You are here

ਲੁਧਿਆਣਾ

ਡਾ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਤੇ  ਪ੍ਰਧਾਨ ਜਤਿੰਦਰ ਪਾਲ ਰਾਣਾ ਤੇ ਕੌਂਸਲਰ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

                ਜਗਰਾਉਂ (ਅਮਿਤ ਖੰਨਾ ,ਪੱਪੂ)  ਅੱਜ ਨਗਰ ਕੌਂਸਲ ਜਗਰਾਓਂ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਓਂ ਅਤੇ  ਕੌਂਸਲਰ ਸਹਿਬਾਨਾਂ ਵੱਲੋਂ ਦਫਤਰ ਨਗਰ ਕੌਂਸਲ ਜਗਰਾਓਂ ਵਿਖੇ ਉਨ੍ਹਾਂ ਨੂੰ ਯਾਦ ਕਰਦਿਆਂ ਮਹਾ  ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ  ਜਤਿੰਦਰ ਪਾਲ ਰਾਣਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵੱਲੋਂ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਦੇ  ਦਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਅਤੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਉਨ੍ਹਾਂ ਵੱਲੋਂ ਕਿਹਾ ਕਿਹਾ ਕਿ ਸਾਨੂੰ ਹਰੇਕ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਦਰਸਾਏ ਰਸਤੇ ਤੇ ਚੱਲ ਕੇ ਵਧੀਆ ਸਮਾਜ ਸਿਰਜਣ  ਦੀ ਲੋੜ ਹੈ ਇਸ ਮੌਕੇ ਰਵਿੰਦਰਪਾਲ ਰਾਜੂ  ਕੌਂਸਲਰ ਹਿਮਾਂਸ਼ੂ ਮਲਿਕ, ਵਿਕਰਮ ਜੱਸੀ, ਜਗਜੀਤ ਸਿੰਘ ਜੱਗੀ ,ਜਰਨੈਲ ਸਿੰਘ ਲੋਟ,  ਸੰਜੀਵ ਕੱਕਡ਼ ,ਡਾ ਗੋਰਾ ਲੱਧਡ਼, ਸਤਿੰਦਰਜੀਤ ਸਿੰਘ ਤਤਲਾ, ਮਨੀ ਧੀਰ, ਗੀਟਾ ਰਸੂਲਪੁਰ, ਅਸ਼ਵਨੀ ਕੁਮਾਰ ਬਲੂ  ਠੇਕੇਦਾਰ, ਵਿੱਕੀ ,ਹਰਗੁਣ ਜੱਸੀ  ਆਦਿ ਹਾਜ਼ਰ ਸਨ

ਕਾਂਸਟੇਬਲ ਭਰਤੀ ਮਾਮਲਾ;10 ਦਸੰਬਰ ਨੂੰ ਘੇਰਾਂਗੇ 'ਚੰਨੀ' ਦਾ ਘਰ ;ਸੂਬਾ ਪੱਧਰੀ ਮੀਟਿੰਗ 'ਚ ਹੋਇਆ ਫੈਸਲਾ

