You are here

ਲੁਧਿਆਣਾ

ਬੀਜੇਪੀ ਦੇ ਆਗੂਆਂ ਨੇ ਲਗਾਏ ਐਸ ਐਮ ਓ ਤੇ ਦੋਸ਼ - ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ  

 ਕਾਰਵਾਈ ਨਾ ਕਰਨੇ ਪਰ ਮੈਂ ਕਰੂੰਗਾ ਖੁਦਕੁਸ਼ੀ ਮੰਡਲ ਪ੍ਰਧਾਨ ਹਨੀ ਗੋਇਲ

 ਜਗਰਾਉਂ( ਅਮਿਤ ਖੰਨਾ )ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਵਿੱਚ ਤਹਿਸੀਲਦਾਰ ਨੂੰ ਮਿਲਿਆ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 2 ਦਿਨ ਪਹਿਲਾਂ, ਐਸਐਮਓ ਦੁਆਰਾ ਟੀਕਾਕਰਨ ਕੈਂਪ ਨੂੰ ਰੱਦ ਕਰਨ ਦੇ ਮੁੱਦੇ ਨੇ ਉਸ ਸਮੇਂ ਜ਼ੋਰ ਫੜ ਲਿਆ ਜਦੋਂ ਭਾਜਪਾ ਨੇ ਪ੍ਰਸ਼ਾਸਨ ਦੇ ਸਾਹਮਣੇ ਐਸਐਮਓ ਦਾ ਦੋਹਰਾ ਚਿਹਰਾ ਨੰਗਾ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਖੁੱਲਰ ਅਤੇ ਮੰਡਲ ਪ੍ਰਧਾਨ ਹਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕੈਂਪ ਭਾਜਪਾ ਦੇ ਬੈਨਰ ਹੇਠ ਨਹੀਂ ਬਲਕਿ ਤੇਰਾਪੰਥ ਜੈਨ ਸਮਾਜ ਦੇ ਬੈਨਰ ਹੇਠ ਆਯੋਜਿਤ ਕਰਨਾ ਸੀ ਅਤੇ ਇਸ ਨੂੰ ਅੱਗੇ ਵਧਾ ਕੇ ਤੇਰਾਪੰਥ ਜੈਨ ਸਥਾਨਕ ਦੇ ਨਾਮ ਤੇ ਵੀ ਲਗਾਇਆ ਸੀ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਜੀਵਨ ਗੁਪਤਾ ਜੀ ਨੇ ਕਿਹਾ ਕਿ ਭਾਜਪਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਇਸੇ ਲਈ ਇਹ ਕੈਂਪ ਜੈਨ ਸਮਾਜ ਦੇ ਲੋਕਾਂ ਦੀ ਬੇਨਤੀ 'ਤੇ ਲਗਾਇਆ ਜਾਣਾ ਸੀ, ਪਰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਹ ਕੈਂਪ ਕਿਸੇ ਸਿਆਸੀ ਲਾਭ ਲਈ ਨਹੀਂ ਹੈ, ਪਰ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਕਰਵਾਉਣਾ ਚਾਹੀਦਾ ਹੈ, ਇਸ ਲਈ ਇਸਦੀ ਭੂਮਿਕਾ ਨੂੰ ਸਮਝਦੇ ਹੋਏ, ਇਹ ਹਮੇਸ਼ਾਂ ਸਮਾਜ ਦੇ ਲਈ ਖੜੀ ਹੈ। ਪਰ ਡਾ: ਪ੍ਰਦੀਪ ਮਹਿੰਦਰਾ ਨੇ ਆਪਣੇ ਰਿਸ਼ਤੇਦਾਰ ਜੋ ਕਿ ਕਾਂਗਰਸ ਸਰਕਾਰ ਵਿਚ ਮੰਤਰੀ ਹਨ, ਦਾ ਮਾਣ ਦਿਖਾਉਂਦੇ ਹੋਏ ਮੌਕੇ 'ਤੇ ਹੀ ਕੈਂਪ ਰੱਦ ਕਰ ਦਿੱਤਾ। ਐਸਡੀਐਮ ਦੀ ਗੈਰਹਾਜ਼ਰੀ ਵਿੱਚ ਤਹਿਸੀਲਦਾਰ ਕੌਸ਼ਿਕ ਨੇ ਐਸਐਮਓ ਖ਼ਿਲਾਫ਼ ਲਿਖਤੀ ਸ਼ਿਕਾਇਤ ਮੰਗੀ ਹੈ ਅਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਜਗਰਾਉਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਚਤ ਗਰਗ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਸੂਬਾ ਕਾਰਜਕਾਰਨੀ ਮੈਂਬਰ ਡਾ: ਰਜਿੰਦਰ ਸ਼ਰਮਾ, ਲੁਧਿਆਣਾ ਭਾਜਪਾ ਦੇ ਜਨਰਲ ਸਕੱਤਰ ਕਾਂਤੇਂਦੂ ਸ਼ਰਮਾ, ਅੰਕੁਸ਼ ਗੋਇਲ, ਦਰਸ਼ਨ ਕੁਮਾਰ ਸ਼ੰਮੀ, ਰਮੇਸ਼ ਬੰਜਾਨੀਆ, ਹਰੀ ਓਮ, ਗਗਨ ਸ਼ਰਮਾ, ਰਾਜੇਸ਼ ਅਗਰਵਾਲ ਆਦਿ ਹਾਜ਼ਰ ਸਨ।

