You are here

ਲੁਧਿਆਣਾ

ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ 

ਜਗਰਾਓਂ 25 ਨਵੰਬਰ (ਅਮਿਤ ਖੰਨਾ) ਜਗਰਾਓਂ ਮਾਰਕੀਟ ਕਮੇਟੀ ਵੱਲੋਂ ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਜਿੱਥੇ ਸਮੂਹ ਿਲੰਕ ਸੜਕਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਪ੍ਰਰੀਮਿਕਸ ਪਾਈ ਗਈ, ਉਥੇ ਕਈ ਪੁਲ਼ਾਂ ਦਾ ਨਿਰਮਾਣ ਤੇ ਕਈ ਪੁਲ਼ਾਂ ਨੂੰ ਚੌੜ੍ਹਾ ਕੀਤਾ ਗਿਆ ਤਾਂ ਜੋ ਇਲਾਕੇ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸੇ ਤਰ੍ਹਾਂ ਇਲਾਕੇ ਦੀਆਂ ਮੰਡੀਆਂ 'ਚ ਸ਼ੈੱਡਾਂ ਦਾ ਨਿਰਮਾਣ, ਫੜਾਂ ਦੀ ਮੁਰੰਮਤ ਤੇ ਰਸਤਿਆਂ ਨੂੰ ਪੱਕਾ ਕੀਤਾ ਗਿਆ। ਡਾਗੀਆਂ ਸੜਕ ਦੇ ਇਸ 2 ਕਿਲੋਮੀਟਰ ਹਿੱਸੇ ਤੇ ਪ੍ਰਰੀਮਿਕਸ ਪਾਉਣ ਲਈ 15 ਲੱਖ ਰੁਪਏ ਖਰਚ ਆਉਣਗੇਇਸ ਮੌਕੇ ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਰਪੰਚ ਦਰਸ਼ਨ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਕੁੁਲਵੰਤ ਸਿੰਘ ਕਾਉਂਕੇ ਖੋਸਾ, ਪਿਸ਼ੌਰਾ ਸਿੰਘ, ਜਸਵੰਤ ਸਿੰਘ, ਦਾਰਾ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ, ਸੋਹਣ ਸਿੰਘ ਸਾਬਕਾ ਪੰਚ, ਪੰਚ ਜਗਤਾਰ ਸਿੰਘ ਕਾਉਂਕੇ, ਜਗਦੀਪ ਸਿੰਘ, ਜਸਦੇਵ ਸਿੰਘ ਸਿੱਧੂ, ਪਰਮਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

ਪੀ. ਏ. ਸੀ. ਕਮੇਟੀ ਦੇ ਮੈਂਬਰ ਬਣਨ ’ਤੇ ਕੰਵਲਜੀਤ ਸਿੰੰਘ ਮੱਲ੍ਹਾ ਨਾਨਕਸਰ ਵਿਖੇ ਹੋਏ ਨਤਮਸਤਕ

ਜਗਰਾਉਂ, 25 ਨਵੰਬਰ ( ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲੇ ਬਾਰੇ ਕਮੇਟੀ ਦਾ ਮੈਂਬਰ ਬਣਨ ’ਤੇ ਕੰਵਲਜੀਤ ਸਿੰਘ ਮੱਲ੍ਹਾ ਨਾਨਕਸਰ ਵਿਖੇ ਨਤਮਸਤਕ ਹੋਏ ਅਤੇ ਸੰਤਾਂ-ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਗੁਰਜੀਤ ਸਿੰਘ ਨੇ ਕੰਵਲਜੀਤ ਸਿੰਘ ਮੱਲ੍ਹਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨੇ ਸਾਰੀ ਉਮਰ ਭਗਤੀ ਕਰਕੇ ਅਜਿਹਾ ਅਸਥਾਨ ਬਣਾਇਆ, ਜਿੱਥੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪ੍ਰਦਾਇ ਦੇ ਨਾਮ ਅਕਾਸ਼ ਦੇ ਧਰੂ ਤਾਰੇ ਵਾਂਗ ਚਮਕਦਾ ਹੈ ਤੇ ਇੱਥੇ ਦੇ ਮਹਾਂਪੁਰਸ਼ ਸਿੱਖੀ ਦੇ ਪ੍ਰਚਾਰ ਪਾਸਾਰ ਨੂੰ ਸਮਰਪਿਤ ਸੇਵਾ ਕਰਦੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਬਲਦੇਵ ਸਿੰਘ ਬੀੜ ਗਗੜਾ ਤੇ ਗੁਰਸ਼ਰਨ ਸਿੰਘ ਮਿਗਲਾਨੀ ਵੀ ਹਾਜ਼ਰ

