You are here

ਲੁਧਿਆਣਾ

ਸ੍ਰੀ ਰਾਮ ਕਾਲਿਜ ਡੱਲਾ ਨੇ ਇੱਕ ਗੋਲਡ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ 

ਹਠੂਰ,14,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋ ਕਰਵਾਏ ਗਏ ਕੁਸਤੀ ਮੁਕਾਬਲਿਆ ਵਿਚ ਇਲਾਕੇ ਦੀ ਅਗਾਹ ਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੇ ਵਿਿਦਆਰਥੀਆ ਦੀ ਇਸ ਵਾਰ ਵੀ ਝੰਡੀ ਰਹੀ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਪ੍ਰੋ:ਸਤਵਿੰਦਰ ਕੌਰ ਨੇ ਦੱਸਿਆ ਕਿ ਵਿਿਦਆਰਥੀ ਗੁਰਆਦੇਸਵਰ ਸਿੰਘ ਨੇ 97 ਕਿਲੋਗ੍ਰਾਮ ਵਰਗ ਦੇ ਮੁਕਾਬਲਿਆ ਵਿਚ ਇੱਕ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ।ਉਨ੍ਹਾ ਦੱਸਿਆ ਕਿ ਅਮਨ ਕੁਮਾਰ ਨੇ 61 ਕਿਲੋਗ੍ਰਾਮ ਵਰਗ ਵਿਚੋ ਇੱਕ ਕਾਸ਼ੀ ਦਾ ਤਮਗਾ ਅਤੇ ਅਕਾਸ਼ਦੀਪ ਸਿੰਘ ਨੇ 79 ਕਿਲੋਗ੍ਰਾਮ ਵਰਗ ਵਿਚੋ ਇੱਕ ਕਾਸ਼ੀ ਦਾ ਤਗਮਾ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸਨ ਕੀਤਾ ਹੈ।ਉਨ੍ਹਾ ਦੱਸਿਆ ਕਿ ਬੀਤੇ ਸਮੇਂ ਪਹਿਲਾ ਸਰਬੀਆ ਵਿਖੇ ਹੋਏ ਵਰਲਡ ਕੁਸਤੀ ਮੁਕਾਬਲਿਆ ਵਿਚ ਵਿਿਦਆਰਥੀ ਗੁਰਆਦੇਸਵਰ ਸਿੰਘ ਦੇਸ ਦਾ ਪਹਿਲਾ ਦਸਤਾਰਧਾਰੀ ਪਹਿਲਵਾਨ ਹੈ।ਉਨ੍ਹਾ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਿਦਆਰਥੀਆ ਦੀ ਸਖਤ ਮਿਹਨਤ ਨੂੰ ਜਾਦਾ ਹੈ।ਇਸ ਮੌਕੇ ਉਨ੍ਹਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮੱਲ੍ਹਾ,ਸੈਕਟਰੀ ਸੂਬੇਦਾਰ ਦੇਵੀ ਚੰਦ ਸ਼ਰਮਾਂ,ਮੈਬਰ ਮਾਸਟਰ ਅਵਤਾਰ ਸਿੰਘ,ਮਾਸਟਰ ਭਗਵੰਤ ਸਿੰਘ,ਕਿਰਨਜੀਤ ਸਿੰਘ,ਡੀ ਪੀ ਪ੍ਰੋ:ਜਸਪ੍ਰੀਤ ਸਿੰਘ ਕੋਚ ਆਦਿ ਨੇ ਜੇਤੂ ਵਿਿਦਆਰਥੀਆ ਨੂੰ ਵਧਾਈ ਦਿੱਤੀ।

ਫੋਟੋ ਕੈਪਸਨ:- ਵਿਿਦਆਰਥੀ ਗੁਰਆਦੇਸਵਰ ਸਿੰਘ,ਅਮਨ ਕੁਮਾਰ ਅਤੇ ਅਕਾਸ਼ਦੀਪ ਸਿੰਘ ਜਿੱਤੇ ਹੋਏ ਤਮਗੇ ਦਿਖਾਉਦੇ ਹੋਏ।

ਪਿੰਡ ਰਸੂਲਪੁਰ ਤੋ ਕਿੱਲੀ ਚਾਹਿਲਾ ਲਈ ਕਾਫਲਾ ਰਵਾਨਾ 

ਹਠੂਰ,14,ਦਸੰਬਰ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ (ਬਾਦਲ)ਪਾਰਟੀ ਦੇ 101 ਸਾਲ ਪੂਰੇ ਹੋਣ ਦੀ ਖੁਸੀ ਵਿਚ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਿੰਡ ਕਿਲੀ ਚਾਹਲਾ (ਮੋਗਾ)ਵਿਖੇ ਕੀਤੀ ਗਈ ਵਿਸਾਲ ਰੈਲੀ ਵਿਚ ਸਾਮਲ ਹੋਣ ਲਈ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਰਸੂਲਪੁਰ ਅਤੇ ਸਾਬਕਾ ਸਰਪੰਚ ਸੇਰ ਸਿੰਘ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਤੋ ਕਾਫਲਾ ਰਵਾਨਾ ਹੋਇਆ।ਇਸ ਮੌਕੇ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਰੈਲੀ ਅਗਾਮੀ ਵਿਧਾਨ ਸਭਾ ਦੀਆ ਚੋਣਾ ਦਾ ਮੁੱਢ ਬੰਨੇਗੀ ਇਸ ਰੈਲੀ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ,ਦਲਜੀਤ ਸਿੰਘ ਚੀਮਾ,ਜਥੇਦਾਰ ਤੋਤਾ ਸਿੰਘ,ਐਸ ਆਰ ਕਲੇਰ,ਭਾਈ ਗੁਰਚਰਨ ਸਿੰਘ ਗਰੇਵਾਲ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।ਇਸ ਮੌਕੇ ਉਨ੍ਹਾ ਨਾਲ ਸੁਖਦੀਪ ਸਿੰਘ,ਨੀਟੂ ਰਸੂਲਪੁਰ,ਸੋਨੂੰ ਸਿੰਘ,ਕਰਨੈਲ ਸਿੰਘ,ਇੰਦਰਜੀਤ ਸਿੰਘ,ਰਜਿੰਦਰ ਸਿੰਘ,ਦਲੀਪ ਸਿੰਘ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਜਗਦੀਸ ਸਿੰਘ,ਛਿੰਦਰਪਾਲ ਕੌਰ,ਗੁਰਦੇਵ ਕੌਰ,ਛਿੰਦਰ ਕੌਰ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਰਸੂਲਪੁਰ ਤੋ ਕਿਲੀ ਚਾਹਿਲਾ ਲਈ ਕਾਫਲਾ ਰਵਾਨਾ ਹੁੰਦਾ ਹੋਇਆ।

