You are here

ਲੁਧਿਆਣਾ

ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ

ਜਗਰਾਉਂ,(ਅਮਿਤ ਖੰਨਾ, ਪੱਪੂ ) ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਤੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਨਾਟਕ ਟੀਮਾਂ ਨੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਦੀ ਦਾਸਤਾਨ ਪੇਸ਼ ਕਰਦਿਆਂ ਮੌਜੂਦਾ ਭਿ੍ਸ਼ਟ ਸਿਸਟਮ ਤੇ ਗੰਦਲੀ ਸਿਆਸਤ ਦੀ ਤਸਵੀਰ ਪੇਸ਼ ਕੀਤੀ।ਝਾਂਸੀ ਚੌਕ ਰੋਡ 'ਤੇ ਕਰਵਾਏ ਗਏ ਸਮਾਗਮ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਤੇ ਮਹਿਮਾਨਾਂ ਨਾਲ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ 'ਚੋਂ ਆਜ਼ਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀ ਦਿੱਤੀ। ਉਨਾਂ੍ਹ ਕਿਹਾ ਕਿ ਅੱਜ ਸ਼ਹੀਦ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਉਪਰੰਤ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਅਗਵਾਈ ਵਿਚ ਕਲਾਕਾਰਾਂ ਨੇ ਨਾਟਕਾਂ ਤੇ ਕੋਰੀਓਗ੍ਰਾਫੀ ਰਾਹੀਂ ਆਜ਼ਾਦੀ ਦੇ 74 ਵਰਿ੍ਹਆਂ ਬਾਅਦ ਵੀ ਅਮੀਰੀ ਤੇ ਗਰੀਬੀ ਦੇ ਵੱਧ ਰਹੇ ਪਾੜ, ਦੇਸ਼ ਦੇ ਵਿਕਾਸ ਦੀ ਥਾਂ ਨੇਤਾਵਾਂ ਦੇ ਆਪਣੇ ਵਿਕਾਸ, ਸਹੂਲਤਾਂ ਲਈ ਤਰਸ ਰਹੀ ਆਵਾਮ ਦੀ ਦਾਸਤਾਨ ਦੇ ਨਾਲ ਕਿਸਾਨੀ ਦੇ ਦਰਦ ਨੂੰ ਬਾਖੂਬੀ ਬਿਆਨ ਕਰਦਿਆਂ ਅੱਜ ਦੀ ਹਕੀਕਤ ਨੂੰ ਪੇਸ਼ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਰਵਿੰਦਰਪਾਲ ਰਾਜੂ ਨੇ ਕਲੱਬ ਵੱਲੋਂ ਕਰਵਾਏ ਕੰਮਾਂ ਦਾ ਲੇਖਾ ਜੋਖਾ ਰੱਖਦਿਆਂ ਸਮਾਜ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਰਦੀਪ ਸਿੰਘ ਮਲਕ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਪ੍ਰਧਾਨ ਅਵਤਾਰ ਸਿੰਘ ਚੀਮਨਾਂ, ਈ.ਓ. ਪ੍ਰਦੀਪ ਕੁਮਾਰ ਦੌਧਰੀਆ, ਰਵਿੰਦਰ ਕੁਮਾਰ ਸੱਭਰਵਾਲ, ਜਗਜੀਤ ਸਿੰਘ ਕਾਉਂਕੇ, ਮਨੀ ਗਰਗ, ਗੋਪਾਲ ਸ਼ਰਮਾ, ਰਾਜ ਭਾਰਦਵਾਜ, ਰਾਜੇਸਇੰਦਰ ਸਿੱਧੂ, ਡਾ: ਇਕਬਾਲ ਸਿੰਘ ਧਾਲੀਵਾਲ, ਅਜੀਤ ਸਿੰਘ ਠੁਕਰਾਲ, ਅਜਮੇਰ ਸਿੰਘ ਢੋਲਣ, ਪਵਨ ਕੱਕੜ, ਵਰਿੰਦਰ ਸਿੰਘ ਕਲੇਰ, ਅਨਿਲ ਸਿਆਲ, ਮੇਹਰ ਸਿੰਘ ਹਠੂਰ, ਗੁਰਪ੍ਰੀਤ ਸਿੰਘ ਭਿੰਡਰ, ਰਾਜੂ ਚੀਮਨਾ, ਸਰਪੰਚ ਅਮਰਜੀਤ ਸਿੰਘ ਚੀਮਨਾ , ਸਰਪੰਚ ਬਲਵੀਰ ਸਿੰਘ ਮਲਕ, ਇਕਬਾਲ ਸਿੰਘ ਰਾਏ, ਪਿ੍ੰਸੀਪਲ ਸੁਖਨੰਦਨ ਗੁਪਤਾ, ਕੈਪਟਨ ਨਰੇਸ਼ ਵਰਮਾ, ਸੁਖਪਾਲ ਖਹਿਰਾ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਬਿੱਟੂ ਸੱਭਰਵਾਲ, ਜਰਨੈਲ ਸਿੰਘ ਲੋਹਟ, ਮੇਸੀ ਸਹੋਤਾ, ਸਤਿੰਦਰਪਾਲ ਤੱਤਲਾ, ਸੰਜੂ ਕੱਕੜ, ਪ੍ਰੋ: ਕਰਮ ਸਿੰਘ ਸੰਧੂ, ਸੰਜੀਵ ਕੁਮਾਰ ਲਵਲੀ, ਪ੍ਰੇਮ ਲੋਹਟ ਆਦਿ ਹਾਜ਼ਰ ਸਨ |

