You are here

ਲੁਧਿਆਣਾ

ਜਗਰਾਓਂ ਰੇਲਵੇ ਪੁਲ ਉਪਰ ਐਕਸੀਡੈਂਟ, 2 ਦੀ ਮੌਤ ਇਕ ਗੰਭੀਰ ਜ਼ਖਮੀ  video

ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾਉਣ ਤੋਂ ਬਾਦ ਪੁਲ ਤੋਂ ਥੱਲੇ ਡਿਗ  

ਜਗਰਾਓਂ,ਸਤੰਬਰ 2019-(ਮਨਜਿੰਦਰ ਗਿੱਲ)-

4 ਤਰੀਕ ਸਵਰੇ 9 ਵਜੇ ਜਗਰਾਓਂ ਰੇਲਵੇ ਪੁਲ ਉਪਰ ਭਿਆਨਕ ਹਾਦਸਾ ਵਾਪਰਿਆ।ਜਿਥੇ ਇਕ ਕਾਰ ਕੁਸ ਵਹੀਕਲਾਂ ਨਾਲ ਟਕਰਾਉਂਦੀ ਹੋਈ ਪਲਟ ਗਈ ਅਤੇ ਇਸ ਘਟਨਾ ਦੁਰਾਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ।ਜਦ ਕਿ ਤੀਸਰਾ ਗੰਭੀਰ ਰੂਪ ਵਿਚ ਜਖਮੀ ਹੈ।ਤਿੰਨੋ ਜਾਣੈ ਜਗਰਾਓਂ ਧੇ ਵਾਸੀ ਦਸੇ ਜਾਂਦੇ ਹਨ।ਕਾਰ ਡਰਾਈਵਰ ਵਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।

 

ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪ ਅਗਨਭੇਟ Video

ਬਹੁਤ ਹੀ ਦੁਖਦਾਇਕ ਘਟਨਾ ਪਿੰਡ ਸ਼ੇਰਪੁਰ ਖੁਰਦ ਨਜਦੀਕ ਜਗਰਾਓਂ

ਅੱਗ ਦਾ ਕਾਰਨ ਬਿਜਲੀ ਦੇ ਸੌਟ ਸਰਕਟ ਦਸਿਆ ਗਿਆ ਹੈ

ਏ ਸੀ ਨੇ ਲਾਇ ਅੱਗ ,ਇਲਾਕਾ ਨਿਵਾਸੀ ਵਿਚ ਇਸ ਘਟਨਾ ਦੀ ਵੱਡੀ ਨਿਰਾਸ਼ਾ

ਜਗਰਾਓਂ (ਸੁੱਖ ਜਗਰਾਓਂ,ਜਸਮੇਲ ਸਿੰਘ ਗਾਲਿਬ,ਰਾਣਾ ਸੇਖਦੌਲਤ,ਮਨਜਿੰਦਰ ਗਿੱਲ) - ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ। ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਅੱਗ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈ। ਅੱਗ ਦੇਖਣ ਤੋਂ ਬਾਅਦ ਲੋਕਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।

