You are here

ਲੁਧਿਆਣਾ

ਨਗਰ ਕੌਂਸਲ ਦੇ ਹਾਊਸ ਦੀ ਇੱਕ ਸਪੈਸ਼ਲ ਮੀਟਿੰਗ ਹੋਈ

ਜਗਰਾਓਂ ( ਅਮਿਤ ਖੰਨਾ, ਪੱਪੂ ਜਗਰਾਉਂ   ) ਨਗਰ ਕੌਂਸਲ ਦੇ ਹਾਊਸ ਦੀ ਇੱਕ ਸਪੈਸ਼ਲ ਮੀਟਿੰਗ ਹੋਈ ਜਿਸ ਵਿੱਚ ਜਗਜੀਤ ਸਿੰਘ ਕੌਂਸਲਰ ਦੀ ਤਜਵੀਜ ਤੇ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 18 ਤੋਂ ਕੌਂਸਲਰ ਰਵਿੰਦਰਪਾਲ ਸਿੰਘ ਜੀ ਦੇ ਸਪੁੱਤਰ ਅਤੇ ਜਤਿੰਦਰਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ  ਦੇ ਭਤੀਜੇ ਕਾਕਾ ਸਕੂਨ ਦੇ ਸਵਰਗਵਾਸ ਹੋਣ ਤੇ ਸ਼ੋਕ ਪ੍ਰਸਤਾਵ ਪੇਸ਼ ਕੀਤਾ ਗਿਆ । ਮੀਟਿੰਗ ਸ਼ੁਰੂ ਹੋਣ ਤੇ ਸਮੂਹ ਹਾਊਸ ਵਲੋਂ ਸਰਦਾਰ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਪੰਜਾਬ ਸਰਕਾਰ ਮੌਜੂਦਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਸਤਿਕਾਰਯੋਗ ਸਪੁੱਤਰ  ਜਸਵੀਰ ਸਿੰਘ ਗੋਗੀ  ਦੇ ਸਵਰਗਵਾਸ ਹੋਣ ਅਤੇ ਨਗਰ ਕੌਂਸਲ ਜਗਰਾਉਂ ਵਿਖੇ ਕੰਮ ਕਰਦੇ  ਪਰਮਜੀਤ ਸਿੰਘ ਛੀਨਾਂ  ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਸਵਰਗਵਾਸ ਹੋਣ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਮੂਹ ਹਾਊਸ ਵਲੋਂ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 18 ਤੋਂ ਕੌਂਸਲਰ ਸ੍ਰੀ ਰਵਿੰਦਰਪਾਲ ਸਿੰਘ ਦੇ ਪੁੱਤਰ ਅਤੇ  ਜਤਿੰਦਰਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਦੇ ਭਤੀਜੇ ਕਾਕਾ ਸਕੂਨ  ਦੇ ਸਵਰਗਵਾਸ ਹੋਣ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ੍ਰੀਮਤੀ ਕਮਲਜੀਤ ਕੌਰ ਕੌਂਸਲਰ  ਵਲੋਂ ਕਿਹਾ ਗਿਆ ਕਿ ਕਾਕਾ ਸਕੂਨ ਜੀ ਵਲੋਂ ਛੋਟੀ ਉਮਰ ਵਿੱਚ ਹੀ ਸ਼ਹਿਰ ਅਤੇ ਸਮਾਜ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਗਈ। ਕੋਰੋਨਾ ਕਾਲ ਸਮੇਂ ਕਾਕਾ ਸਕੂਨ ਵਲੋਂ ਸ਼ਹੀਦ ਭਗਤ ਸਿੰਘ ਕਲੱਬ, ਜਗਰਾਉਂ ਦੇ ਮੈਂਬਰ ਵਜੋਂ ਆਪਣੇ ਤਨ, ਮਨ, ਧਨ ਨਾਲ ਸੇਵਾ ਕਰਦੇ ਹੋਏ ਹੱਥੀਂ ਲੰਗਰ ਤਿਆਰ ਕਰਵਾ ਕੇ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਭੁੱਗੀਆਂ-ਝੋਪੜੀਆਂ ਵਿੱਚ ਆਪ ਜਾ ਕੇ ਵੰਡਿਆ ਗਿਆ। ਉਹਨਾਂ ਵਲੋਂ ਕਿਹਾ ਗਿਆ ਕਿ ਕਾਕਾ ਸਕੂਨ ਜੀ ਦੀ ਯਾਦ ਵਿੱਚ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਕੋਈ ਯਾਦਗਾਰ ਜਰੂਰ ਬਣਾਈ ਜਾਵੇ ਜਿਸ ਤੇ ਬਾਕੀ ਹਾਊਸ ਮੈਂਬਰਾਂ ਵਲੋਂ ਵੀ ਹਾਮੀਂ ਭਰੀ ਗਈ। ਇਸ ਤੇ ਪ੍ਰਧਾਨ ਵਲੋਂ ਕਿਹਾ ਗਿਆ ਕਿ ਇਸ ਸਬੰਧੀ ਬਾਅਦ ਵਿੱਚ ਵਿਚਾਰ ਕਰ ਲਿਆ ਜਾਵੇਗਾ।  ਰਵਿੰਦਰਪਾਲ ਸਿੰਘ ਕੌਂਸਲਰ ਅਤੇ ਜਤਿੰਦਰਪਾਲ ਪ੍ਰਧਾਨ ਵਲੋਂ ਕਾਕਾ ਸਕੂਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੇ ਸਮੂਹ ਹਾਊਸ ਦਾ ਆਦਰ ਸਹਿਤ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ  ਪ੍ਰਦੀਪ ਕੁਮਾਰ ਦੌਧਰੀਆ ਕਾਰਜ ਸਾਧਕ ਅਫਸਰ, ਅਨੀਤਾ ਸੱਭਰਵਾਲ ਸੀਨੀ.ਮੀਤ ਪ੍ਰਧਾਨ,  ਗੁਰਪ੍ਰੀਤ ਕੌਰ ਤੱਤਲਾ ਜੂਨੀ.ਮੀਤ ਪ੍ਰਧਾਨ,  ਰਾਜਿੰਦਰ ਕੌਰ,  ਰਣਜੀਤ ਕੌਰ,  ਜਰਨੈਲ ਸਿੰਘ,  ਪਰਮਿੰਦਰ ਕੌਰ, ਕੰਵਰਪਾਲ ਸਿੰਘ,  ਰਮੇਸ਼ ਕੁਮਾਰ,  ਸੁਖਦੇਵ ਕੌਰ,  ਸੁਧਾ ਰਾਣੀ, ਦਰਸ਼ਨਾਂ ਦੇਵੀ, ਪਲ ਗੋਇਲ, ਅਨਮੋਲ ਗੁਪਤਾ,  ਕਵਿਤਾ ਰਾਣੀ ਕੌਂਸਲਰ ਸਾਹਿਬਾਨ ਦੇ ਨਾਲ ਨਾਲ, ਦਵਿੰਦਰ ਸਿੰਘ ਜੂਨੀਅਰ ਸਹਾਇਕ,  ਹਰਦੀਪ ਢੋਲਣ,  ਦਵਿੰਦਰ ਸਿੰਘ ਗਰਚਾ,  ਸਤਨਾਮ ਸਿੰਘ ਵਿੱਕੀ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ  ਵੈਕਸਿਨ ਕੈਂਪ ਲਗਾਇਆ

