You are here

ਲੁਧਿਆਣਾ

ਨਗਰ ਕੌਂਸਲ ਜਗਰਾਓਂ  ਚੋਣਾਂ ਲਈ ਸਥਾਪਤ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਤੇ ਚੋਣ ਸਮੱਗਰੀ ਵੰਡੀ

ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)

ਨਗਰ ਕੌਂਸਲ ਜਗਰਾਓਂ 23 ਵਾਰਡਾਂ ਲਈ 14 ਫਰਬਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੀ ਏ ਵੀ ਕਾਲਜ ਦੀ ਗਰਾਊਂਡ ਵਿੱਚ ਬਣੇ ਚੋਣ ਕੇਂਦਰ ਵਿਚ ਨਗਰ ਕੌਂਸਲ ਜਗਰਾਓਂ ਦੇ ਕੁੱਲ 23 ਵਾਰਡਾਂ ਚ ਵਾਰਡ ਨੰਬਰ 14 ਚ ਇਕ ਉਮੀਦਵਾਰ ਬੋਬੀ ਕਪੂਰ ਨੂੰ ਬਿਨਾਂ ਮੁਕਾਬਲਾ  ਚੁਣੇ ਜਾਣ ਤੋਂ ਬਾਅਦ ਬਾਕੀ 22 ਵਾਰਡਾਂ ਲਈ 55 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 14 ਫਰਬਰੀ ਨੂੰ ਸਵੇਰੇ 8ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਾਂਤੀ ਪੂਰਵਕ  ਵੋਟ ਕਰਨ। ਚੋਣਾਂ ਵਿੱਚ ਪੁਲਿਸ ਵਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਹਿਰ ਦੇ ਕਈ ਵਾਰਡ ਜਿਹੜੇ ਅਤਿ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ ਉਥੇ ਸੁਰੱਖਿਆ ਪ੍ਰਬੰਧ ਵੀ ਕਰੜੇ ਕੀਤੇ ਗਏ ਹਨ।ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਦੱਸਿਆ ਕਿ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਅਤੇ ਬਾਕੀ ਚੁਨਾਵ ਸਮਗਰੀ ਦੇ ਦਿੱਤੀ ਗਈ ਹੈ। ਅਤੇ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਡੀ ਐਸ ਪੀ ਸਿਟੀ ਜਤਿੰਦਰਜੀਤ ਸਿੰਘ, ਤਹਿਸੀਲ ਦਾਰ ਜੀਵਨ ਲਾਲ ਗਰਗ,ਨਾਇਬ ਤਹਿਸੀਲਦਾਰ ਸਤਗੁਰ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਸੁਖਵਿੰਦਰ ਗਰੇਵਾਲ, ਸੁਖਦੇਵ ਸ਼ੇਰਪੁਰੀ, ਗੁਰਦੀਪ ਸਿੰਘ ਖੇਤੀ ਅਫਸਰ, ਕੁਲਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਗੁਲਸ਼ਨ ਕੁਮਾਰ, ਈਸ਼ਵਰ ਦਿਆਲ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ 

ਜਗਰਾਉਂ  ਫ਼ਰਵਰੀ  (2021 ( ਮੋਹਿਤ ਗੋਇਲ )

ਜਨ ਸ਼ਕਤੀ ਵੱਲੋਂ ਪੱਤਰਕਾਰ ਕੁਲਦੀਪ ਸਿੰਘ ਕੋਮਲ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ

ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਕਿਸਾਨ ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਮੋਦੀ ਸਰਕਾਰ  ਦੇ ਇਸ਼ਾਰੇ ਤੇ ਦਿੱਲੀ ਪੁਲ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਧੜਾਧੜ ਗ੍ਰਿਫ਼ਤਾਰੀਆਂ ਕਰ ਰਹੀ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਸਾਨੀ ਸੰਘਰਸ਼ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਹੈ ਕਿ ਭਾਵੇਂ ਕਿਸਾਨ ਯੂਨੀਅਨ ਦੇ ਆਗੂ ਦੀਆਂ ਗ਼ਲਤੀਆਂ ਕਰਕੇ ਲੋਕਾਂ ਚ ਤੇ ਖ਼ਾਸਕਰ ਨੌਜਵਾਨ ਨਿਰਾਸ਼ਾ ਦਾ ਮਾਹੌਲ ਪੈਦਾ ਹੋਇਆ ਹੈ ਪਰ ਫੇਰ ਵੀ ਕਾਲੇ ਖੇਤੀ ਕੋਰੂਨਾ ਖ਼ਿਲਾਫ਼ ਸਾਨੂੰ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ  ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਘਟੀਆ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦਿਆਂਗੇ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ  ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੀਪ ਸਿੱਧੂ ਨੂੰ ਤੁਰੰਤ ਰਿਹਾਅ ਕੀਤੇ ਜਾਣ ਤੇ ਲੱਖਾ ਸਧਾਣਾ ਹੁਰਾਂ ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ  

ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਵੋਟ ਪਾਉਣ ਸਮੇਂ ਕਿਸ ਤਰ੍ਹਾਂ ਦੀ ਆਈਡੈਂਟੀਫਿਕੇਸ਼ਨ ਤੁਹਾਡੇ ਕੋਲ ਹੋਵੇ  

ਜਨ ਸ਼ਕਤੀ ਨਿਊਜ਼ ਦੁਆਰਾ ਚੋਣ ਕਮਿਸ਼ਨਰ ਦੀਆਂ ਜ਼ਰੂਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੋਟਰਾਂ ਨੂੰ  ਵੋਟ ਸਮੇਂ ਆਈਡਿੰਟੀਫਿਕੇਸ਼ਨ ਵਰਤਣ ਲਈ ਜ਼ਰੂਰੀ ਜਾਣਕਾਰੀ    

ਜਗਰਾਉਂ, ਫਰਵਰੀ 2021 (ਅਮਨਜੀਤ ਸਿੰਘ ਖਹਿਰਾ  )

