਮੰਤਰੀ ਸ8 ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ।ਇਸ ਤੋ ਇਲਾਵਾ ਸਤਿੰਦਰ ਸਰਤਾਜ, ਮੈਡਮ ਸੁਨੀਤਾ ਧੀਰ, ਗੁਰਪ੍ਰੀਤ ਘੁਗੀ, ਕੁਲਵੰਤ ਸਿੰਘ ਧਾਲੀਵਾਲ ਨੇ ਖਾਸ ਮਹਿਮਾਨ ਤੇ ਤੌਰ ਤੇ ਸ਼ਿਰਕਤ ਕੀਤੀ। ਫੈਪ ਦੇ  ਪ੍ਰਧਾਨ ਸ8 ਜਗਜੀਤ ਸਿੰਘ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਪੂਰੇ ਪੰਜਾਬ ਵਿੱਚ ਕੋਵਿਡ ਦੌਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਆਪਕਾਂ ਨੂੰ ਚੁਣ ਕੇ ਉਹਨਾਂ ਦਾ ਸਨਮਾਨ ਇਸ ਨੈਸ਼ਨਲ ਅਵਾਰਡ ਸਮਾਰੋਹ ਵਿੱਚ ਕੀਤਾ ਜਾ ਰਿਹਾ ਹੈ।ਸਕੂਲ ਪਹੁੰਚਣ ਤੇ ਅਧਿਆਪਕ ਲਖਵੀਰ ਸਿੰਘ ਸੰਧੂ ਦਾ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ ਅਤੇ ਸਮੂਹ ਸਟਾਫ ਅਤੇ ਿਿਵਦਆਰਥੀਆਂ ਵਲੋ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਸ8 ਸੁਖਵਿੰਦਰ ਸਿੰਘ ਵਲੋਂ ਸਕੂਲ ਅਤੇ ਲਖਵੀਰ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਬਾਕੀ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਅਗਲੇ ਸਾਲ ਉਹ ਵੀ ਇਸ ਅਵਾਰਡ ਵਿੱਚ ਚੁਣੇ ਜਾਣ, ਇਸ ਲਈ ਲਗਾਤਾਰ ਮਿਹਨਤ ਕਰਨਾ ਜਰੂਰੀ ਹੈ ਤਾਂ ਜੋ ਿਿਵਦਆਰਥੀਆਂ ਦੇ ਭਵਿੱਖ ਨੂੰ ਸਵਾਰਿਆ ਜਾ ਸਕੇ।

ਬਿਲਡਿੰਗ ਠੇਕੇਦਾਰ ਰਜਿਸਟਰ ਐਸੋਸੀਏਸ਼ਨ ਵਲੋਂ  ਬਾਬਾ ਵਿਸ਼ਵਕਰਮਾ  ਜੀ ਦਾ ਜਨਮ ਦਿਹਾੜਾ  ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ

 ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਬਿਲਡਿੰਗ ਠੇਕੇਦਾਰ  ਮੈਂ ਐਸੋਸੀਏਸ਼ਨ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਜਿਸ ਵਿਚ ਸਮੂਹ ਠੇਕੇਦਾਰਾਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਜੀ ਦਾ ਦਿਹਾਡ਼ਾ ਬਡ਼ੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ  ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਮੱਲਾ ,ਠੇਕੇਦਾਰ ਜਗਦੇਵ ਸਿੰਘ ਮਠਾਡ਼ੂ ,ਠੇਕੇਦਾਰ ਹਰਦਿਆਲ ਸਿੰਘ, ਠੇਕੇਦਾਰ ਪਵਨਜੀਤ ਸਿੰਘ ਉੱਭੀ, ਠੇਕੇਦਾਰ ਤਰਲੋਚਨ ਸਿੰਘ ਸੀਰਾ, ਠੇਕੇਦਾਰ ਗੁਰਚਰਨ ਸਿੰਘ ਘਟੌੜਾ, ਠੇਕੇਦਾਰ ਬਲਵੀਰ ਸਿੰਘ ਸਿਵੀਆ,  ਠੇਕੇਦਾਰ ਸੁਖਵਿੰਦਰ ਸਿੰਘ ਸੋਨੀ, ਠੇਕੇਦਾਰ ਰਜਿੰਦਰ ਸਿੰਘ ਰਿੰਕੂ, ਠੇਕੇਦਾਰ ਪਰਮਜੀਤ ਸਿੰਘ ਮਠਾੜੂ, ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਠੇਕੇਦਾਰ ਜਿੰਦਰ ਸਿੰਘ ਬਿਰਦੀ, ਠੇਕੇਦਾਰ ਹਾਕਮ ਸਿੰਘ ਸੀਰਾ,  ਠੇਕੇਦਾਰ ਬਲਵੀਰ ਸਿੰਘ ਤੇ ਠੇਕੇਦਾਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

