You are here

ਲੁਧਿਆਣਾ

ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਜਗਰਾਓਂ 16 ਅਕਤੂਬਰ (ਅਮਿਤ ਖੰਨਾ):ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸ਼ਕਤੀ, ਭਗਤੀ ਅਤੇ ਮੁਕਤੀ ਦੇ ਦਾਤਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਦਿਹਾੜਾ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਜੀ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਸਮੂਹ ਿਿਵਦਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਸਿੱਖਿਆਵਾਂ ਤੋ ਪੇ੍ਰਰਨਾਵਾ ਉੱਪਰ ਚੱਲਣ ਲਈ ਪੇ੍ਰਰਿਆ।ਸਕੂਲ ਅਧਿਆਪਕ ਜਗਸੀਰ ਸਿੰਘ ਨੇ ਬਾਬਾ ਜੀ ਦੀ ਜੀਵਨੀ ਉਪਰ ਚਾਨਣਾ ਪਾਉਂਦਿਆ ਦੱਸਿਆ ਕਿ ਬਾਬਾ ਜੀ ਨੇ ਭਾਰਤ ਵਿੱਚ ਪਹਿਲੇ ਸਮਾਜਵਾਦ ਦੀ ਨੀਂਹ ਦੀ ਸਥਾਪਨਾ ਰੱਖੀ ਅਤੇ ਗਰੀਬ ਮੁਜਾਰੇ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਵਾਰਿਸ ਬਣਾਇਆ।ਸਮਾਗਮ ਵਿੱਚ ਛੇਂਵੀ ਕਲਾਸ ਦੀ ਿਿਵਦਆਰਥਣ ਦਿਲਪ੍ਰੀਤ ਕੌਰ ਨੇ ਉਹਨਾਂ ਦੀ ਜੀਵਣ ਪੇ੍ਰਰਨਾ ਅਤੇ ਸ਼ਹਾਦਤ ਨੂੰ ਪੇਸ਼ ਕਰਦੀ ਕਵਿਤਾ ਸ਼ਹਾਦਤ ਪੇਸ਼ ਕੀਤੀ।ਨੌਂਵੀ ਕਲਾਸ ਦੀ ਿਿਵਦਆਰਥਣ ਸੁਖਰਾਜਦੀਪ ਕੌਰ ਨੇ ਰਚਨਾ “ਸਿੱਖੀ ਦਾ ਬੂਟਾ” ਪੇਸ਼ ਕੀਤੀ, ਬਾਂਰਵੀ ਕਲਾਸ ਦੀ ਿਿਵਦਆਰਥਣ ਪਰਨੀਤ ਕੌਰ ਨੇ  ਬਾਬਾ ਬੰਦਾ ਸਿੰਘ ਬਹਾਦੁਰ  ਜੀ ਦੀ ਮਿਸਾਲੀ ਜੀਵਨ ਨੂੰ ਪੇਸ਼ ਕਰਦੀ ਕਵਿਤਾ “ਲਸਾਨੀ ਗੁਰੂ ਬੰਦਾ ਸਿੰਘ ਬਹਾਦੁਰ” ਪੇਸ਼ ਕੀਤੀ।ਇਸ ਦੌਰਾਨ ਸਮੂਹ ਮੈਨੇਜਮੈਂਟ ਸਕੂਲ ਪ੍ਰਧਾਨ ਸ਼੍ਰੀ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਅਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਸਮੂਹ ਸਟਾਫ ਅਤੇ ਿਿਵਦਆਰਥੀਆਂ ਨੂੰ ਬਾਬਾ ਜੀ ਦੇ ਜੀਵਨ ਤੋ ਪੇ੍ਰਰਨਾ ਲੈਦਿਆਂ ਉਹਨਾਂ ਦੇ ਉਦੇਸ਼ਾਂ ਅਤੇ ਸਿੱਖਿਆਵਾਂ ਉੱਪਰ ਚੱਲਣ ਲਈ ਪ੍ਰੇਰਿਆ।