ਜਗਰਾਉਂ  6 ਦਸੰਬਰ ( ਅਮਿਤ ਖੰਨਾ, ਪੱਪੂ  ) ਪੁਲਿਸ ਕਾਂਸਟੇਬਲ ਭਰਤੀ 'ਚ ਹੋਏ ਘੁਟਾਲੇ ਖਿਲਾਫ ਸੰਘਰਸ਼ ਕਰ ਰਹੇ ਸੰਯੁਕਤ ਪੀ.ਪੀ. ਬੇਰੁਜਗਾਰ ਸੰਘਰਸ਼ ਮੋਰਚੇ ਦੀ ਸੂਬਾ ਕਮੇਟੀ ਅਤੇ ਨੌਜਵਾਨ ਭਾਰਤ ਸਭਾ ਦੀ ਅੱਜ ਜਗਰਾਉਂ ਵਿਖੇ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕਾਂਸਟੇਬਲ ਭਰਤੀ ਹੋਣ ਵਾਲੇ ਉਮੀਦਵਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ 10 ਦਸੰਬਰ ਨੂੰ ਮੁੱਖ ਮੰਤਰੀ ਚੰਨੀ ਦੇ ਮੋਰਿੰਡਾ ਵਿਖੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਟਰਾਇਲ ਲਈ ਸਰਕਾਰ ਵੱਲੋਂ ਸੋਧੀ ਹੋਈ ਲਿਸਟ ਨੰਬਰਾਂ ਸਮੇਤ ਜਾਰੀ ਕੀਤਾ ਜਾਣਾ ਇਹ ਸਾਡੇ ਸੰਘਰਸ਼ ਦੀ ਜਿੱਤ ਹੈ ਅਤੇ ਸਰਕਾਰ ਦਾ ਘਪਲਾ, ਝੂਠ ਸਾਹਮਣੇ ਆਇਆ ਹੈ ਕਿਉਂਕਿ ਜਿੰਨੇ ਫੇਕ ਨਾਮ ਸੀ ਹੁਣ ਨਵੀਂ ਲਿਸਟ ਵਿੱਚ ਨਹੀਂ ਹਨ। ਸਾਡੀ ਮੰਗ ਹੈ ਕਿ ਇਸ ਘਪਲੇ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੰਯੁਕਤ ਪੀ.ਪੀ. ਬੇਰੁਜਗਾਰ ਸੰਘਰਸ਼ ਮੋਰਚੇ ਦੇ ਸੂਬਾ ਕਨਵੀਨਰ ਕਿਰਪਾਲ ਸਿੰਘ ਭੱਠਾ ਧੂਆ, ਕੋ-ਕਨਵੀਨਰ ਗੁਰਸੇਵਕ ਸਿੰਘ ਨੇ ਕਿਹਾ ਕਿ ਕਾਂਸਟੇਬਲ ਭਰਤੀ 'ਚ ਧੱਕੇ ਦਾ ਸ਼ਿਕਾਰ ਹੋਏ ਨੌਜਵਾਨਾਂ ਵੱਲੋਂ ਪਿਛਲੇ ਦਿਨੀਂ ਪੀਏਪੀ ਚੌਂਕ ਜਲੰਧਰ ਵਿਖੇ ਜਾਮ ਲਾਇਆ ਗਿਆ ਸੀ। ਜਿਸ ਦੀ ਵਜਾ ਕਰਕੇ ਭਰਤੀ ਬੋਰਡ ਦੇ ਚੇਅਰਪਰਸਨ ਅਤੇ ਏਡੀਜੀਪੀ ਮੈਡਮ ਗੁਰਪ੍ਰੀਤ ਦਿਓ ਨੇ ਭਰੋਸਾ ਦਿੱਤਾ ਸੀ ਕਿ ਭਰਤੀ ਨੂੰ ਲੈ ਕੇ ਉਮੀਦਵਾਰਾਂ ਦੇ ਜਿੰਨੇ ਵੀ ਇਤਰਾਜ ਹਨ ਉਹਨਾਂ ਦੇ ਲਿਖਤੀ ਜਵਾਬ ਦੇਣਗੇ ਅਤੇ ਕਾਂਸਟੇਬਲ ਦੀਆਂ ਪੋਸਟਾਂ 'ਚ ਵਾਧਾ ਕਰਨ, ਸਬ ਇੰਸਪੈਕਟਰ, ਇੰਟੈਲੀਜੈਂਸ, ਪਟਵਾਰੀ ਦੀਆਂ ਬੰਦ ਹੋਈਆਂ ਭਰਤੀਆਂ ਖੋਲਣ ਦੀ ਮੰਗ ਸਬੰਧੀ ਪੰਜਾਬ ਦੇ ਸਬੰਧਿਤ ਮੰਤਰੀ ਨਾਲ ਮੀਟਿੰਗ ਕਰਵਾਉਣਗੇ ਪਰ ਦੋ ਦਿਨ ਬੀਤ ਜਾਣਦੇ ਬਾਵਜੂਦ ਕੋਈ ਜਵਾਬ ਨਾ ਆਉਣ ਕਰਕੇ ਹੁਣ ਫੈਸਲਾ ਕੀਤਾ ਹੈ ਕਿ 10 ਦਸੰਬਰ ਨੂੰ ਮੁੱਖ ਮੰਤਰੀ ਦਾ ਮੋਰਿੰਡਾ ਵਿਖੇ ਘਰ ਘੇਰਿਆ ਜਾਵੇਗਾ। ਮੀਟਿੰਗ ਵਿੱਚ ਸ਼ਾਮਿਲ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸੰਘਰਸ਼ ਕਰ ਰਹੇ ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚੇ ਦੇ ਨਾਲ ਖੜੇ ਹਾਂ। ਅਸੀਂ ਉਹਨਾਂ ਸਮੂਹ ਨੌਜਵਾਨਾਂ ਨੂੰ ਜਿੰਨਾਂ ਦੇ ਸਬ ਇੰਸਪੈਕਟਰ, ਪਟਵਾਰੀ, ਇੰਟੈਲੀਜੈਂਸ ਦੀਆਂ ਭਰਤੀਆਂ ਰੋਕੀਆਂ ਹੋਈਆਂ ਹਨ, ਉਹ ਵੀ 10 ਦਸੰਬਰ ਨੂੰ ਮੋਰਿੰਡਾ ਵਿਖੇ ਪਹੁੰਚਣ। ਕਿਉਂਕਿ ਕਾਂਗਰਸ ਸਰਕਾਰ ਨੇ ਘਰ ਘਰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ। ਨੌਜਵਾਨ ਰੁਜ਼ਗਾਰ ਲਈ ਸੜਕਾਂ 'ਤੇ ਰੁਲ ਰਹੇ ਹਨ, ਪੁਲਿਸ ਥਾਂ ਥਾਂ ਡੰਡੇ ਵਰਾ ਰਹੀ ਹੈ, ਫੇਰ ਸਰਕਾਰ ਕਿਹੜੇ ਰੁਜ਼ਗਾਰ ਦੀ ਗੱਲ ਕਰ ਰਹੀ ਹੈ।  ਰੁਜ਼ਗਾਰ ਸਿਰਫ 2022 ਦੀਆਂ ਚੋਣਾਂ ਦਾ ਇੱਕ ਸਿਆਸੀ ਮੁੱਦਾ ਹੈ ਬੱਸ ਅਖਬਾਰਾਂ, ਟੀਵੀ ਚੈਨਲਾਂ ਰਾਹੀਂ ਇਸ਼ਤਿਹਾਰ ਦੇ ਕੇ ਝੂਠ ਬੋਲ ਕੇ ਸਰਕਾਰ ਵੋਟਾਂ ਇੱਕਠੀਆਂ ਕਰਨ 'ਤੇ ਲੱਗੀ ਹੋਈ ਹੈ। ਇਸ ਮੌਕੇ ਕਮੇਟੀ ਮੈਬਰ ਮਨਪ੍ਰੀਤ ਸਿੰਘ ਧੂੜਕੋਟ,ਅਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੁਮਾਰ, ਕਿਰਨਦੀਪ ਕੌਰ, ਅਮਨਦੀਪ ਕੌਰ, ਨੀਤੂ, ਕੁਲਵਿੰਦਰ ਸਿੰਘ, ਅਕਾਸ਼ਦੀਪ ਕੌਰ, ਕਰਮਜੀਤ ਸਿੰਘ,  ਜਸਲੀਨ ਕੌਰ, ਸਿਮਰਨਦੀਪ ਕੌਰ, ਮਨੀ ਰਾਮ, ਮਨਦੀਪ ਸਿੰਘ, ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਪਰਦੀਪ ਕੌਰ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਦਿਲਦੀਪ ਸਿੰਘ, ਰਾਹੁਲ ਕੁਮਾਰ, ਰੋਹਿਤ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਸੀਨੀਅਰ ਆਗੂ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਸੁਖਜੀਤ ਸਿੰਘ ਝੋਰੜਾਂ ਵੀ ਹਾਜਰ ਸਨ।

ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ -ਕੈਪਟਨ ਸੰਧੂ, ਭੈਣੀ, ਗਰਗ, ਗਰੇਵਾਲ,ਸਿੱਧਵਾਂ ਹਾਜ਼ਰ

ਜਗਰਾਉਂ (ਅਮਿਤ ਖੰਨਾ ,ਪੱਪੂ )ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ ਵੱਲੋਂ ਉਦਘਾਟਨ ਕੀਤਾ ਗਿਆ। ਕਈ ਪਿੰਡਾਂ ਨੂੰ ਜੋੜਣ ਵਾਲੇ ਇਸ ਪੁਲ਼ ਦੇ ਨਿਰਮਾਣ ਨੂੰ ਲੈ ਕੇ ਬੇਟ ਇਲਾਕੇ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਹਰ ਵਰਗ ਨੂੰ ਮਹਿੰਗਾਈ ਦੇ ਮਕੜ ਜਾਲ ਵਿਚੋਂ ਕੱਢਿਆ ਹੈ। ਇਸ ਦੇ ਨਾਲ ਹੀ ਸਸਤੀ ਬਿਜਲੀ, ਤੇਲ, ਰੇਤਾ ਸਮੇਤ ਪਾਣੀ ਦੇ ਬਿੱਲ ਘਟਾਉਣ ਦੇ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋਏ ਹਨ। ਥੋੜੇ ਸਮੇਂ ਵਿਚ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਵਾਲੀ ਕਾਂਗਰਸ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਰਦਿਆਂ ਵਿਰੋਧੀ ਪਾਰਟੀਆਂ ਦੇ ਮੂੰਹ ਨੂੰ ਜ਼ਿੰਦਰੇ ਲਾ ਦਿੱਤੇ ਹਨ। ਉਨ੍ਹਾਂ ਜਗਰਾਓਂ ਹਲਕੇ ’ਚ ਹੋਏ ਵਿਕਾਸ ਕਾਰਜਾਂ ਲਈ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੱਜੀ ਬਾਂਹ ਸਨ, ਜਿਨ੍ਹਾਂ ਨੇ ਹੁਣ ਤਕ ਦੇ ਲੰਮੇ ਸਮੇਂ ਵਿਚ ਹਮੇਸ਼ਾ ਬਤੌਰ ਕਾਂਗਰਸ ਪਾਰਟੀ ਦੇ ਸੇਵਾਦਾਰ ਵਜੋਂ ਸੇਵਾਵਾਂ ਨਿਭਾਈਆਂ। ਭਵਿੱਖ ਵਿਚ ਵੀ ਪਾਰਟੀ ਉਨ੍ਹਾਂ ਨੂੰ ਇਸੇ ਤਰ੍ਹਾਂ ਮਾਣ, ਸਨਮਾਨ ਦਿੰਦੀ ਰਹੇਗੀ। ਸਮਾਗਮ ਦੌਰਾਨ ਬੇਟ ਇਲਾਕੇ ਦੇ ਸਰਪੰਚਾਂ ਸਮੇਤ ਵੱਡੇ ਇਕੱਠ ਨੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਇਸ ਵਾਰ ਵੀ ਜਗਰਾਓਂ ਹਲਕੇ ਤੋਂ ਪਾਰਟੀ ਵੱਲੋਂ ਉਮੀਦਵਾਰ ਐਲਾਨ ਦੀ ਅਪੀਲ ਕੀਤੀ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਪਾਰਟੀ ਨੂੰ ਉਨ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਇਹ ਪੁਲ਼ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਪੂਰਾ ਕੀਤਾ। ਇਹੀ ਨਹੀਂ ਇਤਿਹਾਸ ਗਵਾਹ ਹੈ ਕਿ ਬੇਟ ਇਲਾਕੇ ਦੇ ਜਦੋਂ ਵੀ ਵਿਕਾਸ ਹੋਇਆ, ਕਾਂਗਰਸ ਸਰਕਾਰ ਦੇ ਸਮੇਂ ਹੋਇਆ। ਇਸੇ ਬਦੌਲਤ ਬੇਟ ਇਲਾਕੇ ਨੇ ਵੀ ਹਮੇਸ਼ਾ ਚੋਣਾਂ ਵਿਚ ਕਾਂਗਰਸ ਨਾਲ ਖੜੇ ਹੋ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ। ਇਸ ਮੌਕੇ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਭੈਣੀ, ਚੇਅਰਮੈਨ ਕਰਨ ਵੜਿੰਗ, ਸੁਰੇਸ਼ ਗਰਗ, ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਦਰਸ਼ਨ ਸਿੰਘ ਲੱਖਾ, ਸਾਬਕਾ  ਚੇਅਰਮੈਨ  ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ  , ਪ੍ਰਧਾਨ ਜਤਿੰਦਰਪਾਲ ਰਾਣਾ, ਜਗਜੀਤ ਸਿੰਘ, ਮਨੀ ਗਰਗ, ਜੀਵਨ ਸਿੰਘ ਬਾਘੀਆਂ, ਦਰਸ਼ਨ ਸਿੰਘ ਬੀਰਮੀ, ਭਜਨ ਸਿੰਘ ਸਵੱਦੀ, ਗੋਪਾਲ ਸ਼ਰਮਾ, ਐਸਡੀਓ ਜਤਿਨ ਸਿੰਗਲਾ, ਜੇਈ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਪਵਨ ਕੱਕੜ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲਾ  , ਸਰਪੰਚ ਜਤਿੰਦਰ ਸਿੰਘ ਸਿੰਧੂ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ,  ਸਰਪੰਚ ਜੋਗਿੰਦਰ ਸਿੰਘ ਢਿਲੋਂ ਮਲਸੀਹਾਂ ਬਾਜਣ , ਸਰਪੰਚ ਰਣਜੀਤ ਸਿੰਘ, ਸਰਪੰਚ ਮਦਨ ਸਿੰਘ, ਸਰਪੰਚ ਮਹਿੰਦਰ ਸਿੰਘ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ  , ਸਰਪੰਚ ਜਸਵੀਰ ਸਿੰਘ ਪਰਜੀਆ ਬਿਹਾਰੀਪੁਰ, ਸਰਪੰਚ ਮੰਗਲ ਸਿੰਘ ਸ਼ੇਰੇਵਾਲਾ  , ਸਰਪੰਚ ਅਮਰਦੀਪ ਸਿੰਘ, ਸਰਪੰਚ ਕੁਲਜਿੰਦਰ ਕੌਰ, ਅਮਰਜੀਤ ਸਿੰਘ, ਸਰਪੰਚ ਸੁਖਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਸਰਪੰਚ ਜਾਗੀਰ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਨਿਰਮਲ ਸਿੰਘ, ਜਗਦੀਸ਼ਰ ਸਿੰਘ, ਹਰਮਨ ਗਾਲਿਬ, ਕਾਮਰੇਡ ਨਛੱਤਰ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮੇਜਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਮਨੀ ਜੌਹਲ, ਕੌਂਸਲਰ ਜਗਜੀਤ ਜੱਗੀ ਆਦਿ ਹਾਜ਼ਰ ਸਨ।

