You are here

ਲੁਧਿਆਣਾ

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਪੁਲਿਸ ਲਾਈਨਜ਼ ਜਗਰਾਉਂ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ

ਜਗਰਾਓਂ  3 ਜੁਲਾਈ  ( ਅਮਿਤ ਖੰਨਾ )ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਪੁਲਿਸ ਲਾਈਨਜ਼ ਜਗਰਾਉਂ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ ਸ਼੍ਰੀ ਚਰਨਜੀਤ ਸਿੰਘ ਸੋਹਲ ਐੱਸ ਐੱਸ ਪੀ ਲੁਧਿਆਣਾ(ਦਿਹਾਤੀ), ਡਾ ਹਰਜਿੰਦਰ ਸਿੰਘ ਬੇਦੀ ਆਈ.ਏ.ਐਸ ਅਤੇ ਜਗਰਾਉਂ ਵੈਲਫੇਅਰ ਸੁਸਾਇਟੀ ਦੇ ਮੈਂਬਰ ਵਲੋ ਪੁਲਿਸ ਲਾਈਨ ਵਿੱਚ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ  ਜਗਰਾਉਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਸਿੱਧੂ  ਅਤੇ ਰਜਿੰਦਰ ਜੈਨ ਨੇ ਕਿਹਾ ਕਿ  ਹੁਣ ਪੁਲੀਸ ਲਾਈਨ ਜਗਰਾਉਂ ਵਿੱਚ ਅੰਦਰ ਅਤੇ ਬਾਹਰ ਬੂਟੇ ਲਗਾ ਕੇ ਇਸ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ ਅਤੇ ਉਸ ਦੇ ਨਾਲ ਹੀ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਵੀ ਲੋਕਾਂ ਨੂੰ  ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ  ਜਗਰਾਉਂ ਸ਼ਹਿਰ ਨੂੰ ਸੈਨੇਟਾਇਜ ਕਰਨ ਲਈ ਟੈਂਕਰ ਨੂੰ ਵੀ ਰਵਾਨਾ ਕੀਤਾ ਇਸ ਮੌਕੇ ਡੀ ਐੱਸ ਪੀ ਸ੍ਰੀ ਰਾਜੇਸ਼ ਸ਼ਰਮਾ, ਪ੍ਰਸ਼ੋਤਮ ਲਾਲ ਖਲੀਫਾ, ਅਜਮੇਰ ਸਿੰਘ ਢੋਲਣ, ਜਗਰਾਉਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ,ਰਾਜ ਕੁਮਾਰ ਭੱਲਾ, ਰਜਿੰਦਰ ਜੈਨ,  ਸ਼ਿਵ ਗੋਇਲ, ਡਾ: ਨਰਿੰਦਰ ਸਿੰਘ, ਬਿੰਦਰ ਮਨੀਲਾ, ਪਵਨ ਕੁਮਾਰ ਵਰਮਾ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ |

ਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹਾ ਜਗਰਾਓਂ ਦਾ ਐਸ ਡੀ ਐਮ - ਬੀਬੀ ਮਾਣੂੰਕੇ

ਐਸ ਡੀ ਐਮ ਜਗਰਾਓਂ ਵਿਰੁੱਧ ਕਾਰਵਾਈ ਲਈ ਸਪੀਕਰ ਤੇ ਗਵਰਨਰ ਨੂੰ ਲਿਖਿਆ ਖ਼ਤ

ਜਗਰਾਓਂ  2 ਜੁਲਾਈ  ( ਅਮਿਤ ਖੰਨਾ ) ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਵੱਲੋ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਲੱਗ ਰਹੇ ਧਰਨਿਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਉਪ ਨੇਤਾ ਵਿਰੋਧੀ ਧਿਰ ਨੇ ਐਸ ਡੀ ਐਮ ਜਗਰਾਉ ਨਰਿੰਦਰਪਾਲ ਸਿੰਘ ਧਾਲੀਵਾਲ  ਆਪਣੇ ਕੰਪਲੈਕਸ ਵਿੱਚ ਹਲਕੇ ਦੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਕਰਨ ਲਈ ਕਿਹਾ ਗਿਆ ਸੀ, ਪਰੰਤੂ ਅੱਜ ਜਦੋ ਵਿਧਾਇਕਾ ਮਾਣੂੰਕੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਐਸ ਡੀ ਐਮ ਤੇ ਤਹਿਸੀਲਦਾਰਾਂ ਤੋ ਬਿਨਾਂ ਹੋਰ ਕੋਈ ਵੀ ਅਧਿਕਾਰੀ ਹਾਜ਼ਰ ਨਹੀ ਸੀ। ਜਿਸ ਤੇ ਤਲਖੀ ਲੈਜ਼ਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਐਸ ਡੀ ਐਮ ਦਫਤਰ ਵੱਲੋ ਅਧਿਕਾਰੀਆਂ ਦਾ ਇਹ ਕਹਿਕੇ ਰੋਕਿਆ ਗਿਆ ਕਿ ਮੀਟਿੰਗ ਤਾਂ ਰੱਦ ਹੋ ਗਈ ਹੈ, ਜਦੋ ਕਿ ਐਸ ਡੀ ਐਮ ਖੁਦ ਨਹੀਜ਼ ਸੀ ਚਾਹੁੰਦਾ ਕਿ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਇਹ ਮੀਟਿੰਗ ਹੋਵੇ। ਕਿਊਂਕਿ ਇਸ ਮੀਟਿੰਗ ਵਿੱਚ ਬੀਬੀ ਮਾਣੂੰਕੇ ਵੱਲੋ ਵਿਰੋਧੀ ਧਿਰ ਦੇ ਉਪ ਨੇਤਾ ਹੋਣ ਦੀ ਹੈਸੀਅਤ ਵਿੱਚ ਆਪਣਾ ਫ਼ਰਜ਼ ਸਮਝਦੇ ਹੋਏ ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਨੁਕਤੇ ਇਕੱਠੇ ਕਰਨੇ ਸਨ ਅਤੇ ਸ਼ਹਿਰ ਤੇ ਪਿੰਡਾਂ ਦੀਆਂ ਹੋਰ ਸਮੱਸਿਆਵਾਂ ਜਿਵੇ ਸ਼ਹਿਰ ਦੇ ਕਮਲ ਚੌਕ ਵਿੱਚੋ ਪਾਣੀ ਦੀ ਨਿਕਾਸੀ, ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ, ਪਾਣੀ ਦੀ ਲੀਕੇਜ, ਪਾਣੀ ਵਾਲੀਆਂ ਟੈਕੀਆਂ ਦੀ ਸਫਾਈ, ਆਵਾਜਾਈ ਦੀ ਸਮੱਸਿਆ, ਬਿਜਲੀ ਦੀਆਂ ਸ਼ਿਕਾਇਤਾਂ ਤੇ ਬਿਜਲੀ ਸਮੱਸਿਆ, ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਸਕੀਮਾਂ, ਸੈਲਫ਼ ਡਿਫੈਸ ਟ੍ਰੇਨਿੰਗ ਗਰਾਂਟ ਸਕੀਮਾਂ, ਬਾਲ ਪ੍ਰਤਿਭਾ ਮੇੇਲੇ, ਬੁਢਾਪਾ ਪੈਨਸ਼ਨਾਂ, ਬੱਚਿਆਂ ਲਈ ਆਰਥਿਕ ਸਹਾਇਤਾ ਸਕੀਮਾਂ, ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜ਼ਾਂ, ਪਿੰਡਾਂ ਦੇ ਖੇਡ ਪਾਰਕਾਂ ਤੇ ਗਰਾਉਡਾਂ, ਪ੍ਰਧਾਨ ਮੰਤਰੀ ਅਵਾਸ ਯੋਜਨਾਂ, ਵੋਕੇਸ਼ਨਲ ਲੈਬਾਂ, ਸ਼ਹਿਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਚੌਕ ਤੇ ਬੁੱਤ ਸਥਾਪਿਤ ਕਰਨਾ, ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਯਾਦਕਾਰੀ ਲਾਇਬ੍ਰੇਰੀ ਬਨਾਉਣਾ, ਸੜਕਾਂ ਤੇ ਟੈਡਰਾਂ ਵਿੱਚ ਹੋਏ ਘਪਲੇ ਆਦਿ ਹੋਰ ਕਈ ਪ੍ਰਕਾਰ ਦੇ 53 ਮਸਲੇ ਵਿਚਾਰਨੇ ਸਨ। ਇਸ ਮੀਟਿੰਗ ਵਿੱਚ ਘਪਲਿਆਂ ਦਾ ਮੁੱਦਾ ਵੀ ਉਠਣਾ ਸੀ ਤੇ ਜਿਸ ਸਮੇ ਘਪਲੇ ਹੋਏ ਉਸ ਸਮੇ ਨਗਰ ਕੌਂਸਿਲ ਦਾ ਇੰਚਾਰਜ ਐਸ ਡੀ ਐਮ ਕੋਲ ਸੀ। ਇਸ ਲਈ ਐਸ ਡੀ ਐਮ ਨਰਿੰਦਰਪਾਲ ਸਿੰਘ ਨੇ ਕਾਂਗਰਸ ਸਰਕਾਰ ਦਾ ਹੱਥ ਠੋਕਾ ਬਣਕੇ ਸਥਾਨਿਕ ਐਮ ਐਲ ਏ ਵਿਰੋਧੀ ਧਿਰ ਦਾ ਹੋਣ ਕਰਕੇ ਇਹ ਮੀਟਿੰਗ ਨਹੀ ਹੋਣ ਦਿੱਤੀ, ਜਦੋ ਕਿ ਇਸ ਮੀਟਿੰਗ ਲੋਕਾਂ ਦੀਆਂ ਹੋਰ ਬਹੁਤ ਸਾਰੀਆਂ ਮੁੱਖ ਮੰਗਾਂ ਦਾ ਹੱਲ ਵੀ ਕੀਤਾ ਜਾਣਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਐਸ ਡੀ ਐਮ ਜਗਰਾਉ ਨਰਿੰਦਰਪਾਲ ਸਿੰਘ ਧਾਲੀਵਾਲ ਵਿਰੁੱਧ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਮਾਨਯੋਗ ਗਵਰਨਰ ਪੰਜਾਬ ਨੇ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ ਅਤੇ ਕਾਂਗਰਸੀਆਂ ਦੇ ਹੱਥਾਂ ਦੀ ਕੱਠਪੁਤਲੀ ਬਣਕੇ ਕੰਮ ਕਰਨ ਵਾਲੇ ਇਸ ਹੰਕਾਰੀ ਐਸ ਡੀ ਐਮ  ਦੀ ਕਾਰਗੁਜ਼ਾਰੀ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾਵੇਗਾ। ਬੀਬੀ ਮਾਣੂੰਕੇ ਨੇ ਅਧਿਕਾਰੀਆਂ ੱ ਤਾੜਨਾਂ ਕਰਦਿਆਂ ਆਖਿਆ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਦੇ ਹੱਕਾਂ ਲਈ ਲੜਨਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਜਿਹੜਾ ਵੀ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਜਾਣਬੁੱਝ ਕੇ ਅੜਿੱਕੇ ਢਾਵੇਗਾ, ਉਸ ੱ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਉਹਨਾਂ ਨਾਲ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਗੋਪੀ ਆਦਿ ਵੀ ਹਾਜ਼ਰ ਸਨ।

ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਲਕਾ ਜਗਰਾਉਂ ਵੱਲੋ 8 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਰੋਸ ਧਰਨਾਂ

ਜਗਰਾਓਂ,  2 ਜੁਲਾਈ (ਅਮਿਤ ਖੰਨਾ) ਬਿਜਲੀ ਦੇ ਮਾੜੇ ਪ੍ਰਬੰਧਾਂ ਦੇ ਖ਼ਿਲਾਫ਼ ਅਤੇ ਪੈਡੀ ਸੀਜ਼ਨ ਦੇ ਚੱਲਦੇ ਖੇਤੀ ਸੈਕਟਰ ਵਾਸਤੇ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਲਕਾ ਜਗਰਾਉਂ ਵੱਲੋ ਸਾਂਝੇ ਰੂਪ ਵਿੱਚ ਇੱਕ ਵੱਡਾ ਰੋਸ ਧਰਨਾਂ ਬਿਜਲੀ ਘਰ ਜਗਰਾਉਂ ਵਿਖੇ ਲਾਇਆ ਗਿਆ ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ.ਭਾਗ ਸਿੰਘ ਮੱਲਾ, ਪ੍ਰਧਾਨ ਬਿੰਦਰ ਸਿੰਘ ਮਨੀਲਾ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ, ਆਈ ਟੀ ਵਿੰਗ ਹਲਕਾ ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੌ, ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਬਹੁਜਨ ਸਮਾਜ ਪਾਰਟੀ ਬੂਟਾ ਸਿੰਘ ਕਾਉਂਕੇ, ਬਹੁਜਨ ਸਮਾਜ ਪਾਰਟੀ ਰਛਪਾਲ ਸਿੰਘ ਗਾਲਿਬ, ਬਹੁਜਨ ਸਮਾਜ ਪਾਰਟੀ ਜਗਸੀਰ ਸਿੰਘ ਗਾਲਿਬ, ਬਹੁਜਨ ਸਮਾਜ ਪਾਰਟੀ ਅਮਰਜੀਤ ਸਿੰਘ ਦੇਹੜਕਾ, ਬਹੁਜਨ ਸਮਾਜ ਪਾਰਟੀ ਲਛਮਣ ਸਿੰਘ, ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਯੂਥ ਪ੍ਰਧਾਨ ਜਗਦੀਸ਼ ਸਿੰਘ ਦੀਸਾ ਮਾਣੂੰਕੇ, ਯੂਥ ਪ੍ਰਧਾਨ ਗੁਰਸ਼ਰਨ ਸਿੰਘ ਗਿੱਦੜਵਿੰਡੀ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਪ੍ਰਧਾਨ ਰਾਜਦੀਪ ਸਿੰਘ ਤਿਹਾੜਾ,ਯੂਥ ਪ੍ਰਧਾਨ ਸ਼ੁਰਗਨ ਸਿੰਘ ਰਸੂਲਪੁਰ, ਹਰੀ ਸਿੰਘ ਕਾਉਂਕੇ ਕਲਾਂ, ਮੀਤ ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਪ੍ਰਧਾਨ ਰਛਪਾਲ ਸਿੰਘ ਮਾਣੂੰਕੇ, ਪ੍ਰਧਾਨ ਪ੍ਰਭ ,ਪ੍ਰਧਾਨ ਗਨੇਸ਼, ਪ੍ਰਧਾਨ ਪ੍ਰੀਤਮ ਸਿੰਘ ਮੀਰਪੁਰ, ਐਸ ਸੀ ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ,ਐਸ ਸੀ ਪ੍ਰਧਾਨ ਵਿੱਕੀ ਗਾਲਿਬ, ਐੱਸ ਸੀ ਪ੍ਰਧਾਨ ਪ੍ਰਦੀਪ ਸਿੰਘ ਅਖਾੜਾ,  ਐਸ ਸੀ ਪ੍ਰਧਾਨ ਦਰਸ਼ਨ ਸਿੰਘ ਗਿੱਲ, ਬੀ ਸੀ ਪ੍ਰਧਾਨ ਹਾਕਮ ਸਿੰਘ ਸੀਰਾ, ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਮਨਜੀਤ ਸਿੰਘ ਬਿੱਟੂ ਗਾਲਿਬ ਕਲਾ, ਜਸਵੀਰ ਸਿੰਘ ਦੇਹੜਕਾ, ਹਾਕਮ ਸਿੰਘ ਚੀਮਨਾ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਸੁਰਵੇਸ਼ ਕੁਮਾਰ ਗੁਡਗੋ, ਸੁਦਾਗਰ ਸਿੰਘ ਰਸੂਲਪੁਰ, ਜਗਜੀਤ ਸਿੰਘ ਡੱਲਾ, ਵਿਕਰਮਜੀਤ ਸਿੰਘ ਥਿੰਦ, ਧਰਮਿੰਦਰ ਸਿੰਘ, ਸੋਹਣ ਸਿੰਘ ਤੂਰ ਸੇਰਪੁਰ, ਬਾਦਲ ਸਿੰਘ ਹਠੂਰ, ਸਿਮਰਨ ਹਠੂਰ, ਮਨਦੀਪ ਸਿੰਘ ਸਿਧਵਾ, ਰਜਿੰਦਰ ਕੁਮਾਰ ਰੂਬੀ, ਜਗਜੀਤ ਸਿੰਘ ਗਾਲਿਬ, ਐਮ ਪੀ ਹਠੂਰ, ਜਗਤਾਰ ਸਿੰਘ ਕੋਠੇ ਅੱਠ ਚੱਕ, ਜਸਵੰਤ ਸਿੰਘ ਕੋਠੇ ਖਜੂਰਾ, ਅਵਤਾਰ ਸਿੰਘ ਦੇਹੜਕਾ, ਆਦਿ ਹਾਜ਼ਰ ਸਨ

