You are here

ਲੁਧਿਆਣਾ

ਪੰਜਾਬ ਕਾਂਗਰਸ ਦੇ ਬੀ. ਸੀ. ਵਿੰਗ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ  ਅਤੇ ਰਾਜ ਕੁਮਾਰ ਚੱਬੇਵਾਲ ਜੀ ਦਾ  ਸਨਮਾਨ ਕੀਤਾ ਗਿਆ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਅੱਜ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਡਿਪਟੀ ਵਿਰੋਧੀ ਧਿਰ ਦੇ ਨੇਤਾ ਰਾਜ ਕੁਮਾਰ ਚੱਬੇਵਾਲ ਜੀ ਦਾ ਪੰਜਾਬ ਦੇ ਬੀ.ਸੀ. ਵਿੰਗ ਦੇ ਚੇਅਰਮੈਨ ਸੰਦੀਪ ਕੁਮਾਰ ਟਿੱਕਾਂ ਅਤੇ ਉਨ੍ਹਾਂ ਦੀ  ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਸ਼੍ਰੀ ਮਦਨ ਲਾਲ ਜਲਾਲਪੁਰ ਸ਼੍ਰੀ ਸਾਧੂ ਸਿੰਘ ਧਰਮਸੋਤ ਸ਼੍ਰੀ ਬਿਕਰਮਜੀਤ ਸਿੰਘ ਚੌਧਰੀ ਸ਼੍ਰੀ ਦੀਪਇੰਦਰ ਢਿੱਲੋਂ ਗਗਨ ਦੀਪ ਸਿੰਘ ਜੋਲੀ ਡਰੈਕਟਰ ਪੰਜਾਬ ਬਿਜਲੀ ਬੋਰਡ ਸ਼.ਰਤਿੰਦਰਪਾਲ ਸਿੰਘ ਰਿਕੀ ਮਾਨ ਚੇਅਰਮੈਨ ਮਾਰਕੀਟ ਕੇਮਟੀ ਪਟਿਆਲਾ ਗੁਰਦੀਪ ਸਿੰਘ ਜਿਲਾ ਪ੍ਰਧਾਨ ਕਾਂਗਰਸ ਕੇਮਟੀ ਦਿਹਾਂਤੀ ਪਟਿਆਲਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਬੀਸੀ ਵਿੰਗ ਪਟਿਆਲਾ ਜ਼ਿਲ੍ਹਾ ਦੇ ਚੇਅਰਮੈਨ ਹਰਦੀਪ ਸਿੰਘ ਜੋਸ਼ਨ ਦੀਪਾਂਸ਼ੂ ਕੰਬੋਜ ਜ਼ਿਲ੍ਹਾ ਜਰਨਲ ਸੈਕਟਰੀ ਕੁਲਦੀਪ ਸਿੰਘ ਜ਼ਿਲਾ ਸੈਕਟਰੀ ਰਣਜੀਤ ਰਾਣਾ  ਬਲਬੀਰ ਤੇਜਾ ਰਾਜਕੁਮਾਰ ਸੁਸ਼ੀਲ ਗੁਪਤਾ ਅਵਤਾਰ ਸਿੰਘ ਵੀ ਮੌਜੂਦ ਸਨ

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 62ਵਾਂ ਦਿਨ

ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤਾ : ਦੇਵ ਸਰਾਭਾ  

 

