You are here

ਲੁਧਿਆਣਾ

ਵੱਡੀ ਖਬਰ ਜਗਰਾਓਂ ਤੋਂ -ਜਗਰਾਓਂ ਇਲਾਕਾ 3 ਅਪ੍ਰੈਲ ਸਵੇਰ ਤੋਂ ਮੁਕੰਮਲ ਬੰਦ

ਜਗਰਾਓਂ/ਲੁਧਿਆਣਾ, ਅਪ੍ਰੈਲ 2020-(ਸਤਪਾਲ ਸਿੰਘ ਦੇਹੜਕਾ/ਜਸਮੇਲ ਗਾਲਿਬ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ )-

 

ਇਕ ਮਿਟਿਗ ਦੁਰਾਨ ਡੀ ਸੀ ਲੁਧਿਆਣਾ,ਐਸ ਐਸ ਪੀ ਜਿਲਾ ਜਗਰਾਓਂ ਅਤੇ ਐਸ ਡੀ ਐਮ ਵਲੋਂ ਅਹਿਮ ਫੈਸਲਾ।

ਪੜੋ ਪ੍ਰੈਸ ਨੋਟ

 

ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਹਦਾਇਤਾਂ ਦੀ ਪਾਲਣਾ ਕਰਨ ਲੋਕ-ਡਿਪਟੀ ਕਮਿਸ਼ਨਰ

ਜਿਲਾ ਅੰਮ੍ਰਿਤਸਰ ਦੇ ਡੀ ਸੀ ਅਤੇ ਐਸ ਐਮ ਓ ਦੀ ਲੇਟਸਟ ਅਪਡੇਟ

ਅਮ੍ਰਤਿਸਰ ਸਾਹਿਬ, ਅਪ੍ਰੈਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੋਰੋਨਾ ਵਾਇਰਸ ਤੋਂ ਜ਼ਿਲਾ ਵਾਸੀਆਂ ਨੂੰ ਬਚਾਏ ਰੱਖਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਨਿੱਜੀ ਸੰਸਥਾਵਾਂ ਵੀ ਲੋੜਵੰਦਾਂ ਦੀ ਸਹਾਇਤਾਂ ਲਈ ਅੱਗੇ ਆ ਰਹੀਆਂ ਹਨ ਅਤੇ ਉਨਾ ਵਲੋਂ ਲੋੜਵੰਦਾਂ ਤੱਕ ਰਾਸ਼ਨ ਅਤੇ ਫੂਡ ਦੇ ਪੈਕੇਟ ਘਰ ਘਰ ਤੱਕ ਪਹੁੰਚਾਏ ਜਾ ਰਹੇ ਹਨ ।

-ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਸਮਾਨ ਦੀ ਡਿਲੀਵਰੀ ਲਈ ਕੀਤਾ ਨਵਾਂ ਮੋਡਿਊਲ ਜਾਰੀ

-ਦੁਕਾਨਦਾਰ ਕੋਵਾ ਪੰਜਾਬ ਐਪ ਰਾਹੀਂ ਆਰਡਰ ਲੈ ਕੇ ਨਾਗਰਿਕਾਂ ਨੂੰ ਘਰਾਂ ਵਿੱਚ ਕਰਵਾਉਣਗੇ ਜ਼ਰੂਰੀ ਵਸਤਾਂ ਮੁਹੱਈਆ

 

-ਸ਼ਿਕਾਇਤ ਮਿਲਣ 'ਤੇ ਪ੍ਰਸਾਸ਼ਨ ਕਰ ਸਕਦਾ ਹੈ ਕਿਸੇ ਵੀ ਦੁਕਾਨਦਾਰ ਦੀ ਰਜਿਸਟ੍ਰੇਸ਼ਨ ਰੱਦ

 

-ਪਰਿਵਾਰ ਦੇ ਇਕ ਮੈਂਬਰ ਦੀ ਗਲਤੀ ਪੈ ਸਕਦੀ ਹੈ ਸਾਰੇ ਟੱਬਰ ਉਤੇ ਭਾਰੂ

 

ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਦੇ ਚੱਲਦਿਆਂ, ਪੇਂਡੂ ਖੇਤਰਾਂ ਵਿੱਚ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਹਾਲਤ ਵਿੱਚ ਰਾਤ ਵੇਲੇ (ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ) ਲੋਕਾਂ ਦੇ ਕਰਫਿਊ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ।

 

-ਘਰ, ਰਸੋਈ ਤੇ ਹੱਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ-ਸਿਵਲ ਸਰਜਨ

 

ਸਰਬੱਤ ਸਿਹਤ ਬੀਮਾ ਯੋਜਨਾ ਦੀ ਬਾਇਓਮੈਟ੍ਰਿਕ ਤਸਦੀਕ ਤੋਂ ਛੋਟ –ਸਿਵਲ ਸਰਜਨ

 

-ਜਣੇਪਿਆਂ ਦੇ ਨਿਰਧਾਰਤ ਹੈਲਥ ਪੈਕੇਜ ਅਧੀਨ ਕੀਤੇ ਜਾਂਦੇ ਇਲਾਜ ਨੂੰ ਕੀਤਾ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ

 

ਓਟ ਕਲੀਨਿਕ ਅਤੇ ਨਸ਼ਾ ਛਡਾਊ ਕੇਂਦਰਾਂ ਵੱਲੋਂ ਮਰੀਜਾਂ ਨੂੰ ਦੋ ਹਫਤਿਆਂ ਦੀ ਦਵਾਈ ਦਿੱਤੀ ਜਾਣ ਲੱਗੀ-ਸਿਵਲ ਸਰਜਨ

 ਕੋਰੋਨਾ ਵਾਇਰਸ ਕਰਕੇ ਪੱਤਰਕਾਰ ਭਾਈਚਾਰੇ ਵੱਲੋਂ ਲਗਾਏ ਲੰਗਰ ਦਾ ਤਰੀਕਾ ਸਹੀ ਹੈ ਜਾਂ ਗਲਤ

ਜਨ ਸਕਤੀ ਅਖਬਾਰ ਵਿੱਚ ਲੱਗੀ ਖਬਰ ਉਪਰ ਪ੍ਰਤੀਕਰਮ

 

ਜਗਰਾਓਂ/ਲੁਧਿਆਣਾ,ਮਾਰਚ 2020 -(ਜਨ ਸਕਤੀ ਬਿਉਰੋ)