ਲਾਇਨਜ਼ ਕਲੱਬ (ਮਿੱਡ) ਟਾਊਨ ਨੇ ਵਾਤਾਵਰਣ ਨੂੰ ਬਚਾਉਣ ਦਾ ਕੀਤਾ ਉਪਰਾਲਾ

ਡਿਸਟਿਕ ਗਵਰਨਰ ਨਾਕੇਸ਼ ਗਰਗ ਨੇ ਬੂਟੇ ਲਗਾਕੇ ਆਪਣੀ ਟਰਮ ਦੀ ਕੀਤੀ ਸ਼ੁਰੂਆਤ
ਜਗਰਾਉਂ, 2 ਜੁਲਾਈ ( ਅਮਿਤ ਖੰਨਾ )-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਲਾਇਨਜ਼ ਕਲੱਬ (ਮਿੱਡ) ਟਾਊਨ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਮਿਲਕੇ ਸ਼ਹਿਰ ਅੰਦਰ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੀ ਸ਼ੁਰੂਆਤ ਡਿਸਟਿਕ ਗਵਰਨਰ ਨਾਕੇਸ਼ ਗਰਗ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਨਵੀਂ ਟੀਮ ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ ਤੇ ਕੈਸ਼ੀਅਰ ਅੰਮ੍ਰਿਤ ਗੋਇਲ ਨੂੰ ਵਧਾਈ ਦਿੱਤੀ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਸਟਿਕ ਗਵਰਨਰ ਨਾਕੇਸ਼ ਗਰਗ, ਆਰ. ਸੀ. ਲਾਇਨ ਪ੍ਰਦੀਪ ਗਰਗ ਤੇ ਜ਼ੋਨ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸ ਕਾਰਨ ਮਨੁੱਖੀ ਜ਼ਿੰਦਗੀ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ, ਸਾਨੂੰ ਜੇਕਰ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਜ਼ਰੂਰ ਲਗਾਓ। ਉਨ੍ਹਾਂ ਕਿਹਾ ਕਿ ਕੁਦਰਤੀ ਵਸੀਲੇ ਖ਼ਤਮ ਹੁੰਦੇ ਜਾ ਰਹੇ ਹਨ, ਹਰ ਵਰ੍ਹੇ ਵਧਦੀ ਗਰਮੀ, ਸੋਕਾ, ਸੁਨਾਮੀ ਵਰਗੇ ਚੱਕਰਵਾਤ ਤੇ ਹੜ੍ਹਾਂ ਆਦਿ ਨਾਲ ਧਰਤੀ ਇਕ ਅਸੁਰੱਖਿਅਤ ਗ੍ਰਹਿ ਬਣ ਗਈ ਹੈ, ਹੁਣ ਜ਼ਰੂਰਤ ਹੈ ਕਿ ਸਾਡਾ ਹਰ ਦਿਨ ਵਾਤਾਵਰਣ ਦਿਵਸ ਹੋਵੇ ਤੇ ਧਰਤੀ ਦਾ ਹਰ ਪ੍ਰਾਣੀ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ, ਨਹੀਂ ਤਾਂ ਜਿਵੇਂ ਧਰਤੀ ਤੋਂ ਹੋਰ ਪ੍ਰਾਣੀਆਂ ਦਾ ਖਾਤਮਾ ਹੋ ਰਿਹਾ ਹੈ, ਉਸੇ ਤਰ੍ਹਾਂ ਮਨੁੱਖ ਵੀ ਨਹੀਂ ਬਚ ਸਕਦਾ। ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਵਾਤਾਵਰਣ ਨਾਲ ਸਬੰਧਤ 500 ਕਾਪੀ ਕਾਪੀਆਂ ਵੰਡੀਆਂ ਗਈਆਂ। ਕਲੱਬ ਵੱਲੋਂ 5100 ਰੁਪਏ ਚੈੱਕ ਲਾਇਨ ਮੁਕੇਸ਼ ਮਦਾਨ ਐਲਸੀਆਈਐਫ ਕੋਆਰਡੀਨੇਟਰ ਨੂੰ ਸੌਪਿਆ। ਇਸ ਮੌਕੇ ਲਾਇਨ ਪਵਨ ਗੋਇਲ, ਲਾਇਨ ਮੁਕੇਸ਼ ਮਦਾਨ, ਲਾਇਨ ਰਾਕੇਸ਼ ਜਜੈਨ, ਲਾਇਨ ਗਗਨਦੀਪ ਸਿੰਘ ਸਰਨਾ, ਸਤਪਾਲ ਸਿੰਘ ਦੇਹੜਕਾ, ਮਾ: ਹਰਨਰਾਇਣ ਸਿੰਘ, ਕੈਪਟਨ ਨਰੈਸ਼ ਵਰਮਾ, ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਅਜੇ ਬਾਂਸਲ, ਲਾਇਨ ਮੁਨੀਸ਼ ਚੁੱਘ, ਲਾਇਨ ਵਿਨੋਦ ਬਾਂਸਲ, ਲਾਇਨ ਅੰਮ੍ਰਿਤ ਗੋਇਲ, ਲਾਇਨ ਲਾਲ ਚੰਦ ਮੰਗਲਾ, ਲਾਇਨ ਲਾਕੇਸ਼ ਟੰਡਨ, ਲਾਇਨ ਡਾ: ਰਾਕੇਸ਼, ਲਾਇਨ ਮੁਨੀਸ਼ ਬਾਂਸਲ, ਲਾਇਨ ਭਾਰਤ ਭੂਸ਼ਣ, ਲਾਇਨ ਡਾ: ਗੁਰਦਸ਼ਰਨ ਮਿੱਤਲ ਤੇ ਲਾਇਨ ਸੁਨੀਲ ਆਦਿ ਹਾਜ਼ਰ ਸਨ।

