You are here

ਲੁਧਿਆਣਾ

ਵਲੰਟੀਅਰਾਂ ਨੇ ਬੀਬੀ  ਸਰਵਜੀਤ ਕੌਰ ਮਾਣੰੂਕੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ

ਜਗਰਾਓਂ 16 ਨਵੰਬਰ (ਅਮਿਤ ਖੰਨਾ) ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨੇ ਜਾਣ ਤੇ ਵਲੰਟੀਅਰਾਂ ਨੇ ਖੁਸ਼ੀ ਜਾਹਿਰ ਕਰਦਿਆਂ ਹਾਈਕਮਾਨ ਦਾ ਧੰਨਵਾਦ ਕੀਤਾ ੍ਟ ਇਸ ਮੌਕੇ ਵਲੰਟੀਅਰਾਂ ਨੇ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬੀਬੀ ਮਾਣੂੰਕੇ ਨੂੰ ਦੂਜੀ ਵਾਰ ਉਮੀਦਵਾਰ ਬਣਾ ਕੇ ਜੋ ਮਾਣ ਦਿੱਤਾ ਗਿਆ ਹੈ, ਉਸ ਨਾਲ ਵਰਕਰਾਂ ਚ ਜੋਸ਼ ਭਰ ਗਿਆ ਹੈ ੍ਟ ਵਲੰਟੀਅਰਾਂ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਚ ਜਾ ਕੇ ਬੀਬੀ ਮਾਣੂੰਕੇ ਦੇ ਹੱਕ 'ਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਾਂਗੇ ਅਤੇ ਬੀਬੀ ਮਾਣੂੰਕੇ ਇਸ ਵਾਰ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ੍ਟ ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਸੁੱਖੀ, ਤਰਸੇਮ ਸਿੰਘ ਅਲੀਗੜ੍ਹ, ਕੋਆਰਡੀਨੇਟਰ ਸ਼ਿੰਦਰਪਾਲ ਸਿੰਘ ਮੀਨੀਆ, ਰਘਵੀਰ ਸਿੰਘ ਲੰਮਾ ਬਲਾਕ ਪ੍ਰਧਾਨ, ਜਗਦੇਵ ਸਿੰਘ ਗਿੱਦੜਵਿੰਡੀ, ਸੁਰਜੀਤ ਸਿੰਘ ਜਨੇਤਪੁਰਾ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਸੁਰਜੀਦ ਸਿੰਘ, ਐੱਸ.ਸੀ. ਵਿੰਗ ਪ੍ਰਧਾਨ ਸੁਰਜੀਤ ਸਿੰਘ ਸਿੱਧਵਾਂ, ਪ੍ਰਧਾਨ ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸਰੋਜ ਰਾਣੀ, ਤਰਸੇਮ ਸਿੰਘ ਹਠੂਰ, ਸੁਰਿੰਦਰ ਸਿੰਘ ਲੱਖਾ, ਗੁਰਪ੍ਰੀਤ ਕੌਰ, ਬਲਜੀਤ ਸਿੰਘ, ਨੰਬਰਦਾਰ ਦਿਲਬਾਗ ਸਿੰਘ ਕੋਠੇ ਰਾਹਲਾਂ, ਡਾ: ਬਲਕਾਰ ਸਿੰਘ ਆਦਿ ਵਲੰਟੀਅਰ

