You are here

ਲੁਧਿਆਣਾ

ਸੰਤ ਬਾਬਾ ਆਤਮਾ ਸਿੰਘ ਜੀ ਦੀ ਬਰਸੀ ਮਨਾਈ

ਜਗਰਾਉਂ 24 ਨਵੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )  ਅਬ ਨਹੀ ਦੀ ਟੀਮ ਨੇ ਸੰਤ ਬਾਬਾ ਆਤਮਾ ਸਿੰਘ ਜੀ ਦੀ ਬਰਸੀ ਤੇ ਸੇਵਾ ਕਰਕੇ ਲਿਆ ਲਾਹਾ।
ਅੱਜ ਪਿੰਡ ਟੂਸਾ ਵਿਖੇ ਸ੍ਰੀ ਸ੍ਰੀ 108 ਸੰਤ ਬਾਬਾ ਆਤਮਾ ਸਿੰਘ ਜੀ ਦੀ 37 ਵੀਂ ਬਰਸੀ ਬਹੁਤ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਦੂਰ ਦੁਰਾਡੇ ਇਲਾਕਿਆਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸੰਗਤਾਂ ਨੇ ਕੀਰਤਨ ਦਰਬਾਰ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਅਬ ਨਹੀਂ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਸੰਤ ਬਾਬਾ ਆਤਮਾ ਸਿੰਘ ਜੀ ਦਾ ਸਾਡੇ ਪਿੰਡ ਨੂੰ ਬਹੁਤ ਯੋਗਦਾਨ ਹੈ। ਉਨ੍ਹਾਂ ਨੇ ਪਿੰਡ ਵਿੱਚ ਸੜਕ ਬਣਵਾਈ , ਸਕੂਲ ਖੁਲਵਾਇਆ । ਉਨ੍ਹਾਂ ਦੀ ਬਰਸੀ ਹਰ ਸਾਲ  ਮਨਾਈ ਜਾਂਦੀ ਹੈ। ਜਿਸ ਵਿੱਚ ਪਿੰਡ ਦੇ ਤਕਰੀਬਨ ਸਾਰੇ ਐਨ ਆਰ ਆਈ ਵੀ ਪਹੁੰਚਦੇ ਹਨ। ਤਿਨੋਂ ਦਿਨ ਹੀ ਦੇਸੀ ਘਿਓ ਦੇ ਲੰਗਰ ਅਤੁੱਟ ਵਰਤਦੇ ਹਨ।

ਲੋਕ ਸੇਵਾ ਸੁਸਾਇਟੀ ਵੱਲੋਂ 7 ਵਾਂ  ਕੋਰੋਨਾ ਵੈਕਸੀਨ  ਕੈਂਪ ਲਗਾਇਆ

ਜਗਰਾਓਂ 23 ਨਵੰਬਰ (ਅਮਿਤ ਖੰਨਾ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸੱਤਵਾਂ ਕੋਰੋਨਾ ਵੈਕਸੀਨ ਕੈਂਪ ਐੱਸ ਬੀ ਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਡੀ ਐੱਸ ਪੀ ਦਲਜੀਤ ਸਿੰਘ ਖੱਖ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਾਰੇ ਧਰਮਾਂ ਤੋਂ ਉੱਪਰ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਨੂੰ ਸਾਰੇ ਧਰਮਾਂ ਦਾ ਉੱਤਮ ਕਰਾਰ ਦਿੱਤਾ ਗਿਆ ਅਤੇ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਕੋਰੋਨਾ ਦੇ ਮੁਕੰਮਲ ਖ਼ਾਤਮੇ ਲਈ ਸੁਸਾਇਟੀ ਵੱਲੋਂ ਸਮੇਂ ਸਮੇਂ ਵੈਕਸੀਨ ਕੈਂਪ ਲਗਾਇਆ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਇਸ 7ਵੇਂ ਕੋਰੋਨਾ ਵੈਕਸੀਨ ਕੈਂਪ ਵਿੱਚ ਸਿਵਲ ਹਸਪਤਾਲ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 200 ਵਿਅਕਤੀਆਂ ਦਾ ਟੀਕਾਕਰਨ ਕੀਤਾ। ਕੈਂਪ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਪਹਿਲੀ ਡੋਜ਼ ਦੇ 84 ਦਿਨ ਪੂਰੇ ਹੋਣ ਉਪਰੰਤ ਦੂਸਰੀ ਡੋਜ਼ ਵੈਕਸੀਨ ਕੋਵਾਸੀਡ ਦਾ ਟੀਕਾ ਲਗਵਾਇਆ ਗਿਆ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਾਈਸ ਚੇਅਰਮੈਨ ਸੁਖਜਿੰਦਰ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।

