You are here

ਲੁਧਿਆਣਾ

ਸੀਵਰੇਜ ਅਤੇ ਇੰਟਰਲਾਕਿੰਗ ਟਾਈਲਾਂ ਲਾ ਕੇ ਤਿਆਰ ਹੋਈ ਰੀਗਲ ਮਾਰਕੀਟ ਸਡਕ ਦਾ ਕੀਤਾ ਉਦਘਾਟਨ 

ਜਗਰਾਓਂ 22 ਸਤੰਬਰ (ਅਮਿਤ ਖੰਨਾ ,ਪੱਪੂ)ਨਗਰ ਕੌਂਸਲ ਵਲੋਂ ਰੀਗਲ ਮਾਰਕੀਟ ਜਗਰਾਉਂ ਵਿਖੇ 14 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੀਆਂ ਪਾਇਪਾਂ ਪਾਈਆਂ ਅਤੇ ਇੰਟਰਲੋਕ ਟਾਇਲਾਂ ਨਾਲ ਪੱਕਾ ਕੀਤਾ ਗਿਆ | ਇਸ ਦਾ ਉਦਘਾਟਨ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸਾਂਝੇ ਤੌਰ ਤੇ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੀ ਹਾਜ਼ਰ ਸਨ | ਆਗੂਆਂ ਨੇ ਕਿਹਾ ਕਿ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਭੇਜੀਆਂ ਹਨ | ਉਨ•ਾਂ ਕਿਹਾ ਕਿ ਨਗਰ ਕੌਂਸਲ ਦਾ ਹਰ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ | ਉਨ•ਾਂ ਦੱਸਿਆ ਕਿ ਸ਼ਹਿਰ ਦੇ ਵਾਰਡਾਂ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਤੇ ਬਾਜ ਵਾਲੀ ਅੱਖ ਰੱਖਣ ਲਈ ਹਰ ਵਾਰਡ ਚ ਮੋਹਤਬਰਾਂ ਦੀ ਇਕ ਨਿਗਰਾਨ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਨਿਗਰਾਨੀ ਹੇਠ ਹੀ ਸਾਰੇ ਕੰਮ ਹੋਣਗੇ | ਇਸ ਮੌਕੇ ਦੁਕਾਨਦਾਰਾਂ ਨੇ ਚੇਅਰਮੈਨ ਦਾਖਾ, ਪ੍ਰਧਾਨ ਰਾਣਾ ਅਤੇ ਚੇਅਰਮੈਨ ਗਰੇਵਾਲ ਦਾ ਰੀਗਲ ਮਾਰਕੀਟ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਜਗਜੀਤ ਸਿੰਘ ਕਾਉਂਕੇ, ਗੁਰਸਿਮਰਨ ਸਿੰਘ ਰਸੂਲਪੁਰ, ਮੰਨੀ ਗਰਗ, ਕੌਂਸਲਰ ਜਗਜੀਤ ਸਿੰਘ ਜੱਗੀ, ਵਿਪਨ ਕੁਮਾਰ, ਮੰਨੀ ਜਨੇਤਪੁਰਾ, ਵਿੱਕੀ ਟੰਡਨ ਆਦਿ ਹਾਜ਼ਰ ਸਨ |

ਲਾਵਾਰਿਸ ਗਊਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ

ਜਗਰਾਓਂ 21 ਸਤੰਬਰ (ਅਮਿਤ ਖੰਨਾ): ਪਿੰਡ ਕਾਉਂਕੇ ਕਲਾਂ ਦੇ ਹੀਰਾ ਹਸਪਤਾਲ ਦੇ ਸਹਿਯੋਗ ਨਾਲ ਐਤਵਾਰ ਲਾਵਾਰਿਸ ਗਊਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ। ਇਸ ਮੌਕੇ ਹਸਪਤਾਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਸੜਕਾਂ ਤੇ ਘੁੰਮ ਰਹੀਆਂ ਲਾਵਾਰਿਸ ਗਊਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ ਤਾਂ ਜੋ ਰਾਤ ਸਮੇਂ ਗਊਆਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ।ਉਨ•ਾਂ ਦੱਸਿਆ ਹੀਰਾ ਐਨੀਮਲਜ ਹਸਪਤਾਲ ਵਿਖੇ ਜਿੱਥੇ ਬੇਸਹਾਰਾ ਜ਼ਖ਼ਮੀ ਗਊਆਂ ਸਮੇਤ ਜੀਵਾਂ ਦਾ ਨਿਸ਼ਕਾਮ ਇਲਾਜ ਕੀਤਾ ਜਾਂਦਾ ਹੈ ਉੱਥੇ ਲਾਵਾਰਿਸ ਫਿਰ ਰਹੀਆਂ ਗਊਆਂ, ਬੈਲਾਂ ਤੇ ਹੋਰਨਾਂ ਜੀਆਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਹੀਰਾ ਐਨੀਮਲਜ ਹਸਪਤਾਲ ਵਿਖੇ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜ਼ਖਮੀ ਗਊਆਂ ਤੇ ਜੀਵਾਂ ਦਾ ਨਿਸ਼ਕਾਮ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਟ੍ਰੈਿਫ਼ਕ ਇੰਸਪੈਕਟਰ ਸਤਪਾਲ ਸਿੰਘ ਮੱਲ•ੀ, ਏਐੱਸਆਈ ਬ•ਮ ਦਾਸ, ਮਹਿੰਦਰ ਕੁਮਾਰ, ਰਾਜ ਕੁਮਾਰ, ਬੂਟਾ ਸਿੰਘ, ਕਾਕਾ ਪੰਡਿਤ ਸੇਵਾਦਾਰ, ਦਵਿੰਦਰ ਸਿੰਘ ਿਢੱਲੋਂ, ਸੁਖਪਾਲ ਸਿੰਘ ਦੇਹੜਕਾ, ਸਤਪਾਲ ਸਿੰਘ ਕਾਉਂਕੇ ਆਦਿ ਹਾਜ਼ਰ ਸਨ।

ਫੌਰਚਿਊਨ ਆਈਲੈਟਸ ਸੈਂਟਰ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵਿਦਿਆਰਥੀਆਂ ਨੇ ਕੀਤੇ ਸ਼ਾਨਦਾਰ ਬੈਂਡ ਹਾਸਲ  

