You are here

ਲੁਧਿਆਣਾ

ਵਰ੍ਹੇਗੰਢ ਮੁਬਾਰਕ

ਜਗਰਾਉਂ 8 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਹਰਦੀਪ ਸਿੰਘ ਜੱਸਲ ਅਤੇ ਰਣਬੀਰ ਕੌਰ ਜੱਸਲ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਬਹੁਤ ਬਹੁਤ ਮੁਬਾਰਕਾਂ

 

 

 

ਵਰ੍ਹੇਗੰਢ ਮੁਬਾਰਕ

ਜਗਰਾਉਂ 8 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼ਿਵ ਕੁਮਾਰ ਗੋਇਲ ਅਤੇ  ਮੰਜੂ ਬਾਲਾ ਗੋਇਲ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਬਹੁਤ ਬਹੁਤ ਮੁਬਾਰਕਾਂ

 

 

 

ਨਗਰ ਕੀਰਤਨ ਦਾ ਕੀਤਾ ਸਵਾਗਤ; ਸਾਨੂੰ ਆਪਣੇ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਧੀਮਾਨ, ਸੌਈ, ਮਣਕੂ  

ਜਗਰਾਓਂ 7 ਦਸੰਬਰ (ਅਮਿਤ ਖੰਨਾ ) ਜਗਰਾਉਂ ਵਿਖੇ ਕੋਠੇ ਸ਼ੇਰਜੰਗ ਬਾਬਾ ਬਹਾਦਰ ਸਿੰਘ ਗੁਰਦੁਆਰਾ ਵਿਖੇ  ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ ਗਿਆ  ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ  ਜਗਰਾਉਂ ਵਿੱਚ  ਪਰਿਕਰਮਾ ਕਰਦਾ ਹੋਇਆ  ਮਣਕੂ ਐਗਰੀਕਲਚਰ ਦੀ ਦੁਕਾਨ ਤੇ  ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿਸਟਰਡ 133 ਵੱਲੋਂ  ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ  ਜਿਸ ਵਿੱਚ ਪੰਜ ਪਿਆਰਿਆਂ ਨੂੰ ਸਿਰੋਪਾ ਪਾ ਕੇ  ਅਤੇ ਸੰਗਤਾਂ ਦੇ ਵਿੱਚ ਲੱਡੂ ਵਰਤਾਏ ਗਏ  ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮੁਖੀ  ਭਾਈ ਜਸਵੀਰ ਸਿੰਘ ਜੀ ਦਾ  ਵੀ ਧੰਨਵਾਦ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਵਾਪਸ ਗੁਰਦੁਆਰਾ ਬਾਬਾ ਬਹਾਦਰ ਸਿੰਘ ਵਿਖੇ ਪਹੁੰਚਿਆ ਇਸ ਮੌਕੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ , ਕਸ਼ਮੀਰੀ ਲਾਲ , ਹਰਨੇਕ ਸਿੰਘ ਸੌਈ ,ਪ੍ਰੀਤਮ ਸਿੰਘ ਗੰਦੂ, ਜਸਵਿੰਦਰ ਸਿੰਘ ਸਿੱਧੂ ,ਅਮਰਜੀਤ ਸਿੰਘ ਘਟੌੜੇ ,ਹਰਿੰਦਰਪਾਲ ਸਿੰਘ ਕਾਲਾ, ਮੰਗਲ ਸਿੰਘ ਸੰਧੂ ,ਹਰਜਿੰਦਰ ਸਿੰਘ ਮਠਾੜੂ, ਮਾਸਟਰ ਗੁਰਦੇਵ ਸਿੰਘ, ਸੋਹਣ ਸਿੰਘ ਸੱਗੂ,ਹਰਪ੍ਰੀਤ ਸਿੰਘ ਲੱਕੀ ,ਅਤੇ ਮੁਹੱਲਾ ਕਿਸ਼ੋਰ ਚੰਦ ਦੀ ਸੰਗਤ ਅਤੇ ਝਾਂਸੀ ਰਾਣੀ ਚੌਕ ਦੀ ਮਾਰਕੀਟ ਆਦਿ ਸਮੂਹ ਸੰਗਤਾਂ ਹਾਜ਼ਰ ਸਨ

ਰਾਏਕੋਟ ਰੋਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਨਗਰ ਕੌਂਸਲ ਪ੍ਰਧਾਨ ਸਮੇਤ ਟੀਮ ਪਹੁੰਚੀ 

