You are here

ਲੁਧਿਆਣਾ

ਰੂਪ ਵਾਟਿਕਾ ਸਕੂਲ  ਚ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਮੁੱਢਲਾ ਫਰਜ਼ ਹੈ- ਪ੍ਰਿੰਸੀਪਲ ਵਿੰਮੀ ਠਾਕੁਰ  

ਜਗਰਾਓਂ 17 ਸਤੰਬਰ (ਅਮਿਤ ਖੰਨਾ): ਰੂਪ ਵਾਟਿਕਾ ਸਕੂਲ  ਜਗਰਾਉਂ ਦੀ ਪ੍ਰਿੰਸੀਪਲ ਵਿੰਮੀ ਠਾਕੁਰ  ਨੇ ਇਕ ਪ੍ਰੈੱਸ ਬਿਆਨ ਚ ਦੱਸਿਆ ਕਿ ਸਕੂਲ ਚ ਕੋਰੋਨਾ ਤੋਂ ਬਚਾਓ ਲਈ ਸਮੁੱਚੇ ਪ੍ਰਬੰਧ ਮੁਕੰਮਲ ਹਨ ਤੇ ਸਾਰੇ ਸਟਾਫ਼ ਮੈਂਬਰ ਵੈਕਸੀਨ ਵੀ ਲਗਵਾ ਚੁੱਕੇ ਹਨ  ਪ੍ਰਿੰਸੀਪਲ ਵਿੰਮੀ ਠਾਕੁਰ  ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ, ਜਿਸਦੀ ਸਮੁੱਚੇ ਸਟਾਫ਼ ਵਲੋਂ ਪਾਲਣਾਂ ਕੀਤੀ ਜਾ ਰਹੀ ਹੈ  ਉਨ੍ਹਾਂ ਦੱਸਿਆ ਕਿ ਸਕੂਲ ਚ ਸਮੇਂ-ਸਮੇਂ ਵਿਦਿਆਰਥੀਆਂ ਤੇ ਸਟਾਫ਼ ਦੇ ਟੈਸਟ ਵੀ ਕਰਵਾਏ ਗਏ ਹਨ ਤੇ ਹਮੇਸ਼ਾ ਰਿਪੋਰਟ ਨੈਗੇਟਿਵ ਰਹੀ ਹੈ ਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਵੀ ਪੂਰੀ ਤਰ੍ਹਾਂ ਪਾਲਣਾਂ ਕੀਤੀ ਜਾ ਰਹੀ ਹੈ | ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਸਕੂਲ ਵਲੋਂ ਸੈਮੀਨਾਰ ਤੇ ਜਮਾਤਾਂ ਚ ਵਿਦਿਆਰਥੀਆਂ ਨੂੰ ਜਾਣਕਾਰੀ ਤੋਂ ਇਲਾਵਾ ਮਾਪਿਆਂ ਨੂੰ ਵੀ ਆਨਲਾਈਨ ਕੋਰੋਨਾ ਤੋਂ ਖੁਦ ਬਚਾਓ ਦੇ ਨਾਲ-ਨਾਲ ਬੱਚਿਆਂ ਦੇ ਬਚਾਅ ਲਈ ਵੀ ਸਰਕਾਰੀ ਨਿਯਮਾਂ ਦੀ ਪਾਲਣਾਂ ਬਾਰੇ ਪ੍ਰੇਰਿਆ ਜਾਂਦਾ ਹੈ

ਪ੍ਰਧਾਨ ਮੰਤਰੀ ਦੇ ਜਨਮ ਦਿਵਸ ਤੇ ਭਾਰਤੀ ਜਨਤਾ ਪਾਰਟੀ ਜਗਰਾਉਂ ਵਲੋਂ ਕੁਸ਼ਟ ਆਸ਼ਰਮ ਵਿੱਚ ਅਨਾਜ, ਫਲ, ਬਿਸਕੁਟ ਅਤੇ ਲੱਡੂ ਵੰਡੇ

