You are here

ਲੁਧਿਆਣਾ

ਐਡਵੋਕੇਟ ਗੁਰਕੀਰਤ ਕੌਰ ਨੇ  ਸ਼ੇਰਪੁਰ ਕਲਾਂ ਦੀ ਸਰਪੰਚ  ਰਮਨਦੀਪ ਕੌਰ ਦੇ ਪਿੰਡ ਦੀਆਂ ਸੁਣੀਆਂ ਸਮੱਸਿਆਵਾਂ

ਜਗਰਾਉਂ  17 ਦਸੰਬਰ ( ਮਨਜਿੰਦਰ ਗਿੱਲ )ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ ਪਿੰਡ ਸ਼ੇਰਪੁਰਾ ਕਲਾਂ ਸਰਪੰਚ ਰਮਨਦੀਪ ਕੌਰ ਪਤਨੀ ਸਰਬਜੀਤ ਜੀ ਦੇ ਗ੍ਰਹਿ ਵਿਖੇ ਪਿੰਡ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਸ਼ਾਮਲ  ਸਰਪੰਚ ਬਲਵਿੰਦਰ ਕੌਰ  ਚੇਅਰਮੈਨ ਬਲਾਕ ਸਮਿਤੀ ਪਤਨੀ ਬੁੜ੍ਹਾ ਸਿੰਘ ਗਿੱਲ ਡਾਇਰੈਕਟਰ ਮਾਰਕੀਟ ਕਮੇਟੀ ਹਠੂਰ  ਜਗਦੀਸ਼  ਸ਼ਰਮਾ ਸਰਪੰਚ ਗਾਲਿਬ ਰਣ ਸਿੰਘ ਰਾਣਾ ਰਣਜੀਤ ਸਿੰਘ ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਰੂਬਲ   ਸ਼ਾਮਿਲ ਸਨ ਇਸਦੇ ਬਾਦ ਸ੍ਰੀਮਤੀ  ਗੁਰਕੀਰਤ ਕੌਰ ਜੀ ਪਿੰਡ ਅਗਵਾੜ ਲੋਪੋ ਵਿਖੇ ਪਹੁੰਚੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਆ ਰਹੀ ਸਮੱਸਿਆ ਨੂੰ  ਸੁਣਿਆ ਗਿਆ ਜਿਸ ਵਿੱਚ ਕੁਲਵਿੰਦਰ ਕੌਰ ਸੁਖਦੇਵ  ਕੌਰ ਪਤਨੀ ਇਕਬਾਲ ਸਿੰਘ ਐੱਮ ਸੀ ਮਲਕੀਤ ਕੌਰ ਪ੍ਰਧਾਨ ਆਸ਼ਾ ਵਰਕਰ ਸ਼ਾਮਿਲ ਸਨ।

