You are here

ਲੁਧਿਆਣਾ

ਜਤਿੰਦਰ ਸਿੰਘ ਖੰਨਾ ਨੂੰ ਵੱਖ-ਵੱਖ ਆਗੂਆ ਨੇ ਸਰਧਾਜਲੀਆ ਭੇਂਟ ਕੀਤੀਆ

ਹਠੂਰ,17,ਅਪ੍ਰੈਲ-(ਕੌਸ਼ਲ ਮੱਲ੍ਹਾ)-ਸੀ ਪੀ ਆਈ (ਐਮ)ਪਾਰਟੀ ਦੇ ਤਹਿਸੀਲ ਜਗਰਾਓ ਦੇ ਕਮੇਟੀ ਮੈਬਰ ਕਾਮਰੇਡ ਪਰਮਜੀਤ ਸਿੰਘ ਪੰਮਾ ਦੇ ਸਪੁੱਤਰ ਜਤਿੰਦਰ ਸਿੰਘ ਖੰਨਾ (29) ਕੁਝ ਦਿਨ ਪਹਿਲਾ ਅਚਾਨਿਕ ਇਸ ਦੁਨੀਆ ਤੋ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਸੀ ਪੀ ਆਈ (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ,ਸੂਬਾ ਕਮੇਟੀ ਮੈਬਰ ਕਾਮਰੇਡ  ਸਤਨਾਮ ਸਿੰਘ ਬੜੈਚ,ਕੁੱਲ ਹਿੰਦ ਕਿਸਾਨ ਸਭਾ ਦੇ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਲਤਾਲਾ,ਸੀਟੂ ਦੇ ਸੂਬਾ ਆਗੂ ਦਲਜੀਤ ਸਿੰਘ ਗੋਰਾ ਅਤੇ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਨੇ ਕਿਹਾ ਕਿ ਜਤਿੰਦਰ ਸਿੰਘ ਖੰਨਾ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਉਥੇ ਉਨ੍ਹਾ ਦੀ ਮੌਤ ਨਾਲ ਸਾਡੇ ਸਮਾਜ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਤੇ ਉਨ੍ਹਾ ਦੀ ਘਾਟ ਹਮੇਸਾ ਰੜਕਦੀ ਰਹੇਗੀ।ਇਸ ਮੌਕੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋ ਭੇਜਿਆ ਸੋਗ ਸੰਦੇਸ ਪੜ੍ਹ ਕੇ ਸੁਣਾਇਆ ਗਿਆ ਅਤੇ ਸੀ ਪੀ ਆਈ (ਐਮ) ਦੇ ਆਗੂਆ ਨੇ ਕਿਹਾ ਕਿ ਅਸੀ ਹਮੇਸਾ ਕਾਮਰੇਡ ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਨਾਲ ਹਰ ਦੁੱਖ-ਸੁਖ ਵਿਚ ਸਰੀਕ ਹੋਵਾਗੇ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਤਹਿਸੀਲ ਸਕੱਤਰ ਗੁਰਦੀਪ ਸਿੰਘ ਕੋਟਉਮਰਾ ਨੇ ਨਿਭਾਈ ਅੰਤ ਵਿਚ ਭਾਈ ਬਲਵਿੰਦਰ ਸਿੰਘ ਨੇ ਸਰਧਾਜਲੀ ਸਮਾਗਮ ਵਿਚ ਪੁਹੰਚੀਆ ਸਖਸੀਅਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਜਤਿੰਦਰਪਾਲ ਸਿੰਘ,ਨਿਰਮਲ ਸਿੰਘ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਰਘਵੀਰ ਸਿੰਘ,ਮਨਦੀਪ ਸਿੰਘ ਭੰਮੀਪੁਰਾ,ਸਰਪੰਚ ਗੁਰਮੇਲ ਸਿੰਘ ਧਾਲੀਵਾਲ,ਸਾਬਕਾ ਸਰਪੰਚ ਮਲਕੀਤ ਸਿੰਘ ਧਾਲੀਵਾਲ,ਆਪ ਆਗੂ ਸੁਰਿੰਦਰ ਸਿੰਘ ਸੱਗੂ,ਕਰਮਜੀਤ ਸਿੰਘ ਮੰਗੂ, ਮੰਗੂ ਸਿੰਘ,ਕਾਮਰੇਡ ਹਾਕਮ ਸਿੰਘ,ਕਾਮਰੇਡ ਪਾਲ ਸਿੰਘ ਭੰਮੀਪੁਰਾ,ਕੰਨਗੋ ਜਗਤਾਰ ਸਿੰਘ ਭੰਮੀਪੁਰਾ,ਦਵਿੰਦਰ ਪਾਲ ਸ਼ਰਮਾਂ,ਮਨਪ੍ਰੀਤ ਕੌਰ ਧਾਲੀਵਾਲ,ਹਰਦੀਪ ਸਿੰਘ,ਸੋਨੀ ਸਿੰਘ,ਪਟਵਾਰੀ ਰਵਨੀਤ ਕੌਰ,ਭਰਪੂਰ ਸਿੰਘ,ਬਲਦੇਵ ਸਿੰਘ,ਬੂਟਾ ਸਿੰਘ ਹਾਸ਼,ਸੁਰਜੀਤ ਸਿੰਘ ਧਾਲੀਵਾਲ,ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਦੇ ਕੱਟੇ 12 ਚਲਾਨ

