You are here

ਲੁਧਿਆਣਾ

ਨਾਨ ਟੀਚਿੰਗ ਯੂਨੀਅਨ ਵੱਲੋਂ ਮੰਗਾਂ ਨਾ ਮੰਨਣ ਤੇ ਸਰਕਾਰ ਖਿਲਾਫ ਆਰ ਪਾਰ ਲੜਾਈ ਲੜਨ ਦਾ ਐਲਾਨ  

ਜਗਰਾਓਂ 14 ਸਤੰਬਰ (ਅਮਿਤ ਖੰਨਾ): ਪ੍ਰਾਈਵੇਟ ਕਾਲਜ ਨਾਨ ਟੀਚਿੰਗ ਯੂਨੀਅਨ ਪੰਜਾਬ ਦੀ ਕਾਰਜਕਾਰੀ ਮੀਟਿੰਗ ਪ੍ਰੇਮ ਚੰਦ ਮਾਰਕੰਡਾ  ਐਮ ਐਸ ਡੀ ਕਾਲਜ ਕੈਂਪਸ ਜਲੰਧਰ ਵਿਖੇ ਪ੍ਰਧਾਨ ਮਨਦੀਪ ਸਿੰਘ ਬੇਦੀ ਖ਼ਾਲਸਾ ਕਾਲਜ ਅੰਮ੍ਰਿਤਸਰ ਜਨਰਲ ਸਕੱਤਰ ਵਿਵੇਕ ਮਾਰਕੰਡਾ   ਬੀ ਐਲ ਐਮ ਕਾਲਜ ਨਵਾਂਸ਼ਹਿਰ ਉੱਪ ਪ੍ਰਧਾਨ ਡਾ ਅਨਿਲ ਸ਼ਰਮਾ  ਐਸ ਡੀ ਪੀ ਕਾਲਜ ਲੁਧਿਆਣਾ ਪ੍ਰੈੱਸ ਸਕੱਤਰ ਕਸ਼ਮੀਰ ਦੁਆਬਾ ਕਾਲਜ ਜਲੰਧਰ ਉਪ ਪ੍ਰਧਾਨ ਗੁਲਸ਼ਨ ਕੁਮਾਰ ਡੀ ਏ ਵੀ ਕਾਲਜ ਜਗਰਾਓਂ ਦੀ ਪ੍ਰਧਾਨਗੀ ਹੇਠ ਹੋਈ  ਆਗੂਆਂ ਨੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਵਿੱਦਿਆ ਦੇ ਮੰਦਰਾਂ ਪ੍ਰਤੀ ਰੁੱਖਾ ਰਵੱਈਆ ਅਪਨਾਉਣ ਤਨਖਾਹਾਂ ਦੀਆਂ ਗਰਾਟਾਂ ਦੇਰ ਨਾਲ ਜਾਰੀ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ  ਉਨ•ਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਮਿਲ ਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਤੇ ਉਨ•ਾਂ ਵੱਲੋਂ ਮੰਗਾਂ  ਜਲਦੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਕਾਲਜ ਦੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਮਾੜੀ ਸੋਚ ਕਾਰਨ ਰੋਸ ਹੈ ਅਤੇ ਉਹ ਹੁਣ  ਸਰਕਾਰ ਨਾਲ ਆਰ ਪਾਰ ਦੀ ਲੜਾਈ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ 22 ਕਾਲਜਾਂ ਦੇ ਆਗੂਆਂ ਨੇ ਹਿੱਸਾ ਲਿਆ  ਇਸ ਮੌਕੇ ਡੀ ਏ ਵੀ ਕਾਲਜ ਜਲੰਧਰ ਯੂਨੀਅਨ ਦੇ ਪ੍ਰਧਾਨ ਮਨੋਜ ਕੁਮਾਰ ਰਵਿੰਦਰ ਕਾਲੀਆ ਅਰੁਣ ਦੇਵ ਰਾਮਦੇਵ ਅਜੇਪਾਲ ਸਤਿੰਦਰ ਅਤੇ ਬਟਾਲਾ ਦੇ ਪ੍ਰਦੀਪ ਕੁਮਾਰ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਦੀ ਪੂਰੀ ਟੀਮ  ਵਿਕੇਸ਼ ਕੁਮਾਰ ਜਲਾਲਾਬਾਦ ਤੇ ਸੁਨੀਲ ਕੁਮਾਰ ਫਿਲੌਰ ਆਦਿ ਹਾਜ਼ਰ ਸਨ

