You are here

ਲੁਧਿਆਣਾ

ਨਿਊ ਪ੍ਰੀਤ ਵਿਹਾਰ  ਕਲੋਨੀ ਵੱਲੋਂ ਕਿਸਾਨੀ ਸੰਘਰਸ਼ ਦੀ ਸਫਲਤਾ ਤੇ ਲੱਡੂ ਵੰਡੇ    

                     ਜਗਰਾਉਂ (ਅਮਿਤ ਖੰਨਾ ) ਜਗਰਾਓਂ ਦੀ ਨਿਊ ਪ੍ਰੀਤ ਵਿਹਾਰ ਕਾਲੋਨੀ ਵੱਲੋਂ ਕਿਸਾਨੀ ਸੰਘਰਸ਼ ਦੀ ਸਫਲਤਾ ’ਤੇ ਲੱਡੂ ਵੰਡੇ। ਇਸ ਮੌਕੇ ਐਡਵੋਕੇਟ ਰਘਬੀਰ ਸਿੰਘ ਤੂਰ ਅਤੇ ਭੀਮ ਸਿੰਘ ਠੇਕੇਦਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੋਦੀ ਸਰਕਾਰ ਨੇ ਇੱਕ ਨਹੀਂ ਸੁਣੀ ਪਰ ਤਿੰਨੇ ਕਾਲੇ ਕਾਨੂੰਨ ਵਾਪਸੀ ਤੱਕ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦੇ ਦਿ੍ਰੜ੍ਹ ਇਰਾਦੇ ਅੱਗੇ ਮੋਦੀ ਸਰਕਾਰ ਨੰੂ ਗੋਡੇ ਟੇਕ ਕੇ ਕਾਨੰੂਨਾਂ ਨੰੂ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਸ਼ਹਾਲ ਹੈ ਤਾਂ ਹੀ ਦੇਸ਼ ਖ਼ੁਸ਼ਹਾਲ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੰੂ ਦੇਰੀ ਨਾਲ ਲਿਆ ਸਹੀ ਫ਼ੈਸਲਾ ਕਰਾਰ ਦਿੱਤਾ। ਇਸ ਮੌਕੇ ਜੇ ਐੱਸ ਚਾਵਲਾ, ਗੁਰਮੀਤ ਸਿੰਘ ਐਕਸੀਅਨ, ਹਰਦਿਆਲ ਸਿੰਘ, ਸਤਪਾਲ ਸਿੰਘ ਮੱਲ੍ਹੀ, ਸੁਰਿੰਦਰਪਾਲ ਸਿੰਘ ਸਿੱਕਾ, ਸਰਬਜੀਤ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ ਸਮੇਤ ਕਾਲੋਨੀ ਵਾਸੀ ਹਾਜ਼ਰ ਸਨ।