ਭਾਰਤੀ ਸਟੇਟ ਬੈਂਕ ਵੱਲੋਂ ਅਧਿਆਪਕ ਦਿਵਸ ਮੌਕੇ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ  ਪਿ੍ੰਸੀਪਲ ਕੈਪਟਨ ਨਰੇਸ਼ ਵਰਮਾ ਦਾ ਸਨਮਾਨ

ਜਗਰਾਓਂ 6 ਸਤੰਬਰ (ਅਮਿਤ ਖੰਨਾ) ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੀ ਜਗਰਾਓਂ ਸ਼ਾਖਾ ਵੱਲੋਂ ਅਧਿਆਪਕ ਦਿਵਸ ਮੌਕੇ ਦੋ ਸਕੂਲਾਂ ਮੁਖੀਆਂ ਦਾ ਸਨਮਾਨ ਕੀਤਾ।ਬੈਂਕ ਦੇ ਚੀਫ਼ ਮੈਨੇਜਰ ਕੇ ਐੱਸ ਆਨੰਦ ਤੇ ਮੈਨੇਜਰ ਨਰਿੰਦਰ ਕੋਚਰ ਨੇ ਖ਼ਾਲਸਾ ਸਕੂਲ ਦੇ ਪਿ੍ੰਸੀਪਲ  ਚਰਨਜੀਤ ਸਿੰਘ ਭੰਡਾਰੀ ਅਤੇ ਆਰ ਕੇ ਸਕੂਲ ਦੇ ਪਿ੍ੰਸੀਪਲ  ਕੈਪਟਨ ਨਰੇਸ਼ ਵਰਮਾ ਦਾ ਸਨਮਾਨ ਕਰਦਿਆਂ ਕਿਹਾ ਕਿ ਅਧਿਆਪਕ ਇੱਕ ਧੁਰਾ ਹੈ ਜਿਸ ਦੇ ਆਲੇ ਦੁਆਲੇ ਵਿਦਿਆਰਥੀ ਵਰਗ ਘੁੰਮਦਾ ਹੈ। ਉਨ•ਾਂ ਕਿਹਾ ਅਧਿਆਪਕ ਕੋਲ ਹੀ ਇਹ ਹੁਨਰ ਹੈ ਕਿ ਵਿੱਦਿਆ ਰੂਪੀ ਧਨ ਦੇ ਕੇ ਬੱਚੇ ਨੂੰ ਜ਼ਮੀਨ ਤੋਂ ਅਸਮਾਨ ਤੱਕ ਪਹੁੰਚਾਉਂਦਾ ਹੈ। ਉਨ•ਾਂ ਕਿਹਾ ਸਾਡਾ ਫ਼ਰਜ਼ ਬਣਦਾ ਹੈ ਕਿ ਅਧਿਆਪਕਾਂ ਦਾ ਤਹਿ ਦਿਲੋਂ ਆਦਰ ਕੀਤਾ ਜਾਵੇ। ਉਨਾਂ• ਕਿਹਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਉੁਨ•ਾਂ ਬੱਚਿਆਂ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਲ ਬਣਾਉਂਦੇ ਹਨ।

 

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅਧਿਆਪਕ ਦਿਵਸ ਮੌਕੇ 8 ਪ੍ਰਿੰਸੀਪਲਾਂ ਦਾ ਕੀਤਾ ਸਨਮਾਨ 

