You are here

ਲੁਧਿਆਣਾ

ਜੀ.ਐਚ. ਜੀ. ਅਕੈਡਮੀ, ਵਿਖੇ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਜੀ.ਐੱਚ. ਜੀ. ਅਕੈਡਮੀ ,ਜਗਰਾਓਂ ਵਿਖੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਦਸਵੀਂ ਜਮਾਤ ਅਜੀਤ ਹਾਊਸ  ਦੀ ਵਿਦਿਆਰਥਣ ਹਰਜਿੰਦ  ਕੌਰ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਪੰਦਰਾਂ ਅਪ੍ਰੈਲ 1563  ਈਸਵੀ ਨੂੰ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ।ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ  ਇਸ ਦੀ ਨੀਂਹ ਸਾਈਂ  ਸਾਈਂ ਮੀਆਂ ਮੀਰ ਕੋਲੋਂ ਰਖਵਾਈ ਗਈ।ਗੁਰੂ ਜੀ ਨੇ ਜਾਤ ਪਾਤ ਅਤੇ  ਧਰਮਾਂ ਦਾ ਭੇਦਭਾਵ ਮਿਟਾਉਣ ਲਈ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਜੋ ਇਸ ਗੱਲ ਦਾ ਸੰਕੇਤ ਸਨ ਕਿ ਕਿਸੇ ਵੀ ਦਿਸ਼ਾ ਤੋਂ ਕੋਈ ਵੀ ਇਨਸਾਨ ਨਤਮਸਤਕ ਹੋਣ ਲਈ ਆ ਸਕਦਾ ਹੈ ।ਉਨ੍ਹਾਂ ਨੇ ਗੁਰੂ ਜੀ ਬਾਰੇ ਦੱਸਦਿਆਂ ਇਹ ਵੀ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਮੁਗ਼ਲ ਜਹਾਂਗੀਰ ਗੁਰੂ ਜੀ ਦੀ ਵਧ ਰਹੀ ਪ੍ਰਸਿੱਧੀ ਨੂੰ  ਦੇਖ ਕੇ  ਗੁਰੂ ਜੀ ਨਾਲ ਈਰਖਾ ਖਾਣ ਲੱਗਾ ਅਤੇ ਉਸ ਨੇ ਗੁਰੂ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਪਰ ਗੁਰੂ ਜੀ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ।ਜਿਸ ਕਰਕੇ  30 ਮਈ 1606 ਈਸਵੀ ਨੂੰ ਲਾਹੌਰ ਵਿਖੇ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਗੲੇ। ਪਰ ਨਿਮਰਤਾ ਦੇ ਪੁੰਜ ਗੁਰੂ ਜੀ ਨੇ ਮੂੰਹੋਂ ਸੀ ਨਾ ਬੋਲੀ ਅਤੇ ਬਾਣੀ ਦਾ ਜਾਪ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।ਗੁਰੂ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਧਰਮ ਦੀ ਖ਼ਾਤਰ  ਸ਼ਹੀਦੀ ਪ੍ਰਾਪਤ ਕੀਤੀ।ਇਸ ਕਰਕੇ ਇਨ੍ਹਾਂ ਨੂੰ  'ਸ਼ਹੀਦਾਂ ਦੇ ਸਿਰਤਾਜ' ਵੀ ਕਿਹਾ ਜਾਂਦਾ ਹੈ।ਅਖੀਰ ਵਿੱਚ ਜੀ. ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਚੱਲਣ, ਗੁਰਬਾਣੀ ਨੂੰ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦੀ ਪ੍ਰੇਰਨਾ ਦਿੱਤੀ।

