You are here

ਲੁਧਿਆਣਾ

ਵਿਛੜੇ ਸਾਥੀ ਹਰਦੀਪ ਸਿੰਘ ਗਾਲਿਬ ਨੂੰ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਵੱਡੇ ਇਕੱਠ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਗ਼ਾਲਿਬ ਦੀ ਸ਼ਹੀਦੀ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ 

 

 ਆਗੂਆਂ ਵੱਲੋਂ ਹਰਦੀਪ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਜੀਅ ਤੋੜ ਯਤਨ ਕਰਨ ਦਾ ਸੰਕਲਪ ਲਿਆ   

 

ਜਗਰਾਉਂ, 24 ਅਪ੍ਰੈਲ ( ਗੁਰਦੇਵ ਗ਼ਾਲਿਬ  /ਮਨਜਿੰਦਰ ਗਿੱਲ  )ਕਿਸਾਨ ਲਹਿਰ ਦੇ ਸ਼ਹੀਦ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਾਬਕਾ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ‌ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਇਲਾਕੇ ਤੇ ਸੂਬੇ ਭਰ ਚੋਂ‌ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਮਰਦ ਔਰਤਾਂ‌ ਨੇ ਭਾਗ ਲੈ ਕੇ ਵਿਛੜੇ ਸਾਥੀ ਦੀ ਅੰਤਿਮ ਅਰਦਾਸ ਚ ਭਾਗ ਲਿਆ। ਯਾਦ ਰਹੇ ਕਿ ਦਿੱਲੀ ਵਿਚ ਚਲੇ ਕਿਸਾਨ ਸੰਘਰਸ਼ ਦੋਰਾਨ ਕੈਂਸਰ ਜਿਹੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਲਗਭਗ ਡੇਢ‌ਸਾਲ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਰਹੇ ਕਿਸਾਨ ਆਗੂ ਹਰਦੀਪ ਸਿੰਘ ਗਾਲਬ‌ ਬੀਤੀ 15ਅਪ੍ਰੈਲ ਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਸਨ। ਅਜ ਪਿੰਡ ਗਾਲਬ‌ ਕਲਾਂ ਵਿਖੇ ਅੰਤਮ‌ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਵਿਤ ਸਕਤਰ ਰਾਮ‌ਸਿੰਘ ਮਟਰੋੜਾ, ਹਰੀਸ ਨੱਢਾ,ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਆਗੂ ਹਰਦੀਪ ਗਾਲਬ‌ਨੇ ਲਗਾਤਾਰ ਦੋ ਦਹਾਕੇ ਦਿਨ ਰਾਤ ਇਕ ਕਰਕੇ ਲੁਧਿਆਣਾ ਜਿਲੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਖੜਾ ਕਰਨ, ਮਜ਼ਬੂਤ ਕਰਨ ਚ ਕੁਲ ਕੀਤੀ ਵਾਂਗ ਦਿਨ ਰਾਤ ਇਕ ਕੀਤਾ। ਦਿੱਲੀ ਅੰਦੋਲਨ ਚ ਉਸ ਦਾ ਯੋਗਦਾਨ ਅਮੁੱਲ ਵਾਨ ਹੈ। ਹਰਦੀਪ ਦੇ ਵਿਛੋੜੇ ਨਾਲ ਸਚਮੁੱਚ ਇਕ ਹੋਣਹਾਰ ਸਿਆਸੀ ਤੋਰ ਤੇ ਚੇਤੰਨ ਯੋਧਾ ਸਾਥੋਂ‌ ਵਿਛੜ ਗਿਆ ਹੈ। ਇਸ ਸਮੇਂ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ‌ਨਰਾਇਣ‌ ਦੱਤ‌ ਨੇ ਕਿਹਾ ਕਿ ਦੇਸ਼ ਭਰ ਚ ਕਿਰਤੀ ਲੋਕਾਂ‌ ਦੀ ਅਸਲ ਬੰਦਖਲਾਸੀ ਲਈ ਚਲ ਰਹੇ ਕਿਰਤੀ ਸੰਘਰਸ਼ ਨਾਲ ਜੁੜੇ ਹਰਦੀਪ ਗਾਲਬ ਅਸਲ ਚ ਇਨਕਲਾਬੀ ਲਹਿਰ ਦੇ ਜੰਗਜੂ ਸਿਪਾਹੀ ਸਨ। ਕਿਸਾਨ  ਬੀ ਕੇ ਯੂ ਉਗਰਾਹਾਂ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ , ਡਕੋਂਦਾ ਦੇ  ਬਰਨਾਲਾ,ਜਿਲਾ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉੱਗੋਕੇ,, ਗੁਲਜ਼ਾਰ ਸਿੰਘ ਕਬਰ ਵੱਛਾ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਹੰਬੜਾਂ, ਸਰਬਜੀਤ ਸਿੰਘ ਸੁਧਾਰ,ਡੀ ਟੀ ਐਫ ਦੇ ਜਿਲਾ ਪ੍ਰਧਾਨ ਸੁਰਿੰਦਰ ਸ਼ਰਮਾਂ,ਜਗਤਾਰ ਸਿੰਘ ਦੇਹੜਕਾ,  ਧਰਮ ਸਿੰਘ ਸੂਜਾਪੁਰ, ਹਰਦੇਵ ਸਿੰਘ ਸੰਧੂ ਮਹਿੰਦਰ ਸਿੰਘ ਸਿਧਵਾਂ‌ ਐਡਵੋਕੇਟ,ੱ ਦਰਸ਼ਨ ਸਿੰਘ ਗਾਲਬ,ਰਘਬੀਰ ਸਿੰਘ ਬੇਨੀਪਾਲ, ਤਰਲੋਚਨ ਸਿੰਘ ਝੋਰੜਾਂ, ਗੁਰਮੇਲ ਸਿੰਘ ਰੂਮੀ, ਤਰਨਜੀਤ ਸਿੰਘ ਕੂਹਲੀ,ਰਾਜਬੀਰ ਸਿੰਘ ਘੁਡਾੱਣੀ, ਸੁਖਦੇਵ ਲਹਿਲ, ਸਤਬੀਰ ਸਿੰਘ ਬੋਪਾਰਾਏ ਮਦਨ ਸਿੰਘ ਨੇ ਵੀ ਸ਼ਰਧਾਂਜਲੀ ਭੇਂਟ ਕਰਦਿਆਂ‌ ਕਿਹਾ ਕਿ ਸਾਥੀ ਹਰਦੀਪ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ  ਅਸੀਂ‌ ਦਿਨ ਰਾਤ ਇਕ ਕਰਾਂਗੇ।ਇਸ ਸਮੇਂ‌ ਇਕ ਮਤੇ ਰਾਹੀਂ ਸਰਕਾਰੀ ਹਦਾਇਤਾਂ‌ ਮੁਤਾਬਿਕ ਸ਼ਹੀਦ ਹਰਦੀਪ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜ਼ਾ, ਸਰਕਾਰੀ ਨੋਕਰੀ, ਕਰਜ਼ੇ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।