ਨਗਰ ਕੌਂਸਲ ਵਲੋਂ ਵਾਰਡ ਨੰਬਰ 5 ਦੇ ਨਾਲ ਮਤਰਿਆ ਵਿਵਹਾਰ ਕਿਉਂ? ਸਿੱਧੂ

ਜਗਰਾਓ, 19 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਨਗਰ ਕੌਸਲ ਜਗਰਾਉ ਅਧੀਨ ਪੈਦੇ ਵਾਰਡ ਨੰ: 5 ‘ਚ ਪਿਛਲੇ 9 ਮਹੀਨਿਆ ਤੋ ਸਟਰੀਟ ਲਾਈਟਾਂ ਬੰਦ ਹੋਣ ਤੇ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ ।ਇਸ ਸਬੰਧੀ ਵਾਰਡ ਨੰ: 5 ਦੇ ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੋਸਲ ਜਗਰਾਉ ਦਵਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਟਰੀਟ ਲਾਈਟਾਂ ਖਰਾਬ ਹੋਣ ਸਬੰਧੀ ਨਗਰ ਕੌਸਲ ਦੇ ਹਾਊਸ ਦੀਆਂ ਮੀਟਿੰਗਾਂ ਵਿੱਚ ਵੀ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਨੂੰ ਕਈ ਵਾਰ ਜੁਬਾਨੀ ਅਤੇ ਲਿਖਤੀ ਤੌਰ ਤੇ ਦਿੱਤਾ ਗਿਆ ਹੈ ਪਰ ਉਹਨਾਂ ਵੱਲੋ ਸਟਰੀਟ ਲਾਈਟਾਂ ਖਰਾਬ ਸਬੰਧੀ ਕੋਈ ਵੀ ਧਿਆਨ ਨਹੀ ਦਿੱਤਾ ।ਉਹਨਾ ਦੱਸਿਆ ਕਿ ਏ.ਡੀ.ਸੀ ਅਰਬਨ ਲੁਧਿਆਣਾ ਸੰਦੀਪ ਕੁਮਾਰ ਨੂੰ ਵੀ ਲਿਖਤੀ ਤੌਰ ਤੇ ਸਟਰੀਟ ਲਾਈਟ ਖਰਾਬ ਹੋਣ ਸ਼ਿਕਾਇਤ ਦਿੱਤੀ ਗਈ ਸੀ। ਉਹਨਾਂ ਵੱਲੋ ਫੋਨ ਤੇ ਕਾਰਜ ਸਾਧਕ ਅਫਸਰ ਨਗਰ ਕੌਸਲ ਜਗਰਾਉ ਨੂੰ ਹਦਾਇਤ ਕੀਤੀ ਗਈ ਕਿ ਮੌਕਾ ਦੇਖ ਕੇ ਵਾਰਡ ਨੰ: 5 ਦੀਆ ਖਰਾਬ ਸਟਰੀਟ ਲਾਈਟਾਂ ਨੂੰ ਠੀਕ ਕਰਕੇ ਰਿਪੋਰਟ ਕਰਨ ਲਈ ਕਿਹਾ ਗਿਆ, ਪਰ ਈ.ਓ ਵੱਲੋ ਵਾਰਡ ਨੰ: 5 ਦੀ ਸਟਰੀਟ ਲਾਈਟਾਂ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਇਸ ਕਰਕੇ ਵਾਰਡ ਨੰ: 5 ਦੇ ਵਾਸੀ ਹਨੇਰੇ ਵਿੱਚ ਰਹਿਣ ਲਈ ਮਜ਼ਬੂਰ ਹਨ, ਜਦਕਿ ਦੀਵਾਲੀ ਤੇ ਗੁਰਪੁਰਬ ਦੇ ਪਵਿੱਤਰ ਤਿਉਹਾਰ ਹਨੇਰੇ ਵਿੱਚ ਹੀ ਮਨਾਉਣੇ ਪਏ ।ਉਹਨਾਂ ਦੱਸਿਆ ਕਿ ਫਰਬਰੀ 2021 ਵਿੱਚ ਚੋਣਾਂ ਤੋ ਬਾਅਦ ਕ੍ਰੀਬ 6-7  ਮਹੀਨੇ ਤਾਂ ਬਿਜਲੀ ਦਾ ਸਮਾਨ ਹੀ ਨਗਰ ਕੌਸਲ ਨੇ ਨਹੀ ਖਰੀਦਿਆ । ਪਿਛਲੇ 2 ਮਹੀਨੀਆ ਤੋ ਜਦੋ ਨਗਰ ਕੌਸਲ ਨੇ ਤਕਰੀਬਨ 9 -10 ਲੱਖ ਦਾ ਬਿਜਲੀ ਦਾ ਸਮਾਨ ਖ੍ਰੀਦ ਕੀਤਾ ਗਿਆ ਪਰ ਵਾਰਡ ਨੰ: 5 ਵਿੱਚ ਇੱਕ ਬੱਲਬ ਤੱਕ ਨਹੀ ਲਗਾਇਆ ਗਿਆ ।ਸਿੱਧੂ ਨੇ ਦੱਸਿਆ ਕਿ  ਮੈ ਈ.ਓ ਨੂੰ ਆਖਿਆਂ ਕਿ ਵਾਰਡ ਨੰ: 5 ਵਿੱਚ ਖਰਾਬ ਸਟਰੀਟ ਲਾਈਟਾਂ ਨੂੰ ਸਹੀ ਕਰਨ ਲਈ ਜੋ ਸਮਾਨ ਚਾਹੀਦਾ ਹੈ ਉਹ ਮੈ ਆਪਣੀ ਜੇਬ ‘ਚੋ ਲਿਆ ਦਿੰਦਾ ਹਾਂ ਤੁਸੀ ਮੈਨੂੰ ਲਾਈਟ ਠੀਕ ਕਰਨ ਲਈ ਕਮੇਟੀ ਦੇ ਕਰਮਚਾਰੀ ਮੇਰੇ ਵਾਰਡ ਨੰ: 5 ਵਿੱਚ ਭੇਜ ਦੇਵੋ, ਪਰ ਈ.ਓ  ਨੇ ਮੇਰੀ ਇਹ ਗੱਲ ਤੇ ਵੀ ਗੌਰ ਨਾ ਕੀਤਾ॥ਉਹਨਾਂ ਕਾਰਜ ਸਾਧਕ ਅਫਸਰ ਨੰੁ ਪ੍ਰਸ਼ਨ ਕਰਦਿਆ ਪੁੱਛਿਆ ਕਿ ਵਾਰਡ ਨੰ: 5 ਨਗਰ ਕੋਸਲ ਜਗਰਾਉ ਅਧੀਨ ਨਹੀ ਆਉਦਾ। ਇਸ ਸਬੰਧੀ ਈ.ਓ ਪ੍ਰਦੀਪ ਨਾਲ ਮੋਬਾਇਲ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦਾ ਫੋਨ ਨਾੱਟ ਰੀਚੇਬਲ ਸੀ।

ਸਰਕਾਰ ਵਿਰੁੱਧ ਨਾਅਰੇਬਾਜ਼ੀ ਤੇ ਧਰਨਾ ਦੇ ਕੇ ਨਰਸਾਂ ਵਲੋਂ ਪੱਕੇ ਕਰਨ ਲਈ ਐਨ ਆਰ ਐਚ ਐਮ ਕਰਮਚਾਰੀਆਂ ਦਾ ਰੋਸ