ਜੀ ਐਚ ਜੀ ਅਕੈਡਮੀ, ਜਗਰਾਉਂ ਵਿਖੇ "ਲੋਕਤੰਤਰ ਦਾ ਜਸ਼ਨ ਮੁਹਿੰਮ "ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਜਗਰਾਓਂ 23 ਨਵੰਬਰ (ਅਮਿਤ ਖੰਨਾ) ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ "ਲੋਕਤੰਤਰ ਦਾ ਜਸ਼ਨ" ਮਨਾਏ ਜਾ ਰਹੀ ਮੁਹਿੰਮ ਤਹਿਤ ਸਕੂਲ ਦੇ ਵਿਿਦਆਰਥੀਆਂ ਲਈ ਰੱਖੀਆਂ ਗਈਆਂ ਗਤੀਵਿਧੀਆਂ ਦੇ ਅਧੀਨ ਜੀ.ਐਚ.ਜੀ.ਅਕੈਡਮੀ ਵਿੱਚ ਭਾਸ਼ਨ   ਪ੍ਰਤੀਯੋਗਤਾ  ਕਰਵਾ ਕੇ ਵਿਿਦਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਵਾਇਆ ਗਿਆ। ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਨੇ ਇਕ ਰੈਲੀ ਕੱਢ ਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਵਿਿਦਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲਿਆ। ਵਿਿਦਆਰਥੀਆਂ ਦੁਆਰਾ ਭਵਿੱਖ ਵਿੱਚ ਲੋਕਤੰਤਰ ਨੂੰ ਸਫ਼ਲ ਬਣਾਉਣ ਲਈ ਵੋਟ ਦੀ ਵਰਤੋਂ ਕਰਨ ਲਈ ਸਹੁੰ ਵੀ ਖਾਧੀ ਗਈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਵਿਿਦਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ  ਲਈ ਪ੍ਰੇਰਿਤ ਕੀਤਾ। ਅਤੇ ਨਾਲ ਹੀ  ਚੋਣ ਜਾਗ੍ਰਿਤੀ ਰੈਲੀ ਨੂੰ ਸਫ਼ਲ ਕਰਨ ਲਈ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

2022 ਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ

ਜਗਰਾਓਂ 23 ਨਵੰਬਰ (ਅਮਿਤ ਖੰਨਾ) ਨਗਰ ਕੌਂਸਲ ਵੱਲੋਂ ਵਿਧਾਨ ਸਭਾ ਚੋਣਾਂ 2022 ਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਤਹਿਤ ਨਗਰ ਕੌਂਸਲ ਦਫ਼ਤਰ ਵਿਖੇ ਵਾਲ ਆਫ ਪਲੈਜ (ਵਚਨ ਦੀਵਾਰ) ਬਣਾਈ ਗਈ। ਇਸ ਦੀਵਾਰ ਤੇ ਅੱਜ ਨਗਰ ਕੌਂਸਲ ਦੇ ਈਓ ਪ੍ਰਦੀਪ ਦੌਧਰੀਆ ਸਮੇਤ ਕੌਂਸਲਰਾਂ ਤੇ ਸਟਾਫ ਨੇ ਹਸਤਾਖਰ ਕੀਤੇ।ਇਸ ਤੋਂ ਇਲਾਵਾ ਇਸ ਮੌਕੇ ਹਾਜ਼ਰ ਇਕੱਠ ਨੇ ਵੀ ਅਹਿਦ ਲਿਆ ਕਿ ਉਹ ਭਾਰਤ ਦੇ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਬਿਨਾਂ ਕਿਸੇ ਡਰ, ਜਾਤੀ, ਕਬੀਲਾ, ਭਾਸ਼ਾ ਜਾਂ ਕਿਸੇ ਲਾਲਚ ਦੇ ਚੋਣਾਂ ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਵੋਟ ਦੀ ਤਾਕਤ ਰਾਹੀਂ ਹਰ ਇਨਸਾਨ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲੀ ਸਰਕਾਰ ਦੀ ਚੋਣ ਕਰ ਸਕਦਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਵੋਟਿੰਗ ਵਾਲੇ ਦਿਨ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ ਦੀ ਥਾਂ ਅਸੀਂ ਘਰਾਂ ਚ ਬੈਠੇ ਰਹਿੰਦੇ ਹਾਂ। ਉਨ੍ਹਾਂ ਕਿਹਾ ਹਰ ਵਿਅਕਤੀ ਨੂੰ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ, ਏਐੱਮਈ ਸੱਤਿਆਜੀਤ ਸਿੰਘ, ਲੇਖਾਕਾਰ ਨਿਸ਼ਾ, ਬਿਲਡਿੰਗ ਇੰਸਪੈਕਟਰ ਚਰਨਜੀਤ ਸਿੰਘ, ਫਾਇਰ ਅਫਸਰ ਸਤਿੰਦਰਪਾਲ ਸਿੰਘ, ਦਵਿੰਦਰ ਸਿੰਘ, ਰਾਕੇਸ਼ ਕੁਮਾਰ, ਨਵਜੀਤ ਕੌਰ, ਅਰੁਣ ਕੁਮਾਰ, ਜਗਮੋਹਨ ਸਿੰਘ, ਜਸਪ੍ਰਰੀਤ ਸਿੰਘ, ਹਰਦੀਪ ਢੋਲਣ, ਬੇਅੰਤ ਸਿੰਘ, ਹਰ ਸਿੰਘ, ਦਵਿੰਦਰ ਗਰਚਾ, ਮਨੀਸ਼ ਕੁਮਾਰ, ਸੁਨੀਲ ਕੁਮਾਰ, ਹਰਵੀਰ ਜੱਸੀ, ਅਸ਼ਵਨੀ ਬੱਲੂ ਆਦਿ ਹਾਜ਼ਰ ਸਨ।

