You are here

ਲੁਧਿਆਣਾ

ਖੇਤੀਬਾੜੀ ਖਪਤਕਾਰ 22 ਤੋਂ 31 ਤੱਕ ਲੋਡ ਵਧਾ ਸਕਦੇ ਹਨ-ਐਕਸੀਅਨ ਜਗਰਾਉਂ

ਹੋਰ ਪਿੰਡਾਂ ਵਿੱਚ ਲੱਗਣ ਵਾਲੇ 'ਸੁਵਿਧਾ ਕੈਂਪ' ਸਬੰਧੀ ਸਮਾਂ-ਸਾਰਨੀ ਜਾਰੀ

ਜਗਰਾਓਂ,  ਜੁਲਾਈ 2019 ( ਮਨਜਿੰਦਰ ਗਿੱਲ)-

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ ਵਾਲੇ ਖਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਅਨੁਸਾਰ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ 22 ਜੁਲਾਈ ਤੋਂ 31 ਜੁਲਾਈ ਤੱਕ ਲੱਗਣ ਵਾਲੇ ਹੋਰ 'ਸੁਵਿਧਾ ਕੈਂਪ' ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ 22 ਜੁਲਾਈ ਨੂੰ ਮਲਕ, ਚੀਮਨਾਂ, ਅਲੀਗੜ੍ਹ ਆਦਿ ਪਿੰਡਾਂ ਦਾ ਕੈਂਪ ਪਿੰਡ ਮਲਕ ਵਿਖੇ, 23 ਜੁਲਾਈ ਨੂੰ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਸ਼ੇਖਦੌਲਤ, ਸਵੱਦੀ ਖੁਰਦ, ਤੱਪੜ ਆਦਿ ਪਿੰਡਾਂ ਦਾ ਕੈਂਪ ਪਿੰਡ ਸ਼ੇਰਪੁਰ ਕਲਾਂ ਵਿਖੇ, 24 ਜੁਲਾਈ ਨੂੰ ਪੱਬੀਆਂ, ਕੋਠੇ ਹਾਂਸ, ਚੌਕੀਮਾਨ, ਸੋਹੀਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਪੱਬੀਆਂ ਵਿਖੇ, 25 ਜੁਲਾਈ ਨੂੰ ਜੰਡੀ, ਸੰਗਤਪੁਰਾ, ਰਸੂਲਪੁਰ, ਬੁਜਰਗ, ਭੈਣੀ ਅਰਾਈਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਜੰਡੀ ਵਿਖੇ, 26 ਜੁਲਾਈ ਨੂੰ ਲੀਲਾਂ, ਸਦਰਪੁਰਾ, ਬੰਗਸੀਪੁਰਾ ਆਦਿ ਪਿੰਡਾਂ ਦਾ ਕੈਂਪ ਪਿੰਡ ਲੀਲਾਂ ਵਿਖੇ, 29 ਜੁਲਾਈ ਨੂੰ ਗਾਲਿਬ ਕਲਾਂ, ਗਾਲਿਬ ਖੁਰਦ, ਅਮਰਗੜ੍ਹ ਕਲੇਰ ਆਦਿ ਪਿੰਡਾਂ ਦਾ ਕੈਂਪ ਪਿੰਡ ਗਾਲਿਬ ਕਲਾਂ ਵਿਖੇ, 30 ਜੁਲਾਈ ਨੂੰ ਰਾਊਵਾਲ, ਖੁਦਾਈ ਚੱਕ, ਗੋਰਸੀਆਂ ਮੱਖਣ, ਕੋਟਮਾਨ, ਧੋਥੜ, ਗੋਰਸੀਆਂ ਖਾਨ ਮੁਹੰਮਦ, ਸ਼ੇਖਕੁਤਬ ਆਦਿ ਪਿੰਡਾਂ ਦਾ ਕੈਂਪ ਪਿੰਡ ਰਾਊਵਾਲ ਵਿਖੇ ਅਤੇ 31 ਜੁਲਾਈ ਨੂੰ ਗਗੜਾ, ਕੋਠੇ ਪੋਨਾਂ, ਬੀੜ ਗਗੜਾ, ਬੀੜ ਅਖਾੜਾ ਆਦਿ ਪਿੰਡਾਂ ਦਾ ਕੈਂਪ ਪਿੰਡ ਗਗੜਾ ਵਿਖੇ ਲਗਾਇਆ ਜਾਵੇਗਾ। ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਹੋਰ ਦੱਸਿਆ ਕਿ ਇਹ ਸੁਵਿਧਾ ਕੈਂਪ ਸਵੇਰੇ 10 ਤੋਂ ਸ਼ੁਰੂ ਹੋਣਗੇ ਅਤੇ ਲੋਡ ਵਧਾਉਣ ਦੇ ਚਾਹਵਾਨ ਖਪਤਕਾਰ ਪਿੰਡ ਦੀ ਪੰਚਾਇਤ ਤੋਂ ਟਿਊਬਵੈਲ ਕੁਨੈਕਸ਼ਨ ਦੀ ਵਰਤੋਂ ਜਾਂ ਮਾਲਕੀ ਸਬੰਧੀ ਸਰਟੀਫਿਕੇਟ, ਬਿਨੈਕਾਰ ਖਪਤਕਾਰ ਦੀ ਪਾਸਪੋਰਟ ਸਾਈਜ਼ ਫੋਟੋ, ਬਿਨੈਕਾਰ ਦੀ ਸ਼ਨਾਖਤ ਸਬੰਧੀ ਸਬੂਤ, ਟਿਊਬਵੈਲ ਕੁਨੈਕਸ਼ਨ ਦੀ ਪਾਸਬੁੱਕ ਅਤੇ ਲੋਡ ਵਾਧੇ ਲਈ ਟੈਸਟ ਰਿਪੋਰਟ ਨਾਲ ਲੈਕੇ ਆਉਣ। ਇੰਜ: ਸੋਮਲ ਨੇ ਹੋਰ ਦੱਸਿਆ ਕਿ ਇਹਨਾਂ ਸੁਵਿਧਾ ਕੈਂਪਾ ਮੌਕੇ ਖਪਤਕਾਰਾਂ ਨੂੰ ਹੋਰ ਲੋੜੀਂਦੇ ਫਾਰਮ ਅਤੇ ਅੰਡਰਟੇਕਿੰਗ ਆਦਿ ਮੌਕੇ 'ਤੇ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ ਜੇਕਰ ਕਿਸੇ ਖਪਤਕਾਰ ਨੂੰ ਇਸ ਸਬੰਧੀ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਆਪਣੇ ਏਰੀਏ ਦੇ ਉਪ ਮੰਡਲ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।