ਮੁੱਲਾਂਪੁਰ ਦਾਖਾ 23 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 62ਵਾਂ ਦਿਨ ਵੀ ਹੋਇਆ ਪੂਰਾ। ਅੱਜ ਮੋਰਚੇ 'ਚ ਕੁਲਜੀਤ ਸਿੰਘ ਭੰਮਰਾ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਅਵਤਾਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਚੀ ਵਿੱਦਿਆ ਕਰਨ ਲਈ ਅਮਰੀਕਾ ਦੀ ਧਰਤੀ ਤੇ ਪਹੁੰਚੇ, ਜਿੱਥੇ ਸਾਡੇ ਲੋਕਾਂ ਦੇ ਨਾਲ ਉੱਥੋਂ ਦੇ ਲੋਕ ਬੜੇ ਭੈੜਾ ਸਲੂਕ ਕਰਦੇ ਸਨ ਅਤੇ ਹੋਟਲਾਂ ਦੇ ਬਾਹਰ ਲਿਖਿਆ ਹੋਇਆ ਸੀ ਕਿ ਭਾਰਤੀ ਕੁੱਤੇ ਅੰਦਰ ਦਾਖ਼ਲ ਨਹੀਂ ਹੋ ਸਕਦੇ  ਏਨੇ ਮਾੜੇ ਵਤੀਰੇ ਦੇਖ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਖ਼ੂਨ ਖੌਲਿਆ ਤੇ ਉਹ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋਏ ।ਗ਼ਦਰ ਅਖ਼ਬਾਰ ਕੱਢਿਆ ਸੁੱਤੇ ਲੋਕਾਂ ਨੂੰ ਜਗਾਉਣ ਲਈ  ਜੋਸ਼ੀਲੇ ਲੇਖ ਲਿਖੇ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ । ਵਤਨ ਪਰਤ ਕੇ ਚੱਲ ਰਹੇ ਸੰਘਰਸ਼ 'ਚ ਸੌ ਸੌ ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ, ਵਤਨ ਨੂੰ ਯਾਦ ਕਰਵਾਉਣ ਲਈ ਗ਼ਦਰ ਕਰਨ ਦਾ ਐਲਾਨ ਕੀਤਾ ਸਫਲ ਨਾ ਹੋ ਸਕੇ ਗ੍ਰਿਫ਼ਤਾਰੀ ਹੋਈ, ਆਖ਼ਰ ਸ਼ਹੀਦ ਕਰਤਾਰ ਸਿੰਘ ਸਰਾਭਾ16 ਨਵੰਬਰ1915 ਨੂੰ ਆਪਣੇ ਛੇ ਸਾਥੀਆਂ ਦੇ ਨਾਲ ਫਾਂਸੀ ਉੱਤੇ ਝੂਲ ਗਏ । ੳੁਨ੍ਹਾਂ ਅੱਗੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਸਿਰਫ਼ ਸਾਢੇ ਉਨੀ ਸਾਲਾਂ ਦੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹ ਸਭ ਕੁਝ ਕਰਕੇ ਦਿਖਾ ਦਿੱਤਾ ਜੋ ਅਸੀਂ ਸੋਚ ਵੀ ਨਹੀਂ ਸੀ, ਸੋ ਅੱਜ ਸਿੱਖ ਕੌਮ ਦੇ ਹੱਕਾਂ ਲਈ ਜੂਝਣ ਵਾਲੇ ਜੁਝਾਰੂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤੇ ਜਾ ਰਹੇ, ਭਾਵੇਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਪਰ ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤੇ । ਦੇਵ ਸਰਾਭਾ ਨੇ ਆਖਰ ਵਿੱਚ ਚ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਫਾਂਸੀ ਲੱਗਣ ਤੋਂ ਪਹਿਲਾਂ ਇਹ ਆਖਿਆ ਸੀ ਕਿ "ਜਿਸ ਰਸਤੇ ਚੱਲੇ ਹਾਂ ਅਸੀਂ, ਉਸੇ ਰਾਸਤੇ ਤੁਸੀਂ ਵੀ ਆ ਜਾਣਾ" ਹੁਣ ਪੂਰੀ ਸਿੱਖ ਕੌਮ ਨੂੰ ਗ਼ਦਰੀ ਬਾਬਿਆਂ ਦੇ ਰਾਹਾਂ ਤੇ ਚੱਲ ਕੇ ਆਪਣੇ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨਾ ਪਊਗਾ । ਇਸ ਸਮੇਂ ਹਰਨੇਕ ਸਿੰਘ ਸਰਾਭਾ ਬਲਾਕ ਸੰਮਤੀ ਮੈਂਬਰ ਨੇ ਆਖਿਆ ਕਿ ਅਸੀਂ ਦੇਸ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਪੰਥਕ ਮੋਰਚੇ 'ਚ ਹਾਜ਼ਰੀ ਜ਼ਰੂਰ ਲਵਾਓ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਲਦ ਦਿਵਾ ਸਕੀਏ ਅਤੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਵਾ ਕੇ ਜਲਦ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੇਲ   ਕਰਵਾਈਏ । ਇਸ ਮੌਕੇ ਗੁਰਦੁਆਰਾ ਭਾਈ ਬੂੜਾ ਸਾਹਿਬ ਮਨਸੂਰਾਂ ਸ਼੍ਰੋਮਣੀ ਗੋਲਕ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਨਸੂਰਾਂ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ ,ਫ਼ੌਜੀ ਗਿਆਨ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ,ਜਗਦੇਵ ਸਿੰਘ ਦੁੱਗਰੀ, ਗੁਰਦੇਵ ਸਿੰਘ ਦੁੱਗਰੀ, ਗੁਲਜ਼ਾਰ ਸਿੰਘ ਮੋਹੀ, ਸੁਖਦੇਵ ਸਿੰਘ ਗੁੱਜਰਵਾਲ,ਹਰਬੰਸ ਸਿੰਘ ਹਿੱਸੋਵਾਲ ,ਜੱਗ ਧੂੜ ਸਿੰਘ ਤੁਲਸੀ ਸਿੰਘ ਆਦਿ ਹਾਜ਼ਰੀ ਭਰੀ ।

