You are here

ਲੁਧਿਆਣਾ

ਵਿਸ਼ਵ ਏਡਜ਼ ਦਿਵਸ ਤੇ ਐਨ ਜੀ ਓ ਵਲੋਂ ਜਾਗਰਤਾ ਰੈਲੀ ਕੱਢੀ

ਜਗਰਾਉਂ 01 ਦਸੰਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)ਵਿਸ਼ਵ ਏਡਜ਼ ਦਿਵਸ ਤੇ ਅੱਜ ਇਕ ਦਸੰਬਰ ਨੂੰ ਸਮਰਥ ਐਨ ਜੀ ਓ ਨਾਮੀ ਸੰਸਥਾ ਵੱਲੋਂ ਦਸਮੇਸ਼ ਨਗਰ  ਮਲਕ ਵਿਖੇ HIV/AIDS ਪ੍ਰਤੀ ਇਕ ਜਾਗਰੂਕਤਾ ਰੈਲੀ ਕੱਢੀ ਗਈ, ਇਹ ਰੈਲੀ ਪ੍ਰਜੈਕਟ ਮੈਨੇਜਰ ਸੰਦੀਪ ਪਾਲ ਦੀ ਅਗਵਾਈ ਹੇਠ ਕੱਢੀ ਗਈ। ਇਸ ਰੈਲੀ ਦੌਰਾਨ ਮੈਨੇਜਰ ਦਵਾਰਾ HIV AIDSਕਿਵੇ ਫੈਲਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਦੀ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ HIV ਪ੍ਰਭਾਵਿਤ ਵਿਅਕਤੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬਿਮਾਰੀ ਛੂਆ ਛਾਤ ਦੀ ਨਹੀਂ ਹੈ ਇਸ ਮੌਕੇ ਰਮੇਸ ਸਿੰਘ ਸਹੋਤਾ, ਹਾਜ਼ਰ ਸਨ ਜਿਨ੍ਹਾਂ ਨੇ ਨਸ਼ਿਆਂ ਦੇ ਪ੍ਰਤੀ ਵੀ ਮਾੜੇ ਪ੍ਰਭਾਵ ਤੋਂ ਜਾਗਰੂਕ ਕੀਤਾ। ਇਸ ਤੋਂ ਇਲਾਵਾ ਰੈਲੀ ਵਿੱਚ ਹੋਰ ਸਟਾਫ ਮੈਂਬਰ ਅਮਨਦੀਪ ਸਿੰਘ ਮੱਲ੍ਹੀ, ਕੋਮਲ ਪ੍ਰੀਤ, ਅਮਨਦੀਪ ਕੌਰ ਸ਼ਾਲੂ, ਹਰਪ੍ਰੀਤ ਸਿੰਘ ਲਾਲੀ, ਅਤੇ ਰਾਮਪਾਲ ਮੋਜੂਦ ਸਨ।

ਡੀ.ਏ.ਵੀ.ਸੈਟੇਨਰੀ ਪਬਲਿਕ ਸਕੂਲ, ਦੇ ਕਿੱਕਬਾਕਸਰਾਂ ਨੇ ਜਿੱਤੇ ਨੈਸ਼ਨਲ ਵਿੱਚੋਂ 8 ਮੈਡਲ

ਗਰਾਉਂ (ਅਮਿਤ ਖੰਨਾ )ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਕਿੱਕ ਬਾਕਸਿੰਗ ਫੈਡਰੇਸ਼ਨ ਐਨ.ਜੀ.ਵਾਕੋ ਇੰਡੀਆ ਵੱਲੋਂ ਗੋਆ ਵਿਖੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ ਭਾਰਤ ਦੀਆਂ 20 ਦੇ ਕਰੀਬ ਸਟੇਟਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਡੀ .ਏ. ਵੀ. ਸੈਟੇਨਰੀ ਪਬਲਿਕ ਸਕੂਲ ਜਗਰਾਉਂ ਦੀ ਟੀਮ ਦੇ ਖਿਡਾਰੀਆਂ ਨੇ ਮਿਤੀ-26-28 ਨਵੰਬਰ,2021,ਗੋਆ ਵਿਖੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਲ ਕੀਤੇ। ਸਕੂਲ ਦੀ +1 ਜਮਾਤ ਦੀ ਵਿਦਿਆਰਥਣ ਰਿੱਧੀਮਾ ਵਿੱਜ ਨੇ ਮਿਊਜ਼ੀਕਲ  ਫਾਰਮ  ਵਿਧ ਵੈਪਨ ਅਤੇ ਵਿਦਾਉਟ ਵੈਪਨ ਵਿਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਹਾਸਲ ਕੀਤਾ।-57 ਕਿਲੋ ਭਾਰ ਵਿੱਚ ਆਰਵ ਮਿੱਤਲ ਨੇ ਪੁਆਇੰਟ ਫਾਈਟ ਈਵੈਂਟ ਵਿਚ ਸਿਲਵਰ ਮੈਡਲ ਅਤੇ ਕਿੱਕ ਲਾਈਟ ਵਿਚ ਬਰੋਨਜ ਮੈਡਲ ਹਾਸਲ ਕੀਤਾ।-69ਕਿਲੋ ਭਾਰ  ਵਿੱਚ ਦਿਵਯਮ ਸ਼ਰਮਾ ਨੇ ਪੁਆਇੰਟ ਫਾਈਟ ਵਿਚ ਸਿਲਵਰ ਮੈਡਲ ਅਤੇ ਕਿੱਕ  ਲਾਈਟ ਵਿਚ ਗੋਲਡ ਮੈਡਲ ਹਾਸਲ ਕੀਤਾ।+69ਕਿਲੋ ਭਾਰ ਵਿੱਚ ਹਰਮਨਜੋਤ ਸਿੰਘ ਨੇ। ਕਿੱਕ  ਲਾਈਟ ਵਿਚ ਗੋਲਡ ਅਤੇ ਪੁਆਇੰਟ ਫਾਈਟ ਵਿਚ ਸਿਲਵਰ ਮੈਡਲ ਹਾਸਲ ਕੀਤਾ। ਇਹਨਾਂ 4 ਖਿਡਾਰੀਆਂ ਨੇ ਡਬਲ ਈਵੈਂਟਾਂ ਵਿੱਚ ਕਿੱਕ ਬਾਕਸਿੰਗ ਖੇਡਦੇ ਹੋਏ ਕੁੱਲ 3 ਗੋਲਡ 4 ਸਿਲਵਰ ਅਤੇ  ਬਰੋਨਜ ਮੈਡਲ ਹਾਸਲ ਕੀਤੇ। ਸਕੂਲ ਆਉਣ ਤੇ ਵਿਦਿਆਰਥੀਆਂ ਦਾ ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ, ਡੀਪੀਈ ਹਰਦੀਪ ਸਿੰਘ, ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਅਮਨਦੀਪ ਕੌਰ, ਸਮੂਹ ਅਧਿਆਪਕ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ

