You are here

ਲੁਧਿਆਣਾ

ਵਿਸ਼ਵਕਰਮਾ ਦਿਹਾੜੇ ਦੀਆਂ ਤਿਆਰੀਆਂ ਜ਼ੋਰਾਂ ਤੇ  

 ਜਗਰਾਉਂ (ਅਮਿਤ ਖੰਨਾ)  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ  ਗੁਰਦੁਆਰਾ ਰਾਮਗੜ੍ਹੀਆ  ਨੇਡ਼ੇ ਕਮੇਟੀ ਪਾਰਕ ਵਿਖੇ  ਪ੍ਰਧਾਨ ਜਿੰਦਰਪਾਲ ਧੀਮਾਨ ਦੀ ਅਗਵਾਈ ਹੇਠ  ਵਿਸ਼ਵਕਰਮਾ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ  ਇਸ ਪ੍ਰੋਗਰਾਮ ਵਿਚ ਰਹਿੰਦੀਆਂ ਕਮੀਆਂ ਨੂੰ ਦੂਰ ਕਰਨ ਲਈ  ਠੇਕੇਦਾਰ ਭਰਾਵਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਕਿਹਾ ਕਿ  ਸਾਨੂੰ ਇਹ ਦੀਵਾਲੀ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ  ਸਿਰਫ਼ ਗ੍ਰੀਨ ਪਟਾਕੇ ਹੀ ਚਲਾਏ ਜਾਣ ਤਾਂ ਕਿ ਪ੍ਰਦੂਸ਼ਣ  ਨਾ ਹੋਵੇ  ਅਤੇ   ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ  5 ਨਵੰਬਰ  ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਰਾਮਗੜ੍ਹੀਆ ਸਾਹਿਬ   ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਇਸ ਮੌਕੇ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਹਵਨ ਹੋਵੇਗਾ  ਅਤੇ ਰਾਗੀ ਜਥੇ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਇਸ ਮੌਕੇ ਠੇਕੇਦਾਰ ਸਰਪ੍ਰਸਤ ਕਸ਼ਮੀਰੀ ਲਾਲ , ਠੇਕੇਦਾਰ ਜਿੰਦਰ  ਪਾਲ ਧੀਮਾਨ,  ਠੇਕੇਦਾਰ ਪ੍ਰੀਤਮ ਸਿੰਘ ਗੇਂਦੂ ,ਠੇਕੇਦਾਰ ਅਮਰਜੀਤ ਸਿੰਘ ਘਟੌੜੇ,  ਠੇਕੇਦਾਰ ਮੰਗਲ ਸਿੰਘ ਗਿੱਲ ,ਠੇਕੇਦਾਰ ਹਰਨੇਕ ਸਿੰਘ ਸੋਹੀ , ਠੇਕੇਦਾਰ ਜਗਦੀਸ਼ ਸਿੰਘ , ਠੇਕੇਦਾਰ ਗੁਰਿੰਦਰ ਸਿੰਘ ਕਾਕਾ, ਬਲਜੀਤ ਸਿੰਘ ਬੱਲੀ , ਸੋਨੂੰ ,ਗੋਸਿਟ   ਸਿੰਘ ,ਨਿਰਮਲ ਸਿੰਘ ,ਹਰਪ੍ਰੀਤ ਸਿੰਘ ਲੱਕੀ ,ਸੁਖਦੇਵ ਸਿੰਘ ਘਟੋਡ਼ੇ, ਰਾਜਕੁਮਾਰ ਰਾਜੂ  ,ਪ੍ਰੀਤਮ ਸਿੰਘ ਜੰਡੂ , ਹਰਦਿਆਲ ਸਿੰਘ ਭਮਰਾ ਮਨਦੀਪ ਸਿੰਘ ਮਨੀ ਪ੍ਰਿਤਪਾਲ ਸਿੰਘ ਮਣਕੂ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਵਿਸ਼ਵਕਰਮਾ ਦਿਵਸ ਦੀਆਂ ਤਿਆਰੀਆਂ ਮੁਕੰਮਲ  

