You are here

ਲੁਧਿਆਣਾ

ਬਿਜਲੀ ਦਰਾਂ 'ਚ 36 ਪੈਸੇ ਯੂਨਿਟ ਕੀਤੇ ਵਾਧੇ ਵਿਰੱੁਧ ਆਮ ਆਦਮੀ ਪਾਰਟੀ 7 ਜਨਵਰੀ ਨੂੰ ਕੈਪਟਨ ਦੀ ਕੋਠੀ ਦਾ ਘਿਰਾੳ:ਵਿਧਾਇਕ ਮਾਣੰੂਕੇ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵਲੋ ਬਿਜਲੀ ਬਿੱਲਾਂ ਵਿੱਚ ਭਾਰੀ ਵਾਧਾ ਕਰ ਕੇ ਆਮ ਲੋਕਾਂ ਤੇ ਵੱਡਾ ਬੋਜ ਪਾ ਦਿੱਤਾ। ਸਰਕਾਰ ਦੇ ਇਸ ਫੈਸਲੇ ਵਿਰੱੁਧ ਆਮ ਆਦਮੀ ਪਾਰਟੀ ਵੱਲੋ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਆਪ ਪਾਰਟੀ ਵਲੋ 7 ਜਨਵਰੀ ਨੂੰ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾੳ ਕੀਤਾ ਜਾ ਰਿਹਾ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਾਟਾਵਾ ਵਿਰੋਧੀ ਦਿਰ ਦੀ ਉਪ ਨੇਤਾ ਅਤੇ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਦੋ ਵੀ ਆਪਣੇ ਮੈਨੀਫੈਸਟੋ 'ਚ ਆਮ ਲੋਕਾਂ ਅਤੇ ਵਪਾਰਕ ਖਪਤਕਾਰਾਂ ਲਈ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋ ਲੋਕਾਂ ਦੀਆਂ ਸਾਰੀਆਂ ਸੂਹਲਤਾਂ ਖੋਹਣ ਜਾ ਰਹੀ ਹੈ।ਸਾਰੇ ਤੋ ਮਹਿੰਗੀ ਬਿਜਲੀ ਪੰਜਾਬ ਵਿੱਚ ਦਿੱਤੀ ਜਾ ਰਹੀ ਲੋਕਾਂ ਤੇ ਹੋਰ 36 ਪੈਸੇ ਬਿਜਲੀ ਮਹਿੰਗੀ ਹੋਣ ਨਾਲ ਹੋਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ।ਸਾਡੀ ਸਰਕਾਰ ਤੋ ਮੰਗ ਹੈ ਕਿ ਆਮ ਗਰੀਬ ਲੋਕਾਂ ਸਸਤੀ ਬਿਜਲੀ ਦਿੱਤੀ ਜਾਵੇ ਜਦੋਕਿ ਸਰਕਾਰ ਖੁਦ ਬਿਜਲੀ ਤਿਆਰ ਕਰ ਰਹੀ ਹੈ ਜੇਕਰ ਸਰਕਾਰ ਨੇ ਵਾਧਾ ਵਾਪਸ ਨਾ ਲਿਆ ਆਪ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਮੱੁਖ ਮੰਤਰੀ ਕੈਪਟਨ ਦੀ ਕੋਠੀ ਦਾ ਘਿਰਾਉ ਕਰੇਗੀ

ਸਪਰਿੰਗ ਡਿਊ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਸਰਗਮਂ ਨੇਪਰੇ ਚੜਿਆ

ਜਗਰਾਓਂ,ਲੁਧਿਆਣਾ, ਜਨਵਰੀ 2020- (ਰਾਣਾ ਸੇਖਦੌਲਤ)  

