You are here

ਲੁਧਿਆਣਾ

ਕਰ ਭਲਾ ਹੋ ਭਲਾ  ਸੰਸਥਾ ਵੱਲੋਂ ਲਗਾਏ ਗਏ ਕੈਂਪ ਵਿੱਚ 100 ਲੋਕਾਂ ਦਾ ਟੀਕਾਕਰਨ ਕੀਤਾ ਗਿਆ

ਕੈਂਪ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਨੇ ਕੀਤਾ
ਜਗਰਾਓਂ 12 ਦਸੰਬਰ (ਅਮਿਤ ਖੰਨਾ) ਜਗਰਾਉਂ ਦੀ ਮੋਹਰੀ ਕਰ ਭਲਾ ਹੋ ਭਲਾਸਮਾਜ ਸੇਵੀ ਸੰਸਥਾ ਵੱਲੋਂ ਸਿਵਲ ਹਸਪਤਾਲ ਜਗਰਾਉਂ ਅਤੇ ਗੋਲਡਨ ਏਜ ਆਈਲੈਟਸ ਸੈਂਟਰ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਗਰਾਉਂ ਦੀ ਮੋਹਰੀ ਵਾਤਾਵਰਣ ਪ੍ਰੇਮੀ ਸੰਸਥਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕੀਤਾ। ਕੈਂਪ ਵਿੱਚ 100 ਦੇ ਕਰੀਬ ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕੇ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਕਰੋਨਾਵਾਇਰਸ ਦਾ ਇੱਕੋ ਇੱਕ ਟੀਕਾ ਹੈ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਇਸ ਕਿਸਮ ਦਾ ਵਾਇਰਸ ਸਾਡੇ ਜੀਵਨ ਨੂੰ ਪ੍ਰਭਾਵਿਤ ਨਾ ਕਰੇ ਤਾਂ ਸਾਨੂੰ ਅੱਜ ਤੋਂ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ। ਕਿਉਂਕਿ ਜੇਕਰ ਸਾਡਾ ਵਾਤਾਵਰਨ ਸਾਫ਼ ਹੋਵੇਗਾ ਤਾਂ ਅਜਿਹੇ ਵਾਇਰਸਾਂ ਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਦੀਸ਼ ਖੁਰਾਣਾ ਅਤੇ ਰਾਜਨ ਖੁਰਾਣਾ ਨੇ ਕਿਹਾ ਕਿ ਸੰਸਥਾ ਦਾ ਹਰ ਮੈਂਬਰ ਜਗਰਾਉਂ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਮੌਕੇ ਪ੍ਰਧਾਨ ਰਾਜਨ ਖੁਰਾਣਾ, ਜਗਦੀਸ਼ ਖੁਰਾਣਾ, ਸੋਨੀ ਮੱਕੜ, ਨਨੇਸ਼ ਗਾਂਧੀ, ਹੈਪੀ ਮਾਨ, ਆਤਮਜੀਤ, ਕਾਕਾ ਜੀ, ਅਮਿਤ ਅਰੋੜਾ, ਪੰਕਜ ਅਰੋੜਾ, ਵਿਸ਼ਾਲ ਸ਼ਰਮਾ ਹਾਜ਼ਰ ਸਨ।

ਐਮ.ਪੀ ਬਿੱਟੂ ਨੇ 804.68 ਦੀ ਲਾਗਤ ਨਾਲ ਕੀਤੇ ਅਪਗ੍ਰੇਡੇਸ਼ਨ ਅਤੇ ਮਜ਼ਬੂਤੀ ਦੇ ਕੰਮ ਦਾ ਉਦਘਾਟਨ ਕੀਤਾ

ਚੇਅਰਮੈਨ ਕਾਕਾ ਗਰੇਵਾਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਜਗਰਾਉਂ ਅਧੀਨ ਪੈਂਦੀਆਂ ਮੰਡੀਆਂ ਅਤੇ ਸੜਕਾਂ ਦੇ ਵਿਕਾਸ ਕਾਰਜ ਹੋਏ
ਜਗਰਾਓਂ 12 ਦਸੰਬਰ (ਅਮਿਤ ਖੰਨਾ) ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 804.68 ਦੀ ਲਾਗਤ ਨਾਲ ਬਣੀ ਜਗਰਾਉਂ-ਰਾਏਕੋਟ ਸੜਕ ਦੇਹੜਕਾ ਵਾਇਆ ਚੀਮਾ, ਭੰਮੀਪੁਰਾ ਕਲਾਂ 10.83 ਕਿਲੋਮੀਟਰ ਲੰਬਾਈ ਵਾਲੀ ਸੜਕ ਦੇ ਨਵੀਨੀਕਰਨ ਅਤੇ ਮਜ਼ਬੂਤੀ ਦੇ ਕੰਮ ਦਾ ਉਦਘਾਟਨ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕਾਕਾ ਗਰੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੇਵਾਲ ਦੀ ਅਗਵਾਈ ਹੇਠ ਮੰਡੀਆਂ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ (ਸਾਬਕਾ ਮੰਤਰੀ), ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਗੇਜਾ ਰਾਮ, ਚੇਅਰਮੈਨ ਤਰਲੋਚਨ ਸਿੰਘ, ਵਾਈਸ ਚੇਅਰਮੈਨ ਸਿਕੰਦਰ ਸਿੰਘ, ਸਰਪੰਚ ਜਗਜੀਤ ਸਿੰਘ ਕਾਉਂਕੇ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕੌਮ, ਦਰਸ਼ਨ ਸਿੰਘ, ਬਲਾਕ ਸੁਪਰਡੈਂਟ ਰਵਿੰਦਰ ਸੱਭਰਵਾਲ। , ਗੋਪਾਲ ਸ਼ਰਮਾ, ਜਗਦੀਸਰ ਸਿੰਘ ਡਾਂਗੀਆ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਸਰਪੰਚ ਕਰਮਜੀਤ ਸਿੰਘ ਦੇਹੜਕਾ, ਸਰਪੰਚ ਦਰਸ਼ਨ ਸਿੰਘ ਡਾਂਗੀਆ, ਸਰਪੰਚ ਗੁਰਪ੍ਰੀਤ ਸਿੰਘ ਗੁਰਸਰ, ਸਰਪੰਚ ਗੁਰਮੁਖ ਸਿੰਘ, ਸਰਪੰਚ ਹਰਬੰਸ ਸਿੰਘ ਮੱਲਾ, ਕੌਂਸਲਰ ਜਗਜੀਤ ਸਿੰਘ ਜੱਗੀ, ਮੇਜਰ ਸਿੰਘ, ਸਰਪੰਚ ਜੀਵਨ ਸਿੰਘ ਬਾਗੀਆਂ, ਸ. ਸਰਪੰਚ ਜੁਗਿੰਦਰ ਸਿੰਘ ਕਮਾਲਪੁਰਾ, ਸਰਪੰਚ ਸੁਖਜੀਤ ਸਿੰਘ ਅਖਾੜਾ, ਭਵਨਜੀਤ ਸਿੰਘ ਕਮਾਲਪੁਰ, ਵਰਿੰਦਰ ਸ਼ਰਮਾ, ਮਨੀ ਗਰਗ, ਸੁਖਦੇਵ ਸਿੰਘ ਅਖਾੜਾ, ਜਗਦੀਪ ਸਿੰਘ ਕਾਉਂਕੇ, ਰਾਜੇਸ਼ ਕੁਮਾਰ ਰਾਜੂ, ਸੁਖਦੇਵ ਸਿੰਘ ਪੰਚ, ਸੂਬੇਦਾਰ ਨਿਰਮੋਹਤਮ ਸਿੰਘ ਪੰਚ, ਰਾਜਵੀਰ ਸਿੰਘ, ਭਜਨ ਸਿੰਘ, ਕਮਲਜੀਤ ਕੌਰ ਪੰਚ। , ਜਗਦੀਪ ਸਿੰਘ ਗਿੱਲ ਪੰਚ, ਚਰਨਜੀਤ ਕੌਰ ਪੰਚ, ਕਰਨੈਲ ਸਿੰਘ ਖਹਿਰਾ, ਹਰਬੰਸ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ।