ਜਗਰਾਓਂ ਡੀਏਵੀ ਕਾਲਜ ਦੇ ਪਿੰ੍ਸੀਪਲ ਡਾ. ਅਨੁਜ ਨੇ ਅਹੁਦਾ ਸੰਭਾਲਿਆ

ਜਗਰਾਓਂ 23 ਨਵੰਬਰ (ਅਮਿਤ ਖੰਨਾ) ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਦੇ ਨਵ ਨਿਯੁਕਤ ਪਿੰ੍ਸੀਪਲ ਡਾ. ਅਨੁਜ ਕੁਮਾਰ ਨੇ ਅੱਜ ਜ਼ੋਰਦਾਰ ਸਵਾਗਤ ਚ ਅਹੁਦਾ ਸੰਭਾਲਿਆ। ਜਿਕਰਯੋਗ ਹੈ ਕਿ ਡਾ. ਅਨੁਜ ਪਹਿਲਾਂ ਹੀ ਕਾਲਜ ਦੇ ਗਣਿਤ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਕਾਲਜ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਬਤੌਰ ਪਿੰ੍ਸੀਪਲ ਸ਼ਰਤਾਂ ਪੂਰੀਆਂ ਕਰਨ 'ਤੇ ਕਾਲਜ ਪਿੰ੍ਸੀਪਲ ਤਾਇਨਾਤ ਕੀਤਾ ਗਿਆ। ਸੋਮਵਾਰ ਨੂੰ ਡਾ. ਅਨੁਜ ਕੁਮਾਰ ਕਾਲਜ ਪੁੱਜੇ, ਜਿਥੇ ਉਨ੍ਹਾਂ ਦਾ ਕਾਲਜ ਮੈਨੇਜਮੈਂਟ, ਪੋ੍ਫੈਸਰਜ਼ ਤੇ ਸਮੂਹ ਕਾਲਜ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਨਵ ਨਿਯੁਕਤ ਪਿੰ੍ਸੀਪਲ ਨੇ ਸਮੂਹ ਸਟਾਫ ਨਾਲ ਮੀਟਿੰਗ ਕਰਦਿਆਂ ਕਾਲਜ ਨੂੰ ਹੋਰ ਅੱਗੇ ਲੈ ਕੇ ਜਾਣ, ਵਿਿਦਆਰਥੀਆਂ ਨੂੰ ਚੰਗੀ ਸਿੱਖਿਆ ਤੇ ਸਹੂਲਤਾਂ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪਿੰ੍ਸੀਪਲ ਅਨੁਜ ਕੁਮਾਰ ਨੇ ਕਿਹਾ ਉਨ੍ਹਾਂ ਲਈ ਇਹ ਕਾਲਜ ਨਵਾਂ ਨਹੀਂ ਹੈ, ਬਲਕਿ ਲੰਮਾ ਸਮਾਂ ਬਤੌਰ ਪੋ੍ਫੈਸਰ ਸੇਵਾਵਾਂ ਨਿਭਾਉਣ ਕਾਰਨ ਇਹ ਕਾਲਜ ਉਨ੍ਹਾਂ ਦਾ ਆਪਣਾ ਹੈ, ਜਿੱਥੇ ਉਨ੍ਹਾਂ ਨੂੰ ਪਿੰ੍ਸੀਪਲ ਲੱਗ ਕੇ ਹੋਰ ਮਾਣ ਮਹਿਸੂਸ ਹੋਇਆ। ਉਨ੍ਹਾਂ ਦਾ ਮੁੱਖ ਉਦੇਸ਼ ਕਾਲਜ ਦੇ ਵਿਿਦਆਰਥੀਆਂ ਨੂੰ ਚੰਗੀ ਸਿੱਖਿਆ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਾਲਜ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਹੋਵੇਗਾ। ਉਨ੍ਹਾਂ ਕਿਹਾ ਜਲਦੀ ਹੀ ਕਾਲਜ ਚ ਹੋਰ ਨਵੇਂ ਕੋਰਸ ਤੇ ਵਿਿਦਆਰਥੀਆਂ ਦੀ ਸਹੂਲਤ ਲਈ ਬਣਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਕਾਲਜ ਮੈਨੇਜਮੈਂਟ ਵੱਲੋਂ ਰਾਜ ਕੁਮਾਰ ਭੱਲਾ, ਡਾ. ਸੰਗੀਤਾ ਸ਼ਰਮਾ, ਵਿਕਾਸ ਮਹਿੰਦੀਰੱਤਾ, ਸਾਹਿਲ ਬਾਂਸਲ, ਸੁਭਾਸ਼ ਚੰਦਰ, ਮੀਨਾਕਸ਼ੀ, ਰੇਣੂ ਬਾਲਾ, ਪੱਲਵੀ ਮਾਣਿਕ, ਰਾਕੇਸ਼ ਸ਼ਰਮਾ, ਸੁਸ਼ਮਾ, ਜਗਦੀਪ ਸਿੰਘ, ਸਰਬਜੀਤ ਸਿੰਘ ਤੇ ਰਾਕੇਸ਼ ਪਾਂਡੇ ਆਦਿ ਹਾਜ਼ਰ ਸਨ।