                ਜਗਰਾਉਂ (ਅਮਿਤ ਖੰਨਾ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਛੇਵਾਂ ਮੁਫ਼ਤ ਵੈਕਸੀਨ ਕੈਂਪ ਲਗਾਇਆ ਗਿਆ। ਐੱਸ ਬੀ ਬੀ ਐੱਸ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਈ ਜੀਨਾ ਜਗਰਾਓਂ ਵਿਖੇ ਲਗਾਏ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦਾ ਟੀਕਾ ਜ਼ਰੂਰ ਲਗਾਉਣ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ  ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਹ ਛੇਵਾਂ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ ਜਿਸ ਵਿਚ ਦੋ ਸੌ ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮੁਕੰਮਲ ਖ਼ਾਤਮੇ ਲਈ ਸੁਸਾਇਟੀ ਵੱਲੋਂ ਜਿੱਥੇ ਸਮੇਂ ਸਮੇਂ ਮੁਫ਼ਤ ਵੈਕਸੀਨ ਕੈਂਪ ਲਗਾਇਆ ਜਾਂਦਾ ਹੈ ਉੱਥੇ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ 21 ਨਵੰਬਰ 2021 ਦਿਨ ਐਤਵਾਰ ਨੂੰ ਸਵਰਗਵਾਸੀ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿਚ ਚਿੱਟੇ ਮੋਤੀਆਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲੰਮਿਆਂ ਵਾਲੇ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ, ਪ੍ਰਵੀਨ ਮਿੱਤਲ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਡਾ: ਭਾਰਤ ਭੂਸ਼ਨ ਬਾਂਸਲ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।