ਚੇਅਰਮੈਨ ਦਾਖਾ ਅਤੇ ਚੇਅਰਮੈਨ ਕਾਕਾ ਗਰੇਵਾਲ ਨੇ ਕੀਤਾ ਉਦਘਾਟਨ 

ਹਠੂਰ,14,ਦਸੰਬਰ-(ਕੌਸ਼ਲ ਮੱਲ੍ਹਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ ਅਤੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਪਿੰਡ ਡੱਲਾ ਵਿਖੇ ਚੱਲ ਰਹੇ 80 ਲੱਖ ਰੁਪਏ ਦੇ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ।ਇਸ ਮੌਕੇ ਚੇਅਰਮੈਨ ਮਲਕੀਤ ਸਿµਘ ਦਾਖਾ ਨੇ ਦੱਸਿਆ ਕਿ ਪਿਡ ਵਿਚ ਸੀਵਰੇਜ ਪਾਉਣ ਤੇ 55 ਲੱਖ ਰੁਪਏ ਅਤੇ ਪਿੰਡ ਦੀਆ 32 ਗਲੀਆ ਵਿਚ ਇੰਟਰਲੌਕ ਲਾਉਣ ਤੇ 25 ਲੱਖ ਰੁਪਏ ਖਰਚ ਕੀਤੇ ਗਏ ਹਨ।ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪµਜਾਬ ਦੇ ਪਿµਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੂਰੇ ਸੂਬੇ ’ਚ ਵਿਕਾਸ਼ ਕਾਰਜ ਪੂਰੀ ਤੇਜੀ ਨਾਲ ਚੱਲ ਰਹੇ ਹਨ,ਵਿਕਾਸ ਕਾਰਜਾਂ ’ਚ ਹੋਰ ਤੇਜੀ ਲਿਆਉਣ ਲਈ ਹਰ ਪਿµਡ ’ਚ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਮੁੱਖ ਸੋਚ ਹੈ ਕਿ ਪਿੰਡਾ ਨੂੰ ਸਹਿਰਾ ਦਾ ਹਾਣੀ ਬਣਾਇਆ ਜਾਵੇ ਅਤੇ ਆਉਣ ਵਾਲੇ ਸਮੇਂ ਵਿਚ ਪਿੰਡ ਡੱਲਾ ਦੇ ਵਿਕਾਸ ਲਈ ਹੋਰ ਗ੍ਰਾਟਾ ਵੀ ਜਾਰੀ ਕੀਤੀਆ ਜਾਣਗੀਆ।ਇਸ ਮੌਕੇ ਪ੍ਰਧਾਨ ਨਿਰਮਲ ਸਿµਘ ਡੱਲਾ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੇ ਪੰਜਾਬ ਦੀ ਕਾਗਰਸ ਸਰਕਾਰ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਮਲਕੀਤ ਸਿµਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਉੱਪ ਚੇਅਰਮੈਨ ਦਰਸਨ ਸਿੰਘ ਲੱਖਾ,ਸਰਪੰਚ ਜਸਵਿੰਦਰ ਕੌਰ ਸਿੱਧੂ, ਪ੍ਰਧਾਨ ਧੀਰਾ ਸਿੰਘ,ਸਰਪੰਚ ਗੁਰਸਿਮਰਨ ਸਿੰਘ ਗਿੱਲ,ਗੋਪਾਲ ਸ਼ਰਮਾਂ,ਸਰਪੰਚ ਜਗਜੀਤ ਸਿੰਘ ਕਾਉਕੇ,ਸਰਪੰਚ ਦਰਸਨ ਸਿੰਘ ਡਾਗੀਆ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆ,ਪ੍ਰਧਾਨ ਮਨਜਿੰਦਰ ਸਿੰਘ ਡੱਲਾ,ਕਰਮਜੀਤ ਸਿੰਘ ਕੰਮੀ,ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ,ਪ੍ਰਧਾਨ ਜੋਰਾ ਸਿੰਘ,ਹਾਕਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ, ਗੁਰਚਰਨ ਸਿੰਘ ਸਿੱਧੂ,ਗੁਰਚਰਨ ਸਿੰਘ ਸਰਾਂ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਚੇਅਰਮੈਨ ਮਲਕੀਤ ਸਿੰਘ ਦਾਖਾ,ਚੇਅਰਮੈਨ ਕਾਕਾ ਗਰੇਵਾਲ ਅਤੇ ਹੋਰ ਆਗੂਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਗ੍ਰਾਮ ਪੰਚਾਇਤ ਡੱਲਾ।