ਸ਼੍ਰੀ ਅਗਰਸੇਨ ਸੰਮਤੀ ਰਜਿ: ਵੱਲੋਂ ਬੂਟੇ ਵੰਡ ਕੇ ਧਰਤੀ ਦਿਵਸ ਮਨਾਇਆ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਅਗਰਵਾਲ ਸਮਾਜ ਜਗਰਾਓਂ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ.) ਜਗਰਾਉਂ ਵੱਲੋਂ ਸੰਸਥਾ ਦੇ ਚੇਅਰਮੈਨ ਪਿਊਸ਼ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਗਰਾਓਂ ਦੀ ਵਾਤਾਵਰਨ ਪ੍ਰੇਮੀ ਸੰਸਥਾ ਦੀ ਗਰੀਨ ਮਿਸ਼ਨ ਪੰਜਾਬ ਟੀਮ ਦੇ ਸਹਿਯੋਗ ਨਾਲ ਅਗ੍ਰਸੈਨ ਸਮਿਤੀ  ਦੇ ਪ੍ਰਧਾਨ ਅਨਮੋਲ ਗਰਗ ਦੀ ਅਗਵਾਈ ਹੇਠ ਝਾਂਸੀ ਰਾਣੀ ਵਿਖੇ ਚੌਂਕ ਵਿਖੇ ਪਿਛਲੇ ਦਿਨੀ ਬੂਟੇ ਵੰਡ ਕੇ ਧਰਤੀ ਦਿਵਸ ਮਨਾਇਆ ਗਿਆ।  ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਗੌਰਵ ਸਿੰਗਲਾ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਪਿਛਲੇ ਸਾਲਾਂ ਦੌਰਾਨ ਦਰਿਆਵਾਂ ਵਿੱਚ ਆਏ ਹੜ੍ਹ, ਜੰਗਲਾਂ ਵਿੱਚ ਲੱਗੀ ਅੱਗ ਅਤੇ ਸਮੁੰਦਰਾਂ ਵਿੱਚ ਆਏ ਤੂਫਾਨਾਂ ਨੇ ਦੁਨੀਆਂ ਭਰ ਵਿੱਚ ਬਹੁਤ ਤਬਾਹੀ ਮਚਾਈ ਹੈ।  ਕਰੋਨਾ ਮਹਾਂਮਾਰੀ ਵੀ ਇਸ ਦਾ ਇੱਕ ਰੂਪ ਹੈ।  ਹਰ ਸਾਲ ਮੌਸਮ ਵਿਗੜਦਾ ਜਾ ਰਿਹਾ ਹੈ।  ਇਨ੍ਹਾਂ ਸਾਰੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ।  ਸੰਸਥਾ ਦੇ ਸਕੱਤਰ ਅਮਿਤ ਬਾਂਸਲ ਅਤੇ ਵੈਭਵ ਬਾਂਸਲ ਜੈਨ ਨੇ  ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗ੍ਰੀਨ ਮਿਸ਼ਨ ਟੀਮ ਵੱਲੋਂ ਪੂਰੇ ਪੰਜਾਬ ਨੂੰ ਇੱਕ ਤਿਹਾਈ ਹਰਿਆ ਭਰਿਆ ਬਣਾਉਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਹਰ ਜਗਰਾਉਂ ਵਾਸੀ ਨੂੰ ਗਰੀਨ ਮਿਸ਼ਨ ਟੀਮ ਪੰਜਾਬ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ । ਗ੍ਰੀਨ ਮਿਸ਼ਨ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਸਾਨੂੰ ਧਰਤੀ ਮਾਂ ਦਾ ਸ਼ਿੰਗਾਰ ਕਰਨ ਲਈ ਸਾਰਾ ਸਾਲ ਹੀ ਰੁੱਖ ਲਗਾਣੇ ਚਾਹੀਦੇ ਹਨ । ਇਸ ਮੌਕੇ ਮੋਹਿਤ ਗੋਇਲ, ਕਮਲਦੀਪ ਬਾਂਸਲ, ਸੰਦੀਪ ਬੱਬਰ, ਪੁਨੀਤ ਬਾਂਸਲ, ਸੰਜੀਵ ਬਾਂਸਲ, ਜਤਿੰਦਰ ਗਰਗ, ਮੈਡਮ ਕੰਚਨ ਗੁਪਤਾ, ਪ੍ਰੋਫੈਸਰ ਕਰਮ ਸਿੰਘ ਸੰਧੂ, ਮਾਸਟਰ ਹਰਨਰਾਇਣ ਸਿੰਘ, ਲਖਵਿੰਦਰ ਧੰਜਲ ਹਾਜ਼ਰ ਸਨ।