ਮਸ਼ੀਨਰੀ ਡੀਲਰ ਐਸੋਸੀਏਸ਼ਨ ਨੇ ਅੰਦੋਲਨ ਦੀ ਜਿੱਤ ਤੇ ਪ੍ਰਗਟਾਈ ਖ਼ੁਸ਼ੀ

ਜਗਰਾਓਂ 16 ਦਸੰਬਰ (ਅਮਿਤ ਖੰਨਾ)ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨਾਲ ਦੇਸ਼ ਚੋਂ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਅਨਪੜਤਾ, ਕਾਰਪੋਰੇਟ ਘਰਾਣਿਆਂ ਦੀ ਲੁੱਟ, ਫਿਰਕਾਪ੍ਰਸਤੀ ਤੇ ਭਾਈ ਭਤੀਜਾਵਾਦ ਖ਼ਿਲਾਫ਼ ਸੰਘਰਸ਼ ਕਰਨ ਲਈ ਲੋਕਾਂ ਨੂੰ ਇਕ ਨਵੀਂ ਊਰਜਾ ਤੇ ਲੀਡਰਸ਼ਿਪ ਮਿਲੀ ਹੈ। ਕਿਸਾਨ ਅੰਦੋਲਨ ਦੀ ਜਿੱਤ ਨੇ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆਂ ਦੀ ਮਿਹਨਤਕਸ਼ ਲੋਕਾਂ ਚ ਇੱਕ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉਕਤ ਪ੍ਰਗਟਾਵਾ ਮਸ਼ੀਨਰੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਸੀਨ ਅਤੇ ਦਮਨਦੀਪ ਸਿੰਘ ਨੇ ਕੀਤਾ।ਉਨ੍ਹਾਂ ਦੱਸਿਆ ਕਿ ਮੰਚ ਦੀ ਕੋਰ ਕਮੇਟੀ ਦੀ ਮੀਟਿੰਗ ਕਾਨਫਰੰਸ ਕਾਲ ਜਰੀਏ ਬਿੰਦਰ ਜਾਨ-ਏ-ਸਾਹਿਤ ਇਟਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਮੰਚ ਵੱਲੋਂ ਕਿਸਾਨ ਅੰਦੋਲਨ ਚ ਇਸ ਦੇ ਸ਼ੁਰੂ ਹੋਣ ਤੋਂ ਲੈ ਕਿ ਸਮਾਪਤ ਹੋਣ ਤਕ ਪਾਏ ਯੋਗਦਾਨ 'ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦਾ ਮੰਨਣਾ ਹੈ ਕਿ ਇਹ ਇਤਿਹਾਸਿਕ ਜਿੱਤ ਦਾ ਸਿਹਰਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਉਸ ਦੀ ਏਕਤਾ ਨੂੰ ਜਾਂਦਾ ਹੈ ਉੱਥੇ ਹੀ ਇਸ ਸੰਘਰਸ਼ ਚ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਆਮ ਸ਼ਹਿਰੀਆਂ ਤੇ ਐੱਨਆਰਆਈ ਵੀਰਾਂ ਨੇ ਵੀ ਇਸ ਮੋਰਚੇ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਹੈ। ਇਸ ਸਮੇਂ ਮੰਗਤ ਰਾਏ ਗੁਪਤਾ, ਦਮਨਦੀਪ ਸਿੰਘ, ਅਮਨਪ੍ਰਰੀਤ ਸਿੰਘ, ਸੁਮਿਤ ਜੈਨ, ਵਿਵੇਕ ਗੁਪਤਾ, ਹਰਵਿੰਦਰਜੀਤ ਸਿੰਘ ਪੱਪਾ, ਆਦਿ ਹਾਜ਼ਰ ਸਨ

ਸਪਰਿੰਗ ਡਿਊ ਸਕੂਲ ਵੱਲੋਂ ਵਿਜੈ ਦਿਵਸ ਮਨਾਇਆ

ਜਗਰਾਓਂ 16 ਦਸੰਬਰ (ਅਮਿਤ ਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਅੱਜ ਵਿਜੈ ਦਿਵਸ ਦੇ ਮੌਕੇ ਤੇ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਿਿਵਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਪੂਰਾ ਦੇਸ਼ ਅੱਜ 1971 ਦੀ ਜੰਗ ਦੀ 50 ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਕਿਸ ਤਰ੍ਹਾਂ ਭਾਰਤੀ ਫੌਜਾਂ ਨੇ ਉਸ ਨਾਲ ਆਪਣੀ ਤਾਕਤ ਵਿਖਾਉਂਦੇ ਹੋਏ ਦੁਨੀਆਂ ਦੇ ਨਕਸੇ਼ ਨੂੰ ਬਦਲ ਕੇ ਰੱਖ ਦਿੱਤਾ ਸੀ ਇਸ ਮੌਕੇ ਤੇ ਭਾਰਤੀ ਫੌਜ਼ਾਂ ਦੇ ਸਨਮਾਨ ਵਿੱਚ ਕਵਿਤਾ ਉਚਾਰਨ ਵੀ ਕਿਤਾ ਗਿਆ ਅਤੇ ਜੋ ਫੌਜ਼ੀ ਸਰਹੱਦਾਂ ਦੀ ਰੱਖਿਆ ਕਰਦੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਨੂੰ ਸਰਧਾਂਜਲੀ ਵੀ ਦਿੱਤੀ ਗਈ।ਇਸ ਦੇ ਨਾਲ ਕਲਾਸ ਚੌਥੀ ਤੋਂ ਲੈ ਕੇ ਬਾਂਰਵੀਂ ਤੱਕ ਦੇ ਿਿਵਦਆਰਥੀਆਂ ਨੇ ਪੋਸਟ ਕਾਰਡ ਲਿਖ ਕੇ ਭਾਰਤੀ ਫੌਜ਼ ਲਈ ਆਪਣੀਆਂ ਭਾਵਨਾਵਾਂ ਨੂੰ ਜਾਹਿਰ ਕੀਤਾ।ਸਾਰੇ ਅਧਿਆਪਕਾਂ ਵੱਲੋਂ ਹਰ ਿਿਵਦਆਰਥੀ ਨਾਲ ਕਲਾਸਾਂ ਵਿੱਚ ਇਸ ਬਾਰੇ ਪੁੂਰੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ,ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟ਼ਾਫ ਿਿਵਦਆਰੀਆਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਿਜੈ ਦਿਵਸ ਦੀ ਵਧਾਈ ਦਿੱਤੀ ਅਤੇ ਭਾਰਤੀ ਫੌਜ਼ ਦਾ ਧੰਨਵਾਦ ਕੀਤਾ।

