You are here

ਲੁਧਿਆਣਾ

ਪਿੰਡ ਸੇਖਦੌਲਤ ਵਿੱਚ ਇਕ ਦੁਕਾਨਦਾਰ ਨੇ ਨਿਧਾਰਿਤ ਕੀਮਤ ਤੋਂ ਵੱਧ ਪੈਸੇ ਲੈਣ ਤੇ ਹੋਇਆ ਹਗਾਮਾ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ਼ ਨੂੰ ਲੈ ਕੇ ਅੱਜ ਸਾਰੀ ਦੁਨੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਪਰ ਦੂਜੇ ਪਾਸੇ ਦੁਕਾਨਦਾਰਾਂ ਇਸ ਮੋਕੇ ਦਾ ਫਾਇਦਾ ਚੱਕਣ ਤੋਂ ਪਿੱਛੇ  ਨਹੀਂ ਹੱਟ ਰਹੇ ਅੱਜ ਉਸ ਟਾਈਮ ਭਾਰੀ ਹੰਗਾਮਾ ਹੋ ਗਿਆ। ਜਦੋਂ ਪਿੰਡ ਸ਼ੇਖ ਦੌਲਤ ਵਿੱਚ ਇੱਕ ਦੁਕਾਨਦਾਰ ਨੇ   ਕਿਸੇ ਚੀਜ਼ ਦੀ ਕੀਮਤ ਉਸ ਦੇ ਰੇਟ ਤੋਂ 40 ਰਪਏ ਜਿਆਦਾ ਲੈ ਲਏ ਪਰ ਜਦੋਂ ਦੂਜੀ ਦੁਕਾਨ ਤੇ ਗਏ ਤਾਂ ਉਸ ਦੀ ਕੀਮਤ ਵਿੱਚ 40 ਰਪੈ ਦਾ ਫਰਕ ਸੀ ਪਰ ਗੱਲ ਇੱਥੇ ਨਹੀਂ ਮੁੱਕਦੀ ਜਦੋਂ ਜਗਰਾਉਂ ਉਸ ਦਾ ਰੇਟ ਪਤਾ ਕੀਤਾ ਤਾਂ ਦੂਸਰੀ ਦੁਕਾਨ ਤੋਂ 10 ਰਪੈ ਘੱਟ ਸੀ ਹੁਣ ਤਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਦੁਕਾਨਦਾਰ ਕਿਵੇ ਕਰੋਨਾ ਵਾਇਰਸ ਦੀ ਆੜ  ਤੇ ਕਿਵੇਂ ਲੁੱਟ ਰਹੇ ਹਨ ਇਨ੍ਹਾਂ ਦੀ ਪ੍ਰਸ਼ਾਸਨ ਨੂੰ ਸ਼ਕਾਇਤ ਹੋ ਚੁੱਕੀ ਹੈ ਅਤੇ ਉਨ੍ਹਾਂ ਕਿਹਾ ਜਿਹੜੇ ਦੁਕਾਨਦਾਰਾਂ ਨੇ ਦਿੱਤੇ ਹੋਏ ਟਾਈਮ ਤੋਂ ਜਿਆਦਾ ਟਾਈਮ ਦੁਕਾਨਾਂ ਖੋਲ ਰੱਖੀਆਂ ਹਨ ਅਤੇ ਜੋ ਲੁੱਟ ਰਹੇ ਹਨ ਉਨ੍ਹਾਂ ਤੇ ਹੋਵੇਗੀ ਕਾਰਵਾਈ

