You are here

ਲੁਧਿਆਣਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ 

ਲੁਧਿਆਣਾ-13 ਅਪ੍ਰੈਲ- (ਗੁਰਸੇਵਕ ਸੋਹੀ) -ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾ ਨੂੰ ਲੈਕੇ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਹਫ਼ਤਾ ਮਨਾਇਆਂ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਲੁਧਿਆਣੇ ਦੀ ਰੇਲਵੇ ਕਲੋਨੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਮੁਲਾਜ਼ਮ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੇ ਨਫ਼ੇ ਲਈ ਬਿਜਲੀ ਦੇ ਚਿਪ ਵਾਲੇ ਮੀਟਰ ਲਗਾਉਣਾ ਚਾਹੁੰਦੀ ਹੈ। ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਹਨਾਂ ਆਖਿਆਂ ਕਿ ਕਿਸਾਨਾਂ ਦੀਆ ਮੰਨੀਆਂ ਗਈਆਂ ਮੰਗਾ ਜਿਵੇਂ ਐਮਐਸਪੀ ਤੇ ਫਸਲ ਦੀ ਖਰੀਦ ਦੀ ਗਾਰੰਟੀ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਡੀਜ਼ਲ ਪਟਰੋਲ ਦੀਆ ਕੀਮਤਾ ਵਿੱਚ ਕੀਤਾ ਵਾਧਾ ਵਾਪਸ ਹੋਵੇ, ਕਿਸਾਨਾਂ ਲਈ ਸਸਤੇ ਰੇਟ ਤੇ ਡੀਜ਼ਲ ਦਿੱਤਾ ਜਾਵੇ, ਮੰਡੀਆਂ ਵਿੱਚ ਫਸਲ ਦੀ ਖਰੀਦ ਦਾ ਸਾਫ਼ ਸੁਥਰਾ ਪ੍ਰਬੰਧ, ਖੇਤੀ ਲਈ ਚੌਵੀ ਘੰਟੇ ਮੁਫ਼ਤ ਤੇ ਨਿਰਵਿਘਨ ਸਪਲਾਈ ਆਦਿ ਤੋਂ ਸਰਕਾਰ ਪਾਸਾ ਵੱਟ ਰਹੀ ਹੈ। ਉਹਨਾਂ ਮੰਗ ਕੀਤੀ ਕਿ ਉਪਰੋਕਤ ਮੰਨੀਆਂ ਮੰਗਾ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ। ਇਸ ਮੌਕੇ ਹੋਰਨਾ ਤੋਂ ਇਲਾਵਾ ਘਣਸ਼ਾਮ ਅਤੇ ਹਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।

ਸਪਰਿੰਗ ਡਿਊ  ਸਕੂਲ ਵਿਚ ਨਵੇਂ ਬੱਚਿਆਂ ਦਾ ਸਵਾਗਤ ਵੈਲਕਮ ਪਾਰਟੀ ਨਾਲ ਕੀਤਾ

ਜਗਰਾਉ 13 ਅਪ੍ਰੈਲ (ਅਮਿਤਖੰਨਾ) ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ  ਸਕੂਲ  ਨਾਨਕਸਰ ਵਿਖੇ ਨਵੇਂ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ  ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਦੌਰਾਨ ਸਕੂਲ ਦੇ ਜੂਨੀਅਰ ਵਿੰਗ ਨਰਸਰੀ, ਐਲ ਕੇਜੀ ਅਤੇ ਯੂਕੇਜ਼ੀ ਦੇ ਵਿਿਦਆਰਥੀਆਂ ਨੇ ਭਾਗ ਲਿਆ।ਸਭ ਤੋ ਪਹਿਲਾਂ ਕੇਕ ਸੈਰੇਮਨੀ ਦੌਰਾਨ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਵੰਡਿਆ ਗਿਆ।ਜੂਨੀਅਰ ਵਿੰਗ ਦੇ ਸਾਰੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾ ਪਹਿਨ ਕੇ ਸਕੂਲ ਵਿੱਚ ਆਏ।ਇਸ ਦੌਰਾਨ ਉਹਨਾਂ ਨੇ ਮਿਊਜਿਕ ਅਤੇ ਡਾਂਸ ਦਾ ਆਨੰਦ ਵੀ ਮਾਣਿਆ।ਮੈਡਮ ਵੰਦਨਾਂ, ਹਰਪ੍ਰੀਤਕੌਰ, ਹਰਮਨਦੀਪਕੌਰ, ਅਤੇ ਸਤਿੰਦਰਜੀਤ ਕੌਰ ਨੇ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆ ਕਿਹਾ।ਇਸ ਦੌਰਾਨ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਵਿੱਚ ਪਹਿਲਾਂ ਦਿਨ ਬੱਚਿਆਂ ਦੀ ਜਿੰਦਗੀ ਦਾ ਮਹੱਤਵਨ ਦਿਨ ਹੁੰਦਾ ਹੈ।ਇਸ ਦਿਨ ਤੋਂ ਹੀ ਬੱਚਿਆ ਦੇ ਸਕੂਲੰਿਗ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ।ਸਕੂਲ ਵਿੱਚ ਵੈਲਕਮ ਪਾਰਟੀ ਦੌਰਾਨ ਸਮੂਹ ਮੈਨੇਜਮੈਂਟ ਵਲੋਂ ਚੇਅਰਮੈਨ ਬਲਦੇਵ ਬਾਵਾ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ, ਪ੍ਰਧਾਨ ਮਨਜੋਤ ਕੁਮਾਰ,ਮੈਨੇਜਿੰਗ ਡਾਇਰੈੈਕਟਰ  ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ।

