You are here

ਲੁਧਿਆਣਾ

ਮਹਿਲ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ

ਮਹਿਲ ਕਲਾਂ/ਬਰਨਾਲਾ 30 ਸਤੰਬਰ (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਵਿਖੇ ਪ੍ਰੀਤ ਇਸਟੀਚਿਊਟ ਆਫ ਸਕਿੱਲ ਐਜੂਕੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਨਾਲ ਮਨਾਇਆ ਗਿਆ, ਇਹ ਸਮਾਗਮ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਝੁਗੀਆਂ ਝੋਪੜੀਆਂ ਵਾਲਿਆਂ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੀ ਜਿੰਦਗੀ ਤੇ ਨਾਟਕ ਖੇਡਿਆ ਗਿਆ ਅਤੇ ਛੋਟੇ ਜਿਹੇ ਬੱਚੇ ਕਪਤਾਨ ਸਿੰਘ ਵੱਲੋਂ ਇਸ ਸਮਾਗਮ ਵਿੱਚ ਦੇਸ਼ ਭਗਤੀ ਦਾ ਗੀਤ ਸੁਣਾਇਆ ਗਿਆ। ਇਸ ਸਮਾਗਰ ਵਿੱਚ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਮਹਿਲ ਕਲਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਬ ਡਵੀਜ਼ਨ ਦੇ ਡੀ. ਐੱਸ. ਪੀ ਸੁਭਮ ਅਗਰਵਾਲ ਨੇ ਬੋਲਦਿਆਂ ਕਿਹਾ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਵਲੋਂ ਝੁਗੀਆਂ ਝੋਪੜੀਆਂ ਵਾਲਿਆਂ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾਉਣਾ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਵੀ ਸਾਰਿਆਂ ਨੂੰ ਵੀ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਅਤੇ ਜੋ ਸੁਸਾਇਟੀਆਂ ਸਮਾਜ ਸੇਵਾ ਕਰਦੀਆਂ ਹਨ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ, ਪੱਤਰਕਾਰ ਹਰਜੀਤ ਕਾਤਿਲ ਸ਼ੇਰਪੁਰ ਨੇ ਕਿਹਾ ਅੱਜ ਦਾ ਸਮਾਗਮ ਬਲਜਿੰਦਰ ਕੌਰ ਸਦਕਾ ਹੋ ਰਿਹਾ ਜਿਸ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਝੁੱਗੀਆਂ ਝੋਪੜੀਆਂ ਵਾਲਿਆਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਦੇ ਰਹੀ ਹੈ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਡਾ ਅਮਰਜੀਤ ਸਿੰਘ ਨੇ ਨਿਭਾਈ। ਲੋਕ ਭਲਾਈ ਵੈਲਫੇਅਰ ਸੁਸਾਇਟੀ  ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਬਹੁਤ ਜਲਦੀ ਸਾਡੀ ਸੁਸਾਇਟੀ ਵਲੋਂ ਪਿੰਡ ਪਿੰਡ ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਦੇ ਕੋਰਸਾਂ ਲਈ ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚੇ ਆਤਮ ਨਿਰਭਰ ਹੋ ਸਕਣ। ਇਸ ਸਮਾਗਮ ਵਿੱਚ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਥਾਣਾ ਮਹਿਲ ਕਲਾਂ, ਸਬ ਇੰਸਪੈਕਟਰ ਅਮਰੀਕ ਸਿੰਘ ਥਾਣਾ ਠੁੱਲੀਵਾਲ,ਮਹਿਲ ਕਲਾਂ ਮਾਰਕੀਟ ਪ੍ਰਧਾਨ ਗਗਨ ਸਰਾਂ, ਹਰਦੀਪ ਸਿੰਘ ਬੀਹਲਾ, ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਪੱਤਰਕਾਰ ਸੋਨੀ ਮਾਂਗੇਵਾਲ, ਪੱਤਰਕਾਰ ਗੁਰਸੇਵਕ ਸਹੋਤਾ, ਪੱਤਰਕਾਰ ਪਾਲੀ ਵਜੀਦਕੇ, ਪੱਤਰਕਾਰ ਗਰਗ ਘਨੌਰ, ਰਵੀ ਟਿੱਬਾ, ਅਬਦੁਲ ਗੁਫਾਰ, ਫਿਰੋਜ ਖਾਨ, ਅਸਲਮ ਮਹੁੰਦਮ(ਸੋਮਾ) ਸਰਪੰਚ ਮਾਂਗੇਵਾਲ, ਮੈਂਬਰ ਤਲਵਿੰਦਰ ਸਿੰਘ,ਡਾ ਗੁਰਪ੍ਰੀਤ ਸਿੰਘ ਨਾਹਰ, ਕਮਲ ਸਟੂਡੀਓ ਮਹਿਲ ਕਲਾਂ, ਲਸਮਣ ਸਿੰਘ ਖਿਆਲੀ, ਕਾਕਾ ਮਹਿਲ ਕਲਾਂ, ਰੰਮੀ ਸੋਢਾ, ਜਗਰਾਜ ਸਿੰਘ ਕਾਕਾ,ਭੁਪਿੰਦਰ ਸਿੰਘ ਖਨਾਲ, ਮਨਜੀਤ ਕੌਰ, ਜਸਵੀਰ ਕੌਰ, ਪੰਜਾਬੀ ਅਦਾਕਾਰ ਰਮਨ ਸੰਧੂ ਅਤੇ ਅਮਰਜੀਤ ਕੌਰ ਨੇ ਸਮਾਗਮ ਵਿੱਚ ਹਿੱਸਾ ਲਿਆ।