ਪ੍ਰਦੀਪ ਕੁਮਾਰ ਦੋਧਰੀਆ ਨੇ ਨਗਰ ਕੌਂਸਲ ਜਗਰਾਓਂ ਦੇ ਕਾਰਜ ਸਾਧਕ ਦਾ ਅਹੁਦਾ ਸੰਭਾਲਿਆ  

ਜਗਰਾਉਂ, 2 ਜੁਲਾਈ ( ਅਮਿਤ ਖੰਨਾ )ਪਿਛਲੇ ਲਗਪਗ 2 ਮਹੀਨਿਆਂ ਤੋਂ ਨਗਰ ਕੌਂਸਲ ਜਗਰਾਓਂ ਦੇ ਕਾਰਜ ਸਾਧਕ ਅਫਸਰ  ਦਾ ਪਦ ਖਾਲੀ ਪਿਆ ਸੀ  ਜਿਸ ਕਰ ਕੇ ਨਗਰ ਕੌਂਸਲ ਪੂਰੀ ਹੀ ਲਾਵਾਰਸ ਹੋਈ ਪਈ ਸੀ  ਆਖ਼ਰ ਇਸ ਪਹਿਲੇ ਸ਼੍ਰੇਣੀ ਦੀ ਜਾਣੀ ਜਾਂਦੀ ਨਗਰ ਕੌਂਸਲ ਜਗਰਾਓਂ ਨੂੰ ਪੱਕੇ ਤੌਰ ਤੇ ਕਾਰਜ ਸਾਧਕ ਅਧਿਕਾਰੀ ਮਿਲ ਹੀ ਗਿਆ ਹੈ  ਸਥਾਨਕ ਸਰਕਾਰਾਂ ਵਿਭਾਗ ਵੱਲੋਂ 2 ਦਰਜਨ ਤੋਂ ਵੱਧ ਬਦਲੀਆਂ ਕੀਤੀਆਂ ਗਈਆਂ ਹਨ ਇਸ ਦੌਰਾਨ ਪ੍ਰਦੀਪ ਕੁਮਾਰ ਦੋਧਰੀਆ ਨੂੰ ਨਗਰ ਕੌਂਸਲ ਜਗਰਾਓਂ ਦੇ ਕਾਰਜਸਾਧਕ ਅਫ਼ਸਰ ਲਈ ਜਗਰਾਉਂ ਭੇਜ ਦਿੱਤਾ ਹੈ  ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਹਰ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ ਉਨ੍ਹਾਂ ਸਮੂਹ ਕੌਂਸਲਰਾਂ, ਸਟਾਫ਼ ਤੇ ਸ਼ਹਿਰ ਨਿਵਾਸੀਆਂ ਤੋਂ ਇਲਾਕੇ ਨੂੰ ਸੁੰਦਰ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ  ਇਸ ਮੌਕੇ ਰਵਿੰਦਰਪਾਲ ਰਾਣਾ, ਰਵਿੰਦਰ ਕੁਮਾਰ ਸਭਰਵਾਲ, ਅਮਰਨਾਥ ਕਲਿਆਣ, ਕੰਵਰਪਾਲ ਸਿੰਘ, ਜਗਜੀਤ ਸਿੰਘ ਜੱਗੀ, ਅਜੀਤ ਸਿੰਘ ਠੁਕਰਾਲ, ਅਮਨ ਕਪੂਰ, ਮਾ: ਹਰਦੀਪ ਜੱਸੀ, ਡਾ: ਇਕਬਾਲ ਸਿੰਘ ਧਾਲੀਵਾਲ, ਰਾਮੇਸ਼ ਕੁਮਾਰ ਮੇਸ਼ੀ, ਜਰਨੈਲ ਸਿੰਘ ਲੋਹਟ, ਰੋਹਿਤ ਗੋਇਲ, ਬਿਕਰਮ ਜੱਸੀ, ਸਤਿੰਦਰਪਾਲ ਸਿੰਘ ਤੱਤਲਾ, ਅਨਿਲ ਕੁਮਾਰ, ਸੰਜੀਵ ਕੱਕੜ ਆਦਿ ਹਾਜ਼ਰ ਸਨ