ਭਾਰਤ ਭੂਸ਼ਣ ਆਸ਼ੂ ਜੀ ਨੂੰ ਪੀ ਸੀ ਸੀ ਵਰਕਿੰਗ ਪ੍ਰੈਸੀਡੈਂਟ ਲੱਗਣ ਤੇ ਮੁਬਾਰਕਬਾਦ ਦਿੱਤੀ           

 ਜਗਰਾਉਂ (ਅਮਿਤ ਖੰਨਾ)   ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਪੀ ਸੀ ਸੀ ਵਰਕਿੰਗ ਪ੍ਰੈਸੀਡੈਂਟ ਲੱਗਣ ਤੇ ਉਹਨਾਂ ਦੇ ਨਿਵਾਸ ਲੁੱਧਿਆਣੇ ਵਿਖੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ  ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ   ਮੁਬਾਰਕਾਂ ਦਿੱਤੀਆਂ  ਸੋਨੀ ਗਾਲਿਬ ਨੇ ਕਿਹਾ ਕਿ  ਸਾਡੇ ਵਲੋਂ ਇਹ ਪੂਰਨ ਵਿਸ਼ਵਾਸ ਏ ਕਿ ਸ਼੍ਰੀ ਆਸ਼ੂ ਜੀ ਕਾਂਗਰਸ ਦੇ ਵਧੀਆ ਭਵਿੱਖ ਲਈ ਦਿਨ ਰਾਤ ਇਕ ਕਰਕੇ ਪੂਰੀ ਟੀਮ ਨੂੰ ਨਾਲ ਲੈਕੇ ਚੱਲਣਗੇ I ਇਹਨਾਂ ਦੀ ਨਵੀਂ ਚੁਣੀ ਟੀਮ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਤੇ ਲੈਕੇ ਜਾਵੇਗੀ Iਇਨ੍ਹਾਂ ਦੇ ਨਾਲ ਨਵਦੀਪ ਸਰਪੰਚ ਕੋਠੇ ਬੱਗੂ ਕੇ ਵੀ ਮੌਜੂਦ ਸਨ