ਕੋਰੋਨਾ ਵਾਇਰਸ ਦੇ ਬਚਾਅ ਲੲੀ ਨਿਯਮਾਂ ਤੋਂ ਜਾਣੂ ਕਰਵਾਉਂਦੇ ਹੋਏ ਚੋਕੀਂ ਇੰਚਾਰਜ ਪਰਮਦੀਪ ਸਿੰਘ।

ਮੋਗਾ(ਉਂਕਾਰ ਦੌਲੇਵਾਲ,ਜੱਜ ਮਸੀਤਾਂ)ਪੂਰੇ ਸੰਸਾਰ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ।ਕੁੱਝ ਦੇਸ਼ਾਂ ਨੇ ਇਸਨੂੰ ਮਹਾਂਮਾਰੀ ਵੀ ਸਾਬਤ ਕਰ ਦਿੱਤਾ ਹੈ,ਪੂਰੇ ਵਰਲਡ ਵਿੱਚ 13646  ਮੌਤਾਂ ਹੋ ਚੁੱਕੀਆਂ ਹਨ,ਅਤੇ 32000 ਮਰੀਜ਼ ਇਸ ਬਿਮਾਰੀ ਦੇ ਪੋਜ਼ਟਿਵ ਹਨ।ਲੇਕਿਨ ਪੰਜਾਬ ਸਰਕਾਰ ਵਲੋਂ ਚਲਾਈ ਗੲੀ ਮੁਹਿੰਮ ਦੌਰਾਨ ਪੂਰੇ ਪੰਜਾਬ ਨੂੰ ਪਹਿਲਾਂ 31 ਮਾਰਚ ਤੱਕ ਲੋਕਡਾਊਨ ਕਰਨ ਲੲੀ ਕਿਹਾ ਸੀ,ਪਰ ਹੁਣ 15 ਅਪਰੈਲ ਤੱਕ ਲੋਕਡਾਊਨ ਕਰਨ ਲੲੀ ਕਿਹਾ ਗਿਆ ਹੈ।ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਵਾਉਂਦੇ ਹੋਏ,ਪਿੰਡ ਦੌਲੇਵਾਲ ਦੇ ਚੌਕੀਂ ਇੰਚਾਰਜ ਪਰਮਦੀਪ ਸਿੰਘ ਅਤੇ ਪੁਲਿਸ ਪਾਰਟੀ ਨੇ ਗੱਡੀ ਉੱਪਰ ਸਪੀਕਰ ਲਗਾ ਕੇ ਐਲਾਨ ਕੀਤਾ ਕੇ ਕੋਈ ਵੀ ਪਿੰਡ ਦੀਆਂ ਸੱਥਾਂ ਜਾ ਮੋੜਾਂ ਤੇ ਇਕੱਠ ਕਰਕੇ ਨਾ ਖੜਾ ਹੋਵੇ ਅਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲੇਗਾ ਅਤੇ ਜੇਕਰ ਸਾਡੇ ਰੋਕਣ ਤੋਂ ਬਾਅਦ ਵੀ ਕੋਈ ਬਾਹਰ ਨਿਕਲੇਗਾ ਤਾਂ ਪੁਲਿਸ ਉਸ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰੇਗੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗ ਜਿੱਤਣ ਲੲੀ ਸਾਨੂੰ ਸਾਰੇ ਪੰਜਾਬ ਦੀ ਮੱਦਦ ਦੀ ਲੋੜ ਹੈ।ਪੰਜਾਬ ਸਰਕਾਰ ਦੁਆਰਾ ਪੂਰਾ ਸੰਸਾਰ ਲੋਕਡਾਊਨ ਕਰਨ ਨਾਲ ਇਹ ਵੀ ਦਸਿਆ ਗਿਆ ਹੈ,ਕਿ ਜਰੂਰੀ ਸੇਵਾਵਾਂ ਇਸ ਤਰਾਂ ਚਾਲੂ ਰਹਿਣਗੀਆਂ ਕਰਿਆਨੇ ਵਾਲੀਆਂ ਦੁਕਾਨਾਂ ਸਵੇਰੇ 8 ਤੋਂ 9ਵਜੇ ਤੱਕ ਖੁੱਲਣਗੀਆਂ ਦੁੱਧ ਵਾਲੀਆਂ ਡੇਅਰੀਆਂ 5 ਤੋਂ 6 ਵਜੇ ਤੱਕ ਖੁੱਲਣਗੀਆਂ ਅਤੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