ਜਗਰਾਓਂ 20 ਸਤੰਬਰ (ਅਮਿਤ ਖੰਨਾ): ਜਗਰਾਓਂ ਦੇ ਰਾਏਕੋਟ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ  ਫੌਰਚਿਊਨ ਆਈਲੈਟਸ ਸੈਂਟਰ  ਇਮੀਗ੍ਰੇਸ਼ਨ  ਸਰਵਿਸਿਜ਼ ਦੇ ਵਿਦਿਆਰਥੀ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ  ਉੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੌਰਚਿਊਨ ਆਈਲੈਟਸ ਸੈਂਟਰ  ਇਮੀਗ੍ਰੇਸ਼ਨ  ਸਰਵਿਸਿਜ਼ ਦੇ ਡਾਇਰੈਕਟਰ ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਆਈਲਟਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ  ਜਿਸ ਵਿੱਚ ਜੈਸਮੀਨ ਕੌਰ ਨੇ ਕੀਤੇ 7.5 ਬੈਂਡ  ਜਗਮੀਤ ਕੌਰ ਨੇ 6.5 ਦਿਲਪ੍ਰੀਤ ਸਿੰਘ ਨੇ 7.5 ਪ੍ਰਭਜੋਤ ਕੌਰ ਨੇ 6.5  ਰਮਨਜੋਤ ਕੌਰ ਨੇ 7.5 ਲਵਪ੍ਰੀਤ ਸਿੰਘ ਨੇ 6.5 ਹਰਪ੍ਰੀਤ ਕੌਰ ਨੇ 6.5 ਅਮਨਦੀਪ ਕੌਰ ਨੇ 7 ਬੈਂਡ ਵਰਨਪ੍ਰੀਤ ਕੌਰ ਦੇ 7 ਹਰਮਨਦੀਪ ਸਿੰਘ ਦੇ 6.5 ਬੈਂਡ ਹਾਸਿਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕੀਤਾ ਉਨ•ਾਂ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀ ਨੂੰ ਬਹੁਤ ਹੀ ਵਧੀਆ ਸ਼ਾਂਤਮਈ ਮਾਹੌਲ ਤੇ ਵਧੀਆ ਢੰਗ ਨਾਲ ਪੜ•ਾਇਆ ਜਾ ਰਿਹਾ ਹੈ ਤਾ ਕਿ ਵਿਦਿਆਰਥੀ ਸ਼ਾਨਦਾਰ ਬੈਂਡ ਹਾਸਲ ਕਰ ਸਕਣ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਵੰਡੇ ਲੱਡੂ

ਜਗਰਾਓਂ 20 ਸਤੰਬਰ (ਅਮਿਤ ਖੰਨਾ): ਦੇਸ਼ ਦੀ ਅਜਾਦੀ ਤੋਂ ਲੇ ਕੇ ਹੁਣ ਤੱਕ ਪੰਜਾਬ ਦੀ ਸੱਤਾ ਵਿੱਚ ਕਾਬਜ ਰਹੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸਬੰਧਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਮਾਣ ਦਿੰਦੇਂ ਹੋਏ ਮੁੱਖ ਮੰਤਰੀ ਬਣਾਉਣਾ ਬੁਹਤ ਹੀ ਸਲਾਘਯੋਗ ਕਦਮ þ| ਉਕਤ ਸਬਦਾਂ ਦਾ ਪ੍ਰਗਟਾਵਾ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਮਾਜਸੇਵੀ ਬਲਦੇਵ ਸਿੰਘ, ਦਰਸ਼ਨ ਸਿੰਘ ਕਾਲੀਆ, ਮਾ.ਸਿੰਗਾਰਾਂ ਸਿੰਘ ਨੇ ਸਥਾਨਕ ਮੁਹੱਲਾ ਰਵਿਦਾਸ ਪੁਰਾ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੱਡਣ ਸਮੇਂ ਕੀਤਾ| ਇਸ ਦੋਰਾਨ ਲੱਡੂ ਵੰਡਣ ਤੋਂ ਪਹਿਲਾ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿੱਚ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਚੰਗੇ ਭਵਿੱਖ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਵੀ ਲਿਆ| ਇਸ ਸਮੇਂ ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੌਂਸ਼ਲਰ, ਨਗਰ ਕੌਂਸ਼ਲ ਪ੍ਰਧਾਨ, ਵਿਧਾਇਕ ਅਤੇ ਕੈਬਨਿਟ ਮੰਤਰੀ ਦਾ ਸਫਰ ਤੈਅ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਅੱਜ ਮੁੱਖ ਮੰਤਰੀ ਬਣਨ ਨਾਲ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਜੀ ਵੱਲੋਂ ਦਲਿਤ ਵਰਗ ਦੀ ਬੇਹਤਰੀ ਲਈ ਵੇਖਿਆ ਗਿਆ ਸੁਪਨਾ ਸੱਚ ਹੋਇਆ þ| ਇਸ ਦੋਰਾਨ ਨਵ-ਨਿਯੁਕਤ ਮੁੱਖ ਮੰਤਰੀ ਸ.ਚੰਨੀ ਤੋਂ ਉਮੀਦ ਪ੍ਰਗਟਾਈ ਕਿ ਉਹ ਪੰਜਾਬ ਦੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਬੇਹਤਰੀ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ ਧਿਆਨ ਦੇਣ, ਤਾਂ ਜੋ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਜੀ ਵੱਲੋਂ ਦੇਖੇ ਗਏ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ| ਅੰਤ ਵਿੱਚ ਉਨਾਂ ਸੀਨੀਅਰ ਕਾਂਗਰਸ ਲੀਡਰਸਿੱਪ ਸ੍ਰੀਮਤੀ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਲਈ ਦਲਿਤ ਭਾਈਚਾਰੇ ਵੱਲੋਂ ਧੰਨਵਾਦ ਕੀਤਾ| ਇਸ ਮੋਕੇ ਦਲਿਤ ਆਗੂ ਦਰਸ਼ਨ ਸਿੰਘ ਕੈਂਥ, ਚੌਧਰੀ ਗੁਰਚਰਨ ਸਿੰਘ, ਰਜਿੰਦਰ ਸਿੰਘ ਬਾਬਾ, ਹਰਪਾਲ ਸਿੰਘ, ਚਰਨਜੀਤ ਸਿੰਘ ਕਾਲੀਆ, ਜਸਪਾਲ ਸਿੰਘ ਚੋਪੜਾ, ਬੁੱਧ ਰਾਜ, ਜਸਵੀਰ ਸਿੰਘ, ਹਰਬੰਸ ਲਾਲ, ਹਰਦੇਵ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਿਰ ਸਨ| 
ਕੈਪਸਨ- ਜਗਰਾਉਂ ਦੇ ਮੁਹੱਲਾ ਰਵਿਦਾਸ ਪੁਰਾ ਵਿੱਚ ਕੈਬਨਿਟ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੇ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਦਲਿਤ ਭਾਈਚਾਰੇ ਲੋਕ|