23 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਸਾਰੇ 11 kv ਫੀਡਰ ਅਤੇ 220kv s/s ਜਗਰਾਉਂ ਮੁਰੰਮਤ ਲਈ ਬਿਜਲੀ ਸਪਲਾਈ ਬੰਦ ਰਹਿਣਗੇ

ਜਗਰਾਉਂ, 23 ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ ਕਿਉਂਕਿ 11kv,220kv ,s/s ਜਿਹੜੇ ਇਲਾਕੇ ਪ੍ਰਭਾਵਿਤ ਰਹਿਣਗੇ ਉਹ ਖਾਸ ਤੌਰ ਤੇ ਤਹਿਸੀਲ ਰੋਡ, ਪੁਲਿਸ ਕੰਪਲੈਕਸ, ਹੀਰਾ ਬਾਗ, ਮੁਹੱਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ, ਰਾਣੀ ਝਾਂਸੀ ਚੋਂਕ, ਗਰੀਨ ਸਿਟੀ,ਕੋਰਟ ਕੰਪਲੈਕਸ, ਦਸਮੇਸ਼ ਨਗਰ,ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਸੈਂਟਰ ਸਿਟੀ, ਮੋਤੀ ਬਾਗ,ਕੋਠੇ ਖੰਜੂਰਾਂ, ਰਾਏਕੋਟ ਰੋਡ, ਸ਼ੇਰਪੁਰ ਰੋਡ, ਰਾਇਲ ਸਿਟੀ, ਲਾਜਪਤ ਰਾਏ ਰੋਡ, ਰੇਲਵੇ ਰੋਡ, ਕੋਠੇ ਸ਼ੇਰਜੰਗ, ਕੋਠੇ ਫਤਹਿ ਦੀਨ, ਕੋਠੇ ਜੀਵਾ, ਕੋਠੇ ਬਗੂ, ਸ਼ੇਰਪੁਰ ਰੋਡ,ਬੋਦਲਵਾਲਾ,ਸਵਦੀ ਖੁਰਦ,ਤੱਪੜ ਹਰਨੀਆ, ਰਾਮਗੜ੍ਹ ਭੁੱਲਰ, ਚੀਮਨਾ, ਮਲਸੀਆਂ ਭਾਈ,ਪੋਨਾ,ਮਲਕ, ਲੁਧਿਆਣਾ ਰੋਡ, ਇਹ ਸਾਰੇ ਏਰੀਏ ਪ੍ਰਭਾਵਿਤ ਰਹਿਣਗੇ।

 