ਬਲੌਜ਼ਮਜ਼ ਕਾਨਵੈਂਟ ਸਕੂਲ ਮਾਸਕ ਗਤੀਵਿਧੀ ਕਰਵਾਈ ਗਈ

ਜਗਰਾਓਂ 16 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਵੱਲੋਂ ਅੱਜ ਮਾਸਕ ਗਤੀਵਿਧੀ ਕੀਤੀ ਗਈ। ਉਹਨਾਂ ਆਪਣੇ ਅਪ ਅਲੱਗ-ਅਲੱਗ ਤਰ੍ਹਾਂ ਦੇ ਮਖੌਟੇ ਬਣਾ ਕੇ ਉਹਨਾਂ ਨੂੰ ਆਪਣੇ ਚਿਹਰੇ ਉੱਤੇ ਲਗਾਇਆ ਅਤੇ ਆਪਣੇ ਆਪ ਨੂੰ ਅਲੱਗ-ਅਲੱਗ ਰੂਪ ਦਿੱਤਾ। ਬੱਚਿਆਂ ਵੱਲੋਂ ਬਿਨ੍ਹਾਂ ਕਿਸੇ ਦੀ ਮਦਦ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਨਸਾਨ ਨੂੰ ਆਪਣੇ ਜੀਵਨ ਦੇ ਪੰਧ ਵਿਚ ਕਈ ਤਰ੍ਹਾਂ ਦੇ ਰੂਪ ਬਣਾਉਣੇ ਪੈਂਦੇ ਹਨ ਕਿਉਂਕਿ ਸਮਾਜ ਅਤੇ ਘਰੇਲੂ ਜ਼ਿੰਦਗੀ ਬਹੁਤ ਸਾਰੇ ਰੰਗ ਦਿਖਾ ਦਿੰਦੀ ਹੈ। ਬੱਚਿਆਂ ਦੀ ਇਸ ਖੇਡ ਨੁਮਾ ਗਤੀਵਿਧੀ ਨੇ ਜੀਵਨ ਦੇ ਬਹੁਤ ਰੰਗ ਪੇਸ਼ ਕੀਤੇ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ

ਪਿੰਡ ਅਕਾਲਗਡ਼੍ਹ ਕਲਾਂ ਬਲਾਕ ਸੁਧਾਰ ਲੁਧਿਆਣਾ ਪੰਚਾਇਤ ਅੰਦਰ ਇਕ ਦੂਜੇ ਉਪਰ ਦੂਸ਼ਣਬਾਜ਼ੀ ਦਾ ਮਸਲਾ ਸਾਹਮਣੇ  