ਪੰਜਾਬ ਕਾਂਗਰਸ ਦੇ ਬੀ. ਸੀ. ਵਿੰਗ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ  ਅਤੇ ਰਾਜ ਕੁਮਾਰ ਚੱਬੇਵਾਲ ਜੀ ਦਾ  ਸਨਮਾਨ ਕੀਤਾ ਗਿਆ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਅੱਜ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਡਿਪਟੀ ਵਿਰੋਧੀ ਧਿਰ ਦੇ ਨੇਤਾ ਰਾਜ ਕੁਮਾਰ ਚੱਬੇਵਾਲ ਜੀ ਦਾ ਪੰਜਾਬ ਦੇ ਬੀ.ਸੀ. ਵਿੰਗ ਦੇ ਚੇਅਰਮੈਨ ਸੰਦੀਪ ਕੁਮਾਰ ਟਿੱਕਾਂ ਅਤੇ ਉਨ੍ਹਾਂ ਦੀ  ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਸ਼੍ਰੀ ਮਦਨ ਲਾਲ ਜਲਾਲਪੁਰ ਸ਼੍ਰੀ ਸਾਧੂ ਸਿੰਘ ਧਰਮਸੋਤ ਸ਼੍ਰੀ ਬਿਕਰਮਜੀਤ ਸਿੰਘ ਚੌਧਰੀ ਸ਼੍ਰੀ ਦੀਪਇੰਦਰ ਢਿੱਲੋਂ ਗਗਨ ਦੀਪ ਸਿੰਘ ਜੋਲੀ ਡਰੈਕਟਰ ਪੰਜਾਬ ਬਿਜਲੀ ਬੋਰਡ ਸ਼.ਰਤਿੰਦਰਪਾਲ ਸਿੰਘ ਰਿਕੀ ਮਾਨ ਚੇਅਰਮੈਨ ਮਾਰਕੀਟ ਕੇਮਟੀ ਪਟਿਆਲਾ ਗੁਰਦੀਪ ਸਿੰਘ ਜਿਲਾ ਪ੍ਰਧਾਨ ਕਾਂਗਰਸ ਕੇਮਟੀ ਦਿਹਾਂਤੀ ਪਟਿਆਲਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਬੀਸੀ ਵਿੰਗ ਪਟਿਆਲਾ ਜ਼ਿਲ੍ਹਾ ਦੇ ਚੇਅਰਮੈਨ ਹਰਦੀਪ ਸਿੰਘ ਜੋਸ਼ਨ ਦੀਪਾਂਸ਼ੂ ਕੰਬੋਜ ਜ਼ਿਲ੍ਹਾ ਜਰਨਲ ਸੈਕਟਰੀ ਕੁਲਦੀਪ ਸਿੰਘ ਜ਼ਿਲਾ ਸੈਕਟਰੀ ਰਣਜੀਤ ਰਾਣਾ  ਬਲਬੀਰ ਤੇਜਾ ਰਾਜਕੁਮਾਰ ਸੁਸ਼ੀਲ ਗੁਪਤਾ ਅਵਤਾਰ ਸਿੰਘ ਵੀ ਮੌਜੂਦ ਸਨ

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 62ਵਾਂ ਦਿਨ

ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤਾ : ਦੇਵ ਸਰਾਭਾ  

 