ਜਗਰਾਓਂ 6 ਸਤੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਜਗਰਾਓਂ ਦੇ 8 ਸਕੂਲਾਂ ਦੇ ਪ੍ਰਿੰਸੀਪਲਾਂ ਦਾ ਅਧਿਆਪਕ ਦਿਵਸ ਮੌਕੇ ਸਨਮਾਨ ਕੀਤਾ। ਇਸ ਸਨਮਾਨ ਸਮਾਰੋਹ ਸਥਾਨਕ ਲੰਮਿਆਂ ਵਾਲੇ ਬਾਗ਼ ਵਿਖੇ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ ਹੈੱਡਕੁਆਟਰ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਅਤੇ ਵਿਸ਼ੇਸ਼ ਮਹਿਮਾਨ ਰਾਜਿੰਦਰ ਜੈਨ ਤੇ ਆੜ•ਤੀਆ ਐਸੋਸੀਏਸ਼ਨ ਦੇ ਜ਼ਿਲ•ਾ ਪ੍ਰਧਾਨ ਰਾਜ ਭੱਲਾ ਸਨ ਸਮਾਗਮ ਵਿਚ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਤੇ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ ਹੈੱਡਕੁਆਟਰ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਨੇ ਕਿਹਾ ਕਿ ਅਧਿਆਪਕ ਇੱਕ ਧੁਰਾ ਹੈ ਜਿਸ ਦੇ ਆਲ਼ੇ ਦੁਆਲੇ ਵਿਦਿਆਰਥੀ ਵਰਗ ਘੁੰਮਦਾ ਹੈ। ਉਨ•ਾਂ ਕਿਹਾ ਕਿ ਅਧਿਆਪਕ ਕੋਲ ਹੀ ਇਹ ਹੁਨਰ ਹੈ ਕਿ ਵਿੱਦਿਆ ਰੂਪੀ ਧਨ ਦੇ ਕੇ ਬੱਚੇ ਨੂੰ ਜ਼ਮੀਨ ਤੋਂ ਅਸਮਾਨ ਤੱਕ ਪਹੁੰਚਾਉਂਦਾ ਹੈ। ਉਨ•ਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਧਿਆਪਕਾਂ ਦਾ ਤਹਿ ਦਿਲੋਂ ਆਦਰ ਕੀਤਾ ਜਾਵੇ। ਉਨ•ਾਂ ਕਿਹਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਉਹਨਾਂ ਬੱਚਿਆਂ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਿਲ ਬਣਾਉਂਦੇ ਹਨ। ਉਨ•ਾਂ ਕਿਹਾ ਕਿ ਸਾਨੂੰ ਆਪਣੇ ਅਧਿਆਪਕਾ ਦਾ ਹਮੇਸ਼ਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਖ਼ਾਲਸਾ ਸਕੂਲ ਲੜਕੇ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਡੀ ਏ ਵੀ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ, ਸਨਮਤੀ ਸਕੂਲ ਪ੍ਰਿੰਸੀਪਲ ਸ਼ਸ਼ੀ ਜੈਨ, ਸ਼ਿਵਾਲਿਕ ਸਕੂਲ ਪ੍ਰਿੰਸੀਪਲ ਨੀਲਮ ਸ਼ਰਮਾ, ਸਰਕਾਰੀ ਕੰਨਿਆ ਸਕੂਲ ਪ੍ਰਿੰਸੀਪਲ ਗੁਰਸ਼ਰਨ ਕੌਰ ਲਾਂਬਾ, ਆਰ ਕੇ ਸਕੂਲ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਬੀ ਬੀ ਐੱਸ ਬੀ ਕਾਨਵੈਂਟ ਸਕੂਲ ਪ੍ਰਿੰਸੀਪਲ ਅਨੀਤਾ ਕਾਲੜਾ ਅਤੇ ਤਾਰਾ ਦੇਵੀ ਜਿੰਦਲ ਸਕੂਲ ਪ੍ਰਿੰਸੀਪਲ ਨਿਧੀ ਗੁਪਤਾ ਦਾ ਲੋਕ ਸੇਵਾ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੰਜੀਵ ਚੋਪੜਾ, ਮਨੋਹਰ ਸਿੰਘ ਟੱਕਰ, ਡਾ: ਭਾਰਤ ਭੂਸ਼ਨ ਬਾਂਸਲ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਰਾਜਨ ਸਿੰਗਲਾ, ਆਰ ਕੇ ਗੋਇਲ, ਪ੍ਰਸ਼ੋਤਮ ਅਗਰਵਾਲ, ਗੁਰਦਰਸ਼ਨ ਮਿੱਤਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਮਦਨ ਲਾਲ ਅਰੋੜਾ, ਡੀ ਕੇ ਸ਼ਰਮਾ, ਐਡਵੋਕੇਟ ਅਮਰਜੀਤ ਸਿੰਘ ਲਾਂਬਾ ਆਦਿ ਹਾਜ਼ਰ ਸਨ।

