You are here

ਲੁਧਿਆਣਾ

ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਲੈਣ ਦੀ ਖੁਸ਼ੀ ਅੰਦਰ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ:133 ਵੱਲੋਂ  ਕਿਸਾਨ ਅਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ  

ਜਗਰਾਓਂ 22 ਨਵੰਬਰ (ਅਮਿਤ ਖੰਨਾ) ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਪਸ ਲੈਣ ਦੀ ਖੁਸ਼ੀ ਅੰਦਰ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ:133  ਵੱਲੋਂ ਕਿਸਾਨ ਅਤੇ ਮਜ਼ਦੂਰਾਂ ਨੂੰ ਵਧਾਈ  ਦਿੱਤੀ   ਇਸ ਸਮੇਂ ਕਈ ਕਿਸਾਨ ਹਿਤੈਸੀ ਲੋਕਾਂ ਨੇ ਮੋਦੀ ਦੇ ਇਸ ਫ਼ੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੰਦੇ ਹੋਏ ਆਖਿਆ ਕਿ ਕੇਂਦਰ ਦੀ ਸਰਕਾਰ ਸਮਝ ਗਈ ਸੀ ਕਿ ਉਨ੍ਹਾਂ ਕੋਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਦੂਜਾ ਸੰਕਲਪ ਨਹੀਂ ਹੈ  ਇਸ ਮੌਕੇ  ਇਸ ਮੌਕੇ ਪ੍ਰਧਾਨ ਠੇਕੇਦਾਰ ਗੁਰਦੇਵ ਸਿੰਘ ਮੱਲ੍ਹਾ ਠੇਕੇਦਾਰ ਜਗਦੇਵ ਸਿੰਘ ਮਠਾੜੂ  ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਜਿੰਦਰ ਸਿੰਘ ਵਿਰਦੀ  ਨੇ  ਕਿਹਾ ਕਿ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਠੇਕੇਦਾਰ ਗੁਰਦੇਵ ਸਿੰਘ ਮੱਲ੍ਹਾ, ਠੇਕੇਦਾਰ ਜਗਦੇਵ ਸਿੰਘ ਮਠਾੜੂ ,  ਠੇਕੇਦਾਰ ਰਜਿੰਦਰ ਸਿੰਘ ਰਿੰਕੂ ,ਠੇਕੇਦਾਰ ਭਵਨਜੀਤ ਸਿੰਘ ਉੱਭੀ , ਠੇਕੇਦਾਰ ਤਰਲੋਚਨ ਸਿੰਘ ਸੀਹਰਾ  , ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਹਾਕਮ ਸਿੰਘ ਸੀਹਰਾ ,ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਬਲਵੀਰ ਸਿੰਘ ਸੀਬੀਆ, ਠੇਕੇਦਾਰ ਜਿੰਦਰ ਸਿੰਘ ਵਿਰਦੀ , ਠੇਕੇਦਾਰ ਗੁਰਚਰਨ ਸਿੰਘ ਘਟੌੜਾ ,  ਠੇਕੇਦਾਰ ਸੁਖਦੇਵ ਸਿੰਘ , ਠੇਕੇਦਾਰ ਦੀਪੂ ਸਰੀਏ, ਵਾਲਾ ਠੇਕੇਦਾਰ ਬਲਵਿੰਦਰ ਸਿੰਘ ਪੱਪਾ ਆਦਿ ਹਾਜ਼ਰ ਸਨ

 ਭਾਈ ਰਣਜੀਤ ਸਿੰਘ ਖ਼ਾਲਸਾ ਨੂੰ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਜਗਰਾਉਂ ਦੇ ਮੁੱਖ ਸੇਵਾਦਾਰ ਬਣਨ ਤੇ ਕੀਤਾ ਗਿਆ ਮਾਨ ਸਨਮਾਨ  