ਜਗਰਾਉਂ 20 ਨਵੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਐਨ ਆਰ ਐਚ ਐਮ ਕਰਮਚਾਰੀਆਂ,ਜੋ ਕਿ ਸਿਧਵਾ ਬੇਟ, ਅਤੇ ਹਠੂਰ ਨੇ ਸਰਕਾਰ ਵਿਰੁੱਧ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਪੁਰੀਆਂ ਨਾ ਹੋਣ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ। ਇਹ ਕਰਮਚਾਰੀ ਪਿਛਲੇ ਲੰਮੇ ਸਮੇਂ ਤੋਂ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ, ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਸਰਕਾਰ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਇਹ ਕਰਮਚਾਰੀ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਹੀ ਕੰਮ ਕਰ ਰਹੇ ਹਨ।ਕਰੋਨਾ ਮਹਾਂਮਾਰੀ ਦੋਰਾਨ ਵੀ ਫਰੰਟ ਲਾਇਨ ਵਰਕਰ ਦੇ ਤੌਰ ਤੇ 24 ਘੰਟੇ ਆਪਣੀਆਂ ਜਾਨਾਂ ਜੌਖਮ ਵਿੱਚ ਪਾ ਕੇ ਸਿਹਤ ਵਿਭਾਗ ਦੀਆਂ ਸੇਵਾਵਾਂ ਪੂਰੀ ਇਮਾਨਦਾਰੀ ਤੇ ਮੁਸਕੱਤ ਨਾਲ ਦਿਤੀਆਂ ਹਨ, ਪ੍ਰੰਤੂ ਸਰਕਾਰ ਨੇ ਕਰੋਨਾ ਯੋਧਿਆਂ ਦਾ ਖਿਤਾਬ ਤਾਂ ਦੇ ਦਿੱਤਾ ਬਣਦਾ ਹੱਕ ਨਹੀਂ ਦਿੱਤਾ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਹੈ ਕਿ ਉਹ ਨਾਂ ਨੂੰ ਰੈਗੂਲਰ ਕੀਤਾ ਜਾਵੇ ਜਾਂ ਫਿਰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ।ਇਸ ਮੌਕੇ ਤੇ ਜਗਰਾਉਂ ਤੋਂ ਸ੍ਰੀਮਤੀ ਅਮਨਦੀਪ ਕੌਰ ਆਈ ਏ, ਸ੍ਰੀਮਤੀ ਗੁਰਮੀਤ ਕੌਰ, ਕੁਲਵੰਤ ਕੌਰ, ਵੀਰਪਾਲ ਕੌਰ, ਗੁਰਦੀਪ ਕੌਰ ਏ ਐਨ ਐਮ, ਸ੍ਰੀਮਤੀ ਬਬੀਤਾ ਜੀ, ਹਰਜੀਤ ਕੌਰ ਐਲ ਟੀ, ਅਤੇ ਸਿਧਵਾ ਬੇਟ ਤੋਂ ਸ੍ਰੀਮਤੀ ਜਸਵਿੰਦਰ ਕੌਰ ਏ ਐਨ ਐਮ, ਸ੍ਰੀਮਤੀ ਕੁਲਵਿੰਦਰ ਕੌਰ ਆਈ ਏ, ਸ੍ਰੀਮਤੀ ਹਰਪ੍ਰੀਤ ਕੌਰ ਸਟਾਫ਼ ਨਰਸ, ਗੁਰਪ੍ਰੀਤ ਕੌਰ ਸੀ ਐਚ ਓ,ਬਲਾਕ ਹਠੂਰ ਤੋਂ ਅਕਾਸ਼ਦੀਪ ਸਿੰਘ ਜੀ ਐਚ ਓ, ਸੁਖਦੇਵ ਕੌਰ ਏ ਐਨ ਐਮ , ਅਤੇ ਸਮੂਹ ਸਟਾਫ ਆਦਿ  ਹਾਜ਼ਰ ਰਹੇ।

 ਨਵੀਂ ਆਬਾਦੀ ਅਕਾਲਗੜ੍ਹ ਵਿਖੇ ਹਰ ਘਰ ਦਸਤਕ ਮੁਹਿੰਮ ਤਹਿਤ ਕਰੋਨਾ ਟੀਕਾਕਰਨ ਕੈਂਪ ਲਗਾਇਆ

ਸੁਧਾਰ, 20 ਨਵੰਬਰ ( ਜਗਰੂਪ ਸਿੰਘ ਸੁਧਾਰ ) ਅੱਜ ਡਾਕਟਰ ਹਰਪ੍ਰੀਤ ਸਿੰਘ ਐਸ ਐਮ ਓ ਸੁਧਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਹਰ ਘਰ ਦਸਤਕ ਮੁਹਿੰਮ ਤਹਿਤ ਪਿੰਡ ਸੁਧਾਰ ਅਤੇ ਪਰਤਾਪ ਨਗਰ ,ਨਵੀਂ ਆਬਾਦੀ ਅਕਾਲਗੜ੍ਹ ਵਿਖੇ ਸਿਹਤ ਵਿਭਾਗ ਦੀਆਂ ਛੇ ਟੀਮਾਂ ਵਲੋ 18 ਸਾਲ ਤੋਂ ਉਪਰ ਵਿਅਕਤੀਆਂ ਦੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਪਹਿਲੀ ਅਤੇ ਦੂਸਰੀ ਖੁਰਾਕ ਦਾ ਟੀਕਾਕਰਨ ਕੈਂਪ ਲਗਾਇਆ ਗਿਆ । ਸਿਹਤ ਵਿਭਾਗ ਵਲੋ ਮੁਹੰਮਦ ਰਾਸ਼ਿਦ, ਬਲਜਿੰਦਰ ਸਿੰਘ, ਹਾਕਮ ਸਿੰਘ, ਰਾਜ ਕੌਰ, ਰੁਕਵਿੰਦਰ ਕੌਰ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਟੀਕਾ ਲਗਾਉਣ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਜੋਨੀ, ਹਰਭਾਗ ਸਿੰਘ, ਪਰਮਿੰਦਰ ਲਾਲ ਪਮੀ, ਲੱਕੀ ਕੁਮਾਰ, ਅਮਰਜੀਤ ਕੌਰ, ਵਿਨੋਦ ਕੁਮਾਰ, ਸੱਭਰਵਾਲ ਪੇਂਟਰ, ਮੌਂਟੀ ਤਾਂਗੜੀ ਸਮੇਤ ਹੋਰ ਵੀ ਪਤਵੰਤੇ ਲੋਕ ਹਾਜ਼ਿਰ ਸਨ।

