You are here

ਲੁਧਿਆਣਾ

ਡੀਏਵੀ ਸਕੂਲ ਦੇ ਵਿਿਦਆਰਥੀਆਂ ਨੇ  24 ਬਜ਼ੁਰਗਾਂ ਨੂੰ ਪੈਨਸ਼ਨ ਦੇ ਕੇ ਦੀਵਾਲੀ ਮਨਾਈ  

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ 140 ਵਾਂ ਪੈਨਸ਼ਨ ਵੰਡ ਸਮਾਰੋਹ ਡੀ ਏ ਵੀ ਸਕੂਲ ਵਿਖੇ ਹੋਇਆ ਜਿਸ ਵਿੱਚ ਪ੍ਰਿੰਸੀਪਲ ਬ੍ਰਿਜ ਮੋਹਨ ਦੀ ਅਗਵਾਈ ਹੇਠ ਵਿਿਦਆਰਥੀਆਂ ਦੇ ਸਟਾਫ ਨੇ  24 ਬਜ਼ੁਰਗਾਂ ਨੂੰ ਆਪਣੀ ਪਾਕੇਟ ਮਨੀ ਵਿੱਚੋਂ ਪੈਨਸ਼ਨ ਦੇ ਕੇ ਦੀਵਾਲੀ ਮਨਾਉਂਦੇ ਹੋਏ ਨਵੀਂ ਮਿਸਾਲ ਕਾਇਮ ਕੀਤੀ  ਸੰਸਥਾ ਦੇ ਮੈਂਬਰ ਡਾ ਵਿਵੇਕ ਗੋਇਲ ਨੇ ਸਾਰੇ ਬਜ਼ੁਰਗਾਂ ਲੋਹੀਆਂ ਦਿੱਤੀਆਂ ਜਦੋਂਕਿ ਰਾਜਨ ਜੈਨ ਨੇ ਸਾਰੇ ਬਜ਼ੁਰਗਾਂ ਨੂੰ ਮਿਠਾਈ ਦੇ ਡੱਬੇ ਵੰਡੇ  ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਨੀ ,ਫਾਇਨਾਂਸ ਰਾਜਨ ਬਾਂਸਲ ,ਪੈਟਰਨ ਵਿਨੋਦ ਬਾਂਸਲ,  ਲੀਗਲ ਐਡਵਾਈਜ਼ਰ ਵਿਨੋਦ, ਕ੍ਰਿਸ਼ਨ ਗੋਇਲ, ਅਤੇ ਦਿਨੇਸ਼ ਕਤਿਆਲ, ਪ੍ਰੋਜੈਕਟ ਡਾਇਰੈਕਟਰ ਵਿੱਕੀ ਔਲਖ, ਸੈਕਟਰੀ ਸਟੇਜ ਦਮਨਦੀਪ ਸਿੰਘ, ਤੇ ਰਾਜਨ ਜੈਨ, ਵਾਈਸ ਪ੍ਰਧਾਨ ਪ੍ਰੋਫੈਸਰ ਕਰਮ ਸਿੰਘ ਸੰਧ,ੂ  ਕੋਲੰਬੀਅਨ ਇੰਸਟੀਚਿਊਟ ਦੇ ਮਾਲਕ ਹਰੀ ਓਮ ਵਰਮਾ ,ਸੱਤਿਅਮ ਵਰਮਾ, ,ਨੰਦਨੀ ਵਰਮਾ,  ਡੀਸੀ ਗੁਰਪ੍ਰੀਤ ,ਅਤੇ ਅੱਛਰੂ ਸਿੰਗਲਾ, ਦੇ ਨਾਲ ਨਾਲ ਸਕੂਲ ਦਾ ਸਟਾਫ ਹਰਦੀਪ ਸਿੰਘ ਡੀਪੀ ,ਸੁਰਿੰਦਰਪਾਲ ਡੀਪੀ, ਰਾਕੇਸ਼ ਕੁਮਾਰ, ਗੁਰਜੀਤ ਸਿੰਘ, ਇੰਦਰਪ੍ਰੀਤ ਕੌਰ, ਸੀਮਾ ਬੱਸੀ, ਸਤਵਿੰਦਰ ਕੌਰ, ਰੇਨੂੰ , ਮੀਨਾ ਨਾਗਪਾਲ ਅਤੇ ਰਵਿੰਦਰਪਾਲ ਕੌਰ ਹਾਜ਼ਰ ਸਨ