ਦਿੱਲੀ ਸ਼ੰਘਰਸ਼ ਤੋਂ ਪਹੁੰਚੇ ਕਿਸਾਨਾਂ ਦਾ ਕੀਤਾ ਗਿਆ ਭਰਵਾਂ ਸਵਾਗਤ  

ਹਠੂਰ  12 ਦਸੰਬਰ (ਕੌਸ਼ਲ ਮੱਲਾਂ )ਕਿਸਾਨੀ ਸੰਘਰਸ਼ ਤੋਂ ਵਾਪਸ ਪਰਤੇ ਕਿਸਾਨ ਆਗੂਆਂ ਦਾ ਪਿੰਡ ਲੱਖਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਪ ਚੇਅਰਮੈਨ ਦਰਸ਼ਨ ਸਿੰਘ ਲੱਖਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਦੇਸ਼ ਦੇ ਮਜ਼ਦੂਰ ਕਿਸਾਨਾਂ ਅਤੇ  ਸਮੂਹ ਜਥੇਬੰਦੀਆਂ ਦੀ ਜਿੱਤ ਹੈ ਜਿਸ ਨੇ ਇਕ ਸਾਲ ਦਿੱਲੀ ਦੀਆਂ ਸਰਹੱਦਾਂ ਤੇ ਦਿਨ ਭਰ ਰਾਤ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਦਿੱਤਾ ਅਤੇ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਜਿੱਤ ਦੀ ਖ਼ੁਸ਼ੀ ਵਿੱਚ  ਜਸ਼ਨ ਮਨਾ ਰਿਹਾ ਹੈ । ਇਸ ਮੌਕੇ ਉਨ੍ਹਾਂ ਨਾਲ ਜ਼ੈਲਦਾਰ ਨਿਰਮਲ ਸਿੰਘ, ਬਹਾਦਰ ਸਿੰਘ, ਤੇਜਾ ਸਿੰਘ, ਡਾ ਹਰਭਜਨ ਸਿੰਘ ,ਮਨਜੀਤ ਸਿੰਘ, ਜਰਨੈਲ ਸਿੰਘ, ਹਰਵਿੰਦਰ ਸਿੰਘ , ਗੁਰਬਖ਼ਸ਼ ਸਿੰਘ, ਕੁਲਵਿੰਦਰ ਸਿੰਘ ,ਤਾਰਾ ਸਿੰਘ, ਗੁਰਦੀਪ ਸਿੰਘ, ਬੰਤਾ ਸਿੰਘ, ਨਾਥ ਸਿੰਘ ਆਦਿ ਹਾਜ਼ਰ ਸਨ  ।