ਸਨਮਤੀ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ 

ਜਗਰਾਉ 13 ਅਪ੍ਰੈਲ (ਅਮਿਤਖੰਨਾ) ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਆਪਣੇ ਧਾਰਮਿਕ ਤੇ ਸਮਾਜਿਕ ਤਿਉਹਾਰਾਂ ਤੋਂ ਜਾਣੂ ਕਰਵਾਉਣ ਦੇ ਲਈ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ ਅੱਜ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੀ ਅਗਵਾਈ ਹੇਠ ਮਹਾਵੀਰ ਜਯੰਤੀ ਡਾ ਬੀ ਆਰ ਅੰਬੇਦਕਰ ਜਯੰਤੀ ਅਤੇ ਵਿਸਾਖੀ ਦਾ ਤਿਉਹਾਰ  ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਵਿਚ ਤੀਸਰੀ ਤੋਂ ਪੰਜਵੀ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ  ਇਹ ਤਿਉਹਾਰ ਕਣਕ ਦੀ ਫਸਲ ਦੇ ਪੱਕਣ ਦੇ ਕਿਸਾਨਾਂ ਦੀ ਖ਼ੁਸ਼ੀ ਨੂੰ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਬੱਚਿਆਂ ਨੇ ਖਾਲਸਾ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕਰਦੇ ਹੋਏ ਸ਼ਬਦ ਕੀਰਤਨ ਪ੍ਰੋਗਰਾਮ ਸ਼ੁਰੂ ਕੀਤਾ ਇਸ ਤੋਂ ਬਾਅਦ ਰੰਗ ਬਰੰਗੇ ਪਹਿਰਾਵਿਆਂ ਵਿੱਚ ਸਜ ਕੇ ਬੱਚਿਆਂ ਨੇ ਕਵਿਤਾ ਉਚਾਰਨ ਪੰਜਾਬੀ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕਰਕੇ ਸਮਾਂ ਮੰਨਿਆ ਹੈ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਸਾਰਿਆਂ ਦਾ ਮਨ ਮੋਹ ਲਿਆ  ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਡਾ ਅੰਬੇਦਕਰ ਜੈਯੰਤੀ ਭਗਵਾਨ ਮਹਾਵੀਰ ਦੇ ਜਨਮ ਕਲਿਆਣਕ ਅਤੇ ਵਿਸਾਖੀ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈ ਦਿੱਤੀ  ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਭਗਵਾਨ ਮਹਾਵੀਰ ਦੇ ਸੰਦੇਸ਼ ਜੀਓ ਔਰ ਜੀਨੇ ਦੋ ਅਤੇ ਅਤੇ ਗੁਰੂਆਂ ਦੀ ਪਵਿੱਤਰ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ  ਅਨੀਤਾ ਜੈਨ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ

ਡੀਏਵੀ ਕਾਲਜ, ਵਿਚ ਕਾਮਰਸ ਫਿਏਸਟਾ-2022 ਆਯੋਜਨ ਕੀਤਾ

ਜਗਰਾਉ 13 ਅਪ੍ਰੈਲ (ਅਮਿਤਖੰਨਾ) ਡੀਏਵੀ ਕਾਲਜ, ਜਗਰਾਉਂ ਦੇ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ, ਐਲਆਰ ਡੀਏਵੀ ਕਾਲਜ, ਜਗਰਾਉਂ ਦੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵੱਲੋਂ 12-13 ਅਪ੍ਰੈਲ 2022 ਨੂੰ ਦੋ ਰੋਜ਼ਾ "ਕਾਮਰਸ ਫਿਏਸਟਾ-2022" ਦਾ ਆਯੋਜਨ ਕੀਤਾ ਗਿਆ।ਸ਼੍ਰੀਮਾਨ ਲਵਪ੍ਰੀਤ ਵਰਮਾ ਫਾਊਂਡਰ ਅਤੇ ਸੀ.ਈ.ਓ., ਵਿਨ ਯੂਅਰ ਇੰਗਲਿਸ਼, ਡਾ. ਭਾਵਨਾ ਵਰਮਾ ਵਿਨ ਯੂਅਰ ਇੰਗਲਿਸ਼ ਦੇ ਸਹਿ-ਸੰਸਥਾਪਕ, ਸ਼੍ਰੀ ਅਮਨਦੀਪ ਅਰੋੜਾ, ਕੇਨਰਾ ਬੈਂਕ, ਜਗਰਾਉਂ, ਸ਼੍ਰੀ. ਰਾਜ ਕੁਮਾਰ ਭੱਲਾ, ਚੇਅਰਮੈਨ, ਐਲ.ਐਮ.ਸੀ. ਜਗਰਾਓਂ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈਡੀ.ਏ.ਵੀ ਗਾਨ ਤੋਂ ਬਾਅਦ ਪਵਿੱਤਰ ਦੀਵੇ ਜਗਾਏ ਗਏ। ਆਏ ਹੋਏ ਮਹਿਮਾਨਾਂ ਨੂੰ ਬੂਟੇ ਭੇਟ ਕੀਤੇ ਗਏ। ਡਾ: ਅਨੁਜ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਇਸ ਸਾਲਾਨਾ ਸਮਾਗਮ ਦੇ ਆਯੋਜਨ ਵਿੱਚ ਕਾਮਰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ: ਰੇਣੂ ਸਿੰਗਲਾ ਨੇ ਸਾਰਿਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਮਹਿਮਾਨਾਂ ਦਾ ਆਪਣੀ ਰੌਣਕ ਨਾਲ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। . ਆਪਣੇ ਭਾਸ਼ਣ ਵਿੱਚ ਸ੍ਰੀ ਲਵਪ੍ਰੀਤ ਵਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਉਣ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ।ਤਿਉਹਾਰ ਦੇ ਦੂਜੇ ਦਿਨ ਵੱਖ-ਵੱਖ ਈਵੈਂਟਸ ਜਿਵੇਂ ਕਿ ਗਾਇਕੀ, ਡਾਂਸ, ਫੈਸ਼ਨ ਸ਼ੋਅ, ਰੀਸਾਈਕਲ ਮੇਨੀਆ, ਸੈਲਫੀ ਮੁਕਾਬਲੇ, ਸਵਾਦਿਸ਼ਟ ਬਾਈਟਸ, ਖਾਣਾ ਖਜ਼ਾਨਾ ਅਤੇ ਬਾਜ਼ਾਰ ਖੇਤਰ, ਬਲਾਤਕਾਰ ਦੇ ਵਿਸ਼ੇ 'ਤੇ ਆਧਾਰਿਤ ਲਘੂ ਫੀਚਰ ਫਿਲਮਾਂ ਦਾ ਆਯੋਜਨ ਕੀਤਾ ਗਿਆ। ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਨੂੰ ਮਿਸਟਰ ਲਵਪ੍ਰੀਤ ਵਰਮਾ, ਵਿਨ ਯੂਅਰ ਇੰਗਲਿਸ਼, ਮਿਸਟਰ ਤਰੁਣ, ਕਲਿਆਣੀ ਪ੍ਰਕਾਸ਼ਨ ਅਤੇ ਸ਼੍ਰੀ ਅਮਨ ਅਰੋੜਾ, ਸ.ਜਸਵਿੰਦਰ ਸਿੰਘ, ਸ਼੍ਰੀ ਰਵੀ ਗੋਇਲ ਅਤੇ ਸ.ਸੁਖਦਰਸ਼ਨ ਸਿੰਘ, ਕੇਨਰਾ ਬੈਂਕ, ਜਗਰਾਉਂ ਦੁਆਰਾ ਸਪਾਂਸਰ ਕੀਤਾ ਗਿਆ ਸੀ।ਬੀ.ਕਾਮ ਦੇ ਹਰਜੋਤ ਸਿੰਘ ਅਤੇ ਚੰਦਨ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਡਾ: ਪੱਲਵੀ ਕਟਾਰੀਆ ਅਤੇ ਪ੍ਰੋ ਪ੍ਰਿਅੰਕਾ ਨੇ ਪ੍ਰੋਗਰਾਮ ਦਾ ਤਾਲਮੇਲ ਕੀਤਾ। ਪ੍ਰੋ: ਕਾਲਿਕਾ ਜੈਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਿਦਿਆਰਥੀਆਂ, ਵਿਭਾਗ ਦੇ ਫੈਕਲਟੀ ਮੈਂਬਰਾਂ ਪ੍ਰੋ: ਜੈਸਮੀਨ ਕੌਰ, ਪ੍ਰੋ: ਬਲਵੀਰ ਕੁਮਾਰ, ਪ੍ਰੋ: ਰੋਹਿਤ ਕੁਮਾਰ ਅਤੇ ਪ੍ਰੋ: ਪਵਨਦੀਪ ਸਿੰਘ, ਅਧਿਆਪਨ ਅਤੇ ਗੈਰ-ਅਧਿਆਪਨ ਫੈਕਲਟੀ ਦੀ ਸਰਗਰਮ ਸ਼ਮੂਲੀਅਤ ਨੇ ਇਸ ਉੱਦਮ ਨੂੰ ਸਫਲ ਬਣਾਇਆ।ਇਸ ਮੌਕੇ ਪ੍ਰੋ: ਵਿਕਾਸ ਮੈਂਡੀਰੱਤਾ, ਡਾ: ਪਰਵਿੰਦਰ ਬਾਜਵਾ, ਡਾ: ਬਿੰਦੂ ਸ਼ਰਮਾ, ਡਾ: ਸ਼ੈਲਜਾ ਗੋਇਲ, ਡਾ: ਮੀਨਾਕਸ਼ੀ, ਪ੍ਰੋ: ਮਨਦੀਪ ਕੌਰ, ਪ੍ਰੋ: ਮਲਕੀਤ ਕੌਰ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ |

ਅਖਾੜਾ ਨਹਿਰ ਦੇ ਪਾਣੀ 'ਚ ਲੋਕ ਸੁੱਟ ਰਹੇ ਨੇ ਗੰਦਗੀ, ਪ੍ਰਸ਼ਾਸਨ ਕੁੰਭਕਰਨੀ ਨੀੰਦ ਸੁੱਤਾ

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ  )- ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਗ੍ਰੀਨ ਮਿਸ਼ਨ ਟੀਮ ਪੰਜਾਬ ਵੱਲੋਂ ਜਿੱਥੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਪਾਣੀ ਸਹੀ ਵਰਤੋਂ ਤੇ ਸੰਭਾਲ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਸਾਡੇ ਕੁਝ ਅਜਿਹੇ ਪਰ ਪਰ ਸਮਾਜ ਵਿੱਚ ਰਹਿੰਦੇ ਕੁਝ ਅਜਿਹੇ ਲੋਕ  ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕੁਦਰਤੀ ਸਰੋਤਾਂ ਭਾਰਤ ਨੂੰ ਨਸ਼ਟ ਕਰਨ ਤੇ ਤੁਲੇ ਹੋਏ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਰੀਨ ਮਿਸ਼ਨ ਟੀਮ ਪੰਜਾਬ ਦੇ ਸਤਪਾਲ ਸਿੰਘ ਦੇਹਡ਼ਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਕਰੀਬੀ ਦੋਸਤ ਪ੍ਰਿੰ. ਸਰਬਜੀਤ ਸਿੰਘ ਦੇਹਡ਼ਕਾ ਨਹਿਰ ਪੁਲ ਅਖਾੜਾ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਨਹਿਰ ਦੇ ਕੰਢੇ ਦੇ ਬਿਲਕੁਲ ਪਟੜੀ ਦੇ ਉੱਪਰ ਬੱਚਿਆਂ ਦੇ ਡੈਪਰਾਂ ਅਤੇ ਲੇਡੀਜ਼ ਪੈਡ ਦਾ ਢੇਰ ਪਿਆ ਦੇਖਿਆ ਅਤੇ ਗਰੀਨ ਮਿਸ਼ਨ ਟੀਮ ਦੇ ਧਿਆਨ 'ਚ ਲਿਆਂਦਾ ਤਾਂ ਕਿ ਅਜਿਹੇ ਲੋਕਾਂ ਨੂੰ ਨਹਿਰ ਵਿਚ ਗੰਦਗੀ ਸੁੱਟਣ ਤੋਂ ਰੋਕਣ ਲਈ ਜਾਗਰੂਕ ਕੀਤਾ ਜਾ ਸਕੇ ਅਤੇ ਕੁਦਰਤੀ ਸਰੋਤ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਜਦੋਂ ਗ੍ਰੀਨ ਮਿਸ਼ਨ ਟੀਮ ਪੰਜਾਬ ਦੇ ਮੈਂਬਰਾਂ ਨੇ ਨਹਿਰ ਦੇ ਕੰਢੇ ਜਾ ਕੇ ਆਪਣੇ ਅੱਖੀਂ ਇਹ ਗੰਦਗੀ ਦਾ ਢੇਰ ਵੇਖਿਆ ਤਾਂ ਬੜਾ ਦੁੱਖ ਹੋਇਆ। ਢਿੱਲੋਂ ਨੇ ਕਿਹਾ ਕਿ ਅਜਿਹਾ ਗੰਦਗੀ ਭਰਿਆ ਕੂੜਾ ਜੇ ਕਿਤੇ ਵੀ ਹੋਰ ਥਾਂ 'ਤੇ ਨਜ਼ਰ ਆਉਂਦਾ ਹੈ ਤਾਂ ਵੀ ਸਾਨੂੰ ਬਹੁਤ ਬੁਰਾ ਲੱਗਦਾ ਹੈ, ਪਰ ਨਹਿਰ ਦੇ ਕੰਢੇ ਅਤੇ ਪਾਣੀ ਵਿੱਚ ਸੁੱਟਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਮਾਸਟਰ ਹਰਨਰਾਇਣ ਸਿੰਘ ਨੇ ਕਿਹਾ ਕਿ ਅਜਿਹੇ ਗੰਦ-ਮੰਦ ਨੂੰ ਪਾਣੀ ਵਿਚ ਸੁੱਟਣ ਨਾਲ ਜਲ ਜੀਵ ਮਰ ਜਾਂਦੇ ਹਨ, ਜਿਸ ਲਈ ਵਾਟਰ ਐਕਟ ਤਹਿਤ ਅਜਿਹੇ ਲੋਕਾਂ ਨੂੰ ਗੰਦ ਸੁੱਟਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਨਹਿਰ ਪੁਲ ਅਖਾੜਾ 'ਤੇ ਨਹਿਰ ਦੇ ਪਾਣੀ ਵਿੱਚ ਗੰਦਗੀ ਸੁੱਟ ਰਹੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਗੰਦਗੀ ਸੁੱਟਣ ਤੋਂ ਰੋਕਣ ਦੇ ਨਾਲ-ਨਾਲ ਨਹਿਰ ਦੇ ਕੰਢੇ ਡਰੰਮ ਰੱਖੇ ਜਾਣ ਅਤੇ 'ਗੰਦਗੀ ਨਾ ਸੁੱਟੋ' ਲਿਖ ਕੇ ਬੋਰਡ ਲਗਾਏ ਜਾਣ ਅਤੇ ਨਹਿਰ ਵਿਚ ਗੰਦਗੀ ਸੁੱਟਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