ਕਾਂਗਰਸ ਪ੍ਰਧਾਨ  ਰਾਜਾ ਵੜਿੰਗ ਵੱਲੋਂ  ਸੋਨੀ ਗਾਲਿਬ ਦਾ ਸਨਮਾਨ   

ਜਗਰਾਉਂ (ਅਮਿਤ ਖੰਨਾ)  ਸ ਕਰਨਜੀਤ ਸਿੰਘ ਸੋਨੀ ਗਾਲਿਬ ਜੀ ਦੀ ਵਧੀਆ ਕਾਰਜੁਗਾਰੀ ਲਈ ਸਨਮਾਨ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਕਾਰਜਕਾਰੀ ਪ੍ਰਧਾਨ ਸ੍ਰ ਭਾਰਤ ਭੂਸ਼ਣ ਆਸ਼ੂ ਜੀ

ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਹੁਦਾ ਸੰਭਾਲਣ ਤੇ ਸੰਦੀਪ ਕੁਮਾਰ ਟਿੱਕਾ ਵੱਲੋਂ ਵਧਾਈ ਦਿੱਤੀ

ਜਗਰਾਉ 22 ਅਪ੍ਰੈਲ (ਅਮਿਤਖੰਨਾ) ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਿਆ ਗਿਆ ਅਤੇ ਨਵੇਂ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਉਹ ਖੁਦ ਇਕੱਲੇ-ਇਕੱਲੇ ਵਰਕਰ ਕੋਲ ਆਪ ਹਰ ਜ਼ਿਲ੍ਹੇ ਵਿੱਚ ਜਾਣਗੇ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਇਕ ਕਰ ਕੇ ਕਾਂਗਰਸ ਪਾਰਟੀ ਨੂੰ ਤਕੜਾ ਕਰਨਗੇ ਇਸ ਮੌਕੇ ਪੰਜਾਬ ਬੀ. ਸੀ.ਵਿੰਗ ਦੇ ਚੇਅਰਮੈਨ ਸੰਦੀਪ ਕੁਮਾਰ ਟਿੱਕਾ ਵੱਲੋਂ ਆਪਣੀ ਟੀਮ ਦੇ ਨਾਲ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕੀ ਉਨ੍ਹਾਂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਲਈ ਕੰਮ ਕਰਨਗੇ ਅਤੇ ਕਾਂਗਰਸ ਬੀ.ਸੀ.ਵਿੰਗ ਨੂੰ ਹੋਰ ਮਜ਼ਬੂਤ ਕਰਨਗੇ ਇਸ ਮੌਕੇ ਬੀਸੀ ਵਿੰਗ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਹਰਦੀਪ ਸਿੰਘ ਜੋਸ਼ਨ ਦੀਪਾਂਸ਼ੂ ਕੰਬੋਜ ਜ਼ਿਲ੍ਹਾ ਜਰਨਲ ਸੈਕਟਰੀ ਪਟਿਆਲਾ ਦਿਹਾਤੀ ਕੁਲਦੀਪ ਸਿੰਘ ਜ਼ਿਲਾ ਸੈਕਟਰੀ ਬੀਸੀ ਵਿੰਗ ਪਟਿਆਲਾ ਰਣਜੀਤ ਬਾਵਾ ਬਲਵੀਰ ਤੇਜਾ ਰਾਜ ਕੁਮਾਰ ਸੁਸ਼ੀਲ ਗੁਪਤਾ ਅਵਤਾਰ ਸਿੰਘ ਵੀ ਨਾਲ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ ਰਸੋਈ ਵਿਚ ਮਾਰਬਲ ਤੇ ਹੋਰ ਸਮਾਨ ਲਗਵਾਇਆ 