ਕੰਵਲਜੀਤ ਸਿੰਘ ਮੱਲ੍ਹਾ ਅਕਾਲੀ ਦਲ ਦੀ ਪੀ.ਏ.ਸੀ. ਕਮੇਟੀ ਦੇ ਬਣੇ ਮੈਂਬਰ

 ਜਗਰਾਉਂ, 23 ਨਵੰਬਰ (ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਜਿੱਥੇ ਸਮੁੱਚੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ, ਉਥੇ ਮੱਲ੍ਹਾ ਹਾਊਸ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪੀ. ਏ. ਸੀ. ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਮੱਲ੍ਹਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਰਾਜਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਐਸ. ਆਰ. ਕਲੇਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਪਾਰਟੀ ਵੱਲੋਂ ਸੌਪੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਵੱਲੋਂ ਦਿਖਾਏ ਰਾਹ ’ਤੇ ਚਲਦਿਆਂ ਹਮੇਸ਼ਾਂ ਅਕਾਲੀ ਦਲ ਨੂੰ ਸਮਰਪਿਤ ਸੇਵਾ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟ੍ਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਸਾਬਕਾ ਸਰਪੰਚ ਮਹਿੰਦਰਜੀਤ ਸਿੰਘ ਵਿੱਕੀ, ਜਸਵੀਰ ਸਿੰਘ ਦੇਹੜਕਾ, ਸਰਪ੍ਰੀਤ ਸਿੰਘ ਕਾਉਂਕੇ, ਹਲਕਾ ਯੂਥ ਪ੍ਰਧਾਨ ਜੱਟ ਗਰੇਵਾਲ, ਬੂਟਾ ਸਿੰਘ ਭੰਮੀਪੁਰਾ, ਹਰਦੇਵ ਸਿੰਘ ਬੌਬੀ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਵਰਕਰਾਂ ਨੇ ਵਧਾਈ ਦਿੱਤੀ।

ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਜੱਥਾ ਦਿੱਲੀ ਰਵਾਨਾ

ਜਗਰਾਉਂ 23ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਬੱਸੀਆਂ ਇਕਾਈ ਦਾ ਦਿੱਲੀ ਬਾਡਰ ਤੇ ਚੱਲ ਰਹੇ ਕਿਸਾਨ ਸਘੰਰਸ਼ ਵਿਚ ਸ਼ਾਮਿਲ ਹੋਣ ਲਈ ਪ੍ਰਧਾਨ ਰਣਧੀਰ ਸਿੰਘ ਉੱਪਲ ਬੱਸੀਆਂ ਦੀ ਅਗਵਾਈ ਵਿਚ ਸ਼ਾਮਿਲ ਹੋਣ ਲਈ 65ਵੇ ਜੱਥਾ ਰਵਾਨਾ ਕੀਤਾ ਗਿਆ ਜਿਸ ਵਿਚ ਜਾਣ ਵਾਲੇ ਵੀਰ ਜਗਦੇਵ ਸਿੰਘ ਉੱਪਲ, ਪ੍ਰਧਾਨ ਰਣਧੀਰ ਸਿੰਘ ਉੱਪਲ,ਮਨੀ ਉਪੱਲ ਇੰਦਰਜੀਤ ਸਿੰਘ ਸਿੱਧੂ, ਇਸ ਸਮੇਂ ਦੌਰਾਨ ਹਾਜ਼ਰ ਪ੍ਰਧਾਨ ਗੁਰਦੇਵ ਸਿੰਘ ਗਿੱਲ, ਕਮਲਪ੍ਰੀਤ ਉੱਪਲ ਕਾਲਾ ਗਿੱਲ, ਰਣਜੀਤ ਚੀਮਾ,ਰਾਜਾ ਗਿੱਲ, ਜਥੇਦਾਰ ਹਰਵਿੰਦਰ ਸਿੰਘ, ਇਕੱਤਰ ਸਿੰਘ ਸਿੱਧੂ,ਡਾਕਟਰ ਅਜੈਬ ਸਿੰਘ ਗਰੇਵਾਲ ਅਤੇ ਗੱਡੀ ਦੀ ਸੇਵਾ ਗੁਰਪ੍ਰੀਤ ਸਿੰਘ ਬਾਬਾ ਵਲੋਂ ਕੀਤੀ ਗਈ ਹੈ

 ਸਾਂਝਾ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ  ਵਲੋਂ ਪੈਨਸ਼ਨਰਜ਼ ਸੰਬਧੀ ਪੰਜਾਬ ਸਰਕਾਰ ਦੀਆਂ ਚਾਲ ਬਾਜ ਨੀਤੀਆਂ ਖਿਲਾਫ਼ ਬੁਲਾਈ ਮੀਟਿੰਗ  