ਕਾਂਗਰਸ ਸਰਕਾਰ ਸੂਬੇ 'ਚੋ ਨਸ਼ਿਆਂ ਦੇ ਖਾਤਮੇ ਲਈ ਸਿਰਤੌੜ ਯਤਨ ਕਰ ਰਹੀ ਹੈ: ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੌੜ ਯਤਨ ਕਰ ਰਹੀ ਹੈ,ਉਪਰੋਕਤ ਗੱਲਬਾਤ ਕਰਦਿਆਂ ਕਾਂਗਰਸ ਲੁਧਿਆਣਾ ਦਿਹਾਤੀ ਜਰਨਲ ਸੈਕਟਰੀ ਬਲਜਿੰਦਰ ਕੌਰ ਸਿਵੀਆਂ ਨੇ ਦੱਸਿਆਂ ਕਿ ਨਸ਼ਿਆਂ ਦੇ ਵਾਪਰੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ।ਇਸ ਸਮੱਸਿਆਂ 'ਤੇ ਕੈਪਟਨ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤੇ ਨਸ਼ਿਆਂ ਦੇ ਸਮੱਗਲਰਾਂ 'ਤੇ ਕਾਬੂ ਪਾਉਣ ਲਈ ਸਖਤੀ ਵਰਤੀ ਜਾ ਰਹੀ ਹੈ।ਉਨ੍ਹਾਂ ਦੱਸਿਆਂ ਕਿ ਪੁਲਸ ਨੇ ਕਈ ਕੁਇੰਟਲ ਨਸ਼ਿਆਂ ਦੀਆਂ ਖੇਪਾਂ ਬਰਾਮਦ ਕਰ ਕੇ ਭੈੜੇ ਅਨਸਰਾਂ ਨੂੰ ਜੇਲਾਂ 'ਚ ਸੁਟਿਆ ਹੈ।

ਗਾਲਿਬ ਰਣ ਸਿੰਘ ਵਿੱਚ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਸ਼ਰਪੰਚ ਜਗਦੀਸ ਚੰਦ ਸ਼ਰਮਾ ਤੇ ਡੀਪੂ ਹਲੋਡਰ ਸੁਰੇਸ ਚੰਦ ਦੀ ਅਗਵਾਈ ਵਿੱਚ ਕਣਕ ਵੰਡੀ ਗਈ।ਕਾਰਡ ਧਾਰਕ ਨੂੰ ਛੇ ਮਹੀਨੇ ਦੀ ਕਣਕ ਵੰਡੀ ਗਈ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ-ਇੱਕ ਕਰ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਜਲਦੀ ਹੀ ਪੰਜਾਬ ਸਰਕਾਰ ਵਲੋ ਰਾਸ਼ਨ ਲਈ ਨਵੇ ਸਮਰਾਟ ਕਾਰਡ ਬਣਕੇ ਦਿੱਤੇ ਜਾਣਗੇ।ਇਸ ਸਮੇ ਸਰਪੰਚ ਪਰਮਜੀਤ,ਮੈਬਰ ਬਲਜੀਤ ਕੌਰ,ਮੈਬਰ ਹਰਮਿੰਦਰ ਸਿੰਘ ਫੌਜੀ,ਜਸਵਿੰਦਰ ਸਿੰਘ,ਜਲੌਰ ਸਿੰਘ,ਸਾਧੂ ਸਿੰਘ,ਚਰਨਜੀਤ,ਭਗਵੰਤ ਸਿੰਘ,ਸੰਜੀਵ,ਗੁਰਦੀਪ ਸਿੰਘ ਆਦਿ ਹਾਜ਼ਰ ਸਨ॥