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ਨੇ ਬੇਸਹਾਰਾਂ ਗਊਆਂ ਤੇ ਜੀਵਾ ਲਈ ਜਲ ਦੀ ਸੇਵਾ ਸੁਰੂ ਕੀਤੀ  

ਜਗਰਾਓਂ 30 ਅਕਤੂਬਰ (ਅਮਿਤ ਖੰਨਾ):- ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੂੰ ਉਨਾ ਦੀਆਂ ਨਿਸਕਾਮ ਸੇਵਾਵਾਂ ਨੂੰ ਮੱੁਖ ਰੱਖਦੇ ਹੋਏ ਕਿਸੇ ਦਾਨੀ ਵੀਰ ਵੱਲੋ ਵਾਟਰ ਟੈਂਕਰ ਗੁਪਤਦਾਨ ਵਜੋ ਦਿੱਤਾ ਗਿਆ ਤਾਂ ਜੋ ਉਹ ਆਪਣੀਆ ਸੇਵਾਵਾਂ ਨੂੰ ਹੋਰ ਬੇਹਤਰ ਬਣਾ ਸਕਣ ।   ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਹੀਰਾ ਐਨੀਮਲਜ ਹਸਪਤਾਲ ਵਿਖੇ ਬੇਸਹਾਰਾ ਜਖਮੀ ਗਊਆਂ ਤੇ ਹੋਰਨਾ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ ਤੇ ਹੁਣ ਵਾਟਰ ਟੈਂਕਰ ਦੀ ਸੂਹਲਤ ਮਿਲਣ ਨਾਲ ਹੋਰਨਾਂ ਬੇਸਹਾਰਾਂ ਗਊਆਂ ਤੇ ਜੀਵਾ ਨੂੰ ਪਾਣੀ ਮੁਹੱਈਆਂ ਕਰਵਾਇਆ ਜਾਵੇਗਾ । ਉਨਾ ਦੱਸਿਆ ਕਿ ਵਾਟਰ ਟਂੈਕਰ ਦੀ ਸੂਹਲਤ ਮਿਲਣ ਨਾਲ ਹੁਣ ਨਜਦੀਕੀ ਪੈਂਦੇ ਰਾਏਕੋਟ, ਜਗਰਾਓ,ਮੋਗਾ,ਬਰਨਾਲਾ,ਮੱੁਲਾਪੁਰ,ਬੱਦੋਵਾਲ ,ਲੁਧਿਆਣਾ ਤੇ ਹੋਰਨਾਂ ਕਸਬਿਆਂ ਵਿੱਚ ਪਾਣੀ ਪੀਣ ਵਾਲੀਆ ਖੇਲਾਂ ਬਣਾਈਆਂ ਗਈਆਂ ਹਨ ਤੇ ਉੱਥੇ ਪਾਣੀ ਭੇਜਿਆ ਜਾਵੇਗਾ ਤਾਂ ਜੋ ਕੋਈ ਵੀ ਅਵਾਰਾ ਬੇਸਾਹਰਾ ਗਊ ਜਾ ਜਾਨਵਰ ਪਾਣੀ ਦੀ ਕਿੱਲਤ ਨਾਂ ਮਹਿਸੂਸ ਕਰ ਸਕੇ । ਉਨਾ ਦੱਸਿਆ ਕਿ ਛੇਤੀ ਹੀ ਪੰਜਾਬ ਪੱਧਰ ਤੇ ਬੇਸਹਾਰਾ ਗਊਆ ਤੇ ਜੀਵਾਂ ਲਈ ਪਾਣੀ ਪੀਣ ਵਾਲੀਆ ਖੇਲਾਂ ਬਣਾ ਕੇ ਪਾਣੀ ਭੇਜਣ ਦੀ ਸੇਵਾ ਸੁਰੂ ਕੀਤੀ ਜਾਵੇਗੀ । ਉਨਾ ਵਾਟਰ ਟੈਂਕਰ ਦਾਨ ਕਰਨ ਵਾਲੇ ਦਾਨੀ ਵੀਰ ਦਾ ਧੰਨਵਾਦ ਵੀ ਕੀਤਾ ਤੇ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ  ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਬੂਟਾ ਸਿੰਘ, ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ ,ਕੁਲਵਿੰਦਰ ਸਿੰਘ ਸੂਬੇਦਾਰ ,ਸਤਪਾਲ ਸਿੰਘ ਕਾਉਂਕੇ ਆਦਿ ਵੀ ਹਾਜਿਰ ਸਨ ।