ਭਾਰਤ ਦੇ ਸਾਬਕਾ ਰਾਜ ਮੰਤਰੀ ਦਾ ਪੰਜਾਬ ਪਹੁੰਚਣ ਤੇ ਚੇਅਰਮੈਨ ਗੇਜਾ ਰਾਮ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਨ ਸ਼ਰਮਾ ਨੇ ਕੀਤਾ ਸਵਾਗਤ

ਜਗਰਾਓਂ 15 ਦਸੰਬਰ (ਅਮਿਤ ਖੰਨਾ) ਸੋਮਵਾਰ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਦੌਰੇ ਤੇ ਪਹੁੰਚੇ ਭਾਰਤ ਦੇ ਸਾਬਕਾ ਰਾਜ ਮੰਤਰੀ (ਵਿੱਤ ਮੰਤਰਾਲਾ) ਸ਼੍ਰੀ ਜੇਸੂਦੇਸੂ ਸੀਲਾਮ ਜੀ ਦਾ ਸੁਆਗਤ ਸ੍ਰੀ ਗੇਜਾ ਰਾਮ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਅਤੇ ਰਾਜਨ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਨੇ ਚੰਡੀਗੜ੍ਹ ਏਅਰਪੋਰਟ ਤੇ ਕੀਤਾ। ਸ਼੍ਰੀ ਜੇਸੁਦਸੁ ਸੀਲਾਮ ਪੰਜਾਬ ਵਿੱਚ ਦੋ ਦਿਨ ਦੇ ਦੌਰੇ ਲਈ ਆਏ ਸਨ। ਇਸ ਮੌਕੇ ਸ਼੍ਰੀ ਜੇਸੁਦਸੁ ਸੀਲਾਮ ਅਤੇ ਚੇਅਰਮੈਨ ਗੇਜਾ ਰਾਮ ਵਿਚ ਹੋਈ ਗੱਲਬਾਤ ਦੌਰਾਨ ਚੇਅਰਮੈਨ ਨੇ ਆਪਣੇ ਸਮਾਜ ਦੇ ਲੋਕਾਂ ਦੇ ਹਾਲਾਤਾਂ ਬਾਰੇ ਚਰਚਾ ਕੀਤੀ ਅਤੇ ਜੋ ਮੁਸ਼ਕਿਲਾਂ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਹਨ ਉਸ ਤੋਂ ਜਾਣੂ ਕਰਵਾਇਆ ਅਤੇ ਆ ਰਹੀ ਮੁਸ਼ਕਿਲਾਂ ਦਾ ਸਮਾਧਾਨ ਕਰਨ ਲਈ ਕਿਹਾ। ਸ਼੍ਰੀ ਜੇਸੁਦਸੁ ਸੀਲਾਮ ਨੇ ਕਈ ਅਹਿਮ ਮੁੱਦਿਆਂ ਲਈ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ ਜੀ ਦੇ ਨਿਰਦੇਸ਼ ਤੇ ਮੁੱਖ ਮੰਤਰੀ ਪੰਜਾਬ ਨਾਲ ਵੀ ਮੀਟਿੰਗ ਕੀਤੀ।

ਸੋਨੀ ਗਾਲਿਬ ਨੂੰ ਮੁੜ ਪ੍ਰਧਾਨ ਬਣਾਉਣ ਲਈ ਕਾਂਗਰਸੀ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ

ਜਗਰਾਓਂ 15 ਦਸੰਬਰ (ਅਮਿਤ ਖੰਨਾ) ਇੱਕ ਦਰਵੇਸ਼ ਸਿਆਸਤਦਾਨ ਵਜੋਂ ਪੰਜਾਬ ਦੀ ਸਿਆਸਤ ਵਿੱਚ ਵਿਸ਼ੇਸ਼ ਪਹਿਚਾਣ ਰੱਖਣ ਵਾਲੇ ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਸਵਰਗੀ ਗੁਰਚਰਨ ਸਿੰਘ ਗਾਲਿਬ ਦੇ ਸਪੁੱਤਰ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਦੂਸਰੀ ਵਾਰ ਸੋਨੀ ਗ਼ਾਲਿਬ ਦੇ ਘਰ ਅਤੇ ਹਰ ਮੰਚ 'ਤੇ ਲੁਧਿਆਣਾ ਦੇਹਾਤੀ ਦੇ ਮੁਖੀ ਦਾ ਸਨਮਾਨ ਕੀਤਾ। ਸੋਸ਼ਲ ਮੀਡੀਆ ਦਾ। ਪਰ ਵਧਾਈਆਂ ਦੀ ਭਰਮਾਰ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿੱਚ ਕਰਨਜੀਤ ਸਿੰਘ ਸੋਨੀ ਗਾਲਿਬ ਨੂੰ ਲੁਧਿਆਣਾ ਦੇਹਤੀ ਦਾ ਪ੍ਰਧਾਨ ਅਤੇ ਸੁਖਪਾਲ ਸਿੰਘ ਗੋਂਦਵਾਲ ਨੂੰ ਦੂਜੀ ਵਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਲਾਕ ਜਗਰਾਉਂ ਕਾਂਗਰਸ ਦੀ ਪ੍ਰਧਾਨ ਫੀਨਾ ਸੱਭਰਵਾਲ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਬੌਬੀ ਕਪੂਰ, ਜਗਰਾਉਂ ਦੇ ਉੱਘੇ ਸਮਾਜ ਸੇਵੀ ਰੋਹਿਤ ਗੋਇਲ ਰੌਕੀ ਅਤੇ ਨੌਜਵਾਨ ਆਗੂ ਗੌਰਵ ਸੋਨੀ ਨੇ ਕਰਨਜੀਤ ਸਿੰਘ ਸੋਨੀ ਗਾਲਿਬ ਨੂੰ ਲਗਾਤਾਰ ਦੂਜੀ ਵਾਰ ਜਿਤਾਉਣ ’ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਜਿਸ ਤਹਿਤ ਸ. ਸੋਨੀ ਗ਼ਾਲਿਬ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਰਾਏਕੋਟ, ਜਗਰਾਉਂ, ਗਿੱਲ, ਦਾਖਾ ਅਤੇ ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਸੋਨੀ ਗਾਲਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਲੁਧਿਆਣਾ ਦੇ ਹਰ ਵਰਕਰ ਦੇ ਦਿਸ਼ਾ-ਨਿਰਦੇਸ਼ਾਂ ਤੇ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਪੰਜਾਬ।ਮੈਂ ਦਿਨ ਰਾਤ ਇੱਕ ਕਰਾਂਗਾ।

ਲਾਇਨਜ਼ ਕਲੱਬ ਡਿਸਟਿਕ 321 ਐੱਫ ਦੇ ਜੋਨ ਚੇਅਰਮੈਨ ਐੱਮਜੇਐੱਫ ਲਾਇਨ ਪਿ੍ਰੰਸੀਪਲ ਚਰਨਜੀਤ ਸਿੰਘ ਵੱਲੋਂ101 ਲੜਕੀਆਂ ਦੀ ਫ਼ੀਸ ਤੇ 150 ਵਿਦਿਆਰਥੀਆਂ ਨੰੂ ਗਰਮ ਜਰਸੀਆਂ ਵੰਡੀਆਂ   