ਦਿੱਲੀ ਸ਼ੰਘਰਸ਼ ਤੋਂ ਵਾਪਸ ਪਹੁੰਚੇ ਕਿਸਾਨਾਂ ਨੂੰ ਲੱਡੂਆਂ ਨਾਲ ਤੋਲਿਆ  

ਹਠੂਰ '12 ਦਸੰਬਰ( ਕੌਸ਼ਲ ਮੱਲ੍ਹਾ) ਸਰਪੰਚ ਹਰਬੰਸ ਸਿੰਘ ਢਿੱਲੋਂ ਯੂਥ ਸਪੋਰਟਸ ਕਲੱਬ ਮੱਲਾਂ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ ਅਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਤੋਂ ਵਾਪਸ ਪਿੰਡ ਪਰਤੇ ਕਿਸਾਨ ਆਗੂਆਂ ਦਾ ਭਰਵਾਂ ਸੁਆਗਤ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੂੰ ਪਿੰਡ ਦੀ ਦਾਣਾ ਮੰਡੀ ਤੋਂ ਇਕ ਕਾਫਲੇ ਦੇ ਰੂਪ ਵਿੱਚ ਫੁੱਲਾਂ ਦੇ ਹਾਰ ਪਾ ਕੇ ਪਿੰਡ ਦਾ ਗੇੜਾ ਲਗਾਇਆ ਗਿਆ ਅਤੇ ਪਿੰਡ ਦੀ ਮੁੱਖ ਸੱਥ ਨਿੰਮ ਵਾਲੇ ਥਡ਼੍ਹੇ ਤੇ ਕਿਸਾਨ ਆਗੂਆਂ ਨੂੰ ਰੁਪਿੰਦਰ ਸਿੰਘ ਰੂਪੀ ਕੈਨੇਡਾ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਐੱਨ ਆਰ ਆਈ ਵੀਰਾਂ ਵਲੋਂ ਪ੍ਰਧਾਨ ਇਕਬਾਲ ਸਿੰਘ ਸਿੱਧੂ ਨੂੰ  ਇਕ ਸੋਨੇ ਦੀ ਮੁੰਦਰੀ ਅਤੇ ਦੋ ਚਾਂਦੀ ਦੇ ਕੜਿਆਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਇਸ ਮੌਕੇ ਰਣਜੀਤ ਸਿੰਘ ਕਨੇਡਾ ਪਿਰਤਪਾਲ ਸਿੰਘ ਯੂਕੇ ਰਿੰਕੂ ਯੂ ਕੇ ਤੇਜ਼ੀ ਯੂਕੇ  ਹਨੀ ਕੈਨੇਡਾ  ਸੀਰਾ ਕੈਨੇਡਾ ਕਮਲ ਕਨੇਡਾ ਗੁਰਪ੍ਰੀਤ ਸਿੰਘ ਮੰਡੀਲਾ ਜਸਬੀਰ ਸਿੰਘ ਆਸਟ੍ਰੇਲੀਆ ਕਬੱਡੀ ਖਿਡਾਰੀ ਗੱਗੀ ਮੱਲਾ ਪੰਚ ਜਗਜੀਤ ਸਿੰਘ ਖੇਲਾ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਤਰਕਸ਼ੀਲ ਆਗੂ ਗੁਰਮੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਕੁਵੈਤ ਵਾਲੇ ਬਾਬਾ ਚਰਨ ਸਿੰਘ ਸੁਖਰਾਜ ਸਿੰਘ ਚਾਹਲ  ਮਨਜੀਤ ਸਿੰਘ ਬਿੱਲਾ ਸਿੰਘ ਅੰਗਰੇਜ਼ ਸਿੰਘ ਗੁਰਚਰਨ ਸਿੰਘ ਜਗਸੀਰ ਸਿੰਘ ਮਨਪ੍ਰੀਤ ਸਿੰਘ ਕੇਵਲ ਸਿੰਘ ਸੁਖਵਿੰਦਰ ਸਿੰਘ ਜਤਿੰਦਰਪਾਲ ਸਿੰਘ ਜਸ਼ਨ ਬੱਲਾ ਪਰਮਜੀਤ ਸਿੰਘ ਸਨੀ ਮੱਲਾ ਗੁਰਵੀਰ ਸਿੰਘ ਗਿਆਨੀ ਬਲਦੇਵ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ  ।

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖ਼ਤਮ  

ਹਠੂਰ , 12 ਦਸੰਬਰ (ਕੌਸ਼ਲ ਮੱਲਾ) ਇਥੋਂ ਨੇੜੇ ਪਿੰਡ ਡੱਲਾ ਦੇ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭਰਾ ਹਰਦਲ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਸੁਖਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਸੀ । ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਵਿਚ ਸੌਂ ਗਿਆ ਅਤੇ ਅੱਜ ਸਵੇਰੇ ਲਗਪਗ ਦੋ ਵਜੇ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ । ਜਿਸ ਦਾ ਪਰਿਵਾਰ ਨੂੰ ਅੱਜ ਸਵੇਰੇ ਪਤਾ ਲੱਗਾ ਜਿਸ ਦੀ ਸੂਚਨਾ ਪਰਿਵਾਰ ਵੱਲੋਂ ਤੁਰੰਤ ਪੁਲੀਸ ਥਾਣਾ ਹਠੂਰ ਨੂੰ ਦਿੱਤੀ ਤਾਂ ਪੁਲੀਸ ਨੇ ਮ੍ਰਿਤਕ ਸੁਖਪ੍ਰੀਤ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਜਗਰਾਉਂ ਵਿਖੇ ਪੋਸਟ ਮਾਰਟਮ ਲਈ ਕਰਨ ਲਈ ਭੇਜ ਦਿੱਤਾ  । ਇਸ ਸਬੰਧੀ ਤਫਤੀਸ਼ ਕਰ ਰਹੇ ਪੰਜਾਬ ਪੁਲੀਸ ਥਾਣੇ ਹਠੂਰ ਦੇ ਏ ਐੱਸ ਆਈ ਕੁਲਦੀਪ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਵੱਡੇ ਭਰਾ ਹਰਦਲ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਥਾਣਾ ਹਠੂਰ ਵਿਖੇ ਇੱਕ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਸੁਖਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਕਰਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਸਦਾ ਲਈ ਰੋਂਦੇ ਕਰਲਾਉਂਦੇ  ਛੱਡ ਗਿਆ ਹੈ।  