ਆਲ ਇੰਡੀਆ ਰੰਘਰੇਟਾ ਦਲ ਪੰਜਾਬ ਵੱਲੋਂ ਐਡਵੋਕੇਟ ਗੁਰਕੀਰਤ ਕੌਰ ਨਾਲ ਮੀਟਿੰਗ ਕੀਤੀ

ਜਗਰਾਉਂ 3 ਦਸੰਬਰ  (ਜਸਮੇਲ ਗ਼ਾਲਿਬ)ਅਵਤਾਰ ਸਿੰਘ ਖ਼ਾਲਸਾ ਆਲ ਇੰਡੀਆ ਰੰਗਰੇਟਾ ਦਲ ਪੰਜਾਬ ਪ੍ਰਧਾਨ ਵੱਲੋਂ ਮੀਟਿੰਗ ਰੱਖੀ ਗਈ  ਜਿਸ ਵਿੱਚ  ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮਕੋਰਟ ਸਪੁੱਤਰੀ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਰਮਨਦੀਪ ਸਿੰਘ ਜੀ ਜਰਨਲ ਸਕੱਤਰ ਭਾਰਤ ਏਕਤਾ ਅੰਦੋਲਨ ਸ਼ਾਮਿਲ ਹੋਏ   ਆਲ ਇੰਡੀਆ ਰੰਗਰੇਟਾ ਦਲ ਵੱਲੋਂ ਮੀਟਿੰਗ ਕੀਤੀ ਜਿਸ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਚੇਅਰ ਸਥਾਪਨਾ ਦਾ   ਧੰਨਵਾਦ ਕੀਤਾ ਗਿਆ ਅਤੇ ਰੰਗਰੇਟਾ ਦਲ ਵੱਲੋਂ ਮਜ਼੍ਹਬੀ ਸਿੱਖ ਕਮਿਊਨਿਟੀ ਨੂੰ ਜਗਰਾਓਂ ਹਲਕਾ ਦੀ ਜ਼ਿੰਮੇਵਾਰੀ ਦੇਣ ਦੀ ਮੰਗ ਕੀਤੀ ਗਈ ਅਤੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਬਰਸੀ ਨੂੰ ਮਨਾਉਣ ਲਈ ਨਾਨਕਸਰ ਗੁਰਦੁਆਰੇ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਮੀਟਿੰਗ ਵਿੱਚ  ਇੰਦਰਜੀਤ ਸਿੰਘ ਕੈਪਟਨ ਧਰਮ ਸਿੰਘ   ਭਿੰਦਾ ਬੱਦੋਵਾਲ  ਧਰਮਾ ਸਿੰਘ ਬੱਦੋਵਾਲ ਰਾਜ ਕੁਮਾਰ ਬਲਜੀਤ ਸਿੰਘ ਕੁਲਵੰਤ ਸਿੰਘ ਸਹੋਤਾ  ਗੁਰਨਾਮ ਸਿੰਘ ਨਾਨਕਸਰ ਜਸਵਿੰਦਰ ਸਿੰਘ ਅਜੈਬ ਸਿੰਘ ਮੰਗਤ ਸਿੰਘ ਸੁਖਵਿੰਦਰ ਸਿੰਘ ਸਫੀਪੁਰਾ ਮਨਦੀਪ ਸਿੰਘ ਸਫੀਪੁਰਾ ਅਜੀਤਪਾਲ ਸਫੀਪੁਰਾ ਭੋਲਾ ਸਿੰਘ ਕੋਠੇ ਖਜੂਰ ਸੰਤੋਖ ਸਿੰਘ ਪ੍ਰਦੀਪ ਸਿੰਘ  ਪ੍ਰਿਤਪਾਲ ਸਿੰਘ ਕਿਰਨਦੀਪ ਕੁਮਾਰ  ।

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਵਿੱਦਿਆ ਭਾਰਤੀ ਕਾਰਜਕਾਰੀ ਪਰਿਵਾਰ ਪ੍ਰਬੋਧਨ ਸ਼੍ਰੀ ਵਿਜਯ ਅਨੰਦ ਜੀ ਦਾ ਹੋਇਆ ਆਗਮਨ