ਜਗਰਾਉਂ  -22 ਨਵੰਬਰ (ਸਤਪਾਲ ਸਿੰਘ ਦੇਹੜਕਾ) ਸਾਂਝਾ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ  ਵਲੋਂ ਪੈਨਸ਼ਨਰਜ਼ ਸੰਬਧੀ ਪੰਜਾਬ ਸਰਕਾਰ ਦੀਆਂ ਚਾਲ ਬਾਜ ਨੀਤੀਆਂ ਖਿਲਾਫ਼ ਬੁਲਾਈ ਮੀਟਿੰਗ  ਇਸ ਕਨਵੈਨਸ਼ਨ ਨੂੰ ਪੈਨਸ਼ਨਰਜ਼ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਕੁੱਸਾ ਨੇ ਅਪਣੇ ਕੁੰਜੀਵਤ ਭਾਸ਼ਣ ਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ  ਪੈਨਸ਼ਨਰਜ਼ ਸੰਬਧੀ ਫੈਸਲੇ ਲਟਕਾ ਰਹੀ ਅਤੇ ਪੰਜਾਬ ਦੇ ਰੈਗੂਲਰ ਕਰਮਚਾਰੀਆਂ ਨਾਲੋ ਤੋੜ    ਰਹੀ ਹੈ ਅਤੇ ਅਸ਼ਪਸ਼ਟ ਪੱਤਰ ਜਾਰੀ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਜੇ ਕਲ 23 ਨਵੰਬਰ ਨੂੰ ਸਰਕਾਰ ਨਾਲ ਨਿਸ਼ਚਿਤ ਹੋਈ ਮੀਟਿੰਗ ਚ ਪੈਨਸ਼ਨਰਜ਼ ਨੂੰ ਇਨਸਾਫ਼ ਨਾ ਮਿਲਿਆ ਤਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ  ਮੁੱਖ ਮੰਤਰੀ ਚੰਨੀ ਦੇ ਚੋਣ ਖੇਤਰ ਚ ਝੰਡਾ ਮਾਰਚ ਕਰਕੇ  ਸਰਕਾਰ ਦੀ  ਪੋਲ  ਖੋਲ੍ਹੀ ਜਾਵੇਗੀ । ਕਨਵੈਨਸ਼ਨ ਚ ਪਾਸ ਮਤਿਆਂ ਰਾਹੀਂ ਮੰਗ ਕੀਤੀ ਗਈ ਹੈ ਕਿ ਪੈਨਸ਼ਨ ਅਤੇ ਬਕਾਇਆ ਆਦਿ ਦਾ ਭੁਗਤਾਨ  ਇਕ ਮੁਸ਼ਤ ਕੀਤਾ ਜਾਵੇ ।ਵਿਧੀ  ਸਰਲ ਅਤੇ ਤੇਜ ਪ੍ਰਭਾਵੀ ਬਣਾਈ  ਜਾਵੇ । ਕੈਸ਼ ਲੈਸ ਮੈਡੀਕਲ ਸੁਵਿਧਾ ਦਿੱਤੀ ਜਾਵੇ ।ਪੈਨਸ਼ਨਰਜ਼ ਸੰਬਧੀ ਮਾਣਯੋਗ ਉੱਚ ਅਦਾਲਤ  ਦੇ ਫੈਸਲੇ ਲਾਗੂ ਕੀਤੇ ਜਾਣ ।ਬੁਲਾਰਿਆਂ ਨੇ ਕਿਹਾ ਕਿਹਾ ਕਿ ਮਾਣਯੋਗ ਉੱਚ ਅਦਾਲਤ ਦੇ ਪੈਨਸ਼ਨਰਜ਼ ਸੰਬਧੀ ਚੰਗੇ ਫੈਸਲਿਆਂ ਨੂੰ ਤਾਕ ਤੇ ਰਖਿਆ ਜਾ ਰਿਹਾ ਹੈ ।ਸੂਬਾ ਕਮੇਟੀ ਨੇ ਇਸ ਬਾਰੇ ਅਧਿਕਾਰੀਆਂ ਨੂੰ ਅਵਗਤ ਕਰਵਾ ਦਿੱਤਾ ਹੈ ।ਨਛੱਤਰ ਸਿੰਘ ਭਵਨ ਚ "ਪੈਨਸ਼ਨ ਕੋਈ ਖੈਰਾਤ ਨਹੀਂ  ,ਇਹ ਸਾਡਾ ਹੱਕ ਹੈ ਦੇ ਨਾਹਰੇ ਗੂੰਜਦੇ  ਰਹੇ ।ਇਸ ਮੌਕੇ ਮਾਸਟਰ ਮਲਕੀਤ ਸਿੰਘ ਨੇ ਵਿਆਖਿਆ ਸਹਿਤ ਪੈਨਸ਼ਨਰਜ਼ ਨਾਲ ਮਾਰੀ ਜਾ ਰਹੀ ਕਥਿਤ ਠੱਗੀ ਬਾਰੇ ਹਾਜਰੀਨ ਨੂੰ ਸੁਚੇਤ ਕੀਤਾ ।ਜੋਗਿੰਦਰ ਆਜਾਦ ਨੇ ਕਿਹਾ ਕਿ ਹਕੂਮਤਾਂ ਪੈਨਸ਼ਨਰਜ਼ ਨੂੰ ਬੋਝ ਸਮਝਦੀਆਂ ਹਨ ।ਉਹਨਾਂ  ਕਿਸਾਨ ਘੋਲ ਤੋਂ ਸਬਕ ਗ੍ਰਹਿਣ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਲਈ  ਕਿਹਾ ।ਇਸ ਤੋ ਇਲਾਵਾ ਗੁਰਮੀਤ ਸਿੰਘ,ਜਗਦੀਸ਼ ਮਹਿਤਾ,ਅਵਤਾਰ ਸਿੰਘ ਅਤੇ ਅਸ਼ੋਕ ਕੁਮਾਰ ਭੰਡਾਰੀ ਨੇ ਵੀ ਪੈਨਸ਼ਨਰਜ਼ ਨੂੰ ਹੋਰ ਮਜਬੂਤੀ ਨਾਲ  ਸੜਕਾਂ ਤੇ ਆਉਣ ਦੀ ਲੋੜ ਮਹਿਸੂਸ ਕਰਵਾਈ।ਬੁਲਾਰਿਆਂ ਨੇ ਕਿਸਾਨ ਘੋਲ ਦੀ  ਡੱਟਵੀ ਹਿਮਾਇਤ ਕੀਤੀ ਅਤੇ ਉਹਨਾਂ ਵੱਲੋਂ ਕਾਲੇ ਕਾਨੂੰਨ ਪਾਰਲੀਮੈਂਟ ਚ ਰੱਦ ਹੋਣ ਅਤੇ ਹੋਰ ਮੁੱਖ ਮੰਗਾਂ ਲਾਗੂ ਹੋਣ ਤਕ ਕਿਸਾਨ ਯੂਨੀਅਨਾਂ ਵਲੋਂ ਘੋਲ ਜਾਰੀ ਰਖਣ   ਦਾ ਸਮਰਥਨ ਕੀਤਾ ।