ਸੁਧਾਰ 15 ਨਵੰਬਰ ( ਜਗਰੂਪ ਸੁਧਾਰ ) ਅੱਜ ਪਿੰਡ ਅਕਾਲਗੜ੍ਹ ਕਲਾਂ ਬਲਾਕ ਸੁਧਾਰ ਜਿਲ੍ਹਾ ਲੁਧਿਆਣਾ ਦੀ ਰਵਿਦਾਸ ਧਰਮਸ਼ਾਲਾ ਵਿਖੇ ਸਰਬਜੀਤ ਕੌਰ ਮੈਂਬਰ ਪੰਚਾਇਤ ਦੇ ਖਿਲਾਫ ਜੋ ਸਰਪੰਚ ਵਲੋ ਪਿਛਲੇ ਕੁਛ ਦਿਨਾਂ ਤੋਂ ਝੂਠਾ ਪਰਚਾਰ ਕੀਤਾ ਜਾ ਰਿਹਾ ਸੀ ਉਸਦੇ ਸੰਬੰਧ ਵਿਚ ਪਿੰਡ ਦੇ ਪਤਵੰਤੇ ਲੋਕਾਂ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿਚ ਬੁਲਾਇਆ ਗਿਆ ਸੀ। ਪਰ ਕਾਫੀ ਉਡੀਕ ਕਰਨ ਮਗਰੋਂ ਵੀ ਸਰਪੰਚ ਅਕਾਲਗੜ੍ਹ ਕਲਾਂ ਕਿਸੇ ਵੇ ਤਰ੍ਹਾਂ ਦਾ ਸਪਸ਼ਟੀਕਰਨ ਦੇਣ ਨਹੀਂ ਆਇਆ। ਸਰਬਜੀਤ ਕੌਰ ਪੰਚਾਇਤ ਮੈਂਬਰ ਨੇ ਪਿੰਡ ਦੇ ਇਕੱਠ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿੱਚ ਦਸਿਆ ਕੇ ਮੇਰੇ ਤੇ ਸਰਪੰਚ ਵਲੋ ਸੀਮੇਂਟ ਦੀਆਂ ਬੋਰੀਆਂ ਮੰਗਣ ਦਾ ਝੂਠਾ ਪ੍ਰਚਾਰ ਕਰਕੇ ਮੇਰੇ ਵਾਰਡ ਦਾ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਹੈ।ਲੋਕਾਂ ਨੇ ਮੈਨੂੰ ਵੋਟਾਂ ਪਾਂ ਕੇ ਚੁਣਿਆ ਹੈ। ਅਸੀ ਪੰਚਾਇਤ ਮੈਂਬਰਾਂ ਨੇ ਡੀ. ਡੀ.ਪੀ. ਓ ਸਾਹਿਬ ਲੁਧਿਆਣਾ ਨੂੰ ਵੀ ਪੱਤਰ ਲਿਖ ਕੇ ਦਸਿਆ ਕਿ ਸਰਕਾਰ ਵਲੋ ਆਇਆ ਗਰਾਂਟਾ ਨੂੰ ਸਰਪੰਚ ਵਲੋ ਸਹੀ ਜਗ੍ਹਾ ਨਹੀਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅਸੀ ਸਮੂਹ ਮੈਂਬਰ ਪੰਚਾਇਤ ਬੀ. ਡੀ.ਪੀ.ਓ ਸਾਹਿਬ ਸੁਧਾਰ ਨੂੰ ਵੀ ਮਿਲ ਚੁੱਕੇ ਹਾਂ। ਓਹਨਾ ਨੇ ਵੀ ਟਾਲਮਟੋਲ ਹੀ ਗੱਲ ਕੀਤੀ।ਆਪਣਾ ਮਸਲਾ ਪੰਚਾਇਤ ਵਿਚ ਜੀ ਸੁਲਝਾਓ। ਸੈਕਟਰੀ ਸਾਹਿਬ ਵਲੋ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਅਸੀ ਪ੍ਰਸ਼ਾਸ਼ਨ ਤੋਂ ਇਹ ਮੰਗ ਕਰਦੇ ਹਾਂ ਕਿ ਆਈਆ ਗਰਾਂਟਾ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੈਪਟਨ ਲਾਲ ਸਿੰਘ,ਸੁਰਿੰਦਰਪਾਲ ਕੌਰ,ਸ਼ਰਨਜੀਤ ਕੌਰ,ਸਰਬਜੀਤ ਕੌਰ (ਸਾਰੇ ਪੰਚ) ਸੁਰਿੰਦਰ ਕੌਰ ਸਾਬਕਾ ਸਰਪੰਚ,ਮੁਖਤਿਆਰ ਸਿੰਘ, ਗੁਰਮੀਤ ਸਿੰਘ, ਕਮਿਕਰ ਸਿੰਘ, ਬਲੋਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ  ਸਮੇਤ ਪਿੰਡ ਦੇ ਪਤਵੰਤੇ ਲੋਕ ਹਾਜ਼ਿਰ ਸਨ। 

ਲੋਕ ਸੇਵਾ ਸੁਸਾਇਟੀ ਵੱਲੋਂ  ਡੇਂਗੂ ਨੂੰ ਮੁਕਤ ਕਰਵਾਉਣ ਲਈ  ਜਗਰਾਉਂ ਸ਼ਹਿਰ ਦੇ ਵਿੱਚ ਫੌਗਿੰਗ ਕਰਵਾਈ

  ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਲਾਜਪਤ ਰਾਏ ਰੋਡ ਦੇ ਮੁਹੱਲਿਆਂ ਸਮੇਤ ਲੰਮਿਆਂ ਵਾਲੇ ਬਾਗ਼ ਫੌਗਿੰਗ ਕਰਵਾਈ ਗਈ। ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਫੌਗਿੰਗ ਦਾ ਕੰਮ ਸ਼ੁਰੂ ਕਰਨ ਸਮੇਂ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਾਰੇ ਸ਼ਹਿਰ ’ਚ ਫੌਗਿੰਗ ਦੀ ਸੇਵਾ ਪਿਛਲੇ 20 ਦਿਨਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਆਸਰਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ਨੂੰ ਡੇਂਗੂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਲਾਜਪਤ ਰਾਏ ਰੋਡ ਦੇ ਮੁਹੱਲਿਆਂ ਸਮੇਤ ਲੰਮਿਆਂ ਵਾਲੇ ਬਾਗ਼ ਫੌਗਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ 16 ਨਵੰਬਰ 2021 ਦਿਨ ਮੰਗਲਵਾਰ ਨੂੰ ਖ਼ਾਲਸਾ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਵਿਨੋਦ ਬਾਂਸਲ, ਆਰ ਕੇ ਗੋਇਲ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਅੰਮਿ੍ਰਤ ਸਿੰਘ ਚੀਮਾ, ਦਿਨੇਸ਼ ਕੁਮਾਰ, ਆਦਿ ਹਾਜ਼ਰ ਸਨ।