ਜਗਰਾਂਉਂ ਦੇ ਸਪਰਿੰਗ ਡਿਊ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਅਤੇ ਸੱਭਿਆਚਾਰਕ ਪੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਨਾਲ ਕੀਤੀ ਗਈ।ਇਸ ਤੋਂ ਬਾਅਦ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੇ ਉਦੇਸ਼ ਬਾਰੇ ਦੱਸਿਆ।ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਵਲੋਂ ਰੰਗਾਂ-ਰੰਗ ਸੱਭਿਆਚਾਰਕ ਡਾਂਸ ਪੇਸ਼ ਕੀਤਾ ਗਿਆ।ਕਲਾਸ ਪਹਿਲੀ ਅਤੇ ਦੂਸਰੀ ਦੇ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਦਾ ਮਨ ਮੋਹ ਲਿਆ।ਤੀਸਰੀ ਅਤੇ ਚੌਥੀ ਕਲਾਸ ਦੇ ਬੱਚਿਆਂ ਵਲੋਂ ਆਪਣੀ ਇਵੈਂਟ ਰਾਹੀ ਸਕੂਲ ਅਤੇ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਗਿਆ।ਇਸ ਤਂੋ ਇਲਾਵਾ ਵਿਦਿਆਰਥੀਆਂ ਰਾਂਹੀ ਸਮਾਜਿਕ ਕੁਰੀਤੀਆਂ ਉਪਰ ਵੀ ਪੇਸ਼ਕਾਰੀ ਕੀਤੀ ਗਈ।ਪਾਣੀ ਬਚਾਉ ਲਈ, ਪੰਜਾਬੀ ਬੋਲੀ ਦਾ ਮਾਣ ਵਧਾਉਣ ਲਈ ਅਤੇ ਦੇਸ਼ਗਤੀ ਦੀਆਂ ਕੋਰੀਓ“ਗ੍ਰਾਫੀਆਂ ਰਾਹੀ ਬੱਚਿਆਂ ਨੇ ਸਮਾਜਿਕ ਸੁਨੇਹੇ ਵੀ ਦਿੱਤੇ।ਇਸ ਦੇ ਨਾਲ ਹੀ ਜਿਹਨਾਂ ਵਿਦਿਆਰਥੀਆਂ ਨੇ 12ਵੀਂ ਅਤੇ 10ਵੀਂ ਦੇ ਬੋਰਡ ਇਮਤਿਹਾਨਾਂ ਵਿੱਚ ਵਧੀਆਂ ਨੰਬਰ ਹਾਸਿਲ ਕੀਤੇ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਇਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਮਲਕੀਤ ਸਿੰਘ ਦਾਖਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ PSID, ਐਸ.ਆਰ.ਕਲੇਰ ਸਾਬਕਾ ਐਮ.ਐਲ.ਏ ਜਗਰਾਂਉ, ਬਲਜਿੰਦਰ ਸਿੰਘ ਐਸ.ਡੀ.ਐਮ ਜਗਰਾਉਂ, ਮਨਮੋਹਨ ਕੁਮਾਰ ਕੌਸ਼ਕ ਤਹਿਸੀਲਦਾਰ ਜਗਰਾਂਉ, ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਮੈਨੇਜਰ ਮਨਦੀਪ ਚੌਹਾਨ ਵਲੋਂ ਕੀਤਾ ਗਿਆ।ਜਗਰਾਂਉ ਤਹਿਸੀਲ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ 12ਵੀਂ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਤਿੰਦਰਪਾਲ ਸਿੰਘ ਗਰੇਵਾਲ, ਡੀ.ਐਸ.ਪੀ ਬੁਲੰਦ ਸਿੰਘ, ਰਾਜਵੀਰ ਸਿੰਘ ਐਸ.ਪੀ.ਡੀ, ਕਿਰਨ ਓਬਰਾਏ, ਗਗਨ ਬਾਵਾ ਆਦਿ ਮਹਿਮਾਨਾਂ ਦਾ ਖਾਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਤੋ ਇਲਾਵਾ ਇਲਾਕੇ ਦੀਆਂ ਹੋਰ ਕਈ ਮਾਨਯੋਗ ਸਖਸੀਅਤਾ ਵੀ ਹਾਜਿਂਰ ਸਨ।ਅੰਤ ਵਿੱਚ ਪ੍ਰਬੰਧਕੀ ਕਮੇਟੀ ਅਤੇ ਆਏ ਮਹਿਮਾਨਾ ਵਲੋ ਸਕੂਲ ਦੇ ਸਟਾਫ ਅਤੇ ਅਧਿਆਪਕ ਸਹਿਬਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਆਏ ਮਹਿਮਾਨਾ ਅਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਸਟਾਫ ਵਲੋ ਮੈਡਮ ਬਲਜੀਤ ਕੌਰ, ਅੰਜੂ ਬਾਲਾ, ਲਖਵੀਰ ਸਿੰਘ ਸੰਧੂ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਦੀਪਕ ਚੌਧਰੀ, ਨੀਤੂ, ਸਤਿੰਦਰਪਾਲ ਕੌਰ, ਸ. ਰਵਿੰਦਰ ਸਿੰਘ, ਆਦਿ ਸਮੂਹ ਸਟਾਫ ਹਾਂਿਰ ਸਨ।ਆਏ ਮਹਿਮਾਨਾਂ ਅਤੇ ਮਾਤਾ ਪਿਤਾ ਸਾਹਿਬਾਨਾਂ ਵਲੋ ਸਕੂਲ ਦੇ ਸਾਲਾਨਾ ਸਮਾਗਮ ਲਈ ਪਬੰਧਕੀ ਕਮੇਟੀ ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ।

ਹੌਜਰੀ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਦਿੱਤੀ ਜਾਇਆ ਕਰੇਗੀ ਸਿਖ਼ਲਾਈ