ਵੱਖ ਵੱਖ ਆਗੂਆਂ ਨੇ ਕਾਬਲ ਦੇ ਗੁਰਦੁਆਰਾ ਸਹਿਬ ਵਿਖੇ ਹੋਏ ਹਮਲੇ ਦੀ ਕੀਤੀ ਨਿਖੇਧੀ।

ਕਾਉਂਕੇ ਕਲਾਂ, 25 ਮਾਰਚ ( ਜਸਵੰਤ ਸਿੰਘ ਸਹੋਤਾ)-ਅੱਜ ਅਫਾਗਿਸਤਾਨ ਵਿਖੇ ਕਾਬਲ ਦੇ ਗੁਰਦੁਆਰਾ ਸਹਿਬ ਵਿਖੇ ਹੋਏ ਆਤਮਘਾਤੀ ਹਮਲੇ ਦੀ ਵੱਖ ਵੱਖ ਆਗੂਆਂ ਨੇ ਸਖਤ ਸਬਦਾਂ ਵਿੱਚ ਨਿੰਦਾ ਕਰਦਿਆ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ ਦੇ ਅਹਿਮ ਅੰਗ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਇਸ ਮੰਦਭਾਗੇ ਹਮਲੇ ਨੂੰ ਲੈ ਕੇ ਦਖਲ ਦੇਣ ਦੀ ਮੰਗ ਕੀਤੀ।ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਮੱਲਾ ਦੇ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ,ਅਕਾਲੀ ਦਲ ਬਾਦਲ ਦੇ ਯੂਥ ਵਰਕਰ ਗੁਰਪ੍ਰੀਤ ਸਿੰਘ ਗੋਪੀ,ਨੇ ਕਿਹਾ ਕਿ ਗੁਰਦੁਆਰਾ ਸਹਿਬ ਤੇ ਆਤਮਘਾਤੀ ਹਮਲਾ ਹੋਣਾ ਮੰਦਭਾਗਾ ਹੈ ਜੋ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਗਿਆ ਖਿਲਵਾੜ ਹੈ।ਉਨਾ ਕਿਹਾ ਕਿ ਇਸ ਹਮਲੇ ਵਿੱਚ 11 ਵਿਅਕਤੀਆਂ ਦੀ ਮੌਤ ਹੋਣ ਦੀ ਪੁਸਟੀ ਹੋਈ ਹੈ ਜਿਸ ਨੂੰ ਬਰਦਾਸਤ ਕਰਨਾ ਸਮਝੋ ਬਾਹਰ ਹੈ।ਉਨਾ ਕਿਹਾ ਕਿ ਜਿੱਥੇ ਇੱਕ ਪਾਸੇ ਸਮੱੁਚਾ ਵਿਸਵ ਮਹਾਮਾਰੀ ਕੋਰੋਨਾ ਵਾਇਰਸ ਤੋ ਆਪਣਾ ਆਪਣਾ ਬਚਾਅ ਕਰ ਰਿਹਾ ਹੈ ਤੇ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ੳੱੁਥੇ ਦੂਜੇ ਪਾਸੇ ਸਿੱਖ ਕੌਮ ਦੇ ਆਸਥਾ ਦੇ ਘਰ ਵਿਖੇ ਇਹ ਆਤਮਘਾਤੀ ਹਮਲਾ ਹੋਣਾ ਕਿਸੇ ਗਹਿਰੀ ਸਾਜਿਸ ਦਾ ਸਿੱਟਾ ਹੈ ਜਿਸ ਨੂੰ ਬੇਨਕਾਬ ਕਰਨਾ ਜਰੂਰੀ ਹੈ।ਉਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਮਤਘਾਤੀ ਹਮਲੇ ਦੇ ਦੋਸੀ ਵਿਅਕਤੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਅਫਾਗਿਸਤਾਨ ਦੇ ਰਾਸਟਰਪਤੀ ਤੇ ਦਬਾਅ ਪਾਉਣ।

ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮਾਜ ਸੇਵੀ ਲੋਕਾਂ ਨੇ ਲੋੜਵੰਦ ਪਰਿਵਾਰਾਂ ਨੂੰ ਦੁੱਧ ਤੇ ਲੰਗਰ ਦੀ ਸੇਵਾ ਦਿੱਤੀ

ਮਹਿਲ ਕਲਾਂ  / ਬਰਨਾਲਾ,ਮਾਰਚ 2020- (ਗੁਰਸੇਵਕ  ਸਿੰਘ  ਸੋਹੀ)-  ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਅਤੇ ਪੰਚ ਗੁਰਪ੍ਰੀਤ ਸਿੰਘ ਚੀਨਾ ਵੱਲੋਂ ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਝੁੱਗੀ ਝੌਪੜੀਆਂ ਵਾਲੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਅਤੇ ਦੁੱਧ ਦੀ ਸੇਵਾ ਕੀਤੀ ਗਈ । ਇਸ ਮੌਕੇ ਬੋਲਦਿਆਂ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਤੇ ਪੰਚ ਗੁਰਪ੍ਰੀਤ ਚੀਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ  ਤੇ ਪੰਜਾਬ ਅੰਦਰ ਕਰਫੂ ਲਗਾਇਆ ਗਿਆ ਹੈ ।ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ।  ਇਸ ਲਈ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ । ਇਸ ਲਈ ਅੱਜ ਅਸੀਂ ਲੰਗਰ ਅਤੇ ਦੁੱਧ ਦੀ ਸੇਵਾ ਕਰ ਰਹੇ ਹਾਂ । ਇਸ ਮੌਕੇ ਪੁਲਿਸ ਕਰਮੀ ਏਐੱਸਆਈ ਸੁਖਵਿੰਦਰ ਸਿੰਘ ਮਹਿਲ ਕਲਾਂ, ਸਰਬਜੀਤ ਕੌਰ, ਸੁਖਦੀਪ ਕੌਰ ,ਕਰਨੈਲ ਸਿੰਘ, ਬਿੱਟੂ ਸਹੋਤਾ,,ਸਾਬਕਾ ਪੰਚ ਕੁਲਦੀਪ ਸਿੰਘ ਮਾਣਕ, ਗੁਰਸੇਵਕ ਸਿੰਘ, ਹਿਤੇਸ ਪੰਡਤ ਨਿਹਾਲੂਵਾਲ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਹਾਜ਼ਰ ਸਨ ।