ਜਗਰਾਉਂ, 21 ਨਵੰਬਰ( ਗੁਰਕੀਰਤ  ਜਗਰਾਉਂ )  ਸੁੰਦਰ ਨਗਰ ਵਾਸੀ ਚਰਨਜੀਤ ਸਿੰਘ ਅਤੇ  ਉਨ੍ਹਾਂ ਦੇ ਸਾਥੀਆਂ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਦੀ ਖਾਲਸਾ ਨੂੰ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਜਗਰਾਉਂ ਦੇ ਮੁੱਖ ਸੇਵਾਦਾਰ ਬਣਨ ਤੇ ਅੱਜ ਗੁਰਦੁਆਰਾ ਦਸਮੇਸ਼ ਨਗਰ  ਕੱਚਾ ਮਲਕ ਰੋਡ ਵਿਖੇ ਮਾਨ ਸਨਮਾਨ ਕੀਤਾ ਗਿਆ  । ਇਸ ਸਮੇਂ ਮਾਣ ਸਨਮਾਨ ਪ੍ਰਾਪਤ ਕਰਨ ਉਪਰੰਤ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਵਾਲਿਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ  ਕਿ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਥਾਂ ਥਾਂ ਤੋਂ ਮਿਲ ਰਹੇ  ਮਾਣ ਸਤਿਕਾਰ  ਦੇ ਸਦਾ ਰਿਣੀ ਰਹਿਣਗੇ  । ਇਸ ਸਮੇਂ ਚਰਨਜੀਤ ਸਿੰਘ ਸੁੰਦਰਨਗਰ , ਹਰਿੰਦਰ ਪਾਲ ਸਿੰਘ ਜੀ ਮਜੀਠਾ, ਪ੍ਰਧਾਨ ਸੁਰਿੰਦਰਪਾਲ ਸੱਗੀ ਹਵਾਸ, ਨੌਜਵਾਨ ਸੇਵਾਦਾਰ  ਤਜਿੰਦਰ ਸਿੰਘ ਸੋਨੂੰ, ਬਿੰਦਾ ਢੋਲਣ ,ਲਵਪ੍ਰੀਤ ਸੁੰਦਰਨਗਰ, ਨੀਨਾ ਸੁੰਦਰਨਗਰ ਅਤੇ ਸਭੋ ਸੰਗਤ ਵਾਰਡ ਨੰਬਰ 2  ਜਗਰਾਉਂ।  

ਸੱਤਪ੍ਰਰੀਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਚ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਮਿਠਾਈ ਦੇ ਡੱਬੇ ਦਿੱਤੇ

ਜਗਰਾਓਂ 21 ਨਵੰਬਰ (ਅਮਿਤ ਖੰਨਾ)  ਏਐੱਸ ਆਟੋਮੋਬਾਇਲ ਵਪਾਰਿਕ ਸੰਸਥਾ ਦੇ ਐੱਮਡੀ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਗੁਰਪੁਰਬ ਮੌਕੇ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਮਿਠਾਈ ਵੰਡੀ। ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਹੋਏ ਸਵਰਗਵਾਸੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਦੇ 150ਵੇਂ ਸਮਾਰੋਹ ਚ ਅਹਿਮ ਯੋਗਦਾਨ ਪਾਉਂਦੇ ਹੋਏ ਗੁਰਿੰਦਰ ਸਿੰਘ ਸਿੱਧੂ ਨੇ ਕੈਨੇਡਾ ਚ ਰਹਿੰਦੇ ਆਪਣੇ ਪੁੱਤਰ ਸੱਤਪ੍ਰਰੀਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਚ 26 ਬਜ਼ੁਰਗਾਂ ਨੂੰ ਆਪਣੀ ਨੇਕ ਕਮਾਈ ਚੋਂ ਪੈਨਸ਼ਨ ਤੇ ਮਿਠਾਈ ਦੇ ਡੱਬੇ ਦਿੱਤੇ।ਸਮਾਗਮ ਚ ਸਟੇਟ ਗੈੱਸਟ ਅਵਤਾਰ ਸਿੰਘ ਚੀਮਨਾ, ਰਾਜਿੰਦਰ ਜੈਨ, ਰਾਜ ਭੱਲਾ, ਡਾ: ਰਾਜਿੰਦਰ ਸ਼ਰਮਾ, ਰਵੀ ਗੋਇਲ, ਡਾ: ਸਤੀਸ਼ ਸ਼ਰਮਾ, ਦਿਨੇਸ਼ ਮਲਹੋਤਰਾ, ਗੁਲਸ਼ਨ ਅਰੋੜਾ ਤੇ ਹੋਰ ਪਤਵੰਤੇ ਸੱਜਣਾਂ ਨੇ ਸਿੱਧੂ ਪਰਿਵਾਰ ਦੀ ਸ਼ਲਾਘਾ ਕੀਤੀ। ਉਨਾਂ੍ਹ ਗੁਰਪੁਰਬ ਦੀ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ ਦੀ ਖ਼ੁਸ਼ੀ ਚ ਲੱਡੂ ਵੀ ਵੰਡੇ ਗਏ। ਇਸ ਮੌਕੇ ਕੰਵਲ ਕੱਕੜ, ਕੁਲਭੂਸ਼ਨ ਗੁਪਤਾ, ਡਾ. ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਅਜਮੇਰ ਸਿੰਘ ਢੋਲਣ ਆਦਿ ਹਾਜ਼ਰ ਸਨ।

ਡੀ.ਏ.ਵੀ .ਸੈਟੇਨਰੀ.ਪਬਲਿਕ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੋਗਰਾਮ ਕਰਵਾਇਆ