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖੁੱਲਿਆ ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰ ਵਿੱਚ ਨਵੇਂ ਬੈਚ ਦੀ ਸ਼ੁਰੂਆਤ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਜ਼ਿਲਾ ਲੁਧਿਆਣਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰ ਖੋਲਿਆ ਗਿਆ ਹੈ। ਜਿਸ ਵਿੱਚ ਕੱਪੜਾ ਉਦਯੋਗ ਨਾਲ ਸੰਬੰਧਤ ਸਿਖ਼ਲਾਈ ਕਰਵਾਈ ਜਾਂਦੀ ਹੈ। ਇਸ ਕੇਂਦਰ ਵਿੱਚ ਅੱਜ ਅਗਲੇ ਬੈਚ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਕਰਵਾਈ। ਇਸ ਮੌਕੇ ਉਨਾਂ ਨਾਲ ਸਹਾਇਕ ਪ੍ਰੋਜੈਕਟ ਅਧਿਕਾਰੀ ਸ੍ਰ. ਅਵਤਾਰ ਸਿੰਘ ਵੀ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਸਿੰਘ ਨੇ ਦੱਸਿਆ ਕਿ ਇਸ ਹੁਨਰ ਵਿਕਾਸ ਕੇਂਦਰ ਵਿੱਚ 18-40 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਕੱਪੜਾ (ਹੌਜਰੀ) ਉਦਯੋਗ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਸਿਖ਼ਲਾਈ ਪ੍ਰਾਪਤ ਕਰ ਸਕਣਗੇ। ਇਸ ਕੋਰਸ ਲਈ ਉਮੀਦਵਾਰ ਦੀ ਯੋਗਤਾ 5ਵੀਂ ਪਾਸ ਹੋਣੀ ਜ਼ਰੂਰੀ ਹੈ। ਕੁੱਲ 4 ਮਹੀਨੇ (300 ਘੰਟੇ) ਦੇ ਇਸ ਕੋਰਸ ਲਈ 60 ਸੀਟਾਂ ਰੱਖੀਆਂ ਗਈਆਂ ਹਨ। ਸਿੱਖਿਆਰਥੀਆਂ ਨੂੰ ਸਿਖ਼ਲਾਈ ਹਾਈਟੈੱਕ ਮਸ਼ੀਨਾਂ ਨਾਲ ਦਿੱਤੀ ਜਾਵੇਗੀ। ਇਹ ਮਸ਼ੀਨਾਂ ਸਨਅਤਾਂ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਕੇ ਆਧੁਨਿਕ ਤਰੀਕੇ ਦੀਆਂ ਖਰੀਦੀਆਂ ਗਈਆਂ ਹਨ। ਸ੍ਰੀਮਤੀ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੈਚ ਲਗਾਏ ਜਾ ਰਹੇ ਹਨ। ਇਹ ਕੋਰਸ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੁਵਿਧਾ ਸੈਂਟਰ ਸਥਿਤ ਹਾਲ ਨੰਬਰ-4 ਵਿੱਚ ਕਰਵਾਇਆ ਜਾਵੇਗਾ। ਕੋਰਸ ਦੌਰਾਨ 3 ਮਹੀਨੇ ਦੀ ਸਿਖ਼ਲਾਈ ਕੇਂਦਰ ਵਿੱਚ ਦਿੱਤੀ ਜਾਵੇਗੀ, ਜਦਕਿ ਇੱਕ ਮਹੀਨੇ ਦੀ ਪ੍ਰੈਕਟੀਕਲ ਸਿਖ਼ਲਾਈ ਹੌਜਰੀ ਸਨਅਤਾਂ ਵਿੱਚ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਕੋਰਸ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਬਿਲਕੁਲ ਮੁਫ਼ਤ ਹੈ, ਜਦਕਿ ਪੱਛੜੀਆਂ/ਜਨਰਲ ਸ਼੍ਰੇਣੀਆਂ ਦੇ ਬੀ. ਪੀ. ਐੱਲ. ਸਿਖਿਆਰਥੀਆਂ ਲਈ ਫੀਸ 200 ਰੁਪਏ ਪ੍ਰਤੀ ਮਹੀਨਾ, ਪੱਛੜੀਆਂ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ 400 ਰੁਪਏ ਪ੍ਰਤੀ ਮਹੀਨਾ ਅਤੇ ਜਨਰਲ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ ਫੀਸ 500 ਰੁਪਏ ਪ੍ਰਤੀ ਮਹੀਨਾ ਹੈ। ਸਿਖ਼ਲਾਈ ਕਰਨ ਉਪਰੰਤ ਸਿੱਖਿਆਰਥੀਆਂ ਨੂੰ ਪਹਿਲੇ ਦਿਨ ਤੋਂ ਘੱਟ ਤੋਂ ਘੱਟ 8500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਣ ਲੱਗ ਜਾਂਦੀ ਹੈ, ਜੋ ਕਿ ਤਜ਼ਰਬੇ ਨਾਲ ਵਧਦੀ ਜਾਵੇਗੀ। ਸਹਾਇਕ ਪ੍ਰੋਜੈਕਟ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਲਈ ਲੋਕਲ ਇੰਡਸਟਰੀ ਦਾ ਦੌਰਾ (ਵਿਜ਼ਿਟ) ਵੀ ਕਰਵਾਇਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਫ਼ਲ ਰਹੇ ਸਿੱਖਿਆਰਥੀਆਂ ਨੂੰ ਉਨਾਂ ਦੀ ਇੱਛਾ ਅਨੁਸਾਰ ਲੋਕਲ ਇੰਡਸਟਰੀ ਵਿੱਚ ਨੌਕਰੀ ਦਿਵਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਉਪਰਾਲੇ ਵੀ ਕੀਤੇ ਜਾਣਗੇ। ਉਨਾਂ ਨੇ ਕਿਹਾ ਕਿ ਇਛੁੱਕ ਉਮੀਦਵਾਰ ਵਧੇਰੀ ਜਾਣਕਾਰੀ ਲਈ ਦਫ਼ਤਰ ਡਿਪਟੀ ਕਮਿਸ਼ਨਰ (ਵ), ਲੁਧਿਆਣਾ ਵਿਖੇ ਵੀ ਸੰਪਰਕ ਕਰਨ ਅਤੇ ਇਸ ਕੇਂਦਰ ਦਾ ਲਾਭ ਲੈਣ ਕਿਉਂਕਿ ਸਿਲਾਈ ਮਸ਼ੀਨ ਆਪਰੇਟਰਾਂ ਦੀ ਹੌਜਰੀ ਸਨਅਤਾਂ ਵਿੱਚ ਭਾਰੀ ਮੰਗ ਹੈ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੰਦਬੁੱਧੀ ਬੱਚਿਆਂ ਵੱਲੋਂ ਚਲਾਈ ਜਾ ਰਹੀ ਸਸ਼ਕਤ ਕੰਟੀਨ ਦਾ ਵੀ ਦੌਰਾ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਤਿਆਰ ਵੱਖ-ਵੱਖ ਖਾਧ ਪਦਾਰਥਾਂ ਦੀ ਤਾਰੀਫ਼ ਕਰਦਿਆਂ ਸ੍ਰੀਮਤੀ ਸਿੰਘ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਇਹ ਕੰਟੀਨ ਚਲਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪੂਰਨ ਸਹਿਯੋਗ ਜਾਰੀ ਰਹੇਗਾ।

