You are here

ਲੁਧਿਆਣਾ

ਬਲੌਜ਼ਮਜ਼ ਵਿਖੇ  ਬਾਲ ਦਿਵਸ ਮਨਾਇਆ ਗਿਆ

ਜਗਰਾਓਂ 12 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੌਲ ਵਿਖੇ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਬਾਲ ਦਿਵਸ ਮਨਾਇਆ ਗਿਆ। ਬੱਚਿਆਂ ਨੇ ਸਕੂਲ ਦੇ ਖੁੱਲੇ੍ਹ ਮੈਦਾਨਾਂ ਵਿਚ ਅਲੱਗ-ਅਲੱਗ ਤਰਾਂ੍ਹ ਦੀਆਂ ਗਤੀਵਿਧੀਆਂ ਜਿੰਨਾਂ੍ਹ ਵਿਚ ਦੌੜਾਂ,ਗੀਤ-ਸੰਗੀਤ,ਅਲੱਗ-ਅਲੱਗ ਤਰਾਂ੍ਹ ਦੇ ਨਾਚ ਆਦਿ ਪੇਸ਼ ਕਰਦੇ ਹੋਏ ਬੱਚਿਆਂ ਨੇ ਇਸ ਦਿਨ ਨੂੰ ਹੋਰ ਵੀ ਖਾਸ ਬਣਾਇਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਨਹਿਰੂ ਜੀ ਦੇ ਜਨਮ-ਦਿਨ ਦੀ ਵਧਾਈ ਦੇ ਨਾਲ ਬੱਚਿਆਂ ਦੇ ਪੇਸ਼ ਕੀਤੇ ਪੋ੍ਰਗਰਾਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਚਪਨ ਸਾਡੇ ਜੀਵਨ ਦਾ ਇੱਕ ਅਨਮੋਲ ਖਜ਼ਾਨਾ ਹੈ ਜਿਸ ਨੂੰ ਰੱਜ ਕੇ ਮਾਨਣਾ ਚਾਹੀਦਾ ਹੈ।ਅੱਜ ਬੱਚਿਆਂ ਨੂੰ ਅਜ਼ਾਦ ਉਡਾਨ ਵਿਚ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਤੇ ਕੋਸ਼ਿਸ਼ ਵੀ ਹਮੇਸ਼ਾਂ ਇਹੀ ਹੁੰਦੀ ਹੈ ਕਿ ਇਹਨਾਂ ਨੂੰ ਹਮੇਸ਼ਾਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਦੇ ਮੌਕੇ ਦਿੱਤੇ ਜਾਣ ਤਾਂ ਜੋ ਇਹ ਬੱਚਿਆਂ ਰੂਪੀ ਪੰਛੀ ਆਪਣੇ ਮਿਥੇ ਹੋਏ ਟੀਚਿਆਂ ਨੂੰ ਛੇਤੀ ਹੀ ਹਾਸਲ ਕਰ ਸਕਣ।ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ.ਮਨਪ੍ਰੀਤ ਸਿੰਘ ਬਰਾੜ,ਚੇਅਰਮੈਨ ਸ.ਹਰਭਜਨ ਸਿੰਘ ਜੌਹਲ ਅਤੇ ਸ.ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।