ਜਗਰਾਓਂ 3 ਦਸੰਬਰ (ਅਮਿਤ ਖੰਨਾ ,ਪੱਪੂ  ) ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਵਿੱਦਿਆ ਭਾਰਤੀ ਕਾਰਜਕਾਰੀ ਪਰਿਵਾਰ ਪ੍ਰਬੋਧਨ ਸ਼੍ਰੀ ਵਿਜਯ ਅਨੰਦ ਜੀ ਦਾ ਆਗਮਨ ਹੋਇਆ ਅਤੇ ਉਹਨਾਂ ਦੇ ਨਾਲ ਸ਼੍ਰੀ ਦੀਪਕ ਵਰਮਾ ਜੀ ਸਨ । ਸ਼੍ਰੀ ਵਿਜਯ ਅਨੰਦ ਜੀ ਨੇ ਸਕੂਲ ਸਟਾਫ ਦੀ ਮੀਟਿੰਗ ਵਿੱਚ ਪਰਿਵਾਰ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਪਰਿਵਾਰ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਛੋਟੀ ਮੋਟੀ ਨੋਕ ਝੋਕ ਦੇ ਚਲਦਿਆਂ ਵੀ ਸਾਨੂੰ ਆਪਸੀ ਪਿਆਰ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ, ਸਾਡੀ ਸੰਸਕ੍ਰਿਤੀ ਵਿੱਚ ਬੱਚਿਆਂ ਨੂੰ ਦੇਸ਼ ਨਾਲ ਪਿਆਰ ਕਰਨਾ, ਵੱਡਿਆਂ ਦਾ ਆਦਰ ਮਾਣ ਕਰਨਾ, ਨੂੰਹ ਸੱਸ ਦਾ ਪਿਆਰ, ਬੱਚਿਆਂ ਨੂੰ ਛੋਟੀਆਂ ਛੋਟੀਆਂ ਕਹਾਣੀਆਂ ਸੁਣਾ ਕੇ ਪ੍ਰੇਰਿਤ ਕਰਨਾ, ਮਾਤ ਭੂਮੀ ਨਾਲ ਪਿਆਰ ਇਹ ਸਾਰੀਆਂ ਗੱਲਾਂ ਦਾ ਗਿਆਨ ਦੇਣਾ ਲਾਜ਼ਮੀ ਹੈ ਕਿਉੰਕਿ ਜੋ ਗੱਲਾਂ ਪੁਰਾਣੀ (ਭਾਰਤੀ) ਸੰਸਕ੍ਰਿਤੀ ਵਿੱਚ ਸੀ ਉਹ ਅੱਜ ਅਲੋਪ ਹੋ ਚੁੱਕੀਆਂ ਹਨ ਇਸ ਲਈ ਲੋੜ ਹੈ ਉਹਨਾਂ ਨੂੰ ਮੁੜ ਸੁਰਜੀਤ ਕਰਨਾ।ਪਰਿਵਾਰ ਇੱਕ - ਮੁੱਠ ਕਰਨ ਲਈ ਇੱਕਠੇ ਭੋਜਨ ਕਰਨਾ, ਧਾਰਮਿਕ ਸਥਾਨ ਦੀ ਸੈਰ, ਘਰ ਵਿੱਚ ਪਾਠ - ਪੂਜਾ, ਸ਼ਾਲੀਨ ਭਾਸ਼ਾ, ਸਾਦਾ ਪਹਿਰਾਵਾ, ਸ਼ਰਮ ਰੂਪੀ ਗਹਿਣਾ, ਝੁਕਣਾ, ਗਿਆਨ ਵੰਡਣਾ, ਆਤਮਾ ਨੂੰ ਸ਼ੁੱਧ ਰੱਖਣਾ ਜਿਹੇ ਢੰਗ ਅਪਨਾ ਕੇ ਅਸੀਂ ਆਪਣੇ ਪਰਿਵਾਰ ਨੂੰ ਟੁੱਟਣ ਤੋਂ ਬਚਾਅ ਸਕਦੇ ਹਾਂ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਮਨ ਦੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਇਹ ਸੰਸਕਾਰ ਹੀ ਹੈ ਜੋ ਸਾਨੂੰ ਆਪਣੇ ਪਰਿਵਾਰ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਚੁਗਲੀ, ਨਿੰਦਿਆ, ਝੂਠ, ਕ੍ਰੋਧ ਰੂਪੀ ਵਿਕਾਰਾਂ ਨੂੰ ਦੂਰ ਕਰਕੇ ਅਸੀਂ ਇੱਕ ਖੁਸ਼ਹਾਲ ਜੀਵਨ ਜੀਅ ਸਕਦੇ ਹਾਂ।

ਰਿਸ਼ਵਤ ਲੈਣਾ ਤੇ ਦੇਣਾ ਕਾਨੂੰਨੀ ਤੌਰ ਤੇ ਅਪਰਾਧ ਹੈ -ਪ੍ਰਧਾਨ ਜਤਿੰਦਰ ਪਾਲ ਰਾਣਾ  

ਜਗਰਾਓਂ 2 ਦਸੰਬਰ (ਅਮਿਤ ਖੰਨਾ ,ਪੱਪੂ ) ਨਗਰ ਕੌਂਸਲ ਜਗਰਾਓਂ ਵਿਖੇ  ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਜੀ ਵੱਲੋਂ  ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਦੇ ਹੋਏ  ਨਗਰ ਕੌਂਸਲ ਵਿੱਚ ਇੱਕ ਨਵੀਂ ਮੁਹਿੰਮ ਚਲਾਉਂਦੇ ਹੋਏ  ਕਿਹਾ ਕਿ ਨਗਰ ਕੌਂਸਲ ਵਿੱਚ ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ  ਜੇਕਰ ਕਿਸੇ ਨੇ ਵੀ ਸਰਕਾਰੀ ਕੰਮ ਲਈ ਸਰਕਾਰੀ ਫੀਸ ਤੋਂ ਬਿਨਾ ਕੋਈ ਅਧਿਕਾਰੀ ਜਾਂ ਕਰਮਚਾਰੀ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਨਗਰ ਕੌਂਸਲ ਦੇ  ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਉਸ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ  ਇਸ ਮੌਕੇ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਜਰਨੈਲ ਸਿੰਘ ਲੋਹਟ ਹਾਜ਼ਰ ਸੀ

ਪੱਤਰਕਾਰ ਓਪੀ ਭੰਡਾਰੀ ਦੀ ਯਾਦ ਵਿੱਚ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ 125 ਬੱਚਿਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ  