ਜਗਰਾਓਂ 7 ਦਸੰਬਰ (ਅਮਿਤ ਖੰਨਾ ) ਇੱਕ ਕਰੋੜ 73 ਲੱਖ ਦੀ ਲਾਗਤ ਨਾਲ ਸ਼ਹਿਰ ਦੀ ਖਸਤਾ ਹਾਲਤ ਮਹੱਤਵਪੂਰਨ ਸੜਕ ਰਾਏਕੋਟ ਰੋਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਨਗਰ ਕੌਂਸਲ ਪ੍ਰਧਾਨ ਸਮੇਤ ਟੀਮ ਪਹੁੰਚੀ। ਇਸ ਦੌਰਾਨ ਦੁਕਾਨਦਾਰਾਂ ਨੇ ਸੜਕ ਦੇ ਨਿਰਮਾਣ ਕਾਰਜਾਂ 'ਤੇ ਸੰਤੁਸ਼ਟੀ ਜਾਹਰ ਕਰਦਿਆਂ ਇਸ ਦਾ ਮੁੜ ਨਿਰਮਾਣ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟਾਈ। ਇਥੇ ਵਰਣਨਯੋਗ ਹੈ ਕਿ ਉਕਤ ਸੜਕ 'ਤੇ ਸਟੀਲ ਮੌਲਡਿੰਗ ਦੀ ਥਾਂ ਰਬੜ ਮੌਲਡਿੰਗ ਟਾਈਲ ਲੱਗਣ ਦਾ ਵਿਰੋਧੀ ਕੌਂਸਲਰਾਂ ਵੱਲੋਂ ਵਿਰੋਧ ਕਰਨ 'ਤੇ ਸੜਕ ਦੇ ਨਿਰਮਾਣ 'ਤੇ ਰੋਕ ਲੱਗ ਗਈ ਸੀ। ਇਸ ਰੋਕ ਨੂੰ ਦੂਰ ਕਰਵਾਉਂਦਿਆਂ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪਿਛਲੇ ਦਿਨੀਂ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ। ਇਸ ਦੌਰਾਨ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕੌਂਸਲਰ ਰਵਿੰਦਰਪਾਲ ਰਾਜੂ ਨੇ ਦੱਸਿਆ ਕਿ ਸ਼ਹਿਰ ਦੀ ਇਸ ਮਹੱਤਵਪੂਰਨ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਜਿਸ 'ਤੇ ਸੜਕ ਦੀ ਮਜ਼ਬੂਤੀ ਨੂੰ ਲੈ ਕੇ ਨਿਯਮਾਂ ਅਨੁਸਾਰ ਅਵੱਲ ਦਰਜੇ ਦੇ ਨਿਰਮਾਣ ਕੰਮ ਕਰਵਾਏ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਸੜਕ 'ਤੇ ਵੱਧ ਰਹੇ ਟੈ੍ਫਿਕ ਨੂੰ ਦੇਖਦਿਆਂ ਸੜਕ ਦੇ ਨਿਰਮਾਣ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਜਰਨੈਲ ਸਿੰਘ ਲੋਹਟ, ਰਿਟਾਇਰਡ ਨਾਇਬ ਤਹਿਸੀਲਦਾਰ ਪਵਨ ਕੱਕੜ, ਸਹਾਇਕ ਇੰਜੀਨੀਅਰ ਸੱਤਿਆਜੀਤ, ਅਮਰਨਾਥ ਕਲਿਆਣ, ਡਾ. ਇਕਬਾਲ ਸਿੰਘ, ਭੂਸ਼ਣ ਬਾਂਸਲ, ਪੇ੍ਮ ਲੋਹਟ, ਸਤਪਾਲ ਸਿੰਘ ਸ਼ੇਰਪੁਰਾਂ, ਹਰਦਿਆਲ ਸਿੰਘ ਭੰਮਰਾ, ਅਨਿਲ ਸਿਆਲ, ਸੰਜੀਵ ਕੱਕੜ, ਰਾਕੇਸ਼ ਕੱਕੜ, ਪਿੰਦਰੀ ਕੰਢਾ, ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ 8ਵਾਂ ਫ਼ਰੀ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 7 ਦਸੰਬਰ (ਅਮਿਤ ਖੰਨਾ ) ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਰਜਿਸਟਰ ਜਗਰਾਉਂ ਵੱਲੋਂ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਅੱਠਵਾਂ ਫ਼ਰੀ ਕੋਰੋਨਾ ਵੈਕਸੀਨ ਕੈਂਪ ਅੱਜ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਈ ਜੀਨਾ ਦਰਗਾਹ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਜਿੰਦਰ ਜੈਨ ਅਤੇ ਰਵਿੰਦਰ ਸਿੰਘ ਵਰਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਦੋ ਸੌ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਇਸ ਮੌਕੇ ਰਜਿੰਦਰ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਦਾ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਦੇ ਆਉਣ ਦਾ ਖ਼ਤਰਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ। ਕੈਂਪ ਵਿਚ ਸਿਵਲ ਹਸਪਤਾਲ ਦੀ ਸਟਾਫ਼ ਨਰਸ ਬਲਜੋਤ ਕੌਰ, ਅਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦਿੱਤੀਆਂ ਸੇਵਾਵਾਂ ਕਾਰਨ ਉਨ੍ਹਾਂ ਨੂੰ ਲੋਕ ਸੇਵਾ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪੀ ਆਰ ਓ ਮਨੋਜ  ਗਰਗ ਤੇ ਸੁਖਦੇਵ ਗਰਗ, ਵਿਨੋਦ ਬਾਂਸਲ, ਆਰ ਕੇ ਗੋਇਲ, ਰਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਜਗਦੀਪ ਸਿੰਘ ਆਦਿ ਸੋਸਾਇਟੀ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਸਾਹਿਤ ਸਭਾ ਜਗਰਾਓਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਗੀਤ ਸੰਗ੍ਰਹਿ ਦਾ ਲੋਕ ਅਰਪਣ ਕੀਤਾ