     ਜਗਰਾਉਂ( ਅਮਿਤ ਖੰਨਾ, ਪੱਪੂ )  ਲਾਇਨਜ਼ ਕਲੱਬ ਡਿਸਟਿਕ 321 ਐੱਫ ਦੇ ਜੋਨ ਚੇਅਰਮੈਨ ਐੱਮਜੇਐੱਫ ਲਾਇਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਅੱਜ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਜਗਰਾਓਂ ਦੀਆਂ 101 ਲੜਕੀਆਂ ਦੀ ਫ਼ੀਸ ਤੇ 150 ਵਿਦਿਆਰਥੀਆਂ ਨੰੂ ਗਰਮ ਜਰਸੀਆਂ ਵੰਡੀਆਂ। ਲਾਇਨਜ਼ ਕਲੱਬ 321 ਐੱਫ ਦੇ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਨਾਕੇਸ਼ ਗਰਗ ਦੀ ਜਨਮ ਦਿਨ ਦੀ ਖ਼ੁਸ਼ੀ ਵਿੱਚ ਜੋਨ ਚੇਅਰਮੈਨ ਐੱਮਜੇਐੱਫ ਲਾਇਨ ਚਰਨਜੀਤ ਭੰਡਾਰੀ ਨੇ ਆਪਣੇ ਵੱਲੋਂ 101 ਲੜਕੀਆਂ ਦੀ ਮਹੀਨਾ ਭਰ ਦੀ ਫ਼ੀਸ ਦਾ ਚੈੱਕ ਗੁਰੂ ਤੇਗ਼ ਬਹਾਦਰ ਸਕੂਲ ਦੀ ਪਿ੍ਰੰਸੀਪਲ ਜੈ ਪਾਲ ਕੌਰ ਨੰੂ ਸੌਂਪਿਆ ਅਤੇ ਇਸ ਸਕੂਲ ਦੇ ਹੀ 150 ਵਿਦਿਆਰਥੀਆਂ ਨੰੂ ਗਰਮ ਜਰਸੀਆਂ ਤਕਸੀਮ ਕੀਤੀ। ਇਸ ਮੌਕੇ ਐੱਮਜੇਐੱਫ ਲਾਇਨ ਭੰਡਾਰੀ ਨੇ ਕਿਹਾ ਕਿ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਨਾਕੇਸ਼ ਗਰਗ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਾਰੇ ਡਿਸਟਿਕ ਦੀਆਂ ਕਲੱਬਾਂ ਵੱਲੋਂ ਅੱਜ ਲੋੜਵੰਦਾਂ ਦੀ ਮਦਦ ਲਈ ਵੱਖ ਵੱਖ ਪੋ੍ਰਜੈਕਟ ਲਗਾਏ ਗਏ ਹਨ। ਇਸ ਮੌਕੇ ਲਾਇਨਜ਼ ਕਲੱਬ ਮਿਡ ਟਾਊਨ ਦੇ ਪ੍ਰਧਾਨ ਲਾਇਨ ਲਾਲ ਚੰਦ ਮੰਗਲਾ, ਸੈਕਟਰੀ ਲਾਇਨ ਰਾਕੇਸ਼ ਜੈਨ, ਕੈਸ਼ੀਅਰ ਲਾਇਨ ਅੰਮਿ੍ਰਤ ਗੋਇਲ, ਐੱਮਜੇਐੱਫ ਲਾਇਨ ਸੁਖਦੇਵ ਗਰਗ, ਲਾਇਨ ਲਾਕੇਸ਼ ਟੰਡਨ, ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਗਗਨਦੀਪ ਸਿੰਘ ਸਰਨਾ, ਲਾਇਨ ਸਤੀਸ਼ ਗਰਗ, ਲਾਇਨ ਮਨੀਸ਼ ਚੁੱਘ, ਕੈਪਟਨ ਨਰੇਸ਼ ਵਰਮਾ, ਰਾਜ ਕੁਮਾਰ, ਹੈਪੀ ਕੁਮਾਰ, ਸਤਨਾਮ ਸਿੰਘ, ਗੁਰਮੀਤ ਕੌਰ ਆਦਿ ਹਾਜ਼ਰ ਸਨ।

ਜਿੱਤ ਦੀ ਖੁਸੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕੀਤਾ

ਹਠੂਰ,15,ਦਸੰਬਰ-(ਕੌਸ਼ਲ ਮੱਲ੍ਹਾ)-ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਲਈ ਗੁਰਦੁਆਰਾ ਸੰਤ ਬਾਬਾ ਸਾਧੂ ਰਾਮ ਪਿੰਡ ਰਸੂਲਪੁਰ ਦੀ ਪ੍ਰਬੰਧਕੀ ਕਮੇਟੀ ਵੱਲੋ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪਰ ਨੇ ਕਿਹਾ ਕਿ ਅੱਜ ਤੋ ਇੱਕ ਸਾਲ ਪਹਿਲਾ ਇਸੇ ਸਥਾਨਾ ਤੇ ਕਿਸਾਨੀ ਸੰਘਰਸ ਦੀ ਜਿੱਤ ਲਈ ਅਰਦਾਸ ਕਰਕੇ ਪਿੰਡ ਦੀਆ ਸੰਗਤਾ ਦਿੱਲੀ ਮੋਰਚੇ ਲਈ ਰਵਾਨਾ ਹੋਈਆ ਸਨ ਅਤੇ ਸਮੇਂ-ਸਮੇਂ ਤੇ ਕਿਸਾਨੀ ਸੰਘਰਸ ਜਿੱਤਣ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਦੀ ਰਹੀ ਹੈ,ਅੱਜ ਅਰਦਾਸ ਪ੍ਰਵਾਨ ਹੋਣ ਤੇ ਇਹ ਇਤਿਹਾਸਕ ਜਿੱਤ ਹੋਈ ਹੈ।ਇਸ ਕਰਕੇ ਸਾਨੂੰ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨਾ ਚਾਹੀਦਾ ਹੈ।ਅੰਤ ਵਿਚ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ,ਕਿਰਤੀ ਕਿਸਾਨ ਯੂਨੀਅਨ ਅਤੇ ਪੇਡੂ ਮਜਦੂਰ ਯੂਨੀਅਨ ਵੱਲੋ ਕਿਸਾਨੀ ਸੰਘਰਸ ਤੋ ਵਾਪਸ ਪਿੰਡ ਪਰਤੇ ਕਿਸਾਨਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਜੋਗਿੰਦਰ ਸਿੰਘ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਅਵਤਾਰ ਸਿੰਘ ਤਾਰੀ,ਅਕਾਲੀ ਆਗੂ ਅਮਰਜੀਤ ਸਿੰਘ, ਗੁਰਮੀਤ ਸਿੰਘ,ਪਟਵਾਰੀ ਜਗਰਾਜ ਸਿੰਘ,ਨਿਰਮਲ ਸਿੰਘ,ਗੁਰਮੇਲ ਸਿੰਘ,ਅਵਤਾਰ ਸਿੰਘ,ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਪਿਆਰਾ ਸਿੰਘ,ਰਜਿੰਦਰ ਸਿੰਘ,ਮੇਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਬੀਬੀਆ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਅਵਤਾਰ ਸਿੰਘ ਰਸੂਲਪਰ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ।