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸਮਾਗਮ ਕਰਵਾਇਆ

ਜਗਰਾਓਂ 10 ਦਸੰਬਰ (ਅਮਿਤ ਖੰਨਾ)ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੋਠੇ ਸ਼ੇਰਜੰਗ ਬਾਬਾ ਬਹਾਦਰ ਸਿੰਘ ਗੁਰਦੁਆਰਾ ਧਾਰਮਿਕ ਸਮਾਗਮਾਂ ਚ ਕੀਰਤਨੀ ਵਰਖਾ ਹੋਈ। ਇਹ ਸਮਾਗਮ ਗੁਰਦੁਆਰਾ ਦੇ ਮੁੱਖ  ਭਾਈ ਜਸਵੀਰ ਸਿੰਘ ਜੀ ਦੀ ਦੇਖ ਰੇਖ ਚ ਮਨਾਇਆ ਗਿਆ ਇਸ ਮੌਕੇ ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਨੇ ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਦੱਸਿਆ ਕਿ ਉਨ੍ਹਾਂ ਮੁਗਲਾਂ ਦੇ ਜੁਲਮਾਂ ਨੂੰ ਖਤਮ ਕਰਦਿਆਂ ਹਰ ਧਰਮ ਦੀ ਰੱਖਿਆ ਕਰਦਿਆਂ ਧਾਰਮਿਕ ਆਜ਼ਾਦੀ ਦਿਵਾਈ।ਇਸ ਮੌਕੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਵੀ ਹਾਜ਼ਰੀ ਭਰੀ ਇਸ ਇਸ ਮੌਕੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ ਸ. ਪ੍ਰੀਤਪਾਲ ਸਿੰਘ ਮਣਕੂ , ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਕਸ਼ਮੀਰੀ ਲਾਲ,ਹਰਨੇਕ ਸਿੰਘ ਸੌਈ, ਪ੍ਰੀਤਮ ਸਿੰਘ ਗੇਂਦੂ ,ਅਮਰਜੀਤ ਸਿੰਘ ਘਟੌੜੇ, ਹਰਿੰਦਰਪਾਲ ਸਿੰਘ ਕਾਲਾ, ਰਜਿੰਦਰ ਸਿੰਘ ਮਠਾੜੂ, ਕਰਨੈਲ ਸਿੰਘ ਧੰਜਲ ,ਮੰਗਲ ਸਿੰਘ ਸੰਧੂ, ਮਾਸਟਰ ਗੁਰਦੇਵ ਸਿੰਘ, ਸੋਹਣ ਸਿੰਘ ਸੱਗੂ ,ਜਸਵਿੰਦਰ ਸਿੰਘ ਮਠਾੜੂ,, ਜਸਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਸੀਰਾ,  ਗੁਰਮੇਲ ਸਿੰਘ ਢੁੱਡੀਕੇ, ਸੁਰਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਘਟੌੜੇ, ਮਨਦੀਪ ਸਿੰਘ ਮਨੀ, ਤੋਂ ਇਲਾਵਾ  ਆਦਿ ਨੇ ਸਮਾਗਮਾਂ ਚ ਹਾਜ਼ਰੀਆਂ ਭਰੀਆਂ।

ਮਾਰਕਿਟ ਕਮੇਟੀ ਜਗਰਾਉਂ ਦੀ ਮੀਟਿੰਗ ਹੋਈ

ਜਗਰਾਓਂ 10 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਦੀ ਮੀਟਿੰਗ ਚੇਅਰਮੈਨ ਸ੍ਰੀ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਸਵ: ਕੀਮਤੀ ਲਾਲ ਮੰਡੀ ਸੁਪਰਵਾਈਜਰ ਅਤੇ ਸਵ: ਆਸੂ ਕੁਮਾਰ ਸਫਾਈ ਸੇਵਕ ਦੇ ਵਾਰਿਸਾਂ ਨੂੰ ਡਿਊਟੀ ਦੌਰਾਨ ਉਹਨਾਂ ਦੀ ਹੋਈ ਮੌਤ ਤੋਂ ਬਾਅਦ ਪਹਿਲ ਦੇ ਆਧਾਰ ਤੇ ਨੌਕਰੀ ਦੇਣ, ਰੂਮੀ ਮੰਡੀ ਦੇ ਫੜ ਵਿਚ ਵਾਧਾ ਕਰਨਾ, 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸਾਂ ਨੂੰ ਕਰਮਚਾਰੀਆਂ, ਪੈਨਸਨਰ ਅਤੇ ਫੈਮਲੀ ਪੈਨਸ਼ਨਰਾਂ ਦੀਆਂ ਤਨਖਾਹਾਂ ਵਿਚ ਸੋਧ ਕਰਨ ਨੂੰ ਲਾਗੂ ਕਰਨਾ, ਸ੍ਰੀ ਲਵਲੇਸ ਵਰਮਾਂ ਸੇਵਾਦਾਰ ਨੂੰ ਚਾਰ ਸਾਲਾ ਸਟੇਪ ਅੱਪ ਤਰੱਕੀ ਦੇਣਾ, ਸ੍ਰੀ ਛਿੰਦਰਪਾਲ ਸਿੰਘ ਮੰਡੀ ਸੁਪਰਵਾਈਜਰ ਦੀ ਤਨਖਾਹ ਰੀਫਿਕਸ ਕਰਨ ਬਾਰੇ, ਕਰਮਚਾਰੀਆਂ ਨੂੰ ਸਵਾਰੀ ਭੱਤਾ ਦੇਣ ਸਬੰਧੀ ਅਤੇ ਹੋਰ ਰਹਿੰਦੇ ਵਿਕਾਸ ਦੇ ਕੰਮਾਂ ਸਬੰਧੀ ਮਤਿਆਂ ਤੋਂ ਵਿਚਾਰ ਵਟਾਂਦਰਾ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ।  ਇਸ ਮੌਕੇ ਸਤਿੰਦਰਪਾਲ ਸਿੰਘ ਗਰੇਵਾਰ ਚੇਅਰਮੈਨ ਮਾਰਕਿਟ ਕਮੇਟੀ ਜਗਰਾਉਂ ਸਿਕੰਦਰ ਸਿੰਘ ਵਾਈਸ ਚੇਅਰਮੈਨ ਕੰਵਲਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਜਸਵਿੰਦਰ ਕੌਰ ਡਾਇਰੈਕਟਰ ਕੁਲਦੀਪ ਸਿੰਘ ਡਾਇਰੈਕਟਰ ਬਲਵੀਰ ਸਿੰਘ ਡਾਇਰੈਕਟਰ ਜਗਦੀਸਰ ਸਿੰਘ ਡਾਇਰੈਕਟਰ ਗੁਰਮੇਲ ਸਿੰਘ ਡਾਇਰੈਕਟਰ ਜਗਜੀਤ ਸਿੰਘ ਡਾਇਰੈਕਟਰ  ਜਸਮੇਲ ਸਿੰਘ ਡਾਇਰੈਕਟਰ ਰਾਜਪਾਲ ਸਿੰਘ ਡਾਇਰੈਕਟਰ. ਹਰਿੰਦਰ ਸਿੰਘ ਡਾਇਰੈਕਟਰ. ਗੁਰਸਿਮਰਨ ਸਿੰਘ ਡਾਇਰੈਕਟਰ. ਲਛਮਣ ਸਿੰਘ ਡਾਇਰੈਕਟਰ ਹਰਜੀਤ ਸਿੰਘ ਡਾਇਰੈਕਟਰ ਗਿਆਨ ਸਿੰਘ ਸੁਪਰੀਡੈਂਟ ਅਵਤਾਰ ਸਿੰਘਮੰਡੀ ਸੁਪਰਵਾਈਜ਼ਰ   ਪਰਵਿੰਦਰ ਸਿੰਘ ਪੱਬੀਂ ਲੇਖਾਕਾਰ ਛਿੰਦਰਪਾਲ ਸਿੰਘ ਮੰਡੀ ਸੁਪਰਵਾਈਜ਼ਰ ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ

ਜਗਰਾਉਂ ਸ਼ਹਿਰ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਸਨਮਾਨ ਸਮਾਰੋਹ ਸਮੇਂ ਕਮਲ ਮੱਲੇ ਨੂੰ ਬਿਠਾਇਆ ਪਲਕਾਂ ਤੇ 

ਕਮਲ ਨੂੰ ਜ਼ਿੰਮੇਵਾਰੀ ਵਾਲਾ ਅਹੁਦਾ ਮਿਲਣਾ ਇਲਾਕੇ ਵਾਸਤੇ ਮਾਣ ਵਾਲੀ ਗੱਲ: ਮਿੰਕੀ ਭੰਡਾਰੀ
 ਜਗਰਾਉਂ 9 ਦਸੰਬਰ (ਅਮਿਤ ਖੰਨਾ, ਪੱਪੂ  ): ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਦੀ ਮਾਣ ਮੱਤੀ ਸ਼ਖ਼ਸੀਅਤ ਕੰਵਲਜੀਤ ਸਿੰਘ ਮੱਲ੍ਹਾ ਨੂੰ  ਰਾਜਸੀ ਮਾਮਲਿਆਂ ਦੀ ਕਮੇਟੀ (ਪੀ ਏ ਸੀ) ਦਾ ਮੈਂਬਰ ਬਣਨ ਤੇ ਸ਼ਹਿਰ ਦੀਆਂ ਤਕਰੀਬਨ ਤਿੰਨ ਦਰਜਨ ਤੋਂ ਵਧੇਰੇ ਸਮਾਜਕ-ਧਾਰਮਕ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਅੱਜ ਕਮਲ ਨੂੰ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਨੇ ਆਖਿਆ ਕਿ ਕਮਲ ਵੀ ਆਪਣੇ ਪਿਤਾ ਸਰਦਾਰ ਭਾਗ ਸਿੰਘ ਮੱਲ੍ਹਾ ਵਾਂਗ ਪਾਰਟੀ ਪ੍ਰਤੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਿਹਾ ਹੈ ਤੇ ਇਮਾਨਦਾਰੀ ਤੇ ਨਿਸ਼ਠਾ ਨੂੰ ਹਮੇਸ਼ਾਂ ਬੂਰ ਪੈਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਨਜ਼ਰ ਨੇ ਕਮਲ ਦੀਆਂ ਅਣਥੱਕ ਸੇਵਾਵਾਂ ਨੂੰ ਧਿਆਨ ਚ ਰਖਦਿਆਂ ਉਸ ਨੂੰ ਮਾਣ ਮੱਤਾ ਤੇ ਜ਼ਿੰਮੇਵਾਰੀ ਵਾਲਾ ਅਹੁਦਾ ਦੇ ਕੇ ਇਸ ਨੌਜਵਾਨ ਦੀਆਂ ਸੇਵਾਵਾਂ ਦਾ ਲਾਹਾ ਲੈਣ ਦਾ ਯਤਨ ਕੀਤਾ ਹੈ। ਕਮਲ ਦੇ ਨੇੜਲੇ ਸਾਥੀਆਂ ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ ਨੇ ਆਖਿਆ ਕਿ ਕਮਲ ਨੌਜਵਾਨੀ ਵਿੱਚ ਹਰਦਿਲ-ਅਜ਼ੀਜ਼ ਹੈ ਤੇ ਸ਼ਹਿਰੀ ਨੌਜਵਾਨ ਉਸ ਨੂੰ ਅਹੁਦਾ ਮਿਲਣ ਤੇ ਬੜਾ ਮਾਣ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਕਮਲ ਰਾਜਨੀਤੀ ਵਿੱਚ ਧਰੂ ਤਾਰੇ ਵਾਂਗ ਚਮਕੇ। ਇਸ ਮੌਕੇ ਸ਼ਹਿਰ ਦੀਆਂ ਤਕਰੀਬਨ ਤਿੰਨ ਦਰਜਨ ਤੋਂ ਵਧੇਰੇ ਸਮਾਜਕ-ਧਾਰਮਕ ਤੇ ਵਪਾਰਕ ਜਥੇਬੰਦੀਆਂ ਵੱਲੋਂ ਕਮਲ ਨੂੰ ਸਨਮਾਨਤ ਕੀਤਾ ਗਿਆ। ਕਮਲਜੀਤ ਸਿੰਘ ਮੱਲ੍ਹਾ ਨੇ ਸਮੂਹ ਧਾਰਮਿਕ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਤੇ ਆਪਣੇ ਛੋਟੇ ਵੱਡੇ ਭਰਾਵਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਤੁਹਾਡੇ ਵੱਲੋਂ ਦਿੱਤੇ  