ਜਗਰਾਉਂ 6 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਾਹਿਤ ਸਭਾ ਜਗਰਾਓਂ ( ਰਜਿ.) ਵੱਲੋਂ ਵਿਸ਼ੇਸ਼ ਇਕੱਤਰਤਾ ਕੀਤੀ ਗਈ । ਜਿਸ ਵਿੱਚ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਦੇ ਤੀਸਰੇ ਗੀਤ ਸੰਗ੍ਰਹਿ  " ਸੰਦਲੀ ਬਾਗ " ਦਾ ਲੋਕ ਅਰਪਣ ਕੀਤਾ ਗਿਆ  ਤੇ ਪ੍ਰਵਾਸ਼ੀ ਸ਼ਾਇਰ ਭੁਪਿੰਦਰ ਦੁਲੇ ਨਾਲ਼ ਰੂਬਰੂ ਕੀਤਾ ਗਿਆ । ਪ੍ਰਭਜੋਤ ਸੋਹੀ ਦੇ ਗੀਤ ਸੰਗ੍ਰਿਹ ਸੰਦਲੀ ਬਾਗ ਬਾਰੇ ਹਰਬੰਸ ਅਖਾੜਾ , ਹਰਕੋਮਲ ਬਰਿਆਰ , ਮੈਡਮ ਰਮਨਪ੍ਰੀਤ ਕੌਰ,  ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਸਰਘੀ ਕੌਰ ਬੜਿੰਗ, ਭੁਪਿੰਦਰ ਤੇ ਐਚ.ਐਸ.ਡਿੰਪਲ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਸਾਹਿਤ ਸਭਾ ਦੇ ਸਮੂਹ ਮੈਂਬਰਾਂ ਨੇ ਸੋਹੀ ਨੂੰ ਇਸ ਖੂਬਸੂਰਤ ਸਾਹਿਤਕ ਗੀਤ ਸੰਗ੍ਰਿਹ ਦੀਆਂ ਮੁਬਾਰਕਾਂ ਦਿੱਤੀਆਂ । ਬੁਲਾਰਿਆਂ ਨੇ ਸੋਹੀ ਦੇ ਗੀਤਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਬੋਲਦਿਆਂ ਕਿਹਾ ਕਿ ਅੱਜ ਕੱਲ੍ਹ ਦੇ ਹਥਿਆਰਾਂ, ਮਾਰ ਧਾੜ, ਤੇ ਲੱਚਰਤਾ ਭਰਪੂਰ ਗੀਤਕਾਰੀ ਦੇ ਬਰਾਬਰ ਇਸ ਤਰ੍ਹਾਂ ਦੀ ਸਾਹਿਤਕ ਤੇ ਮਿਆਰੀ ਗੀਤਾਂ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਕੁਰਾਹੀ ਪੈ ਰਹੀ ਨੌਜਵਾਨੀ ਨੂੰ  ਭਟਕਣ ਤੋਂ ਬਚਾਇਆ ਜਾ ਸਕੇ 
ਇਸ ਇਕੱਤਰਤਾ ਵਿੱਚ ਬਰੈਂਪਟਨ ਵਸਦੇ ਗ਼ਜ਼ਲਗੋ ਭੁਪਿੰਦਰ ਦੁਲੇ ਦਾ ਰੂਬਰੂ ਕਰਵਾਇਆ ਗਿਆ । ਜਿਸ ਵਿੱਚ ਭੁਪਿੰਦਰ ਦੁਲੇ ਨੇ ਆਪਣੇ ਸਾਹਿਤਕ ਸਫਰ ਤੇ ਸਿਰਜਣ ਪ੍ਰਕਿਰਿਆ ਬਾਰੇ ਗੱਲਾਂ ਸਾਂਝੀਆਂ ਕੀਤੀਆਂ । ਉਹਨਾ ਕਿਹਾ ਉਹ ਆਪਣੀ ਸ਼ਾਇਰੀ ਨੂੰ ਪਾਠਕਾਂ ਵੱਲੋਂ ਮਿਲੇ ਪਿਆਰ ਹੁੰਘਾਰੇ ਤੋਂ ਸਤੁੰਸ਼ਟ ਹਨ , ਆਪਣੀ ਗ਼ਜ਼ਲਕਾਰੀ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਉਹ ਬਹੁਤ ਘੱਟ ਲਿਖਦੇ ਨੇ , ਪਰ ਉਹਨਾ ਦੀ ਕੋਸ਼ਿਸ਼ ਹੁੰਦੀ ਹੈ ਕਿ ਮਿਆਰੀ ਸ਼ਿਅਰ ਕਹੇ ਜਾਣ , ਜੋ ਵੀ ਲਿਖਿਆ ਜਾਵੇ ਕਸ਼ੀਦ ਕੇ ਲਿਖਿਆ ਜਾਵੇ । ਸਨਮਾਨ ਲੈਣ ਲਈ ਲਾਏ ਜਾਂਦੇ ਜੁਗਾੜਾਂ ਨੂੰ ਉਹਨਾ ਮੁੱਢ ਤੋਂ ਨਕਾਰਦਿਆਂ ਕਿਹਾ ਇਹ ਪ੍ਰਕਿਰਿਆ ਸਾਹਿਤ ਦੇ ਮਿਆਰ ਨੂੰ ਗਿਰਾਵਟ ਵੱਲ ਲੈ ਜਾ ਰਹੀ ਹੈ । ਮੈਂ ਕਦੇ ਵੀ ਮਾਣ ਸਨਮਾਨਾ ਮਗਰ ਨਹੀਂ ਭੱਜਿਆ । ਮੇਰੇ ਪਾਠਕਾਂ ਵੱਲੋਂ ਮਿਲੀ ਮੁਹੱਬਤ ਹੀ ਮੇਰਾ ਮਾਣ ਸਨਮਾਨ ਹੈ । ਆਪਣੇ ਪਿਤਾ ਰਣਧੀਰ ਸਿੰਘ ਚੰਦ ਹੋਰਾਂ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਉਹਨਾ ਦੀਆਂ ਸਾਰੀਆਂ ਗ਼ਜ਼ਲਾਂ ਇੱਕ ਜਿਲਦ ਵਿੱਚ ਛਪਵਾਉਣ ਦਾ ਮੇਰਾ ਸੁਪਨਾ ਸੀ , ਜੋ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ । ਬਹੁਤ ਜਲਦੀ ਹੀ ਉਹਨਾ ਦੀਆਂ ਗ਼ਜ਼ਲਾਂ ਦਾ ਗੁਲਦਸਤਾ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ । ਸਾਹਿਤ ਸਭਾ ਜਗਰਾਓਂ ਵੱਲੋਂ ਭੁਪਿੰਦਰ ਦੁਲੇ ਨੂੰ ਇੱਕ ਬੁੱਕੇ ਤੇ ਲੋਈ ਦੇ ਕੇ ਉਹਨਾ ਦਾ ਮਾਣ ਕੀਤਾ ਗਿਆ । ਇਸ ਸਮੇਂ ਕਰਮ ਸਿੰਘ ਸੰਧੂ ਨੇ ਆਏ ਹੋਏ ਸਾਰੇ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ । ਇਸ ਇਕੱਤਰਤਾ ਵਿੱਚ ਦਵਿੰਦਰਜੀਤ ਬੁਜ਼ੁਰਗ, ਹਰਚੰਦ ਗਿੱਲ, ਈਸ਼ਰ ਸਿੰਘ ਮੌਜੀ, ਗੁਰਜੀਤ ਸਹੋਤਾ, ਮੈਨੇਜਰ ਗੁਰਦੀਪ ਸਿੰਘ,  ਰਛਪਾਲ ਸਿੰਘ ਚਕਰ ਤੇ ਸਰਦੂਲ ਸਿੰਘ ਹੋਰਾਂ ਨੇ ਸ਼ਿਰਕਤ ਕੀਤੀ ।ਸਟੇਜ ਸਕੱਤਰ ਦੀ ਕਾਰਵਾਈ ਰਾਜਦੀਪ ਵੱਲੋਂ ਨਿਭਾਈ ਗਈ।