ਅਨਾਜ ਮੰਡੀ ਜਗਰਾਓਂ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ

ਜਗਰਾਓਂ 11 ਨਵੰਬਰ (ਅਮਿਤ ਖੰਨਾ) ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦੀਆਂ ਖ਼ਸਤਾ ਹਾਲਤ ਸੜਕਾਂ ਦੇ ਨਵੀਨੀਕਰਨ ਦੇ ਜਗਰਾਓਂ ਮਾਰਕੀਟ ਕਮੇਟੀ ਵੱਲੋਂ 58 ਲੱਖ ਰੁਪਏ ਖਰਚ ਕੀਤੇ ਗਏ। ਬੁੱਧਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਇਨਾਂ੍ਹ ਸੜਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਸੜਕਾਂ ਦੇ ਨਵੀਨੀਕਰਨ ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਅਤੇ ਹਰ ਵਰਗ ਦੀ ਸਹੂਲਤ ਲਈ ਬਿਜਲੀ, ਤੇਲ ਅਤੇ ਹੋਰ ਰਿਆਇਤਾਂ ਦਿੱਤੀਆਂ ਹਨ, ਉਸੇ ਤਰਾਂ੍ਹ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਅਤੇ ਮੰਡੀਆਂ ਨਾਲ ਜੁੜੀਆਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਕਰੋੜਾਂ ਰੁਪਏ ਖਰਚ ਕਰਕੇ ਉਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਚੇਅਰਮੈਨ ਕਾਕਾ ਗਰੇਵਾਲ ਨੇ ਕਿਹਾ ਕਿ ਜਗਰਾਓਂ ਮੰਡੀ ਦੀ ਸੜਕਾਂ ਦੇ ਨਵੀਨੀਕਰਨ ਤੇ 58 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਇਲਾਕੇ ਭਰ ਦੀਆਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਮੌਕੇ ਸਕੱਤਰ ਕੰਵਲਪ੍ਰਰੀਤ ਸਿੰਘ ਕਲਸੀ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਘਨੱਈਆ ਬਾਕਾਂ ਗੁਪਤਾ, ਚੇਅਰਮੈਨ ਸੁਰਜੀਤ ਸਿੰਘ ਕਲੇਰ, ਸੁਪਰਵਾਈਜਰ ਅਵਤਾਰ ਸਿੰਘ, ਸਿਕੰਦਰ ਸਿੰਘ ਵਾਇਸ ਚੇਅਰਮੈਨ, ਸਰਪੰਚ ਜਗਜੀਤ ਸਿੰਘ ਕਾਉਂਕੇ, ਜਗਦੀਸ਼ਰ ਸਿੰਘ ਡਾਂਗੀਆਂ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਪਰਮਿੰਦਰ ਸਿੰਘ ਜੇਈ, ਰਾਜ ਕੁੁਮਾਰ ਭੱਲਾ, ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ, ਮੀਤ ਪ੍ਰਧਾਨ ਰਿਪਨ ਝਾਂਜੀ, ਬਲਵੀਰ ਸਿੰਘ ਮਲਕ, ਬਲਰਾਜ ਸਿੰਘ ਖਹਿਰਾ, ਰਵੀ ਗੋਇਲ, ਨਿਰਮਲ ਸਿੰਘ ਡੱਲਾ, ਸਰਪੰਚ ਜਤਿੰਦਰਪਾਲ ਸਿੰਘ ਸਫੀਪੁੁਰਾ, ਸਰਪੰਚ ਜਸਮੇਲ ਸਿੰਘ ਛੱਜਾਵਾਲ, ਸਰਪੰਚ ਗੁੁਰਪਰੀਤ ਸਿੰਘ ਗੁੁਰੂਸਰ, ਸਰਪੰਚ ਉਜਾਗਰ ਸਿੰਘ ਪੱਬੀਆਂ, ਰਵਿੰਦਰ ਸੱਭਰਵਾਲ, ਗੋਪਾਲ ਸ਼ਰਮਾ, ਭਜਨ ਸਿੰਘ ਸਵੱਦੀ, ਅਮਨ ਕੁੁਮਾਰ ਬੌਬੀ, ਨਰੇਸ਼ ਕੁੁਮਾਰ ਘੈਂਟ, ਵਰਿੰਦਰ ਸ਼ਰਮਾ, ਕੁੁਲਦੀਪ ਸਹੋਤਾ, ਰਾਜਪਾਲ, ਜਰਨੈਲ ਸਿੰਘ ਲੋਹਟ, ਸਵਰਨ ਸਿੰਘ ਰਾਮਗੜ, ਜਗਦੀਪ ਕਾਉਂਕੇ, ਮਨੀ ਮੱਲਾ, ਕਰਨੈਲ ਸਿੰਘ ਸੁੁਪਰਵਾਈਜ਼ਰ, ਰਵਿੰਦਰ ਸਿੰਘ ਲੇਖਾਕਾਰ, ਗਿਆਨ ਸਿੰਘ ਆਦਿ ਵੀ ਹਾਜ਼ਰ ਸਨ।