ਉੱਘੇ ਸਮਾਜ ਸੇਵੀ ਰਜਿੰਦਰ ਜੈਨ ਹੋਏ ਅਕਾਲੀ ਦਲ ’ਚ ਸ਼ਾਮਲ

ਕਲੇਰ, ਭਾਈ ਗਰੇਵਾਲ ਤੇ ਮੱਲ੍ਹਾ ਨੇ ਜੈਨ ਨੂੰ ਬਣਾਇਆ ਜ਼ਿਲ੍ਹਾ ਅਕਾਲੀ ਦਲ ਦਾ ਜਨਰਲ ਸਕੱਤਰ
ਜਗਰਾਉਂ, 25 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )ਸਮਾਜ ਸੇਵੀ ਸ਼ਖ਼ਸੀਅਤ ਰਜਿੰਦਰ ਜੈਨ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ-ਬਸਪਾ ਉਮੀਦਵਾਰ ਐਸ. ਆਰ. ਕਲੇਰ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਪੀ. ਏ. ਸੀ. ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਮੱਲ੍ਹਾ ਦੀ ਅਗਵਾਈ ’ਚ ਅਕਾਲੀ ਦਲ ’ਚ ਸ਼ਾਮਲ ਹੋਏ ਤੇ ਅਕਾਲੀ ਦਲ ਨੇ ਰਜਿੰਦਰ ਜੈਨ ਨੂੰ ਅਕਾਲੀ ਦਲ ਦੀ ਜ਼ਿਲ੍ਹਾ ਜੱਥੇਬੰਦੀ ’ਚ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਕਲੇਰ, ਭਾਈ ਗਰੇਵਾਲ ਤੇ ਮੱਲ੍ਹਾ ਨੇ ਕਿਹਾ ਕਿ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ’ਚ ਸ਼ਾਮਲ ਹੋ ਹਨ ਤੇ ਪਾਰਟੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ’ਚ ਵਿਕਾਸ ਹੋਇਆ, ਸੜਕਾਂ ਦੇ ਜਾਲ ਵਿਸ਼ੇ ਤੇ ਸਭ ਧਰਮਾਂ ਦਾ ਸਤਿਕਾਰ ਕਰਦੇ ਯਾਦਗਾਰਾਂ ਬਣਾਈਆਂ। ਉਨ੍ਹਾਂ ਕਿਹਾ ਕਿ 2017 ’ਚ ਝੂਠੇ ਵਾਅਦੇ ਕਰਕੇ ਬਣੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ ਤੇ ਹੁਣ ਜਦੋਂ ਸਰਕਾਰ ਦਾ ਸਮਾਂ ਖ਼ਤਮ ਹੋ ਰਿਹਾ ਹੈ ਤਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੀਆਂ ਚਾਲਾਂ ਤੋਂ ਜਾਣੂ ਹਨ ਤੇ ਇਸ ਵਾਰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਰਜਿੰਦਰ ਜੈਨ ਨੇ ਕਿਹਾ ਕਿ ਉਹ ਅਕਾਲੀ ਦਲ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਵਰਕਰਾਂ ਦੀ ਕੀਤੀ ਜਾਂਦੀ ਕਦਰ ਤੋਂ ਪ੍ਰਭਾਵਿਤ ਹਨ, ਜਿਸ ਕਰਕੇ ਉਹ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਗੁਰਿੰਦਰਜੀਤ ਸਿੰਘ ਰੂਮੀ, ਵਰਿੰੰਦਰਪਾਲ ਸਿੰਘ ਪਾਲੀ, ਅੰਕੂਸ਼ ਧੀਰ, ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਅਪਾਰ ਸਿੰਘ, ਸਤੀਸ਼ ਕੁਮਾਰ ਪੱਪੂ, ਸੰਜੂ ਗੋਇਲ, ਮੋਹਿਤ ਗੁਪਤਾ, ਵਰੂਣ ਮਲਹੋਤਰਾ, ਵਿਸ਼ਾਲ, ਵਿਨੋਦ ਕੁਮਾਰ ਬਾਂਸਲ, ਰਜਿੰਦਰ ਗੋਇਲ, ਰਵੀ ਗੋਇਲ, ਡਿੰਪਲ ਤਨੇਜਾ, ਕੁਲਭੂਸ਼ਣ ਗੁਪਤਾ, ਅਮਿਤ ਅਰੋੜਾ, ਰੋਹਿਤ ਵਰਮਾ, ਕਾਕਾ ਵਰਮਾ, ਮੁਨੀਸ਼ ਗੁਪਤਾ ਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਹੁਣ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਸਕੂਲਾਂ ਕਾਲਜਾਂ ਵਿੱਚ ਦਿਤੀ ਜਾਵੇਗੀ