ਕੀ ਗਰੀਬ ਲੋਕਾਂ ਦਾ ਪੇਟ ਭਰਨ ਲਈ ਉਨਾਂ ਨੂੰ  ਇਕੱਠੇ ਕਰਕੇ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਵੱਲ ਨਹੀਂ ਧੱਕਾ ਦਿੱਤਾ ਜਾ ਰਿਹਾ ਗਰੀਬ ਲੋਕਾਂ ਨੂੰ ਰਾਸਣ ਪਹੁੰਚਾਉਣਾ ਚੰਗੀ ਗੱਲ ਹੈ । ਪਰ ਇਹ ਲੰਗਰ ਜਾਂ ਰਾਸਣ ਘਰ ਘਰ ਜਾਂ ਕੇ ਦਿੱਤਾ ਜਾਣਾ ਚਾਹੀਦਾ ਹੈ ਹਾਂ ਜੇਕਰ ਇੱਕ ਜਗ੍ਹਾ ਤੇ 2 ਜਾ  4 ਘਰ ਇੱਕਠੇ ਕਰਨੇ ਪੈਂਦੇ ਹਨ ਤਾਂ ਇਹ ਰਾਸਣ ਘੱਟ ਤੋਂ ਘੱਟ 3 ਜਾਂ 4 ਫੁੱਟ ਦੀ ਦੂਰੀ  ਤੇ ਲੋਕਾਂ ਨੂੰ  ਲਾਈਨਾਂ ਵਿੱਚ ਖੜ੍ਹੇ ਕਰਕੇ ਵੀ ਵੰਡਿਆ ਜਾ ਸਕਦਾ ਹੈ ।ਇੱਕ ਖਬਰ ਵਿੱਚ  ਜੋ ਤਸਵੀਰ ਸਾਹਮਣੇ ਆਈ ਸੀ ਉਸ ਵਾਰੇ ਕੁੱਝ ਸਵਾਲ ਉੱਠਦੇ ਨੇ ਕੀ ਸੇਵਾਦਾਰਾਂ ਨੂੰ ਮੂੰਹ ਉੱਪਰ ਮਾਸਿਕ ਤੇ ਹੱਥਾਂ ਵਿੱਚ ਦਸਤਾਨੇ ਪਾਉਣੇ ਜਰੂਰੀ ਨਹੀਂ ਹਨ   ਜਦੋਂ ਅਸੀਂ ਆਪ ਹੀ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਹਟਾਂਗੇ ਤਾਂ ਲੋਕਾਂ ਨੂੰ ਕੀ ਸੁਚੇਤ ਕਰਾਂਗੇ  ਇਸ ਲਈ ਜਿੱਥੇ ਲੋਕਾਂ ਨੂੰ ਇਕੱਠੇ ਕਰਕੇ ਰਾਸਣ ਵੰਡਿਆ ਜਾਂਦਾ ਹੈ ਉੱਥੇ ਰਾਸਣ ਲੈਣ ਆਏ ਲੋਕਾਂ ਨੂੰ ਸੁਚੇਤ ਕੀਤਾ ਜਾਣਾ ਚਾਹੀਦਾ ਹੈ ਕਿ ਹੱਥ ਅਤੇ ਮੂੰਹ ਢੱਕ ਕੇ ਰੱਖਣ ਤੇ 1 ਮੀਟਰ ਦੀ ਦੂਰੀ ਤੇ ਖੜਨ ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋੜਵੰਦ ਪਰਿਵਾਰਾ ਨੂੰ ਆਟੇ ਦੀਆਂ ਥੈਲੀਆਂ ਵੰਡੀਆਂ।ਪ੍ਰਧਾਨ ਕੁਲਵੰਤ ਸਿੰਘ ਸਿੰਘ ਕੀਤੂ,ਐਮ,ਸੀ ਬਿੱਟੂ ਦੀਵਾਨਾ।  

ਬਰਨਾਲਾ-ਮਾਰਚ 2020 -(ਗੁਰਸੇਵਕ  ਸਿੰਘ  ਸੋਹੀ)-

 ਅੱਜ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਇੰਨਚਾਰਜ ਕੁਲਵੰਤ ਸਿੰਘ  ਸਿੰਘ  ਕੀਤੂ ਦੀ ਰਹਿਨ ਮਾਈ ਹੇਠ  ਲਗਾਤਾਰ ਤਿੰਨ ਦਿਨ ਤੋਂ ਲੋੜਵੰਦ ਪਰਿਵਾਰਾਂ ਨੂੰ ਵੱਖ- ਵੱਖ ਵਾਰਡਾ ਵਿੱਚ ਜਾ ਕੇ ਹਜ਼ਾਰਾ ਦੀ ਗਿਣਤੀ ਵਿੱਚ ਆਟੇ ਦੀਆਂ ਥੈਲੀਆਂ ਵੰਡੀਆਂ ਜਾ ਰਹੀਆਂ ਨੇ ਅੱਜ 11 ਨੰਬਰ ਵਾਰਡ ਵਿੱਚ ਐਮ ਸੀ ਬਿੱਟੂ ਵੱਲੋਂ 350 ਦੇ ਕਰੀਬ ਥੈਲੀਆਂ ਵੰਡੀਆ ਅਤੇ 31 ਨੰਬਰ ਵਾਰਡ ਵਿੱਚ 200 ਥੈਲੀਆਂ ਵੰਡੀਆਂ ਇਸ ਮੌਕੇ ਬੋਲਦਿਆਂ ਪ੍ਰਧਾਨ ਕੁਲਵੰਤ ਸਿੰਘ  ਕੀਤੂ ਅਤੇ ਐਮ,ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ  ਤੇ ਪੰਜਾਬ ਅੰਦਰ ਕਰਫਿਊ ਲਾਇਆ ਗਿਆ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ  ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸੋਹੀ, ਪਰਮਜੀਤ ਸਿੰਘ ਖ਼ਾਲਸਾ ਮੈਬਰ ਐੱਸ,ਜੀ,ਪੀ,ਸੀ,ਐਮ,ਸੀ ਧਰਮ ਸਿੰਘ ਫੌਜੀ, ਐਮ ਸੀ ਸੋਨੀ ਜਾਗਲ, ਹਰਚਰਨ ਚੰਨਾ ਕਬੱਡੀ ਨੇਟਰ ਆਈ, ਟੀ, ਵਿੰਗ, ਜਰਨੈਲ ਸੱਲੂ ਸੁਰਿੰਦਰ ਪਾਲ ਢਿੱਲੋਂ, ਜੋਬਨ ਭੱਠਲ ਆਦਿ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਸ਼ੁਰੂ-ਹਰਪ੍ਰੀਤ ਸਿੰਘ ਦੀਵਾਨਾ