 ਜਗਰਾਉਂ (ਅਮਿਤ ਖੰਨਾ)  ਬਿਲਡਿੰਗ ਠੇਕੇਦਾਰ ਰਜਿ 133 ਐਸੋਸੀਏਸ਼ਨ ਵੱਲੋਂ ਵਿਸ਼ਵਕਰਮਾ ਦਿਵਸ   ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਜਗਦੇਵ ਸਿੰਘ ਮਠਾੜੂ    ਜਿੰਦਰ  ਸਿੰਘ ਬਿਰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਵਿਸ਼ਵਕਰਮਾ  ਜੀ ਦਾ ਆਗਮਨ ਦਿਹਾੜਾ  5 ਨਵੰਬਰ ਦਿਨ ਸ਼ੁੱਕਰਵਾਰ ਨੂੰਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਜਿਸ ਵਿੱਚ ਸਵੇਰੇ  ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਇਸ ਤੋਂ ਉਪਰੰਤ ਹਵਨ ਹੋਵੇਗਾ  ਉਸ ਤੋਂ ਬਾਅਦ ਢਾਡੀ ਜਥੇ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ  ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਮੱਲਾ ਠੇਕੇਦਾਰ ਜਗਦੇਵ ਸਿੰਘ ਮਠਾਡ਼ੂ ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਭਵਨਜੀਤ ਸਿੰਘ ਠੇਕੇਦਾਰ ਤਰਲੋਚਨ ਸਿੰਘ ਸੀਹਰਾ  ਠੇਕੇਦਾਰ ਰਾਜਵੰਤ ਸਿੰਘ ਸੱਗੂ ਠੇਕੇਦਾਰ ਹਾਕਮ ਸਿੰਘ ਸੀਹਰਾ  ਠੇਕੇਦਾਰ ਤਰਲੋਚਨ ਸਿੰਘ ਪਨੇਸਰ ਠੇਕੇਦਾਰ ਬਲਵੀਰ ਸਿੰਘ ਸਿਵੀਆ ਠੇਕੇਦਾਰ ਜ਼ਿੰਦਗੀ   ਸਿੰਘ ਵਿਰਦੀ ਠੇਕੇਦਾਰ ਗੁਰਚਰਨ ਸਿੰਘ ਘਟੌੜਾ ਠੇਕੇਦਾਰ ਸੁਖਦੇਵ ਸਿੰਘ  ਠੇਕੇਦਾਰ ਦੀਪੂ ਠੇਕੇਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

ਸਵਾਮੀ ਰੂਪ ਚੰਦ ਜੈਨ ਸਕੂਲ ਨੇ ਜਿੱਤੀ ਓਵਰ ਆਲ ਟਰਾਫੀ  

ਜਗਰਾਓਂ 2 ਨਵੰਬਰ (ਅਮਿਤ ਖੰਨਾ):ਪਿਛਲੇ ਦਿਨੀਂ ਭਾਈ ਨਾਰਾਇਣ ਸਿੰਘ ਮੈਮੋਰੀਅਲ 7 ਵਾਂ ਸਾਲਾਨਾ ਸੈਮੀਨਾਰ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾ ਖੁਰਦ  ਵਿਖੇ ਕਰਵਾਇਆ ਗਿਆ,ਜਿਸ ਦਾ ਵਿਸ਼ਾ ਸੀ ਧਰਤੀ ਮਾਤਾ ਨੂੰ ਬਚਾਓ । ਇਸ ਸੈਮੀਨਾਰ ਦੇ  ਮੁੱਖ ਮਹਿਮਾਨ ਸਰਦਾਰ ਜਗਬੀਰ ਸਿੰਘ ਕੀਰਤੀ   ਜੀਵ ਵਿਿਗਆਨ ਅਤੇ ਵਾਤਾਵਰਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ।ਇਸ ਮੌਕੇ ਤੇ ਕਵਿਤਾ ਉਚਾਰਨ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਕੈਪਸ਼ਨ ਰਾਈਟਿੰਗ  ਮੁਕਾਬਲੇ ਕਰਵਾਏ ਗਏ ਜਿਸ ਵਿੱਚ  ਲੁਧਿਆਣਾ ਡਿਸਟ੍ਰਿਕ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਿਦਆਰਥੀਆਂ ਨੇ  ਭਾਗ ਲਿਆ ।