ਜਗਰਾਉਂ 25 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਪੁਲਿਸ ਵੱਲੋਂ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਟੀਚਰ ਅਤੇ ਪੁਲਿਸ ਵੱਲੋਂ ਹਰ ਸਕੂਲ ਅਤੇ ਕਾਲਜਾਂ ਦੇ ਅੰਦਰ ਸਪੈਸ਼ਲ ਪੀਰਡ ਰਾਹੀਂ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਅਜ ਸ੍ਰੀ ਰਾਜਬਚਨ ਸਿੰਘ ਸੰਧੂ ਪੀ ਪੀ ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰਵਿੰਦਰ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਪੈਸ਼ਲ ਬਰਾਂਚ ਅਤੇ ਟ੍ਰੈਫਿਕ ਲੁਧਿਆਣਾ ਦਿਹਾਤੀ ਵਲੋਂ ਮੀਟਿੰਗ ਹਾਲ ਲੁਧਿਆਣਾ ਦਿਹਾਤੀ ਵਿਖੇ ਸ਼ਹਿਰ ਜਗਰਾਉਂ ਅਤੇ ਆਸ ਪਾਸ ਦੇ ਸਕੂਲਾਂ ਅਤੇ ਕਾਲਜਾਂ ਦੇ ਮੁੱਖ ਅਧਿਆਪਕਾ ਅਤੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਟਰੇਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਸਕੂਲ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਣੂ ਕਰਵਾਇਆ ਗਿਆ ਕਿ ਹਰ ਮਹੀਨੇ ਬਚਿੱਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਉਹ ਗੇਅਰ ਵਾਲੇ ਵਹੀਕਲਜ਼ ਲੈ ਕੇ ਸਕੂਲ ਕਾਲਜ ਨਾ ਆਉਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਤਰ੍ਹਾਂ ਸਕੂਲਾਂ ਅਤੇ ਕਾਲਜਾਂ ਵਿੱਚ ਇੱਕ ਪੀਰੀਅਡ ਲਗਾ ਕੇ  ਬਚਿੱਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ , ਇਹ ਸਭ ਪੁਲਿਸ ਦੀ ਵਲੋਂ ਵੀ ਆਪਣੇ ਇਨਚਾਰਜ ਟਰੈਕਨਿੰਗ ਸਕੂਲ ਐਸ ਆਈ ਰੁਪਿੰਦਰ ਕੌਰ ਅਤੇ ਟ੍ਰੈਫਿਕ ਸਟਾਫ਼ ਵਲੋਂ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਕੂਲੀ ਬੱਚਿਆਂ ਨੂੰ ਵੱਖਰੇ ਤੌਰ ਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਇਆ ਕਰੇਗਾ।

ਬਲੌਜ਼ਮਜ਼ ਦੇ ਨੰਨ੍ਹੇ-ਮੁੰਨਿਆਂ ਵੱਲੋਂ ਕੀਤੀ ਗਈ ਇੱਕ ਰੌਚਕ ਗਤੀਵਿਧੀ

ਜਗਰਾਓਂ 24 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਇਕ ਰੌਚਕ ਗਤੀਵਿਧੀ ਕੀਤੀ ਗਈ ਹੈ ਜੋ ਕਿ ਉਹਨਾਂ ਨੇ ਇਕ ਖੇਡ-ਖੇਡ ਵਿਚ ਕੀਤੀ, ਬੱਚਿਆਂ ਨੇ ਇਹ ਗਤੀਵਿਧੀ ਕਰਦੇ ਹੋਏ ਆਪਣੇ ਉਤਸ਼ਾਹ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਨੇ ਆਪਣੀ ਇਸ ਨਿੱਕੀ ਜਿਹੀ ਗਤੀਵਿਧੀ ਨਾਲ ਆਪਣੇ ਜੀਵਨ ਨੂੰ ਬਰਾਬਰਤਾ ਵਿਚ ਰੱਖਣਾ ਸਿੱਖਿਆ। ਉਹਨਾਂ ਆਪਣੇ ਜੀਵਨ ਦੀਆਂ ਇਹਨਾਂ ਗਤੀਵਿਧੀਆਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਆਸਾਨੀ ਨਾਲ ਕਰ ਸਕਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।