ਜਗਰਾਉ 22 ਅਪ੍ਰੈਲ (ਅਮਿਤਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ ਦੇ ਵਿਦਿਆਰਥੀਆਂ ਲਈ ਮਿੱਡ ਡੇ ਮੀਲ ਦਾ ਖਾਣਾ ਤਿਆਰ ਕਰਨ ਲਈ ਰਸੋਈ ਵਿਚ ਮਾਰਬਲ ਤੇ ਹੋਰ ਸਮਾਨ ਲਗਵਾਇਆ ਗਿਆ। ਅੱਜ ਸਕੂਲ ਵਿਖੇ ਰਸੋਈ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਣ ਸਮੇਂ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਲਈ ਮਿੱਡ ਡੇ ਮੀਲ ਦਾ ਖਾਣਾ ਬਣਾਉਣ ਲਈ ਸਕੂਲ ਵਿਚ ਪਹਿਲਾ ਬਣੀ ਰਸੋਈ ਵਿਚ ਸਕੂਲ ਸਟਾਫ ਦੀ ਮੰਗ ’ਤੇ ਮਾਰਬਲ ਦਾ ਫ਼ਰਸ਼, ਮਾਰਬਲ ਦੀਆਂ ਸ਼ੈਲਫਾਂ, ਦੀਵਾਰ ਉੱਤੇ ਟਾਇਲਾਂ ਲਗਵਾਈਆਂ ਗਈਆਂ। ਸਕੂਲ ਦੀ ਹੈੱਡ ਟੀਚਰ ਗੁਰਪ੍ਰੀਤ ਕੌਰ, ਜਸਕਿਰਨ ਕੌਰ, ਇੰਦੂ ਬਾਲਾ, ਅਮਰਜੀਤ ਕੌਰ ਸਮੇਤ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਲੋਕ ਸੇਵਾ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪ੍ਰਮਾਤਮਾ ਅੱਗੇ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਚੜ੍ਹਦੀ ਕਲਾ ਅਤੇ ਤਰੱਕੀ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦੀ ਰਹੇ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ ਗਰਗ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਸੁਨੀਲ ਅਰੋੜਾ, ਆਰ ਕੇ ਗੋਇਲ ਆਦਿ ਹਾਜ਼ਰ ਸਨ।

ਫ਼ਰੀਦ ਟਰੈਵਲਜ਼  ਵੱਲੋਂ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ੇ ਲਗਵਾਏ 

ਜਗਰਾਉ 22 ਅਪ੍ਰੈਲ (ਅਮਿਤਖੰਨਾ) ਜਗਰਾਉਂ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ ਫ਼ਰੀਦ ਟਰੈਵਲਜ਼  ਦੇ ਐਮ ਡੀ ਅਮਿਤ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਹਫ਼ਤੇ ਹਰਮੀਤ ਸਿੰਘ ਭਾਈਆ ਸੁਰਿੰਦਰ ਕੁਮਾਰ ਭਾਈਆ ਪਿੰਡ ਕਲਿਆਣ ਸੁੱਖਾ  ਸੁਪਰ ਵੀਜ਼ਾ  ਅਤੇ ਬਲਵਿੰਦਰ ਕੌਰ ਪਿੰਡ ਭਰੋਵਾਲ ਕਲਾਂ ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ  ਸਾਡੇ ਸੈਂਟਰ ਦੇ ਵਿਚ ਵਿਦਿਆਰਥੀਆਂ ਨੂੰ ਆਈਲੈਟਸ ਵੀ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ  ਤੇ ਵਿਦਿਆਰਥੀਆਂ ਦੇ ਚੰਗੇ ਬੈਂਡ ਹਾਸਲ ਕਰਕੇ ਵਿਦੇਸ਼ ਜਾ ਚੁੱਕੇ ਹਨ