ਸੈਨੇਟ ਚੋਣਾਂ ਲਈ ਅਵਤਾਰ ਸਿੰਘ ਸੀਰੀਅਲ ਨੰਬਰ 4 ਨੂੰ ਜਿਤਾਉਣ ਦੀ ਅਪੀਲ- ਬੇਅੰਤ ਬਾਵਾ

ਜਗਰਾਓਂ 21 ਸਤੰਬਰ (ਅਮਿਤ ਖੰਨਾ ,ਪੱਪੂ ): ਪੰਜਾਬ ਯੂਨੀਵਰਸਿਟੀ ਚੰਡੀਗੜ• ਦੀਆਂ ਸੈਨੇਟ ਇਲੈਕਸ਼ਨ ਜੋ ਕਿ ਆਉਣ ਵਾਲੀ 26 ਸਤੰਬਰ ਨੂੰ ਹੋਣ ਜਾ ਰਹੀਆਂ ਹਨ  ਇਸ ਵਿੱਚ ਸਰਦਾਰ ਅਵਤਾਰ ਸਿੰਘ ਸੀਰੀਅਲ ਨੰਬਰ ਚਾਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਬੇਅੰਤ ਬਾਵਾ ਮੈਨੇਜਿੰਗ ਡਾਇਰੈਕਟਰ ਹੋਟਲ ਫਾਈਵ ਰਿਵਰਜ਼ ਨੇ ਕਿਹਾ ਕਿ  ਸ ਅਵਤਾਰ ਸਿੰਘ ਬਹੁਤ ਹੀ ਮਿਹਨਤੀ ਇਮਾਨਦਾਰ ਅਤੇ  ਡਾਇਨਾਮਿਕ ਵਿਅਕਤੀਤਵ ਦੇ ਮਾਲਕ ਹਨ  ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸੰਸਥਾਵਾਂ ਅਤੇ  ਵੈੱਲਫੇਅਰ ਆਰਗੇਨਾਈਜ਼ੇਸ਼ਨ ਨਾਲ ਜੁੜੇ ਹੋਏ ਹਨ  ਅਤੇ ਆਪਣੇ ਇਲਾਕੇ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਲਗਾਤਾਰ ਪਿਛਲੇ 7 ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਹਨ  ਇਸ ਤੋਂ ਪਹਿਲਾਂ ਉਹ ਅਜਿਹੇ ਉਮੀਦਵਾਰਾਂ ਦੇ ਰੂਪ ਵਿਚ ਚੋਣਾਂ ਲੜ ਰਹੇ ਹਨ  ਜਿਨ•ਾਂ ਨੇ ਵਿਦਿਆਰਥੀਆਂ ਅਤੇ ਸਟਾਫ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਆਸ਼ਵਾਸਨ ਲਿਖਤੀ ਰੂਪ ਵਿਚ ਵੀ ਦਿੱਤਾ ਹੈ  ਮੌਜੂਦਾ ਸਮੇਂ ਵਿੱਚ ਉਹ ਆਈ ਸੀ ਐੱਸ ਐੱਸ ਆਰ ਦੇ ਰੂਪ ਵਿੱਚ  ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ ਸ੍ਰੀ ਬੇਅੰਤ ਬਾਵਾ ਨੇ ਭਵਿੱਖ ਵਿੱਚ ਸਰਦਾਰ ਅਵਤਾਰ ਸਿੰਘ ਜੀ ਦੇ ਵਿਦਿਆਰਥੀਆਂ ਲਈ ਫੀਸਾਂ ਦੀ ਸ਼ਲਾਘਾ ਕਰਦਿਆਂ ਆਉਣ ਵਾਲੀ ਸੈਨੇਟ ਇਲੈਕਸ਼ਨ ਵਿੱਚ  ਯੂਨੀਵਰਸਿਟੀ ਦੇ ਵੋਟਰਾਂ ਨੂੰ ਸਰਦਾਰ ਅਵਤਾਰ ਸਿੰਘ ਜੀ ਨੂੰ ਜਿਤਾਉਣ ਦੀ ਅਪੀਲ ਕੀਤੀ ਉਨ•ਾਂ ਕਿਹਾ ਕਿ ਵਿਦਿਆਰਥੀਆਂ ਅਤੇ ਸਿੱਖਿਆ ਦੀ ਭਲਾਈ ਲਈ ਅਜਿਹੇ ਵਿਅਕਤੀ ਅੱਗੇ ਆਉਣਾ ਜ਼ਰੂਰੀ ਹਨ