ਐਡਵੋਕੇਟ ਗੁਰਕੀਰਤ ਕੌਰ ਪਹੁੰਚੀ ਪਿੰਡ ਸੋਢੀਵਾਲਾ ਸਰਪੰਚ ਪਰਮਜੀਤ ਕੌਰ ਦੇ ਗ੍ਰਹਿ ਵਿੱਚ ਸੁਣੀਆਂ ਪਿੰਡ ਦੀਆਂ ਸਮੱਸਿਆਵਾਂ

‍ਸਿੱਧਵਾਂ ਬੇਟ 6 ਦਸੰਬਰ (ਜਸਮੇਲ ਗ਼ਾਲਿਬ) ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ ਪਿੰਡ ਸੋਢੀਵਾਲ ਸਰਪੰਚ ਪਰਮਜੀਤ ਕੌਰ ਪਤਨੀ  ਰਣਜੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਿੰਡ ਦੀ ਸਮੱਸਿਆ ਬਾਰੇ ਪੁੱਛਿਆ ਜਿਸ ਵਿੱਚ ਸ਼ਾਮਲ  ਬੂਟਾ ਸਿੰਘ ਪੰਚਾਇਤ ਮੈਂਬਰ ਦਰਸ਼ਨ ਸਿੰਘ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਪੰਚਾਇਤ ਮੈਂਬਰ ਰੇਸ਼ਮ ਸਿੰਘ ਪੰਚਾਇਤ ਮੈਂਬਰ ਅਵਤਾਰ ਸਿੰਘ ਖ਼ਾਲਸਾ ਆਲ ਇੰਡੀਆ ਰੰਗਰੇਟਾ ਦਲ ਦੇ ਪ੍ਰਧਾਨ ਸਰਪੰਚ ਪਰਮਜੀਤ ਕੌਰ ਗਾਲਿਬ ਰਣ ਸਿੰਘ ਪਤਨੀ ਜਗਦੀਸ਼  ਸ਼ਰਮਾ ਰਣਜੀਤ ਸਿੰਘ ਰਾਣਾ ਜਸਵਿੰਦਰ ਸਿੰਘ ਬਲਵੀਰ ਸਿੰਘ ਕ੍ਰਿਸ਼ਨ ਸਿੰਘ ਤਰਸੇਮ ਸਿੰਘ ਮਨਪ੍ਰੀਤ ਸਿੰਘ ਸ਼ਾਮਿਲ ਸਨ ਅਤੇ ਬਾਅਦ ਵਿੱਚ ਸ੍ਰੀ ਗੁਰਦੁਆਰਾ ਬਾਊਲੀ ਸਾਹਿਬ ਜੀ ਦੇ ਦਰਸ਼ਨ ਕੀਤੇ।ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸਾਹਿਬਾਂ ਅਤੇ ਰਮਨਦੀਪ ਸਿੰਘ ਪਿੰਡ ਜਨੇਤਪੁਰ  ਸਰਪੰਚ ਕਿਰਨਜੀਤ ਕੌਰ ਪਤਨੀ ਬਚਿੱਤਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਿੰਡ ਵਿੱਚ ਆ ਮੁਸ਼ਕਿਲਾਂ ਬਾਰੇ ਪੁੱਛਿਆ ਜਿਸ ਵਿਚ ਸ਼ਾਮਲ  ਪੰਚਾਇਤ ਮੈਂਬਰ ਜਸਵੀਰ ਸਿੰਘ ਸਰਪੰਚ ਪਰਮਜੀਤ ਕੌਰ ਗਾਲਿਬ ਰਣ ਸਿੰਘ ਪਤਨੀ ਜਗਦੀਸ਼ ਸ਼ਰਮਾ ਅਵਤਾਰ ਸਿੰਘ ਖ਼ਾਲਸਾ ਆਲ ਇੰਡੀਆ ਰੰਗਰੇਟਾ ਦਲ ਜਸਵਿੰਦਰ ਸਿੰਘ ਰਾਣਾ ਰਣਜੀਤ ਸਿੰਘ ਲੱਕੀ ਅਟਵਾਲ ।