ਚੇਅਰਮੈਨ ਦਾਖਾ ਅਤੇ ਚੇਅਰਮੈਨ ਕਾਕਾ ਗਰੇਵਾਲ ਨੇ ਕੀਤਾ ਉਦਘਾਟਨ 

ਹਠੂਰ,14,ਦਸੰਬਰ-(ਕੌਸ਼ਲ ਮੱਲ੍ਹਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ ਅਤੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਪਿੰਡ ਡੱਲਾ ਵਿਖੇ ਚੱਲ ਰਹੇ 80 ਲੱਖ ਰੁਪਏ ਦੇ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ।ਇਸ ਮੌਕੇ ਚੇਅਰਮੈਨ ਮਲਕੀਤ ਸਿµਘ ਦਾਖਾ ਨੇ ਦੱਸਿਆ ਕਿ ਪਿਡ ਵਿਚ ਸੀਵਰੇਜ ਪਾਉਣ ਤੇ 55 ਲੱਖ ਰੁਪਏ ਅਤੇ ਪਿੰਡ ਦੀਆ 32 ਗਲੀਆ ਵਿਚ ਇੰਟਰਲੌਕ ਲਾਉਣ ਤੇ 25 ਲੱਖ ਰੁਪਏ ਖਰਚ ਕੀਤੇ ਗਏ ਹਨ।ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪµਜਾਬ ਦੇ ਪਿµਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੂਰੇ ਸੂਬੇ ’ਚ ਵਿਕਾਸ਼ ਕਾਰਜ ਪੂਰੀ ਤੇਜੀ ਨਾਲ ਚੱਲ ਰਹੇ ਹਨ,ਵਿਕਾਸ ਕਾਰਜਾਂ ’ਚ ਹੋਰ ਤੇਜੀ ਲਿਆਉਣ ਲਈ ਹਰ ਪਿµਡ ’ਚ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਮੁੱਖ ਸੋਚ ਹੈ ਕਿ ਪਿੰਡਾ ਨੂੰ ਸਹਿਰਾ ਦਾ ਹਾਣੀ ਬਣਾਇਆ ਜਾਵੇ ਅਤੇ ਆਉਣ ਵਾਲੇ ਸਮੇਂ ਵਿਚ ਪਿੰਡ ਡੱਲਾ ਦੇ ਵਿਕਾਸ ਲਈ ਹੋਰ ਗ੍ਰਾਟਾ ਵੀ ਜਾਰੀ ਕੀਤੀਆ ਜਾਣਗੀਆ।ਇਸ ਮੌਕੇ ਪ੍ਰਧਾਨ ਨਿਰਮਲ ਸਿµਘ ਡੱਲਾ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੇ ਪੰਜਾਬ ਦੀ ਕਾਗਰਸ ਸਰਕਾਰ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਮਲਕੀਤ ਸਿµਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਉੱਪ ਚੇਅਰਮੈਨ ਦਰਸਨ ਸਿੰਘ ਲੱਖਾ,ਸਰਪੰਚ ਜਸਵਿੰਦਰ ਕੌਰ ਸਿੱਧੂ, ਪ੍ਰਧਾਨ ਧੀਰਾ ਸਿੰਘ,ਸਰਪੰਚ ਗੁਰਸਿਮਰਨ ਸਿੰਘ ਗਿੱਲ,ਗੋਪਾਲ ਸ਼ਰਮਾਂ,ਸਰਪੰਚ ਜਗਜੀਤ ਸਿੰਘ ਕਾਉਕੇ,ਸਰਪੰਚ ਦਰਸਨ ਸਿੰਘ ਡਾਗੀਆ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆ,ਪ੍ਰਧਾਨ ਮਨਜਿੰਦਰ ਸਿੰਘ ਡੱਲਾ,ਕਰਮਜੀਤ ਸਿੰਘ ਕੰਮੀ,ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ,ਪ੍ਰਧਾਨ ਜੋਰਾ ਸਿੰਘ,ਹਾਕਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ, ਗੁਰਚਰਨ ਸਿੰਘ ਸਿੱਧੂ,ਗੁਰਚਰਨ ਸਿੰਘ ਸਰਾਂ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਚੇਅਰਮੈਨ ਮਲਕੀਤ ਸਿੰਘ ਦਾਖਾ,ਚੇਅਰਮੈਨ ਕਾਕਾ ਗਰੇਵਾਲ ਅਤੇ ਹੋਰ ਆਗੂਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਗ੍ਰਾਮ ਪੰਚਾਇਤ ਡੱਲਾ।

ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ

ਲੁਧਿਆਣਾ , 14 ਦਸੰਬਰ, ( ਜਸਮੇਲ ਗ਼ਾਲਿਬ  ) -ਖਾੜੀ ਦੇਸ਼ ਸਾਊਦੀ ਅਰਬ ‘ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ ਤੀਜੇ ਮਹੀਨੇ ਤੀਜਾ ਸੰਸਕਰਨ ਪ੍ਰਕਾਸ਼ਤ ਹੋਣਾ ਜਿੱਥੇ ਸਿਰਜਕ ਦੀ ਸਮਰਥਾ ਦੀ ਤਸਦੀਕ ਹੈ ਓਥੇ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਨੌਜਵਾਨ ਪੀੜ੍ਹੀ ਦਾ ਸਾਹਿੱਤ ਪੜ੍ਹਨ ਵੱਲ ਰੁਝਾਨ ਵਧਿਆ ਹੈ। ਨੇਤਰ ਦਾ ਤੀਜਾ ਸੰਸਕਰਨ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ  ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦਾ ਜੰਮਪਲ ਇਹ ਨਾਵਲਕਾਰ ਬਚਪਨ ਵਿੱਚ ਹੀ ਪਿਤਾ ਜੀ ਦੇ ਸੁਰਗਵਾਸ ਹੋਣ ਕਾਰਨ ਸੰਘਰਸ਼ਸ਼ੀਲ ਰਿਹਾ ਹੈ। ਪਹਿਲਾਂ ਬਹਿਰੀਨ ਤੇ ਹੁਣ ਸਾਊਦੀ ਅਰਬ ਚ ਵੱਸਦੇ ਇਸ ਨੌਜਵਾਨ ਨੇ ਖਾੜੀ ਦੇਸ਼ ਚ ਵੱਸਦੇ ਲੇਖਕਾਂ ਚੋਂ ਪ੍ਰਥਮ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।ਇਸ ਨਾਵਲ ਨੂੰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਪੁੱਤਰੀ ਦੀ ਯਾਦ ਚ ਸਥਾਪਤ ਸੰਸਥਾ ਸਵੀਨਾ ਪਬਲੀਕੇਸ਼ਨਜ਼  ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਨਾਵਲ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਦਾਊਮਾਜਰਾ ਨੇ ਦੱਸਿਆ ਕਿ ਇਹ ਨਾਵਲ  ਮੇਰੇ ਪਿੰਡ ਨੂੰ ਸਮਰਪਿਤ ਹੈ ਜਿਸਨੇ ਮੈਨੂੰ ਆਪਣਾ ਨਾਮ ਦਿੱਤਾ।  ਪਿੰਡ ਦੇ ਉਨ੍ਹਾਂ ਬਜ਼ੁਰਗਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਸਹੀ ਤੇ ਗਲਤ ਦੀ ਪਛਾਣ ਦੱਸੀ। ਜਿੱਥੋਂ ਦੀ ਹਰ ਮਾਂ ਨੇ ਮੈਨੂੰ ਅਸੀਸਾਂ ਨਾਲ ਨਿਵਾਜਿਆ।ਸੁਰਿੰਦਰ ਸਿੰਘ ਦੇ ਜਿਗਰੀ ਦੋਸਤ ਤੇ ਇਸ ਨਾਵਲ ਨੂੰ ਪਾਠਕਾਂ ਦੇ ਵਿਸ਼ਾਲ ਘੇਰੇ ਵਿੱਚ ਪਹੁੰਚਾਉਣ ਵਾਲੇ ਸਃ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਸ ਨਾਵਲ ਦੀ ਭਾਸ਼ਾ ਸਰਲ ਸੁਖੈਨ ਤੇ ਹਰ ਵਿਅਕਤੀ ਦੇ ਸਮਝ ਪੈਣ ਵਾਲੀ ਹੋਣ ਕਾਰਨ ਇਸ ਨੂੰ ਪੰਜਾਬੀ ਪਾਠਕਾਂ ਨੇ ਪਿਆਰਿਆ ਹੈ। ਸੋਸ਼ਲ ਮੀਡੀਆ ਵਿੱਚ ਹੀ ਇਸ ਦਾ ਪਰਚਾਰ ਕੀਤਾ ਗਿਆ ਹੈ। ਲੇਖਕ ਸਭਾਵਾਂ, ਯੂਨੀਵਰਸਿਟੀਆਂ ਤੇ ਆਲੋਚਕਾਂ ਤੀਕ ਇਸ ਰਚਨਾ ਨੇ ਹਾਲੇ ਪਹੁੰਚਣਾ ਹੈ ਪਰ ਤਿੰਨ ਸੰਸਕਰਨ ਹੁਣ ਤੀਕ ਪ੍ਰਕਾਸ਼ਿਤ ਹੋ ਚੁਕੇ ਹਨ। ਉਨ੍ਹਾਂ ਕਿਹਾ ਕਿ ਇਹੋ ਜਹੀਆਂ ਲਿਖਤਾਂ ਨੂੰ ਸਤਿਕਾਰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਨੌਜਵਾਨ ਪੀੜ੍ਹੀ ਸਾਹਿੱਤ ਪੜ੍ਹਨ ਵਿੱਚ ਪੂਰੀ ਦਿਲਚਸਪੀ ਲੈ ਰਹੀ ਹੈ ਕਿਉਂਕਿ ਬਹੁਤੇ ਪਾਠਕ ਟੈਲੀਫੋਨ ਸੰਪਰਕ ਰਾਹੀਂ ਇਹ ਨਾਵਲ ਹਾਸਲ ਕਰ ਰਹੇ ਹਨ।

ਖਾਲਸਾ ਕਾਲਜ਼(ਲੜਕੀਆਂ) ਵੱਲੋਂ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਪਲੇਸਮੈਂਟ ਤਿਆਰੀ ਸੈਸ਼ਨ ਆਯੋਜਿਤ

ਲੁਧਿਆਣਾ, 14 ਦਸੰਬਰ (ਜਸਮੇਲ ਗ਼ਾਲਿਬ  ) - ਖ਼ਾਲਸਾ ਕਾਲਜ (ਲੜਕੀਆਂ) ਲੁਧਿਆਣਾ ਦੇ ਪਲੇਸਮੈਂਟ ਸੈੱਲ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਸਹਿਯੋਗ ਨਾਲ 'ਪਲੇਸਮੈਂਟ ਸੈਸ਼ਨ ਲਈ ਵਧੀਆ ਰਣਨੀਤੀ ਤੇ ਆਪਣੇ ਆਪ ਨੂੰ ਕਿਵੇਂ ਤਿਆਰ ਕਰੀਏ?' ਵਿਸ਼ੇ ਅਧੀਨ ਪਲੇਸਮੈਂਟ ਤਿਆਰੀ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ਡੀ.ਬੀ.ਈ.ਈ. ਦੇ ਸੀ.ਈ.ਓ. ਸ੍ਰੀ ਨਵਦੀਪ ਸਿੰਘ, ਕੈਰੀਅਰ ਕੌਂਸਲਰ ਡਾ. ਨਿਧੀ ਸਿੰਘੀ ਵੱਲੋਂ ਆਪਣੀ ਹਾਜਰੀ ਤੇ ਪੇਸ਼ਕਾਰੀ ਨਾਲ ਸਮਾਗਮ ਦੀ ਸੋਂ਼ਭਾ ਵਧਾਈ।