14 ਫਰਵਰੀ ਨੂੰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕਰਵਾਈਆਂ ਜਾ ਰਹੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਫੋਟੋ ਵਾਲਾ ਵੋਟਰ ਸ਼ਨਾਖਤੀ ਕਾਰਡ (ਐਪਿਕ ਕਾਰਡ) ਉਪਲਬੱਧ ਨਾ ਹੋਣ ’ਤੇ 15 ਤਰ੍ਹਾਂ ਦੇ ਹੋਰ ਦਸਤਾਵੇਜ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਅਸੀਂ ਜਨ ਸ਼ਕਤੀ ਨਿਊਜ਼ ਦੁਬਾਰਾ ਤੁਹਾਨੂੰ ਦੇਣੀ ਚਾਹੁੰਦੇ ਹਾਂ  ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜੋ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਕਮਿਸ਼ਨ ਵਲੋਂ ਉਕਤ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਯੋਗ ਵੋਟਰ ਜਿਸ ਪਾਸ ਫੋਟੋ ਵਾਲਾ ਵੋਟਰ ਸ਼ਨਾਖਤੀ ਕਾਰਡ (ਐਪਿਕ ਕਾਰਡ) ਮੌਜੂਦ ਨਹੀਂ ਹੈ, ਉਹ ਹੋਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਚੋਣਾਂ ਦੀ ਨੋਟੀਫਿਕੇਸ਼ਨ ਹੋਣ ਤੋਂ 45 ਦਿਨ ਪਹਿਲਾਂ ਖੋਲ੍ਹੇ ਗਏ ਬੈਂਕ ਖਾਤੇ ਦੀ ਪਾਸਬੁੱਕ, ਸਮਰੱਥ ਅਧਿਕਾਰੀ ਵਲੋਂ ਜਾਰੀ ਐਸਸੀ/ਐਸਟੀ/ਓਬੀਸੀ ਸਰਟੀਫਿਕੇਟ, ਰਾਸ਼ਨ ਕਾਰਡ, ਸਮਰੱਥ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਅੰਗਹੀਣਤਾ ਸਰਟੀਫਿਕੇਟ, ਅਸਲਾ ਲਾਇਸੰਸ, ਨਰੇਗਾ ਜਾਬ ਕਾਰਡ, ਕਿਰਤ ਮੰਤਰਾਲਾ ਵਲੋਂ ਜਾਰੀ ਸਿਹਤ ਬੀਮਾ ਸਕੀਮ ਸਮਾਰਟ ਕਾਰਡ ਸਮੇਤ ਫੋਟੋ, ਪੈਨਸ਼ਨ ਦਸਤਾਵੇਜ਼ ਜਿਵੇਂ ਸੇਵਾ ਮੁਕਤ ਪੈਨਸ਼ਨ ਪਾਸਬੁੱਕ/ਪੈਨਸ਼ਨ ਅਦਾਇਗੀ ਆਰਡਰ, ਵਿਧਵਾ ਪੈਨਸ਼ਨ ਹੁਕਮ, ਸੁਤੰਤਰਤਾ ਸੈਨਾਨੀ ਸ਼ਨਾਖਤੀ ਕਾਰਡ, ਜ਼ਮੀਨ ਦੇ ਦਸਤਾਵੇਜ ਜਿਵੇਂ ਪੱਟਾ, ਰਜਿਸਟਰੀ ਆਦਿ, ਹਵਾਈ/ਜਲ ਅਤੇ ਥਲ ਸੈਨਾ ਵਲੋਂ ਫੋਟੋ ਸਮੇਤ ਜਾਰੀ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਅਸੀਂ ਵੋਟਰਾਂ ਦੇ ਧੰਨਵਾਦੀ ਹੋਵਾਂਗੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਤੁਹਾਡੀ ਸੋਚ ਮੁਤਾਬਕ ਆਪਣੇ ਉਮੀਦਵਾਰ ਨੂੰ ਵੋਟ ਪਾਈ ਜਾਵੇ ਜੋ ਲੋਕਤੰਤਰ ਦੀ ਮਜ਼ਬੂਤੀ ਲਈ ਇਕ ਵੱਡਾ ਕਦਮ ਹੋਵੇਗਾ। ਜਗਰਾਓ ਨਗਰ ਕੌਂਸਲ ਦੇ ਕਿਸੇ ਵੀ ਵੋਟਰ ਨੂੰ ਉੱਪਰ ਦਿੱਤੀਆਂ ਹਦਾਇਤਾਂ ਅਨੁਸਾਰ ਵੋਟ ਪਾਉਣ ਵਿੱਚ ਕੋਈ  ਮੁਸ਼ਕਲ ਆਉਂਦੀ ਹੈ ਤਾਂ ਉਹ ਸਾਡੇ ਸੰਪਰਕ ਨੰਬਰ ਉਪਰ ਫੋਨ ਕਰ ਸਕਦੇ ਹਨ  9878523331 (ਅਮਨਜੀਤ ਸਿੰਘ ਖਹਿਰਾ )

ਹਰਸਿਮਰਨਜੀਤ ਸਿੰਘ ਗਰੇਵਾਲ ਦੀ ਹਮਾਇਤ ਵਿਚ ਭਰਵੀਂ ਰੈਲੀ ਕੀਤੀ 

ਜਗਰਾਉਂ, ਫਰਵਰੀ 2021(ਅਮਿਤ ਖੰਨਾ)