ਐਂਟੀ ਡਰੱਗ ਫੈਡਰੇਸ਼ਨ ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਵੱਲੋਂ ਲਗਾਇਆ ਗਿਆ ਨਸ਼ਿਆਂ ਪ੍ਰਤੀ ਸੈਮੀਨਾਰ

                       ਜਗਰਾਉਂ (ਅਮਿਤ ਖੰਨਾ ) ਐਟੀ ਡਰੱਗ ਫੈਡਰੇਸ਼ਨ ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਵੱਲੋ ਪ੍ਰਿਸੀਪਲ ਪ੍ਰਵੀਨ ਸਹਿਜਪਾਲ ਦੇ ਸਹਿਯੋਗ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਜੱਟਪੁਰਾ ਵਿੱਚ ਨਸ਼ਿਆ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸਟੇਜ ਦੀ ਭੂਮਿਕਾ ਮੋਤੀ ਜਗਰਾਉਂ ਵੱਲੋ ਨਿਭਾਈ ਗਈ।ਇਸ ਮੌਕੇ ਮੁੱਖ ਬੁਲਾਰੇ  ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਨਸ਼ਿਆ ਦੇ ਮਾਰੂ ਪ੍ਰਭਾਵਾਂ ਅਤੇ ਰੁੱਖਾਂ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਨਸ਼ਾ ਛੁਡਾਊ ਕੇਂਦਰ ਜਗਰਾਉਂ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਬੱਚਿਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਬਾਰੇ ਜਾਣਕਾਰੀ ਦਿੱਤੀ । ਇਸ ਸੈਮੀਨਾਰ  ਵਿੱਚ ਐਟੀ ਡਰੱਗ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਇੰਦਰਜੀਤ ਲੰਮਾ  ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਦੇ ਇੰਚਾਰਜ ਇੰਦਰਜੀਤ ਸਿੰਘ, ਸਤਵੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸੈਮੀਨਾਰ ਦੇ ਅਖੀਰ ਵਿੱਚ ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਨੇ ਆਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ,  ਸਾਬਕਾ ਸਰਪੰਚ ਮੱਘਰ ਸਿੰਘ, ਹਰਜਾਪ ਸਿੰਘ, ਸੁਰਿੰਦਰ ਸਿੰਘ, ਰਾਜ ਕੁਮਾਰ,ਬੂਟਾ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ

ਐਡਵੋਕੇਟ ਗੁਰਕੀਰਤ ਕੌਰ ਨੇ ਵੱਖ- ਵੱਖ ਪਿੰਡਾਂ ਦਾ ਕੀਤਾ ਦੌਰਾ

ਜਗਰਾਉਂ 24 ਨਵੰਬਰ(ਜਸਮੇਲ ਗ਼ਾਲਿਬ )ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਅਤੇ ਰਮਨਦੀਪ ਸਿੰਘ ਪਿੰਡ ਸ਼ੇਰਪੁਰਾ ਕਲੇਰ ਪਹੁੰਚੇ ਅਤੇ ਲੋਕਾਂ ਦੀ ਦੁੱਖ ਤਕਲੀਫਾਂ ਸੁਣੀਆਂ ਜਿਸ ਵਿੱਚ ਸ਼ਾਮਿਲ  ਪ੍ਰੇਮ ਚੰਦ ਸਰਪੰਚ  ਹਰਦੀਪ ਸਿੰਘ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ  ਪਰਮਜੀਤ ਕੌਰ ਪਤਨੀ ਅਮਰਜੀਤ ਸਿੰਘ  ਕਮਲਜੀਤ ਕੌਰ ਪਤਨੀ ਅਮਨਦੀਪ ਸਿੰਘ ਚਰਨਜੀਤ ਕੌਰ ਪਤਨੀ ਦਰਸ਼ਨ ਸਿੰਘ  ਜਸਵੀਰ ਕੌਰ ਪਤਨੀ ਨਿਰਮਲ ਸਿੰਘ ਅਮਰਜੀਤ ਕੌਰ ਪਤਨੀ ਬੂਟਾ ਸਿੰਘ ਸਰਬਜੀਤ ਕੌਰ ਪਤਨੀ ਸੁਖਵੰਤ ਸਿੰਘ  ਰਾਣੀ ਕੌਰ ਪਤਨੀ ਬਲਜਿੰਦਰ ਸਿੰਘ  ਸੁਰਜੀਤ ਕੌਰ ਪਤਨੀ ਕਮਲਜੀਤ ਸਿੰਘ ਬਿੱਕਰ ਸਿੰਘ ਪੁੱਤਰ  ਧਰਮਾ ਸਿੰਘ  ਤੀਰਥ ਸਿੰਘ ਪੁੱਤਰ ਸੌਦਾਗਰ ਸਿੰਘ ਮਿਲਨ ਕੌਰ ਪਤਨੀ ਅਜੈਬ ਸਿੰਘ ਜਸਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਅਮਨਦੀਪ ਕੌਰ ਪਤਨੀ ਰਸ਼ਪਾਲ ਸਿੰਘ ਸੰਪੂਰਨ ਸਿੰਘ ਪੁੱਤਰ ਮੁਖਤਿਆਰ ਸਿੰਘ  02:00 ਵਜੇ ਸ਼੍ਰੀਮਤੀ ਗੁਰਕੀਰਤ ਕੌਰ  ਭੰਮੀਪੁਰਾ ਮਨਿੰਦਰ ਸਿੰਘ ਕਾਕਾ ਜੀ ਦੇ ਪੁੱਤਰ ਦੇ ਭੋਗ ਤੇ ਅਫ਼ਸੋਸ ਕਰਨ ਪਹੁੰਚੇ 05:00 ਵਜੇ ਫਤਿਹਗੜ੍ਹ ਸਿਵੀਆਂ ਪਿੰਡ ਵਿੱਚ ਸ੍ਰੀਮਤੀ ਗੁਰਕੀਰਤ ਕੌਰ ਜੀ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਜਿਸ ਵਿਚ ਸਰਪੰਚ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ  ਬਲਜਿੰਦਰ ਕੌਰ ਜਨਰਲ ਸੈਕੇਟਰੀ ਲੁਧਿਆਣਾ ਦਿਹਾਤੀ ਸੁਖਵਿੰਦਰ ਕੌਰ ਜੀ ਬਲਦੇਵ ਸਿੰਘ ਨੱਥਾ ਸਿੰਘ ਹਰਦਿਆਲ ਸਿੰਘ ਕਾਂਗਰਸ ਆਗੂ ਹਰਦੇਵ ਸਿੰਘ  ਜ਼ਿਲ੍ਹਾ ਪ੍ਰੀਸ਼ਦ ਪਰਮਜੀਤ ਸਿੰਘ ਪੰਮਾ ਪੰਚ ਸੁਰਜੀਤ ਸਿੰਘ ਹਰਨੇਕ ਸਿੰਘ ਚਮਕੌਰ ਸਿੰਘ ਕੌੜਾ  ਸਾਬਕਾ ਸਰਪੰਚ ਭਾਗ ਸਿੰਘ  ਸ਼ਾਮਿਲ ਸਨ ।

ਦੇਸ਼ ਦੇ ਅੰਨਦਾਤੇ ਦੇ ਸੰਘਰਸ਼ ਮੂਹਰੇ ਝੁਕੀ ਮੋਦੀ ਸਰਕਾਰ:ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ,ਸਰਪੰਚ ਜਗਜੀਤ ਚੰਦ ਸ਼ਰਮਾ

ਜਗਰਾਉਂ 24 ਨਵੰਬਰ (ਜਸਮੇਲ ਗ਼ਾਲਿਬ)ਦੇਸ਼ ਦੇ ਅੰਨ ਦਾਤੇ ਅੱਗੇ ਮੋਦੀ ਸਰਕਾਰ ਆਪਣੀ ਹੰਕਾਰੀ ਬਿਰਤੀ ਦਾ ਤਿਆਗ ਕਰਕੇ ਝੁਕਣਾ ਹੀ ਪਿਆ ਤੇ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਵਿੱਚ ਸਮੁੱਚੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਦਾ ਵੱਡਾ ਯੋਗਦਾਨ ਰਿਹਾ ਜੋ ਕਿਸਾਨੀ ਸੰਘਰਸ਼ ਦੇ ਪਹਿਲੇ ਦਿਨ ਦਾ ਹੀ ਹਿੱਸਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਆਗੂ ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਅਤੇ ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਹੈ ਕਿ ਤਿੰਨੇ ਵਿਵਾਦਤ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਜੋ ਮੋਦੀ ਸਰਕਾਰ ਦਾ ਅੈਲਾਨ ਕੀਤਾ ਇਉਂ ਸਵਾਗਤ ਯੋਗ ਹੈ ਪਰ ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕ ਸਭਾ ਤੇ ਰਾਜ ਸਭਾ ਵਿੱਚ ਤਿੰਨੇ ਖੇਤੀਬਾਡ਼ੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰੇ ਤੇ ਦੇਸ਼ ਦੇ ਰਾਸ਼ਟਰਪਤੀ ਤੋਂ ਵੀ ਖੇਤੀ ਬਾੜੀ ਦੇ ਬਿੱਲ ਰੱਦ ਕਰਵਾਵੇ।ਉਨ੍ਹਾਂ ਕਿਸਾਨੀ ਸੰਘਰਸ਼ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ ।

ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਪੁਕਾਰ ਪੁਲਿਸ ਅਤਿਆਚਾਰ ਦੀ ਸ਼ਿਕਾਰ ਗਰੀਬ ਧੀ ਨੂੰ ਇਨਸਾਫ ਕਦੋਂ ਮਿਲੇਗਾ ?

ਜਗਰਾਉਂ 23 ਨਵੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੁਲਿਸ ਅੱਤਿਆਚਾਰਾਂ ਸ਼ਿਕਾਰ ਗਰੀਬ 'ਧੀ' ਨੂੰ ਇਨਸਾਫ਼ ਕਦੋਂ ਮਿਲੇਗਾ? ਇਹ ਸਵਾਲ ਅੱਜ ਸਿਰਫ਼ ਪੰਜਾਬ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਉਠਿਆ ਹੋਇਆ ਹੈ। ਜਗਰਾਉਂ ਦੇ ਤੱਤਕਾਲੀ ਥਾਣੇਦਾਰ ਵਲੋ ਅੱਧੀ ਰਾਤ ਨੂੰ ਥਾਣੇ 'ਚ ਕਰੰਟ ਲਗਾ ਨਕਾਰਾ ਕੀਤੀ ਕੁਲਵੰਤ ਕੌਰ ਜੋ ਕਿ ਅਸਟਾਂਮ ਪੇਪਰ ਤੇ ਲਿਖ ਕੇ ਮੁੱਖ ਮੰਤਰੀ ਕੈਪਟਨ ਅਤੇ ਹੁਣ ਮੁੱਖ ਮੰਤਰੀ ਚੰਨੀ ਤੋਂ ਮੌਤ ਦੀ ਭੀਖ ਮੰਗ ਚੁੱਕੀ ਹੈ, ਨੂੰ ਇਨਸਾਫ਼ ਦੇਣ ਸਬੰਧੀ ਹਰਪ੍ਰੀਤ ਸਿੰਘ ਕਨੇਡਾ, ਸੁਖਵਿੰਦਰ ਸਿੰਘ ਪੁਰਤਗਾਲ, ਸੱਤਪਾਲ ਸਿੰਘ ਡੁਬਈ ਅਤੇ ਸਰਵਰਿੰਦਰ ਸਿੰਘ ਯੂ.ਐਸ.ਏ. ਨੇ ਸ਼ੋਸ਼ਲ ਮੀਡੀਆ 'ਤੇ ਦੁਖਿਆਰੀ ਭੈਣ ਦੇ ਹੱਕ ਵਿੱਚ ਕੈਪਟਨ ਅਮਰਿੰਦਰ ਤੋਂ ਬਾਦ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ,ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਸਾਬਕਾ ਉ੍ਪ ਮੰਤਰੀ ਸੁਖਬੀਰ ਬਾਦਲ਼ ਨੂੰ ਹਲੂਣਾ ਮਾਰਿਆ ਹੈ। ਇਸ ਸਬੰਧੀ ਪੀੜ੍ਹਤਾ ਦੇ ਭਰਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 'ਚੰਨੀ' ਆਪਣੇ ਆਪ ਨੂੰ ਆਮ ਲੋਕਾਂ ਦੇ  ਮੁੱਖ ਮੰਤਰੀ ਆਖਦੇ ਅਤੇ ਹਨ ਮਸਲੇ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਅਨੇਕਾਂ ਯਤਨਾਂ ਦੇ ਬਾਵਯੂਦ ਸਾਨ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਜਗਰਾਉਂ ਪੁਲਿਸ ਕਮਿਸ਼ਨ ਦੇ ਹੁਕਮਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਕੇ ਦੋਸ਼ੀ ਡੀ.ਐਸ.ਪੀ. ਨੂੰ ਬਚਾ ਰਹੀ ਏ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵੱਲੋਂ ਔਰਤਾਂ ਦੀ ਮਹਾਨਤਾ ਦਰਸਾਈ ਪਰ ਔਰਤ ਤੇ ਹੁੰਦੇ ਅਤਿਆਚਾਰਾਂ ਖ਼ਿਲਾਫ਼ ਸੰਘਰਸ਼ ਰਾਹੀਂ ਅਲੱਗ ਅਲੱਗ ਸਮਿਆਂ ਤੇ ਅਵਾਜ਼ ਬੁਲੰਦ ਕਰਕੇ ਔਰਤਾਂ ਦਾ ਮਾਨ-ਸਨਮਾਨ ਬਹਾਲ ਰੱਖਣ ਲਈ ਵਕਾਲਤ ਕਰਕੇ ਬਣਦਾ ਮਾਨ ਸਨਮਾਨ ਦੁਆ ਕੇ ਮਹਾਨ ਕਾਰਜ ਕੀਤਾ ।  