ਖ਼ਾਲਸਾ ਪਰਿਵਾਰ ਵੱਲੋਂ ਅਧਿਆਪਕ ਤੇ ਵਿੱਦਿਅਕ ਸ਼ਖ਼ਸੀਅਤਾਂ ਸਨਮਾਨਤ 

ਗਿਆਨਵਾਨ ਅਧਿਆਪਕ ਹੀ ਗਿਆਨ ਵੰਡ ਸਕਦੈ: ਪ੍ਰੋ ਜੱਸਲ / ਹੇਰਾਂ 
 ਜਗਰਾਓਂ 6 ਸਤੰਬਰ (ਅਮਿਤ ਖੰਨਾ): ਜਦੋਂ ਤੋਂ ਜਗਰਾਉਂ ਵਿੱਚ ਖ਼ਾਲਸਾ ਪਰਿਵਾਰ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਸਿੱਖੀ ਦੇ ਪ੍ਰਚਾਰ ਪਸਾਰ ਵਿੱਚ ਜੁਟਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਹਰ ਸਾਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਨੂੰ ਸਮਰਪਤ ਅੰਮ੍ਰਿਤਧਾਰੀ ਅਧਿਆਪਕਾਂ ਨੂੰ ਸਨਮਾਨਤ ਕਰਨ ਦੀ ਪਿਰਤ ਨੂੰ ਹਰ ਸਾਲ ਨਿਭਾਇਆ ਜਾ ਰਿਹਾ ਹੈ। ਇਸੇ ਲਡ਼ੀ ਨੂੰ ਜਾਰੀ ਰੱਖਦਿਆਂ ਅੱਜ ਅਧਿਆਪਕ ਦਿਵਸ ਨੂੰ ਸਮਰਪਤ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ 5 ਅੰਮ੍ਰਿਤਧਾਰੀ ਅਧਿਆਪਕਾ ਜਿਨ੍ਹਾਂ ਨੇ ਵਿੱਦਿਅਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਵਿਦਿਆਰਥੀਆਂ ਨੂੰ ਧਾਰਮਿਕਤਾ ਦਾ ਵੀ ਪਾਠ ਪੜ੍ਹਾਇਆ ਹੈ ਨੂੰ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਇਕ ਵਿੱਦਿਅਕ ਖੇਤਰ ਦੀ ਅਹਿਮ ਸ਼ਖ਼ਸੀਅਤ ਸ੍ਰੀ ਲਖਵੀਰ ਸਿੰਘ ਸਮਰਾ ਡੀ.ਈ.ਓ ( ਲੁਧਿਆਣਾ) ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ 'ਦੇਹ ਸਿਵਾ ਬਰੁ ਮੋਹਿ ਇਹੈ' ਸ਼ਬਦ ਨਾਲ ਹੋਈ। ਉਪਰੰਤ ਇਕ ਬੱਚੀ ਸੱਚਪ੍ਰੀਤ ਕੌਰ ਨੇ ਕਵਿਤਾ ਪੜ੍ਹੀ। ਇਸ ਮੌਕੇ ਖਾਲਸਾ ਪਰਿਵਾਰ ਦੇ ਸਰਪ੍ਰਸਤ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਗੁਰੂ ਦਾ ਮਤਲਬ ਗੁਰ ਦੇਣਾ, ਗਿਆਨ ਦੇਣਾ, ਅਗਵਾਈ ਦੇਣਾ ਹੁੰਦਾ ਹੈ ਤੇ ਗਿਆਨ ਉਹ ਹੀ ਵੰਡ ਸਕਦਾ ਹੈ ਜਿਸ ਕੋਲ ਗਿਆਨ ਹੋਵੇਗਾ। ਮਨੁੱਖ ਹਮੇਸ਼ਾਂ ਭਰੇ ਭਾਂਡੇ ਕੋਲ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਾਸ ਬੁੱਧੀਜੀਵੀਆਂ ਦੀ ਕਮੀ ਹੋਣ ਕਰਕੇ ਹੀ ਕੌਮ ਵਿੱਚ ਗਿਰਾਵਟ ਆ ਰਹੀ ਹੈ, ਉਨ੍ਹਾਂ ਯਹੂਦੀਆਂ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਇਕ ਸਮਾਂ ਸੀ ਕਿ ਹਿਟਲਰ ਨੇ ਇੱਕੋ ਸਮੇਂ ਦੋ ਲੱਖ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਪਰ ਪੜ੍ਹਾਈ ਦੇ ਬਲ-ਬੂਤੇ ਤੇ ਯਹੂਦੀ ਫਿਰ ਸੰਸਾਰ ਦੇ ਨਕਸ਼ੇ ਤੇ ਚਮਕ ਰਹੇ ਹਨ। ਕਿਉਂਕਿ ਉਨ੍ਹਾਂ ਪਾਸ ਪੜ੍ਹੇ ਲਿਖੇ ਬੁੱਧੀਜੀਵੀ ਹਨ। ਪ੍ਰੋ ਕਰਮ ਸਿੰਘ ਸੰਧੂ ਨੇ ਆਖਿਆ ਕਿ ਅਧਿਆਪਕ ਉਹ ਬਲਦਾ ਦੀਵਾ ਹੈ ਜੋ ਆਪ ਬਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਪ੍ਰੋ ਮਹਿੰਦਰ ਸਿੰਘ ਜੱਸਲ ਨੇ ਸੰਬੋਧਨ ਹੁੰਦਿਆਂ ਆਖਿਆ ਕਿ ਅਧਿਆਪਕ ਦਾ ਰੁਤਬਾ ਗੁਰੂ ਦੇ ਬਰਾਬਰ ਹੈ ਕਿਉਂਕਿ ਪੁਰਾਤਨ ਰਵਾਇਤ ਹੈ ਕਿ ਅਧਿਆਪਕ ਨੂੰ ਵਿਦਿਆਰਥੀ ਗੁਰੂ ਮੰਨ ਕੇ ਮੱਥਾ ਟੇਕਦਾ ਹੈ। ਪ੍ਰਿੰਸੀਪਲ ਸੁਖਜੀਤ ਸਿੰਘ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਇਸ ਮੌਕੇ ਪੰਜ ਅੰਮ੍ਰਿਤਧਾਰੀ ਅਧਿਆਪਕਾ ਸੰਦੀਪ ਸਿੰਘ ਸਰਕਾਰੀ ਹਾਈ ਸਕੂਲ ਢੋਲਣ, ਓਪੇਂਦਰ ਸਿੰਘ ਹੇਰਾਂ, ਗਗਨਦੀਪ ਕੌਰ ਗੁਰੂ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਗੁਰਪਰੀਤ ਕੌਰ ਹੈੱਡ ਟੀਚਰ ਗੌਰਮਿੰਟ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਸਿੰਘ ਵਿੱਦਿਅਕ ਸਹਾਇਕ ਸੇਵਾਵਾਂ ਪਿੰਡ ਹੇਰਾਂ ਅਤੇ ਵਿੱਦਿਅਕ ਖੇਤਰ ਵਿੱਚ ਅਹਿਮ ਸਥਾਨ ਹਾਸਲ ਕਰਨ ਵਾਲੇ ਜਿਲਾਂ ਲੁਧਿਆਣੇ ਦੇ ਡੀ ਈ ਓ ਲਖਵੀਰ ਸਿੰਘ ਸਮਰਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਖ਼ਾਲਸਾ ਪਰਿਵਾਰ ਦੇ ਕੋ ਆਰਡੀਨੇਟਰ ਪ੍ਰਤਾਪ ਸਿੰਘ ਨੇ ਨਿਭਾਈ ਅਤੇ ਧੰਨਵਾਦ ਗੁਰਪ੍ਰੀਤ ਸਿੰਘ ਭੱਜਨਗਡ਼੍ਹ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਾਲਸਾ ਪਰਿਵਾਰ ਹਰ ਸਾਲ ਖ਼ਾਲਸੇ ਦਾ ਜਨਮ ਦਿਹਾੜਾ ਵਿਸਾਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਅਧਿਆਪਕ ਦਿਵਸ ਨੂੰ ਸਮਰਪਤ ਸਮਾਗਮ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਕਿ ਸਿੱਖੀ ਦੀ ਨਵੀਂ ਪਨੀਰੀ ਆਪਣੇ ਵਿਰਸੇ ਤੋਂ ਵਾਕਫ ਹੋ ਸਕੇ। ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਭਾਗ ਸਿੰਘ ਮੱਲ੍ਹਾ, ਸਾਬਕਾ ਡੀ ਈ ਓ ਕੁਲਵੰਤ ਸਿੰਘ, ਪ੍ਰੋ ਕਰਮ ਸਿੰਘ ਸੰਧੂ, ਪ੍ਰਿੰਸੀਪਲ ਸੁਖਜੀਤ ਸਿੰਘ, ਮਾਸਟਰ ਸਤਨਾਮ ਸਿੰਘ ਅਤੇ ਖ਼ਾਲਸਾ ਪਰਿਵਾਰ ਦੇ ਮੈਂਬਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਪ੍ਰੋ ਮਹਿੰਦਰ ਸਿੰਘ ਜੱਸਲ, ਬਲਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਚੀਨੂੰ, ਅਮਰੀਕ ਸਿੰਘ ਜਨਤਾ ਮੋਟਰ, ਤਰਲੋਕ ਸਿੰਘ ਸਡਾਨਾ, ਪ੍ਰਿਥਵੀ ਪਾਲ ਸਿੰਘ ਚੱਢਾ, ਰਿੱਕੀ ਚਾਵਲਾ ਤੇ ਇਕਬਾਲ ਸਿੰਘ ਨਾਗੀ ਆਦਿ ਹਾਜ਼ਰ ਸਨ।