  ਜਗਰਾਉਂ (ਅਮਿਤ ਖੰਨਾ, ਪੱਪੂ)  ਸਵਰਗਵਾਸੀ ਰਜਨੀਸ਼ ਜੈਨ (ਰਜਨੀ) ਪਤਨੀ ਰਜਿੰਦਰ ਜੈਨ ਦੀ ਯਾਦ ਵਿੱਚ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਅਤੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਦੇ ਭਰਪੂਰ ਯੋਗਦਾਨ ਸਦਕਾ ਲਗਾਏ ਇਸ 17ਵੇਂ ਅੱਖਾਂ ਦੇ ਕੈਂਪ ਦਾ ਉਦਘਾਟਨ ਕੈਂਪ ਦੇ ਮੁੱਖ ਮਹਿਮਾਨ ਐੱਸ ਐੱਸ ਪੀ ਲੁਧਿਆਣਾ ਦਿਹਾਤੀ ਗੁਰਦਿਆਲ ਸਿੰਘ ਆਈ ਪੀ ਐੱਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਐੱਸ ਐੱਸ ਪੀ ਗੁਰਦਿਆਲ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੈਂਪ ਲਗਾ ਕੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਕੈਂਪ ਦੇ ਵਿਸ਼ੇਸ਼ ਮਹਿਮਾਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਗ਼ਰੀਬ ਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਨਾਲ ਮਨ ਨੂੰ ਜਿਹੜੀ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੁਸਾਇਟੀ ਵੱਲੋਂ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੀ ਡਾਕਟਰ ਤੇਜਿੰਦਰ ਕੌਰ ਦੀ ਟੀਮ ਨੇ ਅੱਖਾਂ ਚਿੱਟੇ ਮੋਤੀਏ ਦੇ 175 ਮਰੀਜ਼ਾਂ ਦੀ ਜਾਂਚ ਕਰਦਿਆਂ 77 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅਪਰੇਸ਼ਨ ਲਈ ਹਸਪਤਾਲ ਭੇਜ ਦਿੱਤਾ ਹੈ। ਕੈਂਪ ਵਿੱਚ ਅਪਰੇਸ਼ਨ ਲਈ ਚੁਣੇ ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ। ਇਸ ਮੌਕੇ ਸ਼ੰਕਰਾ ਹਸਪਤਾਲ ਦੇ ਹੈੱਡ ਡਾ: ਕੌਸ਼ਿਕ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਪੀ ਆਰ ਓ ਸੁਖਦੇਵ ਗਰਗ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਵਿਨੋਦ ਬਾਂਸਲ, ਪ੍ਰੇਮ ਬਾਂਸਲ, ਪ੍ਰਵੀਨ ਮਿੱਤਲ, ਮਦਨ ਲਾਲ ਅਰੋੜਾ, ਮੋਤੀ ਸਾਗਰ, ਮੁਕੇਸ਼ ਗੁਪਤਾ, ਪ੍ਰਸ਼ੋਤਮ ਅਗਰਵਾਲ, ਕੈਪਟਨ ਨਰੇਸ਼ ਵਰਮਾ, ਆਰ ਕੇ ਗੋਇਲ, ਅੰਮਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।