ਬਰਨਾਲਾ-ਮਾਰਚ 2020-(ਗੁਰਸੇਵਕ ਸਿੰਘ ਸੋਹੀ)-

ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਸਕੂਲਾਂ ਦੇ ਬੰਦ ਹੋਣ ਕਾਰਨ ਨਵੇ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਵੀ ਨਹੀ ਹੋ ਸਕੀ ਬੱਚਿਆਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵੱਲੋਂ ਆਨਲਾਈਨ ਸਿੱਖਿਆ ਪ੍ਰਣਾਲੀ ਦੇ ਰਾਹੀ ਨਵੇਂ ਵਿੱਦਿਅਕ ਵਰ੍ਹੇ ਦੀ ਪੜ੍ਹਾਈ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਕੀਮਤੀ ਸਮੇਂ ਦੀ ਬੱਚਤ ਦੇ ਨਾਲ-ਨਾਲ ਉਨਾਂ ਦਾ ਪੜ੍ਹਾਈ ਵੱਲ ਧਿਆਨ ਕੈਂਦਰਿਤ ਕਰਕੇ ਰੱਖਣਾ ਹੈ। ਇਸ ਸਬੰਧੀ ਬੀਹਲਾ ਸਕੂਲ ਦੇ ਮੁੱਖ ਹੈਂਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਹੋਮਵਰਕ ਆਨਲਾਈਨ ਸਕੂਲ ਵੱਟਸਐਪ ਗਰੁੱਪਾਂ ਰਾਹੀਂ ਭੇਜਿਆ ਜਾਂਦਾ ਹੈ। ਆਨਲਾਈਨ ਸਿੱਖਿਆ ਪ੍ਰਣਾਲੀ ਰਾਹੀਂ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ। ਬੱਚਿਆਂ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਪੜ੍ਹਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਸਬੰਧੀ ਕਿਸੇ ਵੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਬੱਚਿਆਂ ਅਤੇ ਮਾਪਿਆਂ ਨੂੰ ਕਿਸੇ ਵੀ ਜਾਣਕਾਰੀ ਦੀ ਜ਼ਰੂਰਤ ਹੋਵੇਗੀ ਤਾਂ ਉਹ ਮੁਹੱਈਆ ਕਰਵਾਈ ਜਾਵੇਗੀ।