ਜਗਰਾਉਂ , 16 ਅਪ੍ਰੈਲ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਅਤੇ ਬੁੱਲਟ ਮੋਟਰਸਾਈਕਲ ਸਵਾਰ ਜੋ ਪਟਾਕੇ ਮਾਰਦੇ ਹਨ, ਉਨ੍ਹਾਂ ਨੂੰ ਕਾਬੂ ਕਰ ਕੇ ਲਗਭਗ 12 ਚਲਾਨ ਕੱਟੇ ਗਏ।ਇਸ ਦੀ ਜਾਣਕਾਰੀ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਹੁਣਾ ਨੇ ਦਿੱਤੀ ਅਤੇ ਉਨ੍ਹਾਂ ਦੇ ਨਾਲ ਏ ਐਸ ਆਈ ਜਸਵਿੰਦਰ ਸਿੰਘ ਏ ਐਸ ਆਈ ਕਰਮਜੀਤ ਸਿੰਘ,ਸੋਹਣ ਸਿੰਘ ਆਦਿ ਹਾਜ਼ਰ ਸਨ। ਜਿਨ੍ਹਾਂ ਨੇ ਪੰਜ ਬੁਲਟ ਮੋਟਰਸਾਈਕਲ ਤੇ ਬਾਕੀ ਸੀਟ ਬੈਲਟ ਤੇ ਹੋਰ ਟੋਟਲ 12 ਚਲਾਨ ਕੱਟ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਸੁਚੇਤ ਕੀਤਾ ਗਿਆ ਅਤੇ ਕਿਹਾ ਕਿ ਲੋਕ ਇਨ੍ਹਾਂ ਨਿਯਮਾਂ ਅਨੁਸਾਰ ਹੀ ਡਰੈਵਿੰਗ ਕਰਨ, ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੇ ਪ੍ਰੈਸ ਰਾਹੀਂ ਹੀ ਇਹਨਾਂ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਲਈ ਕਿਹਾ ਕਿ ਅਗਰ ਲੋਕ ਨਿਯਮਾਂ ਅਨੁਸਾਰ ਚੱਲਣ ਗੇ ਤਾਂ ਚਲਾਨ ਕੱਟੇ ਜਾਣ ਤੋਂ ਬਚ ਸਕਣ ਗੇ।

ਡਕੌਂਦਾ ਦੇ ਹਰਮਨਪਿਆਰੇ ਆਗੂ ਹਰਦੀਪ ਗਾਲਿਬ ਨੂੰ ਨਮ ਅੱਖਾਂ ਨਾਲ ਵਿਦਾਇਗੀ

- ਹਰਦੀਪ ਗਾਲਿਬ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ:  ਧਨੇਰ, ਰਾਮਪੁਰਾ

ਜਗਰਾਉਂ 16 ਅਪੑੈਲ  (ਰਣਜੀਤ ਸਿੱਧਾਵਾਂ ) :  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਗਾਲਿਬ ਕਲਾਂ ਦੀ ਕੈਂਸਰ ਕਾਰਨ ਹੋਈ ਬੇਵਕਤੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਉਹਨਾਂ ਕੱਲ੍ਹ ਆਪਣੇ ਘਰ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਚਲੇ ਆ ਰਹੇ ਸਨ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਗੁਰਦੀਪ ਰਾਮਪੁਰਾ ਨੇ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਅਤੇ ਦਿੱਲੀ ਵਿੱਚ ਚੱਲੇ ਲੰਬੇ ਸੰਘਰਸ਼ ਵਿੱਚ ਹਰਦੀਪ ਗਾਲਿਬ ਦੀ ਭੂਮਿਕਾ ਬੇਹੱਦ ਸਲਾਹੁਣਯੋਗ ਸੀ ਤੇ ਉਸਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ  ਨਾਸਾਜ ਸਿਹਤ ਦੇ ਬਾਵਜੂਦ ਅਣਥੱਕ ਮਿਹਨਤ ਕੀਤੀ ਅਤੇ ਉਹਨਾਂ ਨੂੰ ਇਸ ਗਲੇ ਦੇ ਕੈਂਸਰ ਦੀ ਬਿਮਾਰੀ ਦਾ ਪ੍ਰਕੋਪ ਦਿੱਲੀ ਸੰਘਰਸ਼ ਦੌਰਾਨ ਹੀ ਦੇਖਣ ਨੂੰ ਮਿਲਿਆ। ਉਹਨਾਂ ਦੱਸਿਆ ਕਿ ਹਰਦੀਪ ਗਾਲਿਬ ਦਾ ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ, ਡੀਐਮਸੀ ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ਤੇ ਇਲਾਜ ਕਰਵਾਇਆ, ਪ੍ਰੰਤੂ ਬਿਮਾਰੀ ਦੀ ਹਾਲਤ ਵਿੱਚ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਦਾ ਪਰਚਮ ਬੁਲੰਦ ਰੱਖਿਆ। ਹਰਦੀਪ ਗਾਲਿਬ ਕਿਸਾਨੀ ਸੰਘਰਸ਼ ਦਾ ਝੰਡਾ ਬੁਲੰਦ ਰੱਖਣ ਵਾਲੇ ਆਗੂ ਸਮੇਤ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਚੱਲ ਰਹੀ ਇਨਕਲਾਬੀ ਜਮਹੂਰੀ ਲਹਿਰ ਦਾ ਸਜਿੰਦ ਅੰਗ ਵੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇਨਕਲਾਬੀ ਕੇਂਦਰ, ਪੰਜਾਬ, ਪੇਂਡੂ ਮਜਦੂਰ ਯੂਨੀਅਨ ਮਸ਼ਾਲ, ਇਨਕਲਾਬੀ ਮਜਦੂਰ ਕੇਂਦਰ, ਗੱਲਾ ਮਜਦੂਰ ਯੂਨੀਅਨ, ਡੀਟੀਐੱਫ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸਾਥੀ ਹਰਦੀਪ ਗਾਲਿਬ ਦੇ ਬੇਵਕਤੀ ਵਿਛੋੜੇ ਸਮੇਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰਦੀਪ ਗਾਲਿਬ ਦਾ ਇਸ ਸਮੇਂ ਬੇਵਕਤੀ ਚਲਿਆ ਜਾਣਾ ਪ੍ਰਵਾਰ, ਬੀਕੇਯੂ ਏਕਤਾ ਡਕੌਂਦਾ, ਇਨਕਲਾਬੀ ਜਮਹੂਰੀ ਲਹਿਰ ਲਈ ਨਾ ਪੂਰਿਆ ਜਾ ਸਕਣ ਵਾਲਾ ਵੱਡਾ ਘਾਟਾ ਹੈ। ਹਰਦੀਪ ਗਾਲਿਬ ਵੱਲੋਂ ਕਿਸਾਨ ਲਹਿਰ ਵਿੱਚ ਪਾਏ ਮਿਸਾਲੀ ਯੋਗਦਾਨ ਨੂੰ ਹਮੇਸ਼ਾ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ  ਹਰਦੀਪ ਗਾਲਿਬ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਥੇਬੰਦਕ ਉਸਾਰੀ ਵਿੱਚ ਅਹਿਮ ਯੋਗਦਾਨ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਇਲਾਵਾ ਬਹੁਤ ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸੈਂਕੜੇ ਆਗੂ/ਵਰਕਰ ਸਾਥੀ ਹਰਦੀਪ ਗਾਲਿਬ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਹਾਜ਼ਰ ਸਨ। ਹਰਦੀਪ ਗਾਲਿਬ ਆਪਣੇ ਪਿੱਛੇ ਤੇਜ ਕੌਰ ਮਾਤਾ 82 ਸਾਲ, ਸੁਖਵੰਤ ਕੌਰ ਪਤਨੀ 50 ਸਾਲ, ਰਮਨਦੀਪ ਕੌਰ ਬੇਟੀ 30 ਸਾਲ, ਕੁਲਵੰਤ ਸਿੰਘ ਬੇਟਾ 27 ਸਾਲ, ਗੁਰਬਾਜ਼ ਸਿੰਘ 25 ਸਾਲ ਭਤੀਜਾ ਨੂੰ ਛੱਡ ਗਿਆ ਹੈ। ਵੱਖ-ਵੱਖ ਆਗੂਆਂ ਨੇ ਹਰਦੀਪ ਗਾਲਿਬ ਨੂੰ ਲਾਲ ਸਲਾਮ, ਸਾਥੀ ਹਰਦੀਪ ਗਾਲਿਬ ਤੇਰਾ ਕਾਜ ਅਧੂਰਾ-ਲਾਕੇ ਜਿੰਦਗੀਆਂ ਕਰਾਂਗੇ ਪੂਰਾ, ਹਰਦੀਪ ਗਾਲਿਬ ਤੇਰੀ ਸੋਚ ਤੇ-ਪਹਿਰਾ ਦਿਆਂਗੇ ਠੋਕ ਕੇ, ਕਿਸਾਨ ਲਹਿਰ ਦੇ ਸ਼ਹੀਦ ਹਰਦੀਪ ਗਾਲਿਬ ਨੂੰ ਲਾਲ ਸਲਾਮ ਆਦਿ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਆਗੂਆਂ ਜੋਰਦਾਰ ਮੰਗ ਕੀਤੀ ਕਿ ਸ਼ਹੀਦ ਕਿਸਾਨ ਆਗੂ ਹਰਦੀਪ ਗਾਲਿਬ ਦੇ ਪ੍ਰਵਾਰ ਨੂੰ ਪੰਜ ਲੱਖ ਰੁ. ਮੁਆਵਜਾ, ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਇਸ ਸਮੇਂ ਨਰਾਇਣ ਦੱਤ, ਡਾ. ਮੋਹਨ ਸਿੰਘ, ਡਾ. ਰਾਜਿੰਦਰ ਪਾਲ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਕੜਮਾ, ਗੁਲਜਾਰ ਸਿੰਘ ਕੱਬਰਵੱਛਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਬਰੵੇ, ਮਲਕੀਤ ਸਿੰਘ ਈਨਾ, ਜੁਗਰਾਜ ਸਿੰਘ ਹਰਦਾਸਪੁਰਾ, ਸੁਰਿੰਦਰ ਸ਼ਰਮਾ, ਮਦਨ ਸਿੰਘ, ਸੁਖਦੇਵ ਭੂੰਦੜੀ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੱਧਵਾਂ, ਦਰਸ਼ਨ ਸਿੰਘ ਗਾਲਿਬ, ਰਜਿੰਦਰ ਸਿੰਘ ਲੁਧਿਆਣਾ, ਨਿਰਪਾਲ ਸਿੰਘ ਜਲਾਲਦੀਵਾਲ, ਅਜਮੇਰ ਸਿੰਘ ਕਾਲਸਾਂ, ਬਲਦੇਵ ਸਿੰਘ ਭਾਈਰੂਪਾ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।