ਸਵ: ਪ੍ਰੇਮ ਲਾਲ ਹਾਂਡਾ ਦੀ ਯਾਦ ਵਿੱਚ 145ਵਾਂ ਪੈਨਸ਼ਨ ਵੰਡ ਸਮਾਰੋਹ 

 ਜਗਰਾਉ 22 ਅਪ੍ਰੈਲ (ਅਮਿਤਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 145 ਵਾਂ ਪੈਨਸ਼ਨ ਵੰਡ ਸਮਾਰੋਹ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਵਿਖੇ ਕਰਵਾਇਆ ਗਿਆ  ਜਿਸ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਰਾਜ ਰਾਣੀ ਗੈਸਟ ਆਫ਼ ਆਨਰ ਇਸ਼ਾਨ  ਹਾਂਡਾ ਸਨ ਸ੍ਰੀ ਸੰਜੀਵ ਕੁਮਾਰ ਹਾਂਡਾ ਯੂ ਕੇ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ 25 ਬਜ਼ੁਰਗਾਂ ਨੂੰ ਪੈਨਸ਼ਨ ਭੇਜ ਕੇ ਆਪਣੇ ਪਿਤਾ ਦੀ  ਪੁੰਨ ਤਿਥੀ ਮਨਾਈ  ਜ਼ਿਕਰਯੋਗ ਹੈ ਕਿ ਸੰਜੀਵ ਹਾਂਡਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਬੇਸਹਾਰਾ ਬਜ਼ੁਰਗਾਂ ਨੂੰ ਸਹਾਇਤਾ ਭੇਜੀ ਜਾ ਰਹੀ ਹੈ ਇਸ ਮੌਕੇ ਪ੍ਰਧਾਨ ਮਨਜਿੰਦਰਪਾਲ ਹਨੀ, ਸੈਕਟਰੀ ਰਾਕੇਸ਼ ਮੈਨੀ, ਫਾਇਨਾਂਸ ਰਾਜਨ ਬਾਂਸਲ, ਚੇਅਰਮੈਨ ਵਿਨੋਦ ਬਾਂਸਲ, ਚੇਅਰਮੈਨ ਬਲਦੇਵ ਕ੍ਰਿਸ਼ਨ ਗੋਇਲ ,ਜੁਆਇੰਟ ਸੈਕਟਰੀ ਜਸਪਾਲ ਸਿੰਘ,  ਵਿੱਕੀ ਔਲਖ, ਆਦਿ ਮੈਂਬਰ ਹਾਜ਼ਰ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬਾਰ੍ਹਵੀ ਜਮਾਤ ਨੂੰ "ਵਿਦਾਇਗੀ ਪਾਰਟੀ"