1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜ ਮੁੜ ਤੋਂ ਸ਼ੁਰੂ    

       ਜਗਰਾਉਂ (ਅਮਿਤ ਖੰਨਾ ) 1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜਾਂ ਵਿਚ ਨਿਯਮਾਂ ਅਨੁਸਾਰ ਟਾਇਲ ਨਾ ਲਾਉਣ 'ਤੇ ਏਡੀਸੀ ਲੁਧਿਆਣਾ ਵੱਲੋਂ ਰੋਕਿਆ ਗਿਆ ਨਿਰਮਾਣ ਅੱਜ ਮੁੜ ਸ਼ੁਰੂ ਹੋ ਗਿਆ। ਇੱਕ ਮਹੀਨੇ ਬਾਅਦ ਮੁੜ ਨਿਰਮਾਣ ਸ਼ੁਰੂ ਹੋਣ 'ਤੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਪ੍ਰਗਟਾਈ, ਕਿਉਂਕਿ ਅਧੂਰੇ ਨਿਰਮਾਣ ਤੋਂ ਸੜਕ ਦੀ ਖ਼ਸਤਾ ਹਾਲਤ ਕਾਰਨ ਦੁਕਾਨਦਾਰ, ਸ਼ਹਿਰੀ ਤੇ ਰਾਹਗੀਰ ਡਾਹਢੇ ਪਰੇਸ਼ਾਨ ਸਨ। ਮੰਗਲਵਾਰ ਨੂੰ ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਸਮੇਤ ਉਨਾਂ੍ਹ ਦੀ ਸਹਿਯੋਗ ਟੀਮ ਨੇ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ। ਵਰਣਨਯੋਗ ਹੈ ਕਿ ਨਗਰ ਕੌਂਸਲ 'ਤੇ ਕਾਬਜ਼ ਸੱਤਾਧਾਰੀ ਧਿਰ 'ਤੇ ਵਿਰੋਧੀ ਕੌਂਸਲਰਾਂ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਅਤੇ ਦਰਸ਼ਨਾ ਦੇਵੀ ਵੱਲੋਂ ਰਾਏਕੋਟ ਰੋਡ ਦਾ ਪੱਧਰ ਉਚਾ ਚੁੱਕਣ ਅਤੇ ਸਟੀਲ ਮੌਲਡਿੰਗ ਦੀ ਥਾਂ ਰਬੜ ਮੌਲਡਿੰਗ ਟਾਈਲ ਲਗਾਉਣ ਦਾ ਮੁੱਦਾ ਚੁੱਕਦਿਆਂ ਧਰਨੇ, ਪ੍ਰਦਰਸ਼ਨ ਅਤੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਦੀ ਜਾਂਚ ਨੂੰ ਬੀਤੀ 24 ਅਕਤੂਬਰ ਨੂੰ ਪੁੱਜੇ ਏਡੀਸੀ ਲੁਧਿਆਣਾ ਸੰਦੀਪ ਕੁਮਾਰ ਨੇ ਇਸ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਸੀ। ਇੱਕ ਮਹੀਨੇ ਬਾਅਦ ਏਡੀਸੀ ਵੱਲੋਂ ਸੜਕ ਨਿਰਮਾਣ 'ਤੇ ਲਗਾਈ ਰੋਕ ਹਟਾਉਣ ਤੋਂ ਬਾਅਦ ਅੱਜ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਉਂਦਿਆਂ ਪ੍ਰਧਾਨ ਰਾਣਾ ਨੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਇਸ ਸੜਕ 'ਤੇ ਸਟੀਲ ਮੌਲਡਿੰਗ ਟਾਇਲ ਹੀ ਲਗਾਈ ਜਾਵੇਗੀ। ਉਨਾਂ੍ਹ ਕਿਹਾ ਕਿ ਵਿਰੋਧੀ ਕੌਂਸਲਰ ਸ਼ਹਿਰ ਦਾ ਵਿਕਾਸ ਕਾਰਜ ਨਹੀਂ ਚਾਹੁੰਦੇ। ਇਸੇ ਲਈ ਗੱਲ ਗੱਲ 'ਤੇ ਵਿਕਾਸ ਕਾਰਜਾਂ ਵਿਚ ਰੌੜਾ ਅਟਕਾਉਂਦੇ ਹਨ। ਉਨਾਂ੍ਹ ਕਿਹਾ ਕਿ ਨਗਰ ਕੌਂਸਲ ਵਿਚ ਪਿਛਲੇ ਸਾਲਾਂ ਵਿਚ ਭਿ੍ਸ਼ਟਾਚਾਰ ਦਾ ਬੋਲਬਾਲਾ ਸੀ, ਜੋ ਹੁਣ ਪੂਰੀ ਤਰਾਂ੍ਹ ਬੰਦ ਹੈ। ਨਵੀਂ ਟੀਮ ਵਿਰੋਧੀਆਂ ਦੇ ਵਿਰੋਧ ਦੇ ਵਿਚ ਹੀ ਜਗਰਾਓਂ ਦੀ ਨਗਰ ਕੌਂਸਲ ਇਮਾਨਦਾਰੀ ਨਾਲ ਨਮੂਨੇ ਦਾ ਸ਼ਹਿਰ ਬਨਾਉਣ ਦਾ ਅਹਿਦ ਲੈਂਦੀ ਹੈ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਜਗਜੀਤ ਸਿੰਘ ਜੱਗੀ, ਵਿਕਰਮ ਜੱਸੀ, ਰੌਕੀ ਗੋਇਲ, ਰਾਜ ਭਾਰਦਵਾਜ, ਹਿਮਾਂਸ਼ੂ ਮਲਿਕ,ਅਸ਼ਵਨੀ ਕੁਮਾਰ ਬਲੂ  , ਗੁਰਦੀਪ ਸਿੰਘ ਮੋਤੀ, ਕੁਲਦੀਪ ਲੋਹਟ ਆਦਿ ਹਾਜ਼ਰ ਸਨ।