ਮੋਬਾਇਲ ਮੈਡੀਕਲ ਯੂਨਿਟ ਰਾਹੀ ਪਿੰਡਾਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆ - ਸਿਵਲ ਸਰਜਨ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋ ਸੂਬੇ ਦੇ ਦੂਰ ਦਰਾਜ ਖੇਤਰਾਂ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੋਬਾਇਲ ਮੈਡੀਕਲ ਯੂਨਿਟ ਦਾ ਟੂਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਦਫਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਮਹੀਨਾ ਜਨਵਰੀ 2020, ਫਰਵਰੀ 2020, ਮਾਰਚ 2020 ਦੌਰਾਨ ਬਲਾਕ ਪੱਖੋਵਾਲ, ਸਿਧਵਾਬੇਟ, ਸਾਹਨੇਵਾਲ ਅਤੇ ਕੂਮਕਲਾ ਅਧੀਨ ਪੈਦੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਬੰਧ ਵਿੱਚ ਸਿਵਲ ਸਰਜਨ ਲੁਧਿਆਣਾ ਰਾਜੇਸ਼ ਕੁਮਾਰ ਬੱਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਡੀਕਲ ਮੋਬਾਇਲ ਯੂਨਿਟ ਵੱਲੋ ਕਮਿਊਨਟੀ ਹੈਲਥ ਸੈਂਟਰ ਅਨੁਸਾਰ ਪਿੰਡਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਵੱਲੋ ਦੱਸਿਆ ਗਿਆ ਕਿ ਐਮਐਮਯੂ ਬਲਾਕ ਪੱਖੋਵਾਲ ਦੇ ਪਿੰਡਾਂ ਵਿੱਚ 06 ਜਨਵਰੀ ਨੂੰ ਪਮਾਲੀ, 7 ਜਨਵਰੀ ਨੂੰ ਸਹਿਜ਼ਾਦ, 8 ਜਨਵਰੀ ਨੂੰ ਦੂਲੋਂ ਖੁਰਦ, 9 ਜਨਵਰੀ ਨੂੰ ਢੇਅਪੀ, 10 ਜਨਵਰੀ ਨੂੰ ਚਮਿੰਡਾ ਵਿਖੇ ਅਤੇ ਅਰਬਨ ਏਰੀਆ ਬਲਾਕ ਸਾਹਨੇਵਾਲ ਅਤੇ ਕੂਮਕਲਾ ਦੇ ਪਿੰਡਾਂ ਵਿੱਚ 13 ਜਨਵਰੀ ਨੂੰ ਡਾਬਾ, 14 ਜਨਵਰੀ ਨੂੰ ਢੰਡਾਰੀ, 15 ਜਨਵਰੀ ਨੂੰ ਬੁਲਾਰਾ, 16 ਜਨਵਰੀ ਨੂੰ ਕਾਕੋਵਾਲ, 17 ਜਨਵਰੀ ਨੂੰ ਖਾਸੀ ਕਲਾਂ ਅਤੇ 20 ਜਨਵਰੀ ਨੂੰ ਨੂਰਵਾਲਾ ਵਿਖੇ ਅਤੇ ਬਲਾਕ ਸਿਧਵਾਂ ਬੇਟ ਦੇ ਪਿੰਡਾਂ ਵਿੱਚ 21 ਜਨਵਰੀ ਨੂੰ ਭੱਠਾ ਧੂਹਾ, 22 ਜਨਵਰੀ ਨੂੰ ਬਲੀਪੁਰ ਕਲਾਂ, 23 ਜਨਵਰੀ ਨੂੰ ਆਲੀਵਾਲ, 24 ਜਨਵਰੀ ਨੂੰ ਪੁੜੈਣ, 27 ਜਨਵਰੀ ਨੂੰ ਕੋਟਮਾਨਾਂ, 28 ਜਨਵਰੀ ਨੂੰ ਗੋਰਸੀਆਂ ਮੱਖਣ, 29 ਜਨਵਰੀ ਨੂੰ ਤਲਵਾੜਾ, 30 ਜਨਵਰੀ ਨੂੰ ਭੈਣੀ ਅਰਾਈਆਂ, 31 ਜਨਵਰੀ ਨੂੰ ਖੁਰਸ਼ੈਦਪੁਰਾ ਅਤੇ ਬਲਾਕ ਪੱਖੋਵਾਲ ਦੇ ਪਿੰਡਾਂ ਵਿੱਚ 03 ਫਰਵਰੀ ਨੂੰ ਆਸੀ ਕਲਾਂ, 4 ਫਰਵਰੀ ਨੂੰ ਬੀਲਾ, 5 ਫਰਵਰੀ ਨੂੰ ਲੋਹਗੜ੍ਹ, 6 ਫਰਵਰੀ ਨੂੰ ਰੰਗੂਵਾਲ, 7 ਫਰਵਰੀ ਨੂੰ ਧੂਰਕੋਟ, 10 ਫਰਵਰੀ ਨੂੰ ਮਿੰਨੀ ਛਪਾਰ ਅਤੇ ਅਰਬਨ ਏਰੀਆ ਬਲਾਕ ਸਾਹਨੇਵਾਲ ਅਤੇ ਕੂਮਕਲਾ ਦੇ ਪਿੰਡਾਂ ਵਿੱਚ 11 ਫਰਵਰੀ ਨੂੰ ਢੰਡਾਰੀ, 12 ਫਰਵਰੀ ਨੂੰ ਸ਼ੇਰਪੁਰ, 13 ਫਰਵਰੀ ਨੂੰ ਬੁਲਾਰਾ, 14 ਫਰਵਰੀ ਨੂੰ ਡਾਬਾ, 17 ਫਰਵਰੀ ਨੂੰ ਖਵਾਜਕਾ 18 ਫਰਵਰੀ ਨੂੰ ਕਾਕੋਵਾਲ, 19 ਫਰਵਰੀ ਨੂੰ ਭੱਟੀਆਂ, 20 ਫਰਵਰੀ ਨੂੰ ਨੂਰਵਾਲਾ ਅਤੇ ਬਲਾਕ ਸਿਧਵਾਂ ਬੇਟ ਦੇ ਪਿੰਡਾਂ ਵਿੱਚ 24 ਫਰਵਰੀ ਨੂੰ ਪਰਜੀਆਂ ਬਿਹਾਰੀਪੁਰ, 25 ਫਰਵਰੀ ਨੂੰ ਸ਼ੇਰੇਵਾਲ, 26 ਫਰਵਰੀ ਨੂੰ ਜਨੇਤਪੁਰਾ, 27 ਫਰਵਰੀ ਨੂੰ ਫਤਿਹਗੜ੍ਹ ਸੀਵੀਆਂ, 28 ਫਰਵਰੀ ਨੂੰ ਗਾਲਿਬ ਰਨ ਸਿੰਘ, ਵਿਖੇ ਅਤੇ ਬਲਾਕ ਪੱਖੋਵਾਲ ਦੇ ਪਿੰਡਾਂ ਵਿੱਚ 2 ਮਾਰਚ ਨੂੰ ਮਹੇਰਨਾ ਕਲਾਂ, 3 ਮਾਰਚ ਨੂੰ ਬ੍ਰਹਮਪੁਰ, 4 ਮਾਰਚ ਨੂੰ ਜੰਡ, 5 ਮਾਰਚ ਨੂੰ ਨੰਗਲ ਖੁਰਦ, 6 ਮਾਰਚ ਨੂੰ ਨੰਗਲ ਕਲਾਂ, 9 ਮਾਰਚ ਨੂੰ ਡਾਂਗੋਂ ਵਿਖੇ ਅਤੇ ਅਰਬਨ ਏਰੀਆ ਬਲਾਕ ਸਾਹਨੇਵਾਲ ਅਤੇ ਕੂਮਕਲਾ ਦੇ ਪਿੰਡਾਂ ਵਿੱਚ 11 ਮਾਰਚ ਨੂੰ ਡਾਬਾ, 12 ਮਾਰਚ ਨੂੰ ਬੁਲਾਰਾ, 13 ਮਾਰਚ ਨੂੰ ਲੁਹਾਰਾ, 16 ਮਾਰਚ ਨੂੰ ਕਾਕੋਵਾਲ, 17 ਮਾਰਚ ਨੂੰ ਖਵਾਜਕੇ, 18 ਮਾਰਚ ਨੂੰ ਖਾਸੀ ਕਲਾਂ, 19 ਮਾਰਚ ਨੂੰ ਜੱਸੀਆਂ, 20 ਮਾਰਚ ਨੂੰ ਨੂਰਵਾਲਾ ਵਿਖੇ ਅਤੇ ਬਲਾਕ ਸਿਧਵਾਂ ਬੇਟ ਦੇ ਪਿੰਡਾਂ ਵਿੱਚ 23 ਮਾਰਚ ਨੂੰ ਜੰਡੀ, 24 ਮਾਰਚ ਨੂੰ ਸੰਗਤਪੁਰਾ, 25 ਮਾਰਚ ਨੂੰ ਬਰਸਾਲ, 26 ਮਾਰਚ ਨੂੰ ਢੱਟ, 27 ਮਾਰਚ ਨੂੰ ਮੰਡਿਆਣੀ, 30 ਮਾਰਚ ਨੂੰ ਤਲਵੰਡੀ ਖੁਰਦ ਅਤੇ 31 ਮਾਰਚ ਨੂੰ ਧੋਥੜ ਦੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਿੰਡ ਵਾਸੀਆ ਨੂੰ ਮੁਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਬੀਮਾਰੀ ਤੋ ਪੀੜਤ ਵਿਅਕਤੀ ਜਿੰਨਾ ਦਾ ਇਲਾਜ ਐਮਐਮਯੂ ਵਿੱਚ ਉਪਲੱਬਧ ਨਹੀ ਹੋਵੇਗਾ ਉਹਨਾ ਨੂੰ ਨੇੜਲੀਆਂ ਸਿਹਤ ਸੰਸਥਾਵਾ ਵਿੱਚ ਇਲਾਜ ਲਈ ਰੈਫਰ ਕੀਤਾ ਜਾਵੇਗਾ। ਐਮਐਮਯੂ ਦੇ ਸਬੰਧ ਵਿੱਚ ਸਬੰਧਤ ਇਲਾਕਿਆ ਦੀਆਂ ਏਐਨਐਮ ਅਤੇ ਆਸ਼ਾ ਵਰਕਰਾਂ ਦੁਆਰਾ ਦੋ ਦਿਨ ਪਹਿਲਾਂ ਅਗੇਤਾ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਵੱਧ ਤੋ ਵੱਧ ਲੋਕ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਮੋਬਾਇਲ ਮੈਡੀਕਲ ਯੂਨਿਟ ਹਰ ਸ਼ਨੀਵਾਰ ਨੂੰ ਕੇਂਦਰੀ ਸੁਧਾਰ ਘਰ ਵਿੱਚ ਆਪਣੀਆਂ ਸੇਵਾਵਾਂ ਦੇਵੇਗੀ।

ਸਲੇਮਪੁਰੀ ਦੀ ਚੂੰਢੀ - ਬੋਲੀਆਂ 

ਬੋਲੀਆਂ 

 

ਅਕਾਲੀ ਦਲ ਦਾ ਸਿੰਘਾਸਨ ਹਿੱਲਿਆ, 

'ਬਾਬਾ 'ਬੈਠਾ ਚੁੱਪ ਵੱਟ ਕੇ!  

 

ਚੁੱਕ ਫੀਤਾ ਸ਼ੁਰੂ ਕੀਤੀ ਮਿਣਤੀ, 

'ਢੀਂਡਸੇ ' ਨੇ ਕੰਧ ਕੱਢਣੀ। 

 

ਮੇਰੇ 'ਪੁੱਤ' ਦੀ ਚੱਲੂ ਸਰਦਾਰੀ,    

ਮੈਨੂੰ ਕਹਿੰਦੇ 'ਬਾਬਾ ਬੋਹੜ 'ਨੇ।

 

ਮੰਜੀ ਚੁੱਕ ਕੇ ' ਮਝੈਲ' ਹੋਏ ਵੱਖਰੇ, 

ਆਪੇ ਕਹਿੰਦੇ 'ਛੰਨ' ਪਾ ਲਾਂਗੇ।

 

ਸਾਲਾ ' ਪੁੱਤ ' ਦਾ ਕਰੂ ਥਾਣੇਦਾਰੀ, 

ਲੰਘੂ ਕਿਹੜਾ ਧੌਣ ਚੁੱਕ ਕੇ। 

 

ਸਾਰੀ ਉਮਰ ਲੰਘਾਲੀ ਮੌਜਾਂ ਮਾਣ ਕੇ, 

ਬੁਢਾਪੇ 'ਚ ਜਮੀਰ ਜਾਗ ਪਈ। 

 

' ਭਤੀਜਾ 'ਛੱਡ ਕੇ ਕਾਂਗਰਸੀ ਬਣਿਆ, 

ਤਾਇਆ ਜੀ ਨੂੰ ਫਿਰੇ ਕੋਸਦਾ।

' ਬਾਬਾ ' ਮਾਰਦਾ ਪੱਟਾਂ 'ਤੇ ਥਾਪੀਆਂ, 

ਪਿੱਠ ' ਦਿੱਲੀ 'ਨਾਲ ਲੱਗਦੀ!

ਤਿੱਖੀ ਠੰਢ ਨੇ ਪੰਜਾਬ ਸਾਰਾ ਠਾਰਿਆ, 

ਭੱਠੀ ਵਾਂਗੂੰ  ਅਕਾਲੀ  ਮੱਘਦੇ !

 

 

ਕਾਂਗਰਸ ਸਰਕਾਰ ਦੇ ਆਗੂਆਂ ਦੀਆਂ ਬਾਗੀ ਸੁਰਾਂ ਨੇ ਸਪੱਸਟ ਕਰ ਦਿੱਤਾ ਕਿ ਸਰਕਾਰ ਆਪਣੀ ਭਰੋਸੇਯੋਗਤਾਂ ਗੁਆ ਚੱੁਕੀ ਹੈ –ਆਗੂ