ਜਗਰਾਉ 22 ਅਪ੍ਰੈਲ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਵਿਖੇ ਅੱਜ ਗਿਆਰ੍ਹਵੀ ਜਮਾਤ ਵੱਲੋਂ ਬਾਰ੍ਹਵੀ ਜਮਾਤ ਲਈ ਇੱਕ ਵਿਦਾਇਗੀ ਪਾਰਟੀ ਰੱਖੀ ਗਈ। ਇਸ ਵਿਚ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਅਤੇ ਡਾਂਸ ਆਦਿ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਹੋਰ ਵੀ ਕਈ ਛੋਟੀਆਂ-ਛੋਟੀਆਂ ਗੇਮਾਂ ਰਾਹੀ ਆਪਣੇ ਅਧਿਆਪਕਾਂ ਵਿਚਲੇ ਗੁਣਾਂ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਬੱਚਿਆਂ ਨੰੁ ਉਹਨਾਂ ਦੀਆਂ ਯੋਗਤਾਵਾਂ ਦੇ ਆਧਾਰ ਤੇ ਵੱਖ-ਵੱਖ ਖਿਤਾਬ ਦਿੱਤੇ ਗਏ ਜਿਵੇਂ ਕਿ ਲੜਕਿਆਂ ਵਿਚੋਂ ਮਿ: ਬੀ.ਸੀ.ਐਸ ਗੁਰਕੀਰਤ ਸਿੰਘ, ਮਿ: ਬੀ ਸੀ ਐਸ ਫਸਟ ਰੱਨਰਅੱਪ ਹਰਸ਼ ਪਲਟਾ, ਸੈਕਿੰਡ ਰੱਨਰਅੱਪ ਸਿਮਰ, ਮਿ: ਕੂਲ ਅਨਿਸ਼, ਮਿ: ਸਟਾਇੰਲਿਸ਼ ਜਸ਼ਨਦੀਪ ਸਿੰਘ ਅਤੇ ਐਵਾਰਡ ਆਫ ਆਨਰ ਦਿਲਪ੍ਰੀਤ ਸਿੰਘ ਨੂੰ ਦਿੱਤਾ ਗਿਆ। ਲੜਕੀਆਂ ਵਿਚੋਂ ਏਕਮਰੀਤ ਕੌਰ ਨੂੰ ਮਿਸ ਬੀ ਸੀ ਐਸ, ਫਸਟ ਰੱਨਰਅੱਪ ਹਰਗੁਨ, ਸੈਕਿੰਡ ਰੱਨਰਅੱਪ ਜੈਸਮੀਨ, ਮਿਸ ਬਿਓਟੀਫੁੱਲ ਹੇਅਰ ਸੁਖਵੀਰ ਕੌਰ, ਬਿਓਟੀਫੱੁਲ ਸਮਾਈਲ ਆਸਥਾ ਅਤੇ ਮਿਸ ਐਲੀਗੈਂਟ ਇਸ਼ਪ੍ਰੀਤ ਕੌਰ ਨੂੰ ਨਿਵਾਜੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੂੰ ਕਿਹਾ ਕਿ ਮੈਂ ਇਹੀ ਦੁਆਵਾਂ ਕਰਦੀ ਹਾਂ ਕਿ ਤੁਸੀਂ ਆਉਣ ਵਾਲੇ ਇਮਤਿਹਾਨਾਂ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ-ਆਪਣੇ ਮੁਕਾਮ ਤੇ ਪਹੰੁਚੋ। ਅਸੀਂ ਆਪਣੇ ਇਸ ਬਗੀਚੇ ਵਿਚੋਂ ਤੁਹਾਨੂੰ ਇੱਕ ਵੱਡੇ ਰੁੱਖ ਬਣਾ ਕੇ ਭੇਜ ਰਹੇ ਹਾਂ ਤਾਂ ਜੋ ਤੁਸੀਂ ਹਮੇਸ਼ਾ ਆਪਣੇ ਵੱਲੋਂ ਹੋਰਨਾਂ ਨੂੰ ਛਾਵਾਂ ਕਰਦੇ ਰਹੋ। ਅੱਜ ਦੇ ਇਸ ਪ੍ਰੋਗਰਾਮ ਦਾ ਮਹੱਤਵ ਇਹੀ ਹੈ ਕਿ ਇਸ ਦਿਨ ਨੂੰ ਤੁਹਾਡੇ ਲਈ ਯਾਦਗਾਰ ਬਣਾਇਆ ਜਾ ਸਕੇ। ਬੱਚਿਆਂ ਨੂੰ ਇੱਕ-ਇੱਕ ਯਾਦਗਾਰ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਮੈਨੂੰ ਇਹਨਾਂ ਬੱਚਿਆਂ ਉੱਪਰ ਬਹੁਤ ਮਾਣ ਹੈ ਜੋ ਅੱਜ ਮੁਕਾਮ ਤੇ ਪਹੁੰਚੇ ਹਨ ਅਤੇ ਮੈਂ ਤੁਹਾਡੇ ਆਉਣ ਵਾਲੇ ਟਾਈਮ ਲਈ ਇਹੀ ਲੋਚਦਾ ਹਾਂ ਕਿ ਤੁਸੀਂ ਹਮੇਸ਼ਾ ਉੱਚ ਮੁਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰੋ। ਇਸ ਮੌਕੇ ਸਕੂਲ ਦੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਸ਼ਮੂਲੀਅਤ ਕੀਤੀ।

ਸਪਰਿੰਗ ਡਿਊ ਪਬਲਿਕ ਸਕੂਲ, ਅਰਥ ਡੇ  ਦੇ ਮੌਕੇ ਵਿਿਦਆਰਥੀਆਂ ਵਲੋਂ ਵੱਖ-ਵੱਖ ਗਤੀ ਵਿਧੀਆਂਕੀਤੀਆ ਗਈਆਂ।