ਪੰਜਾਬ ਅੰਦਰ 108 ਥਾਂਵਾਂ ਤੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚੇ ਨੂੰ ਅੱਜ ਹੋਇਆ ਇੱਕ ਸਾਲ  

ਜਗਰਾਉਂ ਰੇਲਵੇ ਪਾਰਕ ਚ ਇਕ ਸਾਲ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ  ਹਰ ਰੋਜ਼ ਭਰਦੇ ਹਨ ਚੌਕੀ ਅਤੇ ਕਰਦੇ ਹਨ ਮੋਦੀ ਸਰਕਾਰ ਦਾ ਪਿੱਟ ਸਿਆਪਾ  

ਜਗਰਾਉਂ 30 ਸਤੰਬਰ (ਜਸਮੇਲ ਗ਼ਾਲਿਬ ) ਅੱਜ ਪੰਜਾਬ ਚ 108 ਥਾਵਾਂ ਤੇ ਚੱਲ ਰਹੇ  ਕਿਸਾਨ ਮੋਰਚਿਆਂ ਦਾ  ਇਕ ਸਾਲ ਪੂਰਾ ਹੋ ਗਿਆ।ਸਥਾਨਕ ਰੇਲ ਪਾਰਕ ਜਗਰਾਓ ਚ ਚੱਲ ਰਹੇ ਕਿਸਾਨ ਮੋਰਚੇ ਦੇ ਇਕ ਸਾਲ ਪੂਰਾ ਹੋਣ ਤੇ ਧਰਨਾਕਾਰੀਆਂ ਨੇ ਸੰਘਰਸ਼ ਦੇ ਸਫਲਤਾ ਨਾਲ  ਨਿਰੰਤਰ ਚੱਲਣ  ਤੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਸਰਬਜੀਤ ਸਿੰਘ ਰੂਮੀ ਦੀ ਅਗਵਾਈ ਚ ਚਲੇ ਇਸ ਧਰਨੇ ਚ ਬੋਲਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ, ਕੁਲਵਿੰਦਰ ਸਿੰਘ ਢੋਲਣ,ਹਰਭਜਨ ਸਿੰਘ ਦੌਧਰ ਨੇ ਮੋਜੂਦਾ ਸਿਆਸੀ ਹਾਲਤ ਚ ਦਖਲਅੰਦਾਜ਼ੀ ਕਿਵੇਂ ਹੋਵੇ ਦੇ ਮੁੱਦੇ ਤੇ ਖੁਲ ਕੇ ਵਿਚਾਰ ਚਰਚਾ ਕੀਤੀ। ਧਰਨਾਕਾਰੀਆਂ ਵਲੋਂ ਪਿਛਲੇ ਸਮੇਂ ਚ  ਵਖ ਵਖ ਸਮਿਆਂ ਤੇ ਕੀ ਕਿਸਾਨ ਜਥੇਬੰਦੀਆਂ ਚੋਣਾਂ ਚ ਹਿੱਸਾ ਲੈਣ।ਜਾਂ ਨਾ ਵਿਸ਼ੇ ਤੇ ਬਹਿਸ ਭਖਦੀ ਰਹੀ ਹੈ। ਇਸ ਮਸਲੇ ਤੇ ਚਰਚਾ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਸਮੇਂ ਸਭ ਤੋ ਪਹਿਲਾਂ ਸਾਡੀ ਕਿਸਾਨ ਲਹਿਰ ਦਾ ਮੁੱਦਾ ਕਾਲੇ ਕਾਨੂੰਨ ਰੱਦ ਕਰਾਉਣ ਦਾ ਹੈ।ਚੋਣਾਂ ਦੇ ਮਸਲੇ ਚ ਉਲਝਣ ਤੇ ਕਿਸਾਨ ਏਕਤਾ ਨੂੰ ਹਰਜਾ ਹੋਵੇਗਾ।ਉਨਾਂ ਕਿਹਾ ਕਿ ਚੋਣਾਂ ਚ ਹਿੱਸਾ ਲੈਣਾ ਇਕ ਟੇਢੀ ਖੀਰ ਹੈ। ਇਸ ਸਮੇਂ ਬੋਲਦਿਆਂ ਜਿਲਾ   ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਅਮਿਤ ਸ਼ਾਹ ਅਮਰਿੰਦਰ ਦੀ ਮੁਲਾਕਾਤ ਪੂੰਜੀਵਾਦੀ ਲੁਟੇਰੀ ਸਿਆਸਤ ਦੀ ਇਕ ਹੋਰ ਸ਼ਰਮਨਾਕ ਵਾਰਦਾਤ ਹੈ। ਸੱਤਾ ਤੇ ਕਬਜੇ ਲਈ ਸਾਰੇ ਅਸੂਲਾਂ ਨੂੰ ਢੱਠੇ ਖੂਹ ਚ ਸੁਟਣਾ ਭਾਰਤੀ ਸਿਆਸਤ ਦਾ ਕਲਚਰ ਬਣ ਚੁੱਕਾ ਹੈ। ਇਸ ਸਮੇਂ ਅਵਤਾਰ ਸਿੰਘ ਰਸੂਲਪੁਰ, ਨਿਰਮਲ ਸਿੰਘ ਭਮਾਲ, ਜਸਵਿੰਦਰ ਸਿੰਘ ਕਾਕਾ, ਮਦਨ ਸਿੰਘ ਆਦਿ ਹਾਜਰ ਸਨ।

ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ

ਜਗਰਾਉਂ,(ਅਮਿਤ ਖੰਨਾ, ਪੱਪੂ ) ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਤੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਨਾਟਕ ਟੀਮਾਂ ਨੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਦੀ ਦਾਸਤਾਨ ਪੇਸ਼ ਕਰਦਿਆਂ ਮੌਜੂਦਾ ਭਿ੍ਸ਼ਟ ਸਿਸਟਮ ਤੇ ਗੰਦਲੀ ਸਿਆਸਤ ਦੀ ਤਸਵੀਰ ਪੇਸ਼ ਕੀਤੀ।ਝਾਂਸੀ ਚੌਕ ਰੋਡ 'ਤੇ ਕਰਵਾਏ ਗਏ ਸਮਾਗਮ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਤੇ ਮਹਿਮਾਨਾਂ ਨਾਲ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ 'ਚੋਂ ਆਜ਼ਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀ ਦਿੱਤੀ। ਉਨਾਂ੍ਹ ਕਿਹਾ ਕਿ ਅੱਜ ਸ਼ਹੀਦ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਉਪਰੰਤ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਅਗਵਾਈ ਵਿਚ ਕਲਾਕਾਰਾਂ ਨੇ ਨਾਟਕਾਂ ਤੇ ਕੋਰੀਓਗ੍ਰਾਫੀ ਰਾਹੀਂ ਆਜ਼ਾਦੀ ਦੇ 74 ਵਰਿ੍ਹਆਂ ਬਾਅਦ ਵੀ ਅਮੀਰੀ ਤੇ ਗਰੀਬੀ ਦੇ ਵੱਧ ਰਹੇ ਪਾੜ, ਦੇਸ਼ ਦੇ ਵਿਕਾਸ ਦੀ ਥਾਂ ਨੇਤਾਵਾਂ ਦੇ ਆਪਣੇ ਵਿਕਾਸ, ਸਹੂਲਤਾਂ ਲਈ ਤਰਸ ਰਹੀ ਆਵਾਮ ਦੀ ਦਾਸਤਾਨ ਦੇ ਨਾਲ ਕਿਸਾਨੀ ਦੇ ਦਰਦ ਨੂੰ ਬਾਖੂਬੀ ਬਿਆਨ ਕਰਦਿਆਂ ਅੱਜ ਦੀ ਹਕੀਕਤ ਨੂੰ ਪੇਸ਼ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਰਵਿੰਦਰਪਾਲ ਰਾਜੂ ਨੇ ਕਲੱਬ ਵੱਲੋਂ ਕਰਵਾਏ ਕੰਮਾਂ ਦਾ ਲੇਖਾ ਜੋਖਾ ਰੱਖਦਿਆਂ ਸਮਾਜ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਰਦੀਪ ਸਿੰਘ ਮਲਕ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਪ੍ਰਧਾਨ ਅਵਤਾਰ ਸਿੰਘ ਚੀਮਨਾਂ, ਈ.ਓ. ਪ੍ਰਦੀਪ ਕੁਮਾਰ ਦੌਧਰੀਆ, ਰਵਿੰਦਰ ਕੁਮਾਰ ਸੱਭਰਵਾਲ, ਜਗਜੀਤ ਸਿੰਘ ਕਾਉਂਕੇ, ਮਨੀ ਗਰਗ, ਗੋਪਾਲ ਸ਼ਰਮਾ, ਰਾਜ ਭਾਰਦਵਾਜ, ਰਾਜੇਸਇੰਦਰ ਸਿੱਧੂ, ਡਾ: ਇਕਬਾਲ ਸਿੰਘ ਧਾਲੀਵਾਲ, ਅਜੀਤ ਸਿੰਘ ਠੁਕਰਾਲ, ਅਜਮੇਰ ਸਿੰਘ ਢੋਲਣ, ਪਵਨ ਕੱਕੜ, ਵਰਿੰਦਰ ਸਿੰਘ ਕਲੇਰ, ਅਨਿਲ ਸਿਆਲ, ਮੇਹਰ ਸਿੰਘ ਹਠੂਰ, ਗੁਰਪ੍ਰੀਤ ਸਿੰਘ ਭਿੰਡਰ, ਰਾਜੂ ਚੀਮਨਾ, ਸਰਪੰਚ ਅਮਰਜੀਤ ਸਿੰਘ ਚੀਮਨਾ , ਸਰਪੰਚ ਬਲਵੀਰ ਸਿੰਘ ਮਲਕ, ਇਕਬਾਲ ਸਿੰਘ ਰਾਏ, ਪਿ੍ੰਸੀਪਲ ਸੁਖਨੰਦਨ ਗੁਪਤਾ, ਕੈਪਟਨ ਨਰੇਸ਼ ਵਰਮਾ, ਸੁਖਪਾਲ ਖਹਿਰਾ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਬਿੱਟੂ ਸੱਭਰਵਾਲ, ਜਰਨੈਲ ਸਿੰਘ ਲੋਹਟ, ਮੇਸੀ ਸਹੋਤਾ, ਸਤਿੰਦਰਪਾਲ ਤੱਤਲਾ, ਸੰਜੂ ਕੱਕੜ, ਪ੍ਰੋ: ਕਰਮ ਸਿੰਘ ਸੰਧੂ, ਸੰਜੀਵ ਕੁਮਾਰ ਲਵਲੀ, ਪ੍ਰੇਮ ਲੋਹਟ ਆਦਿ ਹਾਜ਼ਰ ਸਨ |