ਜਗਰਾਉ ਜ਼ੋਨ ਦੀਆਂ 7 ਰੋਜ਼ਾ ਖੇਡਾਂ ਸਮਾਪਤ,ਸੈਂਕੜੇ ਖਿਡਾਰੀਆਂ ਨੇ ਭਾਗ ਲੈ ਕੇ ਦਿਖਾਏ ਜੌਹਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਦੀਆਂ ਜ਼ੋਨ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ (ਲੁਧਿ):ਵਿਖੇ ਪ੍ਰਿਸੀਪਲ ਰਾਕੇਸ ਕੁਮਾਰ ਤੇ ਕੋ-ਕਨਵੀਨਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਮਾਪਤ ਹੋ ਗਈਆਂ।ਇਨ੍ਹਾਂ ਸੱਤ ਰੋਜ਼ਾ ਖੇਡਾਂ ਦੌਰਾਨ 65 ਸਕੂਲਾਂ ਦੇ 2500 ਖਿਡਾਰੀਆਂ ਨੇ ਖੋ-ਖੋ,ਕਬੱਡੀ ਤੇ ਫੁੱਟਬਾਲ ਮੁਕਾਬਲਿਆਂ 'ਚ ਭਾਗ ਲਿਆ।ਖੋ-ਖੋ ਅੰਡਰ-14 ਸਾਲ ਲੜਕੀਆਂ ਦੇ ਮੁਕਾਬਲਿਆਂ 'ਚ ਕ੍ਰਮਵਾਰ ਪੱਬੀਆਂ ਤੇ ਸਪਰਿੰਗ ਡਿਊ ਜਗਰਾਉਂ,ਅੰਡਰ 17 ਦੇ ਮੁਕਾਬਲਿਆਂ 'ਚ ਗਾਲਿਬ ਕਲਾਂ ਤੇ ਸਰਕਾਰੀ ਸਕੂਲ ਜਗਰਾਉਂ ਦੀਆਂ ਟੀਮਾਂ ਪਹਿਲੇ ਤੇ ਦੂਸਰੇ ਸਥਾਨ 'ਤੇ ਰਹੀਆਂ।ਇਸੇ ਤਰ੍ਹਾਂ ਖੋ-ਖੋ ਦੇ ਲੜਕਿਆਂ ਦੇ ਮੁਕਾਬਲਿਆਂ 'ਚ ਅੰਡਰ 15 ਲੜਕਿਆਂ 'ਚ ਪੱਬੀਆਂ ਨੇ ਮੱਲਾ,ਅੰਡਰ 17 'ਚ ਗਾਲਿਬ ਕਲਾਂ ਨੇ ਗੱਗ ਕਲਾਂ ਅਤੇ ਅੰਡਰ 19 'ਚ ਨਿਊ ਪੰਜਾਬ ਸਕੂਲ ਜਗਰਾਉਂ ਨੂੰ ਫਾਇਨਲ ਮੁਕਾਬਲੇ 'ਚ ਹਰਾਇਆ।ਜ਼ੋਨ ਪੱਧਰੀ ਕਬੱਡੀ ਮੁਕਾਬਲਿਆਂ 'ਚ ਅੰਡਰ 14 ਲੜਕੀਆਂ 'ਚ ਦੇਹੜਕਾ ਸਕੂਲ ਨੇ ਭੂੰਦੜੀ ਸਕੂਲ ਟੀਮ ਨੂੰ ਹਰਾਇਆ,ਅੰਡਰ 17 'ਚ ਬਰਸਾਲ ਸਕੂਲ ਦੀ ਟੀਮ ਪਹਿਲੇ ਕਮਾਲਪੁਰਾ ਸਕੂਲ ਦੀ ਟੀਮ ਦੂਸਰੇ ,ਅੰਡਰ 19 ਮੁਕਬਾਲਿਆਂ 'ਚ ਬਰਸਾਲ ਸਕੂਲ ਨੇ ਸਿੱਧਵਾਂ ਖੁਰਦ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਸਰਪੰਚ ਸਿਕੰਦਰ ਸਿੰਘ ਅਤੇ ਸਮੁੱਚੀ ਪੰਚਾਇਤ ਗਾਲਿਬ ਕਲਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ।ਇਸ ਮੌਕੇ ਦਵਿੰਦਰ ਸਿੰਘ ਭੁੱਲਰ ,ਕਰਨੈਲ ਸਿੰਘ ਢੋਲਣ, ਪਰਦੀਪ ਕੁਮਾਰ ਗੁਪਤਾ,ਲਵਪ੍ਰੀਤ ਸਿੰਘ,ਹਰਿੰਦਰ ਸਿੰਘ ਚਾਹਲ,ਸੁਖਦੇਵ ਸਿੰਘ ਹਠੂਰ (ਸੀ.