ਵਲੰਟੀਅਰਾਂ ਨੇ ਬੀਬੀ  ਸਰਵਜੀਤ ਕੌਰ ਮਾਣੰੂਕੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ

ਜਗਰਾਓਂ 16 ਨਵੰਬਰ (ਅਮਿਤ ਖੰਨਾ) ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨੇ ਜਾਣ ਤੇ ਵਲੰਟੀਅਰਾਂ ਨੇ ਖੁਸ਼ੀ ਜਾਹਿਰ ਕਰਦਿਆਂ ਹਾਈਕਮਾਨ ਦਾ ਧੰਨਵਾਦ ਕੀਤਾ ੍ਟ ਇਸ ਮੌਕੇ ਵਲੰਟੀਅਰਾਂ ਨੇ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬੀਬੀ ਮਾਣੂੰਕੇ ਨੂੰ ਦੂਜੀ ਵਾਰ ਉਮੀਦਵਾਰ ਬਣਾ ਕੇ ਜੋ ਮਾਣ ਦਿੱਤਾ ਗਿਆ ਹੈ, ਉਸ ਨਾਲ ਵਰਕਰਾਂ ਚ ਜੋਸ਼ ਭਰ ਗਿਆ ਹੈ ੍ਟ ਵਲੰਟੀਅਰਾਂ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਚ ਜਾ ਕੇ ਬੀਬੀ ਮਾਣੂੰਕੇ ਦੇ ਹੱਕ 'ਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਾਂਗੇ ਅਤੇ ਬੀਬੀ ਮਾਣੂੰਕੇ ਇਸ ਵਾਰ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ੍ਟ ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਸੁੱਖੀ, ਤਰਸੇਮ ਸਿੰਘ ਅਲੀਗੜ੍ਹ, ਕੋਆਰਡੀਨੇਟਰ ਸ਼ਿੰਦਰਪਾਲ ਸਿੰਘ ਮੀਨੀਆ, ਰਘਵੀਰ ਸਿੰਘ ਲੰਮਾ ਬਲਾਕ ਪ੍ਰਧਾਨ, ਜਗਦੇਵ ਸਿੰਘ ਗਿੱਦੜਵਿੰਡੀ, ਸੁਰਜੀਤ ਸਿੰਘ ਜਨੇਤਪੁਰਾ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਸੁਰਜੀਦ ਸਿੰਘ, ਐੱਸ.ਸੀ. ਵਿੰਗ ਪ੍ਰਧਾਨ ਸੁਰਜੀਤ ਸਿੰਘ ਸਿੱਧਵਾਂ, ਪ੍ਰਧਾਨ ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸਰੋਜ ਰਾਣੀ, ਤਰਸੇਮ ਸਿੰਘ ਹਠੂਰ, ਸੁਰਿੰਦਰ ਸਿੰਘ ਲੱਖਾ, ਗੁਰਪ੍ਰੀਤ ਕੌਰ, ਬਲਜੀਤ ਸਿੰਘ, ਨੰਬਰਦਾਰ ਦਿਲਬਾਗ ਸਿੰਘ ਕੋਠੇ ਰਾਹਲਾਂ, ਡਾ: ਬਲਕਾਰ ਸਿੰਘ ਆਦਿ ਵਲੰਟੀਅਰ