ਕਾਲੇ ਕਾਨੂੰਨ ਰੱਦ ਹੋਣ ਦੇ ਮੋਦੀ ਦੇ ਐਲਾਨ ਤੋਂ ਬਾਅਦ ਪਿੰਡਾਂ ਤੇ ਸੰਘਰਸ਼ ਮੋਰਚਿਆਂ ਚ ਜਸ਼ਨ ਦਾ ਮਾਹੌਲ     

ਜਗਰਾਉਂ, 19 ਨਵੰਬਰ ( ਜਸਮੇਲ ਗ਼ਾਲਿਬ)  ਅੱਜ ਭਲਕੇ ਬਿਜਲਈ ਤੇ ਸੋਸ਼ਲ ਮੀਡੀਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਸਾਰੇ ਪਿੰਡਾਂ ਅਤੇ ਜਗਰਾਓਂ ਦੇ ਰੇਲ ਪਾਰਕ ਮੋਰਚੇ ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਸੀ। ਸਮੂਹ ਸੰਘਰਸ਼ਸ਼ੀਲ ਕਿਸਾਨਾਂ ਮਜਦੂਰਾਂ ਨੇ ਪਿੰਡਾਂ ਅਤੇ ਸ਼ਹਿਰਾਂ ਚ ਇਕ ਦੂਜੇ ਨੂੰ ਗਲਵਕੜੀ ਚ ਲੈ ਕੇ ਵਧਾਈਆਂ ਦਿੱਤੀਆ, ਲੱਡੂ ਵੰਡ ਕੇ ਇਕ ਦੂਜੇ ਦਾ ਮੁੰਹ ਮਿੱਠਾ ਕਰਾਇਆ ਤੇ ਢੋਲ ਵਜਾ ਭੰਗੜੇ ਪਾਏ। ਸਥਾਨਕ ਰੇਲ ਪਾਰਕ ਚ 415 ਦਿਨ ਤੋਂ ਚਲ ਰਹੇ ਧਰਨੇ ਚ ਅੱਜ ਵੱਡੀ ਗਿਣਤੀ ਕਿਸਾਨ ਮਜਦੂਰ ਤੇ ਔਰਤਾਂ ਨੇ ਜਿੱਤ ਦੀ ਖੁਸ਼ੀ ਚ ਨਾਰੇ ਲਗਾਏ। ਸਥਾਨਕ ਹੈਲਪਿੰਗ ਹੈੱਡ ਨਾਂ ਦੀ ਸਿਰਮੌਰ ਸਮਾਜਸੇਵੀ ਸੰਸਥਾ ਨੇ ਅਪਣੇ ਆਗੂ ਉਮੇਸ਼ ਛਾਬੜਾ ਦੀ ਅਗਵਾਈ ਚ  ਕਿਸਾਨ ਮਜਦੂਰ ਆਗੂਆਂ ਨੂੰ ਸਿਰੋਪੇ ਭੇਂਟ ਕਰਕੇ ਹਾਜਰ ਧਰਨਾਕਾਰੀਆਂ ਨੂੰ ਲੱਡੂ ਵੰਡ ਕੇ ਇਤਿਹਾਸਕ ਜਿੱਤ ਤੇ ਮੁਬਾਰਕਬਾਦ ਦਿੱਤੀ। ਇਸ ਸਮੇਂ ਬੋਲਦਿਆਂ ਕਿਸਾਨ ਆਗੂਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕਤਰ ਇੰਦਰਜੀਤ ਸਿੰਘ,  ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿੱਧਵਾਂ , ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਰੇਲਵੇਮੈਨਜ ਆਗੂ ਕੁਲਵਿੰਦਰ ਸਿੰਘ ਗਰੇਵਾਲ,ਗੁਰਮੇਲ ਸਿੰਘ ਭਰੋਵਾਲ, ਹਰਬੰਸ ਸਿੰਘ ਅਖਾੜਾ ਨੇ ਗੁਰੂਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਤਿਗੁਰੂ ਨਾਨਕ ਪ੍ਰਗਟਿਓ ਮਿਟੀ ਧੁੰਦ ਜਗ ਚਾਨਣ ਹੋਇਆ ਦੇ ਮਹਾਵਾਕ ਮੁਤਾਬਿਕ ਮੁਬਾਰਕ ਸਾਂਝੀ ਕੀਤੀ।ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਜਨਮਦਿਨ ਤੇ ਇਸ ਇਤਿਹਾਸਕ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ ਸਿਰਫ ਤੇ ਸਿਰਫ ਲੋਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਲੋਕ ਇੱਛਾ ਤੋਂ ਉਲਟ ਜਾਣ ਵਾਲੇ ਸਦਾ ਮਿੱਟੀ ਚ ਮਿਲਿਆ ਕਰਦੇ ਹਨ। ਸੰਸਾਰ ਭਰ ਦੇ ਕਿਰਤੀ ਤੇ ਇਨਸਾਫ ਪਸੰਦ ਲੋਕਾਂ ਦੀ ਸ਼ੁਭ ਇੱਛਾ ਅਤੇ ਪਵਿਤਰ ਯਤਨਾਂ ਨੇ ਮੋਦੀ ਨਾਂ ਦੇ ਹਾਕਮ ਦਾ ਗਰੂਰ ਤੋੜ ਕੇ ਇਕ ਨਵੇਂ ਸਵੇਰੇ, ਰੋਸ਼ਨ ਮੀਨਾਰ ਨੂੰ ਜਗਮਗ ਜਗ ਮਗ ਕੀਤਾ ਹੈ।ਇਸ ਜਿੱਤ ਦੇ ਸ਼ਾਨਾਮੱਤੇ ਸਬਕਾਂ ਨੂੰ ਗ੍ਰਹਿਣ ਕਰਦਿਆਂ ਲੋਕ ਹੁਣ ਸਾਰੇ ਮੌਕਾਪ੍ਰਸਤਾਂ ਨੂੰ ਛੰਡਦਿਆਂ ਨਵੇਂ ਰਾਹਾਂ ਦੇ ਪਾਂਧੀ ਬਨਣਗੇ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ, ਨਵਰੀਤ ਕੋਰ ਝੋਰੜਾਂ, ਧਰਮ ਸਿੰਘ ਸੂਰਾਪੁਰ, ਸੁਖਵਿੰਦਰ ਸਿੰਘ ਹੰਬੜਾਂ ,ਦਰਸ਼ਨ ਸਿੰਘ ਗਾਲਬ ਨੇ ਕਿਹਾ ਕਿ ਲੰਮੀ ਜਾਨਹੂਲਵੀਂ ਕੁਰਬਾਨੀਆਂ ਭਰੀ ਲੜਾਈ, ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਕਮਾਈ ਪੀਡੀ ਏਕਤਾ ਆਉਂਦੇ ਸਮਿਆਂ ਚ ਨਵੇਂ ਪੜਾਅ ਤੈਅ ਕਰੇਗੀ।ਉਨਾਂ ਕਿਹਾ ਕਿ ਅਨੇਕਾਂ ਮੋੜਾਂ ਘੋੜਾਂ ,ਖਤਰਿਆਂ, ਚੁਣੌਤੀਆਂ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਕਰਾਉਣ ਦੀ ਲੜਾਈ ਨੂੰ ਇਕ ਮੀਲ ਪੱਥਰ ਤੇ ਰੋਸ਼ਨ ਚਿਰਾਗ ਵਜੋਂ ਦੇਸ਼ ਭਰ ਦੇ ਕਿਰਤੀਆਂ ਲਈ ਸਥਾਪਿਤ ਕੀਤਾ ਜਾਵੇਗਾ। ਆਉਣ ਵਾਲੀਆਂ ਪੀੜੀਆਂ ਲਈ ਕੀਮਤੀ ਸਬਕਾਂ ਤੇ ਪੈੜਾਂ ਦਾ ਸਿਰਜਕ ਇਹ ਅੰਦੋਲਨ ਸਦੀਆਂ ਤਕ ਭਵਿੱਖਤ ਰਾਹ ਦਸੇਰਾ ਬਣੇਗਾ। ਉਨਾਂ ਕਿਹਾ ਕਿ ਇਹ ਸੰਘਰਸ਼ ਅੰਤਿਮ ਜਿੱਤ, ਪਾਰਲੀਮੈਂਟ ਵਿਚ ਕਾਲੇ ਕਾਨੂੰਨ ਰੱਦ ਹੋਣ,  ਐਮ ਐਸ ਪੀ ਤੇ ਫੈਸਲਾ ਹੋਣ,  ਸਾਰੇ ਪੁਲਸ ਕੇਸ ਰੱਦ ਹੋਣ ਤਕ ਜਾਰੀ ਰਹੇਗਾ। ਇਸ ਸਮੇਂ ਜਿਲਾ ਕਮੇਟੀ ਮੈਂਬਰ ਸਰਬਜੀਤ ਸਿੰਘ ਗਿੱਲ ਬਲਾਕ ਪ੍ਰਧਾਨ ਸੁਧਾਰ ਬਲਾਕ ਨੇ ਦੱਸਿਆ ਕਿ 22 ਨਵੰਬਰ ਨੂੰ 11 ਵਜੇ ਔਰਚਿਡ ਪੈਲੇਸ ਪਿੰਡ ਮਾਣੂਕੇ ਵਿਖੇ ਜਿਲਾ ਕਮੇਟੀ ਦੀ ਵਧਵੀਂ ਮੀਟਿੰਗ ਚ ਅਗਲੇ ਹਾਲਾਤ ਅਤੇ ਸੰਘਰਸ਼ ਦੀ ਰੂਪਰੇਖਾ ਅਤੇ 25 ਨਵੰਬਰ ਨੂੰ ਦਿੱਲੀ ਵਡੇ ਕਾਫਲੇ ਰਵਾਨਾ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