ਤਿੰਨ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਸਕੂਟਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਸ਼ੇਰਪੁਰਾ ਚੌਕ ਵਿਖੇ ਲੱਡੂ ਵੰਡੇ 

ਜਗਰਾਓਂ 22 ਨਵੰਬਰ (ਅਮਿਤ ਖੰਨਾ) ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਜਿਥੇ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਚੱਲੀ  ਸਕੂਟਰ ਬਾਜ਼ਾਰ ਐਸੋਸੀਏਸ਼ਨ ਵੱਲੋਂ  ਵੀ ਇਸ ਦਾ ਜ਼ੋਰਦਾਰ ਸਵਾਗਤ ਕੀਤਾ  ਸ਼ੇਰਪੁਰਾ ਚੌਕ ਵਿਖੇ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਸਕੂਟਰ ਬਾਜ਼ਾਰ ਐਸੋਸੀਏਸ਼ਨ ਨੇ ਲੱਡੂ ਵੰਡੇ ਇਸ ਮੌਕੇ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ  ਜੀ ਦਾ ਮੂੰਹ ਮਿੱਠਾ ਕਰਵਾਇਆ ਸਕੂਟਰ ਬਾਜ਼ਾਰ ਐਸੋਸੀਏਸ਼ਨ ਦੇ ਸਰਪ੍ਰਸਤ ਹਰਨੇਕ ਸਿੰਘ ਸੌਈ ਜਗਤਾਰ ਸਿੰਘ ਬਰਾੜ ਜਗਤਾਰ ਸਿੰਘ ਚਾਵਲਾ ਜਗਤਾਰ ਸਿੰਘ ਤਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਨਵੇਂ ਕੀਤੀ ਕਾਨੂੰਨ ਕਿਸਾਨਾਂ ਦੀ ਬਿਹਤਰੀ ਲਈ ਬਣਾਏ ਸਨ ਪਰ ਕੁਝ ਕਿਸਾਨ ਇਸ ਦਾ ਵਿਰੋਧ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ  ਇਸ ਮੌਕੇ ਸਰਪ੍ਰਸਤ ਹਰਨੇਕ ਸਿੰਘ ਸੌਈ, ਜਗਤਾਰ ਸਿੰਘ ਬਰਾੜ, ਜਗਤਾਰ ਸਿੰਘ ਚਾਵਲਾ, ਜਗਤਾਰ ਸਿੰਘ ਤਾਰੀ, ਜਸਵੀਰ ਸਿੰਘ ਗਾਲਬ,  ਰਾਕੇਸ਼ ਕੁਮਾਰ ਬਾਗੜੀ ,ਪ੍ਰਦੀਪ ਸਿੰਘ , ਹਰਮੀਤ ਸਿੰਘ ਬਜਾਜ, ਰਸ਼ਪਾਲ ਸਿੰਘ ਤੂਰ ,ਗੁਰਮੀਤ ਸਿੰਘ ਮਾਨ, ਮਨਦੀਪ ਸਿੰਘ, ਸੁਖਦੇਵ ਸਿੰਘ ,ਚਮਕੌਰ ਸਿੰਘ, ਕਾਲਾ, ਮਦਨ ਸਿੰਘ , ਸਤਨਾਮ ਸਿੰਘ , ਕੁਲਵਿੰਦਰ ਸਿੰਘ,  ਮਨੀਸ਼ ਕੁਮਾਰ, ਨਰੇਸ਼ ਕੁਮਾਰ, ਰਮਨ ,ਹਰਪ੍ਰੀਤ ਸਿੰਘ ,ਸਰਬਜੀਤ ਸਿੰਘ,  ਬੱਗੂ ਸਿੰਘ ,ਰਣਜੀਤ ਸਿੰਘ ਕਲੇਰ, ਜਤਿੰਦਰ ਸਿੰਘ  ,ਆਦਿ ਮੈਂਬਰ ਹਾਜ਼ਰ ਸਨ