173 ਲੱਖ ਨਾਲ 45 ਦਿਨਾਂ 'ਚ ਹੋਵੇਗਾ ਰਾਏਕੋਟ ਰੋਡ ਦਾ ਨਿਰਮਾਣ

ਜਗਰਾਉਂ,(ਅਮਿਤ ਖੰਨਾ, ਪੱਪੂ ) ਜਗਰਾਓਂ-ਰਾਏਕੋਟ ਰੋਡ ਦੀ ਖਸਤਾ ਹਾਲਤ ਤੋਂ ਲੋਕਾਂ ਨੂੰ ਨਿਜਾਤ ਮਿਲਣ ਦਾ ਸਮਾਂ ਆ ਹੀ ਗਿਆ। ਨਗਰ ਕੌਂਸਲ ਵੱਲੋਂ ਇਸ ਖਸਤਾ ਹਾਲਤ ਇਲਾਕੇ ਦੀ ਅਹਿਮ ਸੜਕ ਜਿਸ 'ਤੇ ਰਾਜਸਥਾਨ ਤੋਂ ਲੈ ਕੇ ਪਠਾਨਕੋਟ ਤਕ ਆਉਣ-ਜਾਣ ਵਾਲੇ ਹਜ਼ਾਰਾਂ ਵਾਹਨ ਰੋਜਾਨਾ ਲੰਘਦੇ ਹਨ। ਸੜਕ ਦੇ ਬੇਹਦ ਖ਼ਸਤਾਹਾਲਤ ਤੇ ਡੂੰਘੇ ਟੋਇਆਂ ਤੋਂ ਰੋਜ਼ਾਨਾ ਲੋਕ ਡਿੱਗਦੇ ਢਹਿੰਦੇ ਆਪਣੀ ਮੰਜ਼ਲ 'ਤੇ ਪੁੱਜਦੇ ਸਨ।ਮੰਗਲਵਾਰ ਜਗਰਾਓਂ ਨਗਰ ਕੌਂਸਲ ਵੱਲੋਂ ਇਸ ਸੜਕ ਦੇ ਨਿਰਮਾਣ ਕਾਰਜਾਂ ਦਾ ਬਕਾਇਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧਰਮ ਪਤਨੀ ਮਮਤਾ ਆਸ਼ੂ, ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪਰਦਾ ਚੁੱਕਿਆ। ਇਸ ਮੌਕੇ ਮਮਤਾ ਆਸ਼ੂ ਨੇ ਪ੍ਰਧਾਨ ਰਾਣਾ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਰੱਖੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਉਨ੍ਹਾਂ ਦੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਪਾਸਿਓਂ ਵੀ ਗ੍ਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਜਗਰਾਓਂ ਦੀ ਇਸ ਅਹਿਮ ਸੜਕ ਦੇ ਨਿਰਮਾਣ 'ਤੇ 173.54 ਲੱਖ ਰੁਪਏ ਖਰਚ ਹੋਣਗੇ ਤੇ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ 45 ਦਿਨਾਂ 'ਚ ਇਸ ਸੜਕ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਰਵਿੰਦਰਪਾਲ ਰਾਜੂ, ਸੂਬਾ ਸਰਕਾਰ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਚੀਮਨਾਂ, ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਵਰਿੰਦਰ ਸਿੰਘ ਕਲੇਰ, ਪਵਨ ਕੱਕੜ, ਮਨੀ ਗਰਗ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਹਿਮਾਂਸ਼ੂ ਮਲਿਕ, ਸਤਿੰਦਰਪਾਲ ਤੱਤਲਾ, ਵਿੱਕੀ ਟੰਡਨ, ਪਿ੍ੰਸੀਪਲ ਸੁਖਨੰਦਨ ਗੁਪਤਾ, ਪ੍ਰੇਮ ਲੋਹਟ, ਕੰਵਰਪਾਲ ਸਿੰਘ, ਅਜਮੇਰ ਸਿੰਘ ਢੋਲਣ ਆਦਿ ਹਾਜ਼ਰ ਸਨ