ਲਾਇਨਜ਼ ਕਲੱਬ ਮੇਨ ਵੱਲੋਂ ਸਿੱਖਿਆ ਦੇ ਖੇਤਰ ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ  

ਜਗਰਾਓਂ 14 ਸਤੰਬਰ (ਅਮਿਤ ਖੰਨਾ): ਲਾਇਨਜ਼ ਕਲੱਬ ਮੇਨ ਵੱਲੋਂ ਸਿੱਖਿਆ ਦੇ ਖੇਤਰ ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ  ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਜੇ ਐਸ ਦਿਓਲ ਸੈਕਟਰੀ ਹਰਮਿੰਦਰ ਸਿੰਘ ਬੋਪਾਰਾਏ ਤੇ ਕੈਸ਼ੀਅਰ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ  ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਆਰ ਕੇ ਹਾਈ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਧਿਆਪਕ ਹਰਦੀਪ ਜੱਸੀ ਪ੍ਰਿੰਸੀਪਲ ਜੈਪਾਲ ਕੌਰ ਤੇ ਅਧਿਆਪਕ ਸੁਖਜੀਵਨ ਕੌਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ  ਉਨ•ਾਂ ਕਿਹਾ ਕਿ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਧਿਆਪਕ ਹਰਦੀਪ ਜੱਸੀ ਜਿਥੇ ਸਿੱਖਿਆ ਦੇ ਖੇਤਰ ਚ ਯੋਗਦਾਨ ਪਾ ਰਹੇ ਹਨ ਉੱਥੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਚ ਹਮੇਸ਼ਾਂ ਅੱਗੇ ਹੋ ਕੇ ਸੇਵਾ ਕਰਦੇ ਹਨ  ਇਸ ਮੌਕੇ ਲਾਇਨ ਇੰਦਰਪਾਲ ਸਿੰਘ ਢਿੱਲੋਂ , ਲਾਇਨ ਪ੍ਰਵੀਨ ਗਿੱਲ, ਤੇ ਲਾਇਨ ਮੋਹਿਤ ਵਰਮਾ ਆਦਿ ਹਾਜ਼ਰ ਸਨ

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਲੋੜਵੰਦ ਵਿਅਕਤੀ ਨੂੰ  ਰਿਕਸ਼ਾ ਭੇਟ ਕੀਤੀ  

ਜਗਰਾਓਂ 14 ਸਤੰਬਰ (ਅਮਿਤ ਖੰਨਾ): ਜਗਰਾਉਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਪ੍ਰਧਾਨ ਰਾਜਨ ਖੁਰਾਨਾ ਸੈਕਟਰੀ ਦਿਨੇਸ਼ ਕੁਮਾਰ ਕਾਕਾ ਜੀ ਨੇ ਲੋੜਵੰਦ ਵਿਅਕਤੀ ਨੂੰ ਰਿਕਸ਼ਾ ਭੇਟ ਕਰਦਿਆਂ ਕਿਹਾ ਕਿ ਅੱਜ ਕੱਲ• ਦੀ ਮਹਿੰਗਾਈ ਨੂੰ ਲੈ ਕੇ ਆਮ ਵਿਅਕਤੀ ਦਾ ਤਾਂ ਜਿਨ•ਾਂ ਮੁਸ਼ਕਿਲ ਹੀ ਹੋ ਗਿਆ ਹੈ  ਅਸੀਂ ਇਹ ਉਪਰਾਲਾ ਆਪਣੀ ਸੰਸਥਾ ਵੱਲੋਂ 13000 ਰੁਪਏ ਦੀ  ਰਿਕਸ਼ਾ ਇਸ ਲੋੜਵੰਦ ਵਿਅਕਤੀ ਨੂੰ ਦਿੱਤੀ ਤਾਂ ਕੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ  ਇਸ ਮੌਕੇ ਵਾਈਸ ਪ੍ਰਧਾਨ ਅਨੀਸ਼ ਗਾਂਧੀ ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ

ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਡਵੋਕੇਟ ਗੁਰਕੀਰਤ ਕੌਰ ਦੇ ਸੱਦੇ ਤੇ ਆਉਣ ਦੀ ਹਾਮੀ ਭਰੀ

ਜਗਰਾਓਂ 11 ਸਤੰਬਰ (ਅਮਿਤ ਖੰਨਾ): ਸ਼ੋ੍ਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 360ਵੇਂ ਪ੍ਰਕਾਸ਼ ਦਿਹਾੜੇ ਤੇ 12 ਸਤੰਬਰ ਨੂੰ ਜਗਰਾਓਂ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਰਹੂਮ ਕੇਂਦਰੀ ਗਿ• ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਦੇ ਸੱਦੇ ਤੇ ਆਉਣ ਦੀ ਹਾਮੀ ਭਰੀ। ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਸਮਾਗਮ ਭਾਰਤ ਏਕਤਾ ਅੰਦੋਲਨ ਅਤੇ ਆਲ ਇੰਡੀਆ ਰੰਗਰੇਟਾ ਦਲ ਪੰਜਾਬ ਵੱਲੋਂ 12 ਸਤੰਬਰ ਐਤਵਾਰ ਨੂੰ ਜਗਰਾਓਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਚ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਲੀਡਰਸ਼ਿਪ ਤੇ ਕਈ ਹਸਤੀਆਂ ਸ਼ਮੂਲੀਅਤ ਕਰ ਰਹੀਆਂ ਹਨ। ਇਸੇ ਲੜੀ ਵਿਚ ਸੰਸਥਾ ਤੇ ਕਾਂਗਰਸ ਦੇ ਆਗੂ ਐਡਵੋਕੇਟ ਗੁਰਕੀਰਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਤੇ ਉਨਾਂ• ਨੂੰ ਸਮਾਗਮ ਚ ਬਤੌਰ ਮੁੱਖ ਮਹਿਮਾਨ ਪੁੱਜਣ ਦਾ ਸੱਦਾ ਦਿੱਤਾ। ਐਡਵੋਕੇਟ ਗੁਰਕੀਰਤ ਕੌਰ ਨੇ ਦੱਸਿਆ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਸਮਾਗਮ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ। ਉਨਾਂ• ਕਿਹਾ ਕਿ ਉਨਾਂ• ਦੀ ਆਮਦ ਤੇ ਉਨਾਂ• ਨੂੰ ਜੱਥੇਬੰਦੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨਾਂ• ਦੱਸਿਆ ਕਿ 10 ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਰਹੀਆਂ ਹਨ।ਚੱਲ ਸਮਾਗਮ ਚ ਪੰਜਾਬ ਭਰ ਤੋਂ ਹਸਤੀਆਂ ਜਿੱਥੇ ਸ਼ਿਰਕਤ ਕਰਨਗੀਆਂ, ਉਥੇ ਅਨੇਕਾਂ ਸਖਸ਼ੀਅਤਾਂ ਨੂੰ ਉਨਾਂ• ਦੀਆਂ ਸੇਵਾਵਾਂ ਸਦਕਾ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਚ ਸ਼ੋ੍ਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਧਾਰਮਿਕ ਸ਼ਖ਼ਸੀਅਤਾਂ ਚਾਨਣਾ ਪਾਉਣਗੀਆਂ। ਇਸ ਮੌਕੇ ਉਨਾਂ• ਨਾਲ ਰਮਨ ਸਿੰਘ ਆਦਿ ਹਾਜ਼ਰ ਸਨ।

ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦਾ ਇਕ ਹੋਰ ਵਿਦਿਆਰਥੀ ਅੱਜ ਕੈਨੇਡਾ ਲਈ ਰਵਾਨਾ 