ਸੂਬੇ ਦੇ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਦਿੱਤੀਆਂ ਜਾਣਗੀਆਂ ਬਿਹਤਰੀਨ ਸਹੂਲਤਾਂ : ਕੈੰਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ  

ਪੰਚਾਇਤੀ ਜ਼ਮੀਨਾਂ 'ਤੇ ਹੋਏ ਸਾਰੇ ਕਬਜ਼ਿਆਂ ਨੂੰ ਹਟਾਇਆ ਜਾਵੇਗਾ

ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਕੀਤੀ ਅਪੀਲ

ਕੈਬਨਿਟ ਮੰਤਰੀ ਵੱਲੋਂ ਪਹਿਲੀ ਵਾਰ ਜ਼ਿਲ੍ਹੇ ਵਿੱਚ ਪੁੱਜਣ ’ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ

ਪਾਇਲ, ਲੁਧਿਆਣਾ 16 ਅਪ੍ਰੈਲ  (ਰਣਜੀਤ ਸਿੱਧਵਾਂ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐਨਆਰਆਈ ਮਾਮਲਿਆਂ ਬਾਰੇ ਕੈੰਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ
ਸਹਿਣਸ਼ੀਲਤਾ 'ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੌਰਾਨ ਕਿਸੇ ਵੀ ਕਿਸਮ ਦੀ ਕੁਤਾਹੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਇਸ ਮੌਕੇ ਉਨ੍ਹਾਂ ਅੱਜ ਪਾਇਲ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਜਿਵੇਂ ਕਿ ਇੰਟਰਲਾਕਿੰਗ ਟਾਈਲਾਂ, ਇੱਟਾਂ, ਸੀਮਿੰਟ ਆਦਿ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਿਸੇ ਤਰ੍ਹਾਂ ਦਾ ਹਿੱਸਾ ਪਾਇਆ ਗਿਆ ਤਾਂ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਤਰੁਨਪ੍ਰੀਤ ਸਿੰਘ ਸੌਂਦ ਅਤੇ  ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ, ਐਸਐਸਪੀ ਖੰਨਾ ਸ੍ਰੀ ਅਮਿਤ ਕੁਮਾਰ, ਏਡੀਸੀ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਏਡੀਸੀ ਖੰਨਾ ਸ੍ਰੀ ਅਦਿੱਤਿਆ ਡਾਚਲਵਾਲ, ਐਸ.ਡੀ.ਐਮ ਸ੍ਰੀਮਤੀ ਦੀਪਜੋਤ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।ਕੈੰਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਐਸ.ਡੀ.ਐਮ ਦਫ਼ਤਰ ਪਾਇਲ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ| ਇਸ ਤੋਂ ਬਾਅਦ ਵਿੱਚ ਉਹ ਪਿੰਡ ਜੰਡਿਆਲੀ ਵਿਖੇ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਏ।ਕੈੰਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ ਅਤੇ ਇਹ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡੇਅਰੀ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਸਾਡੀ 70 ਫ਼ੀਸਦੀ ਤੋਂ ਵੱਧ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਮੁੱਖ ਏਜੰਡਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਅਤੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ।  ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਵਿਕਾਸ ਕਾਰਜ ਬਿਨਾਂ ਕਿਸੇ ਸਿਆਸੀ ਦਬਾਅ ਜਾਂ ਭੇਦਭਾਵ ਤੋਂ ਨੇਪਰੇ ਚਾੜ੍ਹੇ ਜਾਣ। ਕੁਝ ਪਿੰਡਾਂ ਵਿੱਚ ਗ੍ਰਾਂਟਾਂ ਰੁਕਣ 'ਤੇ ਕੈਂਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵੋਟਰਾਂ ਨੂੰ ਜਿੱਤਣ ਲਈ ਪਿੰਡਾਂ ਲਈ ਵੱਡੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਸੀ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਜਾਂਚ ਕਰ ਰਹੀ ਹੈ ਕਿ ਕੀ ਸਹੀ ਰਕਮ ਦੀ ਅਦਾਇਗੀ ਹੋਈ ਹੈ ਜਾਂ ਨਹੀਂ ਅਤੇ ਭਰੋਸਾ ਦਿਵਾਇਆ ਹੈ ਕਿ ਇੱਕ ਵਾਰ ਸਾਰੀ ਤਸਦੀਕ ਹੋਣ ਤੋਂ ਬਾਅਦ ਸਰਕਾਰ ਦੁਬਾਰਾ ਗ੍ਰਾਂਟ ਜਾਰੀ ਕਰੇਗੀ।