ਜਗਰਾਓਂ 2 ਦਸੰਬਰ (ਅਮਿਤ ਖੰਨਾ ,ਪੱਪੂ)  ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਆਰ ਕੇ ਹਾਈ ਸਕੂਲ ਵਿੱਚ ਸਵਰਗੀ ਪੱਤਰਕਾਰ ਓਪੀ ਭੰਡਾਰੀ ਦੀ ਯਾਦ ਵਿਚ ਜਰਸੀ ਤੇ ਬੂਟ ਵੰਡ ਸਮਾਰੋਹ ਸੋਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਦੇ ਮੁੱਖ ਮਹਿਮਾਨ ਪੱਤਰਕਾਰ ਓਪੀ ਭੰਡਾਰੀ ਦੇ ਸਪੁੱਤਰ ਐਡਵੋਕੇਟ ਪੁਨੀਤ ਭੰਡਾਰੀ ਸਨ  ਜਿਨ੍ਹਾਂ ਨੇ ਕਰ ਕਮਲਾਂ ਨਾਲ ਆਰ ਕੇ ਸਕੂਲ ਦੇ 125 ਬੱਚਿਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ  ਇਸ ਮੌਕੇ ਪ੍ਰੈੱਸ ਕਲੱਬ ਰਜਿਸਟਰਡ ਜਗਰਾਉਂ ਵੱਲੋਂ ਅਤੇ ਹੋਰ ਐਨਜੀਓ ਵੱਲੋਂ ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਵੱਖ ਵੱਖ ਪ੍ਰਾਜੈਕਟ ਲਾਉਣ ਲਈ ਧੰਨਵਾਦ ਕੀਤਾ  ਅਤੇ ਕਿਹਾ ਕਿ ਉਹ ਆਪਣੇ ਪਿਤਾ ਵਾਂਗ ਹੀ ਜਗਰਾਉਂ ਦੀ ਸੇਵਾ ਕਰਦੇ ਰਹਿਣਗੇ  ਇਸ ਮੌਕੇ ਰਜਿੰਦਰ ਜੈਨ, ਨਵੀਨ ਗੁਪਤਾ ਐਡਵੋਕੇਟ, ਗੁਰਵਿੰਦਰ ਸਿੰਘ ਸਿੱਧੂ, ਕੈਪਟਨ ਨਰੇਸ਼ ਵਰਮਾ , ਅਮਰਜੀਤ ਸਿੰਘ ਮਾਲਵਾ ,ਤੇ ਅੰਜੂ ਗੋਇਲ ਨੇ ਸਵਰਗੀ ਪੱਤਰਕਾਰੋ ਭੰਡਾਰੀ ਦੇ ਜਗਰਾਉਂ ਦੀ ਬੇਹਤਰੀ ਲਈ ਦਿੱਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਇਸ ਮੌਕੇ ਪੱਤਰਕਾਰ ਐੱਸਕੇ ਨਾਹਰ  , ਅਮਰਜੀਤ ਸਿੰਘ ਮਾਲਵਾ, ਬੌਬੀ ਜੈਨ ,ਰਾਜਿੰਦਰ ਚਾਹਲ ,ਰਕੇਸ਼ ਗੋਇਲ, ਅੰਜੂ ਗੋਇਲ ,ਪੁਨੀਤ ਭੰਡਾਰੀ ਤੇ  ਸਮੂਹ ਸਟਾਫ਼ ਹਾਜ਼ਰ ਸੀ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ 133 ਦੀ ਮਹੀਨਾਵਾਰ ਮੀਟਿੰਗ ਹੋਈ 

ਜਗਰਾਓਂ 2 ਦਸੰਬਰ (ਅਮਿਤ ਖੰਨਾ ,ਪੱਪੂ  ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ 133 ਦੀ ਮਹੀਨਾਵਾਰ ਮੀਟਿੰਗ  ਗੁਰਦੁਆਰਾ ਰਾਮਗੜ੍ਹੀਆ  ਨੇਡ਼ੇ ਮਿਊਸਪਲ ਕਮੇਟੀ  ਵਿਖੇ ਹੋਈ  ਜਿਸ ਦੇ ਵਿੱਚ  ਪ੍ਰਧਾਨ ਮੰਤਰੀ ਦੁਆਰਾ ਤਿੰਨੋਂ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਨਾਲ ਜਿਥੇ ਪੂਰੇ ਦੇਸ਼ ਦੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਚੱਲੀ ਉੱਥੇ ਹੀ  ਅੱਜ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਵੀ ਜ਼ੋਰਦਾਰ ਇਸਦਾ ਸਵਾਗਤ ਕੀਤਾ ਗਿਆ  ਉਸ ਦੀ ਖ਼ੁਸ਼ੀ ਦੇ ਵਿੱਚ ਹੀ ਮੌਕੇ ਤੇ ਲੱਡੂ ਵੰਡੇ ਗਏ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ ਅਤੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਕਿਹਾ ਕਿ  ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ ਉਨ੍ਹਾਂ ਕਿਹਾ ਇਸ ਮੌਕੇ ਨਵੇਂ ਸਾਲ 2022 ਨੂੰ ਜੀ ਆਇਆਂ ਕਹਿਣ ਲਈ  ਵਿਚਾਰਾਂ ਕੀਤੀਆਂ ਗਈਆਂ  ਇੱਥੇ ਠੇਕੇਦਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ ,ਸਰਪ੍ਰਸਤ ਗੁਰਮੇਲ ਸਿੰਘ ਢੁੱਡੀਕੇ, ਸਰਪ੍ਰਸਤ ਪ੍ਰਿਤਪਾਲ ਸਿੰਘ ਮਣਕੂ , ਪ੍ਰਧਾਨ ਜਿੰਦਰਪਾਲ ਧੀਮਾਨ ,ਖਜ਼ਾਨਚੀ ਪ੍ਰੀਤਮ ਸਿੰਘ ਗੇਂਦੂ, ਸੈਕਟਰੀ ਅਮਰਜੀਤ ਸਿੰਘ ਘਟੌੜੇ , ਵਾਈਸ ਪ੍ਰਧਾਨ ਮੰਗਲ ਸਿੰਘ ਸਿੱਧੂ, ਵਾਈਸ ਸੈਕਟਰੀ ਮਨਪ੍ਰੀਤ ਮਨੀ , ਅਤੇ ਮੈਂਬਰ ਸੁਰਿੰਦਰ ਸਿੰਘ ਕਾਕਾ, ਹਰਪ੍ਰੀਤ ਸਿੰਘ ਲੱਕੀ, ਜਗਦੀਸ਼ ਸਿੰਘ ਦਿਸ਼ਾ , ਨਿਰਮਲ ਸਿੰਘ ਨਿੰਮਾ ,ਪਰਮਜੀਤ ਸਿੰਘ ਰਾਜੂ, ਜਗਰੂਪ ਸਿੰਘ ਨੀਟਾ, ਮਨਦੀਪ ਸਿੰਘ ਸੀਪਾ , ਰਾਜਵਿੰਦਰ ਸਿੰਘ ਰਾਜਾ, ਜਗਤਾਰ ਸਿੰਘ ਬੱਲੀ, ਪਰਮਜੀਤ ਸਿੰਘ  ਆਦਿ ਸਮੂਹ ਮੈਂਬਰ ਹਾਜ਼ਰ ਸਨ