ਐਡਵੋਕੇਟ ਗੁਰਕੀਰਤ ਕੌਰ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦਾ ਦੌਰਾ ਕੀਤਾ

ਜਗਰਾਓਂ 11 ਨਵੰਬਰ (ਅਮਿਤ ਖੰਨਾ) ਮਰਹੂਮ ਕੇਂਦਰੀ ਗ੍ਹਿ ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦਾ ਦੌਰਾ ਕਰਦਿਆਂ ਝੋਨੇ ਦੀ ਖਰੀਦ ਅਜੇ ਬੰਦ ਨਾ ਕਰਨ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੀ ਗੱਲ ਕਹੀ। ਉਨ੍ਹਾਂ ਇਸ ਮੌਕੇ ਡੀਏਪੀ ਦੀ ਕਿੱਲਤ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਸ਼ਿਕਾਇਤਾਂ ਦੱਸਣ ਪੁੱਜੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਵੀ ਜ਼ਰੂਰਤ ਅਨੁਸਾਰ ਡੀਏਪੀ ਖਾਦ ਲੈਣ ਲਈ ਉਨ੍ਹਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਅਜਿਹੇ ਵਿਚ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਦਾ ਡਰ ਸਤਾ ਰਿਹਾ ਹੈ। ਇਸ 'ਤੇ ਐਡਵੋਕੇਟ ਗੁਰਕੀਰਤ ਕੌਰ ਨੇ ਸਪੱਸ਼ਟ ਕੀਤਾ ਕਿ ਜਗਰਾਓਂ ਇਲਾਕੇ ਵਿਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਲਈ ਜਿਥੇ ਉਨ੍ਹਾਂ ਦੇ ਪਹਿਲਾਂ ਧਿਆਨ ਵਿਚ ਆਉਣ 'ਤੇ 4 ਪਿੰਡਾਂ ਦੀਆਂ ਸੁਸਾਇਟੀਆਂ ਨੂੰ ਡੀਏਪੀ ਦਿਵਾਇਆ ਗਿਆ ਹੈ, ਬਾਕੀ ਰਹਿੰਦੇ ਕਿਸਾਨਾਂ ਨੂੰ ਵੀ ਡੀਏਪੀ ਦਿਵਾਉਣ ਲਈ ਸਬੰਧਤ ਮਹਿਕਮੇ ਨਾਲ ਗੱਲ ਕਰਨਗੇ। ਉਨ੍ਹਾਂ ਮੰਡੀ ਦਾ ਦੌਰਾ ਕਰਦਿਆਂ ਮੰਨਿਆ ਕਿ ਅਜੇ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਨਹੀਂ, ਜਾਰੀ ਰੱਖਣੀ ਚਾਹੀਦੀ ਹੈ। ਕੁਝ ਪ੍ਰਤੀਸ਼ਤ ਝੋਨਾ ਅਜੇ ਕਿਸੇ ਕਾਰਨ ਮੰਡੀਆਂ ਵਿਚ ਆਉਣਾ ਬਾਕੀ ਹੈ। ਉਹ ਇਸ ਦੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਖਰੀਦ ਜਾਰੀ ਰੱਖਣ ਦੀ ਅਪੀਲ ਕਰਨਗੇ। ਇਸ ਮੌਕੇ ਰਮਨ ਸਿੰਘ, ਉਪ ਚੇਅਰਮੈਨ ਸਿਕੰਦਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਐਡਵੋਕੇਟ ਗੁਰਮੇਲ ਸਿੰਘ, ਸਰਪੰਚ ਜਗਦੀਸ਼ ਸ਼ਰਮਾ, ਬਲਵਿੰਦਰ ਸਿੰਘ ਗਾਲਿਬ ਰਣ ਸਿੰਘ, ਦਲਜੀਤ ਸਿੰਘ ਭੰਮੀਪੁਰਾ, ਹਰਜੀਤ ਸਿੰਘ, ਹਰਮਿੰਦਰ ਸਿੰਘ, ਨਿਰਮਲ ਸਿੰਘ, ਬਲਜਿੰਦਰ ਕੌਰ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਸੇਬੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।