ਸਫਾਈ ਸੇਵਕ ਯੂਨੀਅਨ ਵੱਲੋਂ ਬਾਬਾ ਸਾਹਿਬ ਦਾ 131 ਵਾਂ ਜਨਮ ਦਿਵਸ ਮਨਾਇਆ ਗਿਆ

ਜਗਰਾਉ 16 ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਕੱਲ ਸਥਾਨਕ ਲੰਮਿਆਂ ਵਾਲਾ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਸਬ ਆਫਿਸ ਜਗਰਾਉਂ ਵੱਲੋਂ ਜਿਲਾ ਪ੍ਰਧਾਨ ਅਰੁਣ ਗਿੱਲ ਸਫਾਈ ਸੇਵਕ ਯੂਨੀਅਨ ਜਿਲ੍ਹਾ ਪ੍ਰਧਾਨ ਲੁਧਿਆਣਾ  ਦੀ ਅਗਵਾਈ ਹੇਠ  ਸਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ, ਗਨੀ ਮਹੰਤ ਉਰਫ ਮੀਨਾ ਹਾਜੀ, ਸ਼੍ਰੀ ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਓਂ ਸਮੂਹ ਕੌਂਸਲਰ ਸਹਿਬਾਨਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਅੱਗੇ ਜੋਤੀ ਪ੍ਰਚੰਡ ਕਰਕੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੇਕ ਵੀ ਕੱਟਿਆ ਗਿਆ ਇਸ ਮੋਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।  ਜਗਰਾਉਂ ਸ਼ਹਿਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜ-ਪੰਜ ਹੋਣਹਾਰ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਮੱਲਾਂ ਮਾਰਨ ਕਰਕੇ  ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਥਾਣਾ ਅਫਸਰ ਸਿਟੀ  ਜਗਰਾਉ ਹੀਰਾ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਬੱਚਿਆ  ਦਕਸ਼ਪ੍ਰੀਤ ਗਿੱਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ , ਜਸ਼ਨਪ੍ਰੀਤ ਕੌਰ ਸਿੱਖ ਗਰਲਜ  ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਗਰਾਉ ਅਤੇ ਅਰਸ਼ਪ੍ਰੀਤ ਕੌਰ ਸੇਂਟ ਮਹਾਂ ਪ੍ਰਾਗਿਆ ਸਕੂਲ ਰਾਏਕੋਟ ਰੋਡ ਜਗਰਾਉਂ ਵੱਲੋਂ ਕਵਿਤਾ ਰਾਹੀਂ ਸਰਧਾ ਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਪੜਾਈ ਵਿੱਚ ਹੋਣਹਾਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਗਨੀ ਮਹੰਤ ਵੱਲੋਂ 11000 ਰੁਪਏ ਦੀ ਮੱਦਦ ਦਿੱਤੀ ਗਈ। ਇਸ ਮੌਕੇ ਅਵਤਾਰ ਸਿੰਘ ਬਿੱਲਾ ਪ੍ਰਧਾਨ ਫੂਡ ਗ੍ਰੇਨ ਐਂਡ ਅਲਾਈਟ ਵਰਕਰ ਯੂਨੀਅਨ ਪੰਜਾਬ ,  ਗੌਰਵ ਖੁੱਲਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਲੁਧਿਆਣਾ। ਰਜਤ ਅਰੋੜਾ ਜੰਤਾ ਪੈਟਰੋਲ ਪੰਪ ਵਾਲੇ, ਸਰਬਜੀਤ ਸਿੰਘ ਲੰਕਾ, ਇੰਦਰਜੀਤ ਸਿੰਘ ਲੰਮਾ ਪ੍ਰਧਾਨ ਐਂਟੀ ਡਰੱਗ ਐਂਡ ਬਲੱਡ ਸੇਵਾ ਫਾਊਡੇਸ਼ਨ , ਸੋਹਣ ਸਿੰਘ ਲੰਮਾ, ਮਨਜੀਤ ਕੌਰ ਢੋਲਣ, , ਮਨੀ ਧੀਰ, ਕੇਤਨ ਜੈਨ, ਮਿਅੰਕ ਜੈਨ, ਰਾਜੂ ਰਾਇਟਰ, ਕੁਲਵੰਤ ਸਿੰਘ ਸਹੋਤਾ ਵੱਲੋਂ ਸਟੇਜ ਸੰਚਾਲਨ ਦੀ ਸੇਵਾ ਨਿਭਾਈ ਗਈ। ਸੰਗਤ ਲਈ ਲੰਗਰ ਪਾਣੀ ਦੇ ਅਤੁੱਟ ਪ੍ਰਬੰਧ ਕੀਤੇ ਗਏ। ਸਫਾਈ ਸੇਵਕ / ਸੀਵਰਮੈਨ ਯੂਨੀਅਨ ਨਗਰ ਕੌਂਸਲ ਜਗਰਾਓਂ ਦੀ ਟੀਮ ਸਪ੍ਰਸਤ ਗਵਰਧਨ, ਸੁਤੰਤਰ ਗਿੱਲ, ਚੇਅਰਮੈਨ ਰਾਜ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਮੇਟ ਰਾਜ ਕੁਮਾਰ, ਗੁਰਚਰਨ ਦਾਸ, ਕ੍ਰਿਸ਼ਨ ਗੋਪਾਲ, ਪ੍ਰਦੀਪ ਕੁਮਾਰ, ਸਨੀ, ਦੀਪਕ, ਸਨਦੀਪ, ਸੁਨੀਲ ਕੁਮਾਰ, ਸ਼ਮੀ, ਸ਼ਾਮ ਲਾਲ, ਰਾਜ ਕੁਮਾਰ, ਲਖਵੀਰ ਸਿੰਘ, ਡਿੰਪਲ, ਬਲਵਿੰਦਰ, ਆਦਿ ਸਮੂਹ ਸਫਾਈ ਸੇਵਕ /ਸੀਵਰਮੈਨ ਕਰਮਚਾਰੀ ਹਾਜਰ ਸਨ।