ਅੱਜ ਦੀਆਂ ਸਰਕਾਰਾਂ ਵੀ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੇ ਵਾਅਦੇ ਤੇ ਦਾਅਵੇ ਕਰ ਰਹੀਆਂ ਹਨ । ਜਿਸ ਲਈ ਸਰਕਾਰਾਂ ਵੱਲੋਂ ਔਰਤਾਂ ਦੇ ਹੱਕਾਂ ਤੇ ਸੁਰੱਖਿਆ ਲਈ ਮਹਿਲਾ ਕਮਿਸ਼ਨ ਵੀ ਬਣਾਏ ਹਨ ਪ੍ਰੰਤੂ ਇਹ ਕਮਿਸ਼ਨ ਦੇ ਹੁਕਮਾਂ ਨੁੰ ਪੁਲਿਸ ਟਿੱਚ ਸਮਝਦੀ ਹੈ। ਇਨਾਂ ਬਾਰੇ 15-16 ਸਾਲਾਂ ਤੋਂ ਮੰਜੇ ਤੇ ਪਈ ਭੈਣ ਕੁਲਵੰਤ ਕੌਰ ਰਸੂਲਪੁਰ ਦੇ ਭਰਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਹ ਅਫਸਰਾਂ ਤੋਂ ਇਨਸਾਫ ਦੀ ਉਮੀਦ ਖਤਮ ਹੋ ਜਾਣ ਤੇ ਸਰਕਾਰਾਂ ਤੋਂ ਇਨਸਾਫ ਦੀ ਆਸ ਨਾਲ ਪੁਲਿਸ ਅਫਸਰ ਡੀ ਐਸ ਪੀ ਬਣ ਚੁੱਕੇ ਬੱਲ ਵੱਲੋਂ ਬੇਗੁਨਾਹ ਹੋਣ ਦੇ ਬਾਵਜੂਦ ਨਜਾਇਜ਼ ਤਸੀਹੇ ਕਰੰਟ ਲਗਾ ਕੇ ਦਿੱਤੇ ਜਖਮਾ ਦੇ ਦਰਦਾ ਤੋਂ  ਤ੍ਰਾਹ-ਤ੍ਰਾਹ ਕਰਦੀ ਅੱਜ ਇਨਸਾਫ ਦੀ ਉਡੀਕ ਛੱਡ ਮੌਤ ਦੀ ਭੀਖ ਮੰਗਣ ਲਈ ਮਜ਼ਬੂਰ ਹੈ। ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੇ ਉਨ੍ਹਾਂ ਵੱਲੋਂ ਗਰੀਬਾਂ ਤੇ ਆਮ ਆਦਮੀ ਦੇ ਮੁੱਖ ਮੰਤਰੀ ਕਹਿਣ ਦੀਆਂ ਵਾਇਰਲ ਹੁੰਦੀਆਂ ਸੋਸਲ ਮੀਡੀਆ ਉੱਪਰ ਵੀਡੀਓ ਨਾਲ ਨਵੀਂ ਆਸ ਦੀ ਕਿਰਣ ਇਨਸਾਫ ਲਈ ਦਿਖਾਈ ਦਿੱਤੀ ਸੀ।  ਇਨਸਾਫ਼ ਲੈਣ ਲਈ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੋਂ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਉਹਨਾਂ ਵੱਲੋਂ ਮਿਲਣ ਲਈ ਕਈ ਚਿੱਠੀਆਂ ਈ ਮੇਲਾਂ ਪਾਈਆ ਜਾ ਚੁੱਕੀਆਂ ਹਨ। ਉਨ੍ਹਾਂ ਦੀ ਰਿਹਾਇਸ਼ ਤੇ ਮਿਲਣ ਲਈ ਕਈ ਚੱਕਰ ਲਗਾਏ ਜਾ ਚੁੱਕੇ ਹਨ ਪ੍ਰਭੂ ਉਨ੍ਹਾਂ ਨੂੰ ਕੋਈ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਵੀ ਹਲਾਤ ਪਹਿਲੀਆਂ ਸਰਕਾਰਾਂ ਤੇ ਪਹਿਲੇ ਮੁੱਖ ਮੰਤਰੀਆਂ ਵਾਂਗ ਹੀ ਹਨ । ਉਹ ਚਾਹੇ ਬਾਦਲ ਸਰਕਾਰ ਦੇ ਸਮੇਂ ਅਤੇ ਕੈਪਟਨ ਸਰਕਾਰ ਦੇ ਸਮੇਂ ਅਨੁਸਾਰ ਹੀ ਹਨ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਸੋਸ਼ਲ ਮੀਡੀਆ ਰਾਹੀਂ ਗਰੀਬਾਂ ਦੇ ਤੇ ਆਮ ਆਦਮੀ ਦੇ ਮੁੱਖ ਮੰਤਰੀ ਦੱਸਣਾ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ। ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ ਮੀਡੀਏ ਰਾਹੀਂ ਸਮੇਂ ਦੀ ਮੰਗ ਕਰਦੇ ਹਨ। ਉਨਾਂ ਨੂੰ ਆਸ ਹੈ ਮੁੱਖ ਮੰਤਰੀ  ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਫਸਰ  ਖ਼ਿਲਾਫ਼ ਕਾਰਵਾਈ ਕਰਕੇ 15-16 ਸਾਲਾ ਇਨਸਾਫ ਦੀ ਆਸ ਲਗਾਈ ਬੈਠੀ ਗਰੀਬ ਪਰਿਵਾਰ ਦੀ ਧੀ ਨੂੰ ਜਿੰਦੇ ਜੀ ਇਨਸਾਨ ਜਰੂਰ ਦੇਣਗੇ ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜਗਰਾਉਂ ਤੋਂ ਯੂਥ ਪ੍ਰਧਾਨ ਗਿੱਲ ਨੂੰ ਪੰਜਾਬ ਜਰਨਲ ਸਕੱਤਰ ਬਣਾਏ ਜਾਣ ਤੇ ਕੀਤਾ ਸਨਮਾਨਿਤ