ਰਾਜਾ ਢਾਬਾ ਦੇ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਗਿ੍ਫਤਾਰ ਕੀਤਾ

ਜਗਰਾਓਂ  21 ਸਤੰਬਰ (ਅਮਿਤ ਖੰਨਾ ,ਪੱਪੂ ): ਸਥਾਨਕ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇਲਾਕੇ ਦੇ ਨਾਮੀ ਢਾਬਾ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਕੇਸ ਦਰਜ ਕਰਕੇ ਗਿ੍ਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਉਕਤ ਗਿਰੋਹ ਵੱਲੋਂ ਬਲੈਕਮੇਲ ਕਰਕੇ ਲਏ 70 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਪ੍ਰਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ਤੇ ਜਗਰਾਓਂ ਦੇ ਅਲੀਗੜ• ਨੇੜੇ ਸਥਿਤ ਪ੍ਰਸਿੱਧ ਰਾਜਾ ਢਾਬਾ ਤੇ ਇਕ ਆਈ-20 ਕਾਰ ਚ ਤਿੰਨ ਵਿਅਕਤੀ ਆਏ ਤੇ ਉਨ•ਾਂ ਕਾਰ ਪਾਰਕਿੰਗ ਚ ਲਾ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਢਾਬੇ ਦੇ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਮਾਲਕ ਪਰਮਿੰਦਰ ਸਿੰਘ ਉਰਫ ਰਾਜਾ ਨੂੰ ਦਿੱਤੀ, ਜਿਸ ਤੇ ਰਾਜਾ ਮੂਵੀ ਬਣਾਉਣ ਵਾਲਿਆਂ ਕੋਲ ਪੁੱਜੇ ਤੇ ਉਨ•ਾਂ ਇਸ ਦਾ ਕਾਰਨ ਪੁੱਿਛਆ ਤਾਂ ਉਨ•ਾਂ ਨੇ ਇਕ ਵੈੱਬ ਚੈਨਲ ਦਾ ਨਾਮ ਲੈਂਦਿਆਂ ਉਸ ਦਾ ਚੀਫ ਐਡੀਟਰ ਤੇ ਸਟਾਫ ਦੱਸਦਿਆਂ ਕਿਹਾ ਕਿ ਉਹ ਢਾਬੇ ਦਾ ਸੀਵਰੇਜ ਵਾਲਾ ਪਾਣੀ ਗੈਰਕਾਨੂੰਨੀ ਜਮੀਨ ਹੇਠਾਂ ਪਾ ਰਹੇ ਹਨ, ਜਿਸ ਦੀ ਨਿਊਜ ਆਪਣੇ ਚੈਨਲ ਤੇ ਵਾਇਰਲ ਕਰਨਗੇ।ਇਸ ਤੇ ਢਾਬਾ ਮਾਲਕ ਨੇ ਬਦਨਾਮੀ ਦੇ ਡਰੋਂ ਅਜਿਹਾ ਨਾ ਕਰਨ ਲਈ ਕਿਹਾ ਤਾਂ ਉਨ•ਾਂ ਇਕ ਲੱਖ ਰੁਪਏ ਦੀ ਡਿਮਾਂਡ ਅੱਗੇ ਰੱਖ ਦਿੱਤੀ। ਢਾਬਾ ਮਾਲਕ ਨੇ 20 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਉਕਤ ਹੋਰ ਰੁਪਏ ਲੈਣ ਲਈ ਅੜੇ ਰਹੇ ਤਾਂ ਢਾਬਾ ਮਾਲਕ ਨੇ 50 ਹਜ਼ਾਰ ਰੁਪਏ ਹੋਰ ਦੇ ਦਿੱਤੇ। ਉਕਤ ਜਦੋਂ ਰੁਪਏ ਲੈ ਕੇ ਕਾਰ ਚ ਬੈਠਣ ਲੱਗੇ ਤਾਂ ਢਾਬਾ ਮਾਲਕ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਜਿਸ ਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ ਚ ਏਐੱਸਆਈ ਬਲਜਿੰਦਰ ਸਿੰਘ ਨੇ ਉਕਤ ਤਿੰਨਾਂ ਨੂੰ ਕਾਬੂ ਕਰ ਲਿਆ। ਚੌਕੀ ਇੰਚਾਰਜ ਨੇ ਦੱਸਿਆ ਇਸ ਮਾਮਲੇ ਚ ਖੁਦ ਨੂੰ ਚੈਨਲ ਦਾ ਚੀਫ ਐਡੀਟਰ ਦੱਸਣ ਵਾਲੇ ਹਰਜਿੰਦਰ ਸਿੰਘ ਪੁੱਤਰ ਰਾਜਕੁਮਾਰ ਵਾਸੀ ਬਾਘਾ ਪੁਰਾਣਾ, ਗੁਰਸੇਵਕ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬਸਤੀ ਦਿਆਲ ਸਿੰਘ ਵਾਲਾ ਫਿਰੋਜਪੁਰ ਤੇ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਪਿੰਡ ਕਾਹਲੂਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਬਲੈਕਮੇਲ ਕੀਤੇ 70 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ।

ਪੁਨੀਤਾ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 18 ਫੁੱਟ ਚੌੜੀ ਸੜਕ ਦਾ ਰੱਖਿਆ ਨੀਂਹ ਪੱਥਰ