ਪਿਆਰ ਸਤਿਕਾਰ ਤੇ ਸਨਮਾਨ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਤੇ ਪਾਰਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਨਿਭਾਉਂਦਾ ਰਹਾਂਗਾ। ਇਸ ਮੌਕੇ ਜਗਦੀਪ ਸਿੰਘ ਮੋਗੇ ਵਾਲੇ, ਅਮਰੀਕ ਸਿੰਘ ਜਨਤਾ ਮੋਟਰ, ਗੁਰਪ੍ਰੀਤ ਸਿੰਘ ਭਜਨਗਡ਼੍ਹ , ਚਰਨਜੀਤ ਸਿੰਘ ਚੀਨੂੰ, ਰਵਿੰਦਰਪਾਲ ਸਿੰਘ ਮੈਦ, ਅਮਰੀਕ ਸਿੰਘ ਚਾਵਲਾ, ਪ੍ਰਿਥਵੀ ਪਾਲ ਸਿੰਘ ਚੱਢਾ, ਚਰਨਜੀਤ ਸਿੰਘ ਸਰਨਾ, ਇੰਦਰਪ੍ਰੀਤ ਸਿੰਘ ਵਿਛੇਰ, ਜਨਪ੍ਰੀਤ ਸਿੰਘ, ਇਸ਼ਟਪ੍ਰੀਤ ਸਿੰਘ, ਤਰਲੋਕ ਸਿੰਘ ਸਿਡਾਨਾ, ਇਕਬਾਲ ਸਿੰਘ ਨਾਗੀ, ਕੁਲਵੀਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਗੁਰਸ਼ਰਨ ਸਿੰਘ ਮਿਗਲਾਨੀ, ਦਰਸ਼ਨ ਸਿੰਘ ਚਾਵਲਾ, ਗੁਰਮੀਤ ਸਿੰਘ ਮੀਤਾ, ਚਰਨਜੀਤ ਸਿੰਘ ਪੱਪੂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਕਸ਼ਮੀਰੀ ਲਾਲ, ਪ੍ਰਿਤਪਾਲ ਸਿੰਘ ਮਣਕੂ ਪ੍ਰਧਾਨ, ਹਰਨੇਕ ਸਿੰਘ ਸੋਈ, ਹਰਜਿੰਦਰ ਸਿੰਘ ਭੰਮਰਾ ਕਰਨੈਲ ਸਿੰਘ ਧੰਜਲ, ਪਿਰਤਪਾਲ ਸਿੰਘ ਲੱਕੀ, ਪਰਮਜੀਤ ਸਿੰਘ  ਪੰਮਾ ਆਡ਼੍ਹਤੀ, ਗੁਰਦੀਪ ਸਿੰਘ ਦੂਆ, ਸਤੀਸ਼ ਕੁਮਾਰ ਪੱਪੂ, ਕੌਂਸਲਰ ਅੰਕੁਸ਼ ਧੀਰ, ਦਵਿੰਦਰਜੀਤ ਸਿੰਘ ਸਿੱਧੂ, ਰੇਹਾਨ, ਰਫ਼ੀਕ, ਗੁਨਦੀਪ ਸਿੰਘ ਗੋਰਾ, ਰਜਿੰਦਰਪਾਲ ਸਿੰਘ ਮੱਕਡ਼, ਬਲਵਿੰਦਰ ਸਿੰਘ ਮੱਕਡ਼, ਡਾ ਨਰਿੰਦਰ ਸਿੰਘ ਬੀ ਕੇ ਗੈਸ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਬੈਂਕ ਮੈਨੇਜਰ ਨਰਿੰਦਰ ਕੁਮਾਰ ਕੋਚਰ, ਚਰਨਜੀਤ ਸਿੰਘ ਭੰਡਾਰੀ, ਅਪਾਰ ਸਿੰਘ, ਗੁਲਸ਼ਨ ਅਰੋਡ਼ਾ, ਮਨੋਹਰ ਸਿੰਘ ਟੱਕਰ, ਸਤੀਸ਼ ਗਰਗ, ਡਾ ਚੰਦਰਮੋਹਨ, ਕੁਲਭੂਸ਼ਨ ਅਗਰਵਾਲ, ਸਤੀਸ਼ ਬਾਂਸਲ, ਰਾਜੇਸ਼ ਕਕੁਮਾਰ, ਦਰਸ਼ਨ ਸਿੰਘ ਚਾਵਲਾ, ਜਤਿੰਦਰ ਸਿੰਘ ਚੱਢਾ, ਰਾਜੂ ਰਾਂਚੀ ਵਾਲੇ, ਦਰਸ਼ਨ ਸ਼ਰਮ ਸਿੰਘ ਮੁਲਤਾਨੀ, ਜਸਵੰਤ ਸਿੰਘ ਚਾਵਲਾ,  ਜੁਗਿੰਦਰ ਨਿਜ਼ਾਮਨ, ਦੀਪਕ ਪਲਣ, ਪ੍ਰਭਦਿਆਲ ਸਿੰਘ ਬਜਾਜ, ਇਕਬਾਲ ਸਿੰਘ, ਬਿੱਕਰ ਸਿੰਘ ਸੇਖੋਂ, ਜੈ ਕਿਸ਼ਨ ਗੋਇਲ, ਅਸ਼ੋਕ ਕੁਮਾਰ, ਰਾਜ ਕੁਮਾਰ, ਰਾਮਾ ਟੈਂਟ ਹਾਊਸ ਤੇ ਜਗਦੀਸ਼ਰ ਸਿੰਘ ਭੋਲਾ ਆਦਿ ਹਾਜ਼ਰ ਸਨ। ਕਮਲ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ।