ਫ਼ਰੀਦ ਟ੍ਰੈਵਲ ਜਗਰਾਉਂ ਨੇ ਲਗਵਾਇਆ ਸਟੱਡੀ ਵੀਜ਼ਾ  

ਜਗਰਾਓਂ 11 ਨਵੰਬਰ (ਅਮਿਤ ਖੰਨਾ) ਫ਼ਰੀਦ ਟ੍ਰੈਵਲ ਜਗਰਾਉਂ ਪਿਛਲੇ ਬਹੁਤ ਸਮੇਂ ਤੋਂ ਧੜਾਧੜ ਸਟੱਡੀ ਵੀਜ਼ੇ ਅਤੇ ਵਿਿਜ਼ਟਰ  ਵੀਜ਼ੇ ਲਵਾ ਕੇ ਖਿੱਚ ਦਾ ਕੇਂਦਰ ਬਣੀ ਹੋਈ  ਹੋਣਹਾਰ ਵਿਿਦਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰਨ ਚ ਮਦਦਗਾਰ ਸਾਬਤ ਹੋ ਰਹੀ ਹੈ ਫ਼ਰੀਦ ਟ੍ਰੈਵਲ ਦੇ ਐਮਡੀ  ਅਮਿਤ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜ਼ਿਕਰਯੋਗ ਹੈ ਕਿ ਪਿੰਡ ਲੱਖੇ ਤੋਂ ਸੁਖਮਨਪ੍ਰੀਤ ਦਾ ਯੂ ਕੇ ਸਟੱਡੀ ਵੀਜ਼ਾ 5.5 ਬੈਂਡ ਨਾਲ ਲਗਵਾਇਆ ਫ਼ਰੀਦ ਟਰੈਵਲ ਸਮੂਹ ਸਟਾਫ਼ ਵੱਲੋਂ ਸੁਖਮਨਪ੍ਰੀਤ  ਨੂੰ ਵਧਾਈ ਦਿੱਤੀ  ਅਤੇ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ

Kisan Protest : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਉਣ ਵਾਲੇ ਪ੍ਰੋਗਰਾਮ  

