You are here

ਲੁਧਿਆਣਾ

ਜਗਰਾਉਂ ਕਿਸਾਨ ਸੰਘਰਸ਼ ਮੋਰਚੇ ਵੱਲੋਂ ਵੋਟ ਪਾਰਟੀਆਂ ਨੂੰ ਦਿੱਤੀ ਗਈ ਚਿਤਾਵਨੀ  

338 ਵੇ ਦਿਨ ਜਗਰਾਉਂ ਰੇਲਵੇ ਪਾਰਕ ਉੱਪਰ ਧਰਨਾ ਲਗਾਤਾਰ ਜਾਰੀ  

ਜਗਰਾਉਂ,  4 ਸਤੰਬਰ ( ਜਸਮੇਲ ਗ਼ਾਲਿਬ / ਮਨਜਿੰਦਰ ਗਿੱਲ ) 338 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅੱਜ ਧਰਨਾਕਾਰੀਆਂ ਨੇ ਪੰਜਾਬ ਦੀਆਂ ਸਮੁੱਚੀਆਂ ਵੋਟ ਪਾਰਟੀਆਂ ਨੂੰ ਵੋਟ ਪਰਚਾਰ ਤੋਂ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਸਮੇਂ ਤੋਂ ਪਹਿਲਾਂ ਅਪਣੀ ਖੁੱਸੀ ਭਲ ਬਹਾਲ ਕਰਾਉਣ ਲਈ ਸ਼ੁਰੂ ਕੀਤੀ  ਮਸ਼ਕ ਕਿਸਾਨ ਏਕਤਾ ਨੂੰ ਤੋੜਣ ਦਾ ਸੰਦ ਬਣ ਰਹੀ ਹੈ। ਇਸ ਦੇ ਸਿੱਟੇ ਕਿਸੇ ਵੀ ਤਰਾਂ ਨਾਲ ਕਿਸਾਨ ਸੰਘਰਸ਼ ਦੇ ਪੱਖੀ ਨਹੀਂ ਹੋ ਸਕਦੇ ਸਗੋਂ ਕਿਸਾਨ ਸੰਘਰਸ਼ ਦੇ ਵਿਰੁੱਧ ਜਾਣਗੇ। ਉਨਾਂ ਕਿਹਾ ਕਿ ਸਿਆਸਤਦਾਨ ਜਦੋਂ ਲੋਕਾਂ ਦੇ ਸਵਾਲਾਂ ਤੋਂ ਪੱਲਾ ਬਚਾਉਂਦੇ ਹਨ ਤਾਂ ਫਿਰ ਗੁੰਡਾਗਰਦੀ ਅਤੇ ਧੱਕੇ ਸ਼ਾਹੀ ਤੇ ਉਤਰਦੇ ਹਨ ,ਜਿਸ ਦੀ ਇਜਾਜਤ ਕਦਾਚਿਤ ਨਹੀਂ ਦਿੱਤੀ ਜਾਵੇਗੀ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਬਲਾਕ ਰਾਏਕੋਟ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਨੇ ਦੱਸਿਆ ਕਿ ਅੱਜ ਲੁਧਿਆਣਾ ਜਿਲੇ ਦੇ ਦਰਜਨਾਂ ਪਿੰਡਾਂ ਚੋਂ ਸੈਂਕੜੇ ਕਿਸਾਨ ਮੁਜੱਫਰ ਨਗਰ ਵਿਖੇ ਹੋ ਰਹੀ ਕਾਲੇ ਕਨੂੰਨਾਂ ਵਿਰੋਧੀ ਮਹਾਂਪੰਚਾਇਤ ਚ ਸ਼ਾਮਿਲ ਹੋਣ ਲਈ ਰਵਾਨਾ ਹੋ ਚੁੱਕੇ ਹਨ। ਉਨਾਂ ਕਿਹਾ ਕਿ ਲੱਖਾਂ ਲੋਕਾਂ ਦੀ ਇਹ ਮਹਾਂਪੰਚਾਇਤ ਮੋਦੀ ਯੋਗੀ ਰਾਜ ਦੀਆਂ ਚੂਲਾਂ ਹਿਲਾ ਦੇਵੇਗੀ। ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਹਰਚੰਦ ਸਿੰਘ ਢੋਲਣ ਨੇ ਕਿਹਾ ਕਿ  ਮੋਗਾ ਵਿਖੇ ਸੁਖਬੀਰ ਬਾਦਲ ਨੂੰ ਸਵਾਲ ਕਰਨ ਗਏ ਕਿਸਾਨਾਂ ਮਜਦੂਰਾਂ ਤੇ ਲਾਠੀਚਾਰਜ ਕਰਕੇ ਸਖਤ ਜਖਮੀ ਕਰਨ ਅਤੇ ਦੋ ਸੋ ਕਿਸਾਨਾਂ ਮਜਦੂਰਾਂ ਤੇ ਇਰਾਦਾ ਕਤਲ ਦੇ ਕੇਸ ਦਰਜ ਕਰਨ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਸਿਤੰਬਰ ਨੂੰ ਮੋਗਾ ਡੀ ਸੀ ਦਫਤਰ ਅੱਗੇ ਅਣਮਿੱਥੇ ਸਮੇਂ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੀ ਵੱਡੀ ਗਿਣਤੀ ਚ ਸ਼ਾਮਲ ਹੋਣਗੇ।ਉਨਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇ ਅਜੇ ਵੀ ਇਨਾਂ ਠੱਗਾਂ ਤੋਂ ਕੋਈ ਭਲੇ ਦੀ ਝਾਕ ਕਰਦੇ ਹੋ ਤਾਂ ਇਹ ਤੁਹਾਡਾ ਸਖਤ ਵਹਿਮ ਹੈ।ਉਨਾਂ ਕਿਹਾ ਕਿ ਪਿੰਡਾਂ ਚ ਇਨਾਂ ਲੋਟੂ ਟੋਲਿਆਂ ਨੂੰ ਮੁੰਹ ਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕਿਂਸਾਨ ਏਕਤਾ ਬਣਾ ਕੇ ਰਖਾਂਗੇ ਤਾਂ ਕਾਲੇ ਕਾਨੂੰਨ ਰੱਦ ਹੋਣਗੇ ,ਨਹੀਂ ਤਾਂ ਜਮੀਨਾਂ ,ਫਸਲਾਂ ਤੇ ਨਸਲਾਂ ਤੋਂ ਅਸੀਂ  ਸਦਾ ਸਦਾ ਲਈ ਹੱਥ ਧੋ ਬੈਠਾਂਗੇ ਤੇ ਫਿਰ ਭਵਿੱਖ ਚ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂ। ਇਸ ਸਮੇਂ ਤਰਕਸ਼ੀਲ ਆਗੂ ਕਰਤਾਰ ਸਿੰਘ ਵੀਰਾਨ ਵਲੋਂ ਗਾਇਆ ਸੰਤ ਰਾਮ ਉਦਾਸੀ ਦਾ ਬਹੁਤ ਪਿਆਰਾ ਗੀਤ "ਇਕ ਤੂੰ ਕਸਾਈ ਮੇਰੇ ਪਿੰਡ ਦੇ ਰਾਜਿਆ ਵੇ ਦੂਜਾ ਤੇਰਾ ਸ਼ਾਹਾਂ ਨਾਲ ਜੋੜ " ਨੇ ਸਮੇਂ ਦੀ ਨਬਜ ਤੇ ਬਹੁਤ ਖੂਬਸੂਰਤੀ ਨਾਲ ਹੱਥ ਧਰਿਆ।ਇਸ ਸਮੇਂ ਦਰਸ਼ਨ ਸਿੰਘ ਗਾਲਬ,ਹਰਬੰਸ ਸਿੰਘ ਬਾਰਦੇਕੇ, ਦਲਜੀਤ ਸਿੰਘ ਰਸੂਲਪੁਰ,ਕੁੰਡਾ ਸਿੰਘ ਢੋਲਣ,ਬੰਤ ਸਿੰਘ ਜਗਰਾਂਓ,ਸੁਰਿੰਦਰ ਸਿੰਘ ਗਾਲਬ,ਜਗਦੀਪ ਸਿੰਘ ਕੋਠੇ ਖਜੂਰਾਂ , ਸੁਖਦੇਵ ਸਿੰਘ ਢੋਲਣ ਆਦਿ ਹਾਜ਼ਰ ਸਨ।

 

ਡੀਏਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਟੀਚਰਜ ਡੇ ਮਨਾਇਆ ਗਿਆ 

ਜਗਰਾਓਂ 4 ਸਤੰਬਰ (ਅਮਿਤ ਖੰਨਾ) ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਵਿਦਿਆਰਥੀਆਂ ਦੀਆਂ ਚਹਿਕਦੀਆਂ ਸ਼ੁੱਭ-ਇੱਛਾਵਾਂ ਨੇ ਸਾਰੇ ਅਧਿਆਪਕਾਂ ਦੇ ਦਿਨ ਨੂੰ ਯਾਦਗਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਕੇਕ ਕੱਟ ਕੇ ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕਾਂ ਨੂੰ ਟੀਚਰਜ਼ ਡੇਅ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਿੰਸੀਪਲ ਸਾਹਿਬ ਨੇ ਬੱਚਿਆਂ ਨੂੰ ਚਾਕਲੇਟ ਅਤੇ ਪੈੱਨ ਵੰਡ ਕੇ ਉਹਨਾਂ ਨੂੰ ਬਿਹਤਰ ਭਵਿੱਖ ਦੇ ਅਸ਼ੀਰਵਾਦ ਨਾਲ ਆਪਣਾ ਪਿਆਰ ਭੇਂਟ ਕੀਤਾ। ਵਿਦਿਆਰਥੀਆਂ ਨੇ ਕਵਿਤਾਵਾਂ ਗਾ- ਕੇ ਅਤੇ ਦਿਲਚਸਪ ਖੇਡਾਂ ਖਿਡਾ ਕੇ ਜਿੱਥੇ ਅਧਿਆਪਕਾਂ ਦੇ ਦਿਨ ਨੂੰ ਯਾਦਗਾਰ ਬਣਾਇਆ ਉੱਥੇ ਉਨ•ਾਂ ਨੂੰ ਇਨਾਮ ਵੀ ਵੰਡੇ। ਗੀਤ ਅਤੇ ਨਾਚ ਦੀਆਂ ਪੇਸ਼ਕਾਰੀਆਂ ਨੇ ਪੂਰੇ ਵਾਤਾਵਰਨ ਨੂੰ ਆਨੰਦਿਤ ਕਰ ਦਿੱਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰੈਜ਼ੀਡੈਂਟ ਸ੍ਰੀ ਲਾਲ ਚੰਦ ਮੰਗਲਾ ਅਤੇ ਸ੍ਰੀਮਤੀ ਸੀਮਾ ਮੰਗਲਾ, ਸਕੱਤਰ ਸ੍ਰੀ ਪ੍ਰਕਾਸ਼ ਜੈਨ, ਚੇਅਰਮੈਨ ਡਾਕਟਰ ਗੁਰਦਰਸ਼ਨ ਮਿੱਤਲ, ਜੋਨ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਭੰਡਾਰੀ ਦੇ ਨਾਲ ਕਈ ਪਤਵੰਤੇ ਸੱਜਣ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ । ਸ੍ਰੀਮਤੀ ਸਤਵਿੰਦਰ ਕੌਰ, ਸ੍ਰੀਮਤੀ ਸੀਮਾ ਬੱਸੀ, ਸ਼੍ਰੀਮਤੀ ਰੇਣੁ ਕੌੜਾ, ਸ੍ਰੀਮਤੀ ਸੁੱਖਜੀਵਨ ਸ਼ਰਮਾ, ਸ਼੍ਰੀਮਤੀ ਮੀਨਾ ਨਾਗਪਾਲ ਆਦਿ ਅਧਿਆਪਕਾਂ ਨੂੰ  ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਆਦਰ ਕਰਨ ਅਤੇ ਉਹਨਾਂ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਅਧਿਆਪਕਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਉਨ•ਾਂ ਦੇ ਚੰਗੇ ਭਵਿੱਖ ਲਈ ਅਸੀਸਾਂ ਦਿੱਤੀਆਂ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਲਾਇਨ ਕਲੱਬ ਮਿਡ ਟਾਊਨ ਵਲੋ ਟੀਚਰਜ ਡੇ ਤੇ 6 ਅਧਆਿਪਕਾਂ ਦਾ ਸਨਮਾਨ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਡੀਏਵੀ ਸੇਨੇਟਰੀ ਪਬਲਕਿ ਸਕੂਲ ਦੇ 6 ਅਧਆਿਪਕਾਂ ਮੈਡਮ ਸਤਵੰਿਦਰ ਕੌਰ ਮੈਡਮ ਸੀਮਾ ਬੱਸੀ ਮੈਡਮ ਰੇਨੂੰ ਕੌੜਾ ਮੈਡਮ ਮੀਨਾ ਕੁਮਾਰੀ  ਮੈਡਮ ਸੁਖਜੀਵਨ ਕੁਮਾਰੀ ਸ਼ਰਮਾ ਦਾ ਸਨਮਾਨ ਕਰਕੇ ਅਧਿਆਪਕ ਦਿਵਸ ਮਨਾਇਆ ਗਿਆ।