ਕਰ ਭਲਾ ਹੋ ਭਲਾ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ  

 ਜਗਰਾਉਂ (ਅਮਿਤ ਖੰਨਾ ,ਪੱਪੂ ) ਜਗਰਾਓਂ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਣਾ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਓਂ ਦੀ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਨੂੰ ਦੇਖਦੇ ਹੋਏ ਇਹ ਲਗਵਾਇਆ ਗਿਆ ਜਿਸ ਵਿਚ 40 ਵਿਅਕਤੀਆਂ ਨੇ ਖ਼ੂਨ ਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਡਾ: ਸੁਖਜਿੰਦਰ ਸਿੰਘ ਤੇ ਡਾ: ਮਨਮੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਵਿਚ ਕੋਈ ਕਮੀ ਨਹੀਂ ਆਉਂਦੀ ਬਲਕਿ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਸਾਨੰੂ ਆਪਣੀ ਮੱੁਢਲੀ ਜ਼ਿੰਮੇਵਾਰੀ ਸਮਝਦੇ ਹੋਏ ਜ਼ਿਆਦਾ ਵਿਅਕਤੀ ਖ਼ੂਨ ਦਾਨ ਕਰਨ ਤਾਂ ਕਿ ਕੋਈ ਵੀ ਵਿਅਕਤੀ ਖ਼ੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਜਾ ਨਾ ਸਕੇ। ਇਸ ਮੌਕੇ ਦਿਨੇਸ਼ ਅਰੋੜਾ, ਰਾਹੁਲ, ਆਤਮਜੀਤ, ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਮੁਰਲੀ, ਨਾਨੇਸ਼ ਗਾਂਧੀ, ਮਹੇਸ਼ ਟੰਡਨ, ਪ੍ਰਲਾਦ ਸਿੰਗਲਾ, ਹੈਪੀ ਮਾਨ, ਸੋਨੀ ਮੱਕੜ, ਵਿਸ਼ਾਲ ਸ਼ਰਮਾ, ਕਪਿਲ ਨਰੂਲਾ, ਕਮਲ ਕੁਮਾਰ ਗੁਪਤਾ ਰਾਜੂ ਆਦਿ ਹਾਜ਼ਰ ਸਨ।

ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਪੰਜਾਬ ਨੇ ਜਗਰਾਉਂ ਵਿਖੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ 