ਇਨ੍ਹਾਂ ਮੁਕਾਬਲਿਆਂ ਵਿੱਚ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ  ਹਰ ਮੁਕਾਬਲੇ ਵਿਚ ਸਿਰਕੱਢਵੀਂ  ਪੁਜੀਸ਼ਨਾਂ ਹਾਸਲ ਕੀਤੀਆਂ  । ਸਕੂਲ ਦੇ ਹੋਣਹਾਰ ਵਿਿਦਆਰਥੀ ਮਨਦੀਪ ਸਿੰਘ ਨੇ ਸਲੋਗਨ ਰਾਈਟਿੰਗ ਵਿਚ ਅਤੇ   ਜਸਪ੍ਰੀਤ ਕੌਰ ਨੇ ਪੋਸਟਰ ਮੇਕਿੰਗ  ਵਿਚ  ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਲੜੀ ਵਿੱਚ  ਚਾਰੂ ਨੇ ਸਲੋਗਨ ਰਾਈਟਿੰਗ  ਖੁਸ਼ਪ੍ਰੀਤ ਕੌਰ ਪੋਸਟਰ ਮੇਕਿੰਗ  ਅਤੇ   ਨਿਸ਼ਠਾ ਕਪਾਹੀ ਨੇ  ਕਵਿਤਾ ਉਚਾਰਣ ਵਿਚ ਦੂਸਰਾ  ਸਥਾਨ ਹਾਸਿਲ ਕੀਤਾ   ਜਦ ਕਿ ਰਾਜਪ੍ਰੀਤ ਕੌਰ ਕੈਪਸ਼ਨ ਕਾਂਟੈਸਟ ਵਿਚ ਤੀਸਰੇ ਸਥਾਨ ਤੇ ਰਹੀ ਤੇ ਇਨ੍ਹਾਂ  ਸ਼ਾਨਦਾਰ ਉਪਲੱਬਧੀਆਂ ਸਦਕਾ ਓਵਰਆਲ ਟਰਾਫ਼ੀ ਵੀ   ਸਵਾਮੀ ਰੂਪ ਚੰਦ ਜੈਨ ਸਕੂਲ ਦੀ ਝੋਲੀ ਵਿੱਚ ਪਈ। ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਪਤਵੰਤੇ ਮਹਿਮਾਨਾਂ ਨੇ ਬੱਚਿਆਂ ਦੇ ਟੇਲੈਂਟ  ਅਤੇ ਮਿਹਨਤ ਦੀ ਪ੍ਰਸੰਸਾ ਕੀਤੀ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ।ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਇਨ੍ਹਾਂ ਉਪਲੱਬਧੀਆਂ ਦਾ ਸਿਹਰਾ ਆਪਣੇ ਮਿਹਨਤੀ   ਸਟਾਫ ਦੇ ਸਿਰ ਦਿੱਤਾਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੱਲਾਂ ਮਾਰਨ ਦਾ ਭਰੋਸਾ ਦਿਵਾਇਆ ।

ਬਲੌਜ਼ਮਜ਼ ਵਿਖੇ ਵੱਖਰੇ ਢੰਗ ਨਾਲ ਮਹਾਨ ਕਵੀਆਂ ਨੂੰ ਯਾਦ ਕੀਤਾ 

ਜਗਰਾਓਂ 2 ਨਵੰਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ‘ਪੰਜਾਬ ਦਿਵਸ’ ਸੰਬੰਧੀ ਇਸ ਦਿਨ ਨੂੰ ਇਕ ਵਿਸ਼ੇਸ਼ ਰੰਗ ਦੇਕੇ ਸਾਹਿਤ ਦੇ ਮਹਾਨ ਕਵੀਆਂ ਨੂੰ ਯਾਦ ਕਰਦੇ ਹੋਏ ਇਹ ਦਿਨ ਉਹਨਾਂ ਨੂੰ ਸਮਰਪਿਤ ਕੀਤਾ।ਇਸ ਦਿਨ ਬੱਚੇ ਅਲੱਗ ਅਲੱਗ ਕਵੀਆਂ ਦੇ ਰੋਲ ਅਦਾ ਕਰਦੇ ਹੋਏ ਉਹਨਾਂ ਦੇ ਜੀਵਨ-ਜਾਚ ਅਤੇ ਉਹਨਾਂ ਦੀਆਂ ਕਵਿਤਾਵਾਂ ਆਦਿ ਬੋਲ ਕੇ ਸਾਹਿਤ ਪ੍ਰਤੀ ਆਪਣੇ ਵੱਲੋਂ ਯੋਗਦਾਨ ਪਾਇਆ। ਬੱਚਿਆਂ ਨੇ ਕਵਿਤਾਵਾਂ ਪੜਦੇ ਹੋਏ ਕਵੀ ਸੰਮੇਲਨ ਪ੍ਰੋਗਰਾਮ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ਨੇ ਨਵਜੀਤ ਸਿੰਘ ਹੈੱਡ ਪੰਜਾਬੀ ਵਿਭਾਗ ਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਵਧਾਈ ਦਿੱਤੀ ਤੇ ਬੱਚਿਆਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅੱਜ ਅਸੀਂ ਇਹ ਲੇਖਕਾਂ ਦੇ ਰੋਲ ਅਦਾ ਕਰਕੇ ਹੀ ਇਹਨਾਂ ਵਰਗੇ ਬਣ ਕੇ ਸਮਾਜ ਲਈ ਸੇਧ ਬਣਨਗੇ। ਇਹਨਾਂ ਦੇ ਜੀਵਨ ਦੀ ਸ਼ੁਰੂਆਤ ਹੈ ਸਹੀ ਪ੍ਰੇਰਨਾ ਇਹਨਾਂ ਨੂੰ ਮਹਾਨ ਕਵੀਆਂ ਵਰਗਾ ਬਣਾਉਣ ਵਿਚ ਭਰਪੂਰ ਯੋਗਦਾਨ ਸਾਬਤ ਹੋਵੇਗੀ।ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ‘ਬਰਾੜ’ ਅਤੇ ਸ. ਅਜਮੇਰ ਸਿੰਘ ‘ਰੱਤੀਆਂ’ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।

ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਪ੍ਰਧਾਨ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਜਗਰਾਉਂ (ਜਸਮੇਲ ਗ਼ਾਲਿਬ) ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਮੀਟਿੰਗ ਸਰਕਲ ਪ੍ਰਧਾਨ ਸ੍ਰ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਬਾਲਾ ਜੀ ਤਖਾਣਵੱਧ ਵਿਖੇ ਹੋਈ ਜਿਸ ਵਿੱਚ ਕੁੱਝ ਨਿਹੰਗ ਜਥੇਬੰਦੀਆਂ ਵੱਲੋਂ ਐਲਾਨ ਕੀਫਤਾ ਗਿਆ ਹੈ ਕਿ ਜਿਹੜੇ ਗੁਰਦੁਆਰਿਆਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਗ੍ਰੰਥੀ ਨੂੰ ਕੋੜੇ ਮਾਰੇ ਜਾਣਗੇ
ਇਸ ਨਾਦਰਸ਼ਾਹੀ ਫੁਰਮਾਣ ਦੀ ਸਭਾ ਸਖਤ ਸਬਦਾ ਵਿੱਚ ਨਿਖੇਧੀ ਕਰਦੀ ਹੈ ਕਿਉਂ ਕਿ ਕੋਈ ਵੀ ਗ੍ਰੰਥੀ ਸਿੰਘ ਨਹੀਂ ਚਾਹੁੰਦਾ ਕਿ ਉਸ ਦੀ ਨਿਗਰਾਨੀ ਹੇਠ ਕਿਸੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਵੇ।ਚੰਗਾ ਹੋਵੇਗਾ ਕਿ ਜਿਥੇ ਕੋਈ ਘਾਟ ਕਮਜੋਰੀ ਲਗਦੀ ਹੋਵੇ ਉਸ ਨੂੰ ਦੂਰ ਕਰਕੇ ਗੁਰੂ ਸਾਹਿਬ ਦਾ ਸਤਿਕਾਰ ਵੱਲ ਧਿਆਨ ਦਿੱਤਾ ਜਾਵੇ ਜੀ ਇਸ ਬਾਰੇ ਸਾਰੀਆਂ ਸਭਾਵਾਂ ਨੂੰ ਇਕੱਠੇ ਹੋ ਕੇ ਵੀ ਪ੍ਰਸਾਸਨ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾਵੇ ਜੀ ਤਾਂ ਜੋ ਅਉਣ ਵਾਲੇ ਸਮੇਂ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆਂ ਜਾ ਸਕੇ ਵੱਲੋਂ ਦਰਸ਼ਨ ਸਿੰਘ ਜਨਰਲ ਸਕੱਤਰ ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲਇਸ ਮੋਕੇ ਭਾਈ ਸਵਰਨ ਸਿੰਘ ਮਟਵਾਣੀ ਪ੍ਰਧਾਨ ਸਰਕਲ ਅਜੀਤਵਾਲ, ਦਰਸ਼ਨ ਸਿੰਘ ਢੁੱਡੀਕੇ ਜ ਸਕੱਤਰ, ਹਰਜਿੰਦਰ ਸਿੰਘ ਮੱਦੋਕੇ ਪਰਚਾਰ ਸਕੱਤਰ, ਤਾਰਾ ਸਿੰਘ ਖੋਸਾ, ਖਜਾਨਚੀ, ਬਾਬਾ ਹਰਦੀਪ ਸਿੰਘ,ਅਤੇ ਗੁਰਤੇਜ ਸਿੰਘ ਦੌਧਰ ਹਾਜਰੀ ਲੁਆਈ।