ਐਚ.ਟੀ),ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਟਰੈਕਟਰ ਦੀ ਲਪੇਟ 'ਚ ਆਈ ਅਧਿਆਪਕਾ ਦੀ ਮੌਤ,ਭਰਾ ਜ਼ਖਮੀ,ਦੋ ਮਹੀਨੇ ਬਾਅਦ ਤੁਰਨੀ ਸੀ ਡੋਲੀ ਪਰ ਅੱਜ ਉਠੀ ਅਰਥੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਸਿੱਧਵਾਂ ਬੇਟ ਰੋਡ ਤੇ ਤੇਜ਼ ਰਫਤਾਰ ਟਰਾਲੀ ਨੂੰ ਉਵਰਟੇਕ ਕਰਦਿਆਂ ਮੋਟਰਸਾਈਕਲ ਨੂੰ ਮਾਰੀ ਟੱਕਰ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੀ (26) ਸਾਲਾਂ ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਮੋਟਰਸਾਈਕਲ ਨੂੰ ਚਲਾ ਰਹੇ ਭਰਾ ਨੂੰ ਵੀ ਲਪੇਟ ਵਿੱਚ ਲੈ ਲਿਆ।ਜਾਣਕਾਰੀ ਅਨੁਸਾਰ ਪਿੰਡ ਰਾਉਵਾਲ ਵਾਸੀ ਸ਼ਰਨਜੀਤ ਕੌਰ ਜੋ ਕਿ ਮਹਿਣਾ ਦੇ ਇੱਕ ਕਾਲਜ ਪੜਾਉਂਦੀ ਸੀ ਉਹ ਆਪਣੇ ਭਰਾ ਨਾਲ ਮੋਟਸਾਈਕਲ ਤੇ ਪਿੰਡੌ ਮਹਿਣਾ ਜਾ ਰਹੇ ਸਨ।ਪਿੰਡ ਲੀਲਾਂ ਨਜ਼ਦੀਕ ਸਾਹਮਣੇ ਆ ਰਹੇ ਟਰੈਕਟਰ ਟਰਾਲੀ ਨੇ ੳਵਰਟੇਕ ਕਰਨ ਸਮੇ ਮੋਟਰਸਾਈਕਲ ਨੂੰ ਲਪੇਟ ਵਿਚ ਲੈ ਲਿਆ ਜਿਸ ਵਿੱਚ ਸਰਨਜੀਤ ਕੌਰ ਦੀ ਮੌਤ ਹੋ ਗਈ ਅਤੇ ਭਰਾ ਜ਼ਖਮੀ ਹੋ ਗਿਆ।ਇਸ ਮਾਮਲੇ ਪੁਲਿਸ ਨੇ ਟਰੈਕਟਰ ਚਾਲਕ ਬਲਵਿੰਦਰ ਸਿੰਘ ਵਾਸੀ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ।26 ਸਾਲ ਪੋ੍ਰਫੈਸਰ ਸ਼ਰਨਜੀਤ ਕੌਰ ਦੀ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ ਨਵੰਬਰ ਮਹੀਨੇ ਵਿਚ ਉਸ ਦਾ ਵਿਆਹ ਰੱਖਿਆ ਗਿਆ ਸੀ ।ਪਰਿਵਾਰ ਵਲੋ ਲਗਭਗ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰੀ ਬੈਠਾ ਸੀ।ਦੋ ਮਹੀਨੇ ਬਾਅਦ ਜਿਸ ਧੀ ਦੀ ਘਰੋ ਡੋਲੀ ਤੁਰਨੀ ਸੀ ਅੱਜ ਗਮਗੀਨ ਅਤੇ ਵਿਰਲਾਪ ਦੇ ਮਾਹੌਲ ਵਿਚ ਅਰਥੀ ਉਠੀ ਤਾ ਹਰ ਇੱਕ ਅੱਖ ਨਮ ਸੀ।ਪੋ੍ਰਫੈਸਰ ਦੀ ਬੇਵਕਤੀ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ

ਮੰਹਤ ਬਾਬਾ ਹਰਬੰਸ ਸਿੰਘ ਜੀ ਨਾਨਕਸਰ ਵੱਲੋ ਪਿੰਡ ਸ਼ੇਖਦੌਲਤ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੰਟਰਲੌਕ ਟਾਈਲਾਂ ਲਾਉਣ ਦੇ ਕੰਮ ਦੀ ਸੁਰੂਆਤ ਕਰਵਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਸ਼ੇਖਦੌਲਤ ਵਿਖੇ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਵੱਲੋ ਗੁਰਦੁਆਰਾ ਸਾਹਿਬ ਦੇ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸੁਰੂ ਕੀਤਾ।ਇਸ ਸਮੇ ਸਰਪੰਚ ਸਮੇਸ਼ਰ ਸਿੰਘ ਰਾਈਵਾਲ ਨੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਗਲੀਆਂ ਨਾਲੀਆਂ ਦੇ ਨਵ-ਨਿਰਮਾਣ ਕਰਵਾਕੇ ਵਿਕਾਸ ਕਾਰਜ਼ਾਂ ਦੀ ਹਨੇਰੀ ਲਿਆ ਦਿੱਤੀ।ਸਰਪੰਚ ਰਾਈਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪਿੰਡ ਦੇ ਸਰਵਪੱਖੀ ਵਿਕਾਸ ਬਿੰਨ੍ਹਾਂ ਕਿਸੇ ਭੇਦ-ਭਾਵ ਤੇ ਪਾਰਟੀਬਾਜ਼ੀ ਤੋ ਉਪਰ ਉਠ ਕੇ ਕਰਵਾਉਣਾ ਹੈ ਤੇ ਇਸ ਲੜੀ ਤਹਿਤ ਸਾਰੇ ਪਿੰਡ ਦੀਆਂ ਕਚੀਆਂ ਗਲੀਆਂ ਵਿੱਚ ਇੰਟਰਲੌਕ ਟਾਇਲਾਂ ਲਵਾਈਆਂ ਜਾਣਗੀਆਂ ਤੇ ਪਿੰਡ ਦੇ ਪ੍ਰਾਇਮਾਰੀ ਸਕੂਲ ਤੇ ਸਮਸਾਨ ਘਾਟ ਦੀ ਚਾਰਦੀਵਾਰੀ ਕਰਵਾਕੇ ਵਧੀਆ ਬਣਾਇਆ ਜਾਵੇਗਾ।ਇਸ ਸੇਵਾ ਵਿੱੱੱਚ ਸਮੂਹ ਨਗਰ ਨਿਵਾਸੀਆਂ ਤੇ ਖਾਸਕਰ ਨੌਜਵਾਨਾਂ ਵੱਲੋ ਬੜੀ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ।ਇਸ ਸਮੇ ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ,ਸਾਬਕਾ ਸਰਪੰਚ ਦਰਸਨ ਸਿੰਘ,ਪੰਚ ਅਮਰ ਸਿੰਘ,ਪੰਚ ਜਗਰੂਪ ਸਿੰਘ,ਪੰਚ ਤੇਜਿੰਦਰ ਸਿੰਘ ਮੱਲ੍ਹੀ,ਪੰਚ ਰਣਜੀਤ ਸਿੰਘ,ਪੰਚ ਜਗਸੀਰ ਸਿੰਘ,ਪੰਚ ਮਨਦੀਪ ਸਿੰਘ,ਪੰਚ ਜਗਸੀਰ ਸਿੰਘ,ਪੰਚ ਮਨਦੀਪ ਸਿੰਘ,ਸੋਹਨ ਸਿੰਘ ਦਿਉਲ,ਕਬੱਡੀ ਕਾਕਾ ਕੋਚ ਸ਼ੇਖਦੌਲਤ,ਜੱਗਾ ਸਿੰਘ ਉਪਲ ਆਦਿ ਹਾਜ਼ਰ ਹਨ