ਜਗਰਾਓਂ 21 ਨਵੰਬਰ (ਅਮਿਤ ਖੰਨਾ) ਡੀ.ਏ.ਵੀ .ਸੈਟੇਨਰੀ.ਪਬਲਿਕ ਸਕੂਲ,ਜਗਰਾਉਂ ਵਿਖੇ ਅੱਜ ਐਸ. ਐਸ .ਪੀ ਸ੍ਰੀ ਰਾਜ ਬਚਨ ਸਿੰਘ ਸੰਧੂ, ਡੀ.ਐਸ.ਪੀ ਗੁਰਬਿੰਦਰ ਸਿੰਘ (ਟ੍ਰੈਫਿਕ), ਇੰਸਪੈਕਟਰ ਖੁਸ਼ਵਿੰਦਰਪਾਲ ਸਿੰਘ (ਟਰੈਫਿਕ ਇੰਚਾਰਜ) ਜਿਲਾ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜਮੋਹਨ ਬੱਬਰ ਜੀ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਏ.ਐਸ.ਆਈ ਹਰਪਾਲ ਸਿੰਘ ਹੈਡ ਕਾਂਸਟੇਬਲ, ਗੁਰਦੇਵ ਸਿੰਘ ਅਤੇ ਕਾਂਸਟੇਬਲ ਹਰਪ੍ਰੀਤ ਸਿੰਘ ਜੀ ਨੇ ਸਕੂਲ ਆ ਕੇ ਸਕੂਲ ਦੇ ਵਿਿਦਆਰਥੀਆਂ ਅਤੇ ਸਕੂਲ ਟ੍ਰਾਸਪੋਰਟ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾ ਦੇ ਜ਼ਰੂਰੀ ਨਿਯਮਾਂ ਤੋਂ ਜਾਣੂ ਕਰਵਾਇਆ। ਇਸ ਮੀਟਿੰਗ ਦੌਰਾਨ ਵਿਿਦਆਰਥੀਆਂ ਨੂੰ ਡਰਾਈਵਿੰਗ ਲਾਇਸੰਸ ਦੀ ਮਹੱਤਤਾ ਅਤੇ ਡਰਾਈਵਿੰਗ ਦੋਰਾਨ ਵਰਤਣ ਯੋਗ ਨਿਯਮਾ ਤੇ ਚਾਨਣਾ ਪਾਇਆ ਗਿਆ। ਇਸ ਮੀਟਿੰਗ ਵਿੱਚ ਵਿਿਦਆਰਥੀਆਂ ਨੂੰ ਆਵਾਜਾਈ ਦੇ ਸਾਧਨਾਂ ਦੀ ਉਚਿਤ ਅਤੇ ਸੁਰੱਖਿਅਤ ਵਰਤੋਂ ਕਰਨ ਲਈ ਪ੍ਰੇਰਿਆ ਗਿਆ। ਡਰਾਈਵਰਾਂ ਨੂੰ ਵਿਸ਼ੇਸ਼ ਤੌਰ ਤੇ ਸਕੂਲ ਟਰਾਂਸਪੋਰਟ ਦੇ ਨਿਯਮਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਵਿਿਦਆਰਥੀਆਂ ਦੀ ਸੁਰੱਖਿਆ ਦਾ ਉਚਿਤ ਪ੍ਰਬੰਧ ਕਰਨ, ਨਿਯਮਿਤ ਸੰਖਿਆ ਵਿਚ ਵਿਿਦਆਰਥੀਆਂ ਨੂੰ ਵੈਨਾਂ ਤੇ ਬਿਠਾਉਣ ਬਾਰੇ ਜਾਣੂ ਕਰਵਾਇਆ ਗਿਆ।