173 ਲੱਖ ਨਾਲ 45 ਦਿਨਾਂ 'ਚ ਹੋਵੇਗਾ ਰਾਏਕੋਟ ਰੋਡ ਦਾ ਨਿਰਮਾਣ

ਜਗਰਾਉਂ,(ਅਮਿਤ ਖੰਨਾ, ਪੱਪੂ ) ਜਗਰਾਓਂ-ਰਾਏਕੋਟ ਰੋਡ ਦੀ ਖਸਤਾ ਹਾਲਤ ਤੋਂ ਲੋਕਾਂ ਨੂੰ ਨਿਜਾਤ ਮਿਲਣ ਦਾ ਸਮਾਂ ਆ ਹੀ ਗਿਆ। ਨਗਰ ਕੌਂਸਲ ਵੱਲੋਂ ਇਸ ਖਸਤਾ ਹਾਲਤ ਇਲਾਕੇ ਦੀ ਅਹਿਮ ਸੜਕ ਜਿਸ 'ਤੇ ਰਾਜਸਥਾਨ ਤੋਂ ਲੈ ਕੇ ਪਠਾਨਕੋਟ ਤਕ ਆਉਣ-ਜਾਣ ਵਾਲੇ ਹਜ਼ਾਰਾਂ ਵਾਹਨ ਰੋਜਾਨਾ ਲੰਘਦੇ ਹਨ। ਸੜਕ ਦੇ ਬੇਹਦ ਖ਼ਸਤਾਹਾਲਤ ਤੇ ਡੂੰਘੇ ਟੋਇਆਂ ਤੋਂ ਰੋਜ਼ਾਨਾ ਲੋਕ ਡਿੱਗਦੇ ਢਹਿੰਦੇ ਆਪਣੀ ਮੰਜ਼ਲ 'ਤੇ ਪੁੱਜਦੇ ਸਨ।ਮੰਗਲਵਾਰ ਜਗਰਾਓਂ ਨਗਰ ਕੌਂਸਲ ਵੱਲੋਂ ਇਸ ਸੜਕ ਦੇ ਨਿਰਮਾਣ ਕਾਰਜਾਂ ਦਾ ਬਕਾਇਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧਰਮ ਪਤਨੀ ਮਮਤਾ ਆਸ਼ੂ, ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪਰਦਾ ਚੁੱਕਿਆ। ਇਸ ਮੌਕੇ ਮਮਤਾ ਆਸ਼ੂ ਨੇ ਪ੍ਰਧਾਨ ਰਾਣਾ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਰੱਖੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਉਨ੍ਹਾਂ ਦੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਪਾਸਿਓਂ ਵੀ ਗ੍ਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਜਗਰਾਓਂ ਦੀ ਇਸ ਅਹਿਮ ਸੜਕ ਦੇ ਨਿਰਮਾਣ 'ਤੇ 173.54 ਲੱਖ ਰੁਪਏ ਖਰਚ ਹੋਣਗੇ ਤੇ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ 45 ਦਿਨਾਂ 'ਚ ਇਸ ਸੜਕ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਰਵਿੰਦਰਪਾਲ ਰਾਜੂ, ਸੂਬਾ ਸਰਕਾਰ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਚੀਮਨਾਂ, ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਵਰਿੰਦਰ ਸਿੰਘ ਕਲੇਰ, ਪਵਨ ਕੱਕੜ, ਮਨੀ ਗਰਗ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਹਿਮਾਂਸ਼ੂ ਮਲਿਕ, ਸਤਿੰਦਰਪਾਲ ਤੱਤਲਾ, ਵਿੱਕੀ ਟੰਡਨ, ਪਿ੍ੰਸੀਪਲ ਸੁਖਨੰਦਨ ਗੁਪਤਾ, ਪ੍ਰੇਮ ਲੋਹਟ, ਕੰਵਰਪਾਲ ਸਿੰਘ, ਅਜਮੇਰ ਸਿੰਘ ਢੋਲਣ ਆਦਿ ਹਾਜ਼ਰ ਸਨ