ਜਗਰਾਓਂ (ਅਮਿਤ ਖੰਨਾ, ਪੱਪੂ ) ਜਗਰਾਉਂ ਵਿੱਚ ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਪੰਜਾਬ ਦੇ ਜਨਰਲ ਸਕੱਤਰ ਕੇਤਨ ਜੈਨ ਅਤੇ ਜਿਲਾ ਪ੍ਰਧਾਨ ਦਿਹਾਤੀ ਦਵਿੰਦਰ ਜੈਨ ਦੀ ਅਗਵਾਈ ਵਿੱਚ ਭਾਰਤ ਦੇ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਅਤੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਫੁੱਲ ਭੇਂਟ ਕਰਕੇ ਜਗਰਾਓਂ ਦਾਣਾ ਮੰਡੀ ਵਿੱਖੇ ਜੈ ਅੰਬੇ ਟ੍ਰੇਡਰ ਦੇ ਸ਼ੋ ਰੂਮ ਵਿੱਖੇ ਮਨਾਇਆ ਗਿਆ। ਦੇਸ਼ ਪ੍ਰਤੀ ਉਹਨਾਂ ਦਿਆਂ ਕੁਰਬਾਨੀਆਂ ਨੂੰ ਯਾਦ ਕਰ ਉਹਨਾਂ ਨੂੰ ਸ਼ਰਧਾ ਦੇ ਫੂਲ ਭੇਂਟ ਕੀਤੇ ਗਏ। ਇਸ ਮੌਕੇ ਜਗਰਾਓਂ ਵਾਰਡ ਨੰਬਰ 14 ਦੇ ਕੌਂਸਲਰ ਅਮਨ ਕਪੂਰ ਬੌਬੀ,ਕੌਂਸਲਰ ਵਾਰਡ ਨੰਬਰ 12 ਹਿਮਾਂਸ਼ੂ ਮਲਿਕ, ਵਾਰਡ ਨੰਬਰ 19 ਕੌਂਸਲਰ ਪਤੀ ਰੋਕੀ ਗੋਇਲ , ਕਾਂਗਰਸ ਵਪਾਰ ਸੈੱਲ ਪੰਜਾਬ ਦੇ ਸੇਕ੍ਰੇਟਰੀ ਡਾ ਗੋਰਾ ਲੱਧੜ,ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਜਗਰਾਓਂ ਦੇ ਮੀਤ ਪ੍ਰਧਾਨ ਗੁਰਪ੍ਰੀਤ ਰਾਜੂ,ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਗਾਲਿਬ ਦੇ ਇੰਚਾਰਜ ਗੁਰਦੇਵ ਸਿੰਘ, ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਜਗਰਾਓ ਦੇ ਸੇਕ੍ਰੇਟਰੀ ਨਰੇਸ਼ ਵਰਮਾ,ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਜਗਰਾਓ ਦੇ ਜੋਇੰਟ ਸੇਕ੍ਰੇਟਰੀ ਮਯੰਕ ਜੈਨ,ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਦੇ ਮੀਡਿਆ ਇੰਚਾਰਜ ਮਨੀ ਧੀਰ,ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਜਗਰਾਓ ਦੇ ਮੈਂਬਰ ਪ੍ਰਦੀਪ ਕੁਮਾਰ , ਪੁਨੀਤ ਜੈਨ ,ਸਨੀ ਜੈਨ,ਅਤੁਲ ਜੈਨ,
ਸੰਜੀਵ ਗਰਗ,ਹਰੀ ਰਤਨ ਬੱਬੂ,ਕਮਲ ਬਾਂਸਲ, ਪਿਯੂਸ਼ ਗਰਗ,ਕਮਲ ਕੁਮਾਰ ਆਦਿ ਹਾਜ਼ਿਰ ਸਨ।

ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ

  ਜਗਰਾਉਂ (ਅਮਿਤਖੰਨਾ ,ਪੱਪੂ )ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾਡ਼ਾ ਜਗਰਾਉਂ ਵਿੱਚ  ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ ਦੀ ਅਗਵਾਈ ਵਿਚ ਬਡ਼ੀ ਸ਼ਰਧਾ ਨਾਲ ਮਨਾਇਆ ਗਿਆ  ਦੇਸ਼ ਪ੍ਰਤੀ ਉਨ੍ਹਾਂ ਦੀਆਂ  ਕੁਰਬਾਨੀਆਂ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ  ਇਸ ਮੌਕੇ ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਗੋਪਾਲ ਸ਼ਰਮਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਜਗਰਾਉਂ  ਕੌਂਸਲਰ ਵਾਰਡ ਨੰਬਰ 14 ਤੋਂ ਅਮਨ ਕਪੂਰ ਬੌਬੀ ਕੌਂਸਲਰ ਵਾਰਡ ਨੰਬਰ 12 ਤੋਂ ਹਿਮਾਂਸ਼ੂ ਮਲਕ, ਸੰਦੀਪ ਲੇਖੀ ਸੰਦੀਪ ਢੰਡਾ, ਟੀਨਾ ਗੋਇਲ ,ਜਰਨੈਲ ਸਿੰਘ ਲੋਹਟ , ਸਾਬਕਾ ਕੌਂਸਲਰ ਵਿਜੇ ਸੱਭਰਵਾਲ,  ਗੋਰਾ ਲੇਖੀ, ਜੋਨੀ ਗਾਂਧੀ,  ਪ੍ਰਵੀਨ ਗਾਂਧੀ, ਅਕਸ਼ੇ ਮਲਹੋਤਰਾ ਪ੍ਰਿੰਸ ਮਲਿਕ  ਰਾਜਨ ਝੰਜੀ  ਚਰਨ ਸਿੰਘ ਹਿਤੇਸ਼ ਕੁਮਾਰ  ਨਜਰਨ ਭੱਟੀ  ਪਰਵੀਨ ਕੋਹਲੀ ਆਦਿ ਹਾਜ਼ਰ ਸਨ