ਜਗਰਾਉਂ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ

 ਜਗਰਾਉਂ (ਅਮਿਤ ਖੰਨਾ )ਸ਼ਹਿਰ 'ਚ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ 'ਚ ਜੈਕਾਰਿਆਂ ਦੀ ਗੂੰਜ 'ਚ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਮੁੱਖ ਮਹਿਮਾਨਾਂ ਨੇ ਅਗਨੀ ਵਿਖਾਈ। ਜਗਰਾਓਂ, ਰਾਏਕੋਟ, ਮੁੱਲਾਂਪੁਰ ਸਮੇਤ ਇਲਾਕਿਆਂ 'ਚ ਦੁਸਹਿਰੇ ਮੌਕੇ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ, ਜਿਸ 'ਚ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ। ਜਗਰਾਓਂ ਦੀ ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਮੰਡੀ ਵੱਲੋਂ ਸਥਾਨਕ ਲਾਜਪਤ ਰਾਏ ਰੋਡ ਤੋਂ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ 'ਚ ਭਗਵਾਨ ਰਾਮ ਚੰਦਰ ਦੇ ਰੱਥ ਦੀਆਂ ਝਾਕੀਆਂ ਤੇ ਰੱਥ ਦੀ ਸ਼ੋਭਾ ਵੇਖਣਯੋਗ ਸੀ। ਸ਼ੋਭਾ ਯਾਤਰਾ 'ਚ ਡੇਢ ਦਰਜਨ ਝਾਕੀਆਂ ਦੇ ਅੱਗੇ ਅੱਗੇ ਧਾਰਮਿਕ ਧੁੰਨਾਂ ਛੇੜਦੀਆਂ ਬੈਂਡ ਪਾਰਟੀਆਂ ਤੇ ਉਨ੍ਹਾਂ ਦੀਆਂ ਧੁੰਨਾਂ 'ਤੇ ਸ਼ਰਧਾਲੂ ਨੱਚ ਰਹੇ ਸਨ। ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਪੁੱਜੀ, ਜਿੱਥੇ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ। ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸਆਰ ਕਲੇਰ, ਡੀਐੱਸਪੀ ਦਲਜੀਤ ਸਿੰਘ ਖੱਖ, ਤਹਿਸੀਲਦਾਰ ਮਨਮੋਹਨ ਕੌਸ਼ਿਕ,ਕਮਲਜੀਤ ਸਿੰਘ ਮੱਲ੍ਹਾ  ਸਮਾਜ ਸੇਵੀ ਰੋਹਿਤ ਗੋਇਲ ,  ਜਤਿੰਦਰਪਾਲ ਰਾਣਾ ਨਗਰ ਕੌਂਸਲ ਪ੍ਰਧਾਨ , ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ,  ਅਸ਼ਵਨੀ ਸ਼ਰਮਾ ਬੱਲੂ, ਜਰਨੈਲ ਸਿੰਘ ਲੋਹਟ  ਚੇਅਰਮੈਨ ਗੇਜਾ ਰਾਮ ,  ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਜਗਜੀਤ ਸਿੰਘ ਕਾਉਂਕੇ, ਰਵਿੰਦਰ ਸਭਰਵਾਲ, ਮਨੀ ਗਰਗ, ਸਾਜਨ ਮਲਹੋਤਰਾ, ਪ੍ਰਧਾਨ ਵਿਨੋਦ ਬਾਂਸਲ, ਤੀਰਥ ਸਿੰਗਲਾ, ਰਾਜ ਭਾਰਦਵਾਜ ਆਦਿ ਹਾਜ਼ਰ ਸਨ।

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ 

ਜਗਰਾਓਂ  15 ਅਕਤੂਬਰ (ਅਮਿਤ ਖੰਨਾ):ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਨੌਵੀਂ ਜਮਾਤ ਦੀ ਵਿਿਦਆਰਥਣ ਪਰਮਿੰਦਰ ਕੌਰ ਨੇ ਭਾਸ਼ਣ ਰਾਹੀਂ ਦੁਸਹਿਰੇ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਦੁਸਹਿਰਾ ਇਕ ਪੁਰਾਤਨ ਤਿਉਹਾਰ ਹੈ, ਜੋ ਦੀਵਾਲੀ ਤੋਂ ਲਗਪਗ ਵੀਹ ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਿਦਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੁਸਹਿਰਾ ਇਕ ਅਜਿਹਾ ਤਿਉਹਾਰ ਹੈ ਜੋ ਮਨੁੱਖ ਨੂੰ ਹੰਕਾਰ, ਝੂਠ ਅਤੇ ਜ਼ੁਲਮ ਦੀ ਹਾਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਇਸ ਮੌਕੇ ਜੀ.ਐੱਚ.ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ

ਕਾਉਂਕੇ ਕਲਾਂ ਦੀ ਅਨਾਜ ਮੰਡੀ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਜਗਰਾਓਂ  15 ਅਕਤੂਬਰ (ਅਮਿਤ ਖੰਨਾ):ਮਾਰਕਿਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕਾਉਂਕੇ ਕਲਾਂ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ।ਚੇਅਰਮੈਨ ਗਰੇਵਾਲ ਅਨੁਸਾਰ ਮਾਰਕਿਟ ਕਮੇਟੀ ਜਗਰਾਉਂ ਦੇ ਸਾਰੇ ਖਰੀਦ ਕੇਂਦਰਾਂ ਤੇ ਝੋਨੇ ਦੀ ਖ਼ਰੀਦ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ।ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਚ ਸੁਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਿਲ ਨਾ ਆਵੇ।ਇਸ ਮੌਕੇ ਸਰਪੰਚ ਜਗਜੀਤ ਸਿੰਘ ਕਾਉਂਕੇ,ਸੈਕਟਰੀ ਕਮਲਪ੍ਰੀਤ ਸਿੰਘ,ਸੁਖਦਰਸ਼ਨ ਸਿੰਘ ਹੈਪੀ,ਪ੍ਰਦੀਪ ਸਿੰਘ ਧਾਲੀਵਾਲ,ਗਿਆਨ ਸਿੰਘ,ਪੰਚ ਜਗਤਾਰ ਸਿੰਘ ਤਾਰਾ,ਪੰਚ ਧਰਮਿੰਦਰ ਕੁਮਾਰ,ਪੰਚ ਕੁਲਦੀਪ ਸਿੰਘ,ਨੰਬਰਦਾਰ ਬਲਦੀਪ ਸਿੰਘ,ਮਨਦੀਪ ਸਿੰਘ ਸਿੱਧੂ,ਜਗਦੀਪ ਸਿੰਘ ਸੇਖੋਂ,ਜਸਦੇਵ ਸਿੰਘ ਸਿੱਧੂ,ਪਰਮਿੰਦਰ ਸਿੰਘ ਸਿੱਧੂ,ਸੁਖਦੇਵ ਸਿੰਘ,ਸ਼ਿੰਦਰ ਸਿੰਘ ਅਤੇ ਗੁਰਮੇਲ ਸਿੰਘ ਫੌਜੀ ਆਦਿ ਹਾਜ਼ਰ ਸਨ।