ਪਿੰਡ ਗਾਲਿਬ ਕਲਾਂ ਵਿਚ ਡਾ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ

ਜਗਰਾਉਂ 6 ਦਸੰਬਰ (ਜਸਮੇਲ ਗ਼ਾਲਿਬ) ਅੱਜ ਪਿੰਡ ਗਾਲਿਬ ਕਲਾ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ ਜਿਸ ਵਿੱਚ ਸੰਤ ਰਾਮ ਮਲੀਆ ਜਰਨਲ ਸਕੱਤਰ ਪੰਜਾਬ ਬੂਟਾ ਸਿੰਘ ਸੰਗੋਵਾਲ ਪ੍ਰਧਾਨ ਬਸਪਾ ਦਿਹਾਤੀ ਲੁਧਿਆਣਾ ਅਮਰਜੀਤ ਸਿੰਘ ਭੱਟੀ ਜਿਲਾ ਮੀਤ ਪ੍ਰਧਾਨ ਬਸਪਾ ਦਿਹਾਤੀ ਲੁਧਿਆਣਾ ਰਾਂਝਾ ਸਿੰਘ ਇੰਚਾਰਜ  ਹਲਕਾ ਰਾਏਕੋਟ ਲਛਮਣ ਸਿੰਘ ਗਾਲਿਬ ਕਲਾ ਬਬਲਾ ਸਿੰਘ ਜੂਥ ਪ੍ਰਧਾਨ ਨੱਛਤਰ ਸਿੰਘ ਬਰਦੇਕੇ ਜਰਨਲ ਸਕੱਤਰ ਗੁਰਪਾਲ ਸਿੰਘ ਲੱਖਾ ਹਲਕਾ ਇੰਚਾਰਜ ਗੁਰਸੇਵਕ ਸਿੰਘ ਮੱਲਾ ਸਕੱਤਰ ਮਾਸਟਰ ਰਛਪਾਲ ਸਿੰਘ ਗਾਲਿਬ ਮਨਦੀਪ ਸਿੰਘ  ਬਿੱਟੂ ਗਾਲਿਬ  ਸੂਬੇਦਾਰ ਸਾਧੂ ਸਿੰਘ ਤਪੜ ਸੀਨੀਅਰ ਆਗੂ ਗੁਰਬਚਨ ਸਿੰਘ ਮਾਨ ਕਲੇਰ ਸੀਨੀਅਰ ਆਗੂ ਕੇਵਲ ਸਿੰਘ ਲੱਖਾ ਜਗਸੀਰ ਸਿੰਘ ਸੀਰਾ   ਹਾਜਰ ਸਨ।

ਮੁਲਖ ਰਾਜ  ਕੁਮਾਰ ਜੀ ਦੀ ਅੰਤਿਮ ਅਰਦਾਸ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ, ਵਿੱਦਿਅਕ, ਵਪਾਰਿਕ ਸੰਸਥਾਵਾਂ ਦੇ ਆਗੂਆਂ, ਨੇ ਹਾਜ਼ਰੀ ਭਰੀ