ਨਰਕ ਭਰੀ ਜ਼ਿੰਦਗੀ ਤੋਂ ਤੰਗ ਗੋਲਡਨ ਬਾਗ਼ ਨਿਵਾਸੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਸਲ ਦੇ ਗੇਟ ਅੱਗੇ ਬੈਠਣ ਲਈ ਮਜ਼ਬੂਰ Video

ਜਗਰਾਉਂ,  ਸਤੰਬਰ 2019 -( ਮਨਜਿੰਦਰ ਗਿੱਲ )- ਨਰਕ ਭਰੀ ਜ਼ਿੰਦਗੀ ਜਿਉਂ ਰਹੇ ਗੋਲਡਨ ਬਾਗ਼ ਵਾਰਡ ਨੰਬਰ 2 ਨਿਵਾਸੀ ਥੱਕ ਹਾਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਸਲ ਦੇ ਗੇਟ ਅੱਗੇ ਬੈਠਣ ਲਈ ਮਜ਼ਬੂਰ ਹੋਏ । ਇਸ ਧਰਨੇ 'ਚ ਵਿਧਾਨ ਸਭਾ ਪੰਜਾਬ ਦੇ ਵਿਰੋਧੀ ਧਿਰ ਦੇ ਡਿਪਟੀੇ ਆਗੂ ਸਰਵਜੀਤ ਕੌਰ ਮਾਣੰੂਕੇ ਵੀ ਸ਼ਾਮਿਲ ਸਨ । ਕਰੀਬ ਤਿੰਨ ਘੰਟਿਆਂ ਤੋਂ ਬਾਅਦ ਤਹਿਸੀਲਦਾਰ ਨਵਦੀਪ ਸਿੰਘ ਨੇ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਧਰਨਾ ਚੁਕਾਇਆ । ਇਸ ਦੌਰਾਨ ਨਗਰ ਕੌਾਸਲ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਨੇ ਮੁਹੱਲਾ ਨਿਵਾਸੀਆਂ ਨਾਲ ਵਾਅਦਾ ਕੀਤਾ ਕਿ 3 ਸਤੰਬਰ 2019 ਨੂੰ ਮੁਹੱਲੇ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ । ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਗੋਲਡਨ ਬਾਗ਼ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤਿੰਨ ਵਾਰ ਉਦਘਾਟਨ ਕਰਨ ਦੇ ਬਾਵਜੂਦ ਕੰਮ ਅਧੂਰੇ ਪਏ ਹਨ । ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਵਿਰੋਧੀ ਧਿਰ ਦੇੇ ਡਿਪਟੀ ਆਗੂ ਸਰਵਜੀਤ ਕੌਰ ਮਾਣੂਕੇ ਜੋ ਹਲਕਾ ਜਗਰਾਉਂ ਦੇ ਵਿਧਾਇਕ ਹਨ ਵੀ ਇਸ ਮੁਹੱਲੇ ਦੇ ਵੀ ਨਿਵਾਸੀ ਹਨ । ਇਸ ਮੌਕੇ ਲੋਕਾਂ ਨੇ ਨਗਰ ਕੌਾਸਲ ਵਿਰੁੱਧ ਨਾਅਰੇਬਾਜੀ ਵੀ ਕੀਤੀ । ਨਗਰ ਕੌਾਸਲ ਨੂੰ ਚਿਤਾਵਨੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਕੰਮ ਸ਼ੁਰੂ ਨਾ ਕਰਵਾਇਆ ਤਾਂ ਮਹੁੱਲਾ ਨਿਵਸੀ 3 ਸਤੰਬਰ 2019 ਨੂੰ ਕਮੇਟੀ ਗੇਟ ਦੀ ਥਾਂ ਕਮੇਟੀ ਸਾਹਮਣੇ ਸੜਕ ਦੇ ਵਿਚਕਾਰ ਧਰਨਾ ਦੇਣ ਗਏ । ਆਵਾਜਾਈ ਵਿਚ ਪੈਣ ਵਾਲੇ ਵਿਘਨ ਦਾ ਜ਼ਿੰਮੇਵਾਰ ਪ੍ਰਸ਼ਾਸਨ 'ਤੇ ਸੱਤਾਧਾਰੀ ਧਿਰ ਹੋਵੇਗੀ । ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਪ੍ਰਧਾਨ ਅਵਤਾਰ ਸਿੰਘ, ਦੇਵੀ ਦਿਆਲ ਸ਼ਰਮਾ, ਗਗਨਦੀਪ ਕੌਰ ਆਦਿ ਨੇ ਕਿਹਾ ਕਿ ਮੁਹੱਲਾ ਨਿਵਾਸੀ ਅਨੇਕਾਂ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਮੇਟੀ ਅੰਦਰ ਸੱਤਾਧਾਰੀ ਧਿਰ ਤੇ ਅਧਿਕਾਰੀਆਂ ਨੂੰ ਮਿਲਦੇ ਰਹੇ । ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ ਦਾ ਵਾਅਦਾ ਤਾਂ ਹੁੰਦਾ ਰਿਹਾ ਪਰ ਇਹ ਸਭ ਕੁਝ ਲਾਰੇ ਤੋਂ ਅੱਗੇ ਨਹੀਂ ਵੱਧ ਸਕਿਆ । ਇਸ ਮੌਕੇ ਜਗਦੀਸ਼ ਸਿੰਘ, ਅਮਰਜੀਤ ਕੌਰ, ਇੰਦਰਜੀਤ ਸਿੰਘ, ਪਿਸ਼ੋਰਾ ਸਿੰਘ, ਕੁਲਦੀਪ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ ।

ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਧਾਰਮਿਕ ਸਿੱਖ ਮਸਲਿਆਂ ਚ ਬੇਲੋੜੀ ਦਖ਼ਲ ਅੰਦਾਜ਼ੀ ਮਨਜ਼ੂਰ ਨਹੀਂ ।

ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ)- ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸੋਧਣ ਵਾਲੇ ਭਾਈ ਦਿਲਾਵਰ ਸਿੰਘ ਕੌਮ ਦੇ ਸ਼ਹੀਦ ਹਨ । ਜਿੰਨਾ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਨੌਜਵਾਨੀ ਦਾ ਸਮੇਂ ਦੀ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਹੋ ਰਿਹਾ ਘਾਣ ਰੋਕਿਆ ਸੀ । ਜਿੰਨਾ ਨੂੰ ਕੌਮ ਦੀ  ਇਸ ਮਹਾਨ ਸੇਵਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆਂ ਹੋਇਆ ਹੈ । ਲੰਘੀ 31ਅਗਸਤ ਨੂੰ‌  ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਸਾਲ ਕੌਮ ਵੱਲੋਂ ਮਨਾਈ ਜਾਂਦੀ ਹੈ ਤੇ ਜਿੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ਉੱਥੇ ਹੀ ਇਸ ਲਾਸਾਨੀ ਕੌਮੀ ਸੇਵਾ ਲਈ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਤੇ  ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ  ਬਾਕੀ ਦੇ  ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਿਰੋਪਾਉ ਦੇ ਕੇ ਨਿਵਾਜਿਆ ਜਾਂਦਾ ਹੈ । ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਤੇ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਕਹਿਕੇ ਸੰਬੋਧਨ ਕਰਨ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਬੇਲੋੜਾ ਵਿਰੋਧ ਕਰਕੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਬੰਦੀ ਸਿੰਘ ਰਿਹਾਈ ਮੋਰਚਾ ਜੋ ਕਿ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ ਦੇ ਆਗੂ ਭਾਈ ਜੰਗ ਸਿੰਘ ਮੁਸਤਫਾਬਾਦ ਤੇ ਭਾਈ ਭਵਨਦੀਪ ਸਿੰਘ ਸਿੱਧੂ ਵੱਲੋਂ ਰਵਨੀਤ ਬਿੱਟੂ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਸਖ਼ਤ ਤਾੜਨਾ ਕਰਦੇ ਹਨ। ਕਿ ਉਹ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਬੇਲੋੜੀ ਦਖ਼ਲਅੰਦਾਜ਼ੀ  ਬੰਦ ਕਰਨ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਣ ਤੇ ਧਾਰਮਿਕ ਸਿੱਖ ਮਾਮਲਿਆਂ ਤੋਂ ਦੂਰ ਰਹਿਣ ।