 

  ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ, ਇਸ ਨੂੰ ਬਚਾਉਣਾ ਚਾਹੀਦਾ ਹੈ।

 

ਨਹਿਰ 'ਚ ਗੰਦਗੀ ਸੁੱਟ ਕੇ ਜਿੱਥੇ ਪਾਣੀ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ, ਉੱਥੇ ਨਾਲ ਦੀ ਨਾਲ ਨਹਿਰ ਦੇ ਕੁਦਰਤੀ ਨਜ਼ਾਰੇ ਨੂੰ ਦੂਸ਼ਿਤ ਕਰਨਾ ਬਹੁਤ ਮੰਦਭਾਗਾ ਹੈ। 

ਇਸ ਸਮੇਂ ਟੀਮ ਦੇ ਸਤਪਾਲ ਸਿੰਘ ਦੇਹੜਕਾ, ਲਖਵਿੰਦਰ ਧੰਜਲ,ਕੇਵਲ ਮਲਹੋਤਰਾ,ਡਾ ਜਸਵੰਤ ਸਿੰਘ ਢਿੱਲੋਂ, ਮੈਡਮ ਕੰਚਨ ਗੁਪਤਾ ਅਤੇ ਹਰਨਾਰਾਇੰਣ ਸਿੰਘ ਮੱਲੇਆਣਾ

ਸੁਰਭੀ ਮਲਿਕ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ  

ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਦੀ ਡੀਸੀ ਵਜੋਂ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ 

 

ਲੁਧਿਆਣਾ, 13 ਅਪ੍ਰੈਲ  ( ਰਣਜੀਤ ਸਿੱਧਵਾਂ)  :   2012 ਬੈੰਚ ਦੀ ਆਈਏਐੱਸ ਅਧਿਕਾਰੀ ਸੁਰਭੀ ਮਲਿਕ ਨੇ ਅੱਜ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਵਰਿੰਦਰ ਕੁਮਾਰ ਸ਼ਰਮਾ ਦੀ ਥਾਂ ਲਈ ਹੈ। ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਦੀ ਡੀਸੀ ਵਜੋਂ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਭੀ ਮਲਿਕ ਨੇ ਕਿਹਾ ਕਿ ਪੂਰੀ ਜਵਾਬਦੇਹੀ ਵਾਲਾ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਜਿਵੇਂ ਕਿ ਆਵਾਜਾਈ, ਵਾਤਾਵਰਣ, ਸਿਹਤ ਸੰਭਾਲ, ਸਿੱਖਿਆ, ਬਜ਼ੁਰਗ ਨਾਗਰਿਕਾਂ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਆਦਿ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਵਰਿੰਦਰ ਕੁਮਾਰ ਸ਼ਰਮਾ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ ਉਨ੍ਹਾਂ ਦਾ ਕਾਰਜਕਾਲ ਪੂਰਾ ਸੁਖਾਵਾਂ ਰਿਹਾ, ਕਿਉਂਕਿ ਉਨ੍ਹਾਂ ਨੂੰ ਕੰਮਾਂ ਨੂੰ ਨੇਪਰੇ ਚਾੜਨ ਲਈ ਪ੍ਰਸ਼ਾਸਨਿਕ ਸਟਾਫ਼ ਅਤੇ ਵਸਨੀਕਾਂ ਸਮੇਤ ਸਾਰਿਆਂ ਦਾ ਸਹਿਯੋਗ ਮਿਲਿਆ ਹੈ।ਸੁਰਭੀ ਮਲਿਕ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ), ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਫਤਹਿਗੜ੍ਹ ਸਾਹਿਬ ਦੇ ਡੀਸੀ, ਏਡੀਸੀ ਰੂਪਨਗਰ ਅਤੇ ਐਸਡੀਐਮ ਨੰਗਲ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ। ਉਹ ਕੋਵਿਡ-19 ਮਹਾਂਮਾਰੀ ਦੇ ਸਿਖਰ ਦੌਰਾਨ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਤੀਜੇ ਕੋਵਿਡ ਕੇਅਰ ਇੰਚਾਰਜ ਵੀ ਸੀ।ਉਸਨੇ 2007 ਤੋਂ 2009 ਤੱਕ ਵੱਕਾਰੀ ਕਾਮਨਵੈਲਥ ਸਕਾਲਰਸ਼ਿਪ 'ਤੇ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਅਰਥ ਸ਼ਾਸਤਰ ਵਿੱਚ ਮਾਸਟਰਜ਼ ਕੀਤਾ। ਉਨ੍ਹਾਂ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਬੀਏ (ਆਨਰਜ਼) ਅਰਥ ਸ਼ਾਸਤਰ ਪੂਰਾ ਕੀਤਾ। ਉਹ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ, ਮਸੂਰੀ ਵਿਖੇ ਪ੍ਰਬੰਧਨ ਲਈ ਨਿਰਦੇਸ਼ਕ ਦੇ ਗੋਲਡ ਮੈਡਲ ਦੀ ਪ੍ਰਾਪਤਕਰਤਾ ਵੀ ਹੈ।