ਸਪਰਿੰਗ ਡਿਊ ਵਿੱਚ ਪ੍ਰਾਇਮਰੀ ਦੇ ਿਿਵਦਆਰਥੀਆਂ ਦੀਆਂ ਖੇਡਾਂ ਕਰਵਾਈਆ ਗਈਆਂ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਕਲਾਸ ਨਰਸਰੀ ਤੋਂ ਲੈ ਕੇ ਛੇਵੀਂ ਤੱਕ ਦੇ ਿਿਵਦਆਰਥੀਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਾਰੇ ਿਿਵਦਆਰਥੀ ਇਹਨਾਂ ਗੇਮਸ ਵਿੱਚ ਹਿੱਸਾ ਲੈਣ ਲਈ ਕਈ ਦਿਨਾਂ ਤੋਂ ਉਤਸਾਹਿਤ ਸਨ ਅਤੇ ਤਿਆਰੀ ਕਰ ਰਹੇ ਸਨ।ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਿਿਵਦਆਰਥੀਆਂ ਦੀਆਂ ਸਾਰੀਰਕ ਗਤੀਵਿਧੀਆਂ ਕਾਫ਼ੀ ਘੱਟ ਗਈਆਂ ਸਨ ਅਤੇ ਘਰਾਂ ਵਿੱਚ ਰਹਿ ਕੇ ਉਹ ਸਿਰਫ਼ ਮੋਬਾਇਲ ਫ਼ੋਨਾਂ ਉੱਪਰ ਹੀ ਨਿਰਭਰ ਹੋ ਗਏ ਸਨ।ਪਰ ਸਕੂਲ ਵਿੱਚ ਆ ਕੇ ਉਹ ਵੱਖ^ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ। ਜਿਸ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਸੰਪੂਰਨ ਤੌਰ ਤੇ ਹੋ ਰਿਹਾ ਹੈ।ਇਸ ਸੰਬੰਧਿਤ ਹੀ ਪ੍ਰਾਇਮਰੀ ਬਲਾਕ ਦੇ ਿਿਵਦਆਰਥੀਆਂ ਲਈ ਸਕੂਲ ਅੰਦਰ ਇੱਕ ਰੋਜਾ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਤੋਂ ਯੂ 8ਕੇ 8ਜੀ ਤੱਕ ਦੇ ਿਿਵਦਆਰਥੀਆਂ ਨੇ ਫਨ ਗੇਮਸ ਵਿੱਚ ਹਿੱਸਾ ਲਿਆ।ਇਸ ਤੋਂ ਇਲਾਵਾ ਪਹਿਲੀ ਕਲਾਸ ਤੋਂ ਤੀਸਰੀ ਕਲਾਸ ਤੱਕ ਦੇ ਿਿਵਦਆਰਥੀਆਂ ਲਈ ਸੈਕ ਰੇਸ, ਵਨ ਲੈਗ ਗੇਮ, ਜੰਪ ਰੇਸ, ਬਿਸਕਿਟ ਰੇਸ, ਆਦਿ ਦਾ ਆਯੋਜਨ ਕੀਤਾ ਗਿਆ ਸੀ।ਚੌਥੀ ਤੋਂ ਛੇਵੀ ਕਲਾਸ ਤੱਕ ਦੇ ਿਿਵਦਆਰਥੀਆਂ ਲਈ 100 ਮੀਟਰ, 200 ਮੀਟਰ, ਥ੍ਰੀ ਲੈਗ ਰੇਸ, ਹਰਡਲ ਰੇਸ, ਆਦਿ ਸਨ।ਸਾਰੇ ਿਿਵਦਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਸਾਰੇ ਜੇਤੂ ਿਿਵਦਆਰਥੀਆਂ ਨੂੰ ਪ੍ਰਿੰਸੀਪਲ ਸਰ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੇਨੈਜਰ ਮਨਦੀਪ ਚੌਹਾਨ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਿਿਵਦਆਰਥੀਆਂ ਨੂੰ ਸਪੋਰਟਸ ਵਿੱਚ ਹਿੱਸਾ ਲੈਂਦੇ ਵੇਖ ਕੇ ਉਹਨਾਂ ਦੇ ਅਧਿਆਪਕ ਵੀ ਖ਼ੁਸ਼ ਸਨ।