ਸਥਾਨਕ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ ਗਰੇਵਾਲ ਦੀ ਹਮਾਇਤ ਵਿਚ ਭਰਵੀਂ ਰੈਲੀ ਕੀਤੀ ਗਈ | ਇਸ ਰੈਲੀ ਨੂੰ ਹਲਕਾ ਇੰਚਾਰਜ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਅਬਜ਼ਰਵਰ ਡਾ: ਕਰਨ ਵੜਿੰਗ, ਪ੍ਰਸ਼ੋਤਮ ਲਾਲ ਖ਼ਲੀਫ਼ਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਵਾਰਡ ਹੀ ਹਰਮਿਰਨਜੀਤ ਸਿੰਘ ਗਰੇਵਾਲ ਦਾ ਪਰਿਵਾਰ ਹੈ | ਉਨ੍ਹਾਂ 14 ਫਰਵਰੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਦੇ ਬਟਨ ਨੂੰ ਦਬਾਅ ਕੇ ਸ: ਗਰੇਵਾਲ ਨੂੰ ਜਿੱਤਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਨਛੱਤਰ ਸਿੰਘ ਗਰੇਵਾਲ, ਚਰਨ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਪ੍ਰਮਜੀਤ ਸਿੰਘ ਪੰਮੀ, ਨਿਰਭੈ ਸਿੰਘ ਭੋਲਾ, ਇੰਦਰਜੀਤ ਸਿੰਘ, ਅਜੇ ਗਰੇਵਾਲ, ਪਾਲੀ ਸਿੱਧਵਾਂ ਆਦਿ ਹਾਜ਼ਰ ਸਨ |

Farmers protest ;ਚੌਂਕੀਮਾਨ ਟੋਲ ਪਲਾਜ਼ੇ ਉਪਰ ਕਿਸਾਨਾਂ  ਕੱਟਿਆ ਜਨਮਦਿਨ ਦਾ ਕੇਕ -VIDEO

ਪੱਤਰਕਾਰ ਗੁਰਦੇਵ ਸਿੰਘ ਗਾਲਿਬ ਦੀ ਵਿਸ਼ੇਸ਼ ਰਿਪੋਰਟ  

ਜਗਰਾਉਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਵਾਰਡ ਨੰਬਰ ਦੋ ਜਗਰਾਉਂ ਦੇ ਉਮੀਦਵਾਰਾਂ ਦੇ ਵਿਚਾਰ -Video 

ਆਓ ਜਾਣਦੇ ਹਾਂ ਕੀ ਕਰ ਸਕਦੇ ਹਨ ਵਾਰਡ ਨੰਬਰ 2 ਦੇ ਉਮੀਦਵਾਰ ਵੋਟਰਾਂ ਅਤੇ ਵਾਰਡ ਨੰਬਰ ਦੋ ਦੇ ਵਾਸੀਆਂ ਲਈ  

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

 

ਐਸ ਐਸ ਪੀ ਸਾਹਿਬ ਵਲੋਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਮਾਨਯੋਗ ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥਾਂ ਲੲਈ ਆਦੇਸ ਜਾਰੀ ਕੀਤੇ-Video