ਸਟੇਜ ਦੀ ਭੂਮਕਿਾ ਮੈਡਮ ਇੰਦਰਪ੍ਰੀਤ ਕੌਰ ਨੇ ਨਿਭਾਈ ਡੀ ਏ ਵੀ ਸੈਨਟਰੀ ਸਕੂਲ ਦੇ ਪ੍ਰਿੰਸੀਪਲ ਬ੍ਰਿਜਮੋਹਨ ਬੱਬਰ ਜੀ ਨੇ ਅਧਿਆਪਕ ਦਿਵਸ ਦਾ ਇਤਿਹਾਸ ਦੱਸਦਿਆਂ ਦੇਸ਼ ਦੇ ਉਪ-ਰਾਸ਼ਟਰਪਤੀ ਡਾ:ਰਾਧਾ ਕ੍ਰਿਸ਼ਨ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਪਕ ਜੀਵਨ ਵਿਚ ਅਖਤਿਆਰ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਖਾਸ ਜ਼ਿੰਮੇਵਾਰੀ ਅਦਾ ਕਰਦਾ ਹੈ। ਇਸ ਮੌਕੇ ਸਕੂਲ ਦੇ ਬੱਚਆਿਂ ਵੱਲੋਂ  ਅਧਿਆਪਕ ਦਿਵਸ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੇ ਗਏ। ਛੋਟੀਆਂ-ਛੋਟੀਆਂ ਗਤੀਵਿਧਆਂ ਕਰਵਾਈਆਂ ਗਈਆਂ।ਇਸ ਅਧਿਆਪਕ ਦਿਵਸ ਮੌਕੇ ਲਾਇਨ ਮਨੋਹਰ ਸਿੰਘ ਟੱਕਰ ਅਤੇ ਮਨੀਸ਼ ਚੁੱਘ ਨੇ ਵੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਾਵਾਂ ਦਿੱਤੀਆਂ।  ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ, ਭੂਸ਼ਨ ਗੋਇਲ, ਕ੍ਰਸ਼ਿਨ ਵਰਮਾ, ਮਨੀਸ਼ ਚੁੱਘ, ਮੁਕੇਸ਼ ਜੰਿਦਲ,  ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਲਖਮੀ ਗਰਗ, ਸੀਮਾ ਮੰਗਲਾ ,ਸਮੂਹ ਮੈਬਰ ਅਤੇ ਸਕੂਲ ਦਾ ਸਟਾਫ ਹਾਜਰ ਸੀ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਜਗਰਾਉਂ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਤੇ ਅਧਿਆਪਕ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸਹਿਜ ਪਾਠ ਦਾ ਭੋਗ ਪਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕ ਦਿਵਸ ਦਾ ਇਤਿਹਾਸ ਦੱਸਦਿਆਂ ਦੇਸ਼ ਦੇ ਉਪ-ਰਾਸ਼ਟਰਪਤੀ ਡਾ:ਰਾਧਾ ਕ੍ਰਿਸ਼ਨਨ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਪਕ ਜੀਵਨ ਵਿਚ ਅਖਤਿਆਰ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਖਾਸ ਜ਼ਿੰਮੇਵਾਰੀ ਅਦਾ ਕਰਦਾ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੇ ਗਏ। ਛੋਟੀਆਂ-ਛੋਟੀਆਂ ਗਤੀਵਿਧਆਂ ਕਰਵਾਈਆਂ ਗਈਆਂ।ਇਸ ਅਧਿਆਪਕ ਦਿਵਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ, ਸ:ਅਜਮੇਰ ਸਿੰਘ ਰੱਤੀਆਂ ਅਤੇ ਸ:ਰਛਪਾਲ ਸਿੰਘ ਨੇ ਵੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਾਵਾਂ ਦਿੱਤੀਆਂ।