ਇਸ ਮੌਕੇ ਤੇ ਮੈਡਮ ਮੌਨਿਕਾ, ਮੈਡਮ ਕੁਲਦੀਪ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਦਲਜਿੰਦਰ ਕੌਰ, ਸ਼ਸੀ  ਬਾਲਾ, ਆਦਿ ਅਧਿਆਪਕ ਹਾਜ਼ਿਰ ਸਨ।ਇਸ ਦੇ ਨਾਲ ਹੀ ਪ੍ਰਬੰਧਕੀ ਕਮੇਟੀ ਵੱਲੋੱਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸ• ਸੁਖਵਿੰਦਰ ਸਿੰਘ ਛਾਬੜਾ ਨੇ ਸਾਰੇ ਜੇਤੂ ਿਿਵਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਸਟਾ਼ਫ ਦੇ ਇਸ ਉਪਰਾਲੇ ਲਈ ਸ਼ਲਾਘਾ ਵੀ ਕੀਤੀ ਕਿਉਂਕਿ ਮੌਜ਼ੁਦਾ ਸਮੇਂ ਵਿੱਚ ਿਿਵਦਆਰਥੀਆਂ ਦੇ ਸੰਪੂਰਨ ਵਿਕਾਸ ਲਈ ਖੇਡਾਂ ਵੀ ਬਹੁਤ ਜਰੂਰੀ ਹਨ।

ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦਾ ਇਲਾਜ ਜਿੱਥੇ ਬਹੁਤ ਮਹਿੰਗਾ ਹੈ ਉੱਥੇ ਸੁਸਾਇਟੀ ਵੱਲੋਂ ਹਰੇਕ ਮਹੀਨੇ ਅੱਖਾਂ ਦੇ ਚੈੱਕਅੱਪ ਕੈਂਪ ਦੇ ਨਾਲ ਅਪਰੇਸ਼ਨ ਕੈਂਪ ਵੀ ਲਗਾਇਆ ਜਾਂਦਾ ਹੈ ਤਾਂ ਕਿ ਗ਼ਰੀਬ ਵਿਅਕਤੀ ਇਸ ਦਾ ਲਾਭ ਲੈ ਕੇ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਸਕੇ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਨੀਰਜ ਮਿੱਤਲ ਦੱਸਿਆ ਕਿ ਇਸ ਕੈਂਪ ਵਿਚ ਸ਼ੰਕਰਾ ਹਸਪਤਾਲ ਚੋਂ ਅੱਖਾਂ ਦੇ ਪਰਦੇ ਦੀ ਮਾਹਿਰ ਡਾ: ਰਮਿੰਦਰ ਕੌਰ ਨੇ ਆਪਣੀ ਟੀਮ ਨਾਲ 168 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 33 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਆਪ੍ਰੇਸ਼ਨ 21 ਨਵੰਬਰ ਨੂੰ ਲੱਗਣ ਵਾਲੇ ਕੈਂਪ ਵਿੱਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਸਵਰਗਵਾਸੀ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ 21 ਨਵੰਬਰ ਦਿਨ ਐਤਵਾਰ ਨੂੰ ਲੰਮਿਆਂ ਵਾਲੇ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਅੱਜ ਦੇ ਕੈਂਪ ਵਿਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾ: ਰਮਿੰਦਰ ਕੌਰ ਦੀ ਟੀਮ ਨੇ 168 ਮਰੀਜ਼ਾਂ ਦੀਆਂ ਅੱਖਾਂ ਦੇ ਪਰਦੇ ਦਾ ਚੈੱਕਅੱਪ ਕੀਤਾ ਜਿਨ੍ਹਾਂ ਚੋਂ 33 