ਰਾਏਕੋਟ ਰੋਡ ਦਾ ਨਿਰਮਾਣ ਸਟੀਲ ਮੋਲਡਿੰਗ ਟਾਇਲ ਨਾਲ ਹੋਇਆ ਸ਼ੁਰੂ

ਜਗਰਾਉਂ, 30 ਨਵੰਬਰ(ਅਮਿਤ ਖੰਨਾ)--ਅਕਸਰ ਭ੍ਰਿਸ਼ਟਾਚਾਰ ਅਤੇ ਕਈ ਹੋਰਨਾਂ ਮਾਮਲਿਆ ਕਾਰਣ ਚਰਚਿਤ ਨਗਰ ਕੌਸਲ ਜਗਰਾਉ ਵੱਲੋ ਅਪਣਾਈ ਜਾ ਰਹੀ ਕਾਰਗੁਜਾਰੀ ਦੀ ਅੱਜ ਉਸ ਸਮੇ ਪੋਲ ਖੁੱਲ ਗਈ, ਜਦੋ ਸਥਾਨਕ ਰਾਏਕੋਟ ਰੋਡ ਦੇ ਬੰਦ ਪਿਆ ਕੰਮ ਉੱਚ ਅਧਿਕਾਰੀਆਂ ਦੀ ਘੁਰਕੀ ਕਾਰਨ ਦੁਬਾਰਾ ਸ਼ੁਰੂ ਹੋ ਗਿਆ। ਸਥਾਨਕ ਨਗਰ ਕੌਸਲ ਦੀ ਸੱਤਾਧਾਰੀ ਧਿਰ ਇਸ ਸੜਕ ਦਾ ਕੰਮ ਦੁਬਾਰਾ ਸ਼ੁਰੂ ਕਰਵਾਉਣ ਨੂੰ ਲੈ ਕੇ ਆਪਣੀ ਖੁਦ ਦੀ  ਪਿੱਠ ਥਪਥਪਾ ਕੇ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਇਸ ਸਮੇ ਕੌਸਲਰ ਸਤੀਸ਼ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ,ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ ਅਤੇ ਕੌਸਲਰ ਦਰਸ਼ਨਾਂ ਦੇਵੀ ਦੇ ਸਪੁੱਤਰ ਸਾਬਕਾ ਕੌਸਲਰ ਅੰਕੁਸ਼ ਧੀਰ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਰਾਣੀ ਝਾਸ਼ੀ ਚੌਕ ਤੋ ਲੈ ਕੇ ਲਾਸ਼ ਘਰ ਤੱਕ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ। ਪਰ ਨਗਰ ਕੌਸਲ ਦੀ ਸੱਤਾਧਾਰੀ ਧਿਰ ਵੱਲੋ ਆਪਣੇ ਚਹੇਤੇ ਠੇਕੇਦਾਰ ਨੰੁ ਲਾਭ ਪਹੁੰਚਾਉਣ ਖਾਤਿਰ ਇਸ ਸੜਕ ਦੇ ਨਿਰਮਾਣ ਕਾਰਜ ਵਿੱਚ ਵੱਧ ਭਾਰ ਸਹਿਣ ਦੀ ਸਮਰੱਥਾ ਰੱਖਣ ਵਾਲੀ ਸਟੀਲ ਮੋਲਡਿੰਗ ਇੰਟਰਲਾਂਕ ਟਾਇਲ ਦੀ ਥਾਂ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋ ਇਲਾਵਾ ਉਕਤ ਸੜਕ ਦਾ ਕੋਈ ਲੈਵਲ ਨਾ ਹੋਣ ਕਾਰਣ ਇੱਥੇ ਦੇ ਦੁਕਾਨਦਾਰਾ ਅਤੇ ਮੁਹੱਲਿਆ ਵਿੱਚ ਬਰਸਾਤ ਦੇ ਦਿਨਾਂ ਦੌਰਾਨ ਪਾਣੀ ‘ਚ ਡੁੱਬਣ ਦਾ ਵੀ ਖਦਸਾ ਬਣ ਗਿਆ ਸੀ । ਉਨ੍ਹਾਂ ਕਿਹਾ ਕਿ ਉਕਤ ਸੜਕ ਦੇ ਲੈਵਲ ਤੋ ਇਲਾਵਾ ਐਸਟੀਮੈਟ ਮੁਤਾਬਿਕ ਸੜਕ ਪਲਾਸਟਿਕ ਮੋਲਡਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਂਕ ਟਾਇਲਾਂ ਨਾਲ ਹੀ ਬਣਾਉਣ ਸਬੰਧੀ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਇਸ ਤੋ ਬਾਵਜੂਦ ਵੀ ਠੇਕੇਦਾਰ ਵੱਲੋ ਬਿਨਾਂ ਕਿਸੇ ਡਰ ਤੋ ਸੱਤਾਧਾਰੀ ਧਿਰ ਦੀ ਸਹਿ ਤੇ ਸਰਕਾਰੀ ਨਿਯਮਾਂ ਖਿਲਾਫ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਬਣਾਉਣੀ ਜਾਰੀ ਰੱਖੀ ਗਈ। ਜਿਸ  ਦੇ ਬਾਅਦ ਸਾਡੇ ਵੱਲੋ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ 11 ਅਕਤੂਬਰ ਨੂੰ ਧਰਨਾ ਵੀ ਦਿੱਤਾ ਗਿਆ ਸੀ।ਉਹਨਾਂ ਦੱਸਿਆ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਹੋ ਰਹੀਆਂ ਖਾਮੀਆ ਅਤੇ ਭ੍ਰਿਸ਼ਟਾਚਾਰ ਸਬੰਧੀ ਲਿਖਤੀ ਸ਼ਿਕਾਇਤ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ, ਚੀਫ ਇੰਜਨੀਅਰ, ਏ.ਡੀ.ਸੀ ਡਿਵੈਲਪਮੈਟ (ਅਰਬਨ) ਨੂੰੁ ਕੀਤੀ ਗਈ ਸੀ। ਉਨ੍ਹਾਂ ਕਿਹਾ ਉਕਤ ਉੱਚ ਅਧਿਕਾਰੀਆਂ ਵੱਲੋ ਕੀਤੀ ਗਈ ਜਾਂਚ ਪੜਤਾਲ  ਤੋ ਬਾਅਦ 23 ਅਕਤੂਬਰ ਨੂੰ ਏ.ਡੀ.ਸੀ ਨੇ ਨਿਰੀਖਣ ਕਰਕੇ ਕਾਰਜ ਸਾਧਕ ਅਫਸਰ ਨੂੰ ਮੌਕੇ ਤੇ ਹੀ ਕੰਮ ਬੰਦ ਕਰਨ ਦੀਆਂ ਹਦਾਇਤਾਂ ਕਰਕੇ ਪਲਾਸਟਿਕ ਮੋਲਡਿੰਗ ਇੰਟਰਲਾਕਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਐਸਟੀਮੇਟ ਮੁਤਾਬਿਕ ਲਗਾਉਣ ਦੇ ਹੁਕਮ ਕੀਤੇ ਗਏ ਸਨ। ਅੱਜ ਉਕਤ ਸੜਕ ਸਟੀਲ ਮੋਲਡਿੰਗ ਇੰਟਰਲਾਕ ਟਾਇਲ ਨਾਲ ਬਣਾਉਣ ਦਾ ਕੰਮ ਸ਼ੁਰੂ ਹੋਣ ਤੇ ਧੰਨਵਾਦ ਕਰਦਿਆ ਉਕਤ ਕੌਸਲਰਾਂ ਨੇ ਇਮਾਨਦਾਰ ਉੱਚ ਅਧਿਕਾਰੀਆਂ ਵੱਲੋ ਨਿਯਮਾਂ ਮੁਤਾਬਿਕ ਕੰਮ ਸ਼ੁਰੂ ਕਰਵਾਉਣਾ ਸ਼ਲਾਘਾਯੋਗ ਕਦਮ ਦੱਸਿਆ  ਹੈ।