ਵਿਦਿਆਰਥੀਆਂ ਨੂੰ ਆਗਾਮੀ ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ, ਉਨ੍ਹਾਂ ਦੀ ਤਿਆਰੀ ਲਈ ਰਣਨੀਤੀਆਂ ਦੇ ਨਾਲ-ਨਾਲ ਸੁਝਾਵਾਂ, ਇੰਟਰਵਿਊ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਸ਼ੋਧਨ ਯੋਜਨਾਵਾਂ, ਸਫਲਤਾ ਲਈ ਪੰਜ ਨੁਕਤੇ ਭਾਵ ਸਮੇਂ ਦੀ ਪਾਬੰਦਤਾ, ਪੇਸ਼ਕਾਰੀ, ਮੁਦਰਾ, ਸ਼ਿਸ਼ਟਾਚਾਰ ਅਤੇ ਤਿਆਰੀ ਬਾਰੇ ਸੰਬੋਧਨ ਕਰਦਿਆਂ, ਉਨ੍ਹਾਂ ਆਪਣੇ ਨਿੱਜੀ ਅਨੁਭਵ, ਸੰਘਰਸ਼ ਦੁਆਰਾ ਆਪਣੇ-ਆਪਣੇ ਕੈਰੀਅਰ ਵਿੱਚ ਇਨ੍ਹਾਂ ਉਚਾਈਆਂ ਤੱਕ ਪਹੁੰਚਣ ਲਈ ਲਏ ਗਏ ਫੈਸਲਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਹੁਨਰ ਵਿਕਾਸ ਕੋਰਸਾਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਪੋਰਟਲ ਅਤੇ ਰਾਜ ਸਰਕਾਰ ਦੁਆਰਾ ਮੁਫਤ ਸ਼ੁਰੂ ਕੀਤੇ ਗਏ ਕੋਰਸਾਂ 'ਤੇ ਵੀ ਜ਼ੋਰ ਦਿੱਤਾ।

ਡੀ.ਬੀ.ਈ.ਈ. ਲੁਧਿਆਣਾ ਵੱਲੋਂ ਨੌਜਵਾਨਾਂ ਨੂੰ ਜ਼ਿਲ੍ਹਾ ਲੁਧਿਆਣਾ ਨਾਲ ਜੋੜਨ ਲਈ ਆਪਣਾ ਟੈਲੀਗ੍ਰਾਮ ਚੈਨਲ ਵੀ ਲਾਂਚ ਕੀਤਾ ਹੈ, ਇਹ ਪਾਇਲਟ ਰਨ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਾਂਝਾ ਕੀਤਾ ਜਾਂਦਾ ਹੈ, ਜਦੋਂ ਸਭ ਕੁਝ ਅੱਪ ਟੂ ਡੇਟ ਹੋ ਜਾਵੇਗਾ, ਤਾਂ ਇਹ ਸਾਰੇ ਉਮੀਦਵਾਰਾਂ ਅਤੇ ਕਾਲਜਾਂ ਲਈ ਵੀ ਲਾਂਚ ਕਰ ਦਿੱਤਾ ਜਾਵੇਗਾ।

ਵੱਖ-ਵੱਖ ਸਟਰੀਮ ਦੇ ਅਖੀਰਲੇ ਵਰ੍ਹੇ ਦੇ ਵਿਦਿਆਰਥੀਆਂ ਵੱਲੋਂ ਸੈਸ਼ਨ ਦੌਰਾਨ ਕਾਫੀ ਮਹੱਤਵਪੂਰਨ ਤੇ ਵਿਲੱਖਣ ਜਾਣਕਾਰੀ ਹਾਸਲ ਕੀਤੀ। ਪਲੇਸਮੈਂਟ ਕੋਆਰਡੀਨੇਟਰ ਡਾ. ਪ੍ਰਿਯਕਾ ਖੰਨਾ ਨੇ ਵਿਦਿਆਰਥੀਆਂ ਦੇ ਹਿੱਤ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ.(ਸ਼੍ਰੀਮਤੀ) ਮੁਕਤੀ ਗਿੱਲ ਨੇ ਅਜਿਹੇ ਵਡਮੁੱਲੇ ਸੈਸ਼ਨ ਦੇ ਆਯੋਜਨ ਲਈ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਸਵਤੰਤਰਤਾ ਸੈਨਾਨੀ ਸਵਰਗੀ ਸ੍ਰੀ ਦਿਆ ਚੰਦ ਜੈਨ ਜੀ ਦੀ ਸੱਤਵੀਂ ਬਰਸੀ ਮੌਕੇ  26 ਬਜ਼ੁਰਗਾਂ ਨੂੰ 2 ਮਹੀਨਿਆਂ ਦੀ ਪੈਨਸ਼ਨ ਅਤੇ ਰਾਸ਼ਨ ਵੰਡਿਆ  