ਪਿੰਡ ਤਲਵੰਡੀ ਮੱਲ੍ਹੀਆਂ ਪੋਚਾ ਲਾਉਦੀ ਨੌਜਵਾਨ ਲੜਕੀ ਦੀ ਕਲੂਰ 'ਚ ਕੰਰਟ ਆਉਣ ਨਾਲ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਤਲਵੰਡੀ ਮੱਲ੍ਹੀਆਂ 'ਚ ਨੌਜਵਾਨ ਲੜਕੀ ਦੀ ਬਿਜਲੀ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਰਾਜਦੀਪ ਕੌਰ(ਰੱਜੀ) 23 ਸਾਲ ਆਪਣੇ ਘਰ ਦੇ ਕਮਰੇ 'ਚ ਫਰਸ ਤੇ ਪੋਚਾ ਲਾ ਰਹੀ ਸੀ ਕਿ ਕੋਲ ਚਲ ਰਿਹਾ ਕੂਲਰ 'ਚ ਕਰੰਟ ਆਉਣ ਤੇ ਇਹ ਹਾਦਸਾ ਵਾਪਰਿਆ ਪਿਤਾ ਚਮਕੌਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਲਜੀਤ ਕੌਰ ਦੀ ਕੁਖੋਂ ਪੈਂਦਾ ਹੋਈ ਰੱਜੀ ਨੇ ਢੁੱਡੀਕੇ ਕਾਲਜ ਵਿਖੇ ਬੀ.ਏ ਦੀ ਡਿਗਰੀ ਕੀਤੀ।ਸ੍ਰੋਮਣੀ ਅਕਾਲੀ ਦਲ(ਪਾਰਟੀ) ਵਲੋਂ ਬਲਾਕ ਸੰਮਤੀ ਚੋਣ ਲੋੜ ਚੁਕੇ ਨਾਹਰ ਸਿੰਘ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਸਵੇਰੇ ਰੋਟੀ ਖਾ ਰਹੇ ਸਨ ਜਦੋ ਕਿ ਰਾਜਦੀਪ ਕੌਰ ਰਜੀ ਸਾਡੇ ਸਾਹਮਣੇ ਕਰੰਟ ਲਗਣ ਨਾਲ ਰੋਣ ਪਿੱਟਣ ਲੱਗੀ ਅਤੇ ਅਸੀ ਛੇਤੀ-ਛੇਤੀ ਘਰ ਦੇ ਵੱਡੇ-ਵਿਹੜੇ 'ਚ ਮਿੱਟੀ ਪੱਟ ਕੇ ਉਸ ਨੂੰ ਦੱਬਿਆ ਪਰ ਜਗਰਾਉਂ ਦੇ ਕਲਿਆਂਨੀ ਹਸਪਤਾਲ ਵਿਚ ਇਹ ਮਹਾਨ ਰੂਹ ਜਾ ਕੇੇ ਸੰਾਸਰ ਨੂੰ ਅਲਵਿਦਾ ਆਖ ਗਈ।ਦੋਨਾਂ ਭੈਣਾਂ ਦਾ ਇੱਕਲੌਤਾ ਭਰਾ ਅਮਨਦੀਪ ਸਿੰਘ (16) ਦਾ ਜਿੱਥੇ ਅੱਜ ਭੈਣਾਂ ਬਿਨਾਂ ਵੱਡੇ ਘਰ ਦਾ ਵਿਹੜਾ ਖਾਲੀ ਹੋ ਗਿਆ ਉੱਥੇ ਪਿੰਡ ਤਲਵੰਡੀ ਮੱਲ੍ਹੀਆਂ ਵਿੱਚ ਵੀ ਦਿਨ ਦਿਹਾੜੇ ਕਹਿਰ ਦੀ ਮੌਤ ਨੇ ਹਰ ਦਿਲ ਨੂੰ ਨਿਛੌੜ ਕੇ ਰੱਖ ਦਿੱਤਾ