ਸਮਾਜ ਸੇਵੀ ਸੰਸਥਾਵਾਂ ਵੱਲੋ ਪਿੰਡ ਲੰਮੇ ਵਿੱਚ ਕਰਵਾਈ ਫੋਗਿਗ

ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੁਸਾਇਟੀ ਅਤੇ ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਜਗਰਾਉਂ ਦੇ ਸਹਿਯੋਗ ਨਾਲ ਗਦਰੀ ਬਾਬਾ ਹਰਦਿੱਤ ਸਿੰਘ ਕਲੱਬ ਵੱਲੋ ਪਿੰਡ ਲੰਮੇ ਵਿੱਚ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕੀਤੀ ਗਈ।ਇਸ ਸਮੇ ਜਾਣਕਾਰੀ ਦਿੰਦਿਆ ਸਮਾਜਸੇਵੀ  ਇੰਦਰਜੀਤ ਲੰਮਾ ਤੇ ਜਸਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਪਿੰਡਾ ਅਤੇ ਸ਼ਹਿਰਾਂ ਵਿਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਜਿਸ ਨਾਲ ਘਰਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਉਹਨਾ ਕਿਹਾ ਕਿ ਪ੍ਰਸਾਸਨ ਨੂੰ ਡੇਂਗੂ ਦੇ ਰੋਕਥਾਮ ਲਈ ਯਤਨ ਕਰਨੇ ਚਾਹੀਦੇ ਹਨ ਪਰ ਅਜਿਹਾ ਨਹੀ ਹੁੰਦਾ ਤੇ ਸਮਾਜਸੇਵੀ ਸੰਸਥਾਵਾਂ ਨੂੰ ਹੀ ਹਰ ਵਾਰ ਅੱਗੇ ਆਉਣਾ ਪੈਂਦਾ ਹੈ।ਇਸ ਮੌਕੇ ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਮੋਤੀ ਜਗਰਾਉਂ,ਸੰਦੀਪ ਕੁਮਾਰ,ਮਲਕੀਤ ਸਿੰਘ ,ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਸੰਬੰਧੀ ਪ੍ਰੋਗਰਾਮ ਕਰਵਾਇਆ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਡੀ.ਏ.ਵੀ.ਸੀ.ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸ. ਹਰਜਿੰਦਰ ਸਿੰਘ ਸਿਵਲ ਜੱਜ/ ਅਤੇ ਸ.ਸਿਮਰਜੀਤ ਸਿੰਘ ਸਿਵਲ ਜੱਜ/, ਐਡਵੋਕੇਟ ਸ੍ਰੀ ਵਿਵੇਕ ਭਾਰਦਵਾਜ,ਸ੍ਰੀ ਰੋਹਿਤ ਅਰੋੜਾ,ਸ੍ਰੀ ਮਤੀ ਕਿਰਨਜੀਤ ਕੌਰ ਜੀ ਨੇ ਕਾਨੂੰਨੀ ਸੇਵਾਵਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਬੜੀਆਂ ਹੀ ਜ਼ਰੂਰੀ ਗੱਲਾਂ ਤੋਂ ਜਾਣੂ ਕਰਵਾਇਆ ਗਿਆ  ਜਿਵੇਂ ਕਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਮੁਫ਼ਤ ਕਾਨੂੰਨੀ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਕਨੂੰਨੀ ਸਹਾਇਤਾ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤੀ ਲਈ, ਲੋਕ ਅਦਾਲਤਾਂ ਵਿਚ ਕੇਸ ਸਬੰਧੀ ਸੁਵਿਧਾਵਾਂ ਪ੍ਰਾਪਤ ਕਰਨ ਦੇ ਢੰਗਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇਹ ਵੀ ਦੱਸਣ ਦਾ ਯਤਨ ਕੀਤਾ ਗਿਆ ਕਿ ਕਨੂੰਨੀ ਸੁਵਿਧਾਵਾਂ ਹਰੇਕ ਵਿਅਕਤੀ ਨੂੰ ਪ੍ਰਾਪਤ ਹੋ ਸਕਦੀਆਂ ਹਨ, ਹਰ ਇਕ ਨੂੰ ਆਪਣੇ ਹੱਕ ਅਤੇ ਫਰਜ਼ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬ ਸ੍ਰੀ  ਬ੍ਰਿਜ ਮੋਹਨ ਬੱਬਰ ,ਡੀ.ਏ.ਵੀ .ਸੀ ਪਬਲਿਕ ਸਕੂਲ , ਜਗਰਾਉਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮੋਮੈਂਟੋ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਉਹਨਾਂ ਦੁਆਰਾ ਦਿੱਤੀ ਜਾਣਕਾਰੀ  ਲਈ ਧੰਨਵਾਦ ਵੀ ਵਿਅਕਤ ਕੀਤਾ