ਸਮਾਜ ਸੇਵੀ ਪਰਿਵਾਰਾਂ ਮਹਿਲ ਕਲਾਂ ਤੇ ਸਹਿਜੜਾ ਚ ਖੁਦ ਮਾਸਕ ਬਣਾ ਕੇ ਫਰੀ ਵੰਡੇ

ਮਹਿਲ ਕਲਾਂ /ਬਰਨਾਲਾ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-  ਇਥੋ ਨੇੜਲੇ ਪਿੰਡ ਸਹਿਜੜਾ ਤੇ ਮਹਿਲ ਕਲਾਂ ਦੇ ਸਮਾਜ ਸੇਵੀ ਪਰਿਵਾਰਾਂ  ਵੱਲੋਂ ਕਰੋਨਾ ਵਾਇਰਸ ਮਹਾਮਾਰੀ  ਤੋਂ ਬਚਾਅ ਲਈ ਲਾਹੇਵੰਦ ਮਾਸਕ ਦੀ ਵਧਦੀ ਮੰਗ ਤੇ ਕਾਲਾ ਬਜਾਰੀ   ਨੂੰ ਦੇਖਦੇ ਹੋਏ ਮਹਿਲ ਕਲਾਂ ਚ ਪ੍ਰਵੀਨ ਲਤਾ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਕਿੰਦੂ ਅਤੇ ਸਹਿਜੜਾ ਵਿਖੇ ਪਰਮਜੀਤ ਕੌਰ ਵੱਲੋਂ ਸੈਕੜਿਆਂ ਦੀ  ਚ ਲੋੜਵੰਦਾਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਰਿਵਾਰ ਅਜਿਹੇ ਹਨ,ਜੋ ਮਹਿੰਗੇ ਮਾਸਕ ਨਹੀ ਖਰੀਦ ਸਕਦੇ। ਜਿਸ ਨੂੰ ਦੇਖਦਿਆਂ ਅਸੀ ਇਹ ਮਾਸਕ ਬਣਾ ਕੇ ਫਰੀ ਵੰਡ ਰਹੇ ਹਾਂ। 

ਮਹਿਲ ਕਲਾਂ ਵਿਖੇ ਇਸ ਸਬੰਧੀ ਪੰਚ ਗੁਰਪ੍ਰੀਤ ਸਿੰਘ ਚੀਨਾ ਨੇ ਵੀ ਵੱਡਾ ਸਹਿਯੋਗ ਦਿੱਤਾ। 

ਇਸ ਮੌਕੇ ਕੁਲਵਿੰਦਰ ਕੌਰ, ਮਨਜੀਤ ਕੌਰ, ਰਾਣੀ ਕੌਰ,ਮਨਜੀਤ ਸਿੰਘ ਸਹਿਜੜਾ, ਗੁਰਸੇਵਕ ਸਿੰਘ ਸਹੋਤਾ, ਬਿੱਟੂ ਸਿੰਘ, ਮਨੀ, ਦੀਪ ,ਬਾਰਾ ਸਿੰਘ ਸਹੋਤਾ  ,ਹਿਤੈਸ ਪੰਡਤ ਨਿਹਾਲੂਵਾਲ ਆਦਿ ਨੇ ਮਾਸਕ ਬਨਾਉਣ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।