ਐਪਟੈਕ ਸੇਂਟਰ ਵਿੱਚ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤਿਯੋਗਤਾ ਕਰਵਾਈ  

ਜਗਰਾਓਂ 8 ਦਸੰਬਰ (ਅਮਿਤ ਖੰਨਾ) ਐਪਟੈਕ ਸੇਂਟਰ ਜਗਰਾਉਂ ਵਿਖੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤੀਯੋਗਤਾ ਕਰਵਾਈ ਗਈ  ਇਸ ਸੈਂਟਰ ਦੇ ਵਿੱਚ ਸਾਰੇ ਵਿਿਦਆਰਥੀਆਂ ਨੇ  ਭਾਗ ਲਿਆ  ਇਹ ਪ੍ਰਤੀਯੋਗਤਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਚੱਲੀ  ਇਸ ਮੌਕੇ ਜੱਜ ਦੀ ਭੂਮਿਕਾ ਨਭਾਉਣ ਲਈ  ਸ੍ਰੀ ਵਿਕਾਸ ਯਾਦਵ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਕਿ ਐਮ ਐਨ ਸੀ ਦੇ ਵਿਚ ਸੀਨੀਅਰ ਡਿਵੈੱਲਪਰ ਹਨ  ਅਤੇ ਐਪਟੈਕ ਸੈਂਟਰ ਦੇ ਪੁਰਾਣੇ ਵਿਿਦਆਰਥੀ ਰਹਿ ਚੁੱਕੇ ਹਨ  ਐਪਟੈਕ ਸੇਂਟਰ ਦੇ ਬਾਰੇ ਉਨ੍ਹਾਂ ਨੇ ਵਿਿਦਆਰਥੀਆਂ ਦੇ ਨਾਲ ਆਪਣੇ ਅਣਮੁੱਲੇ ਵਿਚਾਰ  ਸਾਂਝੇ ਕੀਤੇ  ਅਤੇ ਇੱਥੇ ਕਰਵਾਏ ਜਾਂਦੇ ਕੋਰਸਾਂ ਦੀ ਮਹੱਤਤਾ ਦੇ ਬਾਰੇ ਚਾਨਣਾ ਪਾਇਆ  ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਡਾਇਰੈਕਟਰ ਸ੍ਰੀ ਮਨਮੋਹਨ ਚਾਹਲ  ਦੇ ਪੜ੍ਹਾਈ ਕਰਕੇ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚ ਚੁੱਕੇ ਹਨ    ਪ੍ਰਤੀਯੋਗਤਾ ਦੇ ਵਿੱਚ ਸਮੀਰ ਅਰੋੜਾ ਨੇ ਪਹਿਲਾ ਸਥਾਨ ਅਤੇ ਭਾਵਿਕਾ ਅਤੇ ਮਨਜੋਤ ਕੌਰ ਨੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ  ਸ੍ਰੀ ਵਿਕਾਸ ਯਾਦਵ  ਵੱਲੋਂ ਵਿਿਦਆਰਥੀਆਂ ਨੂੰ ਇਨਾਮ ਵੀ ਵੰਡੇ ਗਏ  ਸੈਂਟਰ ਦੇ ਮੈਨੇਜਰ ਮੈਡਮ ਕਰਮਜੀਤ ਕੌਰ ਨੇ ਸ੍ਰੀ ਵਿਕਾਸ ਯਾਦਵ ਨੂੰ ਜੀ ਆਇਆਂ ਆਖਿਆ ਇਸ ਪ੍ਰਤੀਯੋਗਤਾ ਦਾ ਮੁੱਖ ਸੰਚਾਲਨ ਸ਼੍ਰੀਮਤੀ ਸੌਮਿਆ  ਸਿੰਗਲਾ ਨੇ ਕੀਤਾ  ਸਮੂਹ ਸਟਾਫ ਮੈਡਮ ਸੋਨੀਆ ,ਪ੍ਰਿਅੰਕਾ, ਜਸਵਿੰਦਰ ਕੌਰ, ਨੀਲ ਕਮਲ, ਗੁਰਕੀਰਤ ਸਿੰਘ, ਜਤਿੰਦਰ ਸਿੰਘ ਆਦਿ ਸ਼ਾਮਲ ਸਨ