ਬਲੌਜ਼ਮਜ਼ ਸਕੂਲ ਵੱਲੋਂ ਵੀ ਕੀਤਾ ਗਿਆ ਪ੍ਰੋਟੈਸਟ 

ਜਗਰਾਓਂ 13 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ" ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਸਾਂ ਨੂੰ ਹਰ ਤਰਾਂ ਦੇ ਟੈਕਸ ਤੋਂ ਮੁਕਤ ਕਰਨ ਲਈ ਪੂਰਨ ਤੌਰ ਤੇ ਪ੍ਰੋਟੈਸਟ  ਕਰਦੇ ਹੋਏ ਰੋਸ ਪ੍ਰਗਟ ਕੀਤਾ।ਇਹ ਰੋਸ ਬਿਨ੍ਹਾਂ ਕਿਸੇ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੇ ਹੋਏ ਬੱਸਾਂ ਨੂੰ ਸਿੱਧਵਾਂ ਬੇਟ ਰੋਡ ਤੇ ਇਕ ਸਾਈਡ ਤੇ ਲਗਾ ਕੇ ਇਸ ਸਮਰਥਨ ਦਾ ਸਾਥ ਦਿੱਤਾ।ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਬੈਨਰ ਆਦਿ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਬੱਸਾਂ ਦੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮਾਫ ਕਰ ਦੇਵੇ ਤਾਂ ਮਾਪਿਆਂ ਦੇ ਸਿਰ ਤੋਂ ਕਾਫ਼ੀ ਹੱਦ ਤੱਕ ਬੋਝ ਹਲਕਾ ਹੋ ਜਾਵੇਗਾ। ਕਿਉਂਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਤੇ ਸਰਕਾਰਾਂ ਇਸ ਤੇ ਵਾਧੂ ਬੋਝ ਪਾ ਕੇ ਇਸਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਸਿੱਖਿਆ ਦੇ ਰਾਹਾਂ ਨੂੰ ਪੱਧਰਾ ਕਰੇ ਤੇ ਇਹਨਾਂ ਬੋਝ ਰੂਪੀ ਟੈਕਸਾਂ ਨੂੰ ਹਟਾ ਕੇ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਦੇ ਭਵਿੱਖ ਬਣਾਉਣ ਦੀ ਦੇਣ ਨੂੰ ਪਹਿਚਾਣਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਹਰਭਜਨ ਸਿੰਘ ਜੌਹਲ, ਪ੍ਰੈਜੀਡੈਂਟ ਸ.ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਪ੍ਰੋਟੈਸਟ ਨੂੰ ਸਾਂਝੀਵਾਲਤਾ ਦਾ ਮੰਚ ਦੱਸਿਆ।