ਇੰਸਪੈਕਟਰ ਪ੍ਰੇਮ ਸਿੰਘ ਨੇ ਸੰਭਾਲਿਆ ਅਹੁਦਾ  

ਜਗਰਾਉਂ,(ਅਮਿਤ ਖੰਨਾ, ਪੱਪੂ )ਪੰਜਾਬ ਪੁਲੀਸ ਲੁਧਿਆਣਾ ਦਿਹਾਤੀ ਦੇ ਅੰਦਰ ਹੋ ਰਹੀਆਂ ਬਦਲੀਆਂ ਦੇ ਤਹਿਤ  ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ  ਐੱਸਐੱਸਪੀ ਆਈਪੀਐਸ  ਗੁਰਦਿਆਲ ਸਿੰਘ ਵੱਲੋਂ  ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੇ ਸੀ ਏ ਸਟਾਫ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਇੰਸਪੈਕਟਰ ਪ੍ਰੇਮ ਸਿੰਘ ਇਸ ਤੋਂ ਪਹਿਲਾਂ ਮੁੱਲਾਂਪੁਰ ਵਿਖੇ  ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਉਸ ਤੋਂ ਬਾਅਦ ਪੁਲੀਸ ਲਾਈਨ ਜਗਰਾਉਂ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਪ੍ਰੇਮ ਸਿੰਘ ਨੇ ਆਪਣਾ ਅਹੁਦਾ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਦੇ ਲੋਕਾਂ ਨੂੰ ਨਸ਼ਾ ਮੁਕਤ  ਅਤੇ ਮਾਡ਼ੇ ਅਨਸਰਾਂ ਨੂੰ ਸਖਤ ਤੌਰ ਤੇ ਚਿਤਾਵਨੀ ਦਿੱਤੀ ਕਿ  ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ  ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਹਰ ਵਕਤ ਜਨਤਾ ਦੀ ਸੇਵਾ ਲਈ ਹਾਜ਼ਰ ਹੈ  ਪਰ ਜੁਰਮਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵੱਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ

ਜਗਰਾਓਂ 28 ਸਤੰਬਰ (ਅਮਿਤ ਖੰਨਾ):ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਨੂੰ ਸਮਰਪਿਤ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਉੱਤੇ ਸ੍ਰੀਮਤੀ ਸਤੀਸ਼  ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀ.ਸੈ ਸਕੂਲ, ਜਗਰਾਓ ਵੱਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਤਿਰੰਗਾ ਯਾਤਰਾ ਵਿੱਚ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ, ਸਮੂਹ ਸਟਾਫ, ਪ੍ਰਿੰ. ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਪ੍ਰਬੰਧ ਸਮਿਤੀ ਦੇ ਪ੍ਰਬੰਧਕ ਸ੍ਰੀ ਰਵਿੰਦਰ ਗੁਪਤਾ ਜੀ ਸ਼ਾਮਿਲ ਸਨ ।ਇਸ ਤਿਰੰਗਾ ਯਾਤਰਾ ਦੌਰਾਨ ਸੁਤੰਤਰਤਾ ਸੈਨਾਨੀ  ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਾ ਕੇ ਬੱਚਿਆਂ ਵੱਲੋਂ ਨਮਸਕਾਰ ਕਰਦਿਆਂ ਨਾਰੇ ਲਗਾਉਂਦੇ ਹੋਏ  ਦੇਸ਼ ਪ੍ਰਤੀ ਆਪਣੇ ਜ਼ਜ਼ਬਾਤਾਂ ਨੂੰ ਬਿਆਨ ਕਰਦਿਆਂ ਭਾਗ ਲਿਆ। ਇਸ ਮੌਕੇ ਤੇ ਪ੍ਰਿੰ. ਸ੍ਰੀਮਤੀ ਨੀਰੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਫਿੱਟ ਇੰਡੀਆ (ਸਵਸਥ ਭਾਰਤ) ਮੁਹਿੰਮ ਦੇ ਅੰਤਰਗਤ ਸਾਨੂੰ ਯੋਗ ,ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਅਤੇ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰੱਥਾ ਵਧ ਜਾਵੇ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆ। ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਵਿਦਾ ਕੀਤਾ ਗਿਆ।

ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਤੇ ਕਾਰਜਸਾਧਕ ਅਫਸਰ ਵੱਲੋਂ ਅੱਜ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਪ੍ਰੋਗਰਾਮ ਤਹਿਤ ਸ਼ਹਿਰ ਵਾਸੀਆਂ ਨੂੰ ਗਿੱਲਾ ਸੁੱਕਾ ਕੂਡ਼ਾ ਵੱਖ ਵੱਖ ਤਰੀਕੇ ਨਾਲ ਇਕੱਠਾ ਕਰਨ ਦੀਆਂ ਦਿੱਤੀਆਂ ਹਦਾਇਤਾਂ

ਜਗਰਾਉਂ  28 ਸਤੰਬਰ  2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ) ਨਗਰ ਕੌਂਸਲ ਜਗਰਾਓਂ ਵੱਲੋਂ  ਮਾਨਯੋਗ ਪ੍ਰਧਾਨ  ਸ੍ਰੀ ਜਤਿੰਦਰ ਪਾਲ ਰਾਣਾ ਜੀ  ਅਤੇ  ਕਾਰਜ ਸਾਧਕ  ਅਫ਼ਸਰ  ਸ੍ਰੀ  ਪ੍ਰਦੀਪ ਕੁਮਾਰ ਦੋਧਰੀਆ  ਜੀ ਦੇ ਦਿਸ਼ਾ  ਨਿਰਦੇਸ਼ ਅਨੁਸਾਰ  ਸੈਨੇਟਰੀ  ਇੰਸਪੈਕਟਰ  ਅਨਿਲ ਕੁਮਾਰ ਸੈਨਟਰੀ  ਇੰਸਪੈਕਟਰ  ਸ਼ਿਆਮ ਕੁਮਾਰ  ਅਤੇ (ਸੀ ਐਫ) ਸੀਮਾ ਦੀ  ਦੇਖ ਰੇਖ ਵਿਚ  ਪੰਜਾਬ ਸਰਕਾਰ ਦੀਆਂ  ਹਦਾਇਤਾਂ ਅਨੁਸਾਰ  ਅੱਜ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਕਚਰਾ ਅਲੱਗ ਕਰੋ ਸੰਬੰਧੀ ਸਰਗਰਮੀ  ਕੀਤੀ ਗਈ । ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ  ਜਾ ਕੇ ਸਵੱਛ ਭਾਰਤ  ਮੁਹਿਮ ਦੀ ਟੀਮਾਂ ਵੱਲੋਂ  ਲੋਕਾਂ ਨੂੰ ਸਮਝਾਇਆ ਗਿਆ ਕੀ ਗਿੱਲੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਿਆ ਜਾਵੇ  ਤੇ ਵੇਸਟ ਕੁਲੈਕਟਰ / ਸਫ਼ਾਈ ਸੇਵਕਾਂ ਨੂੰ  ਵੱਖ ਹੀ ਦਿੱਤਾ ਜਾਵੇ ਤਾਂ  ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ  ਸ਼ਹਿਰ ਨੂੰ  ਸਾਫ਼ ਸੁਥਰਾ ਰੱਖਿਆ ਜਾ ਸਕੇ  ਅਤੇ ਘਰ ਘਰ ਜਾ ਕੇ ਲੋਕਾਂ ਨੂੰ  ਸਹੁੰ ਚੁਕਾਈ  ਗਈ ਕੀ  ਘਰ ਵਿੱਚ ਪੈਦਾ  ਹੋਣ ਵਾਲਾ  ਗਿੱਲੇ ਕੂਡ਼ੇ ਨੂੰ  ਵੱਖ ਰੱਖਿਆ ਜਾਵੇਗਾ  ਜਿਵੇਂ ਕਿ  ਸਬਜ਼ੀਆਂ ਦੇ ਛਿਲਕੇ  ਫੁੱਲਾਂ ਤੇ  ਆਂਡੇ ਦੇ ਛਿਲਕੇ  ਚਾਹ ਪੱਤੀ ਆਦਿ ਨੂੰ ਵੱਖ ਰੱਖਿਆ ਜਾਵੇ ਤਾਂ ਕਿ ਇਸ ਤੋਂ  ਖਾਦ ਬਣਾਈ ਜਾ ਸਕੇ  ਅਤੇ ਸੁੱਕਾ ਕੂਡ਼ਾ ਜਿਵੇਂ ਗੱਤਾ ਬੋਤਲਾਂ  ਕੱਚ ਲੋਹਾ  ਅਖ਼ਬਾਰ ਰੱਦੀ ਆਦਿ  ਨੂੰ  ਵੱਖ ਰੱਖੇ ਜਾਣ ਬਾਰੇ  ਮੋਟੀਵੇਟਰ -ਰਮਨਦੀਪ ਕੌਰ  -ਹਰਦੇਵਦਾਸ-ਮਹੀਰ ਦੌਧਰੀਆ  - ਰਵੀ ਕੁਮਾਰ  - ਧਰਮਵੀਰ - ਨੇ ਆਪਣਾ ਵਧੀਆ ਯੋਗਦਾਨ ਪਾਇਆ