ਸ਼ਹਿਰ ਦੇ ਸ਼ੌਕੀਨਾਂ ਨੂੰ ਅਫ਼ੀਮ ਦੀ ਸਪਲਾਈ ਦੇਣ ਵਾਲਾ ਕੀਤਾ ਗ੍ਰਿਫ਼ਤਾਰ 

ਜਗਰਾਓਂ 21 ਨਵੰਬਰ (ਅਮਿਤ ਖੰਨਾ) ਸੀਆਈਏ ਸਟਾਫ ਦੀ ਪੁਲਿਸ ਨੇ ਸ਼ਹਿਰ ਦੇ ਸ਼ੌਕੀਨਾਂ ਨੂੰ ਅਫ਼ੀਮ ਦੀ ਸਪਲਾਈ ਦੇਣ ਜਾਂਦਿਆਂ ਇੱਕ ਮੋਟਰਸਾਈਕਲ ਸਵਾਰ ਨੂੰ ਗਿ੍ਫ਼ਤਾਰ ਕਰ ਲਿਆ। ਇਸ ਮੋਟਰਸਾਈਕਲ ਸਵਾਰ ਤੋਂ ਪੁਲਿਸ ਪਾਰਟੀ ਨੇ ਅੱਧਾ ਕਿਲੋ ਅਫ਼ੀਮ ਬਰਾਮਦ ਕੀਤੀ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਐੱਸਪੀ ਬਲਵਿੰਦਰ ਸਿੰਘ ਅਤੇ ਡੀਐੱਸਪੀ ਅਨਿਲ ਭਨੋਟ ਦੀ ਜ਼ੇਰੇ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਚ ਏਐੱਸਆਈ ਰਣਧੀਰ ਸਿੰਘ ਅਤੇ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਤੇ ਅਲੀਗੜ੍ਹ ਪੁਲ਼ ਜੀਟੀ ਰੋਡ ਹੇਠਾਂ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣਿਓਂ ਆ ਰਹੇ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅੱਧਾ ਕਿਲੋ ਅਫ਼ੀਮ ਬਰਾਮਦ ਹੋਈ। ਜਿਸ ਤੇ ਪੁਲਿਸ ਪਾਰਟੀ ਨੇ ਮੋਟਰਸਾਈਕਲ ਚਾਲਕ ਦਲਜੀਤ ਸਿੰਘ ਉਰਫ ਵਿਜੈ ਪੁੱਤਰ ਜਗਸੀਰ ਸਿੰਘ ਵਾਸੀ ਸਿੱਧਵਾਂ ਕਲਾਂ ਨੂੰ ਗਿਫ਼ਤਾਰ ਕਰ ਲਿਆ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਦਲਜੀਤ ਜਗਰਾਓਂ ਸ਼ਹਿਰ ਦੇ ਆਪਣੇ ਗਾਹਕਾਂ ਨੂੰ ਉਨਾਂ੍ਹ ਦੀ ਡਿਮਾਂਡ ਅਨੁਸਾਰ ਅਫ਼ੀਮ ਸਪਲਾਈ ਕਰਦਾ ਹੈ। ਇਸ ਪੂਰੇ ਮਾਮਲੇ ਚ ਉਹ ਕਿਸ ਤੋਂ ਅਫੀਮ ਖ਼ਰੀਦਦਾ ਹੈ ਅਤੇ ਕਿੰਨਾ ਨੂੰ ਵੇਚਦਾ ਹੈ ਸਬੰਧੀ ਪੁੱਛਗਿੱਛ ਲਈ ਉਸ ਨੂੰ ਅਦਾਲਤ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜਗਰਾਓਂ ਪੁਲਿਸ ਵੱਲੋਂ ਛੇੜੀ ਮੁਹਿੰਮ ਤਹਿਤ ਸੀਆਈਏ ਸਟਾਫ ਦੇ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਹੇਠ ਏਐੱਸਆਈ ਸੁਖਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਬੇਟ ਇਲਾਕੇ ਦੇ ਪਿੰਡਾਂ ਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਗਿ੍ਫ਼ਤਾਰ ਕੀਤਾ, ਜਦ ਕਿ ਉਸ ਦਾ ਇਕ ਸਾਥੀ ਫ਼ਰਾਰ ਹੈ। ਉਕਤ ਪੁਲਿਸ ਪਾਰਟੀ ਨੇ ਟੀ-ਪੁਆਇੰਟ ਪਿੰਡ ਖੁਰਸ਼ੈਦਪੁਰਾ, ਭੈਣੀ ਗੁੱਜਰਾਂ ਤੋਂ ਮੋਟਰਸਾਈਕਲ ਤੇ ਆ ਰਹੇ ਸਰਬਜੀਤ ਸਿੰਘ ਉਰਫ ਸਰਵਣ ਪੁੱਤਰ ਬੂੜ ਸਿੰਘ ਵਾਸੀ ਭੈਣੀ ਗੁੱਜਰਾਂ ਨੂੰ ਰੋਕ ਕੇ ਉਨਾਂ੍ਹ ਦੀ ਤਲਾਸ਼ੀ ਲਈ ਤਾਂ ਉਨਾਂ੍ਹ ਕੋਲੋਂ 4500 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਉਕਤ ਦੋਵਾਂ ਨੂੰ ਪੁਲਿਸ ਪਾਰਟੀ ਨੇ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ੍ਹ ਦੱਸਿਆ ਕਿ ਉਕਤ ਦੇ ਫ਼ਰਾਰ ਸਾਥੀ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੱਗ ਕਲਾਂ ਦੀ ਤਲਾਸ਼ੀ ਜਾਰੀ ਹੈ।

ਸਵਰਗਵਾਸੀ ਜਗਜੀਤ ਸਿੰਘ ਭੰਡਾਰੀ ਦੀ ਯਾਦ ਚ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