ਰਾਮ ਨਾਟਕ ਦਾ  ਅਮਿਤ ਖੰਨਾ ਅਤੇ ਰਮਨ ਕੜਵਲ  ਨੇ ਕੀਤਾ ਉਦਘਾਟਨ  

ਜਗਰਾਉਂ (ਅਮਿਤ ਖੰਨਾ ,ਪੱਪੂ  )ਸ੍ਰੀ ਵੈਸ਼ਨੂੰ ਡਰਾਮੈਟਿਕ ਕਲੱਬ ਵੱਲੋਂ ਰਾਮ ਨਾਟਕ ਚੰਡੀਗੜ੍ਹ ਕਾਲੋਨੀ ਭੰਗੜ ਗੇਟ  ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਬੀਤੀ ਰਾਤ ਨਾਮ ਨਾਟਕ ਦਾ  ਅਮਿਤ ਖੰਨਾਅਤੇ ਰਮਨ ਕੜਵਲ   ਨੇ  ਰੀਬਨ ਕੱਟ ਕੇ ਉਦਘਾਟਨ ਕੀਤਾ  ਇਸ ਮੌਕੇ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਨਾਟਕ ਬਡ਼ੀ ਸ਼ਰਧਾ ਭਾਵਨਾ ਨਾਲ  ਅਤੇ ਕਾਵਿ ਉਨੀ ਦੀਆਂ ਹਦਾਇਤਾਂ ਅਨੁਸਾਰ ਮਨਾਇਆ ਜਾ ਰਿਹਾ ਹੈ  ਉਨ੍ਹਾਂ ਦੱਸਿਆ ਕਿ   16 ਅਕਤੂਬਰ ਦਿਨ ਸ਼ਨੀਵਾਰ  ਰਾਜ ਤਿਲਕ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ  ਇਸ ਮੌਕੇ ਅਸ਼ਵਨੀ ਸ਼ਰਮਾ,  ਸਰਬਜੀਤ ਸਿੰਘ ਲੰਕਾ,  ਸੁਸ਼ੀਲ ਚੋਪੜਾ, ਸਪਨ ਕਪੂਰ, ਸੁਨੀਲ ਪਾਠਕ, ਮੱਖਣ ਲਾਲ, ਬਲਵਿੰਦਰ ਸਿੰਘ, ਬਲਵਿੰਦਰ ਮੱਕਡ਼, ਕੁਲਦੀਪ ਗਿੱਲ,  ਸਤਪਾਲ ਭੱਟੀ  ਆਦਿ ਹਾਜ਼ਰ ਸਨ

ਲੁਧਿਆਣਾ ਜ਼ਿਲ੍ਹੇ ਦੇ ਨਵੇਂ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ

ਜਗਰਾਉਂ (ਅਮਿਤ ਖੰਨਾ ,ਪੱਪੂ  ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨਵ ਨਿਯੁਕਤ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਵੀਰਵਾਰ ਸਵੇਰੇ ਜਗਰਾਓਂ ਦਫ਼ਤਰ ਪੁੱਜ ਕੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਜਗਰਾਓਂ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਵੱਲੋਂ ਐੱਸਐੱਸਪੀ ਸੰਧੂ ਦਾ ਸਵਾਗਤ ਕੀਤਾ ਗਿਆ। ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ 'ਚ ਹੀ ਐੱਸਐੱਸਪੀ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ।ਉਨ੍ਹਾਂ ਸਾਫ ਕੀਤਾ ਕਿ ਜ਼ਿਲ੍ਹੇ ਵਿਚ ਜਿੱਥੇ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਪੂਰੀ ਸਖਤੀ ਵਰਤੀ ਜਾਵੇਗੀ, ਉਥੇ ਨਸ਼ੇ ਨੂੰ ਨੱਥ ਪਾਉਣ ਲਈ 24 ਘੰਟੇ ਮੁਹਿੰਮ ਜਾਰੀ ਰਹੇਗੀ। ਨਸ਼ਿਆਂ ਦੇ ਕਾਰੋਬਾਰ 'ਚ ਲਿਪਟੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸਪੀ ਰਾਜਵੀਰ ਸਿੰਘ, ਐੱਸਪੀ ਹਰਿੰਦਰ ਸਿੰਘ ਪਰਮਾਰ, ਐੱਸਪੀ ਬਲਵਿੰਦਰ ਸਿੰਘ, ਐੱਸਪੀ ਗੁਰਮੀਤ ਕੌਰ, ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਦਲਜੀਤ ਸਿੰਘ ਖੱਖ, ਡੀਐੱਸਪੀ ਐੱਚ ਦਲਜੀਤ ਸਿੰਘ ਵਿਰਕ, ਡੀਐੱਸਪੀ ਸੰਦੀਪ ਬਡੇਰਾ, ਡੀਐੱਸਪੀ ਰਾਏਕੋਟ ਗੁਰਬਚਨ ਸਿੰਘ ਆਦਿ ਹਾਜ਼ਰ ਸਨ।