ਐਡਵੋਕੇਟ ਗੁਰਕੀਰਤ ਕੌਰ ਨੇ ਵੱਖ- ਵੱਖ ਪਿੰਡਾਂ ਦਾ ਕੀਤਾ ਦੌਰਾ

ਜਗਰਾਉਂ 8 ਦਸੰਬਰ (ਜਸਮੇਲ ਗ਼ਾਲਿਬ) ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ ਪਿੰਡ ਬਰਸਾਲ ਵਿਖੇ ਪਹੁੰਚੇ ਅਤੇ ਲੋਕਾਂ ਦੀ ਸਮੱਸਿਆ ਬਾਰੇ ਪੁੱਛਿਆ ਜਿਸ ਵਿੱਚ ਸ਼ਾਮਿਲ ਪਰਮਜੀਤ ਸਿੰਘ ਪੰਚਾਇਤ ਮੈਂਬਰ ਚੇਅਰਮੈਨ ਬਲਾਕ ਸਮਿਤੀ ਪ੍ਰਧਾਨ ਜਗਰਾਉਂ ਬੁੜ੍ਹਾ ਸਿੰਘ ਗਿੱਲ ਡਾਇਰੈਕਟਰ ਮਾਰਕੀਟ ਕਮੇਟੀ ਹਠੂਰ ਸਰਪੰਚ ਪਰਮਜੀਤ ਕੌਰ ਗਾਲਿਬ ਰਣ ਸਿੰਘ ਪਤਨੀ ਜਗਦੀਸ਼  ਸ਼ਰਮਾ ਸਰਪੰਚ ਬਲਵਿੰਦਰ ਕੌਰ ਭੰਮੀਪੁਰਾ ਪਤਨੀ ਐਡਵੋਕੇਟ ਗੁਰਮੇਲ ਸਿੰਘ ਜਸਵੰਤ ਸਿੰਘ ਲੰਬੜਦਾਰ ਭੰਮੀਪੁਰਾ  ਕਾਮਰੇਡ ਪਰਮਜੀਤ ਸਿੰਘ ਪੰਮਾ  ਰੂਬਲ ਸਿੱਧੂ ਪ੍ਰਧਾਨ ਤਰਫ਼ ਕੋਟਲੀ ਤਿਹਾੜਾ ਰਣਜੀਤ ਸਿੰਘ ਰਾਣਾ ਅਤੇ ਪਿੰਡ ਵਾਲੇ ਸ਼ਾਮਿਲ ਸਨ  ।ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸਾਹਿਬਾਂ ਅਤੇ ਰਮਨਦੀਪ ਸਿੰਘ ਪਿੰਡ ਬੁਜਗਰ ਸਰਪੰਚ ਕਿਰਨਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਮੱਟੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨਾਲ ਪਿੰਡ ਵਿਚ ਚੱਲ ਰਹੀ ਸਮੱਸਿਆ ਬਾਰੇ ਗੱਲਬਾਤ ਕੀਤੀ  ।ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਅਤੇ ਰਮਨਦੀਪ ਸਿੰਘ ਕੰਨੀਆਂ ਖੁਰਦ ਪਿੰਡ ਵਿਖੇ ਪਹੁੰਚੇ  ਅਤੇ ਲੋਕਾਂ ਨਾਲ ਚੱਲ ਰਹੀ ਸਮੱਸਿਆ ਬਾਰੇ ਗੱਲਬਾਤ ਕੀਤੀ  ਜਿਸ ਵਿੱਚ ਸ਼ਾਮਲ ਸਰਪੰਚ ਮਨਜੀਤ ਸਿੰਘ ਨਗੇਂਦਰ ਸਿੰਘ ਪਤਨੀ ਗੁਰਦੀਪ ਕੌਰ ਬਲਵਿੰਦਰ ਸਿੰਘ ਗੁਰਮੀਤ ਸਿੰਘ ਭੁਪਿੰਦਰ ਸਿੰਘ ਪਤਨੀ ਜਸਪ੍ਰੀਤ ਕੌਰ ਅਤੇ ਪਿੰਡ ਕੌਰ ਵਾਲੇ ਸ਼ਾਮਿਲ ਸਨ ਬਾਦ ਵਿਚ ਸੱਠ ਬੁਰਜੀ ਦੇ ਦਰਿਆ ਦਾ ਜਾਇਜ਼ਾ ਲਿਆ ਗਿਆ ਉੱਥੇ ਆ ਰਹੀ ਮੁਸ਼ਕਿਲਾਂ ਨੂੰ ਸੁਣਿਆ ਗਿਆ ਜੋ ਭੀ ਨਹਿਰੀ ਵਿਭਾਗ ਦੇ ਅਧੂਰੇ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਐੱਸ ਡੀ ਓ ਸਾਹਿਬ ਜੀ ਦੇ ਧਿਆਨ ਵਿਚ ਲਿਆਇਆ ਜਾਵੇਗਾ ਅਤੇ ਸ੍ਰੀਮਤੀ ਗੁਰਕੀਰਤ ਕੌਰ ਜੀ ਨੇ ਪਰਜੀਆਂ ਕਲਾਂ ਦੇ ਸਰਪੰਚ ਸ਼ਵਿੰਦਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ । ਤਿਹਾੜਾ ਪ੍ਰਧਾਨ ਰੂਬਲ ਸੰਧੂ ਜੀ ਦੇ ਗ੍ਰਹਿ ਵਿਖੇ ਪਹੁੰਚੇ  ਜਿਸ ਵਿੱਚ ਸ਼ਾਮਲ ਸਤਨਾਮ ਸਿੰਘ ਗੁਰਬਖ਼ਸ਼ ਸਿੰਘ ਜਸਪਾਲ ਸਿੰਘ ਸੁਖਪਾਲਜੀਤ ਕੌਰ ਪਤਨੀ ਅਮਨਦੀਪ ਸਿੰਘ ਪ੍ਰਵੀਨ ਕੌਰ ਰਵਿੰਦਰ ਕੌਰ ਕਰਮਜੀਤ ਕੌਰ ਗੁਰਜੀਤ ਕੌਰ ਅੰਮ੍ਰਿਤਪਾਲ ਕੌਰ ਸੁਖਦੇਵ ਕੌਰ ਸਰਬਜੀਤ ਕੌਰ ਮਨਜੀਤ ਕੌਰ ਜਸਬੀਰ ਕੌਰ ਰਣਜੀਤ ਕੌਰ ਹਰਜਿੰਦਰ ਕੌਰ ਸਤਨਾਮ ਸਿੰਘ ਬਲਕਾਰ ਸਿੰਘ ਸੰਤੋਖ ਸਿੰਘ ਜੀਵਨਜੋਤ ਸਿੰਘ ਨਵਜੋਤ ਸਿੰਘ ਘਰਦੀਪ ਸਿੰਘ ਰਮਨਜੋਤ ਸਿੰਘ ਸ਼ੁਭਨੀਤ ਸਿੰਘ ਸ਼ਾਮਿਲ ਸਨ ਅਤੇ ਪਿੰਡ ਵਿਚ ਚੱਲ ਰਹੀ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ । ਸ੍ਰੀਮਤੀ ਗੁਰਕੀਰਤ ਕੌਰ ਜੀ ਪਿੰਡ ਰਾਮਗਡ਼੍ਹ ਸਾਬਕਾ ਸਰਪੰਚ ਮੇਜਰ ਦਿਆਲ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਜਿਸ ਵਿੱਚ ਸ਼ਾਮਿਲ ਸੁਖਮਿੰਦਰ ਸਿੰਘ ਸੁੰਦਰੀ ਸੂਬਾ ਸਿੰਘ ਨਵਜੋਤ ਸਿੰਘ ਰਣਜੀਤ ਕੌਰ ਕੁਲਦੀਪ ਕੌਰ ਕਰਮਜੀਤ ਕੌਰ ਅਮਨਦੀਪ ਕੌਰ ਸ਼ਾਮਿਲ ਸਨ। ਸ੍ਰੀਮਤੀ ਗੁਰਕੀਰਤ ਕੌਰ ਅਤੇ ਰਮਨਦੀਪ ਸਿੰਘ ਸ਼ੇਰਪੁਰਾ ਰੋਡ ਨੀਅਰ ਬਾਲਮੀਕੀ ਮੰਦਿਰ ਵਿਖੇ ਪਹੁੰਚੇ ਮੱਥਾ ਟੇਕ ਕੇ ਆਸ਼ੀਰਵਾਦ ਲਿਤਾ ਜਿਸ ਵਿੱਚ ਸ਼ਾਮਿਲ ਬਾਬਾ ਸੁਖਦੇਵ ਸਿੰਘ ਲੋਪੋ ਜੀ ਪ੍ਰਧਾਨ ਬਾਬੂ ਹਰਬੰਸ ਲਾਲ ਵਿਕਰਮਜੀਤ ਵਿੱਕੀ ਪ੍ਰਧਾਨ  ਬਚਿੱਤਰ ਸਿੰਘ ਪ੍ਰਧਾਨ  ਮਹਿਤਾਬ ਸਿੰਘ ਅਵਨੀਸ਼ ਕਪੂਰ ਅਮਨਪ੍ਰੀਤ ਸਿੰਘ ਰਵੀ ਕੁਮਾਰ ਰਮਨ ਕੁਮਾਰ ਕਮਲ ਕਿਸ਼ੋਰ  ਸ਼ਾਮਿਲ ਸਨ ਅਤੇ ਉਨ੍ਹਾਂ ਨੇ ਆਪਣੀ ਆ ਰਹੀ ਮੁਸ਼ਕਿਲਾਂ ਨੂੰ ਮੈਡਮ ਨਾਲ ਸਾਂਝਾ ਕੀਤਾ ।