ਪਿੰਡ ਦੀ ਜਿੰਮ ਲਈ 3 ਲੱਖ ਰੁਪਏ ਅਤੇ 2 ਲੱਖ ਰੁਪਏ ਖੇਡਾਂ ਲਈ ਦੇਣ ਦਾ ਐਲਾਨ ਕੀਤਾ
ਜਗਰਾਉਂ 19 ਸਤੰਬਰ (ਅਮਿਤ ਖੰਨਾ , ਪੱਪੂ  )- ਮੈਡਮ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 18 ਫੁੱਟ ਚੌੜੀ ਸੜਕ ਜਿਹੜੀ ਕਿ ਕਰੀਬ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਹ 18 ਫੁੱਟ ਚੌੜੀ ਸੜਕ ਪਿੰਡ ਰੂਮੀ ਤੋਂ ਛੱਜਵਾਲ, ਹਾਂਸ ਕਲਾਂ, ਸੂਜਾਪੁਰ, ਕੁਲਾਰ ਹੁੰਦੀ ਹੋਈ ਚੌਂਕੀਮਾਨ ਨਾਲ ਮਿਲੇਗੀ। ਇਸ ਮੋਕੇ ਉਨ੍ਹਾਂ ਨਾਲ ਪ੍ਰਭਮੋਹ ਸੰਧੂ, ਚੇਅਰਮੈਨ ਮਾਰਕਿਟ ਕਮੇਟੀ ਜਗਰਾਓ ਸ੍ਰ. ਸਤਿੰਦਰਪਾਲ ਸਿੰਘ ਗਰੇਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇਹਾਂਸ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜੇ.ਈ. ਪਰਮਿੰਦਰ ਸਿੰਘ ਅਤੇ ਐਸ.ਡੀ.ਓ. ਯਤਿਨ, ਬਲਾਕ ਸੰਮਤੀ ਮੈਂਬਰ ਹਰਦਿਆਲ ਸਿੰਘ ਅਤੇ ਸੁਸਾਇਟੀ ਪ੍ਰਧਾਨ ਅਮਲੋਕ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਪਿੰਡ ਦੇ ਮੋਧਵਾਰ ਵਿਅਕਤੀਆਂ ਵੱਲੋਂ ਮੈਡਮ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੁਨੀਤਾ ਸੰਧੂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਹ 18 ਫੁੱਟ ਸੜਕ ਚੌੜੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਸੜਕ ਬਣਨ ਨਾਲ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪਵੇਗਾ, ਇਹ ਸੜਕ ਬਣਨ ਨਾਲ ਪਿੰਡਾਂ ਦੀ ਆਪਸੀ ਦੂਰੀ ਘੱਟ ਹੋਵੇਗੀ ਅਤੇ ਸ਼ਹਿਰ ਆਉਣ-ਜਾਣ ਵਿੱਚ ਵਧੇਰੇ ਸਮਾਂ ਨਹੀਂ ਲੱਗੇਗਾ। ਉਨ੍ਹਾਂ ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਦੀ ਪੰਚਾਈਤੀ ਟੀਮ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਕਾਸ ਪਿਛਲੇ ਲੰਮੇਂ ਸਮੇਂ ਤੋਂ ਅਧੂਰਾ ਪਿਆ ਸੀ ਕੈਪਟਨ ਸੰਧੂ ਵੱਲੋਂ ਡੇਢ ਸਾਲ ਦੇ ਅੰਦਰ ਕਰਕੇ ਦਿਖਾਇਆ ਹੈ। ਇਸ ਮੋਕੇ ਬੀਬੀਆਂ ਦੇ ਭਰੇ ਇੱਕਠ ਨੂੰ ਸੰਬੋਧਨ ਕਰਦਿਆਂ ਮੈਡਮ ਪੁਨੀਤਾ ਸੰਧੂ ਨੇ ਕਿਹਾ ਕਿ ਘਰਾਂ ਦੀਆਂ ਛਾਉਣੀਆਂ ਲਈ ਘਰ ਬੈਠੇ ਰੁਜ਼ਗਾਰ ਪੈਦਾ ਕਰਨ ਲਈ ਨਵੀਂ ਸਕੀਮ ਜਲਦ ਹੀ ਲਿਆਂਦੀ ਜਾਵੇਗੀ। ਉਨ੍ਹਾਂ ਔਰਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਸੁਸਾਇਟੀ ਪ੍ਰਧਾਨ ਅਮੋਲਕ ਸਿੰਘ ਨੇ ਸਟੇਜ਼ ਦਾ ਸੰਚਾਲਨ ਬਾਖੂਬੀ ਨਿਭਾਇਆ।ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਹਰ ਵਾਰ ਇੱਥੋਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਪਿਛਲੇ 10 ਸਾਲਾਂ ਤੋਂ ਅਧੂਰੇ ਪਏ ਕੰਮਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸੰਧੂ ਦੇ ਯਤਨਾਂ ਸਦਕਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਨੌਜਵਾਨਾਂ ਦੀ ਮੰਗ 'ਤੇ ਪਿੰਡ ਦੀ ਜਿੰਮ ਲਈ 3 ਲੱਖ ਰੁਪਏ ਅਤੇ 2 ਲੱਖ ਰੁਪਏ ਖੇਡਾਂ ਲਈ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਦੀ ਮੰਗ ਸੀ ਕਿ ਉਹ ਫੁੱਟਬਾਲ, ਕ੍ਰਿਕਟ ਖੇਡਦੇ ਹਨ ਜਿਸ ਲਈ ਉਨ੍ਹਾਂ ਕੋਲ ਖੇਡ ਦੇ ਸਮਾਨ ਦੀ ਘਾਟ ਹੈ ਜਿਸ ਕਰਕੇ ਉਨ੍ਹਾਂ ਦੀ ਮੰਗ ਨੂੰ ਮੌਕੇ 'ਤੇ ਪੂਰਾ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਖੇਡਾਂ ਵਿੱਚ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇਹਾਂਸ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ ਹੈ, ਜਿਸ ਸਦਕਾ ਪਿੰਡ ਚੌਂਕੀਮਾਨ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਰਿਕਾਰਡ ਤੋੜ ਵਿਕਾਸ ਹੋਏ ਹਨ ਜਿਸ ਵਿੱਚ ਉਨ੍ਹਾਂ ਦੇ ਪਿੰਡ ਚੌਂਕੀਮਾਨ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਪਿੰਡ ਚੌਂਕੀਮਾਨ ਦੀ ਸਮੂਹ ਪੰਚਾਇਤ ਵੱਲੋਂ ਮੈਡਮ ਪੁਨੀਤਾ ਸੰਧੂ ਅਤੇ ਕੈਪਟਨ ਸੰਦੀਪ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਕੰਮ ਕਰਕੇ ਪਿੰਡ ਦੇ ਸਾਰੇ ਕੰਮ ਕਰਵਾਏ ਜਾਂਦੇ ਹਨ।. ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਕੈਪਟਨ ਸੰਧੂ ਵੱਲੋਂ ਢੇਡ ਸਾਲ ਵਿਚ ਪਹਿਲੀ ਵਾਰ ਹਲਕੇ ੋਚ ਰਿਕਾਰਡ ਤੋੜ ਵਿਕਾਸ ਕਰਵਾਕੇ ਇਕ ਮਿਸਾਲ ਪੈਦਾ ਕੀਤੀ ਹੈ ੋਤੇ ਅਗਾਮੀ ਚਣਾਂ ੋਚ ਹਲਕੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਹਲਕੇ ੋਚੋਂ ਵੱਡੀ ਲੀਡ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਵਿਕਾਸ ਕਾਰਜਾਂ ਸਦਕਾ ਹਲਕੇ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਉਪਰੰਤ ਮੈਡਮ ਪੁਨੀਤਾ ਸੰਧੂ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਪ੍ਰਧਾਨ ਅਮਲੋਕ ਸਿੰਘ ਮਾਨ, ਪੰਚ ਪਰਮਜੀਤ ਸਿੰਘ, ਪੰਚ ਭੁਪਿੰਦਰ ਸਿੰਘ ਮਾਨ, ਪੰਚ ਤੇਜਿੰਦਰ ਸਿੰਘ ਭੋਲਾ, ਪੰਚ ਅਮਰਜੀਤ ਕੌਰ, ਪੰਚ ਪ੍ਰੀਤਮ ਸਿੰਘ, ਸਰਪੰਚ ਸੁਰਿੰਦਰ ਸਿੰਘ ਡੀਪੀ ਢੱਟ, ਸਰਪੰਚ ਲਛਮਣ ਸਿੰਘ ਕੋਠੇਪੋਨੇ, ਸਰਪੰਚ ਲਖਬੀਰ ਸਿੰਘ ਬੋਪਾਰਾਏ, ਸਰਪੰਚ ਹਰਮਨ ਬੜੈਚ, ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ, ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ, ਸਵਰਨ ਸਿੰਘ ਸਿੱਧੂ ਯੂਥ ਆਗੂ, ਸਰਪੰਚ ਹਰਿੰਦਰ ਸਿੰਘ ਕਿੰਦਾ ਗਹਿਰਾ, ਪੰਚ ਜੰਗ ਸਿੰਘ ਗਹਿਰਾ, ਸਾਬਕਾ ਚੇਅਰਮੈਨ ਰਛਪਾਲ ਤਲਵਾੜਾ, ਹਰਪਾਲ ਸਿੰਘ ਕੋਠੇਹਾਂਸ, ਪ੍ਰਧਾਨ ਡਾ. ਗੁਲਵਿੰਦਰ ਸਿੰਘ ਹਾਂਸ, ਸੂਬੇਦਾਰ ਦਿਲਾਵਰ ਸਿੰੰਘ, ਹਰਜਿੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਜੱਸਾ, ਡਾ. ਚਰਨਜੀਤ ਸਿੰਘ ਮਾਨ, ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ, ਸਰਪੰਚ ਪਰਮਿੰਦਰ ਸਿੰਘ ਮਾਜਰੀ, ਪੰਚ ਮਿੰਟੂ ਰੋਮੀ ਅਤੇ ਬੋਬੀ ਮੰਡਿਆਣੀ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ੋਚ ਮੌਜੂਦ ਸਨ।