ਜਗਰਾਉਂ  11 ਨਵੰਬਰ (ਜਸਮੇਲ ਗ਼ਾਲਿਬ  ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਜਗਰਾਓਂ, ਸਿੱਧਵਾਂਬੇਟ ਬਲਾਕਾਂ ਦੀਆਂ ਪਿੰਡ ਇਕਾਈਆਂ ਦੇ ਪ੍ਰਧਾਨ/ਸਕੱਤਰਾਂ ਨੂੰ ਬੇਨਤੀ ਹੈ ਕਿ  ਮਿਤੀ 14 ਨਵੰਬਰ 2021 ਦਿਨ ਐਤਵਾਰ ਸਵੇਰੇ 11 ਵਜੇ ਰੇਲਵੇ ਪਾਰਕ ਜਗਰਾਓਂ ਮੀਟਿੰਗ ਵਿੱਚ ਪੰਹੁਚਾ ਹੈ ਜੀ।ਇਸ ਮੀਟਿੰਗ ਵਿੱਚ 17 ਨਵੰਬਰ ਦੇ ਸ਼ਹੀਦ ਸਰਾਭਾ ਦੀ ਯਾਦ ਵਿੱਚ ਪਿੰਡਾਂ ਚੋਂ ਮੋਟਰਸਾਈਕਲ ਮਾਰਚ ਕਰਦੇ ਹੋਏ ਸਰਾਭਾ ਪਿੰਡ ਚ ਇਕੱਠੇ  ਹੋ ਕੇ ਸ਼ਰਧਾਂਜਲੀ ਭੇਟ ਕਰਨ ਬਾਰੇ , 27 ਨਵੰਬਰ ਦੀ ਸੁਖਬੀਰ ਬਾਦਲ ਦੀ ਜਗਰਾਓਂ ਫੇਰੀ ਦਾ ਵਿਰੋਧ ਕਰਨ ਬਾਰੇ, ਦਿੱਲੀ ਸੰਘਰਸ਼ ਨੂੰ ਹੋਰ ਮਜਬੂਤ ਕਰਨ ਬਾਰੇ, ਅਗਲੀਆਂ ਲੋੜਾਂ ਲਈ ਪਿੰਡਾਂ ਚੋੰ ਫੰਡ ਇਕੱਠਾ ਕਰਨ, ਸਾਰੀਆਂ ਇਕਾਈਆਂ ਨੂੰ ਮੈਂਬਰਸ਼ਿਪ ਕਾਪੀਆਂ ਵੰਡਣ ਬਾਰੇ ਵਿਚਾਰਾਂ ਕਰਨੀਆਂ ਹਨ।ਸਮੇਂ ਸਿਰ ਆਉਣਾ ਜੀ।ਵਲੋਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ।

ਜੀ ਐਚ ਜੀ ਅਕੈਡਮੀ, ਜਗਰਾਉਂ ਵਿਖੇ "ਲੋਕਤੰਤਰ ਦਾ ਜਸ਼ਨ ਮੁਹਿੰਮ "ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਜਗਰਾਉਂ (ਅਮਿਤ ਖੰਨਾ)  ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ "ਲੋਕਤੰਤਰ ਦਾ ਜਸ਼ਨ" ਮਨਾਏ ਜਾ ਰਹੀ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਗਤੀਵਿਧੀਆਂ ਦੇ ਅਧੀਨ ਜੀ.ਐਚ.ਜੀ.ਅਕੈਡਮੀ ਵਿੱਚ ਭਾਸ਼ਨ ਪੋਸਟਰ ਅਤੇ ਮਹਿੰਦੀ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲਿਆ। ਭਾਸ਼ਣ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਚੋਣਾਂ, ਭਾਰਤੀ ਲੋਕਤੰਤਰ ਪ੍ਰਣਾਲੀ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸੁੰਦਸ ਪੋਸਟਰ ਬਣਾ ਕੇ ਲੋਕਤੰਤਰ ਵਿੱਚ ਵੋਟ ਦੇ ਅਧਿਕਾਰ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ  ਲਈ ਪ੍ਰੇਰਿਤ ਕੀਤਾ।

ਲੋਕ ਸੇਵਾ ਸੋਸਾਇਟੀ  ਵੱਲੋਂ ਪੁਲਿਸ ਲਾਇਨ ਅਤੇ ਤਹਿਸੀਲ ਕੰਪਲੈਕਸ ਵਿਚ ਫੌਗਿੰਗ ਕਰਵਾਈ

ਜਗਰਾਓਂ 10 ਨਵੰਬਰ (ਅਮਿਤ ਖੰਨਾ) ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਪੁਲਿਸ ਲਾਇਨ ਅਤੇ ਤਹਿਸੀਲ ਕੰਪਲੈਕਸ ਵਿਚ ਫੌਗਿੰਗ ਕਰਵਾਈ ਗਈ। ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਡੇਂਗੂ ਦੇ ਪ੍ਰਕੋਪ ਨਾਲ ਸ਼ਹਿਰ ’ਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਸਾਰੇ ਸ਼ਹਿਰ ਵਿਚ ਫੌਗਿੰਗ ਦੀ ਸੇਵਾ ਪਿਛਲੇ 15 ਦਿਨਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਕਿਰਪਾ ਆਸਰਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ਨੂੰ ਡੇਂਗੂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਲਾਇਨ ਤੇ ਤਹਿਸੀਲ ਕੰਪਲੈਕਸ ਵਿਚ ਫੌਗਿੰਗ ਕੀਤੀ ਗਈ ਹੈ। ਇਸ ਮੌਕੇ ਡੀ ਐੱਸ ਪੀ (ਡੀ) ਅਨਿਲ ਕੁਮਾਰ ਭਨੋਟ ਅਤੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਚਾਹੇ ਸਰਕਾਰਾਂ ਦਾ ਹੈ ਪਰ ਸਮਾਜ ਸੇਵੀ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾ ਰਹੇ ਉਪਰਾਲੇ ਦੀ ਜਿਨ੍ਹਾਂ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਸੁਖਦੇਵ ਗਰਗ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਵਿਨੋਦ ਬਾਂਸਲ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਕੈਪਟਨ ਨਰੇਸ਼ ਵਰਮਾ, ਅਮਨਦੀਪ ਸਿੰਘ ਚੀਮਾ, ਸੁਖਦੇਵ ਸਿੰਘ ਸ਼ੇਰਪੁਰੀ, ਕੋਚ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਕੋਲਾਜ਼ ਮੇਕਿੰਗ ਗਤੀਵਿਧੀ ਕਰਵਾਈ

ਜਗਰਾਓਂ 10 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਕੋਲਾਜ਼ ਮੇਕਿੰਗ ਗਤੀਵਿਧੀ ਕਰਵਾਈ ਗਈ। ਜਿਸ ਵਿਚ ਬੱਚਿਆਂ ਵੱਲੋਂ ਸਾਫ਼ ਸੀਟ ਉੱਪਰ ਕੁਝ ਚਿੱਤਰ ਬਣਾ ਕੇ ਉਹਨਾਂ ਦੇ ਆਕਾਰ ਦੇ ਰੰਗ ਭਰੇ ਅਤੇ ਆਪਣੇ ਅੰਦਰਲੀ ਕਲਾ ਨੂੰ ਬਾਹਰ ਕੱਢਿਆ। ਬੱਚਿਆਂ ਵੱਲੋਂ ਬਣਾਈਆਂ ਇਹਨਾਂ ਤਸਵੀਰਾਂ ਵਿਚ ਬਚਪਨ ਦੀ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਕਲਾਵਾਂ ਛੁਪੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਅਸੀਂ ਬਾਹਰ ਕੱਢਣ ਦਾ ਯਤਨ ਕਰੀਏ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਅਜਿਹੀਆਂ ਗਤੀਵਿਧੀਆਂ ਚੰਗੇ ਆਰਟਿਸਟ ਪੈਦਾ ਕਰ ਸਕਦੀਆਂ ਹਨ। ਸਾਨੂੰ ਬੱਚਿਆਂ ਦੀ ਕਲਾ ਕੇਵਲ ਪਛਾਨਣ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਵਿਿਦਆਰਥਣਾਂ ਨੂੰ ਸਵੈ ਰੱਖਿਆ ਬਾਰੇ ਜਾਣਕਾਰੀ