ਜਗਰਾਓਂ ਵੈੱਲਫੇਅਰ ਸੁਸਾਇਟੀ ਨੇ ਕਰਵਾਈ ਫੋਗਿੰਗ

ਜਗਰਾਓਂ 13 ਨਵੰਬਰ (ਅਮਿਤ ਖੰਨਾ)  ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਧਵਾਂ ਬੇਟ ਵਿਖੇ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਫੋਗਿੰਗ ਕਰਵਾਈ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਤੇ ਚੇਅਰਮੈਨ ਰਾਜਿੰਦਰ ਜੈਨ ਨੇ ਕਿਹਾ ਸਿਧਵਾਂ ਬੇਟ ਇਲਾਕੇ 'ਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਫੋਗਿੰਗ ਕਰਵਾਈ ਜਾ ਰਹੀ ਹੈ ਜਿਹੜੀ ਇਕ ਹਫ਼ਤਾ ਜਾਰੀ ਕਰੇਗੀ।ਉਨ੍ਹਾਂ ਕਿਹਾ ਫੋਗਿੰਗ ਲਈ ਵਰਤੋਂ ਚ ਆਉਣ ਵਾਲੀ ਦਵਾਈ, ਪੈਟਰੋਲ ਤੇ ਗੱਡੀ ਦਾ ਸਾਰਾ ਖ਼ਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਿਸ ਇਲਾਕੇ ਚ ਫੋਗਿੰਗ ਦੀ ਜ਼ਰੂਰਤ ਹੋਵੇਗੀ ਉਹ ਸਿਵਲ ਹਸਪਤਾਲ ਸਿੱਧਵਾਂ ਬੇਟ ਦੱਸ ਕੇ ਫੋਗਿੰਗ ਕਰਵਾ ਸਕਦੇ ਹਨ। ਇਸ ਦੌਰਾਨ ਐੱਸਐੱਮਓ ਡਾ. ਮਨਦੀਪ ਸਿੱਧੂ ਨੇ ਜਗਰਾਓਂ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅੰਕਿਤਾ, ਬਲਵਿੰਦਰ ਪਾਲ ਸਿੰਘ ਹੈਲਥ ਇੰਸਪੈਕਟਰ ਤੇ ਹਰਪਾਲ ਕੌਰ ਹਾਜ਼ਰ ਸਨ।

2022 ਦੀਆਂ ਚੋਣਾਂ ਨੂੰ ਲੈ ਕੇ ਜਗਰਾਉਂ ਚ ਆਪ ਨੇ ਵੀ ਦੂਸਰੀ ਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨਿਆ

ਜਗਰਾਓਂ 13 ਨਵੰਬਰ (ਅਮਿਤ ਖੰਨਾ) 2022 ਦੀਆਂ ਚੋਣਾਂ ਨੂੰ ਲੈ ਕੇ ਜਗਰਾਉਂ ਚ ਅਕਾਲੀ ਦਲ ਤੋਂ ਬਾਅਦ ਹੁਣ ਆਪ ਨੇ ਵੀ ਦੂਸਰੀ ਵਾਰ ਇਸ ਹਲਕੇ ਤੋਂ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨ ਦਿੱਤਾ ਹੈ ੍ਟ ਭਾਵੇਂ ਇਸ ਤੋਂ ਪਹਿਲਾਂ ਬੀਬੀ ਮਾਣੂੰਕੇ ਦਾ ਹਲਕਾ ਬਦਲਣ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਸਨ, ਪਰ 'ਆਪ ਨੇ ਪਹਿਲੀ ਸੂਚੀ ਚ ਬੀਬੀ ਮਾਣੂੰਕੇ ਨੂੰ ਜਗਰਾਉਂ ਹਲਕੇ ਤੋਂ ਉਮੀਦਵਾਰ ਐਲਾਨ ਕੇ ਇਸ ਹਲਕੇ ਤੋਂ ਮੁੜ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ੍ਟ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵੀ ਇਸ ਪਾਸੇ ਪਹਿਲ ਕਰਦਿਆਂ ਜਗਰਾਉਂ ਹਲਕੇ ਤੋਂ ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੂੰ ਉਮੀਦਵਾਰ ਐਲਾਨ ਚੁੱਕਾ ਹੈ ਤੇ ਇਸ ਹਲਕੇ ਚ ਵਿਧਾਇਕ ਬੀਬੀ ਮਾਣੂੰਕੇ ਦੇ ਮੁਕਾਬਲੇ ਲਈ ਐੱਸ.ਆਰ. ਕਲੇਰ ਵੀ ਮਜਬੂਤ ਉਮੀਦਵਾਰ ਮੰਨੇ ਜਾਂਦੇ ਹਨ ੍ਟ ਇਸ ਤੋਂ ਪਹਿਲਾਂ ਸ੍ਰੀ ਕਲੇਰ ਨੂੰ 2017 ਚ ਅਕਾਲੀ ਦਲ ਵਲੋਂ ਜਗਰਾਉਂ ਤੋਂ ਬਦਲ ਕੇ ਨਿਹਾਲ ਸਿੰਘ ਹਲਕੇ ਚ ਭੇਜ ਦਿੱਤਾ ਸੀ, ਜਿਥੇ ਉਹ ਪੱਛੜ ਗਏ ਸਨ ੍ਟ ਇਸ ਤੋਂ ਬਾਅਦ ਜਗਰਾਉਂ ਦੇ ਲੋਕਾਂ ਦੀ ਮੰਗ ਅਤੇ ਪਾਰਟੀ ਵਲੋਂ ਕਰਵਾਏ ਸਰਵੇ ਰਿਪੋਰਟਾਂ ਦੇ ਅਧਾਰ ਤੇ ਅਕਾਲੀ ਦਲ ਵਲੋਂ ਸ੍ਰੀ ਕਲੇਰ ਨੂੰ ਮੁੜ ਜਗਰਾਉਂ ਤੋਂ ਉਮੀਦਵਾਰ ਐਲਾਨਿਆ ਗਿਆ