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਮਨੋਹਰ ਸਿੰਘ ਟੱਕਰ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਵਿੱਚ ਬੱਚਿਆਂ ਨੇ ਸੋਨੀਆ ਸੋਨੀਆ ਮੋਮਬੱਤੀਆ ਸਜਾਈਆਂ ਤੇ ਹੈਪੀ ਦੀਵਾਲੀ ਦੇ ਆਕਰਸ਼ਿਤ ਕਾਰਡ ਬਣਾਏ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਜਗਰਾਉਂ  ਵਿੱਚ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣ ਲਈ ਡਾਇਰੈਕਟਰ ਮੈਡਮ ਸ਼੍ਰੀਮਤੀ ਸ਼ਸ਼ੀ ਜੈਨ ਦੇ  ਨਿਰੀਖਣ ਵਿੱਚ ਪਹਿਲੀ ਅਤੇ ਦੂਸਰੀ ਜਮਾਤ ਦੇ ਬੱਚਿਆਂ ਦਾ ਮੁਕਾਬਲਾ ਕਰਵਾਇਆ ਗਿਆ ਬੱਚਿਆਂ ਨੇ ਆਪਣੇ ਛੋਟੇ ਛੋਟੇ  ਹੱਥਾਂ ਨਾਲ ਮੋਹ ਸੋਨੀਆ ਸੋਨੀਆ ਮੋਮਬੱਤੀਆ ਸਜਾਈਆਂ ਤੇ ਹੈਪੀ ਦੀਵਾਲੀ ਦੇ ਆਕਰਸ਼ਿਤ ਕਾਰਡ ਬਣਾਏ  ਮੈਡਮ ਸਾਕਸ਼ੀ ਢੰਡ  ਨਵਜੋਤ ਕੌਰ ਅਤੇ ਆਂਚਲ ਨੇ ਜੱਜਾਂ ਦੀ ਭੂਮਿਕਾ ਨਿਭਾਈ  ਮੋਮਬੱਤੀ ਸਜਾਉਣ ਦੀ ਪ੍ਰਤੀਯੋਗਤਾ ਵਿਚ ਦੂਸਰੀ ਜਮਾਤ ਦੀ ਅਵਨੀਤ ਕੌਰ ਨੇ ਪਹਿਲਾ ਅਤੇ ਪਹਿਲੀ ਜਮਾਤ ਦੇ ਜਸ਼ਨਵੀਰ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ  ਅਤੇ ਕਾਰਡ ਕਾਰਡ ਬਣਾਉਣ ਦੀ ਪ੍ਰਤੀਯੋਗਤਾ ਦੇ ਵਿੱਚ  ਪਹਿਲੀ ਜਮਾਤ ਦੀ ਪਾਇਲ ਨੇ ਪਹਿਲਾ  ਦੂਸਰੀ ਜਮਾਤ ਦੀ ਵੈਸ਼ਨਵੀ ਅਤੇ ਗੁਰਨੂਰ ਕੌਰ ਨੇ ਦੂਸਰਾ ਅਤੇ ਪਹਿਲੀ ਜਮਾਤ ਦੀ ਮਨਮੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ  ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ  ਜੈਨ ਜੇਤੂ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

 

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਅਧਿਆਪਕਾਂ ਦਾ ਤਕਨੀਕੀ ਸਿੱਖਿਆ ਵੱਲ ਵੱਧਦਾ ਕਦਮ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਵਿਚ ਅਧਿਆਪਕਾਂ ਲਈ ਆਈ.