ਜਗਰਾਓਂ 17 ਸਤੰਬਰ (ਅਮਿਤ ਖੰਨਾ): ਅੱਜ, ਭਾਰਤੀ ਜਨਤਾ ਪਾਰਟੀ  ਜਗਰਾਉਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਜੀ ਅਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਦੇ ਜਨਮ ਦਿਵਸ ਤੇ ਦੇਸ਼, ਸਤਿਕਾਰਯੋਗ ਸ਼੍ਰੀ ਨਰੇਂਦਰ ਮੋਦੀ ਜੀ,ਸੇਵਾ ਅਤੇ ਸਮਰਪਣ ਲਈ। ਜਿਸਦੇ ਤਹਿਤ ਕੁਸ਼ਟ ਆਸ਼ਰਮ ਵਿੱਚ ਅਨਾਜ, ਫਲ, ਬਿਸਕੁਟ ਅਤੇ ਲੱਡੂ ਵੰਡੇ ਗਏ ਅਤੇ ਸ਼੍ਰੀ ਗੋਪਾਲ ਕ੍ਰਿਸ਼ਨ ਮੰਦਰ ਵਿਖੇ ਉਨ•ਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਜ਼ਿਲ•ਾ ਪ੍ਰਧਾਨ ਖੁੱਲਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਸੇਵਾ ਕਾਰਜਾਂ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮਦਿਨ ਮਨਾ ਰਹੀ ਹੈ, ਇਸੇ ਤਹਿਤ ਇਹ ਕੰਮ ਭਾਰਤੀ ਜਨਤਾ ਪਾਰਟੀ ਜ਼ਿਲ•ੇ ਦੇ ਸਾਰੇ ਸਰਕਲਾਂ ਵਿੱਚ, ਜਿਸ ਵਿੱਚ ਭੋਜਨ , ਗਰੀਬ ਲੋਕਾਂ ਲਈ ਖਾਣ -ਪੀਣ ਦੇ ਨਾਲ -ਨਾਲ ਬੂਟੇ ਲਗਾਉਣ ਦੇ ਨਾਲ -ਨਾਲ ਖੂਨਦਾਨ ਕੈਂਪ, ਟੀਕਾਕਰਨ ਕੈਂਪ ਆਦਿ ਵੀ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਅੱਜ ਮੋਦੀ ਜੀ ਪੂਰੀ ਦੁਨੀਆ ਦੇ ਹਰਮਨ ਪਿਆਰੇ ਨੇਤਾ ਹਨ, ਜਿਸ ਕਾਰਨ ਪੂਰੀ ਦੁਨੀਆ ਵਿੱਚ ਭਾਰਤ ਦਾ ਸਨਮਾਨ ਵਧਿਆ ਹੈ। ਆਪਣੇ 7 ਸਾਲਾਂ ਦੇ ਕਾਰਜਕਾਲ ਦੌਰਾਨ, ਉਸਨੇ ਧਾਰਾ 370 ਹਟਾ ਕੇ, ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਹਟਾ ਕੇ, ਰਾਮ ਮੰਦਰ ਦੀ ਉਸਾਰੀ ਸ਼ਾਂਤੀਪੂਰਵਕ ਕਰਵਾਉਣ ਦੇ ਨਾਲ-ਨਾਲ ਫੌਜ ਵਿੱਚ ਰਾਫੇਲ ਲੜਾਕੂ ਜਹਾਜ਼ਾਂ ਸਮੇਤ ਦੇਸ਼ ਦੀ ਸੁਰੱਖਿਆ ਬਾਰੇ ਗੰਭੀਰਤਾ ਨਾਲ ਵਿਚਾਰ ਕਰਕੇ  ਦੇ ਸਸ਼ਕਤੀਕਰਨ ਦਾ ਕੰਮ ਕੀਤਾ। ਸਾਰੇ ਖੇਤਰਾਂ ਵਿੱਚ ਬਹੁਤ ਸਾਰੇ ਨਾ ਭੁੱਲਣਯੋਗ ਫੈਸਲੇ ਲੈਣ ਦੀ ਤਰ•ਾਂ, ਜਿਸਨੇ ਭਾਰਤ ਨੂੰ ਇੱਕ ਵੱਖਰੀ ਪਛਾਣ ਦਿੱਤੀ, ਇਸ ਦਿਨ ਅਸੀਂ ਸਾਰੇ ਕਰਮਚਾਰੀ ਉਸਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ ਅਤੇ ਨਾਲ ਹੀ ਉਸਦੀ ਲੰਮੀ ਉਮਰ ਅਤੇ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤਾਂ ਜੋ ਉਸਦੀ ਅਗਵਾਈ ਵਿੱਚ ਭਾਰਤ ਤਰੱਕੀ ਕਰਦਾ ਰਹੇ। ਇਸ ਤਰ•ਾਂ. ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਡਾ: ਰਜਿੰਦਰ ਸ਼ਰਮਾ, ਜ਼ਿਲ•ਾ ਜਨਰਲ ਸਕੱਤਰ ਅਤੇ ਇਸ ਮੁਹਿੰਮ ਦੇ ਇੰਚਾਰਜ ਸੰਚਿਤ ਗਰਗ, ਜ਼ਿਲ•ਾ ਉਪ ਪ੍ਰਧਾਨ ਜਗਦੀਸ਼ ਓਹਰੀ, ਜ਼ਿਲ•ਾ ਸਕੱਤਰ ਐਡਵੋਕੇਟ ਵਿਵੇਕ ਭਾਰਦਵਾਜ ਅਤੇ ਸੁਸ਼ੀਲ ਜੈਨ, ਜ਼ਿਲ•ਾ ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਗੋਇਲ, ਜ਼ਿਲ•ਾ ਮੀਡੀਆ ਇੰਚਾਰਜ ਸ. ਪ੍ਰਵੀਨ ਧਵਨ, ਸੀਨੀਅਰ ਸਿਟੀਜ਼ਨ ਸੈੱਲ ਦੇ ਕਨਵੀਨਰ ਦਰਸ਼ਨ ਕੁਮਾਰ ਸ਼ੰਮੀ, ਜ਼ਿਲ•ਾ ਬੁੱਧੀਜੀਵੀ ਸੈੱਲ ਦੇ ਕਨਵੀਨਰ ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਜ਼ਿਲ•ਾ ਸਿੱਖਿਆ ਸੈੱਲ ਦੇ ਕਨਵੀਨਰ ਹਰੀ ਓਮ ਜੀ,ਯੁਵਾ ਮੋਰਚਾ ਦੇ ਜ਼ਿਲ•ਾ ਜਨਰਲ ਸਕੱਤਰ ਨਵਲ ਧੀਰ, ਯੁਵਾ ਮੋਰਚਾ ਦੇ ਉਪ ਪ੍ਰਧਾਨ ਅਮਿਤ ਸ਼ਰਮਾ, ਮੰਡਲ ਜਨਰਲ ਸਕੱਤਰ ਰਾਜੇਸ਼ ਅਗਰਵਾਲ, ਮੰਡਲ ਸਕੱਤਰ ਗਗਨ ਸ਼ਰਮਾ, ਹਿਤੇਸ਼ ਗੋਇਲ, ਜ਼ਿਲ•ਾ ਕਾਰਜਕਾਰਨੀ ਮੈਂਬਰ ਸੰਜੀਵ ਮਲਹੋਤਰਾ ਆਦਿ ਭਾਜਪਾ ਵਰਕਰ ਹਾਜ਼ਰ ਸਨ।