 ਕੋਠੇ ਹਰੀ ਸਿੰਘ ਦੀ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟਣੇ ਕੀਤੇ ਸ਼ੁਰੂ - ਸਰਪੰਚ ਸੁਰਜੀਤ ਸਿੰਘ

ਨਾਨਕਸਰ ਕਲੇਰਾਂ ( ਬਲਵੀਰ ਸਿੰਘ ਬਾਠ  ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੱਲਾ ਚੁੱਕਿਆ ਸ਼ਲਾਘਾਯੋਗ ਫ਼ੈਸਲਾ ਜੋ ਕਿ ਅੱਜ  ਡੀ ਡੀ ਪੀੋਓ ਤੇ ਬੀਡੀਓ ਸਾਹਿਬ  ਦੀ ਯੋਗ ਅਗਵਾਈ ਹੇਠ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕੋਠੇ ਹਰੀ ਸਿੰਘ ਵਿਖੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟਣ ਦੀ ਮਨਜ਼ੂਰੀ  ਦਿੱਤੀ ਗਈ ਅੱਜ ਸੈਕਟਰੀ ਸਾਬ ਨੇ ਡਿਊਟੀ ਨੂੰ ਨਿਭਾਉਂਦਿਆਂ ਸਰਪੰਚ ਸਰਜੀਤ ਸਿੰਘ  ਦੀ ਰਹਿਨੁਮਾਈ ਹੇਠ  ਪਿੰਡ ਦੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਫਾਰਮ ਭਰ ਦਿੱਤੇ ਗਏ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ  ਅੱਜ ਸਾਡੇ ਪਿੰਡ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟਣ ਦੀ ਜੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਨਾਲ ਲੋੜਵੰਦ ਪਰਿਵਾਰਾਂ ਨੂੰ ਬਹੁਤ ਵੱਡੀ  ਸਹੂਲਤ ਹੈ ਇਸ ਤੋਂ ਇਲਾਵਾ ਵੀ ਪੰਜਾਬ ਸਰਕਾਰ ਵੱਲੋਂ ਅਨੇਕਾਂ ਹੀ ਸਮਾਜ ਅਤੇ ਵਿਕਾਸ ਭਲਾਈ ਕਾਰਜਾਂ ਦੀਆਂ ਸਕੀਮਾਂ ਜੋ ਨਿਰੰਤਰ ਚਲ ਰਹੀਆਂ ਹਨ ਉਹਨਾਂ ਦਾ ਵੀ ਪੰਜਾਬ ਦੇ ਲੋਕ ਵੱਧ ਤੋਂ ਵੱਧ ਲਾਹਾ ਲੈ ਰਹੇ ਹਨ  ਉਨ੍ਹਾਂ ਕਿਹਾ ਕਿ ਜਿਵੇਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਮੈਡੀਕਲ ਬੀਮਾ ਇਸ ਤੋਂ ਇਲਾਵਾ ਸ਼ਗਨ ਸਕੀਮ ਅਤੇ ਰਾਸ਼ਨ  ਲੋੜਵੰਦ ਪਰਿਵਾਰਾਂ ਨੂੰ ਨਿਰਵਿਘਨ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਲੋਕ ਵੱਧ ਤੋਂ ਵੱਧ ਫ਼ਾਇਦਾ ਲੈ ਰਹੇ ਹਨ ਉਨ੍ਹਾਂ ਕਿਹਾ ਜੇ ਅਸੀਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਅਤੇ ਹਲਕਾ ਜਗਰਾਓਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ

ਪਿੰਡ ਤੱਪੜ ਹਰਨੀਆਂ ਤੋਂ ਸਿਧਵਾਂ ਬੇਟ ਰੋਡ ਨੂੰ ਲਗਦੀ ਲੰਿਕ ਸੜਕ ਦੇ ਨਿਰਮਾਣ ਕਾਰਜਾਂ ਕੰਮ ਦਾ ਸ਼ੁਰੂ ਕਰਵਾਇਆ

ਜਗਰਾਓਂ 2 ਅਕਤੂਬਰ (ਅਮਿਤ ਖੰਨਾ):ਪਿੰਡ ਤੱਪੜ ਹਰਨੀਆਂ ਤੋਂ ਸਿਧਵਾਂ ਬੇਟ ਰੋਡ ਨੂੰ ਲਗਦੀ ਲੰਿਕ ਸੜਕ ਦੇ ਨਿਰਮਾਣ ਕਾਰਜਾਂ ਦਾ ਜ਼ਿਲਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਟਕ ਲਾ ਕੇ ਸ਼ੁਰੂ ਕਰਵਾਇਆ।ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਪ੍ਰਗਟਾਈ ਗਈ, ਕਿਉਂਕਿ ਪਿੰਡ ਵਿਚ ਰਿਫਾਇੰਡ ਫੈਕਟਰੀ ਹੋਣ ਕਾਰਨ ਵੱਡੀ ਗਿਣਤੀ ਚ ਲੰਘਦੇ ਵਾਹਨਾਂ ਦੇ ਚੱਲਦਿਆਂ ਸੜਕ ਕਾਫੀ ਖਰਾਬ ਹੋ ਚੁੱਕੀ ਸੀ। ਸੜਕ ਤੇ ਪਏ ਡੂੰਘੇ ਟੋਇਆਂ ਕਾਰਨ ਵਾਹਨਾਂ ਦਾ ਲੰਘਣਾ ਕਾਫੀ ਔਖਾ ਸੀ। ਇਸ ਤੇ ਚੇਅਰਮੈਨ ਦਾਖਾ ਨੇ ਕਿਹਾ ਕਿ ਜਲਦੀ ਹੀ ਸਬ-ਡਵੀਜ਼ਨ ਦੀਆਂ ਸਾਰੀਆਂ ਿਲੰਕ ਸੜਕਾਂ ਦੇ ਨਾਲ ਨਾਲ ਮੁੱਖ ਸੜਕਾਂ ਦਾ ਨਿਰਮਾਣ ਕਾਰਜ ਮੁਕੰਮਲ ਕਰ ਲਏ ਜਾਣਗੇ, ਜਿਨਾਂ੍ਹ ਸੜਕਾਂ ਤੇ ਪੱਥਰ ਪਾਏ ਗਏ ਹਨ, ਆਉਂਦੇ ਕੁਝ ਦਿਨਾਂ ਬਾਅਦ ਉਨ੍ਹਾਂ 'ਤੇ ਪ੍ਰਰੀਮਿਕਸ ਪਾ ਦਿੱਤਾ ਜਾਵੇਗਾ। ਚੇਅਰਮੈਨ ਕਾਕਾ ਗਰੇਵਾਲ ਨੇ ਦੱਸਿਆ ਇਸ ਇਕ ਕਿਲੋਮੀਟਰ ਸੜਕ ਦੇ ਨਿਰਮਾਣ 'ਤੇ ਮਾਰਕੀਟ ਕਮੇਟੀ ਵੱਲੋਂ ਸਾਢੇ 11 ਲਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਨੀ ਗਰਗ, ਸਰਪੰਚ ਪ੍ਰਦੀਪ ਸਿੰਘ ਸ਼ੇਰਪੁਰ ਖੁਰਦ, ਗੁਰਬਖਸ਼ ਸਿੰਘ, ਦਰਸ਼ਨ ਸਿੰਘ ਲੱਖਾ, ਜਤਿੰਦਰ ਸਿੰਘ ਸ਼ਫੀਪੁਰਾ, ਨਰੇਸ਼ ਗੁੱਜਰ, ਏਪੀ ਰਿਫਾਇਨਰੀ ਦੇ ਸ਼ਿਵ ਕੁਮਾਰ, ਅਮਰਜੀਤ ਸਿੰਘ, ਦਰਸ਼ ਗਿੱਲ, ਪਰਮਿੰਦਰ ਸਿੰਘ, ਸਰਪੰਚ ਨਵਦੀਪ ਸਿੰਘ ਆਦਿ ਹਾਜ਼ਰ ਸਨ।