ਕਾਂਗਰਸੀ ਆਗੂ ਦਰਸ਼ਨ ਸਿੰਘ ਦੇਸ਼ ਭਗਤ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਦੇ ਕਾਂਗਰਸੀ ਆਗੂ ਦਰਸ਼ਨ ਸਿੰਘ ਦੇਸ਼ ਭਗਤ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦੀ ਹੋਈ ਮੀਟਿੰਗ 'ਚ ਸੋਮ ਪਾਲ ਮੈਂਗੜਾ ਪ੍ਰਧਾਨ ਆਲ ਇੰਡੀਆ ਰਾਹੁਲ ਬ੍ਰਿਗੇਡ ਕਾਂਗਰਸ ਪੰਜਾਬ ਸਮੇਤ ਅਮਰਜੀਤ ਕੁਮਾਰ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਕਮੇਟੀ ਪੰਜਾਬ ਰਾਜ ਕੰਡਾ ਮੀਡੀਆ ਸਕੱਤਰ,ਕਰਨ ਜਨਰਲ ਸਕੱਤਰ ,ਇੰਦਰਜੀਤ ਕੌਰ ਮਹਿਲਾ ਮੀਤ ਪ੍ਰਧਾਨ ਕਾਂਗਰਸ,ਸੀਤਾ ਰਾਣੀ ਮਹਿਕਾ ਆਗੂਆਂ ਦੀ ਹਾਜ਼ਰੀ ਵਿਚ ਜਸਵੀਰ ਕੌਰ ਗੁੜ੍ਹੇ ਇੰਡੀਆ ਨੈਸਨਲ ਟਰੇਡੂ ਯੂਨੀਅਨ ਕਾਂਗਰਸ ਦੀ ਚੇਅਰਪਰਸਨ ਅਤੇ ਦੇਸ਼ ਭਗਤ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤੀ ਕੀਤਾ ਗਿਆ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ,ਬਲਜਿੰਦਰ ਕੌਰ ਸਿਵੀਆਂ,ਛਿੰਦਰਪਾਲ ਕੌਰ ਗਾਲਿਬ,ਡਾ.ਹਰਿੰਦਰ ਕੌਰ,ਆਦਿ ਨੇ ਦੇਸ ਭਗਤ ਨੂੰ ਵਧਾਈਆਂ ਦਿੱਤੀਆਂ ਹਨ।

ਸਨਮਤੀ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿਖੇ ‘ਨਾਨਕ ਬਗੀਚੀ ’ ਦਾ ਉਦਘਾਟਨ

ਇਥੋਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿਚ ਅੱਜ ਮਿਤੀ 20 ਜੁਲਾਈ 2019 ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ’ਨਾਨਕ ਬਗੀਚੀ ’ ਦਾ ਉਦਘਾਟਨ ਪ੍ਰੋ.ਐਸ.ਐਸ ਮਰਵਾਹਾ ਚੇਅਰ ਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਲੋਂ ਕੀਤਾ ਗਿਆ। ਕਾਲਜ ਡਾਇਰੈਕਟਰ ਪ੍ਰੋ.ਗੁਰਚਰਨ ਸਿੰਘ ਦੇ ਸਹਿਯੋਗ ਨਾਲ ਹੋਏ ਇਸ ਉਦਘਾਟਨ ਵਿਚ ਮੁਖ ਮਹਿਮਾਨ ਵਜੋਂ ਪਹੁੰਚੇ ਪ੍ਰੋ.ਐਸ.ਐਸ ਮਰਵਾਹਾ ਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ’ਨਾਨਕ ਬਗੀਚੀ ’ ਵਿਚ 200 ਦੇ ਕਰੀਬ ਤੇ ਕਾਲਜ ਦੇ ਹਰਬਲ ਗਾਰਡਨ, ਕਾਲਜ ਦੇ ਆਲੇ-ਦੁਆਲੇ ਅਤੇ ਖੇਡ ਦੇ ਮੈਦਾਨ ਵਿਚ 550 ਬੂਟੇ ਲਗਾਏ ਗਏ। ਉਹਨਾਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਡਾ.ਚਰਨਜੀਤ ਸਿੰਘ, ਵਾਤਾਵਰਨ ਇੰਜੀਨੀਅਰ ਪਰਮਜੀਤ ਸਿੰਘ, ਅਮਨਦੀਪ ਸਿੰਘ ਐਸ.ਡੀ.ਓ ਤੇ ਡਾ.ਕੁਲਦੀਪ ਸਿੰਘ ਅਲੂਮਨੀ ਐਸੋਸੀਏਸ਼ਨ ਪਹੁੰਚੇ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ’ ਅਨੁਸਾਰ ਧਰਤੀ ਨੂੰ ਬਚਾਉਣ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਤੇ ਖਾਸ ਧਿਆਨ ਦੇਣ ਦੀ ਜਰੂਰਤ ਹੈ। ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਨਾਨਕ ਬਗੀਚੀ ਦੇ ਉਦਘਾਟਨ ਕਰਨ ਤੇ ਕਾਲਜ ਡਾਇਰੈਕਟਰ ਪ੍ਰੋ.ਗੁਰਚਰਨ ਸਿੰਘ ਜੀ ਵਲੋਂ ਮੁਖ ਮਹਿਮਾਨ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ.ਸੁਮੇਧਾ ਸਿਆਲ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