ਮੁੱਲਾਂਪੁਰ ਦਾਖਾ 23 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 62ਵਾਂ ਦਿਨ ਵੀ ਹੋਇਆ ਪੂਰਾ। ਅੱਜ ਮੋਰਚੇ 'ਚ ਕੁਲਜੀਤ ਸਿੰਘ ਭੰਮਰਾ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਅਵਤਾਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਚੀ ਵਿੱਦਿਆ ਕਰਨ ਲਈ ਅਮਰੀਕਾ ਦੀ ਧਰਤੀ ਤੇ ਪਹੁੰਚੇ, ਜਿੱਥੇ ਸਾਡੇ ਲੋਕਾਂ ਦੇ ਨਾਲ ਉੱਥੋਂ ਦੇ ਲੋਕ ਬੜੇ ਭੈੜਾ ਸਲੂਕ ਕਰਦੇ ਸਨ ਅਤੇ ਹੋਟਲਾਂ ਦੇ ਬਾਹਰ ਲਿਖਿਆ ਹੋਇਆ ਸੀ ਕਿ ਭਾਰਤੀ ਕੁੱਤੇ ਅੰਦਰ ਦਾਖ਼ਲ ਨਹੀਂ ਹੋ ਸਕਦੇ  ਏਨੇ ਮਾੜੇ ਵਤੀਰੇ ਦੇਖ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਖ਼ੂਨ ਖੌਲਿਆ ਤੇ ਉਹ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋਏ ।ਗ਼ਦਰ ਅਖ਼ਬਾਰ ਕੱਢਿਆ ਸੁੱਤੇ ਲੋਕਾਂ ਨੂੰ ਜਗਾਉਣ ਲਈ  ਜੋਸ਼ੀਲੇ ਲੇਖ ਲਿਖੇ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ । ਵਤਨ ਪਰਤ ਕੇ ਚੱਲ ਰਹੇ ਸੰਘਰਸ਼ 'ਚ ਸੌ ਸੌ ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ, ਵਤਨ ਨੂੰ ਯਾਦ ਕਰਵਾਉਣ ਲਈ ਗ਼ਦਰ ਕਰਨ ਦਾ ਐਲਾਨ ਕੀਤਾ ਸਫਲ ਨਾ ਹੋ ਸਕੇ ਗ੍ਰਿਫ਼ਤਾਰੀ ਹੋਈ, ਆਖ਼ਰ ਸ਼ਹੀਦ ਕਰਤਾਰ ਸਿੰਘ ਸਰਾਭਾ16 ਨਵੰਬਰ1915 ਨੂੰ ਆਪਣੇ ਛੇ ਸਾਥੀਆਂ ਦੇ ਨਾਲ ਫਾਂਸੀ ਉੱਤੇ ਝੂਲ ਗਏ । ੳੁਨ੍ਹਾਂ ਅੱਗੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਸਿਰਫ਼ ਸਾਢੇ ਉਨੀ ਸਾਲਾਂ ਦੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹ ਸਭ ਕੁਝ ਕਰਕੇ ਦਿਖਾ ਦਿੱਤਾ ਜੋ ਅਸੀਂ ਸੋਚ ਵੀ ਨਹੀਂ ਸੀ, ਸੋ ਅੱਜ ਸਿੱਖ ਕੌਮ ਦੇ ਹੱਕਾਂ ਲਈ ਜੂਝਣ ਵਾਲੇ ਜੁਝਾਰੂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤੇ ਜਾ ਰਹੇ, ਭਾਵੇਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਪਰ ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤੇ । ਦੇਵ ਸਰਾਭਾ ਨੇ ਆਖਰ ਵਿੱਚ ਚ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਫਾਂਸੀ ਲੱਗਣ ਤੋਂ ਪਹਿਲਾਂ ਇਹ ਆਖਿਆ ਸੀ ਕਿ "ਜਿਸ ਰਸਤੇ ਚੱਲੇ ਹਾਂ ਅਸੀਂ, ਉਸੇ ਰਾਸਤੇ ਤੁਸੀਂ ਵੀ ਆ ਜਾਣਾ" ਹੁਣ ਪੂਰੀ ਸਿੱਖ ਕੌਮ ਨੂੰ ਗ਼ਦਰੀ ਬਾਬਿਆਂ ਦੇ ਰਾਹਾਂ ਤੇ ਚੱਲ ਕੇ ਆਪਣੇ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨਾ ਪਊਗਾ । ਇਸ ਸਮੇਂ ਹਰਨੇਕ ਸਿੰਘ ਸਰਾਭਾ ਬਲਾਕ ਸੰਮਤੀ ਮੈਂਬਰ ਨੇ ਆਖਿਆ ਕਿ ਅਸੀਂ ਦੇਸ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਪੰਥਕ ਮੋਰਚੇ 'ਚ ਹਾਜ਼ਰੀ ਜ਼ਰੂਰ ਲਵਾਓ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਲਦ ਦਿਵਾ ਸਕੀਏ ਅਤੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਵਾ ਕੇ ਜਲਦ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੇਲ   ਕਰਵਾਈਏ । ਇਸ ਮੌਕੇ ਗੁਰਦੁਆਰਾ ਭਾਈ ਬੂੜਾ ਸਾਹਿਬ ਮਨਸੂਰਾਂ ਸ਼੍ਰੋਮਣੀ ਗੋਲਕ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਨਸੂਰਾਂ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ ,ਫ਼ੌਜੀ ਗਿਆਨ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ,ਜਗਦੇਵ ਸਿੰਘ ਦੁੱਗਰੀ, ਗੁਰਦੇਵ ਸਿੰਘ ਦੁੱਗਰੀ, ਗੁਲਜ਼ਾਰ ਸਿੰਘ ਮੋਹੀ, ਸੁਖਦੇਵ ਸਿੰਘ ਗੁੱਜਰਵਾਲ,ਹਰਬੰਸ ਸਿੰਘ ਹਿੱਸੋਵਾਲ ,ਜੱਗ ਧੂੜ ਸਿੰਘ ਤੁਲਸੀ ਸਿੰਘ ਆਦਿ ਹਾਜ਼ਰੀ ਭਰੀ ।