ਜਗਰਾਓਂ 11 ਸਤੰਬਰ (ਅਮਿਤ ਖੰਨਾ): ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦਾ ਇਕ ਹੋਰ ਵਿਦਿਆਰਥੀ ਅੱਜ ਕੈਨੇਡਾ ਲਈ ਰਵਾਨਾ ਹੋਇਆ। ਇਸੇ ਖੁਸ਼ੀ ਚ ਸਕੂਲ ਦੇ ਪਿੰ੍. ਬਲਦੇਵ ਬਾਵਾ ਦੀ ਅਗਵਾਈ ਚ ਸਮਾਗਮ ਰੱਖਿਆ ਗਿਆ, ਜਿਸ ਚ ਵਿਦਿਆਰਥੀ ਕੰਵਰਦੀਪ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰ੍ਸੀਪਲ ਬਾਵਾ ਨੇ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਆਪਣੇ ਸੁਪਨਿਆਂ ਦੀ ਮੰਜ਼ਿਲ ਸਰ ਕਰਨ ਲਈ ਸਕੂਲ ਦੇ ਵਿਦਿਆਰਥੀ ਆਸਟੇ੍ਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵਿਦੇਸ਼ਾਂ ਵਿਚ ਪੜ•ਾਈ ਕਰ ਰਹੇ ਹਨ।ਉਨਾਂ• ਕਿਹਾ ਕਿ ਇਸ ਤੋਂ ਵੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਸਟਾਫ਼ ਨੇ ਹਮੇਸ਼ਾ ਹੀ ਅੰਤਰਰਾਸ਼ਟਰੀ ਪੱਧਰ ਤੇ ਪੜ•ਾਈ ਦੇ ਪੱਧਰ ਨੂੰ ਬਰਕਰਾਰ ਰੱਖਦਿਆਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਉਨਾਂ• ਸਕੂਲ ਦੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਕਾਰਨ ਸਕੂਲਾਂ ਤੋਂ ਦੂਰ ਰਹਿਣ ਕਾਰਨ ਪੜ•ਾਈ ਚ ਆਏ ਗੈਪ ਨੂੰ ਪੂਰਾ ਕਰਨ ਲਈ ਕਿਸੇ ਤਰਾਂ• ਦਾ ਬੋਝ ਲੈਣ ਦੀ ਥਾਂ ਲਗਨ ਨਾਲ ਮਿਹਨਤ ਕਰਨ। ਉਨਾਂ• ਦੀ ਮਿਹਨਤ ਸਫਲ ਹੋਵੇਗੀ। ਇਸ ਤੋਂ ਇਲਾਵਾ ਸਕੂਲ ਵੱਲੋਂ ਵੀ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੜ•ਾਈ ਨਾਲ ਜੋੜੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਜਿਉਂਣ ਸਿੰਘ, ਭਾਗ ਸਿੰਘ ਮੱਲਾ ਟਰੱਸਟ ਨੇ ਪਿੰਡ ਮੱਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਰਾਸ਼ਨ ਦਿੱਤਾ

ਜਗਰਾਓਂ 11 ਸਤੰਬਰ (ਅਮਿਤ ਖੰਨਾ): ਜਿਉਂਣ ਸਿੰਘ, ਭਾਗ ਸਿੰਘ ਟਰੱਸਟ ਨੇ ਪਿੰਡ ਮੱਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਇਕ ਇਕ ਮਹੀਨੇ ਦਾ ਰਾਸ਼ਨ ਦਿੱਤਾ, ਰਾਸ਼ਨ ਦੀ ਵੰਡ ਸਾਬਕਾ ਵਿਧਾਇਕ ਭਾਗ ਸਿੰਘ ਮੱਲ•ਾ ਵਲੋਂ ਕੀਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਮੱਲ•ਾ ਨੇ ਕਿਹਾ ਕਿ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ | ਇਸ ਤੋਂ ਇਲਾਵਾ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਕਮਲਜੀਤ ਸਿੰਘ ਮੱਲਾ, ਨੰਬਰਦਾਰ ਪਾਲ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ ਭੋਲਾ, ਸੁਖਦੇਵ ਸਿੰਘ, ਕੁਲਜੀਤ ਸਿੰਘ, ਪਰਮਿੰਦਰ ਸਿੰਘ, ਡਾ. ਮਨਮੋਹਣ ਸਿੰਘ, ਜੀਵਾ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |

 ਮਾਮਲਾ ਪਾਣੀ ਵਾਲੀ ਟੈਂਕੀ ਤੇ ਐਡਵੋਟਾਈਜ਼ਮੈਂਟ ਦੇ ਇਸ਼ਤਿਹਾਰ ਲਗਾਉਣ ਸਬੰਧੀ

ਜਗਰਾਉਂ ਨਗਰ ਕੌਂਸਲ ਵਿੱਚ ਹੋ ਰਹੀ ਲੁੱਟ ਦੇ ਜ਼ਿੰਮੇਵਾਰ ਕੌਣ ਸਨ 
ਜਗਰਾਓਂ 11 ਸਤੰਬਰ (ਅਮਿਤ ਖੰਨਾ):ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਦੀ ਨਗਰ ਕੌਂਸਲ ਭ੍ਰਿਸ਼ਟਾਚਾਰ ਦੇ ਮੁੱਦੇ ਵਿੱਚ ਕਾਫ਼ੀ ਅੱਗੇ ਰਹੀ ਹੈ ਪਰ ਇਸ ਵਾਰ ਨਵੀਂ ਬਣੀ ਕਮੇਟੀ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕੁਝ ਅਲੱਗ ਹੀ ਕਰਕੇ ਦਿਖਾਇਆ ਹੈ ਸਰਕਾਰੀ ਜਗ•ਾ ਤੇ ਇਸ਼ਤਿਹਾਰ  ਲਗਾਉਣ ਲਈ ਸਰਕਾਰੀ ਰਸੀਦ ਕਟਾਉਣੀ ਪੈਂਦੀ ਹੈ  ਜਗਰਾਉਂ ਵਿਖੇ ਮਸ਼ਹੂਰ ਝਾਂਸੀ ਰਾਣੀ ਚੌਕ ਵਿੱਚ ਪਾਣੀ ਵਾਲੀ ਟੈਂਕੀ ਤੇ ਵੱਖ ਵੱਖ ਕੰਪਨੀਆਂ ਵੱਲੋਂ ਐਡਵੋਟਾਈਜ਼ਮੈਂਟ ਦੇ ਇਸ਼ਤਿਹਾਰ ਲਗਾਏ ਜਾਂਦੇ ਹਨ  ਪਰ ਕੋਈ ਵੀ ਰਸੀਦ ਨਹੀਂ ਕੱਟੀ ਜਾਂਦੀ ਸੀ  ਇਸ ਵਾਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਉਨ•ਾਂ ਦੇ ਭਰਾ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ  ਨੇ ਪਹਿਲਾਂ ਕੰਪਨੀ ਨੂੰ ਨੋਟਿਸ ਵੀ ਕੱਢਿਆ ਅਤੇ ਉਸ ਤੋਂ ਬਾਅਦ ਅੱਜ ਨਗਰ ਕੌਂਸਲ ਵਿੱਚ ਬੁਲਾ ਕੇ ਉਨ•ਾਂ ਦੀ ਇੱਕ ਸਾਲ ਦੀ  2 ਲੱਖ ਰੁਪਏ ਦੀ ਰਸੀਦ ਕੱਟੀ  ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ ਨੇ ਕਿਹਾ ਕਿ ਪਿਛਲੇ ਸਾਲ ਕਮੇਟੀ ਦੀ 2020 ਦੀ ਸਾਲਾਨਾ ਸਰਕਾਰੀ ਜਗ•ਾ ਤੇ ਇਸ਼ਤਿਹਾਰ ਲਾਉਣ ਦੀ ਆਮਦਨ 1ਲੱਖ 67 ਹਜ਼ਾਰ ਰੁਪਏ ਸੀ  ਤੇ ਅਸੀਂ ਅੱਜ ਇੱਕ ਦਿਨ ਵਿੱਚ ਹੀ ਕੌਂਸਲ ਨੂੰ 2 ਲੱਖ ਰੁਪਏ ਦੀ ਆਮਦਨ ਹੋਈ ਹੈ  ਤੇ ਅਸੀਂ ਲੋਕਾਂ ਨੂੰ ਵੀ ਕਰਨਾ ਚਾਹੁੰਦੇ ਹਾਂ ਕਿ ਜਿਨ•ਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਆਪਣੀਆਂ ਦੁਕਾਨਾਂ ਦੇ ਉੱਪਰ  ਇਸ ਇਸ਼ਤਿਹਾਰ ਸੰਬੰਧੀ ਆਪਣੇ ਕੋਈ ਬੋਰਡ ਵਗ਼ੈਰਾ ਰੈਂਟ ਦੇ ਦਿੱਤੇ ਸਨ  ਉਹ ਵੀ ਆਪਣਾ ਆ ਕੇ ਬਣਦਾ ਟੈਕਸ ਜਮ•ਾਂ ਕਰਾਉਣ  ਨਹੀਂ ਤਾਂ ਉਨ•ਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਹਠੂਰ ਵਿਖੇ ਨਵੀਂ ਬਣੀ ਥਾਣਾ ਦੀ ਇਮਾਰਤ ਦਾ ਉਦਘਾਟਨ ਐੱਸਐੱਸਪੀ ਗੁਰਦਿਆਲ ਸਿੰਘ ਵੱਲੋਂ ਕੀਤਾ ਗਿਆ