ਭਾਜਪਾ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ 'ਤੇ ਚੋਣ ਲੜੇਗੀ -ਜਿਲ੍ਹਾ ਪ੍ਰਧਾਨ ਗੌਰਵ ਖੁੱਲਰ

ਜਗਰਾਉਂ, 30 ਨਵੰਬਰ(ਅਮਿਤ ਖੰਨਾ)--ਅੱਜ ਭਾਜਪਾ ਜਿਲ੍ਹਾ ਜਗਰਾਉਂ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਅਤੇ ਜਿਲ੍ਹਾ ਜਗਰਾਉਂ ਦੇ ਇੰਚਾਰਜ ਸ਼੍ਰੀ ਅਰੁਣ ਸ਼ਰਮਾ ਜੀ ਮੁੱਖ ਰੂਪ ਵਿੱਚ ਹਾਜ਼ਰ ਹੋਏ ਇੱਥੇ ਸਮੂਹ ਮੰਡਲ ਪ੍ਰਧਾਨਾਂ ਨਾਲ ਜਥੇਬੰਦਕ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸਾਰੇ ਪ੍ਰਬੰਧ ਜਗਰਾਉਂ ਮੰਡਲ ਦੇ ਪ੍ਰਧਾਨ ਹਨੀ ਗੋਇਲ ਦੀ ਦੇਖ-ਰੇਖ ਹੇਠ ਕੀਤੇ ਗਏ। ਬਾਘਾ ਜੀ ਨੇ ਸਮੂਹ ਮੰਡਲ ਪ੍ਰਧਾਨਾਂ ਨੂੰ ਕਿਹਾ ਕਿ ਉਹ ਜਲਦੀ ਹੀ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਸਾਰਾ ਡਾਟਾ ਸੂਬੇ ਨੂੰ ਭੇਜਣ। ਉਨ੍ਹਾਂ ਕਿਹਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ 'ਤੇ ਚੋਣ ਲੜੇਗੀ ਅਤੇ ਪੰਜਾਬ ਭਾਜਪਾ ਦੇ ਸਾਰੇ ਵਰਕਰ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ | ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਭਰੋਸਾ ਦਿਵਾਇਆ ਕਿ ਸਮੂਹ ਮੰਡਲ ਪ੍ਰਧਾਨ ਜਥੇਬੰਦੀ ਦੇ ਕੰਮ ਨੂੰ ਨਿਰਧਾਰਤ ਸੀਮਾ ਤੱਕ ਨੇਪਰੇ ਚਾੜ੍ਹਨਗੇ ਅਤੇ ਉਹ ਖ਼ੁਦ ਸਾਰੀਆਂ ਵਿਧਾਨ ਸਭਾ ਵਿੱਚ ਜਾ ਕੇ ਇਸ ਨੂੰ ਯਕੀਨੀ ਬਣਾਉਣਗੇ। ਇਸ ਮੀਟਿੰਗ ਵਿੱਚ ਸੁੰਦਰ ਲਾਲ ਜੀ ਨੂੰ ਐਸ.ਸੀ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਕਈ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਵਿੱਚ ਸ਼ਾਮਲ ਹੋਏ ਸ: ਨਰਿੰਦਰਜੀਤ ਸਿੰਘ ਸੰਤ ਜੀ ਨੇ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ, ਪਰ ਮੇਰੇ ਮਨ ਵਿੱਚ ਸੀ ਕਿ ਜੇਕਰ ਕੋਈ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਭਾਜਪਾ ਦਾ ਉੱਚਾ ਹੋਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਕੀਰਤ ਸਿੰਘ, ਇਮਰੋਜ਼, ਕੁਰੇਸ਼, ਗਿਆਸੂਦੀਨ, ਕਵਾਸ਼, ਜਗਨਨਾਥ, ਦੇਵਰਾਜ ਠਾਕੁਰ, ਮੁਕੇਸ਼ ਦੂਬੇ, ਕ੍ਰਿਸ਼ਨ ਕੁਮਾਰ, ਸੋਨੂੰ ਤਿਵਾੜੀ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਸ਼ਰਮਾ, ਪੰਚਾਇਤੀ ਰਾਜ ਸੈੱਲ ਦੇ ਸੂਬਾ ਸਕੱਤਰ ਕੇਵਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਚਿਤ ਗਰਗ ਤੇ ਨਵਦੀਪ ਗਰੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜ਼ਿਲ੍ਹਾ ਸਕੱਤਰ ਵਿਵੇਕ ਭਾਰਦਵਾਜ ਤੇ ਸੁਸ਼ੀਲ ਜੈਨ, ਅੰਕੁਸ਼ ਗੋਇਲ, ਰਮੇਸ਼ ਬੰਜਾਨੀਆ, ਰੋਹਿਤ ਕੁਮਾਰ ਆਦਿ ਹਾਜ਼ਰ ਸਨ | , ਦਰਸ਼ਨ ਕੁਮਾਰ ਸ਼ੰਮੀ, ਮੰਡਲ ਪ੍ਰਧਾਨ ਹਨੀ ਗੋਇਲ, ਮਹਿੰਦਰ ਦੇਵ, ਦੀਪਕ ਬਾਂਸਲ, ਰਵਿੰਦਰਪਾਲ, ਸੁੰਦਰ ਲਾਲ, ਡਾ: ਕੁਲਦੀਪ ਸਿੰਘ, ਗੁਰਭੇਜ ਸਿੰਘ, ਨਰਾਇਣ ਸਿੰਘ, ਅਵਤਾਰ ਕੌਰ, ਰਾਜੇਸ਼ ਅਗਰਵਾਲ, ਰਾਜੇਸ਼ ਲੁਬਾਣ, ਗੁਰਕੀਰਤ ਸਿੰਘ ਜੱਸਲ,ਦਿਗਵਿਜੇ ਮਿਸ਼ਰਾ ਆਦਿ ਹਾਜ਼ਰ ਸਨ |