23 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਸਾਰੇ 11 kv ਫੀਡਰ ਅਤੇ 220kv s/s ਜਗਰਾਉਂ ਮੁਰੰਮਤ ਲਈ ਬਿਜਲੀ ਸਪਲਾਈ ਬੰਦ ਰਹਿਣਗੇ

ਜਗਰਾਉਂ, 23 ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ ਕਿਉਂਕਿ 11kv,220kv ,s/s ਜਿਹੜੇ ਇਲਾਕੇ ਪ੍ਰਭਾਵਿਤ ਰਹਿਣਗੇ ਉਹ ਖਾਸ ਤੌਰ ਤੇ ਤਹਿਸੀਲ ਰੋਡ, ਪੁਲਿਸ ਕੰਪਲੈਕਸ, ਹੀਰਾ ਬਾਗ, ਮੁਹੱਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ, ਰਾਣੀ ਝਾਂਸੀ ਚੋਂਕ, ਗਰੀਨ ਸਿਟੀ,ਕੋਰਟ ਕੰਪਲੈਕਸ, ਦਸਮੇਸ਼ ਨਗਰ,ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਸੈਂਟਰ ਸਿਟੀ, ਮੋਤੀ ਬਾਗ,ਕੋਠੇ ਖੰਜੂਰਾਂ, ਰਾਏਕੋਟ ਰੋਡ, ਸ਼ੇਰਪੁਰ ਰੋਡ, ਰਾਇਲ ਸਿਟੀ, ਲਾਜਪਤ ਰਾਏ ਰੋਡ, ਰੇਲਵੇ ਰੋਡ, ਕੋਠੇ ਸ਼ੇਰਜੰਗ, ਕੋਠੇ ਫਤਹਿ ਦੀਨ, ਕੋਠੇ ਜੀਵਾ, ਕੋਠੇ ਬਗੂ, ਸ਼ੇਰਪੁਰ ਰੋਡ,ਬੋਦਲਵਾਲਾ,ਸਵਦੀ ਖੁਰਦ,ਤੱਪੜ ਹਰਨੀਆ, ਰਾਮਗੜ੍ਹ ਭੁੱਲਰ, ਚੀਮਨਾ, ਮਲਸੀਆਂ ਭਾਈ,ਪੋਨਾ,ਮਲਕ, ਲੁਧਿਆਣਾ ਰੋਡ, ਇਹ ਸਾਰੇ ਏਰੀਏ ਪ੍ਰਭਾਵਿਤ ਰਹਿਣਗੇ।

 

ਕਾਂਗਰਸ ਪ੍ਰਧਾਨ  ਰਾਜਾ ਵੜਿੰਗ ਵੱਲੋਂ  ਸੋਨੀ ਗਾਲਿਬ ਦਾ ਸਨਮਾਨ   

ਜਗਰਾਉਂ (ਅਮਿਤ ਖੰਨਾ)  ਸ ਕਰਨਜੀਤ ਸਿੰਘ ਸੋਨੀ ਗਾਲਿਬ ਜੀ ਦੀ ਵਧੀਆ ਕਾਰਜੁਗਾਰੀ ਲਈ ਸਨਮਾਨ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਕਾਰਜਕਾਰੀ ਪ੍ਰਧਾਨ ਸ੍ਰ ਭਾਰਤ ਭੂਸ਼ਣ ਆਸ਼ੂ ਜੀ

ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਹੁਦਾ ਸੰਭਾਲਣ ਤੇ ਸੰਦੀਪ ਕੁਮਾਰ ਟਿੱਕਾ ਵੱਲੋਂ ਵਧਾਈ ਦਿੱਤੀ