ਜਗਰਾਉਂ (ਜਸਮੇਲ ਗ਼ਾਲਿਬ ) ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਆਉਂਦੇ ਥਾਣਾ ਹਠੂਰ ਦੀ ਨਵੀਂ ਇਮਾਰਤ ਦਾ ਐੱਸਐੱਸਪੀ ਗੁਰਦਿਆਲ ਸਿੰਘ ਵਲੋਂ ਉਦਘਾਟਨ ਕੀਤਾ ਗਿਆ । ਇਸ ਮੌਕੇ ਐੱਸ ਪੀ (ਹੈੱਡਕੁਆਰਟਰ) ਹਰਿੰਦਰਪਾਲ ਸਿੰਘ ਪਰਮਾਰ , ਐੱਸ ਪੀ (ਡੀ) ਬਲਵਿੰਦਰ ਸਿੰਘ ,ਐੱਸ ਪੀ ਮੈਡਮ ਗੁਰਮੀਤ ਕੌਰ, ਐੱਸ ਡੀ ਐੱਮ ਹਿਮਾਂਸ਼ੂ ਗੁਪਤਾ (ਸਬ ਡਵੀਜ਼ਨ ਰਾਏਕੋਟ),  ਡੀਐੱਸਪੀ ਜਸਵਿੰਦਰ ਖਹਿਰਾ, ਡੀਐੱਸਪੀ ਗੁਰਬਚਨ ਸਿੰਘ (ਰਾਏਕੋਟ ),ਥਾਣਾ ਹਠੂਰ ਦੇ ਮੁੱਖ ਅਫਸਰ  ਐੱਸ ਐੱਚ ਓ  ਰਮਨਪ੍ਰੀਤ ਸਿੰਘ ਤੋਂ ਇਲਾਵਾ  ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪਹਿਲਾਂ  ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਅਰਦਾਸ ਕੀਤੀ ਗਈ । ਇਸ ਤੋਂ ਬਾਅਦ ਐੱਸਐੱਸਪੀ ਗੁਰਦਿਆਲ ਸਿੰਘ ਵੱਲੋਂ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਐੱਸਐੱਸਪੀ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਸ ਨਵੀਂ ਇਮਾਰਤ ਵਿਚ ਪੁਲਸ ਕਰਮੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ , ਥਾਣੇ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਉਨ੍ਹਾਂ ਨੂੰ ਬਣਦੀਆਂ ਜੋ ਸਹੂਲਤਾਂ ਹਨ ਉਹ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਸ ਵੱਲੋਂ  ਲੋਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸਮਾਜ ਵਿਰੋਧੀ ਤੱਤਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਦਾ ਪੂਰਾ ਪੂਰਾ ਸਾਥ ਦੇਣ ਤਾਂ ਜੋ ਸਮਾਜ ਵਿੱਚ ਵਿਚਰ ਰਹੇ ਜਿਹੜੇ ਗ਼ਲਤ ਅਨਸਰ ਹਨ ਉਨ੍ਹਾਂ ਨੂੰ ਨੱਥ ਪਾਈ ਜਾ ਸਕੇ । ਉਨ੍ਹਾਂ ਕਿਹਾ ਕਿ ਜੇਕਰ ਲੋਕ ਪੁਲੀਸ ਦਾ ਸਾਥ ਦੇਣ ਤਾਂ ਸਮਾਜ ਵਿਰੋਧੀ ਅਨਸਰਾਂ ਨੂੰ ਅਪਰਾਧ ਕਰਨ ਦਾ ਕੋਈ ਮੌਕਾ ਨਹੀਂ ਮਿਲਦਾ । ਇਸ ਮੌਕੇ ਆਸ ਪਾਸ ਦੇ ਪਿੰਡਾਂ ਦੇ ਪੰਚ- ਸਰਪੰਚ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ ।