ਭੰਡਾਰੀ ਦੀ ਯਾਦ ’ਚ ਵੈਕਸੀਨੇਸ਼ਨ ਕੈਪ ਭਲਕੇ

ਜਗਰਾਉਂ, 30 ਨਵੰਬਰ(ਅਮਿਤ ਖੰਨਾ)-- ਪ੍ਰੈਸ ਕਲੱਬ ਰਜਿ: ਜਗਰਾਉ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਮਰਜੀਤ ਮਾਲਵਾ ਦੀ ਅਗਵਾਈ ‘ਚ ਹੋਈ । ਜਿਸ ਵਿੱਚ ਪ੍ਰੈਸ ਕਲੱਬ ਦੇ ਸਰਪ੍ਰਸਤ ਓ.ਪੀ ਭੰਡਾਰੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ।ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਭੰਡਾਰੀ ਦੀ ਯਾਦ ਵਿੱਚ 2 ਸਮਾਗਮ ਕਰਵਾਏ ਜਾਣਗੇ ।ਪਹਿਲਾ  ਕਰੋਨਾ ਵੈਕਸੀਨੇਸ਼ਨ ਕੈਪ ਜੋ ਕਿ 2 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਡਿਸਪੋਜਲ ਰੋਡ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਕੈਪ ਦਾ ਉਦਘਾਟਨ ਐਡਵੋਕੇਟ ਪੁਨੀਤ ਭੰਡਾਰੀ ਕਰਨਗੇ।ਦੂਸਰਾ ਪੱਤਰਕਾਰੀ ਨਾਲ ਸਬੰਧਤ ਸੈਮੀਨਾਰ ਲਗਾਇਆ ਜਾਵੇਗਾ।ਇਸ ਮੌਕੇ ਵਾਇਸ ਚੇਅਰਮੈਨ ਸੁਖਦੇਵ ਗਰਗ, ਸੈਕਟਰੀ ਸੁਖਦੀਪ ਨਾਹਰ, ਬਿੰਦੂ ਉੱਪਲ, ਦੀਪਕ ਜੈਨ , ਹਰਿੰਦਰ ਚਾਹਲ, ਦਵਿੰਦਰ ਜੈਨ , ਚਰਨਜੀਤ ਸਿੰਘ ਚੰਨ , ਕ੍ਰਿਸ਼ਨ ਵਰਮਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।   
ਫਹੋਟੋ: ਪ੍ਰੈਸ ਕਲੱਬ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸਮੂਹ ਅਹੁਦੇਦਾਰ।

ਲੋਕ ਸੇਵਾ ਸੁਸਾਇਟੀ  ਵੱਲੋਂ 140 ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਤੇ 20 ਕੁਰਸੀਆਂ ਸਕੂਲ ਨੂੰ ਦਿੱਤੀਆਂ 