Facebook Video link; https://fb.watch/9omSE1GKoG/

ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਗਰਾਓਂ 19 ਨਵੰਬਰ (ਅਮਿਤ ਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਾਰੇ ਸਕੂਲ ਵਿੱਚ ਕੀਤੀ ਗਈ ਸ਼ਾਨਦਾਰ ਸਜਾਵਟ ਅਤੇ ਬੱਚਿਆਂ ਅਤੇ ਅਧਿਆਪਕਾ  ਦੁਆਰਾ ਸ਼ਬਦ ਕੀਰਤਨ ਦੀ ਤਿਆਰੀ ਬਾਬਾ ਨਾਨਕ ਪ੍ਰਤੀ ਸਕੂਲ ਦੀ  ਦੀ ਸ਼ਰਧਾ ਨੂੰ ਪੇਸ਼ ਕਰ ਰਹੇ ਸਨ ।ਸੁੰਦਰ ਢੰਗ ਨਾਲ ਸਜੀ ਹੋਈ ਸਟੇਜ ਤੇ ਬੈਠੇ ਅਧਿਆਪਕਾਂ ਤੇ ਬੱਚਿਆਂ ਦੁਆਰਾ ਪੰਡਾਲ ਵਿੱਚ ਬੈਠੇ ਬੱਚਿਆਂ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਇਸ ਉਪਰੰਤ ਬੱਚਿਆਂ ਅਤੇ ਅਧਿਆਪਕਾਂ ਦੁਆਰਾ  ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ  ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਅਤੇ ਸਪੀਚ ਬੋਲੀਆਂ ਗਈਆਂ  ਇਸ ਤੋਂ ਇਲਾਵਾ ਬਾਹਰੋਂ ਆਏ  ਰਾਗੀ ਸਿੰਘਾਂ ਦੁਆਰਾ ਵੀ ਕੀਰਤਨ ਸ਼ਬਦ ਉਚਾਰਣ ਕੀਤਾ ਗਿਆ  ਇਸ ਉਪਰੰਤ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ  ਪਾਠ ਅਤੇ   ਗੁਰੂ ਮਰਿਆਦਾ ਅਨੁਸਾਰ ਅਰਦਾਸ ਕੀਤੀ ਗਈ ਜਿਸ ਵਿੱਚ   ਬੱਚਿਆਂ ਦੇ  ਉੱਜਲੇ ਭਵਿੱਖ ਦੀ ਕਾਮਨਾ ਕੀਤੀ ਗਈ  ਅੰਤ ਵਿਚ ਸਾਰਿਆਂ ਵਿੱਚ ਦੇਗ ਵਰਤਾਈ ਗਈ ਅਤੇ ਸਮੋਸੇ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਦੌਰਾਨ  ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਕਿਹਾ ਕਿ ਬਾਬਾ ਨਾਨਕ ਸਦਾ ਸਾਡੇ   ਅੰਗ ਸੰਗ ਸਹਾਈ ਹਨ ਇਸ ਲਈ ਕਦੇ ਵੀ ਕਿਸੇ ਮੁਸ਼ਕਲ ਦੀ ਘੜੀ ਵਿਚ ਡੋਲਣਾ ਨਹੀਂ  ਉਨ੍ਹਾਂ ਅਨੁਸਾਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਹੀ ਹੈ ਕਿ ਸਕੂਲ ਸਦਾ ਚੜ੍ਹਦੀਆਂ ਕਲਾਂ ਵਿੱਚ ਅਤੇ ਇੱਥੋਂ ਦੇ ਬੱਚੇ ਅਤੇ ਅਧਿਆਪਕ ਸਦਾ ਉੱਚੇ ਮੁਕਾਮ ਤੇ ਹਨ

ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਟਾਪਰ-ਡੇ ਮਨਾਇਆ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ੇਰੇ-ਏ-ਪੰਜਾਬ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟਾਪਰ-ਡੇ ਮਨਾਇਆ ਗਿਆ।ਇਸ ਸਮਾਗਮ ਚ ਸ਼ਹੀਦਾਂ ਨੂੰ ਸੱਜਦਾ ਹੁੰਦਿਆਂ ਸਕੂਲ ਦੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਹੜੇ ਚ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰ੍ਸੀਪਲ ਬਲਦੇਵ ਬਾਵਾ ਨੇ ਸ਼ੇਰੇ-ਏ-ਪੰਜਾਬ ਲਾਲਾ ਲਾਜਪਤ ਰਾਏ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਉਨਾਂ੍ਹ ਦੀ ਲਾਸਾਨੀ ਕੁਰਬਾਨੀ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨਾਂ੍ਹ ਕਿਹਾ ਕਿ ਸ਼ਹੀਦ ਸਰਾਭਾ ਨੇ ਛੋਟੀ ਉਮਰ ਵਿਚ ਹੀ ਜਦੋਂ ਖੇਡਣ ਦੇ ਦਿਨ ਸਨ, ਉਸ ਸਮੇਂ ਦੀ ਜਾਲਮ ਅੰਗਰੇਜ਼ ਹਕੂਮਤ ਨੂੰ ਦਿਨ ਰਾਤ ਭਾਜੜ ਪਾਈ ਰੱਖੀ। ਉਨਾਂ੍ਹ ਆਪਣੀ ਬਹਾਦਰੀ, ਦੇਸ਼ ਭਗਤੀ ਦੇ ਜਜਬੇ ਅਤੇ ਦੇਸ਼ ਨੂੰ ਆਜ਼ਾਦੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਵਾਉਣ ਦੀ ਸੋਚ ਨੂੰ ਸੱਚ ਕਰ ਦਿਖਾਇਆਇਸ ਉਪਰੰਤ ਦਲਬੀਰ ਕੌਰ ਨੇ ਸਕੂਲ ਦੇ ਵਿਿਦਆਰਥੀਆਂ ਨੂੰ ਪੜ੍ਹਾਈ ਵਿਚ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਦਗੀ ਦੀ ਸਫਲਤਾ ਵੱਲ ਵੱਧਣ ਲਈ ਪੇ੍ਰਿਤ ਕੀਤਾ। ਇਸ ਦੌਰਾਨ ਸਕੂਲ ਦੇ ਪਿੰ੍ਸੀਪਲ ਬਲਦੇਵ ਬਾਵਾ ਅਤੇ ਅਧਿਆਪਕਾ ਵੱਲੋਂ ਵੱਖ ਵੱਖ ਕਲਾਸਾਂ ਵਿਚੋਂ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।ਇਸ ਦੇ ਨਾਲ ਹੀ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਕਾਰਗੁਜਾਰੀ ਦਿਖਾਉਣ ਵਾਲੇ ਵਿਿਦਆਰਥੀਆਂ ਨੂੰ ਵੀ ਸਨਮਾਨ ਚਿੰਨਾਂ੍ਹ ਨਾਲ ਨਿਵਾਜਿਆ ਗਿਆ। ਇਸ ਮੌਕੇ ਜਸਮਿੰਦਰ ਕੌਰ, ਗੁਰਿੰਦਰਪਾਲ ਸਿੰਘ, ਜਸਪਾਲ ਕੌਰ ਆਦਿ ਹਾਜ਼ਰ ਸਨ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ਵਿਚ ਫੁੱਲਾਂ ਵਾਲੀ ਪਾਲਕੀ 'ਚ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਕੀਤੇ ਗਏ, ਜਿਨ੍ਹਾਂ ਅੱਗੇ ਨਤਮਸਤਕ ਹੋਣ ਲਈ ਰਾਜਨੀਤਿਕ ਪਾਰਟੀਆਂ ਦੇ ਆਗੂ, ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਸਖਸ਼ੀਅਤਾਂ ਤੋਂ ਇਲਾਵਾ ਸੰਗਤ ਦਾ ਵੱਡਾ ਇਕੱਠ ਉਮੜਿਆ।ਨਗਰ ਕੀਰਤਨ ਦਾ ਆਗਾਜ਼ ਬੈਂਡ ਪਾਰਟੀਆਂ ਵੱਲੋਂ ਧਾਰਮਿਕ ਧੁੰਨਾਂ ਨਾਲ ਹੋਇਆ। ਇਸ ਦੇ ਨਾਲ ਹੀ ਗਤਕੇ ਦੇ ਜੌਹਰ ਵਿਖਾਉਣ ਵਾਲੇ ਨੌਜਵਾਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੀਰਤਨੀ ਜੱਥਿਆਂ ਵੱਲੋਂ ਸ਼ਬਦਾਂ ਦੀ ਵਰਖਾ ਤੇ ਸੰਗਤ ਵੱਲੋਂ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਇਆ ਜੋ ਵੱਖ ਵੱਖ ਬਾਜ਼ਾਰਾਂ 'ਚੋਂ ਲੰਿਘਆ। ਇਸ ਦੌਰਾਨ ਸੰਗਤ ਵੱਲੋਂ ਜਿੱਥੇ ਨਗਰ ਕੀਰਤਨ ਦੇ ਰਸਤਿਆਂ ਨੂੰ ਸਾਫ ਕੀਤਾ ਗਿਆ, ਉਥੇ ਗੁਰੂ ਸਾਹਿਬ ਦੇ ਸਵਾਗਤ ਵਿਚ ਸਵਾਗਤੀ ਗੇਟ, ਰੰਗ ਬਿਰੰਗੀਆਂ ਲੜੀਆਂ ਨਾਲ ਬਾਜ਼ਾਰਾਂ ਨੂੰ ਸਜਾਇਆ ਗਿਆ।ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਗੁਰਪ੍ਰੀਤ ਸਿੰਘ ਭਜਨਗੜ੍ਹ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਸੁਖਵਿੰਦਰ ਸਿੰਘ ਭਸੀਣ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਪ੍ਰੋ: ਕਰਮ ਸਿੰਘ ਸੰਧੂ, ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਨ, ਹਰਜੀਤ ਸਿੰਘ ਸੋਨੂੰ ਅਰੋਡ਼ਾ , ਭਾਗ ਸਿੰਘ ਭਸੀਨ ,ਬਲਵੀਰ ਸਿੰਘ ਬੀਰਾ, ਅਜੀਤ ਸਿੰਘ ਮਿਗਲਾਨੀ, ਅਮਰਜੀਤ ਸਿੰਘ ਚਾਵਲਾ, ਜਗਜੀਤ ਸਿੰਘ ਜੱਗੀ, ਸਤੀਸ਼ ਕੁਮਾਰ ਦੌਧਰੀਆ, ਗੁਰਜੀਤ ਸਿੰਘ ਕੈਲਪੁਰ, ਦਵਿੰਦਰਜੀਤ ਸਿੰਘ ਸਿੱਧੂ, ਜਗਜੀਤ ਸਿੰਘ, ਗੁਰਸ਼ਰਨ ਸਿੰਘ ਮਿਗਲਾਨੀ, ਕੁਲਬੀਰ ਸਿੰਘ ਸਰਨਾ, ਭੋਲਾ ਸਿੰਘ ਆਦਿ ਹਾਜ਼ਰ ਸਨ