ਅੰਗਰੇਜ਼ਾ ਨੂੰ ਆਪਣਾ ਬਾਪ ਨਹੀ ਬਲਕਿ ਪੁੱਤ ਬਣਾ ਕੇ ਰੱਖਾਗੇ ਪੰਜਾਬੀ ਫਿਲਮ "ਅੰਗਰੇਜ਼ ਪੁੱਤ"

ਬੀ.ਐਨ. ਸ਼ਰਮਾ ਅਤੇ ਸੁਮੀਤ ਗੁਲਾਟੀ ਨੇ ਕਿਹਾ ਫਿਲਮ ਦੀ ਸੂਟੀਗ ਕਨੇਡਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿੱਚ ਹੋਵੇਗੀ

ਜਗਰਾਉਂ (ਰਾਣਾ ਸੇਖਦੌਲਤ) ਐਮ.ਐਸ. ਏਸ਼ੀਅਨ ਮੂਵੀਜ਼ ਸਟੂਡੀਓ ਅਤੇ ਅਲਪਾਇਨ ਅਤੇ ਸਿੱਧੂ ਮੋਸ਼ਨ ਪਿਕਚਰਸ ਮੋਗਾ ਫਿਲਮ ਸਟੂਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਸ ਦੇ ਨਾਲ ਆ ਰਹੇ ਹਨ ਪੋਲੀਵੁੱਡ ਵਿੱਚ ਪੰਜਾਬੀ ਫਿਲਮ ਅੰਗਰੇਜ਼ ਪੱੁਤ ਨਾਲ ਇਕ ਵੱਖਰੀ ਕਹਾਣੀ ਲੈ ਕੇ। ਬਾਲੀਵੁੱਡ ਫਿਲਮ ਪੋ੍ਰਡੂਸਰ ਮਯੰਕ ਸ਼ਮਰਾ ਪਹਿਲੀ ਵਾਰ ਪਾਲੀਵੁੱਡ ਦੇ ਤਰਨਤਾਰਨ ਤੋਂ ਪ੍ਰੋਡੂਸਰ ਗੁਰਦਿਆਲ ਸਿੰਘ ਸਿੰਧੂ ਨਾਲ ਪੰਜਾਬੀ ਸਿਨਮਾ ਲਈ ਇਕ ਬਹੁਤ ਹੀ ਵਿਲੱਖਣ ਕਾਨਸੈਪਟ ਨਾਲ ਪ੍ਰੋਡੂਸਰ ਵਜੋ ਸ਼ੁਰਆਤ ਕਰ ਰਹੇ ਹਨ। ਇਸ ਫਿਲਮ ਦੇ ਡਾਇਰੈਕਟਰ ਸ਼ਿਵਮ ਸ਼ਰਮਾ ਮੁੰਬਈ ਵਾਲੇ ਹਨ। ਇਸ ਫਿਲਮ ਦੇ ਐਕਟਰ ਪੋਲੀਵੁੱਡ ਤੋਂ ਅਰਸ਼ ਚਾਵਲਾ, ਓਸ਼ਿਨ ਬਰਾੜ, ਬੀ. ਐਨ ਸ਼ਰਮਾ, ਯੋਗਰਾਜ ਸਿੰਘ, ਗੁਰਮੀਤ ਦਮਨ ਸੇਖਦੌਲਤ, ਬਾਲੀਵੁੱਡ ਤੋਂ ਸੁਮੀਤ ਗੁਲਾਟੀ ਅਤੇ ਕਨੇਡਾ ਤੋਂ ਵੀ ਕਈ ਅਦਕਾਰ ਫਿਲਮ ਵਿੱਚ ਕਿਰਦਾਰ ਨਿਭਾਉਣਗੇ।ਪ੍ਰੇੈਸ ਕਾਨਫੰਰਸ ਵਿੱਚ ਬੀ. ਐਨ. ਸ਼ਰਮਾ ਅਤੇ ਸੁਮੀਤ ਗੁਲਾਟੀ ਨੇ ਕਿਹਾ ਕਿ ਪਹਿਲਾ ਸਮੇਂ ਵਿੱਚ ਪਹਿਲੇ ਹਿੰਦੀ ਫਿਲਮੀ ਵਾਲੇ ਪੰਜਾਬੀ ਐਕਟਰਾ ਨੂੰ ਪਸੰਦ ਨਹੀ ਕਰਦੇ ਸੀ। ਪਰ ਹੁਣ ਜ਼ੁਮਾਨਾ ਬਦਲ ਚੁੱਕਾ ਹੈ ਉਹਨਾ ਚਿਰ ਹਿੰਦੀ ਫਿਲਮ ਹਿੱਟ ਨਹੀ ਜਿਨ੍ਹਾ ਚਿਰ ਉਸ ਵਿੱਚ ਕੋਈ ਪੰਜਾਬੀ ਗੀਤ ਜਾ ਪੰਜਾਬੀ ਤੜਕਾ ਨਾ ਹੋਵੇ। ਫਿਲਮ ਦਾ ਟਾਈਟਲ ਅੰਗਰਜ਼ ਪੁੱਤ ਤੋਂ ਪਤਾ ਲੱਗਦਾ ਹੈ ਕਿ ਹੁਣ ਅਸੀ ਅੰਗਰੇਜ਼ਾ ਨੂੰ ਆਪਣਾ ਬਾਪ ਨਹੀ ਬਲਕਿ ਪੁੱਤ ਬਣਾ ਕੇ ਰੱਖਾਗੇ। ਉਸ ਸਮੇ ਸੁਮੀਤ ਗੁਲਾਟੀ ਨੇ ਕਿਹਾ ਫਿਲਮ ਦੀ ਪੂਰੀ ਹੁਨਰਮੰਦ ਟੀਮ ਵਿੱਚ ਸ਼ਾਮਿਲ ਹਨ ਸਹਿ ਸਿਖਾ ਸ਼ਰਮਾ, ਦਨੇਸ਼ ਸ਼ਰਮਾ, ਦੇਵ ਸ਼ਰਮਾ, ਬੀ.ਐਸ ਕਲਸੀ ਅਤੇ  ਗੁਰਜੀਤ ਸਿੰਘ ਫਿਲਮ ਦੀ ਕਹਾਣੀ ਰਿਸ਼ੀ ਮੱਲੀ ਅਤੇ ਪਰਮਜੀਤ ਸਿੰਘ ਨੇ ਇਸ ਫਿਲਮ ਦਾ ਸਕ੍ਰਾਪ ਲਿਿਖਆ ਹੈ। ਫਿਲਮ ਦੀ ਪੋਡਕਸ਼ਨ ਟੀਮ ਵਿੱਚ ਰਣਜੀਤ ਸਿੰਘ ਰਾਣਾ (ਸੇਖਦੋਲਤ) ਵੀ ਹੋਣਗੇ।  
 