50 ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੁਨੀਆਂ ਭਰ 'ਚ ਫੈਲ੍ਹੀ ਕੋਰੋਨਾਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਹਾਹਾਕਾਰ ਮਚਾ ਦਿੱਤੀ ਹੈ,ਭਾਰਤ ਦੇਸ਼ ਅਤੇ ਪੰਜਾਬ ਅੰਦਰ ਕਰਫਿਊ ਲੱਗਣ ਕਾਰਨ ਗਰੀਬ ਲੋਕ ਡੰੂਘੀਆਂ ਸੋਚਾਂ ਵਿੱਚ ਪੈ ਗਏ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਚੁਲ੍ਹੇ ਠੰਡੇ ਹੋ ਗਏ ਹਨ।ਇਸ ਮੁਸੀਬਤ ਦੀ ਘੜੀ ਵਿੱਚ ਡਾ.ਭੀਮ ਰਾੳ ਅੰਬੇਦਕਾਰ ਵੈਲਫੇਅਰ ਸੋਸਾਇਟੀ ਨਸਰਾਲੀ ਦੇ ਉਦਮ ਸਦਕਾ ਅਤੇ ਸਮੂਹ ਨਗਰ ਨਵਾਸੀਆਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੀਪ ਸਿੰਘ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਆਟੇ ਦੀ ਥੈਲੀ,ਚਾਹ-ਪੱਤੀ,ਚੀਨੀ,ਚਾਵਲ,ਸਰੋਂ ਦਾ ਤੇਲ,ਹਲਦੀ,ਮਿਰਚਾਂ ਅਤੇ ਦਾਲਾਂ ਆਦਿ ਰਾਸ਼ਨ ਦੇ ਕੇ ਬਹੁਤ ਹੀ ਸਲਾਘਯੋਗ ਕਾਰਜ ਕੀਤਾ।ਇਸ ਸੂਭ ਕਾਰਜ ਦੀ ਸ਼ੁਰੂਆਤ ਸੰਤ ਸੋਮ ਨਾਥ ਜੀ ਚੋਬਦਾਰਾਂ ਵਾਲੇ,ਸੁਖਵਿੰਦਰਪਾਲ ਸਿੰਘ ਚੌਕੀ ਇੰਚਾਰਜ ਈਸੜੂ,ਸੂਬਾ ਇੰਸਪੈਕਟਰ ਅਮਰੀਕ ਸਿੰਘ ਨਸਰਾਲੀ ਅਤੇ ਪ੍ਰਧਾਨ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਨੇ ਕੀਤੀ।ਪੱਤਰਕਾਰਾਂ ਨਾਲ ਗੱਲਬਾਤਾਂ ਕਰਦਿਆਂ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਇਸ ਪਰਉਪਕਾਰ ਵਿੱਚ ਪਰਮਿੰਦਰ ਸਿੰਘ ਬਿੱਟੂ ਤੇ ਪ੍ਰਧਾਨ ਕਰਨੈਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ 'ਤੇ ਭਾਈ ਦਲੀਪ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ,ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ,ਮਨਦੀਪ ਸਿੰਘ ਦੀਪ,ਮਦਨ ਸਿੰਘ ,ਸੁਦਾਗਰ ਸਿੰਘ,ਦਰਸ਼ਨ ਸਿੰਘ,ਮਿਸਤਰੀ ਪ੍ਰਗਟ ਸਿੰਘ ਨੇ ਵੱਡੇਮੁੱਲਾ ਯੋਗਦਾਨ ਪਾਇਆ।