ਸਨਮਤੀ ਸਕੂਲ ਵੱਲੋਂ ਵੀ ਕੀਤਾ ਗਿਆ ਪ੍ਰੋਟੈਸਟ 

ਜਗਰਾਓਂ 13 ਨਵੰਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਸਾਂ ਨੂੰ ਹਰ ਤਰਾਂ ਦੇ ਟੈਕਸ ਤੋਂ ਮੁਕਤ ਕਰਨ ਲਈ ਪੂਰਨ ਤੌਰ ਤੇ ਪ੍ਰੋਟੈਸਟ  ਕਰਦੇ ਹੋਏ ਰੋਸ ਪ੍ਰਗਟ ਕੀਤਾ।ਇਹ ਰੋਸ ਬਿਨ੍ਹਾਂ ਕਿਸੇ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੇ ਹੋਏ ਬੱਸਾਂ ਨੂੰ ਰਾਏਕੋਟ ਰੋਡ ਤੇ ਇਕ ਸਾਈਡ ਤੇ ਲਗਾ ਕੇ ਇਸ ਸਮਰਥਨ ਦਾ ਸਾਥ ਦਿੱਤਾ।ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਬੈਨਰ ਆਦਿ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਬੱਸਾਂ ਦੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮਾਫ ਕਰ ਦੇਵੇ ਤਾਂ ਮਾਪਿਆਂ ਦੇ ਸਿਰ ਤੋਂ ਕਾਫ਼ੀ ਹੱਦ ਤੱਕ ਬੋਝ ਹਲਕਾ ਹੋ ਜਾਵੇਗਾ। ਕਿਉਂਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਤੇ ਸਰਕਾਰਾਂ ਇਸ ਤੇ ਵਾਧੂ ਬੋਝ ਪਾ ਕੇ ਇਸਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਸਿੱਖਿਆ ਦੇ ਰਾਹਾਂ ਨੂੰ ਪੱਧਰਾ ਕਰੇ ਤੇ ਇਹਨਾਂ ਬੋਝ ਰੂਪੀ ਟੈਕਸਾਂ ਨੂੰ ਹਟਾ ਕੇ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਦੇ ਭਵਿੱਖ ਬਣਾਉਣ ਦੀ ਦੇਣ ਨੂੰ ਪਹਿਚਾਣਨ।

ਬੀਬੀਐੱਸਬੀ ਕਾਨਵੈਂਟ ਸਕੂਲ ਵੱਲੋਂ ਵਿਿਦਆਰਥੀਆਂ ਚ ਸੋਹਣੀ ਦਸਤਾਰ ਸਜਾਉਣ ਅਤੇ ਟਾਈ ਬੰਨ੍ਹਣ ਦੇ ਮੁਕਾਬਲੇ ਕਰਵਾਏ