ਸਕੂਲ ਵਿੱਚ ਕਦਰਾਂ ਕੀਮਤਾਂ ਪ੍ਰਤੀ ਸੈਮੀਨਾਰ ਲਗਾਇਆ  

 

ਜਗਰਾਉਂ , 24 ਅਪ੍ਰੈਲ (ਬਲਦੇਵ ਸਿੰਘ  ) ਅੱਜ ਸਹਿਜ ਪਾਠ ਸੇਵਾ ਲਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਐਸ ਐਸ ਐਸ ਸਕੂਲ ਸ਼ੇਰਪੁਰ ਕਲਾਂ ਵਿਖੇ ਸਮੂਹ ਵਿਦਿਆਰਥੀ ਵਰਗ ਲਈ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਸ਼ਖ਼ਸੀਅਤਾਂ ਦੀ ਉਸਾਰੀ ਦੇ ਵਿਸ਼ੇ ਤੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਦੀਆਂ ਸੇਵਾਵਾਂ ਬਤੌਰ ਲੈਕਚਰਾਰ ਸ ਅੰਮ੍ਰਿਤਪਾਲ ਸਿੰਘ ਸੰਗਰੂਰ ਅਤੇ ਇਲਾਕਾ ਇੰਚਾਰਜ ਸ ਗੁਰਸੇਵਕ ਸਿੰਘ ਛੱਜਾਵਾਲ ਵੱਲੋਂ ਬਾਖੂਬੀ ਨਿਭਾਈਆਂ ਗਈਆਂ  । ਇਸ ਸਮੇਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਚਿੱਤਰ ਜੀਵਨ ਨੂੰ ਦਰਸਾਉਂਦੀਆਂ ਪੁਸਤਕਾਂ ਵੀ ਵੰਡੀਆਂ ਗਈਆਂ  । ਇਸ ਦੇ ਨਾਲ ਹੀ ਸ੍ਰੀ ਸਹਿਜ ਪਾਠ ਸੰਪੂਰਨ ਕਰਨ ਦੇ ਦੋ ਵਿਦਿਆਰਥਣਾਂ ਕਿਰਨਦੀਪ ਕੌਰ ਅਤੇ ਹਰਪ੍ਰੀਤ ਕੌਰ ਨੂੰ ਉਪਰੋਕਤ ਸੰਸਥਾ ਵੱਲੋਂ  ਉਨ੍ਹਾਂ ਦੀ ਹੌਸਲਾ ਵਧਾਈ ਲਈ ਉਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ  । ਪੜ੍ਹਾਈ ਦੇ ਨਾਲ ਨਾਲ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਬੁਲਾਰਿਆਂ ਨੇ ਬੋਲਦਿਆਂ ਵਿਦਿਆਰਥੀਆਂ ਵਿੱਚ ਸੁਚੱਜੀ ਜਾਗ੍ਰਿਤੀ ਵੀ ਪੈਦਾ ਕੀਤੀ  । ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ, ਕੰਵਲਜੀਤ ਸਿੰਘ, ਬਲਦੇਵ ਸਿੰਘ, ਸਰਪ੍ਰੀਤ ਸਿੰਘ, ਪਰਗਟ ਸਿੰਘ, ਗੁਰਵਿੰਦਰ ਛਾਬਡ਼ਾ, ਕਮਲਜੀਤ, ਹਰਮਿੰਦਰ ਸਿੰਘ , ਦਵਿੰਦਰ ਸਿੰਘ, ਹਰਕਮਲਜੀਤ ਸਿੰਘ,  ਰਵਿੰਦਰ ਕੌਰ, ਸੀਮਾ ਸ਼ੈਲੀ, ਪ੍ਰਦੀਪ ਕੌਰ ,ਪਰਮਿੰਦਰ ਕੌਰ , ਮਨਰਮਨ ਕੌਰ , ਸੁਖਦੀਪ ਕੌਰ ,ਰਾਮ ਪ੍ਰਕਾਸ਼ ਕੌਰ,  ਕੁਲਵਿੰਦਰ ਕੌਰ , ਸੀਮਾ ਆਹੂਜਾ , ਕਿਰਨਦੀਪ ਕੌਰ ਆਦਿ ਹਾਜ਼ਰ ਸਨ। ਅੰਤ ਵਿਚ ਕਮਲਜੀਤ ਸਿੰਘ  ਨੇ ਆਈਆਂ ਮਹਾਨ ਸ਼ਖ਼ਸੀਅਤਾਂ ਦਾ ਸਕੂਲ ਵੱਲੋਂ ਧੰਨਵਾਦ ਕੀਤਾ  ।

ਸਨਮਤੀ ਸਕੂਲ 'ਚ ਹੋਈ ਵੈੱਲਕਮ ਪਾਰਟੀ

ਜਗਰਾਉ 24 ਅਪ੍ਰੈਲ (ਅਮਿਤਖੰਨਾ)ਸਨਮਤੀ ਸਕੂਲ 'ਚ ਨਰਸਰੀ ਤੇ ਐੱਲਕੇਜੀ ਦੇ ਨੰਨ੍ਹੇ ਮੁੰਨੇ ਬੱਚਿਆਂ ਦੇ ਨਵ ਆਗਮਨ 'ਤੇ ਉਨ੍ਹਾਂ ਦੇ ਸਵਾਗਤ ਲਈ ਵੈੱਲਕਮ ਪਾਰਟੀ ਕੀਤੀ ਗਈ। ਨਰਸਰੀ ਵਿਭਾਗ ਵਿੱਚ ਅਧਿਆਪਕਾਂ ਦੁਆਰਾ ਫੁੱਲਾਂ ਅਤੇ ਗ਼ੁਬਾਰਿਆਂ ਨਾਲ ਜਮਾਤਾਂ ਦੀ ਸਜਾਵਟ ਕੀਤੀ ਗਈ। ਬੱਚੇ ਰੰਗ ਬਿਰੰਗੇ ਕੱਪੜਿਆਂ 'ਚ ਸਜ ਸੰਵਰ ਕੇ ਆਏ ਤੇ ਸੰਗੀਤ ਦੀ ਧੁਨਾਂ ਤੇ ਡਾਂਸ ਕੀਤਾ। ਕਵਿਤਾਵਾਂ ਅਤੇ ਗੀਤ ਸੁਣਾ ਕੇ ਸਭ ਨੂੰ ਮੋਹ ਲਿਆ।ਨਰਸਰੀ ਕਲਾਸ ਦੇ ਹਰਜੋਤ ਸਿੰਘ ਨੂੰ ਮਿਸਟਰ ਫਰੈਸ਼ਰ ਤੇ ਐੱਲਕੇਜੀ ਹਰਗੁਣ ਕੌਰ ਨੂੰ ਮਿਸ ਫਰੈਸ਼ਰ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਇਸ ਮੌਕੇ ਡਾਇਰੈਕਟਰ ਸ਼ਸ਼ੀ ਜੈਨ, ਪਿੰ੍ਸੀਪਲ ਤੇ ਵਾਈਸ ਪਿੰ੍ਸੀਪਲ ਨੇ ਬੱਚਿਆਂ ਨੂੰ ਹਰੇਕ ਖੇਤਰ 'ਚ ਅੱਗੇ ਵਧਣ, ਤੰਦਰੁਸਤ ਰਹਿਣ ਤੇ ਉਨ੍ਹਾਂ ਦੀ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਸਰਵਹਿੱਤਕਾਰੀ ਸਕੂਲ ਵਿਖੇ ਮੰਗਲ ਕਾਮਨਾ ਦਿਵਸ ਮਨਾਇਆ ਗਿਆ