ਗੈਰ ਮਿਆਰੀ ਖੇਤੀ ਵਸਤਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ- ਡਾ. ਗੁਰਦੀਪ ਸਿੰਘ

ਜਗਰਾਓਂ 19 ਸਤੰਬਰ (ਅਮਿਤ ਖੰਨਾ):ਖੇਤੀ ਮਹਿਕਮੇ ਨੇ ਸ਼ੁੱਕਰਵਾਰ ਇੱਥੋਂ ਦੇ ਖਾਦ ਤੇ ਦਵਾਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਗੈਰ ਮਿਆਰੀ ਖੇਤੀ ਵਸਤਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ। ਸਥਾਨਕ ਪੁਰਾਣੀ ਦਾਣਾ ਮੰਡੀ ਦੀ ਧਰਮਸ਼ਾਲਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਨੇ ਪਿਛਲੇ ਦਿਨੀਂ ਜਗਰਾਓਂ ਦੇ ਇੱਕ ਡੀਲਰ ਕੋਲੋਂ ਬਰਾਮਦ ਕੀਤੀਆਂ ਮਿਆਦ ਪੁੱਗੀਆਂ ਤੇ ਪਾਬੰਦੀਸ਼ੁਦਾ ਦਵਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਮਹਿਕਮੇ ਦਾ ਉਦੇਸ਼ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣਾ ਹੈ। ਉਨਾਂ• ਕਿਹਾ ਕਿ ਦੁਕਾਨਦਾਰਾਂ ਨੂੰ ਜਿੱਥੇ ਕਾਨੂੰਨ ਦਾ ਪਾਠ ਪੜਾਉਂਦੇ ਹੋਏ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਕਿ ਉੱਥੇ ਬੜੇ ਸਖ਼ਤ ਲਹਿਜ਼ੇ ਵਿਚ ਤਾੜਨਾ ਕੀਤੀ ਕਿ ਅਗਰ ਕੋਈ ਦੁਕਾਨਦਾਰ ਗ਼ੈਰ-ਕਾਨੂੰਨੀ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ• ਕਿਹਾ ਕਿ ਕੋਈ ਦੁਕਾਨਦਾਰ ਮਿਆਦ ਪੁੱਗੀਆਂ, ਅਣ-ਸਿਫਾਰਸ਼, ਪਾਬੰਦੀਸ਼ੁਦਾ ਵਸਤਾਂ ਦੀ ਵਿੱਕਰੀ ਨਾ ਕਰਨ ਦੇ ਨਾਲ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਜਬਰੀ ਹੋਰ ਸਮਾਨ ਲੈਣ ਲਈ ਮਜਬੂਰ ਨਾ ਕਰਨ। ਜੇਕਰ ਅਜਿਹਾ ਮਾਮਲਾ ਧਿਆਨ ਵਿਚ ਆਇਆ ਤਾਂ ਦੁਕਾਨਦਾਰ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਜਾਵੇਗੀ। ਇਸ ਮੌਕੇ ਏਡੀਓ ਡਾ. ਜਸਵੰਤ ਸਿੰਘ, ਡਾ. ਰਮਿੰਦਰ ਸਿੰਘ, ਜਗਜੀਤ ਸਿੰਘ ਸਿੱਧੂ, ਜਗਦੇਵ ਸਿੰਘ ਖਹਿਰਾ, ਸੁਖਵਿੰਦਰ ਸਿੰਘ ਖਹਿਰਾ, ਅਜੇ ਹਾਂਡਾ, ਕਮਲ ਗੁਪਤਾ ਰਾਜੂ, ਰਵੀ ਗੋਇਲ, ਸੰਜੇ ਬਾਂਸਲ, ਅਸ਼ੋਕ ਮਿੱਤਲ, ਗੁਰਜੀਤ ਸਿੰਘ, ਜਸਵੰਤ ਸਿੰਘ ਢੱਟ, ਭੂਸ਼ਣ ਗੋਇਲ, ਰਾਕੇਸ਼ ਲੱਪੀ, ਵਿਨੋਦ ਕੁਮਾਰ, ਸੁਰਿੰਦਰ ਪਾਲ ਸਿੰਘ ਸਿੱਕਾ, ਨਰੇਸ਼ ਗੋਇਲ, ਜਗਦੀਪ ਸਿੰਘ ਗਰੇਵਾਲ, ਅਭੀਨਵ ਗੋਇਲ ਆਦਿ ਹਾਜ਼ਰ ਸਨ।