ਖ਼ਾਲਸਾ ਪਰਿਵਾਰ ਵਲੋਂ ਖਾਲਸਾ ਸਾਜਨਾ ਦਿਵਸ ਸੈਲੀਬ੍ਰੇਸ਼ਨ ਖਾਲਸਈ ਜਾਹੋ ਜਲਾਲ ਨਾਲ ਮਨਾਇਆ

ਜਗਰਾਉ 16 ਅਪ੍ਰੈਲ (ਅਮਿਤਖੰਨਾ) ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਖ਼ਾਲਸਾ ਪਰਿਵਾਰ ਵੱਲੋਂ ਖ਼ਾਲਸਾ ਸਾਜਨਾ ਦਿਵਸ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਬਹੁਤ ਹੀ ਸੁੰਦਰ ਸਜੇ ਹੋਏ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਸੈਲੀਬ੍ਰੇਸ਼ਨ ਸਮਾਗਮ  ਕੀਤਾ ਗਿਆ। ਸਭ ਤੋਂ ਪਹਿਲਾਂ 'ਦੇਹ ਸ਼ਿਵਾ ਵਰ ਮੋਹਿ ਇਹੈ' ਸ਼ਬਦ ਦਾ ਗਾਇਨ ਕਰਦਿਆਂ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਖ਼ਾਲਸਾ ਪਰਿਵਾਰ ਵੱਲੋਂ ਸਲਾਮੀ ਦਿੱਤੀ ਗਈ। ਉਪਰੰਤ ਛੋਟੀ ਬੱਚੀ ਸੱਚਪ੍ਰੀਤ ਕੌਰ ਨੇ ਢੁੱਕਵੀਂ ਕਵਿਤਾ ਪੜ੍ਹੀ। ਗੁਰਪ੍ਰੀਤ ਸਿੰਘ ਅਤੇ ਪ੍ਰੋ ਮਹਿੰਦਰ ਸਿੰਘ ਜੱਸਲ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਪਣੇ ਹਲਕੇ ਫੁਲਕੇ ਭਾਸ਼ਣਾਂ ਰਾਹੀਂ ਅੱਜ ਦੇ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਸਮੂਹ ਖ਼ਾਲਸਾ ਪਰਿਵਾਰ ਦੇ ਮੈਂਬਰਾਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਾਨੂੰ ਅੱਜ ਦੇ ਦਿਵਸ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹੜੀ ਕੌਮ ਖੰਡੇ ਦੀ ਧਾਰ ਵਿੱਚੋਂ ਨਿਕਲੀ ਹੈ ਪਰ ਅਸੀਂ ਤਾਂ ਆਪਣੇ ਦਿਵਸ ਨੂੰ ਵੀ ਭੁੱਲ ਬੈਠੇ ਹਾਂ, ਅਸੀਂ ਹੋਰ ਤਿਉਹਾਰਾਂ ਨੂੰ ਤਾਂ ਬੜੇ ਚਾਵਾਂ ਮਲ੍ਹਾਰਾਂ ਨਾਲ ਮਨਾਉਂਦੇ ਹਾਂ, ਪਟਾਕੇ ਚਲਾਉਂਦੇ ਹਾਂ ਰੰਗੀਨੀਆਂ ਚ ਡੁੱਬਦੇ ਹਾਂ ਪਰ ਆਪਣੇ ਦਿਵਸ ਨੂੰ ਪਤਾ ਨਹੀਂ ਕਿੱਧਰ ਗੁਆਚ ਜਾਂਦੇ ਹਾਂ। ਉਨ੍ਹਾਂ ਦੁਆ ਕੀਤੀ ਕਿ ਖ਼ਾਲਸਾ ਪਰਿਵਾਰ ਹੋਰ ਵਧੇ ਫੁੱਲੇ ਤੇ ਖੁਸ਼ਹਾਲ ਹੋਵੇ ਤਾਂ ਕਿ ਆਪਣੇ ਜਨਮ ਦਿਹਾੜੇ ਨੂੰ ਧੂਮ ਧਾਮ ਤੇ ਜਾਹੋ ਜਲਾਲ ਨਾਲ ਮਨਾਉਂਦਾ ਰਹੇ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਜਾ ਰਹੇ ਸਾਡੇ ਬੱਚਿਆਂ ਦੀ ਦੂਜੀ ਪੀੜ੍ਹੀ ਆਪਣੇ ਅਤੀਤ ਨੂੰ ਭੁੱਲ ਜਾਵੇਗੀ ਉਸ ਲਈ ਸਾਨੂੰ ਆਪਣਾ ਵਿਰਸਾ 'ਊੜਾ ਤੇ ਜੂੜਾ' ਸੰਭਾਲਣਾ ਚਾਹੀਦਾ ਹੈ। ਸਾਨੂੰ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਚ ਗੱਲਬਾਤ ਕਰਨੀ ਚਾਹੀਦੀ ਹੈ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਖ਼ਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਆਖਿਆ ਕਿ ਖ਼ਾਲਸਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਗਿਣਤੀ ਤੇ ਵੱਡਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਖ਼ਾਲਸਾ ਪਰਿਵਾਰ ਆਪਣੇ ਵਿਰਸੇ ਪ੍ਰਤੀ ਚੇਤੰਨ ਹੈ ਤੇ ਅੱਜ ਦੇ ਦਿਹਾੜੇ ਤੇ ਮਾਣ ਮਹਿਸੂਸ ਕਰਦਿਆਂ ਖੂਬ ਜਾਹੋ ਜਲਾਲ ਨਾਲ ਇਹ ਦਿਹਾੜਾ  ਮਨਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਇਸ ਦਿਨ ਨੂੰ 'ਖਾਲਸਾ ਡੇ' ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਮੇਂ ਸਿਰ ਆਉਣ ਵਾਲੇ, ਖ਼ਾਲਸਾਈ ਪਹਿਰਾਵੇ ਵਾਲੇ ਤੇ ਦਿਲਚਸਪ ਖੇਡਾਂ ਵਿਚ ਭਾਗ ਲੇਕੇ ਮੈਂਬਰਾਂ ਨੇ ਖੂਬ ਇਨਾਮ ਫੁੰਡੇ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਂ ਨੂੰ ਪਰਿਵਾਰਾਂ ਸਮੇਤ ਸਨਮਾਨਿਆ ਵੀ ਗਿਆ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਨ ਜਸਪਾਲ ਸਿੰਘ ਹੇਰਾਂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਦੀਪਇੰਦਰ ਸਿੰਘ ਭੰਡਾਰੀ ਰਵਿੰਦਰਪਾਲ ਸਿੰਘ ਮੈਥਠੇਕੇਦਾਰ ਹਰਵਿੰਦਰ ਸਿੰਘ ਚਾਵਲਾ ਇਕਬਾਲ ਸਿੰਘ ਨਾਗੀ ਜਗਦੀਪ ਸਿੰਘ ਹਰਜਿੰਦਰ ਸਿੰਘਚਰਨਜੀਤ ਸਿੰਘ ਚੀਨੂੰ ਜਗਦੀਪ ਸਿੰਘ ਰਜਿੰਦਰ ਸਿੰਘ ਪਰਮਿੰਦਰ ਸਿੰਘ ਪ੍ਰਿਥਵੀ ਪਾਲ ਸਿੰਘ ਚੱਢਾ ਪ੍ਰੋ ਮਹਿੰਦਰ ਸਿੰਘ ਜੱਸਲ ਜਤਿੰਦਰਪਾਲ ਸਿੰਘ ਜੇਪੀ  ਚਰਨਜੀਤ ਸਿੰਘ ਪੱਪੂ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ ਸਮਾਪਤੀ ਉਪਰੰਤ ਸੰਗਤਾਂ ਨੇ ਗੁਰੂ ਕੇ ਲੰਗਰ ਵੀ ਛਪੀਰੁਪਿੰਦਰਪਾਲ ਸਿੰਘ ਮੈਣੀ ਹਰਦੇਵ ਸਿੰਘ ਬੌਬੀ ਅਮਰੀਕ ਸਿੰਘ ਜਨਤਾ ਮੋਟਰ ਹਾਜ਼ਰ ਸਨ।