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂਚਾਰ ਡਾਕਟਰਾਂ ਦਾ ਸਨਮਾਨ ਕੀਤਾ  

 ਜਗਰਾਉਂ, 2 ਜੁਲਾਈ ( ਅਮਿਤ ਖੰਨਾ )-ਜਗਰਾਓਂ ਦੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਜਗਰਾਓਂ ਦੇ ਚਾਰ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਣਾ ਦੀ ਅਗਵਾਈ ਹੇਠ ਜਗਰਾਓਂ ਦੇ ਡਾ: ਰਾਣਾ ਕੱਕੜ, ਡਾ: ਅਮਿਤ ਚੱਕਰਵਰਤੀ, ਡਾ: ਤਰੁਣਪ੍ਰੀਤ ਸਿੰਘ ਤਨੇਜਾ ਅਤੇ ਡਾ: ਸੁਰਿੰਦਰ ਗੁਪਤਾ ਦਾ ਸਨਮਾਨ ਕਰਦਿਆਂ ਸੰਸਥਾ ਦੇ ਮੈਂਬਰ ਕਪਿਲ ਨਰੂਲਾ, ਨਾਨੇਸ਼ ਗਾਂਧੀ, ਵਿਸ਼ਾਲ ਸ਼ਰਮਾ ਅਤੇ ਮਹੇਸ਼ ਟੰਡਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਕਰੋਪੀ ਸਮੇਂ ਜਿਸ ਦਿ੍ਰੜ੍ਹਤਾ ਨਾਲ ਡਾਕਟਰਾਂ ਨੇ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਉਨ੍ਹਾਂ ਦਾ ਇਲਾਜ ਕੀਤਾ ਉਸ ਦੇ ਲਈ ਸਾਡੀ ਸੰਸਥਾ ਡਾਕਟਰਾਂ ਨੰੂ ਸਲੂਟ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਮਾਹੌਲ ਤੇ ਅਣਸੁਖਾਵੇਂ ਸਮੇਂ ’ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਸ਼ਹਿਰ ਦੇ ਬਾਸ਼ਿੰਦਿਆਂ ਦੀ ਜਾਨ ਬਚਾਉਣ ਅਤੇ ਕੋਵਿਡ-19 ਦੇ ਮਾਰੂ ਹਮਲੇ ਤੋਂ ਨਿਜਾਤ ਦਿਵਾਉਣ ਲਈ ਡਾਕਟਰਾਂ ਨੇ ਜਿਸ ਤਨ, ਮਨ ਤੇ ਆਤਮਾ ਨਾਲ ਜੋ ਸੇਵਾ ਨਿਭਾਈ ਹੈ ਉਸ ਦਾ ਸਤਿਕਾਰ ਕਰਦੇ ਹੋਏ ਸੰਸਥਾ ਵੱਲੋਂ ਡਾਕਟਰਾਂ ਦਾ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਿਪਤਾ ਭਰੇ ਸਮੇਂ ਵਿਚ ਡਾਕਟਰਾਂ ਦੇ ਨਿਭਾਏ ਅਹਿਮ ਰੋਲ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।

ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ 

ਜਗਰਾਓਂ,  2 ਜੁਲਾਈ (ਅਮਿਤ ਖੰਨਾ) ਜਗਰਾਓਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਮੂਹ ਸੁਸਾਇਟੀ ਮੈਂਬਰਾਂ ਦੀ ਪਹਿਲਵਾਨ ਢਾਬਾ ਜੀ ਟੀ ਰੋਡ ਜਗਰਾਓਂ ਹੋਈ ਮੀਟਿੰਗ ਵਿਚ ਸਾਰੇ ਹਾਜ਼ਰ ਮੈਂਬਰਾਂ ਦੇ ਸਲਾਹ ਮਸ਼ਵਰੇ ਨਾਲ ਤੈਅ ਕੀਤਾ ਕਿ 4 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ, 11 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ  ਸਿਵਲ ਹਸਪਤਾਲ ਮੋਗਾ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ ਜਾਵੇਗਾ। ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਪੁਰਾਣੇ ਸਿਵਲ ਹਸਪਤਾਲ ਦੀ ਆਯੂਵੈਦਿਕ ਡਿਸਪੈਂਸਰੀ ਦੇ ਇਮਾਰਤ ਦੀ ਰਿਪੇਅਰ, ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਦਫ਼ਤਰ ਦਾ ਫ਼ਰਸ਼, ਹੋਰ ਧਾਰਮਿਕ ਅਸਥਾਨਾਂ ਨੂੰ ਫ਼ਰਨੀਚਰ ਦੇਣ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਿਡ ਡੇ ਮੀਲ ਦੀ ਰਸੋਈ ਦਾ ਸੈਡ ਸੁਸਾਇਟੀ ਵੱਲੋਂ ਆਪਣੇ ਖ਼ਰਚੇ ’ਤੇ ਪੁਆਇਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਡਾ: ਬੀ ਬੀ ਬਾਂਸਲ, ਮੁਕੇਸ਼ ਗੁਪਤਾ, ਡਾ: ਵਿਵੇਕ ਗੋਇਲ, ਪ੍ਰੇਮ ਬਾਂਸਲ, ਯੋਗ ਰਾਜ ਗੋਇਲ, ਕੰਵਲਜੀਤ ਜਿੰਮੀ, ਮੰਨੂੰ ਜੈਨ, ਸੰਜੀਵ ਚੋਪੜਾ, ਪ੍ਰਦੀਪ ਚੋਪੜਾ, ਮੋਤੀ ਸਾਗਰ, ਸੰਜੂ ਬਾਂਸਲ, ਪ੍ਰਮੋਦ ਸਿੰਗਲਾ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ, ਡਾ: ਸਚਿਨ ਗੋਇਲ, ਅੰਸ਼ੂ ਗੋਇਲ, ਸੁਖਜਿੰਦਰ ਢਿੱਲੋਂ, ਜਸਵੰਤ ਸਿੰਘ, ਵਿਸ਼ਾਲ ਗੋਇਲ, ਵਿਕਾਸ ਕਪੂਰ, ਮਦਨ ਅਰੋੜਾ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ

ਸੰਗਦਿਲਪ੍ਰੀਤ ਸਿੰਘ
ਪਿਤਾ ਨਾਮ:ਰਛਪਾਲ ਸਿੰਘ ਸ਼ੇਰਪੁਰੀ
ਪਿੰਡ ਸ਼ੇਰਪੁਰ ਕਲਾਂ
ਤਹਿਸੀਲ ਜਗਰਾਉਂ
ਜ਼ਿਲ੍ਹਾ ਲੁਧਿਆਣਾ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੋਕੇ ਤੇ ਲਾਇਆ ਜਾਵੇ ਸੋਧਾਂ: ਭਾਈ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋ ਰਹੀਆ ਬੇਅਦਬੀਆਂ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ  ਅਤੇ ਪ੍ਰਸਾਸ਼ਣ ਗ੍ਰੰਥੀ ਸਿੰਘਾ ਨੂੰ ਸੰਯੋਗ ਦੇਵੇ।ਅਤੇ ਬੇਅਦਬੀ ਕਰਨ ਵਾਲੇ ਦੁਸਟ ਤੇ ਖਾਲਸਾ ਰਵਾਇਤਾਂ ਅਨੁਸਾਰ ਮੋਕੇ ਤੇ ਸੋਧਾ ਲਾਇਆ ਜਾਵੇ ਇਹਨਾ ਵਿਚਾਰਾਂ ਦਾ ਪ੍ਰਗਟਾਵਾ   ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ। ਸਭਾ ਦੇ ਵੱਖ ਵੱਖ ਬੁਲਾਰਿਆਂ ਵਿੱਚ ਭਾਈ ਗੁਰਚਰਨ ਸਿਘ ਦਲੇਰ ਜਸਵਿੰਦਰ ਸਿੰਘ ਖਾਲਸਾ ਬਲਜਿੰਦਰ ਸਿੰਘ ਦੀਵਾਨਾ ਨੇ ਕਿਹਾ ਕੇ ਆਉਣ ਵਾਲੇ ਸਮੇ ਵਿੱਚ ਜੱਦੇਬੰਦੀ ਵੱਲੋ ਗੁਰੂ ਘਰ ਦੇ ਵਜੀਰਾਂ ਅਤੇ ਪ੍ਰਬੰਦਕਾ ਨਾਲ ਵਿਸੇਸ ਤੋਰ ਤੇ ਮੀੰਟਗਾ ਕੀਤੀਆਂ ਜਾਣਗੀਆ। ਜਿਸ ਵਿੱਚ ਗੁਰੂ ਗ੍ਰੰਥ ਸਹਿਬ ਜੀ ਦੀ ਸੇਵਾ ਪ੍ਰਤੀ ਵਿਸੇਸ ਤੋਰ ਤੇ ਉਪਰਾਲੇ ਕੀਤੇ ਜਾਣਗੇ ਤਾ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ।ਇਸ ਮੋਕੇ ਗਿਆਨੀ ਭੋਲਾ ਸਿੰਘ ਭਾਈ ਅਵਤਾਰ ਸਿਂਘ ਭਾਈ ਗੁਰਮੇਲ ਸਿੰਘ ਬੰਸੀ ਭਾਈ ਉਕਾਂਰ ਸਿੰਘ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਭਾਈ ਗੁਰਜੰਟ ਸਿੰਘ ਕਲੇਰ ਭਾਈ ਇੰਦਰਜੀਤ ਸਿੰਘ ਸਾਂਤ ਭਾਈ ਪਰਮਪਾਲ ਸਿੰਘ ਰਠੋਰ ਭਾਈ ਦਰਸਨ ਸਿੰਘ ਡਾਂਗੋ ਭਾਈ ਭਾਈ ਸੁਰਜੀਤ ਸਿੰਘ ਰਾਉਵਾਲ  ਭਾਈ ਰਣਜੀਤ ਸਿੰਘ ਕੰਨੀਆ ਭਾਈ ਸੰਤੋਖ ਸਿੰਘ ਸਿੰਘ ਸਭਾ ਭਾਈ ਦਲਜੀਤ ਸਿੰਘ ਮਿਸਾਲ ਭਾਈ ਟੋਨੀ ਸਿੰਘ ਭੂੰਦੜੀ  ਭਾਈ ਸਾਹਿਬ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਸੇਂਟ ਮਹਪ੍ਰਗਯ ਸਕੂਲ ਵੱਲੋਂ ਡਾਕਟਰ ਸਾਹਿਬਾਨ ਨੂੰ ਸਨਮਾਨਿਤ ਕਰਨ ਦਾ ਸ਼ਲਾਘਾਯੋਗ ਉਪਰਾਲਾ