ਇੰਸਪੈਕਟਰ ਪ੍ਰੇਮ ਸਿੰਘ ਨੇ ਸੰਭਾਲਿਆ ਅਹੁਦਾ  

ਜਗਰਾਉਂ,(ਅਮਿਤ ਖੰਨਾ, ਪੱਪੂ )ਪੰਜਾਬ ਪੁਲੀਸ ਲੁਧਿਆਣਾ ਦਿਹਾਤੀ ਦੇ ਅੰਦਰ ਹੋ ਰਹੀਆਂ ਬਦਲੀਆਂ ਦੇ ਤਹਿਤ  ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ  ਐੱਸਐੱਸਪੀ ਆਈਪੀਐਸ  ਗੁਰਦਿਆਲ ਸਿੰਘ ਵੱਲੋਂ  ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੇ ਸੀ ਏ ਸਟਾਫ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਇੰਸਪੈਕਟਰ ਪ੍ਰੇਮ ਸਿੰਘ ਇਸ ਤੋਂ ਪਹਿਲਾਂ ਮੁੱਲਾਂਪੁਰ ਵਿਖੇ  ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਉਸ ਤੋਂ ਬਾਅਦ ਪੁਲੀਸ ਲਾਈਨ ਜਗਰਾਉਂ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਪ੍ਰੇਮ ਸਿੰਘ ਨੇ ਆਪਣਾ ਅਹੁਦਾ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਦੇ ਲੋਕਾਂ ਨੂੰ ਨਸ਼ਾ ਮੁਕਤ  ਅਤੇ ਮਾਡ਼ੇ ਅਨਸਰਾਂ ਨੂੰ ਸਖਤ ਤੌਰ ਤੇ ਚਿਤਾਵਨੀ ਦਿੱਤੀ ਕਿ  ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ  ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਹਰ ਵਕਤ ਜਨਤਾ ਦੀ ਸੇਵਾ ਲਈ ਹਾਜ਼ਰ ਹੈ  ਪਰ ਜੁਰਮਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵੱਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ

ਜਗਰਾਓਂ 28 ਸਤੰਬਰ (ਅਮਿਤ ਖੰਨਾ):ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਨੂੰ ਸਮਰਪਿਤ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਉੱਤੇ ਸ੍ਰੀਮਤੀ ਸਤੀਸ਼  ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀ.ਸੈ ਸਕੂਲ, ਜਗਰਾਓ ਵੱਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਤਿਰੰਗਾ ਯਾਤਰਾ ਵਿੱਚ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ, ਸਮੂਹ ਸਟਾਫ, ਪ੍ਰਿੰ. ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਪ੍ਰਬੰਧ ਸਮਿਤੀ ਦੇ ਪ੍ਰਬੰਧਕ ਸ੍ਰੀ ਰਵਿੰਦਰ ਗੁਪਤਾ ਜੀ ਸ਼ਾਮਿਲ ਸਨ ।ਇਸ ਤਿਰੰਗਾ ਯਾਤਰਾ ਦੌਰਾਨ ਸੁਤੰਤਰਤਾ ਸੈਨਾਨੀ  ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਾ ਕੇ ਬੱਚਿਆਂ ਵੱਲੋਂ ਨਮਸਕਾਰ ਕਰਦਿਆਂ ਨਾਰੇ ਲਗਾਉਂਦੇ ਹੋਏ  ਦੇਸ਼ ਪ੍ਰਤੀ ਆਪਣੇ ਜ਼ਜ਼ਬਾਤਾਂ ਨੂੰ ਬਿਆਨ ਕਰਦਿਆਂ ਭਾਗ ਲਿਆ। ਇਸ ਮੌਕੇ ਤੇ ਪ੍ਰਿੰ. ਸ੍ਰੀਮਤੀ ਨੀਰੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਫਿੱਟ ਇੰਡੀਆ (ਸਵਸਥ ਭਾਰਤ) ਮੁਹਿੰਮ ਦੇ ਅੰਤਰਗਤ ਸਾਨੂੰ ਯੋਗ ,ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਅਤੇ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰੱਥਾ ਵਧ ਜਾਵੇ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆ। ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਵਿਦਾ ਕੀਤਾ ਗਿਆ।

ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਤੇ ਕਾਰਜਸਾਧਕ ਅਫਸਰ ਵੱਲੋਂ ਅੱਜ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਪ੍ਰੋਗਰਾਮ ਤਹਿਤ ਸ਼ਹਿਰ ਵਾਸੀਆਂ ਨੂੰ ਗਿੱਲਾ ਸੁੱਕਾ ਕੂਡ਼ਾ ਵੱਖ ਵੱਖ ਤਰੀਕੇ ਨਾਲ ਇਕੱਠਾ ਕਰਨ ਦੀਆਂ ਦਿੱਤੀਆਂ ਹਦਾਇਤਾਂ