ਜਗਰਾਓਂ 13 ਦਸੰਬਰ (ਅਮਿਤ ਖੰਨਾ ) ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਦਾ 151 ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡ ਸਮਾਰੋਹ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਸਥਾਨਕ ਮਹਾਂਵੀਰ ਆਇਲ ਮਿੱਲ ਤੇ ਹੋਇਆ  ਇਸ ਸਮਾਗਮ ਦੇ ਮੁੱਖ ਮਹਿਮਾਨ ਸ ਰਾਜਬਚਨ ਸਿੰਘ ਐੱਸਐੱਸਪੀ ਲੁਧਿਆਣਾ ਰੂਲਰ ਸਨ  ਜਦਕਿ ਇਸਦੀ ਪ੍ਰਧਾਨਗੀ ਰਜਿੰਦਰ ਜੈਨ ਜੀ ਨੇ ਕੀਤੀ  ਇਸ ਮੌਕੇ ਸ੍ਰੀ ਰਜਿੰਦਰ ਜੈਨ ਸਮਾਜ ਸੇਵੀ ਜੀ ਨੇ ਆਪਣੇ ਪਿਤਾ ਸਵਤੰਤਰਤਾ ਸੈਨਾਨੀ  ਸਵਰਗੀ ਸ੍ਰੀ ਦਿਆ ਚੰਦ ਜੈਨ ਦੀ ਯਾਦ ਵਿੱਚ  ਜੈਨ ਪਰਿਵਾਰ ਵੱਲੋਂ 26 ਬਜ਼ੁਰਗਾਂ ਨੂੰ 2 ਮਹੀਨਿਆਂ ਦੀ ਇੱਕ ਇੱਕ ਹਜਾਰ ਰੁਪਏ ਪੈਨਸ਼ਨ ਤੇ ਮਹੀਨੇ ਦਾ ਰਾਸ਼ਨ ਵੰਡਿਆ  ਇਸ ਮੌਕੇ ਉਨ੍ਹਾਂ ਨੇ ਸਾਰੇ ਬਜ਼ੁਰਗਾਂ ਅਤੇ ਮੁੱਖ ਮਹਿਮਾਨਾਂ ਦੇ ਲਈ ਪਕੌੜੇ ਤੇ ਜਲੇਬੀਆਂ ਦਾ ਲੰਗਰ ਲਗਾਇਆ  ਇਸ ਮੌਕੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਰਜਿੰਦਰ ਜੈਨ ਜੈਨ ਜੀ ਦੇ ਚੱਲ ਰਹੇ ਸਮਾਜ ਸੇਵੀ ਕੰਮਾਂ ਬਾਰੇ ਐੱਸ ਐੱਸ ਪੀ ਸਾਹਿਬ ਨੂੰ ਦੱਸਿਆ  ਇਸ ਮੌਕੇ ਸਵਰਗੀ ਦਿਆ ਚੰਦ ਜੈਨ ਜੀ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਐੱਸਐੱਸਪੀ ਰਾਜ ਬਚਨ ਸਿੰਘ ਨੇ ਕਿਹਾ ਕਿ  ਦਿਆ ਚੰਦ ਵਾਂਗ ਸ੍ਰੀ ਰਜਿੰਦਰ ਜੈਨ ਵੀ ਆਪਣੇ ਆਪ ਚ ਪੂਰੀ ਸੰਸਥਾ ਨੇ ਇਸ ਮੌਕੇ  ਹਰਸ਼ਿਤ ਜੈਨ, ਹਰਸ਼ ਜੈਨ ,ਦਿਨੇਸ਼ ਕੁਮਾਰ, ਗੁਰਿੰਦਰ ਸਿੰਘ ਸਿੱਧੂ ,ਜਤਿੰਦਰ ਰਾਣਾ ਪ੍ਰਧਾਨ ਨਗਰ ਕੌਂਸਲ, ਪ੍ਰਸ਼ੋਤਮ ਲਾਲ ਖਲੀਫਾ, ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਸ਼ਿਵ ਗੋਇਲ, ਡਾ ਨਰਿੰਦਰ ਸਿੰਘ, ਬਿੰਦਰ ਮਨੀਲਾ, ਗੁਲਸ਼ਨ ਅਰੋੜਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੁਲਦੀਪ ਵਿੱਜ , ਵਿਨੋਦ ਬਾਂਸਲ,  ਲੁਕੇਸ਼ ਟੰਡਨ, ਜੋਗਿੰਦਰ ਸਿੰਘ , ਐਡਵੋਕੇਟ ਨਵੀਨ ਗੁਪਤਾ, ਡਾ ਰਾਕੇਸ਼ ਭਾਰਦਵਾਜ, ਵਿਨੋਦ ਬਾਂਸਲ ,ਰਾਜੇਸ਼ ਕਤਿਆਲ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਰਜਿ 133 ਐਸੋਸੀਏਸ਼ਨ ਨੇ  ਆਪਣੇ ਮੈਂਬਰਾਂ ਨੂੰ ਕਰਵਾਈ ਧਾਰਮਿਕ ਯਾਤਰਾ