ਸੇਵਾ ਭਾਰਤੀ ਨੇ ਦਿਵਿਆਂਗ ਮਹਿਲਾ ਨੂੰ ਦਿੱਤਾ ਟਰਾਈ ਸਾਈਕਲ

ਜਗਰਾਓਂ 4 ਸਤੰਬਰ (ਅਮਿਤ ਖੰਨਾ) ਸੇਵਾ ਭਾਰਤੀ ਨੇ ਸ਼ੁੱਕਰਵਾਰ ਜ਼ਰੂਰਤਮੰਦ ਦਿਵਿਆਂਗ ਮਹਿਲਾ ਨੂੰ ਟਰਾਈ ਸਾਈਕਲ ਦਿੱਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਵਰਮਾ ਅਤੇ ਪ੍ਰਧਾਨ ਨਰੇਸ਼ ਗੁਪਤਾ ਦੋ ਬੱਚਿਆਂ ਦੀ ਇਹ ਦਿਵਿਆਂਗ ਮਹਿਲਾ ਅਰੁਣਾ ਪਾਲ+ 2 ਪਾਸ ਸਿਲਾਈ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਜਿਸ ਨੂੰ ਟਰਾਈ ਸਾਈਕਲ ਦੀ ਬਹੁਤ ਜ਼ਰੂਰਤ ਸੀ। ਇਸ ਸੈਕਟਰੀ ਨਵੀਨ ਗੁਪਤਾ, ਕੈਸ਼ੀਅਰ ਰਾਕੇਸ਼ ਸਿੰਗਲਾ, ਸ੍ਰੀਕਾਂਤ ਗੋਇਲ, ਹਰਵਿੰਦਰ ਪਾਲ ਬਾਂਸਲ, ਮੋਹਿਤ ਅਗਰਵਾਲ ਆਦਿ ਹਾਜ਼ਰ ਸਨ।

ਵਾਰਡ ਨੰਬਰ 7 ਦੇ ਲੋਕ ਗੰਦਾ ਪਾਣੀ ਪੀਣ ਨੂੰ ਹੋਏ ਮਜ਼ਬੂਰ  

ਨਗਰ ਕੌਂਸਲ ਅਤੇ ਕੌਂਸਲਰ ਖਿਲਾਫ  ਕੀਤੀ ਨਾਅਰੇਬਾਜ਼ੀ   

 ਜਗਰਾਓਂ 4 ਸਤੰਬਰ (ਅਮਿਤ ਖੰਨਾ)  ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਉਂਕਿ ਵਾਟਰ ਸਪਲਾਈ ਰਾਹੀਂ ਜੋ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ ਉਹ ਪੀਣ ਲਾਇਕ ਨਹੀਂ ਹੈ। ਪਾਣੀ ਵਿਚ ਸੀਵਰੇਜ ਦਾ ਪਾਣੀ  ਅਤੇ ਰੇਤਾ ਮਿਕਸ ਹੋ ਕੇ ਆ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ । ਇਸ ਮੌਕੇ  ਪ੍ਰੇਮ ਸਿੰਘ, ਸੁਰਜੀਤ ਸਿੰਘ, ਸਵਰਨਜੀਤ ਸਿੰਘ ਅਤੇ ਮੇਹਰ ਸਿੰਘ ਨੇ ਦੱਸਿਆ   ਕਿ ਇਹ ਪਾਣੀ ਪੀਣ ਲਾਇਕ ਨਹੀਂ ਸਗੋਂ ਨਹਾਉਣ ਲਾਇਕ ਵੀ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਪਾਣੀ  ਸਵੇਰੇ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਭਰ ਕੇ ਲਿਆਉਂਦੇ ਹਨ । ਗੁਰਦੁਆਰਾ ਸਾਹਿਬ ਵਿਖੇ ਪਾਣੀ ਭਰਨ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ । ਉਨ੍ਹਾਂ ਕਿਹਾ ਕਿ ਜਿਸ ਮੋਟਰ ਤੋਂ ਪਾਣੀ ਆਉਂਦਾ ਹੈ ਉਸ ਨੂੰ ਤਿੰਨ ਵਾਰਡ ਲੱਗਦੇ ਹਨ। ਤਿੰਨੇ ਵਾਰਡਾਂ ਨੂੰ ਇਕ ਮੋਟਰ ਤੋਂ ਹੀ ਪਾਣੀ ਜਾਂਦਾ ਹੈ ਅਤੇ ਮਹੀਨੇ ਵਿਚ ਦੋ ਵਾਰ ਇਹ ਖਰਾਬ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਕੌਂਸਲਰ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ । ਵਾਰਡ ਵਾਸੀਆਂ ਨੇ  ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਉਹ ਵੱਡੇ ਪੱਧਰ ਤੇ ਧਰਨਾ ਲਾਉਣਗੇ। ਇਸ ਮੌਕੇ ਵਾਰਡ ਨੰਬਰ 7 ਦੇ ਕੌਂਸਲਰ ਪਰਮਿੰਦਰ ਕੌਰ ਕਲਿਆਣ ਦੇ ਪਤੀ ਵਿਨੈ ਕਲਿਆਣ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਸਬੰਧੀ ਕਰਮਚਾਰੀ ਲਗਾਏ ਹੋਏ ਹਨ ਅਤੇ ਜਲਦ ਹੀ ਇਸਦਾ ਹੱਲ ਕਰ ਦਿੱਤਾ ਜਾਵੇਗਾ । ਇਸ ਮੌਕੇ  ਅਮਿਤੋਜ ਸਿੰਘ ,  ਕੇਵਲ ਕ੍ਰਿਸ਼ਨ, ਬੁੱਧ ਰਾਮ, ਚਮਕੌਰ ਸਿੰਘ, ਮੇਜਰ ਸਿੰਘ , ਗਗਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਨਾਨਕ ਸਿੰਘ, ਸਰਬਜੀਤ ਸਿੰਘ, ਹਰਬੰਸ ਕੌਰ, ਭਜਨ ਕੌਰ, ਗੁਰਮੇਲ ਕੌਰ ਆਦਿ ਮੌਜੂਦ ਸਨ ।