ਸੇਵਾ ਭਾਰਤੀ ਜਗਰਾਉਂ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ

  ਜਗਰਾਉਂ (ਅਮਿਤ ਖੰਨਾ )ਸੇਵਾ ਭਾਰਤੀ ਦੇ ਚੇਅਰਮੈਨ ਰਵਿੰਦਰ ਸਿੰਘ ਵਰਮਾ ਤੇ ਪ੍ਰਧਾਨ ਨਰੇਸ਼ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ ਗਈ।ਸੈਕਟਰੀ ਨਵੀਨ ਗੁਪਤਾ ਤੇ ਕੈਸ਼ੀਅਰ ਰਾਕੇਸ਼ ਸਿੰਗਲਾ ਨੇ ਦੱਸਿਆ ਪ੍ਰਧਾਨ ਨਰੇਸ਼ ਗੁਪਤਾ ਦੀ ਪਤਨੀ ਮੋਨਿਕਾ ਗੁਪਤਾ ਦਾ ਜਨਮ ਦਿਨ ਤੇ ਪੰਜਾਹ ਦੇ ਕਰੀਬ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਿੱਥੇ ਮਨਾਇਆ ਉੱਥੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ। ਇਸ ਮੌਕੇ ਅਧਿਆਪਕਾ ਬਲਵੰਤ ਕੌਰ ਸਮੇਤ ਸੇਵਾ ਭਾਰਤੀ ਦੀ ਟੀਮ ਹਾਜ਼ਰ ਸੀ।