ਬਲੌਜ਼ਮਜ਼ ਕਾਨਵੈਂਟ ਨੇ ਅਭਿਆਸ ਰਾਹੀ ਪੜ੍ਹਾਈ ਨੂੰ ਕੀਤਾ ਸੌਖਾ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ਼ ਵਿਖੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ‘ਬਿਜ਼ਨਿਸ ਸਟੱਡੀਜ਼’ ਵਿਚ ਆਪਣੇ ਅਧਿਆਪਕ ਗਗਨਦੀਪ ਸਿੰਘ ਪੀ.ਜੀ.ਟੀ. ਕਾਮਰਸ ਦੀ ਰਹਿਨੁਮਾਈ ਅਧੀਨ ‘ਟਾਈਪਸ ਆਫ਼ ਪਾਰਟਨਰ’ ਉੱਪਰ ਇੱਕ ਰੋਲ ਪਲੇਅ ਕੀਤਾ। ਜਿਸ ਵਿਚ ਆਨਲਾਈਨ ਪੜ੍ਹਾਈ ਤੋਂ ਹਟ ਕੇ ਇਸ ਗਤੀਵਿਧੀ ਨੂੰ ਆਪਣੇ ਵਿਸ਼ੇ ਵਿਚ ਚੰਗੀ ਮੁਹਾਰਤ ਹਾਸਲ ਕਰਨ ਲਈ ਰੌਚਕ ਤਰੀਕੇ ਨਾਲ ਕੀਤਾ। ਉਹਨਾਂ ਨੇ ਆਪੋ-ਆਪਣੇ ਰੋਲ ਕਰਦੇ ਹੋਏ ਬਾਕੀਆਂ ਲਈ ਪ੍ਰੇਰਨਾਸ੍ਰੋਤ ਬਣਦੇ ਹੋਏ ਇਸ ਗਤੀਵਿਧੀ ਨੂੰ ਨਿਭਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬੱਚੇ ਅਭਿਆਸ ਰਾਹੀਂ ਆਪਣੇ ਵਿਸ਼ੇ ਵਿਚ ਸੌਖੇ ਤਰੀਕੇ ਨਾਲ ਮੁਹਾਰਤ ਹਾਸਲ ਕਰ ਲੈਂਦੇ ਹਨ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।

ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਚ ਮਠਿਆਈ ਵਾਲੀਆਂ ਦੁੁਕਾਨਾਂ ਦੀ ਚੈਕਿੰਗ ਕੀਤੀ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਡਿਪਟੀ ਕਮਿਸ਼ਨਰ ਲੁੁਧਿਆਣਾ ਦੀਆਂ ਹਦਾਇਤਾਂ ਨੂੰ ਅਮਲੀ ਰੂਪ ਦਿੰਦਿਆਂ ਤਿਉਹਾਰਾਂ ਦੇ ਦਿਨਾਂ ਮੁੱਖ ਰੱਖਦਿਆਂ ਜਗਰਾਓਂ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਚ ਮਠਿਆਈ ਵਾਲੀਆਂ ਦੁੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਕੌਸ਼ਿਕ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਕੁੁਝ ਦੁੁਕਾਨਾਂ ਦੇ ਸੈਂਪਲ ਵੀ ਭਰੇ ਅਤੇ ਲੈਬੋਰੇਟਰੀ ਟੈਸਟ ਲਈ ਭੇਜੇ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਚ ਉਹ ਪਿੰਡਾਂ ਦੀਆਂ ਦੁੁਕਾਨਾਂ ਦੀ ਵੀ ਚੈਕਿੰਗ ਕਰਨਗੇ ਅਤੇ ਸੈਂਪਲ ਭਰਨਗੇ। ਇਸ ਮੌਕੇ ਐੱਸਡੀਐੱਮ ਵਿਕਾਸ ਹੀਰਾ ਤੇਤਹਿਸੀਲਦਾਰ ਕੌਸ਼ਿਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਮਠਿਆਈ ਦੀ ਵਰਤੋਂ ਘੱਟ ਕਰਨ ਅਤੇ ਉਨਾਂ੍ਹ ਦੁੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਾਫ ਸੁੁਥਰੀ ਮਠਿਆਈ ਵੇਚਣ।

ਵੱਖ-ਵੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਦੌਰਾ ਕਰਕੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਰਕਾਰੀ ਦਫ਼ਤਰਾਂ ਚ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਇਥੋਂ ਦੇ ਵੱਖ-ਵੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਦੌਰਾ ਕਰਕੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ ਇਸ ਦੌਰਾਨ ਗੈਰ-ਹਾਜ਼ਰ ਪਾਏ ਗਏ ਮੁਲਾਜ਼ਮਾਂ ਨੂੰ ਚੈਕਿੰਗ ਅਫ਼ਸਰ ਤਹਿਸੀਲਦਾਰ ਮਨਮੋਹਨ ਕੌਸ਼ਿਕ ਵਲੋਂ ਜਿੱਥੇ ਨੋਟਿਸ ਦੇ ਕੇ ਜਵਾਬ ਮੰਗਿਆ ਗਿਆ, ਉੱਥੇ ਹੋਰ ਵੀ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਕਾਰਵਾਈ ਹੋਵੇਗੀ ੍ਟ ਅੱਜ ਇਥੋਂ ਦੇ ਐੱਸ.ਡੀ.ਐੱਮ. ਵਿਕਾਸ ਹੀਰਾ ਦੀਆਂ ਹਦਾਇਤਾਂ ਤੇ ਜਦੋਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਸਭ ਤੋਂ ਪਹਿਲਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਗਰਾਉਂ ਦੇ ਦਫ਼ਤਰ ਪੁੱਜੇ ਤਾਂ ਇਥੋਂ ਦੇ ਤਿੰਨ ਸਟਾਫ਼ ਮੈਂਬਰ ਗੈਰ-ਹਾਜ਼ਰ ਪਾਏ ਗਏ ੍ਟ ਇਸ ਤੋਂ ਇਲਾਵਾ ਨਾਪ ਤੇ ਤੋਲ ਵਿਭਾਗ ਜਗਰਾਉਂ ਅਤੇ ਤਹਿਸੀਲ ਭਲਾਈ ਦਫ਼ਤਰ ਦਾ ਵੀ ਦੌਰਾ ਕੀਤਾ ਗਿਆ ਤਾਂ ਪ੍ਰਸ਼ਾਸਨਿਕ ਅਧਿਕਾਰੀ ਅਨੁਸਾਰ ਇਨ੍ਹਾਂ ਦਫ਼ਤਰ ਦਾ ਇਕ ਵੀ ਮੁਲਾਜ਼ਮ ਸਮੇਂ ਸਿਰ ਦਫ਼ਤਰ ਚ ਨਹੀਂ ਪਾਇਆ ਗਿਆ ੍ਟ ਇਸ ਦੌਰਾਨ ਮੁਲਾਜ਼ਮਾਂ ਵਲੋਂ ਨਾ ਹੀ ਕੋਈ ਛੁੱਟੀ ਤੇ ਕੋਈ ਮੂਵਮੈਂਟ ਰਜਿਸਟਰ ਵਿਚ ਇੰਦਰਾਜ ਪਾਇਆ ਗਿਆ ਸੀ ੍ਟ ਤਹਿਸੀਲਦਾਰ ਕੌਸ਼ਿਕ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਦਫ਼ਤਰਾਂ ਚ ਸਮੇਂ ਸਿਰ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਤੇ ਅਮਲ ਕਰਵਾਉਣ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ੍ਟ ਉਨ੍ਹਾਂ ਦੱਸਿਆ ਕਿ ਇਹ ਹਾਜ਼ਰੀ ਸਵੇਰੇ 9 ਵਜੇ ਤੋਂ 5 ਵਜੇ ਤੱਕ ਜ਼ਰੂਰੀ ਹੈ ੍ਟ

ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫੀ ਲਈ ਕੈਂਪ ਭਲਕੇ

ਜਗਰਾਉਂ  28 ਅਕਤੂਬਰ 2021(ਮੋਹਿਤ ਗੋਇਲ)ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਮਨਜ਼ੂਰ ਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਬਕਾਇਆ ਬਿੱਲਾਂ ਨੂੰ ਮੁਆਫੀ ਸੰਬੰਧੀ ਕੈਂਪ ਵਾਰਡ ਨੰਬਰ 4 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਵਲੋਂ 29ਅਕਤੁਬਰ ਨੂੰ  ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ, ਨਿੰਮ ਵਾਲੀ ਗਲੀ ਅਨਾਰਕਲੀ ਬਾਜ਼ਾਰ ਵਿਖੇ ਲਗਾਇਆ ਜਾਵੇਗਾ। ਇਹ ਜਾਣਕਾਰੀ ਵਾਰਡ ਨੰਬਰ 4 ਦੀ ਵਿਕਾਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੋਮਲ ਨੇ ਦਿੰਦਿਆਂ ਦੱਸਿਆ ਅਤੇਕਿਹਾ ਇਸ ਮੌਕੇ ਤੇ  ਬਿਜਲੀ ਖਪਤਕਾਰਾਂ ਨੂੰ  ਬੇਨਤੀ ਹੈ ਕਿ ਉਹ ਆਪਣੇ ਬਿਜਲੀ ਬਿੱਲ ਦੀ ਕਾਪੀ ਲੇ ਕੇ ਆਉਣ। ਉਨ੍ਹਾਂ ਦਸਿਆ ਕਿ ਇਸ ਕੈਂਪ ਦਾ ਉਦਘਾਟਨ ਐਸ ਡੀ ਓ ਗੁਰਪ੍ਰੀਤ ਸਿੰਘ ਕੰਗ ਕਰਨਗੇ।

ਵਧ ਰਹੇ ਡੇਂਗੂ ਨੂੰ ਦੇਖਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫੋਂਗਿਗ ਕਰਵਾਇਆ

ਜਗਰਾਉਂ 28 ਅਕਤੂਬਰ 2021( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
 ਜਗਰਾਉਂ ਸ਼ਹਿਰ ਵਿਚ ਵਧ ਰਹੇ ਡੇਂਗੂ ਨੂੰ ਦੇਖਦਿਆਂ ਮਿਉਂਸਪਲ ਕਮੇਟੀ ਵੱਲੋਂ ਮਾਣਯੋਗ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਪ੍ਰਦੀਪ ਕੁਮਾਰ ਦੋਧਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਡੇਂਗੂ ਮਲੈਰੀਆ ਵੈਕਟਰ ਬੋਰਨ ਦੇ ਵਧ ਰਹੇ ਪ੍ਰਕੋਪ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੇ ਸਮੁੱਚੇ ਵਾਰਡਾਂ ਵਿਚ ਫੋਗਿੰਗ ਮਸ਼ੀਨ ਰਾਹੀਂ ਮੱਛਰ ਮਾਰ ਦਵਾਈਆਂ ਦੀ ਫੋਗੰ,ਸਪਰੈਅ ਲਗਾਤਾਰ ਕਾਰਵਾਈ ਜਾ ਰਹੀ ਹੈ। ਇਸ ਮੌਕੇ ਮਸ਼ੀਨ ਓਪਰੇਟਰ ਬੁੱਧ ਰਾਮ, ਦੀਪਕ ਤੇ ਮਨਦੀਪ ਹਾਜ਼ਰ ਸਨ।