ਸਾਹਿਤ ਸਭਾ ਜਗਰਾਓਂ ( ਰਜਿ. ) ਵੱਲੋਂ ਕਹਾਣੀ ਸੰਗ੍ਰਹਿ ਉਪਰ ਵਿਚਾਰ ਚਰਚਾ ਕਰਵਾਈ ਗਈ 

ਜਗਰਾਉਂ 22 ਨਵੰਬਰ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓ ( ਰਜਿ. ) ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਸਰਪ੍ਰਸਤੀ ਤੇ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਸਭ ਤੋਂ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੁਖਮਿੰਦਰ ਰਾਮਪੁਰੀ, ਦਰਸ਼ਨ ਬੁੱਟਰ ਦੀ ਪਤਨੀ ਹਰਮਿੰਦਰ ਕੌਰ ਤੇ ਈਸ਼ਰ ਸਿੰਘ ਮੌਜੀ ਦੀ ਪਤਨੀ ਸੁਰਜੀਤ ਕੌਰ ਨੂੰ  ਦੋ ਮਿੰਟ ਦਾ ਮੋਨ ਰੱਕ ਕੇ ਸ਼ਰਧਾਂਜਲੀ ਭੇਟ ਕੀਤੀ ਗਈ  ਜਿਸ ਵਿੱਚ ਸਭਾ ਦੇ  ਸੀਨੀਅਰ ਸਾਹਿਤਕਾਰ ਤੇ ਖਜਾਨਚੀ ਹਰਬੰਸ ਸਿੰਘ ਅਖਾੜਾ ਦੇ ਕਹਾਣੀ ਸੰਗ੍ਰਿਹ “ ਆਂਦਰਾਂ ਦਾ ਸੇਕ “ ਉੱਪਰ ਵਿਚਾਰ ਚਰਚਾ ਕਰਵਾਈ ਗਈ । ਜਿਸ ਬਾਰੇ ਪੇਪਰ ਡਾਕਟਰ ਸੁਰਜੀਤ ਦੌਧਰ ਵੱਲੋਂ ਪੜ੍ਹਿਆ ਗਿਆ । ਉਹਨਾ ਆਂਦਰਾਂ ਦਾ ਸੇਕ ਵਿਚਲੀਆਂ ਕਹਾਣੀਆਂ ਬਾਰੇ ਖੁਲ੍ਹ ਕੇ ਗੱਲਾ ਕੀਤੀਆਂ । ਉਹਨਾ ਕਿਹਾ ਸਾਡੀਆਂ ਬਾਤਾਂ ਤੋਂ ਕਹਾਣੀ ਦਾ ਮੁੱਢ ਬੱਝਦਾ ਹੈ ਫਿਰ ਸਾਡੀਆਂ ਸਾਖੀਆਂ ਵੀ ਕਹਾਣੀ ਦਾ ਰੂਪ ਹੀ ਹਨ ।
ਉਹਨਾ ਹਰਬੰਸ ਅਖਾੜਾ ਦੀ ਸਿਰਜਣ ਪ੍ਰਕਿਰਿਆ ਤੇ ਕਹਾਣੀਆਂ ਬਾਰੇ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ । ਉਹਨਾ ਕਿਹਾ ਅਖਾੜਾ ਦੀ ਕਹਾਣੀ ਸਾਡੇ ਤੋਂ ਹੁੰਘਾਰਾ ਭਰਾਉਂਦੀ ਹੈ । ਪਾਠਕ ਨੂੰ ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ । ਅਖਾੜਾ ਉਦਾਸ ਹੁੰਦਾ ਹੈ ਪਰ ਨਿਰਾਸ਼ ਨਹੀਂ ਹੁੰਦਾ , ਉਹ ਆਸ਼ਾਵਾਦੀ ਹੈ ਅਵਤਾਰ ਜਗਰਾਓਂ ਨੇ ਕਹਾਣੀਆਂ ਬਾਰੇ ਬੋਲਦਿਆਂ ਕਿਹਾ ਕਿ ਕਹਾਣੀ ਸਿਰਫ ਕੰਨ ਰਸਲ ਲਈ ਨਹੀਂ ਹੁੰਦੀ ਕਹਾਣੀ ਕਿਉਂ ਉਪਜੀ ਉਸ ਪਿੱਛੇ ਯਥਾਰਥ ਕੀ ਹੈ  ਇਹ ਜ਼ਰੂਰੀ ਹੈ । ਕਹਾਣੀ ਦਾ  ਸਮਾਜ ਲਈ ਕੋਈ ਨਾ ਕੋਈ ਸੁਨੇਹਾ ਹੋਣਾ ਚਾਹੀਦਾ ਹੈ ।
ਹਰਚੰਦ ਗਿੱਲ ਨੇ ਅਖਾੜਾ ਸਾਹਿਬ ਦੇ ਜੀਵਨ ਦੇ ਬਾਰੇ ਗੱਲ ਕੀਤੀ । ਉਹਨਾ ਕਿਹਾ ਅਖਾੜਾ ਸਾਹਿਬ ਦੀਆਂ ਕਹਾਣੀਆਂ ਯਥਾਰਥ ਦੇ ਨੇੜੇ ਹਨ । ਪਾਠਕ ਨੂੰ ਮਹਿਸੂਸ ਹੁੰਦਾ ਹੈ ਇਹ ਤਾਂ  ਮੇਰੀ ਕਹਾਣੀ ਹੈ ।