ਜਗਰਾਉਂ 23 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ ਨੂੰ ਪੰਜਾਬ ਦਾ ਜਰਨਲ ਸਕੱਤਰ ਬਣਾਏ ਜਾਣ ਤੇ ਸਨਮਾਨਿਤ ਕਰਦੇ ਹੋਏ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਜਿਲਾ ਪ੍ਰਧਾਨ ,ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਮਨਦੀਪ ਸਿੰਘ ਬਿੱਟੂ ਗਾਲਿਬ,ਯੂਥ ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਯੂਥ ਪ੍ਰਧਾਨ ਗੁਰਸ਼ਰਨ ਸਿੰਘ ਗਿਦੜਵਿੰਡੀ, ਯੂਥ ਪ੍ਰਧਾਨ ਜਤਿੰਦਰ ਸਿੰਘ ਰਿੰਕੂ ਅਮਰਗੜ੍ਹ ਕਲੇਰ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਮਨਦੀਪ ਸਿੰਘ ਸਿਧਵਾਂ ਕਲਾਂ,ਮਿੰਟੂ ਸੱਵਦੀ ਖੁਰਦ, ਗੁਰਪ੍ਰੀਤ ਸਿੰਘ ਕਾਲਾ ਬੋਦਲਵਾਲਾ, ਅਮਨਦੀਪ ਸਿੰਘ ਲੱਖਾ, ਵਿਕਰਮਜੀਤ ਸਿੰਘ ਥਿੰਦ, ਹਰਮੀਤ ਰਾਏ, ਧਰਮਿੰਦਰ ਸਿੰਘ ਜਗਰਾਉਂ, ਮਨਦੀਪ ਸਿੰਘ ਭੰਮੀਪੁਰਾ, ਜਗਜੀਤ ਸਿੰਘ ਡੱਲਾ ਰਾਜਦੀਪ ਸਿੰਘ ਤਿਹਾੜਾ, ਰਾਹੁਲ ਦੌਧਰੀਆ, ਵਿਸ਼ਾਲ ਗਿੱਲ, ਜੱਸਾ ਮਾਣੂੰਕੇ,ਧਾਮੀ ਰਸੂਲਪੁਰ ਅਤੇ ਹੋਰ