ਗੁਰ ਨਾਨਕ ਮੋਦੀ ਕਲੀਨਿਕ ਦਾ ਹੋਇਆ ਉਦਘਾਟਨ  

        ਜਗਰਾਉਂ (ਅਮਿਤ ਖੰਨਾ)  ਸਾਬਕਾ ਮੈਡੀਕਲ ਅਫ਼ਸਰ ਡਾ ਰਾਜਪ੍ਰੀਤ ਸਿੰਘ ਦੇ ਗੁਰੂ ਨਾਨਕ ਮੋਦੀ ਕਲੀਨਿਕ ਦਾ ਅੱਜ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਬੱਲੀ ਅਤੇ ਗੁਰਦੁਆਰਾ ਭਜਨਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਡਾ: ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਇਹ ਕਲੀਨਿਕ ਕੱਚਾ ਮਲਕ ਰੋਡ ’ਤੇ ਖੋਲ੍ਹਿਆ ਗਿਆ ਹੈ ਜਿੱਥੇ ਮਰੀਜ਼ਾਂ ਦਾ ਮੁਫ਼ਤ ਵਿੱਚ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਲੀਨਿਕ ਵਿਚ ਸਵੇਰੇ 10 ਤੋਂ 12 ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਮਰੀਜ਼ਾਂ ਦਾ ਚੈੱਕਅੱਪ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ ਅਰਸ਼ਦੀਪ ਸਿੰਘ, ਮਾਸਟਰ ਪਿ੍ਰਤਪਾਲ ਸਿੰਘ, ਜਗਦੀਸ਼ ਸਿੰਘ ਐਨ ਆਈ ਆਰ, ਗੁਰਪ੍ਰੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

ਪੁਲਿਸ ਨੂੰ ਤਣਾਅ ਮੁਕਤ ਰਹਿਣ ਲਈ ਮਾਹਰਾਂ ਨੇ ਸੈਮੀਨਾਰ ਦੌਰਾਨ ਸਿਖਾਏ ਗੁਰ 

ਜਗਰਾਉਂ (ਅਮਿਤ ਖੰਨਾ, ਪੱਪੂ  )-ਜਗਰਾਓਂ ਪੁਲਿਸ ਨੂੰ ਤਣਾਅ ਮੁਕਤ ਰਹਿਣ ਲਈ ਮਾਹਰਾਂ ਨੇ ਸੈਮੀਨਾਰ ਦੌਰਾਨ ਸਿਖਾਏ ਗੁਰ। ਡਿਊਟੀ ਦੇ ਪਰੈਸ਼ਰ ਵਿਚ ਹਰ ਸਮੇਂ ਬੋਝ ਤੋਂ ਮੁਕਤ ਹੋਣ ਲਈ ਯੋਗਾ, ਸੈਰ ਅਤੇ ਕਸਰਤ ਤੇ ਜ਼ੋਰ ਦੇਣ ਲਈ ਕਿਹਾ ਗਿਆ। ਸਥਾਨਕ ਦੀਪਕ ਮੈਰਿਜ ਪੈਲੇਸ ਵਿਖੇ ਐੱਸਐੱਸਪੀ ਗੁਰਦਿਆਲ ਸਿੰਘ ਦੀ ਜੇਰੇ ਨਿਗਰਾਨੀ, ਐੱਸਪੀ ਪਰਮਾਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ਦਾ ਉਦਘਾਟਨ ਡੀਐੱਸਪੀ ਸਬ-ਡਵੀਜ਼ਨ ਦਲਜੀਤ ਸਿੰਘ ਖੱਖ ਅਤੇ ਡੀਐੱਸਪੀ (ਐੱਚ) ਦਲਜੀਤ ਸਿੰਘ ਵਿਰਕ ਨੇ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਨੋ-ਅਰੋਗ ਡਾ. ਜਸਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨਾਂ੍ਹ ਨੂੰ ਡਿਊਟੀ ਦੇ ਪਰੈਸ਼ਰ ਵਿਚ ਬੋਝ ਮੁਕਤ ਰਹਿਣ ਲਈ ਬੱਚਿਆਂ, ਪਰਿਵਾਰ ਅਤੇ ਦੋਸਤਾਂ ਵਿਚ ਸਮਾਂ ਗੁਜਾਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਦੇ ਨਾਲ ਸਵੇਰੇ 45 ਮਿੰਟ ਦੀ ਸੈਰ, ਯੋਗਾ ਅਤੇ ਕਸਰਤ ਉਨਾਂ੍ਹ ਨੂੰ ਤਣਾਅ ਮੁਕਤ ਰੱਖੇਗੀ। ਸ਼ਰੀਰ ਨੂੰ ਨਰੋਗ ਅਤੇ ਤੰਦਰੁਸਤ ਰੱਖਣ ਦੇ ਲਈ ਪਰਿਵਾਰਕ ਮੇਲ-ਮਿਲਾਪ, ਦੋਸਤਾਂ ਨਾਲ ਗੱਲਾਂ-ਬਾਤਾਂ ਦੀ ਸਾਂਝ ਅਤੇ ਕਸਰਤ ਤੋਂ ਇਲਾਵਾ ਸ਼ਰੀਰ ਨੂੰ ਤਾਕਤਵਰ ਰੱਖਣ ਲਈ ਚੰਗੀ ਖੁਰਾਕ ਅਤੇ ਸਹੀ ਸਮੇਂ ਸੇਵਨ 'ਤੇ ਵੀ ਪਹਿਰਾ ਦੇਣਾ ਜ਼ਰੂਰੀ ਹੈ। ਪੁਲਿਸ ਲਾਈਨ ਦੇ ਡਾ. ਅਮਨ ਸ਼ਰਮਾ ਨੇ ਤਣਾਅ ਮੁਕਤ ਰਹਿਣ ਲਈ ਪੁਲਿਸ ਨੂੰ ਗੁੱਸਾ ਨਾ ਕਰਨ ਅਤੇ ਸ਼ਾਂਤ ਸੁਭਾਅ ਰੱਖਦਿਆਂ ਡਿਊਟੀ ਕਰਨ ਦੀ ਪੇ੍ਰਰਣਾ ਦਿੱਤੀ। ਇਸ ਮੌਕੇ ਟੈ੍ਫਿਕ ਇੰਚਾਰਜ ਦੇ ਮੁਖੀ ਇੰਸਪੈਕਟਰ ਸਤਪਾਲ ਸਿੰਘ, ਮਹਿਲਾ ਥਾਣਾ ਦੇ ਮੁਖੀ ਇੰਸਪੈਕਟਰ ਦਮਨਜੀਤ ਕੌਰ, ਬੱਸ ਸਟੈਂਡ ਚੌਂਕੀ ਇੰਚਾਰਜ ਅਮਰਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਰੈਡੀਮੇਟ ਅਤੇ ਮਨਿਆਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ  