                          ਜਗਰਾਉਂ (ਅਮਿਤ ਖੰਨਾ, ਪੱਪੂ ) ਜਗਰਾਓਂ ਦੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਧਾਰਮਿਕ ਯਾਤਰਾ ਕਰਵਾਈ। ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰ ਪਾਲ ਧੀਮਾਨ ਨੇ ਦੱਸਿਆ ਜਗਤ ਗੁਰੂ ਬਾਬਾ ਵਿਸ਼ਵਕਰਮਾ ਦਿਹਾੜੇ ਦੇ ਸਮਾਗਮਾਂ ਦੀ ਸਫਲਤਾ ਪੂਰਵਕ ਸਮਾਪਤੀ ਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਸਮੂਹ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਥੇ ਮੈਂਬਰਾਂ, ਇਲਾਕੇ ਦੀ ਤਰੱਕੀ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।ਉਨ੍ਹਾਂ ਕਿਹਾ ਐਸੋਸੀਏਸ਼ਨ ਵੱਲੋਂ ਇਹ ਪਹਿਲੀ ਧਾਰਮਿਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਸਰਪ੍ਰਸਤ ਕਸ਼ਮੀਰੀ ਲਾਲ, ਗੁਰਮੇਲ ਸਿੰਘ ਢੁਡੀਕੇ, ਪਿ੍ਰਤਪਾਲ ਸਿੰਘ ਮਣਕੂ, ਪ੍ਰਰੀਤਮ ਸਿੰਘ ਗੈਦੂ, ਅਮਰਜੀਤ ਸਿੰਘ ਘਟੌੜੇ, ਮੰਗਲ ਸਿੰਘ ਸਿੱਧੂ, ਹਰਨੇਕ ਸਿੰਘ ਸੋਈ, ਸੁਖਪਾਲ ਸਿੰਘ ਖਹਿਰਾ, ਕਰਮ ਸਿੰਘ ਜਗਦੇ, ਹਰਜੀਤ ਸਿੰਘ ਭੰਮਰਾ, ਬਲਬੀਰ ਸਿੰਘ ਸੌਂਦ, ਮਨਪ੍ਰਰੀਤ ਸਿੰਘ ਮਨੀ, ਧਰਮ ਸਿੰਘ ਰਾਜੂ, ਸੁਰਿੰਦਰ ਸਿੰਘ ਕਾਕਾ, ਜਸਪਾਲ ਸਿੰਘ ਪਾਲੀ, ਪ੍ਰਗਟ ਸਿੰਘ, ਹਰਪ੍ਰਰੀਤ ਸਿੰਘ ਹੈਪੀ, ਸਤਪਾਲ ਸਿੰਘ ਮਲਕ, ਜਗਦੀਸ਼ ਸਿੰਘ ਦੀਸ਼ਾ, ਅਮਨਦੀਪ ਸਿੰਘ ਮਠਾੜੂ, ਗੋਬਿੰਦ ਸਿੰਘ, ਗੁਰਮੇਲ ਸਿੰਘ ਬਿੱਟੂ, ਜਗਤਾਰ ਸਿੰਘ ਬੱਲੀ, ਸੁਖਵਿੰਦਰ ਸਿੰਘ ਸੀਹਰਾ, ਜਗਰੂਪ ਸਿੰਘ ਨੀਟਾ, ਹਰਪ੍ਰਰੀਤ ਸਿੰਘ ਲੱਕੀ, ਰਾਜਵਿੰਦਰ ਸਿੰਘ ਰਾਜਾ, ਸੰਦੀਪ ਸਿੰਘ ਸੀਪਾ, ਰਾਜੂ, ਪੰਚੂ, ਹਰਪਾਲ ਸਿੰਘ ਪਾਲੀ ਆਦਿ ਸ਼ਾਮਲ ਸਨ।

ਪਿੰਡ ਕਾਉਂਕੇ ਕਲਾਂ ਵਿਖੇ 1 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ

ਜਗਰਾਓਂ 13 ਦਸੰਬਰ (ਅਮਿਤ ਖੰਨਾ ) ਮਾਰਕਿਟ ਕਮੇਟੀ ਜਗਰਾਉਂ ਅਧੀਨ ਆਉਂਦੇ ਪਿੰਡ ਕਾਉਂਕੇ ਕਲਾਂ ਵਿਖੇ 1 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਮਲਕੀਤ ਸਿੰਘ ਦਾਖਾ ਅਤੇ ਮਾਰਕਿਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ ਗਿਆ।ਪਿੰਡ ਕਾਉਂਕੇ ਕਲਾਂ ਵਿਖੇ 60.94 ਲੱਖ ਦੀ ਲਾਗਤ ਨਾਲ ਕਾਉਂਕੇ ਕਲਾਂ ਤੋਂ ਅਖਾੜਾ,30.95 ਲੱਖ ਦੀ ਲਾਗਤ ਨਾਲ ਕਾਉਂਕੇ ਕਲਾਂ ਤੋਂ ਗੁਰੂਸਰ ਵਾਇਆ ਪੱਤੀ ਸ਼ਾਮ ਸਿੰਘ,49.51 ਲੱਖ ਰੁਪਏ ਦੀ ਲਾਗਤ ਨਾਲ ਕਾਉਂਕੇ ਕਲਾਂ ਤੋਂ ਜੀ.ਟੀ ਰੋਡ,17.62 ਲੱਖ ਰੁਪਏ ਦੀ ਲਾਗਤ ਨਾਲ ਕਾਉਂਕੇ ਕਲਾਂ ਤੋਂ ਕਾਉਂਕੇ ਖੋਸਾ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਮਲਕੀਤ ਸਿੰਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ ਗਿਆ।ਇਸ ਮੌਕੇ ਮਲਕੀਤ ਸਿੰਘ ਦਾਖਾ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ,ਗੋਪਾਲ ਸ਼ਰਮਾ,ਵਾਇਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ,ਵਾਈਸ ਚੇਅਰਮੈਨ ਦਰਸ਼ਨ ਸਿੰਘ ਲੱਖਾ,ਸਰਪੰਚ ਦਰਸ਼ਨ ਸਿੰਘ ਡਾਂਗੀਆ,ਸਰਪੰਚ ਕਰਮਜੀਤ ਸਿੰਘ ਦੇਹੜਕਾ,ਕੁਲਵੰਤ ਸਿੰਘ ਕਾਉਂਕੇ ਖੋਸਾ,ਪੰਚ ਜਗਤਾਰ ਸਿੰਘ ਤਾਰਾ,ਪੰਚ ਧਰਮਿੰਦਰ ਕੁਮਾਰ,ਪੰਚ ਕੁਲਦੀਪ ਸਿੰਘ,ਗੁਰਚਰਨ ਸਿੰਘ ਬਲਾਕ ਸੰਮਤੀ ਮੈਂਬਰ,ਨੰਬਰਦਾਰ ਬਲਦੀਪ ਸਿੰਘ,ਜਗਦੀਪ ਸਿੰਘ ਸੇਖੋਂ,ਜਸਦੇਵ ਸਿੰਘ ਸਿੱਧੂ,ਡਾਕਟਰ ਬਿੱਕਰ ਸਿੰਘ, ਕੁਲਦੀਪ ਸਿੰਘ ਸਿੱਧੂ,ਜੁਗਿੰਦਰ ਸਿੰਘ ਸਿੱਧੂ,ਪਰਮਿੰਦਰ ਸਿੰਘ ਸਿੱਧੂ,ਬਲਵਿੰਦਰ ਸਿੰਘ,ਅਵਤਾਰ ਸਿੰਘ ਸੇਖੋਂ,ਸ਼ਿੰਦਰ ਸਿੰਘ,ਸੁਖਦੇਵ ਸਿੰਘ,ਗੁਰਮੇਲ ਸਿੰਘ ਫੌਜੀ ਆਦਿ ਹਾਜ਼ਰ ਸਨ।