ਜਗਰਾਓਂ 6 ਦਸੰਬਰ (ਅਮਿਤ ਖੰਨਾ , ਪੱਪੂ ) ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਜਗਰਾਉਂ ਵਿਖੇ ਐੱਸ.ਡੀ.ਐੱਮ. ਜਗਰਾਉਂ ਦਫ਼ਤਰ ਦੇ ਸਾਬਕਾ ਸੁਪਰਡੈਂਟ ਮੁਲਖ ਰਾਜ ਕੁਮਾਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ੍ਟ ਇਸ ਸਮਾਗਮ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ, ਵਿੱਦਿਅਕ, ਵਪਾਰਿਕ ਸੰਸਥਾਵਾਂ ਦੇ ਆਗੂਆਂ, ਸਰਕਾਰੀ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ ੍ਟ ਸ਼ਰਧਾਂਜਲੀ ਸਮਾਗਮ ਵਿਚ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਜਗਤਾਰ ਸਿੰਘ ਜੱਗਾ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਧਾਨ ਜਤਿੰਦਰਪਾਲ ਰਾਣਾ, ਅਵਤਾਰ ਸਿੰਘ ਚੀਮਾ, ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਬਲਦੇਵ ਬਾਵਾ, ਚੇਅਰਮੈਨ ਗੇਜਾ ਰਾਮ, ਤਹਿਸੀਲਦਾਰ ਮਨਮੋਹਣ ਕੌਸ਼ਿਕ, ਕੰਵਲਜੀਤ ਸਿੰਘ ਮੱਲ੍ਹਾ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਭਾਊ ਭਗਵਾਨ ਸਿੰਘ (ਗੁਰਮੇਲ ਮੈਡੀਕਲ), ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਮਨਮੋਹਣ ਕਤਿਆਲ, ਡਾ: ਹਰੀ ਕਿ੍ਸ਼ਨ ਸਿੰਗਲਾ, ਰਵਿੰਦਰ ਸਭਰਵਾਲ, ਦਿਨੇਸ਼ ਮਲਹੋਤਰਾ ਆਦਿ ਨੇ ਕਿਹਾ ਕਿ ਮੁਲਖ ਰਾਜ ਕੁਮਾਰ ਇਕ ਚੰਗੇ ਇਨਸਾਨ ਸਨ ੍ਟ ਸਮਾਜ ਅੰਦਰ ਕੀਤੀ ਕਮਾਈ ਸਦਕੇ ਹੀ ਅੱਜ ਪੂਰਾ ਇਲਾਕਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਗੁਰਦੁਆਰਾ ਸਾਹਿਬ ਆਇਆ ਹੈ ੍ਟ ਉਨ੍ਹਾਂ ਕਿਹਾ ਕਿ ਸਵ: ਮੁਲਖ ਰਾਜ ਵਲੋਂ ਦਿੱਤੇ ਚੰਗੇ ਗੁਣਾ ਸਦਕੇ ਹੀ ਅੱਜ ਉਨ੍ਹਾਂ ਦੇ ਸਪੁੱਤਰ ਬਲਜਿੰਦਰ ਕੁਮਾਰ, ਸੰਦੀਪ ਕੁਮਾਰ ਟਿੰਕਾ, ਕੁਲਦੀਪ ਕੁਮਾਰ ਅਤੇ ਪੁੱਤਰੀ ਪਿ੍ੰ: ਅਨੀਤਾ ਕਾਲੜਾ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਲੋਕ ਭਲਾਈ ਕਾਰਜ ਕਰ ਰਹੇ ਹਨ ੍ਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਵ: ਮੁਲਖ ਰਾਜ ਕੁਮਾਰ ਦੇ ਵੱਡੇ ਸਪੁੱਤਰ ਬਲਜਿੰਦਰ ਕੁਮਾਰ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ  ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਸਤੀਸ਼ ਕਾਲੜਾ ਅਤੇ ਸਟੇਜ਼ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਵਲੋਂ ਨਿਭਾਈ ਗਈ ਇਸ ਮੌਕ ਗੁਰਵਿੰਦਰ ਸਿੰਘ ਬਿੰਦਰ ਮਨੀਲਾ, ਰਾਜ ਕੁਮਾਰ ਭੱਲਾ, ਡਾ: ਨਰਿੰਦਰ ਸਿੰਘ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,ਪ੍ਰੀਤਮ ਸਿੰਘ ਅਖਾੜਾ, ਪਿ੍ੰ: ਅਨੀਤਾ ਕਾਲੜਾ, ਐਡਵੋਕੇਟ ਸਤਕਰਨ ਸਿੰਘ, ਅਪਾਰ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ ਠੁਕਰਾਲ, ਅਮਨ ਕਪੂਰ, ਐਡਵੋਕੇਟ ਨਵੀਨ ਗੁਪਤਾ, ਹਿਮਾਂਸ਼ੂ ਮਲਕ, ਵਿਕਰਮ ਜੱਸੀ, ਹਰਦੀਪ ਜੱਸੀ, ਕੰਵਰਪਾਲ ਸਿੰਘ, ਮੰਡਲ ਪ੍ਰਧਾਨ ਹਨੀ ਗੋਇਲ, ਡਾ: ਅਖਿਲ ਸਰੀਨ, ਗੁਲਸ਼ਨ ਕਾਲੜਾ, ਮਨੀ ਗਰਗ, ਅਜਮੇਰ ਸਿੰਘ ਢੋਲਣ, ਐਡਵੋਕੇਟ ਨਿਖਲ ਕਾਲੜਾ, ਰਾਜ ਕੁਮਾਰ ਕਾਲੜਾ, ਵਿਕਰਮਪਾਲ, ਗੋਪਾਲ ਸ਼ਰਮਾ, ਸੁਖਵਿੰਦਰ ਸਿੰਘ ਭਸੀਣ, ਸਿਵਲ ਹਸਪਤਾਲ ਦਾ ਸਮੂਹ ਅਤੇ ਬੀ.ਬੀ.ਐੱਸ. ਬੀ. ਸਕੂਲ ਦਾ ਸਮੂਹ ਸਟਾਫ਼ ਆਦਿ ਹਾਜ਼ਰ ਸਨ

ਵਾਰਡ ਨੰਬਰ 6 ਅਤੇ 10 ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਟੱਕ ਲਗਾ ਕੇ ਸ਼ੁਰੂ ਕਰਵਾਇਆ