ਜਗਰਾਉ 24 ਅਪ੍ਰੈਲ (ਅਮਿਤਖੰਨਾ)ਜਗਰਾਓਂ ਦੇ ਸਰਵਹਿੱਤਕਾਰੀ ਸਕੂਲ ਵਿਖੇ ਮੰਗਲ ਕਾਮਨਾ ਦਿਵਸ ਮਨਾਇਆ ਗਿਆ। ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰਰੀਖਿਆਵਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾਕਟਰ ਅੰਜੂ ਗੋਇਲ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸੰਦੇਸ਼ ਦਿੱਤਾ ਕਿ ਮਿਹਨਤ ਕਰ ਕੇ ਚੰਗੇ ਨੰਬਰ ਲੈ ਕੇ ਆਉਣਾ ਹੀ ਸਾਡਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਹੋਏ ਇਕ ਚੰਗੀ ਜ਼ਿੰਦਗੀ ਦਾ ਨਿਰਮਾਣ ਕਰਨਾ ਹੈ। ਉਨਾਂ੍ਹ ਕਿਹਾ ਕਿ ਜ਼ਿੰਦਗੀ 'ਚ ਅਜਿਹੇ ਕੰਮ ਕਰਨੇ ਹਨ ਜੋ ਸਕੂਲ ਨੂੰ ਤੁਹਾਡੇ ਤੇ ਮਾਣ ਮਹਿਸੂਸ ਹੋਵੇ। ਇਸ ਮੌਕੇ ਪੈਟਰਨ ਰਵਿੰਦਰ ਵਰਮਾ, ਦਰਸ਼ਨ ਲਾਲ, ਪਿੰ੍ਸੀਪਲ ਨੀਲੂ ਨਰੂਲਾ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਜੀਐੱਚਜੀ ਵਿਦਿਆਰਥੀਆਂ ਦੇ ਗਿਆਨ 'ਚ ਵਾਧੇ ਲਈ ਵਿਸ਼ੇਸ਼ ਸਰਗਰਮੀ ਕਰਵਾਈ

ਜਗਰਾਉ 24 ਅਪ੍ਰੈਲ (ਅਮਿਤਖੰਨਾ)ਸਥਾਨਕ ਜੀਐੱਚਜੀ ਵਿਦਿਆਰਥੀਆਂ ਦੇ ਗਿਆਨ 'ਚ ਵਾਧੇ ਲਈ ਵਿਸ਼ੇਸ਼ ਸਰਗਰਮੀ ਕਰਵਾਈ ਗਈ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਰਵਾਈ 'ਸਪੈਲਥਨ ਐਕਟੀਵਿਟੀ' 'ਚ ਵਿਦਿਆਰਥੀਆਂ ਦੇ ਸ਼ਬਦ ਭੰਡਾਰ 'ਚ ਵਾਧੇ ਨੂੰ ਮੁੱਖ ਰੱਖਦੇ ਹੋਏ ਸਮਾਨਾਰਥਕ ਤੇ ਵਿਰੋਧਾਰਥਕ ਸ਼ਬਦ ਲਿਖਵਾਏ ਗਏ। ਵਿਦਿਆਰਥੀਆਂ ਨੇ ਇਸ ਸਰਗਰਮੀ ਵਿਚ ਬਹੁਤ ਹੀ ਦਿਲਚਸਪੀ ਦਿਖਾਈ। ਜੀਐੱਚਜੀ ਅਕੈਡਮੀ ਦੇ ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਸਰਗਰਮੀ 'ਚ ਭਾਗ ਲੈ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।