ਜਗਰਾਓਂ 12 ਨਵੰਬਰ (ਅਮਿਤ ਖੰਨਾ) ਬੀਬੀਐੱਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਵੱਲੋਂ ਵਿਿਦਆਰਥੀਆਂ ਚ ਸੋਹਣੀ ਦਸਤਾਰ ਸਜਾਉਣ ਅਤੇ ਟਾਈ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ 'ਚ ਅਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਪਹਿਲੇ ਸਥਾਨ ਤੇ ਰਹੇ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਿਦਆਰਥੀਆਂ ਚ ਸੋਹਣੀ ਪੱਗ ਸਜਾਉਣ ਅਤੇ ਟਾਈ ਬੰਨ੍ਹਣ ਪ੍ਰਤੀ ਰੁਚੀ ਪੈਦਾ ਕਰਨ ਲਈ ਸਕੂਲ ਦੇ ਐਡਵੈਂਚਰ ਹਾਊਸ, ਔਕਪਲੋਰਰ, ਚੈਲੰਜਰਸ ਹਾਊਸ ਅਤੇ ਡਿਸਕਵਰ ਹਾਊਸ ਦੇ ਵਿਿਦਆਰਥੀਆਂ ਵਿਚ ਇਹ ਮੁਕਾਬਲਾ ਕਰਵਾਇਆ ਗਿਆ। ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਚ ਅਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ, ਹਰਨੇਕ ਸਿੰਘ ਅਤੇ ਰਣਜੀਤ ਸਿੰਘ ਨੇ ਦੂਸਰਾ, ਕੁਲਦੀਪ ਸਿੰਘ ਸੈਂਭੀ ਅਤੇ ਸਹਿਬਾਜਪ੍ਰਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰਾਂ੍ਹ ਟਾਈ ਬੰਨਣ ਦੇ ਮੁਕਾਬਲਿਆਂ ਚ ਗੁਰਕੀਰਤ ਸਿੰਘ ਨੇ ਪਹਿਲਾ, ਗੁਰਵੀਰ ਸਿੰਘ ਨੇ ਦੂਜਾ ਅਤੇ ਜਸਪ੍ਰਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਪਿੰ੍ਸੀਪਲ ਅਨੀਤਾ ਕੁਮਾਰੀ ਨੇ ਬੱਚਿਆਂ ਵੱਲੋਂ ਦਿਲਚਸਪੀ ਨਾਲ ਦੋਵਾਂ ਮੁਕਾਬਲਿਆਂ ਵਿਚ ਭਾਗ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਤਾਰ ਸਜਾਉਣੀ ਅਤੇ ਟਾਈ ਬੰਨਣੀ ਵੀ ਇੱਕ ਕਲਾ ਹੈ। ਇਨਾਂ੍ਹ ਦੋਵਾਂ ਨੂੰ ਆਪਣੇ ਮਨ ਅਨੁਸਾਰ ਬੇਹਦ ਖੂਬਸੂਰਤ ਢੰਗ ਨਾਲ ਬੰਨਿ੍ਹਆ ਜਾ ਸਕਦਾ ਹੈ। ਇਸ ਮੌਕੇ ਪਿੰ੍ਸੀਪਲ ਅਨੀਤਾ ਕੁਮਾਰੀ ਸਮੇਤ ਮੈਨੇਜਮੈਂਟ ਵਲੋਂ ਜੇਤੂ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਉਪ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉਪ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਭਾਈ ਗਰੇਵਾਲ ਸਮੇਤ ਪਰਿਵਾਰ ਨੇ ਫੁੱਲਾਂ ਦੀ ਵਰਖਾ ਕਰਦਿਆਂ ਪ੍ਰਭਾਤ ਫੇਰੀ ਦਾ ਕੀਤਾ ਸਵਾਗਤ 