  ਜਗਰਾਉਂ (ਅਮਿਤ ਖੰਨਾ ) ਸਵਰਗਵਾਸੀ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿਚ ਅੱਜ 6ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਲੰਮਿਆਂ ਵਾਲੇ ਬਾਗ਼ ਜਗਰਾਓਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਤੇ ਭਾਗ ਸਿੰਘ ਮੱਲ੍ਹਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਅਤੇ ਐੱਸ ਪੀ ਗੁਰਮੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਭੰਡਾਰੀ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਲਗਾਏ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀਆਂ ਯਾਦ ਨੂੰ ਕਿਸੇ ਲੋੜਵੰਦ ਦੀ ਮਦਦ ਕਰ ਕੇ ਮਨਾਉਣ ਦਾ ਜੋ ਫਲ ਮਿਲਦਾ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਦਾ 18ਵਾਂ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸ਼ੰਕਰ ਹਸਪਤਾਲ ਦੇ ਸੀ ਈ ਓ ਰਵਿੰਦਰਪਾਲ ਸਿੰਘ ਚਾਵਲਾ ਦੀ ਅਗਵਾਈ ਵਿਚ ਡਾ: ਅਰਵੇਦਾ ਦੀ ਟੀਮ ਨੇ 152 ਮਰੀਜ਼ਾਂ ਦਾ ਚੈੱਕਅਪ ਕਰਦਿਆਂ 65 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਇਸ ਮੌਕੇ ਅਪਰੇਸ਼ਨ ਵਾਲੇ ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ। ਇਸ ਮੌਕੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਦੀਪਇੰਦਰ ਸਿੰਘ ਭੰਡਾਰੀ ਨੇ ਕੈਂਪ ਦੀ ਪੂਰਨ ਸਫਲਤਾ ਲਈ ਸਮੂਹ ਮਹਿਮਾਨਾਂ, ਮੈਂਬਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀ ਆਰ ਓ ਸੁਖਦੇਵ ਗਰਗ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਮਨਮੋਹਨ ਕਤਿਆਲ, ਚੰਦ ਸਿੰਘ ਡੱਲਾ, ਰਾਜ ਭੱਲਾ, ਹਰਵਿੰਦਰ ਸਿੰਘ ਚਾਵਲਾ, ਦਵਿੰਦਰਜੀਤ ਸਿੰਘ ਸਿੱਧੂ, ਅੰਕੁਸ਼ ਧੀਰ, ਇੰਦਰਜੀਤ ਸਿੰਘ ਲਾਂਬਾ, ਰਵਿੰਦਰਪਾਲ ਸਿੰਘ ਮੈਦ, ਗਗਨਦੀਪ ਸਿੰਘ ਸਰਨਾ. ਐੱਸ ਬੀ ਆਈ ਦੇ ਮੈਨੇਜਰ ਨਰਿੰਦਰ ਕੋਚਰ, ਸਾਬਕਾ ਕੌਂਸਲਰ ਅਪਾਰ ਸਿੰਘ, ਤਰਲੋਕ ਸਿੰਘ ਸਿਡਾਨਾ, ਪੰਡਿਤ ਅਸ਼ੋਕ ਸ਼ਰਮਾ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਜਗਦੀਸ਼ ਓਹਰੀ, ਪ੍ਰਤਾਪ ਸਿੰਘ, ਜਸਪਾਲ ਸਿੰਘ ਹੋਰਾਂ, ਈ ਓ ਅਮਰਿੰਦਰ ਸਿੰਘ, ਰਾਜ ਭਾਰਦਵਾਜ, ਕੈਪਟਨ ਨਰੇਸ਼ ਵਰਮਾ, ਪਰਮਵੀਰ ਸਿੰਘ ਮੋਤੀ ਆਦਿ ਪਤਵੰਤੇ ਸੱਜਣਾਂ ਤੋਂ ਇਲਾਵਾ ਵਿਨੋਦ ਬਾਂਸਲ, ਪ੍ਰਵੀਨ ਜੈਨ, ਇਕਬਾਲ ਸਿੰਘ ਕਟਾਰੀਆ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਰਜਿੰਦਰ ਜੈਨ, ਆਰ ਕੇ ਗੋਇਲ, ਮਦਨ ਲਾਲ ਅਰੋੜਾ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਜਨ ਸਿੰਗਲਾ, ਯੋਗਰਾਜ ਗੋਇਲ, ਡਾ ਗੁਰਦਰਸ਼ਨ ਮਿੱਤਲ ਆਦਿ ਹਾਜ਼ਰ ਸਨ।