ਸਾਹਿਤਕਾਰਾਂ ਨੇ ਵਿਧਾਇਕਾ ਮਾਣੂਕੇ ਨਾਲ ਕੀਤੀ ਮੁੁਲਾਕਾਤ

ਜਗਰਾਉ 24 ਅਪ੍ਰੈਲ (ਅਮਿਤਖੰਨਾ)ਸਾਹਿਤ ਸਭਾ ਜਗਰਾਓਂ ਦੇ ਸਾਹਿਤਕਾਰਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੂੰ ਮਿਲ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸਾਹਿਤਕਾਰਾਂ ਨੇ ਵਿਧਾਇਕਾ ਕੋਲ ਸਾਹਿਤ ਸਭਾ ਜਗਰਾਓਂ ਦੀਆਂ ਸਰਗਰਮੀਆਂ ਤੇ ਹੋਰ ਸਾਹਿਤਕ ਸਮਾਗਮ ਕਰਵਾਉਣ ਲਈ ਸਾਹਿਤ ਸਭਾ ਜਗਰਾਓਂ ਨੂੰ ਜਗਰਾਓਂ ਵਿਖੇ ਸਾਹਿਤ ਸਦਨ ਬਣਾ ਕੇ ਦੇਣ ਦੀ ਮੰਗ ਰੱਖੀ।ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਸਾਹਿਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਭਾ ਦੇ ਸਰਪ੍ਰਸਤ ਅਵਤਾਰ ਜਗਰਾਓਂ, ਪ੍ਰਧਾਨ ਪ੍ਰਭਜੋਤ ਸੋਹੀ, ਸਕੱਤਰ ਰਾਜਦੀਪ ਤੂਰ, ਖਜਾਨਚੀ ਹਰਬੰਸ ਸਿੰਘ ਅਖਾੜਾ, ਗੁੁਰਜੀਤ ਸਹੋਤਾ, ਪੋ੍. ਕਰਮ ਸਿੰਘ ਸੰਧੂ, ਹਰਚੰਦ ਗਿੱਲ ਆਦਿ ਹਾਜ਼ਰ ਸਨ।

ਜਗਰਾਓਂ ਦੇ ਸਬਜ਼ੀ ਉਤਪਾਦਕਾਂ ਨੂੰ ਵੱਡੀ ਰਾਹਤ, ਵਿਧਾਇਕ ਮਾਣੂੰਕੇ ਦੇ ਯਤਨਾਂ ਸਦਕਾ ਫੀਡਰਾਂ ਨੂੰ ਮਿਲੇਗੀ ਬਿਜਲੀ