ਗੋਲੀਆ ਚਲਾ ਕੇ ਸ਼ਰਾਬ ਦੇ ਠੇਕੇ ਤੋ 77 ਹਜਾਰ ਰੁਪਏ ਲੁੱਟੇ

ਜਗਰਾਓ,ਹਠੂਰ,15,ਦਸੰਬਰ-(ਕੌਸ਼ਲ ਮੱਲ੍ਹਾ)-ਪਿੰਡ ਡੱਲਾ ਤੋ ਪਿੰਡ ਦੇਹੜਕਾ ਦੇ ਵਿਚਕਾਰ ਬਣੇ ਭੰਮੀਪੁਰਾ ਕਲਾਂ ਦੋ ਸਰਾਬ ਦੇ ਠੇਕੇ ਤੋ ਬੀਤੀ ਰਾਤ ਦੋ ਮੋਟਰਸਾਇਕਲ ਸਵਾਰਾ ਵੱਲੋ ਗੋਲੀਆ ਚਲਾ ਕੇ 77 ਹਜ਼ਾਰ ਰੁਪਏ ਦੀ ਲੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਾਬ ਦੇ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਨੇ ਦੱਸਿਆ ਕਿ ਅਸੀ ਰੋਜਾਨਾ ਦੀ ਤਰ੍ਹਾ ਬੀਤੀ ਰਾਤ ਸਰਾਬ ਦੇ ਠੇਕਿਆ ਤੋ ਪੈਸੇ ਇਕੱਠੇ ਕਰ ਰਹੇ ਸੀ ਅਤੇ ਜਦੋ ਠੇਕਾ ਸਰਾਬ ਦੇਸੀ ਬਰਾਚ ਭੰਮੀਪੁਰਾ ਕਲਾਂ ਦੋ ਤੇ ਜਾ ਕੇ ਅਸੀ ਆਪਣੀ ਬਲੈਰੋ ਗੱਡੀ ਰੋਕੀ ਤਾਂ ਪਹਿਲਾ ਤੋ ਤਿਆਰ ਖੜ੍ਹੇ ਦੋ ਨਕਾਬਪੋਸ ਲੁਟੇਰਿਆਂ ਨੇ ਗੱਡੀ ਤੇ ਗੋਲੀਆ ਚਲਾਉਣੀਆ ਸੁਰੂ ਕਰ ਦਿੱਤੀਆ ਜਿਸ ਨਾਲ ਗੱਡੀ ਤੇ 5-6 ਗੋਲੀਆ ਲੱਗੀਆ ਅਤੇ ਸਾਡੇ ਤੋ 77 ਹਾਜ਼ਰ ਰੁਪਏ ਖੋਹ ਕੇ ਦੋਵੇ ਨਕਾਬਪੋਸ ਲਟੇਰੇ ਪਿੰਡ ਡੱਲਾ ਵੱਲ ਨੂੰ ਭੱਜ ਗਏ।ਜਿਸ ਦੀ ਅਸੀ ਸੂਚਨਾ ਤੁਰੰਤ ਪੁਲਿਸ ਥਾਣਾ ਹਠੂਰ ਨੂੰ ਦਿੱਤੀ ਅਤੇ ਕੁਝ ਹੀ ਮਿੰਟਾ ਵਿਚ ਪੁਲਿਸ ਥਾਣਾ ਹਠੂਰ ਦੀ ਟੀਮ ਅਤੇ ਡੀ ਐਸ ਪੀ ਰਾਏਕੋਟ ਨੇ ਮੌਕੇ ਤੇ ਪਹੁੰਚ ਕੇ ਤਫਤੀਸ ਸੁਰੂ ਕਰ ਦਿੱਤੀ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਐਸ ਐਚ ਓ ਜਤਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਪੁੱਤਰ ਪਵਨ ਕੁਮਾਰ ਵਾਸੀ ਜਗਰਾਓ ਦੇ ਬਿਆਨਾ ਦੇ ਅਧਾਰ ਤੇ ਦੋ ਅਣਪਛਾਤੇ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 126,ਧਾਰਾ 379,34 ਆਈ ਪੀ ਸੀ,25,54,59 ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆ ਨੂੰ ਜਲਦੀ ਕਾਬੂ ਕਰ ਲਿਆ ਜਾਵੇ।