ਭਾਰਤ ਬੰਦ ਸਮੇਂ ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ 

ਜਗਰਾਉਂ,(ਅਮਿਤ ਖੰਨਾ, ਪੱਪੂ ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਦੇਸ਼ ਵਿਆਪੀ ਭਾਰਤ ਬੰਦ ਸਮੇਂ ਅੱਜ  ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਦਿੱਤੇ ਇਸ ਵਿਸ਼ਾਲ ਧਰਨੇ ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖਿਲਾਫ  ਪੰਜਾਬ ਬੰਦ ਕਰਕੇ ਦੇਸ਼ ਪੱਧਰੇ ਸੰਘਰਸ਼ ਦਾ ਆਗਾਜ ਕੀਤਾ ਸੀ। ਇਸ ਸਮੇਂ ਸਭ ਤੋ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ਤੇ,ਕਿਸਾਨ ਲਹਿਰ ਦੇ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਕਲ ਆਉਣ ਵਾਲੇ ਜਨਮਦਿਨ ਤੇ ਸਾਰੇ ਧਰਨਾਕਾਰੀਆਂ ਨਾਲ ਮੁਬਾਰਕਬਾਦ ਸਾਂਝੀ ਕੀਤੀ ਗਈ।  ਇਸ ਸਮੇਂ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ ਗੀਤ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ । ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਲੋਕ ਆਗੂ ਕੰਵਲਜੀਤ ਖੰਨਾ, ਬਲਵਿੰਦਰ ਸਿੰਘ ਕੋਠੇ ਪੋਨਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਬੇਟੀ ਨਵਨੀਤ ਕੌਰ ਗਿੱਲ,ਸੁੱਖ ਜਗਰਾਓਂ  ਅਤੇ ਕੁਲਦੀਪ ਸਿੰਘ  ਗੁਰੂਸਰ ,ਪਾਲ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੀ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖਿਲਾਫ ਹੈ। ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਨਿਜੀਕਰਨ, ਉਦਾਰੀਕਰਨ,  ਸੰਸਾਰੀਕਰਨ  ਦੀਆਂ ਸਾਮਰਾਜੀ ਨੀਤੀਆਂ ਰਾਹੀਂ ਹੜਪਣ ਤੋਂ ਬਾਅਦ ਹੁਣ ਖੇਤੀ ਸੈਕਟਰ ਨੂੰ ਖਾਣ ਆ ਰਿਹਾ ਕਾਰਪੋਰੇਟ ਸਾਡਾ ਦੁਸ਼ਮਣ ਨੰਬਰ ਇੱਕ ਹੈ। ਉਨਾਂ ਕਿਹਾ ਕਿ ਯੂ ਐਨ ਓ ਦੀ ਜਨਰਲ ਅਸੈਂਬਲੀ ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਝੂਠ ਬੋਲ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਤੋਂ ਬੇਇੱਜਤੀ ਕਰਵਾ ਕੇ ਆਇਆ ਹੈ ਕਿਉਂਕਿ ਸਾਲ ਭਰ ਤੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਮਨੁੱਖੀ  ਅਧਿਕਾਰਾਂ ਨੂੰ ਰੋਲ ਰਿਹਾ ਭਾਜਪਾ ਆਗੂ ਮੋਦੀ ਕਿਸੇ ਵੀ ਤਰਾਂ ਮਨੁੱਖੀ ਹੱਕਾਂ ਦਾ ਅਲੰਬਰਦਾਰ ਨਹੀਂ ਹੋ ਸਕਦਾ।ਇਸ  ਸਮੇਂ ਸਾਰੇ ਹੀ ਬੁਲਾਰਿਆਂ ਨੇ ਗੋਤਮ ਅਡਾਨੀ ਦੀ ਗੁਜਰਾਤ ਦੀ  ਮੁੰਦਰਾ ਬੰਦਰਗਾਹ ਤੋਂ ਫੜੇ ਚਿੱਟੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਰਪੋਰੇਟ ਖੇਤੀ ਤੇ ਕਬਜੇ ਦੇ ਨਾਲ ਨਾਲ ਨਸ਼ੇ ਦੇ ਸਮੁੰਦਰ ਚ ਡੋਬਣ ਲਈ ਪੱਬਾਂ ਭਾਰ ਹਨ।ਉਨਾਂ ਗੋਤਮ ਅਡਾਨੀ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ  ਕੀਤੀ।ਇਸ  ਸਮੇਂ ਇਪਟਾ ਮੌਗਾ ਦੀ ਟੀਮ ਨੇ ਅਤਿਅੰਤ ਮਨਮੋਹਕ  ਗੀਤ, ਭੰਡਾਂ ਦਾ ਤੇ ਪ੍ਰਸਿਧ ਨਾਟਕ  "ਡਰਨਾ"  ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਅਜ ਸਥਾਨਕ ਰੇਲਵੇ ਸਟੇਸ਼ਨ ਤੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੈੰਡੂ ਮਜਦੂਰ ਯੂਨੀਅਨ( ਮਸ਼ਾਲ ) ਦੇ ਵਰਕਰਾਂ ਨੇ ਰੇਲਵੇ ਲਾਈਨ ਤੇ ਭਾਰਤ ਬੰਦ ਦੇ ਸੱਦੇ ਤਹਿਤ ਰੇਲ ਜਾਮ ਕੀਤੀ।ਇਸ ਸਮੇਂ ਧਰਮ ਸਿੰਘ ਸੂਜਾਪੁਰ,  ਮਦਨ ਸਿੰਘ,  ਜਗਦੀਸ਼ ਸਿੰਘ ,ਕਰਨੈਲ ਸਿੰਘ ਭੋਲਾ ਨੇ ਸੰਬੋਧਨ ਕੀਤਾ।ਕਿਸਾਨਾਂ ਮਜਦੂਰਾਂ ਨੇ ਰੇਲ ਜਾਮ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ। ਖੰਡ ਮਿੱਲ ਧਰਨੇ ਚ ਪਿੰਡ ਅਖਾੜਾ,ਕੋਠੇ ਬੱਗੂ ਦੇ ਵਰਕਰਾਂ ਨੇ ਚਾਹ ਦਾ ਲੰਗਰ , ਪਿੰਡ ਗੁਰੂਸਰ, ਸ਼ੇਰਪੁਰਾ, ਕਲੇਰਾਂ , ਚਕਰ , ਭੰਮੀਪੁਰਾ ਦੇ ਵਰਕਰਾਂ ਨੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ। ਮੰਚ ਸੰਚਾਲਨ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਾਖੂਬੀ ਨਿਭਾਈ।

ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਵੱਲੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਜਗਰਾਉਂ,(ਅਮਿਤ ਖੰਨਾ, ਪੱਪੂ ):ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਪੁਰਾਣੀ ਦਾਣਾ ਮੰਡੀ ਜਗਰਾਉਂ ਦੁਆਰਾ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ  ਜਿਸ ਵਿੱਚ 500 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਸਤਿਸੰਗ ਮੰਡਲ ਦੇ ਸਤਿਕਾਰਯੋਗ ਮੈਂਬਰ ਸ਼੍ਰੀ ਦਰਸ਼ਨ ਲਾਲ ਸ਼ੰਮੀ ਨੇ ਦੱਸਿਆ ਕਿ ਸਵੇਰ ਤੋਂ ਹੀ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ, ਉਸਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ ਸੀ ਪਰ ਹੁਣ ਲੋਕਾਂ ਵਿੱਚ ਜਾਗਰੂਕਤਾ ਆ ਗਈ ਹੈ, ਇਸ ਮੌਕੇ ਇੰਜੀ ਗੌਰਵ ਖੁੱਲਰ, ਹਨੀ ਗੋਇਲ, ਇੰਜੀ: ਸੰਚਿਤ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦੇ ਤਹਿਤ ਵੱਧ ਤੋਂ ਵੱਧ ਟੀਕਾ ਲਗਵਾਉਣ। ਉਨ•ਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾ ਵੀ ਧੰਨਵਾਦ ਕੀਤਾ, ਜਿਨ•ਾਂ ਦੀ ਅਗਵਾਈ ਵਿੱਚ ਅੱਜ ਦੇਸ਼ ਦੇ ਲਗਭਗ 100 ਕਰੋੜ ਲੋਕਾਂ ਦਾ ਮੁਫਤ ਟੀਕਾਕਰਨ ਕੀਤਾ ਗਿਆ ਹੈ। ਸਿਵਲ ਹਸਪਤਾਲ ਅਤੇ ਕੋਲੰਬੀਅਨ ਇੰਸਟੀਚਿਟ ਦੇ ਸਟਾਫ ਨੂੰ ਇਸ ਕੈਂਪ ਵਿੱਚ ਸ਼ਾਨਦਾਰ ਯੋਗਦਾਨ ਲਈ ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਕੁਸ਼ ਗੋਇਲ, ਰੋਹਿਤ ਕੁਮਾਰ, ਹਿਤੇਸ਼ ਗੋਇਲ, ਰਾਜੇਸ਼ ਲੂੰਬਾ, ਜਗਦੀਸ਼ ਓਹਰੀ, ਰਾਜੇਸ਼ ਅਗਰਵਾਲ, ਲਲਿਤ ਜੈਨ, ਅਮਿਤ ਸ਼ਰਮਾ, ਸੰਜੀਵ ਮਲਹੋਤਰਾ, ਪ੍ਰਦੀਪ, ਨੇ ਇਸ ਮੌਕੇ ਤੇ ਸਵੇਰ ਤੋਂ ਸ਼ਾਮ ਤੱਕ ਵਲੰਟੀਅਰ ਵਜੋਂ ਕੰਮ ਕਰਨ ਅਤੇ ਇਸ ਟੀਕਾਕਰਨ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਕੁਮਾਰ, ਦਵਿੰਦਰ ਕੁਮਾਰ, ਸੁਸ਼ੀਲ ਜੈਨ, ਬਲਦੇਵ ਕ੍ਰਿਸ਼ਨ ਗੋਇਲ, ਰਾਜੇਸ਼ ਗੁਪਤਾ ਆਦਿ ਸ਼ਾਮਲ ਹਨ।

ਚੰਨੀ ਦੇ ਮੁੱਖ ਮੰਤਰੀ ਬਨਣ ਤੇ ਗੁਰਕੀਰਤ ਕੌਰ ਨੇ ਲੱਡੂ ਵੰਡੇ

ਜਗਰਾਉਂ,(ਅਮਿਤ ਖੰਨਾ, ਪੱਪੂ )ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਦੀ ਖੁਸ਼ੀ ਵਿਚ ਦੇਸ਼ ਦੇ ਮਰਹੂਮ ਕੇਂਦਰੀ ਗਿ• ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਵੱਲੋਂ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿਚ ਚੰਨੀ ਦੇ ਮੁੱਖ ਮੰਤਰੀ ਬਨਣ ਤੇ ਲੱਡੂ ਵੰਡਦਿਆਂ ਐੱਸਸੀ ਭਾਈਚਾਰੇ ਸਮੇਤ ਸਮੂਹ ਵਰਗਾਂ ਨੇ ਖੁਸ਼ੀ ਸਾਂਝੀ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗੁਰਕੀਰਤ ਕੌਰ ਨੇ ਕਿਹਾ ਕਾਂਗਰਸ ਪਾਰਟੀ ਸਾਰੇ ਧਰਮਾਂ, ਸਾਰੇ ਵਰਗਾਂ ਦੀ ਹਿਤੈਸ਼ੀ ਪਾਰਟੀ ਹੈ, ਜਿਸ ਦੀ ਲੀਡਰਸ਼ਿਪ ਨੇ ਕੁਰਬਾਨੀਆਂ ਤਕ ਦੇ ਦਿੱਤੀਆਂ ਪਰ ਕਦੇ ਦੇਸ਼ ਦੀ ਆਨ, ਬਾਨ, ਸ਼ਾਨ ਨੂੰ ਦਾਗ ਨਹੀਂ ਲੱਗਣ ਦਿੱਤਾ। ਇਸ ਮੌਕੇ ਰਮਨ ਸਿੰਘ, ਬਲਾਕ ਪ੍ਰਧਾਨ ਰਵਿੰਦਰ ਸਭਰਵਾਲ, ਪੈਪਸੂ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ, ਕੌਂਸਲਰ ਕੰਵਰਪਾਲ ਸਿੰਘ, ਗੋਪਾਲ ਸ਼ਰਮਾ, ਸਮਾਜ ਸੇਵੀ ਰਜਿੰਦਰ ਜੈਨ, ਦੇਵ੍ਤ ਸ਼ਰਮਾ, ਸਰਬਜੀਤ ਸੇਬੀ, ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ, ਸੰਦੀਪ ਲੇਖੀ, ਵਿਜੇ ਸੱਭਰਵਾਲ, ਗੋਰਾ ਲੇਖੀ, ਜੌਨੀ ਗਾਂਧੀ, ਮਦਨ ਮੋਹਨ, ਸਨੀ ਸਭਰਵਾਲ, ਸਾਹਿਲ ਜੈਨ, ਪੰਡਿਤ ਦੇਵ ਪ੍ਰਕਾਸ਼, ਮਹਿਲਾ ਕਾਂਗਰਸ ਦੇ ਪ੍ਰਧਾਨ ਮਨਜੀਤ ਕੌਰ, ਸਰਪੰਚ ਨਿਰਮਲ ਸਿੰਘ, ਟੀਨਾ ਗੋਇਲ, ਡਿੰਪਲ ਵਰਮਾ, ਸੁਸ਼ੀਲ ਕੁਮਾਰ, ਰਾਹੁਲ ਮਲਹੋਤਰਾ, ਪਵਨ ਗਰਗ, ਕ੍ਰਿਸ਼ਨ ਲਾਲ, ਕੰਚਨ ਗੁਪਤਾ, ਡਾ. ਬਲਰਾਜ ਅਗਰਵਾਲ ਆਦਿ ਹਾਜ਼ਰ ਸੀ।

ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ

ਜਗਰਾਉਂ,(ਅਮਿਤ ਖੰਨਾ, ਪੱਪੂ )ਪੁਲਿਸ ਨੇ ਨਸ਼ਾ ਤੱਸਕਰੀ ਚ ਜੇਲ• ਬੈਠੇ ਪਰਿਵਾਰ ਦੇ ਨੌਜਵਾਨ ਨੂੰ ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਜ਼ਿਲ•ਾ ਮੁਖੀ ਗੁਰਦਿਆਲ ਸਿੰਘ ਦੇ ਨਿਰਦੇਸ਼ਾਂ ਤੇ ਨਸ਼ਿਆਂ ਤੇ ਮਾੜੇ ਅਨੁਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ ਚ ਏਐੱਸਆਈ ਦਰਸ਼ਨ ਸਿੰਘ ਤੇ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਕਿ ਮੁਹੱਲਾ ਮਾਈ ਜੀਨਾ ਵਾਸੀ ਨੌਜਵਾਨ ਜਿਸ ਦਾ ਪਰਿਵਾਰ ਨਸ਼ਾ ਤੱਸਕਰੀ ਚ ਸ਼ਾਮਲ ਹੈ ਤੇ ਕਈ ਮੈਂਬਰ ਜ਼ੇਲ• ਚ ਹਨ, ਉਹ ਖੁਦ ਵੀ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ, ਜਿਸ ਤੇ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਗੋਲੂ ਵਾਸੀ ਮਾਈ ਜੀਨਾ ਨੂੰ ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ। ਗੋਲੂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।
- ਦਾਦੀ ਗੋਲੀਆਂ ਤੇ ਪੋਤਾ ਮੋਬਾਈਲਾਂ ਸਮੇਤ ਕਾਬੂ
ਜਗਰਾਓਂ ਪੁਲਿਸ ਨੇ ਇੱਕੋ ਦਿਨ ਦਾਦੀ, ਪੋਤਾ ਨੂੰ ਵੱਖੋ ਵੱਖਰੀਆਂ ਵਾਰਦਾਤਾਂ ਚ ਗਿ੍ਫਤਾਰ ਕੀਤਾ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਉਰਫ ਗੋਲੂ ਨੂੰ ਜਿੱਥੇ ਚੋਰੀ ਦੇ 9 ਮੋਬਾਈਲਾਂ ਸਮੇਤ ਕਾਬੂ ਕੀਤਾ, ਉਥੇ ਉਸ ਦੀ ਦਾਦੀ ਸੁਖਦੇਵ ਕੌਰ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਕੋ ਦਿਨ ਦੋਵਾਂ ਦੀ ਗਿ੍ਫਤਾਰੀ ਦੌਰਾਨ ਥਾਣਾ ਸਿਟੀ ਵਿਖੇ ਵੱਖੋ ਵੱਖਰੇ ਮੁਕੱਦਮੇ ਦਰਜ ਕੀਤੇ ਗਏ।