ਜਗਰਾਉ 24 ਅਪ੍ਰੈਲ (ਅਮਿਤਖੰਨਾ)ਹਲਕਾ ਜਗਰਾਉਂ ਦੇ ਕਿਸਾਨਾਂ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਵੱਡੀ ਰਾਹਤ ਦਿੱਤੀ ਹੈ। ਕਿਸਾਨਾਂ ਨੇ ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਲਈ ਬਿਜਲੀ ਸਪਲਾਈ ਦੀ ਮੰਗ ਕੀਤੀ ਸੀ। ਬਿਜਲੀ ਨਾ ਮਿਲਣ ਕਾਰਨ ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਧੁੱਪ ਕਾਰਨ ਤਬਾਹ ਹੋ ਰਹੀ ਹੈ। ਇਸ ਮਗਰੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਬਜ਼ੀਆਂ ਦੀ ਕਾਸ਼ਤ ਦੀ ਮਨਜ਼ੂਰੀ ਦੇਣ ਲਈ ਉਪ ਮੁੱਖ ਇੰਜਨੀਅਰ ਲੁਧਿਆਣਾ ਨੂੰ ਹੁਕਮ ਜਾਰੀ ਕੀਤੇ। ਵਿਧਾਇਕ ਸਰਵਜੀਤ ਮਾਣੂੰਕੇ ਨੇ ਕਿਹਾ ਕਿ ਉਹ ਕਿਸਾਨਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ।
ਇਨ੍ਹਾਂ ਪਿੰਡਾਂ ਨੇ ਕੀਤੀ ਸੀ ਸ਼ਿਕਾਇਤ
ਧੋਥੜ ਦਿਹਾਤੀ, ਜਨੇਤਪੁਰਾ ਦਿਹਾਤੀ, ਸੋਢੀਵਾਲ ਦਿਹਾਤੀ, ਬਰਸਾਲ ਦਿਹਾਤੀ, ਬਰਸਾਲ-2 ਦਿਹਾਤੀ, ਗਗੜਾ ਦਿਹਾਤੀ, ਮਲਸੀਹਾਂ ਭਾਈਕਾ ਦਿਹਾਤੀ, ਚੀਮਾਂ ਦਿਹਾਤੀ, ਸ਼ੇਰਪੁਰ ਦਿਹਾਤੀ, ਸ਼ੇਖ ਦੌਲਤ ਦਿਹਾਤੀ, ਗਾਲਿਬ ਦਿਹਾਤੀ, ਤਪਦ ਹਰਨੀਆਂ ਦਿਹਾਤੀ, ਪੋਨਾ ਦਿਹਾਤੀ, ਬੀੜ ਗਗੜਾ ਦਿਹਾਤੀ ਦਿਹਾਤੀ, ਤਰਫ ਕੋਟਲੀ ਦਿਹਾਤੀ, ਅਗਵਾੜ ਡਾਲਾ ਦਿਹਾਤੀ, ਸੰਗਤਪੁਰਾ ਦਿਹਾਤੀ, ਮਦਾਰਪੁਰਾ ਦਿਹਾਤੀ, ਮਲਸੀਹਾਂ, ਮਲਸੀਹਾਂ ਬਾਜਾਨ 2, ਨਾਨਕਸਰ-3 ਦਿਹਾਤੀ, ਗਾਲਿਬ ਰਣ ਸਿੰਘ ਦਿਹਾਤੀ, ਗਾਲਿਬ ਖੁਰਦ ਦਿਹਾਤੀ, ਕਿਲੀ ਚਹਿਲਾਂ ਦਿਹਾਤੀ, ਸ਼ੇਰਪੁਰ ਦਿਹਾਤੀ ਨੇ ਵਿਧਾਇਕ ਨੂੰ ਬਿਜਲੀ ਦੀ ਸਮੱਸਿਆ ਦੀ ਸ਼ਿਕਾਇਤ ਕੀਤੀ ਸੀ।
ਬਿਜਲੀ ਦੀ ਸਮੱਸਿਆ ਲਈ, ਕਿਰਪਾ ਕਰਕੇ ਐਸਡੀਓ ਅਤੇ ਐਕਸੀਅਨ ਨਾਲ ਕਰੋ ਸੰਪਰਕ
ਵਿਧਾਇਕ ਮਾਣੂੰਕੇ ਨੇ ਕਿਹਾ ਕਿ ਹੋਰ ਸਬਜ਼ੀਆਂ ਆਦਿ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜੇਕਰ ਬਿਜਲੀ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਆਪਣੇ ਇਲਾਕੇ ਦੇ ਐਸ.ਡੀ.ਓ ਅਤੇ ਐਕਸੀਅਨ ਨੂੰ ਮਿਲਣ | ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਬਜ਼ੀਆਂ ਨਾਲ ਸਬੰਧਤ ਬਿਜਲੀ ਸਪਲਾਈ ਦਾ ਪਹਿਲ ਦੇ ਪੱਧਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਅਮਰਦੀਪ ਸਿੰਘ, ਕੁਲਵਿੰਦਰ ਸਿੰਘ ਕਾਲਾ, ਪ੍ਰੀਤਮ ਸਿੰਘ ਅਖਾੜਾ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਸੋਨੀ ਕਾਉਂਕੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੰਨੀ ਬੱਤਰਾ ਅਤੇ ਕੁਲਵੰਤ ਸਿੰਘ ਕਮਲ ਹਾਜ਼ਰ ਸਨ।

ਕੁੱਲ ਹਿੰਦ ਕਿਸਾਨ ਸਭਾ ਨੇ ਕੇਦਰ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਓ,ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸਾੜਿਆ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਵੱਖ-ਵੱਖ ਆਗੂਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੱਖਣਪੁਰ ਖੀਰੀ ਦੇ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ,ਕਿਸਾਨੀ ਸੰਘਰਸ ਦੌਰਾਨ ਕਿਸਾਨਾ ਅਤੇ ਮਜਦੂਰਾ ਉੱਪ ਦਰਜ ਕੀਤੇ ਮੁਕੱਦਮੇ ਤੁਰੰਤ ਖਾਰਜ ਕੀਤੇ ਜਾਣ।ਉਨ੍ਹਾ ਕਿਹਾ ਕਿ ਡੀਜਲ,ਪੈਟਰੋਲ,ਰਸੋਈ ਗੈਸ ਅਤੇ ਸਿਖਰਾ ਨੂੰ ਛੂਹ ਰਹੀ  ਮਹਿੰਗਾਈ ਤੇ ਤੁਰੰਤ ਕੰਟਰੋਲ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਮੰਗੂ ਭੰਮੀਪੁਰਾ,ਨਿਰਮਲ ਸਿੰਘ ਧਾਲੀਵਾਲ,ਭਰਪੂਰ ਸਿੰਘ ਛੱਜਾਵਾਲ,ਸਰੂਪ ਸਿੰਘ ਹਾਸ,ਪ੍ਰਕਾਸ ਸਿੰਘ,ਮੁਖਤਿਆਰ ਸਿੰਘ ਢੋਲਣ,ਪ੍ਰੀਤਮ ਸਿੰਘ ਕਮਾਲਪੁਰਾ,ਬੂਟਾ ਸਿੰਘ ਹਾਸ,ਜੀਵਨ ਸਿੰਘ,ਸੁਖਦੀਪ ਸਿੰਘ,ਮਨਜੀਤ ਸਿੰਘ ਆਦਿ ਹਾਜ਼ਰ ਸਨ।
 