ਪ੍ਰੈਸ ਕਲੱਬ ਵੱਲੋ ਭੰਡਾਰੀ ਦੀ ਯਾਦ ਵਿੱਚ ਵੈਕਸੀਨੇਸ਼ਨ ਕੈਪ ਤੇ ਬੂਟੇ ਲਾਏ

ਜਗਰਾਓ, 2 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)-ਪ੍ਰੈਸ ਕਲੱਬ ਰਜਿ: ਜਗਰਾਉ ਦੇ ਪ੍ਰਧਾਨ ਅਮਰਜੀਤ ਮਾਲਵਾ ਵੱਲੋ ਸਿਵਲ ਹਸਪਤਾਲ ਦੇ ਐਸ.ਐਮ. ਓ ਪ੍ਰਦੀਪ ਮਹਿੰਦਰਾ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਕੈਪ ਜਗਰਾਉ ਵਿਖੇ ਲਗਾਇਆ ਗਿਆ ।ਕੈਪ ਦਾ ਉਦਘਾਟਨ ਐਡਵੋਕੇਟ ਪੁਨੀਤ ਭੰਡਾਰੀ ਨੇ ਕਰਦਿਆ ਕਿਹਾ ਕਿ ਜਗਰਾਉ ਦੇ ਸਮੂਹ ਪੱਤਰਕਾਰਾ ਵੱਲੋ ਮੇਰੇ ਪਿਤਾ ਦੀ ਯਾਦ ਵਿੱਚ ਲਗਾਏ ਕੈਪ ਲਈ ਮੈ ਜਿੱਥੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈ ਸ਼ਹਿਰ ਵਾਸੀਆਂ ਦਾ ਵੀ ਰਿਣੀ ਹਾਂ ਜਿੰਨ੍ਹਾਂ ਨੇ ਮੇਰੇ ਪਿਤਾ ਨੰੁ ਮਾਣ ਤੇ ਸਤਿਕਾਰ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਮੈ ਇਲਕਾ ਨਿਵਾਸੀਆਂ ਦੀ ਸੇਵਾ ਵਿੱਚ ਦਿਨ- ਰਾਤ ਖੜ੍ਹਾ ਹਾਂ।ਇਸ ਮੌਕੇ ਵਾਇਸ ਚੇਅਰਮੈਨ ਸੁਖਦੇਵ ਗਰਗ, ਸੈਕਟਰੀ ਸੁਖਦੀਪ ਨਾਹਰ ਅਤੇ ਉੱਪ ਪ੍ਰਧਾਨ ਬਿੰਦੂ ਉੱਪਲ ਨੇ ਦੱਸਿਆ ਕਿ ਕੈਪ ਦੌਰਾਨ 380 ਲੋਕਾਂ ਨੇ ਵੈਕਸੀਨ ਲਗਵਾਈ।ਜਿਸ ਵਿੱਚ ਕਰੋਨਾ ਦੀ ਪਹਿਲੀ ਤੇ ਦੂਜੀ ਡੋਜ਼ ਲਗਾਈ ਗਈ।ਇਸ ਮੌਕੇ ਸਟਾਫ ਨਰਸ ਬਲਜੋਤ ਕੌਰ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਨੂੰ ਵੀ ਪ੍ਰੈਸ ਕਲੱਬ ਵੱਲੋ ਸਨਮਾਨਿਤ ਕੀਤਾ ਗਿਆ।ਗ੍ਰੀਨ ਮਿਸ਼ਨ ਪੰਜਾਬ ਦੇ ਆਗੂ ਸੱਤਪਾਲ ਦੇਹੜਕਾ ਦੇ ਸਹਿਯੋਗ ਨਾਲ ਓ.ਪੀ ਭੰਡਾਰੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ‘ਚ 200 ਬੂਟੇ ਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ।  ਇਸ ਸਮੇ ਦੀਪਕ ਜੈਨ , ਹਰਿੰਦਰ ਚਾਹਲ, ਦਵਿੰਦਰ ਜੈਨ , ਚਰਨਜੀਤ ਸਿੰਘ ਚੰਨ , ਕ੍ਰਿਸ਼ਨ ਵਰਮਾ,ਅੰਮਿਤ ਖੰਨਾ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ ਕੋਮਲ,ਰਜਨੀਸ਼ ਬਾਂਸਲ,  ਪ੍ਰਦੀਪ ਜੈਨ ਆਦਿ ਮੌਜੂਦ ਸਨ।

ਪੇ-ਬੈਂਡ ਤੇ ਤਨਖਾਹ ਜਾਰੀ ਨਾ ਹੋਣ ਕਾਰਨ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਭੜਕਿਆ

ਕੰਮ ਬੰਦ ਕਰਕੇ ਕੀਤਾ ਰੋਸ ਮੁਜ਼ਾਹਰਾ

ਜਗਰਾਉਂ  01- ਦਸੰਬਰ (  ਮਨਜਿੰਦਰ ਗਿੱਲ )- ਬਿਜਲੀ ਵਿਭਾਗ ਦੀ ਮੈਨੇਜਮੈਂਟ ਵੱਲੋਂ ਜੁਆਇੰਟ ਫੋਰਮ ਨਾਲ ਹੋਏ ਸਮਝੌਤੇ ਅਨੁਸਾਰ ਬਿਜਲੀ ਮੁਲਾਜ਼ਮਾਂ ਨੂੰ ਪੇ-ਬੈਂਡ ਦੇਣ ਸਬੰਧੀ ਨੋਟੀਫਿਕੇਸ਼ਨ ਅਤੇ ਤਨਖਾਹ 30 ਨਵੰਬਰ ਤੱਕ ਵੀ ਜਾਰੀ ਨਾ ਕਰਨ ਤੇ ਅੱਜ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਭੜਕ ਗਿਆ ਅਤੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਡਵੀਜਨ ਦਫਤਰ ਜਗਰਾਉਂ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦੇ ਬਿਜਲੀ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ 01 ਦਸੰਬਰ 2011 ਤੋਂ ਬਿਜਲੀ ਮੁਲਾਜ਼ਮਾਂ ਨੂੰ ਪੇ-ਬੈਂਡ ਜਾਰੀ ਨਹੀਂ ਕੀਤਾ ਜਾ ਰਿਹਾ ਸੀ ਅਤੇ ਸਮੇ ਸਮੇ ਤੇ ਕੀਤੇ ਸੰਘਰਸ਼ਾਂ ਦੌਰਾਨ ਪਾਵਰਕਾਮ ਮੈਨੇਜਮੈਂਟ ਲਾਰੇ ਲਾ ਕੇ ਡੰਗ ਟਪਾਉਂਦੀ ਆਈ ਹੈ। ਪਹਿਲਾਂ 26 ਅਕਤੂਬਰ 2021 ਨੂੰ ਚੰਡੀਗੜ੍ਹ ਵਿਖੇ ਜੁਆਇੰਟ ਫੋਰਮ ਨਾਲ ਹੋਏ ਸਮਝੌਤੇ ਵਿੱਚ ਮੈਨੇਜਮੈਂਟ ਨੇ ਮੰਨਿਆਂ ਸੀ ਕਿ 10 ਨਵੰਬਰ 2021 ਤੱਕ ਪੇ-ਬੈਂਡ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜੋ ਕਿ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੁੱਚੇ ਬਿਜਲੀ ਮੁਲਾਜ਼ਮ 15 ਨਵੰਬਰ ਤੋਂ ਮਾਸ ਲੀਵ ਤੇ ਚਲੇ ਗਏ ਅਤੇ 27 ਨਵੰਬਰ ਨੂੰ ਸਾਂਝੇ ਫੋਰਮ ਨਾਲ ਹੋਏ ਸਮਝੌਤੇ ਵਿੱਚ ਮੈਨੇਜਮੈਂਟ ਨੇ ਪੇ-ਬੈਂਡ ਜਾਰੀ ਕਰਨ ਅਤੇ ਹੋਰ ਮੰਗਾਂ ਮੰਨ ਲਈਆਂ, ਪਰੰਤੂ ਨੋਟੀਫਿਕੇਸ਼ਨ 30 ਨਵੰਬਰ 2021 ਤੱਕ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਮੈਨੇਜਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਬਿਜਲੀ ਮੁਲਾਜ਼ਮਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਿਜਲੀ ਕਾਮੇ ਕੰਮ-ਕਾਜ਼ ਬੰਦ ਕਰਕੇ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ, ਅਮ੍ਰਿਤਪਾਲ ਸ਼ਰਮਾਂ, ਜਸਵੰਤ ਸਿੰਘ, ਅਜਮੇਰ ਸਿੰਘ ਕਲੇਰ, ਬੂਟਾ ਸਿੰਘ ਮਲਕ, ਇੰਦਰਜੀਤ ਕੁਮਾਰ ਕਾਉਂਕੇ, ਜਗਤਾਰ ਸਿੰਘ ਮਲਕ, ਰਾਜਵਿੰਦਰ ਸਿੰਘ ਮੋਗਾ, ਮੁਨੀਸ਼ ਕੁਮਾਰ, ਪਰਮਜੀਤ ਸਿੰਘ ਚੀਮਾਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਸਟੈਨੋਂ, ਜਤਿੰਦਰਪਾਲ ਸਿੰਘ ਡੱਲਾ, ਪਵਿੱਤਰ ਸਿੰਘ ਗਾਲਿਬ, ਸੁਖਵਿੰਦਰ ਸਿੰਘ ਕਾਕਾ, ਬਲਜਿੰਦਰ ਸਿੰਘ ਟੀ.ਆਰ.ਡਬਲਿਯੂ., ਧਰਮਿੰਦਰ ਕੁਮਾਰ, ਸ਼ਾਮ ਲਾਲ, ਜਸਵੀਰ ਸਿੰਘ ਮਲਕ, ਭੁਪਿੰਦਰ ਸਿੰਘ ਸੇਖੋਂ, ਕਰਮਜੀਤ ਸਿੰਘ ਕੋਠੇ ਪ੍ਰੇਮਸਰ, ਬਲਵਿੰਦਰ ਸਿੰਘ, ਮਨਦੀਪ ਸਿੰਘ ਮੋਨੂੰ, ਕੋਮਲ ਸ਼ਰਮਾਂ, ਰਾਮ ਸਿੰਘ ਸਹੋਤਾ, ਅਵਤਾਰ ਸਿੰਘ ਕਲੇਰ ਆਦਿ ਵੀ ਹਾਜ਼ਰ ਸਨ।