ਗੁਰਬਾਣੀ ਅਤੇ ਗੁਰਮਤਿ ਦਾ ਪ੍ਰਚਾਰ ਸਮੇਂ ਦੀ ਲੋੜ ਹੈ :ਪਾਰਸ ਜਗਰਾਉਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ  ) ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀੰਟਗ ਪਿੰਡ ਗੋਰਸੀਆਂ ਕਾਦਰ ਬਖਸ ਵਿਖੇ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰੂ ਘਰ ਦੇ ਬੁੱਧੀ ਜੀਵ ਵਜੀਰਾਂ ਨੇ ਭਾਗ ਲਿਆ। ਭਾਈ ਪਾਰਸ ਨੇ ਕੌਮ ਦੇ ਪ੍ਰਚਾਰਕ ਦੀ ਸਿਫਤ ਕਰਦੇ ਹੋਏ ਕਿਹਾ ਕਿ ਬੇਸੱਕ ਆਰਥਕ ਪੱਖੋ ਕਈ ਤਰਾ ਦੀਆ ਔਕੜਾ ਦਾ ਸਾਮਣਾ ਕਰਨਾ ਪੇਦਾਂ ਹੈ ਫਿਰ ਵੀ ਗੁਰੂ ਘਰ ਦੇ ਵਜੀਰ ਰਾਗੀ ਢਾਡੀ ਪ੍ਰਚਾਰਕਾ ਦੀ ਕੌਮ ਨੂੰ ਵੱਡੀ ਦੇਣ ਹੈ। ਗੁਰਬਾਣੀ ਅਤੇ ਗੁਰਮਤਿ ਦੇ ਪ੍ਰਚਾਰ ਦੀ ਅੱਜ ਦੇ ਸਮੇ ਵਿੱਚ ਸਖਤ ਲੋੜ ਹੈ ਤਾ ਕੁਰਾਹੇ ਪਈ ਜੁਬਾਨੀ ਨੂੰ ਸਹੀ ਸੇਧ ਮਿਲ ਸਕੇ। ਉਹਨਾ ਕਿਹਾ ਜਲਦ ਹੀ ਜੱਥੇਬੰਦੀ ਵੱਲੋ ਗੁਰਮਤਿ ਪ੍ਰਚਾਰ ਦੀ  ਲਹਿਰ ਅਰੰਭ ਕੀਤੀ ਜਾਵੇਗੀ।ਇਸ ਮੋਕੇ ਭਾਈ ਬਲਜਿੰਦਰ ਸਿੰਘ ਬੱਲ ਭਾਈ ਭੋਲਾ ਸਿੰਘ ਭਾਈ ਪ੍ਰੀਤਮ ਸਿੰਘ ਗ੍ਰੰਥੀ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਜਗਮੋਹਨ ਸਿੰਘ ਮਨਸੀਹਾਂ ਭਾਈ ਰਣਜੀਤ ਸਿੰਘ ਕੰਨੀਆ ਭਾਈ ਜਗਰੂਪ ਸਿੰਘ ਮਨਸੀਹਾਂ ਭਾਈ ਦਲਜੀਤ ਸਿੰਘ ਮਿਸਾਲ ਭਾਈ ਕੁਲਦੀਪ ਸਿੰਘ ਅੱਬੂਪੁਰਾ ਭਾਈ ਰਣਜੀਤ ਸਿੰਘ ਤਲਵਾੜਾ ਭਾਈ ਬਲਵੀਰ ਸਿੰਘ ਤਲਵਾੜਾ ਭਾਈ ਜਸਪ੍ਰੀਤ ਸਫੀਪੁਰਾ ਭਾਈ ਜਗਰਾਜ ਸਿੰਘ ਭਾਈ ਤਰਸੇਮ ਸਿੰਘ ਸਿਧਵਾਂ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਬੀ.ਡੀ.ਪੀ.ਓ ਲਖਵਿੰਦਰ ਕੌਰ ਜਗਰਾਉਂ ਦਾ ਸਰਪੰਚਾਂ ਨੇ ਕੀਤਾ ਸਨਮਾਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਪੰਚਾਇਤ ਦਫਤਰ ਵਿਖੇ ਨਵੇਂ ਬੀ.ਡੀ. ਪੀ.ਓ ਲਖਵਿੰਦਰ ਕੌਰ ਨੇ ਅਹੁਦਾ ਸੰਭਾਲ ਲਿਆ ਹੈ।ਇਸ ਸਮੇਂ ਪਿੰਡ ਦੇ ਸਰਪੰਚਾਂ ਨੇ  ਉਨ੍ਹਾਂ ਨੂੰ ਜੀ ਆਇਆ ਆਖਿਆ  ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। ਇਸ ਸਮੇਂ ਪੰਚਾਇਤ ਅਫ਼ਸਰ ਲਖਵਿੰਦਰ ਕੌਰ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਡੇ ਪੱਧਰ ਤੇ ਫੰਡ ਮੁਹੱਈਆ ਕਰਵਾਏ ਜਾਣਗੇ ਤੇ ਇਨ੍ਹਾਂ ਫੰਡਾਂ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਸਹੀ ਤੇ ਸਾਰਥਕ ਢੰਗ ਨਾਲ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਬ ਰਣ ਸਿੰਘ,ਸਰਪੰਚ ਗੁਰਮੇਲ ਸਿੰਘ ਭੰਮੀਪੁਰਾ,ਸਰਪੰਚ ਗੁਰਪ੍ਰੀਤ ਸਿੰਘ ਭੀਤਾ ਗਾਲਿਬ ਖੁਰਦ,ਸਰਪੰਚ ਸੁਖਜੀਤ ਸਿੰਘ ਅਖਾੜਾ ,ਅਮਰਜੀਤ ਸਿੰਘ ਗ਼ਾਲਿਬ  ਖੁਰਦ ਆਦਿ ਹਾਜ਼ਰ ਸਨ।