ਬਲੌਜ਼ਮਜ਼ ਕਾਨਵੈਂਟ ਸਕੂਲ ਮਾਸਕ ਗਤੀਵਿਧੀ ਕਰਵਾਈ ਗਈ

ਜਗਰਾਓਂ 16 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਵੱਲੋਂ ਅੱਜ ਮਾਸਕ ਗਤੀਵਿਧੀ ਕੀਤੀ ਗਈ। ਉਹਨਾਂ ਆਪਣੇ ਅਪ ਅਲੱਗ-ਅਲੱਗ ਤਰ੍ਹਾਂ ਦੇ ਮਖੌਟੇ ਬਣਾ ਕੇ ਉਹਨਾਂ ਨੂੰ ਆਪਣੇ ਚਿਹਰੇ ਉੱਤੇ ਲਗਾਇਆ ਅਤੇ ਆਪਣੇ ਆਪ ਨੂੰ ਅਲੱਗ-ਅਲੱਗ ਰੂਪ ਦਿੱਤਾ। ਬੱਚਿਆਂ ਵੱਲੋਂ ਬਿਨ੍ਹਾਂ ਕਿਸੇ ਦੀ ਮਦਦ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਨਸਾਨ ਨੂੰ ਆਪਣੇ ਜੀਵਨ ਦੇ ਪੰਧ ਵਿਚ ਕਈ ਤਰ੍ਹਾਂ ਦੇ ਰੂਪ ਬਣਾਉਣੇ ਪੈਂਦੇ ਹਨ ਕਿਉਂਕਿ ਸਮਾਜ ਅਤੇ ਘਰੇਲੂ ਜ਼ਿੰਦਗੀ ਬਹੁਤ ਸਾਰੇ ਰੰਗ ਦਿਖਾ ਦਿੰਦੀ ਹੈ। ਬੱਚਿਆਂ ਦੀ ਇਸ ਖੇਡ ਨੁਮਾ ਗਤੀਵਿਧੀ ਨੇ ਜੀਵਨ ਦੇ ਬਹੁਤ ਰੰਗ ਪੇਸ਼ ਕੀਤੇ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ

ਪਿੰਡ ਅਕਾਲਗਡ਼੍ਹ ਕਲਾਂ ਬਲਾਕ ਸੁਧਾਰ ਲੁਧਿਆਣਾ ਪੰਚਾਇਤ ਅੰਦਰ ਇਕ ਦੂਜੇ ਉਪਰ ਦੂਸ਼ਣਬਾਜ਼ੀ ਦਾ ਮਸਲਾ ਸਾਹਮਣੇ  