1200 ਗੋਲੀਆਂ ਸਮੇਤ ਗਿ੍ਫਤਾਰ ਕੀਤਾ

ਜਗਰਾਓਂ 9 ਸਤੰਬਰ (ਅਮਿਤ ਖੰਨਾ): ਸੀਆਈਏ ਸਟਾਫ ਦੀ ਪੁਲਿਸ ਨੇ ਪਾਬੰਦੀਸ਼ੁਦਾ ਗੋਲੀਆਂ ਦੀ ਸਪਲਾਈ ਕਰਦੇ ਇਕ ਵਿਅਕਤੀ ਨੂੰ 1200 ਗੋਲੀਆਂ ਸਮੇਤ ਗਿ੍ਫਤਾਰ ਕੀਤਾ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਚਮਕੌਰ ਸਿੰਘ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਪੁਲ ਸੂਆ ਨੇੜੇ ਨਿਊ ਮਾਡਲ ਟਾਊਨ ਕਾਲੋਨੀ ਰਾਏਕੋਟ ਵਿਖੇ ਖੜ•ੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1200 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਸਬ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਬਲਦੇਵ ਸਿੰਘ ਉਰਫ ਬਾਵਾ ਵਾਸੀ ਰਾਏਕੋਟ ਆਪਣੇ ਗਾਹਕਾਂ ਨੂੰ ਪਾਬੰਦੀਸ਼ੁਦਾ ਗੋਲੀਆਂ ਦੀ ਸਪਲਾਈ ਦੇਣ ਲਈ ਉਨ•ਾਂ ਦਾ ਇੰਤਜਾਰ ਕਰ ਰਿਹਾ ਸੀ, ਜਿਸ ਨੂੰ ਕਾਬੂ ਕੀਤਾ।

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਚ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਮਨਾਇਆ

ਜਗਰਾਓਂ 9 ਸਤੰਬਰ (ਅਮਿਤ ਖੰਨਾ): ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਚ ਪੜ•ਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਧਰਮ ਨਾਲ ਜੋੜਨ ਲਈ ਹਮੇਸ਼ਾ ਹੀ ਹਰ ਗੁਰਪੁਰਬ ਅਤੇ ਧਾਰਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ | ਸਕੂਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਅਧਿਆਪਕ ਹਰਭਜਨ ਸਿੰਘ ਦੀ ਯੋਗ ਅਗਵਾਈ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸਾਰਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ | ਸਭ ਤੋਂ ਪਹਿਲਾਂ ਵਿਦਿਆਰਥੀਆਂ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ | ਇਸ ਉਪਰੰਤ ਨਰਸਰੀ ਦੇ ਨੰਨ•ੇ-ਮ•ੰਨੇ ਵਿਦਿਆਰਥੀਆਂ ਨੇ ਕਵਿਤਾ ਗਾਇਨ ਕੀਤੀ | ਸਕੂਲ ਦੇ ਚਾਰੇ ਹਾਊਸਾਂ ਵਿਚ ਸ਼ਬਦ ਗਾਇਨ ਦੇ ਮੁਕਾਬਲੇ ਕਰਵਾਏ ਗਏ | ਚਾਰੇ ਹਾਊੁਸਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਰਸ ਭਿੰਨੀ ਆਵਾਜ਼ ਵਿਚ ਸ਼ਬਦ ਗਾਇਨ ਕੀਤਾ | ਗਿਆਰ•ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਕਵੀਸ਼ਰੀ ਦਾ ਗਾਇਨ ਕੀਤਾ | ਗੁਰੂ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਸਮੂਹ ਸੰਗਤਾਂ ਵਿਚ ਦੇਗ ਵਰਤਾਈ ਗਈ |