'ਰਾਸ਼ਟਰੀ ਪੋਸ਼ਣ ਮਾਂਹ'' ਲੁਧਿਆਣਾ ਵਿੱਚ ਕੀਤਾ ਗਿਆ ਸ਼ੁਰੂ, ਸਤੰਬਰ ਨੂੰ 'ਪੋਸ਼ਣ ਮਹੀਨੇ' ਵਜੋਂ ਮਨਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਮਾਵਾਂ, ਬੱਚਿਆਂ ਅਤੇ ਲੜਕੀਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਟੀਚਾ

ਲੁਧਿਆਣਾ, ਸਤੰਬਰ 2019( ਮਨਜਿੰਦਰ ਗਿੱਲ)-ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ 'ਰਾਸ਼ਟਰੀ ਪੋਸ਼ਣ ਮਾਂਹ' ਵਜੋਂ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਸੰਬੰਧੀ ਇੱਕ ਸਮਾਗਮ ਬਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤੰਬਰ ਮਹੀਨਾ ''ਰਾਸ਼ਟਰੀ ਪੋਸ਼ਣ ਮਾਂਹ'' ਵੱਜੋਂ ਮਨਾਇਆ ਜਾਣਾ ਹੈ ਅਤੇ ਇਸ ਮਹੀਨੇ ਦੌਰਾਨ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ 1000 ਦਿਨ ਤੱਕ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਲਈ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ, ਬੱਚਿਆਂ ਦਾ ਭਾਰ ਤੋਲਿਆ ਜਾਵੇਗਾ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਪੋਸ਼ਣ ਮੇਲੇ ਦਾ ਆਯੋਜਨ, ਸਾਈਕਲ ਰੈਲੀ, ਪੋਸ਼ਣ ਵਾਕ, ਗਰਾਮ ਸਭਾ, ਹੈਲਦੀ ਰੈਸਪੀ ਮੁਕਾਬਲੇ, ਪ੍ਰਭਾਤ ਫੇਰੀਆਂ, ਹੱਟ ਬਾਜ਼ਾਰ, ਘਰਾਂ ਦਾ ਦੌਰਾ, ਨਾਰੀ ਕੀ ਚੌਪਾਲ, ਓ. ਆਰ. ਐੱਸ. ਪੈਕੇਟਾਂ ਦੀ ਵੰਡ, ਜਾਗੋ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪੰਚਾਇਤਾਂ ਨਾਲ ਮੀਟਿੰਗਾਂ ਅਤੇ ਹੱਥ ਧੋਣ ਦੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਅਭਿਆਨ ਦੌਰਾਨ ਹਰੇਕ ਘਰ ਤੱਕ ਪਹੁੰਚ ਯਕੀਨੀ ਬਣਾਉਣ। ਇਸ ਮੁਹਿੰਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਕਿੱਲ ਡਿਵੈੱਲਪਮੈਂਟ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਹਿਮ ਯੋਗਦਾਨ ਪਾਵੇਗਾ। ਅਗਰਵਾਲ ਨੇ ਕਿਹਾ ਕਿ ਸਾਰੇ ਵਿਭਾਗ ਇਸ ਅਭਿਆਨ ਸੰਬੰਧੀ ਆਪਣੀਆਂ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਕਰਨ ਤੋਂ ਉਪਰੰਤ ਵੈੱਬਸਾਈਟ (http://poshanabhiyaan.gov.in) 'ਤੇ ਵੀ ਅਪਲੋਡ  ਕਰਨ। ਅਗਰਵਾਲ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਮਾਜ ਵਿੱਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਬਿਮਾਰੀਆਂ ਨੂੰ ਸਾਂਝੇ ਉਪਰਾਲਿਆਂ ਨਾਲ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੰਕ ਫੂਡ ਅਤੇ ਬਾਹਰੋਂ ਖਾਧਾ ਖਾਣਾ ਬੱਚਿਆਂ ਦੀ ਸਿਹਤ ਨੂੰ ਵਿਗਾੜ ਰਿਹਾ ਹੈ। ਇਸ ਮੌਕੇ 'ਤੇ ''ਰਾਸ਼ਟਰੀ ਪੋਸ਼ਣ ਮਾਂਹ'' ਸਬੰਧੀ ਸਤੰਬਰ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀ-ਵਿਧੀਆਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ 1 ਸਤੰਬਰ-2019 ਤੋਂ ਇਲੈਕਟੋਰਲ ਵੈਰੀਫਿਕੇਸ਼ਨ ਪ੍ਰੋਗਰਾਮ ਕੀਤਾ ਲਾਂਚ

