You are here

ਲੁਧਿਆਣਾ

ਛੋਟੀ ਬੱਚੀ ਨੂੰ ਜਿੰਦਾ ਦਫ਼ਨਾਉਣ ਵਾਲ਼ੀ ਔਰਤ ਨੂੰ ਫਾਂਸੀ ਹੋਵੇ

ਜਗਰਾਉਂ ਦਸੰਬਰ  (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅਬ ਨਹੀਂ ਸੰਸਥਾ ਵੱਲੋਂ ਢਾਈ ਸਾਲ ਦੀ ਬੱਚੀ ਨੂੰ ਜਿੰਦਾ ਦਫ਼ਨਾਉਣ ਵਾਲੀ ਜ਼ਾਲਮ ਔਰਤ ਲਈ ਫਾਂਸੀ ਦੀ ਮੰਗ। ਐਨ ਆਰ ਆਈ ਅਤੇ ਲੋਕਲ ਧੋਖੇਬਾਜ਼ ਲਾੜੇ ਅਤੇ ਲਾੜੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸੰਸਥਾ ਅਬ ਨਹੀਂ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਿਮਲਾਪੁਰੀ ਵਿਖੇ ਹੋਈ ਦਿਲ ਕੰਬਾਊ ਘਟਨਾ ਦੀ ਦੋਸ਼ੀ ਔਰਤ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਅਬ ਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਘੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਇੱਕ ਛੋਟੀ ਬੱਚੀ ਨਾਲ ਕਿਸੇ ਦੀ ਕੀ ਦੁਸ਼ਮਣੀ ਸੀ। ਉਸ ਨੂੰ ਅਗਵਾਹ ਕਰਕੇ ਪਿਆਰ ਨਾਲ ਐਕਟਿਵਾ ਤੇ ਲਿਜਾ ਕੇ ਜਿੰਦਾ ਦਫ਼ਨਾਉਣ ਵਾਲੀ ਇਨਸਾਨੀਅਤ ਦਾ ਘਾਣ ਕਰਨ ਵਾਲੀ ਨੀਲਮ ਨਾਮ ਦੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਉਨ੍ਹਾਂ ਦੱਸਿਆ ਕਿ ਅਬ ਨਹੀਂ ਸੁਸਾਇਟੀ ਇਸ ਲਈ ਸੰਘਰਸ਼ ਕਰੇਗੀ। ਅਬ ਨਹੀਂ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਬੱਚੀ ਦਿਲਰੋਜ਼ ਕੌਰ ਦੇ ਮਾਪਿਆਂ ਦੀ ਹਾਲਤ   ਨਾ ਸਹਿਣਯੋਗ ਹੈ। ਉਹ ਇਸ ਦਰਦ ਵਿੱਚੋਂ ਕਦੋਂ ਨਿੱਕਲਣਗੇ ਕੁਝ ਨਹੀਂ ਕਿਹਾ ਜਾ ਸਕਦਾ। ਬੇਸ਼ੱਕ ਇਸ ਔਰਤ ਉੱਪਰ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਅਬ ਨਹੀਂ ਚੁੱਪ ਨਹੀਂ ਬੈਠੇਗੀ ਅਤੇ ਸਜ਼ਾ ਦਿਵਾ ਕੇ ਰਹੇਗੀ ਤਾਂ ਕਿ ਅੱਗੋਂ ਤੋਂ ਕੋਈ ਵੀ ਅਜਿਹਾ ਘਿਣਾਉਣਾ ਅਪਰਾਧ ਨਾ ਕਰੇ।