ਜਗਰਾਉਂ, 30 ਨਵੰਬਰ(ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ 140 ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਤੇ 20 ਕੁਰਸੀਆਂ ਸਕੂਲ ਨੂੰ ਦਿੱਤੀਆਂ ਗਈਆਂ। ਲਾਜਪਤ ਰਾਏ ਕੰਨਿਆ ਵਿਿਦਆਲਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਵੰਡਣ ਸਮੇਂ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀ ਦੀਆਂ ਸਮਾਜ ਸੇਵੀ ਸੰਸਥਾਵਾਂ ਚੋਂ  ਲੋਕ ਸੇਵਾ ਸੁਸਾਇਟੀ ਅਜਿਹੀ ਸੰਸਥਾ ਹੈ ਜਿਹੜੀ ਹਰੇਕ ਹਫ਼ਤੇ ਸਮਾਜ ਸੇਵਾ ਦਾ ਪ੍ਰਾਜੈਕਟ ਲਾ ਕੇ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਨਿਰਵਿਘਨ ਸਮਾਜ ਸੇਵੀ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੰਜੂ ਗਰੋਵਰ ਨੇ ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਅਤੇ ਸਕੂਲ ਨੂੰ ਕੁਰਸੀਆਂ ਦੇਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਪ੍ਰਵੀਨ ਮਿੱਤਲ, ਰਜਿੰਦਰ ਜੈਨ, ਕਪਿਲ ਸ਼ਰਮਾ, ਜਸਵੰਤ ਸਿੰਘ, ਮੁਕੇਸ਼  ਗੁਪਤਾ, ਵਿਨੋਦ ਬਾਂਸਲ, ਆਰ ਕੇ ਗੋਇਲ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਗੁਪਤਾ, ਮੈਨੇਜਰ ਮੁਕੇਸ਼ ਮਲਹੋਤਰਾ ਮਿੰਟੂ, ਸੋਨੂੰ ਢੰਡ, ਸੁਧੀਰ ਗੋਇਲ, ਵਿਕਾਸ ਮਲਹੋਤਰਾ, ਜਿੰਦਰ ਪਾਲ ਧੀਮਾਨ,  ਕੁਲਦੀਪ ਕੋਚਰ, ਵਿਨੋਦ ਕੁਮਾਰ ਢੰਡ, ਰਾਜਨ ਸਿੰਗਲਾ, ਹਰੀ ਓਮ, ਪ੍ਰਸ਼ੋਤਮ ਅਗਰਵਾਲ, ਸ਼ਰਮਾ ਸਵੀਟਸ ਆਦਿ ਹਾਜ਼ਰ ਸਨ।

ਮੋਦੀ ਵੱਲੋਂ ਕਾਲੇ ਕਾਨੂੰਨ ਰੱਦ ਕਰਨਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ:ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਜਗਰਾਉਂ 30 ਨਵੰਬਰ (ਜਸਮੇਲ ਗ਼ਾਲਿਬ)ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਕਰਨ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਗ੍ਰੰਥੀ ਰਾਗੀ ਢਾਡੀ  ਪ੍ਰਚਾਰਕ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਖ਼ਰ ਆਮ ਲੋਕਾਂ ਅਤੇ ਕਿਸਾਨਾਂ ਦੀ ਹਿੰਮਤ ਤੇ ਏਕਤਾ ਅੱਗੇ ਝੁਕਣਾ ਹੀ ਪਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੁੱਧ ਅਤੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਸਨ ।ਉਨ੍ਹਾਂ ਮੰਗ ਕੀਤੀ ਕਿ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ 709 ਕਿਸਾਨਾਂ ਨੂੰ ਮੁਆਵਜਾ ਅਤੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅਤੇ ਚੱਲ ਰਹੇ ਸੰਘਰਸ਼ ਸਮੇਂ ਕਿਸਾਨਾਂ ਤੇ ਜੋ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਪ੍ਰਧਾਨ ਪਾਰਸ ਨੇ ਕਿਹਾ ਹੈ ਕਿ ਤਿੰਨ ਖੇਤੀ ਬਿੱਲਾਂ ਦੀ ਵਾਪਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਆਪਸੀ ਏਕਾ ਦੀ ਜਿੱਤ ਹੋਈ ਹੈ ਇਸ ਲਈ ਸਭ ਇਸ ਜਿੱੱਤ ਖ਼ਾਤਰ ਵਧਾਈ ਦੇ ਪਾਤਰ ਹਨ।