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵੀ ਪ੍ਰੋਜੈਕਟ ਰਹਿਣਗੇ ਜਾਰੀ -ਸਰਨਾ/ਮਿਗਲਾਨੀ
ਜਗਰਾਓਂ 17 ਸਤੰਬਰ (ਅਮਿਤ ਖੰਨਾ): ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ ਦੀ ਲੜਾਈ ਨੂੰ ਅੱਗੇ ਵਧਾਉਂਦੇ ਅੱਜ ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਰੀਬਨ ਕੱਟ ਕੇ ਕੀਤਾ। ਕੈਂਪ ’ਚ ਸਿਵਲ ਹਸਪਤਾਲ ਦੀ ਟੀਮ ਏ. ਐਨ. ਐਮ.  ਸੁਖਜਿੰਦਰ ਕੌਰ, ਆਸ਼ਾ ਵਰਕਰ ਮਲਕੀਤ ਕੌਰ, ਕੰਪਿਊਟਰ ਅਪ੍ਰੇਟਰ ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਨੇ 300 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੈਂਟੀ ਮਿਗਲਾਨੀ ਤੇ ਡਾ: ਰਜਤ ਖੰਨਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਬਹੁਤ ਹੀ ਭਿਆਨਕ ਹੈ, ਇਸ ਤੋਂ ਬਚਣ ਲਈ ਸਿਰਫ਼ ਤੇ ਸਿਰਫ਼ ਇਕੋਂ ਹੱਲ ਹੈ ਵੈਕਸੀਨ ਲਗਾਉਣ। ਤੁਸੀ ਵੈਕਸੀਨ ਜ਼ਰੂਰ ਲਗਾਓ ਤੇ ਆਪਣੇ ਆਪ-ਪਾਸ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਜਾਗਰੂਕ ਕਰੋ। ਉਨ•ਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵੀ ਪ੍ਰੋਜੈਕਟ ਜਾਰੀ ਰਹਿਣਗੇ। ਹੁਣ ਤੱਕ ਸੰਸਥਾ ਵੱਲੋਂ ਖੂਨਦਾਨ ਕੈਂਪ, ਕੈਂਸਰ ਦਾ ਕੈਂਪ, ਫਿਜ਼ੀਓਥਰੈਪੀ ਕੈਂਪ, ਜਨਰਲ ਬਿਮਾਰੀਆਂ ਦਾ ਕੈਂਪ ਤੋਂ ਇਲਾਵਾ ਦਸਤਾਰ ਮੁਕਾਬਲੇ ਤੇ ਕਿਸਾਨੀ ਦੇ ਹੱਕ ’ਚ ਰੋਸ ਮਾਰਚ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕੌਂਸਲਰ ਹਿਮਾਂਸ਼ੂ ਮਲਿਕ ਤੇ ਕੌਂਸਲਰ ਵਿਕਰਮ ਜੱਸੀ ਨੇ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਆਖਿਆ ਕਿ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ ’ਚ ਕੈਂਪਾਂ ’ਚ ਪਹੁੰਚ ਰਹੇ ਹਨ। ਇਸ ਮੌਕੇ ਡਾ: ਰਜਨ ਖੰਨਾ, ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਵਿਕਰਮ ਜੱਸੀ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੈਂਟੀ ਮਿਗਲਾਨੀ, ਵੀਰਚਰਨ ਸਿੰਘ ਸਨੀ, ਅਵਤਾਰ ਸਿੰਘ ਮਿਗਲਾਨੀ, ਪ੍ਰਧਾਨ ਮੱਖਣ ਸਿੰਘ, ਹਰਵਿੰਦਰ ਸਿੰਘ ਸਰਨਾ, ਸਿਮਰਨ ਸਿੰਘ ਵਛੇਰ, ਰਜਿੰਦਰ ਸਿੰਘ ਮਿਗਲਾਨੀ, ਜੱਥੇਦਾਰ ਕੁਲਬੀਰ ਸਿੰਘ ਸਰਨਾ,  ਪਰਮਵੀਰ ਸਿੰਘ ਮੋਤੀ, ਗੁਰਮੀਤ ਸਿੰਘ ਸਰਨਾ ਤੇ ਇੰਦਰਪਾਲ ਸਿੰਘ ਆਦਿ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਨੇ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ

ਕੈਂਪ 'ਚ 450 ਵਿਅਕਤੀਆਂ ਨੇ ਲਗਵਾਈ ਵੈਕਸੀਨ

ਜਗਰਾਉਂ ( ਅਮਿਤ ਖੰਨਾ  )ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਖ਼ਾਲਸਾ ਸਕੂਲ ਲੜਕੇ ਵਿਖੇ ਲਗਾਏ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਪਿਛਲੇ 26 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਬਹੁਤ ਘੱਟ ਸਮੇਂ ਵਿਚ ਅਗਲੇ ਪੋ੍ਰਜੈਕਟ ਦੀ ਤਿਆਰੀ ਖਿੱਚ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦਾ ਟੀਕਾ ਜ਼ਰੂਰ ਲਗਾਉਣ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਕੈਂਪ ਵਿਚ 450 ਵਿਅਕਤੀਆਂ ਨੂੰ ਕੋਰੋਨਾ ਰੋਕੂ ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਕੈਂਪ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਟੋਕਨ ਵੰਡ ਕੇ ਟੀਕੇ ਲਗਾਏ ਗਏ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਵਿਚ ਏਐੱਨਐੱਮ ਗੁਰਦੀਪ ਕੌਰ, ਜਸਪ੍ਰੀਤ ਸਿੰਘ, ਕਿਰਨਦੀਪ ਕੌਰ ਸਮੇਤ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਮਿੱਤਲ, ਡਾ: ਭਾਰਤ ਭੂਸ਼ਨ ਬਾਂਸਲ, ਕਪਿਲ ਸ਼ਰਮਾ, ਪ੍ਰਮੋਦ ਸਿੰਗਲਾ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਐਡਵੋਕੇਟ ਗੁਰਕੀਰਤ ਕੌਰ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਕੀਤੀ ਮੁਲਾਕਾਤ

ਜਗਰਾਓਂ 16 ਸਤੰਬਰ (ਅਮਿਤ ਖੰਨਾ): ਐਡਵੋਕੇਟ ਗੁਰਕੀਰਤ ਕੌਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਮਿਲਣ ਪਹੁੰਚੀ ਚੇਅਰਮੈਨ ਲਾਲ ਸਿੰਘ ਨੇ ਜਗਰਾਉਂ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਪਰ ਚੇਅਰਮੈਨ ਲਾਲ ਸਿੰਘ ਨੂੰ ਉਨ•ਾਂ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਲਈ ਕਿਹਾ ਅਤੇ ਸ਼ਹਿਰ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਹਿਲ ਦੇ ਅਧਾਰ ਤੇ, ਰੁਕੇ ਹੋਏ ਵਿਕਾਸ ਕਾਰਜਾਂ ਅਤੇ ਸੜਕਾਂ ਨੂੰ ਛੇਤੀ ਬਣਾਉਣ ਦਾ ਭਰੋਸਾ ਦਿਵਾਇਆ ਅਤੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਨੂੰ ਵੀ ਯਾਦ ਕੀਤਾ

ਮੌੜ ਮੰਡੀ ਵਿੱਚ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਤੋੜ ਕੇ ਸਮੂਹ ਅਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ

ਜਗਰਾਓਂ 15 ਸਤੰਬਰ (ਅਮਿਤ ਖੰਨਾ): ਮੌੜ ਮੰਡੀ ਵਿੱਚ ਅਗਰਵਾਲ ਸਮਾਜ ਦੇ ਸਰਪ੍ਰਸਤ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਨੂੰ ਤੋੜ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਮੂਹ ਅਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੁਲਜ਼ਮਾਂ ਵੱਲੋਂ ਕੀਤੇ ਗਏ ਘਿਨਾਉਣੇ ਕਾਰਨਾਮੇ ਕਾਰਨ ਅਗਰਵਾਲ ਸਮਾਜ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਸ਼੍ਰੀ ਅਗਰਸੈਨ ਕਮੇਟੀ (ਰਜਿ.) ਜਗਰਾਉਂ ਦੇ ਪ੍ਰਧਾਨ ਪੀਯੂਸ਼ ਗਰਗ, ਚੇਅਰਮੈਨ ਅਮਿਤ ਸਿੰਗਲ ਅਤੇ ਜਨਰਲ ਸਕੱਤਰ ਕਮਲਦੀਪ ਬਾਂਸਲ ਸਮੇਤ ਸਾਰੇ ਮੈਂਬਰਾਂ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੌੜ ਮੰਡੀ ਵਿੱਚ ਕਮੇਟੀ ਸਕੱਤਰ ਸਮੇਤ ਹੋਰ ਦੋਸ਼ੀਆਂ ਨੇ ਮਹਾਰਾਜਾ ਅਗਰਸੇਨ ਦਾ ਬੁੱਤ ਤੋੜ ਦਿੱਤਾ। ਅਗਰਵਾਲ ਸਮਾਜ ਦੀ ਧਾਰਮਿਕ ਪਰੰਪਰਾ ਨੂੰ ਤੋੜ ਕੇ. ਭਾਵਨਾਵਾਂ ਨਾਲ ਖੇਡਿਆ. ਇਸ ਘਿਨਾਉਣੀ ਹਰਕਤ ਨਾਲ ਕਮੇਟੀ ਦੇ ਸਕੱਤਰ ਅਤੇ ਹੋਰ ਦੋਸ਼ੀਆਂ ਨੇ ਅਗਰਵਾਲ ਭਾਈਚਾਰੇ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਕਮੇਟੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੀ ਹੈ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਸ ਮਾਮਲੇ ਚ ਮੌੜ ਮੰਡੀ ਥਾਣੇ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਇਸ ਦੇ ਬਾਵਜੂਦ ਜਦੋਂ ਤੱਕ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਭੇਜਿਆ ਜਾਂਦਾ ਅਤੇ ਉਨ•ਾਂ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਜਾਂਦਾ, ਉਦੋਂ ਤੱਕ ਅਗਰਵਾਲ ਸਮਾਜ ਵਿੱਚ. ਰੋਸ਼ ਹੈ

ਬੀ.ਡੀ.ਪੀ.ਓ ਦਫਤਰ ਤੋਂ ਮਲਕ ਰੋਡ ਦਾ ਸੜਕ ਦਾ ਕੰਮ ਸ਼ੁਰੂ ਕਰਵਾਇਆ

ਜਗਰਾਓਂ 15 ਸਤੰਬਰ (ਅਮਿਤ ਖੰਨਾ): ਮਾਰਕਿਟ ਕਮੇਟੀ ਜਗਰਾਉਂ ਅਧੀਨ ਆਉਦੀ ਸੜਕ ਬੀ.ਡੀ.ਪੀ.ਓ ਦਫਤਰ ਤੋਂ ਮਲਕ ਰੋਡ ਦਾ ਕੰਮ ਚੇਅਰਮੈਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਵੱਲੋਂ ਸ਼ੁਰੂ ਕਰਵਾਇਆ ਗਿਆ ਇਸ ਸੜਕ ਦੀ ਲੰਬਾਈ 1:20 ਕਿਲੋਮੀਟਰ ਹੈ ਜਿਸ ਉਪਰ ਤਕਰੀਬਨ 21 ਲੱਖ ਰੁਪਏ ਖਰਚ ਕੀਤੇ ਜਾਣਗੇ ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾਉਂਕੇ,ਬਲਾਕ ਪ੍ਰਧਾਨ ਸ਼ਹਿਰੀ ਰਵਿੰਦਰ ਸੱਭਰਵਾਲ,ਨਗਰ ਕੌਸਲ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤੱਤਲਾ,ਸਤਿੰਦਰਜੀਤ ਸਿੰਘ ਤੱਤਲਾ,ਈ.ਓ ਪ੍ਰਦੀਪ ਦੌਧਰੀਆ,ਜੇ.ਈ ਪਰਮਿੰਦਰ ਸਿੰਘ ਢੋਲਣ,ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ,ਕੌਂਸਲਰ ਜਗਜੀਤ ਸਿੰਘ ਜੱਗੀ,ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ,ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਸਾਬਕਾ ਸਰਪੰਚ ਹਰਪਾਲ ਸਿੰਘ ਹਾਂਸ,ਜਿਲ•ਾਂ ਯੂਥ ਵਾਇਸ ਪ੍ਰਧਾਨ ਮਨੀ ਗਰਗ,ਗੁਰਮੇਲ ਸਿੰਘ ਕੇਲੈ,ਕਾਮਰੇਡ ਨਛੱਤਰ ਸਿੰਘ,ਸੁਖਦਰਸ਼ਨ ਸਿੰਘ ਹੈਪੀ ਸ਼ੇਰਪੁਰਾ,ਜਗਦੀਪ ਸਿੰਘ ਸੇਖੋਂ ਕਾਉਂਕੇ,ਸਾਜਨ ਮਲਹੋਤਰਾ,ਰਵਿੰਦਰ ਨੀਟਾ ਸੱਭਰਵਾਲ,ਨਰੇਸ਼ ਘੈਂਟ,ਨੰਬਰਦਾਰ ਜਗਤਾਰ ਸਿੰਘ,ਰਿਸ਼ੀ ਗੋਇਲ ਟਰੇਵਲ,ਅਵਤਾਰ ਸਿੰਘ ਆਦਿ ਹਾਜਰ ਸਨ।