ਕਿਸਾਨ ਅੰਦੋਲਨ ਰੇਲਵੇ ਪਾਰਕ 427 ਵੇ ਦਿਨ ਚ ਦਾਖਲ

ਜਗਰਾਉਂ , 01 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੰਦੋਲਨ ਦੇ  427 ਵੇਂ ਦਿਨ ਚ  ਦਾਖਲ ਸਥਾਨਕ ਰੇਲ ਪਾਰਕ ਜਗਰਾਂਓ ਵਿਚ ਅਜ ਵੀ ਕਿਸਾਨਾਂ ਮਜਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਧਰਨਾ ਜਾਰੀ ਰੱਖਿਆ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਲੰਮੇ ਇਤਿਹਾਸਕ ਅੰਦੋਲਨ ਦੇ ਨਿਰੰਤਰ ਵੇਗ ਨੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਪਰ ਛੇ ਹੋਰ ਮਹਤਵਪੂਰਣ ਮੰਗਾਂ ਬਾਰੇ ਅਜੇ ਮੋਦੀ ਹਕੂਮਤ ਨੇ ਕੋਈ ਠੋਸ ਤੇ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ।ਸਿੱਟੇ ਵਜੋਂ ਦਿੱਲੀ ਬਾਰਡਰਾਂ ਅਤੇ ਪੰਜਾਬ ਭਰ ਚ ਸੰਘਰਸ਼ ਮੋਰਚਿਆਂ ਚ ਧਰਨੇ ਜਾਰੀ ਹਨ। ਉਨਾਂ ਕਿਹਾ ਕਿ ਮੋਦੀ ਤੇ ਤੋਮਰ ਦੀ ਅਖਬਾਰੀ ਬਿਆਨਬਾਜੀ ਦਾ ਮਤਲਬ ਕਿਸਾਨ ਲਹਿਰ ਤੋਂ ਗੁੱਝਾ ਨਹੀਂ ਹੈ ਕਿ ਰੱਸੀ ਜਲ ਗਈ ਪਰ ਬਲ ਨਹੀਂ ਗਿਆ।ਓਨਾਂ ਕਿਹਾ ਕਿ ਮਰਿਆ ਸੱਪ ਅਜੇ ਵੀ ਮੇਲਦਾ ਅੰਦਰੋਂ ਅੰਦਰ ਜਹਿਰ ਘੋਲ ਰਿਹਾ ਹੈ।ਇਸ ਸਮੇਂ  ਬੁਲਾਰਿਆ ਨੇ ਅੱਜ ਮੋਗਾ ਵਿਖੇ ਪੁਲਸ ਭਰਤੀ ਚ ਘੁਟਾਲੇ ਖਿਲਾਫ ਰੋਸ ਪ੍ਰਗਟ ਕਰਨ ਅਤੇ ਇਸ ਸਬੰਧੀ ਨੇਚਰ ਪਾਰਕ ਚ ਮੀਟਿੰਗ ਕਰਨ ਲਈ ਇਕੱਠੇ ਹੋ ਰਹੇ ਨੋਜਵਾਨ ਆਗੂ ਕਰਮਜੀਤ ਸਿੰਘ ਮਾਣੂਕੇ ,ਮਨਦੀਪ ਸਿੰਘ,  ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਦੰਦ ਹੋਰ ਹਨ।ਉਨਾਂ ਕਿਹਾ ਕਿ ਜੇਕਰ ਰੁਜ਼ਗਾਰ ਮੰਗਦੇ ਨੋਜਵਾਨਾਂ ਨਾਲ ਇਹੀ ਵਤੀਰਾ ਜਾਰੀ ਰਿਹਾ ਤਾਂ ਨੋਜਵਾਨਾਂ ਦਾ ਵਿਦਰੋਹ ਇਸ ਲੋਕਪੱਖੀ ਹਕੂਮਤ ਤੋਂ ਸਾੰਭਿਆਂ ਨਹੀਂ ਜਾਣਾ ।ਉਨਾਂ ਗ੍ਰਿਫਤਾਰ ਨੋਜਵਾਨ ਆਗੂਆਂ ਨੂੰ ਤੁਰੰਤ ਰਿਹਾ ਕਰਨ ਤੇ ਪੁਲਸ ਭਰਤੀ ਚ ਘੁਟਾਲੇ ਖਿਲਾਫ ਰੋਸ ਪ੍ਰਗਟਾ ਰਹੇ ਨੋਜਵਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਹੈ।ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਬੀਤੇ ਕਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੂੰ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਮਿਲਿਆ। ਵਫਦ ਨੇ ਜਿਲਾ ਅਧਿਕਾਰੀ ਨੂੰ ਦੱਸਿਆ ਕਿ ਲੁਧਿਆਣਾ ਜਿਲੇ ਚ 37 ਸ਼ਹੀਦ ਕਿਸਾਨ ਪਰਿਵਾਰਾਂ ਚੋਂ ਅਜੇ ਤਕ ਸਿਰਫ ਪੰਜ ਪਰਿਵਾਰਾਂ ਦੇ ਵਾਰਸਾਂ ਨੂੰ ਹੀ ਸਰਕਾਰੀ ਨੌਕਰੀ ਦੇ ਪੱਤਰ ਮਿਲੇ ਹਨ। ਉਨਾਂ ਰਹਿੰਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋ ਨੌਕਰੀਆਂ ਦੇਣ ਦੇ ਕੀਤੇ ਐਲਾਨ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ। ਵਫਦ ਨੇ ਜਗਰਾਂਓ ਵਾਸੀ ਸ਼ਹੀਦ ਗੁਰਪ੍ਰੀਤ ਸਿੰਘ ਦੇ ਪੀੜਤ ਪਰਿਵਾਰ ਨੂੰ ਅਜੇ ਤਕ ਪੰਜ ਲੱਖ ਰੁਪਏ ਦਾ ਚੈਕ ਸਿਰਫ ਇਸ ਆਧਾਰ ਤੇ ਕਿ ਉਹ ਰਾਮਗੜੀਆ ਬਿਰਾਦਰੀ ਨਾਲ ਸੰਬਧਤ ਹੈ, ਇਨਕਾਰ ਕਰ ਦੇਣ ਦੀ ਸਖਤ ਨਿੰਦਾ ਕੀਤੀ ਹੈ।ਉਨਾਂ ਕਿਹਾ ਕਿ ਜੇਕਰ ਇੱਕ ਹਫਤੇ ਚ ਨੌਕਰੀਆਂ ਤੇ ਮੁਆਵਜੇ ਦੀ ਮੰਗ ਲਾਗੂ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਇਕ ਵੇਰ ਫਿਰ ਸੜਕੀ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਵੇਗਾ।ਉਨਾਂ ਅਫਸੋਸ ਜਾਹਰ ਕੀਤਾ ਕਿ ਨੌਕਰਸ਼ਾਹੀ ਐਨੀ ਜਿਆਦਾ ਗੈਰਸੰਵੇਦਨਸ਼ੀਲ ਹੈ ਕਿ ਅਪਣੇ ਜੀਆਂ ਤੋਂ ਵਿਰਵੇ ਹੋਣ ਦਾ ਦੁੱਖ ਉਹੀ ਪਰਿਵਾਰ ਸਮਝਦੇ ਹਨ।ਉਨਾਂ ਕਿਹਾ ਕਿ ਲੋਕਲ ਸਿਵਲ ਪ੍ਰਸਾਸ਼ਨ ਦੀ ਸੁਹਿਰਦਤਾ ਵੀ ਸ਼ਕ ਦੇ ਘੇਰੇ ਚ ਹੈ।ਧਰਨੇ ਨੂੰ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ,  ਧਰਮ ਸਿੰਘ ਸੂਜਾਪੁਰ,  ਜਗਦੀਸ਼ ਸਿੰਘ,,ਕੰਵਲਜੀਤ  ਖੰਨਾ, ਜਗਦੀਸ਼ ਸਿੰਘ ਨੇ ਸੰਬੋਧਨ ਕੀਤਾ।ਅਜ ਦੇ ਧਰਨੇ ਚ ਸ਼ਹੀਦ ਉਧਮ ਸਿੰਘ ਟੈਕਸੀ ਉਪਰੇਟਰ ਯੂਨੀਅਨ ਜਗਰਾਂਓ ਅਤੇ ਕਿਸਾਨ ਹਿਤੈਸ਼ੀ ਮੰਦਰ ਸਿੰਘ ਡੱਲਾ ਨੇ  ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਕ੍ਰਮਵਾਰ ਪ੍ਰਸ਼ਾਦ ਅਤੇ ਜਲੇਬੀਆਂ ਦਾ ਲੰਗਰ ਚਲਾਇਆ।