ਲਾਇਨਜ਼ ਕਲੱਬ ਮਿਡ ਟਾਊਨ ਦਾ ਤਾਜਪੋਸ਼ੀ ਸਮਾਗਮ ਹੋਇਆ  

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਪੂਰੀ ਦੁਨੀਆਂ ਚ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਇੰਟਰਨੈਸ਼ਨਲ ਸੰਸਥਾ ਲਾਇਨ ਕਲੱਬ ਦੀ ਸ਼ਾਖਾ ਲਾਇਨ ਕਲੱਬ ਮਿਡ ਟਾਊਨ  ਜਗਰਾਉਂ ਦਾ  ਤਾਜਪੋਸ਼ੀ ਸਮਾਗਮ ਸਥਾਨਕ ਲਾਈਨ ਭਵਨ ਕੱਚਾ ਕਿਲੇ ਵਿਖੇ ਹੋਇਆ  ਤਾਜਪੋਸ਼ੀ ਸਮਾਗਮ ਚ  ਨਵੇਂ ਪ੍ਰਧਾਨ ਲਾਲ ਚੰਦ ਮੰਗਲਾ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅੰਮ੍ਰਿਤ ਗੋਇਲ  ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੂੰ ਸਹੁੰ ਚੁਕਾਉਣ ਦੀ ਅਹਿਮ ਪਾਸਟ ਡਿਸਟਿਕ  ਗਵਰਨਰ ਬੀਐੱਸ ਸੋਹਲ ਪਾਸਟ ਡਿਸਟ੍ਰਿਕ ਗਵਰਨਰ  ਲਾਇਨ ਐਚ ਜੇ ਐਸ ਖਹਿਰਾ ਪਾਸਟ ਡਿਸਟ੍ਰਿਕ ਗਵਰਨਰ  ਚੀਫ ਗੈਸਟ ਲਾਇਨ ਪੀ ਆਰ ਜੈਰਥ  ਮਲਟੀਪਲ ਵਾਈਸ ਚੇਅਰਮੈਨ  ਲਾਇਨ ਸੰਜੀਵ ਸੂਦ  ਨੇ ਬਖ਼ੂਬੀ ਅਦਾ ਕਰਦਿਆਂ ਜਿਥੇ ਵੀ ਨਵੀਂ ਟੀਮ ਨੂੰ ਇੰਸਟਾਲ ਕੀਤਾ ਉਤੇ ਹਰੇਕ ਅਹੁਦੇਦਾਰਾਂ ਨੂੰ ਉਸ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣ ਦੇ ਨਾਲ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਪ੍ਰਧਾਨ ਦੇ  ਕਾਮਯਾਬ ਕਰਨ ਦੇ ਨਾਲ ਡਿਸਟਿਕ ਵੱਲੋਂ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੀ ਅਪੀਲ ਵੀ ਕੀਤੀ  ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆ ਵਿਚ ਲਾਇਨ ਮੈਂਬਰ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ ਇਹ ਸੰਸਥਾ ਦੁਨੀਆਂ ਦੀ ਨੰਬਰ ਇਕ ਐਨਜੀਓ ਹੈ  ਕਲੱਬ ਦੇ 2020 2021 ਦੇ ਪ੍ਰਧਾਨ  ਅਜੈ ਬਾਂਸਲ ਨੇ ਆਪਣੇ ਕਾਰਜਕਾਲ ਦੇ ਕੀਤੇ ਕੰਮਾਂ ਦੀ ਰਿਪੋਰਟ ਪਡ਼੍ਹੀ ਜਦਕਿ ਨਵੇਂ ਪ੍ਰਧਾਨ  ਲਾਲ ਚੰਦ ਮੰਗਲਾ ਨੇ  ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਉਚਾਈਆਂ ਤੇ ਲੈ ਕੇ ਜਾਣ ਦਾ ਭਰੋਸਾ ਦਿੱਤਾ ਸਟੇਜ ਦੀ ਭੂਮਿਕਾ ਲਾਇਨ ਸੁਖਦੇਵ ਗਰਗ ਮਨੀਸ਼ ਚੁੱਘ ਨੇ ਬਾਖੂਬੀ ਨਾਲ ਨਿਭਾਈ   ਇਸ ਕਲੱਬ ਵਿਚ ਨਵੇਂ ਮੈਂਬਰ ਰਾਜਿੰਦਰ ਚੌਹਾਨ, ਮੰਗਤ ਰਾਏ, ਸੁਖਜੀਤ ਸਿੰਘ, ਚਰਨਜੀਤ ਸਿੰਘ, ਪ੍ਰਮੋਦ ਸ਼ਰਮਾ  ਅਤੇ ਚਾਰ ਲੇਡੀਜ਼ ਮੈਂਬਰ ਲਏ ਗਏ  ਇਸ ਸਮਾਗਮ ਵਿੱਚ  ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ, ਖਜ਼ਾਨਚੀ ਅੰਮ੍ਰਿਤ ਗੋਇਲ,  ਜ਼ੋਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਭੰਡਾਰੀ , ਅਜੇ ਬਾਂਸਲ,  ਮਨੋਹਰ ਸਿੰਘ ਟੱਕਰ,  ਸੁਭਾਸ਼ ਗਰਗ ,ਲਖਮੀ ਗਰਗ , ਡਾ ਸਚਿਨ ਗੋਇਲ, ਸੁਖਦੇਵ ਗਰਗ, ਮਨੀਸ਼ ਚੁੱਘ , ਡਾ ਪਰਮਿੰਦਰ ਸਿੰਘ, ਕ੍ਰਿਸ਼ਨ ਵਰਮਾ , ਪ੍ਰਵੀਨ ਗਰਗ, ਦਰਸ਼ਨ ਮਿੱਤਲ,  ਭੂਸ਼ਨ ਗੋਇਲ, ਦੀਦਾਰ ਸਿੰਘ ਚੌਹਾਨ  ਆਦਿ ਸਮੂਹ ਮੈਂਬਰ ਹਾਜ਼ਰ ਸਨ