ਕੋਰੋਨਾ ਦੀ ਭਿਆਨਕ ਬਿਮਾਰੀ ਤੋ ਬਚਾਉਣ ਲਈ ਅਕਾਲ ਪੁਰਖ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਜੋ ਮਹਾਮਾਰੀ ਦੇ ਰੂਪ ਵਿਚ ਸਮੱੁਚੇ ਵਿਸ਼ਵ ਨੂੰ ਬੜੀ ਤੇਜੀ ਨਾਲ ਆਪਣੀ ਲਪੇਟ ਵਿਚ ਲੈ ਰਹੀ ਹੈ ਉਸ ਤੋ ਖੁਦ ਬਚਣ ਲਈ ਤੇ ਦੂਸਰਿਆ ਨੂੰ ਬਚਾਉਣ ਲਈ ਹਰ ਇਕ ਇਨਸਾਨ ਨੂੰ ਤੱਤਪਰ ਹੋਣ ਦੀ ਬਹੁਤ ਜਰੂਰਤ ਹੈ।ਇਹ ਜਾਣਕਾਰੀ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਗੱਲਬਾਤ ਦੁਰਾਨ ਸਾਂਝੀ ਕੀਤੀ।ਪਾਰਸ ਨੇ ਕਿਹਾ ਕਿ ਬੇਸ਼ੱਕ ਇਹ ਬੀਮਾਰੀ ਭਿਆਨਕ ਨਹੀ ਹੈ ਪਰ ਦੁਖਦਾਇਕ ਜਰੂਰ ਹੈ।ਭਾਈ ਪਰਸ ਨੇ ਕਿਹਾ ਕਿ ਜਿੱਥੇ ਸਰਕਾਰਾਂ ਸਾਡੇ ਅਤੇ ਸਾਡੇ ਪਰਿਵਾਰ ਨੂੰ ਇਸ ਭਿਆਨਕ ਬਿਮਾਰੀ ਤੋ ਬਚਾਉਣ ਲਈ ਵੱਡੇ ਪੱਧਰ ਤੇ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ ਉਥੇ ਪੁਲਿਸ ਪ੍ਰਸ਼ਾਸਨ ਅਤੇ ਡਾਕਟਰੀ ਟੀਮਾਂ ਵੀ ਸਾਡੇ ਵਾਸਤੇ ਦਿਨ ਰਾਤ ਤੱਤਪਰ ਹਨ ਉਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਭਲਾਈ ਲਈ ਪਰਿਵਾਰ ਅਤੇ ਸਾਡੀ ਜਾਨ ਤੋ ਵੀ ਪਿਆਰੇ ਅਨਮੋਲ ਬੱਚਿਆਂ ਲਈ ਫਿਕਰਮੰਦ ਹੰੁਦੇ ਹੋਏ ਸਰਕਾਰ ਦੇ ਆਦੇਸ਼ਾਂ ਦਾ ਸਮਰੱਥਨ ਕਰੀਏ।ਉਨ੍ਹਾਂ ਕਿਹਾ ਕਿ ਆਪਣੇ ਘਰਾਂ 'ਚ ਬੈਠ ਕੇ ਵੱਧ ਤੋ ਵੱਧ ਸ੍ਰੀ ਜਪੁਜੀ ਸਾਹਿਬ,ਚੌਪਈ ਸਾਹਿਬ,ਸ੍ਰੀ ਸੁਖਮਨੀ ਸਾਹਿਬ ਜੀ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਜੋ ਇਸ ਕੋਰੋਨਾ ਦੀ ਇਸ ਭਿਆਨਕ ਬਿਮਾਰੀ ਤੋ ਬਚਾਉਣ 'ਚ ਸਹਾਈ ਹੋ ਸਕਾਂਗੇ।

ਕੈਪਟਨ ਸਰਕਾਰ ਵੱਲੋ ਮਜ਼ਦੂਰ ਨੂੰ 3 ਹਜ਼ਾਰ ਪ੍ਰਤੀ ਦੇਣ ਸ਼ਲਾਘਾ ਯੋਗ ਕਦਮ ਹੈ:ਡਾਂ.ਹਰਿੰਦਰ ਕੌਰ ਗਿੱਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਰਾਜਿਸਟਰਡ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਕਾਰਣ 3000 ਰੁਪਏ ਪ੍ਰਤੀ ਮਹੀਨਾ ਰਾਹਤ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਕੱਤਰ ਇੰਡੀਅਨ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾਂ ਹਰਿੰਦਰ ਕੋਰ ਗਿੱਲ ਨੇ ਕੋਠੇ ਸ਼ੇਰਜੰਗ ਨੇ "ਜਨ ਸ਼ਕਤੀ" ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਮੱੁਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ 'ਚ ਕਾਰੀਗਰ ਅਤੇ ਮਜ਼ਦੂਰ ਪੰਜਾਬ ਸਰਕਾਰ ਪਾਸ ਰਜਿਸਟਰਡ ਨਹੀ ਹਨ ਜੋ ਇਸ ਰਾਹਤ ਤੋ ਵਾਂਝੇ ਰਹਿ ਜਾਣਗੇ।ਉਨ੍ਹਾਂ ਕਿਹਾ ਕਿ ਸਰਕਾਰ ਬਾਕੀ ਦੇ ਮਜ਼ਦੂਰਾਂ ਵਾਂਗ ਇੰਨ੍ਹਾਂ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਲਈ ਸਬੰਧਤ ਵਿਭਾਗ ਨੂੰ ਹਦਾਇਤ ਕਰੋ ਤਾਂ ਜੋ ਉਹ ਵੀ ਇਸ ਰਾਹਤ ਦੇ ਪਾਤਰ ਬਣ ਸਕਣ।