ਵਿਸ਼ਵ ਏਡਜ਼ ਦਿਵਸ ਤੇ ਐਨ ਜੀ ਓ ਵਲੋਂ ਜਾਗਰਤਾ ਰੈਲੀ ਕੱਢੀ

ਜਗਰਾਉਂ 01 ਦਸੰਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)ਵਿਸ਼ਵ ਏਡਜ਼ ਦਿਵਸ ਤੇ ਅੱਜ ਇਕ ਦਸੰਬਰ ਨੂੰ ਸਮਰਥ ਐਨ ਜੀ ਓ ਨਾਮੀ ਸੰਸਥਾ ਵੱਲੋਂ ਦਸਮੇਸ਼ ਨਗਰ  ਮਲਕ ਵਿਖੇ HIV/AIDS ਪ੍ਰਤੀ ਇਕ ਜਾਗਰੂਕਤਾ ਰੈਲੀ ਕੱਢੀ ਗਈ, ਇਹ ਰੈਲੀ ਪ੍ਰਜੈਕਟ ਮੈਨੇਜਰ ਸੰਦੀਪ ਪਾਲ ਦੀ ਅਗਵਾਈ ਹੇਠ ਕੱਢੀ ਗਈ। ਇਸ ਰੈਲੀ ਦੌਰਾਨ ਮੈਨੇਜਰ ਦਵਾਰਾ HIV AIDSਕਿਵੇ ਫੈਲਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਦੀ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ HIV ਪ੍ਰਭਾਵਿਤ ਵਿਅਕਤੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬਿਮਾਰੀ ਛੂਆ ਛਾਤ ਦੀ ਨਹੀਂ ਹੈ ਇਸ ਮੌਕੇ ਰਮੇਸ ਸਿੰਘ ਸਹੋਤਾ, ਹਾਜ਼ਰ ਸਨ ਜਿਨ੍ਹਾਂ ਨੇ ਨਸ਼ਿਆਂ ਦੇ ਪ੍ਰਤੀ ਵੀ ਮਾੜੇ ਪ੍ਰਭਾਵ ਤੋਂ ਜਾਗਰੂਕ ਕੀਤਾ। ਇਸ ਤੋਂ ਇਲਾਵਾ ਰੈਲੀ ਵਿੱਚ ਹੋਰ ਸਟਾਫ ਮੈਂਬਰ ਅਮਨਦੀਪ ਸਿੰਘ ਮੱਲ੍ਹੀ, ਕੋਮਲ ਪ੍ਰੀਤ, ਅਮਨਦੀਪ ਕੌਰ ਸ਼ਾਲੂ, ਹਰਪ੍ਰੀਤ ਸਿੰਘ ਲਾਲੀ, ਅਤੇ ਰਾਮਪਾਲ ਮੋਜੂਦ ਸਨ।

ਡੀ.ਏ.ਵੀ.ਸੈਟੇਨਰੀ ਪਬਲਿਕ ਸਕੂਲ, ਦੇ ਕਿੱਕਬਾਕਸਰਾਂ ਨੇ ਜਿੱਤੇ ਨੈਸ਼ਨਲ ਵਿੱਚੋਂ 8 ਮੈਡਲ

ਗਰਾਉਂ (ਅਮਿਤ ਖੰਨਾ )ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਕਿੱਕ ਬਾਕਸਿੰਗ ਫੈਡਰੇਸ਼ਨ ਐਨ.ਜੀ.ਵਾਕੋ ਇੰਡੀਆ ਵੱਲੋਂ ਗੋਆ ਵਿਖੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ ਭਾਰਤ ਦੀਆਂ 20 ਦੇ ਕਰੀਬ ਸਟੇਟਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਡੀ .ਏ. ਵੀ. ਸੈਟੇਨਰੀ ਪਬਲਿਕ ਸਕੂਲ ਜਗਰਾਉਂ ਦੀ ਟੀਮ ਦੇ ਖਿਡਾਰੀਆਂ ਨੇ ਮਿਤੀ-26-28 ਨਵੰਬਰ,2021,ਗੋਆ ਵਿਖੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਲ ਕੀਤੇ। ਸਕੂਲ ਦੀ +1 ਜਮਾਤ ਦੀ ਵਿਦਿਆਰਥਣ ਰਿੱਧੀਮਾ ਵਿੱਜ ਨੇ ਮਿਊਜ਼ੀਕਲ  ਫਾਰਮ  ਵਿਧ ਵੈਪਨ ਅਤੇ ਵਿਦਾਉਟ ਵੈਪਨ ਵਿਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਹਾਸਲ ਕੀਤਾ।-57 ਕਿਲੋ ਭਾਰ ਵਿੱਚ ਆਰਵ ਮਿੱਤਲ ਨੇ ਪੁਆਇੰਟ ਫਾਈਟ ਈਵੈਂਟ ਵਿਚ ਸਿਲਵਰ ਮੈਡਲ ਅਤੇ ਕਿੱਕ ਲਾਈਟ ਵਿਚ ਬਰੋਨਜ ਮੈਡਲ ਹਾਸਲ ਕੀਤਾ।-69ਕਿਲੋ ਭਾਰ  ਵਿੱਚ ਦਿਵਯਮ ਸ਼ਰਮਾ ਨੇ ਪੁਆਇੰਟ ਫਾਈਟ ਵਿਚ ਸਿਲਵਰ ਮੈਡਲ ਅਤੇ ਕਿੱਕ  ਲਾਈਟ ਵਿਚ ਗੋਲਡ ਮੈਡਲ ਹਾਸਲ ਕੀਤਾ।+69ਕਿਲੋ ਭਾਰ ਵਿੱਚ ਹਰਮਨਜੋਤ ਸਿੰਘ ਨੇ। ਕਿੱਕ  ਲਾਈਟ ਵਿਚ ਗੋਲਡ ਅਤੇ ਪੁਆਇੰਟ ਫਾਈਟ ਵਿਚ ਸਿਲਵਰ ਮੈਡਲ ਹਾਸਲ ਕੀਤਾ। ਇਹਨਾਂ 4 ਖਿਡਾਰੀਆਂ ਨੇ ਡਬਲ ਈਵੈਂਟਾਂ ਵਿੱਚ ਕਿੱਕ ਬਾਕਸਿੰਗ ਖੇਡਦੇ ਹੋਏ ਕੁੱਲ 3 ਗੋਲਡ 4 ਸਿਲਵਰ ਅਤੇ  ਬਰੋਨਜ ਮੈਡਲ ਹਾਸਲ ਕੀਤੇ। ਸਕੂਲ ਆਉਣ ਤੇ ਵਿਦਿਆਰਥੀਆਂ ਦਾ ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ, ਡੀਪੀਈ ਹਰਦੀਪ ਸਿੰਘ, ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਅਮਨਦੀਪ ਕੌਰ, ਸਮੂਹ ਅਧਿਆਪਕ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ

1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜ ਮੁੜ ਤੋਂ ਸ਼ੁਰੂ    

       ਜਗਰਾਉਂ (ਅਮਿਤ ਖੰਨਾ ) 1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜਾਂ ਵਿਚ ਨਿਯਮਾਂ ਅਨੁਸਾਰ ਟਾਇਲ ਨਾ ਲਾਉਣ 'ਤੇ ਏਡੀਸੀ ਲੁਧਿਆਣਾ ਵੱਲੋਂ ਰੋਕਿਆ ਗਿਆ ਨਿਰਮਾਣ ਅੱਜ ਮੁੜ ਸ਼ੁਰੂ ਹੋ ਗਿਆ। ਇੱਕ ਮਹੀਨੇ ਬਾਅਦ ਮੁੜ ਨਿਰਮਾਣ ਸ਼ੁਰੂ ਹੋਣ 'ਤੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਪ੍ਰਗਟਾਈ, ਕਿਉਂਕਿ ਅਧੂਰੇ ਨਿਰਮਾਣ ਤੋਂ ਸੜਕ ਦੀ ਖ਼ਸਤਾ ਹਾਲਤ ਕਾਰਨ ਦੁਕਾਨਦਾਰ, ਸ਼ਹਿਰੀ ਤੇ ਰਾਹਗੀਰ ਡਾਹਢੇ ਪਰੇਸ਼ਾਨ ਸਨ। ਮੰਗਲਵਾਰ ਨੂੰ ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਸਮੇਤ ਉਨਾਂ੍ਹ ਦੀ ਸਹਿਯੋਗ ਟੀਮ ਨੇ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ। ਵਰਣਨਯੋਗ ਹੈ ਕਿ ਨਗਰ ਕੌਂਸਲ 'ਤੇ ਕਾਬਜ਼ ਸੱਤਾਧਾਰੀ ਧਿਰ 'ਤੇ ਵਿਰੋਧੀ ਕੌਂਸਲਰਾਂ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਅਤੇ ਦਰਸ਼ਨਾ ਦੇਵੀ ਵੱਲੋਂ ਰਾਏਕੋਟ ਰੋਡ ਦਾ ਪੱਧਰ ਉਚਾ ਚੁੱਕਣ ਅਤੇ ਸਟੀਲ ਮੌਲਡਿੰਗ ਦੀ ਥਾਂ ਰਬੜ ਮੌਲਡਿੰਗ ਟਾਈਲ ਲਗਾਉਣ ਦਾ ਮੁੱਦਾ ਚੁੱਕਦਿਆਂ ਧਰਨੇ, ਪ੍ਰਦਰਸ਼ਨ ਅਤੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਦੀ ਜਾਂਚ ਨੂੰ ਬੀਤੀ 24 ਅਕਤੂਬਰ ਨੂੰ ਪੁੱਜੇ ਏਡੀਸੀ ਲੁਧਿਆਣਾ ਸੰਦੀਪ ਕੁਮਾਰ ਨੇ ਇਸ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਸੀ। ਇੱਕ ਮਹੀਨੇ ਬਾਅਦ ਏਡੀਸੀ ਵੱਲੋਂ ਸੜਕ ਨਿਰਮਾਣ 'ਤੇ ਲਗਾਈ ਰੋਕ ਹਟਾਉਣ ਤੋਂ ਬਾਅਦ ਅੱਜ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਉਂਦਿਆਂ ਪ੍ਰਧਾਨ ਰਾਣਾ ਨੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਇਸ ਸੜਕ 'ਤੇ ਸਟੀਲ ਮੌਲਡਿੰਗ ਟਾਇਲ ਹੀ ਲਗਾਈ ਜਾਵੇਗੀ। ਉਨਾਂ੍ਹ ਕਿਹਾ ਕਿ ਵਿਰੋਧੀ ਕੌਂਸਲਰ ਸ਼ਹਿਰ ਦਾ ਵਿਕਾਸ ਕਾਰਜ ਨਹੀਂ ਚਾਹੁੰਦੇ। ਇਸੇ ਲਈ ਗੱਲ ਗੱਲ 'ਤੇ ਵਿਕਾਸ ਕਾਰਜਾਂ ਵਿਚ ਰੌੜਾ ਅਟਕਾਉਂਦੇ ਹਨ। ਉਨਾਂ੍ਹ ਕਿਹਾ ਕਿ ਨਗਰ ਕੌਂਸਲ ਵਿਚ ਪਿਛਲੇ ਸਾਲਾਂ ਵਿਚ ਭਿ੍ਸ਼ਟਾਚਾਰ ਦਾ ਬੋਲਬਾਲਾ ਸੀ, ਜੋ ਹੁਣ ਪੂਰੀ ਤਰਾਂ੍ਹ ਬੰਦ ਹੈ। ਨਵੀਂ ਟੀਮ ਵਿਰੋਧੀਆਂ ਦੇ ਵਿਰੋਧ ਦੇ ਵਿਚ ਹੀ ਜਗਰਾਓਂ ਦੀ ਨਗਰ ਕੌਂਸਲ ਇਮਾਨਦਾਰੀ ਨਾਲ ਨਮੂਨੇ ਦਾ ਸ਼ਹਿਰ ਬਨਾਉਣ ਦਾ ਅਹਿਦ ਲੈਂਦੀ ਹੈ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਜਗਜੀਤ ਸਿੰਘ ਜੱਗੀ, ਵਿਕਰਮ ਜੱਸੀ, ਰੌਕੀ ਗੋਇਲ, ਰਾਜ ਭਾਰਦਵਾਜ, ਹਿਮਾਂਸ਼ੂ ਮਲਿਕ,ਅਸ਼ਵਨੀ ਕੁਮਾਰ ਬਲੂ  , ਗੁਰਦੀਪ ਸਿੰਘ ਮੋਤੀ, ਕੁਲਦੀਪ ਲੋਹਟ ਆਦਿ ਹਾਜ਼ਰ ਸਨ।