27 ਨੂੰ ਭਾਰਤ ਬੰਦ ਸੱਦੇ ਦਾ ਸਾਰੇ ਕਾਰਨ ਸਮਰਥਨ:ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕਰਨਾਲ ਵਿਖੇ ਸ਼ਾਂਤੀਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੀਤੇ ਜਾਨਲੇਵਾ ਲਾਠੀਚਾਰਜ ਦੇ ਵਿਰੋਧ ਨੂੰ ਲੈ ਕੇ ਹੈ ਕਰਨਾਲ ਸਕੱਤਰ ਵਿਖੇ ਕੀਤੇ ਸੁਭਾਸ਼ ਸੁਧਾ ਨੇ ਕਿਸਾਨਾਂ ਦੀ ਹੋਈ ਜਿੱਤ ਨੇ ਕਿਸਾਨਾਂ ਚ ਹੌਸਲ ਬੁਲੰਦ ਕੀਤੇ ਹਨ ਤੇ ਹੁਣ ਕਿਸਾਨੀ ਸੰਘਰਸ਼ ਦਿੱਲੀ ਮੋਰਚੇ ਦੀ ਜਿੱਤ ਵੱਲ ਕਦਮ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਇੱਕ ਮਜ਼ਬੂਤੀ ਸ਼ਕਤੀ ਬਣ ਚੁੱਕਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਤਿੰਨੇ ਵਿਵਾਦਤ ਖੇਤੀ ਕਾਨੂੰਨ ਵੀ ਰੱਦ ਹੋਣਗੇ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਵੇਗੀ।ਇਸ ਸਮੇਂ ਖੇਲਾ ਨੇ ਕਿਹਾ ਹੈ ਕਿ ਸੰਯੁਕਤ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਸਾਨੂੰ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਵਿਵਾਦਤ ਖੇਤੀ  ਬਿੱਲਾਂ ਨੂੰ ਰੱਦ ਕਰਵਾਉਣ ਦਾ ਦਬਾਅ ਬਣਾਇਆ ਜਾ ਸਕੇ

ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣੇ ਜ਼ਿਲ੍ਹੇ ਦੇ ਬਲਾਕ ਦੀਆ ਪਿੰਡਾਂ ਇਕਾਈਆਂ ਦੇ ਅਹੁਦੇਦਾਰਾਂ ਦੀ ਟਿਕਰੀ ਬਾਰਡਰ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਟੀਕਰੀ ਬਾਰਡਰ ਤੇ ਕਿਸਾਨ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣਾ ਜਿਲੇ ਦੇ ਸਾਰੇ ਬਲਾਕਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਖਾਲਸਾ ਏਡ ਦੇ ਦਫਤਰ ਚ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਚ ਵਿਸੇਸ਼ ਤੌਰ ਤੇ ਇਸ ਸਮੇਂ ਪੰਹੁਚੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ  ਨੇ ਮੁੱਖ ਵਕਤਾ ਵਜੋਂ ਕਿਸਾਨ ਵਰਕਰਾਂ ਨਾਲ ਕਿਸਾਨ ਸੰਘਰਸ਼ ਦੀ ਮੋਜੂਦਾ ਦਸ਼ਾ ਤੇ ਦਿਸ਼ਾ ਬਾਰੇ ਖੁੱਲਾ ਸੰਵਾਦ ਰਚਾਇਆ। ਇਸ ਸਮੇਂ ਸਭ ਤੋਂ ਪਹਿਲਾਂ ਹੁਣ ਤਕ ਕਿਸਾਨ ਸੰਘਰਸ਼ ਚ ਸ਼ਹੀਦ ਹੋ ਗਏ  ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਨਾਂ ਅਪਣੇ ਸੰਬੋਧਨ ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਸਾਲ ਭਰ ਦੇ ਇਸ ਸ਼ਾਨਾਮੱਤੇ ਸੰਘਰਸ਼ ਚ ਹਰ ਪਿੰਡ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕਰਦਿਆਂ ਕਿਸਾਨ ਵਰਗ ਚ ਉਸਰੀ ਜਮਾਤੀ ਏਕਤਾ ,ਇਤਫਾਕ ਤੇ ਮੁਹੱਬਤ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੌਣੀ ਸਦੀ ਬਾਅਦ ਪੰਜਾਬੀਆਂ ਦੀ ਪਹਿਲਕਦਮੀ ਤੇ ਦੇਸ਼ ਭਰ ਚ ਮੋਜੂਦਾ ਲੁਟੇਰੇ ਸਾਮਰਾਜੀ ਕਾਰਪੋਰੇਟ ਪਰਬੰਧ ਦੀ ਖਸਲਤ ਤੋ ਲੋਕਾਂ ਨੂੰ ਜਾਣੂ ਕਰਾਉਣ ਚ ਕਾਮਯਾਬ ਹੋਏ ਹਾਂ।ਸਿਰਫ ਐਨਾ ਹੀ ਨਹੀਂ ਇਸ ਮਨੁੱਖ ਖਾਣੇ ਲੋਕ ਦੋਖੀ ਰਾਜਨੀਤਕ ਸਿਸਟਮ ਵਿਰੁੱਧ ਨਫਰਤ ਤਿੱਖੀ ਕਰਨ ਚ ਵੀ  ਕਿਸਾਨ ਅੰਦੋਲਨ ਕਾਮਯਾਬ ਹੋਇਆ ਹੈ।  ਐਨਾ ਹੀ ਨਹੀਂ ਦੂਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਦੀ ਆਸ ਦਾ ਕੇਂਦਰ ਇਕ ਲੁੱਟਰਹਿਤ ਸਮਾਜ ਦੀ ਸਿਰਜਣਾ ਦੀ ਉਮੀਦ ਨੂੰ ਪੈਂਦੇ ਬੂਰ ਵਜੋ ਇਕ ਨਵੇਂ ਉਭਾਰ ਦਾ ਮੁਨਾਰਾ ਵੀ ਇਹ ਅੰਦੋਲਨ ਬਣਿਆ ਹੈ।ਇਸ ਮਹਾਨ ਕਿਸਾਨ ਮਜ਼ਦੂਰ ਸੰਘਰਸ਼ ਦੀ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ  ਪੰਜਾਬ ਸਮੇਤ ਕਈ ਸੂਬਿਆਂ ਚ ਟੌਲ ਪਲਾਜਿਆਂ, ਮਾਲਜ, ਰੇਲ ਪਾਰਕਾਂ ਸਮੇਤ ਦਿੱਲੀ ਬਾਰਡਰਾਂ ਤੇ ਸਾਲ ਭਰ ਤੋਂ ਕਾਬਜ ਹੋ ਕੇ ਬਰਾਬਰ ਦੀ  ਮੁੱਢਲੀ ਸੱਤਾ ਖੜੀ ਕਰਕੇ ਭਾਜਪਾ ਹਕੂਮਤ ਨੂੰ ਅੰਦਰੋ ਪੂਰੀ ਤਰਾਂ ਹਿਲਾ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਦੇਸ਼ ਭਰ ਦੇ ਸਰਕਾਰੀ ਅਦਾਰਿਆਂ ਦਾ ਸੌਦਾ ਕਰਕੇ ਮੁਲਕ ਨੂੰ ਇਕ ਵੇਰ ਫਿਰ ਗੁਲਾਮ ਕਰਨ ਦੇ ਰਾਹ ਤੁਰੀ ਭਾਜਪਾ ਦੀ ਫਿਰਕੂ ਫਾਸ਼ੀਵਾਦੀ ਹਕੂਮਤ ਦਾ ਫਸਤਾ ਵੱਢਣਾ ਤੇ ਦੇਸ਼ ਦੀ ਕਿਰਤੀ ਜਮਾਤ ਨੂੰ ਇਕਜੁੱਟ ਤੇ ਜਥੇਬੰਦ ਕਰਨਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਸਾਮਰਾਜੀ ਸੰਸਥਾਵਾਂ ਦੇ  ਸਰਗਨੇ ਅਮਰੀਕਾ ਦੀ ਅਗਵਾਈ ਚ  ਸੰਸਾਰ ਭਰ ਦੇ ਹਵਸੀ ਕਾਰਪੋਰੇਟ ਦੂਨੀਆਂ ਭਰ ਦੀ ਧਨ ਦੌਲਤ ਅਪਣੇ ਕਬਜੇ ਚ ਕਰਨਾ ਚਾਹੁੰਦੇ ਹਨ। ਦੇਸ਼ ਦੀ ਸਨਅਤੀ ਪੈਦਾਵਾਰ ਅਤੇ ਸਰਕਾਰੀ ਅਦਾਰਿਆਂ ਤੇ ਕੰਟਰੋਲ ਸਥਾਪਤ ਕਰਨ ਤੋਂ ਬਾਅਦ ਹੁਣ ਖੇਤੀ ਸੈਕਟਰ ਚੋਂ ਵਡੇ ਮੁਨਾਫੇ ਬਟੋਰਨ ਲਈ ਇਹ ਖੇਤੀ ਦੇ ਕਾਲੇ ਕਨੂੰਨ ਲੈ ਕੇ ਆਏ ਹਨ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲੱਖ ਔਕੜਾਂ ਦੇ ਬਾਵਜੂਦ ਇਸ ਇਤਿਹਾਸਕ ਸੰਘਰਸ਼ ਨੂੰ ਬੜੀ ਦਲੇਰੀ ਤੇ ਸੁਚੱਜਤਾ ਨਾਲ ਚਲਾਇਆ ਹੈ , ਇਸ ਸਿਆਣਪ ਤੇ ਹਿੰਮਤ ਨੂੰ ਹੋਰ ਮਜਬੂਤ ਕਰਨਾ ਇਸ ਅੰਦੋਲਨ ਦੀ ਅਣਸਰਦੀ ਲੋੜ ਹੈ। ਇਸ ਸਮੇਂ ਸਮੂਹ ਕਾਰਕੁੰਨਾਂ ਨੇ ਵੀ ਅਪਣੇ ਵਿਚਾਰ ਤੇ ਸੁਝਾਅ ਰਖੇ ਅਤੇ ਕਈ ਨੁਕਤਿਆਂ ਦੀ ਸ਼ੰਕਾਨਿਵਰਤੀ ਕੀਤੀ। ਸਮੂਹ ਵਰਕਰਾਂ ਨੇ ਜਿਥੇ ਦਿਲੀ ਸੰਘਰਸ਼ ਮੋਰਚਿਆਂ ਤੇ ਗਿਣਤੀ ਤੇ ਅਨੁਸਾਸ਼ਨ ਵਧਾਉਣ ਦਾ ਵਚਨ ਦਿੱਤਾ ਊਥੇ ਪਿੰਡਾਂ ਚ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਪੂਰਾ ਤਾਣ ਲਾਉਣ ਦਾ ਵੀ ਫੈਸਲਾ ਕੀਤਾ। ਲੰਮੇ ਸੰਘਰਸ਼ ਦੀ ਸਫਲਤਾ ਲਈ ਨਵੇ ਪਿੰਡਾਂ ਚ ਇਕਾਈਆਂ ਖੜੀਆਂ ਕਰਨ, ਪਹਿਲੀਆਂ ਇਕਾਈਆਂ ਨੂੰ ਮਜਬੂਤ ਕਰਨ,  ਭਰਾਤਰੀ ਜਥੇਬੰਦੀਆਂ ਨਾਲ ਆਪਸੀ ਸਤਿਕਾਰ ਤੇ ਨੇੜਤਾ ਵਧਾਉਣ  ਦਾ ਵੀ ਫੈਸਲਾ ਕੀਤਾ ਗਿਆ।ਇਸ ਸਮੇਂ  ਸੁਖਵਿੰਦਰ ਸਿੰਘ ਹੰਬੜਾ,ਜਗਤਾਰ ਦੇਹੜਕਾ, ਕੁਲਵੰਤ ਸਿੰਘ ਭਦੌੜ,ਸਰਬਜੀਤ ਸਿੰਘ ਧੂੜਕੋਟ, ਧਰਮ ਸਿੰਘ ਸੂਜਾਪੁਰ,ਦਰਸ਼ਨ ਸਿੰਘ ਉਗੋਕੇ,ਭੋਲਾ ਸਿੰਘ, ਤਾਰਾ ਸਿੰਘ ਅੱਚਰਵਾਲ, ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ  ।