ਜਨਤਾ ਕਰਫਿਊ ਦੇ ਦੂਜੇ ਦਿਨ ਵੀ ਪੇਂਡੂ ਖੇਤਰਾਂ ਦੇ ਲੋਕਾਂ ਨੇ ਆਪਣੇ ਅਦਾਰੇ ਦੁਕਾਨਾ ਰੱਖੇ ਬੰਦ।

ਮੱੁਖ ਮੰਤਰੀ ਵੱਲੋ ਕਰਫਿਊ ਲਾਏ ਜਾਣ ਦੇ ਬਾਵਜੂਦ ਵੀ ਲੋਕ ਸੜਕਾ ਤੇ ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕਟ ਹਾਲ ਬੰਦ ਕਰਨ ਸਮੇਤ ਮਿੱਥੀ ਹੱਦ ਤੋ ਜਿਆਦਾ ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸਾ ਤੇ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਏ ਜਾਣ ਤੋ ਬਾਅਦ ਪੰਜਾਬ ਸਰਕਾਰ ਵੱਲੋ ਦੂਜੇ ਦਿਨ ਦਿਨ ਦੇ ਲਾਕਡਾਉਨ ਦਾ ਕਾਉਂਕੇ ਕਲਾਂ,ਡੱਲਾ,ਮੱਲਾ,ਭੰਮੀਪੁਰਾ ਕਲਾਂ,ਕਾਉਂਕੇ ਖੋਸਾ,ਡਾਗੀਆਂ ਆਦਿ ਪਿੰਡਾਂ ਦੇ ਲੋਕਾਂ ਵੱਲੋ ਭਰਵਾਂ ਸਹਿਯੋਗ ਦਿੱਤਾ ਤੇ ਆਪਣੇ ਨਿੱਜੀ ਅਦਾਰੇ ਦੁਕਾਨਾ ਆਦਿ ਬੰਦ ਰੱਖੀਆਂ। ਸਵੇਰ ਵੱਲੇ ਕਰਿਆਨਾ,ਮੈਡੀਕਲ ਸਟੋਰ ਆਦਿ ਦੀਆਂ ਦੁਕਾਨਾ ਖੁਲਣ ਕਾਰਨ ਆਮ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾ ਖੋਲਣੀਆਂ ਸੁਰੂ ਕਰ ਦਿੱਤੀਆਂ ਜਿਸ ਨੂੰ ਪੁਲਿਸ ਚੌਕੀ ਕਾਉਂਕੇ ਕਲਾਂ ਦੇ ਮੁਲਾਜਮਾ ਵੱਲੋ ਬੰਦ ਕਰਵਾ ਦਿੱਤਾ। ਕਾਉਂਕੇ ਕਲਾਂ ਵਿਖੇ ਕਿਸੇ ਵਿਅਕਤੀ ਦੀ ਮੌਤ ਤੇ ਅੰਤਿਮ ਸੰਸਕਾਰ ਸਮੇ ਲੋਕ ਇਸ ਮਹਾਮਾਰੀ ਕਾਰਨ ਇੱਕ ਦੂਜੇ ਤੋ ਦੂਰੀ ਬਣਾ ਕੇ ਚੱਲ ਰਹੇ ਸਨ।