ਫੋਟੋ ਕੈਪਸਨ:-ਬਲੈਰੋ ਗੱਡੀ ਵਿਚ ਲੱਗੀਆ ਗੋਲੀਆ ਦੇ ਨਿਸਾਨ।

ਮੁਹੱਲਾ ਪ੍ਰੇਮ ਨਗਰ ਮੁੱਲਾਂਪੁਰ ਦੀਆਂ ਤਰਸਯੋਗ ਗਲੀਆਂ ਦਾ ਵਿਧਾਇਕ ਇਆਲੀ ਨੇ ਲਿਆ ਜਾਇਜ਼ਾ

ਮੁੱਲਾਂਪੁਰ ਦਾਖਾ(ਸਤਵਿੰਦਰ ਸਿੰਘ ਗਿੱਲ)-ਮੁੱਲਾਂਪੁਰ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀਆਂ ਪਿਛਲੇ ਸਾਲ-ਡੇਢ ਸਾਲ ਤੋਂ ਖਸਤਾ ਹਾਲਤ ਅਤੇ ਬਦ ਤੋਂ ਬਦਤਰ ਦਸ਼ਾ ਨੂੰ ਦੇਖਦੇ ਹੋਏ ਅੱਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਦੌਰਾ ਕੀਤਾ ਗਿਆ ਅਤੇ ਮੁਹੱਲਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਵਿਧਾਇਕ ਇਆਲੀ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਦੁੱਖੀ ਮਨ ਨਾਲ ਆਪਣੇ ਹਾਲਾਤਾਂ ਬਾਰੇ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਨਗਰ ਕੌਂਸਲ ਅਤੇ ਕਾਂਗਰਸ ਸਰਕਾਰ ਦੀ ਅਣਗਹਿਲੀ ਅਤੇ ਵਿਤਕਰੇਬਾਜੀ ਕਾਰਨ ਮੁਹੱਲਾ ਪ੍ਰੇਮ ਨਗਰ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਮੁਹੱਲੇ ਦੀ ਗਲੀਆਂ ਵਿੱਚ ਗੰਦੇ ਪਾਣੀ ਅਤੇ ਗੰਦਗੀ ਕਾਰਨ ਚਿੱਕੜ ਦਾ ਛੱਪੜ ਲੱਗਿਆ ਹੋਇਆ ਹੈ। ਜਿਸ ਕਾਰਨ ਵਸਨੀਕਾਂ  ਨੂੰ ਲੰਘਣ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਅਕਾਲੀ ਸਰਕਾਰ ਸਮੇਂ ਉਨ੍ਹਾਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਸੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਸਨ।ਜਿਸ ਤਹਿਤ ਮੁਹੱਲਾ ਪ੍ਰੇਮ ਨਗਰ ਮੁੱਲਾਂਪੁਰ ਦੀਆਂ ਵਧੀਆ ਤਰੀਕੇ ਨਾਲ ਗਲੀਆਂ ਬਣਵਾਈਆਂ ਸਨ ਪ੍ਰੰਤੂ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਸੀ ਅਤੇ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਵੀ ਖੋਹ ਲਈਆਂ। ਇਸ ਮੌਕੇ ਵਿਧਾਇਕ ਇਆਲੀ ਨੇ ਨਗਰ ਕੌੰਸਲ ਮੁੱਲਾਂਪੁਰ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਗਲੀਆਂ ਬਣਾਉਣ ਲਈ ਕਿਹਾ, ਜਿਸ 'ਤੇ ਨਗਰ ਕੌਂਸਲ ਪ੍ਰਧਾਨ ਬਾਂਸਲ ਨੇ ਕੁੱਝ ਦਿਨਾਂ ਵਿੱਚ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨਗਰ ਕੌਂਸਲ ਮੁੱਲਾਂਪਰ ਨੂੰ ਇੱਕ ਹਫਤੇ ਦਾ ਅਲਟੀਮੇਟ ਦਿੰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇੱਕ ਹਫਤੇ ਵਿੱਚ ਮੁਹੱਲਾ ਪ੍ਰੇਮ ਨਗਰ ਦੀਆਂ ਗਲੀਆਂ ਨਾ ਬਣਾਈਆਂ ਤਾਂ ਉਹ ਆਪਣੇ ਕੋਲੋਂ ਕੰਮ ਸ਼ੁਰੂ ਕਰਵਾਉਣਗੇ।