ਮੀਰੀ ਪੀਰੀ ਦਿਵਸ ਤੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵਲੋ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡੇਗੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਵਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਦੇ ਆਖਰੀ ਦਿਨ ਵਿਸ਼ਕਰਮਾ ਵੈਲਫੇਅਰ ਸੁਸਾਇਟੀ(ਸਰਬ ਸਾਂਝੀ) ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡੇਗੀ।ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਾਣੂੰਕੇ ,ਸਕੱਤਰ ਹਰਿੰਦਰ ਸਿੰਘ ਕਾਲਾ ਤੇ ਖਜਾਨਚੀ ਹਰਨੇਕ ਸਿੰਘ ਸੋਈ ਨੇ ਦੱਸਿਆ ਕਿ ਸੁਸਾਇਟੀ ਹਰ ਸਾਲ ਸਾਉਣ ,ਦੇ ਮਹੀਨੇ ਜਗਰਾਉਂ ਇਲਾਕੇ ਵਿਚ ਬੂਟਿਆਂ ਦੀ ਵੰਡ ਕਰਦੀ ਹੈ,ਕਿਉਂਕਿ ਅਜੋਕੇ ਸਮੇਂ ਵਿਚ ਇਸ ਦੀ ਬਹੁਤ ਵੰਡ ਕਰਦੀ ਹੈ,ਕਿਉਂਕਿ ਅਜੋਕੇ ਸਮੇਂ ਵਿੱਚ ਇਸ ਦੀ ਬਹੁਤ ਵੱਡੀ ਲੋੜ ਹੈ।ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਸਾਨੂੰ ਆਕਸੀਜਨ ਵੀ ਪ੍ਰਦਾਨ ਕਰਦੇ ਹਨ।ਇਸ ਲਈ ਵਾਤਾਵਰਨ ਦੀ ਸ਼ੁੱਧਤਾ ਲਈ ਇੰਨਾਂ ਦਾ ਹੋਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਮੌਕੇ ਬੂਟਿਆਂ ਨੂੰ ਦੀ ਸੇਵਾ ਹੋਰ ਮਹੱਤਵਪੂਰਨ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬੂਟੇ ਲਗਾਉਣੇ ਦੇ ਨਾਲ ਇਨ੍ਹਾਂ ਬੂਟਿਆਂ ਨੂੰ ਪਾਲਣ ਪੋਸਣ ਲਈ ਸੰਗਤਾਂ ਤੋਂ ਪ੍ਰਣ ਲਿਆ ਜਾਵੇਗੇ।ਉਨ੍ਹਾਂ ਸ੍ਰੋਮਣੀ ਗੁਰਮੀਤ ਗੰ੍ਰਥੀ ਸਭਾ ਦੇ ਸਮਾਗਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਗ੍ਰੰਥੀ ਸਭਾ ਦੇ ਪ੍ਰਧਾਨ ਨੇ ਆਖਿਆ ਕਿ ਸੁਸਾਇਟੀ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਸਮਾਜ ਸੇਵਾ ਨੂੰ ਆਪਣਾ ਮਿਸ਼ਨ ਬਣਿਆ ਹੋਇਆ ਹੈ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਾਣੂੰਕੇ ,ਸਰਪ੍ਰਸਤ ਕਰਮ ਸਿੰਘ ਜਗਦੇ ,ਗੁਰਦਰਸ਼ਨ ਸਿੰਘ ਸੀਹਰਾ ,ਸਕੱਤਰ ਹਰਿੰਦਰ ਪਾਲ ਸਿੰਘ ,ਖਜਾਨਚੀ ਹਰਨੇਕ ਸਿੰਘ ਸੋੋਈ ,ਸਕੱਤਰ ਕਰਨੈਲ ਸਿੰਘ ਧੰਜਲ ਤੇ ਠੇਕਦਾਰ ਜਿੰਦਰ ਸਿੰਘ ,ਖਜਾਨਚੀ ਹਰਨੇਕ ਸਿੰਘ ਸੋਈ ਤੇ ਸਕੱਤਰ ਜਨਰਲ ਹਰਿੰਦਰਪਾਲ ਸਿੰਘ ਕਾਲਾਂ ਆਦਿ ਹਾਜ਼ਰ ਸਨ।