ਕਾਉਂਕੇ ਕਲਾਂ, 3 ਜਨਵਰੀ ( ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਪੰਚਾਇਤੀ ਜਮੀਨਾ ਦੀ ਵਿਕਰੀ ਸਬੰਧੀ ਸੂਬੇ ਦੀ ਕਾਗਰਸ ਸਰਕਾਰ ਵੱਲੋ ਲਏ ਫੈਸਲੇ ਦਾ ਸਰਕਾਰ ਦੇ ਆਪਣੇ ਹੀ ਸੀਨੀਅਰ ਆਗੂਆਂ ਵੱਲੋ ਵਿਰੋਧ ਕਰਨਾ ਸਾਬਿਤ ਕਰਦਾ ਹੈ ਕਿ ਸਰਕਾਰ ਆਪਣੀ ਲੋਕਾ ਵਿੱਚੋ ਭਰੋਸੇਯੋਗਤਾਂ ਗੁਆ ਚੱੁਕੀ ਹੈ ਤੇ ਪਾਰਟੀ ਦੇ ਆਪਣੇ ਵਰਕਰ ਹੀ ਸਰਕਾਰੀ ਨੀਤੀਆਂ ਤੋ ਦੁੱਖੀ ਹਨ।ਇਹ ਟਿੱਪਣੀ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਕਾਉਂਕੇ ਨੇ ਕਰਦਿਆ ਕਿਹਾ ਕਿ ਪਹਿਲੇ ਦਿਨ ਹੀ ਸਰਕਾਰ ਦੇ ਪੰਚਾਇਤੀ ਜਮੀਨ ਦੀ ਵਿਕਰੀ ਦੇ ਫੈਸਲੇ ਦਾ ਵਿਰੋਧ ਹੋਣਾ ਸੁਰੂ ਹੋ ਗਿਆ ਸੀ ਤੇ ਵਿਰੋਧੀ ਪਾਰਟੀਆਂ ਤੋ ਇਲਾਵਾ ਸਰਕਾਰ ਦੇ ਆਪਣੇ ਹੀ ਵਿਧਾਇਕ ਪ੍ਰਗਟ ਸਿੰਘ ਤੋ ਬਾਅਦ ਰਾਜ ਸਭਾ ਮੈਂਬਰ ਸਮਸੇਰ ਸਿੰਘ ਦੂਲੋ ਵੱਲੋ ਵੀ ਸਰਕਾਰ ਦੇ ਇਸ ਫੈਸਲੇ ਖਿਲਾਫ ਆਪਣੀ ਭੜਾਸ ਕੱਢਦਿਆਂ ਇਸ ਫੈਸਲੇ ਨੂੰ ਲੋਕ ਮਾਰੂ ਦੱਸਿਆਂ।ਆਗੂ ਨੇ ਕਿਹਾ ਕਿ ਮਹਿੰਗੀਆ ਪੰਚਾਇਤੀ ਜਮੀਨਾਂ ਸਸਤੇ ਮੱੁਲ ਤੇ ਉਦਯੋਗਾਂ ਨੂੰ ਬੇਚਣਾ ਕਿਸੇ ਵੀ ਤਰਾਂ ਵਾਜਿਬ ਨਹੀ ਹੈ ਤੇ ਇਸ ਸਬੰਧੀ ਅਕਾਲੀ ਦਲ ਪਹਿਲਾ ਹੀ ਇਸ ਫੈਸਲੇ ਦਾ ਵਿਰੋਧ ਕਰ ਚੱੁਕਾ ਹੈ।ਇਸ ਸਮੇ ਉਨਾ ਸਰਕਾਰ ਵੱਲੋ ਬਿਜਲੀ ਰੇਟਾ ਵਿੱਚ ਕੀਤੇ ਅਥਾਹ ਵਾਧੇ ਤੋ ਬਾਅਦ ਬੱਸ ਕਿਰਾਏ ਵਿੱਚ ਕੀਤੇ ਵਾਧੇ ਦੀ ਵੀ ਨਿਖੇਧੀ ਕਰਦਿਆ ਕਿਹਾ ਕਿ ਸਰਕਾਰ ਦੇ ਇੰਨਾਂ ਲੋਕ ਮਾਰੂ ਕਦਮਾਂ ਨੇ ਸੂਬੇ ਦੀ ਜਨਤਾ ਦਾ ਆਰਥਿਕ ਬਜਟ ਹਿਲਾ ਕੇ ਰੱਖ ਦਿੱਤਾ ਹੈ।ਉਨਾ ਕਿਹਾ ਕਿ ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਨਹੀ ਹੈ।

ਬੱਚਿਆਂ ਦੀਆਂ ਸਕੂਲੀ ਛੁਟੀਆਂ ਵਿਚ ਕੀਤਾ ਜਾਵੇ ਵਾਧਾ- ਗਿੱਲ

ਕਾਉਂਕੇ ਕਲਾਂ 3ਜਨਵਰੀ (ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਮੰਗ ਕੀਤੀ ਕਿ ਪੈ ਰਹੀ ਠੰਡ ਨੂੰ ਮੁਖ ਰੱਖਦਿਆਂ ਸਕੂਲੀ ਬੱਚਿਆਂ ਦੀਆ ਛੁੱਟੀਆਂ ਵਿਚ ਵਾਧਾ ਕੀਤਾ ਜਾਵੇ।ਗਿੱਲ ਨੇ ਕਿਹਾ ਹੱਢ ਚੀਰਵੀਂ ਸੀਤ ਲਹਿਰ ਦੌਰਾਨ ਪੈ ਰਹੀ ਠੰਡ ਨੇ ਪਿਛਲੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਤੇ ਪੈ ਰਹੀ ਠੰਡ ਨੂੰ ਸਹਾਰਨਾ ਬੱਚਿਆਂ ਤੇ ਬਜੁਰਗਾਂ ਲਈ ਔਖਾ ਹੈ।ਉਨਾ ਕਿਹਾ ਕਿ ਪੈ ਰਹੀ ਠੰਡ ਕਾਰਨ ਲੋਕਾ ਨੂੰ ਘਰ ਵਿਚ ਰਹਿਣ ਦੀ ਨਸੀਹਤ ਦਿੱਤੀ ਜਾਂਦੀ ਹੈ ਜਿਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮੌਸਮ ਦੇ ਬਦਲਣ ਤੱਕ ਬੱਚਿਆਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ।