ਵਾਰਡ ਨੰ: 4 ਦੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ

ਜਗਰਾਓ, 4 ਸਤੰਬਰ -(ਅਮਿਤ ਖੰਨਾ)   ਸਥਾਨਕ ਵਾਰਡ ਨੰ: 4 ਦੀ ਸੜਕ ਦੇ ਨਿਰਮਾਣ ਦਾ ਕੰਮ ਬਜ਼ੁਰਗ ਔਰਤ ਰਾਮ ਮੂਰਤੀ ਨੇ ਸੜਕ ਤੇ ਟਾਇਲ ਲਾ ਕੇ ਸ਼ੁਰੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕੌਸਲਰ ਅਮਰਜੀਤ ਮਾਲਵਾ ਨੇ ਦੱਸਿਆ ਕਿ ਇਹ ਸੜਕ ਗੋਲਡ ਜਿੰਮ ਤੋ ਲੈ ਕੇ ਕੁੱਕੜ ਚੌਕ ਤੱਕ ਇੰਟਰਲਾਕ ਟਾਇਲਾ ਨਾਲ ਬਣਾਈ ਜਾ ਰਹੀ ਹੈ। ਜਿਸ ਤੇ 14.67 ਲੱਖ ਖਰਚ ਆਵੇਗਾ। ਇਸ ਸੜਕ ਸਬੰਧੀ ਠੇਕੇਦਾਰ ਨੂੰ ਮਿਆਰੀ ਸੜਕ ਬਣਾਉਣ ਲਈ ਕਿਹਾ ਗਿਆ ਹੈ।ਉਹਨਾਂ ਦੱਸਿਆ ਕਿ ਵਾਰਡ ਨੰ: 4 ਅਧੀਨ ਪੈਦੀਆਂ ਹੋਰ ਵੀ ਕਈ ਸੜਕਾਂ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ।  ਇਸ ਮੌਕੇ ਨਛੱਤਰ ਸਿੰਘ, ਐਡਵੋਕੇਟ ਕੁਲਦੀਪ ਸਿੰਘ ਘਾਗੂ ,ਰਵਿੰਦਰ ਸਿੰਘ, ਹਰਨੇਕ ਸਿੰਘ ਚੀਮਾ, ਜਸਵਿੰਦਰ ਸਿੰਘ, ਬਲਬੀਰ ਸਿੰਘ ਚਚਰਾੜੀ, ਇਕਬਾਲ ਸਿੰਘ ਸੋਹੀ, ਮਨਜੀਤ ਸਿੰਘ, ਕਰਮ ਸਿੰਘ, ਅਜਮੇਰ ਸਿੰਘ ਹੈਪੀ, ਜਸਪ੍ਰੀਤ ਸਹਿਜਲ, ਸ਼ਤੀਸ਼ ਕੁਮਾਰ ਪਿੰਕੀ, ਡਾ: ਦਲਜੀਤ ਸਿੰਘ, ਵਰਿੰਦਰ ਸਿੰਘ , ਸੁਰਜੀਤ ਸਿੰਘ, ਦਵਿੰਦਰ ਸਿੰਘ, ਮਨੀਸ਼ ਮੱਕੜ, ਗਿਰਧਾਰੀ ਲਾਲ, ਰੋਹਿਤ ਕੁਮਾਰ ਆਦਿ ਮੌਜੂਦ ਸਨ।