ਜਗਰਾਉ 22 ਅਪ੍ਰੈਲ (ਅਮਿਤਖੰਨਾ) ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਿਆ ਗਿਆ ਅਤੇ ਨਵੇਂ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਉਹ ਖੁਦ ਇਕੱਲੇ-ਇਕੱਲੇ ਵਰਕਰ ਕੋਲ ਆਪ ਹਰ ਜ਼ਿਲ੍ਹੇ ਵਿੱਚ ਜਾਣਗੇ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਇਕ ਕਰ ਕੇ ਕਾਂਗਰਸ ਪਾਰਟੀ ਨੂੰ ਤਕੜਾ ਕਰਨਗੇ ਇਸ ਮੌਕੇ ਪੰਜਾਬ ਬੀ. ਸੀ.ਵਿੰਗ ਦੇ ਚੇਅਰਮੈਨ ਸੰਦੀਪ ਕੁਮਾਰ ਟਿੱਕਾ ਵੱਲੋਂ ਆਪਣੀ ਟੀਮ ਦੇ ਨਾਲ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕੀ ਉਨ੍ਹਾਂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਲਈ ਕੰਮ ਕਰਨਗੇ ਅਤੇ ਕਾਂਗਰਸ ਬੀ.ਸੀ.ਵਿੰਗ ਨੂੰ ਹੋਰ ਮਜ਼ਬੂਤ ਕਰਨਗੇ ਇਸ ਮੌਕੇ ਬੀਸੀ ਵਿੰਗ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਹਰਦੀਪ ਸਿੰਘ ਜੋਸ਼ਨ ਦੀਪਾਂਸ਼ੂ ਕੰਬੋਜ ਜ਼ਿਲ੍ਹਾ ਜਰਨਲ ਸੈਕਟਰੀ ਪਟਿਆਲਾ ਦਿਹਾਤੀ ਕੁਲਦੀਪ ਸਿੰਘ ਜ਼ਿਲਾ ਸੈਕਟਰੀ ਬੀਸੀ ਵਿੰਗ ਪਟਿਆਲਾ ਰਣਜੀਤ ਬਾਵਾ ਬਲਵੀਰ ਤੇਜਾ ਰਾਜ ਕੁਮਾਰ ਸੁਸ਼ੀਲ ਗੁਪਤਾ ਅਵਤਾਰ ਸਿੰਘ ਵੀ ਨਾਲ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ ਰਸੋਈ ਵਿਚ ਮਾਰਬਲ ਤੇ ਹੋਰ ਸਮਾਨ ਲਗਵਾਇਆ 

ਜਗਰਾਉ 22 ਅਪ੍ਰੈਲ (ਅਮਿਤਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ ਦੇ ਵਿਦਿਆਰਥੀਆਂ ਲਈ ਮਿੱਡ ਡੇ ਮੀਲ ਦਾ ਖਾਣਾ ਤਿਆਰ ਕਰਨ ਲਈ ਰਸੋਈ ਵਿਚ ਮਾਰਬਲ ਤੇ ਹੋਰ ਸਮਾਨ ਲਗਵਾਇਆ ਗਿਆ। ਅੱਜ ਸਕੂਲ ਵਿਖੇ ਰਸੋਈ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਣ ਸਮੇਂ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਲਈ ਮਿੱਡ ਡੇ ਮੀਲ ਦਾ ਖਾਣਾ ਬਣਾਉਣ ਲਈ ਸਕੂਲ ਵਿਚ ਪਹਿਲਾ ਬਣੀ ਰਸੋਈ ਵਿਚ ਸਕੂਲ ਸਟਾਫ ਦੀ ਮੰਗ ’ਤੇ ਮਾਰਬਲ ਦਾ ਫ਼ਰਸ਼, ਮਾਰਬਲ ਦੀਆਂ ਸ਼ੈਲਫਾਂ, ਦੀਵਾਰ ਉੱਤੇ ਟਾਇਲਾਂ ਲਗਵਾਈਆਂ ਗਈਆਂ। ਸਕੂਲ ਦੀ ਹੈੱਡ ਟੀਚਰ ਗੁਰਪ੍ਰੀਤ ਕੌਰ, ਜਸਕਿਰਨ ਕੌਰ, ਇੰਦੂ ਬਾਲਾ, ਅਮਰਜੀਤ ਕੌਰ ਸਮੇਤ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਲੋਕ ਸੇਵਾ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪ੍ਰਮਾਤਮਾ ਅੱਗੇ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਚੜ੍ਹਦੀ ਕਲਾ ਅਤੇ ਤਰੱਕੀ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦੀ ਰਹੇ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ ਗਰਗ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਸੁਨੀਲ ਅਰੋੜਾ, ਆਰ ਕੇ ਗੋਇਲ ਆਦਿ ਹਾਜ਼ਰ ਸਨ।