ਜਗਰਾਓਂ 10 ਨਵੰਬਰ (ਅਮਿਤ ਖੰਨਾ) ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਏ. ਐੱਸ. ਆਈ. ਕਿਰਨ ਬਾਲਾ ਜੀ ਅਤੇ ਸਹਾਇਕ ਚਰਨਜੀਤ ਕੌਰ ਜੀ ਦਾ ਆਗਮਨ ਹੋਇਆ। ਜਮਾਤ 6ਵੀਂ ਤੋਂ 12ਵੀਂ ਤੱਕ ਦੇ ਵਿਿਦਆਰਥਣਾਂ ਨਾਲ ਗੱਲਬਾਤ ਕਰਦਿਆਂ ਏ. ਐੱਸ. ਆਈ. ਕਿਰਨ ਬਾਲਾ ਜੀ ਨੇ ਸਵੈ ਰੱਖਿਆ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਕੱਲੇ ਹੋ, ਜੇ ਕੋਈ ਪਰਿਵਾਰਿਕ ਮੈਂਬਰ ਤੁਹਾਡੇ ਨਾਲ ਗਲਤ ਕਰੇ ਜਾਂ ਫਿਰ ਅਗਰ ਕੋਈ ਤੁਹਾਡੇ ਨਾਲ ਕਿਸੇ ਵੀ ਕਿਸਮ ਦੀ ਛੇੜਛਾੜ ਕਰੇ ਤਾਂ ਤੁਸੀਂ ਬੇਝਿਜਕ ਇਹਨਾਂ ਨੰਬਰਾਂ ਤੇ 112 ਜਾਂ 181 ਟੋਲ ਫਰੀ ਸੰਪਰਕ ਕਰ ਸਕਦੇ ਹਾਂ ਤਾਂ ਪੁਲਿਸ ਉਸੇ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਿਰ ਹੋ ਜਾਵੇਗੀ।ਇਸ ਦੇ ਨਾਲ ਹੀ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਵਿਿਦਆਰਥਣਾਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਤੇ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਅਤੇ ਦੀਦੀ ਪਵਿੱਤਰ ਕੌਰ ਸ਼ਾਮਿਲ ਸਨ ਤੇ ਅੰਤ ਵਿੱਚ ਉਹਨਾਂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਬੀਬੀਐਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਵੱਲੋਂ ਵਿਿਦਆਰਥੀਆਂ ਚ ਡਿਸਪਲੇਅ ਬੋਰਡ ਸਜਾਵਟ ਮੁਕਾਬਲੇ ਕਰਵਾਏ