ਡੀ. ਏ. ਵੀ. ਸੀ. ਪਬਲਿਕ ਸਕੂਲ ਵਿਖੇ ਹੱਬ  ਆਫ ਲਰਨਿੰਗ ਦੀ ਮੀਟਿੰਗ ਦਾ ਆਯੋਜਨ ਕੀਤਾ 

ਜਗਰਾਓਂ 18 ਨਵੰਬਰ (ਅਮਿਤ ਖੰਨਾ) ਸਥਾਨਕ ਡੀਏਵੀ ਸਕੂਲ ਵਿਖੇ ਬੁੱਧਵਾਰ ਹੱਬ ਆਫ਼ ਲਰਨਿੰਗ ਤਹਿਤ ਇਲਾਕੇ ਦੇ ਅੱਠ ਸਕੂਲਾਂ ਦੇ ਪਿੰ੍ਸੀਪਲਾਂ ਨੇ ਸੀਬੀਐੱਸਈ ਨੇ ਨਵੇਂ ਸਰਕੂਲਰਾਂ ਸਬੰਧੀ ਵਿਚਾਰਾਂ ਕੀਤੀਆਂ। ਪਿੰ੍ਸੀਪਲ ਬਿ੍ਜ ਮੋਹਨ ਬੱਬਰ ਨੇ ਦੱਸਿਆ ਇਸ ਮੀਟਿੰਗ ਦੌਰਾਨ ਨਵੇਂ ਸੀਬੀਐੱਸਈ ਸਰਕੂਲਰਾਂ, ਸਾਲਾਨਾ ਸਿੱਖਿਅਕ ਯੋਜਨਾਵਾਂ, ਟਰਮ ਪ੍ਰਰੀਖਿਆ, ਵਿਿਦਆਰਥੀਆਂ ਦੀਆਂ ਸਰਗਰਮੀਆਂ ਤੇ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਕਰਨ ਤੋਂ ਇਲਾਵਾ ਅਧਿਆਪਕਾਂ ਲਈ ਵਰਕਸ਼ਾਪਾਂ ਤੇ ਸਿਖਲਾਈ ਬਾਰੇ ਵਿਚਾਰਾਂ ਹੋਈਆਂ।ਉਨ੍ਹਾਂ ਦੱਸਿਆ ਇਸ ਮੀਟਿੰਗ ਦਾ ਉਦੇਸ਼ ਸਿੱਖਿਆ ਨੀਤੀਆਂ ਨੂੰ ਸਮਝਣਾ ਅਤੇ ਉਨਾਂ੍ਹ ਨੂੰ ਅਮਲ ਵਿਚ ਲਿਆਉਣਾ ਸੀ। ਮੀਟਿੰਗ ਵਿਚ ਬਲੌਸਮ ਕਾਨਵੈਂਟ ਸਕੂਲ ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼, ਇੰਡਸ ਵਰਲਡ ਸਕੂਲ ਪਿੰ੍ਸੀਪਲ ਨੀਤੂ ਦੰਡੀ, ਟੈਗੋਰ ਮਾਡਲ ਸਕੂਲ ਪਿੰ੍ਸੀਪਲ ਸੁਮਨਦੀਪ ਕੌਰ, ਗੁਰੂ ਨਾਨਕ ਪਬਲਿਕ ਸਕੂਲ ਪਿੰ੍ਸੀਪਲ ਰਵੀ ਕਾਂਤ, ਟੈਗੋਰ ਮਾਡਰਨ ਪਬਲਿਕ ਸਕੂਲ ਪਿੰ੍ਸੀਪਲ ਮੰਜੂ ਬਾਂਸਲ, ਸੈਂਟ ਥੌਮਸ ਸੀਨੀਅਰ ਸੈਕੰਡਰੀ ਵਾਈਸ ਪਿੰ੍ਸੀਪਲ ਸ਼ੀਤਲ ਨੈਥਨੀਲ, ਤੇਜਸ ਪਬਲਿਕ ਸਕੂਲ ਦੇ ਪਿੰ੍ਸੀਪਲ ਬਲਵਿੰਦਰ ਕੌਰ ਅਤੇ ਡੀਏਵੀ ਸਕੂਲ ਪਿੰ੍ਸੀਪਲ ਬਿ੍ਜ ਮੋਹਨ ਬੱਬਰ ਸ਼ਾਮਲ ਹੋਏ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਮਨਾਇਆ ਗਿਆ ਗੁਰਪੁਰਬ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਸਿੱਖਾਂ ਦੇ ਸਰਤਾਜ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਫਿਰ ਦੀਦੀ ਹਰਵਿੰਦਰ ਕੌਰ ਨੇ ਗੁਰੂ ਸਾਹਿਬਾਨ ਜੀ ਦੇ ਕੌਤਕਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲਈ ਕਿਹਾ। ਫਿਰ ਬੱਚਿਆਂ ਦੁਆਰਾ ਸ਼ਬਦ ਗਾਇਣ ਕੀਤੇ ਗਏ। ਬੱਚਿਆਂ ਦੇ ਸ਼ਬਦਾਂ ਵਿੱਚ ਗੁਰੂ ਸਾਹਿਬਾਨ ਜੀ ਦੀ ਮਹਿਮਾ ਦਾ ਵਰਣਨ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ, ਜਿਸ ਨੂੰ ਸੁਣ ਕੇ ਸਾਰਾ ਵਾਤਾਵਰਣ ਭਗਤੀ ਦੇ ਰਸ ਵਿਚ ਡੁੱਬ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਆਪਨੇ ਗੁਰੂਆਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਅਸੀਂ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤਿਆਗ ਕੇ ਇਕ ਸੁਚੱਜਾ ਤੇ ਖੁਸ਼ਹਾਲ ਜੀਵਨ ਜੀਅ ਸਕਦੇ ਹਾਂ ਅਤੇ ਸਭ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।ਅੰਤ ਵਿੱਚ ਬੱਚਿਆਂ ਦੁਆਰਾ ਫਤਿਹ ਬੁਲਾ ਕੇ ਇਸ ਪਵਿੱਤਰ ਦਿਹਾੜੇ ਦਾ ਸਮਾਪਨ ਕੀਤਾ ਗਿਆ।