ਫ਼ਰੀਦ ਟਰੈਵਲਜ਼  ਵੱਲੋਂ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ੇ ਲਗਵਾਏ 

ਜਗਰਾਉ 22 ਅਪ੍ਰੈਲ (ਅਮਿਤਖੰਨਾ) ਜਗਰਾਉਂ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ ਫ਼ਰੀਦ ਟਰੈਵਲਜ਼  ਦੇ ਐਮ ਡੀ ਅਮਿਤ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਹਫ਼ਤੇ ਹਰਮੀਤ ਸਿੰਘ ਭਾਈਆ ਸੁਰਿੰਦਰ ਕੁਮਾਰ ਭਾਈਆ ਪਿੰਡ ਕਲਿਆਣ ਸੁੱਖਾ  ਸੁਪਰ ਵੀਜ਼ਾ  ਅਤੇ ਬਲਵਿੰਦਰ ਕੌਰ ਪਿੰਡ ਭਰੋਵਾਲ ਕਲਾਂ ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ  ਸਾਡੇ ਸੈਂਟਰ ਦੇ ਵਿਚ ਵਿਦਿਆਰਥੀਆਂ ਨੂੰ ਆਈਲੈਟਸ ਵੀ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ  ਤੇ ਵਿਦਿਆਰਥੀਆਂ ਦੇ ਚੰਗੇ ਬੈਂਡ ਹਾਸਲ ਕਰਕੇ ਵਿਦੇਸ਼ ਜਾ ਚੁੱਕੇ ਹਨ

ਸਵ: ਪ੍ਰੇਮ ਲਾਲ ਹਾਂਡਾ ਦੀ ਯਾਦ ਵਿੱਚ 145ਵਾਂ ਪੈਨਸ਼ਨ ਵੰਡ ਸਮਾਰੋਹ 

 ਜਗਰਾਉ 22 ਅਪ੍ਰੈਲ (ਅਮਿਤਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 145 ਵਾਂ ਪੈਨਸ਼ਨ ਵੰਡ ਸਮਾਰੋਹ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਵਿਖੇ ਕਰਵਾਇਆ ਗਿਆ  ਜਿਸ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਰਾਜ ਰਾਣੀ ਗੈਸਟ ਆਫ਼ ਆਨਰ ਇਸ਼ਾਨ  ਹਾਂਡਾ ਸਨ ਸ੍ਰੀ ਸੰਜੀਵ ਕੁਮਾਰ ਹਾਂਡਾ ਯੂ ਕੇ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ 25 ਬਜ਼ੁਰਗਾਂ ਨੂੰ ਪੈਨਸ਼ਨ ਭੇਜ ਕੇ ਆਪਣੇ ਪਿਤਾ ਦੀ  ਪੁੰਨ ਤਿਥੀ ਮਨਾਈ  ਜ਼ਿਕਰਯੋਗ ਹੈ ਕਿ ਸੰਜੀਵ ਹਾਂਡਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਬੇਸਹਾਰਾ ਬਜ਼ੁਰਗਾਂ ਨੂੰ ਸਹਾਇਤਾ ਭੇਜੀ ਜਾ ਰਹੀ ਹੈ ਇਸ ਮੌਕੇ ਪ੍ਰਧਾਨ ਮਨਜਿੰਦਰਪਾਲ ਹਨੀ, ਸੈਕਟਰੀ ਰਾਕੇਸ਼ ਮੈਨੀ, ਫਾਇਨਾਂਸ ਰਾਜਨ ਬਾਂਸਲ, ਚੇਅਰਮੈਨ ਵਿਨੋਦ ਬਾਂਸਲ, ਚੇਅਰਮੈਨ ਬਲਦੇਵ ਕ੍ਰਿਸ਼ਨ ਗੋਇਲ ,ਜੁਆਇੰਟ ਸੈਕਟਰੀ ਜਸਪਾਲ ਸਿੰਘ,  ਵਿੱਕੀ ਔਲਖ, ਆਦਿ ਮੈਂਬਰ ਹਾਜ਼ਰ