ਰਾਏਕੋਟ ਰੋਡ ਦਾ ਨਿਰਮਾਣ ਸਟੀਲ ਮੋਲਡਿੰਗ ਟਾਇਲ ਨਾਲ ਹੋਇਆ ਸ਼ੁਰੂ

ਜਗਰਾਉਂ, 30 ਨਵੰਬਰ(ਅਮਿਤ ਖੰਨਾ)--ਅਕਸਰ ਭ੍ਰਿਸ਼ਟਾਚਾਰ ਅਤੇ ਕਈ ਹੋਰਨਾਂ ਮਾਮਲਿਆ ਕਾਰਣ ਚਰਚਿਤ ਨਗਰ ਕੌਸਲ ਜਗਰਾਉ ਵੱਲੋ ਅਪਣਾਈ ਜਾ ਰਹੀ ਕਾਰਗੁਜਾਰੀ ਦੀ ਅੱਜ ਉਸ ਸਮੇ ਪੋਲ ਖੁੱਲ ਗਈ, ਜਦੋ ਸਥਾਨਕ ਰਾਏਕੋਟ ਰੋਡ ਦੇ ਬੰਦ ਪਿਆ ਕੰਮ ਉੱਚ ਅਧਿਕਾਰੀਆਂ ਦੀ ਘੁਰਕੀ ਕਾਰਨ ਦੁਬਾਰਾ ਸ਼ੁਰੂ ਹੋ ਗਿਆ। ਸਥਾਨਕ ਨਗਰ ਕੌਸਲ ਦੀ ਸੱਤਾਧਾਰੀ ਧਿਰ ਇਸ ਸੜਕ ਦਾ ਕੰਮ ਦੁਬਾਰਾ ਸ਼ੁਰੂ ਕਰਵਾਉਣ ਨੂੰ ਲੈ ਕੇ ਆਪਣੀ ਖੁਦ ਦੀ  ਪਿੱਠ ਥਪਥਪਾ ਕੇ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਇਸ ਸਮੇ ਕੌਸਲਰ ਸਤੀਸ਼ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ,ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ ਅਤੇ ਕੌਸਲਰ ਦਰਸ਼ਨਾਂ ਦੇਵੀ ਦੇ ਸਪੁੱਤਰ ਸਾਬਕਾ ਕੌਸਲਰ ਅੰਕੁਸ਼ ਧੀਰ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਰਾਣੀ ਝਾਸ਼ੀ ਚੌਕ ਤੋ ਲੈ ਕੇ ਲਾਸ਼ ਘਰ ਤੱਕ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ। ਪਰ ਨਗਰ ਕੌਸਲ ਦੀ ਸੱਤਾਧਾਰੀ ਧਿਰ ਵੱਲੋ ਆਪਣੇ ਚਹੇਤੇ ਠੇਕੇਦਾਰ ਨੰੁ ਲਾਭ ਪਹੁੰਚਾਉਣ ਖਾਤਿਰ ਇਸ ਸੜਕ ਦੇ ਨਿਰਮਾਣ ਕਾਰਜ ਵਿੱਚ ਵੱਧ ਭਾਰ ਸਹਿਣ ਦੀ ਸਮਰੱਥਾ ਰੱਖਣ ਵਾਲੀ ਸਟੀਲ ਮੋਲਡਿੰਗ ਇੰਟਰਲਾਂਕ ਟਾਇਲ ਦੀ ਥਾਂ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋ ਇਲਾਵਾ ਉਕਤ ਸੜਕ ਦਾ ਕੋਈ ਲੈਵਲ ਨਾ ਹੋਣ ਕਾਰਣ ਇੱਥੇ ਦੇ ਦੁਕਾਨਦਾਰਾ ਅਤੇ ਮੁਹੱਲਿਆ ਵਿੱਚ ਬਰਸਾਤ ਦੇ ਦਿਨਾਂ ਦੌਰਾਨ ਪਾਣੀ ‘ਚ ਡੁੱਬਣ ਦਾ ਵੀ ਖਦਸਾ ਬਣ ਗਿਆ ਸੀ । ਉਨ੍ਹਾਂ ਕਿਹਾ ਕਿ ਉਕਤ ਸੜਕ ਦੇ ਲੈਵਲ ਤੋ ਇਲਾਵਾ ਐਸਟੀਮੈਟ ਮੁਤਾਬਿਕ ਸੜਕ ਪਲਾਸਟਿਕ ਮੋਲਡਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਂਕ ਟਾਇਲਾਂ ਨਾਲ ਹੀ ਬਣਾਉਣ ਸਬੰਧੀ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਇਸ ਤੋ ਬਾਵਜੂਦ ਵੀ ਠੇਕੇਦਾਰ ਵੱਲੋ ਬਿਨਾਂ ਕਿਸੇ ਡਰ ਤੋ ਸੱਤਾਧਾਰੀ ਧਿਰ ਦੀ ਸਹਿ ਤੇ ਸਰਕਾਰੀ ਨਿਯਮਾਂ ਖਿਲਾਫ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਬਣਾਉਣੀ ਜਾਰੀ ਰੱਖੀ ਗਈ। ਜਿਸ  ਦੇ ਬਾਅਦ ਸਾਡੇ ਵੱਲੋ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ 11 ਅਕਤੂਬਰ ਨੂੰ ਧਰਨਾ ਵੀ ਦਿੱਤਾ ਗਿਆ ਸੀ।ਉਹਨਾਂ ਦੱਸਿਆ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਹੋ ਰਹੀਆਂ ਖਾਮੀਆ ਅਤੇ ਭ੍ਰਿਸ਼ਟਾਚਾਰ ਸਬੰਧੀ ਲਿਖਤੀ ਸ਼ਿਕਾਇਤ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ, ਚੀਫ ਇੰਜਨੀਅਰ, ਏ.ਡੀ.ਸੀ ਡਿਵੈਲਪਮੈਟ (ਅਰਬਨ) ਨੂੰੁ ਕੀਤੀ ਗਈ ਸੀ। ਉਨ੍ਹਾਂ ਕਿਹਾ ਉਕਤ ਉੱਚ ਅਧਿਕਾਰੀਆਂ ਵੱਲੋ ਕੀਤੀ ਗਈ ਜਾਂਚ ਪੜਤਾਲ  ਤੋ ਬਾਅਦ 23 ਅਕਤੂਬਰ ਨੂੰ ਏ.ਡੀ.ਸੀ ਨੇ ਨਿਰੀਖਣ ਕਰਕੇ ਕਾਰਜ ਸਾਧਕ ਅਫਸਰ ਨੂੰ ਮੌਕੇ ਤੇ ਹੀ ਕੰਮ ਬੰਦ ਕਰਨ ਦੀਆਂ ਹਦਾਇਤਾਂ ਕਰਕੇ ਪਲਾਸਟਿਕ ਮੋਲਡਿੰਗ ਇੰਟਰਲਾਕਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਐਸਟੀਮੇਟ ਮੁਤਾਬਿਕ ਲਗਾਉਣ ਦੇ ਹੁਕਮ ਕੀਤੇ ਗਏ ਸਨ। ਅੱਜ ਉਕਤ ਸੜਕ ਸਟੀਲ ਮੋਲਡਿੰਗ ਇੰਟਰਲਾਕ ਟਾਇਲ ਨਾਲ ਬਣਾਉਣ ਦਾ ਕੰਮ ਸ਼ੁਰੂ ਹੋਣ ਤੇ ਧੰਨਵਾਦ ਕਰਦਿਆ ਉਕਤ ਕੌਸਲਰਾਂ ਨੇ ਇਮਾਨਦਾਰ ਉੱਚ ਅਧਿਕਾਰੀਆਂ ਵੱਲੋ ਨਿਯਮਾਂ ਮੁਤਾਬਿਕ ਕੰਮ ਸ਼ੁਰੂ ਕਰਵਾਉਣਾ ਸ਼ਲਾਘਾਯੋਗ ਕਦਮ ਦੱਸਿਆ  ਹੈ।

ਭਾਜਪਾ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ 'ਤੇ ਚੋਣ ਲੜੇਗੀ -ਜਿਲ੍ਹਾ ਪ੍ਰਧਾਨ ਗੌਰਵ ਖੁੱਲਰ