ਪੱਤਰਕਾਰ ਭਾਈਚਾਰੇ ਵੱਲੋ ਲੰਗਰ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਕਰਕੇ ਮਜ਼ਦੂਰ ਕੰਮ ਤੋ ਵਿਹਲੇ ਹੋ ਗਏ ਹਨ ਉਨ੍ਹਾਂ ਦਾ ਗੁਜਰ ਬਹੁਤ ਮੁਸ਼ਕਲ ਹੈ ਤੇ ਅੱਜ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਪ੍ਰਵਾਸੀ ਮਜ਼ਦੂਰਾਂ ਤੇ ਗਰੀਬਾਂ ਲਈ ਹੰਬੜਾਂ ਵਿਖੇ ਲੰਗਰ ਲਗਾਇਆ ਗਿਆ।ਇਸ ਸਮੇ ਸੱਤਲੁਜ ਪ੍ਰੈਸ ਕਲੱਬ ਦੇ ਚੇਅਰਮੈਨ ਸਤਿਨਾਮ ਸਿੰਘ ਨੇ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਗਰੀਬ ਪਰਿਵਾਰਾਂ ਦਾ ਗੁਜ਼ਾਰਾ ਕਰਨ ਬਹੁਤ ਔਖਾ ਹੋ ਗਿਆ ਹੈ ਇਸ ਸਮੇ ਉਨ੍ਹਾਂ ਕਿਹਾ ਕਿ ਸਮਾਜ ਸੇਵੀਆ ਨੂੰ ਵੱਧ ਤੋ ਵੱਧ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਸਮੇ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ,ਮਨਜਿੰਦਰ ਸਿੰਘ,ਡਾਂ.ਮਨਜੀਤ ਸਿੰਘ ਲੀਲਾਂ,ਗੁਰਦੇਵ ਸਿੰਘ,ਕੁਲਦੀਪ ਸਿੰਘ ਮਾਨ,ਨਸੀਬ ਵਿਰਕ,ਸਵਰਨ ਸਿੰਘ ਗੌਸਪੁਰ,ਆਦਿ ਹਾਜ਼ਰ ਸਨ।

ਪਿੰਡ ਬੰਗਸੀਪੁਰਾ 'ਚ ਲਾਭਪਾਤਰੀਆਂ ਨੂੰ ਕਣਕ ਵੰਡੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਬੰਗਸੀਪੁਰਾ ਵਿੱਚ ਕੈਪਟਨ ਅਮਰਿੰਦ੍ਰਰ ਸਿੰਘ ਦੇ ਐਸ.ਡੀ.ੳ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਤੇ ਗਰਾਮ ਪੰਚਾਇਤ ਅਤੇ ਸਰਪੰਚ ਕਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ।ਇਸ ਕਣਕ ਤਕਸੀਮ ਕਰਨ ਸਮੇ ਕਾਂਗਰਸ ਜਿਲ੍ਹਾਂ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਡਾਂ.ਕਰਨ ਵਿੰੜਗਾ,ਸਾਬਕਾ ਸਰਪੰਚ ਨਿਰਮਲ ਸਿੰਘ,ਪੰਚ ਗੁਰਮੀਤ ਸਿੰਘ ਤਿਵਾੜੀ,ਸਾਬਕਾ ਸਰਪੰਚ ਗੁਰਮੇਲ ਸਿੰਘ,ਬਲਵੰਤ ਸਿੰਘ ਬਿੱਲੂ,ਜਸਵੀਰ ਸਿੰਘ ਕਾਲਾ,ਮਨਜਿੰਦਰ ਸਿੰਘ,ਇੰਸਪੈਕਟਰ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

ਲੁਧਿਆਣਾ 'ਚ 31 ਤਰੀਕ ਤੱਕ ਕੋਰੋਨਾ ਵਾਇਰਸ ਦੇ ਲਏ ਗਏ 138 ਨਮੂਨੇ - ਡੀ.ਸੀ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ 3 ਪਾਜ਼ੀਟਿਵ 1 ਮੌਤ, 92 ਨੈਗੇਟਿਵ ਪਾਏ ਗਏ ਹਨ। 43 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ 43 ਨਮੂਨੇ ਮਿਤੀ 31 ਮਾਰਚ ਨੂੰ ਹੀ ਲਏ ਗਏ ਹਨ। 

ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਮਜਦੂਰ ਯੂਨੀਅਨ ਨੂੰ 3 ਮਹੀਨੇ ਦੀ ਪੇਮੈਂਟ ਨਾ ਮਿਲਣ ਤੇ ਸਰਕਾਰ ਨੂੰ ਅਪੀਲ

ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਪੂਰੇ ਸੰਸਾਰ ਨੂੰ ਇਕ ਪਾਸੇ ਤਾਂ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਅਤੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਗਰੀਬੀ ਅਤੇ ਇੱਕ ਸਰਕਾਰ ਉਨ੍ਹਾਂ ਗਰੀਬਾਂ ਨੂੰ ਮਾਸਕ ਅਤੇ ਸਨੈਟਾਈਜ਼ਰ ਤਾਂ ਦੇਣੇ ਦੂਰ ਦੀ ਗੱਲ ਕਿਸੇ ਨੂੰ ਆਪਣੇ ਕੰਮ ਕੀਤੇ ਦੀ 3 ਮਹੀਨਿਆਂ ਤੋਂ ਪੇਮੈਂਟ ਵੀ ਨਾ ਮਿਲੇ ਉਹ ਵੀ ਇਨ੍ਹਾਂ ਦਿਨਾਂ ਵਿੱਚ ਜਦੋਂ ਸਾਰਾ ਭਾਰਤ ਲੌਕਡਾਉਨ ਹੋਵੇ।ਅੱਜ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਮਜਦੂਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਪੱਬਾਂ ਅਤੇ ਸਕੈਟਰੀ ਰਾਮ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੋਲੀ ਵਿੱਚ 170 ਮਜਦੂਰ ਕੰਮ ਕਰਦੇ ਹਨ ਲੇਕਿਨ ਸਾਡੇ ਠੇਕੇਦਾਰ ਨੇ ਕਿਸੇ ਵੀ ਮਜਦੂਰ ਨੂੰ ਮਾਸਕ ਜਾਂ ਸਨੈਟਾਈਜ਼ਰ ਨਹੀਂ ਦਿੱਤਾ ਇਹ ਤਾਂ ਦੂਰ ਦੀ ਗੱਲ ਹੈ ਸਾਡੇ ਕੰਮ ਕਰਨ ਦੀ ਪੇਮੈਂਟ ਵੀ ਨਹੀਂ ਮਿਲ ਰਹੀ ਜੋ ਪਿਛਲੇ 3 ਮਹੀਨਿਆਂ ਤੋਂ ਅਸੀਂ ਕੰਮ ਕਰ ਰਿਹੇ ਹਾਂ ਅਸੀਂ ਆਪਣੇ ਘਰਾਂ ਦੇ ਖਰਚੇ ਕਿਵੇਂ ਕਰੀਏ ਸਾਡੇ ਬਹੁਤ ਘਰਾਂ ਦੇ ਮੀਟਰ ਵੀ ਕੱਟ ਦਿੱਤੇ ਹਨ ਅਤੇ ਸਾਡੇ ਬੱਚੇ ਵੀ ਸਕੂਲਾਂ ਵਿਚੋਂ ਹਟਾ ਦਿੱਤੇ ਹਨ ਕਿਉਂਕਿ ਸਾਨੂੰ ਸਾਡਾ ਠੇਕੇਦਾਰ ਪੇਮੈਂਟ  ਨਹੀਂ ਦਿੰਦਾ ਪਰ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਇਨ੍ਹਾਂ ਨੂੰ ਆਪਣੀ ਲੇਬਰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਪਾਸੇ ਠੇਕੇਦਾਰ ਇਨ੍ਹਾਂ ਮਜਦੂਰਾਂ ਦੇ ਖਾਤਿਆਂ ਚ ਇੱਕ ਹਜਾਰ ਰਪੈ ਪਵਾ ਰਿਹਾ ਹੈ ਇਹ ਤਾਂ ਸਾਫ ਹੋ ਗਿਆ ਹੈ ਕਿ ਠੇਕੇਦਾਰ ਆਪਣੇ ਸਬਦਾਂ ਤੋਂ ਮੁਕਰ ਰਿਹਾ ਹੈ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਕਰੋਨਾ ਵਾਇਰਸ  ਤੋਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ ਅਤੇ ਇਨ੍ਹਾਂ ਗਰੀਬ ਮਜਦੂਰਾਂ ਦੀ ਬਣਦੀ ਪੇਮੈਂਟ ਠੇਕੇਦਾਰਾਂ ਤੋਂ ਦਵਾਈ ਜਾਵੇ।