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ 19 ਖਿਡਾਰੀਆਂ ਦੀ ਹੋਈ ਚੋਣ

ਜਗਰਾਉਂ,(ਅਮਿਤ ਖੰਨਾ, ਪੱਪੂ ) ਸੁਨਾਮ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਲਈ 19 ਖਿਡਾਰੀਆਂ ਦੀ ਚੋਣ ਹੋਈ। ਵੁਸ਼ੂ ਐਸੋਸੀਏਸ਼ਨ ਆਫ਼ ਡਿਸਟਿਕ ਲੁਧਿਆਣਾ ਦੇ ਪ੍ਰਧਾਨ ਸੁਰਿੰਦਰ ਪਾਲ ਵਿਜ ਨੇ ਦੱਸਿਆ ਕਿ ਵੁਸ਼ੂ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ 24ਵੀਂ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਓਪਨ ਪੰਜਾਬ ਸਟੇਟ ਵੁਸ਼ੂ ਚੈਂਪੀਅਨਸ਼ਿਪ ਸੰਗਰੂਰ ਵੁਸ਼ੂ ਐਸੋਸੀਏਸ਼ਨ ਵੱਲੋਂ ਪਹਿਲੀ ਤੋਂ 3 ਅਕਤੂਬਰ ਤਕ ਸੁਨਾਮ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿਚ ਭਾਗ ਲੈਣ ਲਈ ਜ਼ਿਲ੍ਹਾ ਲੁਧਿਆਣਾ ਦੇ 19 ਖਿਡਾਰੀਆਂ ਦੀ ਚੋਣ ਕਰ ਕੇ ਟੀਮ ਨੂੰ ਰਵਾਨਾ ਕੀਤਾ ਗਿਆ।ਉਨ੍ਹਾਂ ਦੱਸਿਆ ਸਾਗਰ ਫਿਟਨੈੱਸ ਜਿਮ ਜਗਰਾਓਂ ਵਿਖੇ ਹੋਈ ਜ਼ਿਲ੍ਹਾ ਲੁਧਿਆਣਾ ਵੁਸ਼ੂ ਟੀਮ ਚ ਜਗਰਾਓਂ ਦੇ ਸੱਤ ਖਿਡਾਰੀ ਤੇ ਲੁਧਿਆਣਾ ਦੇ 12 ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੰਜੀਵ ਮਲਹੋਤਰਾ, ਜਨਰਲ ਸਕੱਤਰ ਦੀਪਕ ਸਿੰਘ, ਜੁਆਇੰਟ ਸਕੱਤਰ ਹਰਦੀਪ ਸਿੰਘ, ਕੈਸ਼ੀਅਰ ਗਗਨਦੀਪ ਵੀ ਹਾਜ਼ਰ ਸਨ।