ਜਗਰਾਉਂ ( ਅਮਿਤ ਖੰਨਾ ) ਭਾਰਤ ਰਤਨ ਨਾਲ ਸਨਮਾਨਤ ਪ੍ਰਸਿੱਧ ਡਾਕਟਰ ਬਧਿਾਨ ਚੰਦਰ ਰਾਏ ਦੀ ਯਾਦ ਵਿੱਚ ਮਨਾਏ ਜਾਂਦੇ 'ਨੈਸ਼ਨਲ ਡਾਕਟਰਜ਼ ਡੇ' ਮੌਕੇ 1ਜੁਲਾਈ 2021 ਨੂੰ ਸੇਂਟ ਮਹਪ੍ਰਗਯ ਸਕੂਲ ਵੱਲੋਂ   ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਕੋਵਡਿ-19 ਦੀ ਦੂਜੀ ਲਹਰਿ ਨੂੰ  ਠੱਲ੍ਹ ਪਾਉਣ ਅਤੇ ਹਾਲਾਤਾਂ ਨੂੰ ਸੁਖਾਵਾਂ ਰੱਖਣ ਦੀ ਜੱਦੋ ਜਾਹਿਦ ਵਿੱਚ  ਜੁਟੇ ਨਾਮਵਰ ਡਾਕਟਰਾਂ ਨੂੰ ਸ਼ਲਾਘਾ ਪੱਤਰ ਅਤੇ ਗਮਲਾ ਭੇਂਟ ਕਰਕੇ ਸਨਮਾਨਤਿ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ ਨੇ ਕਹਿਾ ਕਿ ਇਸ ਵਿਪਤਾ  ਦੇ ਪੜਾਅ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ ਵੱਲੋਂ ਨਮਿਰਤਾ, ਦਆਿਲੁਤਾ ਅਤੇ ਅੰਦਰੂਨੀ ਤਾਕਤ ਨਾਲ ਰਾਹ ਦਸਿੇਰਾ ਬਣ ਨਭਿਾਈ ਭੂਮਕਿਾ ਦੀ ਸਰਾਹਨਾ ਕਰਦੇ ਹੋਏ ਸੇਂਟ ਮਹਪ੍ਰਗਯ ਸਕੂਲ ਦੇ ਵਦਿਿਆਰਥੀ, ਸਟਾਫ਼ ਅਤੇ ਪ੍ਰਬੰਧਕ ਕਮੇਟੀ ਡਾਕਟਰਾਂ ਨੂੰ ਸਨਮਾਨਤਿ ਕਰਦੇ ਹੋਏ ਮਾਣ ਮਹਸਿੂਸ ਕਰਦੀ ਹੈ।ਇਸ ਮੌਕੇ ਸਕੂਲ ਦੇ ਡਾਇਰੈਕਟਰ  ਵਿਸ਼ਾਲ ਜੈਨ  ਨੇ ਕਹਿਾ ਕੀ ਅੱਜ ਦੀ ਅਸੁਰੱਖਅਿਤ ਮਾਹੌਲ ਤੇ ਅਣਸੁਖਾਵੇਂ ਸਮੇਂ ਵਿੱਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਸ਼ਹਿਰ ਦੇ ਬਾਸ਼ੰਦਆਿਂ ਦੀ ਜਾਨ ਬਚਾਉਣ ਲਈ ਅਤੇ ਕੋਵਡਿ -19 ਦੇ ਮਾਰੂ ਹਮਲੇ ਤੋਂ ਨਜਿਾਤ ਦਵਿਾਉਣ ਲਈ ਜਗਰਾਉਂ ਸ਼ਹਰਿ ਦੇ ਡਾਕਟਰਾਂ ਨੇ ਤਨ, ਮਨ ਤੇ ਆਤਮਾ ਨਾਲ ਜੋ ਸੇਵਾ ਨਿਭਾਈ ਹੈ, ਉਸ ਦਾ ਸਤਿਕਾਰ ਕਰਦੇ ਹੋਏ ਡਾਕਟਰਾਂ ਨੂੰ ਸਨਮਾਨਤ ਕੀਤਾ  ਗਿਆ ਹੈ।ਉਚੇਚੇ ਤੌਰ ਤੇ ਸਨਮਾਨਿਤ ਕੀਤੇ ਡਾਕਟਰਾਂ ਦੇ ਨਾਮ ਇਸ ਪ੍ਰਕਾਰ ਹਨ :--ਡਾ. ਸਚਿਨ ਗੋਇਲ, ਚੈਸਟ ਸਪੈਲਸ਼ਿਟ, ਡਾ. ਸੁਰੰਦਰ ਸ਼ਰਮਾ, ਹੋਮਓਿਪੈਥਕਿ, ਡਾ. ਸੁਮਤਿ ਮੈਣੀ, ਐਮ. ਬੀ.ਬੀ .ਐਸ. ਐਮ ਡੀ. ,ਡਾ. ਮਨੀਸ਼ਾ ਮੈਣੀ, ਐਮ. ਬੀ .ਬੀ .ਐਸ .ਐਮ ਡੀ. ,ਡਾ. ਸੁਰੰਦਰ ਕੁਮਾਰ ਗੁਪਤਾ, ਗੁਪਤਾ ਹਸਪਤਾਲ, ਡਾ. ਅਨੀਤਾ ਗਰਗ ਅਤੇ ਡਾ. ਰਾਕੇਸ਼ ਗਰਗ,ਚਾਈਲਡ ਸਪੈਸ਼ਲਸਿਟ,ਗਰਗ ਹਸਪਤਾਲ, ਡਾ. ਵਿਵੇਕ  ਗੋਇਲ, ਹੋਮਓਿਪੈਥਕਿ, ਡਾ. 
ਅਮਤਿ ਚੱਕਰਵਰਤੀ, ਡਾ. ਅਜੈ ਬਾਂਸਲ, ਓਰਥੋ, ਡਾ.ਪ੍ਰੀਤੀ ਗੁਪਤਾ, ਸੰਜੀਵਨੀ ਹਸਪਤਾਲ, ਡਾ. ਕੋਕਲਿਾ ਗੁਪਤਾ, ਡਾ. ਵਿਨੋਦ  ਸ਼ਰਮਾ, ਵਰਮਾ ਡੈਂਟਲ ਕਲੀਨਿਕ ਅਤੇ ਡਾ. ਦੀਪਕ ਕੁਮਾਰ, ਕਲਆਿਣੀ ਹਸਪਤਾਲ ਆਦਿ।