ਸੁਧਾਰ 15 ਨਵੰਬਰ ( ਜਗਰੂਪ ਸੁਧਾਰ ) ਅੱਜ ਪਿੰਡ ਅਕਾਲਗੜ੍ਹ ਕਲਾਂ ਬਲਾਕ ਸੁਧਾਰ ਜਿਲ੍ਹਾ ਲੁਧਿਆਣਾ ਦੀ ਰਵਿਦਾਸ ਧਰਮਸ਼ਾਲਾ ਵਿਖੇ ਸਰਬਜੀਤ ਕੌਰ ਮੈਂਬਰ ਪੰਚਾਇਤ ਦੇ ਖਿਲਾਫ ਜੋ ਸਰਪੰਚ ਵਲੋ ਪਿਛਲੇ ਕੁਛ ਦਿਨਾਂ ਤੋਂ ਝੂਠਾ ਪਰਚਾਰ ਕੀਤਾ ਜਾ ਰਿਹਾ ਸੀ ਉਸਦੇ ਸੰਬੰਧ ਵਿਚ ਪਿੰਡ ਦੇ ਪਤਵੰਤੇ ਲੋਕਾਂ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿਚ ਬੁਲਾਇਆ ਗਿਆ ਸੀ। ਪਰ ਕਾਫੀ ਉਡੀਕ ਕਰਨ ਮਗਰੋਂ ਵੀ ਸਰਪੰਚ ਅਕਾਲਗੜ੍ਹ ਕਲਾਂ ਕਿਸੇ ਵੇ ਤਰ੍ਹਾਂ ਦਾ ਸਪਸ਼ਟੀਕਰਨ ਦੇਣ ਨਹੀਂ ਆਇਆ। ਸਰਬਜੀਤ ਕੌਰ ਪੰਚਾਇਤ ਮੈਂਬਰ ਨੇ ਪਿੰਡ ਦੇ ਇਕੱਠ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿੱਚ ਦਸਿਆ ਕੇ ਮੇਰੇ ਤੇ ਸਰਪੰਚ ਵਲੋ ਸੀਮੇਂਟ ਦੀਆਂ ਬੋਰੀਆਂ ਮੰਗਣ ਦਾ ਝੂਠਾ ਪ੍ਰਚਾਰ ਕਰਕੇ ਮੇਰੇ ਵਾਰਡ ਦਾ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਹੈ।ਲੋਕਾਂ ਨੇ ਮੈਨੂੰ ਵੋਟਾਂ ਪਾਂ ਕੇ ਚੁਣਿਆ ਹੈ। ਅਸੀ ਪੰਚਾਇਤ ਮੈਂਬਰਾਂ ਨੇ ਡੀ. ਡੀ.ਪੀ. ਓ ਸਾਹਿਬ ਲੁਧਿਆਣਾ ਨੂੰ ਵੀ ਪੱਤਰ ਲਿਖ ਕੇ ਦਸਿਆ ਕਿ ਸਰਕਾਰ ਵਲੋ ਆਇਆ ਗਰਾਂਟਾ ਨੂੰ ਸਰਪੰਚ ਵਲੋ ਸਹੀ ਜਗ੍ਹਾ ਨਹੀਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅਸੀ ਸਮੂਹ ਮੈਂਬਰ ਪੰਚਾਇਤ ਬੀ. ਡੀ.ਪੀ.ਓ ਸਾਹਿਬ ਸੁਧਾਰ ਨੂੰ ਵੀ ਮਿਲ ਚੁੱਕੇ ਹਾਂ। ਓਹਨਾ ਨੇ ਵੀ ਟਾਲਮਟੋਲ ਹੀ ਗੱਲ ਕੀਤੀ।ਆਪਣਾ ਮਸਲਾ ਪੰਚਾਇਤ ਵਿਚ ਜੀ ਸੁਲਝਾਓ। ਸੈਕਟਰੀ ਸਾਹਿਬ ਵਲੋ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਅਸੀ ਪ੍ਰਸ਼ਾਸ਼ਨ ਤੋਂ ਇਹ ਮੰਗ ਕਰਦੇ ਹਾਂ ਕਿ ਆਈਆ ਗਰਾਂਟਾ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੈਪਟਨ ਲਾਲ ਸਿੰਘ,ਸੁਰਿੰਦਰਪਾਲ ਕੌਰ,ਸ਼ਰਨਜੀਤ ਕੌਰ,ਸਰਬਜੀਤ ਕੌਰ (ਸਾਰੇ ਪੰਚ) ਸੁਰਿੰਦਰ ਕੌਰ ਸਾਬਕਾ ਸਰਪੰਚ,ਮੁਖਤਿਆਰ ਸਿੰਘ, ਗੁਰਮੀਤ ਸਿੰਘ, ਕਮਿਕਰ ਸਿੰਘ, ਬਲੋਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ  ਸਮੇਤ ਪਿੰਡ ਦੇ ਪਤਵੰਤੇ ਲੋਕ ਹਾਜ਼ਿਰ ਸਨ। 

ਲੋਕ ਸੇਵਾ ਸੁਸਾਇਟੀ ਵੱਲੋਂ  ਡੇਂਗੂ ਨੂੰ ਮੁਕਤ ਕਰਵਾਉਣ ਲਈ  ਜਗਰਾਉਂ ਸ਼ਹਿਰ ਦੇ ਵਿੱਚ ਫੌਗਿੰਗ ਕਰਵਾਈ

  ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਲਾਜਪਤ ਰਾਏ ਰੋਡ ਦੇ ਮੁਹੱਲਿਆਂ ਸਮੇਤ ਲੰਮਿਆਂ ਵਾਲੇ ਬਾਗ਼ ਫੌਗਿੰਗ ਕਰਵਾਈ ਗਈ। ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਫੌਗਿੰਗ ਦਾ ਕੰਮ ਸ਼ੁਰੂ ਕਰਨ ਸਮੇਂ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਾਰੇ ਸ਼ਹਿਰ ’ਚ ਫੌਗਿੰਗ ਦੀ ਸੇਵਾ ਪਿਛਲੇ 20 ਦਿਨਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਆਸਰਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ਨੂੰ ਡੇਂਗੂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਲਾਜਪਤ ਰਾਏ ਰੋਡ ਦੇ ਮੁਹੱਲਿਆਂ ਸਮੇਤ ਲੰਮਿਆਂ ਵਾਲੇ ਬਾਗ਼ ਫੌਗਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ 16 ਨਵੰਬਰ 2021 ਦਿਨ ਮੰਗਲਵਾਰ ਨੂੰ ਖ਼ਾਲਸਾ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਵਿਨੋਦ ਬਾਂਸਲ, ਆਰ ਕੇ ਗੋਇਲ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਅੰਮਿ੍ਰਤ ਸਿੰਘ ਚੀਮਾ, ਦਿਨੇਸ਼ ਕੁਮਾਰ, ਆਦਿ ਹਾਜ਼ਰ ਸਨ।

ਬਲੌਜ਼ਮਜ਼ ਸਕੂਲ ਵੱਲੋਂ ਵੀ ਕੀਤਾ ਗਿਆ ਪ੍ਰੋਟੈਸਟ 

ਜਗਰਾਓਂ 13 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ" ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਸਾਂ ਨੂੰ ਹਰ ਤਰਾਂ ਦੇ ਟੈਕਸ ਤੋਂ ਮੁਕਤ ਕਰਨ ਲਈ ਪੂਰਨ ਤੌਰ ਤੇ ਪ੍ਰੋਟੈਸਟ  ਕਰਦੇ ਹੋਏ ਰੋਸ ਪ੍ਰਗਟ ਕੀਤਾ।ਇਹ ਰੋਸ ਬਿਨ੍ਹਾਂ ਕਿਸੇ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੇ ਹੋਏ ਬੱਸਾਂ ਨੂੰ ਸਿੱਧਵਾਂ ਬੇਟ ਰੋਡ ਤੇ ਇਕ ਸਾਈਡ ਤੇ ਲਗਾ ਕੇ ਇਸ ਸਮਰਥਨ ਦਾ ਸਾਥ ਦਿੱਤਾ।ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਬੈਨਰ ਆਦਿ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਬੱਸਾਂ ਦੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮਾਫ ਕਰ ਦੇਵੇ ਤਾਂ ਮਾਪਿਆਂ ਦੇ ਸਿਰ ਤੋਂ ਕਾਫ਼ੀ ਹੱਦ ਤੱਕ ਬੋਝ ਹਲਕਾ ਹੋ ਜਾਵੇਗਾ। ਕਿਉਂਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਤੇ ਸਰਕਾਰਾਂ ਇਸ ਤੇ ਵਾਧੂ ਬੋਝ ਪਾ ਕੇ ਇਸਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਸਿੱਖਿਆ ਦੇ ਰਾਹਾਂ ਨੂੰ ਪੱਧਰਾ ਕਰੇ ਤੇ ਇਹਨਾਂ ਬੋਝ ਰੂਪੀ ਟੈਕਸਾਂ ਨੂੰ ਹਟਾ ਕੇ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਦੇ ਭਵਿੱਖ ਬਣਾਉਣ ਦੀ ਦੇਣ ਨੂੰ ਪਹਿਚਾਣਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਹਰਭਜਨ ਸਿੰਘ ਜੌਹਲ, ਪ੍ਰੈਜੀਡੈਂਟ ਸ.ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਪ੍ਰੋਟੈਸਟ ਨੂੰ ਸਾਂਝੀਵਾਲਤਾ ਦਾ ਮੰਚ ਦੱਸਿਆ।