ਜਗਰਾਉਂ  28 ਸਤੰਬਰ  2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ) ਨਗਰ ਕੌਂਸਲ ਜਗਰਾਓਂ ਵੱਲੋਂ  ਮਾਨਯੋਗ ਪ੍ਰਧਾਨ  ਸ੍ਰੀ ਜਤਿੰਦਰ ਪਾਲ ਰਾਣਾ ਜੀ  ਅਤੇ  ਕਾਰਜ ਸਾਧਕ  ਅਫ਼ਸਰ  ਸ੍ਰੀ  ਪ੍ਰਦੀਪ ਕੁਮਾਰ ਦੋਧਰੀਆ  ਜੀ ਦੇ ਦਿਸ਼ਾ  ਨਿਰਦੇਸ਼ ਅਨੁਸਾਰ  ਸੈਨੇਟਰੀ  ਇੰਸਪੈਕਟਰ  ਅਨਿਲ ਕੁਮਾਰ ਸੈਨਟਰੀ  ਇੰਸਪੈਕਟਰ  ਸ਼ਿਆਮ ਕੁਮਾਰ  ਅਤੇ (ਸੀ ਐਫ) ਸੀਮਾ ਦੀ  ਦੇਖ ਰੇਖ ਵਿਚ  ਪੰਜਾਬ ਸਰਕਾਰ ਦੀਆਂ  ਹਦਾਇਤਾਂ ਅਨੁਸਾਰ  ਅੱਜ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਕਚਰਾ ਅਲੱਗ ਕਰੋ ਸੰਬੰਧੀ ਸਰਗਰਮੀ  ਕੀਤੀ ਗਈ । ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ  ਜਾ ਕੇ ਸਵੱਛ ਭਾਰਤ  ਮੁਹਿਮ ਦੀ ਟੀਮਾਂ ਵੱਲੋਂ  ਲੋਕਾਂ ਨੂੰ ਸਮਝਾਇਆ ਗਿਆ ਕੀ ਗਿੱਲੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਿਆ ਜਾਵੇ  ਤੇ ਵੇਸਟ ਕੁਲੈਕਟਰ / ਸਫ਼ਾਈ ਸੇਵਕਾਂ ਨੂੰ  ਵੱਖ ਹੀ ਦਿੱਤਾ ਜਾਵੇ ਤਾਂ  ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ  ਸ਼ਹਿਰ ਨੂੰ  ਸਾਫ਼ ਸੁਥਰਾ ਰੱਖਿਆ ਜਾ ਸਕੇ  ਅਤੇ ਘਰ ਘਰ ਜਾ ਕੇ ਲੋਕਾਂ ਨੂੰ  ਸਹੁੰ ਚੁਕਾਈ  ਗਈ ਕੀ  ਘਰ ਵਿੱਚ ਪੈਦਾ  ਹੋਣ ਵਾਲਾ  ਗਿੱਲੇ ਕੂਡ਼ੇ ਨੂੰ  ਵੱਖ ਰੱਖਿਆ ਜਾਵੇਗਾ  ਜਿਵੇਂ ਕਿ  ਸਬਜ਼ੀਆਂ ਦੇ ਛਿਲਕੇ  ਫੁੱਲਾਂ ਤੇ  ਆਂਡੇ ਦੇ ਛਿਲਕੇ  ਚਾਹ ਪੱਤੀ ਆਦਿ ਨੂੰ ਵੱਖ ਰੱਖਿਆ ਜਾਵੇ ਤਾਂ ਕਿ ਇਸ ਤੋਂ  ਖਾਦ ਬਣਾਈ ਜਾ ਸਕੇ  ਅਤੇ ਸੁੱਕਾ ਕੂਡ਼ਾ ਜਿਵੇਂ ਗੱਤਾ ਬੋਤਲਾਂ  ਕੱਚ ਲੋਹਾ  ਅਖ਼ਬਾਰ ਰੱਦੀ ਆਦਿ  ਨੂੰ  ਵੱਖ ਰੱਖੇ ਜਾਣ ਬਾਰੇ  ਮੋਟੀਵੇਟਰ -ਰਮਨਦੀਪ ਕੌਰ  -ਹਰਦੇਵਦਾਸ-ਮਹੀਰ ਦੌਧਰੀਆ  - ਰਵੀ ਕੁਮਾਰ  - ਧਰਮਵੀਰ - ਨੇ ਆਪਣਾ ਵਧੀਆ ਯੋਗਦਾਨ ਪਾਇਆ

ਸੇਵਾ ਭਾਰਤੀ ਜਗਰਾਉਂ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ

  ਜਗਰਾਉਂ (ਅਮਿਤ ਖੰਨਾ )ਸੇਵਾ ਭਾਰਤੀ ਦੇ ਚੇਅਰਮੈਨ ਰਵਿੰਦਰ ਸਿੰਘ ਵਰਮਾ ਤੇ ਪ੍ਰਧਾਨ ਨਰੇਸ਼ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ ਗਈ।ਸੈਕਟਰੀ ਨਵੀਨ ਗੁਪਤਾ ਤੇ ਕੈਸ਼ੀਅਰ ਰਾਕੇਸ਼ ਸਿੰਗਲਾ ਨੇ ਦੱਸਿਆ ਪ੍ਰਧਾਨ ਨਰੇਸ਼ ਗੁਪਤਾ ਦੀ ਪਤਨੀ ਮੋਨਿਕਾ ਗੁਪਤਾ ਦਾ ਜਨਮ ਦਿਨ ਤੇ ਪੰਜਾਹ ਦੇ ਕਰੀਬ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਿੱਥੇ ਮਨਾਇਆ ਉੱਥੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ। ਇਸ ਮੌਕੇ ਅਧਿਆਪਕਾ ਬਲਵੰਤ ਕੌਰ ਸਮੇਤ ਸੇਵਾ ਭਾਰਤੀ ਦੀ ਟੀਮ ਹਾਜ਼ਰ ਸੀ।