ਪੈਟਰੋਲ ਪੰਪ,ਸਰਾਬ ਦਾ ਠੇਕਾ,ਆਟਾ ਚੱਕੀਆਂ,ਫਲਾਂ ਸਬਜੀਆਂ,ਮੈਡੀਕਲ ਸਟੋਰ ਤੇ ਡਾਕਟਰਾਂ ਦੀਆਂ ਦੁਕਾਨਾ ਪੂਰਾਂ ਦਿਨ ਖੁੱਲੀਆਂ ਰਹੀਆਂ ਜਦਕਿ ਕਰਿਆਨਾ ਸਟੋਰ ਦੀਆਂ ਦੁਕਾਨਾ ਕੁਝ ਸਮੇ ਲਈ ਹੀ ਖੱੁਲੀਆਂ ਰਹੀਆਂ ਜਿਸ ਕਾਰਨ ਲੋਕਾਂ ਨੂੰ ਆਪਣੀ ਲੋੜੀਦੀਆਂ ਵਸਤੂੀਆਂ ਲ਼ੈਣ ਲਈ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪਿਆਂ।ਸੜਕਾ ਤੇ ਗਲੀਆਂ ਮੁਹੱਲਿਆਂ ਵਿੱਚ ਪੂਰੀ ਤਰਾਂ ਛੰਨਾਟਾ ਛਾਇਆਂ ਰਿਹਾ ਤੇ ਗਿਣਤੀ ਦੇ ਵਾਹਨ ਹੀ ਆਉਂਦੇ ਜਾਂਦੇ ਦਿਸੇ।ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਦੁਪਹਿਰ ਸਮੇ ਪੰਜਾਬ ਭਰ ਵਿੱਚ ਲਾਏ ਕਰਫਿਊ ਤੋ ਵੀ ਲੋਕ ਅਨਜਾਣ ਰਹੇ ਤੇ ਸੜਕਾ ਗਲੀਆਂ ਮੁਹੱਲਿਆਂ ਵਿੱਚ ਤੁਰਦੇ ਫਿਰਦੇ ਦਿਸੇ।ਕੰਮਕਾਜੀ ਲੋਕਾਂ ਨੂੰ ਪੂਰਾ ਦਿਨ ਘਰ ਵਿੱਚ ਬੈਠ ਕੇ ਬਿਤਾਉਣਾ ਔਖਾ ਹੋ ਗਿਆਂ ਜਿਸ ਕਾਰਨ ਉਹ ਇੱਕ ਤੋ ਦੂਜੇ ਘਰ ਆਉਂਦੇ ਜਾਂਦੇ ਦਿਸੇ।ਅੱਜ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਲਾਏ ਗਏ ਕਰਫਿਊ ਕਾਰਨ ਦਿਹਾੜੀਦਾਰ ਕਾਮੇ ਤੇ ਮਜਦੂਰ ਨਿਰਾਸ ਦਿਸੇ ਜਿੰਨਾਂ ਨੂੰ ਆਪਣੀ ਰੋਟੀ ਕਮਾ ਕੇ ਖਾਣੀ ਨਸੀਬ ਨਹੀ ਸੀ ਹੋ ਰਹੀ।ਬੇਸੱਕ ਮੱੁਖ ਮੰਤਰੀ ਕੈਪਟਨ ਵੱਲੋ ਦਿਹਾੜੀਦਾਰ ਕਾਮਿਆਂ ਤੇ ਰੋਜਮਰਾਂ ਮਜਦੂਰਾਂ ਦੀ ਭਲਾਈ ਲਈ ਉਨਾ ਲਈ ਰਾਸਨ,ਦਵਾਈਆਂ ਆਦਿ ਦੇਣ ਦੀ ਵਿਵਸਥਾ ਕੀਤੀ ਗਈ ਹੈ ਪਰ ਪੇਂਡੂ ਦਿਹਾੜੀਦਾਰ ਕਾਮੇ ਇੱਕ ਦੂਜੇ ਤੋ ਪੱੁਛ ਰਹੇ ਸਨ ਕਿ ਉਨਾ ਨੂੰ ਇਹ ਰਾਹਤ ਸਮੱਗਰੀ ਕੌਣ ਕਦੋ ਤੇ ਕਿੱਥੇ ਦਵੇਗਾ।