ਜਗਰਾਓਂ 10 ਨਵੰਬਰ (ਅਮਿਤ ਖੰਨਾ) ਬੀਬੀਐਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਵੱਲੋਂ ਵਿਿਦਆਰਥੀਆਂ ਚ ਡਿਸਪਲੇਅ ਬੋਰਡ ਸਜਾਵਟ ਮੁਕਾਬਲੇ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ ਵਿਚ ਵਿਿਦਆਰਥੀਆਂ ਨੇ ਸਿੱਖਿਆ, ਡਿਸਕਵਰੀ ਅਤੇ ਏਕਤਾ ਦੀ ਮਹੱਤਤਾ ਨੂੰ ਦਰਸਾਉਂਦਿਆਂ ਇਸ ਨੂੰ ਆਪਣੀਆਂ ਪੇਂਟਿੰਗਾਂ ਰਾਹੀਂ ਬਾਖੂਬੀ ਦਰਸਾਉਂਦਿਆਂ ਵਾਹ ਵਾਹ ਲੁੱਟੀ। ਇਸ ਮੁਕਾਬਲੇ ਵਿਚ ਸਕੂਲ ਦਾ ਸਪਿਰਟ ਹਾਊਸ ਜੇਤੂ ਰਿਹਾ। ਪਿੰ੍ਸੀਪਲ ਅਨੀਤਾ ਕੁਮਾਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਇੰਚਾਰਜ ਪੂਜਾ ਰਾਣੀ, ਪੁਸ਼ਪਿੰਦਰ ਸ਼ਰਮਾ, ਹਰਕਿੰਦਰ ਕੌਰ, ਰਛਪਾਲ ਕੌਰ, ਜੈਸਮੀਨ ਕੌਰ, ਪਿੰ੍ਸ ਟੋਨੀ, ਬਾਨੀ ਉਪਲ ਅਤੇ ਹਰਦੀਪ ਕੌਰ ਦੀ ਅਗਵਾਈ ਵਿਚ ਸਕੂਲ ਦੇ ਚਾਰ ਹਾਊਸਾਂ ਯੂਨਿਟੀ, ਸਪਿਰਟ, ਡਿਸਕਵਰੀ ਅਤੇ ਸਟੈਂਰੰਥ ਨੇ ਇਨਾਂ੍ਹ ਮੁਕਾਬਲਿਆਂ ਵਿਚ ਭਾਗ ਲਿਆ। ਚਾਰਾਂ ਹਾਊਸਾਂ ਦੇ ਵਿਿਦਆਰਥੀਆਂ ਨੇ ਵੱਖੋ ਵੱਖਰੇ ਥੀਮ ਤੇ ਆਪਣੀ ਸੂਝ ਬੂਝ ਅਤੇ ਥੀਮ ਦੀ ਵਿਸ਼ੇਸ਼ਤਾ ਤੇ ਪੇਂਟਿੰਗ ਤਿਆਰ ਕਰਕੇ ਬੋਰਡ ਤੇ ਡਿਸਪਲੇਅ ਕੀਤੀ। ਇਸ ਮੁਕਾਬਲੇ ਦੀ ਜੱਜਮੈਂਟ ਲਈ ਜੱਜ ਦੀ ਭੂਮਿਕਾ ਪਿੰ੍ਸੀਪਲ ਅਨੀਤਾ ਕੁਮਾਰੀ ਅਤੇ ਕੋਆਰਡੀਨੇਟਰ ਵਿਮਲ ਚੰਦੋਕ ਨੇ ਨਿਭਾਈ। ਇਸ ਦੌਰਾਨ ਸਕੂਲ ਦੇ ਸਪਿਰਟ ਹਾਊਸ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਡਿਸਕਵਰੀ ਨੂੰ ਦੂਜਾ, ਯੂਨਿਟੀ ਨੂੰ ਤੀਜਾ ਅਤੇ ਸਟੈਂਰੰਥ ਹਾਊਸ ਨੇ ਚੌਥਾ ਹਾਸਲ ਕੀਤਾ। ਪਹਿਲੇ ਸਥਾਨ ਤੇ ਰਹਿਣ ਵਾਲੇ ਸਪਿਰਟ ਹਾਊਸ ਨੇ ਆਪਣੇ ਥੀਮ ਸਿੱਖਿਆ ਦੀ ਮਹੱਤਤਾ ਨੂੰ ਬਾਖੂਬੀ ਪੋਸਟਰ ਤੇ ਦਰਸਾਉਂਦਿਆਂ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਦੇ ਨਾਲ ਦੇਸ਼ ਦੀ ਮਜ਼ਬੂਤੀ ਅਤੇ ਜਾਤ, ਪਾਤ, ਗਰੀਬੀ ਰਹਿਤ ਮਾਹੌਲ ਨੂੰ ਬਾਖੂਬੀ ਦਰਸਾਇਆ। ਇਸੇ ਤਰਾਂ੍ਹ ਬਾਕੀ ਹਾਊਸਾਂ ਦੇ ਵਿਿਦਆਰਥੀਆਂ ਨੇ ਆਪਣੇ ਥੀਮ ਅਨੁਸਾਰ ਉਸ ਵਿਸ਼ੇ ਦੀ ਵਿਸ਼ੇਸ਼ਤਾ ਨੂੰ ਬਾਖੂਬੀ ਡਿਸਪਲੇਅ ਤੇ ਪ੍ਰਦਰਸ਼ਤ ਕੀਤਾ। ਇਸ ਮੌਕੇ ਜੇਤੂ ਵਿਿਦਆਰਥੀਆਂ ਨੂੰ ਸਕੂਲ ਵੱਲੋਂ ਮੈਡਲਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਉਪ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗਰ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉਪ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੰਗੜ ਆਦਿ ਹਾਜ਼ਰ ਸਨ।