ਜਗਰਾਉਂ ਸਕੂਲਜ਼ ਐਸੋਸੀਏਸ਼ਨ ਵਲੋਂ ਅਧਿਆਪਕ ਦਿਵਸ 'ਤੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ 

ਜਗਰਾਓ, 5 ਸਤੰਬਰ -(ਅਮਿਤ ਖੰਨਾ)  ਜਗਰਾਉਂ ਸਕੂਲਜ਼ ਐਸੋਸੀਏਸ਼ਨ ਵਲੋਂ ਅਧਿਆਪਕ ਦਿਵਸ 'ਤੇ ਐਸੋਸੀਏਸ਼ਨ ਨਾਲ ਸਬੰਧਿਤ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਨਿਭਾਈਆਂ ਵਧੀਆ ਸੇਵਾਵਾਂ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰਸੀਪਲ ਸ਼ਸ਼ੀ ਜੈਨ ਨੇ ਕਿਹਾ ਕਿ ਅਧਿਆਪਕਾਂ ਵਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਪੂਰੀ ਮਿਹਨਤੀ ਕੀਤੀ ਗਈ | ਐਸੋਸੀਏਸ਼ਨ ਦੇ ਸਕੱਤਰ ਸ੍ਰੀ ਵਿਸ਼ਾਲ ਜੈਨ, ਪਿ੍ੰ: ਬਲਦੇਵ ਬਾਵਾ, ਪਿ੍ੰ: ਰਾਜਪਾਲ ਕੌਰ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਰਾਹ ਦਿਸੇਰਾ ਬਣ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ | ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ |

ਡਾ. ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਮਨਾਇਆ

ਜਗਰਾਓ, 5 ਸਤੰਬਰ -(ਅਮਿਤ ਖੰਨਾ) ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਅਧਿਆਪਕਾ ਨੇ  ਡਾ. ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਪਿ੍ੰਸੀਪਲ ਨੀਲੂ ਨਰੂਲਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਉਂਦੇ ਹੋਏ ਅਧਿਆਪਕਾਂ ਨੇ ਗੀਤ ਤੇ ਚੁਟਕਲੇ ਸੁਣਾ ਕੇ ਮਨੋਰੰਜਨ ਕਰਦਿਆਂ ਖ਼ੂਬ ਆਨੰਦ ਮਾਣਿਆ। ਸਕੂਲ ਦੇ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਪ੍ਰਬੰਧਕ ਰਵਿੰਦਰ ਗੁਪਤਾ ਤੇ ਪਿੰ੍ਸੀਪਲ ਨੀਲੂ ਨਰੂਲਾ ਨੇ ਸਮੂਹ ਸਟਾਫ਼ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ।

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ  

 ਜਗਰਾਉਂ (ਅਮਿਤ ਖੰਨਾ ) ਸਵਰਗਵਾਸੀ ਸੁਸ਼ੀਲ ਜੈਨ ਪੁੱਤਰ ਸਵਰਗਵਾਸੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲੰਮਿਆਂ ਵਾਲੇ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ ਹੈੱਡਕੁਆਟਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ ਕੈਂਪ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਰਾਜਿੰਦਰ ਜੈਨ ਦੇ ਪਰਿਵਾਰ ਦੇ ਭਰਪੂਰ ਯੋਗਦਾਨ ਸਦਕਾ ਲਗਾਏ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਮੁਫਤ ਅਪਰੇਸ਼ਨ ਹੋਣ ਨਾਲ ਜੋ ਲਾਭ ਮਿਲੇਗਾ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਜਿੰਦਰ ਜੈਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਮਕਸਦ ਮਾਨਵਤਾ ਦੀ ਸੇਵਾ ਹੈ ਅਤੇ ਮਾਨਵਤਾ ਦੀ ਸੇਵਾ ਲਈ ਉਹ ਅਖੀਰਲੇ ਦਮ ਤੱਕ ਹਰ ਸੰਭਵ ਯਤਨ ਕਰਦੇ ਰਹਿਣਗੇ। ਕੈਂਪ ਵਿਚ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਡਾ: ਰੁਪਿੰਦਰ ਕੌਰ, ਡਾ: ਤੇਜਿੰਦਰ, ਅੰਮਿ੍ਰਤਪਾਲ ਸਿੰਘ, ਗੁਰਮੀਤ ਸਿੰਘ, ਰਘਬੀਰ ਸਿੰਘ, ਸਾਕਸ਼ੀ ਮਲਹੋਤਰਾ, ਸੰਦੀਪ ਕੌਰ, ਰਿਪਨਦੀਪ ਕੌਰ ਤੇ ਸੁਮਨ ਯਾਦਵ ਦੀ ਟੀਮ ਨੇ 179 ਵਿਅਕਤੀਆਂ ਦੀ ਅੱਖਾਂ ਦਾ ਚੈੱਕਅਪ ਕਰਦਿਆਂ 59 ਚਿੱਟੇ ਮੋਤੀਏ ਦੇ ਮਰੀਜ਼ਾਂ ਦੀਆਂ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਵਿਚ ਮਰੀਜ਼ਾਂ ਦਾ ਸ਼ੂਗਰ ਤੇ ਕੋਰੋਨਾ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਸੰਜੀਵ ਚੋਪੜਾ, ਮਨੋਹਰ ਸਿੰਘ ਟੱਕਰ, ਡਾ: ਭਾਰਤ ਭੂਸ਼ਨ ਬਾਂਸਲ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਰਾਜਨ ਸਿੰਗਲਾ, ਆਰ ਕੇ ਗੋਇਲ, ਮਨੀਸ਼ ਜੈਨ, ਹਰਸ਼ਿਤ ਜੈਨ, ਪ੍ਰਸ਼ੋਤਮ ਅਗਰਵਾਲ, ਗੁਰਦਰਸ਼ਨ ਮਿੱਤਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਕਮਲ ਗੁਪਤਾ ਰਾਜੂ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।