ਟੀ. ਡੀਪਾਰਟਮੈਂਟ ਿਿਮਸਜ਼ ਅਮਨਦੀਪ ਕੌਰ, ਿਿਮਸਜ਼ ਰੀਤਿਕਾ ਸ਼ਰਮਾ, ਿਿਮਸਜ਼ ਸਿਮਰਨਦੀਪ ਕੌਰ ਅਰੋੜਾ, ਮਿ:ਗੋਬਿੰਦਾ ਟੰਡਨ ਅਤੇ ਿਿਮਸਜ਼ ਮਨਪ੍ਰੀਤ ਕੌਰ ਵੱਲੋਂ ਵਰਕਸ਼ਾਪ ਲਗਾਈ ਗਈ। ਜਿਸ ਵਿਚ ਅਧਿਆਪਕਾਂ ਦੇ ਪੇਪਰ ਵਰਕ ਨੂੰ ਖਤਮ ਕਰਦੇ ਹੋਏ ਡਿਜ਼ੀਟਲ ਵਰਲਡ ਨੂੰ ਆਪਣੀ ਰੋਜ਼ਾਨਾ ਵਰਤੋਂ ਵਿਚ ਲਿਆਉਣ ਸੰਬੰਧੀ ਸਿਖਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਪੇਪਰ ਵਰਕ ਨੂੰ ਖਤਮ ਕਰਦੇ ਹੋਏ ਡਿਜ਼ੀਟਲ ਦੀ ਦੁਨੀਆਂ ਨੂੰ ਅਪਣਾਇਆ ਜਿਸ ਨਾਲ ਪੇਪਰ ਦੀ ਵਰਤੋਂ ਘਟੇਗੀ ਅਤੇ ਰੁੱਖਾਂ ਦਾ ਵੀ ਬਚਾਅ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਈ.ਟੀ. ਡੀਪਾਰਟਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੂੰ ਅੱਜ ਦੇ ਜ਼ਮਾਨੇ ਨਾਲ ਚੱਲਣਾ ਜ਼ਰੂਰੀ ਹੈ ਕਿਉਂਕਿ ਸਾਨੂੰ ਕੰਪਿਊਟਰ ਦੇ ਯੁੱਗ ਵਿਚ ਆਪਣੇ ਆਪ ਨੂੰ ਸਮਾਰਟ ਵਰਕ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਡੀਏਵੀ ਸਕੂਲ ਦੇ ਵਿਿਦਆਰਥੀਆਂ ਨੇ  24 ਬਜ਼ੁਰਗਾਂ ਨੂੰ ਪੈਨਸ਼ਨ ਦੇ ਕੇ ਦੀਵਾਲੀ ਮਨਾਈ  

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ 140 ਵਾਂ ਪੈਨਸ਼ਨ ਵੰਡ ਸਮਾਰੋਹ ਡੀ ਏ ਵੀ ਸਕੂਲ ਵਿਖੇ ਹੋਇਆ ਜਿਸ ਵਿੱਚ ਪ੍ਰਿੰਸੀਪਲ ਬ੍ਰਿਜ ਮੋਹਨ ਦੀ ਅਗਵਾਈ ਹੇਠ ਵਿਿਦਆਰਥੀਆਂ ਦੇ ਸਟਾਫ ਨੇ  24 ਬਜ਼ੁਰਗਾਂ ਨੂੰ ਆਪਣੀ ਪਾਕੇਟ ਮਨੀ ਵਿੱਚੋਂ ਪੈਨਸ਼ਨ ਦੇ ਕੇ ਦੀਵਾਲੀ ਮਨਾਉਂਦੇ ਹੋਏ ਨਵੀਂ ਮਿਸਾਲ ਕਾਇਮ ਕੀਤੀ  ਸੰਸਥਾ ਦੇ ਮੈਂਬਰ ਡਾ ਵਿਵੇਕ ਗੋਇਲ ਨੇ ਸਾਰੇ ਬਜ਼ੁਰਗਾਂ ਲੋਹੀਆਂ ਦਿੱਤੀਆਂ ਜਦੋਂਕਿ ਰਾਜਨ ਜੈਨ ਨੇ ਸਾਰੇ ਬਜ਼ੁਰਗਾਂ ਨੂੰ ਮਿਠਾਈ ਦੇ ਡੱਬੇ ਵੰਡੇ  ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਨੀ ,ਫਾਇਨਾਂਸ ਰਾਜਨ ਬਾਂਸਲ ,ਪੈਟਰਨ ਵਿਨੋਦ ਬਾਂਸਲ,  ਲੀਗਲ ਐਡਵਾਈਜ਼ਰ ਵਿਨੋਦ, ਕ੍ਰਿਸ਼ਨ ਗੋਇਲ, ਅਤੇ ਦਿਨੇਸ਼ ਕਤਿਆਲ, ਪ੍ਰੋਜੈਕਟ ਡਾਇਰੈਕਟਰ ਵਿੱਕੀ ਔਲਖ, ਸੈਕਟਰੀ ਸਟੇਜ ਦਮਨਦੀਪ ਸਿੰਘ, ਤੇ ਰਾਜਨ ਜੈਨ, ਵਾਈਸ ਪ੍ਰਧਾਨ ਪ੍ਰੋਫੈਸਰ ਕਰਮ ਸਿੰਘ ਸੰਧ,ੂ  ਕੋਲੰਬੀਅਨ ਇੰਸਟੀਚਿਊਟ ਦੇ ਮਾਲਕ ਹਰੀ ਓਮ ਵਰਮਾ ,ਸੱਤਿਅਮ ਵਰਮਾ, ,ਨੰਦਨੀ ਵਰਮਾ,  ਡੀਸੀ ਗੁਰਪ੍ਰੀਤ ,ਅਤੇ ਅੱਛਰੂ ਸਿੰਗਲਾ, ਦੇ ਨਾਲ ਨਾਲ ਸਕੂਲ ਦਾ ਸਟਾਫ ਹਰਦੀਪ ਸਿੰਘ ਡੀਪੀ ,ਸੁਰਿੰਦਰਪਾਲ ਡੀਪੀ, ਰਾਕੇਸ਼ ਕੁਮਾਰ, ਗੁਰਜੀਤ ਸਿੰਘ, ਇੰਦਰਪ੍ਰੀਤ ਕੌਰ, ਸੀਮਾ ਬੱਸੀ, ਸਤਵਿੰਦਰ ਕੌਰ, ਰੇਨੂੰ , ਮੀਨਾ ਨਾਗਪਾਲ ਅਤੇ ਰਵਿੰਦਰਪਾਲ ਕੌਰ ਹਾਜ਼ਰ ਸਨ