ਭਾਰਤ ਬੰਦ ਸਮੇਂ ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ 

ਜਗਰਾਉਂ,(ਅਮਿਤ ਖੰਨਾ, ਪੱਪੂ ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਦੇਸ਼ ਵਿਆਪੀ ਭਾਰਤ ਬੰਦ ਸਮੇਂ ਅੱਜ  ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਦਿੱਤੇ ਇਸ ਵਿਸ਼ਾਲ ਧਰਨੇ ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖਿਲਾਫ  ਪੰਜਾਬ ਬੰਦ ਕਰਕੇ ਦੇਸ਼ ਪੱਧਰੇ ਸੰਘਰਸ਼ ਦਾ ਆਗਾਜ ਕੀਤਾ ਸੀ। ਇਸ ਸਮੇਂ ਸਭ ਤੋ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ਤੇ,ਕਿਸਾਨ ਲਹਿਰ ਦੇ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਕਲ ਆਉਣ ਵਾਲੇ ਜਨਮਦਿਨ ਤੇ ਸਾਰੇ ਧਰਨਾਕਾਰੀਆਂ ਨਾਲ ਮੁਬਾਰਕਬਾਦ ਸਾਂਝੀ ਕੀਤੀ ਗਈ।  ਇਸ ਸਮੇਂ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ ਗੀਤ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ । ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਲੋਕ ਆਗੂ ਕੰਵਲਜੀਤ ਖੰਨਾ, ਬਲਵਿੰਦਰ ਸਿੰਘ ਕੋਠੇ ਪੋਨਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਬੇਟੀ ਨਵਨੀਤ ਕੌਰ ਗਿੱਲ,ਸੁੱਖ ਜਗਰਾਓਂ  ਅਤੇ ਕੁਲਦੀਪ ਸਿੰਘ  ਗੁਰੂਸਰ ,ਪਾਲ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੀ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖਿਲਾਫ ਹੈ। ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਨਿਜੀਕਰਨ, ਉਦਾਰੀਕਰਨ,  ਸੰਸਾਰੀਕਰਨ  ਦੀਆਂ ਸਾਮਰਾਜੀ ਨੀਤੀਆਂ ਰਾਹੀਂ ਹੜਪਣ ਤੋਂ ਬਾਅਦ ਹੁਣ ਖੇਤੀ ਸੈਕਟਰ ਨੂੰ ਖਾਣ ਆ ਰਿਹਾ ਕਾਰਪੋਰੇਟ ਸਾਡਾ ਦੁਸ਼ਮਣ ਨੰਬਰ ਇੱਕ ਹੈ। ਉਨਾਂ ਕਿਹਾ ਕਿ ਯੂ ਐਨ ਓ ਦੀ ਜਨਰਲ ਅਸੈਂਬਲੀ ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਝੂਠ ਬੋਲ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਤੋਂ ਬੇਇੱਜਤੀ ਕਰਵਾ ਕੇ ਆਇਆ ਹੈ ਕਿਉਂਕਿ ਸਾਲ ਭਰ ਤੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਮਨੁੱਖੀ  ਅਧਿਕਾਰਾਂ ਨੂੰ ਰੋਲ ਰਿਹਾ ਭਾਜਪਾ ਆਗੂ ਮੋਦੀ ਕਿਸੇ ਵੀ ਤਰਾਂ ਮਨੁੱਖੀ ਹੱਕਾਂ ਦਾ ਅਲੰਬਰਦਾਰ ਨਹੀਂ ਹੋ ਸਕਦਾ।ਇਸ  ਸਮੇਂ ਸਾਰੇ ਹੀ ਬੁਲਾਰਿਆਂ ਨੇ ਗੋਤਮ ਅਡਾਨੀ ਦੀ ਗੁਜਰਾਤ ਦੀ  ਮੁੰਦਰਾ ਬੰਦਰਗਾਹ ਤੋਂ ਫੜੇ ਚਿੱਟੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਰਪੋਰੇਟ ਖੇਤੀ ਤੇ ਕਬਜੇ ਦੇ ਨਾਲ ਨਾਲ ਨਸ਼ੇ ਦੇ ਸਮੁੰਦਰ ਚ ਡੋਬਣ ਲਈ ਪੱਬਾਂ ਭਾਰ ਹਨ।ਉਨਾਂ ਗੋਤਮ ਅਡਾਨੀ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ  ਕੀਤੀ।ਇਸ  ਸਮੇਂ ਇਪਟਾ ਮੌਗਾ ਦੀ ਟੀਮ ਨੇ ਅਤਿਅੰਤ ਮਨਮੋਹਕ  ਗੀਤ, ਭੰਡਾਂ ਦਾ ਤੇ ਪ੍ਰਸਿਧ ਨਾਟਕ  "ਡਰਨਾ"  ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਅਜ ਸਥਾਨਕ ਰੇਲਵੇ ਸਟੇਸ਼ਨ ਤੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੈੰਡੂ ਮਜਦੂਰ ਯੂਨੀਅਨ( ਮਸ਼ਾਲ ) ਦੇ ਵਰਕਰਾਂ ਨੇ ਰੇਲਵੇ ਲਾਈਨ ਤੇ ਭਾਰਤ ਬੰਦ ਦੇ ਸੱਦੇ ਤਹਿਤ ਰੇਲ ਜਾਮ ਕੀਤੀ।ਇਸ ਸਮੇਂ ਧਰਮ ਸਿੰਘ ਸੂਜਾਪੁਰ,  ਮਦਨ ਸਿੰਘ,  ਜਗਦੀਸ਼ ਸਿੰਘ ,ਕਰਨੈਲ ਸਿੰਘ ਭੋਲਾ ਨੇ ਸੰਬੋਧਨ ਕੀਤਾ।ਕਿਸਾਨਾਂ ਮਜਦੂਰਾਂ ਨੇ ਰੇਲ ਜਾਮ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ। ਖੰਡ ਮਿੱਲ ਧਰਨੇ ਚ ਪਿੰਡ ਅਖਾੜਾ,ਕੋਠੇ ਬੱਗੂ ਦੇ ਵਰਕਰਾਂ ਨੇ ਚਾਹ ਦਾ ਲੰਗਰ , ਪਿੰਡ ਗੁਰੂਸਰ, ਸ਼ੇਰਪੁਰਾ, ਕਲੇਰਾਂ , ਚਕਰ , ਭੰਮੀਪੁਰਾ ਦੇ ਵਰਕਰਾਂ ਨੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ। ਮੰਚ ਸੰਚਾਲਨ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਾਖੂਬੀ ਨਿਭਾਈ।

ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਵੱਲੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਜਗਰਾਉਂ,(ਅਮਿਤ ਖੰਨਾ, ਪੱਪੂ ):ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਪੁਰਾਣੀ ਦਾਣਾ ਮੰਡੀ ਜਗਰਾਉਂ ਦੁਆਰਾ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ  ਜਿਸ ਵਿੱਚ 500 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਸਤਿਸੰਗ ਮੰਡਲ ਦੇ ਸਤਿਕਾਰਯੋਗ ਮੈਂਬਰ ਸ਼੍ਰੀ ਦਰਸ਼ਨ ਲਾਲ ਸ਼ੰਮੀ ਨੇ ਦੱਸਿਆ ਕਿ ਸਵੇਰ ਤੋਂ ਹੀ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ, ਉਸਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ ਸੀ ਪਰ ਹੁਣ ਲੋਕਾਂ ਵਿੱਚ ਜਾਗਰੂਕਤਾ ਆ ਗਈ ਹੈ, ਇਸ ਮੌਕੇ ਇੰਜੀ ਗੌਰਵ ਖੁੱਲਰ, ਹਨੀ ਗੋਇਲ, ਇੰਜੀ: ਸੰਚਿਤ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦੇ ਤਹਿਤ ਵੱਧ ਤੋਂ ਵੱਧ ਟੀਕਾ ਲਗਵਾਉਣ। ਉਨ•ਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾ ਵੀ ਧੰਨਵਾਦ ਕੀਤਾ, ਜਿਨ•ਾਂ ਦੀ ਅਗਵਾਈ ਵਿੱਚ ਅੱਜ ਦੇਸ਼ ਦੇ ਲਗਭਗ 100 ਕਰੋੜ ਲੋਕਾਂ ਦਾ ਮੁਫਤ ਟੀਕਾਕਰਨ ਕੀਤਾ ਗਿਆ ਹੈ। ਸਿਵਲ ਹਸਪਤਾਲ ਅਤੇ ਕੋਲੰਬੀਅਨ ਇੰਸਟੀਚਿਟ ਦੇ ਸਟਾਫ ਨੂੰ ਇਸ ਕੈਂਪ ਵਿੱਚ ਸ਼ਾਨਦਾਰ ਯੋਗਦਾਨ ਲਈ ਸ਼੍ਰੀ ਰਾਮ ਕ੍ਰਿਸ਼ਨ ਸਤਿਸੰਗ ਮੰਡਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਕੁਸ਼ ਗੋਇਲ, ਰੋਹਿਤ ਕੁਮਾਰ, ਹਿਤੇਸ਼ ਗੋਇਲ, ਰਾਜੇਸ਼ ਲੂੰਬਾ, ਜਗਦੀਸ਼ ਓਹਰੀ, ਰਾਜੇਸ਼ ਅਗਰਵਾਲ, ਲਲਿਤ ਜੈਨ, ਅਮਿਤ ਸ਼ਰਮਾ, ਸੰਜੀਵ ਮਲਹੋਤਰਾ, ਪ੍ਰਦੀਪ, ਨੇ ਇਸ ਮੌਕੇ ਤੇ ਸਵੇਰ ਤੋਂ ਸ਼ਾਮ ਤੱਕ ਵਲੰਟੀਅਰ ਵਜੋਂ ਕੰਮ ਕਰਨ ਅਤੇ ਇਸ ਟੀਕਾਕਰਨ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਕੁਮਾਰ, ਦਵਿੰਦਰ ਕੁਮਾਰ, ਸੁਸ਼ੀਲ ਜੈਨ, ਬਲਦੇਵ ਕ੍ਰਿਸ਼ਨ ਗੋਇਲ, ਰਾਜੇਸ਼ ਗੁਪਤਾ ਆਦਿ ਸ਼ਾਮਲ ਹਨ।