ਫੈਪ ਨੇ ਮੁੜ 5 ਲੱਖ ਪਰਿਵਾਰਾਂ ਨੂੰ ਦਿੱਤਾ ਰੁਜ਼ਗਾਰ : ਬਾਵਾ 

ਜਗਰਾਓਂ 15 ਸਤੰਬਰ (ਅਮਿਤ ਖੰਨਾ): ਕੋਰੋਨਾ ਮਹਾਮਾਰੀ ਦਾ ਕਾਲਾ ਦੌਰ ਜਿਸ ਨੇ ਸੰਸਾਰ ਭਰ ਨੂੰ ਆਪਣੇ ਮੱਕੜ ਜਾਲ ਵਿਚ ਅਜਿਹਾ ਉਲਝਾਇਆ ਕਿ ਅਜੇ ਵੀ ਉਸ ਸਮੇਂ ਦੀ ਲੀਹੋਂ ਉਤਰੀ ਗੱਡੀ ਨੂੰ ਮੁੜ ਅਜੇ ਵੀ ਲੀਹ ਤੇ ਆਉਣ ਲਈ ਲੰਮਾ ਸਮਾਂ ਲੱਗੇਗਾ। ਇਸ ਮਾਹੌਲ ਵਿਚ ਪੰਜਾਬ ਦੇ ਪ੍ਰਰਾਈਵੇਟ ਸਕੂਲਾਂ ਨੂੰ ਦੋਹਰੀ ਮਾਰ ਝਲਣੀ ਪਈ, ਜਿਸ ਚ ਇਕ ਪਾਸੇ ਤਾਂ ਸਰਕਾਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸਾਂ ਨਾ ਦੇਣ ਦੇ ਬਿਆਨ ਦਾਗਦਿਆਂ ਆਪਣਾ ਵੋਟ ਬੈਂਕ ਬਚਾਇਆ, ਦੂਜੇ ਪਾਸੇ ਸਕੂਲਾਂ ਨੂੰ ਸਟਾਫ ਦੀਆਂ ਤਨਖਾਹਾਂ ਨਾ ਰੋਕਣ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ। ਅਜਿਹੇ ਚ ਫੈੱਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਨੇ ਪ੍ਰਰਾਈਵੇਟ ਸਕੂਲਾਂ ਦੀ ਬਾਂਹ ਫੜਦਿਆਂ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ 5 ਲੱਖ ਪਰਿਵਾਰਾਂ ਦੇ ਰੁਜ਼ਗਾਰ ਨੂੰ ਬਚਾ ਕੇ ਜੋ ਸਰਕਾਰਾਂ ਨਾ ਕਰ ਸਕੀਆਂ, ਉਹ ਕਰਕੇ ਇਨ•ਾਂ ਪਰਿਵਾਰਾਂ ਦਾ ਦਿਲ ਜਿੱਤ ਲਿਆ। ਉਕਤ ਪ੍ਰਗਟਾਵਾ ਫੈਪ ਦੇ ਸੂਬਾ ਪੱਧਰੀ ਸਮਾਗਮ ਤੋਂ ਪਰਤੇ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਪਿੰ੍ਸੀਪਲ ਬਲਦੇਵ ਬਾਵਾ ਨੇ ਕੀਤਾ। ਇਸ ਸੂਬਾ ਪੱਧਰੀ ਸਮਾਗਮ ਚ ਪਿੰ੍ਸੀਪਲ ਬਾਵਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ। ਉਨ•ਾਂ ਕਿਹਾ ਸਰਕਾਰ ਵੱਲੋਂ ਹਮੇਸ਼ਾ ਹਰ ਵਰ•ੇ ਅਧਿਆਪਕ ਦਿਵਸ ਤੇ ਸਰਕਾਰੀ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਜਾਂਦਾ ਹੈ। ਇਸੇ ਤਰਜ਼ ਤੇ ਫੈਪ ਵੱਲੋਂ ਮਹਾਮਾਰੀ ਚ ਵੀ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜਣ ਦੇ ਸਿਸਟਮ ਤੋਂ ਪ੍ਰਭਾਵਿਤ ਹੁੰਦਿਆਂ ਸੂਬਾ ਪੱਧਰੀ ਸਮਾਗਮ ਚ ਇਨ•ਾਂ ਸਕੂਲ ਮੁਖੀਆਂ, ਸਕੂਲ ਤੇ ਸਟਾਫ ਨੂੰ ਉਨ•ਾਂ ਦੀ ਪ੍ਰਰਾਪਤੀਆਂ, ਅਹਿਮੀਅਤ ਤੇ ਖਾਸੀਅਤ ਮੁਤਾਬਕ ਵੱਖ-ਵੱਖ ਐਵਾਰਡਾਂ ਨਾਲ ਨਿਵਾਜਿਆ ਗਿਆ। ਪਿੰ੍ਸੀਪਲ ਬਾਵਾ ਨੇ ਕਿਹਾ ਫੈਪ ਦੇ ਮੁਖੀ ਡਾ. ਧੂਰੀ ਦੀ ਦੂਰਅੰਦੇਸ਼ੀ ਵਾਲੀ ਸੋਚ ਤੇ ਯੋਗ ਅਗਵਾਈ ਨੇ ਸੰਸਥਾਵਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ। ਸਮਾਂ ਗਵਾਹ ਹੈ ਸਿਸਟਮ ਵੱਲੋਂ ਰੋਜ਼ਾਨਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ ਜਾਂਦੇ ਸਨ, ਜਿਸ ਕਾਰਨ ਪੂਰਾ ਸਿੱਖਿਆ ਸਿਸਟਮ ਤਬਾਹ ਹੋ ਜਾਣਾ ਸੀ। ਇਸ ਤੇ ਫੈਪ ਦੇ ਮੁਖੀ ਵੱਲੋਂ ਸਮੇਂ ਸਿਰ ਮੌਕੇ ਨੂੰ ਸੰਭਾਲਦਿਆਂ ਦੇਸ਼ ਦੀ ਨਿਆਇਕ ਪ੍ਰਣਾਲੀ ਦਾ ਬੂਹਾ ਖੜਕਾਇਆ ਤੇ ਸਿੱਖਿਆ ਤੇ ਸੰਸਥਾਵਾਂ ਨੂੰ ਸੁਰੱਖਿਅਤ ਕੀਤਾ। ਇਹੀ ਨਹੀਂ ਫੈਪ ਦੀ ਸਾਰੀ ਟੀਮ ਨੇ ਸਿਸਟਮ ਦੀ ਬੋਗਸ ਅਸਲੀਅਤ ਨੂੰ ਲੋਕਾਂ ਸਾਹਮਣੇ ਰੱਖਦਿਆਂ ਸਚਾਈ ਨੂੰ ਸਾਹਮਣੇ ਲਿਆਂਦਾ, ਜਿਸ ਸਦਕਾ ਅੱਜ ਸੰਸਥਾਵਾਂ ਮੁੜ ਸਫਲਤਾ ਵੱਲ ਨੂੰ ਵੱਧ ਰਹੀਆਂ ਹਨ। ਇਸ ਸਮੇਂ ਦੌਰਾਨ ਗੁਮਰਾਹ ਹੋਏ ਲੋਕਾਂ ਨੂੰ ਵੀ ਚੰਗੀ ਸਿੱਖਿਆ ਦੀ ਅਹਿਮੀਅਤ ਦਾ ਪਤਾ ਲੱਗ ਗਿਆ। ਉਨ•ਾਂ ਕਿਹਾ ਫੈਪ ਦਾ ਹੁਣ ਇਹ ਉਪਰਾਲਾ ਜਾਰੀ ਰਹੇਗਾ ਤੇ ਦੇਸ਼ ਦੀਆਂ ਪ੍ਰਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਲੈ ਕੇ ਚੰਗੇ ਸਿੱਖਿਆ ਸੁਧਾਰਾਂ ਤੇ ਕੰਮ ਕੀਤਾ ਜਾਵੇਗਾ।

ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਪੁਰਾਣੀ ਦਾਣਾ ਮੰਡੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ

ਜਗਰਾਓਂ 15 ਸਤੰਬਰ (ਅਮਿਤ ਖੰਨਾ): ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਪੁਰਾਣੀ ਦਾਣਾ ਮੰਡੀ ਵੱਲੋਂ ਦੁਸਹਿਰਾ ਸਮਾਗਮਾਂ ਨੂੰ ਲੈ ਕੇ ਸ਼੍ਰੀ ਹਨੂੰਮਾਨ ਜੀ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ। ਸਥਾਨਕ ਪੁਰਾਣੀ ਦਾਣਾ ਮੰਡੀ ਮੰਦਿਰ ਵਿਖੇ ਪੂਜਾ ਅਰਚਨਾ ਉਪਰੰਤ ਹਨੂੰਮਾਨ ਜੀ ਦੇ ਜੈਕਾਰਿਆਂ ਦੀ ਗੂੰਜ ਚ ਝੰਡੇ ਦੀ ਸ਼ੋਭਾ ਯਾਤਰਾ ਆਰੰਭ ਹੋਈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਪ੍ਰਧਾਨ ਵਿਨੋਦ ਬਾਂਸਲ ਦਾ ਸਵਾਗਤ ਕੀਤਾ ਗਿਆ।ਉਨ•ਾਂ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਰ•ੇ ਦੀ ਤਰਾਂ• ਇਸ ਵਾਰ ਵੀ ਸਹਿਯੋਗੀਆਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਸਮਾਗਮ ਧੂਮਧਾਮ ਨਾਲ ਮਨਾਏ ਜਾਣਗੇ। ਇਹ ਝੰਡੇ ਦੀ ਸ਼ੋਭਾ ਯਾਤਰਾ ਪੂਰੀ ਮੰਡੀ ਦੀ ਪਰਿਕਰਮਾ ਕੀਤੀ ਗਈ |ਅੰਤ ਵਿਚ ਸ਼ਿਵ ਮੰਦਰ ਵਿਖੇ ਝੰਡਾ ਸਥਾਪਤ ਕੀਤਾ ਗਿਆ ਇਸ ਸਮੇਂ ਸਾਬਕਾ ਵਿਧਾਇਕ ਐਸ.ਆਰ. ਕਲੇਰ, ਐਡਵੋਕੇਟ ਗੁਰਕੀਰਤ ਕੌਰ, ਰਵਿੰਦਰ ਸਭਰਵਾਲ, ਰਵਿੰਦਰ ਕੁਮਾਰ ਨੀਟਾ, ਐਡਵੋਕੇਟ ਅਕੁੰਸ਼ ਧੀਰ, ਸੁਨੀਲ ਗੋਇਲ, ਵਿਸ਼ਾਲ ਗੋਇਲ, ਅਸ਼ੋਕ ਬਾਂਸਲ, ਆਤਮਾ ਰਾਮ ਬਾਵਾ, ਤੀਰਥ ਸਿੰਗਲਾ, ਦਰਸ਼ਨ ਸਿੰਗਲਾ, ਸੁਰਿੰਦਰ ਮਿੱਤਲ, ਬਲਦੇਵ ਰਾਜ, ਵਿਜੈ ਗਰਗ, ਰਜਨੀਸ਼ ਬਾਂਸਲ, ਅਮਿਤ ਬਾਂਸਲ, ਪਵਨ ਤਲਵਾਰ, ਅਜੇ ਗਰਗ, ਸੰਦੀਪ ਢੰਡਾ, ਨਵਨੀਤ ਠੁਕਰਾਲ ਆਦਿ ਹਾਜ਼ਰ ਸਨ |

ਜੀਐੱਚਜੀ ਅਕੈਡਮੀ ਬੈਸਟ ਸਕੂਲ ਐਵਾਰਡ ਨਾਲ ਸਨਮਾਨਿਤ

ਜਗਰਾਓਂ 15 ਸਤੰਬਰ (ਅਮਿਤ ਖੰਨਾ): ਜੀਐੱਚਜੀ ਅਕੈਡਮੀ ਨੂੰ ਬੈਸਟ ਸਕੂਲ ਤੇ ਬੈਸਟ ਇਨਫਰਾਸਟਰੱਕਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ• ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲ ਪੰਜਾਬ ਵੱਲੋਂ ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੂੰ ਸਨਮਾਨ ਮਿਲਣ ਤੇ ਉਨਾਂ• ਕਿਹਾ ਕਿ ਜੀਐੱਚਜੀ ਅਕੈਡਮੀ ਦੇ ਵਿਦਿਆਰਥੀ ਪੜ•ਾਈ, ਖੇਡਾਂ ਤੇ ਧਾਰਮਿਕ ਖੇਤਰ ਦੇ ਮੁਕਾਬਲਿਆਂ ਚ ਮੱਲਾਂ ਮਾਰ ਰਹੇ ਹਨ।ਉਨ•ਾਂ ਕਿਹਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਦਾ ਮੁੱਢਲੀ ਢਾਂਚਾ ਬਹੁਤ ਸਹਾਈ ਸਿੱਧ ਹੁੰਦਾ ਹੈ ਤੇ ਜੀਐੱਚਜੀ ਅਕੈਡਮੀ ਹਮੇਸ਼ਾ ਹੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਰ ਤਰ•ਾਂ ਦੀ ਸਹੂਲਤ ਮੁਹੱਈਆ ਕਰਵਾਉਂਦਾ ਰਿਹਾ ਹੈ। ਉਨ•ਾਂ ਕਿਹਾ ਸਕੂਲ ਦਾ ਬੈਸਟ ਇਨਫਰਾਸਟਰੱਕਚਰ ਹੋਣ ਦਾ ਸਿਹਰਾ ਚੇਅਰਮੈਨ ਗੁਰਮੇਲ ਸਿੰਘ ਮੱਲ•ੀ ਤੇ ਡਾਇਰੈਕਟਰ ਬਲਜੀਤ ਸਿੰਘ ਮੱਲ•ੀ ਨੂੰ ਜਾਂਦਾ ਹੈ।