 ਕਿਸਾਨਾ ਨੂੰ ਕੀਤਾ ਸਨਮਾਨਿਤ

ਹਠੂਰ,13,ਦਸੰਬਰ-(ਕੌਸ਼ਲ ਮੱਲ੍ਹਾ)-ਪਿਛਲੇ ਇੱਕ ਸਾਲ ਤੋ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਦਾ ਹਿਸਾ ਬਣੇ ਕਿਸਾਨਾ ਨੂੰ ਪਿੰਡ ਰਸੂਲਪੁਰ ਵਿਖੇ ਪਹੁੰਚਣ ਤੇ ਸੰਤ ਬਾਬਾ ਜਗਰਾਜ ਸਿੰਘ ਲੰਗਰਾ ਵਾਲੇ,ਸੰਤ ਬਾਬਾ ਕਮਲਜੀਤ ਸਿੰਘ ਸ਼ਾਸਤਰੀ ਵੇਦਾਂਤਾਚਾਰੀਆ,ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ,ਬਾਬਾ ਸਾਧੂ ਰਾਮ ਗਊਸਾਲਾ ਦੀ ਪ੍ਰਬੰਧਕੀ ਕਮੇਟੀ ਰਸੂਲਪੁਰ,ਕਿਰਤੀ ਕਿਸਾਨ ਯੂਨੀਅਨ ਅਤੇ ਪੇਡੂ ਮਜਦੂਰ ਯੂਨੀਅਨ ਵੱਲੋ ਕਿਸਾਨਾ ਦਾ ਭਰਵਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ।ਇਸ ਮੌਕੇ ਕਿਸਾਨਾ ਨੂੰ ਫੁੱਲਾ ਦੇ ਹਾਰ ਪਾ ਕੇ ਢੋਲ ਦੇ ਡੱਗੇ ਤੇ ਇੱਕ ਕਾਫਲੇ ਦੇ ਰੂਪ ਵਿਚ ਪਿੰਡ ਦੀ ਮੁੱਖ ਫਿਰਨੀ ਅਤੇ ਪਿੰਡ ਦੀਆ ਵੱਖ-ਵੱਖ ਗਲੀਆ ਵਿਚੋ ਦੀ ਫੁੱਲਾ ਦੀ ਵਰਖਾ ਕਰਕੇ ਪਿੰਡ ਲਿਆਦਾ ਗਿਆ।ਇਸ ਮੌਕੇ ਉਕਤ ਆਗੂਆ ਨੇ ਕਿਹਾ ਕਿ ਅੱਜ ਦੇਸ ਦਾ ਕਿਸਾਨ ਅਤੇ ਮਜਦੂਰ ਕਾਲੇ ਕਾਨੂੰਨਾ ਨੂੰ ਰੱਦ ਕਰਵਾ ਕੇ ਜਿੱਤ ਦੀ ਖੁਸੀ ਮਨਾ ਰਿਹਾ ਹੈ,ਜੇਕਰ ਦੇਸ ਦਾ ਅੰਨਦਾਤਾ ਖੁਸ ਹੈ ਤਾਂ ਹੀ ਦੇਸ ਤਰੱਕੀ ਦੀਆ ਮੰਜਲਾ ਸਰ ਕਰ ਸਕਦਾ ਹੈ।ਇਸ ਮੌਕੇ ਸਾਬਕਾ ਸਰਪੰਚ ਜੋਗਿੰਦਰ ਸਿੰਘ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਕੁਲਤਾਰਨ ਸਿੰਘ ਸਿੱਧੂ,ਅਕਾਲੀ ਆਗੂ ਅਮਰਜੀਤ ਸਿੰਘ,ਕੁਲਤਾਰ ਸਿੰਘ,ਗੁਰਮੀਤ ਸਿੰਘ,ਪਟਵਾਰੀ ਜਗਰਾਜ ਸਿੰਘ,ਨਿਰਮਲ ਸਿੰਘ,ਗੁਰਮੇਲ ਸਿੰਘ,ਅਵਤਾਰ ਸਿੰਘ,ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਪਿਆਰਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। 

ਫੋਟੋ ਕੈਪਸਨ:-ਕਿਸਾਨਾ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਜਗਰਾਜ ਸਿੰਘ ਲੰਗਰਾ ਵਾਲੇ,ਸੰਤ ਬਾਬਾ ਕਮਲਜੀਤ ਸਿੰਘ,ਪ੍ਰਧਾਨ ਅਮਰਜੀਤ ਸਿੰਘ,ਪ੍ਰਧਾਨ ਗੁਰਚਰਨ ਸਿੰਘ ਅਤੇ ਪਿੰਡ ਰਸੂਲਪੁਰ ਵਾਸੀ।