ਜਗਰਾਓਂ ਵੈੱਲਫੇਅਰ ਸੁਸਾਇਟੀ ਨੇ ਕਰਵਾਈ ਫੋਗਿੰਗ

ਜਗਰਾਓਂ 13 ਨਵੰਬਰ (ਅਮਿਤ ਖੰਨਾ)  ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਧਵਾਂ ਬੇਟ ਵਿਖੇ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਫੋਗਿੰਗ ਕਰਵਾਈ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਤੇ ਚੇਅਰਮੈਨ ਰਾਜਿੰਦਰ ਜੈਨ ਨੇ ਕਿਹਾ ਸਿਧਵਾਂ ਬੇਟ ਇਲਾਕੇ 'ਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਫੋਗਿੰਗ ਕਰਵਾਈ ਜਾ ਰਹੀ ਹੈ ਜਿਹੜੀ ਇਕ ਹਫ਼ਤਾ ਜਾਰੀ ਕਰੇਗੀ।ਉਨ੍ਹਾਂ ਕਿਹਾ ਫੋਗਿੰਗ ਲਈ ਵਰਤੋਂ ਚ ਆਉਣ ਵਾਲੀ ਦਵਾਈ, ਪੈਟਰੋਲ ਤੇ ਗੱਡੀ ਦਾ ਸਾਰਾ ਖ਼ਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਿਸ ਇਲਾਕੇ ਚ ਫੋਗਿੰਗ ਦੀ ਜ਼ਰੂਰਤ ਹੋਵੇਗੀ ਉਹ ਸਿਵਲ ਹਸਪਤਾਲ ਸਿੱਧਵਾਂ ਬੇਟ ਦੱਸ ਕੇ ਫੋਗਿੰਗ ਕਰਵਾ ਸਕਦੇ ਹਨ। ਇਸ ਦੌਰਾਨ ਐੱਸਐੱਮਓ ਡਾ. ਮਨਦੀਪ ਸਿੱਧੂ ਨੇ ਜਗਰਾਓਂ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅੰਕਿਤਾ, ਬਲਵਿੰਦਰ ਪਾਲ ਸਿੰਘ ਹੈਲਥ ਇੰਸਪੈਕਟਰ ਤੇ ਹਰਪਾਲ ਕੌਰ ਹਾਜ਼ਰ ਸਨ।

2022 ਦੀਆਂ ਚੋਣਾਂ ਨੂੰ ਲੈ ਕੇ ਜਗਰਾਉਂ ਚ ਆਪ ਨੇ ਵੀ ਦੂਸਰੀ ਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨਿਆ

ਜਗਰਾਓਂ 13 ਨਵੰਬਰ (ਅਮਿਤ ਖੰਨਾ) 2022 ਦੀਆਂ ਚੋਣਾਂ ਨੂੰ ਲੈ ਕੇ ਜਗਰਾਉਂ ਚ ਅਕਾਲੀ ਦਲ ਤੋਂ ਬਾਅਦ ਹੁਣ ਆਪ ਨੇ ਵੀ ਦੂਸਰੀ ਵਾਰ ਇਸ ਹਲਕੇ ਤੋਂ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨ ਦਿੱਤਾ ਹੈ ੍ਟ ਭਾਵੇਂ ਇਸ ਤੋਂ ਪਹਿਲਾਂ ਬੀਬੀ ਮਾਣੂੰਕੇ ਦਾ ਹਲਕਾ ਬਦਲਣ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਸਨ, ਪਰ 'ਆਪ ਨੇ ਪਹਿਲੀ ਸੂਚੀ ਚ ਬੀਬੀ ਮਾਣੂੰਕੇ ਨੂੰ ਜਗਰਾਉਂ ਹਲਕੇ ਤੋਂ ਉਮੀਦਵਾਰ ਐਲਾਨ ਕੇ ਇਸ ਹਲਕੇ ਤੋਂ ਮੁੜ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ੍ਟ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵੀ ਇਸ ਪਾਸੇ ਪਹਿਲ ਕਰਦਿਆਂ ਜਗਰਾਉਂ ਹਲਕੇ ਤੋਂ ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੂੰ ਉਮੀਦਵਾਰ ਐਲਾਨ ਚੁੱਕਾ ਹੈ ਤੇ ਇਸ ਹਲਕੇ ਚ ਵਿਧਾਇਕ ਬੀਬੀ ਮਾਣੂੰਕੇ ਦੇ ਮੁਕਾਬਲੇ ਲਈ ਐੱਸ.ਆਰ. ਕਲੇਰ ਵੀ ਮਜਬੂਤ ਉਮੀਦਵਾਰ ਮੰਨੇ ਜਾਂਦੇ ਹਨ ੍ਟ ਇਸ ਤੋਂ ਪਹਿਲਾਂ ਸ੍ਰੀ ਕਲੇਰ ਨੂੰ 2017 ਚ ਅਕਾਲੀ ਦਲ ਵਲੋਂ ਜਗਰਾਉਂ ਤੋਂ ਬਦਲ ਕੇ ਨਿਹਾਲ ਸਿੰਘ ਹਲਕੇ ਚ ਭੇਜ ਦਿੱਤਾ ਸੀ, ਜਿਥੇ ਉਹ ਪੱਛੜ ਗਏ ਸਨ ੍ਟ ਇਸ ਤੋਂ ਬਾਅਦ ਜਗਰਾਉਂ ਦੇ ਲੋਕਾਂ ਦੀ ਮੰਗ ਅਤੇ ਪਾਰਟੀ ਵਲੋਂ ਕਰਵਾਏ ਸਰਵੇ ਰਿਪੋਰਟਾਂ ਦੇ ਅਧਾਰ ਤੇ ਅਕਾਲੀ ਦਲ ਵਲੋਂ ਸ੍ਰੀ ਕਲੇਰ ਨੂੰ ਮੁੜ ਜਗਰਾਉਂ ਤੋਂ ਉਮੀਦਵਾਰ ਐਲਾਨਿਆ ਗਿਆ

ਸਨਮਤੀ ਸਕੂਲ ਵੱਲੋਂ ਵੀ ਕੀਤਾ ਗਿਆ ਪ੍ਰੋਟੈਸਟ 

ਜਗਰਾਓਂ 13 ਨਵੰਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਸਾਂ ਨੂੰ ਹਰ ਤਰਾਂ ਦੇ ਟੈਕਸ ਤੋਂ ਮੁਕਤ ਕਰਨ ਲਈ ਪੂਰਨ ਤੌਰ ਤੇ ਪ੍ਰੋਟੈਸਟ  ਕਰਦੇ ਹੋਏ ਰੋਸ ਪ੍ਰਗਟ ਕੀਤਾ।ਇਹ ਰੋਸ ਬਿਨ੍ਹਾਂ ਕਿਸੇ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੇ ਹੋਏ ਬੱਸਾਂ ਨੂੰ ਰਾਏਕੋਟ ਰੋਡ ਤੇ ਇਕ ਸਾਈਡ ਤੇ ਲਗਾ ਕੇ ਇਸ ਸਮਰਥਨ ਦਾ ਸਾਥ ਦਿੱਤਾ।ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਬੈਨਰ ਆਦਿ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਬੱਸਾਂ ਦੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮਾਫ ਕਰ ਦੇਵੇ ਤਾਂ ਮਾਪਿਆਂ ਦੇ ਸਿਰ ਤੋਂ ਕਾਫ਼ੀ ਹੱਦ ਤੱਕ ਬੋਝ ਹਲਕਾ ਹੋ ਜਾਵੇਗਾ। ਕਿਉਂਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਤੇ ਸਰਕਾਰਾਂ ਇਸ ਤੇ ਵਾਧੂ ਬੋਝ ਪਾ ਕੇ ਇਸਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਸਿੱਖਿਆ ਦੇ ਰਾਹਾਂ ਨੂੰ ਪੱਧਰਾ ਕਰੇ ਤੇ ਇਹਨਾਂ ਬੋਝ ਰੂਪੀ ਟੈਕਸਾਂ ਨੂੰ ਹਟਾ ਕੇ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਦੇ ਭਵਿੱਖ ਬਣਾਉਣ ਦੀ ਦੇਣ ਨੂੰ ਪਹਿਚਾਣਨ।