ਬਲੌਜ਼ਮਜ਼ ਕਾਨਵੈਂਟ ਵਿਖੇ ਗੁਰਪੁਰਬ ਮਨਾਇਆ ਗਿਆ

ਜਗਰਾਓਂ 20 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਵਿਚ ਸਮੂਹ ਬਲੌਜ਼ਮਜ਼ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਇਸਦੇ ਨਾਲ ਹੀ ਸਰਕਾਰ ਵੱਲੋਂ ਰੱਦ ਕੀਤੇ ਗਏ ਕਾਨੂੰਨਾਂ ਸੰਬੰਧੀ ਕਿਸਾਨਾਂ ਦੀ ਜਿੱਤ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਕੜਾਅ ਪ੍ਰਸ਼ਾਦ ਦੇ ਨਾਲ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਸਮੂਹ ਸੰਗਤਾਂ, ਸਮਾਜ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਅੱਜ ਗੁਰੂ ਸਾਹਿਬ ਦੀਆਂ ਆਪਾਰ ਕਿਰਪਾ ਸਦਕਾ ਹੀ ਆਪਣੇ ਬੱਚਿਆਂ ਨੂੰ ਉਹਨਾਂ ਰੇ ਮਿਥੇ ਹੋਏ ਟੀਚਿਆਂ ਤੇ ਪਹੁੰਚਾ ਰਹੇ ਹਾਂ ਗੁਰੂ ਸਾਹਿਬਾਨ ਦੇ ਜੀਵਨ ਤੇ ਝਾਤੀ ਪਵਾਉਣ ਦਾ ਮੁੱਖ ਕਾਰਨ ਇਹ ਹੋ ਜਾਂਦਾ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਂਦੇ ਹਨ। ਸਰਕਾਰ ਦੁਆਰਾ ਰੱਦ ਕੀਤੇ ਕਾਨੂੰਨਾਂ ਦੀ ਵੀ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਅੱਜ ਜੋ ਇਸ ਅੰਦੋਲਨ ਵਿਚ ਸ਼ਹੀਦ ਹੋਏ ਹਨ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਿਆ ਹੈ ।ਇਸ ਮੌਕੇ ਸਕੂਲ ਦੇ ਚੇਅਰਮੈਨ ਸ.ਹਰਭਜਨ ਸਿੰਘ ਜੌਹਲ ਅਤੇ ਸ. ਮਨਪ੍ਰੀਤ ਸਿੰਘ ਬਰਾੜ ਅਤੇ ਸ.ਅਜਮੇਰ ਸਿੰਘ ਨੇ ਵੀ ਹਾਜ਼ਰੀ ਭਰੀ।

ਨਰਿੰਦਰ ਮੋਦੀ ਵਲੋਂ ਤੰਿਨ ਕਾਲੇ ਖੇਤੀ ਕਨੂੰਨਾਂ ਵਾਪਸ ਲੈਣ ਦੀ ਖੁਸ਼ੀ ਵਿਚ ਜਗਰਾਉਂ ਵੈੱਲਫੇਅਰ ਵੱਲੋ ਸੁਸਾਇਟੀ ਲੱਡੂ ਵੰਡੇ