ਸਰਵਿਸ ਟੈਕਸ- ਰਜਿਸਟ੍ਰੇਸ਼ਨ ਅਤੇ ਰਿਟਰਨ ਫਾਈਲੰਗ ਵਿਸ਼ੇ ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ 

ਜਗਰਾਓਂ 28 ਅਕਤੂਬਰ (ਅਮਿਤ ਖੰਨਾ):ਐਲਆਰ ਡੀਏਵੀ ਕਾਲਜ, ਜਗਰਾਉਂ ਦੇ ਕਾਮਰਸ ਅਤੇ ਪ੍ਰਬੰਧਨ ਦੇ ਪੀਜੀ ਵਿਭਾਗ ਨੇ 26 ਅਕਤੂਬਰ, 2021 ਨੂੰ ਗੁੱਡਸ ਐਂਡ ਸਰਵਿਸ ਟੈਕਸ- ਰਜਿਸਟ੍ਰੇਸ਼ਨ ਅਤੇ ਰਿਟਰਨ ਫਾਈਲੰਿਗ ਵਿਸ਼ੇ ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ। ਮੈਸਰਜ਼ ਗੁਪਤਾ ਸਾਹਿਲ ਐਂਡ ਐਸੋਸੀਏਟਸ, ਲੁਧਿਆਣਾ ਤੋਂ ਸੀਏ ਸਾਹਿਲ ਗੁਪਤਾ। ਸਰੋਤ ਵਿਅਕਤੀ ਸੀ। ਸੀ.ਏ., ਅਭਿਸ਼ੇਕ ਗੁਪਤਾ, ਇੱਕ ਉੱਘੇ ਸਾਬਕਾ ਵਿਿਦਆਰਥੀ ਅਤੇ ਗੋਲਡ ਮੈਡਲਿਸਟ (ਐਮ.ਕਾਮ) ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਡਾ: ਪਰਵਿੰਦਰ ਬਾਜਵਾ, ਸ਼੍ਰੀਮਤੀ ਰੇਨੂੰ ਸਿੰਗਲਾ, ਸ਼੍ਰੀਮਤੀ ਕਾਲਿਕਾ ਜੈਨ, ਸ਼੍ਰੀਮਤੀ ਪੱਲਵੀ ਕਟਾਰੀਆ ਨੇ ਮਹਿਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਰਿਸੋਰਸ ਪਰਸਨ ਨੇ ਜੀਐਸਟੀ ਸੰਕਲਪ ਨੂੰ ਬਹੁਤ ਹੀ ਸਰਲ ਅਤੇ ਸਪਸ਼ਟ ਤਰੀਕੇ ਨਾਲ ਸਪੱਸ਼ਟ ਕੀਤਾ। ਉਨ੍ਹਾਂ ਨੇ ਜੀਐਸਟੀ ਪੋਰਟਲ ਦੀ ਮਦਦ ਨਾਲ ਰਜਿਸਟ੍ਰੇਸ਼ਨ ਪ੍ਰਕਿਿਰਆ ਨੂੰ ਬਹੁਤ ਹੀ ਵਿਹਾਰਕ ਤਰੀਕੇ ਨਾਲ ਸਪੱਸ਼ਟ ਕੀਤਾ। ਸ੍ਰੀਮਤੀ ਪ੍ਰਿਅੰਕਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀ ਵਰੁਣ ਗੋਇਲ, ਡਾ: ਅਨੁਜ ਸ਼ਰਮਾ, ਸ੍ਰੀ ਰੋਹਿਤ ਕੁਮਾਰ, ਸ੍ਰੀ ਅਜੇ, ਸ੍ਰੀ ਹਿਤੇਸ਼ ਮੋਂਗਾ, ਡਾ: ਸੁਭਾਸ਼, ਡਾ: ਰਮਨਦੀਪ ਸਿੰਘ ਅਤੇ ਸ੍ਰੀ ਈਸ਼ਵਰ ਦਿਆਲ ਹਾਜ਼ਰ ਸਨ ੍ਟ ਕੁੱਲ ਮਿਲਾ ਕੇ ਲੈਕਚਰ ਬਹੁਤ ਹੀ ਜਾਣਕਾਰੀ ਭਰਪੂਰ ਸੀ।