ਜਗਰਾਓਂ 6 ਦਸੰਬਰ (ਅਮਿਤ ਖੰਨਾ, ਪੱਪੂ ) ਸਥਾਨਕ ਵਾਰਡ ਨੰਬਰ 6 ਅਤੇ 10 ਵਿਚ ਪੈਂਦੇ ਅਜੀਤ ਨਗਰ ਦੇ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਆਖਰ ਬੂਰ ਪੈ ਹੀ ਗਿਆ ਹੈ ੍ਟ ਇਥੇ ਵਿਕਾਸ ਕਾਰਜ ਸ਼ੁਰੂ ਹੋਣ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ੍ਟ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਰਮੇਸ਼ ਕੁਮਾਰ ਸਹੋਤਾ ਅਤੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ 25 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਟੱਕ ਲਗਾ ਕੇ ਸ਼ੁਰੂ ਕਰਵਾਇਆ ੍ਟ ਕਾਮਰੇਡ ਰਾਜੂ ਨੇ ਕਿਹਾ ਕਿ ਨਗਰ ਕੌਂਸਲ ਦਾ ਧੇਲਾ ਧੇਲਾ ਉੱਥੇ ਹੀ ਖ਼ਰਚ ਹੋਵੇਗਾ, ਜਿੱਥੇ ਜ਼ਰੂਰਤ ਹੋਵੇਗੀ ੍ਟ ਉਨ੍ਹਾਂ ਕਿਹਾ ਕਿ ਦੇਸ਼ ਦੇ ਆਜਾਦ ਹੋਇਆਂ ਨੂੰ ਪੋਣੀ ਸਦੀ ਬੀਤਤ ਜਾਣ ਦੇ ਬਾਵਜੂਦ ਅਜੇ ਤੱਕ ਅਸੀਂ ਗਲੀਆਂ-ਨਾਲੀਆਂ ਦੇ ਵਿਕਾਸ ਦੇ ਚੱਕਰਾਂ ਵਿਚੋਂ ਹੀ ਨਹੀਂ ਨਿਕਲ ਸਕੇ ਹਾਂ, ਜਦ ਕਿ ਸਾਡੇ ਤੋਂ ਬਾਅਦ ਆਜ਼ਾਦ ਹੋਏ ਦੇਸ਼ ਦੁਨੀਆਂ ਦੀ ਅਗਵਾਈ ਕਰ ਰਹੇ ਹਨ ੍ਟ ਕੌਂਸਲਰ ਰਮੇਸ਼ ਕੁਮਾਰ ਅਤੇ ਜਰਨੈਲ ਸਿੰਘ ਲੋਹਟ ਨੇ ਦੱਸਿਆ ਕਿ ਵਾਰਡ ਨੂੰ 6 ਅਤੇ 10 ਵਿਚ ਅਜੀਤ ਨਗਰ ਦੀ ਮੁੱਖ ਗਲੀ ਦੀ ਖਸਤਾ ਹਾਲਤ ਅਤੇ ਨਾਲ ਲੱਗਦੀਆਂ ਤਿੰਨ ਗਲੀਆਂ ਜੋ ਕੱਚੀਆਂ ਹਨ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕੀਤਾ ਜਾ ਰਿਹਾ ਹੈ ੍ਟ ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਚੈਂਬਰ ਬਣਾਏ ਜਾਣਗੇ ੍ਟ ਉਨ੍ਹਾਂ ਵਾਰਡ ਵਾਸੀਆਂ ਨੂੰ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਅਤੇ ਕੋਈ ਵਸਤੂ ਗਲੀਆਂ ਵਿਚ ਨਾ ਸੁੱਟਣ ਲਈ ਅਪੀਲ ਕੀਤੀ ੍ਟ ਉਨ੍ਹਾਂ ਕਿਹਾ ਕਿ ਜੇਕਰ ਹਰ ਘਰ ਆਪਣੇ ਕੂੜੇ ਦੀ ਸੰਭਾਲ ਨਗਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕਰਨ ਲੱਗ ਜਾਵੇ ਤਾਂ ਇਹ ਕੂੜਾ ਜੋ ਅੱਜ ਸਾਡੀ ਸਮੱਸਿਆ ਬਣਿਆ ਹੋਇਆ ਹੈ, ਉਹ ਕਮਾਊ ਪੁੱਤ ਬਣ ਜਾਵੇਗਾ ੍ਟ ਇਸ ਮੌਕੇ ਰਕੇਸ਼ ਕੱਕੜ ਅਤੇ ਮਹੁੱਲਾ ਨਿਵਾਸੀ ਹਾਜ਼ਰ ਸਨ