ਉਨ੍ਹਾਂ ਦੇ ਪਤੀ ਡਾ. ਸੰਦੀਪ ਗਰਗ ਆਈ.ਪੀ.ਐੱਸ. ਇਸ ਸਮੇਂ ਐੱਸਐੱਸਪੀ ਰੂਪਨਗਰ ਵਜੋਂ ਤਾਇਨਾਤ ਹਨ।

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ

(ਮਨਜਿੰਦਰ ਗਿੱਲ) ​ ਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ, ਸਿੱਧਵਾ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੁਮ- ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ – ਵੱਖ ਕਲਾਸਾਂ ਦੀਆਂ ਵਿਸਾਖੀ ਨਾਲ ਸੰਬੰਧਿਤ ਵੱਖ – ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਕਲਾਸ ਤੱਕ ਦੇ ਬੱਚੇ ਰੰਗ – ਬਰੰਗੀਆਂ ਪੰਜਾਬੀ ਪੁਸ਼ਾਕਾਂ ਪਹਿਣ ਕੇ ਆਏ। ਇਸ ਮੌਕੇ ਨੰਨ੍ਹੇ – ਮੁੰਨ੍ਹੇ ਬੱਚੇ ਰੰ ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼ੀ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੰੁਦਰ ਭਾਰਦਵਾਜ ਜੀ ਅਤੇ ਵਾਈਸ ਪ੍ਰੈਂਜੀਡੈਂਟ ਸ਼੍ਰੀ ਸਨੀ ਅਰੋੜਾ ਜੀ, ਡਾਇਰੈਕਟਰ ਰਾਜੀਵ ਸੱਗੜ ਅਤੇ ਸਕੂਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਅਨੀਤਾ ਕੁਮਾਰੀ ਜੀ ਦੁਆਰਾ ਸਮੂਹ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਲੱਖ – ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ – ਨਾਲ ਬੱਚਿਆਂ ਨੂੰ ਵਿਸਾਖੀ ਸੰਬੰਧੀ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਸਾਡੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਅਤੇ ਸਮੂਹ ਮੈਨੇਜਮੈਂਟ ਦੁਆਰਾ ਸਮੂਹ ਵਿਿਦਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਦੀ ਵਧਾਈ ਦਿੰਦੇ ਹੋਇਆ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਅੰਤ ਵਿੱਚ ਇਸ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਿਦਆਰਥੀਆਂ ਨੂੰ ਜਲੇਬੀਆਂ ਦਾ ਪ੍ਰਸ਼ਾਦਿ ਵਰਤਾਇਆ ਗਿਆ।

ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਿਚ ਵਿਸਵ ਦਸਤਾਰ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ

ਹਠੂਰ,13,ਅਪ੍ਰੈਲ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਸਰਸਨ ਬੀਬੀ ਸੁਖਦੀਪ ਕੌਰ ਯੂ ਐਸ ਦੀ ਅਗਵਾਈ ਹੇਠ ਸਕੂਲ ਵਿਖੇ ਵਿਸਵ ਦਸਤਾਰ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ।ਇਸ ਮੌਕੇ ਵਿਿਦਆਰਥੀਆ ਦੇ ਦਸਤਾਰ ਸਜਾਓ ਅਤੇ ਦਮਾਲਾ ਸਜਾਓ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾ ਮੁਕਾਬਲਿਆ ਵਿਚੋ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਸਿੱਖ ਧਰਮ ਵਿਚ ਦਸਤਾਰ ਸਜਾਉਣਾ ਇੱਕ ਵਿਸ਼ੇਸ ਮਹੱਤਤਾ ਹੈ ਅਤੇ ਸਿੱਖ ਧਰਮ ਦਾ ਦਸਤਾਰ ਇੱਕ ਮੁੱਢਲਾ ਚਿੰਨ ਹੈ।ਇਸ ਮੌਕੇ ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ ਨੇ ਵਿਸਾਖੀ ਦੇ ਦਿਹਾੜੇ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਇੰਦਰਜੀਤ ਸਿੰਘ ਰਾਮਾ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਗ੍ਰਾਮ ਪੰਚਾਇਤ ਡੱਲਾ ਨੇ ਸਕੂਲਾ ਦਾ ਸਟਾਫ ਪੂਰਾ ਕਰਨ ਦੀ ਕੀਤੀ ਮੰਗ

ਹਠੂਰ,13,ਅਪ੍ਰੈਲ-(ਕੌਸ਼ਲ ਮੱਲ੍ਹਾ)-ਪਿੰਡ ਡੱਲਾ ਦੇ ਸਰਕਾਰੀ ਸਕੂਲਾ ਵਿਚ ਅਧਿਆਪਕਾ ਦੀਆ ਖਾਲੀ ਪਈਆਂ ਅਸਾਮੀਆ ਨੂੰ ਭਰਨ ਲਈ ਅੱਜ ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਚ ਕੁੱਲ ਅਸਾਮੀਆ 18 ਹਨ।ਜਿਨ੍ਹਾ ਵਿਚੋ ਛੇ ਅਸਾਮੀਆ ਭਰੀਆਂ ਹੋਈਆ ਹਨ ਅਤੇ 12 ਅਸਾਮੀਆ ਪਿੱਛਲੇ ਇੱਕ ਸਾਲ ਤੋ ਖਾਲੀ ਪਈਆ ਹਨ,ਇਸੇ ਤਰ੍ਹਾ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਵਿਚ ਵੀ ਅਧਿਆਪਕਾ ਦੀਆ ਅਸਾਮੀਆ ਖਾਲੀ ਪਈਆ ਹਨ।ਇਨ੍ਹਾ ਅਧਿਆਪਕਾ ਦੀ ਘਾਟ ਨਾਲ ਵਿਿਦਆਰਥੀਆ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।ਉਨ੍ਹਾ ਹੋਰ ਹੈਰਾਨੀਜਨਕ ਤੱਥ ਪੇਸ ਕਰਦਿਆ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਪ੍ਰਿੰਸੀਪਲ ਕੋਲ ਦੋ ਸਕੂਲਾ ਦਾ ਚਾਰਜ ਹੈ।ਉਹ ਹਫਤੇ ਵਿਚ ਤਿੰਨ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਤਿੰਨ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਮ (ਡੇਹਲੋ) ਵਿਖੇ ਜਾਦੇ ਹਨ।ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਸਰਕਾਰੀ ਸਕੂਲਾ ਵਿਚ ਖਾਲੀ ਪਈਆ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ ਤਾਂ ਜੋ ਸਰਕਾਰੀ ਸਕੂਲਾ ਦਾ ਮਿਆਰ ਉੱਚਾ ਚੁੱਕਿਆ ਜਾਵੇ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਡੱਲਾ ਵੱਲੋ ਪਿਛਲੀ ਪੰਜਾਬ ਸਰਕਾਰ,ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਰਕਾਰੀ ਸਕੂਲਾ ਦੀਆ ਆਲੀਸਾਨ ਇਮਾਰਤਾ ਬਣਾਈਆ ਗਈਆ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਪ੍ਰਧਾਨ ਤੇਲੂ ਸਿੰਘ, ਕਰਮਜੀਤ ਸਿੰਘ ਕੰਮੀ ਡੱਲਾ,ਪ੍ਰਧਾਨ ਜੋਰਾ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ ਸਰਾਂ,ਗੁਰਨਾਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ, ਗੁਰਚਰਨ ਸਿੰਘ,ਦਲਜੀਤ ਸਿੰਘ ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ, ਹਰਜਿੰਦਰ ਕੌਰ ਆਦਿ ਹਾਜਰ ਸਨ।