ਲ ਰਹੀ ਸੀਤ ਲਹਿਰ ਕਾਰਨ ਪਾਰਾ ਪੱੁਜਾ 4 ਡਿਗਰੀ ,ਮਜਦੂਰਾਂ ਲਈ ਰੋਟੀ ਦਾ ਵਸੀਲਾ ਬਨਾਉਣ ਲਈ ਠੰਡ ਬਣੀ ਮੁਸੀਬਤ,ਕਣਕ ਦੀ ਫਸਲ ਲਈ ਠੰਡ ਲਾਹੇਵੰਦ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਦੇਸ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਨੇ ਪੂਰੀ ਤਰਾਂ ਮਨੱੁਖੀ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ।ਅੱਜ ਪਿੰਡ ਕਾਉਂਕੇ ਕਲ਼ਾਂ ਵਿੱਚ ਠੰਡ ਕਾਰਨ ਪਾਰਾ 4 ਡਿਗਰੀ ਤੱਕ ਪਹੁੰਚ ਚੱੁਕਾ ਹੈ ਜਦਕਿ ਭਵਿੱਖਬਾਣੀ ਅਨੁਸਾਰ ਪੈ ਰਹੀ ਠੰਡ ਵਿੱਚ ਅਜੇ ਕੋਈ ਗਿਰਾਵਟ ਆਉਣ ਦੀ ਕੋਈ ਉਮੀਦ ਨਹੀ ਹੈ।ਪੇਡੂ ਖੇਤਰਾਂ ਵਿੱਚ ਸੀਤ ਲਹਿਰ ਦਾ ਭਾਰੀ ਅਸਰ ਵੇਖਣ ਨੂੰ ਮਿਲ ਰਿਹਾ ਹੈ।ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਦਕਿ ਦੁਕਾਨਦਾਰਾਂ ਦਾ ਕੰਮ ਪੂਰੀ ਮੰਦੀ ਨਾਲ ਚੱਲ ਰਿਹਾ ਹੈ।ਬਹੁਤੇ ਦੁਕਾਨਦਾਰ ਤੇ ਪੇਂਡੂ ਵਸਨੀਕ ਦੁਕਾਨਾਂ ਜਾਂ ਘਰਾਂ ਨੇੜੇ ਅੱਗ ਛੇਕਣ ਲਈ ਮਜਬੂਰ ਹਨ।ਡਾਕਟਰਾਂ ਦੀਆਂ ਦੁਕਾਨਾਂ ਤੇ ਮਰੀਜਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਦਿਸ ਰਿਹਾ ਹੈ ਜਿਸ ਦਾ ਕਾਰਨ ਵਧੇਰੇ ਠੰਡ ਕਾਰਨ ਜੁਕਾਮ,ਖੰਗ,ਤੇ ਬੁਖਾਰ ਆਦਿ ਦੀਆਂ ਬਿਮਾਰੀਆਂ ਦਾ ਲੋਕ ਸਿਕਾਰ ਹੋ ਰਹੇ ਹਨ।ਸਰਦੀਆਂ ਦੀਆਂ ਮਿਲੀਆਂ ਛੱੁਟੀਆਂ ਹੋਣ ਦੇ ਬਾਵਜੂਦ ਵੀ ਬੱਚੇ ਆਪਣੇ ਕਿਸੇ ਰਿਸਤੇਦਾਰੀ ਵਿੱਚ ਜਾਣ ਦੀ ਥਾਂ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਿਸ ਕਾਰਨ ਉਹਨਾ ਦੀਆਂ ਸਰਦੀਆਂ ਦੀਆਂ ਛੱੁਟੀਆਂ ਦਾ ਸਵਾਦ ਫਿੱਕਾ ਪੈ ਰਿਹਾ ਹੈ।ਪੂਰੇ ਦਿਨ ਭਰ ਸੂਰਜ ਦੇ ਦਰਸਨ ਨਾ ਹੋਣ ਕਾਰਨ ਵਿਜੀਬਿਲਟੀ ਕਾਫੀ ਘੱਟ ਗਈ ਹੈ ਤੇ ਸਵੇਰੇ ਸਾਮ ਸੀਤ ਲਹਿਰ ਦੇ ਨਾਲ ਨਾਲ ਧੁੰਦ ਦਾ ਕਹਿਰ ਵੀ ਵਧ ਰਿਹਾ ਹੈ।ਧੁੰਦ ਤੇ ਸੀਤ ਲਹਿਰ ਦੇ ਕਾਰਨ ਅਨੇਕਾ ਹਾਦਸੇ ਵੀ ਹੋ ਰਹੇ ਹਨ ਜਿਸ ਨੂੰ ਮੱੁਖ ਰੱਖਦਿਆਂ ਮਾਹਿਰਾਂ ਵੱਲੋ ਜਿਆਦਾਤਾਰ ਲੋਕਾ ਨੂੰ ਦਿਨ ਵੇਲੇ ਹੀ ਸਫਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਫਿਰ ਪੂਰੀ ਸਾਵਧਾਨੀ ਜਾਂ ਪੂਰੀ ਲੋੜ ਸਮੇ ਜਾ ਜਿਆਦਾ ਸਮਾਂ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।ਪੂਰਾਂ ਦਿਨ ਪੇਂਡੂ ਖੇਤਰਾਂ ਵਿੱਚ ਛੰਨਾਟਾ ਛਾਇਆ ਰਹਿੰਦਾ ਹੈ।ਠੰਡ ਕਾਰਨ ਰੋਜਮਰਾ ਜਿੰਦਗੀ ਨੂੰ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤੇ ਪੇਂਡੂ ਮਜਦੂਰ ਕਾਮੇ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਨਾਉਣ ਤੋ ਵੀ ਮੁਥਾਜ ਹੋ ਕੇ ਰਹਿ ਗਏ ਹਨ।ਪੈ ਰਹੀ ਠੰਡ ਕਾਰਨ ਕੰਮਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹਨ।ਪੈ ਰਹੀ ਠੰਡ ਕਿਸਾਨਾ ਦੀਆ ਫਸਲਾ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਤੇ ਇਸ ਵਾਰ ਬੀਜੀ ਕਣਕ ਦੀ ਫਸਲ ਲਈ ਠੰਡ ਲਾਹੇਵੰਦ ਹੁੰਦੀ ਹੈ ਜਿਸ ਕਾਰਨ ਕਣਕ ਦੀ ਫਸਲ ਦਾ ਝਾੜ ਵੱਧ ਨਿਕਲਦਾ ਹੈ।ਹੋਰਨਾਂ ਫਸਲਾ ਬਰਸੀਮ ,ਸਰੋਂ ਲਈ ਵੀ ਠੰਡ ਲਾਭਦਾਇਕ ਹੈ ਜਦਕਿ ਆਲੂ ਤੇ ਸਬਜੀਆਂ ਦੀ ਫਸਲ ਨੂੰ ਵੱਧ ਠੰਢ ਨੁਕਸਾਨ ਪਹੁੰਚਾ ਸਕਦੀ ਹੈ।ਬੇੱਸਕ ਦੁਪਹਿਰ ਵੇਲੇ ਕੁਝ ਸਮੇ ਲਈ ਸੂਰਜ ਦੇ ਨਿਕਲਣ ਨਾਲ ਲੋਕਾ ਦੇ ਚੇਹਰੇ ਤੇ ਰੌਣਕ ਵੇਖਣ ਨੂੰ ਮਿਲੀ ।