ਜਗਰਾਓਂ 12 ਅਕਤੂਬਰ (ਅਮਿਤ ਖੰਨਾ)ਜਗਰਾਉਂ ਦੇ ਰੈਡੀਮੇਡ ਅਤੇ ਮੁਨਿਆਰੀ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਗੋਇਲ ਨੇ  ਆਪਣੀ ਪ੍ਰਧਾਨਗੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ  ਰੋਹਿਤ ਗੋਇਲ ਨੇ ਕਿਹਾ ਕਿ ਮੈਂ ਕਿਸੇ ਦੇ ਕੋਈ ਦਬਾਅ ਥੱਲੇ ਆ ਕੇ ਅਸਤੀਫ਼ਾ ਨਹੀਂ ਦੇ ਰਿਹਾ  ਤੇ ਉਨ੍ਹਾਂ ਨੇ ਚੇਅਰਮੈਨ ਸਾਬ੍ਹ ਤੇ ਵਾਈਸ ਪ੍ਰੈਜ਼ੀਡੈਂਟ ਤੇ ਕੈਸ਼ੀਅਰ  ਨੂੰ ਕਿਹਾ ਕਿ ਇਹ ਮੇਰਾ ਅਸਤੀਫ਼ਾ ਮਨਜ਼ੂਰ ਕਰ ਲਿਆ ਲਾਵੇ ਛੇਤੀ ਤੋਂ ਛੇਤੀ ਨਵੇਂ ਪ੍ਰਧਾਨ ਦੀ ਚੋਣ ਜਲਦੀ ਕਰਵਾਈ ਜਾਵੇ