ਜਗਰਾਉ 22 ਅਪ੍ਰੈਲ (ਅਮਿਤਖੰਨਾ) ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਵਿਖੇ ਵਰਲਡ ਅਰਥ ਡੇ ਦੇ ਮੌਕੇ ਵਿਿਦਆਰਥੀਆਂ ਲਈ ਵੱਖ^ਵੱਖ ਗਤੀ ਵਿਧੀਆਂ ਦਾ ਆਯੋਜਨ ਕੀਤਾ ਗਿਆ।ਸਭ  ਤੋਂ ਪਹਿਲਾਂ ਅਸੈਂਬਲੀ ਵਿੱਚ ਵਿਿਦਆਰਥੀਆਂ ਨੂੰ ਖਾਸ ਤੌਰ ਤੇ ਸੰਬੋਧਿਤ ਕੀਤਾ ਗਿਆ।ਜਿਸ ਵਿੱਚ ਉਹਨਾਂ ਨੂੰ ਇਸ ਦੇ ਮਹੱਤਵ ਬਾਰੇ ਦੱਸਿਆ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ  ਨੇ  ਵਿਿਦਆਰਥੀਆਂ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਪੂਰਨ ਤੌਰ ਤੇ ਕੁਦਰਤ ਦਾ ਸੋਮਾ ਹੈ।ਅਤੇ ਇਹ ਹਰ ਚੀਜ ਨੂੰ ਜੀਵਨ ਦਿੰਦੀ ਹੈ।ਇਸ ਲਈ ਜਰੂਰੀ ਹੈ ਕਿ ਅਸੀਂ ਹਰ ਰੋਜ਼ ਇਸ ਧਰਤੀ ਨੂੰ ਸੰਭਾਲ ਕੇ ਰੱਖਣ ਲਈ ਆਪਣਾ ਯੋਗਦਾਨ ਪਾਈਏ।ਇਸ ਮੌਕੇ ਤੇ ਸਕੂਲ ਦੇ ਸਾਇੰਸ ਵਿਭਾਗ ਦੇ ਅਧਿਆਪਕਾਂ ਵਲੋਂ ਵਿਿਦਆਰਥੀਆਂ ਲਈ  ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਕਲਾਸ ਛੇਂਵੀ ਤੋਂ ਅੱਠਵੀਂ ਤੱਕ ਦੇ ਵਿਿਦਆਰਥੀ ਨੇ ਬਹੁਤ ਹੀ ਖੂਬਸੂਰਤੀਨਾਲ ਸਲੋਗਨ ਬਣਾਏ।ਅਤੇ ਧਰਤੀ ਨੂੰ ਸੰਭਾਲ ਕੇ ਰੱਖਣ ਲਈ  ਸੁਨੇਹਾ ਦਿੱਤਾ।ਇਸ ਦੇ ਨਾਲ ਹੀ ਕਲਾਸ  ਨੋਂਵੀ ਤੋ ਬਾਂਰਵੀ ਤੱਕ ਦੇ ਵਿਿਦਆਰਥੀਆਂ ਵਲੋਂ ਪੋਸਟਰ ਮੁਕਾਬਲੇ ਵਿੱਚ ਹਿੱਸਾ ਲਿਆ ਉਹਨਾਂ ਨੇ ਆਪਣੀ ਡਰਾਇੰਗ ਰਾਂਹੀ  ਕੁਦਰਤ ਰੂਪੀ ਧਰਤੀਪ੍ਰਤੀ ਭਾਵਨਾਵਾਂ ਦਾ ਇਜ਼ਹਾਰ ਕੀਤਾ।ਇਹਨਾਂ ਗਤੀਵਿਧੀਆਂ ਨੂੰ ਕਰਵਾਉਣ ਦਾ ਮੁੱਖ ਉਦੇਸ਼ ਵਿਿਦਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।ਤਾਂ ਜੋ ਉਹ ਕੁਦਰਤ ਅਤੇ ਵਾਤਾਵਰਨ ਸੰਬੰਧਤ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾ ਸਕਣ।ਜਿੰੰਨਾਵਿਿਦਆਰਥੀਆਂ ਨੇ ਇਹਨਾਂ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਨਮਾਨਿਤ ਕੀਤਾਗਿਆ।ਸਾਇੰਸ  ਵਿਭਾਗ ਵਲੋਂ ਮੈਡਮ ਸਤਿੰਦਰਪਾਲ ਕੌਰ, ਐਸ਼ਮੀਨ ਜਿੰਦਲ, ਜਸਕਮਲ ਕੌਰ ਆਦਿ ਹਾਜਿਰ ਸਨ।ਪ੍ਰਬੰਧਕੀ ਕਮੇਟੀ ਵਲੋਂ  ਚੇਅਰਮੈਨ ਬਲਦੇਵ  ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਇਸ ਉਪਰਾਲੇ ਲਈ ਸਕੂਲ ਸਟਾਫ ਨੂੰ ਵਧਾਈਦਿੱਤੀ ਅਤੇ ਸ਼ਲਾਘਾ ਕੀਤੀ।