ਇਕ ਕੁਇੰਟਲ ਵੀਹ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ

ਜਗਰਾਉਂ ( ਅਮਿਤ ਖੰਨਾ )- ਐਸ ਐਸ ਪੀ ਰਾਜਬਚਨ ਸਿੰਘ ਸੰਧੂ ਵੱਲੋਂ ਨਸ਼ਾ ਵੇਚਣ ਵਾਲੇ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਇੰਸ: ਪ੍ਰੇਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ ਦਿਹਾਤੀ ਦੀ ਪੁਲਿਸ ਪਾਰਟੀ ਐਸ.ਆਈ ਗੁਰਸੇਵਕ ਸਿੰਘ , ਏ ਐਸ ਆਈ ਰਣਧੀਰ ਸਿੰਘ ਨੂੰ ਇਤਲਾਹ ਮਿਲੀ ਕਿ ਬਲਦੇਵ ਸਿੰਘ ਉਰਫ ਭੁੱਲਾ ਅਤੇ ਸੁਖਦੇਵ ਸਿੰਘ ਉਰਫ ਸੇਬੂ ਵਾਸੀ ਪਿੰਡ ਕੋਟ ਮੁਹੰਮਦ ਖਾਨ ਥਾਣਾ ਧਰਮਕੋਟ ਜਿਲਾ ਮੋਗਾ ਜੋ ਗੱਡੀ ਸਕਾਰਪੀਓ ਨੰਬਰ ਪੀ ਬੀ-02-ਭਥ-8071 ਰੰਗ ਚਿੱਟਾ ਅਤੇ ਗੱਡੀ ਇਨੋਵਾ ਨੰਬਰ ਪੀ ਬੀ-11-ਅਲ਼-5555 ਰੰਗ ਸਿਲਵਰ ਪਰ ਸਵਾਰ ਹੋਕੇ ਲੁਧਿਆਣਾ ਸਾਈਡ ਤੋਂ ਭੁੱਕੀ ਚੂਰਾ ਪੋਸਤ ਲਿਆਕੇ ਜਗਰਾਉਂ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਵੱਡੀ ਪੱਧਰ ਤੇ ਕਰਦੇ ਹਨ। ਜੋ ਅੱਜ ਵੀ ਉਪਰੋਕਤ ਵਹੀਕਲਾਂ ਵਿੱਚ ਭੁੱਕੀ ਚੂਰਾ ਪੋਸਤ ਲੱਦ ਕੇ ਲੁਧਿਆਣਾ ਸਾਈਡ ਤੋਂ ਪਿੰਡ ਭੂੰਦੜੀ ਹੁੰਦੇ ਹੋਏ ਪਿੰਡ ਗੋਰਸੀਆਂ ਮੱਖਣ ਦੇ ਰਸਤੇ ਤੋਂ ਜਗਰਾੳ ੁਂ ਸਾਈਡ ਨੂੰ ਵੇਚਣ ਲਈ ਆ ਰਹੇ ਹਨ। ਜੇਕਰ ਪੁਲ ਨਹਿਰ ਗੋਰਸੀਆਂ ਮੱਖਣ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਉਪਰੋਕਤ ਦੋਵੇਂ ਵਿਅਕਤੀ ਸਮੇਤ ਉਕਤ ਵਹੀਕਲਾਂ ਅਤੇ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਦੇ ਕਾਬੂ ਆ ਸਕਦ ੇ ਹਨ। ਜੋ ਇਤਲਾਹ ਭਰੋਸੇਯੋਗ ਹੋਣ ਕਰਕੇ ਉਪਰੋਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 199 ਮਿਤੀ 28.11.2021 ਅ/ਧ 15,25-61-85 ਐਨ ਡੀ ਪੀ 
ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਨਾਕਾਬੰਦੀ ਦੌਰਾਨ ਉਪਰੋਕਤ ਮੁਸੱਮੀਆਨ ਪਾਸੋਂ 08 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ (ਹਰੇਕ ਗੱਟੂ 20 ਕਿਲੋਗ੍ਰਾਮ), ਇੱਕ ਗੱਡੀ ਸਕਾਰਪੀਓ ਨੰਬਰ ਪੀ ਬੀ-02-ਭਥ-8071 ਰੰਗ ਚਿੱਟਾ, ਗੱਡੀ ਇਨੋਵਾ ਨੰਬਰ ਪੀ ਬੀ-11-ਅਲ਼-5555 ਰੰਗ ਸਿਲਵਰ ਬ੍ਰਾਮਦ ਕੀਤੇ ਅਤੇ ਦੌਰਾਨੇ ਤਫਤੀਸ਼ ਉਕਤ ਦੋਸ਼ੀਆਂ ਦੇ ਕਬਜਾ ਵਿੱਚੋਂ 03 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ (ਹਰੇਕ ਗੱਟੂ 20 ਕਿਲੋਗ੍ਰਾਮ) ਹੋਰ ਸਮੇਤ ਇੱਕ ਕਾਰ ਮਾਰਕਾ ਅਲਟੋ ਨੰਬਰ ਪੀ ਬੀ 10-ਓਛ -5766 ਰੰਗ ਸਿਲਵਰ ਅਤ ਇੱਕ ਕਾਰ ਮਾਰਕਾ ਅਲਟੋ ਨੰਬਰ ਪੀ ਬੀ 10-ਭ੍ਰ-6853 ਰੰਗ ਕਾਲਾ ਅਤੇ  31,500/- ਰੁਪਏ  ਡਰੱਗ ਮਨੀ ਬ੍ਰਾਮਦ ਕਰਕੇ ਦੋਵਾਂ ਮੁਸੱਮੀਆਨ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਉਪਰੋਕਤ ਦੋਵੇਂ ਪਾਸੋਂ ਹੋਰ ਪੁੱਛਗਿੱਛ ਬਾਰੀਕੀ ਨਾਲ ਕੀਤੀ ਗਈ ਅਤੇ ਜਿੰਨਾ ਨੇ ਦੱਸਿਆ ਕਿ ਅਸੀਂ ਇਹ ਭੁੱਕੀ ਚੂਰਾ ਪੋਸਤ ਮੋਗੇ ਦੇ ਨਾਮਵਰ ਸਮੱਗਲਰ ਬਿੱਟੂ , ਲੱਭੂ  ਵਾਸੀਆਨ ਦੌਲੇਵਾਲ ਜਿਲਾ ਮੋਗਾ ਪਾਸੋਂ ਖ੍ਰੀਦ ਕੀਤੀ ਹੈ। ਜੋ ਪਿੱਪਲ ਸਿੰਘ ਅੱਜਕੱਲ ਐਨ ਡੀ ਪੀ ਐਸ ਐਕਟ ਦੇ ਕੇਸ ਵਿੱਚ ਫਰੀਦਕੋਟ ਜੇਲ ਵਿੱਚ 04 ਮੁਕੱਦਮਿਆਂ ਅਧੀਨ 10/10 ਸਾਲ ਦੀ ਸਜਾ ਕੱਟ ਰਿਹਾ ਹੈ। ਇੰਨਾ ਦੇ ਖਿਲਾਫ ਪਹਿਲਾਂ ਵੀ ਵੱਖ-2 ਥਾਣਿਆ ਵਿੱਚ ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਦਰਜ ਹਨ ਅਤੇ ਮੁਸੱਮੀ ਬਲਦੇਵ ਸਿੰਘ ਉਰਫ ਭੁੱਲਾ ਨੂੰ ਇੱਕ ਮੁਕੱਦਮਾ ਵਿੱਚ 10 ਸਾਲ ਦੀ ਸਜਾ ਹੋਈ ਹੈ। ਜੋ ਸਾਢੇ ਚਾਰ ਸਾਲ ਜੇਲ ਕੱਟ ਕੇ ਬੇਲ ਤੇ ਆਇਆ ਹੋਇਆ ਹੈ। ਬਲਦੇਵ ਸਿੰਘ ਦੋਨੋ ਮੁਕੱਦਮਿਆਂ ਵਿੱਚ ਸਜਾ ਹੋਇਆ ਹੈ ਅਤੇ ਇੰਨਾ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਹਨ। ਜਿਨਾ ਦਾ ਪਤਾ ਕਰਕੇ ੳਨਾ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਉਕਤ ਦੀ ਜਾਇਦਾਦ ਦੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ। ਜੋ ਇੰਨਾ ਨੇ ਨਸ਼ਾ ਤਸਕਰੀ ਕਰਕੇ ਜਾਇਦਾਦਾ ਬਣਾਈਆਂ ਹੋਈਆਂ ਹਨ। ਜਿੰਨਾ ਦੀ ਪ੍ਰਾਪਰਟੀ ਕਾਨੂੰਨ ਮੁਤਾਬਿਕ ਜਬਤ ਕਰਵਾਈ ਜਾਵੇਗੀ।