ਜੋ ਹਮਾਰੇ ਪਾਸ ਸਿਕਸ਼ਾ ਕੀ ਦੌਲਤ ਹੈ ਬੋ ਬਾਬਾ ਸਾਹਿਬ ਕੀ ਬਦੌਲਤ ਹੈ:- ਅਰੁਣ ਗਿੱਲ

ਜਗਰਾਉ 16 ਅਪ੍ਰੈਲ (ਅਮਿਤਖੰਨਾ)  ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਕੱਲ ਸਥਾਨਕ ਲੰਮਿਆਂ ਵਾਲਾ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਸਬ ਆਫਿਸ ਜਗਰਾਉਂ ਵੱਲੋਂ ਜਿਲਾ ਪ੍ਰਧਾਨ ਅਰੁਣ ਗਿੱਲ ਸਫਾਈ ਸੇਵਕ ਯੂਨੀਅਨ ਜਿਲ੍ਹਾ ਪ੍ਰਧਾਨ ਲੁਧਿਆਣਾ  ਦੀ ਅਗਵਾਈ ਹੇਠ  ਸਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ, ਗਨੀ ਮਹੰਤ ਉਰਫ ਮੀਨਾ ਹਾਜੀ, ਸ਼੍ਰੀ ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਓਂ ਸਮੂਹ ਕੌਂਸਲਰ ਸਹਿਬਾਨਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਅੱਗੇ ਜੋਤੀ ਪ੍ਰਚੰਡ ਕਰਕੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੇਕ ਵੀ ਕੱਟਿਆ ਗਿਆ ਇਸ ਮੋਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।  ਜਗਰਾਉਂ ਸ਼ਹਿਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜ-ਪੰਜ ਹੋਣਹਾਰ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਮੱਲਾਂ ਮਾਰਨ ਕਰਕੇ  ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਥਾਣਾ ਅਫਸਰ ਸਿਟੀ  ਜਗਰਾਉ ਹੀਰਾ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਬੱਚਿਆ  ਦਕਸ਼ਪ੍ਰੀਤ ਗਿੱਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ , ਜਸ਼ਨਪ੍ਰੀਤ ਕੌਰ ਸਿੱਖ ਗਰਲਜ  ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਗਰਾਉ ਅਤੇ ਅਰਸ਼ਪ੍ਰੀਤ ਕੌਰ ਸੇਂਟ ਮਹਾਂ ਪ੍ਰਾਗਿਆ ਸਕੂਲ ਰਾਏਕੋਟ ਰੋਡ ਜਗਰਾਉਂ ਵੱਲੋਂ ਕਵਿਤਾ ਰਾਹੀਂ ਧਰਧਾ ਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਪੜਾਈ ਵਿੱਚ ਹੋਣਹਾਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਗਨੀ ਮਹੰਤ ਵੱਲੋਂ 11000 ਰੁਪਏ ਦੀ ਮੱਦਦ ਦਿੱਤੀ ਗਈ। ਇਸ ਮੌਕੇ ਅਵਤਾਰ ਸਿੰਘ ਬਿੱਲਾ ਪ੍ਰਧਾਨ ਫੂਡ ਗ੍ਰੇਨ ਅੈਂਡ ਅਲਾਈਟ ਵਰਕਰ ਯੂਨੀਅਨ ਪੰਜਾਬ ,  ਗੌਰਵ ਖੁੱਲਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਲੁਧਿਆਣਾ। ਰਜਤ ਅਰੋੜਾ ਜੰਤਾ ਪੈਟਰੋਲ ਪੰਪ ਵਾਲੇ, ਸਰਬਜੀਤ ਸਿੰਘ ਲੰਕਾ, ਇੰਦਰਜੀਤ ਸਿੰਘ ਲੰਮਾ ਪ੍ਰਧਾਨ ਅੈਂਟੀ ਡਰੱਗ ਅੈਂਡ ਬਲੱਡ ਸੇਵਾ ਫਾਊਡੇਸ਼ਨ , ਸੋਹਣ ਸਿੰਘ ਲੰਮਾ, ਮਨਜੀਤ ਕੌਰ ਢੋਲਣ, , ਮਨੀ ਧੀਰ, ਕੇਤਨ ਜੈਨ, ਮਿਅੰਕ ਜੈਨ, ਰਾਜੂ ਰਾਇਟਰ, ਕੁਲਵੰਤ ਸਿੰਘ ਸਹੋਤਾ ਵੱਲੋਂ ਸਟੇਜ ਸੰਚਾਲਨ ਦੀ ਸੇਵਾ ਨਿਭਾਈ ਗਈ। ਸੰਗਤ ਲਈ ਲੰਗਰ ਪਾਣੀ ਦੇ ਅਤੁੱਟ ਪ੍ਰਬੰਧ ਕੀਤੇ ਗਏ। ਸਫਾਈ ਸੇਵਕ / ਸੀਵਰਮੈਨ ਯੂਨੀਅਨ ਨਗਰ ਕੌਂਸਲ ਜਗਰਾਓਂ ਦੀ ਟੀਮ ਸਪ੍ਰਸਤ ਗਵਰਧਨ, ਸੁਤੰਤਰ ਗਿੱਲ, ਚੇਅਰਮੈਨ ਰਾਜ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਮੇਟ ਰਾਜ ਕੁਮਾਰ, ਗੁਰਚਰਨ ਦਾਸ, ਕ੍ਰਿਸ਼ਨ ਗੋਪਾਲ, ਪ੍ਰਦੀਪ ਕੁਮਾਰ, ਸਨੀ, ਦੀਪਕ, ਸਨਦੀਪ, ਸੁਨੀਲ ਕੁਮਾਰ, ਸ਼ਮੀ, ਸ਼ਾਮ ਲਾਲ, ਰਾਜ ਕੁਮਾਰ, ਲਖਵੀਰ ਸਿੰਘ, ਡਿੰਪਲ, ਬਲਵਿੰਦਰ, ਆਦਿ ਸਮੂਹ ਸਫਾਈ ਸੇਵਕ /ਸੀਵਰਮੈਨ ਕਰਮਚਾਰੀ ਹਾਜਰ ਸਨ।

 

ਸਰਕਾਰ ਦਾ ਇਕ ਮਹੀਨਾ ਅੱਜ ਪੂਰਾ ਹੋਇਆ ਹੈ ਤਾਂ ਪਾਰਟੀ ਵਲੋਂ ਦਿੱਤੀ ਬਿਜਲੀ ਸੰਬੰਧੀ ਗਾਰੰਟੀ ਨੂੰ ਪੂਰਾ ਕਰ ਦਿੱਤਾ ਗਿਆ - ਵਿਧਾਇਕਾ ਸਰਵਜੀਤ ਕੌਰ ਮਾਣੂੰਕੇ

ਜਗਰਾਉ 16 ਅਪ੍ਰੈਲ (ਅਮਿਤਖੰਨਾ) ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਰਕਾਰ ਦਾ ਇਕ ਮਹੀਨਾ ਅੱਜ ਪੂਰਾ ਹੋਇਆ ਹੈ ਤਾਂ ਪਾਰਟੀ ਵਲੋਂ ਦਿੱਤੀ ਬਿਜਲੀ ਸੰਬੰਧੀ ਗਾਰੰਟੀ ਨੂੰ ਪੂਰਾ ਕਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਵੀ ਇਕ ਮਹੀਨੇ ਦੌਰਾਨ ਕਈ ਬੇਮਿਸਾਲ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਹਰ ਮਹੀਨੇ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਦਿੱਤੀ ਜਾਵੇਗੀ

ਜਗਰਾਉ 16 ਅਪ੍ਰੈਲ (ਅਮਿਤਖੰਨਾ) ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦਾ ਤੋਹਫ਼ਾ ਦਿੱਤਾ ਗਿਆ ਹੈ ਇਸਦੇ ਨਾਲ ਹੀ ਇੰਡਸਟਰੀ ਦੀਆਂ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਖੇਤੀਬਾੜੀ ਨੂੰ ਮਿਲਣ ਵਾਲੀ ਫ੍ਰੀ ਬਿਜਲੀ ਵੀ ਜਾਰੀ ਰਹੇਗੀ  ਜ਼ਿਕਰਯੋਗ ਹੈ ਕਿ ਹਰ ਮਹੀਨੇ 300 ਯੂਨਿਟ ਮੁਫ਼ਤ ਦਿੱਤੀ ਜਾਵੇਗੀ | ਇਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ  ਇਹ ਐਲਾਨ ਹਰ ਵਰਗ ਦੇ ਲਈ ਕੀਤਾ ਗਿਆ ਹੈ |