ਵੈਰੀਫਿਕੇਸ਼ਨ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾ ਕਾਮਨ ਸਰਵਿਸ ਸੈਂਟਰ ਰਾਹੀਂ ਕੀਤੀ ਜਾ ਸਕਦਾ ਹੈ

ਲੁਧਿਆਣਾ, ਸਤੰਬਰ 2019 ( ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਬੱਚਤ ਭਵਨ ਵਿਖੇ ਇਲੈਕਟੋਰਲ ਵੈਰੀਫਿਕੇਸ਼ਨ ਪ੍ਰੋਗਰਾਮ ਲਾਂਚ ਕੀਤਾ। ਉਹਨਾਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ-2019 ਤੋਂ ਇਲੈਕਟੋਰਲ ਵੈਰੀਫਿਕੇਸ਼ਨ ਪ੍ਰ ਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ 1 ਸਤੰਬਰ ਤੋਂ 15 ਅਕਤੂਬਰ-2019 ਤੱਕ ਹਰੇਕ ਵੋਟਰ ਵੱਲੋਂ ਆਪਣੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੈਰੀਫਿਕੇਸ਼ਨ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾ ਕਾਮਨ ਸਰਵਿਸ ਸੈਂਟਰ ਰਾਹੀਂ ਕੀਤਾ ਜਾ ਸਕਦੀ ਹੈ ਅਤੇ ਵੋਟਰ ਵੈਰੀਫਾਈ ਕਰਨ ਸਮੇਂ ਇੰਡੀਅਨ ਪਾਸਪੋਰਟ, ਡਰਾਈਵਿੰਗ ਲਾਈਸੈਂਸ, ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਪ੍ਰਵਾਨਤ ਕੋਈ ਵੀ ਪਰੂਫ ਦੀ ਕਾਪੀ ਵਿੱਚੋਂ ਕੋਈ ਇੱਕ ਪਰੂਫ ਅਪਲੋਡ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਵੈਰੀਫਿਕੇਸ਼ਨ ਕਰਨ ਸਮੇਂ ਕਿਸੇ ਵੀ ਵੋਟਰ ਨੇ ਵੇਰਵਿਆਂ ਵਿੱਚ ਕੋਈ ਸੋਧ ਕਰਨੀ ਹੈ ਤਾਂ ਫਾਰਮ ਨੰਬਰ 8, ਜੇਕਰ ਰਿਹਾਇਸ਼ ਨਾ ਹੋਣ ਜਾਂ ਮੌਤ ਹੋਣ ਕਾਰਨ ਵੋਟ ਕੱਟਣ ਦੀ ਲੋੜ ਹੈ ਤਾਂ ਫਾਰਮ ਨੰਬਰ 7 ਭਰਿਆ ਜਾਵੇ। ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਦੀ ਉਮਰ 1 ਜਨਵਰੀ 2020 ਨੂੰ 18 ਸਾਲ ਦੀ ਹੋ ਜਾਵੇਗੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਤੱਕ ਰਜਿਸਟਰਡ ਨਹੀਂ ਕਰਵਾਇਆ ਤਾਂ ਉਹ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ (www.nvps.}n) ਫਾਰਮ ਨੰਬਰ 6 ਆਨ ਲਾਈਨ ਭਰ ਕੇ ਅਪਲਾਈ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਫਾਰਮ ਆਟੋਮੈਟਿਕ ਜਨਰੇਟ ਕਰਨ ਦੀ ਸੁਵਿਧਾ ਵੋਟਰ ਹੈਲਪਲਾਈਨ ਮੋਬਾਇਲ ਐਪ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ 'ਤੇ ਵੀ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਥ ਲੈਵਲ ਅਫਸਰ ਮਿਤੀ 1 ਸਤੰਬਰ ਤੋਂ 15 ਅਕਤੂਬਰ ਤੱਕ ਆਮ ਲੋਕਾਂ ਵੱਲੋਂ ਦਿੱਤੇ ਵੇਰਵਿਆ ਦੀ ਘਰ-ਘਰ ਜਾ ਕੇ ਪੜਤਾਲ ਕਰਨਗੇ। ਉਹਨਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੇਰਵੇ ਨਹੀਂ ਦਿੱਤੇ ਜਾਣਗੇ, ਉਹਨਾਂ ਦੇ ਵੇਰਵੇ ਵੀ ਬੀ.ਐਲ.ਓ. ਵੱਲੋਂ ਪ੍ਰਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫ਼ਸਰਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਪੜਤਾਲ ਦਾ ਕੰਮ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਅੰਜੂ ਬਾਲਾ ਵੀ ਹਾਜ਼ਰ ਸਨ।