ਤਲਵੰਡੀ ਮੱਲ੍ਹੀਆਂ ਵਿਖੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਦੂਸਰੀ ਬਰਸੀ ਮਨਾਈ,ਕੋਈ ਰਾਜਨੀਤਿਕ ਆਗੂ ਨਹੀ ਆਇਆ ਸਰਧਾਂਜਲੀ ਭੇਟ ਕਰਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਤਲਵੰਡੀ ਮੱਲੀਆਂ (ਮੋਗਾ)ਦੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਸਿੱਧੂ ,ਜੋ 18 ਜੁਲਾਈ 2017 ਨੂੰ ਜੁੰਮ ਕਸਮੀਰ ਦੇ ਪੰਚਕੂਲਾ ਕਸਬੇ ਵਿੱਚ ਅੱਤਵਦੀਆਂ ਵੱਲੋਂ ਸਕੂਲ ਉਪਰ ਕੀਤੇ ਹਮਲੇ ਦੌਰਾਨ ਸਕੂਲ ਦੇ ਬੱਚਿਆਂ ਨੂੰ ਬਚਾਉਂਦੇਂ ਹੋਏ ਸ਼ਹੀਦ ਹੋਏ ਸਨ।ਉਨ੍ਹਾਂ ਦੀ ਅੱਜ ਸਾਲਾਨਾ ਦੂਜੀ ਬਰਸੀ ਸਮੂਜ ਪਰਵਾਰਿਕ ਮੈਂਬਰਾਂ ਵੱਲੋਂ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸਰਧਾ-ਭਾਵਨਾ ਨਾਲ ਮਨਾਈ ਗਈ।ਇਸ ਸਮਾਗਮ ਦੌਰਾਨ ਪਰਵਾਰਿਕ ਮੈਬਰਾਂ ਅਤੇ ਪੰਤਵੰਤਿਆਂ ਤੋਂ ਬਿਨ੍ਹਾਂ ਇਲਾਕੇ ਦੇ ਹੋਰ ਕਿਸੇ ਵੀ ਰਾਜਨੀਤਿਕ ਆਗੂ ਤੇ ਸਮਾਜ ਸੇਵੀ ਸਖਸੀਅਤਾਂ ਨੇ ਦੇਸ ਲਈ ਚੜ੍ਹਦੀ ਜਵਾਨੀ ਆਪਣੀ ਸਹਾਦਤ ਦੇਣ ਵਾਲੇ ਸ਼ਹੀਦ ਦੀ ਯਾਦ 'ਚ ਰੱਖੇ ਸਮਾਗਮ ਵਿੱਚ ਆਉਣ ਜਰੂਰੀ ਨਹੀਂ ਸਮਝਿਆ।ਸਿਰਫ ਪਰਵਾਰ ਵੱਲੋਂ ਸ਼ਹੀਦ ਜਸਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜਪਾਠਾ ਦੇ ਭੋਗ ਪਾਏ ਤੇ ਸਮੂਹ ਸੰਗਤਾਂ ਨੇ ਸਮੂਹਿਕ ਤੌਰ ਤੇ ਅਰਦਾਸ ਕੀਤੀ।ਅੱਠ ਸਿਖਲਾਈ ਆਰਮੀ ਜਿਸ ਵਿੱਚ ਸ਼ਹੀਦ ਜਸਪ੍ਰੀਤ ਸਿੰਘ ਤੈਨਾਤ ਸਨ,ਉਨ੍ਹਾਂ ਦੇ ਅਧਿਕਾਰੀਆਂ ਨੇ ਉਚੇਚੇ ਤੌਰ ਤੇ ਆ ਕੇ ਸ਼ਹੀਦ ਦੀ ਸਹਾਦਤ ਨੂੰ ਸਿਜਦਾ ਕੀਤਾ ਤੇ ਦੇਸ ਦਾ ਤਿਰੰਗਾਂ ਝੰਡਾ ਲਹਿਰਾਇਆ।ਉਨ੍ਹਾਂ ਨੇ ਸਰਧਾਜਲੀ ਭੇਟ ਕਰਦਿਆਂ ਕਿ ਸਹੀਦ ਕੌਮ ਤੇ ਦੇਸ ਦਾ ਸਰਮਾਇਆ ਹੁੰਦੇ ਹਨ,ਦੋ ਦਿਨ-ਰਾਤ ਦੇਸ ਦੀਆਂ ਸਰਹੱਦਾਂ ਦੇ ਜਾਗਕੇ ਰਾਖੀ ਕਰਦੇ ਹਨ,ਸਹੀਦਾਂ ਦੀਆਂ ਯਾਦਾਂ ਨੂੰ ਯਾਦ ਰੱਖਣ ਲਈ ਨੌਜਵਾਨੀ ਵਿੱਚ ਸੂਰਬੀਰਤਾ,ਨਿਡੱਰਤਾ,ਅਣਖ ਤੇ ਜਜਬਾਂ ਪੈਦਾ ਹੁੰਦਾ ਹੈ।ਇਸ ਸਮੇਂ ਸ਼ਹੀਦ ਜਸਪ੍ਰੀਤ ਸਿੰਘ ਦੀ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਇੱਕ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਪਰ ਪਰਵਾਰ ਵੱਲੋਂ ਸਰਕਾਰ ਤੇ ਰਾਜੀਨਿਤਕ ਆਗੂਆਂ ਤੱਕ ਪਹੁੰਚਣ ਕਰਨ ਉਪਰੰਤ ਕਾਫੀ ਖੱਜਲ-

ਖੁਆਰੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਕੈਂਪ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ ਤੇ ਅਸੀ ਮੰਗ ਕਰਦੇ ਹਾਂ ਕਿ ਉਸਨੂੰ ਜਲਦੀ ਨੌਕਰੀ ਤੇ ਨਿਯੁਕਤ ਕੀਤਾ ਜਾਵੇ।ਇਸ ਸਮੇ ਸਰਵਣ ਸਿੰਘ ਭੂਰਾ,ਕੁਲਦੀਪ ਸਿੰਘ,ਵੀਰਪਾਲ ਕੌਰ ,ਗੁਰਦੁਆਰਾ ਪ੍ਰਧਾਨ ਸੰਤੋਖ ਸਿੰਘ ਸਿੱਧੂ ,ਨਾਜਰ ਸਿੰਘ ਮੱਲ੍ਹੀ ,ਜੰਗ ਸਿੰਘ ,ਪਰਮਜੀਤ ਕੌਰ ,ਮਲਕੀਤ ਸਿੰਘ ,ਤੇਜਾ ਸਿੰਘ ਆਦਿ ਹਾਜ਼ਰ ਸਨ।

ਡੇਂਗੂ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਫਰਾਈਡੇ ਡਰਾਈ ਡੇ ਮਨਾਇਆ ਗਿਆ