ਨਿਮਰ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ ਰਾਮ ਸਿੰਘ ਰਾਜੋਆਣਾ

ਹਠੂਰ, 16 ਅਪ੍ਰੈਲ (ਮਨਜਿੰਦਰ ਗਿੱਲ)- ਜਗਰਾਉਂ ਦੇ ਪਿੰਡ ਰਾਜੋਆਣਾ ਕਲਾਂ ਵਿਖੇ ਪਿਤਾ ਸਰਵਣ ਸਿੰਘ ਦੇ ਘਰ ਮਾਤਾ ਕਿਸ਼ਨ ਕੌਰ ਦੀ ਕੁਖੋਂ ਜਨਮੇ ਰਾਮ ਸਿੰਘ ਰਾਜੋਆਣਾ (84) ਬਹੁਤ ਹੀ ਨਿਮਰ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਰੂਹਾਨੀਅਤ ਦੇ ਮਾਰਗ ਦੇ ਰਾਹੀ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਰਾਮ ਸਿੰਘ ਦੀ ਰੂਹ ਹਰ ਘੜੀ ਹਰ ਪਲ ਗੁਰਬਾਣੀ ਸਿਮਰਨ ਨਾਲ ਜੁੜੀ ਰਹਿੰਦੀ ਸੀ। ਉਹ ਹਮੇਸ਼ਾਂ ਸ਼ਾਂਤ ਚਿੱਤ ਆਪਣੇ ਕੰਮਕਾਰ 'ਚ ਲੱਗੇ ਰਹਿੰਦੇ ਅਤੇ ਉਨ੍ਹਾਂ ਲਈ ਕਿਰਤ ਹੀ ਪੂਜਾ ਸੀ। ਉਹ ਸਿਰਫ਼ ਗੁਰੂ ਘਰ ਦੀਆਂ ਗੱਲਾਂ ਕਰਨਾ ਹੀ ਪਸੰਦ ਕਰਦੇ ਅਤੇ ਦੁਨਿਆਵੀ ਗੱਲਾਂ ਬਾਤਾਂ 'ਚ ਉਨ੍ਹਾਂ ਦਾ ਉੱਕਾ ਵੀ ਮੋਹ ਨਹੀਂ ਸੀ। ਹਰ ਕਿਸੇ ਨੂੰ ਦੋਵੇਂ ਹੱਥ ਜੋੜ ਕੇ ਸਤਿਕਾਰ ਦੇਣ ਵਾਲੀ ਸਖਸ਼ੀਅਤ ਰਾਮ ਸਿੰਘ ਨੇ ਸਖ਼ਤ ਮਿਹਨਤ ਮੁਸ਼ਕਤ ਨਾਲ ਆਪਣੇ ਦੋਵੇਂ ਪੁੱਤਰਾਂ ਕੁਲਦੀਪ ਸਿੰਘ ਤੇ ਰਣਧੀਰ ਸਿੰਘ ਬਿੱਲੂ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਨੌਕਰੀ 'ਤੇ ਲਵਾਇਆ ਅਤੇ ਜਿਸ ਤਰ੍ਹਾਂ ਆਪਣੀਆਂ ਧੀਆਂ ‌‌ਦਲਵੀਰ ਕੌਰ, ਰਣਜੀਤ ਕੌਰ ਤੇ ਮਨਜੀਤ ਕੌਰ ਦਾ ਲੜਕਿਆਂ ਦੀ ਤਰ੍ਹਾਂ ਪਾਲਣ-ਪੋਸ਼ਣ ਕੀਤਾ, ਉਸੇ ਤਰ੍ਹਾਂ ਹੀ ਨੂੰਹਾਂ ਨੂੰ ਵੀ ਧੀਆਂ-ਪੁੱਤਰਾਂ ਦੀ ਤਰ੍ਹਾਂ ਪਿਆਰ ਦਿੱਤਾ। ਉਨ੍ਹਾਂ ਦੀ ਇਕਲੌਤੀ ਪੋਤਰੀ ਪੀ.ਏ.ਯੂ. ਲੁਧਿਆਣਾ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਅਮਰੀਕਾ 'ਚ ਪੀ.ਐੱਚ.ਡੀ ਕਰ ਰਹੀ ਹੈ ਅਤੇ ਪੋਤਰੇ, ਦੋਹਤੇ ਤੇ ਦੋਹਤੀਆਂ ਵੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ। ਸ.ਰਾਮ ਸਿੰਘ ਦੇ ਕਰੀਬੀ ਰਿਸ਼ਤੇਦਾਰ ਸਤਨਾਮ ਸਿੰਘ ਜਗਰਾਉਂ, ਬਲਵਿੰਦਰ ਸਿੰਘ ਸੁਧਾਰ, ਸੇਵਕ ਕਾਉੰਕੇ, ਜੀਤਾ ਪੰਡੋਰੀ ਅਤੇ ਜਵਾਈ ਅਜੀਤ ਸਿੰਘ ਤੇ ਪ੍ਰਿੰ.ਸਰਬਜੀਤ ਸਿੰਘ ਦੇਹੜਕਾ ਨੇ ਦੱਸਿਆ ਕਿ ਉਹ ਦੋ-ਦੋ, ਤਿੰਨ-ਤਿੰਨ ਘੰਟਿਆਂ ਤੱਕ ਨਾਮ ਸਿਮਰਨ ਕਰਦੇ ਰਹਿੰਦੇ ਸਨ ਅਤੇ ਬੰਦਗੀ ਕਰਦਿਆਂ ਆਖਰੀ ਸਾਹ ਤੱਕ ਤੰਦਰੁਸਤੀ ਤੇ ਖੁਸ਼ੀ ਭਰਿਆ ਜੀਵਨ ਬਤੀਤ ਕੀਤਾ। ਉਨ੍ਹਾਂ ਨਮਿਤ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 19 ਅਪ੍ਰੈਲ 2022 ਦਿਨ ਮੰਗਲਵਾਰ ਨੂੰ ਗੁਰਦੁਆਰਾ ਦਸਮੇਸ਼ ਨਗਰ (ਕੱਚਾ ਮਲਕ ਰੋਡ) ਜਗਰਾਉਂ ਵਿਖੇ 1 ਵਜੇ ਹੋਵੇਗੀ।