ਨਾਗਰਿਕਤਾ ਸੋਧ ਕਾਨੂੰਨ ਸਬੰਧੀ ਦੇਸ ਭਰ ਵਿੱਚ ਵਿਗੜ ਰਹੇ ਹਾਲਾਤਾ ਲਈ ਮੋਦੀ ਸਰਕਾਰ ਜਿੰਮੇਵਾਰ - ਜੱਥੇਦਾਰ ਡੱਲਾ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗ ਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਭੱੁਖਮਰੀ,ਬੇਰੁਜਗਾਰੀ,ਤੇ ਕਾਲਾ ਧਨ ਵਰਗੇ ਅਹਿਮ ਮੁੱਦਿਆਂ ਤੋ ਭਟਕਾਉਣ ਲਈ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੇ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ।ਇਸ ਸਮੇ ਉਨਾ ਪੋ੍ਰ ਦਵਿੰਦਪਾਲ ਸਿੰਘ ਭੱੁਲਰ ਦੀ ਰਿਹਾਈ ਤੇ ਲੱਗੀ ਰੋਕ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਮੁਆਫੀ ਤੇ ਕੇਂਦਰ ਸਰਕਾਰ ਵੱਲੋ ਲਏ ਯੂ-ਟਰਨ ਤੇ ਵੀ ਕਿਹਾ ਕਿ ਇਹ ਵੀ ਕੇਂਦਰ ਸਰਕਾਰ ਦੀ ਇੱਕ ਸੋਚੀ ਸਮਝੀ ਸਾਜਿਸ ਹੈ ਜਿਸ ਤੋ ਸਾਬਿਤ ਹੁੰਦਾ ਹੈ ਕਿ ਸਰਕਾਰਾਂ ਸਿੱਖ ਕੌਮ ਪ੍ਰਤੀ ਦੋਹਰੀ ਨੀਤੀ ਅਪਣਾ ਕੇ ਗੁਲਾਮੀ ਦਾ ਅਹਿਸਾਸ ਕਰਵਾ ਰਹੀਆ ਹਨ ਤੇ ਬੰਦੀ ਸਿੰਘਾਂ ਦਾ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾ ਵਿੱਚ ਰੁਲਣਾ ਮਨੱੁਖੀ ਅਧਿਕਾਰਾਂ ਦਾ ਘਾਣ ਹੈ।ਉਨਾ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਕੇਂਦਰ ਸਰਕਾਰ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਰਿਹਾਈ ਨਾ ਕਰਨਾ ਗੁਰੂ ਸਾਹਿਬਾਨਾਂ ਦੇ ਨਾਮ ਤੇ ਝੂਠ ਤੇ ਨਿਰਾਦਰ ਕਰਨਾ ਹੈ। ਉਨਾ ਅੱਗੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਤੇ ਕਾਗਰਸ ਨੇ ਜੋ ਪੰਜਾਬ,ਪੰਥ ਤੇ ਜੁਆਨੀ ਨੂੰ ਕੰਗਾਲੀ ਦੀ ਕੰਗਾਰ ਤੇ ਲਿਆਂ ਖੜਾ ਕੀਤਾ ਹੈ ਉਸ ਸਬੰਧੀ ਸਮੱੁਚੇ ਪੰਜਾਬ ਨੂੰ ਮੰਥਨ ਦੀ ਲੋੜ ਹੈ।ਉਨਾ ਕਿਹਾ ਕਿ ਬਾਦਲ ਜੁੰਢਲੀ ਨੇ ਆਪਣੇ ਕਾਰਜਕਾਲ ਸਮੇ ਗੁਰੂ ਸਾਹਿਬ ਦੀ ਬੇਅਦਬੀ ਤੇ ਬੇਅਦਬੀ ਨੂੰ ਹੋਰ ਵਧੇਰੇ ਹੁਲਾਰਾ ਦਿੱਤਾ ਸੀ ਜਦਕਿ ਹੁਣ ਕੈਪਟਨ ਦੇ ਰਾਜ ਵਿੱਚ ਬੇਅਦਬੀ ਦੇ ਦੋਸੀਆਂ ਸਮੇਤ ਬਾਦਲ ਜੁੰਢਲੀ ਦਾ ਸਰੇਆਮ ਬਚਾਅ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ, ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ।

ਪਿੰਡ ਚੂਹੜਚੱਕ ਵਿਚ ਪ੍ਰਕਾਸ਼ ਪੁਰਬ ਤੇ ਭਾਈ ਪਿਰਤਪਾਲ ਸਿੰਘ ਪਾਰਸ ਢਾਡੀ ਜੱਥੇ ਨੂੰ ਨਗਰ ਪੰਚਾਇਤ ਤੇ ਗੁਰਦੁਾਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਚੂਹੜਚੱਕ(ਮੋਗਾ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਸਾਡੀ ਝੋਲੀ ਵਿਚ ਸਰਦਾਰੀਆਂ ਪਾਈਆਂ ਹਨ ਅਤੇ ਸਾਨੂੰ ਅਣਖ ਤੇ ਇੱਜਤ ਨਾਲ ਜਿਉਣਾ ਸਿਖਾਇਆ ।ਗੁਰੂ ਜੀ ਦੀ ਕੁਰਬਾਨੀ ਦੇਣ ਸਾਰਾ ਜਗਤ ਨਹੀ ਦੇ ਸਕਦਾ।ਇਸ ਮੌਕੇ ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ,ਨਿਰੈਭ ਸਿੰਘ ਨੂਰ,ਸਰਪੰਚ ਰੇਸ਼ਮ ਸਿੰਘ,ਸਵਰਨ ਸਿੰਘ,ਜਸਵਿੰਦਰ ਸਿੰਘ,ਰੂਪ ਸਿੰਘ,ਸੁਰਜੀਤ ਸਿੰਘ,ਦਰਸ਼ਨ ਸਿੰਘ ਪਾਲ ਅਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।