ਜਗਰਾਉਂ, 30 ਨਵੰਬਰ(ਅਮਿਤ ਖੰਨਾ)--ਅੱਜ ਭਾਜਪਾ ਜਿਲ੍ਹਾ ਜਗਰਾਉਂ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਅਤੇ ਜਿਲ੍ਹਾ ਜਗਰਾਉਂ ਦੇ ਇੰਚਾਰਜ ਸ਼੍ਰੀ ਅਰੁਣ ਸ਼ਰਮਾ ਜੀ ਮੁੱਖ ਰੂਪ ਵਿੱਚ ਹਾਜ਼ਰ ਹੋਏ ਇੱਥੇ ਸਮੂਹ ਮੰਡਲ ਪ੍ਰਧਾਨਾਂ ਨਾਲ ਜਥੇਬੰਦਕ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸਾਰੇ ਪ੍ਰਬੰਧ ਜਗਰਾਉਂ ਮੰਡਲ ਦੇ ਪ੍ਰਧਾਨ ਹਨੀ ਗੋਇਲ ਦੀ ਦੇਖ-ਰੇਖ ਹੇਠ ਕੀਤੇ ਗਏ। ਬਾਘਾ ਜੀ ਨੇ ਸਮੂਹ ਮੰਡਲ ਪ੍ਰਧਾਨਾਂ ਨੂੰ ਕਿਹਾ ਕਿ ਉਹ ਜਲਦੀ ਹੀ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਸਾਰਾ ਡਾਟਾ ਸੂਬੇ ਨੂੰ ਭੇਜਣ। ਉਨ੍ਹਾਂ ਕਿਹਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ 'ਤੇ ਚੋਣ ਲੜੇਗੀ ਅਤੇ ਪੰਜਾਬ ਭਾਜਪਾ ਦੇ ਸਾਰੇ ਵਰਕਰ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ | ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਭਰੋਸਾ ਦਿਵਾਇਆ ਕਿ ਸਮੂਹ ਮੰਡਲ ਪ੍ਰਧਾਨ ਜਥੇਬੰਦੀ ਦੇ ਕੰਮ ਨੂੰ ਨਿਰਧਾਰਤ ਸੀਮਾ ਤੱਕ ਨੇਪਰੇ ਚਾੜ੍ਹਨਗੇ ਅਤੇ ਉਹ ਖ਼ੁਦ ਸਾਰੀਆਂ ਵਿਧਾਨ ਸਭਾ ਵਿੱਚ ਜਾ ਕੇ ਇਸ ਨੂੰ ਯਕੀਨੀ ਬਣਾਉਣਗੇ। ਇਸ ਮੀਟਿੰਗ ਵਿੱਚ ਸੁੰਦਰ ਲਾਲ ਜੀ ਨੂੰ ਐਸ.ਸੀ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਕਈ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਵਿੱਚ ਸ਼ਾਮਲ ਹੋਏ ਸ: ਨਰਿੰਦਰਜੀਤ ਸਿੰਘ ਸੰਤ ਜੀ ਨੇ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ, ਪਰ ਮੇਰੇ ਮਨ ਵਿੱਚ ਸੀ ਕਿ ਜੇਕਰ ਕੋਈ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਭਾਜਪਾ ਦਾ ਉੱਚਾ ਹੋਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਕੀਰਤ ਸਿੰਘ, ਇਮਰੋਜ਼, ਕੁਰੇਸ਼, ਗਿਆਸੂਦੀਨ, ਕਵਾਸ਼, ਜਗਨਨਾਥ, ਦੇਵਰਾਜ ਠਾਕੁਰ, ਮੁਕੇਸ਼ ਦੂਬੇ, ਕ੍ਰਿਸ਼ਨ ਕੁਮਾਰ, ਸੋਨੂੰ ਤਿਵਾੜੀ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਸ਼ਰਮਾ, ਪੰਚਾਇਤੀ ਰਾਜ ਸੈੱਲ ਦੇ ਸੂਬਾ ਸਕੱਤਰ ਕੇਵਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਚਿਤ ਗਰਗ ਤੇ ਨਵਦੀਪ ਗਰੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜ਼ਿਲ੍ਹਾ ਸਕੱਤਰ ਵਿਵੇਕ ਭਾਰਦਵਾਜ ਤੇ ਸੁਸ਼ੀਲ ਜੈਨ, ਅੰਕੁਸ਼ ਗੋਇਲ, ਰਮੇਸ਼ ਬੰਜਾਨੀਆ, ਰੋਹਿਤ ਕੁਮਾਰ ਆਦਿ ਹਾਜ਼ਰ ਸਨ | , ਦਰਸ਼ਨ ਕੁਮਾਰ ਸ਼ੰਮੀ, ਮੰਡਲ ਪ੍ਰਧਾਨ ਹਨੀ ਗੋਇਲ, ਮਹਿੰਦਰ ਦੇਵ, ਦੀਪਕ ਬਾਂਸਲ, ਰਵਿੰਦਰਪਾਲ, ਸੁੰਦਰ ਲਾਲ, ਡਾ: ਕੁਲਦੀਪ ਸਿੰਘ, ਗੁਰਭੇਜ ਸਿੰਘ, ਨਰਾਇਣ ਸਿੰਘ, ਅਵਤਾਰ ਕੌਰ, ਰਾਜੇਸ਼ ਅਗਰਵਾਲ, ਰਾਜੇਸ਼ ਲੁਬਾਣ, ਗੁਰਕੀਰਤ ਸਿੰਘ ਜੱਸਲ,ਦਿਗਵਿਜੇ ਮਿਸ਼ਰਾ ਆਦਿ ਹਾਜ਼ਰ ਸਨ |

ਭੰਡਾਰੀ ਦੀ ਯਾਦ ’ਚ ਵੈਕਸੀਨੇਸ਼ਨ ਕੈਪ ਭਲਕੇ

ਜਗਰਾਉਂ, 30 ਨਵੰਬਰ(ਅਮਿਤ ਖੰਨਾ)-- ਪ੍ਰੈਸ ਕਲੱਬ ਰਜਿ: ਜਗਰਾਉ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਮਰਜੀਤ ਮਾਲਵਾ ਦੀ ਅਗਵਾਈ ‘ਚ ਹੋਈ । ਜਿਸ ਵਿੱਚ ਪ੍ਰੈਸ ਕਲੱਬ ਦੇ ਸਰਪ੍ਰਸਤ ਓ.ਪੀ ਭੰਡਾਰੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ।ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਭੰਡਾਰੀ ਦੀ ਯਾਦ ਵਿੱਚ 2 ਸਮਾਗਮ ਕਰਵਾਏ ਜਾਣਗੇ ।ਪਹਿਲਾ  ਕਰੋਨਾ ਵੈਕਸੀਨੇਸ਼ਨ ਕੈਪ ਜੋ ਕਿ 2 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਡਿਸਪੋਜਲ ਰੋਡ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਕੈਪ ਦਾ ਉਦਘਾਟਨ ਐਡਵੋਕੇਟ ਪੁਨੀਤ ਭੰਡਾਰੀ ਕਰਨਗੇ।ਦੂਸਰਾ ਪੱਤਰਕਾਰੀ ਨਾਲ ਸਬੰਧਤ ਸੈਮੀਨਾਰ ਲਗਾਇਆ ਜਾਵੇਗਾ।ਇਸ ਮੌਕੇ ਵਾਇਸ ਚੇਅਰਮੈਨ ਸੁਖਦੇਵ ਗਰਗ, ਸੈਕਟਰੀ ਸੁਖਦੀਪ ਨਾਹਰ, ਬਿੰਦੂ ਉੱਪਲ, ਦੀਪਕ ਜੈਨ , ਹਰਿੰਦਰ ਚਾਹਲ, ਦਵਿੰਦਰ ਜੈਨ , ਚਰਨਜੀਤ ਸਿੰਘ ਚੰਨ , ਕ੍ਰਿਸ਼ਨ ਵਰਮਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।   
ਫਹੋਟੋ: ਪ੍ਰੈਸ ਕਲੱਬ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸਮੂਹ ਅਹੁਦੇਦਾਰ।