ਦੋ ਦਿਨਾ ਦੇ ਬੰਦ ਨੇ ਗਰੀਬ ਵਰਗ ਦਾ ਘਰੇਲੂ ਬਜਟ ਹਿਲਾਇਆ।

ਰਾਹਤ ਸਕੀਮ ਦਾ ਲਾਭ ਪਿੰਡਾਂ ਦੇ ਸਰਪੰਚਾਂ ਰਾਹੀ ਤੁਰੰਤ ਦੇਣ ਦਾ ਫੁਰਮਾਨ ਜਾਰੀ ਕਰੇ ਕੈਪਟਨ ਸਰਕਾਰ- ਕਾਉਂਕੇ ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੇਸ ਭਰ ਵਿੱਚ ਲਾਏ ਗਏ ਜਨਤਾ ਕਰਫਿਊ ਤੇ ਲਾਕਡਾਉਨ ਤੋ ਬਾਅਦ ਅੱਜ ਪੰਜਾਬ ਸਰਕਾਰ ਵੱਲੋ ਲਾਏ ਗਏ ਕਰਫਿਊ ਨੇ ਗਰੀਬ ਵਰਗ ਦੀਆਂ ਚਿਤਾਵਾਂ ਵਿੱਚ ਵਾਧਾ ਕਰ ਦਿੱਤਾ।ਇਸ ਤੋ ਪਹਿਲਾ ਦੋ ਦਿਨਾ ਦੇ ਬੰਦ ਨੇ ਹੀ ਗਰੀਬ ਤਬਕੇ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ।ਬੇਸੱਕ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋ ਇਸ ਮਹਾਮਾਰੀ ਕਾਰਨ ਕਰਫਿਊ ਨੂੰ ਲੈ ਕੇ ਗਰੀਬ ਵਰਗ ਨੂੰ ਰਾਹਤ ਦੇਣ ਦੇ ਐਲਾਨ ਕੀਤੇ ਗਏ ਹਨ ਪਰ ਗਰੀਬ ਤਬਕਾ ਫਿਕਰਮੰਦ ਹੈ ਕਿ ਉਹ ਲਾਏ ਗਏ ਕਰਫਿਊ ਦੀ ਸਥਿੱਤੀ ਵਿੱਚ ਕਿਸ ਤਰਾਂ ਰਾਹਤ ਸਮੱਗਰੀ ਪ੍ਰਾਪਤ ਕਰਨ।ਸਮਾਜ ਸੇਵੀ ਆਗੂ ਹਰਚੰਦ ਸਿੰਘ ਕਾਉਂਕੇ ਨੇ ਪੰਜਾਬ ਸਰਕਾਰ ਵੱਲੋ ਜਾਰੀ ਰਾਹਤ ਸਕੀਮ ਦਾ ਹਵਾਲਾ ਦਿੰਦਿਆਂ ਦੱਸਿਆਂ ਕਿ ਅੱਜ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕਰਫਿਊ ਕਾਰਨ ਪੀੜਤ ਲੋਕਾ ਲਈ 10 ਕਰੋੜ ਦੀ ਰਾਸੀ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਤੋ ਇਲਾਵਾ ੳੱੁਚ ਸਰਕਾਰੀ ਅਫਸਰਾਂ,ਵਿਧਾਇਕਾ ਤੇ ਮੰਤਰੀਆਂ ਵੱਲੋ ਵੀ ਆਪਣੇ ਆਪਣੇ ਬਜਟ ਮੁਤਾਬਿਕ ਪੀੜਤ ਲੋਕਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾਇਆ ਗਿਆਂ ਹੈ।ਉਨਾ ਕਿਹਾ ਕਿ ਦੋ ਦਿਨਾਂ ਦੇ ਬੰਦ ਨੇ ਗਰੀਬ ਵਰਗ ਦਾ ਚੱੁਲਾ ਠੰਡਾ ਕਰਕੇ ਰੱਖ ਦਿੱਤਾ ਹੈ ਤੇ 31 ਮਾਰਚ ਤੱਕ ਦਾ ਲੰਭਾ ਸਮਾ ਬਗੈਰ ਕਿਸੇ ਕੰਮਕਾਜ ਤੋ ਘਰ ਬੈਠ ਕੇ ਬਿਤਾਉਣਾ ਗਰੀਬ ਵਰਗ ਦੇ ਵੱਸ ਵਿੱਚ ਨਹੀ ਰਿਹਾ।ਗਰੀਬ ਵਰਗ ਦੇ ਮਜਦੂਰ,ਦਿਹਾੜੀਦਾਰ ਕਾਮੇ ਘਰ ਵਿੱਚ ਬੈਠੇ ਹੋਣ ਕਾਰਨ ਉਨਾ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪੈ ਗਏ ਹਨ।ਉਨਾ ਮੰਗ ਕੀਤੀ ਕਿ ਸਰਕਾਰ ਪਿੰਡਾਂ ਦੇ ਸਰਪੰਚਾਂ ਰਾਹੀ ਤੁਰੰਤ ਹੀ ਗਰੀਬ ਤਬਕੇ ਨੂੰ ਬਣਦੀ ਸਹਾਇਤਾ ਦੇਣ ਦਾ ਫੁਰਮਾਨ ਜਾਰੀ ਕਰੇ ਤਾਂ ਜੋ ਗਰੀਬ ਵਰਗ ਨੂੰ ਕੁਝ ਰਾਹਤ ਮਿਲ ਸਕੇ।

ਲੁਧਿਆਣਾ ਜਿਲੇ ਵਿੱਚ ਕਰਫ਼ਿਊ ਪਾਸ ਲਈ ਪਤਾ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਬਹੁਤ ਜਰੂਰੀ ਜਾਣਕਾਰੀ ਕਰਫਿਊ ਪਾਸ ਲਈ ਦਰਖ਼ਾਸਤ whatapp ਜਾ email ਰਹੀ ਭੇਜ ਕੇ ਪਾਸ ਪ੍ਰਾਪਤ ਕਰ।