ਐਚ ਐਸ ਡਿੰਪਲ ਨੇ ਗੱਲ ਕਰਦਿਆਂ ਕਿਹਾ ਕਿ ਕਹਾਣੀਕਾਰ ਆਲੋਚਕ ਤੋਂ ਵੱਡਾ ਹੁੰਦਾ ਹੈ । ਕਹਾਣੀਕਾਰ ਨੇ ਕਹਾਣੀ ਸਮੁੱਚ ਵਿੱਚ ਪੇਸ਼ ਕਰਨੀ ਹੁੰਦੀ ਹੈ । ਆਲੋਚਕ ਨੇ ਉਸ ਕਹਾਣੀ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ । ਉਹ ਸਿਰਜਕ ਨਹੀਂ ਹੋ ਸਕਦਾ । ਲੇਖਕ ਆਪਣੇ ਨਿੱਜੀ ਤਜਰਬੇ ਤੇ ਆਲੇ ਦੁਆਲੇ ਨੂੰ ਆਪਣੀ ਰਚਨਾ ਵਿੱਚ ਆਪਣੀ ਸਮਰੱਥਾ ਮੁਤਾਬਿਕ ਪੇਸ਼ ਕਰਦਾ ਹੈ ।  ਹਰਬੰਸ ਅਖਾੜਾ ਦੀਆਂ ਗੱਲਾਂ ਬਾਤਾਂ ਵਿੱਚ ਹੀ ਕਹਾਣੀ ਹੈ । ਸਮਾਜ ਵਿਚ ਵਾਪਰਦੀਆ ਪ੍ਰਸਥਿਤੀਆਂ ਨੂੰ ਪਕੜਨਾ ਤੇ ਉਸਨਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰਨਾ ਹੁੰਦਾ ਸਗੋਂ ਆਪਣੀ ਸੋਚ ਤੇ ਸਮਰੱਥਾ ਅਨੁਸਾਰ ਕਲਾਤਮਿਕਤਾ ਰਾਹੀਂ ਪਾਠਕਾਂ ਅੱਗੇ ਪੇਸ਼ ਪ੍ਰਦਾਨ ਕਰਨੀ ਹੁੰਦੀ ਹੈ । ਹਰਬੰਸ ਸਿੰਘ ਅਖਾੜਾ  ਆਪਣੀਆਂ ਕਹਾਣੀਆਂ ਵਿੱਚ ਵਹਿਮ ਭਰਮ ਭਰਪੂਰ ਮਿੱਥਾਂ ਨੂੰ ਤੋੜਦਾ ਹੈ ।
ਉਹਨਾ ਕਿਹਾ ਸੰਘਰਸ਼ ਨੂੰ ਜਿੱਤ ਦੀ ਕੁੰਜੀ ਮੰਨਦਾ ਹੈ ਹਰਬੰਸ ਅਖਾੜਾ । ਉਹਨਾ ਹਰਬੰਸ ਅਖਾੜਾ ਨੂੰ “ਆਂਦਰਾ ਦਾ ਸੇਕ” ਲਈ ਵਧਾਈ ਦਿੱਤੀ ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਨੇ ਅਖਾੜਾ ਸਾਹਿਬ ਦੇ ਸਾਹਤਿਕ ਸਫਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਡਾ. ਸੁਰਜੀਤ ਦੌਧਰ ਵੱਲੋਂ ਪੜ੍ਹੇ ਗਏ ਪੇਪਰ ਬਾਰੇ ਉਹਨਾ ਕਿਹਾ ਕਿ ਬਿਨਾ ਕਿਸੇ ਵਿਦਵਦਤਾ ਦੇ ਵਿਖਾਵੇ ਤੋਂ ਬਿਲਕੁਲ ਸਰਲ ਭਾਸ਼ਾ ਵਿੱਚ  ਬਹੁਤ ਹੀ ਸ਼ਾਨਦਾਰ ਪੇਪਰ ਪੜ੍ਹਿਆ ਗਿਆ ਤੇ  ਆਏ ਹੋਏ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ । 
ਇਸ ਮੌਕੇ ਗੁਰਜੀਤ ਸਹੋਤਾ, ਅਵਤਾਰ ਜਗਰਾਓਂ, ਹਰਕੋਮਲ ਬਰਿਆਰ,  ਭੁਪਿੰਦਰ ਧਾਲੀਵਾਲ, ਹਰਚੰਦ ਗਿੱਲ,  ਐਚ ਐਸ ਡਿੰਪਲ, ਅਰਸ਼ਦੀਪ ਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਡਾ. ਸਾਧੂ ਸਿੰਘ, ਡਾ. ਦਿਲਬਾਗ ਸਿੰਘ,ਰਵਿੰਦਰ ਅਨਾੜੀ,  ਮਹਿੰਦਰ ਸਿੰਘ ਰੂੰਮੀ,   ਹਰਪ੍ਰੀਤ ਅਖਾੜਾ, ਦਵਿੰਦਰਜੀਤ ਬੁਜ਼ੁਰਗ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ ਹੋਰੀਂ ਹਾਜ਼ਿਰ ਸਨ ।