ਲੋਕ ਸੇਵਾ ਸੁਸਾਇਟੀ  ਵੱਲੋਂ 140 ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਤੇ 20 ਕੁਰਸੀਆਂ ਸਕੂਲ ਨੂੰ ਦਿੱਤੀਆਂ 

ਜਗਰਾਉਂ, 30 ਨਵੰਬਰ(ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ 140 ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਤੇ 20 ਕੁਰਸੀਆਂ ਸਕੂਲ ਨੂੰ ਦਿੱਤੀਆਂ ਗਈਆਂ। ਲਾਜਪਤ ਰਾਏ ਕੰਨਿਆ ਵਿਿਦਆਲਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਵੰਡਣ ਸਮੇਂ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀ ਦੀਆਂ ਸਮਾਜ ਸੇਵੀ ਸੰਸਥਾਵਾਂ ਚੋਂ  ਲੋਕ ਸੇਵਾ ਸੁਸਾਇਟੀ ਅਜਿਹੀ ਸੰਸਥਾ ਹੈ ਜਿਹੜੀ ਹਰੇਕ ਹਫ਼ਤੇ ਸਮਾਜ ਸੇਵਾ ਦਾ ਪ੍ਰਾਜੈਕਟ ਲਾ ਕੇ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਨਿਰਵਿਘਨ ਸਮਾਜ ਸੇਵੀ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੰਜੂ ਗਰੋਵਰ ਨੇ ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਅਤੇ ਸਕੂਲ ਨੂੰ ਕੁਰਸੀਆਂ ਦੇਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਪ੍ਰਵੀਨ ਮਿੱਤਲ, ਰਜਿੰਦਰ ਜੈਨ, ਕਪਿਲ ਸ਼ਰਮਾ, ਜਸਵੰਤ ਸਿੰਘ, ਮੁਕੇਸ਼  ਗੁਪਤਾ, ਵਿਨੋਦ ਬਾਂਸਲ, ਆਰ ਕੇ ਗੋਇਲ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਗੁਪਤਾ, ਮੈਨੇਜਰ ਮੁਕੇਸ਼ ਮਲਹੋਤਰਾ ਮਿੰਟੂ, ਸੋਨੂੰ ਢੰਡ, ਸੁਧੀਰ ਗੋਇਲ, ਵਿਕਾਸ ਮਲਹੋਤਰਾ, ਜਿੰਦਰ ਪਾਲ ਧੀਮਾਨ,  ਕੁਲਦੀਪ ਕੋਚਰ, ਵਿਨੋਦ ਕੁਮਾਰ ਢੰਡ, ਰਾਜਨ ਸਿੰਗਲਾ, ਹਰੀ ਓਮ, ਪ੍ਰਸ਼ੋਤਮ ਅਗਰਵਾਲ, ਸ਼ਰਮਾ ਸਵੀਟਸ ਆਦਿ ਹਾਜ਼ਰ ਸਨ।

ਮੋਦੀ ਵੱਲੋਂ ਕਾਲੇ ਕਾਨੂੰਨ ਰੱਦ ਕਰਨਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ:ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਜਗਰਾਉਂ 30 ਨਵੰਬਰ (ਜਸਮੇਲ ਗ਼ਾਲਿਬ)ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਕਰਨ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਗ੍ਰੰਥੀ ਰਾਗੀ ਢਾਡੀ  ਪ੍ਰਚਾਰਕ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਖ਼ਰ ਆਮ ਲੋਕਾਂ ਅਤੇ ਕਿਸਾਨਾਂ ਦੀ ਹਿੰਮਤ ਤੇ ਏਕਤਾ ਅੱਗੇ ਝੁਕਣਾ ਹੀ ਪਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੁੱਧ ਅਤੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਸਨ ।ਉਨ੍ਹਾਂ ਮੰਗ ਕੀਤੀ ਕਿ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ 709 ਕਿਸਾਨਾਂ ਨੂੰ ਮੁਆਵਜਾ ਅਤੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅਤੇ ਚੱਲ ਰਹੇ ਸੰਘਰਸ਼ ਸਮੇਂ ਕਿਸਾਨਾਂ ਤੇ ਜੋ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਪ੍ਰਧਾਨ ਪਾਰਸ ਨੇ ਕਿਹਾ ਹੈ ਕਿ ਤਿੰਨ ਖੇਤੀ ਬਿੱਲਾਂ ਦੀ ਵਾਪਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਆਪਸੀ ਏਕਾ ਦੀ ਜਿੱਤ ਹੋਈ ਹੈ ਇਸ ਲਈ ਸਭ ਇਸ ਜਿੱੱਤ ਖ਼ਾਤਰ ਵਧਾਈ ਦੇ ਪਾਤਰ ਹਨ।