26 ਬਜ਼ੁਰਗਾਂ ਨੂੰ ਰਾਸ਼ਨ ਤੇ ਪੈਨਸ਼ਨ ਵੰਡ ਕੇ ਬਰਸੀ ਮਨਾਈ

ਜਗਰਾਉਂ , 13 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਵਰਗਵਾਸੀ ਦਿਆ ਚੰਦ ਜੈਨ ਦੀ ਸੱਤਵੀਂ ਬਰਸੀ ਮੌਕੇ ਗੁਰੂ ਨਾਨਕ ਸਹਾਰਾ ਸੁਸਾਇਟੀ ਦੇ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਗਿਆ। ਮਹਾਂਵੀਰ ਆਇਲ ਮਿੱਲ ਜਗਰਾਓਂ ਵਿਖੇ ਅੱਜ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੇ ਮੁੱਖ ਮਹਿਮਾਨ ਐੱਸ ਐੱਸ ਪੀ ਰਾਜਬਚਨ ਸਿੰਘ ਸਨ। ਇਸ ਮੌਕੇ ਸ੍ਰੀ ਰਜਿੰਦਰ ਜੈਨ ਸਮਾਜ ਸੇਵਕ ਨੇ ਆਪਣੇ ਪਿਤਾ ਸਵਰਗਵਾਸੀ ਦਿਆ ਚੰਦ ਜੈਨ ਦੀ ਸੱਤਵੀਂ ਬਰਸੀ ਮੌਕੇ ਤੇ ਜੈਨ ਪਰਿਵਾਰ ਵੱਲੋਂ ਗੁਰੂ ਨਾਨਕ ਸਹਾਰਾ ਸੈਕਟਰੀ ਦੇ 26 ਬਜ਼ੁਰਗਾਂ ਨੂੰ ਦੋ ਮਹੀਨਿਆਂ ਦੀ ਇਕ ਇਕ ਹਜ਼ਾਰ ਰੁਪਏ ਦੀ ਪੈਨਸ਼ਨ ਤੇ ਦੋ ਮਹੀਨੇ ਦਾ ਰਾਸ਼ਨ ਵੰਡਿਆ। ਇਸ ਮੌਕੇ ਉਨ੍ਹਾਂ ਸਾਰੇ ਬਜ਼ੁਰਗਾਂ ਲਈ ਅਤੇ ਮਹਿਮਾਨਾਂ ਲਈ ਪਕੋੜੇ ਅਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ। ਇਸ ਮੌਕੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਰਾਜਿੰਦਰ ਜੈਨ ਦੇ ਚੱਲ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਐੱਸ ਐੱਸ ਪੀ ਨੂੰ ਜਾਣੂ ਕਰਵਾਇਆ। ਇਸ ਮੌਕੇ ਸਵਰਗਵਾਸੀ ਦਿਆ ਚੰਦ ਜੈਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਐੱਸ ਐੱਸ ਪੀ ਰਾਜਬਚਨ ਸਿੰਘ ਨੇ ਕਿਹਾ ਕਿ ਸਵਰਗਵਾਸੀ ਦਿਆ ਚੰਦ ਜੈਨ ਵਾਂਗ ਰਾਜਿੰਦਰ ਜੈਨ ਵੀ ਆਪ ਆਪਣੇ ਆਪ ਵਿੱਚ ਪੂਰੀ ਸੰਸਥਾ ਹਨ। ਇਸ ਮੌਕੇ ਹਰਸ਼ਿਤ ਜੈਨ, ਹਰਸ਼ ਜੈਨ, ਦਿਨੇਸ਼ ਕੁਮਾਰ, ਗੁਰਿੰਦਰ ਸਿੱਧੂ, ਜਤਿੰਦਰ ਰਾਣਾ ਪ੍ਰਧਾਨ ਨਗਰ ਕੌਂਸਲ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਸ਼ਿਵ ਗੋਇਲ, ਡਾ ਨਰਿੰਦਰ ਸਿੰਘ, ਬਿੰਦਰ ਮਨੀਲਾ, ਲੋਕ ਸੇਵਾ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਵਿਨੋਦ ਬਾਂਸਲ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਕੁਲਦੀਪ ਸਿੰਘ, ਐਡਵੋਕੇਟ ਨਵੀਨ ਗੁਪਤਾ, ਨਰੇਸ਼ ਗੁਪਤਾ, ਡਾ ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਐੱਮ ਸੀ ਜਗਜੀਤ ਜੱਗੀ, ਰਾਜੇਸ਼ ਕਤਿਆਲ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਕੰਚਨ ਗੁਪਤਾ, ਸਤਪਾਲ ਸਿੰਘ ਦੇਹੜਕਾ, ਰਾਜ ਕੁਮਾਰ ਭੱਲਾ, ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਰਾਮੇਸ਼ ਜੈਨ, ਭੁਪੇਸ਼ ਜੈਨ, ਡਾ: ਦਲਬੀਰ ਸਿੰਘ ਆਦਿ ਹਾਜ਼ਰ ਸਨ।