ਸਵਾਮੀ ਰੂਪ ਚੰਦ ਜੈਨ ਸਕੂਲ ਦੀ ਪਿ੍ੰਸੀਪਲ ਰਾਜਪਾਲ ਕੌਰ ਨੂੰ ਵਿਸ਼ੇਸ਼ ਪੁਰਸਕਾਰ ਨਾਲ ਕੀਤਾ ਸਨਮਾਨਿਤ 

ਜਗਰਾਓ, 5 ਸਤੰਬਰ -(ਅਮਿਤ ਖੰਨਾ)  ਸਵਾਮੀ ਰੂਪ ਚੰਦ ਜੈਨ ਸਕੂਲ ਨੇ ਐਜੂਐਕਸਲੈਸ ਦੁਆਰਾ ਕਰਵਾਏ ਗਏ ਸਕੂਲ ਵਿਸ਼ੇਸ਼ ਐਵਾਰਡ-2021 ਸਮਾਰੋਹ 'ਚ ਭਾਗ ਲਿਆ | ਇਸ ਐਵਾਰਡ ਸਮਾਰੋਹ 'ਚ ਬੀਤੇ ਚੁਣੌਤੀ ਭਰੇ ਸਾਲ ਦੀਆਂ ਮੁਸ਼ਕਿਲਾਂ ਵਿਚ ਵੀ ਸਕੂਲਾਂ ਦੁਆਰਾ ਵਿੱਦਿਆ ਤੇ ਵਿਕਾਸ ਦੀ ਉੱਤਮਤਾ ਦੇ ਮਿਆਰ ਨੂੰ  ਬਰਕਰਾਰ ਰੱਖ ਰਹੇ ਸਕੂਲਾਂ ਨੂੰ ਸਾਹਮਣੇ ਲਿਆਉਣਾ ਸੀ ਤੇ ਸਮੇਂ-ਸਮੇਂ 'ਤੇ ਸਕੂਲ ਦੇ ਹਰ ਖੇਤਰ ਵਿਚ ਦਿੱਤੇ ਵਧੀਆ ਪ੍ਰਦਰਸ਼ਨ ਨੂੰ ਦੇਖਿਆ ਗਿਆ  ਸਕੂਲ ਦੁਆਰਾ ਐਜੂਐਕਸਲੈਸ ਵਿਚ ਭੇਜੀ ਨਾਮਜ਼ਦਗੀ 'ਤੇ ਉਨ੍ਹਾਂ ਦੁਆਰਾ ਕੀਤਾ ਪ੍ਰੀਖਣ ਅਤੇ ਜਾਂਚ ਉੱਤਮ ਹੋਣ ਕਾਰਨ ਸਕੂਲ ਪਿ੍ੰਸੀਪਲ ਰਾਜਪਾਲ ਕੌਰ ਨੂੰ ਲਾਕਡਾਊਨ ਦੇ ਕਠਿਨ ਸਮੇਂ ਵਿਚ ਵੀ ਚੰਗੀ ਲੀਡਰਸ਼ਿੱਪ ਦਾ ਪ੍ਰਦਰਸ਼ਨ ਕਰਨ ਕਾਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਜਪਾਲ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਨਮਾਨ ਸਕੂਲ ਦੇ ਟੀਚਿੰਗ, ਨਾਲ ਟੀਚਿੰਗ ਅਤੇ ਹਰ ਕਰਮਚਾਰੀ ਦੀ ਸਮੂਹਿਕ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਸਦਕਾ ਲਾਕਡਾਊਨ ਦੀਆਂ ਚੁਣੌਤੀਆਂ ਦੇ ਬਾਵਜੂਦ ਸਕੂਲ ਦਾ ਸੇਵਾਵਾਂ ਨਿਰਵਿਘਨ ਚੱਲਦੀਆਂ ਰਹੀਆਂ |