ਵੱਖ-ਵੱਖ ਵਿਭਾਗਾਂ ਵਿੱਚ ਚੈਕਿੰਗ ਦੌਰਾਨ ਮੱਛਰ ਦਾ ਲਾਰਵਾ ਨਸ਼ਟ ਕੀਤਾ ਗਿਆ

ਲੁਧਿਆਣਾ,ਜੁਲਾਈ 2019 ( ਮਨਜਿੰਦਰ ਗਿੱਲ)-

ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਰਮੇਸ਼ ਕੁਮਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਲੁਧਿਆਣਾ ਦੀ ਅਗਵਾਈ ਵਿੱਚ ਐਟੀ ਲਾਰਵਾ ਸਕੀਮ ਲੁਧਿਆਣਾ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਫਰਾਈ-ਡੇਅ  ਡਰਾਈ-ਡੇਅ ਮਨਾਇਆ ਗਿਆ ਜਿਸ ਤਹਿਤ ਨਗਰ ਨਿਗਮ ਲੁਧਿਆਣਾ ਜ਼ੋਨ-ਏ (ਮਾਤਾ ਰਾਣੀ ਚੌਕ), ਨਗਰ ਨਿਗਮ ਲਧਿਆਣਾ ਜ਼ੋਨ-ਬੀ, ਹਰਚਰਨ ਨਗਰ, ਪੁਰਾਣੀ ਸਬਜ਼ੀ ਮੰਡੀ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਮਿੰਨੀ ਸਕੱਤਰੇਤ ਦਫ਼ਤਰ, ਖਜ਼ਾਨਾ ਦਫ਼ਤਰ, ਡੀ.ਪੀ.ਆਰ.ਓ. ਦਫ਼ਤਰ, ਰਿਕਾਰਡ ਰੂਮ, ਪੁਲਿਸ ਕਮਿਸ਼ਨਰ ਦਫ਼ਤਰ, ਜ਼ੋਨ-ਡੀ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰ ਵਿੱਚ 7 ਕੂਲਰਾਂ, 1 ਫਰਿਜ਼ ਟ੍ਰੇਅ ਵਿੱਚ, ਅਰਬਨ ਇਸਟੇਟ ਫੇਸ-1 ਜਮਾਲਪੁਰ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ 2 ਘਰਾਂ ਵਿੱਚ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵਿੱਚ 2 ਜਗ੍ਹਾ ਅਤੇ ਏ.ਟੀ.ਆਈ. ਗਿੱਲ ਰੋਡ 'ਤੇ 3 ਜਗ੍ਹਾ ਤੋਂ ਲਾਰਵਾ ਪਾਇਆ ਗਿਆ ਜਿਸ ਨੂੰ ਐਂਟੀ ਲਾਰਵਾ ਦੀਆਂ ਟੀਮਾਂ ਵੱਲੋਂ ਲਾਰਵੀਸਾਈਡ ਦਵਾਈ ਪਾ ਕੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਸ਼ੁਕਰਵਾਰ ਦਾ ਦਿਨ ਡਰਾਈ ਡੇਅ ਦੇ ਤੌਰ 'ਤੇ ਮਨਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਬੁਖਾਰ ਤੋਂ ਬਚਾਓ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ, ਪੈਂਫਲੇਟ ਵੰਡੇ ਗਏ, ਪੋਸਟਰ ਲਗਾਏ ਗਏ। ਸਿਹਤ ਸਿੱਖਿਆ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਏਡੀਜ਼ ਨਾਂ ਦੇ ਮੱਛਰ ਜੋ ਕਿ ਦਿਨ ਵੇਲੇ ਕੱਟਦਾ ਹੈ ਦੱਸਿਆ ਗਿਆ। ਇਸ ਦੇ ਨਾਲ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਨੇ, ਅੱਖਾਂ ਦੇ ਪਿਛਲੇ ਪਾਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵੱਗਣਾ, ਜੋੜਾਂ ਵਿੱਚ ਦਰਦ ਅਤੇ ਸੋਜ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਬਚਾਓ ਦੇ ਤਰੀਕੇ ਵੀ ਦੱਸੇ ਗਏ ਜਿਵੇਂ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਜ਼ਰੂਰ ਸਾਫ ਕਰੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸ਼ਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਬੁਖਾਰ ਹੋਣ 'ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਹੀ ਲਵੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਰੱਖੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਇਸ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਹੈਲਥ ਇੰਸਪੈਕਟਰ ਸਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਾਮਲ ਸਨ।

ਜ਼ਿਲ੍ਹੇ ਦੇ 533 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ/ਕੁਇੱਜ਼ ਅਤੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ

ਵਿਦਿਆਰਥੀਆਂ ਨੂੰ ਧਾਰਮਿਕ ਕਿਤਾਬਾਂ ਪੜ੍ਹਨ ਅਤੇ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ - ਅਸ਼ੀਸ ਕੁਮਾਰ

ਲੁਧਿਆਣਾ,ਜੁਲਾਈ 2019 ( ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਰ ਵਿੱਚ ਸਾਰਾ ਸਾਲ ਸਮਾਗਮ ਆਯੋਜਿਤ ਕਰਵਾਉਣ ਲਈ ਸਰਕਾਰੀ ਟੇਬਲ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਤਹਿਤ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ 533 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਲਾਕ ਪੱਧਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਨੂੰ ਸਮਰਪਿਤ ਇਤਿਹਾਸ/ਧਰਮ ਨਾਲ ਸੰਬੰਧਤ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ/ਕੁਇੱਜ਼ ਅਤੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਤਿਹਾਸ ਅਤੇ ਧਰਮ ਵਰਗੇ ਵਿਸ਼ਿਆਂ ਵਿੱਚ ਰੁਚੀ ਪੈਦਾ ਕਰਨ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਅਜਿਹੇ ਮੁਕਾਬਲੇ ਬੇਹੱਦ ਸਹਾਈ ਸਿੱਧ ਹੁੰਦੇ ਹਨ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਵੱਖ-ਵੱਖ ਤਰ੍ਹਾਂ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਮਨਾਉਣ ਲਈ 2019 ਦਾ ਕੈਲੰਡਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਇਹ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ 'ਤੇ ਅਧਾਰਤ ਰਚਨਾਵਾਂ ਪੜ੍ਹਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ  ਸਕੂਲ ਦੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਧਾਰਮਿਕ ਗਿਆਨ ਦੀਆਂ ਕਿਤਾਬਾਂ ਪੜ੍ਹਨ ਅਤੇ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਅਜਿਹੇ ਮੁਕਾਬਲੇ ਹੀ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਸੁਧਾਰ ਲਿਆਉਦੇਂ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਇਨਾਮਾਂ ਦੀ ਵੰਡ ਵੀ ਕੀਤੀ। ਇਸ ਸਮੇਂ ਵੱਖ-ਵੱਖ ਸਕੂਲਾਂ ਦਾ ਸਟਾਫ਼ ਵੀ ਹਾਜ਼ਰ ਸੀ