 

ਬਸਪਾ ਵੱਲੋਂ ਮੀਟਿੰਗ 5 ਤਰੀਕ ਨੂੰ ਜਗਰਾਉਂ ਗੁਰਦੁਆਰਾ ਕੱਚਾ ਕਿਲਾ ਵਿਖੇ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਹਰਜੀਤ ਸਿੰਘ ਲੀਲਾਂ ਜਨਰਲ ਸਕੱਤਰ ਹਲਕਾ ਜਗਰਾਉਂ ਦੀ ਅਗਵਾਈ ਵਿੱਚ ਬਸਪਾ ਦੀ ਮੀਟਿੰਗ 5 ਤਰੀਕ ਦਿਨ ਐਤਵਾਰ ਸ਼ਾਮ 3 ਵਜੇ ਗੁਰਦੁਆਰਾ ਕੱਚਾ ਕਿਲਾ ਵਿੱਚ ਹੋ ਰਹੀ ਹੈ ਇਸ ਮੀਟਿੰਗ ਵਿਚ ਚੋਣਾਂ ਪ੍ਰਤੀ ਵਿਚਾਰਾਂ ਕੀਤੀਆਂ ਜਾਣੀਆਂ ਹਨ ਇਸ ਮੀਟਿੰਗ ਵਿੱਚ ਸੰਤ ਰਾਮ ਮੱਲੀ ਸੂਬਾ ਸਕੱਤਰ, ਬੂਟਾ ਸਿੰਘ ਸੰਗੋਵਾਲ ਅਤੇ ਜਸਵੰਤ  ਸਿੰਘ ਬੋਪਾਰਾਏ ਆਦਿ ਆਗੂ ਪਹੁੰਚਣਗੇ।

ਪਿੰਡ ਰਕਬਾ ਵਿਖੇ ਸਮਾਰਟ ਰਾਸ਼ਨ ਕਾਰਡ ਰਾਹੀਂ ਕੀਤੀ ਕਣਕ ਦੀ ਵੰਡ 

ਅੱਜ ਪਿੰਡ ਰਕਬਾ ਵਿਖੇ ਸਮਾਰਟ ਰਾਸ਼ਨ ਕਾਰਡ ਅਧੀਨ ਆਈ 2 ਰੁਪਏ ਕਿਲੋ ਵਾਲੀ ਕਣਕ ਦੀਆ ਪਰਚੀਆ ਬਾਇਓਮੈਟ੍ਰਿਕ ਮਸ਼ੀਨ ਨਾਲ ਯਾਦਵਿੰਦਰ ਸਿੰਘ ਨਿਰੀਖਕ ਫੂਡ ਸਪਲਾਈ ਵਿਭਾਗ ਦੇ ਨਿਰਦੇਸ਼ਾ ਹੇਠ ਦਿਨੇਸ਼ ਕੁਮਾਰ ਡੀਪੂ ਹੋਲਡਰ ਨੇ ਪਰਚੀਆ ਕਟੀਆ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ਅੰਦਰ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕੇ ਕੈਪਟਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਬੁਢਾਪਾ, ਵਿਧਵਾ ਅਤੇ ਆਸ਼ਰਿਤ ਦੀ ਪੈਨਸ਼ਨ 750/- ਰੁਪਏ ਤੋਂ ਵਧਾ ਕੇ 1500/- ਕਰ ਦਿੱਤੀ। ਜਿਹੜੀ ਕੇ ਲਾਭਪਾਤਰੀਆਂ ਦੇ ਖਾਤੇ ਵਿਚ ਪਹੁੰਚ ਚੁੱਕੀ ਹੈ। ਇਸ ਮੌਕੇ ਭਗਵੰਤ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਹਰਬੰਸ ਸਿੰਘ ਪੰਚ, ਹਰਜੋਤ ਸਿੰਘ ਪੰਚ, ਕੁਲਵੰਤ  ਕੌਰ ਪੰਚ, ਧਰਮਿੰਦਰ ਸਿੰਘ ਪੰਚ, ਪਰਗਟ ਸਿੰਘ ਪੰਚ, ਜਸਵਿੰਦਰ ਸਿੰਘ ਜੋਨੀ , ਪਰਮਿੰਦਰ ਲਾਲ ਪੰਮੀ , ਅਮਰਜੀਤ ਸਿੰਘ ਨਾਲ ਦਿਨੇਸ਼ ਕੁਮਾਰ ਡੀਪੂ ਹੋਲਡਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ ।

ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕਸਬਾ ਮਹਿਲ ਕਲਾਂ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ 

ਮਹਿਲ ਕਲਾਂ/ ਬਰਨਾਲਾ- 3 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੀਆਂ ਮਜਦੂਰ ਜਥੇਬੰਦੀਆਂ ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ ,ਪੇਂਡੂ ਮਜ਼ਦੂਰ ਯੂਨੀਅਨ ,ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ 7 ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਤੌਰ ਤੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਇਕ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ,ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ,ਜ਼ਿਲ੍ਹਾ ਕਮੇਟੀ ਮੈਂਬਰ ਹੈਪੀ ਸਿੰਘ ਛੀਨੀਵਾਲ ,ਮਜ਼ਦੂਰ ਮੁਕਤੀ ਮੋਰਚੇ ਦੀ ਆਗੂ ਬੱਬੂ ਕੌਰ ਸਹੌਰ ਤੇ  ਗੁਰਪ੍ਰੀਤ ਕੌਰ ਵਜੀਦਕੇ ਜੇ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਸੰਵਿਧਾਨ ਨਾਲ ਛੇੜ ਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਮਜ਼ਦੂਰਾਂ ਨੂੰ ਮਿਲੇ ਅਧਿਕਾਰ ਖੋਹ ਕੇ ਮਜ਼ਦੂਰਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾਉਣ ਤੇ ਤੁਲੀ ਹੋਈ ਹੈ। ਉਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਚੋਣਾਂ ਦੌਰਾਨ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਕੈਪਟਨ ਸਰਕਾਰ ਨੂੰ ਯਾਦ ਕਰਵਾਉਣ ਲਈ ਰਾਜ ਭਰ ਅੰਦਰ ਰੋਸ ਮਾਰਚ ਕੱਢ ਕੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਕੇ ਮਜ਼ਦੂਰਾਂ ਨੂੰ ਮਿਲੀਆਂ ਸਹੂਲਤਾਂ ਨੂੰ ਇੱਕ ਇੱਕ ਕਰਕੇ ਖੋਹਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲੇ ਲੈਣ ਤੋਂ ਬਾਅਦ ਕੋਰੂਨਾ ਦੀ ਆੜ ਹੇਠ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਵੰਡ ਕੇ ਮਜ਼ਦੂਰਾਂ ਨੂੰ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਦੇ ਸੱਦੇ ਉੱਪਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ 13 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਵਿਖੇ ਕੀਤੇ ਜਾ ਰਹੇ ਘਿਰਾਓ ਸਬੰਧੀ ਪਿੰਡ ਪੱਧਰ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਲਾਮਬੰਦੀ ਕਰਨ ਲਈ ਤਿਆਰੀਆਂ ਪੂਰੇ ਜ਼ੋਸ਼ੋ ਖਰੋਸ ਨਾਲ ਆਰੰਭ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਤੀ ਮਹਿਲ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਪੂਰੇ ਪੰਜਾਬ ਚੋਂ ਮਜ਼ਦੂਰ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਮਜ਼ਦੂਰ ਆਗੂ ਸਾਧੂ ਸਿੰਘ ਛੀਨੀਵਾਲ, ਜਰਨੈਲ ਸਿੰਘ, ਪਰਮਜੀਤ ਸਿੰਘ, ਛੀਨੀਵਾਲ ਜਸਬੀਰ ਕੌਰ ਗੁੰਮਟੀ, ਸੋਕਤ ਅਲੀ ਸਹੌਰ, ਮਨਜੀਤ ਕੌਰ, ਦਰਸ਼ਨ ਸਿੰਘ ਬਾਹਮਣੀਆਂ, ਕਾਹਨ ਸਿੰਘ ਪੰਡੋਰੀ ਆਦਿ ਤੋ ਇਲਾਵਾ ਹੋਰ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।