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਵੋਟਾਂ ਪੋਲਿੰਗ ਵਾਲੇ ਦਿਨ 14 ਫਰਬਰੀ ਨੂੰ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਦਸਦੇ ਹੋਏ  ਲੁਧਿਆਣਾ ਜ਼ਿਲਾ ਦਿਹਾਤੀ ਦੇ ਐਸ ਐਸ ਪੀ ਸ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਾਂ ਪੋਲਿੰਗ ਵਾਲੇ ਦਿਨ ਕੋਈ ਵੀ ਵਿਅਕਤੀ ਅਸਲਾ ਲਾਇਸੰਸ ਧਾਰਕ, ਅਸਲਾ ਕੈਰੀ ਨਹੀਂ ਕਰੇਗਾ। ਵੋਟਰਾਂ ਨੂੰ ਪਰਚੀ ਦੇਣ ਵਾਸਤੇ ਪਾਰਟੀ ਬੂਥ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 200ਮੀਟਰ ਦੀ ਦੂਰੀ ਤੇ ਲਗਾਏ ਜਾਣਗੇ। ਅਤੇ 12 ਫਰਬਰੀ  ਸ਼ਾਮ 05 ਵਜੇ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਇਲੈਕਸ਼ਨ ਏਰੀਆ ਵਿੱਚ ਆ ਕੇ ਨਹੀਂ ਰਹੇ ਗਾ। ਅਤੇ 14ਫਰਵਰੀ ਤੋਂ 17 ਫਰਵਰੀ ਤੱਕ ਡਰਾਈ ਡੇ ਰਹੇਗਾ, ਸ਼ਰਾਬ ਦੇ ਠੇਕੇ ਆਦਿ ਮੁਕੰਮਲ ਬੰਦ ਰਹਿਣਗੇ। ਅਤੇ ਕੋਈ ਵੀ ਉਮੀਦਵਾਰ ਪੋਲਿੰਗ ਸਟੇਸ਼ਨ ਦੇ ਅੰਦਰ ਕਿਸੇ ਵੀ ਵੋਟਰ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਕਰੇਗਾ। ਚੋਣ ਪ੍ਰਕਿਰਿਆ ਦੋਰਾਨ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਜਾਂ ਕਿਸੇ ਹੋਰ ਨਸ਼ਾ ਆਦਿ ਦੀ ਸਪਲਾਈ ਨਹੀਂ ਕਰੇਗਾ। ਅਤੇ ਪੋਲਿੰਗ ਸਟੇਸ਼ਨ ਤੇ ਕੋਈ ਵੀ ਵੀ ਆਈ ਪੀ ਜਾਂ ਹੋਰ ਪ੍ਰੋਟੈਟਰੀ ਦੇ ਨਾਲ ਉਨ੍ਹਾਂ ਦੇ ਗੰਨਮੈਨ ਅੰਦਿਰ ਨਹੀਂ ਜਾਣਗੇ। ਹਰੇਕ ਵੋਟਰ ਨੂੰ ਆਪਣੇ ਆਈ ਡੀ ਪਰੂਫ ਜਾਂ ਕੋਈ ਹੋਰ ਸ਼ਨਾਖ਼ਤੀ ਪਰੂਫ  ਆਉਣ ਗੇ। ਅਤੇ ਚੋਣ ਪ੍ਰਕਿਰਿਆ ਦੋਰਾਨ ਕਿਸੇ ਦੇ ਖਿਲਾਫ ਭੈੜੀ ਸ਼ਬਦਾਵਲੀ ਨਾ ਬੋਲਣ ਦੀ ਅਪੀਲ ਕਰਦੇ ਹਾਂ। ਪੋਲਿੰਗ ਬੂਥਾਂ ਤੇ ਏਜੰਟਾਂ ਕੋਲ ਮੋਬਾਈਲ ਫੋਨ ਨਹੀਂ ਹੋਣਗੇ ਤੇ ਵਾਹਨ ਆਦਿ ਵੀ ਅੰਦਰ ਨਹੀਂ ਜਾਣ ਗੇ। ਉਨ੍ਹਾਂ ਨੇ ਉਹ ਵਾਰਡ ਅਤੇ ਪੋਲਿੰਗ ਬੂਥਾਂ ਵਾਰੇ ਵੀ ਦਸਿਆ ਜੋ ਜਗਰਾਉਂ ਨਗਰ ਕੌਂਸਲ ਚੋਣਾਂ ਵਿੱਚ ਕੁੱਲ 23 ਵਾਰਡਾਂ ਵਿੱਚ ਕਿਹੜੇ ਵਾਰਡ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਨ ਉਨ੍ਹਾਂ ਵਾਰਡਾਂ ਦਾ ਵੇਰਵਾ ਵਾਰਡ ਨੰਬਰ 03-04-07-10-17, ਇਨ੍ਹਾਂ ਵਾਰਡਾਂ ਦੇ ਪੋਲਿੰਗ ਸੈਂਟਰ ਇਸ ਤਰ੍ਹਾਂ ਹਨ, ਵਾਰਡ ਨੰਬਰ 03-ਦੇ ਪੋਲਿੰਗ ਸਟੇਸ਼ਨ ਨ 06-ਅਤੇ07, ਵਾਰਡ ਨੰਬਰ 04 ਪੋਲਿੰਗ ਸਟੇਸ਼ਨ 08-ਅਤੇ09, ਵਾਰਡ ਨੰਬਰ 07ਦੇ 15-16-17, ਵਾਰਡ ਨੰਬਰ 10ਦੇ22-23-24-45,ਅੰਤ ਵਿਚ ਵਾਰਡ ਨੰਬਰ 17ਦੇ ਪੋਲਿੰਗ ਸਟੇਸ਼ਨ ਹਨ 40-41-42ਸਵੇਦਨਸੀਲ ਹਨ।

ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਦੀ ਚੋਣ ਮੁਹਿੰਮ ਚ ਦਾਖਾ ਤੇ ਸੋਨੀ ਗਾਲਿਬ ਨੇ ਲਿਆਂਦੀ ਤੇਜ਼ੀ  

ਜਗਰਾਉਂ, ਫਰਵਰੀ 2021  (ਅਮਿਤ ਖੰਨਾ) -

ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਦੀ ਚੋਣ ਮੁਹਿੰਮ ਚ ਦਾਖਾ ਤੇ ਸੋਨੀ ਗਾਲਿਬ ਨੇ ਲਿਆਂਦੀ ਤੇਜ਼ੀ  ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਪਿਛਲੇ 25 ਸਾਲਾਂ ਦੀ ਤੋਂ ਸੇਵਾ ਕਰ ਰਹੇ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਪਤਨੀ ਅਜੀਤ ਸਿੰਘ ਠੁਕਰਾਲ ਦੀ ਚੋਣ ਮੁਹਿੰਮ ਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ  ਤੇਜ਼ੀ ਲਿਆਂਦੀ ਗਈ ਇਥੇ ਦੱਸਣਯੋਗ ਹੈ ਕਿ ਅਜੀਤ ਸਿੰਘ ਠੁਕਰਾਲ ਵੱਲੋਂ ਵਾਰਡ ਚ ਕਰਵਾਏ ਕੰਮਾਂ ਕਰਕੇ ਹਰ ਇੱਕ ਦੁੱਖ ਚ ਖੜ੍ਹਨ ਕਰਕੇ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ  ਇਸ ਮੌਕੇ ਦਾਖਾ ਅਤੇ ਸੋਨੀ ਗਾਲਿਬ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਰਜਿੰਦਰ ਕੋਰ ਠੁਕਰਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਵਾਰਡ ਦੇ ਵਿਕਾਸ ਕਾਰਜਾਂ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ  ਇਸ ਸਮੇਂ ਕੌਂਸਲਰ ਅਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਵਾਰਡ ਦੀ ਪਿਛਲੇ 25 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਹਮੇਸ਼ਾਂ ਵਾਰਡ ਦੇ ਵਿਕਾਸ ਨੂੰ ਪਹਿਲ ਦਿੱਤੀ ਹਰ ਇੱਕ ਦੁੱਖ ਦੇ ਸਾਥੀ ਰਹੇ  ਉਨ੍ਹਾਂ ਕਿਹਾ ਕਿ ਅੱਜ ਮੇਰਾ ਵਾਰਡ ਜਗਰਾਉਂ ਦੇ ਸਾਰੇ ਵਾਰਡਾਂ ਚ ਸਭ ਤੋਂ ਵਧੀਆ ਅਤੇ ਸੁੰਦਰ ਵਾੜਾ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਪਹਿਲਾਂ ਮਾਣ ਦਿੰਦੇ ਆਂ ਉਸੇ ਤਰ੍ਹਾਂ ਇਸ ਵਾਰ ਵੀ ਭਾਰੀ ਬਹੁਮਤ ਨਾਲ ਜਿਤਾਉਣਗੇ  ਇਸ ਮੌਕੇ ਜਸਵੰਤ ਸਿੰਘ ਚਾਵਲਾ ,ਹਰਜੀਤ ਸਿੰਘ ਸੋਨੂੰ ਅਰੋੜਾ ,ਚਮਕੌਰ ਸਿੰਘ, ਸਵਰਨ ਸਿੰਘ ਗਰੇਵਾਲ, ਬਿੱਟੂ ਟੇਲਰ, ਮਨਦੀਪ ਸਿੰਘ ਸੋਢੀ, ਅਮਨਪ੍ਰੀਤ ਸਿੰਘ, ਸੁਖਮਿੰਦਰ ਸਿੰਘ ਭਸੀਨ, ਭਾਗ ਸਿੰਘ ਭਸੀਨ, ਜੇ ਐਸ ਚਾਵਲਾ, ਭੀਮ ਸਿੰਘ ,ਸੁਰਜੀਤ ਸਿੰਘ ਐਡਵੋਕੇਟ ਰਾਕੇਸ਼ ਘਈ, ਗੁਰਵਿੰਦਰ ਸਿੰਘ, ਦਮਨਪ੍ਰੀਤ ਸਿੰਘ ,ਜਸਮਿੰਦਰ ਸਿੰਘ ਗਰੋਵਰ ਆਦਿ ਹਾਜ਼ਰ ਸਨ

ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਪਲਣ ਲਈ ਘਰ ਘਰ ਜਾ ਕੇ ਕਲੇਰ ਤੇ ਮੱਲਾ ਨੇ ਵੋਟਾਂ ਮੰਗੀਆਂ 

ਜਗਰਾਉਂ, ਫਰਵਰੀ 2021 (ਅਮਿਤ ਖੰਨਾ) -

ਵਾਰਡ ਨੰਬਰ 16ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਪਲਣ ਪੱਤਰੀ ਦੀਪਕ ਕੁਮਾਰ ਪਲਣ ਦੇਖ ਲਈ ਘਰ ਘਰ ਜਾ ਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਮੱਲ੍ਹਾ  ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਵੱਲੋਂ ਵੋਟਾਂ ਮੰਗੀਆਂ ਉਨ੍ਹਾਂ ਵਾਰਡ ਵਾਸੀਆਂ ਨੂੰ ਕਿਹਾ ਕਿ ਤੁਸੀ ਹਰਪ੍ਰੀਤ ਕੌਰ ਪਲਣ ਨੂੰ ਜਿਤਾਓ  ਤਾਂ ਕਿ ਵਾਰਡਾਂ ਦੀ ਨੁਹਾਰ ਬਦਲ ਸਕੇ  ਇਸ ਮੌਕੇ ਉਮੀਦਵਾਰ ਹਰਪ੍ਰੀਤ ਕੌਰ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਸਤਿਕਾਰ ਤੇ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਹਰ ਇੱਕ ਦੇ ਦੁੱਖ ਸੁੱਖ ਚ ਡਟ ਕੇ ਖੜ੍ਹਨਗੇ ਉਨ੍ਹਾਂ ਕਿਹਾ ਕਿ ਮੇਰਾ ਮਕਸਦ ਵਾਰਡ ਦਾ ਵਿਕਾਸ ਕਰਵਾਉਣਾ ਹੈ ਜਿਸ ਕਰਕੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ  ਉਨ੍ਹਾਂ ਕਿਹਾ ਕਿ ਵਾਰਡ ਦੀ ਨੁਹਾਰ ਬਦਲਣ ਲਈ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਇਸ ਮੌਕੇ ਡਾ ਮਦਨ ਮਿੱਤਲ, ਪਰਮਜੀਤ ਸਿੰਘ ਪੰਮਾ, ਕ੍ਰਿਸ਼ਨ ਕੁਮਾਰ ,ਜਗਮੋਹਨ ਬਾਂਸਲ, ਮਿੰਟੋ ,ਅਰੁਣ ਗੁਪਤਾ, ਵਿਵੇਕ ਸ਼ਰਮਾ, ਵਿੱਕੀ ,ਅਸ਼ਵਨੀ, ਮੋਹਿਤ ਵਰਮਾ, ਵਿੱਕੀ ਚੌਧਰੀ, ਲਾਲ ਚੰਦ ਬੌਬੀ ਪਲਣ ,ਟੀਟੂ ਤੋਮਰ, ਸੋਨੂੰ ਮਿਗਲਾਨੀ ਤੇ ਵਰੁਣ ਗਰਗ ਆਦਿ ਹਾਜ਼ਰ ਸਨ