ਜਗਰਾਓਂ 20 ਨਵੰਬਰ (ਅਮਿਤ ਖੰਨਾ) ਜਗਰਾਉਂ ਵੈੱਲਫੇਅਰ ਸੁਸਾਇਟੀ ਜਗਰਾਉਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਏ.ਐੱਸ. ਆਟੋ ਮੋਬਾਇਲ ਜਗਰਾਉਂ ਵਿਖੇ ਕਰਵਾਇਆ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਨੇ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਦੱਸਿਆ ੍ਟ ਇਸ ਮੌਕੇ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਵਲੋਂ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਲੱਡੂ ਵੰਡੇ ੍ਟ ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਲੋੜਵੰਦਾਂ ਨੂੰ ਤੋਹਫ਼ੇ ਵੀ ਭੇਟ ਗਏ ੍ਟ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਸੰਸਥਾ ਦੇ ਚੇਅਰਮੈਨ ਰਜਿੰਦਰ ਜੈਨ ਅਤੇ ਸਨਮਾਨਿਤ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਵਲੋਂ ਕੀਤਾ ਗਿਆ ੍ਟ ਸਟੇਜ਼ ਦੀ ਸੇਵਾ ਕੈਪਟਨ ਨਰੇਸ਼ ਵਰਮਾ ਵਲੋਂ ਬਾਖੂਬੀ ਨਾਲ ਨਿਭਾਈ ੍ਟ ਇਸ ਸਮਾਗਮ ਵਿਚ ਸਮਾਜ ਸੇਵੀ ਅਵਤਾਰ ਸਿੰਘ ਚੀਮਨਾ, ਪਿ੍ੰ: ਸਤੀਸ਼ ਸਰਮਾ, ਰਾਜ ਕੁਮਾਰ ਭੱਲਾ, ਅਜਮੇਰ ਸਿੰਘ ਢੋਲਣ, ਰਵੀ ਗੋਇਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੰਸਾਰ ਅੰਦਰ ਪੈਸੇ ਦੀ ਦੋੜ ਨੇ ਮਨੁੱਖ ਨੂੰ ਨਿੱਜ ਤੱਕ ਸੀਮਤ ਕਰ ਦਿੱਤਾ ਹੈ ੍ਟ ਪੂਰੀ ਲੋਕਾਈ ਅੰਦਰ ਨਿਰਾਸ਼ਤਾ ਅਤੇ ਬੇਗਾਨੇਪਨ ਦਾ ਬੋਲਬਾਲਾ ਹੈ ੍ਟ ਇਸ ਵਰਤਾਰੇ ਨੂੰ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਹੀ ਖ਼ਤਮ ਕਰ ਸਕਦੇ ਹਾਂ ੍ਟ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪੂਰੀ ਸਿ੍ਸ਼ਟੀ ਦੀ ਭਲਾਈ ਵਾਲੀ ਦੱਸਿਆ ੍ਟ ਇਸ ਮੌਕੇ ਗੁਲਸ਼ਨ ਅਰੋੜਾ, ਦਿਨੇਸ਼ ਮਲਹੋਤਰਾ, ਡਾ: ਰਜਿੰਦਰ ਸ਼ਰਮਾ, ਕੰਵਲ ਕੱਕੜ, ਕੁਲਭੂਸ਼ਨ ਗੁਪਤਾ, ਦਵਿੰਦਰ ਬਾਂਸਲ ਆਦਿ ਹਾਜ਼ਰ ਸਨ

ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਲੈਣ ਦੀ ਖੁਸ਼ੀ ਅੰਦਰ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਝਾਂਸੀ ਰਾਣੀ ਚੌਕ ਵਿਖੇ 51 ਕਿੱਲੋ ਲੱਡੂ  ਵੰਡੇ 

ਜਗਰਾਓਂ 20 ਨਵੰਬਰ (ਅਮਿਤ ਖੰਨਾ) ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਪਸ ਲੈਣ ਦੀ ਖੁਸ਼ੀ ਅੰਦਰ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਝਾਂਸੀ ਰਾਣੀ ਚੌਕ ਵਿਖੇ 51 ਕਿੱਲੋ ਲੱਡੂ  ਵੰਡੇ ਗਏ ੍ਟ ਇਸ ਸਮੇਂ ਕਈ ਕਿਸਾਨ ਹਿਤੈਸੀ ਲੋਕਾਂ ਨੇ ਮੋਦੀ ਦੇ ਇਸ ਫ਼ੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੰਦੇ ਹੋਏ ਆਖਿਆ ਕਿ ਕੇਂਦਰ ਦੀ ਸਰਕਾਰ ਸਮਝ ਗਈ ਸੀ ਕਿ ਉਨ੍ਹਾਂ ਕੋਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਦੂਜਾ ਸੰਕਲਪ ਨਹੀਂ ਹੈ ੍ਟ ਇਸ ਮੌਕੇ  ਇਸ ਮੌਕੇ ਪ੍ਰਧਾਨ ਰਾਜਨ ਖੁਰਾਨਾ ਅਤੇ ਸੈਕਟਰੀ ਦਿਨੇਸ਼ ਕੁਮਾਰ ਅਰੋੜਾ ਨੇ  ਕਿਹਾ ਕਿ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਚੇਅਰਮੈਨ ਅਮਿਤ ਅਰੋਡ਼ਾ, ਵਾਈਸ ਚੇਅਰਮੈਨ ਕਪਿਲ ਨਰੂਲਾ, ਰਾਜਨ ਖੁਰਾਨਾ ਪ੍ਰਧਾਨ, ਵਾਈਸ ਪ੍ਰਧਾਨ ਦਿਨੇਸ਼ ਗਾਂਧੀ, ਸੈਕਟਰੀ ਦਿਨੇਸ਼ ਕੁਮਾਰ ਅਰੋੜਾ, ਸਲਾਹਕਾਰ ਜਗਦੀਸ਼ ਖੁਰਾਨਾ,  ਕੈਸ਼ੀਅਰ ਰਾਹੁਲ ਕੇਵਲ ਮਲਹੋਤਰਾ  ਸਰਬਜੀਤ, ਭੁਪਿੰਦਰ ਸਿੰਘ ਮੁਰਲੀ ,ਆਤਮਜੀਤ, ਸੋਨੀ ਮੱਕੜ ,ਵਿਸ਼ਾਲ ਸ਼ਰਮਾ, ਪੰਕਜ, ਹੈਪੀ ਮਾਨ ਆਦਿ ਹਾਜ਼ਰ ਸਨ

ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਖ਼ੁਸ਼ੀ ਵਿੱਚ  ਵਾਰਡ ਨੰਬਰ 7 ਅਗਵਾੜ ਲਧਾਈ ਵਿਖੇ ਲੱਡੂ ਵੰਡੇ 

ਜਗਰਾਓਂ 20 ਨਵੰਬਰ (ਅਮਿਤ ਖੰਨਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਅਤੇ ਨਰਿੰਦਰ ਮੋਦੀ ਦੁਆਰਾ ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਖ਼ੁਸ਼ੀ ਵਿੱਚ  ਵਾਰਡ ਨੰਬਰ 7 ਅਗਵਾੜ ਲਧਾਈ ਜਗਰਾਉਂ ਵਿਖੇ ਲੱਡੂ ਵੰਡੇ ਗਏ  ਅਤੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ  ਇਸ ਮੌਕੇ ਹਰਜੀਤ ਸਿੰਘ ਸੋਨੂੰ ਅਰੋਡ਼ਾ ਨੇ ਕਿਹਾ ਕਿ ਇੰਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਲਏ ਜਾਣ 'ਤੇ ਕੋਈ ਵੀ ਟਿੱਪਣੀ ਕਰਨੀ ਮੁਨਾਸਿਬ ਨਹੀ ਹੈ, ਪ੍ਰੰਤੂ ਇਸ ਨੂੰ ਪੰਜਾਬ ਦੇ ਕਿਸਾਨਾਂ,ਮਜ਼ਦੂਰਾਂ, ਕਿਰਤੀਆਂ,ਹਮਾਇਤੀ ਜਥੇਬੰਦੀਆਂ, ਸੰਪਰਦਾਵਾਂ ਅਤੇ ਦੁਕਾਨਦਾਰਾਂ ਦੀ ਜਿੱਤ ਕਰਾਰ ਦਿਤਾ ਜਾ ਸਕਦਾ ਹੈ ੍ਟ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੱਦ ਹੋਣ ਨਾਲ ਪੰਜਾਬ ਦਾ ਕਿਸਾਨ ਅਤੇ ਕਿਰਸਾਨੀ ਮੁੜ ਉਜਾਗਰ ਹੋਵੇਗੀ ਅਤੇ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਹੋਣਗੇ ੍ਟ ਉਹਨਾਂ ਕਿਹਾ ਅੱਜ ਦੁਨੀਆਂ ਭਰ ਵਿਚ ਸਭ ਤੋਂ ਵੱਡੇ ਸੰਘਰਸ਼ ਕਾਰਨ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਬਿਨਾਂ ਸਰਤ ਵਾਪਸ ਲੈਣੇ ਪਏ ਹਨ ਪਰ ਇਸ ਵੱਡੇ ਜੇਤੂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ੍ਟਇਸ ਮੌਕੇ ਡਾ ਇਕਬਾਲ ਸਿੰਘ ਸਾਬਕਾ ਚੇਅਰਮੈਨ ,ਕੌਂਸਲਰ ਪਰਮਿੰਦਰ ਕੌਰ ਕਲਿਆਣ, ਸਾਬਕਾ ਨਗਰ ਕੌਂਸਲ ਪ੍ਰਧਾਨ ਚਰਨਜੀਤ ਕੌਰ ਕਲਿਆਣ,  ਤੇ ਸੀਨੀਅਰ ਕਾਂਗਰਸੀ ਆਗੂ ਅਮਰਨਾਥ ਕਲਿਆਣ ,ਗੁਰਸਿਮਰਨ ਸਿੰਘ ਛੰਮਾ ਜਗਰਾਉਂ, ਹਰਜੀਤ ਸਿੰਘ ਸੋਨੂੰ ਅਰੋਡ਼ਾ, ਗੁਰਨਾਮ ਸਿੰਘ ਤੂਰ ਢੋਲਣ, ਪਰਮਜੀਤ ਸਿੰਘ ਪੰਮਾ, ਸਹੋਤਾ  ਬਲਵੀਰ ਸਿੰਘ, ਦੀਦਾਰ ਸਿੰਘ ਭੰਮੀਪੁਰਾ ,ਅਗਵਾੜ ਸਿੰਘ ਪੋਨਾ, ਡਾ ਪਰਮਜੀਤ ਸਿੰਘ, ਪਰਮਵੀਰ ਕੌਰ, ਵਿਜੇ ਕਲਿਆਣ ਤੇ ਪਰਮਜੀਤ ਕੌਰ ਲੱਖਾਂ  ਆਦਿ ਹਾਜ਼ਰ ਸਨ