ਬਾਂਕਾ ਬਣੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ

ਜਗਰਾਓਂ 12 ਅਕਤੂਬਰ (ਅਮਿਤ ਖੰਨਾ) ਸਥਾਨਕ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਸੁਰਜੀਤ ਕਲੇਰ ਨੂੰ ਚੇਅਰਮੈਨ ਤੇ ਘਨ੍ਹੱਈਆ ਲਾਲ ਗੁਪਤਾ ਬਾਂਕਾ ਨੂੰ ਪ੍ਰਧਾਨ ਚੁਣਿਆ ਗਿਆ। ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦਾ ਇਕੱਠ ਪਹਿਲੇ ਪ੍ਰਧਾਨ ਸੁਰਜੀਤ ਕਲੇਰ ਦੇ ਦਫ਼ਤਰ ਵਿਖੇ ਹੋਇਆ, ਜਿਥੇ ਪ੍ਰਧਾਨ ਕਲੇਰ ਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹਾਊਸ ਤੋਂ ਅਸਤੀਫੇ ਪ੍ਰਵਾਨ ਕਰਵਾਏ।ਇਸ ਉਪਰੰਤ ਸਰਪ੍ਰਸਤ ਅੰਮਿ੍ਤ ਲਾਲ ਮਿੱਤਲ ਵੱਲੋਂ ਨਵੀਂ ਟੀਮ ਦਾ ਐਲਾਨ ਕਰਦਿਆ ਘਨ੍ਹੱਈਆ ਲਾਲ ਗੁਪਤਾ ਬਾਂਕਾ ਪ੍ਰਧਾਨ, ਤੇਜਿੰਦਰ ਸਿੰਘ ਚਚਰਾੜੀ ਨੂੰ ਜਨਰਲ ਸਕੱਤਰ, ਸੁਰਜੀਤ ਕਲੇਰ ਨੂੰ ਚੇਅਰਮੈਨ, ਰਿਪਨ ਝਾਂਜੀ, ਬਲਰਾਜ ਸਿੰਘ ਖਹਿਰਾ, ਰਾਜੇਸ਼ ਕੁਮਾਰ, ਦਰਸ਼ਨ ਕੁਮਾਰ, ਨਵੀਨ ਨੰਨੂ ਸਿੰਗਲਾ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਸਿੱਧੂ ਨੂੰ ਕੈਸ਼ੀਅਰ, ਜਸਪਾਲ ਸਿੰਘ ਨੂੰ ਸੈਕਟਰੀ ਤੇ ਮਨੋਹਰ ਲਾਲ ਨੂੰ ਪ੍ਰਰੈੱਸ ਸੈਕਟਰੀ ਨਿਯੁਕਤ ਕੀਤਾ ਗਿਆ। ਨਵੀਂ ਟੀਮ ਵੱਲੋਂ ਬਾਕੀ ਦੀ ਕਾਰਜਕਰਨੀ ਵੀ ਐਲਾਨੀ ਜਾਵੇਗੀ। ਪ੍ਰਧਾਨ ਬਾਂਕਾ ਸਮੇਤ ਨਵੀਂ ਟੀਮ ਨੇ ਆੜ੍ਹਤੀ ਐਸੋਸੀਏਸ਼ਨ ਦੇ ਹੱਕਾਂ ਦੀ ਰਾਖੀ ਕਿਸਾਨਾਂ ਨਾਲ ਭਾਈਚਾਰਕ ਸਾਂਝ ਤੇ ਪ੍ਰਸ਼ਾਸਨ ਨਾਲ ਬੇਹਤਰ ਤਾਲਮੇਲ ਪਹਿਲਾ ਵਾਂਗ ਹੀ ਜਾਰੀ ਰੱਖਣ ਦੇ ਨਾਲ ਬਿਹਤਰੀ ਲਈ ਕੰਮ ਕਰਨ ਦਾ ਅਹਿਦ ਲਿਆ। ਇਸ ਮੌਕੇ ਸੁਰੇਸ਼ ਗਿਦੜਵਿੰਡੀ, ਰਾਜੇਸ਼ ਅਗਰਵਾਲ, ਰਾਜੂ ਮਿੱਤਲ ਆਦਿ ਹਾਜ਼ਰ ਸਨ।