ਜਗਰਾਓਂ 12 ਨਵੰਬਰ (ਅਮਿਤ ਖੰਨਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਪ੍ਰਭਾਤ ਫੇਰੀ ਸਜਾਈ ਗਈ। ਸ਼ਹਿਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਦੀ ਪ੍ਰਭਾਤ ਫੇਰੀ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਨਿਵਾਸ ਸਥਾਨ ਤੇ ਪੁੱਜੀ, ਜਿੱਥੇ ਭਾਈ ਗਰੇਵਾਲ ਸਮੇਤ ਪਰਿਵਾਰ ਨੇ ਫੁੱਲਾਂ ਦੀ ਵਰਖਾ ਕਰਦਿਆਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਮੌਕੇ ਪਹਿਲਾਂ ਕੀਰਤਨੀ ਜੱਥੇ ਭਾਈ ਤਰਲੋਕ ਸਿੰਘ ਅਤੇ ਫਿਰ ਪ੍ਰਭਾਤ ਫੇਰੀ ਦੀਆਂ ਬੀਬੀਆਂ ਵੱਲੋਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਜੱਥਿਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੰਸਾਰ ਨੂੰ ਵਹਿਮਾਂ, ਭਰਮਾਂ, ਉਚ-ਨੀਚ, ਜਾਤ-ਪਾਤ ਦੇ ਫ਼ਰਕ ਤੋਂ ਨਿਜਾਤ ਦਿਵਾਉਂਦਿਆਂ ਦੱਬੇ ਕੁਚਲਿਆਂ ਨੂੰ ਉਪਰ ਚੁੱਕਣ ਅਤੇ ਲੁਕਾਈ ਨੂੰ ਮਾਨਵਤਾ ਦੀ ਸੇਵਾ ਦੇ ਦਿੱਤੇ ਹੋਕੇ ਅਤੇ ਨਿੱਤ ਨੇਮ ਦੇ ਧਾਰਨੀ ਬਨਣ ਦੀ ਪੇ੍ਰਰਣਾ ਨੂੰ ਧਾਰਮਿਕ ਸ਼ਬਦਾਂ ਰਾਹੀਂ ਬਾਖੂਬੀ ਬਿਆਨ ਕੀਤਾ। ਭਾਈ ਗਰੇਵਾਲ ਨੇ ਪ੍ਰਭਾਤ ਫੇਰੀ ਦੀਆਂ ਸੰਗਤਾਂ ਨੂੰ ਭਾਗਾਂ ਵਾਲੀਆਂ ਦੱਸਿਆ ਜੋ ਗੁੁਰੂ ਦੇ ਦੱਸੇ ਆਸ਼ੇ ਅਨੁੁਸਾਰ ਅੰਮ੍ਤਿ ਵੇਲੇ ਨੂੰ ਸੰਭਾਲ ਰਹੀਆਂ ਹਨ। ਸਮਾਪਤੀ ਉਪਰੰਤ ਗੁੁਰੂ ਕੇ ਲੰਗਰ ਅਤੁੱਟ ਵਰਤੇ।ਇਸ ਮੌਕੇ ਗੁੁਰਪੁੁਰਬ ਕਮੇਟੀ ਵੱਲੋਂ ਭਾਈ ਗੁੁਰਚਰਨ ਸਿੰਘ ਗਰੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਹੇਰਾਂ, ਗੁੁਰਪੁੁਰਬ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਚਾਵਲਾ, ਮੀਤ ਪ੍ਰਧਾਨ ਅਵਤਾਰ ਸਿੰਘ ਮਿਗਲਾਨੀ, ਖਜ਼ਾਨਚੀ ਪ੍ਰਦੀਪ ਸਿੰਘ ਨਾਗੀ, ਦੀਪਇੰਦਰ ਸਿੰਘ ਭੰਡਾਰੀ, ਗੁੁਰਦੀਪ ਸਿੰਘ ਦੂਆ, ਗੁੁਰਪ੍ਰਰੀਤ ਸਿੰਘ ਭਜਨਗੜ੍ਹ, ਅਪਾਰ ਸਿੰਘ, ਪੱਤਰਕਾਰ ਹਰਵਿੰਦਰ ਸਿੰਘ ਖਾਲਸਾ, ਚਰਨਜੀਤ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਪਰਮਜੀਤ ਸਿੰਘ ਪੰਮਾ ਆੜ੍ਹਤੀ, ਗੁੁਰਸ਼ਰਨ ਸਿੰਘ ਮਿਗਲਾਨੀ, ਇਸ਼ਟਪਰੀਤ ਸਿੰਘ ਤੇ ਜਨਪਰੀਤ ਸਿੰਘ ਆਦਿ ਹਾਜ਼ਰ ਸਨ।