ਵੀਜਾ ਪਾਥ" ਆਈਲੈਟਸ ਸੈਂਟਰ ਦਾ ਹੋਇਆ ਉਦਘਾਟਨ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਉੱਚ ਪੱਧਰੀ ਪੜ੍ਹਾਈ ਕਰਕੇ ਵਿਦੇਸ਼ ਸੈਟ ਹੋਣ ਲਈ ਨਵੇਂ ਆਈਲੈਟਸ ਸੈਂਟਰ ਦਾ ਅਰੰਭ ਕੀਤਾ ਗਿਆ। "ਦਾ ਵੀਜਾ ਪਾਥ" ਆਈਲੈਟਸ ਸੈਂਟਰ ਦਾ ਅੱਜ ਰਸਮੀ ਉਦਘਾਟਨ ਸਾਬਕਾ ਵਿਧਾਇਕ ਐਸ ਆਰ ਕਲੇਰ ਵਲੋਂ ਕੀਤਾ ਗਿਆ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਆਖਿਆ ਕਿ ਆਈਲੈਟਸ ਸਾਡੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਲਈ ਕਾਰਗਰ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਿੰਦਰ ਪਾਲ ਸਿੰਘ ਬਾਲੀ ਵਲੋਂ ਖੋਲੇ ਇਸ ਸੈਂਟਰ ਰਾਹੀਂ ਵਿਦਿਆਰਥੀ ਭਵਿੱਖ ਵਿੱਚ ਵਿਦੇਸ਼ਾਂ ਵਿੱਚ ਸੈਟ ਹੋ ਕੇ ਪੈਰਾਂ ਸਿਰ ਖੜ੍ਹੇ ਹੋਣ ਦਾ ਮਾਣ ਹਾਸਲ ਕਰਨਗੇ।   ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਪਾਲੀ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ,ਕੌਂਸਲਰ ਅਮਰਜੀਤ ਸਿੰਘ ਮਾਲਵਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੋਬੀ, ਵਿਕਰਮਜੀਤ ਸਿੰਘ ਥਿੰਦ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਸੁਰਵੇਸ਼ ਕੁਮਾਰ ਗੁਡਗੋ, ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ, ਜਸਵੰਤ ਸਿੰਘ ਕੋਠੇ ਖਜੂਰਾ, ਹਰਮੀਤ ਸਿੰਘ ਤੋਂ ਇਲਾਵਾ ਹੋਰ ਕੋਈ ਹਾਜਰ ਸਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ

ਲੁਧਿਆਣਾ, 23 ਅਪ੍ਰੈਲ  (ਰਣਜੀਤ ਸਿੱਧਵਾਂ)  :  ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਜੀਜੀਐਨਆਈ ਵੀਐਸ, ਜੀਜੀਐਨਆਈਐਮਟੀ ਅਤੇ ਜੀਜੀਐਨ ਖਾਲਸਾ ਕਾਲਜ ਆਫ਼ ਫਾਰਮੇਸੀ ਦੀ ਸਰਪ੍ਰਸਤੀ ਹੇਠ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤਾ ਗਿਆ । ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਦੇ ਆਨਰੇਰੀ ਡਾਇਰੈਕਟਰ ਸ. ਇੰਦਰਪਾਲ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਧੀਨ ਚੱਲ ਰਹੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦਰਸਾਏ ਉੱਚੇ ਤੇ ਸ਼ੁੱਧ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਲੋੜ 'ਤੇ ਵਿਸ਼ੇਸ਼ ਜ਼ੋਰ ਦੇ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣਾ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਮਨੁੱਖਤਾ ਦੀ ਸੇਵਾ ਦੇ ਮਾਰਗ 'ਤੇ ਚੱਲਣ ਲਈ ਗੁਜਰਾਂਵਾਲਾ ਗੁਰੂ ਨਾਨਕ ਸੰਸਥਾਵਾਂ ਵੱਲੋਂ ਲਗਾਤਾਰ ਅਜਿਹੇ ਸਾਹਿਤਕ ਅਤੇ ਅਕਾਦਮਿਕ ਮੰਚ ਉਲੀਕੇ ਜਾ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਅਤੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ.ਐਸ.ਪੀ.ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਬਣਾਉਣ ਲਈ ਹਰ ਕਦਮ ਚੁੱਕਣਾ ਸਾਡਾ ਸਾਰਿਆਂ ਦਾ ਅਕਾਦਮਿਕ ਅਤੇ ਨੈਤਿਕ ਫਰਜ਼ ਹੈ। ਗੁਰੂ ਤੇਗ ਬਹਾਦਰ ਜੀ ਦੇ ਇਲਾਹੀ ਫਲਸਫੇ ਤੋਂ ਜਾਣੂ ਕਰਵਾਇਆ ਤਾਂ ਜੋ ਗੁਰੂ ਤੇਗ ਬਹਾਦਰ ਜੀ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਮਨੁੱਖੀ ਸਰੋਕਾਰ ਸਮੁੱਚੀ ਮਾਨਵ ਜਾਤੀ ਦੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਬਣ ਸਕਣ। ਸ. ਅਰਵਿੰਦਰ ਸਿੰਘ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਹਾਦਰੀ ਦੇ ਪ੍ਰਤੀਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਮੇਂ ਦੀਆਂ ਨਫਰਤ, ਕੱਟੜਤਾ ਅਤੇ ਜ਼ੁਲਮ ਦੀਆਂ ਸਾਰੀਆਂ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਾਂ ਤਾਂ ਹੀ ਅਸੀਂ ਮਾਨਵਤਾ ਦੀ ਭਲਾਈ ਲਈ ਆਦਰਸ਼ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਸਫਲ ਹੋ ਸਕਦੇ ਹਾਂ। ਪ੍ਰੋਗਰਾਮ ਦੇ ਅੰਤ 'ਚ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਾਸਲ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਗੁਰੂ ਤੇਗ ਦੇ ਫ਼ਲਸਫ਼ੇ ਦੇ ਪ੍ਰਚਾਰ-ਪ੍ਰਸਾਰ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਪਿਛਲੇ ਲੰਮੇ ਸਮੇਂ ਤੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਜੀਵਨ, ਫਲਸਫੇ ਅਤੇ ਲਾਸਾਨੀ ਸ਼ਹਾਦਤ ਬਾਰੇ ਕਈ ਵੈਬੀਨਾਰ ਆਯੋਜਿਤ ਕਰ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਹਨ। ਕਾਲਜ ਵੱਲੋਂ ਕੁਇਜ਼ ਮੁਕਾਬਲੇ, ਵਾਰ ਕਵੀਸ਼ਰੀ ਦੇ ਮੁਕਾਬਲੇ, ਵਾਦ-ਵਿਵਾਦ ਅਤੇ ਭਾਸ਼ਣ ਮੁਕਾਬਲੇ ਸਫ਼ਲਤਾਪੂਰਵਕ ਕਰਵਾਏ ਗਏ। ਇਸ ਸਾਲ ਦੇ ਕਾਲਜ ਮੈਗਜ਼ੀਨ ‘ਨਵ ਰਣਜੀਤ’ ਦਾ ਵਿਸ਼ੇਸ਼ ਅੰਕ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ।

ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ.  ਗਜਿੰਦਰ ਸਿੰਘ, ਸ. ਹਰਦੀਪ ਸਿੰਘ, ਸ. ਹਰਚਰਨ ਸਿੰਘ, ਸ. ਜਸਬੀਰ ਸਿੰਘ, ਸ. ਅਰਵਿੰਦਰਪਾਲ ਸਿੰਘ, ਸ. ਸੰਦੀਪ ਸਿੰਘ, ਪ੍ਰੋ. ਇਸ ਪ੍ਰੋਗਰਾਮ ਦੌਰਾਨ ਡਾਇਰੈਕਟਰ ਮਨਜੀਤ ਸਿੰਘ ਛਾਬੜਾ, ਪ੍ਰਿੰਸੀਪਲ ਪਰਵਿੰਦਰ ਸਿੰਘ, ਪ੍ਰਿੰਸੀਪਲ ਸ਼ਿਖਾ ਸਹਿਜਪਾਲ ਆਦਿ ਹਾਜ਼ਰ ਸਨ। ਸਟੇਜ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰੋਗਰਾਮ ਦੌਰਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਸਮੂਹ ਮੈਂਬਰ, ਕੌਂਸਲ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਮੁਖੀ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।